ਜੈਤੋ, 15 ਮਾਰਚ (ਭੋਲਾ ਸ਼ਰਮਾ, ਗਾਬੜੀਆ)-ਬਾਬਾ ਦੀਪ ਸਿੰਘ ਟੈਕਸੀ ਸਟੈਂਡ ਵੈੱਲਫ਼ੇਅਰ ਸੁਸਾਇਟੀ ਜੈਤੋ ਵਲੋਂ ਸਥਾਨਕ ਚੌਕ ਨੰਬਰ-3 (ਬਾਜਾਖਾਨਾ ਚੌਕ) ਵਿਚ ਦਿੱਤਾ ਜਾ ਰਿਹਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ | ਇਸ ਧਰਨੇ ਕਾਰਨ ਕੋਟਕਪੂਰਾ-ਬਠਿੰਡਾ ਅਤੇ ਜੈਤੋ-ਬਰਨਾਲਾ ਨੂੰ ਜਾਣ ਵਾਲੀ ਆਵਾਜ਼ਾਈ ਪੂਰੀ ਤਰਾਂ ਨਾਲ ਠੱਪ ਰਹੀ | ਪ੍ਰਸ਼ਾਸਨ ਵਲੋਂ ਟੈਕਸੀ ਯੂਨੀਅਨ ਨੂੰ ਵਾਰ-ਵਾਰ ਕਿਸੇ ਬਦਲਵੀਂ ਜਗਾ ਉੱਪਰ ਆਪਣਾ ਟੈਕਸੀ ਸਟੈਂਡ ਬਨਾਉਣ ਲਈ ਪੇਸ਼ਕਸਾਂ ਕੀਤੀਆਂ ਜਾ ਰਹੀਆਂ ਹਨ, ਪਰ ਟੈਕਸੀ ਯੂਨੀਅਨ ਦੇ ਆਗੂ ਰਾਮਲੀਲ੍ਹਾ ਗਰਾਊਾਡ ਜਿੱਥੋਂ ਉਨਾਂ ਨੂੰ ਉਜਾੜਿਆ ਗਿਆ ਹੈ, ਉਸੇ ਜਗ੍ਹਾ ਟੈਕਸੀ ਸਟੈਂਡ ਬਨਾਉਣ ਲਈ ਬਾਜਿੱਦ ਹਨ | ਅੱਜ ਦੇ ਇਸ ਧਰਨੇ ਵਿਚ ਨਗਰ ਕੌਾਸਲ ਜੈਤੋ ਦੇ ਸਾਬਕਾ ਪ੍ਰਧਾਨ ਯਾਦਵਿੰਦਰ ਸਿੰਘ ਜ਼ੈਲਦਾਰ ਨੇ ਆਪਣੇ ਸਾਥੀਆਂ ਦਿਲਬਾਗ ਸ਼ਰਮਾ 'ਬਾਗੀ', ਜਸਪਾਲ ਸਿੰਘ ਕਾਂਟਾ ਅਤੇ ਭਾਰਤੀ ਕਿਸਾਨ ਯੂਨੀਅਨ ਨੇ ਧਰਨਕਾਰੀਆਂ ਨੂੰ ਪੂਰਨ ਸਮਰਥਨ ਦਿੱਤਾ | ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜੰਮ ਕੇ ਭੜਾਸ ਕੱਢੀ | ਉਨਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਇਕ ਧਿਰ ਦਾ ਪੱਖ ਪੂਰਿਆ ਜਾ ਰਿਹਾ ਹੈ, ਦੂਜੇ ਪਾਸੇ ਟੈਕਸੀ ਡਰਾਈਵਰ ਜੋ ਆਪਣਾ ਕਾਰੋਬਾਰ ਛੱਡ ਕੇ ਲਗਾਤਾਰ ਪਿਛਲੇ ਤਿੰਨ ਦਿਨਾਂ ਤੋਂ ਧਰਨੇ ਉੱਪਰ ਬੈਠੇ ਹਨ, ਉਨ੍ਹਾਂ ਦੀ ਜਾਇਜ਼ ਮੰਗ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ | ਉਨਾਂ ਕਿਹਾ ਕਿ ਬਹੁਤੇ ਡਰਾਈਵਰ ਅਜਿਹੇ ਵੀ ਹਨ ਜਿਨਾਂ ਨੇ ਕਰਜ਼ਾ ਲੈ ਕੇ ਸਟੈਂਡ ਵਿਚ ਗੱਡੀਆਂ ਪਾਈਆਂ ਹੋਈਆਂ ਹਨ ਜਿਨਾਂ ਦੀਆਂ ਉਨ੍ਹਾਂ ਵਲੋਂ ਕਿਸ਼ਤਾਂ ਉਤਾਰਨੀਆਂ ਵੀ ਮੁਸ਼ਕਿਲ ਹੋਈਆਂ ਪਈਆਂ ਹਨ | ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਸ ਮਸਲੇ ਦਾ ਹੱਲ ਕਰਨ ਦੀ ਗੱਲ ਕਹੀ | ਇਸ ਮੌਕੇ ਬਾਬਾ ਦੀਪ ਸਿੰਘ ਟੈਕਸੀ ਸਟੈਂਡ ਵੈਅਲਫ਼ੇਅਰ ਸੁਸਾਇਟੀ (ਰਜਿ:) ਜੈਤੋ ਦੇ ਪ੍ਰਧਾਨ ਜਗਜੀਤ ਸਿੰਘ ਅਤੇ ਚੇਅਰਮੈਨ ਸੁਖਜੀਤ ਸਿੰਘ ਗੀਟੂ ਨੇ ਕਿਹਾ ਕਿ ਜਦ ਤੱਕ ਪ੍ਰਸ਼ਾਸਨ ਟੈਕਸੀ ਯੂਨੀਅਨ ਨੂੰ ਰਾਮਲੀਲ੍ਹਾ ਮੈਦਾਨ ਵਿਚ ਕੀਤੀ ਗਈ ਚਾਰਦੀਵਾਰੀ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲਦੀ ਤਦ ਤੱਕ ਧਰਨਾ ਜਾਰੀ ਰਹੇਗਾ | ਧਰਨਕਾਰੀਆਂ ਨਾਲ ਗੱਲਬਾਤ ਕਰਨ ਲਈ ਪਹੁੰਚੇ ਨਾਇਬ ਤਹਿਸੀਲਦਾਰ ਜੈਤੋ ਹੀਰਾ ਵੰਤੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਹੁਕਮਾਂ ਅਤੇ ਡਿਪਟੀ ਕਮਿਸ਼ਨਰ ਫ਼ਰੀਦਕੋਟ ਦੀਆਂ ਹਦਾਇਤਾਂ ਅਨੁਸਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਯੂਨੀਅਨ ਦੇ ਆਗੂਆਂ ਨੂੰ ਧਰਨਾ ਚੁੱਕਣ ਲਈ ਬੇਨਤੀ ਕੀਤੀ ਪਰ ਪ੍ਰਦਰਸ਼ਨਕਾਰੀਆਂ ਵਲੋਂ ਧਰਨਾ ਚੁੱਕਣ ਤੋਂ ਸਾਫ਼ ਮਨਾ ਕਰ ਦਿੱਤਾ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਕਿਸੇ ਵੀ ਆਨੇ-ਬਹਾਨੇ ਸਾਡਾ ਧਰਨਾ ਖ਼ਤਮ ਕਰਨ ਦੀਆਂ ਚਾਲਾਂ ਚੱਲ ਰਿਹਾ ਹੈ | ਇਸ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਧਰਮਪਾਲ ਸਿੰਘ ਰੋੜੀਕਪੂਰਾ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਤਾਰਾ ਸਿੰਘ ਰੋੜੀਕਪੂਰਾ, ਕਿਸਾਨ ਆਗੂ ਨਾਇਬ ਸਿੰਘ ਭਗਤੂਆਣਾ, ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਜੀਤ ਸਿੰਘ, ਕ੍ਰਾਂਤੀਕਾਰੀ ਪੇਡੂ ਮਜ਼ਦੂਰ ਯੂਨੀਅਨ ਦੇ ਆਗੂ ਸਿਕੰਦਰ ਸਿੰਘ ਅਜਿੱਤਗਿੱਲ, ਆਲ ਇੰਡੀਆ ਕਿਸਾਨ ਮਹਾਂ ਸਭਾ ਦੇ ਬਲਰਾਜ ਸਿੰਘ, ਡਾ. ਹਰੀਸ਼ ਚੰਦਰ ਗੋਇਲ, ਨਰਿੰਦਰਜੀਤ ਸਿੰਘ ਦਲ ਸਿੰਘ ਵਾਲਾ, ਅਚਾਰੀਆ ਸ਼ੁਸੀਲ ਕੁਮਾਰ ਸ਼ਰਮਾ ਤੋਂ ਇਲਾਵਾ ਆਜ਼ਾਦ ਟੈਕਸੀ ਯੂਨੀਅਨ, ਗੁਰੂ ਨਾਨਕ ਟੈਕਸੀ ਸਟੈਂਡ ਅਤੇ ਗੁਰੂ ਤੇਗ ਬਹਾਦਰ ਟੈਕਸੀ ਸਟੈਂਡ ਦੇ ਆਗੂਆਂ ਬੰਟੀ ਭਾਊ, ਪ੍ਰਕਾਸ਼ ਸਿੰਘ, ਰਾਣਾ ਸਿੰਘ, ਗਗਨਦੀਪ ਸਿੰਗਲਾ, ਦਰਸ਼ਨ ਸਿੰਘ, ਬਿੱਲੂ ਭਾਊ, ਗੋਰਾ ਸਿੰਘ, ਨਰਿੰਦਰ ਸ਼ਰਮਾ ਆਦਿ ਹਾਜ਼ਰ ਸਨ | ਜਿਕਰਯੋਗ ਹੈ ਕਿ ਦੂਜੇ ਪਾਸੇ ਇਸ ਧਰਨੇ ਕਾਰਨ ਜੈਤੋ ਸ਼ਹਿਰ ਦੇ ਕਾਰੋਬਾਰ ਉੱਪਰ ਡੂੰਘਾ ਅਸਰ ਪੈ ਰਿਹਾ ਹੈ | ਆਸ ਪਾਸ ਦੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਨੇ ਇਸ ਚੌਕ ਵਿਚ ਦੀ ਹੀ ਸ਼ਹਿਰ ਵਿਚ ਦਾਖ਼ਲ ਹੋਣਾ ਹੁੰਦਾ ਹੈ, ਧਰਨੇ ਕਾਰਨ ਲੋਕਾਂ ਦਾ ਸ਼ਹਿਰ ਵਿਚ ਆਉਣਾ ਬੰਦ ਹੋਇਆ ਪਿਆ ਹੈ | ਜਿਸ ਕਾਰਨ ਜੈਤੋ ਸ਼ਹਿਰ ਦੇ ਦੁਕਾਨਦਾਰਾਂ ਨੇ ਪ੍ਰਸ਼ਾਸਨ ਅੱਗੇ ਬੇਨਤੀ ਕੀਤੀ ਹੈ ਕਿ ਇਸ ਸਮੱਸਿਆ ਦਾ ਹੱਲ ਕੱਢ ਕੇ ਧਰਨਾ ਚੁਕਾਇਆ ਜਾਵੇ |
ਸਾਦਿਕ, 15 ਮਾਰਚ ( ਗੁਰਭੇਜ ਸਿੰਘ ਚੌਹਾਨ)- ਸਕਾਲਰਜ਼ ਸੀਨੀਅਰ ਸੈਕੰਡਰੀ ਸਕੂਲ ਅਰਾਂਈਆਂ ਵਾਲਾ ਕਲਾਂ 'ਚ 2 ਮਾਰਚ ਤੋਂ 14 ਮਾਰਚ ਤੱਕ ਲਗਾਇਆ ਕਿਆ ਸਰਬਪੱਖੀ ਵਿਕਾਸ ਕੈਂਪ ਬੀਤੇ ਦਿਨ ਸਮਾਪਤ ਹੋ ਗਿਆ | ਕੈਂਪ ਵਿਚ ਪਿਛਲੇ ਦਿਨਾਂ ਤੋਂ ਅੱਜ ਤੱਕ ਪੇਟਿੰਗ, ਕੁਕਿੰਗ, ਡਾਂਸਿੰਗ, ...
ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਪੰਜਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵੱਖ-ਵੱਖ ਸਕੂਲਾਂ ਵਿਚ ਅਮਨ-ਅਮਾਨ ਨਾਲ ਸ਼ੁਰੂ ਹੋ ਗਈ | ਸ੍ਰੀ ਮੁਕਤਸਰ ਸਾਹਿਬ ਦੇ ਦੋ ਬਲਾਕਾਂ ਸਰਕਾਰੀ ਪ੍ਰਾਇਮਰੀ ਸਕੂਲ ਥਾਂਦੇਵਾਲਾ, ਸੰਗੂਧੌਣ, ਬਰਕੰਦੀ ਪ੍ਰੀਖਿਆ ...
ਮੰਡੀ ਬਰੀਵਾਲਾ, 15 ਮਾਰਚ (ਨਿਰਭੋਲ ਸਿੰਘ)-ਬਾਬਾ ਜਰਮਨਜੀਤ ਸਿੰਘ ਅਤੇ ਬਾਬਾ ਹਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦਾ ਪ੍ਰਕਾਸ਼ ਪੁਰਬ ਸਰਾਏਨਾਗਾ ਵਿਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 28, ...
ਸ੍ਰੀ ਮੁਕਤਸਰ ਸਾਹਿਬ, 15 ਮਾਰਚ (ਰਣਜੀਤ ਸਿੰਘ ਢਿੱਲੋਂ)-ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਸਰਕਲ ਡੈਲੀਗੇਟ ਮੀਟਿੰਗ ਦੌਰਾਨ ਵੱਖ-ਵੱਖ ਕੋਆਰਡੀਨੇਟਰਾਂ ਅਤੇ ਸਰਕਲ ਪ੍ਰਧਾਨਾਂ ਦੀ ਚੋਣ ਕੀਤੀ ਗਈ | ਇਸ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ...
ਸਾਦਿਕ, 15 ਮਾਰਚ ( ਗੁਰਭੇਜ ਸਿੰਘ ਚੌਹਾਨ)- ਜਿਵੇਂ ਕਿ ਇਹ ਕਿਹਾ ਜਾ ਰਿਹਾ ਸੀ ਕਿ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਜਿੱਤ ਦਾ ਪੰਜਾਬ ਦੀ ਰਾਜਨੀਤੀ 'ਤੇ ਅਸਰ ਵੇਖਣ ਨੂੰ ਮਿਲੇਗਾ | ਇਹ ਕਿਆਸ ਅਰਾਂਈਆਂ ਸੱਚ ਸਾਬਤ ਹੋਣ ਲੱਗੀਆਂ ਹਨ | ਇਸ ਦਾ ਪ੍ਰਮਾਣ ਉਦੋਂ ਮਿਲਿਆ ਜਦੋਂ ਸਾਦਿਕ ...
ਫ਼ਰੀਦਕੋਟ, 15 ਮਾਰਚ (ਜਸਵੰਤ ਸਿੰਘ ਪੁਰਬਾ)- ਜੰਦਗੀ ਦਾ ਸੰਘਰਸ ਉਹੀ ਲੜ੍ਹ ਸਕਦੇ ਹਨ ਜਿਨ੍ਹਾਂ ਦਾ ਜਿੱਤਣ ਲਈ ਦਿ੍ੜ ਵਿਸ਼ਵਾਸ ਹੋਵੇ | ਅਜਿਹੇ ਵਿਅਕਤੀ ਹਨ 85 ਸਾਲਾ ਸਾਬਕਾ ਸੈਨਿਕ ਪ੍ਰੋਫੈਸਰ ਬਲਬੀਰ ਸਿੰਘ, ਜਿਨ੍ਹਾਂ ਨੂੰ ਪੰਜ ਦਹਾਕੇ ਦੀ ਲੰਬੀ ਕਾਨੂੰਨੀ ਲੜਾਈ ਤੋਂ ...
ਕੋਟਕਪੂਰਾ,15 ਮਾਰਚ (ਮੋਹਰ ਸਿੰਘ ਗਿੱਲ)- ਪੰਜਾਬ ਪੈਨਸ਼ਨਰ ਯੂਨੀਅਨ ਜ਼ਿਲ੍ਹਾ ਫ਼ਰੀਦਕੋਟ ਦੀ ਮਹੀਨਾਵਾਰ ਮੀਟਿੰਗ ਕੁਲਵੰਤ ਸਿੰਘ ਚਾਨੀ ਦੀ ਪ੍ਰਧਾਨਗੀ ਹੇਠ ਹੋਈ | ਬਲਦੇਵ ਸਿੰਘ ਸਹਿਦੇਵ, ਅਸ਼ੋਕ ਕੌਸ਼ਲ, ਇਕਬਾਲ ਸਿੰਘ ਰਣ ਸਿੰਘ ਵਾਲਾ, ਇਕਬਾਲ ਸਿੰਘ ਮੰਘੇੜਾ, ...
ਫ਼ਰੀਦਕੋਟ, 15 ਮਾਰਚ (ਸਰਬਜੀਤ ਸਿੰਘ)-ਪਿੰਡ ਕੋਟ ਸੁਖੀਆ ਦੇ ਵਸਨੀਕਾਂ ਵਲੋਂ ਪ੍ਰਾਈਵੇਟ ਗੈਸ ਏਜੰਸੀਆਂ 'ਤ ਦੋਸ਼ ਲਾਇਆ ਗਿਆ ਹੈ ਕਿ ਉਹ ਪਿੰਡਾਂ ਦੇ ਲੋਕਾਂ ਨੂੰ ਸ਼ਹਿਰਾਂ ਨਾਲੋਂ ਵੱਧ ਰੇਟਾਂ 'ਤੇ ਗੈਸ ਸਿਲੰਡਰ ਵੇਚ ਕੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਠੱਗੀ ਮਾਰ ਰਹੇ ਹਨ | ...
ਬਰਗਾੜੀ, 15 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਗੁਬਿੰਦਰ ਸਿੰਘ ਅਤੇ ਸਰਕਲ ਇੰਚ. ਬਸੰਤ ਸਿੰਘ ਦੀ ਅਗਵਾਈ 'ਚ ਪਿੰਡ ਰਣ ਸਿੰਘ ਵਾਲਾ ਵਿਖੇ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੋੜਨ ਸਬੰਧੀ ਪੋਸਟਰ ਲਾਏ ਗਏ | ਇਸ ਮੌਕੇ ਗੱਲਬਾਤ ਕਰਦਿਆਂ ...
ਕੋਟਕਪੂਰਾ, 15 ਮਾਰਚ (ਮੇਘਰਾਜ, ਮੋਹਰ ਗਿੱਲ)-ਥਾਣਾ ਸਦਰ ਕੋਟਕਪੂਰਾ ਪੁਲਿਸ ਨੇ ਦੋ ਵਿਅਕਤੀਆਂ ਨੂੰ 880 ਨਸ਼ੀਲੀਆਂ ਗੋਲੀਆਂ ਅਤੇ ਇਕ ਕਾਰ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ ਦਿਨ ਸਹਾਇਕ ਥਾਣੇਦਾਰ ਬਲਦੇਵ ਸਿੰਘ ਸਾਥੀ ...
ਜੈਤੋ, 15 ਮਾਰਚ (ਭੋਲਾ ਸ਼ਰਮਾ, ਗਾਬੜੀਆ)-ਬਾਬਾ ਦੀਪ ਸਿੰਘ ਟੈਕਸੀ ਸਟੈਂਡ ਵੈੱਲਫ਼ੇਅਰ ਸੁਸਾਇਟੀ ਜੈਤੋ ਵਲੋਂ ਸਥਾਨਕ ਚੌਕ ਨੰਬਰ-3 (ਬਾਜਾਖਾਨਾ ਚੌਕ) ਵਿਚ ਦਿੱਤਾ ਜਾ ਰਿਹਾ ਧਰਨਾ ਅੱਜ ਤੀਜੇ ਦਿਨ ਵੀ ਜਾਰੀ ਰਿਹਾ | ਇਸ ਧਰਨੇ ਕਾਰਨ ਕੋਟਕਪੂਰਾ-ਬਠਿੰਡਾ ਅਤੇ ਜੈਤੋ-ਬਰਨਾਲਾ ...
ਫ਼ਰੀਦਕੋਟ, 15 ਮਾਰਚ (ਹਰਮਿੰਦਰ ਸਿੰਘ ਮਿੰਦਾ)-ਫ਼ਰੀਦਕੋਟ ਦੀ ਧੀ ਲਵਪ੍ਰੀਤ ਕੌਰ ਬਰਾੜ ਦੇ ਜੱਜ ਬਣਨ 'ਤੇ ਗੁਰਦੁਆਰਾ ਸਾਹਿਬਜ਼ਾਦਾ ਅਜੀਤ ਸਿੰਘ ਚੈਰੀਟੇਬਲ ਸੁਸਾਇਟੀ ਰਜਿ: ਫ਼ਰੀਦਕੋਟ ਲੰਗਰ ਮਾਤਾ ਖੀਵੀ ਜੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਸੰਸਥਾ ਦੇ ...
ਫ਼ਰੀਦਕੋਟ, 15 ਮਾਰਚ (ਸਟਾਫ਼ ਰਿਪੋਰਟਰ)-ਡਾ. ਜਗਜੀਤ ਸਿੰਘ ਬੁੁੱਟਰ ਮੈਮੋਰੀਅਲ ਜੀ.ਐਸ. ਆਯੂਰਵੈਦਿਕ ਸੈਂਟਰ ਫ਼ਰੀਦਕੋਟ ਵਲੋਂ ਪੇਟ ਅਤੇ ਜਿਗਰ ਦੇ ਰੋਗਾਂ ਦੇ ਲੱਛਣ ਅਤੇ ਬਚਾਅ ਸਬੰਧੀ ਜਾਗਰੂਕ ਕਰਨ ਲਈ ਇਕ ਜਾਗਰੂਕਤਾ ਸੈਮੀਨਾਰ ਮਹਾਤਮਾ ਗਾਂਧੀ ਸੀਨੀਅਰ ਸੈਕੰਡਰੀ ...
ਬਾਜਾਖਾਨਾ, 15 ਮਾਰਚ (ਜੀਵਨ ਗਰਗ)-ਐਨ.ਆਰ.ਆਈ. ਕਲੱਬ ਬਾਜਾਖਾਨਾ ਦੇ ਪ੍ਰਧਾਨ ਵਿੱਕੀ ਬਰਾੜ ਯੂ. ਕੇ. ਵਲੋਂ ਉਨ੍ਹਾਂ ਦੇ ਪਿਤਾ ਜੋਗਿੰਦਰ ਸਿੰਘ ਬਰਾੜ ਦੀ ਯਾਦ 'ਚ ਬਾਜਾਖਾਨਾ ਵਿਖੇ 10 ਅਪ੍ਰੈਲ ਨੂੰ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮੁਫ਼ਤ ਕੈਂਸਰ ਚੈੱਕਅਪ ਕੈਂਪ ਗੁਰਦੁਆਰਾ ...
ਕੋਟਕਪੂਰਾ, 15 ਮਾਰਚ (ਮੋਹਰ ਸਿੰਘ ਗਿੱਲ)-ਪਿੰਡ ਕੋਟਸੁਖੀਆ ਦੇ ਸਾਬਕਾ ਸਰਪੰਚ ਅਤੇ ਸ਼ੋ੍ਰਮਣੀ ਅਕਾਲੀ ਦਲ ਸਰਕਲ ਕੋਟਕਪੂਰਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਢਿੱਲੋਂ ਨੂੰ ਪਾਰਟੀ ਵਲੋਂ ਸਰਕਲ ਢੁੱਡੀ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਪਾਰਟੀ ਵਰਕਰਾਂ, ...
ਗੋਲੇਵਾਲਾ, 15 ਮਾਰਚ (ਅਮਰਜੀਤ ਬਰਾੜ)-ਪਿਛਲੇ ਦਿਨੀਂ ਭਾਰੀ ਮੀਂਹ ਅਤੇ ਗੜਿ੍ਹਆਂ ਕਾਰਨ ਪਿੰਡ ਘੁਗਿਆਣਾ ਅਤੇ ਆਸ ਪਾਸ ਦੇ ਪਿੰਡਾਂ ਵਿਚ ਟਮਾਟਰ ਅਤੇ ਗੋਭੀ ਦੀ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ | ਇਨ੍ਹਾਂ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਇਹ ਉਹ ...
ਬਰਗਾੜੀ, 15 ਮਾਰਚ (ਸੁਖਰਾਜ ਸਿੰਘ ਗੋਂਦਾਰਾ)-ਵਰਲਡ ਕੈਂਸਰ ਕੇਅਰ ਸੁਸਾਇਟੀ ਵਲੋਂ ਕੁਲਵੰਤ ਸਿੰਘ ਧਾਲੀਵਾਲ ਦੀ ਅਗਵਾਈ 'ਚ ਪਿੰਡ ਬੁਰਜ ਹਰੀਕਾ ਵਿਖੇ ਮਨੁੱਖੀ ਸਰੀਰ ਦੀਆਂ ਬੀਮਾਰੀਆਂ ਅਤੇ ਕੈਂਸਰ ਜਾਂਚ ਕੈਂਪ ਜੋ 17 ਮਾਰਚ ਦਿਨ ਮੰਗਲਵਾਰ ਨੂੰ ਲਾਇਆ ਜਾ ਰਿਹਾ ਸੀ | ਇਹ ...
ਕੋਟਕਪੂਰਾ, 15 ਮਾਰਚ (ਮੇਘਰਾਜ)-ਸਿਹਤ ਵਿਭਾਗ ਵਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਜਾਗਰੂਕ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ | ਵਿਭਾਗ ਵਲੋਂ ਇਸ਼ਤਿਹਾਰਾਂ, ਸੈਮੀਨਾਰਾਂ ਅਤੇ ਹੋਰ ਸਾਧਨਾਂ ਰਾਹੀਂ ਲੋਕਾਂ ਨੂੰ ਜਿੱਥੇ ਸਾਬਣ ਨਾਲ ਵਾਰ-ਵਾਰ ਹੱਥ ...
ਕੋਟਕਪੂਰਾ, 15 ਮਾਰਚ (ਮੇਘਰਾਜ)-ਆਮ ਆਦਮੀ ਪਾਰਟੀ ਨੇ ਦੇਸ਼ ਭਰ ਵਿਚ ਮੈਂਬਰਸ਼ਿਪ ਮੁਹਿੰਮ ਦੀ ਸ਼ੁਰੂਆਤ ਕੀਤੀ ਹੋਈ ਹੈ | ਇਸੇ ਲੜ੍ਹੀ ਤਹਿਤ ਆਮ ਆਦਮੀ ਪਾਰਟੀ ਕੋਟਕਪੂਰਾ ਇਕਾਈ ਨੇ ਹਲਕੇ ਦੇ ਪਿੰਡ ਵਾਂਦਰ ਜਟਾਣਾ ਅਤੇ ਢੀਮਾਂਵਾਲੀ ਵਿਖੇ ਪਿੰਡ ਵਾਸੀਆਂ ਨੂੰ ਪਾਰਟੀ ਨਾਲ ...
ਬਾਜਾਖਾਨਾ, 15 ਮਾਰਚ (ਜੀਵਨ ਗਰਗ)-ਗਊਸ਼ਾਲਾ ਦਬੜ੍ਹੀਖਾਨਾ ਰੋਡ ਬਾਜਾਖਾਨਾ ਵਿਖੇ ਸਰਬੱਤ ਦੇ ਭਲੇ ਲਈ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਸਿਮਰਜੀਤ ਕੌਰ ਢਿੱਲੋਂ ਨਿਊਜ਼ੀਲੈਂਡ ਪੁੱਤਰੀ ਸਮਾਜ ਸੇਵੀ ਮੈਂਗਲ ਸਿੰਘ ਢਿੱਲੋਂ ਨੇ ਲੋੜਵੰਦ 7 ਪਰਿਵਾਰਾਂ ਨੂੰ ਸ਼ਾਲ ਦਾਨ ...
ਫ਼ਰੀਦਕੋਟ, 15 ਮਾਰਚ (ਜਸਵੰਤ ਸਿੰਘ ਪੁਰਬਾ)-ਆਈ.ਟੀ.ਆਈ. ਹੋਲਡਰ ਅਪਰੈਟਸ਼ਿਪ ਲਾਈਨਮੈਨਾਂ ਨੂੰ ਪਾਵਰਕਾਮ ਵਿਚ ਭਰਤੀ ਕਰਵਾਉਣ ਲਈ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਰਿਵਾਰਾਂ ਸਮੇਤ ਸੰਘਰਸ਼ ਕਰ ਰਹੀ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੇ ਆਈ.ਟੀ.ਆਈ. ਇੰਪ. ...
ਬਾਜਾਖਾਨਾ, 15 ਮਾਰਚ (ਜੀਵਨ ਗਰਗ)-ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਦੇ ਅਰਥ-ਸ਼ਾਸਤਰ ਵਿਭਾਗ ਦੀ ਐਡਮ ਸਮਿਥ ਸੁਸਾਇਟੀ ਦੇ ਸਹਿਯੋਗ ਨਾਲ ਵਿਸ਼ਵ ਉਪਭੋਗਤਾ ਦਿਵਸ ਨੂੰ ਮੁੱਖ ਰੱਖਦੇ ਹੋਏ ਕਾਲਜ ਪੱਧਰ 'ਤੇ ਇਕ ਵਿਸ਼ੇਸ਼ ਸੈਮੀਨਾਰ ਲਗਾਇਆ ਗਿਆ | ...
ਕੋਟਕਪੂਰਾ, 15 ਮਾਰਚ (ਮੇਘਰਾਜ)-ਬੀਤੇ ਦਿਨੀਂ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਕੌਮੀ ਆਫ਼ਤ ਐਲਾਨ ਦਿੱਤਾ ਹੈ | ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਮੁੱਖ਼ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਵਾਨਗੀ ਲੈਣ ਤੋਂ ਬਾਅਦ ਜਿੰਮ, ਸਿਨੇਮਾ ਘਰਾਂ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX