ਤਾਜਾ ਖ਼ਬਰਾਂ


ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਹੋਏ ਮੁਕਾਬਲੇ 'ਚ ਸਰਫਰਾਜ਼ ਅਹਿਮਦ ਨਾਂਅ ਦਾ ਪੁਲਿਸ ਮੁਲਾਜ਼ਮ ਜ਼ਖਮੀ
. . .  1 day ago
ਨਵੀਂ ਦਿੱਲੀ, 14 ਅਗਸਤ - ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਜੰਮੂ-ਕਸ਼ਮੀਰ ਪੁਲਿਸ ਨਾਲ ਹੋਏ ਮੁਕਾਬਲੇ 'ਚ ਸਰਫ਼ਰਾਜ਼ ਅਹਿਮਦ ਨਾਂਅ ਦਾ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਕ ਅੱਤਵਾਦੀ ਵੀ ਜ਼ਖਮੀ ਹੋਇਆ ਹੈ ।
ਚੰਡੀਗੜ੍ਹ : 11 ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਐਡੀਸ਼ਨਲ ਜੱਜ ਲਾਇਆ ਗਿਆ
. . .  1 day ago
ਫਰੀਦਕੋਟ : ਵੀ.ਸੀ. ਡਾ: ਅਵਨੀਸ਼ ਕੁਮਾਰ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ
. . .  1 day ago
ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਮੁੱਠਭੇੜ ਸ਼ੁਰੂ, ਆਪ੍ਰੇਸ਼ਨ 'ਚ ਲੱਗੇ ਪੁਲਿਸ ਤੇ ਸੀ.ਆਰ.ਪੀ.ਐਫ. ਦੇ ਜਵਾਨ
. . .  1 day ago
ਆਜ਼ਾਦੀ ਦਿਹਾੜੇ 'ਤੇ ਦਿੱਲੀ 'ਚ ਹੋਵੇਗੀ ਬੇਮਿਸਾਲ ਸੁਰੱਖਿਆ, 10,000 ਬਲ ਤਾਇਨਾਤ, 1000 ਕੈਮਰਿਆਂ ਦੀ ਹੋਵੇਗੀ ਨਿਗਰਾਨੀ
. . .  1 day ago
ਨਵੀਂ ਦਿੱਲੀ, 14 ਅਗਸਤ - ਉੱਤਰੀ ਦਿੱਲੀ ਦੇ ਡੀ.ਸੀ.ਪੀ. ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ 10,000 ਤੋਂ ਵੱਧ ਬਲ ਤਾਇਨਾਤ ਕੀਤੇ ਗਏ ਹਨ । 1000 ਤੋਂ ਵੱਧ ਕੈਮਰੇ ਲਗਾਏ ...
ਨਵੀਂ ਦਿੱਲੀ : ਕੋਵਿਡ -19 ਦਾ ਮੁਕਾਬਲਾ ਕਰਨ ਵਿਚ ਭਾਰਤ ਦੀਆਂ ਪ੍ਰਾਪਤੀਆਂ ਕਈ ਵਿਕਸਤ ਦੇਸ਼ਾਂ ਨਾਲੋਂ ਬਿਹਤਰ ਹਨ - ਰਾਸ਼ਟਰਪਤੀ ਦਰੋਪਦੀ ਮੁਰਮੂ
. . .  1 day ago
ਜੰਮੂ-ਕਸ਼ਮੀਰ : ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਤਿਰੰਗੇ ਨਾਲ ਚਮਕਿਆ ਮੁਬਾਰਕ ਮੰਡੀ ਕੰਪਲੈਕਸ
. . .  1 day ago
ਹਰਿਆਣਾ: 'ਅਗਨੀਪਥ' ਭਰਤੀ ਰੈਲੀ ਲਈ ਹਜ਼ਾਰਾਂ ਨੌਜਵਾਨਾਂ 'ਚ ਜੋਸ਼
. . .  1 day ago
"ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਮਿਲੇ ਦੀਪਕ ਬਾਲੀ
. . .  1 day ago
ਮੁੱਖ ਮੰਤਰੀ ਦੀ ਆਮਦ ਤੋਂ ਤੁਰੰਤ ਬਾਅਦ ਲੁਧਿਆਣਾ ਵਿਚ ਚੱਲੀਆਂ ਗੋਲੀਆਂ , ਦੋ ਜ਼ਖਮੀ
. . .  1 day ago
ਲੁਧਿਆਣਾ ,14 ਅਗਸਤ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਮੁੱਖ ਮੰਤਰੀ ਦੇ ਪਹੁੰਚਣ ਤੋਂ ਤੁਰੰਤ ਬਾਅਦ ਦੁੱਗਰੀ ਦੀ ਫੇਸ ਇਕ ਦੀ ਮਾਰਕੀਟ ਵਿਚ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ...
ਰਾਸ਼ਟਰਪਤੀ ਦਰੋਪਦੀ ਮੁਰੂਮ ਨੇ ਦੇਸ਼ ਨੂੰ ਕੀਤਾ ਸੰਬੋਧਨ, ਕਿਹਾ, ‘2047 ਤੱਕ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਹੋਣਗੇ ਸਾਕਾਰ’
. . .  1 day ago
ਨਵੀਂ ਦਿੱਲੀ, 14 ਅਗਸਤ-75ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦੇਸ਼ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇਸ਼-ਵਿਦੇਸ਼ 'ਚ ਵੱਸਦੇ ਸਾਰੇ ਭਾਰਤੀਆਂ ਨੂੰ ਨਿੱਘੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ 14 ਅਗਸਤ ਦਾ ਦਿਨ ਵੰਡ-ਖੌਫ਼ਨਾਕ...
ਦੋ-ਰੋਜ਼ਾ ਨੈਸ਼ਨਲ ਵਰਕਸ਼ਾਪ ਦੀਆਂ ਤਿਆਰੀਆਂ ਦੇ ਜਾਇਜ਼ੇ ਸੰਬੰਧੀ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਨੇ ਕੀਤੀ ਮੀਟਿੰਗ
. . .  1 day ago
ਐੱਸ.ਏ.ਐੱਸ.ਨਗਰ, 14 ਅਗਸਤ (ਕੇ.ਐਸ. ਰਾਣਾ)- ਕੇਂਦਰੀ ਪੰਚਾਇਤ ਰਾਜ ਮੰਤਰਾਲੇ ਵਲੋਂ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਦੇ ਸੰਬੰਧੀ ਵੱਖ-ਵੱਖ ਸੂਬਿਆਂ ਨੂੰ ਦਿੱਤੇ 9 ਥੀਮਜ਼ 'ਤੇ ਕਰਵਾਈਆਂ ਜਾਣ ਵਾਲੀਆਂ ਕੌਮੀ ਵਰਕਸ਼ਾਪਾਂ 'ਚੋਂ ,ਪੰਜਾਬ ਸੂਬੇ 'ਚ ਪਹਿਲੀ ਵਰਕਸ਼ਾਪ 22 ਤੇ 23...
ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕੱਚੇ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ ਮੁਲਤਵੀ
. . .  1 day ago
ਬੁਢਲਾਡਾ, 14 ਅਗਸਤ (ਸਵਰਨ ਸਿੰਘ ਰਾਹੀ)-ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਤੋਂ ਸ਼ੁਰੂ ਕੀਤੀ ਤਿੰਨ ਦਿਨਾਂ ਦੀ ਹੜਤਾਲ ਮੁਲਤਵੀ ਕਰ ਦਿੱਤੀ ਹੈ...
ਅਜ਼ਾਦੀ ਦਿਹਾੜੇ ਮੌਕੇ ਫ਼ੇਜ਼ 5 ਮੁਹਾਲੀ ਦੇ ਆਮ ਆਦਮੀ ਕਲੀਨਿਕ ਨੂੰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਕਰਨਗੇ ਲੋਕ ਅਰਪਣ
. . .  1 day ago
ਐਸ.ਏ.ਐਸ. ਨਗਰ, 14 ਅਗਸਤ (ਕੇ. ਐੱਸ ਰਾਣਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸਥਾਪਿਤ ਕੀਤੇ ਜਾ ਰਹੇ ਆਮ...
ਪਟਿਆਲਾ ਦੀ ਸਟੇਟ ਬੈਂਕ ਆਫ਼ ਇੰਡੀਆ ਬਰਾਂਚ 'ਚੋਂ 35 ਲੱਖ ਰੁਪਏ ਦੀ ਹੋਈ ਚੋਰੀ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਨੇ ਸੁਲਝਾਇਆ
. . .  1 day ago
ਪਟਿਆਲਾ, 14 ਅਗਸਤ (ਅਮਨਦੀਪ ਸਿੰਘ)- ਪਟਿਆਲਾ ਪੁਲਿਸ ਵਲੋਂ ਸਟੇਟ ਬੈਂਕ ਆਫ਼ ਇੰਡੀਆ 'ਚ 35 ਲੱਖ ਰੁਪਏ ਦੀ ਹੋਈ ਚੋਰੀ ਦੇ ਮਾਮਲੇ 'ਚ ਮੱਧ ਪ੍ਰਦੇਸ਼ ਤੋਂ 33 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ...
ਮਿਸਰ ਦੇ ਚਰਚ 'ਚ ਲੱਗੀ ਭਿਆਨਕ ਅੱਗ, ਹਾਦਸੇ 'ਚ 35 ਲੋਕਾਂ ਦੀ ਮੌਤ
. . .  1 day ago
ਕਾਹਿਰਾ, 14 ਅਗਸਤ-ਮਿਸਰ ਦੇ ਗੀਜ਼ਾ ਸ਼ਹਿਰ 'ਚ ਇਕ ਚਰਚ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਦੇ ਲੱਗਣ ਨਾਲ 35 ਲੋਕਾਂ ਦੀ ਮੌਤ ਹੋ ਗਈ ਜਦਕਿ 45 ਹੋਰ ਜ਼ਖ਼ਮੀ ਹੋ ਗਏ ਹਨ।
'ਹਰ ਹੱਥ ਤਿਰੰਗਾ' ਪ੍ਰੋਗਰਾਮ ਤਹਿਤ ਬੋਲੇ ਅਰਵਿੰਦ ਕੇਜਰੀਵਾਲ, ਕਿਹਾ 'ਪੂਰੇ ਦੇਸ਼ 'ਚ ਸਭ ਤੋਂ ਉੱਚੇ ਤਿਰੰਗੇ ਦਿੱਲੀ 'ਚ ਹਨ'
. . .  1 day ago
ਨਵੀਂ ਦਿੱਲੀ, 14 ਅਗਸਤ- ਦਿੱਲੀ 'ਚ ਆਯੋਜਿਤ 'ਹਰ ਹੱਥ ਤਿਰੰਗਾ' ਪ੍ਰੋਗਰਾਮ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪੂਰਾ ਦੇਸ਼ ਇਸ ਸਮੇਂ ਦੇਸ਼ ਭਗਤੀ 'ਚ ਡੁੱਬਿਆ ਹੋਇਆ ਹੈ। ਇਹ ਸਮਾਂ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਦਾ...
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, 'ਬਸ ਕੁਝ ਘੰਟਿਆਂ 'ਚ ਹੀ ਇਕ ਹੋਰ ਗਾਰੰਟੀ ਪੂਰੀ ਹੋਣ ਜਾ ਰਹੀ ਹੈ'
. . .  1 day ago
ਚੰਡੀਗੜ੍ਹ, 14 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇਕ ਵੱਡੀ ਗਾਰੰਟੀ ਦਿੱਤੀ ਸੀ ਕਿ ਹਰ ਪਿੰਡ 'ਚ ਇਕ ਆਮ ਆਦਮੀ ਕਲੀਨਿਕ ਖੋਲ੍ਹਾਂਗੇ...
ਅਟਾਰੀ ਸਰਹੱਦ 'ਤੇ ਰੀਟਰੀਟ ਸੈਰੇਮਨੀ ਦੇਖਣ ਆ ਰਹੇ ਸੈਲਾਨੀ ਤਿਰੰਗੇ ਦੇ ਰੰਗ 'ਚ ਰੰਗੇ
. . .  1 day ago
ਅਟਾਰੀ, 14 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ)-ਆਜ਼ਾਦੀ ਦਿਹਾੜੇ ਮੌਕੇ ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀ ਸਾਂਝੀ ਰੀਟਰੀਟ ਸੈਰੇਮਨੀ ਦੇਖਣ ਆ ਰਹੇ ਸੈਲਾਨੀ ਦੇਸ਼ ਦੀ ਸ਼ਾਨ ਤਿਰੰਗੇ ਦੇ ਰੰਗਾਂ 'ਚ ਆਪਣੇ ਆਪ ਨੂੰ ਰੰਗ ਰਹੇ ਹਨ। ਦਰਸ਼ਕ ਗੈਲਰੀ 'ਚ ਝੰਡੇ...
ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀਆਂ ਮੰਗਾਂ 'ਤੇ ਸਰਕਾਰ ਨਾਲ ਬਣੀ ਸਹਿਮਤੀ, ਮੀਟਿੰਗ ਉਪਰੰਤ ਧਰਨੇ ਦਾ ਪ੍ਰੋਗਰਾਮ ਕੀਤਾ ਰੱਦ
. . .  1 day ago
ਚੰਡੀਗੜ੍ਹ, 14 ਅਗਸਤ-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਲਈ ਸਹਿਮਤੀ ਦੇਣ ਤੋਂ ਬਾਅਦ ਪੰਜਾਬ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਆਪਣਾ ਪ੍ਰਸਤਾਵਿਤ ਧਰਨਾ...
ਸੀ.ਆਈ.ਏ ਸਟਾਫ਼ ਫਗਵਾੜਾ ਦੇ ਇੰਚਾਰਜ ਸਿਕੰਦਰ ਸਿੰਘ ਦੀ ਰਾਸ਼ਟਰਪਤੀ ਐਵਾਰਡ ਲਈ ਹੋਈ ਚੋਣ
. . .  1 day ago
ਫਗਵਾੜਾ, 14 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸੀ.ਆਈ.ਏ ਸਟਾਫ਼ ਇੰਚਾਰਜ ਐੱਸ.ਆਈ. ਸਿਕੰਦਰ ਸਿੰਘ ਨੂੰ ਅੱਜ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਦੇ ਕੇ ਸਨਮਾਨ ਲਈ ਚੁਣਿਆ ਗਿਆ ਹੈ। ਸਿਕੰਦਰ ਸਿੰਘ ਵਿਰਕ ਦਾ ਜਨਮ 14-2-72 ਨੂੰ ਪਿੰਡ ਮਿੱਠਾਪੁਰ...
ਬੱਸ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ, ਇਕ ਜ਼ਖ਼ਮੀ
. . .  1 day ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕਸਬਾ ਰਾਜਾਸਾਂਸੀ ਵਿਖੇ ਨਿੱਜੀ ਬੱਸ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ...
ਮੁੱਖ ਮੰਤਰੀ ਮਾਨ ਨੇ 'ਲਾਲ ਸਿੰਘ ਚੱਢਾ' ਫ਼ਿਲਮ ਦੇਖਣ ਤੋਂ ਬਾਅਦ ਕੀਤਾ ਟਵੀਟ, ਆਮਿਰ ਖਾਨ ਤੇ ਉਨ੍ਹਾਂ ਦੀ ਟੀਮ ਨੂੰ ਦਿੱਤੀ ਵਧਾਈ
. . .  1 day ago
ਚੰਡੀਗੜ੍ਹ, 14 ਅਗਸਤ-ਇਨ੍ਹੀਂ-ਦਿਨੀਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਬੇਹੱਦ ਚਰਚਾ 'ਚ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਵੀ ਕਰ ਰਹੇ ਹਨ ਅਤੇ ਇਸ ਫ਼ਿਲਮ ਨੂੰ ਲੈ ਕੇ ਆਪਣੀ ਰਾਏ ਵੀ ਦੇ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਸੰਗਰੂਰ 'ਚ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
. . .  1 day ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)-ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਅੱਜ ਸੰਗਰੂਰ 'ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਕੈਬਨਿਟ ਮੰਤਰੀ ਨੇ ਬੱਸ ਸਟੈਂਡ ਨੇੜੇ 9.46 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ...
ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਸਰਹੱਦ 'ਤੇ ਹੋਇਆ ਮਿਠਾਈਆਂ ਦਾ ਅਦਾਨ-ਪ੍ਰਦਾਨ
. . .  1 day ago
ਫ਼ਾਜ਼ਿਲਕਾ, 14 ਅਗਸਤ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਫ਼ਾਜ਼ਿਲਕਾ ਸੈਕਟਰ 'ਚ ਸਾਦਕੀ ਚੌਕੀ ਦੀ ਜ਼ੀਰੋ ਲਾਈਨ ਤੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਪਾਕਿਸਤਾਨ ਵਲੋਂ ਭਾਰਤ ਨੂੰ ਮਿਠਾਈਆਂ ਭੇਟ ਕੀਤੀਆਂ ਗਈਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਚੇਤ ਸੰਮਤ 552

ਲੁਧਿਆਣਾ

ਦਰਗਾਹ ਤੋੜਨ ਦੇ ਮਾਮਲੇ ਨੂੰ ਲੈ ਕੇ ਬਸਤੀ ਜੋਧੇਵਾਲ ਇਲਾਕੇ 'ਚ ਸਥਿਤੀ ਤਣਾਅਪੂਰਨ

ਲੁਧਿਆਣਾ, 15 ਮਾਰਚ (ਪਰਮਿੰਦਰ ਸਿੰਘ ਆਹੂਜਾ)-ਨੈਸ਼ਨਲ ਹਾਈਵੇਅ ਅਥਾਰਿਟੀ ਵਲੋਂ ਬੀਤੀ ਦੇਰ ਰਾਤ ਪੁਲਿਸ ਦੀ ਮਦਦ ਨਾਲ ਬਸਤੀ ਜੋਧੇਵਾਲ ਚੌਾਕ ਸਥਿਤ ਦਰਗਾਹ ਤੋੜਨ ਦੇ ਮਾਮਲੇ ਨੂੰ ਲੈ ਕੇ ਅੱਜ ਸਾਰਾ ਦਿਨ ਉੱਥੇ ਸਥਿਤੀ ਤਣਾਪੂਰਨ ਬਣ ਰਹੀ | ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਬੀਤੀ ਅੱਧੀ ਰਾਤ ਪੁਲਿਸ ਫੋਰਸ ਦੀ ਮਦਦ ਨਾਲ ਬਸਤੀ ਜੋਧੇਵਾਲ ਚੌਕ ਵਿਚ ਬਣੀ ਦਰਗਾਹ ਨੂੰ ਤੋੜ ਦਿੱਤਾ ਸੀ | ਅਧਿਕਾਰੀਆਂ ਵਲੋਂ ਸ਼ੁਰੂ ਕੀਤੀ ਗਈ ਇਹ ਕਾਰਵਾਈ ਅੱਜ ਤੜਕੇ ਤੱਕ ਚੱਲਦੀ ਰਹੀ | ਪੰਜ ਵਜੇ ਤੱਕ ਚੱਲੀ ਇਸ ਕਾਰਵਾਈ ਤੋਂ ਬਾਅਦ ਪੁਲਿਸ ਨੇ ਉੱਥੋਂ ਮਲਬਾ ਹਟਾ ਕੇ ਸੜਕ ਨੂੰ ਖਾਲ੍ਹੀ ਤੱਕ ਕਰਵਾ ਦਿੱਤਾ ਸੀ | ਸਵੇਰੇ ਜਦੋਂ ਹੀ ਇਲਾਕੇ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕ ਭਾਰੀ ਗਿਣਤੀ ਵਿਚ ਦਰਗਾਹ ਵਾਲੀ ਥਾਂ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਪ੍ਰਸ਼ਾਸਨ ਖਿਲਾਫ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ | ਸੂਚਨਾ ਮਿਲਦਿਆਂ ਏ.ਡੀ.ਸੀ.ਪੀ. ਸ. ਗੁਰਪ੍ਰੀਤ ਸਿੰਘ ਸਿਕੰਦ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਮੌਕੇ 'ਤੇ ਪਹੁੰਚੀ | ਪ੍ਰਦਰਸ਼ਨਕਾਰੀਆਂ ਵਲੋਂ ਪੁਲਿਸ ਸਾਹਮਣੇ ਆਪਣਾ ਰੋਸ ਪ੍ਰਗਟ ਕੀਤਾ ਗਿਆ ਅਤੇ ਦੱਸਿਆ ਕਿ ਦਰਗਾਹ ਨਾਲ ਕਈ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਸਨ ਪਰ ਅਧਿਕਾਰੀਆਂ ਵਲੋਂ ਦੇਰ ਰਾਤ ਬਿਨਾਂ ਕਿਸੇ ਅਗਾਊਾ ਨੋਟਿਸ ਦੇ ਦਰਗਾਰ ਨੂੰ ਤੋੜ ਦਿੱਤਾ ਗਿਆ ਹੈ | ਪੁਲਿਸ ਅਧਿਕਾਰੀਆਂ ਨੇ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਕਿ ਇਹ ਕਾਰਵਾਈ ਪੁਲਿਸ ਦੀ ਨਹੀਂ ਹੈ ਅਤੇ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਇਹ ਕਾਰਵਾਈ ਕੀਤੀ ਗਈ ਹੈ | ਕੁਝ ਸਮਾਂ ਪ੍ਰਦਰਸ਼ਨ ਕਰਨ ਤੋਂ ਬਾਅਦ ਪ੍ਰਦਰਸ਼ਨਕਾਰੀ ਸ਼ਾਂਤ ਹੋ ਗਏ | ਦਰਗਾਹ ਦੇ ਪ੍ਰਬੰਧਕਾਂ ਵਲੋਂ ਪ੍ਰਸ਼ਾਸਨ ਨੂੰ ਉੱਥੇ ਦਰਗਾਹ ਲਈ ਕੁਝ ਜਗ੍ਹਾ ਅਲਾਟ ਕਰਨ ਲਈ ਕਿਹਾ ਗਿਆ ਹੈ | ਪ੍ਰਬੰਧਕਾਂ ਦਾ ਕਹਿਣਾ ਹੈ ਕਿ ਜੇਕਰ ਇਕ ਹਫ਼ਤੇ ਦੇ ਅੰਦਰ ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਜਗ੍ਹਾ ਅਲਾਟ ਨਾ ਕੀਤੀ ਤਾਂ ਉਹ ਮੁੜ ਤੋਂ ਸੰਘਰਸ਼ ਕਰਨਗੇ ਜਿਸ ਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ | ਸਥਿਤੀ ਤਨਾਅਪੂਰਨ ਵੇਖਦਿਆਂ ਪੁਲਿਸ ਵਲੋਂ ਹਥਿਆਰ ਦੇ ਤੌਰ 'ਤੇ ਦਰਗਾਹ ਦੇ ਆਲੇ ਦੁਆਲੇ ਫੋਰਸ ਤਾਇਨਾਤ ਕਰ ਦਿੱਤੀ ਗਈ ਸੀ |

ਪੰਜਾਬ ਸਰਕਾਰ ਦੇ ਸਿਹਤ ਮੰਤਰੀ ਤੋਂ ਥਾਣਾ ਡਵੀਜ਼ਨ ਨੰਬਰ 2 ਦਾ ਥਾਣਾ ਮੁਖੀ ਵੱਡਾ

ਲੁਧਿਆਣਾ, 15 ਮਾਰਚ (ਪੁਨੀਤ ਬਾਵਾ)-ਪੰਜਾਬ ਸਰਕਾਰ ਦੇ ਸਿਹਤ ਮੰਤਰੀ ਵਲੋਂ ਸੂਬੇ ਅੰਦਰ ਸਿਨੇਮਾ ਘਰਾਂ, ਕਲੱਬਾਂ, ਜਿੰਮਾਂ ਤੇ ਸਵੀਮਿੰਗ ਪੂਲਾਂ ਨੂੰ 31 ਮਾਰਚ ਤੱਕ ਬੰਦ ਕਰਨ ਦਾ ਹੁਕਮ ਜਾਰੀ ਕੀਤਾ ਸੀ ਪਰ ਪੁਲਿਸ ਕਮਿਸ਼ਨਰੇਟ ਅਧੀਨ ਪੈਂਦੇ ਥਾਣਾ ਡਵੀਜਨ ਨੰਬਰ 2 ਦੇ ਮੁਖੀ ...

ਪੂਰੀ ਖ਼ਬਰ »

ਪੰਜਾਬ ਅੰਦਰ ਪੰਜਾਬੀ ਲਾਗੂ ਹੋਣਾ ਦੂਰ ਦੀ ਗੱਲ..!

ਪੰਜਾਬ ਸਰਕਾਰ ਦੇ ਸਰਕਾਰੀ ਦਫ਼ਤਰਾਂ ਵਿਚ ਸਾਰਾ ਕੰਮ ਪੰਜਾਬੀ ਵਿਚ ਹੋਣ ਤੇ ਪੰਜਾਬੀ ਨੂੰ ਲਾਗੂ ਕਰਨ ਲਈ ਹਰ ਉਪਰਾਲਾ ਕਰਨ ਦਾ ਜੋ ਸਰਕਾਰ ਵਲੋਂ ਦਾਅਵਾ ਕੀਤਾ ਜਾ ਰਿਹਾ ਹੈ | ਉਸ ਦਾਅਵੇ ਦੀ ਫੂਕ ਸਰਕਾਰੀ ਵਿਭਾਗ ਹੀ ਕੱਢ ਰਹੇ ਹਨ | ਥਾਣਾ ਡਵੀਜਨ ਨੰਬਰ 2 ਦੇ ਮੁਖੀ ਵਲੋਂ ...

ਪੂਰੀ ਖ਼ਬਰ »

ਮਠਿਆਈ ਦੀ ਦੁਕਾਨ ਦੇ ਗੁਦਾਮ ਨੂੰ ਲੱਗੀ ਅੱਗ

ਲੁਧਿਆਣਾ, 15 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸ਼ਹਿਰ ਦੇ ਪਾਸ਼ ਕਹੇ ਜਾਣ ਵਾਲੇ ਇਲਾਕੇ ਮਾਡਲ ਟਾਊਨ ਸਥਿਤ ਇਕ ਪ੍ਰਸਿੱਧ ਮਠਿਆਈਆਂ ਦੀ ਦੁਕਾਨ ਦੇ ਗੁਦਾਮ ਨੂੰ ਅਚਾਨਕ ਹੀ ਅੱਗ ਲੱਗ ਗਈ, ਜਿਸ ਨਾਲ ਉਥੇ ਹਫਰਾ ਦਫਰੀ ਵਾਲਾ ਮਾਹੌਲ ਪੈਦਾ ਹੋ ਗਿਆ, ਕਿਉਂਕਿ ਉਥੇ ਆਸ ਪਾਸ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਰਕੇ ਆਮ ਨਾਲੋਂ ਬਹੁਤ ਘੱਟ ਗਾਹਕ ਆਏ-ਬੰਟੀ

ਅਕਾਲ ਮਾਰਕੀਟ ਰੈਡੀਮੇਡ ਐਸੋਸੀਏਸ਼ਨ ਦੇ ਪ੍ਰਧਾਨ ਤੇ ਉੱਘੇ ਕਾਰੋਬਾਰੀ ਮਨਪ੍ਰੀਤ ਸਿੰਘ ਬੰਟੀ ਨੇ ਕਿਹਾ ਕਿ ਐਤਵਾਰ ਨੂੰ ਉਨ੍ਹਾਂ ਦੀ ਮਾਰਕੀਟ ਤੇ ਉਨ੍ਹਾਂ ਦੇ ਦੁਕਾਨ 'ਤੇ ਗਾਹਕਾਂ ਦੇ ਖੜ੍ਹੇ ਹੋਣ ਦੀ ਥਾਂ ਨਹੀਂ ਹੁੰਦੀ ਪਰ ਅੱਜ ਨਾ ਮਾਤਰ ਗਾਹਕ ਹੀ ਉਨ੍ਹਾਂ ਦੀ ...

ਪੂਰੀ ਖ਼ਬਰ »

ਨੋਵਲ ਕੋਰੋਨਾ ਵਾਇਰਸ ਕਰਕੇ ਮਹਾਂਨਗਰ ਲੁਧਿਆਣਾ ਦੇ ਬਾਜ਼ਾਰਾਂ 'ਚ ਰੌਣਕਾਂ ਘਟੀਆਂ

ਲੁਧਿਆਣਾ, 15 ਮਾਰਚ (ਪੁਨੀਤ ਬਾਵਾ)-ਨੋਵਲ ਕੋਰੋਨਾ ਵਾਇਰਸ ਕਰਕੇ ਮਹਾਂਨਗਰ ਲੁਧਿਆਣਾ ਦੇ ਬਾਜ਼ਾਰਾਂ ਵਿਚ ਰੌਣਕ ਕਾਫ਼ੀ ਘੱਟ ਹੋ ਗਈ ਹੈ | ਵਾਇਰਸ ਤੋਂ ਡਰਦੇ ਹੋਏ ਲੋਕ ਸਿਰਫ਼ ਜਰੂਰੀ ਸਾਮਾਨ ਖ੍ਰੀਦਣ ਲਈ ਹੀ ਘਰੋਂ ਬਾਹਰ ਨਿਕਲ ਰਹੇ ਹਨ | ਜਾਣਕਾਰੀ ਅਨੁਸਾਰ ਮਹਾਂਨਗਰ ...

ਪੂਰੀ ਖ਼ਬਰ »

ਪੰਜਾਬ ਤੇ ਪੰਜਾਬੀ ਫ਼ਿਲਮਾਂ ਬਹੁਤ ਚੰਗੀਆਂ ਲੱਗਦੀਆਂ- ਨੇਹਾ ਸ਼ਰਮਾ

ਲੁਧਿਆਣਾ, 15 ਮਾਰਚ (ਪੁਨੀਤ ਬਾਵਾ)-ਬਾਲੀਵੁੱਡ ਤੇ ਪਾਲੀਵੁੱਡ ਅਦਾਕਾਰਾ ਨੇਹਾ ਸ਼ਰਮਾ ਨੇ ਇੱਥੇ ਇਕ ਫ਼ੈਸ਼ਨ ਸ਼ੋਅ ਵਿਚ ਹਿੱਸਾ ਲੈਣ ਸਮੇਂ ਕਿਹਾ ਕਿ ਪੰਜਾਬ ਤੇ ਪੰਜਾਬੀ ਫ਼ਿਲਮਾਂ ਉਨ੍ਹਾਂ ਨੂੰ ਬਹੁਤ ਚੰਗੀਆਂ ਲੱਗਦੀਆਂ ਹਨ | ਪੰਜਾਬੀ ਫ਼ਿਲਮ 'ਇਕ ਸੰਧੂ ਹੁੰਦਾ ਸੀ' ...

ਪੂਰੀ ਖ਼ਬਰ »

ਗੈਸਟ ਫੈਕਲਟੀ ਪ੍ਰੋਫ਼ੈਸਰਾਂ ਦੇ ਧਰਨੇ ਮੁਲਤਵੀ

ਲੁਧਿਆਣਾ, 15 ਮਾਰਚ (ਬੀ.ਐਸ.ਬਰਾੜ)-ਸਰਕਾਰੀ ਕਾਲਜ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸੰਘਰਸ ਕਮੇਟੀ ਪੰਜਾਬ ਦੀ ਮੀਟਿੰਗ ਵਿਚ ਪ੍ਰੋ. ਹਰਮਿੰਦਰ ਸਿੰਘ ਡਿਪੰਲ, ਪ੍ਰੋ. ਧਰਮਜੀਤ ਸਿੰਘ, ਪ੍ਰੋ. ਬਖਸ਼ੀਸ ਸਿੰਘ, ਪੋ੍ਰ. ਰਵਿੰਦਰ ਸਿੰਘ, ਪ੍ਰੋ. ਫਲਵਿੰਦਰ ਵਰਮਾ, ਪ੍ਰੋ. ...

ਪੂਰੀ ਖ਼ਬਰ »

ਭਾਰਤ 'ਚ ਕੋਰੋਨਾ ਵਾਇਰਸ ਫੈਲਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ-ਢਿੱਲੋਂ

ਲੁਧਿਆਣਾ, 15 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਭਾਰਤ ਵਿਚ ਕੋਰੋਨਾ ਵਾਇਰਸ ਫੈਲਣ ਲਈ ਕੇਂਦਰ ਸਰਕਾਰ ਜ਼ਿੰਮੇਵਾਰ ਹੈ | ਸ. ਢਿੱਲੋਂ ਇੱਥੇ ਯੂਥ ਕਾਂਗਰਸ ਦੀ ਇਕ ਅਹਿਮ ਮੀਟਿੰਗ ਨੂੰ ਸੰਬੋਧਨ ਕਰ ...

ਪੂਰੀ ਖ਼ਬਰ »

ਵਪਾਰ ਦੇ ਮਾਮਲੇ 'ਚ 23 ਲੱਖ ਦੀ ਠੱਗੀ ਕਰਨ ਵਾਲੇ ਵਪਾਰੀ ਖਿਲਾਫ ਕੇਸ ਦਰਜ

ਲੁਧਿਆਣਾ, 15 ਮਾਰਚ (ਪਰਮਿੰਦਰ ਸਿੰਘ ਆਹੂਜਾ)-ਵਪਾਰ ਦੇ ਮਾਮਲੇ ਵਿਚ 23 ਲੱਖ ਦੀ ਠੱਗੀ ਕਰਨ ਵਾਲੇ ਇਕ ਵਪਾਰੀ ਖਿਲਾਫ ਪੁਲਿਸ ਨੇ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ਵਲੋਂ ਇਹ ਕਾਰਵਾਈ ਤਰੁਨ ਗੋਇਲ ਵਾਸੀ ਬਸੰਤ ਰੋਡ ਸਿਵਲ ਲਾਈਨ ਦੀ ...

ਪੂਰੀ ਖ਼ਬਰ »

ਮਾਲਕਾਂ ਨਾਲ ਠੱਗੀ ਕਰਨ ਦੇ ਦੋਸ਼ ਤਹਿਤ ਦੋ ਜਿੰਮ ਵਰਕਰਾਂ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 15 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਚੰਡੀਗੜ੍ਹ ਸੜਕ ਸਥਿਤ ਬਰਨ ਜਿੰਮ ਅਤੇ ਸਪਾ ਨਾਲ ਠੱਗੀ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਦੋ ਵਰਕਰਾਂ ਖਿਲਾਫ਼ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਵਲੋਂ ਇਹ ਕਾਰਵਾਈ ਜਿੰਮ ਦੇ ਪ੍ਰਬੰਧਕ ਸੰਦੀਪ ਸਿੰਘ ...

ਪੂਰੀ ਖ਼ਬਰ »

ਮਕਾਨ ਮਾਲਕ ਦੇ ਲੜਕੇ ਨੂੰ ਅਗਵਾ ਕਰਨ ਦੀ ਧਮਕੀ ਦੇ ਕੇ ਫਿਰੌਤੀ ਮੰਗਣ ਵਾਲੇ ਖਿਲਾਫ਼ ਕੇਸ ਦਰਜ

ਲੁਧਿਆਣਾ, 15 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸ਼ਿਮਲਾਪੁਰੀ ਦੀ ਪੁਲਿਸ ਨੇ ਮਕਾਨ ਮਾਲਕ ਦੇ ਲੜਕੇ ਨੂੰ ਅਗਵਾ ਕਰਨ ਦੀ ਧਮਕੀ ਦੇ ਕੇ ਉਸ ਪਾਸੋਂ 50 ਹਜ਼ਾਰ ਦੀ ਫਿਰੌਤੀ ਮੰਗਣ ਵਾਲੇ ਕਿਰਾਏਦਾਰ ਖਿਲਾਫ ਸੰਗੀਤ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਜਾਣਕਾਰੀ ਅਨੁਸਾਰ ਪੁਲਿਸ ...

ਪੂਰੀ ਖ਼ਬਰ »

ਦੋ ਰੁਪਏ ਕਿੱਲੋ ਦੇ ਹਿਸਾਬ ਨਾਲ ਸਸਤੀ ਕਣਕ ਮਿਲਣ ਨਾਲ ਲੋਕਾਂ 'ਚ ਪਾਈ ਜਾ ਰਹੀ ਰਾਹਤ

ਲੁਧਿਆਣਾ, 15 ਮਾਰਚ (ਜੁਗਿੰਦਰ ਸਿੰਘ ਅਰੋੜਾ)-ਸਰਕਾਰ ਦੀ ਨੀਤੀ ਅਨੁਸਾਰ ਖੁਰਾਕ ਸਪਲਾਈ ਵਿਭਾਗ ਵਲੋਂ ਸਮਾਰਟ ਰਾਸ਼ਨ ਕਾਰਡ ਧਾਰਕ ਜਿਨ੍ਹਾਂ ਨੂੰ ਪਹਿਲਾਂ ਨੀਲੇ ਕਾਰਡ ਧਾਰਕ ਕਿਹਾ ਜਾਂਦਾ ਹੈ ਨੂੰ ਦੋ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਸਸਤੀ ਕਣਕ ਦਿੱਤੀ ਜਾ ਰਹੀ ...

ਪੂਰੀ ਖ਼ਬਰ »

ਵੈਟਰਨਰੀ ਯੂਨੀਵਰਸਿਟੀ ਦੇ ਕਾਲਜਾਂ ਦੀਆਂ ਕਲਾਸਾਂ ਮੁਲਤਵੀ

ਲਧਿਆਣਾ, 15 ਮਾਰਚ (ਬੀ.ਐਸ.ਬਰਾੜ)-ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਵਲ ਸਾਇੰਸਜ਼ ਯੂਨੀਵਰਸਿਟੀ ਦੇ ਅਧਿਕਾਰੀਆਂ ਦੀ ਮੀਟਿੰਗ ਵਿਚ ਫੈਸਲਾ ਲੈਂਦੇ ਹੋਏ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਦੇ ਵਿਭਿੰਨ ਕੋਰਸਾਂ ਦੀਆਂ ...

ਪੂਰੀ ਖ਼ਬਰ »

ਕੌ ਾਸਲਰ ਮੰਜੂ ਅਗਰਵਾਲ ਨੇ ਸਿਟੀ ਬੱਸ ਸਰਵਿਸ ਸਬੰਧੀ ਨਗਰ ਨਿਗਮ ਤੋਂ ਮੰਗੀ ਜਾਣਕਾਰੀ

ਲੁਧਿਆਣਾ, 15 ਮਾਰਚ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਦੇ ਵਾਰਡ ਨੰ. 57 ਦੇ ਕੌਾਸਲਰ ਮੰਜੂ ਅਗਰਵਾਲ ਨੇ ਸਿਟੀ ਬੱਸ ਸਰਵਿਸ ਸਬੰਧੀ ਨਗਰ ਨਿਗਮ ਤੋਂ ਜਾਣਕਾਰੀ ਮੰਗੀ ਹੈ | ਕੌਾਸਲਰ ਮੰਜੂ ਅਗਰਵਾਲ ਜੋ ਕਿ ਸਿਟੀ ਬੱਸ ਸਰਵਿਸ ਸਲਾਹਕਾਰ ਕਮੇਟੀ ਦੇ ਮੈਂਬਰ ਵੀ ਹਨ ਉਨ੍ਹਾਂ ਨੇ ...

ਪੂਰੀ ਖ਼ਬਰ »

ਸਰਬ ਧਰਮ ਦੇ ਲੋਕਾਂ ਨਾਲ ਮਿਲ ਕੇ ਸੀ.ਏ.ਏ. ਅਤੇ ਐਨ.ਪੀ.ਆਰ. ਦਾ ਵਿਰੋਧ ਜਾਰੀ ਰੱਖਾਂਗੇ

ਲੁਧਿਆਣਾ, 15 ਮਾਰਚ (ਅਮਰੀਕ ਸਿੰਘ ਬੱਤਰਾ)-ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀਂ ਦੀ ਪ੍ਰਧਾਨਗੀ ਹੇਠ ਇਤਿਹਾਸਕ ਜਾਮਾ ਮਸਜ਼ਿਦ ਲੁਧਿਆਣਾ ਵਿਖੇ ਹੋਈ ਮੀਟਿੰਗ ਜਿਸ ਵਿਚ ਤਰਨਤਾਰਨ, ਅੰਮਿ੍ਤਸਰ, ਜਲੰਧਰ, ਮੁਕੇਰੀਆਂ, ਹੁਸ਼ਿਆਰਪੁਰ, ...

ਪੂਰੀ ਖ਼ਬਰ »

ਪੰਜਾਬ ਦਾ ਗੌਰਵ ਬਚਾਉਣਾ ਹਰ ਪੰਜਾਬੀ ਦਾ ਫ਼ਰਜ਼-ਬਲਵੰਤ ਸਿੰਘ ਰਾਮੰੂਵਾਲੀਆ

ਫ਼ਰੀਦਕੋਟ, 15 ਮਾਰਚ (ਜਸਵੰਤ ਸਿੰਘ ਪੁਰਬਾ)-ਸਿੱਖ ਇਤਿਹਾਸ ਨੂੰ ਸਮਰਪਿਤ ਹਰ ਵਰਗ ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਿਤ ਹੋਵੇ, ਪੰਜਾਬ ਦੇ ਗੌਰਵ ਨੂੰ ਬਚਾਉਣ ਲਈ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ | ਇਹ ਵਿਚਾਰ ਅੱਜ ਇੱਥੇ ਸਾਬਕਾ ਕੇਂਦਰੀ ਮੰਤਰੀ ...

ਪੂਰੀ ਖ਼ਬਰ »

ਅਕਾਲ ਖ਼ਾਲਸਾ ਸਪੋਰਟਸ ਕਲੱਬ ਵਲੋਂ ਹੋਲਾ ਮਹੱਲਾ ਖੇਡ ਮੇਲਾ ਕਰਵਾਇਆ

ਲੁਧਿਆਣਾ, 15 ਮਾਰਚ (ਅਮਰੀਕ ਸਿੰਘ ਬੱਤਰਾ)-ਅਕਾਲ ਖਾਲਸਾ ਸਪੋਰਟਸ ਕਲੱਬ ਵਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਹਿਯੋਗ ਨਾਲ ਚੰਡੀਗੜ੍ਹ ਰੋਡ ਪੁੱਡਾ ਗਰਾਉਂਡ ਵਿਖੇ ਹੋਲੇ ਮਹੱਲੇ ਦੇ ਸਬੰਧ 'ਚ 'ਹੋਲਾ ਮਹੱਲਾ ਖੇਡ ਮੇਲਾ' ਕਰਵਾਇਆ ਗਿਆ, ਜਿਸ ਵਿਚ ਵੱਖ ਵੱਖ ...

ਪੂਰੀ ਖ਼ਬਰ »

ਸੇਵਾ ਮੁਕਤ ਬੈਂਕ ਮੁਲਾਜ਼ਮਾਂ ਦੇ ਪੈਨਸ਼ਨ ਸਕੇਲ 'ਚ ਸੋਧ ਕਰਨ ਤੋਂ ਸਰਕਾਰ ਨੇ ਟਾਲਾ ਵੱਟਿਆ

ਲੁਧਿਆਣਾ, 15 ਮਾਰਚ (ਸਲੇਮਪੁਰੀ)-ਦੇਸ਼ ਦੀ ਕੌਮੀਕ੍ਰਿਤ ਸੈਂਟਰਲ ਬੈਂਕ ਆਫ਼ ਇੰਡੀਆ ਦੇ ਸੇਵਾ ਮੁਕਤ ਮੁਲਾਜ਼ਮਾਂ ਦੀ ਚੰਡੀਗੜ੍ਹ ਖਿੱਤੇ ਦੀ ਤੀਜੀ ਸਾਲਾਨਾ ਕਾਨਫਰੰਸ ਲੁਧਿਆਣਾ 'ਚ ਹੋਈ | ਇਸ ਮੌਕੇ ਸੈਂਟਰਲ ਬੈਂਕ ਆਫ਼ ਇੰਡੀਆ ਰਿਟਾਇਰੀਜ਼ ਐਸੋਸੀਏਸ਼ਨ ਚੰਡੀਗੜ੍ਹ ...

ਪੂਰੀ ਖ਼ਬਰ »

ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਵਿੱਦਿਅਕ ਸੰਸਥਾਵਾਂ ਦੇ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਬੰਦ ਦੇ ਸੁਨੇਹੇ ਭੇਜੇ

ਲੁਧਿਆਣਾ, 15 ਮਾਰਚ (ਪੁਨੀਤ ਬਾਵਾ)-ਪਾਬੰਦੀ ਦੇ ਬਾਵਜੂਦ ਸਕੂਲ ਤੇ ਵਿੱਦਿਅਕ ਸੰਸਥਾਵਾਂ ਖੋਲ੍ਹਣ ਵਾਲੇ ਪ੍ਰਬੰਧਕਾਂ ਖਿਲਾਫ਼ ਪ੍ਰਸ਼ਾਸਨ ਦੀ ਸਖ਼ਤੀ ਤੋਂ ਬਾਅਦ ਹੁਣ ਸਾਰੇ ਸਕੂਲ ਤੇ ਵਿੱਦਿਅਕ ਅਦਾਰੇ 31 ਮਾਰਚ ਤੱਕ ਬੰਦ ਰਹਿਣਗੇ | ਪ੍ਰਸ਼ਾਸਨ ਨੇ ਹੁਕਮਾਂ ਨੂੰ ਸਖ਼ਤੀ ...

ਪੂਰੀ ਖ਼ਬਰ »

ਹਰਭਜਨ ਹਲਵਾਰਵੀ ਯਾਦਗਾਰੀ ਸਾਹਿਤ ਪੁਰਸਕਾਰ ਸਮਾਗਮ ਮੁਲਤਵੀ-ਪ੍ਰੋ. ਗਿੱਲ

ਲੁਧਿਆਣਾ, 15 ਮਾਰਚ (ਕਵਿਤਾ ਖੁੱਲਰ)-ਕਾਮਰੇਡ ਰਤਨ ਸਿੰਘ ਹਲਵਾਰਾ ਯਾਦਗਾਰੀ ਟਰੱਸਟ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੱਸਿਆ ਹੈ ਕਿ ਉੱਘੇ ਅਗਾਂਵਧੂ ਪੰਜਾਬੀ ਕਵੀ ਤੇ ਇਨਕਲਾਬੀ ਸੋਚ ਧਾਰਾ ਨੂੰ ਪਰਣਾਏ ਸ੍ਰੀ ਦਰਸ਼ਨ ਖਟਕੜ ਨੂੰ ਸਾਲ 2020 ਦਾ ਹਰਭਜਨ ਹਲਵਾਰਵੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਪੁਲਿਸ ਨੇ ਸ਼ੋਭਾ ਯਾਤਰਾ ਰਾਹ 'ਚ ਰੁਕਵਾਈ

ਲੁਧਿਆਣਾ, 15 ਮਾਰਚ (ਪਰਮਿੰਦਰ ਸਿੰਘ ਆਹੂਜਾ)-ਕੋਰੋਨਾ ਵਾਇਰਸ ਕਾਰਨ ਪੁਲਿਸ ਕਮਿਸ਼ਨਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਤਹਿਤ ਥਾਣਾ ਡਵੀਜ਼ਨ ਨੰਬਰ ਅੱਠ ਦੀ ਪੁਲਿਸ ਨੇ ਅੱਜ ਸਵੇਰੇ ਬਾਬਾ ਬਾਲਕ ਨਾਥ ਦੇ ਭਗਤਾਂ ਵਲੋਂ ਕੱਢੀ ਜਾ ਰਹੀ ਸ਼ੋਭਾ ਯਾਤਰਾ ਨੂੰ ਰਾਹ ਵਿਚ ਹੀ ...

ਪੂਰੀ ਖ਼ਬਰ »

ਗੁਰਦੁਆਰਾ ਗਊਘਾਟ ਪਾਤਸ਼ਾਹੀ ਪਹਿਲੀ ਵਿਖੇ ਪੱਥਰ ਲਗਾਉਣ ਲਈ ਕਾਰ ਸੇਵਾ ਸ਼ੁਰੂ

ਲੁਧਿਆਣਾ, 15 ਮਾਰਚ (ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਗਊਘਾਟ ਪਾਤਸ਼ਾਹੀ ਪਹਿਲੀ ਵਿਖੇ ਪੱਥਰ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ | ਪੱਥਰ ਲਗਾਉਣ ਦੀ ਕਾਰ ਸੇਵਾ ਸੱਚਖੰਡ ਵਾਸੀ ਬਾਬਾ ਹਰਬੰਸ ਸਿੰਘ ਕਾਰਸੇਵਾ ਦਿਲੀ ਵਾਲਿਆਂ ਦੀ ਪ੍ਰੇਰਣਾ ਸਦਕਾ ਬਾਬਾ ਗੁਲਜਾਰ ਸਿੰਘ ...

ਪੂਰੀ ਖ਼ਬਰ »

ਕੈਪਟਨ ਵਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣਾ ਸ਼ਲਾਘਾਯੋਗ ਕਦਮ-ਮਾਹਲਾ

ਭਾਮੀਆਂ ਕਲਾਂ, 15 ਮਾਰਚ (ਜਤਿੰਦਰ ਭੰਬੀ)-ਸੂਬੇ ਅੰਦਰ ਜਦ ਵੀ ਕਾਂਗਰਸ ਦੀ ਸਰਕਾਰ ਬਣੀ ਹੈ ਉਦੋਂ ਹੀ ਸੂਬੇ ਦਾ ਸਰਬਪੱਖੀ ਵਿਕਾਸ ਹੋਇਆ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਦਰਸ਼ਨ ਸਿੰਘ ਮਾਹਲਾ ਨੇ ਕੀਤਾ | ਉਨ੍ਹਾਂ ਅੱਗੇ ਕਿਹਾ ਕਿ ...

ਪੂਰੀ ਖ਼ਬਰ »

ਲੋਕ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ-ਢੋਲਣ

ਲੁਧਿਆਣਾ, 15 ਮਾਰਚ (ਕਵਿਤਾ ਖੁੱਲਰ)-ਅਕਾਲੀ ਜੱਥਾ ਸ਼ਹਿਰੀ ਦੇ ਮੀਤ ਪ੍ਰਧਾਨ ਹਰਦੇਵ ਸਿੰਘ ਢੋਲਣ ਨੇ ਗੱਲਬਾਤ ਦੌਰਾਨ ਕਿਹਾ ਕਿ ਲੋਕ ਆਪਣੀ ਸਿਹਤ ਪ੍ਰਤੀ ਪੂਰੀ ਤਰ੍ਹਾਂ ਜਾਗੂਰਕ ਅਤੇ ਚੌਕਸ ਰਹਿਣ | ਪੂਰੀ ਦੁਨੀਆਂ ਵਿਚ ਫੈਲ ਰਹੇ ਕੋੋਰੋਨਾ ਵਾਇਰਸ ਉਪਰ ਚਿੰਤਾ ਦਾ ...

ਪੂਰੀ ਖ਼ਬਰ »

ਜਗਰਾਉਂ ਪੁਲ ਦੀ ਨਵ ਉਸਾਰੀ ਦਾ ਲੋਕਾਂ ਨੂੰ ਭਾਰੀ ਲਾਭ ਹੋਵੇਗਾ-ਰਾਜਧਾਨੀ

ਲੁਧਿਆਣਾ, 15 ਮਾਰਚ (ਜੁਗਿੰਦਰ ਸਿੰਘ ਅਰੋੜਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਸ਼ਹਿਰ ਦੀ ਲਾਈਫ ਲਾਈਨ ਦੇ ਤੌਰ ਤ'ੇ ਜਾਣੇ ਜਾਂਦੇ 130 ਸਾਲ ਪੁਰਾਣੇ ਪੁਲ ਦੀ ਤੇ ਨਵੇਂ ਪੁਲ ਦੀ ਉਸਾਰੀ ਦਾ ਕੰਮ ਬੜੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ | ਰੇਲਵੇ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ...

ਪੂਰੀ ਖ਼ਬਰ »

ਹਲਕਾ ਪੂਰਬੀ ਦੇ ਵੱਖ-ਵੱਖ ਵਾਰਡਾਂ 'ਚ ਵਿਕਾਸ ਦੀਆਂ ਯੋਜਨਾਵਾਂ ਲਾਗੂ ਕੀਤੀਆਂ ਜਾ ਰਹੀਆਂ-ਵਿਧਾਇਕ ਤਲਵਾੜ

ਲੁਧਿਆਣਾ, 15 ਮਾਰਚ (ਜੁਗਿੰਦਰ ਸਿੰਘ ਅਰੋੜਾ)-ਹਲਕਾ ਪੂਰਬੀ ਦੇ ਵਿਧਾਇਕ ਸੰਜੇ ਤਲਵਾੜ ਵਲੋਂ ਇਕ ਗੱਲਬਾਤ ਦੌਰਾਨ ਕਿਹਾ ਕਿ ਹਲਕਾ ਪੂਰਬੀ ਦੇ ਨਿਵਾਸੀਆਂ ਨੂੰ ਮੁੱਢਲੀਆਂ ਬਿਹਤਰ ਸਹੂਲਤਾਂ ਮੁਹੱਈਆ ਕਰਵਾਉਣ ਲਈ ਪੂਰੀ ਗੰਭੀਰਤਾ ਨਾਲ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ...

ਪੂਰੀ ਖ਼ਬਰ »

ਵਾਰਡ ਨੰਬਰ 31 ਇੰਚਾਰਜ ਸਰਬਾ ਨੇ ਨੀਲੇ ਕਾਰਡ ਵੰਡੇ

ਡਾਬਾ/ਲੁਹਾਰਾ, 15 ਮਾਰਚ (ਕੁਲਵੰਤ ਸਿੰਘ ਸੱਪਲ)-ਸਰਬਜੀਤ ਸਿੰਘ ਸਰਬਾ ਕਾਂਗਰਸ ਇੰਚਾਰਜ ਵਾਰਡ ਨੰਬਰ 31 ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਿ੍ੰਦਰ ਸਿੰਘ ਦੇ ਕਾਰਜਕਾਲ ਦੌਰਾਨ ਸੂਬੇ ਵਿਚਲੇ ਲੋੜਵੰਦ ਵਰਗਾਂ ਨੂੰ ਸਸਤੇ ਅਨਾਜ ਦੀ ਵੰਡ ਜੰਗੀ ਪੱਧਰ ਅਤੇ ਪਾਰਦਰਸ਼ੀ ਢੰਗ ...

ਪੂਰੀ ਖ਼ਬਰ »

ਨਾਨਕਸ਼ਾਹੀ ਨਵੇਂ ਵਰ੍ਹੇ 'ਤੇ ਕੀਰਤਨ ਦਰਬਾਰ ਕਰਵਾਇਆ

ਇਯਾਲੀ/ਥਰੀਕੇ, 15 ਮਾਰਚ (ਰਾਜ ਜੋਸ਼ੀ)-ਗੁਰਦੁਆਰਾ ਸ੍ਰੀ ਅਤਰਸਰ ਸਾਹਿਬ ਪਿੰਡ ਥਰੀਕੇ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਨਾਨਕਸ਼ਾਹੀ ਸੰਮਤ 552ਵੀਂ ਦੀ ਚੇਤ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ 'ਤੇ ਬੀਤੀ ਸ਼ਾਮ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿਚ ਰਾਗੀ ਭਾਈ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਦੁੱਗਰੀ ਵਿਖੇ ਯੋਗਾ ਮੈਡੀਟੇਸ਼ਨ ਕੈਂਪ

ਲੁਧਿਆਣਾ, 15 ਮਾਰਚ (ਅਮਰੀਕ ਸਿੰਘ ਬੱਤਰਾ)-ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਅਰਬਨ ਅਸਟੇਟ ਦੁਗਰੀ ਵਿਖੇ ਗੁਰੂ ਮਿਸ਼ਨ ਕੈਨੇਡਾ ਵਲੋਂ ਬੀਬੀ ਬਲਜੀਤ ਕੌਰ ਦੀ ਦੇਖ ਰੇਖ ਹੇਠ 9 ਮਾਰਚ ਤੋਂ ਲਗਾਏ ਕੈਂਪ ਦੌਰਾਨ ਅਨੰਦਮਈ ਜੀਵਨ ਜਾਂਚ ਲਈ ਸਰੀਰਕ, ਮਾਨਸਿਕ ਯੋਗਾ ਕਲਾਸਾਂ, ...

ਪੂਰੀ ਖ਼ਬਰ »

ਵਧੀਆ ਨਤੀਜਿਆਂ ਲਈ ਪ੍ਰੀਖਿਆ ਦੀ ਚਿੰਤਾ ਘੱਟ ਕਰਨਾ ਜਰੂਰੀ-ਡਾ. ਗੋਇਲ

ਲੁਧਿਆਣਾ, 15 ਮਾਰਚ (ਸਲੇਮਪੁਰੀ)-ਚਿੰਤਾ ਕਰਨਾ ਇਕ ਸਧਾਰਣ ਮਨੁੱਖੀ ਭਾਵਨਾ ਹੈ, ਜੋ ਹਰ ਕਿਸੇ ਨੂੰ ਹੁੰਦੀ ਹੈ ਪ੍ਰੰਤੂ ਪ੍ਰੀਖਿਆ ਦੀ ਚਿੰਤਾ ਹਰ ਵਿਦਿਆਰਥੀ ਨੂੰ ਕੁਝ ਜ਼ਿਆਦਾ ਹੀ ਹੁੰਦੀ ਹੈ ਪਰ ਐਸ.ਪੀ.ਐਸ. ਹਸਪਤਾਲ ਦੇ ਸਾਇਕੈਟਿ੍ਸਟ ਡਾ. ਸੰਦੀਪ ਗੋਇਲ ਦੇ ਮੁਤਾਬਕ ...

ਪੂਰੀ ਖ਼ਬਰ »

ਭਾਈ ਮੰਨਾ ਸਿੰਘ ਨਗਰ ਵਿਖੇ ਕਾਰੋਬਾਰੀਆਂ ਦੀ ਹੋਈ ਬੈਠਕ

ਲੁਧਿਆਣਾ, 15 ਮਾਰਚ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਵਿਖੇ ਕਾਰੋਬਾਰੀਆਂ ਦੀ ਇਕ ਮਹੱਤਵਪੂਰਨ ਬੈਠਕ ਹੋਈ, ਜਿਸ ਵਿਚ ਵੱਖ-ਵੱਖ ਮੁੱਦਿਆਂ ਉਪਰ ਵਿਚਾਰ ਵਟਾਂਦਰਾ ਕਰਨ ਦੇ ਨਾਲ ਨਾਲ ਕੋਰੋਨਾ ਵਾਇਰਸ ਸਬੰਧੀ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ | ਭਾਈ ਮੰਨਾ ...

ਪੂਰੀ ਖ਼ਬਰ »

ਸੰਤ ਬਾਬਾ ਸੁੱਚਾ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ 'ਚ ਲਗਾਏ ਜਾਣ ਦਾ ਸਵਾਗਤ

ਲੁਧਿਆਣਾ, 15 ਮਾਰਚ (ਅਮਰੀਕ ਸਿੰਘ ਬੱਤਰਾ)-ਸੱਚਖੰਡ ਵਾਸੀ ਸੰਤ ਬਾਬਾ ਸੁੱਚਾ ਸਿੰਘ ਦੀ ਤਸਵੀਰ ਸਿੱਖ ਅਜਾਇਬ ਘਰ ਵਿਚ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮਿ੍ਤਸਰ ਵਲੋਂ ਸਥਾਪਤ ਕਰਨ ਦਾ ...

ਪੂਰੀ ਖ਼ਬਰ »

ਪ੍ਰਧਾਨ ਗਿੱਲ ਤੇ ਢੇਸੀ ਵਲੋਂ ਨੂਰਪੁਰ ਬੇਟ 'ਚ ਮੁਫ਼ਤ ਮੈਡੀਕਲ ਜਾਂਚ ਕੈਂਪ ਦਾ ਉਦਘਾਟਨ

ਹੰਬੜਾਂ, 15 ਮਾਰਚ (ਜਗਦੀਸ਼ ਸਿੰਘ ਗਿੱਲ)-ਪਿੰਡ ਨੂਰਪੁਰ ਬੇਟ ਵਿਖੇ ਗ੍ਰਾਮ ਪੰਚਾਇਤ ਸਰਪੰਚ ਗੁਰਦੇਵ ਸਿੰਘ ਨੂਰਪੁਰ ਬੇਟ ਅਤੇ ਖੇਡ ਕਲੱਬ ਪ੍ਰਧਾਨ ਗੁਰਵਿੰਦਰ ਸੰਘ ਬੱਬਲੂ ਗਿੱਲ ਦੀ ਅਗਵਾਈ ਹੇਠ ਸਿੱਧੂ ਦੰਦਾਂ ਦੇ ਹਸਪਤਾਲ ਅਤੇ ਏ.ਐੱਸ.ਜੀ ਅੱਖਾਂ ਦੇ ਹਸਪਤਾਲ ਦੇ ...

ਪੂਰੀ ਖ਼ਬਰ »

ਬਾਹਰੀ ਕਾਲੋਨੀਆਂ 'ਚ ਅਵਾਰਾ ਕੁੱਤਿਆਂ ਦੀ ਭਰਮਾਰ

ਫੁੱਲਾਂਵਾਲ, 15 ਮਾਰਚ (ਮਨਜੀਤ ਸਿੰਘ ਦੁੱਗਰੀ)-ਜਿੱਥੇ ਇਕ ਪਾਸੇ ਸੜਕਾਂ 'ਤੇ ਅਵਾਰਾ ਜਾਨਵਰਾਂ ਕਾਰਨ ਨਿੱਤ ਦਿਨ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ | ਉੱਥੇ ਹੀ ਗਲੀ ਮੁਹੱਲਿਆਂ ਵਿਚ ਅਵਾਰਾ ਕੁੱਤਿਆਂ ਦਾ ਕਹਿਰ ਵੀ ਜਾਰੀ ਹੈ, ਆਏ ਦਿਨ ਅਸੀਂ ਇਨ੍ਹਾਂ ਅਵਾਰਾ ਖ਼ੂੰਖਾਰ ...

ਪੂਰੀ ਖ਼ਬਰ »

ਪਾਣੀ ਦੇ ਲੱਗੇ ਛੱਪੜ ਦੇ ਰਹੇ ਹਨ ਬਿਮਾਰੀਆਂ ਨੂੰ ਸੱਦਾ

ਫੁੱਲਾਂਵਾਲ, 15 ਮਾਰਚ (ਮਨਜੀਤ ਸਿੰਘ ਦੁੱਗਰੀ)-ਪੰਜਾਬ ਵਿਚ ਕਾਂਗਰਸ ਦੀ ਸਰਕਾਰ ਨੂੰ ਬਣਿਆ ਚਾਹੇ 3 ਸਾਲ ਦੇ ਕਰੀਬ ਸਮਾਂ ਹੋ ਚੁੱਕਾ ਹੈ | ਇਸ ਸਮੇਂ ਦੌਰਾਨ ਕੀਤੇ ਵਿਕਾਸ ਕਾਰਜਾਂ ਦੇ ਦਾਅਵੇ ਕਾਗ਼ਜ਼ਾਂ ਵਿਚ ਹੀ ਦਫ਼ਨ ਹੋ ਕੇ ਰਹਿ ਗਏ ਹਨ | ਪਿਛਲੇ ਦਿਨੀਂ ਪਈ ਬਰਸਾਤ ਨਾਲ ...

ਪੂਰੀ ਖ਼ਬਰ »

ਸਾਈਕਲ ਸਨਅਤਕਾਰ ਨਾਲ ਲੱਖਾਂ ਦੀ ਠੱਗੀ ਕਰਨ ਵਾਲੇ ਵਪਾਰੀ ਿਖ਼ਲਾਫ਼ ਕੇਸ ਦਰਜ

ਲੁਧਿਆਣਾ, 15 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸੰਜੇ ਮਹਾਜਨ ਵਾਸੀ ਮਿਲਰਗੰਜ ਦੀ ਸ਼ਿਕਾਇਤ 'ਤੇ ਰਾਜਨ ਪਾਹਵਾ ਵਾਸੀ ਮਲੇਰਕੋਟਲਾ ਖਿਲਾਫ ਸੰਗੀਨ ਧਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਉਕਤ ਕਥਿਤ ...

ਪੂਰੀ ਖ਼ਬਰ »

ਹੋਲੇ ਮਹੱਲੇ ਨੂੰ ਸਮਰਪਿਤ ਹਰਨਾਮਪੁਰਾ ਵਿਖੇ ਹੋਈ ਸਾਹਿਤਕ ਮਿਲਣੀ

ਢੰਡਾਰੀ ਕਲਾਂ, 15 ਮਾਰਚ (ਪਰਮਜੀਤ ਸਿੰਘ ਮਠਾੜੂ)-ਸਾਹਿਤ ਸਭਾ ਹਰਨਾਮਪੁਰਾ ਦੀ ਸਾਹਿਤਕ ਮਿਲਣੀ ਅਤੇ ਕਵੀ ਦਰਬਾਰ ਗੁਰਦੁਆਰਾ ਪਾਤਸ਼ਾਹੀ ਦਸਵੀਂ ਵਿਖੇ ਹੋਇਆ | ਇਸ ਸਾਹਿਤਕ ਮਿਲਣੀ ਵਿਚ ਪਹੁੰਚੇ ਸੂਝਵਾਨ ਕਵੀਆਂ ਨੇ ਹੋਲੇ ਮੁਹੱਲੇ ਨੂੰ ਸਮਰਪਿਤ ਰਚਨਾਵਾਂ ਦਾ ਪਾਠ ...

ਪੂਰੀ ਖ਼ਬਰ »

ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਕੀਰਤਨ ਸਮਾਗਮ ਕਰਵਾਇਆ

ਲੁਧਿਆਣਾ, 15 ਮਾਰਚ (ਕਵਿਤਾ ਖੁੱਲਰ)-ਗੁਰਬਾਣੀ ਸਿੱਖੀ ਜੀਵਨ ਜਾਂਚ ਦਾ ਮੂਲ ਸਰੋਤ ਹੈ ਜਿਸ ਦੇ ਵਿਚੋਂ ਸਿੱਖੀ, ਸਿੱਖੀ ਸਿਧਾਂਤਾਂ ਅਤੇ ਸਿੱਖੀ ਪਿਆਰ ਦਾ ਜਨਮ ਹੁੰਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਘਰ ਦੇ ਪ੍ਰਸਿੱਧ ਕੀਰਤਨੀਏ ਭਾਈ ਇੰਦਰਪਾਲ ਸਿੰਘ ...

ਪੂਰੀ ਖ਼ਬਰ »

ਗੁਰੂ ਨਾਨਕ ਆਯੁਰਵੈਦਿਕ ਕਾਲਜ ਗੋਪਾਲਪੁਰ ਕੋਰੋਨਾ ਤੋਂ ਬਚਾਅ ਲਈ ਸੈਮੀਨਾਰ

ਡੇਹਲੋਂ, 15 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਐਾਡ ਰਿਸਰਚ ਇੰਸਟੀਟਿਊਟ ਗੋਪਾਲਪੁਰ ਵਿਖੇ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਕਾਲਜ ਦੇ ਚੇਅਰਮੈਨ ਡਾ: ਬਲਵਿੰਦਰ ਸਿੰਘ ਵਾਲੀਆ, ਜਨਰਲ ਸੈਕਟਰੀ ਡਾ: ਇਕਬਾਲ ਸਿੰਘ ਵਾਲੀਆ, ...

ਪੂਰੀ ਖ਼ਬਰ »

ਜਥੇਦਾਰ ਲਾਭ ਸਿੰਘ ਚੀਮਾ ਨਮਿਤ ਸ਼ਰਧਾਂਜਲੀ ਸਮਾਗਮ

ਭਾਮੀਆਂ ਕਲਾਂ, 15 ਮਾਰਚ (ਜਤਿੰਦਰ ਭੰਬੀ)-ਸਿੱਖ ਪੰਥ ਦੀ ਸਿਰਮੌਰ ਸ਼ਖ਼ਸੀਅਤ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਅਤਿ ਨਜ਼ਦੀਕੀ ਸਾਥੀ ਜਥੇਦਾਰ ਲਾਭ ਸਿੰਘ ਚੀਮਾ ਸਾਬਕਾ ਸਰਪੰਚ ਕਾਕੋਵਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX