ਮੋਗਾ, 15 ਮਾਰਚ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਕੋਰੋਨਾ ਵਾਇਰਸ ਦਾ ਖ਼ੌਫ਼ ਦਿਨੋਂ-ਦਿਨ ਵਧਦਾ ਜਾ ਰਿਹਾ ਹੈ ਤੇ ਇਸ ਦੀ ਲਪੇਟ ਵਿਚ ਪੂਰਾ ਵਿਸ਼ਵ ਹੀ ਆ ਚੁੱਕਾ ਹੈ ਤੇ ਹਜ਼ਾਰਾਂ ਦੀ ਤਾਦਾਦ ਵਿਚ ਕੀਮਤੀ ਜਾਨਾਂ ਕੋਰੋਨਾ ਵਾਇਰਸ ਨੇ ਨਿਗਲ ਲਈਆਂ ਹਨ। ਭਾਵੇਂ ਕਿ ਹਰ ਦੇਸ਼ ਇਸ ਵਾਇਰਸ ਤੋਂ ਬਚਣ ਲਈ ਹਰ ਯਤਨ ਕਰ ਰਿਹਾ ਹੈ ਪਰ ਇਸ ਦੇ ਬਾਵਜੂਦ ਵੀ ਇਸ ਵਾਇਰਸ ਦਾ ਵਧਣਾ ਪੂਰੇ ਸੰਸਾਰ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਜਿੱਥੇ ਕੇਂਦਰ ਸਰਕਾਰ ਨੇ 31 ਮਾਰਚ ਤੱਕ ਸਕੂਲ ਕਾਲਜ ਬੰਦ ਕਰ ਦਿੱਤੇ ਸਨ ਉੱਥੇ ਪੰਜਾਬ ਸਰਕਾਰ ਨੇ ਵੀ ਸਕੂਲ ਕਾਲਜ ਬੰਦ ਕਰਨ ਦੇ ਨਾਲ-ਨਾਲ ਹੁਣ ਜਨਤਕ ਪ੍ਰੋਗਰਾਮ ਬੰਦ ਕਰਨ ਦੇ ਨਾਲ-ਨਾਲ ਸਿਨੇਮਾ ਹਾਲ, ਮੌਲਜ਼, ਸਵਿਮਿੰਗ ਪੂਲਾਂ 'ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ। ਜੇਕਰ ਮੋਗਾ ਜ਼ਿਲ੍ਹੇ ਦੀ ਗੱਲ ਕੀਤੀ ਜਾਵੇ ਤਾਂ ਮੋਗਾ ਸ਼ਹਿਰ ਅੰਦਰ ਇਕ ਦਰਜਨ ਦੇ ਕਰੀਬ ਮੌਲਜ਼ ਤੇ 6 ਸਿਨੇਮਾ ਹਾਲ ਮੌਲਜ਼ ਅੰਦਰ ਹੀ ਬਣੇ ਹਨ। ਅੱਜ 'ਅਜੀਤ' ਟੀਮ ਵਲੋਂ ਸ਼ਹਿਰ ਦਾ ਦੌਰਾ ਕਰਨ 'ਤੇ ਜਿੱਥੇ ਮੌਲਜ਼ ਵਿਚ ਰੌਣਕਾਂ ਗ਼ਾਇਬ ਸੀ ਉੱਥੇ ਸੰਚਾਲਕਾਂ ਨੇ ਸਿਨੇਮਾ ਹਾਲ ਵੀ ਬੰਦ ਕਰ ਦਿੱਤੇ ਹਨ ਤੇ ਉੱਥੇ ਬੇਰੌਣਕੀ ਛਾਈ ਹੋਈ ਸੀ ਤੇ ਟਿਕਟ ਖਿੜਕੀਆਂ ਨੂੰ ਵੀ ਤਾਲੇ ਵੱਜੇਂ ਹੋਏ ਸਨ। ਜਿੱਥੇ ਕੋਰੋਨਾ ਵਾਇਰਸ ਦੇ ਡਰ ਨਾਲ ਸਮੁੱਚਾ ਵਿਸ਼ਵ ਹੀ ਆਰਥਿਕ ਮੰਦੀ ਝੱਲ ਰਿਹਾ ਹੈ ਉੱਥੇ ਸਿਨੇਮਾ ਹਾਲ ਦੇ ਸੰਚਾਲਕ ਵੀ ਆਉਣ ਵਾਲੇ ਦਿਨਾਂ ਵਿਚ ਮੰਦੀ ਦੀ ਮਾਰ ਤੋਂ ਬਚ ਨਹੀਂ ਸਕਣਗੇ। ਜੇਕਰ ਆਮ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਕੋਰੋਨਾ ਦੇ ਡਰ ਕਾਰਨ ਪਿੰਡਾਂ ਤੇ ਸ਼ਹਿਰਾਂ ਵਿਚ ਲੋਕਾਂ ਵਲੋਂ ਪਹਿਲਾਂ ਤੋਂ ਹੀ ਤਹਿ ਕੀਤੇ ਸਮਾਗਮ ਰੱਦ ਹੋਣ ਲੱਗੇ ਹਨ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਸ ਵਾਇਰਸ ਨਾਲ ਨਜਿੱਠਣ ਲਈ ਲੋਕ ਵੀ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਲੱਗੇ ਹਨ।
ਬਾਘਾ ਪੁਰਾਣਾ, 15 ਮਾਰਚ (ਬਲਰਾਜ ਸਿੰਗਲਾ)-ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ. ਸਰਕਲ ਫ਼ਰੀਦਕੋਟ ਦੀ ਮੀਟਿੰਗ ਸਰਕਲ ਪ੍ਰਧਾਨ ਰਛਪਾਲ ਸਿੰਘ ਡੇਮਰੂ ਦੀ ਅਗਵਾਈ ਹੇਠ ਬਾਘਾ ਪੁਰਾਣਾ ਵਿਖੇ ਹੋਈ ਜਿਸ ਵਿਚ ਸਰਕਲ ਮੀਤ ਪ੍ਰਧਾਨ ਚਮਕੌਰ ਸਿੰਘ ਕਡਿਆਲ, ਸਰਕਲ ਸਕੱਤਰ ਸਵਰਨ ...
ਮੋਗਾ, 15 ਮਾਰਚ (ਸੁਰਿੰਦਰਪਾਲ ਸਿੰਘ/ਰਾਜੇਸ਼ ਕੋਛੜ)-ਆਮ ਆਦਮੀ ਪਾਰਟੀ ਹਲਕਾ ਨਿਹਾਲ ਸਿੰਘ ਵਾਲਾ ਦੀਆਂ ਅਹਿਮ ਮੀਟਿੰਗਾਂ ਦਾ ਸਿਲਸਿਲਾ ਅੱਜ ਮਿਤੀ 16 ਮਾਰਚ ਤੋਂ ਤੇਜੀ ਨਾਲ ਅੱਗੇ ਵਧ ਰਿਹਾ ਹੈ | ਉਕਤ ਪ੍ਰਗਟਾਵਾ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ 'ਅਜੀਤ' ਨਾਲ ...
ਬਾਘਾ ਪੁਰਾਣਾ, 15 ਮਾਰਚ (ਬਲਰਾਜ ਸਿੰਗਲਾ)-ਬੀਤੇ ਕੱਲ੍ਹ ਹੋਈ ਮੋਹਲ਼ੇਧਾਰ ਵਰਖਾ ਅਤੇ ਚੱਲੀਆਂ ਤੇਜ਼ ਹਵਾਵਾਂ ਦੇ ਦਬਾਅ ਨਾਲ ਸਥਾਨਕ ਸ਼ਹਿਰ ਅਤੇ ਲਾਗਲੇ ਕਈ ਪਿੰਡਾਂ ਦੇ ਖੇਤਾਂ ਵਿਚ ਪੱਕਣ 'ਤੇ ਕੰਢੇ ਖੜ੍ਹੀ ਹੋਈ ਕਣਕ ਦੀ ਫ਼ਸਲ ਖੇਤਾਂ ਵਿਚ ਜ਼ਮੀਨ 'ਤੇ ਵਿਛ ਗਈ | ...
ਕੋਟ ਈਸੇ ਖਾਂ, 15 ਮਾਰਚ (ਨਿਰਮਲ ਸਿੰਘ ਕਾਲੜਾ)-ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਕੋਟ ਈਸੇ ਖਾਂ ਦੇ ਨਾਲ ਲੱਗਦੇ ਪਿੰਡ ਸ਼ਾਦੀ ਵਾਲਾ ਵਿਖੇ ਇਕ ਕਿਸਾਨ ਦੇ ਖੇਤ 'ਚ ਲੱਗੇ ਟਰਾਂਸਫ਼ਾਰਮਰ ਦਾ ਸਾਮਾਨ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਹ ਟਰਾਂਸਫ਼ਾਰਮਰ ਦਾ ਕੀਮਤੀ ...
ਮੋਗਾ, 15 ਮਾਰਚ (ਗੁਰਤੇਜ ਸਿੰਘ)-ਪਿੰਡ ਧੱਲੇਕੇ ਵਿਖੇ ਦਸਮੇਸ਼ ਸਪੋਰਟਸ ਐਾਡ ਵੈੱਲਫੇਅਰ ਕਲੱਬ ਵਲੋਂ 17 ਤੇ 18 ਮਾਰਚ ਨੂੰ ਕਰਵਾਏ ਜਾਣ ਵਾਲੇ ਕਬੱਡੀ ਕੱਪ ਨੂੰ ਕੋਰੋਨਾ ਵਾਇਰਸ ਦੇ ਚੱਲਦਿਆਂ ਅਤੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦੇ ਹੋਏ ਮੁਲਤਵੀ ਕਰ ਦਿੱਤਾ ਹੈ | ਇਹ ...
ਮੋਗਾ, 15 ਮਾਰਚ (ਗੁਰਤੇਜ ਸਿੰਘ)-ਥਾਣਾ ਫ਼ਤਿਹਗੜ੍ਹ ਪੰਜਤੂਰ ਦੀ ਨਗਰ ਪੰਚਾਇਤ ਦੇ ਕੌਾਸਲਰ 'ਤੇ ਥਾਣਾ ਫ਼ਤਿਹਗੜ੍ਹ ਪੰਜਤੂਰ ਵਿਖੇ ਮੁਕੱਦਮਾ ਦਰਜ ਕੀਤੇ ਜਾਣ ਦਾ ਸਮਾਚਾਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਡੀ.ਐਸ.ਪੀ. ਧਰਮਕੋਟ ਵਲੋਂ ਕੀਤੀ ਜਾਂਚ ਅਤੇ ਜ਼ਿਲ੍ਹਾ ਪੁਲਿਸ ...
ਅੱਜ ਵਧੀਕ ਡਿਪਟੀ ਕਮਿਸ਼ਨਰ ਸੁਭਾਸ਼ ਚੰਦਰ ਵਲੋਂ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਇਕ ਹੰਗਾਮੀ ਮੀਟਿੰਗ ਬੁਲਾਈ ਗਈ ਜਿਸ ਵਿਚ ਮੋਗਾ ਦੇ ਸਮੂਹ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰਾਂ ਨੇ ਹਿੱਸਾ ਲਿਆ | ਇਸ ਮੌਕੇ ਸਿਵਲ ਸਰਜਨ ਮੋਗਾ ਦਫ਼ਤਰ ਤੋਂ ਜ਼ਿਲ੍ਹਾ ...
• ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ
ਮੋਗਾ, 15 ਮਾਰਚ-ਵੈਸੇ ਤਾਂ ਸਰਕਾਰੀ ਵਿਭਾਗਾਂ ਦੀਆਂ ਕਈ ਬਿਲਡਿੰਗਾਂ ਜਰ-ਜਰ ਕਰਦੀਆਂ ਸਾਂਭ-ਸੰਭਾਲ ਨਾ ਹੋਣ ਕਰ ਕੇ ਜਿੱਥੇ ਨਸ਼ੇੜੀਆਂ ਦੇ ਅੱਡਿਆਂ ਦੇ ਰੂਪ ਵਿਚ ਬਦਲ ਗਈਆਂ ਹਨ ਉੱਥੇ ਸਮਾਜ ਵਿਰੋਧੀ ਅਨਸਰ ਵੀ ਉਨ੍ਹਾਂ ਵਿਚ ...
ਮੋਗਾ, 15 ਮਾਰਚ (ਰਾਜੇਸ਼ ਕੋਛੜ/ ਗੁਰਤੇਜ ਸਿੰਘ)-ਅੱਜ ਜਾਗਿ੍ਤੀ ਭਵਨ ਮੋਗਾ ਵਿਖੇ ਡਾ. ਮਥਰਾ ਦਾਸ ਪਾਹਵਾ ਮੁਫ਼ਤ ਕਲੀਨਿਕ ਦਾ ਉਦਘਾਟਨ ਮੁੱਖ ਸਰਪ੍ਰਸਤ ਮੈਡਮ ਇੰਦੂ ਪੁਰੀ, ਸਰਪ੍ਰਸਤ ਸੰਜੀਵ ਸੈਣੀ ਨੇ ਰੀਬਨ ਕੱਟ ਕੇ ਕੀਤਾ | ਇਸ ਮੌਕੇ ਮੈਡਮ ਇੰਦੂ ਪੁਰੀ ਅਤੇ ਸੰਜੀਵ ਸੈਣੀ ...
ਮੋਗਾ, 15 ਮਾਰਚ (ਜਸਪਾਲ ਸਿੰਘ ਬੱਬੀ)-ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੀ ਜ਼ਿਲ੍ਹਾ ਮੋਗਾ ਦੀ ਮੀਟਿੰਗ ਨੇਚਰ ਪਾਰਕ ਮੋਗਾ ਵਿਖੇ ਜ਼ਿਲ੍ਹਾ ਪ੍ਰਧਾਨ ਜਸਵੰਤ ਸਿੰਘ ਜੈਮਲ ਵਾਲਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਜਗਤਾਰ ਸਿੰਘ ਚੋਟੀਆਂ ਖ਼ੁਰਦ ਦੀ ਪ੍ਰਧਾਨਗੀ ਹੇਠ ਨੇਚਰ ...
ਕੋਟ ਈਸੇ ਖਾਂ, 15 ਮਾਰਚ (ਗੁਰਮੀਤ ਸਿੰਘ ਖ਼ਾਲਸਾ/ਨਿਰਮਲ ਸਿੰਘ ਕਾਲੜਾ)-ਸੂਬੇ ਅੰਦਰ ਪਹਿਲਾਂ ਅਕਾਲੀ-ਭਾਜਪਾ ਨੇ ਸੂਬੇ ਨੂੰ ਬਰਬਾਦੀ ਦੇ ਕੰਢੇ 'ਤੇ ਲਿਆ ਖੜ੍ਹਾ ਕੀਤਾ ਤੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨਾਲ ਵੱਡੇ-ਵੱਡੇ ਝੂਠੇ ਵਾਅਦੇ ਕਰ ਕੇ ਸੱਤਾ ...
ਮੋਗਾ, 15 ਮਾਰਚ (ਰਾਜੇਸ਼ ਕੋਛੜ/ ਗੁਰਤੇਜ ਸਿੰਘ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਰੋਂ ਵਿਖੇ ਪਿ੍ੰਸੀਪਲ ਭੁਪਿੰਦਰ ਕੌਰ ਦੀ ਅਗਵਾਈ ਵਿਚ ਸਕੂਲ ਵਿਚ ਬਣੇ ਈਕੋ ਕਲੱਬ ਵਲੋਂ ਵਾਤਾਵਰਨ ਦੀ ਮਨੁੱਖੀ ਜੀਵਨ ਵਿਚ ਮਹੱਤਤਾ ਸਬੰਧੀ ਇਕ ਸੈਮੀਨਾਰ ਕਰਵਾਇਆ ਗਿਆ | ਜਿਸ ਵਿਚ ...
ਕਿਸ਼ਨਪੁਰਾ ਕਲਾਂ, 15 ਮਾਰਚ (ਅਮੋਲਕ ਸਿੰਘ ਕਲਸੀ)-ਕਸਬਾ ਕਿਸ਼ਨਪੁਰਾ ਕਲਾਂ ਦੀ ਪੱਤੀ ਬਖਾਪੁਰ ਵਿਚ ਬਣੀ ਬਾਬਾ ਸ਼ਹੀਦਾਂ ਦੀ ਜਗਾ ਤੇ ਧਾਰਮਿਕ ਸਮਾਗਮ ਕਰਵਾਇਆ ਗਿਆ | ਜਿਸ 'ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪੈਣ ਉਪਰੰਤ ਭਾਈ ਸੁਖਦੇਵ ਸਿੰਘ ਦੇ ਜਥੇ ਨੇ ਕੀਰਤਨ ...
ਲੇਖਕ ਜੋਗਿੰਦਰ ਬਾਠ ਦੀ ਪੁਸਤਕ ਜੱਟ ਮਕੈਨੀਕਲ ਲੋਕ ਅਰਪਣ ਕਰਦੇ ਲੋਕ ਸਾਹਿਤ ਅਕਾਦਮੀ ਮੋਗਾ ਦੇ ਅਹੁਦੇਦਾਰ ਤੇ ਮੈਂਬਰ | ਤਸਵੀਰ: ਹਰਜੀਤ ਸਿੰਘ
ਮੋਗਾ, 15 ਮਾਰਚ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਲੋਕ ਸਾਹਿਤ ਅਕਾਦਮੀ ਮੋਗਾ ਵਲੋਂ ਸਥਾਨਿਕ ਸੁਤੰਤਰਤਾ ਸੰਗਰਾਮੀ ...
ਮੋਗਾ, 15 ਮਾਰਚ (ਰਾਜੇਸ਼ ਕੋਛੜ/ ਗੁਰਤੇਜ ਸਿੰਘ)-ਨਹਿਰੂ ਯੁਵਾ ਕੇਂਦਰ ਮੋਗਾ ਵਲੋਂ ਕੀਤੀਆਂ ਜਾ ਰਹੀਆਂ ਵੱਖ-ਵੱਖ ਸਰਗਰਮੀਆਂ ਅਧੀਨ ਅੱਜ ਜ਼ਿਲ੍ਹਾ ਯੂਥ ਕੋਆਰਡੀਨੇਟਰ ਗੁਰਵਿੰਦਰ ਸਿੰਘ ਦੀ ਅਗਵਾਈ ਵਿਚ ਪਿੰਡ ਦੌਲਤਪੁਰਾ ਨੀਵਾਂ ਵਿਖੇ ਪਿੰਡ ਦੇ ਗੁਰਦੁਆਰਾ ਬਾਬਾ ਜੀਵਨ ...
ਮੋਗਾ, 15 ਮਾਰਚ (ਜਸਪਾਲ ਸਿੰਘ ਬੱਬੀ)-ਅਮਰ ਸ਼ਹੀਦ ਬਾਬਾ ਮੋਤੀ ਰਾਮ ਦੀ ਯਾਦਗਾਰੀ ਭਵਨ ਮੋਗਾ ਵਿਖੇ ਕਸ਼ਯਪ ਰਾਜਪੂਤ ਮਹਿਰਾ ਸਭਾ ਵਲੋਂ ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮੀਨੀਆ ਦੀ ਪ੍ਰਧਾਨਗੀ ਹੇਠ ਚੇਤ ਮਹੀਨੇ ਦੀ ਸੰਗਰਾਂਦ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ...
ਫ਼ਰੀਦਕੋਟ, 15 ਮਾਰਚ (ਜਸਵੰਤ ਸਿੰਘ ਪੁਰਬਾ)-ਸਿੱਖ ਇਤਿਹਾਸ ਨੂੰ ਸਮਰਪਿਤ ਹਰ ਵਰਗ ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਿਤ ਹੋਵੇ, ਪੰਜਾਬ ਦੇ ਗੌਰਵ ਨੂੰ ਬਚਾਉਣ ਲਈ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ | ਇਹ ਵਿਚਾਰ ਅੱਜ ਇੱਥੇ ਸਾਬਕਾ ਕੇਂਦਰੀ ਮੰਤਰੀ ...
ਕੋਟ ਈਸੇ ਖਾਂ, 15 ਮਾਰਚ (ਯਸ਼ਪਾਲ ਗੁਲਾਟੀ)-ਕੋਟ ਈਸੇ ਖਾਂ ਮਖੂ ਜੀ.ਟੀ.ਰੋਡ ਕੱਢਲੇ ਪਿੰਡ ਮੁਹਾਰ ਵਿਖੇ ਬਾਬਾ ਕੁੰਦਨ ਸਿੰਘ ਨਾਲਿਜ਼ ਬੱਸ ਗਲੋਬਲ ਸਕੂਲ ਦੇ ਸ਼ੁੱਭ ਅਰੰਭ ਸਮੇਂ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਓਟ ਆਸਰਾ ਲੈਂਦਿਆਂ ਪਿ੍ੰਸੀਪਲ ਡਾ. ਸੁਰਜੀਤ ਸਿੰਘ ...
ਮੋਗਾ, 15 ਮਾਰਚ (ਸ਼ਿੰਦਰ ਸਿੰਘ ਭੁਪਾਲ)-ਪੰਜਾਬੀ ਵਿਭਾਗ ਐਸ.ਡੀ.ਕਾਲਜ ਫ਼ਾਰ ਵੋਮੈਨ ਮੋਗਾ ਵਲੋਂ ਵਿਸ਼ਵ ਰੰਗਮੰਚ ਦਿਵਸ 27 ਮਾਰਚ ਨੂੰ ਸਮਰਪਿਤ ਨਾਟਕਕਾਰ ਮੋਹੀ ਅਮਰਜੀਤ ਸਿੰਘ ਨਾਲ ਰੂਬਰੂ ਪ੍ਰੋਗਰਾਮ 20 ਮਾਰਚ ਦਿਨ ਸ਼ੁੱਕਰਵਾਰ ਨੂੰ ਐਸ.ਡੀ. ਕਾਲਜ ਫ਼ਾਰ ਵੋਮੈਨ ਮੋਗਾ ...
ਮੋਗਾ, 15 ਮਾਰਚ (ਜਸਪਾਲ ਸਿੰਘ ਬੱਬੀ)-ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲ ਜੈ ਸਿੰਘ ਵਾਲਾ (ਮੋਗਾ) ਵਿਖੇ ਦਾਨੀ ਸੱਜਣ ਪ੍ਰਵਾਸੀ ਭਾਰਤੀ ਅਤੇ ਸਕੂਲ ਦੀ ਨੁਹਾਰ ਬਦਲਣ ਵਿਚ ਯੋਗਦਾਨ ਪਾਉਣ ਵਾਲੇ ਅੰਗਰੇਜ਼ ਸਿੰਘ, ਸੇਵਕ ਸਿੰਘ, ਰਾਜ ਸਿੰਘ, ਮੇਜਰ ਸਿੰਘ, ਦਲਜੀਤ ਸਿੰਘ, ਮੋਹਨ ...
ਨਿਹਾਲ ਸਿੰਘ ਵਾਲਾ, 15 ਮਾਰਚ (ਸੁਖਦੇਵ ਸਿੰਘ ਖਾਲਸਾ, ਪਲਵਿੰਦਰ ਸਿੰਘ ਟਿਵਾਣਾ)-ਪੰਜਾਬ ਅੰਦਰ ਦਿਨ-ਬਦਿਨ ਕੋਰੋਨਾ ਵਾਇਰਸ ਦੇ ਆ ਰਹੇ ਸ਼ੱਕੀ ਮਰੀਜ਼ਾਂ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਲੋਂ ਵੀ ਉਚੇਚੇ ਪ੍ਰਬੰਧ ਕਰਦੇ ਹੋਏ ਵੱਖਰੇ ਆਈਸੋਲੇਸ਼ਨ ...
ਨਿਹਾਲ ਸਿੰਘ ਵਾਲਾ/ਸਮਾਧ ਭਾਈ, 15 ਮਾਰਚ (ਟਿਵਾਣਾ, ਖ਼ਾਲਸਾ, ਮਾਣੂੰਕੇ)-ਫਾਸੀਵਾਦੀ ਹਮਲਿਆਂ ਵਿਰੋਧੀ ਫ਼ਰੰਟ ਵਲੋਂ ਨਿਹਾਲ ਸਿੰਘ ਵਾਲਾ ਵਿਖੇ ਝੰਡਾ ਮਾਰਚ ਕਰ ਕੇ 25 ਮਾਰਚ ਦੀ ਲੁਧਿਆਣਾ ਵਿਖੇ ਕੀਤੀ ਜਾਣ ਵਾਲੀ ਰੈਲੀ 'ਤੇ ਪਹੁੰਚਣ ਦਾ ਸੱਦਾ ਦਿੱਤਾ ਗਿਆ ਜੋ ਕਿ ਸੀ.ਏ.ਏ., ...
ਬਾਘਾ ਪੁਰਾਣਾ, 15 ਮਾਰਚ (ਬਲਰਾਜ ਸਿੰਗਲਾ)-ਸਥਾਨਕ ਪੁਲਿਸ ਥਾਣੇ ਦੇ ਮੁੱਖ ਮੁਨਸ਼ੀ ਤਰਸੇਮ ਸਿੰਘ ਏ. ਐਸ. ਆਈ. ਦੀ ਬਦਲੀ ਪੁਲਿਸ ਥਾਣਾ ਸਦਰ ਮੋਗਾ ਵਿਖੇ ਹੋ ਜਾਣ 'ਤੇ ਉਨ੍ਹਾਂ ਦੀ ਥਾਂ ਨਵੇਂ ਬਦਲ ਕੇ ਆਏ ਹਰਜਿੰਦਰ ਸਿੰਘ ਐਚ.ਸੀ. ਨੇ ਬਾਘਾ ਪੁਰਾਣਾ ਪੁਲਿਸ ਥਾਣੇ ਦੇ ਮੁੱਖ ...
ਬਿਲਾਸਪੁਰ, 15 ਮਾਰਚ (ਸੁਰਜੀਤ ਸਿੰਘ ਗਾਹਲਾ)-ਭੈਣ ਬਲਵਿੰਦਰਪਾਲ ਕੌਰ ਵਲੋਂ ਆਪਣੇ ਪਿਤਾ ਕਾਮਰੇਡ ਬਿੱਕਰ ਸਿੰਘ ਤੇ ਭਰਾ ਸੁਰਿੰਦਰਪਾਲ ਸਿੰਘ ਦੀ ਯਾਦ ਵਿਚ ਲਾਇਨਜ਼ ਕਲੱਬ ਮੰਡੀ ਨਿਹਾਲ ਸਿੰਘ ਵਾਲਾ ਦੇ ਸਹਿਯੋਗ ਨਾਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਪਿੰਡ ਨਿਹਾਲ ...
ਮੋਗਾ, 15 ਮਾਰਚ (ਸੁਰਿੰਦਰਪਾਲ ਸਿੰਘ)-ਵਿਦਿਆਰਥੀਆਂ ਨੂੰ ਉੱਚ ਪੱਧਰੀ ਤਕਨੀਕ ਨਾਲ ਆਈਲਟਸ ਦੀ ਸਿੱਖਿਆ ਪ੍ਰਦਾਨ ਕਰ ਰਹੀ ਆਈਲਟਸ ਅਤੇ ਇਮੀਗ੍ਰੇਸ਼ਨ ਸੰਸਥਾ ਵੇਵਜ਼ ਓਵਰਸੀਜ਼ ਮੋਗਾ ਜੋ ਕਿ ਮਾਲਵਾ ਜ਼ਿਲ੍ਹੇ ਦੀ ਪਹਿਲੀ ਸ਼੍ਰੇਣੀ ਦੀ ਸੰਸਥਾ ਹੈ, ਦੇ ਡਾਇਰੈਕਟਰ ਗੌਰਵ ...
ਫ਼ਤਿਹਗੜ੍ਹ ਪੰਜਤੂਰ, 15 ਮਾਰਚ (ਜਸਵਿੰਦਰ ਸਿੰਘ)-ਸਿੱਖਿਆ ਦੇ ਪਸਾਰ ਵਿਚ ਹੋਰ ਵਾਧਾ ਕਰਦਿਆਂ ਸਥਾਨਕ ਕਸਬੇ ਅੰਦਰ ਆਈਲਟਸ ਸੈਂਟਰ (ਐਜੂਕੇਸ਼ਨ ਹੱਬ ) ਦੇ ਨਾਂਅ ਨਾਲ ਖੋਲਿ੍ਹਆ ਗਿਆ ਹੈ | ਸ੍ਰੀ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਦੀ ਰਹਿਨੁਮਾਈ ...
ਕੋਟ ਈਸੇ ਖਾਂ, 15 ਮਾਰਚ (ਗੁਰਮੀਤ ਸਿੰਘ ਖ਼ਾਲਸਾ/ਨਿਰਮਲ ਸਿੰਘ ਕਾਲੜਾ)-ਪਿੰਡ ਕਾਦਰ ਵਾਲਾ ਦੇ ਸਾਬਕਾ ਸਰਪੰਚ ਸ਼ੇਰ ਸਿੰਘ ਸਿੱਧੂ ਅਤੇ ਮਾਰਕੀਟ ਕਮੇਟੀ ਦੇ ਡਾਇਰੈਕਟਰ ਗੁਰਭੇਜ ਸਿੰਘ ਆੜ੍ਹਤੀ ਦੇ ਸਤਿਕਾਰਯੋਗ ਪਿਤਾ ਪਿੱਪਲ ਸਿੰਘ ਕਾਦਰ ਵਾਲਾ ਜੋ ਕਿ ਸ੍ਰੀ ਹਜ਼ੂਰ ...
ਮੋਗਾ, 15 ਮਾਰਚ (ਅਮਰਜੀਤ ਸਿੰਘ ਸੰਧੂ)-ਪਿੰਡ ਤਤਾਰੀਏ ਵਾਲਾ ਦੇ ਉੱਘੇ ਸਮਾਜ ਸੇਵੀ ਗੁਰਨਾਮ ਸਿੰਘ ਜਿਨ੍ਹਾਂ ਦਾ ਬੀਤੇ ਦਿਨੀਂ ਯੂ. ਕੇ. ਵਿਚ ਸੰਖੇਪ ਬਿਮਾਰੀ ਕਾਰਨ ਦਿਹਾਂਤ ਹੋ ਗਿਆ ਸੀ | ਉਨ੍ਹਾਂ ਦੀ ਮਿ੍ਤਕ ਦੇਹ ਯੂ.ਕੇ. ਤੋਂ ਉਨ੍ਹਾਂ ਦੇ ਜੱਦੀ ਪਿੰਡ ਤਤਾਰੀਏ ਵਾਲਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX