ਤਾਜਾ ਖ਼ਬਰਾਂ


ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਹੋਏ ਮੁਕਾਬਲੇ 'ਚ ਸਰਫਰਾਜ਼ ਅਹਿਮਦ ਨਾਂਅ ਦਾ ਪੁਲਿਸ ਮੁਲਾਜ਼ਮ ਜ਼ਖਮੀ
. . .  1 day ago
ਨਵੀਂ ਦਿੱਲੀ, 14 ਅਗਸਤ - ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਜੰਮੂ-ਕਸ਼ਮੀਰ ਪੁਲਿਸ ਨਾਲ ਹੋਏ ਮੁਕਾਬਲੇ 'ਚ ਸਰਫ਼ਰਾਜ਼ ਅਹਿਮਦ ਨਾਂਅ ਦਾ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਕ ਅੱਤਵਾਦੀ ਵੀ ਜ਼ਖਮੀ ਹੋਇਆ ਹੈ ।
ਚੰਡੀਗੜ੍ਹ : 11 ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਐਡੀਸ਼ਨਲ ਜੱਜ ਲਾਇਆ ਗਿਆ
. . .  1 day ago
ਫਰੀਦਕੋਟ : ਵੀ.ਸੀ. ਡਾ: ਅਵਨੀਸ਼ ਕੁਮਾਰ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ
. . .  1 day ago
ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਮੁੱਠਭੇੜ ਸ਼ੁਰੂ, ਆਪ੍ਰੇਸ਼ਨ 'ਚ ਲੱਗੇ ਪੁਲਿਸ ਤੇ ਸੀ.ਆਰ.ਪੀ.ਐਫ. ਦੇ ਜਵਾਨ
. . .  1 day ago
ਆਜ਼ਾਦੀ ਦਿਹਾੜੇ 'ਤੇ ਦਿੱਲੀ 'ਚ ਹੋਵੇਗੀ ਬੇਮਿਸਾਲ ਸੁਰੱਖਿਆ, 10,000 ਬਲ ਤਾਇਨਾਤ, 1000 ਕੈਮਰਿਆਂ ਦੀ ਹੋਵੇਗੀ ਨਿਗਰਾਨੀ
. . .  1 day ago
ਨਵੀਂ ਦਿੱਲੀ, 14 ਅਗਸਤ - ਉੱਤਰੀ ਦਿੱਲੀ ਦੇ ਡੀ.ਸੀ.ਪੀ. ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ 10,000 ਤੋਂ ਵੱਧ ਬਲ ਤਾਇਨਾਤ ਕੀਤੇ ਗਏ ਹਨ । 1000 ਤੋਂ ਵੱਧ ਕੈਮਰੇ ਲਗਾਏ ...
ਨਵੀਂ ਦਿੱਲੀ : ਕੋਵਿਡ -19 ਦਾ ਮੁਕਾਬਲਾ ਕਰਨ ਵਿਚ ਭਾਰਤ ਦੀਆਂ ਪ੍ਰਾਪਤੀਆਂ ਕਈ ਵਿਕਸਤ ਦੇਸ਼ਾਂ ਨਾਲੋਂ ਬਿਹਤਰ ਹਨ - ਰਾਸ਼ਟਰਪਤੀ ਦਰੋਪਦੀ ਮੁਰਮੂ
. . .  1 day ago
ਜੰਮੂ-ਕਸ਼ਮੀਰ : ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਤਿਰੰਗੇ ਨਾਲ ਚਮਕਿਆ ਮੁਬਾਰਕ ਮੰਡੀ ਕੰਪਲੈਕਸ
. . .  1 day ago
ਹਰਿਆਣਾ: 'ਅਗਨੀਪਥ' ਭਰਤੀ ਰੈਲੀ ਲਈ ਹਜ਼ਾਰਾਂ ਨੌਜਵਾਨਾਂ 'ਚ ਜੋਸ਼
. . .  1 day ago
"ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਮਿਲੇ ਦੀਪਕ ਬਾਲੀ
. . .  1 day ago
ਮੁੱਖ ਮੰਤਰੀ ਦੀ ਆਮਦ ਤੋਂ ਤੁਰੰਤ ਬਾਅਦ ਲੁਧਿਆਣਾ ਵਿਚ ਚੱਲੀਆਂ ਗੋਲੀਆਂ , ਦੋ ਜ਼ਖਮੀ
. . .  1 day ago
ਲੁਧਿਆਣਾ ,14 ਅਗਸਤ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਮੁੱਖ ਮੰਤਰੀ ਦੇ ਪਹੁੰਚਣ ਤੋਂ ਤੁਰੰਤ ਬਾਅਦ ਦੁੱਗਰੀ ਦੀ ਫੇਸ ਇਕ ਦੀ ਮਾਰਕੀਟ ਵਿਚ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ...
ਰਾਸ਼ਟਰਪਤੀ ਦਰੋਪਦੀ ਮੁਰੂਮ ਨੇ ਦੇਸ਼ ਨੂੰ ਕੀਤਾ ਸੰਬੋਧਨ, ਕਿਹਾ, ‘2047 ਤੱਕ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਹੋਣਗੇ ਸਾਕਾਰ’
. . .  1 day ago
ਨਵੀਂ ਦਿੱਲੀ, 14 ਅਗਸਤ-75ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦੇਸ਼ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇਸ਼-ਵਿਦੇਸ਼ 'ਚ ਵੱਸਦੇ ਸਾਰੇ ਭਾਰਤੀਆਂ ਨੂੰ ਨਿੱਘੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ 14 ਅਗਸਤ ਦਾ ਦਿਨ ਵੰਡ-ਖੌਫ਼ਨਾਕ...
ਦੋ-ਰੋਜ਼ਾ ਨੈਸ਼ਨਲ ਵਰਕਸ਼ਾਪ ਦੀਆਂ ਤਿਆਰੀਆਂ ਦੇ ਜਾਇਜ਼ੇ ਸੰਬੰਧੀ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਨੇ ਕੀਤੀ ਮੀਟਿੰਗ
. . .  1 day ago
ਐੱਸ.ਏ.ਐੱਸ.ਨਗਰ, 14 ਅਗਸਤ (ਕੇ.ਐਸ. ਰਾਣਾ)- ਕੇਂਦਰੀ ਪੰਚਾਇਤ ਰਾਜ ਮੰਤਰਾਲੇ ਵਲੋਂ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਦੇ ਸੰਬੰਧੀ ਵੱਖ-ਵੱਖ ਸੂਬਿਆਂ ਨੂੰ ਦਿੱਤੇ 9 ਥੀਮਜ਼ 'ਤੇ ਕਰਵਾਈਆਂ ਜਾਣ ਵਾਲੀਆਂ ਕੌਮੀ ਵਰਕਸ਼ਾਪਾਂ 'ਚੋਂ ,ਪੰਜਾਬ ਸੂਬੇ 'ਚ ਪਹਿਲੀ ਵਰਕਸ਼ਾਪ 22 ਤੇ 23...
ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕੱਚੇ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ ਮੁਲਤਵੀ
. . .  1 day ago
ਬੁਢਲਾਡਾ, 14 ਅਗਸਤ (ਸਵਰਨ ਸਿੰਘ ਰਾਹੀ)-ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਤੋਂ ਸ਼ੁਰੂ ਕੀਤੀ ਤਿੰਨ ਦਿਨਾਂ ਦੀ ਹੜਤਾਲ ਮੁਲਤਵੀ ਕਰ ਦਿੱਤੀ ਹੈ...
ਅਜ਼ਾਦੀ ਦਿਹਾੜੇ ਮੌਕੇ ਫ਼ੇਜ਼ 5 ਮੁਹਾਲੀ ਦੇ ਆਮ ਆਦਮੀ ਕਲੀਨਿਕ ਨੂੰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਕਰਨਗੇ ਲੋਕ ਅਰਪਣ
. . .  1 day ago
ਐਸ.ਏ.ਐਸ. ਨਗਰ, 14 ਅਗਸਤ (ਕੇ. ਐੱਸ ਰਾਣਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸਥਾਪਿਤ ਕੀਤੇ ਜਾ ਰਹੇ ਆਮ...
ਪਟਿਆਲਾ ਦੀ ਸਟੇਟ ਬੈਂਕ ਆਫ਼ ਇੰਡੀਆ ਬਰਾਂਚ 'ਚੋਂ 35 ਲੱਖ ਰੁਪਏ ਦੀ ਹੋਈ ਚੋਰੀ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਨੇ ਸੁਲਝਾਇਆ
. . .  1 day ago
ਪਟਿਆਲਾ, 14 ਅਗਸਤ (ਅਮਨਦੀਪ ਸਿੰਘ)- ਪਟਿਆਲਾ ਪੁਲਿਸ ਵਲੋਂ ਸਟੇਟ ਬੈਂਕ ਆਫ਼ ਇੰਡੀਆ 'ਚ 35 ਲੱਖ ਰੁਪਏ ਦੀ ਹੋਈ ਚੋਰੀ ਦੇ ਮਾਮਲੇ 'ਚ ਮੱਧ ਪ੍ਰਦੇਸ਼ ਤੋਂ 33 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ...
ਮਿਸਰ ਦੇ ਚਰਚ 'ਚ ਲੱਗੀ ਭਿਆਨਕ ਅੱਗ, ਹਾਦਸੇ 'ਚ 35 ਲੋਕਾਂ ਦੀ ਮੌਤ
. . .  1 day ago
ਕਾਹਿਰਾ, 14 ਅਗਸਤ-ਮਿਸਰ ਦੇ ਗੀਜ਼ਾ ਸ਼ਹਿਰ 'ਚ ਇਕ ਚਰਚ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਦੇ ਲੱਗਣ ਨਾਲ 35 ਲੋਕਾਂ ਦੀ ਮੌਤ ਹੋ ਗਈ ਜਦਕਿ 45 ਹੋਰ ਜ਼ਖ਼ਮੀ ਹੋ ਗਏ ਹਨ।
'ਹਰ ਹੱਥ ਤਿਰੰਗਾ' ਪ੍ਰੋਗਰਾਮ ਤਹਿਤ ਬੋਲੇ ਅਰਵਿੰਦ ਕੇਜਰੀਵਾਲ, ਕਿਹਾ 'ਪੂਰੇ ਦੇਸ਼ 'ਚ ਸਭ ਤੋਂ ਉੱਚੇ ਤਿਰੰਗੇ ਦਿੱਲੀ 'ਚ ਹਨ'
. . .  1 day ago
ਨਵੀਂ ਦਿੱਲੀ, 14 ਅਗਸਤ- ਦਿੱਲੀ 'ਚ ਆਯੋਜਿਤ 'ਹਰ ਹੱਥ ਤਿਰੰਗਾ' ਪ੍ਰੋਗਰਾਮ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪੂਰਾ ਦੇਸ਼ ਇਸ ਸਮੇਂ ਦੇਸ਼ ਭਗਤੀ 'ਚ ਡੁੱਬਿਆ ਹੋਇਆ ਹੈ। ਇਹ ਸਮਾਂ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਦਾ...
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, 'ਬਸ ਕੁਝ ਘੰਟਿਆਂ 'ਚ ਹੀ ਇਕ ਹੋਰ ਗਾਰੰਟੀ ਪੂਰੀ ਹੋਣ ਜਾ ਰਹੀ ਹੈ'
. . .  1 day ago
ਚੰਡੀਗੜ੍ਹ, 14 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇਕ ਵੱਡੀ ਗਾਰੰਟੀ ਦਿੱਤੀ ਸੀ ਕਿ ਹਰ ਪਿੰਡ 'ਚ ਇਕ ਆਮ ਆਦਮੀ ਕਲੀਨਿਕ ਖੋਲ੍ਹਾਂਗੇ...
ਅਟਾਰੀ ਸਰਹੱਦ 'ਤੇ ਰੀਟਰੀਟ ਸੈਰੇਮਨੀ ਦੇਖਣ ਆ ਰਹੇ ਸੈਲਾਨੀ ਤਿਰੰਗੇ ਦੇ ਰੰਗ 'ਚ ਰੰਗੇ
. . .  1 day ago
ਅਟਾਰੀ, 14 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ)-ਆਜ਼ਾਦੀ ਦਿਹਾੜੇ ਮੌਕੇ ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀ ਸਾਂਝੀ ਰੀਟਰੀਟ ਸੈਰੇਮਨੀ ਦੇਖਣ ਆ ਰਹੇ ਸੈਲਾਨੀ ਦੇਸ਼ ਦੀ ਸ਼ਾਨ ਤਿਰੰਗੇ ਦੇ ਰੰਗਾਂ 'ਚ ਆਪਣੇ ਆਪ ਨੂੰ ਰੰਗ ਰਹੇ ਹਨ। ਦਰਸ਼ਕ ਗੈਲਰੀ 'ਚ ਝੰਡੇ...
ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀਆਂ ਮੰਗਾਂ 'ਤੇ ਸਰਕਾਰ ਨਾਲ ਬਣੀ ਸਹਿਮਤੀ, ਮੀਟਿੰਗ ਉਪਰੰਤ ਧਰਨੇ ਦਾ ਪ੍ਰੋਗਰਾਮ ਕੀਤਾ ਰੱਦ
. . .  1 day ago
ਚੰਡੀਗੜ੍ਹ, 14 ਅਗਸਤ-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਲਈ ਸਹਿਮਤੀ ਦੇਣ ਤੋਂ ਬਾਅਦ ਪੰਜਾਬ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਆਪਣਾ ਪ੍ਰਸਤਾਵਿਤ ਧਰਨਾ...
ਸੀ.ਆਈ.ਏ ਸਟਾਫ਼ ਫਗਵਾੜਾ ਦੇ ਇੰਚਾਰਜ ਸਿਕੰਦਰ ਸਿੰਘ ਦੀ ਰਾਸ਼ਟਰਪਤੀ ਐਵਾਰਡ ਲਈ ਹੋਈ ਚੋਣ
. . .  1 day ago
ਫਗਵਾੜਾ, 14 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸੀ.ਆਈ.ਏ ਸਟਾਫ਼ ਇੰਚਾਰਜ ਐੱਸ.ਆਈ. ਸਿਕੰਦਰ ਸਿੰਘ ਨੂੰ ਅੱਜ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਦੇ ਕੇ ਸਨਮਾਨ ਲਈ ਚੁਣਿਆ ਗਿਆ ਹੈ। ਸਿਕੰਦਰ ਸਿੰਘ ਵਿਰਕ ਦਾ ਜਨਮ 14-2-72 ਨੂੰ ਪਿੰਡ ਮਿੱਠਾਪੁਰ...
ਬੱਸ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ, ਇਕ ਜ਼ਖ਼ਮੀ
. . .  1 day ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕਸਬਾ ਰਾਜਾਸਾਂਸੀ ਵਿਖੇ ਨਿੱਜੀ ਬੱਸ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ...
ਮੁੱਖ ਮੰਤਰੀ ਮਾਨ ਨੇ 'ਲਾਲ ਸਿੰਘ ਚੱਢਾ' ਫ਼ਿਲਮ ਦੇਖਣ ਤੋਂ ਬਾਅਦ ਕੀਤਾ ਟਵੀਟ, ਆਮਿਰ ਖਾਨ ਤੇ ਉਨ੍ਹਾਂ ਦੀ ਟੀਮ ਨੂੰ ਦਿੱਤੀ ਵਧਾਈ
. . .  1 day ago
ਚੰਡੀਗੜ੍ਹ, 14 ਅਗਸਤ-ਇਨ੍ਹੀਂ-ਦਿਨੀਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਬੇਹੱਦ ਚਰਚਾ 'ਚ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਵੀ ਕਰ ਰਹੇ ਹਨ ਅਤੇ ਇਸ ਫ਼ਿਲਮ ਨੂੰ ਲੈ ਕੇ ਆਪਣੀ ਰਾਏ ਵੀ ਦੇ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਸੰਗਰੂਰ 'ਚ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
. . .  1 day ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)-ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਅੱਜ ਸੰਗਰੂਰ 'ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਕੈਬਨਿਟ ਮੰਤਰੀ ਨੇ ਬੱਸ ਸਟੈਂਡ ਨੇੜੇ 9.46 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ...
ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਸਰਹੱਦ 'ਤੇ ਹੋਇਆ ਮਿਠਾਈਆਂ ਦਾ ਅਦਾਨ-ਪ੍ਰਦਾਨ
. . .  1 day ago
ਫ਼ਾਜ਼ਿਲਕਾ, 14 ਅਗਸਤ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਫ਼ਾਜ਼ਿਲਕਾ ਸੈਕਟਰ 'ਚ ਸਾਦਕੀ ਚੌਕੀ ਦੀ ਜ਼ੀਰੋ ਲਾਈਨ ਤੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਪਾਕਿਸਤਾਨ ਵਲੋਂ ਭਾਰਤ ਨੂੰ ਮਿਠਾਈਆਂ ਭੇਟ ਕੀਤੀਆਂ ਗਈਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਚੇਤ ਸੰਮਤ 552

ਰੂਪਨਗਰ

ਸਵਰਾਜ ਮਾਜਦਾ ਲਿਮ: ਇਸੂਜ਼ੂ ਵਲੋਂ ਸਿਵਲ ਹਸਪਤਾਲ ਨੂੰ ਏ. ਸੀ. ਐਾਬੂਲੈਂਸ ਤੇ ਹੋਰ ਸਾਮਾਨ ਭੇਟ

ਰੂਪਨਗਰ, 15 ਮਾਰਚ (ਸਤਨਾਮ ਸਿੰਘ ਸੱਤੀ)-ਐਸ. ਐਮ. ਐਲ. ਇਸੂਜੂ ਵਲੋਂ ਸਿਹਤ ਸੰਭਾਲ ਪ੍ਰੋਜੈਕਟ (ਸੀ. ਐਸ. ਆਰ.) ਅਧੀਨ ਸਿਵਲ ਹਸਪਤਾਲ ਰੂਪਨਗਰ ਨੂੰ ਇਕ ਨਵੀਂ ਏਅਰ ਕੰਡੀਸ਼ਨ ਐਾਬੂਲੈਂਸ ਭੇਟ ਕੀਤੀ ਗਈ | ਜਿਸ ਨੂੰ ਯੂਥ ਕਾਂਗਰਸ ਪ੍ਰਧਾਨ ਜ਼ਿਲ੍ਹਾ ਐਸ. ਏ. ਐਸ. ਨਗਰ ਮੁਹਾਲੀ ਕੰਵਰਬੀਰ ਸਿੰਘ ਸਿੱਧੂ, ਐਸ. ਐਮ. ਐਲ. ਇਸੂਜੂ ਇੰਡੀਆ ਦੇ ਸੀ. ਈ. ਓ. ਐਾਡ ਐਮ. ਡੀ. ਯੋਗੋ ਹਾਸ਼ੀ ਮੋਟੋ ਤੇ ਸਿਵਲ ਸਰਜਨ ਰੂਪਨਗਰ ਡਾ: ਐਚ. ਐਨ. ਸ਼ਰਮਾ ਵਲੋਂ ਗੋਪਾਲ ਬਾਂਸਲ ਸੀ. ਐਫ. ਓ. ਐਸ. ਐਮ. ਐਲ. ਇਸੂਜੂ ਦੀ ਹਾਜ਼ਰੀ 'ਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ | ਸਿਵਲ ਸਰਜਨ ਰੂਪਨਗਰ ਨੇ ਐਸ. ਐਮ. ਐਲ. ਇਸੂਜੂ ਦੇ ਸੀ. ਈ. ਓ. ਐਾਡ ਐਮ. ਡੀ. ਯੋਗੋ ਹਾਸ਼ੀ ਮੋਟੋ ਦਾ ਧੰਨਵਾਦ ਕਰਦਿਆਂ ਭਵਿੱਖ 'ਚ ਵੀ ਇਸੇ ਤਰ੍ਹਾਂ ਦੇ ਸਹਿਯੋਗ ਦੀ ਅਪੀਲ ਕੀਤੀ | ਇਸ ਮੌਕੇ ਐਸ. ਐਮ. ਐਲ. ਵਲੋਂ ਸਿਵਲ ਹਸਪਤਾਲ ਰੂਪਨਗਰ ਲਈ 12 ਚੈਨਲ ਈ. ਸੀ. ਜੀ. ਮਸ਼ੀਨਾਂ, ਮਰੀਜ਼ਾਂ ਦੀ ਮੋਨੀਟਰਿੰਗ ਲਈ ਫਾਈਵ ਪੈਰਾ ਮਾਨੀਟਰ ਤੇ ਦੋ ਵੀਲ ਚੇਅਰਾਂ ਵੀ ਦਾਨ ਕੀਤੀਆਂ ਗਈਆਂ | ਸ੍ਰੀ ਸਿੱਧੂ ਤੇ ਹੋਰ ਮਹਿਮਾਨਾਂ ਵਲੋਂ ਹੋਲੇ ਮਹੱਲੇ ਮੌਕੇ ਚੰਗੀ ਕਾਰਗੁਜਾਰੀ ਦਿਖਾਉਣ ਵਾਲੇ ਕਰਮਚਾਰੀਆਂ ਦਾ ਸਨਮਾਨ ਵੀ ਕੀਤਾ ਗਿਆ | ਇਸ ਮੌਕੇ ਸਾਰੇ ਮੁੱਖ ਮਹਿਮਾਨਾਂ ਵਲੋਂ ਸਿਵਲ ਸਰਜਨ ਦਫ਼ਤਰ ਦੇ ਕੈਂਪਸ ਵਿਖੇ ਵਾਤਾਵਰਨ ਨੂੰ ਹਰਾ-ਭਰਾ ਬਣਾਉਣ ਦੇ ਮੰਤਵ ਤਹਿਤ ਬੂਟੇ ਵੀ ਲਗਾਏ ਗਏ | ਸ੍ਰੀ ਸਿੱਧੂ, ਯੋਗੋ ਹਾਸ਼ੀ ਮੋਟੋ ਤੇ ਸਿਵਲ ਸਰਜਨ ਰੂਪਨਗਰ ਵਲੋਂ ਜੱਚਾ-ਬੱਚਾ ਵਾਰਡ ਸਿਵਲ ਹਸਪਤਾਲ ਰੂਪਨਗਰ ਵਿਖੇ ਨਵੀਆਂ ਬਣੀਆਂ ਮਾਵਾਂ ਨੂੰ ਕੰਬਲ ਵੀ ਭੇਟ ਕੀਤੇ ਗਏ | ਇਸ ਮੌਕੇ ਐਸ. ਐਮ. ਓ. ਸਿਵਲ ਹਸਪਤਾਲ ਰੂਪਨਗਰ ਡਾ: ਪਵਨ, ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਰੇਨੂੰ ਭਾਟੀਆ, ਵਿਵੇਕ ਚਾਨਣਾ, ਸੁਖਰਾਓ ਸਿੰਘ, ਡਾ: ਜਗਦੀਸ਼ ਗਿੱਲ, ਡੀ. ਪੀ. ਐਮ. ਡੋਲੀ ਸਿੰਗਲਾ, ਬੀ. ਸੀ. ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਹਰਜਿੰਦਰ ਸਿੰਘ, ਯਸ਼ਪਾਲ, ਅਮਰਜੀਤ ਸਿੰਘ, ਰਣਜੀਤ ਸਿੰਘ, ਖ਼ੁਸ਼ਹਾਲ ਸਿੰਘ, ਮੇਜਰ ਸਿੰਘ, ਮਹਿੰਦਰ ਸਿੰਘ, ਗੁਰਪ੍ਰੀਤ ਸਿੰਘ, ਐਸ. ਐਮ. ਐਲ. ਇਸੂਜੂ ਦੇ ਸਟਾਫ਼ ਮੈਂਬਰ ਤੇ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ |

ਟੋਕੇ ਦੀ ਮਸ਼ੀਨ 'ਚ ਚੁੰਨੀ ਫਸਣ ਕਾਰਨ ਔਰਤ ਜ਼ਖ਼ਮੀ, ਚੰਡੀਗੜ੍ਹ ਰੈਫ਼ਰ

ਸ੍ਰੀ ਚਮਕੌਰ ਸਾਹਿਬ, 15 ਮਾਰਚ (ਜਗਮੋਹਣ ਸਿੰਘ ਨਾਰੰਗ)-ਅੱਜ ਦੇਰ ਸ਼ਾਮ ਪਿੰਡ ਡਹਿਰ ਵਿਖੇ ਇਕ ਔਰਤ ਦੀ ਚੁੰਨੀ ਟੋਕੇ ਵਾਲੀ ਮਸ਼ੀਨ 'ਚ ਫਸ ਜਾਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਸਥਾਨਕ ਸਰਕਾਰੀ ਹਸਪਤਾਲ ਤੋਂ 32 ਸੈਕਟਰ ਚੰਡੀਗੜ੍ਹ ਦੇ ਹਸਪਤਾਲ 'ਚ ਰੈਫ਼ਰ ਕਰ ...

ਪੂਰੀ ਖ਼ਬਰ »

ਰੂਪਨਗਰ ਜ਼ਿਲ੍ਹੇ ਦੇ ਹੋਟਲ ਮਾਲਕਾਂ ਦੀ ਮੀਟਿੰਗ ਅੱਜ

ਘਨੌਲੀ, 15 ਮਾਰਚ (ਜਸਵੀਰ ਸਿੰਘ ਸੈਣੀ)-ਰੂਪਨਗਰ ਜ਼ਿਲ੍ਹੇ ਦੇ ਹੋਟਲ ਮਾਲਕਾਂ ਦੀ ਜ਼ਰੂਰੀ ਮੀਟਿੰਗ 16 ਮਾਰਚ ਸ਼ਾਮ ਪੰਜ ਵਜੇ ਕੇਸਰਪਾਲਜ ਹੋਟਲ ਮਲਕਪੁਰ ਵਿਖੇ ਹੋ ਰਹੀ ਹੈ | ਇਸ ਸਬੰਧੀ ਪੰਜਾਬ ਹੋਟਲ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਸੁਖਿੰਦਰਪਾਲ ਸਿੰਘ ਬੌਬੀ ਬੋਲਾ ਨੇ ...

ਪੂਰੀ ਖ਼ਬਰ »

ਬੁਰੀ ਤਰ੍ਹਾਂ ਲਤਾੜਿਆ ਬਹੁਜਨ ਸਮਾਜ ਹੁਣ ਇਕਜੁੱਟ-ਗੜ੍ਹੀ

ਰੂਪਨਗਰ, 15 ਮਾਰਚ (ਸਤਨਾਮ ਸਿੰਘ ਸੱਤੀ)-ਕੋਰੋਨਾ ਵਾਇਰਸ ਕਾਰਨ ਸੂਬੇ 'ਚ ਇਕੱਠਾਂ 'ਤੇ ਰੋਕ ਤੇ ਭੀੜ-ਭੜੱਕੇ 'ਚ ਨਾ ਜਾਣ ਦੀਆਂ ਸਲਾਹਾਂ ਨੇ ਪਿੰਡ ਖੁਆਸਪੁਰਾ 'ਚ ਹੋਈ ਬਸਪਾ ਦੀ ਵੱਡੀ ਰੈਲੀ ਅੱਗੇ ਗੋਡੇ ਟੇਕ ਦਿੱਤੇ | ਰੈਲੀ 'ਚ ਭਰਵਾਂ ਇਕੱਠ ਸੀ ਪਰ ਕੋਰੋਨਾ ਦਾ ਡਰ ਤੇ ਭੈਅ ...

ਪੂਰੀ ਖ਼ਬਰ »

ਆਟਾ ਦਾਲ ਵਾਲੇ ਗ਼ਰੀਬਾਂ ਨੂੰ ਸਰਕਾਰ ਜੀ ਕੀ ਕੋਰੋਨਾ ਵਾਇਰਸ ਨਹੀਂ ਹੋ ਸਕਦਾ...?

ਨੂਰਪੁਰ ਬੇਦੀ, 15 ਮਾਰਚ (ਹਰਦੀਪ ਸਿੰਘ ਢੀਂਡਸਾ)-ਪੰਜਾਬ ਕੈਪਟਨ ਸਰਕਾਰ ਵਲੋਂ ਸਕੂਲਾਂ ਤੇ ਸਰਕਾਰੀ ਦਫ਼ਤਰਾਂ 'ਚ ਬਾਇਓਮੈਟਰਿਕ ਮਸ਼ੀਨਾਂ ਰਹੀ ਕਰਮਚਾਰੀਆਂ ਤੇ ਅਧਿਕਾਰੀਆਂ ਦੀ ਹਾਜ਼ਰੀ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਗਾਉਣੀ ਬੰਦ ਕਰ ਦਿੱਤੀ ਗਈ ਹੈ | ...

ਪੂਰੀ ਖ਼ਬਰ »

ਸਰਹਿੰਦ-ਭਾਖੜਾ ਨਹਿਰ 'ਚੋਂ ਮਿਲੇ 65 ਜ਼ਿੰਦਾ ਕਾਰਤੂਸ

ਮੋਰਿੰਡਾ, 15 ਮਾਰਚ (ਪਿ੍ਤਪਾਲ ਸਿੰਘ)-ਸਰਹਿੰਦ-ਭਾਖੜਾ ਨਹਿਰ 'ਚ ਸਾਮਾਨ ਲੱਭਦੇ ਗੋਤਾਖੋਰਾ ਨੂੰ ਨਹਿਰ 'ਚੋਂ ਮਿਲੇ ਜਿੰਦਾ ਕਾਰਤੂਸ ਮੋਰਿੰਡਾ ਪੁਲਿਸ ਨੇ ਮਾਮਲਾ ਦਰਜ ਕੀਤਾ | ਇਸ ਸਬੰਧੀ ਐਸ. ਐਚ. ਓ. ਮੋਰਿੰਡਾ ਸੁਨੀਲ ਕੁਮਾਰ ਨੇ ਦੱਸਿਆ ਕਿ ਅੱਜ ਕਜ਼ੋਲੀ ਨਹਿਰ 'ਤੇ ...

ਪੂਰੀ ਖ਼ਬਰ »

ਬਰਸਾਤ ਕਾਰਨ ਗ਼ਰੀਬ ਪਰਿਵਾਰ ਦੇ ਮਕਾਨ ਦੀ ਡਿਗੀ ਛੱਤ

ਮੋਰਿੰਡਾ, 15 ਮਾਰਚ (ਪਿ੍ਤਪਾਲ ਸਿੰਘ)-ਪਿਛਲੇ ਕਈ ਦਿਨਾ ਤੋਂ ਲਗਾਤਾਰ ਹੋ ਰਹੀ ਭਾਰੀ ਬਰਸਾਤ ਕਾਰਨ ਨਜ਼ਦੀਕੀ ਪਿੰਡ ਚਲਾਕੀ ਵਿਖੇ ਇਕ ਗ਼ਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿਗ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਕਰਨੈਲ ਸਿੰਘ ਪੁੱਤਰ ਜਗਜੀਤ ਸਿੰਘ ਪਿੰਡ ...

ਪੂਰੀ ਖ਼ਬਰ »

45 ਪੇਟੀਆਂ ਦੇਸੀ ਸ਼ਰਾਬ ਸਮੇਤ ਸਵਿਫ਼ਟ ਕਾਰ ਕਾਬੂ, ਚਾਲਕ ਫ਼ਰਾਰ

ਨੰਗਲ, 15 ਮਾਰਚ (ਪ੍ਰੀਤਮ ਸਿੰਘ ਬਰਾਰੀ)-ਐਸ. ਐਸ. ਪੀ. ਰੂਪਨਗਰ ਸਵਪਨ ਸ਼ਰਮਾ ਦੇ ਨਿਰਦੇਸ਼ਾਂ ਤਹਿਤ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਨਵਾਂ ਨੰਗਲ ਪੁਲਿਸ ਨੂੰ ਉਸ ਵੇਲੇ ਇਕ ਵੱਡੀ ਸਫਲਤਾ ਹੱਥ ਲੱਗੀ ਜਦੋਂ ਇਕ ਸਵਿਫ਼ਟ ਕਾਰ ਸਮੇਤ 45 ਪੇਟੀਆਂ ਦੇਸੀ ...

ਪੂਰੀ ਖ਼ਬਰ »

ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਨੌਜਵਾਨ ਦੀ ਮੌਤ

ਨੰਗਲ, 15 ਮਾਰਚ (ਪ੍ਰੀਤਮ ਸਿੰਘ ਬਰਾਰੀ)-ਬੀਤੀ ਰਾਤ ਨੰਗਲ-ਭਾਖੜਾ ਮੁੱਖ ਮਾਰਗ 'ਤੇ ਇਨਕਮ ਟੈਕਸ ਦਫ਼ਤਰ ਲਾਗੇ ਇਕ ਮੋਟਰਸਾਈਕਲ ਦੀ ਫੇਟ ਵੱਜਣ ਕਾਰਨ ਨੌਜਵਾਨ ਦੀ ਮੌਤ ਦਾ ਹੋਣ ਦਾ ਸਮਾਚਾਰ ਹੈ | ਪੁਲਿਸ ਥਾਣਾ ਨੰਗਲ ਦੇ ਸਹਾਇਕ ਥਾਣੇਦਾਰ ਬਲਵੀਰ ਚੰਦ ਨੇ ਦੱਸਿਆ ਕਿ ਬੀਤੀ ...

ਪੂਰੀ ਖ਼ਬਰ »

ਗੜੇਮਾਰ ਤੇ ਬੇਲੋੜੀ ਬਾਰਿਸ਼ ਨਾਲ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇ-ਆਗੂ

ਨੂਰਪੁਰ ਬੇਦੀ, 15 ਮਾਰਚ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਸਾਰੇ ਪੰਜਾਬ 'ਚ ਪਿਛਲੇ ਦਿਨੀਂ 'ਚ ਹੋਈ ਬਾਰਿਸ਼ ਤੇ ਜ਼ਿਲ੍ਹਾ ਰੂਪ ਨਗਰ ਦੇ ਪਿੰਡਾਂ 'ਚ ਬਾਰਿਸ਼, ਹਨੇਰੀ ਨਾਲ ਭਾਰੀ ਗੜੇਮਾਰ ਵੀ ਹੋਈ ਹੈ, ਜਿਸ ਨਾਲ ਜ਼ਿਮੀਂਦਾਰਾਂ ਦੀ ਖੜ੍ਹੀ ਕਣਕ ਦੀ ਫ਼ਸਲ ਢਹਿ ...

ਪੂਰੀ ਖ਼ਬਰ »

ਸੁਰਿੰਦਰ ਕੁਮਾਰ ਬਿੱਲਾ ਕਬਾੜ ਮਾਰਕੀਟ ਯੂਨੀਅਨ ਮੋਰਿੰਡਾ ਦੇ ਪ੍ਰਧਾਨ ਬਣੇ

ਮੋਰਿੰਡਾ, 15 ਮਾਰਚ (ਪਿ੍ਤਪਾਲ ਸਿੰਘ)-ਸਥਾਨਕ ਸ਼ਹਿਰ ਦੀ ਕਬਾੜ ਮਾਰਕੀਟ ਦੇ ਦੁਕਾਨਦਾਰਾਂ ਵਲੋਂ ਇਕੱਤਰਤਾ ਕਰ ਕੇ ਕਬਾੜ ਮਾਰਕੀਟ ਯੂਨੀਅਨ ਦੀ ਚੋਣ ਕੀਤੀ ਗਈ | ਇਸ ਸਬੰਧੀ ਗੁਰਮੀਤ ਸਿੰਘ ਸਾਬਕਾ ਪੰਚ ਬਲਦੇਵ ਨਗਰ ਤੇ ਬੀਰੂ ਰਾਮ ਨੇ ਦੱਸਿਆ ਕਿ ਪੁਰਾਣੇ ਕਬਾੜ ਲੋਹੇ ਦੀ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਵਲੋਂ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ

ਪੁਰਖਾਲੀ, 15 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਬਹੁਜਨ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਗੁਰਵਿੰਦਰ ਸਿੰਘ ਗੋਲਡੀ ਪੁਰਖਾਲੀ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਇਲਾਕੇ ਦੇ ਵੱਖ-ਵੱਖ ਪਿੰਡਾਂ 'ਚ ਮੀਟਿੰਗਾਂ ਕੀਤੀਆਂ ਗਈਆਂ | ਇਸ ਦੌਰਾਨ ਉਨ੍ਹਾਂ ਵਲੋਂ ਪਿੰਡ ਪੁਰਖਾਲੀ, ...

ਪੂਰੀ ਖ਼ਬਰ »

ਸੀਨੀਅਰ ਸਿਟੀਜ਼ਨ ਕੌਾਸਲ ਦੇ ਆਗੂ ਡਾ: ਬਿੱਲਾ ਦੀ ਅਗਵਾਈ ਹੇਠ ਸੰਸਦ ਮੈਂਬਰ ਤਿਵਾੜੀ ਨੂੰ ਮਿਲੇ

ਸ੍ਰੀ ਚਮਕੌਰ ਸਾਹਿਬ, 15 ਮਾਰਚ (ਜਗਮੋਹਣ ਸਿੰਘ ਨਾਰੰਗ)-ਪਿੰਡ ਖੇੜੀ ਸਲਾਬਤਪੁਰ ਦੇ ਵਸਨੀਕ ਡਾ: ਗੁਰਿੰਦਰਪਾਲ ਸਿੰਘ ਬਿੱਲਾ ਵਾਈਸ ਚੇਅਰਮੈਨ ਪਛੜੀਆਂ ਸ਼ੇ੍ਰਣੀ ਕਮਿਸ਼ਨ ਪੰਜਾਬ ਤੇ ਸੀਨੀਅਰ ਸਿਟੀਜ਼ਨ ਕੌਾਸਲ ਖੇੜੀ ਸਲਾਬਤਪੁਰ ਦੇ ਪ੍ਰਧਾਨ ਸੇਵਾ ਮੁਕਤ ਬੀ. ਡੀ. ਪੀ. ਓ. ...

ਪੂਰੀ ਖ਼ਬਰ »

ਪਾਲ ਸਿੰਘ ਮੰਡੇਰ ਕਲਵਾਂ ਨੂੰ ਸ਼ਰਧਾਂਜਲੀਆਂ ਭੇਟ

ਕਾਹਨਪੁਰ ਖੂਹੀ, 15 ਮਾਰਚ (ਗੁਰਬੀਰ ਸਿੰਘ ਵਾਲੀਆ)-ਪੰਜਾਬ ਪੁਲਿਸ ਦੇ ਪਾਲ ਸਿੰਘ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਉਪਰੰਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਕਲਵਾਂ ਵਿਖੇ ...

ਪੂਰੀ ਖ਼ਬਰ »

ਮਾਤਾ ਹਰਬੰਸ ਕੌਰ ਨੂੰ ਸ਼ਰਧਾ ਦੇ ਫ਼ੁਲ ਭੇਟ

ਮੋਰਿੰਡਾ, 15 ਮਾਰਚ (ਪਿ੍ਤਪਾਲ ਸਿੰਘ)-ਮਾਤਾ ਹਰਬੰਸ ਕੌਰ ਦੀ ਅੰਤਿਮ ਅਰਦਾਸ ਮੌਕੇ ਪਿੰਡ ਸ਼ਾਹਪੁਰ ਵਿਖੇ ਅਨੇਕਾਂ ਸਮਾਜਿਕ ਤੇ ਰਾਜਨੀਤਕ ਆਗੂਆਂ ਨੇ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਭਾਈ ਕੁਲਵੰਤ ਸਿੰਘ ...

ਪੂਰੀ ਖ਼ਬਰ »

ਗੜੇਮਾਰੀ ਤੇ ਭਾਰੀ ਮੀਂਹ ਕਾਰਨ ਫਸਲਾਂ ਦਾ ਭਾਰੀ ਨੁਕਸਾਨ

ਪੁਰਖਾਲੀ, 15 ਮਾਰਚ (ਅੰਮਿ੍ਤਪਾਲ ਸਿੰਘ ਬੰਟੀ)-ਬੀਤੀ ਦਿਨ ਤੇਜ਼ ਮੀਂਹ, ਝੱਖੜ ਤੇ ਹੋਈ ਗੜੇਮਾਰੀ ਕਾਰਨ ਇਲਾਕੇ 'ਚ ਫ਼ਸਲਾਂ ਨੂੰ ਬਹੁਤ ਨੁਕਸਾਨ ਪੁੱਜਾ ਹੈ | ਇਸ ਨਾਲ ਇਲਾਕੇ ਦੀ ਪੱਕਣ ਕਿਨਾਰੇ ਆਈ ਕਣਕ ਦੀ ਫ਼ਸਲ ਧਰਤੀ 'ਤੇ ਵਿਛ ਗਈ ਤੇ ਗੜੇਮਾਰੀ ਨੇ ਕਣਕ ਦੀ ਫ਼ਸਲ ਝਾੜ ਕੇ ...

ਪੂਰੀ ਖ਼ਬਰ »

ਨੰਗਲ ਦੀ ਡਬਲ ਐਚ. ਈ. ਬੀ. ਬਲਾਕ 'ਚ ਵਿਸ਼ਾਲ ਕੀਰਤਨ ਦਾ ਪ੍ਰਬੰਧ

ਨੰਗਲ, 15 ਮਾਰਚ (ਪ੍ਰੋ: ਅਵਤਾਰ ਸਿੰਘ)-ਬੀ. ਬੀ. ਐੱਮ. ਬੀ. ਦੀ ਸਰਕਾਰੀ ਕਾਲੋਨੀ ਡਬਲ ਐੱਚ. ਈ. ਬੀ. ਬਲਾਕ 'ਚ ਬਾਬਾ ਬਾਲਕ ਨਾਥ ਦੇ ਵਿਸ਼ਾਲ ਕੀਰਤਨ ਦਾ ਪ੍ਰਬੰਧ ਕਰਵਾਇਆ ਗਿਆ | ਇਸ ਮੌਕੇ ਬਾਬਾ ਸ਼ਿਵ ਨਾਥ ਨੇ ਬਾਬਾ ਬਾਲਕ ਨਾਥ ਦੇ ਨਾਮ ਦਾ ਗੁਣਗਾਨ ਕਰ ਕੇ ਸੰਗਤਾਂ ਨੂੰ ਭਗਤੀ ਦੇ ...

ਪੂਰੀ ਖ਼ਬਰ »

ਭਾਈ ਸੰਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ

ਸ੍ਰੀ ਚਮਕੌਰ ਸਾਹਿਬ, 15 ਮਾਰਚ (ਜਗਮੋਹਣ ਸਿੰਘ ਨਾਰੰਗ)-ਸਥਾਨਕ ਗੁਰਦੁਆਰਾ ਸ਼ੋ੍ਰਮਣੀ ਸ਼ਹੀਦ ਭਾਈ ਸੰਗਤ ਸਿੰਘ ਵਿਖੇ ਸ਼ੋ੍ਰਮਣੀ ਸ਼ਹੀਦ ਭਾਈ ਸੰਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਜਿਸ 'ਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ...

ਪੂਰੀ ਖ਼ਬਰ »

ਹੋਲੇ ਮਹੱਲੇ ਦੌਰਾਨ ਕੁਝ ਅਖੌਤੀ ਨਿਹੰਗ ਸਿੰਘਾਂ ਵਲੋਂ ਹਿੰਦੂ ਲੋਕਾਂ ਦੀਆਂ ਟੋਪੀਆਂ ਉਤਾਰਨ ਦੀ ਨਿੰਦਾ

ਸ੍ਰੀ ਅਨੰਦਪੁਰ ਸਾਹਿਬ, 15 ਮਾਰਚ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਗਏ ਕੌਮੀ ਤਿਉਹਾਰ ਹੋਲਾ ਮਹੱਲਾ ਦੌਰਾਨ ਕੁਝ ਅਖੌਤੀ ਨਿਹੰਗ ਸਿੰਘਾਂ ਵਲੋਂ ਹਿੰਦੂ ਧਰਮ ਨਾਲ ਸਬੰਧਤ ਲੋਕਾਂ ਵਲੋਂ ਪਾਈਆਂ ਟੋਪੀਆਂ ਨੂੰ ਆਪਣੇ ...

ਪੂਰੀ ਖ਼ਬਰ »

ਬਾਬੂ ਕਾਂਸ਼ੀ ਰਾਮ ਦਾ 86ਵਾਂ ਜਨਮ ਦਿਨ ਮਨਾਇਆ

ਬੁੰਗਾ ਸਾਹਿਬ/ਕੀਰਤਪੁਰ ਸਾਹਿਬ, 15 ਮਾਰਚ (ਸੁਖਚੈਨ ਸਿੰਘ ਰਾਣਾ, ਬੀਰਅੰਮਿ੍ਤਪਾਲ ਸਿੰਘ ਸੰਨੀ)-ਬਾਬੂ ਕਾਂਸ਼ੀ ਰਾਮ ਫੈਡਰੇਸ਼ਨ ਵਲੋਂ ਬਹੁਜਨ ਸਮਾਜ ਦੇ ਸੰਸਥਾਪਕ ਸਾਹਿਬ ਕਾਂਸ਼ੀ ਰਾਮ ਦਾ 86ਵਾਂ ਜਨਮ ਦਿਨ ਉਨ੍ਹਾਂ ਦੇ ਜਨਮ ਅਸਥਾਨ ਪਿੰਡ ਪਿ੍ਥੀਪੁਰ (ਬੁੰਗਾ ਸਾਹਿਬ) ...

ਪੂਰੀ ਖ਼ਬਰ »

ਮਹੰਤ ਧੀਰਜ ਗਿਰੀ ਸ਼ਿਵ ਮੰਦਰ ਸਰਥਲੀ ਦੇ ਉੱਤਰਾਧਿਕਾਰੀ ਨਿਯੁਕਤ

ਨੂਰਪੁਰ ਬੇਦੀ, 15 ਮਾਰਚ (ਰਾਜੇਸ਼ ਚੌਧਰੀ ਤਖਤਗੜ, ਹਰਦੀਪ ਢੀਂਡਸਾ, ਵਿੰਦਰਪਾਲ ਝਾਂਡੀਆਂ)-25 ਫਰਵਰੀ ਨੂੰ ਆਪਣਾ ਸਰੀਰ ਤਿਆਗ ਗਏ ਅਖਾੜਾ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਸੈਕਟਰੀ ਤੇ ਰਾਸ਼ਟਰੀ ਸੰਤ ਮਹੰਤ ਮੋਹਣ ਗਿਰੀ ਸਰਥਲੀ ਵਾਲਿਆਂ ਦੀ ਸ਼ੋਡਸੀ ਰਸਮ (ਸੋਲ੍ਹੇ ਦੀ ਰਸਮ) ...

ਪੂਰੀ ਖ਼ਬਰ »

ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਟ

ਨੰਗਲ, 15 ਮਾਰਚ (ਗੁਰਪ੍ਰੀਤ ਸਿੰਘ ਗਰੇਵਾਲ)-ਪ੍ਰਵਾਸੀ ਪੰਜਾਬੀ ਫਰੈਂਡਜ਼ ਕਲੱਬ ਵਲੋਂ ਇਕ ਸਾਦੇ ਸਮਾਗਮ ਦੌਰਾਨ 8 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਭੇਟ ਕੀਤਾ ਗਿਆ | ਪ੍ਰਸਿੱਧ ਸਮਾਜ ਸੇਵਕ ਡਾ: ਅਸ਼ੋਕ ਸ਼ਰਮਾ ਨੇ ਦੱਸਿਆ ਕਿ ਕਲੱਬ ਦੀ ਵੱਡੀ ਸਹਿਯੋਗੀ ਵਿਸ਼ਵਕਰਮਾ ਲੌਜ ...

ਪੂਰੀ ਖ਼ਬਰ »

ਅਣਪਛਾਤੀ ਲਾਸ਼ ਮਿਲੀ

ਸ੍ਰੀ ਅਨੰਦਪੁਰ ਸਾਹਿਬ, 15 ਮਾਰਚ (ਜੇ. ਐੱਸ. ਨਿੱਕੂਵਾਲ, ਕਰਨੈਲ ਸਿੰਘ)-ਸਥਾਨਕ ਸ਼ਹਿਰੀ ਪੁਲਿਸ ਨੂੰ ਇਕ ਅਣਪਛਾਤੀ ਲਾਸ਼ ਮਿਲੀ ਹੈ | ਮੁਨਸ਼ੀ ਸੁਰਿੰਦਰ ਪਾਲ ਨੇ ਦੱਸਿਆ ਕਿ 55 ਸਾਲਾਂ 5 ਫੁੱਟ 3 ਇੰਚ ਦਾਹੜੀ ਕੱਟਵੀ ਸਲੇਟੀ ਰੰਗ ਦੀ ਕੋਟੀ ਤੇ ਕਰੀਮ ਰੰਗੀ ਕਮੀਜ਼ ਨੀਲੇ ਰੰਗ ...

ਪੂਰੀ ਖ਼ਬਰ »

ਚੰਨਣ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਪੀਕਰ ਕੇ. ਪੀ. ਰਾਣਾ

ਕੀਰਤਪੁਰ ਸਾਹਿਬ, 15 ਮਾਰਚ (ਬੀਰਅੰਮਿ੍ਤਪਾਲ ਸਿੰਘ ਸੰਨੀ)-ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਚੰਗਰ ਇਲਾਕੇ ਦੇ ਬਜ਼ੁਰਗ ਕਾਂਗਰਸੀ ਆਗੂ ਸਾਬਕਾ ਸਰਪੰਚ ਠੇਕੇਦਾਰ ਚੰਨਣ ਸਿੰਘ ਦੇ ਪਰਿਵਾਰ ਨਾਲ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੇ. ਪੀ. ਰਾਣਾ ਵਿਸ਼ੇਸ਼ ਤੌਰ ਨਾਲ ਦੁੱਖ ...

ਪੂਰੀ ਖ਼ਬਰ »

ਹੋਲੇ ਮਹੱਲੇ ਤੋਂ ਬਾਅਦ ਗੜ੍ਹਸ਼ੰਕਰ-ਸ੍ਰੀ ਅਨੰਦਪੁਰ ਸਾਹਿਬ ਮਾਰਗ ਦੀ ਹਾਲਤ ਹੋਰ ਵਿਗੜੀ

ਨੂਰਪੁਰ ਬੇਦੀ, 15 ਮਾਰਚ (ਹਰਦੀਪ ਸਿੰਘ ਢੀਂਡਸਾ)-ਸ੍ਰੀ ਅਨੰਦਪੁਰ ਸਾਹਿਬ ਗੜ੍ਹਸ਼ੰਕਰ ਮਾਰਗ ਯਾਤਰੀਆਂ ਲਈ ਦਿਨ ਬਾ ਦਿਨ ਨਾਸੂਰ ਬਣਦਾ ਜਾ ਰਿਹਾ ਹੈ | ਸਿੱਖਾਂ ਦੇ ਕੌਮੀ ਤਿਉਹਾਰ ਹੋਲੇ ਮਹੱਲੇ ਤੋਂ ਬਾਅਦ ਇਸ ਮਾਰਗ ਦੀ ਹਾਲਤ ਹੋਰ ਵੀ ਦਰਦਨਾਕ ਹੋ ਗਈ ਹੈ | ਪੰਜਾਬ ਦੇ ...

ਪੂਰੀ ਖ਼ਬਰ »

ਭੱਕੂਮਾਜਰਾ ਦੇ 24ਵੇਂ ਕਬੱਡੀ ਕੱਪ ਦਾ ਬੈਨਰ/ਪੋਸਟਰ ਜਾਰੀ

ਸ੍ਰੀ ਚਮਕੌਰ ਸਾਹਿਬ, 15 ਮਾਰਚ (ਜਗਮੋਹਣ ਸਿੰਘ ਨਾਰੰਗ)-ਸ਼ਹੀਦ ਬਾਬਾ ਦੀਪ ਸਿੰਘ ਸਪੋਰਟਸ ਕਲੱਬ ਤੇ ਗ੍ਰਾਮ ਪੰਚਾਇਤ ਪਿੰਡ ਭੱਕੂਮਾਜਰਾ ਵਲੋਂ 5 ਅਪ੍ਰੈਲ ਨੂੰ ਸਵੇਰੇ 9 ਵਜੇ ਤੋਂ ਸੈਕਟਰੀ ਕਰਨੈਲ ਸਿੰਘ ਅਤੇ ਹਰਜੀਤ ਚੰਦ ਵਰਮਾ ਦੀ ਯਾਦ ਵਿਚ ਕਰਵਾਏ ਜਾ ਰਹੇ 24ਵੇਂ ਕਬੱਡੀ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਕੋਰੋਨਾ ਵਾਇਰਸ ਸਬੰਧੀ ਕੀਤਾ ਜਾ ਰਿਹੈ ਲੋਕਾਂ ਨੂੰ ਜਾਗਰੂਕ

ਸ੍ਰੀ ਚਮਕੌਰ ਸਾਹਿਬ, 15 ਮਾਰਚ (ਜਗਮੋਹਣ ਸਿੰਘ ਨਾਰੰਗ)-ਸਿਹਤ ਵਿਭਾਗ ਸ੍ਰੀ ਚਮਕੌਰ ਸਾਹਿਬ ਵਲੋਂ ਸਿਵਲ ਸਰਜਨ ਡਾ: ਐਚ. ਐਨ. ਸ਼ਰਮਾ ਦੇ ਹੁਕਮਾਂ ਤੇ ਸਥਾਨਕ ਐਸ. ਐਮ. ਓ. ਡਾ: ਹਰਬੰਸ ਸਿੰਘ ਦੀ ਅਗਵਾਈ ਹੇਠ ਬਲਾਕ ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ 'ਚ ਆਮ ਲੋਕਾਂ ਨੂੰ ਕੋਰੋਨਾ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਬਣਿਆ 'ਕਰੋ ਨਾ ਬਾਰਿਸ਼'

ਢੇਰ, 15 ਮਾਰਚ (ਸ਼ਿਵ ਕੁਮਾਰ ਕਾਲੀਆ)-ਜਿਥੇ ਵਿਸ਼ਵ ਪੱਧਰ 'ਤੇ ਕੋਰੋਨਾ ਵਾਇਰਸ ਨੇ ਲੋਕਾਂ 'ਚ ਦਹਿਸ਼ਤ ਪਾਈ ਹੋਈ ਹੈ ਉੱਥੇ ਹੀ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਇਸ ਨੂੰ ਵੀ ਮਨੋਰੰਜਨ ਵਜੋਂ ਵਰਤਿਆ ਜਾ ਰਿਹਾ ਹੈ | ਇਕ ਪਾਸੇ ਲੋਕਾਂ ਦਾ ਲਗਾਤਾਰ ਹੋ ਰਹੀ ਵਰਖਾ ਨੇ ਜਿਊਣਾ ...

ਪੂਰੀ ਖ਼ਬਰ »

ਯੂਥ ਕਾਂਗਰਸੀ ਵਰਕਰਾਂ ਨੇ ਕੀਤੀ 'ਜਿੱਤੇਗਾ ਪੰਜਾਬ' ਮੁਹਿੰਮ ਦੇ ਹੱਕ 'ਚ ਮੀਟਿੰਗ

ਸ੍ਰੀ ਅਨੰਦਪੁਰ ਸਾਹਿਬ, 15 ਮਾਰਚ (ਕਰਨੈਲ ਸਿੰਘ, ਜੇ. ਐਸ. ਨਿੱਕੂਵਾਲ)-ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਨਵਜੋਤ ਸਿੰਘ ਸਿੱਧੂ ਵਲੋਂ ਆਪਣੀ ਪਿਛਲੇ ਲੰਬੇ ਸਮੇਂ ਤੋਂ ਧਾਰੀ ਚੁੱਪੀ ਨੂੰ ਤੋੜਦਿਆਂ ਬੀਤੇ ਦਿਨੀਂ ਦੁਬਾਰਾ ਇਕ ਵਾਰ ਫਿਰ ਤੋਂ ...

ਪੂਰੀ ਖ਼ਬਰ »

ਹਿੰਦੂ ਜਥੇਬੰਦੀਆਂ ਵਲੋਂ ਮੀਟਿੰਗ

ਰੂਪਨਗਰ, 15 ਮਾਰਚ (ਪੱਤਰ ਪ੍ਰੇਰਕ)-ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੌਰਾਨ ਸਿੱਖ ਕੱਟੜਪੰਥੀਆਂ ਵਲੋਂ ਸੰਗਤਾਂ ਦੇ ਸਿਰਾਂ ਤੋਂ ਟੋਪੀਆਂ ਉਤਾਰ ਕੇ ਉਨ੍ਹਾਂ ਦਾ ਅਪਮਾਨ ਕਰਨ ਤੇ ਨੈਣਾਂ ਦੇਵੀ ਰੋਡ 'ਤੇ ਮਾਤਾ ਨੈਣਾਂ ਨੂੰ ਜਾਂਦੇ ਸ਼ਰਧਾਲੂਆਂ ਨੂੰ ਰੋਕ ਕੇ ...

ਪੂਰੀ ਖ਼ਬਰ »

ਸਕੂਲ ਦੇ ਵਿਸ਼ਵ ਪੱਧਰੀ ਬੈਡਮਿੰਟਨ ਸਟੇਡੀਅਮ ਦਾ ਉਦਘਾਟਨ

ਨੂਰਪੁਰ ਬੇਦੀ, 15 ਮਾਰਚ (ਹਰਦੀਪ ਸਿੰਘ ਢੀਂਡਸਾ, ਵਿੰਦਰਪਾਲ ਝਾਂਡੀਆਂ)-ਮਧੂਬਨ ਵਾਟਿਕਾ ਪਬਲਿਕ ਸਕੂਲ ਵਿਖੇ ਲੱਖਾਂ ਦੀ ਲਾਗਤ ਨਾਲ ਬਣੇ ਵਿਸ਼ਵ ਪੱਧਰੀ ਇੰਡੋਰ ਬੈਡਮਿੰਟਨ ਹਾਲ ਸਕੂਲ ਚੇਅਰਮੈਨ ਅਮਿਤ ਚੱਢਾ ਵਲੋਂ ਉਦਘਾਟਨ ਕਰ ਕੇ ਖਿਡਾਰੀਆਂ ਨੂੰ ਸਮਰਪਿਤ ਕੀਤਾ | ...

ਪੂਰੀ ਖ਼ਬਰ »

ਪੰਜਾਬ ਸਰਕਾਰ ਤੁਰੰਤ ਗਿਰਦਾਵਰੀ ਦੇ ਹੁਕਮ ਦੇ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਵੇ- ਡਾ: ਚੀਮਾ

ਰੂਪਨਗਰ, 15 ਮਾਰਚ (ਸਟਾਫ਼ ਰਿਪੋਰਟਰ)-ਬੀਤੇ ਦਿਨਾ ਦੌਰਾਨ ਹੋਈ ਭਾਰੀ ਬਰਸਾਤ, ਹਨੇਰੀ ਤੇ ਝੱਖੜ ਦੇ ਨਾਲ ਜ਼ਿਲ੍ਹਾ ਰੂਪਨਗਰ ਦੇ ਕਿਸਾਨਾਂ 'ਤੇ ਵਰ੍ਹੇ ਕੁਦਰਤੀ ਕਹਿਰ ਨਾਲ ਨੁਕਸਾਨੀਆਂ ਗਈਆਂ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ...

ਪੂਰੀ ਖ਼ਬਰ »

ਕਾਕਾ ਅਰਸ਼ਦੀਪ ਸਿੰਘ ਢਿੱਲੋਂ ਦੀਆਂ ਅਸਥੀਆਂ ਗੁ: ਪਤਾਲਪੁਰੀ ਸਾਹਿਬ ਵਿਖੇ ਜਲ ਪ੍ਰਵਾਹ

ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 15 ਮਾਰਚ (ਬੀਰਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ) ਆਰ. ਟੀ. ਓ. ਮੁਹਾਲੀ ਪ੍ਰਦੀਪ ਸਿੰਘ ਢਿੱਲੋਂ ਦੇ ਭਤੀਜੇ ਤੇ ਬੀ. ਡੀ. ਪੀ. ਓ. ਜਤਿੰਦਰ ਸਿੰਘ ਢਿੱਲੋਂ ਦੇ ਸਪੁੱਤਰ ਕਾਕਾ ਅਰਸ਼ਦੀਪ ਸਿੰਘ ਢਿੱਲੋਂ ਜੋ ਕਿ ਪਿਛਲੇ ਦਿਨੀਂ ਇਕ ...

ਪੂਰੀ ਖ਼ਬਰ »

ਕਾਲੇ ਮੋਤੀਏ ਸਬੰਧੀ ਹਫ਼ਤੇ ਦੀ ਸ਼ੁਰੂਆਤ

ਭਰਤਗੜ੍ਹ, 15 ਮਾਰਚ (ਜਸਬੀਰ ਸਿੰਘ ਬਾਵਾ)-ਸਿਵਲ ਦਰਜਨ ਦੀਆਂ ਹਦਾਇਤਾਂ ਅਨੁਸਾਰ ਭਰਤਗੜ੍ਹ ਦੇ ਕਮਿਊਨਿਟੀ ਸਿਹਤ ਕੇਂਦਰ 'ਚ ਐਸ. ਐਮ. ਓ. ਡਾ: ਰਜਿੰਦਰ ਕੁਮਾਰ ਦੀ ਅਗਵਾਈ 'ਚ ਕਾਲੇ ਮੋਤੀਏ ਨੂੰ ਸਮਰਪਿਤ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ | ਡਾ: ਰੁਚੀ ਰੈਣਾ ਨੇ ਹਾਜ਼ਰੀਨਾਂ ਨੂੰ ...

ਪੂਰੀ ਖ਼ਬਰ »

ਮੋਰਿੰਡਾ 'ਚ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਸ਼ਹਿਰ ਵਾਸੀ ਪ੍ਰੇਸ਼ਾਨ

ਮੋਰਿੰਡਾ, 15 ਮਾਰਚ (ਕੰਗ)-ਪਿਛਲੇ ਕਾਫ਼ੀ ਸਮੇਂ ਤੋਂ ਮੋਰਿੰਡਾ ਸ਼ਹਿਰ 'ਚ ਮਾੜੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਸ਼ਹਿਰ ਵਾਸੀ ਕਾਫ਼ੀ ਪ੍ਰੇਸ਼ਾਨ ਹਨ | ਸ਼ਹਿਰ 'ਚ ਵੱਖਰੋ-ਵੱਖਰੀ ਵਾਰਡਾਂ ਤੋਂ ਮਾੜੇ ਸਫ਼ਾਈ ਪ੍ਰਬੰਧਾਂ ਨੂੰ ਲੈ ਕੇ ਲਗਾਤਾਰ ਖ਼ਬਰਾਂ ਸੁਣਨ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX