ਤਾਜਾ ਖ਼ਬਰਾਂ


ਚੰਡੀਗੜ੍ਹ :11 ਆਈ.ਏ.ਐਸ.ਅਤੇ 24 ਪੀ.ਸੀ.ਐਸ.ਅਫ਼ਸਰਾਂ ਦੇ ਤਬਾਦਲੇ
. . .  1 day ago
ਜੰਮੂ-ਕਸ਼ਮੀਰ 'ਚ ਆਤਮਘਾਤੀ ਹਮਲੇ 'ਚ 6 ਦੀ ਮੌਤ, ਜ਼ਖਮੀ ਫੌਜੀ ਦੀ ਮੌਤ
. . .  1 day ago
ਐਨ.ਡੀ.ਆਰ.ਐਫ. ਦੀ ਟੀਮ ਵਲੋਂ ਨਾਲੇ 'ਚ ਡਿੱਗੇ ਦੋ ਸਾਲਾ ਬੱਚੇ ਦੀ ਤਲਾਸ਼ ਲਈ ਸਰਚ ਅਪ੍ਰੇਸ਼ਨ ਤੀਜੇ ਦਿਨ ਵੀ ਜਾਰੀ ਰਿਹਾ
. . .  1 day ago
ਕਪੂਰਥਲਾ, 11 ਅਗਸਤ (ਅਮਰਜੀਤ ਕੋਮਲ)-ਐਨ.ਡੀ.ਆਰ.ਐਫ. ਦੀ ਟੀਮ ਵਲੋਂ ਸ਼ਾਲਾਮਾਰ ਬਾਗ ਨੇੜੇ ਇਕ ਨਿੱਜੀ ਹੋਟਲ ਦੇ ਸਾਹਮਣੇ ਗੰਦੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਦੋ ਸਾਲਾ ਬੱਚੇ ...
ਵਾਲਮੀਕ ਸਮਾਜ ਨੇ 12 ਅਗਸਤ ਲਈ ਦਿੱਤਾ ਪੰਜਾਬ ਬੰਦ ਦਾ ਸੱਦਾ ਮੁੱਖ ਮੰਤਰੀ ਦੇ ਭਰੋਸੇ ਮਗਰੋਂ ਵਾਪਸ ਲਿਆ
. . .  1 day ago
ਅੰਮ੍ਰਿਤਸਰ, 12 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ )-ਵਾਲਮੀਕ ਸਮਾਜ ਅਤੇ ਭਗਵਾਨ ਵਾਲਮੀਕ ਤੀਰਥ ਪ੍ਰਬੰਧ ਕਮੇਟੀ ਵਲੋਂ 12 ਅਗਸਤ ਨੂੰ ਦਿੱਤਾ ਗਿਆ ਪੰਜਾਬ ਬੰਦ ਦਾ ਸੱਦਾ ਸਮਾਜ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ...
ਅੰਮ੍ਰਿਤਸਰ ਨਜ਼ਦੀਕ ਟਰੱਕ ਡਰਾਈਵਰ ਨੇ ਸੰਧਵਾਂ ਦੀ ਕਾਰ ਨੂੰ ਮਾਰੀ ਟੱਕਰ, ਬਚਾਅ ਹੋਇਆ
. . .  1 day ago
ਅੰਮ੍ਰਿਤਸਰ, 11 ਅਗਸਤ (ਰੇਸ਼ਮ ਸਿੰਘ )-ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨੂੰ ਅੰਮ੍ਰਿਤਸਰ ਸਾਹਿਬ ਨਜ਼ਦੀਕ ਅੱਜ ਇਕ ਟਰੱਕ ਡਰਾਈਵਰ ਨੇ ਟੱਕਰ ਮਾਰ ਦਿੱਤੀ । ਸੰਧਵਾਂ ਇਸੇ ਕਾਰ 'ਚ ਬੈਠੇ...
ਪੰਜਾਬ ਸਰਕਾਰ ਵਲੋਂ ਸਿਖਿਆ ਸੰਸਥਾਵਾਂ ਲਈ 55.98 ਕਰੋੜ ਰੁਪਏ ਦੀ ਰਾਸ਼ੀ ਜਾਰੀ
. . .  1 day ago
ਪੀ.ਐੱਨ.ਬੀ. ਦੇਤਵਾਲ ਬ੍ਰਾਂਚ ’ਚ ਗੰਨ ਪੁਆਇੰਟ ’ਤੇ 7.44 ਲੱਖ ਦੀ ਡਕੈਤੀ
. . .  1 day ago
ਮੁੱਲਾਂਪੁਰ-ਦਾਖਾ,( ਲੁਧਿਆਣਾ)-, 11 ਅਗਸਤ (ਨਿਰਮਲ ਸਿੰਘ ਧਾਲੀਵਾਲ)- ਮੁੱਲਾਂਪੁਰ ਤਹਿਸੀਲ ਦੇ ਪਿੰਡ ਦੇਤਵਾਲ ਵਿਖੇ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੀ ਦੇਤਵਾਲ ਸ਼ਾਖਾ ’ਚ ...
ਮਾਨ ਸਰਕਾਰ ਦੀ ਵੱਡੀ ਸੌਗ਼ਾਤ , ਮਲੇਰਕੋਟਲਾ ਵਿਖੇ ਮੈਡੀਕਲ ਕਾਲਜ ਜਲਦ ਤਿਆਰ ਕਰਨ ਦੇ ਹੁਕਮ
. . .  1 day ago
ਯੂਕੋ ਬੈਂਕ ਲੁੱਟ ਮਾਮਲੇ 'ਚ ਪੁਲਿਸ ਨੇ ਗ੍ਰਿਫ਼ਤਾਰ ਕੀਤੇ ਦੋਸ਼ੀ
. . .  1 day ago
ਜਲੰਧਰ , 11 ਅਗਸਤ -ਕੁਝ ਦਿਨ ਪਹਿਲਾਂ ਯੂਕੋ ਬੈਂਕ 'ਚ 13 ਲੱਖ 84 ਹਜ਼ਾਰ ਦੀ ਲੁੱਟ ਹੋਈ ਸੀ , ਇਸ ਮਾਮਲੇ 'ਚ ਪੁਲਿਸ ਨੇ ਵਿਨੈ ਦੋਸ਼ੀ, ਤਰੁਨ ਨਾਹਰ ਤੇ ਅਜੇ ਪਾਲ ਨੂੰ ਗ੍ਰਿਫ਼ਤਾਰ ਕੀਤਾ ਹੈ ।ਇਨ੍ਹਾਂ ਤੋਂ 7 ਲੱਖ 50 ਹਜ਼ਾਰ ਦੀ ਨਕਦੀ ਤੇ ਹਥਿਆਰ ਵੀ ਬਰਾਮਦ ਕੀਤੇ ਹਨ ।
ਡਾ. ਰਾਜ ਬਹਾਦਰ ਦਾ ਅਸਤੀਫ਼ਾ ਮੁੱਖ ਮੰਤਰੀ ਮਾਨ ਵਲੋਂ ਮਨਜ਼ੂਰ
. . .  1 day ago
ਚੰਡੀਗੜ੍ਹ, 11 ਅਗਸਤ - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਵਾਈਸ ਚਾਂਸਲਰ ਡਾ. ਰਾਜ ਬਹਾਦਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਗਿਆ ਹੈ। ਪਿਛਲੇ ਦਿਨੀਂ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਲਰ ...
ਕੱਲ੍ਹ ਦਾ ਪੰਜਾਬ ਬੰਦ ਮੁਲਤਵੀ ਹੋਣ ਦੇ ਆਸਾਰ ਬਣੇ
. . .  1 day ago
ਅੰਮ੍ਰਿਤਸਰ ,11 ਅਗਸਤ (ਰੇਸ਼ਮ ਸਿੰਘ) - ਵਾਲਮੀਕ ਸੰਗਠਨਾਂ ਵਲੋਂ ਕੱਲ੍ਹ ਦੇ ਪੰਜਾਬ ਬੰਦ ਦਾ ਸੱਦਾ ਮੁਲਤਵੀ ਹੋਣ ਦੇ ਆਸਾਰ ਬਣ ਗਏ ਹਨ । ਪੰਜਾਬ ਸਰਕਾਰ ਵਲੋਂ ਵਾਲਮੀਕ ਭਾਈਚਾਰੇ ਦੀਆਂ ਮੰਗਾਂ ’ਤੇ ਸੁਹਿਰਦਤਾ ਨਾਲ ਵਿਚਾਰ...
ਐੱਸ. ਸੀ. ਵਿਦਿਆਰਥੀਆਂ ਲਈ ਮਾਨ ਸਰਕਾਰ ਦਾ ਵੱਡਾ ਫ਼ੈਸਲਾ
. . .  1 day ago
ਜੰਮੂ-ਕਸ਼ਮੀਰ : ਪੈਟਰੋਲ ਪੰਪ, ਰਾਮਬਨ ਨੇੜੇ ਢਿਗਾਂ ਡਿੱਗਣ ਕਾਰਨ ਐਨ. ਐੱਚ. 44 ਨੂੰ ਰੋਕਿਆ ਗਿਆ
. . .  1 day ago
ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
. . .  1 day ago
ਭੀਖੀ, 11 ਅਗਸਤ (ਬਲਦੇਵ ਸਿੰਘ ਸਿੱਧੂ)- ਜ਼ਿਲ੍ਹਾ ਮਾਨਸਾ ਦੇ ਪਿੰਡ ਸਮਾਓ ਵਿਖੇ ਕੁਝ ਅਣਪਛਾਤੇ ਨੌਜਵਾਨਾਂ ਵਲੋਂ ਸ਼ੈਂਟੀ ਸਿੰਘ ਪੁੱਤਰ ਕਾਲਾ ਸਿੰਘ ਲਗਭਗ (18) ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਹੈ। ਭੀਖੀ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਪ੍ਰਨੀਤ ਕੌਰ ਕੈਰੋਂ ਨੇ ਆਪਣੇ ਭਰਾ ਸੁਖਬੀਰ ਸਿੰਘ ਬਾਦਲ ਦੇ ਬੰਨ੍ਹੀ ਰੱਖੜੀ
15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
. . .  1 day ago
ਚੰਡੀਗੜ੍ਹ, 11 ਅਗਸਤ-15 ਅਗਸਤ ਨੂੰ 23 ਕੈਦੀ ਰਿਹਾਅ ਕੀਤੇ ਜਾਣਗੇ-ਹਰਜੋਤ ਸਿੰਘ ਬੈਂਸ
ਹਿਮਾਚਲ ਪ੍ਰਦੇਸ਼: ਕੁੱਲੂ 'ਚ ਮੋਹਲੇਧਾਰ ਮੀਂਹ ਕਾਰਨ ਵਹਿ ਗਈਆਂ ਕਈ ਦੁਕਾਨਾਂ ਤੇ ਵਾਹਨ, 2 ਲੋਕਾਂ ਦੀ ਮੌਤ
. . .  1 day ago
ਸ਼ਿਮਲਾ, 11 ਅਗਸਤ-ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਕੁਝ ਹਿੱਸਿਆਂ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ। ਕੁੱਲੂ ਜ਼ਿਲ੍ਹੇ 'ਚ ਅਚਾਨਕ ਆਏ ਭਾਰੀ ਮੀਂਹ ਕਾਰਨ 2 ਔਰਤਾਂ ਮਲਬੇ ਹੇਠ ਜ਼ਿੰਦਾ ਦੱਬ ਗਈਆਂ, ਜਦਕਿ ਦੁਕਾਨਾਂ ਅਤੇ ਵਾਹਨ ਵਹਿ ਗਏ ਅਤੇ ਹੋਰ ਥਾਵਾਂ 'ਤੇ ਹੜ੍ਹਾਂ ਕਾਰਨ ਹਾਈਵੇਅ ਬੰਦ ਹੋ ਗਏ ਹਨ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਾਰਟੀ ਵਲੰਟੀਅਰਾਂ ਦੇ ਬੰਨ੍ਹੀ ਰੱਖੜੀ
. . .  1 day ago
ਸੰਗਰੂਰ, 11ਅਗਸਤ (ਧੀਰਜ ਪਸ਼ੋਰੀਆ)-ਸੰਗਰੂਰ ਤੋਂ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦੇ ਤਿਉਹਾਰ ਰੱਖੜੀ ਮੌਕੇ ਸਥਾਨਕ ਰੈਸਟ ਹਾਊਸ ਵਿਖੇ ਪੁੱਜੇ 100 ਦੇ ਕਰੀਬ ਪਾਰਟੀ ਵਲੰਟੀਅਰਾਂ ਦੇ ਰੱਖੜੀ ਬੰਨ੍ਹੀ...
ਜੰਮੂ-ਕਸ਼ਮੀਰ: ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਕੀਤੀ ਗਈ ਆਯੋਜਿਤ
. . .  1 day ago
ਸ਼੍ਰੀਨਗਰ, 11 ਅਗਸਤ-ਜੰਮੂ-ਕਸ਼ਮੀਰ 'ਚ ਪੁਲਵਾਮਾ ਦੇ ਤਰਾਲ 'ਚ ਹਰ ਘਰ ਤਿਰੰਗਾ ਰੈਲੀ ਆਯੋਜਿਤ ਕੀਤੀ ਗਈ। ਰੈਲੀ 'ਚ 8,000 ਤੋਂ ਵਧ ਵਿਦਿਆਰਥੀਆਂ ਅਤੇ ਨੌਜਵਾਨਾਂ ਨੇ ਭਾਗ ਲਿਆ।
ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
. . .  1 day ago
ਨਵੀਂ ਦਿੱਲੀ, 11 ਅਗਸਤ-ਪ੍ਰਧਾਨ ਮੰਤਰੀ ਮੋਦੀ ਨੇ ਪੀ.ਐੱਮ.ਓ. ਕਰਮਚਾਰੀਆਂ ਦੀਆਂ ਧੀਆਂ ਕੋਲੋਂ ਬੰਨ੍ਹਵਾਈ ਰੱਖੜੀ
ਮਾਮਲਾ: ਕਤਲ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਨਾ ਕਰਨ ਦਾ, ਖੇਤ ਮਜ਼ਦੂਰ ਯੂਨੀਅਨ ਵਲੋਂ ਥਾਣਾ ਲੋਪੋਕੇ ਦਾ ਕੀਤਾ ਗਿਆ ਘਿਰਾਓ
. . .  1 day ago
ਲੋਪੋਕੇ, 11 ਅਗਸਤ (ਗੁਰਵਿੰਦਰ ਸਿੰਘ ਕਲਸੀ)- ਤਹਿਸੀਲ ਲੋਪੋਕੇ ਅਧੀਨ ਆਉਂਦੇ ਪਿੰਡ ਸਾਰੰਗੜਾ ਵਿਖੇ ਬੀਤੀ ਰਾਤ ਕੁਝ ਲੋਕਾਂ ਵਲੋਂ ਮਾਮੂਲੀ ਵਿਵਾਦ ਨੂੰ ਲੈ ਕੇ ਪਿੰਡ ਦੇ ਨੌਜਵਾਨ ਵਿਅਕਤੀ ਦਾ ਇਕ ਵਿਅਕਤੀ ਵਲੋਂ ਗੋਲੀ ਮਾਰ...
ਬਿਕਰਮ ਸਿੰਘ ਮਜੀਠੀਆ ਨਾਲ ਚੰਡੀਗੜ੍ਹ ਵਿਖੇ ਮੁਲਾਕਾਤ ਕਰਨ ਪਹੁੰਚੇ ਕਈ ਆਗੂ
. . .  1 day ago
ਚੰਡੀਗੜ੍ਹ, 11 ਅਗਸਤ-ਜੇਲ੍ਹ 'ਚੋਂ ਰਿਹਾਅ ਹੋਣ ਉਪਰੰਤ ਅੱਜ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਲਈ ਬੀਬੀ ਜਗੀਰ ਕੌਰ, ਡਾ. ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਜਨਮੇਜਾ ਸਿੰਘ ਸੇਖੋਂ...
ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 11 ਅਗਸਤ-ਪਸ਼ੂ ਤਸਕਰੀ ਮਾਮਲੇ 'ਚ ਸੀ.ਬੀ.ਆਈ. ਨੇ ਟੀ.ਐੱਮ.ਸੀ. ਲੀਡਰ ਅਨੁਬਰਤ ਮੰਡਲ ਨੂੰ ਕੀਤਾ ਗ੍ਰਿਫ਼ਤਾਰ
ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
. . .  1 day ago
ਚੰਡੀਗੜ੍ਹ, 11 ਅਗਸਤ-ਹਰਸਿਮਰਤ ਕੌਰ ਬਾਦਲ ਨੇ ਬਿਕਰਮ ਸਿੰਘ ਮਜੀਠੀਆ ਨੂੰ ਬੰਨ੍ਹੀ ਰੱਖੜੀ
ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
. . .  1 day ago
ਨਵੀਂ ਦਿੱਲੀ, 11 ਅਗਸਤ-ਦੇਸ਼ ਦੇ 14ਵੇਂ ਉੱਪ ਰਾਸ਼ਟਰਪਤੀ ਬਣੇ ਜਗਦੀਪ ਧਨਖੜ, ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਚੁਕਾਈ ਸਹੁੰ
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਚੇਤ ਸੰਮਤ 552

ਪੰਜਾਬ / ਜਨਰਲ

ਪਿਛਲੇ ਪੰਜ ਸਾਲਾਂ 'ਚ ਸੂਬੇ ਭਰ 'ਚ ਹੋਏ 3491 ਕਤਲ

ਲੁਧਿਆਣਾ, 15 ਮਾਰਚ (ਪਰਮਿੰਦਰ ਸਿੰਘ ਆਹੂਜਾ)-ਸੂਬੇ ਭਰ 'ਚ ਪਿਛਲੇ ਪੰਜ ਸਾਲਾਂ ਦੌਰਾਨ ਵੱਖ-ਵੱਖ ਸ਼ਹਿਰਾਂ 'ਚ 3491 ਵਿਅਕਤੀਆਂ ਨੂੰ ਕਤਲ ਕੀਤਾ ਗਿਆ ਹੈ ਜਦਕਿ ਇਨ੍ਹਾਂ 'ਚੋਂ 442 ਕਤਲ ਦੇ ਮਾਮਲੇ ਪੁਲਿਸ ਲਈ ਅਜੇ ਵੀ ਸਿਰ ਦਰਦੀ ਬਣੇ ਹੋਏ ਹਨ | ਇਸ ਸਬੰਧੀ ਆਰ.ਟੀ.ਆਈ. ਕਾਰਕੁਨ ਸ੍ਰੀ ਰੋਹਿਤ ਸੱਭਰਵਾਲ ਵਲੋਂ ਸੂਚਨਾ ਅਤੇ ਅਧਿਕਾਰ ਐਕਟ ਤਹਿਤ ਪ੍ਰਾਪਤ ਕੀਤੀ ਗਈ ਜਾਣਕਾਰੀ ਤੋਂ ਇਹ ਖੁਲਾਸਾ ਹੋਇਆ ਹੈ | ਸੱਭਰਵਾਲ ਨੇ ਦੱਸਿਆ ਕਿ ਸਾਲ 2015 'ਚ ਸੂਬੇ ਭਰ 'ਚ 701 ਵਿਅਕਤੀਆਂ ਨੂੰ ਕਤਲ ਕਰਨ ਦੇ ਮਾਮਲੇ ਪੁਲਿਸ ਵਲੋਂ ਦਰਜ ਕੀਤੇ ਗਏ ਸਨ, ਇਨ੍ਹਾਂ 'ਚੋਂ ਪੁਲਿਸ ਸਿਰਫ਼ 636 ਮਾਮਲੇ ਹੀ ਹੱਲ ਕਰ ਸਕੀ ਜਦਕਿ ਅਗਲੇ ਸਾਲ ਸਾਲ 2016 'ਚ ਅਜਿਹੇ ਮਾਮਲਿਆਂ ਦੀ ਗਿਣਤੀ 771 ਸੀ ਇਨ੍ਹਾਂ 'ਚੋਂ ਪੁਲਿਸ ਸਿਰਫ਼ 639 ਮਾਮਲੇ ਹੀ ਹੱਲ ਕਰ ਸਕੀ ਸਾਲ 2017 'ਚ ਸੂਬੇ ਭਰ 'ਚ 658 ਵਿਅਕਤੀਆਂ ਨੂੰ ਕਤਲ ਕੀਤਾ ਗਿਆ ਸੀ, ਇਨ੍ਹਾਂ 'ਚੋਂ ਪੁੁਲਿਸ ਹੁਣ ਤੱਕ 587 ਮਾਮਲੇ ਹੀ ਹੱਲ ਕਰ ਸਕੀ ਹੈ, ਜਦਕਿ 2018 'ਚ ਕਤਲ ਕੀਤੇ ਗਏ ਵਿਅਕਤੀਆਂ ਦੀ ਗਿਣਤੀ 684 ਸੀ ਪੁਲਿਸ ਇਨ੍ਹਾਂ 'ਚੋਂ 595 ਮਾਮਲੇ ਹੱਲ ਕਰਨ 'ਚ ਸਫਲ ਹੋਈ ਹੈ ਜਦਕਿ ਪਿਛਲੇ
ਸਾਲ ਸੂਬੇ ਭਰ 'ਚ 677 ਵਿਅਕਤੀਆਂ ਨੂੰ ਕਤਲ ਕੀਤਾ ਗਿਆ ਸੀ ਇਨ੍ਹਾਂ 'ਚੋਂ ਪੁਲਿਸ 592 ਮਾਮਲੇ ਹੀ ਹੱਲ ਕਰ ਸਕੀ ਹੈ |
ਸੱਭਰਵਾਲ ਨੇ ਦੱਸਿਆ ਕਿ ਸੂਬੇ ਭਰ 'ਚ ਪਿਛਲੇ ਚਾਰ ਸਾਲਾਂ ਦੌਰਾਨ 9469 ਖੋਹ ਦੀਆਂ ਵਾਰਦਾਤਾਂ ਹੋਈਆਂ, ਜਿਨ੍ਹਾਂ 'ਚੋਂ ਪੁਲਿਸ ਸਿਰਫ 5288 ਮਾਮਲੇ ਹੀ ਹੱਲ ਕਰ ਸਕੀ ਹੈ ਜਦਕਿ ਬਾਕੀ ਮਾਮਲੇ ਪੁਲਿਸ ਲਈ ਸਿਰਦਰਦੀ ਬਣੇ ਹੋਏ ਹਨ | ਸੂਬੇ ਭਰ 'ਚ ਪਿਛਲੇ ਪੰਜ ਸਾਲਾਂ ਦੌਰਾਨ 795 ਲੁੱਟ ਖੋਹ ਤੇ ਡਕੈਤੀ ਦੇ ਮਾਮਲੇ ਦਰਜ ਕੀਤੇ ਗਏ, ਇਨ੍ਹਾਂ 'ਚੋਂ ਪੁਲਿਸ 543 ਮਾਮਲੇ ਹੱਲ ਕਰਨ 'ਚ ਸਫਲ ਹੋਈ ਹੈ, ਜਦਕਿ ਢਾਈ ਸੌ ਦੇ ਕਰੀਬ ਮਾਮਲੇ ਅਜੇ ਵੀ ਅਣਸੁਲਝੇ ਹਨ | ਸੱਭਰਵਾਲ ਨੇ ਦੱਸਿਆ ਕਿ ਪਿਛਲੇ ਪੰਜ ਸਾਲਾਂ ਦੌਰਾਨ ਪੁਲਿਸ ਹਿਰਾਸਤ ਦੌਰਾਨ 27 ਵਿਅਕਤੀਆਂ ਦੀ ਮੌਤ ਹੋਈ ਹੈ ਅਤੇ ਇਸ ਸਬੰਧੀ ਪੁਲਿਸ ਵਲੋਂ ਵੱਖ-ਵੱਖ ਥਾਣਿਆਂ 'ਚ ਮਾਮਲੇ ਦਰਜ ਕੀਤੇ ਗਏ ਹਨ, ਇਨ੍ਹਾਂ 'ਚੋਂ ਜ਼ਿਆਦਾਤਰ ਮਾਮਲੇ ਅਜੇ ਵਿਚਾਰ ਅਧੀਨ ਹੀ ਹਨ | ਪਿਛਲੇ ਪੰਜ ਸਾਲਾਂ ਦੌਰਾਨ ਸੂਬੇ 'ਚ ਅਪਰਾਧਿਕ ਵਾਰਦਾਤਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ ਪਰ ਪੁਲਿਸ ਵਲੋਂ ਜ਼ਿਆਦਾਤਰ ਮਾਮਲੇ ਹੱਲ ਨਹੀਂ ਕੀਤੇ ਗਏ ਹਨ |

ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਈ

ਅੰਮਿ੍ਤਸਰ, 15 ਮਾਰਚ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ੋ੍ਰਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਸਵਰਗਵਾਸੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਤਸਵੀਰ ਉਨ੍ਹਾਂ ਦੇ ਜਨਮ ਦਿਨ ਮੌਕੇ ਸ੍ਰੀ ਹਰਿਮੰਦਰ ਸਾਹਿਬ ...

ਪੂਰੀ ਖ਼ਬਰ »

ਏ.ਐਸ.ਆਈ. ਦੀ ਸ਼ੱਕੀ ਹਾਲਤ 'ਚ ਗੋਲੀ ਲੱਗਣ ਨਾਲ ਮੌਤ

ਪਠਾਨਕੋਟ, 15 ਮਾਰਚ (ਆਸ਼ੀਸ਼ ਸ਼ਰਮਾ)-ਪਠਾਨਕੋਟ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਮੀਨੀ ਵਿਖੇ ਈ.ਵੀ.ਐਮ. ਮਸ਼ੀਨਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਏ.ਐਸ.ਆਈ. ਦੇ ਸਿਰ 'ਚ ਗੋਲੀ ਲੱਗਣ ਨਾਲ ਸ਼ੱਕੀ ਹਾਲਾਤ 'ਚ ਮੌਤ ਹੋਣ ਦੀ ਖ਼ਬਰ ਹੈ | ਫਿਲਹਾਲ ਗੋਲੀ ਲੱਗਣ ਦੇ ਕਾਰਨਾਂ ...

ਪੂਰੀ ਖ਼ਬਰ »

ਬੇਅਦਬੀਆਂ ਨਾਲ ਸਬੰਧਿਤ 6 ਕੇਸ ਪੰਜਾਬ ਤੋਂ ਬਾਹਰ ਤਬਦੀਲ ਕਰਨ ਸਬੰਧੀ ਸੁਪਰੀਮ ਕੋਰਟ 'ਚ 17 ਨੂੰ ਫ਼ੈਸਲਾ ਸੰਭਵ

ਚੰਡੀਗੜ੍ਹ, 15 ਮਾਰਚ (ਹਰਕਵਲਜੀਤ ਸਿੰਘ)-ਪੰਜਾਬ 'ਚ ਹੋਈਆਂ ਬੇਅਦਬੀਆਂ ਨੂੰ ਲੈ ਕੇ ਰਾਜ 'ਚ ਜੋ ਵੱਡਾ ਰੋਹ ਉੱਠਿਆ ਸੀ ਨਾਲ ਸਬੰਧਿਤ 6 ਕੇਸਾਂ ਨੂੰ ਕਥਿਤ ਦੋਸ਼ੀਆਂ ਦੀ ਪਟੀਸ਼ਨ 'ਤੇ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਜਾਣ ਸਬੰਧੀ ਸੁਪਰੀਮ ਕੋਰਟ ਵਲੋਂ 17 ਮਾਰਚ ਨੂੰ ਕੋਈ ...

ਪੂਰੀ ਖ਼ਬਰ »

ਮਲੇਸ਼ੀਆ ਤੋਂ ਰਾਜਾਸਾਂਸੀ ਹਵਾਈ ਅੱਡੇ 'ਤੇ ਪੁੱਜੇ ਯਾਤਰੀ ਦੀ ਮੌਤ

ਰਾਜਾਸਾਂਸੀ/ਘੁਮਾਣ 15 ਮਾਰਚ (ਹੇਰ, ਖੀਵਾ, ਬੰਮਰਾਹ)-ਬੀਤੀ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਮਲੇਸ਼ੀਆ ਤੋਂ ਪੁੱਜੇ ਇਕ ਯਾਤਰੀ ਦੀ ਮੌਤ ਹੋ ਗਈ | ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਰਾਤ 12.05 ਵਜੇ ਕੁਆਲਾਲੰਪੁਰ (ਮਲੇਸ਼ੀਆ) ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ-ਸਪੀਕਰ ਰਾਣਾ ਕੇ.ਪੀ. ਸਿੰਘ

ਨੰਗਲ, 15 ਮਾਰਚ (ਪ੍ਰੀਤਮ ਸਿੰਘ ਬਰਾਰੀ)-ਕੋਰੋਨਾ ਵਾਇਰਸ ਸਮੁੱਚੇ ਸੰਸਾਰ 'ਤੇ ਬਹੁਤ ਵੱਡੀ ਆਫ਼ਤ ਬਣ ਚੁੱਕਾ ਹੈ ਅਤੇ ਇਹ ਸਾਡੇ ਦੇਸ਼ 'ਚ ਵੀ ਆ ਪਹੁੰਚਿਆ ਹੈ, ਜਿਸ ਨੂੰ ਰੋਕਣ ਲਈ ਦੇਸ਼ ਦੇ ਵੱਖ-ਵੱਖ ਸੂਬਿਆਂ ਦੀਆਂ ਸਰਕਾਰਾਂ ਵਲੋਂ ਵਿੱਢੀ ਜੰਗ ਜਿੱਤਣ ਲਈ ਲੋਕਾਂ ਦਾ ...

ਪੂਰੀ ਖ਼ਬਰ »

ਸ਼ਵੇਤ ਮਲਿਕ ਬਣੇ ਏਮਜ਼ ਦੇ ਪ੍ਰਬੰਧਕੀ ਬੋਰਡ ਮੈਂਬਰ

ਅੰਮਿ੍ਤਸਰ, 15 ਮਾਰਚ (ਹਰਮਿੰਦਰ ਸਿੰਘ)-ਰਾਜ ਸਭਾ ਮੈਂਬਰ ਸ੍ਰੀ ਸ਼ਵੇਤ ਮਲਿਕ ਨੂੰ ਏਮਜ਼ (ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ) ਦੇ ਪ੍ਰਬੰਧਕੀ ਬੋਰਡ ਦਾ ਮੈਂਬਰ ਬਣਾਇਆ ਗਿਆ ਹੈ | ਇਸ ਸਬੰਧ 'ਚ ਸ੍ਰੀ ਮਲਿਕ ਨੇ ਦੱਸਿਆ ਏਮਜ਼ ਪੰਜਾਬ ਦੀ ਮੁੱਖ ਲੋੜ ਸੀ, ਪ੍ਰਧਾਨ ...

ਪੂਰੀ ਖ਼ਬਰ »

ਗ਼ੈਰ ਕਾਨੂੰਨੀ ਰੇਤ ਖੁਦਾਈ 'ਤੇ ਛਾਪੇਮਾਰੀ-ਦਮਗਜ਼ੇ ਵੱਡੇ, ਗੱਲ ਘੱਟ

ਮੇਜਰ ਸਿੰਘ ਜਲੰਧਰ, 15 ਮਾਰਚ-ਮੁੱਖ ਮੰਤਰੀ ਦੀ ਹਦਾਇਤ ਉੱਪਰ ਪੁਲਿਸ ਤੇ ਰੇਤ ਖੁਦਾਈ ਵਿਭਾਗ ਵਲੋਂ 6 ਜ਼ਿਲਿ੍ਹਆਂ 'ਚ ਬੀਤੀ ਰਾਤ ਛਾਪੇਮਾਰੀ ਬਾਰੇ ਪੁਲਿਸ ਮੁਖੀ ਨੇ ਭਾਵੇਂ ਸਫ਼ਲਤਾ ਦੇ ਵੱਡੇ ਦਮਗਜ਼ੇ ਮਾਰੇ ਹਨ ਪਰ ਹਕੀਕਤ ਇਹ ਹੈ ਕਿ ਨਾਜਾਇਜ਼ ਖੁਦਾਈ ਕਰਨ ਵਾਲੀਆਂ ...

ਪੂਰੀ ਖ਼ਬਰ »

ਬਾਬਾ ਫ਼ਰੀਦ ਮੈਡੀਕਲ ਯੂਨੀਵਰਸਿਟੀ ਨੇ ਤਿੰਨ ਸਟਾਫ਼ ਨਰਸਾਂ ਦੀ ਨਿਯੁਕਤੀ ਕੀਤੀ ਰੱਦ

ਫ਼ਰੀਦਕੋਟ, 15 ਮਾਰਚ (ਸਰਬਜੀਤ ਸਿੰਘ)-ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਐਾਡ ਸਾਇੰਸਿਜ਼, ਫ਼ਰੀਦਕੋਟ 'ਚ ਤਿੰਨ ਸਟਾਫ ਨਰਸਾਂ ਦੀ ਭਰਤੀ ਵਿਵਾਦਾਂ 'ਚ ਘਿਰਨ ਤੋਂ ਬਾਅਦ ਯੂਨੀਵਰਸਿਟੀ ਵਲੋਂ ਇਨ੍ਹਾਂ ਤਿੰਨਾਂ ਸਟਾਫ਼ ਨਰਸਾਂ ਦੀ ਨਿਯੁਕਤੀ ਨੂੰ ਰੱਦ ਕਰਨ ਦਾ ਮਾਮਲਾ ...

ਪੂਰੀ ਖ਼ਬਰ »

ਸ਼ਹੀਦ ਬਾਬਾ ਤੇਗਾ ਸਿੰਘ ਦੀ ਯਾਦ ਤੇ ਸੰਤ ਨਛੱਤਰ ਸਿੰਘ ਦੀ ਬਰਸੀ ਨਮਿਤ ਸਾਲਾਨਾ ਜੋੜ ਮੇਲਾ

ਬਲਰਾਜ ਸਿੰਗਲਾ ਬਾਘਾ ਪੁਰਾਣਾ, 15 ਮਾਰਚ -ਮਾਲਵੇ ਦਾ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਚੰਦ ਪੁਰਾਣਾ (ਤਪ ਅਸਥਾਨ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ) (ਮੋਗਾ) ਦੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਵਲੋਂ ਦੇਸ਼-ਵਿਦੇਸ਼ ਦੀਆਂ ...

ਪੂਰੀ ਖ਼ਬਰ »

ਗੋ ਗਲੋਬਲ ਨੇ ਵਿਦਿਆਰਥੀ ਦਾ ਲਗਵਾਇਆ ਕੈਨੇਡਾ ਦਾ ਸਟੱਡੀ ਵੀਜ਼ਾ

ਮੋਗਾ, 15 ਮਾਰਚ (ਸੁਰਿੰਦਰਪਾਲ ਸਿੰਘ)-ਗੋ ਗਲੋਬਲ ਕੰਸਲਟੈਂਟਸ ਮੋਗਾ ਜੋ ਕਿ ਸਬ ਜੇਲ੍ਹ ਵਾਲੀ ਗਲੀ ਵਿਖੇ ਸਥਿਤ ਹੈ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ | ਸੰਸਥਾ ਪਿਛਲੇ ਕਈ ਸਾਲਾਂ ਤੋਂ ਇਮੀਗ੍ਰੇਸ਼ਨ ਦੇ ਖੇਤਰ 'ਚ ਵਧੀਆ ਸੇਵਾਵਾਂ ਨਿਭਾ ਰਹੀ ਹੈ | ਆਪਣੀ ਇਸੇ ...

ਪੂਰੀ ਖ਼ਬਰ »

ਅੰਤਰਰਾਜੀ ਬਰਨਾਲਾ ਡਰੱਗ ਰੈਕੇਟ ਦੇ ਤਾਰ ਮਲੇਰਕੋਟਲਾ ਨਾਲ ਜੁੜੇ

ਮਲੇਰਕੋਟਲਾ, 15 ਮਾਰਚ (ਕੁਠਾਲਾ, ਹਨੀਫ਼ ਥਿੰਦ)-ਪੰਜਾਬ ਪੁਲਿਸ ਵਲੋਂ ਬਰਨਾਲਾ 'ਚ ਬੇਨਕਾਬ ਕੀਤੇ ਅੰਤਰ ਰਾਜੀ ਡਰੱਗ ਰੈਕੇਟ ਦੀਆਂ ਤਾਰਾ ਮਲੇਰਕੋਟਲਾ ਨਾਲ ਵੀ ਜੁੜੀਆਂ ਪਾਈਆਂ ਗਈਆਂ ਹਨ | ਅੱਜ ਸੀ.ਆਈ.ਏ. ਹੰਡਿਆਇਆ (ਬਰਨਾਲਾ) ਦੀ ਪੁਲਿਸ ਟੀਮ ਵਲੋਂ ਇੰਸਪੈਕਟਰ ਬਲਜੀਤ ...

ਪੂਰੀ ਖ਼ਬਰ »

108 ਐਾਬੂਲੈਂਸਾਂ 'ਚ ਤਾਇਨਾਤ ਮੁਲਾਜ਼ਮ 'ਸੇਫਟੀ ਕਿੱਟ' ਤੋਂ ਸੱਖਣੇ

ਲੁਧਿਆਣਾ, 15 ਮਾਰਚ (ਸਲੇਮਪੁਰੀ)-ਪੰਜਾਬ 'ਚ ਮਰੀਜ਼ਾਂ ਨੂੰ ਹਸਪਤਾਲਾਂ ਤੱਕ ਪਹੁੰਚਾਉਣ ਲਈ ਸੇਵਾਵਾਂ ਨਿਭਾ ਰਹੀਆਂ 108 ਐਾਬੂਲੈਂਸਾਂ 'ਚ ਤਾਇਨਾਤ ਮੁਲਾਜ਼ਮ 'ਸੇਫਟੀ ਕਿੱਟਾਂ' ਤੋਂ ਸੱਖਣੇ ਹਨ | ਮੁਲਾਜ਼ਮਾਂ ਦੀ ਸੂਬਾਈ ਜਥੇਬੰਦੀ ਇੰਪਲਾਈਜ ਐਸੋਸੀਏਸ਼ਨ 108 ਪੰਜਾਬ ...

ਪੂਰੀ ਖ਼ਬਰ »

ਜੈਕਾਰਿਆਂ ਦੀ ਗੂੰਜ 'ਚ ਅੰਤਰਰਾਸ਼ਟਰੀ ਮਹਾਂ ਪਵਿੱਤਰ ਸਮਾਗਮ ਦੀ ਸੰਪੂਰਨਤਾ

ਲੁਧਿਆਣਾ, 15 ਮਾਰਚ (ਕਵਿਤਾ ਖੁੱਲਰ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਪੰਥ ਪ੍ਰਸਿੱਧ ਮਹਾਨ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਦੀ ਦੇਖ ਰੇਖ ਹੇਠ ਚੱਲ ਰਹੇ ਅੰਤਰਰਾਸ਼ਟਰੀ ਮਹਾਂ ਪਵਿੱਤਰ ਗੁਰਮਤਿ ਸਮਾਗਮ ਦੀ ਜੈਕਾਰਿਆਂ ਦੀ ਗੂੰਜ ...

ਪੂਰੀ ਖ਼ਬਰ »

ਪੀ.ਜੀ.ਆਈ. ਵਲੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਦਵਾਈ ਤਿਆਰ ਕਰਨ ਦੀ ਪਹਿਲ

ਚੰਡੀਗੜ੍ਹ, 15 ਮਾਰਚ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਵਲੋਂ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਦਵਾਈ ਤਿਆਰ ਕਰਨ ਦੀ ਪਹਿਲ ਕੀਤੀ ਗਈ ਹੈ | ਜਿਸ ਦਾ ਜਲਦੀ ਹੀ ਇਨ-ਵਿਟਰੋ ਤੇ ਇਨ-ਵੀਵੋ ਪਲੇਟਫਾਰਮ 'ਚ ਮੁਲਾਂਕਣ ਕੀਤਾ ਜਾਵੇਗਾ | ਇਹ ਉਪਰਾਲਾ ਪੀ.ਜੀ.ਆਈ. ਦੇ ਫਾਰਮਾਕੋਲੋਜੀ ...

ਪੂਰੀ ਖ਼ਬਰ »

ਸਿੱਖ ਪ੍ਰੀਖਿਆਰਥੀਆਂ ਦੇ ਕੜੇ ਉਤਾਰਨ ਦੀ ਭਾਈ ਲੌ ਾਗੋਵਾਲ ਵਲੋਂ ਸਖ਼ਤ ਨਿੰਦਾ

ਅੰਮਿ੍ਤਸਰ, 15 ਮਾਰਚ (ਜੱਸ)-ਚੰਡੀਗੜ੍ਹ ਵਿਖੇ ਐਸ.ਐਸ.ਬੋਰਡ ਦੀ ਪ੍ਰੀਖਿਆ ਦੌਰਾਨ ਚੰਡੀਗੜ੍ਹ ਦੇ ਇਕ ਸਕੂਲ ਵਲੋਂ ਸਿੱਖ ਪ੍ਰੀਖਿਆਰਥੀਆਂ ਦੇ ਕੜੇ ਉਤਾਰ ਕੇ ਪ੍ਰੀਖਿਆ 'ਚ ਬੈਠਣ ਲਈ ਮਜਬੂਰ ਕਰਨ ਦੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਨੇ ...

ਪੂਰੀ ਖ਼ਬਰ »

ਕੋਰੋਨਾ ਤੇ ਬਾਰਿਸ਼ ਕਰਕੇ 2500 ਮੈਗਾਵਾਟ ਤੱਕ ਰਹਿ ਗਈ ਬਿਜਲੀ ਦੀ ਮੰਗ

ਜਲੰਧਰ, 15 ਮਾਰਚ (ਸ਼ਿਵ ਸ਼ਰਮਾ)-ਕੋਰੋਨਾ ਦੇ ਨਾਲ-ਨਾਲ ਬਾਰਿਸ਼ ਕਰਕੇ ਪਹਿਲੀ ਵਾਰ ਪਾਵਰਕਾਮ ਨੇ ਕਈ ਸਾਲਾਂ ਬਾਅਦ 2500 ਮੈਗਾਵਾਟ ਤੱਕ ਮੰਗ ਰਿਕਾਰਡ ਕੀਤੀ ਹੈ | 14 ਮਾਰਚ ਨੂੰ ਹੀ ਬਿਜਲੀ ਦੀ ਮੰਗ 2500 ਮੈਗਾਵਾਟ ਰਿਕਾਰਡ ਦਰਜ ਕੀਤੀ ਗਈ ਸੀ, ਜਦਕਿ ਹੁਣ ਐਤਵਾਰ ਤੋਂ ਮੌਸਮ ਸਾਫ਼ ...

ਪੂਰੀ ਖ਼ਬਰ »

ਸੂਬਾ ਸਰਕਾਰ ਨੂੰ ਵਾਅਦੇ ਯਾਦ ਕਰਵਾਉਣ ਲਈ 'ਅਲਾਇੰਜ਼ ਆਫ਼ ਸਿੱਖ ਆਰਗੇਨਾਈਜ਼ੇਸ਼ਨ' ਵਲੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਦੀ ਕੋਠੀ ਬਾਹਰ ਧਰਨਾ

ਅੰਮਿ੍ਤਸਰ, 15 ਮਾਰਚ (ਹਰਮਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਲੋਕਾਂ, ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਅਤੇ ਹੋਰ ਸਿੱਖ ਮੰਗਾਂ ਨੂੰ ਹੱਲ ਕਰਨ ਦੇ ਵਾਅਦੇ ਕਰਕੇ ਸੱਤਾ 'ਚ ਆਈ ਪੰਜਾਬ ਦੀ ਕੈਪਟਨ ਸਰਕਾਰ ਨੂੰ ਆਪਣੇ ਕੀਤੇ ...

ਪੂਰੀ ਖ਼ਬਰ »

ਸ਼ਰਧਾਲੂਆਂ ਦੀ ਆਸਥਾ ਅੱਗੇ ਬੌਣੀ ਨਜ਼ਰ ਆ ਰਹੀ ਹੈ ਕੋਰੋਨਾ ਦੀ ਦਹਿਸ਼ਤ

ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਵੇਸ਼ ਦੁਆਰਾਂ 'ਤੇ ਸ਼ਰਧਾਲੂਆਂ ਨੂੰ ਮੁੁਫ਼ਤ ਮੁਹੱਈਆ ਕਰਵਾਇਆ ਜਾ ਰਿਹੈ ਸੈਨੀਟਾਈਜ਼ਰ

ਅੰਮਿ੍ਤਸਰ, 15 ਮਾਰਚ (ਜਸਵੰਤ ਸਿੰਘ ਜੱਸ)-ਸੰਗਤਾਂ ਦੀ ਸ਼ਰਧਾ ਅੱਗੇ ਕੋਰੋਨਾ ਦੀ ਦਹਿਸ਼ਤ ਬੌਣੀ ਨਜ਼ਰ ਆ ਰਹੀ ਹੈ | ਵੱਡੀ ਗਿਣਤੀ 'ਚ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਨ ਪੁੱਜ ਰਹੇ ਹਨ | ਅੱਜ ਵੀ ਵੱਡੀ ਗਿਣਤੀ 'ਚ ਦੂਰੋਂ ਨੇੜਿਓਾ ਸ਼ਰਧਾਲੂ ਦਰਸ਼ਨ ਕਰਨ ਪੁੱਜੇ ...

ਪੂਰੀ ਖ਼ਬਰ »

ਮੰਦਹਾਲੀ ਦੇ ਦੌਰ 'ਚੋਂ ਲੰਘ ਰਹੀ ਸਿਨੇਮਾ ਸਨਅਤ ਨੂੰ ਕੋਰੋਨਾ ਵਾਇਰਸ ਪਾਵੇਗਾ ਬਰਬਾਦੀ ਦੇ ਰਾਹ

ਪੁਨੀਤ ਬਾਵਾ ਲੁਧਿਆਣਾ, 15 ਮਾਰਚ -ਕੋਰੋਨਾ ਵਾਇਰਸ ਮੰਦਹਾਲੀ ਦੇ ਦੌਰ 'ਚੋਂ ਲੰਘ ਰਹੀ ਸਿਨੇਮਾ ਸਨਅਤ ਨੂੰ ਬਰਬਾਦੀ ਦੇ ਰਾਹ ਪਾਵੇਗਾ | ਜੇਕਰ ਸਿਨੇਮਾ ਘਰ ਜ਼ਿਆਦਾ ਸਮੇਂ ਲਈ ਬੰਦ ਰਹਿੰਦੇ ਹਨ, ਤਾਂ ਸਿਨੇਮਾ ਸਨਅਤਕਾਰਾਂ ਨੂੰ ਸੰਭਲਣਾ ਔਖਾ ਹੋ ਜਾਵੇਗਾ | ਪ੍ਰਾਪਤ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਹੁਣ ਸੰਸਦ 'ਚ ਦਰਸ਼ਕ ਪਾਸ ਹੋਏ ਬੰਦ

ਨਵੀਂ ਦਿੱਲੀ, 15 ਮਾਰਚ (ਉਪਮਾ ਡਾਗਾ ਪਾਰਥ)-ਕੋਰੋਨਾ ਵਾਇਰਸ ਦੇ ਖਤਰੇ ਦੇ ਚਲਦਿਆਂ ਸੰਸਦ ਦੀ ਕਾਰਵਾਈ ਵੇਖਣ ਲਈ ਜਾਰੀ ਕੀਤੇ ਜਾਣ ਵਾਲੇ ਪਾਸ ਦਾ ਸਿਲਸਿਲਾ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ | ਇਹ ਰੋਕ ਅਗਲੇ ਆਦੇਸ਼ਾਂ ਤੱਕ ਜਾਰੀ ਰਹੇਗੀ | ਲੋਕ ਸਭਾ ਦੀ ਸਕੱਤਰ ਜਨਰਲ ...

ਪੂਰੀ ਖ਼ਬਰ »

ਪੀ.ਜੀ.ਆਈ. 'ਚ ਦਾਖਲ ਕੋਰੋਨਾ ਵਾਇਰਸ ਦਾ ਸ਼ੱਕੀ ਮਰੀਜ਼ ਫਰਾਰ

ਚੰਡੀਗੜ੍ਹ, 15 ਮਾਰਚ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਦੀ ਐਮਰਜੈਂਸੀ ਵਿਖੇ ਇਲਾਜ ਲਈ ਆਇਆ ਇਕ ਮਰੀਜ਼ ਪੀ.ਜੀ.ਆਈ. ਪ੍ਰਸ਼ਾਸਨ ਤੇ ਸਿਹਤ ਵਿਭਾਗ ਲਈ ਉਸ ਸਮੇਂ ਸਿਰਦਰਦੀ ਬਣ ਗਿਆ ਜਦੋਂ ਉਸ ਨੂੰ ਕੋਰੋਨਾ ਦੀ ਸ਼ੱਕ ਹੋਣ ਕਾਰਨ ਵੱਖਰੇ ਵਾਰਡ 'ਚ ਦਾਖ਼ਲ ਕਰ ਲਿਆ ਗਿਆ ਅਤੇ ਉਹ ...

ਪੂਰੀ ਖ਼ਬਰ »

ਰਾਜ ਸਭਾ ਚੋਣ ਤੋਂ ਪਹਿਲਾਂ ਗੁਜਰਾਤ ਕਾਂਗਰਸ ਦੇ ਚਾਰ ਵਿਧਾਇਕਾਂ ਵਲੋਂ ਅਤਸੀਫ਼ੇ

ਅਹਿਮਦਾਬਾਦ, 15 ਮਾਰਚ (ਏਜੰਸੀ)-ਰਾਜ ਸਭਾ ਚੋਣ ਤੋਂ ਠੀਕ ਪਹਿਲਾਂ ਗੁਜਰਾਤ 'ਚ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ | ਗੁਜਰਾਤ ਵਿਚ ਕਾਂਗਰਸ ਦੇ ਚਾਰ ਵਿਧਾਇਕਾਂ ਨੇ ਵਿਧਾਨ ਸਭਾ ਸਪੀਕਰ ਰਾਜੇਂਦਰ ਤਿ੍ਵੇਦੀ ਨੂੰ ਆਪਣਾ ਅਸਤੀਫ਼ਾ ਸੌਾਪਿਆ | ਵਿਧਾਇਕਾਂ ਨੇ ਇਹ ਅਸਤੀਫ਼ਾ ...

ਪੂਰੀ ਖ਼ਬਰ »

ਮੀਂਹ ਤੇ ਗੜੇਮਾਰੀ ਕਾਰਨ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣ ਲਈ ਵਿਸ਼ੇਸ਼ ਗਿਰਦਾਵਰੀ ਦੇ ਹੁਕਮਾਂ ਨੂੰ ਦੁਹਰਾਇਆ

ਚੰਡੀਗੜ੍ਹ, 15 ਮਾਰਚ (ਅਜੀਤ ਬਿਊਰੋ)-ਵਿੱਤ ਕਮਿਸ਼ਨਰ ਮਾਲ (ਐਫ.ਸੀ.ਆਰ.) ਕੇ.ਬੀ.ਐਸ. ਸਿੱਧੂ ਨੇ ਸੂਬੇ 'ਚ ਬੇਮੌਸਮੇ ਮੀਂਹ ਅਤੇ ਗੜੇਮਾਰੀ ਕਾਰਨ ਹੋਏ ਫ਼ਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਕੀਤੀ ਵਿਸ਼ੇਸ਼ ਖਸਰਾ ਗਿਰਦਾਵਰੀ ਦੀਆਂ ਵਿਆਪਕ ਰਿਪੋਰਟਾਂ ਭੇਜਣ ਲਈ ਮੁੱਖ ...

ਪੂਰੀ ਖ਼ਬਰ »

ਜ਼ੀਰਕਪੁਰ 'ਚੋਂ ਭਾਰੀ ਮਾਤਰਾ 'ਚ ਵਿਸਫ਼ੋਟਕ ਸਮੱਗਰੀ ਤੇ ਕਰੰਸੀ ਬਰਾਮਦ

ਦਿੱਲੀ ਦੰਗਿਆਂ ਨਾਲ ਮਾਮਲਾ ਜੁੜੇ ਹੋਣ ਦੇ ਕਿਆਸ

ਜ਼ੀਰਕਪੁਰ, 15 ਮਾਰਚ (ਅਵਤਾਰ ਸਿੰਘ)-ਜ਼ੀਰਕਪੁਰ ਦੇ ਸਿੰਘਪੁਰਾ ਖ਼ੇਤਰ 'ਚ ਪੈਂਦੀ ਦਾ ਐਮੀਨੈਂਸ ਸੁਸਾਇਟੀ 'ਚ ਪੁਲਿਸ ਦੀ ਵਿਸ਼ੇਸ਼ ਟੀਮ ਵਲੋਂ ਇਕ ਫਲੈਟ 'ਚ ਛਾਪਾ ਮਾਰ ਕੇ ਕਥਿਤ ਰੂਪ 'ਚ ਭਾਰੀ ਮਾਤਰਾ 'ਚ ਹਥਿਆਰ,­ ਵਿਸਫੋਟਕ ਸਮੱਗਰੀ ਤੋਂ ਇਲਾਵਾ ਕਰੋੜਾਂ ਰੁਪਏ ਦੀ ਅਸਲੀ ...

ਪੂਰੀ ਖ਼ਬਰ »

ਸਿੱਖਿਆ ਬੋਰਡ ਦੀ ਪ੍ਰੀ-ਆਡਿਟ ਸਕੀਮ 'ਚ ਸਰਕਾਰੀ ਆਡੀਟਰਾਂ ਦੀ ਭਾਰੀ ਘਾਟ

ਐੱਸ.ਏ.ਐੱਸ. ਨਗਰ, 15 ਮਾਰਚ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿੱਤੀ ਹਿੱਤਾਂ ਦੀ ਰਾਖੀ ਲਈ ਬਣਾਈ ਪ੍ਰੀ-ਆਡਿਟ ਸਕੀਮ 'ਚ ਸਰਕਾਰੀ ਆਡੀਟਰਾਂ ਦੀ ਘਾਟ ਦੀ ਸਮੱਸਿਆ ਦਾ ਪ੍ਰਭਾਵ ਸਿੱਖਿਆ ਬੋਰਡ ਦੇ ਦਫ਼ਤਰੀ ਕੰਮ 'ਤੇ ਪੈਂਦਾਂ ਦਿਖਾਈ ਦੇ ਰਿਹਾ ਹੈ ...

ਪੂਰੀ ਖ਼ਬਰ »

ਬਹੁਮਤ ਸਾਬਤ ਕਰਨ ਬਾਰੇ ਸੋਮਵਾਰ ਨੂੰ ਦੇਵਾਂਗਾ ਨਿਰਣਾ-ਮੱਧ ਪ੍ਰਦੇਸ਼ ਸਪੀਕਰ ਪ੍ਰਜਾਪਤੀ

ਭੋਪਾਲ, 15 ਮਾਰਚ (ਏਜੰਸੀ)- ਮੱਧ ਪ੍ਰਦੇਸ਼ ਦੇ ਸਪੀਕਰ ਐਨ.ਪੀ. ਪ੍ਰਜਾਪਤੀ ਨੇ ਵਿਧਾਨ ਸਭਾ 'ਚ 16 ਮਾਰਚ ਨੂੰ ਸੂਬੇ ਦੇ ਰਾਜਪਾਲ ਲਾਲਜੀ ਟੰਡਨ ਵਲੋਂ ਮੁੱਖ ਮੰਤਰੀ ਕਮਲਨਾਥ ਨੂੰ ਬਹੁਮਤ ਸਾਬਿਤ ਕਰਨ ਦੇ ਦਿੱਤੇ ਨਿਰਦੇਸ਼ ਬਾਰੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ...

ਪੂਰੀ ਖ਼ਬਰ »

ਨਿਰਭੈਆ ਮਾਮਲਾ- ਤਿਹਾੜ ਜੇਲ੍ਹ ਅਧਿਕਾਰੀਆਂ ਨੇ ਜੱਲਾਦ ਨੂੰ ਫਾਂਸੀ ਤੋਂ ਤਿੰਨ ਦਿਨ ਪਹਿਲਾਂ ਰਿਪੋਰਟ ਕਰਨ ਲਈ ਕਿਹਾ

ਨਵੀਂ ਦਿੱਲੀ, 15 ਮਾਰਚ (ਏਜੰਸੀ)- ਸਨਸਨੀਖੇਜ਼ 2012 ਨਿਰਭੈਆ ਸਮੂਹਿਕ ਜਬਰ ਜਨਾਹ ਤੇ ਕਤਲ ਮਾਮਲੇ 'ਚ ਪਾਏ ਦੋਸ਼ੀਆਂ ਨੂੰ ਪੰਜ ਦਿਨ ਬਾਅਦ ਫਾਂਸੀ ਲਗਾਈ ਜਾਣੀ ਹੈ ਤੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਜੱਲਾਦ ਨੂੰ ਤਿੰਨ ਦਿਨ ਪਹਿਲਾਂ ਰਿਪੋਰਟ ਕਰਨ ਲਈ ਕਿਹਾ ...

ਪੂਰੀ ਖ਼ਬਰ »

ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਬਣਾਈ ਆਜ਼ਾਦ ਸਮਾਜ ਪਾਰਟੀ

ਨਵੀਂ ਦਿੱਲੀ, 15 ਮਾਰਚ (ਏਜੰਸੀ)- ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਨੇ ਐਤਵਾਰ ਨੂੰ ਬਸਪਾ ਦੇ ਸੰਸਥਾਪਕ ਬਾਬੂ ਕਾਂਸ਼ੀ ਰਾਮ ਦੇ ਜਨਮ ਦਿਵਸ ਮੌਕੇ ਨਵੀਂ ਰਾਜਨੀਤਕ ਪਾਰਟੀ 'ਆਜ਼ਾਦ ਸਮਾਜ ਪਾਰਟੀ' ਬਣਾਉਣ ਦਾ ਐਲਾਨ ਕੀਤਾ ਹੈ | ਨੋਇਡਾ ਦੇ ਸਫਾਈ ਪਿੰਡ 'ਚ ਹੋਏ ਇਕ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX