ਪਟਿਆਲਾ, 15 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਣ ਵਾਲੀ ਸਥਿਤੀ ਨਾਲ ਨਜਿੱਠਣ ਲਈ ਇਹਤਿਹਾਤ ਵਜੋਂ ਡਿਜ਼ਾਸ਼ਟਰ ਮੈਨੇਜਮੈਂਟ ਐਕਟ-2005 ਦੀ ਧਾਰਾ 65 (1) (2) ਤਹਿਤ ਪਟਿਆਲਾ ਜ਼ਿਲ੍ਹੇ ਦੀਆਂ 7 ਸਰਕਾਰੀ ਇਮਾਰਤਾਂ ਅਤੇ ਲੋੜ ਪੈਣ 'ਤੇ ਨਿੱਜੀ ਹਸਪਤਾਲਾਂ ਨੂੰ ਆਈਸੋਲੇਸ਼ਨ ਅਤੇ ਕੋਆਰਨਟਾਈਨ ਬਲਾਕਾਂ ਵਿਚ ਤਬਦੀਲ ਕਰਨ ਦੇ ਹੁਕਮ ਜਾਰੀ ਕੀਤੇ ਹਨ ਅਤੇ ਇਹ ਇਮਾਰਤਾਂ ਹੁਣ ਅਗਲੇ ਹੁਕਮਾਂ ਤੱਕ ਸਿਵਲ ਸਰਜਨ ਪਟਿਆਲਾ ਦੇ ਕੰਟਰੋਲ ਹੇਠ ਹੋਣਗੀਆਂ | ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਇਹ ਹੁਕਮ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ (ਕੋਵਿਡ-19) ਨਾਲ ਨਜਿੱਠਣ ਲਈ ਕੀਤੀਆਂ ਜਾ ਰਹੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਰਾਜਿੰਦਰਾ ਹਸਪਤਾਲ ਦਾ ਦੌਰਾ ਕਰਨ ਉਪਰੰਤ ਜਾਰੀ ਕੀਤੇ | ਡਿਪਟੀ ਕਮਿਸ਼ਨਰ ਵਲੋਂ ਜਾਰੀ ਇਨ੍ਹਾਂ ਹੁਕਮਾਂ ਤਹਿਤ ਰਾਜਿੰਦਰਾ ਹਸਪਤਾਲ ਦੇ ਐਮ.ਸੀ.ਐਚ ਬਲਾਕ ਦੀ 5, 6, 7 ਅਤੇ 8ਵੀਂ ਮੰਜ਼ਿਲ, ਸਿਵਲ ਹਸਪਤਾਲ ਮਾਡਲ ਟਾਊਨ, ਬਹਾਵਲਪੁਰ ਪੈਲੇਸ ਪੁਲਿਸ ਲਾਈਨ ਅਤੇ ਰਾਜਿੰਦਰਾ ਹਸਪਤਾਲ ਦੇ ਪਿਛਲੇ ਪਾਸੇ ਸਥਿਤ ਹੈਲਥ ਸਕਿੱਲ ਡਿਵੈਲਪਮੈਂਟ ਸੈਂਟਰ ਨੂੰ ਕੋਆਰਨਟਾਈਨ ਬਲਾਕਾਂ ਵਿਚ ਤਬਦੀਲ ਕਰਨ ਲਈ ਕਿਹਾ ਗਿਆ ਹੈ | ਇਨ੍ਹਾਂ ਬਲਾਕਾਂ ਵਿਚ ਉਨ੍ਹਾਂ ਮਰੀਜ਼ਾ 'ਤੇ ਨਜ਼ਰਸਾਨੀ ਰੱਖੀ ਜਾਵੇਗੀ ਜੋ ਕੋਰੋਨਾ ਵਾਇਰਸ ਪੀੜਤ ਮਰੀਜ਼ਾਂ ਦੇ ਕਿਸੇ ਵੀ ਤਰ੍ਹਾਂ ਸੰਪਰਕ ਵਿਚ ਆਏ ਹੋਣ | ਡਿਜ਼ਾਸਟਰ ਮੈਨੇਜਮੈਂਟ ਐਕਟ ਤਹਿਤ ਜਾਰੀ ਕੀਤੇ ਇਨ੍ਹਾਂ ਹੁਕਮਾਂ ਤਹਿਤ ਰਾਜਿੰਦਰਾ ਹਸਪਤਾਲ ਦੀ ਆਰਥੋਪੈਡਿਕ ਵਰਕਸ਼ਾਪ, ਰਾਜਿੰਦਰਾ ਹਸਪਤਾਲ ਦੇ ਹੀ ਸੁਪਰ ਸਪੈਸ਼ਲਿਟੀ ਬਲਾਕ ਦੀ ਚੌਥੀ ਮੰਜ਼ਿਲ, ਮਾਤਾ ਕੁਸ਼ੱਲਿਆ ਹਸਪਤਾਲ ਦੇ ਬੀ ਬਲਾਕ ਦੇ ਗਰਾਊਾਡ ਫਲੋਰ ਅਤੇ ਲੋੜ ਪੈਣ 'ਤੇ ਜ਼ਿਲ੍ਹੇ ਦੀ ਕੋਈ ਵੀ ਮੈਡੀਕਲ ਸਹੂਲਤ ਪ੍ਰਦਾਨ ਕਰਦੀ ਕੋਈ ਵੀ ਸੰਸਥਾ (ਨਿੱਜੀ ਹਸਪਤਾਲ) ਨੂੰ ਆਈਸੋਲੇਸ਼ਨ ਬਲਾਕਾਂ ਵਿਚ ਤਬਦੀਲ ਕਰਨ ਲਈ ਕਿਹਾ ਗਿਆ ਹੈ | ਇਨ੍ਹਾਂ ਬਲਾਕਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਵਾਲੇ ਮਰੀਜ਼ਾਂ ਨੂੰ ਰੱਖਿਆ ਜਾਵੇਗਾ | ਇਨ੍ਹਾਂ ਹੁਕਮਾਂ ਤਹਿਤ ਕਿਸੇ ਵੀ ਹਾਲਾਤ ਵਿਚ ਕੁਆਰਨਟਾਈਨ ਅਤੇ ਆਈਸੋਲੇਸ਼ਨ ਬਲਾਕਾਂ ਨੂੰ ਹੋਰਨਾਂ ਮੈਡੀਕਲ ਵਾਰਡਾਂ ਨਾਲ ਰਲਾਇਆ ਨਹੀਂ ਜਾਵੇਗਾ ਅਤੇ ਆਈਸੋਲੇਸ਼ਨ ਅਤੇ ਕੁਆਰਨਟਾਈਨ ਬਲਾਕਾਂ ਵਿਚ ਆਉਣ ਅਤੇ ਜਾਣ ਦਾ ਰਸਤਾ ਵੀ ਬਿਲਕੁਲ ਵੱਖਰਾ ਹੋਵੇਗਾ | ਡਿਪਟੀ ਕਮਿਸ਼ਨਰ ਵਲੋਂ ਜਾਰੀ ਇਨ੍ਹਾਂ ਹੁਕਮਾਂ ਤਹਿਤ ਡਿਜ਼ਾਸ਼ਟਰ ਮੈਨੇਜਮੈਂਟ ਐਕਟ ਦੀ ਧਾਰਾ 65 (1) (1) ਤਹਿਤ ਹੁਣ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ, ਪਟਿਆਲਾ ਮੈਡੀਕਲ ਕਾਲਜ ਦੇ ਪਿ੍ੰਸੀਪਲ ਅਤੇ ਮਾਤਾ ਕੁਸ਼ੱਲਿਆ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਦੀਆਂ ਸੇਵਾਵਾਂ ਤੁਰੰਤ ਪ੍ਰਭਾਵ ਤੋਂ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਦੇ ਕੰਟਰੋਲ ਹੇਠ ਹੋਣਗੀਆਂ | ਇਹ ਅਧਿਕਾਰੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਸਾਰੇ ਪ੍ਰਬੰਧਾਂ, ਲੋੜੀਂਦਾ ਸਟਾਫ਼ ਅਤੇ ਹੋਰ ਜ਼ਰੂਰਤਾਂ ਦੀ ਸਮੀਖਿਆ ਕਰਕੇ ਜ਼ਿਲ੍ਹਾ ਮੈਜਿਸਟਰੇਟ ਨੂੰ ਰਿਪੋਰਟ ਕਰਨਗੇ | ਇਨ੍ਹਾਂ ਹੁਕਮਾਂ ਦੀ ਪਾਲਣਾ ਨਾ ਕਰਨ ਅਤੇ ਪੈਦਾ ਹੋਈ ਸਥਿਤੀ ਨਾਲ ਨਜਿੱਠਣ 'ਚ ਕੁਤਾਹੀ ਵਰਤਣ ਵਾਲਿਆਂ ਿਖ਼ਲਾਫ਼ ਡਿਜ਼ਾਸ਼ਟਰ ਮੈਨੇਜਮੈਂਟ ਐਕਟ 2005 ਅਤੇ ਅੇਪੀਡੈਮਿਕ ਡਜੀਜ ਐਕਟ 1897 ਦੀਆਂ ਸਬੰਧਿਤ ਧਾਰਾਵਾਂ ਅਤੇ ਪੰਜਾਬ ਸਰਕਾਰ ਵਲੋਂ 05 ਮਾਰਚ 2020, 14 ਜੁਲਾਈ 2020-4/677 ਤਹਿਤ ਜਾਰੀ ਨੋਟੀਫ਼ਿਕੇਸ਼ਨ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਰਾਜਿੰਦਰਾ ਹਸਪਤਾਲ ਦੇ ਦੌਰੇ ਮੌਕੇ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਭਾਵੇਂ ਹਾਲੇ ਤੱਕ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਤੋਂ ਪੀੜਤ ਕੋਈ ਮਰੀਜ਼ ਨਹੀਂ ਪਰ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਸਾਨੂੰ ਪੂਰੀ ਤਰ੍ਹਾਂ ਚੌਕਸ ਰਹਿਣ ਦੀ ਜ਼ਰੂਰਤ ਹੈ ਤਾਂ ਜੋ ਅਸੀਂ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਸਮਰੱਥ ਹੋਈਏ | ਡਿਪਟੀ ਕਮਿਸ਼ਨ ਦੇ ਦੌਰੇ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ, ਸਹਾਇਕ ਕਮਿਸ਼ਨਰ (ਜ) ਡਾ. ਇਸਮਿਤ ਵਿਜੈ ਸਿੰਘ, ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ, ਮੈਡੀਕਲ ਕਾਲਜ ਦੇ ਪਿ੍ੰਸੀਪਲ ਡਾ. ਹਰਜਿੰਦਰ ਸਿੰਘ, ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਪੀ.ਕੇ. ਪਾਂਡਵ, ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰਾਂ ਸਮੇਤ ਹੋਰਨਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ |
ਰਾਜਪੁਰਾ, 15 ਮਾਰਚ (ਰਣਜੀਤ ਸਿੰਘ)-ਬੀਤੀ ਦੇਰ ਰਾਤ ਇੱਥੋਂ ਦੇ ਐਮ.ਐਲ.ਏ. ਰੋਡ 'ਤੇ ਸਥਿਤ ਬਖ਼ਸ਼ੀ ਕਲੈਕਸ਼ਨ ਦੇ ਸ਼ੋਅ ਰੂਮ ਵਿਚ ਅਚਾਨਕ ਅੱਗ ਲੱਗ ਗਈ ਅਤੇ ਇਸ ਕਾਰਨ ਲੱਖਾਂ ਦਾ ਸਮਾਨ ਸੜ ਕੇ ਸਵਾਹ ਹੋ ਗਿਆ | ਅੱਗ ਲੱਗਣ ਦੇ ਅਸਲੀ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ | ...
ਰਾਜਪੁਰਾ, 15 ਮਾਰਚ (ਜੀ.ਪੀ. ਸਿੰਘ)-ਅੱਜ ਰਾਜਪੁਰਾ-ਅੰਬਾਲਾ ਮੁੱਖ ਰੇਲ ਮਾਰਗ ਤੇ ਡੰਗਰ ਚਾਰਦਿਆਂ ਰੇਲ ਗੱਡੀ ਦੀ ਲਪੇਟ ਵਿਚ ਆਉਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ | ਸਥਾਨਕ ਰੇਲਵੇ ਪੁਲਿਸ ਚੌਾਕੀ ਦੇ ਸਹਾਇਕ ਥਾਣੇਦਾਰ ਪ੍ਰਗਟ ਸਿੰਘ ਅਤੇ ਸਹਾਇਕ ਥਾਣੇਦਾਰ ਨਿਰਮਲ ਸਿੰਘ ...
ਸਮਾਣਾ, 15 ਮਾਰਚ (ਹਰਵਿੰਦਰ ਸਿੰਘ ਟੋਨੀ)-ਸਥਾਨਕ ਕ੍ਰਿਸ਼ਨਾ ਮਾਰਕੀਟ ਵਿਚ ਇਕ ਬੂਟ ਸ਼ਾਪ ਤੋਂ ਨਗਦੀ ਚੋਰੀ ਕਰਨ ਵਾਲੇ ਨੌਜਵਾਨ ਨੂੰ ਸਿਟੀ ਪੁਲਿਸ ਨੇ ਕੇਵਲ ਇਕ ਦਿਨ ਵਿਚ ਹੀ ਚੋਰੀ ਕੀਤੀ ਗਈ ਰਕਮ ਸਣੇ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਸਿਟੀ ਪੁਲਿਸ ...
ਪਟਿਆਲਾ, 15 ਮਾਰਚ (ਗੁਰਵਿੰਦਰ ਸਿੰਘ ਔਲਖ)-ਕੇਂਦਰੀ ਜੇਲ੍ਹ ਦੇ ਅਧਿਕਾਰੀਆਂ ਵਲੋਂ ਚੱਕੀਆਂ ਦੀ ਤਲਾਸ਼ੀ ਦੌਰਾਨ ਮੋਬਾਈਲ ਫ਼ੋਨ ਬਰਾਮਦ ਹੋਣ 'ਤੇ ਥਾਣਾ ਤਿ੍ਪੜੀ ਵਿਖੇ ਸ਼ਿਕਾਇਤ ਦਰਜ ਕਰਵਾਈ ਹੈ | ਜੇਲ੍ਹ ਦੇ ਸਹਾਇਕ ਸੁਪਰਡੈਂਟ ਅਰਪਨਜੋਤ ਸਿੰਘ ਨੇ ਤਿ੍ਪੜੀ ਪੁਲਿਸ ਕੋਲ ...
ਰਾਜਪੁਰਾ, 15 ਮਾਰਚ (ਜੀ.ਪੀ. ਸਿੰਘ)-ਨੇੜਲੇ ਪਿੰਡ ਸ਼ਾਮਦੋਂ ਵਿਚ ਬੀਤੇ 3 ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਤ ਡਿੱਗਣ ਕਾਰਣ ਕਮਰੇ ਅੰਦਰ ਪਿਆ ਸਮਾਨ ਨੁਕਸਾਨਿਆ ਗਿਆ ਜਦ ਕਿ ਪਰਿਵਾਰ ਦੇ ਮੈਂਬਰ ਛੱਤ ਡਿੱਗਣ ਸਮੇਂ ਬਾਹਰ ਹੋਣ ਕਰਕੇ ...
ਪਟਿਆਲਾ, 15 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਕੋਰੋਨਾ ਵਾਇਰਸ ਤੋਂ ਬਚਾ ਲਈ ਭੀੜਾਂ ਇਕੱਠੀਆਂ ਕਰਨ ਵਾਲੇ ਪ੍ਰੋਗਰਾਮਾਂ, ਜਨਤਕ ਸਭਾਵਾਂ 'ਤੇ ਲਗਾਈ ਗਈ ਪਾਬੰਦੀ ਦੇ ਬਾਵਜੂਦ ਅੱਜ ਮੁੱਖ ਮੰਤਰੀ ਦੇ ਸ਼ਹਿਰ 'ਚ ਹਰ ਐਤਵਾਰ ਲੱਗਦੀ ਸੰਡੇ ਮਾਰਕੀਟ ਆਮ ਵਾਂਗ ਲੱਗੀ ਅਤੇ ਇੱਥੇ ...
ਪਟਿਆਲਾ, 15 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਕੋਰੋਨਾ ਵਾਇਰਸ ਦੀ ਦਹਿਸ਼ਤ ਦਾ ਅਸਰ ਹੁਣ ਸਿਆਸੀ ਲੋਕਾਂ 'ਤੇ ਵੀ ਦਿਖਦਾ ਨਜ਼ਰ ਆ ਰਿਹਾ ਹੈ | ਕੋਰੋਨਾ ਦੇ ਇਸ ਡਰ ਕਾਰਨ ਅੱਜ ਮੋਤੀ ਮਹਿਲ ਦੇ ਦਰਵਾਜ਼ੇ ਵੀ ਆਮ ਲੋਕਾਂ ਲਈ ਬੰਦ ਕਰ ਦਿੱਤੇ ਗਏ ਹਨ, ਨਾਲ ਹੀ ਮਹਿਲ ਅੰਦਰ ਕੰਮ ਕਰਦਾ ...
ਪਟਿਆਲਾ, 15 ਮਾਰਚ (ਗੁਰਵਿੰਦਰ ਸਿੰਘ ਔਲਖ)-ਸਥਾਨਕ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸਿਮਰਨ ਮਹੰਤ ਦੀ ਸ਼ਿਕਾਇਤ ਦੇ ਆਧਾਰ 'ਤੇ ਕਈ ਜਣਿਆਂ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਪੁਲਿਸ ਕੋਲ ਸਿਮਰਨ ਮਹੰਤ ਵਾਸੀ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ...
ਸਮਾਣਾ, 15 ਮਾਰਚ (ਹਰਵਿੰਦਰ ਸਿੰਘ ਟੋਨੀ)-ਨੇੜਲੇ ਪਿੰਡ ਬੰਮ੍ਹਣਾ ਵਿਖੇ ਸੰਤ ਬਾਬਾ ਕਸ਼ਮੀਰਾ ਸਿੰਘ ਅਲੌਹਰਾਂ ਸਾਹਿਬ ਵਾਲਿਆਂ ਵਲੋਂ ਲਗਾਏ ਜਾ ਰਹੇ ਦੀਵਾਨਾਂ ਦਾ ਅੱਜ ਆਖ਼ਰੀ ਦਿਨ ਹੈ ਤੇ ਇਲਾਕੇ ਦੀ ਸੰਗਤ ਇਨ੍ਹਾਂ ਦੀਵਾਨਾਂ ਵਿਚ ਭਾਰੀ ਗਿਣਤੀ ਵਿਚ ਹਾਜ਼ਰੀ ਭਰ ਰਹੀ ...
ਪਟਿਆਲਾ, 15 ਮਾਰਚ (ਚਹਿਲ)-ਪੰਜਾਬ ਮੁੱਕੇਬਾਜ਼ੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਸੰਤੋਸ਼ ਦੱਤਾ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਿਆ ਜਦੋਂ ਬੀਤੇ ਕੱਲ੍ਹ ਉਨ੍ਹਾਂ ਦੇ ਮਾਤਾ ਕੁਸ਼ੱਲਿਆ ਦੱਤਾ ਸਵਰਗਵਾਸ ਹੋ ਗਏ | ਉਹ 87 ਸਾਲ ਦੇ ਸਨ | ਉਹ ਆਪਣੇ ਪਿੱਛੇ ਤਿੰਨ ਪੁੱਤਰ ਸੰਤੋਸ਼ ...
ਰਾਜਪੁਰਾ, 15 ਮਾਰਚ (ਜੀ.ਪੀ. ਸਿੰਘ)-ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਵਲੋਂ ਬਲਾਕ ਸੰਮਤੀ ਚੇਅਰਮੈਨ ਸਰਬਜੀਤ ਸਿੰਘ ਮਾਣਕਪੁਰ ਦੀ ਅਗਵਾਈ ਵਿਚ ਪਿੰਡ ਅਲੂਣਾ, ਬਸੰਤਪੁਰਾ, ਸਰਾਏਬੰਜਾਰਾ, ਬਸਤੀ, ਬਲਸੂਆ, ਚੰਦੂਮਾਜਰਾ, ਚੱਕ ਖ਼ੁਰਦ, ਉਗਾਣੀ, ਨੈਣਾ, ...
ਪਟਿਆਲਾ, 15 ਮਾਰਚ (ਗੁਰਵਿੰਦਰ ਸਿੰਘ ਔਲਖ)-ਸਥਾਨਕ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਸਿਮਰਨ ਮਹੰਤ ਦੀ ਸ਼ਿਕਾਇਤ ਦੇ ਆਧਾਰ 'ਤੇ ਕਈ ਜਣਿਆਂ ਿਖ਼ਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ਪੁਲਿਸ ਕੋਲ ਸਿਮਰਨ ਮਹੰਤ ਵਾਸੀ ਪਟਿਆਲਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ...
ਪਟਿਆਲਾ, 15 ਮਾਰਚ (ਪਰਗਟ ਸਿੰਘ ਬਲਬੇੜ੍ਹਾ)-ਸਥਾਨਕ ਪੁਲਿਸ ਨੇ 2 ਵੱਖ-ਵੱਖ ਥਾਵਾਂ ਤੋਂ ਸਮੈਕ ਸਮੇਤ 3 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਿਖ਼ਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਲਏ ਹਨ | ਪਹਿਲੇ ਕੇਸ 'ਚ ਥਾਣਾ ਅਨਾਜ ਮੰਡੀ ਦੀ ਪੁਲਿਸ ਨੇ ਨਵਾਬ ਸਾਹਾ ਵਾਸੀ ...
ਪਟਿਆਲਾ, 15 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਦੁਨੀਆ 'ਚ ਫੈਲੇ ਕੋਰੋਨਾ ਵਾਇਰਸ ਦੇ ਨਿੱਤ ਮਾੜੇ ਸੁਨੇਹਿਆਂ ਵਿਚ ਪਟਿਆਲਾ ਜਿਲ੍ਹੇ 'ਚ ਕੋਈ ਕੇਸ ਸਾਹਮਣੇ ਨਾ ਆਉਣ ਦੀ ਸੁਖਦ ਖਬਰ ਹੈ | ਇਸ ਦੇ ਬਾਵਜੂਦ ਜਿਲ੍ਹਾ ਸਿਹਤ ਵਿਭਾਗ ਦੇ ਡਾਕਟਰ ਅਤੇ ਅਮਲਾ ਬਿਨਾਂ ਛੁੱਟੀ ਕੀਤੇ ...
ਘਨੌਰ, 15 ਮਾਰਚ (ਬਲਜਿੰਦਰ ਸਿੰਘ ਗਿੱਲ)-ਅਸਮਾਨੀ ਬੱਦਲ ਤਾਂ ਭਾਵੇਂ ਛੱਟ ਗਏ ਹਨ ਪਰ ਬੇਮੌਸਮੀ ਬਰਸਾਤ ਨਾਲ ਨੀਵੇਂ ਖੇਤਾਂ 'ਚ ਜਮ੍ਹਾਂ ਹੋਏ ਪਾਣੀ ਕਾਰਨ ਕਿਸਾਨੀ 'ਤੇ ਸੰਕਟ ਹਾਲੇ ਵੀ ਬਰਕਰਾਰ ਹੈ | ਇਸੇ ਕਾਰਨ ਨਾ ਚਾਹੁੰਦੇ ਹੋਏ ਵੀ ਅੰਨਦਾਤਾ ਨੂੰ ਪੰਪਾਂ ਰਾਹੀਂ ਫ਼ਸਲ ...
ਸਮਾਣਾ, 15 ਮਾਰਚ (ਸਾਹਿਬ ਸਿੰਘ)-'ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਂਗਰਸ ਸਰਕਾਰ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ ਅਤੇ ਸਾਬਕਾ ਅਕਾਲੀ ਸਰਕਾਰ ਵਲੋਂ ਪੰਜਾਬ ਸਿਰ ਚਾੜ੍ਹੀ ਕਰਜ਼ੇ ਦੀ ਪੰਡ ਦੇ ਬਾਵਜੂਦ ਸੂਬੇ ਵਿਚ ਵਿਕਾਸ ਦੀ ਰਫ਼ਤਾਰ ਜ਼ੋਰ ਫੜ੍ਹ ...
ਪਟਿਆਲਾ, 15 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਕੋਰੋਨਾ ਵਾਇਰਸ (ਕੋਬੀਡ-19) ਨੂੰ ਲੈ ਕੇ ਪਟਿਆਲੇ ਵਿਚ ਹਾਈ ਅਲਰਟ ਜਾਰੀ ਕੀਤਾ ਗਿਆ ਹੈ | ਨਗਰ ਨਿਗਮ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਸਬੰਧ ਵਿਚ ਐਮਰਜੈਂਸੀ ਬੈਠਕ ਸੱਦੀ | ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਕਾਰਪੋਰੇਸ਼ਨ ...
ਪਟਿਆਲਾ, 15 ਮਾਰਚ (ਗੁਰਪ੍ਰੀਤ ਸਿੰਘ ਚੱਠਾ)-ਪੂਰੀ ਦੁਨੀਆ ਨੂੰ ਆਪਣੀ ਲਪੇਟ 'ਚ ਲੈਣ ਵਾਲੇ ਕੋਰੋਨਾ ਵਾਇਰਸ ਨੇ ਜਿੱਥੇ ਬਾਜ਼ਾਰ ਸੁੰਨੇ ਕਰ ਦਿੱਤੇ ਹਨ | ਉੱਥੇ ਲੋਕਾਂ ਨੇ ਇਸ ਫੈਲਦੀ ਦਹਿਸ਼ਤ ਨੂੰ ਦੇਖਦਿਆਂ ਆਪਣੇ ਘਰਾਂ 'ਚ ਰਸੋਈ ਦਾ ਖਾਣ ਪੀਣ ਦਾ ਸਮਾਨ ਸਮੇਤ ਹੋਰ ...
ਸ਼ੁਤਰਾਣਾ, 15 ਮਾਰਚ (ਬਲਦੇਵ ਸਿੰਘ ਮਹਿਰੋਕ)-ਵਿਕਾਸ ਪੱਖੋਂ ਬੁਰੀ ਤਰ੍ਹਾਂ ਪਛੜੇ ਹੋਏ ਕਸਬਾ ਸ਼ੁਤਰਾਣਾ ਦੀਆਂ ਗਲੀਆਂ-ਨਾਲੀਆਂ 'ਚ ਥਾਂ-ਥਾਂ ਲੱਗੇ ਗੰਦਗੀ ਦੇ ਢੇਰਾਂ ਨਾਲ ਭਿਆਨਕ ਬਿਮਾਰੀਆਂ ਫੈਲਣ ਦੇ ਡਰ ਕਾਰਨ ਲੋਕਾਂ ਦੀ ਜ਼ਿੰਦਗੀ ਦੁੱਭਰ ਬਣੀ ਹੋਈ ਹੈ | 30 ਹਜਾਰ ਤੋਂ ...
ਰਾਜਪੁਰਾ, 15 ਮਾਰਚ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਕੁੱਟਮਾਰ ਕਰਨ ਤੇ ਜਾਨੋ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਹੇਠ 2 ਵਿਅਕਤੀਆਂ ਿਖ਼ਲਾਫ਼ ਵੱਖ-ਵੱਖ ਧਰਾਵਾਂ ਹੇਠ ਮਾਮਲਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਪੁਲਿਸ ਤੋਂ ਮਿਲੀ ...
ਪਟਿਆਲਾ/ਸਨੌਰ, 15 ਮਾਰਚ (ਪਰਗਟ ਸਿੰਘ ਬਲਬੇੜ੍ਹਾ, ਸੋਖਲ)-ਕਸਬਾ ਸਨੌਰ ਵਿਖੇ ਬੀਤੇ ਕੱਲ੍ਹ ਗੁਰਦੁਆਰਾ ਅਕਾਲਗੜ੍ਹ ਸਾਹਿਬ ਵਿਖੇ ਨਵੀਂ ਕਮੇਟੀ ਅਤੇ ਪੁਰਾਣੀ ਕਮੇਟੀ ਦੇ ਮੈਂਬਰਾਂ ਵਿਚਕਾਰ ਹੋਈ ਲੜਾਈ ਦੌਰਾਨ ਥਾਣਾ ਸਨੌਰ ਦੀ ਪੁਲਿਸ ਨੇ 7 ਵਿਅਕਤੀਆਂ ਿਖ਼ਲਾਫ਼ ਕੇਸ ...
ਨਾਭਾ, 15 ਮਾਰਚ (ਕਰਮਜੀਤ ਸਿੰਘ)-ਥਾਣਾ ਸਦਰ ਨਾਭਾ ਵਿਚ ਬੂਟਾ ਖ਼ਾਨ ਪੁੱਤਰ ਇੰਦਰ ਖ਼ਾਨ ਵਾਸੀ ਪਿੰਡ ਧਨੌਰੀ ਥਾਣਾ ਸਦਰ ਨਾਭਾ ਦੀ ਸ਼ਿਕਾਇਤ 'ਤੇ ਸੁਖਵੀਰ ਸਿੰਘ ਵਾਸੀ ਮੀਮਸਾ ਥਾਣਾ ਸਦਰ ਧੂਰੀ ਜ਼ਿਲ੍ਹਾ ਸੰਗਰੂਰ ਅਤੇ ਇਕ ਅਣਪਛਾਤੇ ਵਿਅਕਤੀ ਿਖ਼ਲਾਫ਼ ਮਾਰਕੁੱਟ ਕਰਨ ਤੇ ...
ਪਾਤੜਾਂ, 15 ਮਾਰਚ (ਗੁਰਇਕਬਾਲ ਸਿੰਘ ਖ਼ਾਲਸਾ)-ਪਾਤੜਾਂ ਇਲਾਕੇ ਦੇ ਉੱਘੇ ਸਮਾਜ ਸੇਵੀ ਆਗੂ ਭੂਸ਼ਨ ਜਿੰਦਲ ਦੇ ਮਾਤਾ ਅਤੇ ਨਗਰ ਕੌਾਸਲ ਪਾਤੜਾਂ ਦੇ ਸਾਬਕਾ ਪ੍ਰਧਾਨ ਵਿਨੋਦ ਜਿੰਦਲ ਦੇ ਤਾਈ ਸ੍ਰੀਮਤੀ ਦੀਵਾਰਕੀ ਦੇਵੀ ਜਿੰਦਲ ਨਮਿਤ ਰੱਖੇ ਗਏ ਸ੍ਰੀ ਗਰੁੜ ਪੁਰਾਣ ਦੇ ਪਾਠ ...
ਪਟਿਆਲਾ, 15 ਮਾਰਚ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸੀ.ਐਮ.ਡੀ. ਬਲਦੇਵ ਸਿੰਘ ਸਰਾਂ ਵਲੋਂ ਬਿਜਲੀ ਚੋਰਾਂ ਨੰੂ ਫੜਨ ਦੀਆਂ ਹਦਾਇਤਾਂ ਮੁਤਾਬਿਕ ਡਿਪਟੀ ਚੀਫ਼ ਇੰਜੀਨੀਅਰ ਇਨਫੋਰਸਮੈਂਟ ਇੰਜ. ਰਾਜਿੰਦਰ ਸਿੰਘ ਸਰਾਉ ਐਮ.ਐਮ.ਟੀ.ਐਸ, ...
ਪਟਿਆਲਾ, 15 ਮਾਰਚ (ਪਰਗਟ ਸਿੰਘ ਬਲਬੇੜ੍ਹਾ)-ਸਥਾਨਕ ਪੁਲਿਸ ਨੇ ਵੱਖ-ਵੱਖ ਥਾਵਾਂ ਤੋਂ ਨਾਜਾਇਜ਼ ਸ਼ਰਾਬ ਦੀਆਂ 288 ਬੋਤਲਾਂ ਬਰਾਮਦ ਕਰਕੇ ਮੁਲਜ਼ਮਾਂ ਿਖ਼ਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ | ਪਹਿਲੇ ਕੇਸ 'ਚ ਥਾਣਾ ਸਦਰ ਦੀ ਪੁਲਿਸ ਨੇ 240 ਬੋਤਲਾਂ ਸ਼ਰਾਬ ...
ਸਨੌਰ, 15 ਮਾਰਚ (ਸੋਖਲ)-ਵਿਸ਼ਵ ਭਰ 'ਚ ਕਰੋਨਾ ਵਾਇਰਸ ਦੀ ਬਿਮਾਰੀ ਫੈਲੀ ਹੋਈ ਹੈ | ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਲੋਕਾਂ ਨੰੂ ਫ਼ੋਨ ਸੰਦੇਸ਼ ਰਾਹੀਂ ਵੀ ਸੁਚੇਤ ਰਹਿਣ ਦੇ ਸੰਦੇਸ਼ ਭੇਜ ਰਹੀਆਂ ਹਨ ਪਰ ਮੁੱਖ ਮੰਤਰੀ ਪੰਜਾਬ ਦੇ ਆਪਣੇ ਜੱਦੀ ਜ਼ਿਲੇ੍ਹ ਪਟਿਆਲਾ ਖ਼ਾਸ ...
ਬਨੂੜ, 15 ਮਾਰਚ (ਭੁਪਿੰਦਰ ਸਿੰਘ)-ਬਨੂੜ-ਲਾਲੜੂ ਮਾਰਗ 'ਤੇ ਪਿੰਡ ਧਰਮਗੜ੍ਹ ਨੇੜੇ ਅੱਜ ਉਦੋਂ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਜਦੋਂ ਲਾਲੜੂ ਵੱਲ ਜਾਂਦੀ ਇਕ ਸਵਿਫ਼ਟ ਕਾਰ ਬਿਜਲੀ ਦੇ ਖੰਭੇ ਵਿਚ ਜਾ ਵੱਜੀ ਤੇ ਪੋਲ ਟੁੱਟਕੇ ਕਾਰ 'ਤੇ ਜਾ ਡਿੱਗਾ, ਜਿਸ ਕਾਰਨ ਕਾਰ ਵਿਚ ...
ਦੇਵੀਗੜ੍ਹ, 15 ਮਾਰਚ (ਮੁਖ਼ਤਿਆਰ ਸਿੰਘ ਨੌਗਾਵਾਂ)-ਸਾਬਕਾ ਬਲਾਕ ਸੰਮਤੀ ਮੈਂਬਰ ਸਵਿੰਦਰ ਸਿੰਘ ਗਿੱਲ ਬੁਧਮੋਰ ਅਤੇ ਸਾਬਕਾ ਸਰਪੰਚ ਪਿੰਡ ਤਰਲੋਕ ਸਿੰਘ ਗਿੱਲ ਸਾਬਕਾ ਸਰਪੰਚ ਪਿੰਡ ਫਰਾਂਸਵਾਲਾ ਦੇ ਭਤੀਜੇ ਫ਼ੌਜੀ ਰਮਨਦੀਪ ਸਿੰਘ (28) ਸਪੁੱਤਰ ਸਵਰਗੀ ਜਗਜੀਤ ਸਿੰਘ, ...
ਪਟਿਆਲਾ, 15 ਮਾਰਚ (ਗੁਰਵਿੰਦਰ ਸਿੰਘ ਔਲਖ)-ਸ਼ਹਿਰ 'ਚ ਜਿੱਥੇ ਇਕ ਪਾਸੇ ਕੋਰੋਨਾ ਵਾਇਰਸ ਤੋਂ ਲੋਕਾਂ ਦੀ ਸੁਰੱਖਿਆ ਨੂੰ ਲੈ ਕਿ ਸਿਹਤ ਵਿਭਾਗ ਦਾ ਸਾਰਾ ਅਮਲਾ ਮੁਸਤੈਦੀ ਵਰਤ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਢਾਬੇ ਅਤੇ ਸੜਕਾਂ ਦੇ ਕਿਨਾਰੇ ਖੜ੍ਹਦੇ ਰੇਹੜੀਆਂ ਵਾਲਿਆਂ ...
ਸੰਗਰੂਰ, 15 ਮਾਰਚ (ਸੁਖਵਿੰਦਰ ਸਿੰਘ ਫੁੱਲ) - ਪੈਰਾਗੋਨ ਗਰੁੱਪ ਦੇ ਡਾਇਰੈਕਟਰ ਰਣਜੀਤ ਸਿੰਘ ਨੇ ਕਿਹਾ ਕਿ ਪਿਛਲੇ ਵਾਰੀ ਦੀ ਤੁਲਨਾ ਵਿਚ ਇਸ ਵਾਰ ਵੀ ਪੈਰਾਗੋਨ ਗਰੁੱਪ ਨੇ ਕੈਨੇਡਾ ਦੇ ਵੀਜ਼ੇ 28 ਦਿਨਾਂ ਦੇ ਵਿਚ-ਵਿਚ ਪ੍ਰਾਪਤ ਕੀਤੇ | ਉਨ੍ਹਾਂ ਨੇ ਕਿਹਾ ਕਿ ਕੁੱਝ ਲੋਕਾਂ ...
ਪਟਿਆਲਾ, 15 ਮਾਰਚ (ਧਰਮਿੰਦਰ ਸਿੰਘ ਸਿੱਧੂ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਅਸਥਾਨ ਇਤਿਹਾਸਕ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਵਿਖੇ ਸਿੱਖ ਸਭਾਵਾਂ, ਸੁਸਾਇਟੀਆਂ, ਜਥੇਬੰਦੀਆਂ ਅਤੇ ਸਮੁੱਚੀ ਸੰਗਤ ਦੇ ਸਹਿਯੋਗ ਨਾਲ 17 ਮਾਰਚ ...
ਫ਼ਰੀਦਕੋਟ, 15 ਮਾਰਚ (ਜਸਵੰਤ ਸਿੰਘ ਪੁਰਬਾ)-ਸਿੱਖ ਇਤਿਹਾਸ ਨੂੰ ਸਮਰਪਿਤ ਹਰ ਵਰਗ ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਿਤ ਹੋਵੇ, ਪੰਜਾਬ ਦੇ ਗੌਰਵ ਨੂੰ ਬਚਾਉਣ ਲਈ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ | ਇਹ ਵਿਚਾਰ ਅੱਜ ਇੱਥੇ ਸਾਬਕਾ ਕੇਂਦਰੀ ਮੰਤਰੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX