ਪਾਇਲ, 15 ਮਾਰਚ (ਨਿਜ਼ਾਮਪੁਰ, ਰਜਿੰਦਰ ਸਿੰਘ)-ਭੋਲੇ-ਭਾਲੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਏਜੰਟ ਕਰੈਗਪਿੱਟ ਅਤੇ ਰੂਪਾਲੀ ਸ਼ਾਹੂ (ਪਤੀ-ਪਤਨੀ) ਨੂੰ ਦੇਹਰਾਦੂਨ ਤੋਂ ਕਾਬੂ ਕਰਕੇ ਸੀ. ਜੇ. ਐਮ. ਪਾਇਲ ਦੀ ਕੋਰਟ ਵਿਚ ਜੱਜ ਸਿਮਰਨਜੀਤ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਨੂੰ ਅਦਾਲਤ ਵਲੋਂ ਜੁਡੀਸ਼ੀਅਲ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ | ਇਨਵੈਸਟੀਗੇਸ਼ਨ ਯੂਨਿਟ ਦੇ ਇੰਚਾਰਜ ਸੰਤੋਖ ਸਿੰਘ ਨੇ ਦੱਸਿਆ ਕਿ ਕੁਲਜੀਤ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਘੁਡਾਣੀ ਕਲਾਂ ਨੂੰ ਪਰਿਵਾਰ ਸਮੇਤ ਕੈਨੇਡਾ ਭੇਜਣ ਲਈ ਉੱਕਤ ਏਜੰਟ ਵਲੋਂ 21 ਲੱਖ 80 ਹਜ਼ਾਰ ਰੁਪਏ ਲਏ ਗਏ ਸਨ, ਪ੍ਰੰਤੂ ਏਜੰਟ ਨੇ ਨਾ ਤਾਂ ਪੈਸੇ ਵਾਪਸ ਕੀਤੇ ਤੇ ਨਾ ਹੀ ਵਿਦੇਸ਼ ਭੇਜਿਆ¢ ਉਨ੍ਹਾਂ ਦੱਸਿਆ ਕਿ ਕੁਲਜੀਤ ਸਿੰਘ ਵਾਸੀ ਘੁਡਾਣੀ ਕਲਾਂ ਦੇ ਸ਼ਿਕਾਇਤ 'ਤੇ ਥਾਣਾ ਪਾਇਲ ਅੰਦਰ 21/10/2019 ਨੂੰ ਧਾਰਾ 420/120 ਬੀ 120 ਆਈ. ਪੀ. ਸੀ. ਤਹਿਤ ਪਰਚਾ ਦਰਜ਼ ਕੀਤਾ ਗਿਆ ਸੀ | ਤਫ਼ਤੀਸ਼ੀ ਥਾਣੇਦਾਰ ਸੰਤੋਖ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਏਜੰਟ ਕਰੈਗਪਿੱਟ ਉਨਟਾਰੀਓ ਕੈਨੇਡਾ ਦਾ ਪੱਕਾ ਵਸਨੀਕ ਹੈ | ਜਿਸ ਦੇ ਰੂਪਾਲੀ ਸ਼ਾਹੂ ਵਾਸੀ ਦੇਹਰਾਦੂਨ ਨਾਲ ਸਬੰਧ ਬਣ ਗਏ, ਜਿਸ ਨੇ ਸਾਲ 2016 ਵਿਚ ਵਿਆਹ ਕਰਵਾ ਲਿਆ ਅਤੇ ਪੱਕੇ ਤੌਰ 'ਤੇ ਹੀ ਦੇਹਰਾਦੂਨ ਰਹਿਣ ਲੱਗ ਪਿਆ | ਉਨ੍ਹਾਂ ਦੱਸਿਆ ਕਿ ਏਜੰਟ ਕਰੈਗਪਿੱਟ ਵਲੋਂ ਵਿਦੇਸ਼ ਭੇਜਣ ਲਈ ਕਰੈਗਿਰ ਇੰਡੀਆ ਐਜੂਕੇਸ਼ਨ ਦੇ ਨਾਂ ਤੇ ਦਫ਼ਤਰ ਮਾਲ ਰੋਡ ਲੁਧਿਆਣਾ ਵਿਖੇ ਖੋਲਿਆ ਹੋਇਆ ਸੀ, ਜਿੱਥੋਂ ਪੈਸਿਆਂ ਦੀ ਰਿਕਵਰੀ ਤਾਂ ਨਹੀ ਕੋਈ ਹੋਈ ਉੱਥੋਂ ਕੰਪਿਊਟਰ ਤੇ ਹੋਰ ਇਲੈਕਟੋ੍ਰਨਿਕਸ ਸਮਾਨ ਬਰਾਮਦ ਕਰਕੇ ਜ਼ਬਤ ਕਰ ਲਿਆ ਗਿਆ ਹੈ | ਉਨ੍ਹਾਂ ਅੱਗੇ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਵਿਦੇਸ਼ੀ ਏਜੰਟ ਕਰੈਗਪਿੱਟ ਦੇ ਕੈਨੇਡੀਅਨ ਪਾਸਪੋਰਟ ਦੀ ਮਿਆਦ ਵੀ 2017 ਵਿਚ ਖ਼ਤਮ ਹੋ ਚੁੱਕੀ ਹੈ | ਥਾਣੇਦਾਰ ਸੰਤੋਖ ਸਿੰਘ ਨੇ ਇਹ ਵੀ ਦੱਸਿਆ ਕਿ ਉਕਤ ਏਜੰਟ ਿਖ਼ਲਾਫ਼ ਹੋਰ ਲੋਕਾਂ ਨਾਲ ਠੱਗੀ ਮਾਰਨ ਦੇ ਮਾਮਲੇ ਵੀ ਸਾਹਮਣੇ ਆਉਣ ਦੀ ਉਮੀਦ ਹੈ |
ਮਲੌਦ, 15 ਮਾਰਚ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਥਾਣਾ ਮਲੌਦ ਦੀ ਪੁਲਿਸ ਵਲੋਂ ਡੀ. ਐੱਸ. ਪੀ. ਹਰਦੀਪ ਸਿੰਘ ਚੀਮਾ ਦੀ ਅਗਵਾਈ ਵਿਚ ਸ਼ੁਰੂ ਕੀਤੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਇਕ ਵਿਅਕਤੀ ਨੂੰ 10 ਕਿੱਲੋ ਭੁੱਕੀ ਸਮੇਤ ਕਾਬੂ ਕਰਨ ਵਿਚ ਸਫਲਤਾ ...
ਖੰਨਾ, 15 ਮਾਰਚ (ਹਰਜਿੰਦਰ ਸਿੰਘ ਲਾਲ)-ਬੀਤੀ ਰਾਤ ਸਥਾਨਕ ਅਮਲੋਹ ਰੋਡ ਤੇ ਦੋ ਮੋਟਰਸਾਈਕਲ ਸਵਾਰਾਂ ਵਲੋਂ ਇਕ ਪੈਦਲ ਜਾ ਰਹੇ ਨੌਜਵਾਨ ਦਾ ਮੋਬਾਈਲ ਫ਼ੋਨ ਖੋਹ ਲਿਆ ਗਿਆ | ਮੋਟਰਸਾਈਕਲ ਸਵਾਰ ਮੌਕੇ ਤੋਂ ਫ਼ਰਾਰ ਹੋ ਗਏ ਸਨ | ਘਟਨਾ ਦਾ ਪਤਾ ਲੱਗਦਿਆਂ ਹੀ ਐਸ. ਐਸ. ਪੀ. ...
ਮਾਛੀਵਾੜਾ ਸਾਹਿਬ, 15 ਮਾਰਚ (ਸੁਖਵੰਤ ਸਿੰਘ ਗਿੱਲ)- ਕੂੰਮਕਲਾਂ ਪੁਲਿਸ ਵਲੋਂ ਨਸ਼ਿਆਂ ਿਖ਼ਲਾਫ਼ ਵਿੱਢੀ ਮੁਹਿੰਮ ਤਹਿਤ ਗਸ਼ਤ ਦੌਰਾਨ ਮੁਖ਼ਬਰ ਖ਼ਾਸ ਦੀ ਇਤਲਾਹ 'ਤੇ 2 ਵਿਅਕਤੀਆਂ ਤੋਂ ਨਾਜਾਇਜ਼ ਸ਼ਰਾਬ ਦੀਆਂ 28 ਪੇਟੀਆਂ ਬਰਾਮਦ ਕੀਤੀਆਂ ਹਨ | ਥਾਣਾ ਮੁਖੀ ਪਰਮਜੀਤ ...
ਖੰਨਾ, 15 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਲੋਕਾਂ ਨੇ ਸਾਈਕਲ ਚੋਰ ਨੂੰ ਮੌਕੇ ਤੋਂ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ, ਪੁਲਿਸ ਨੇ ਸਾਈਕਲ ਵੀ ਬਰਾਮਦ ਕਰ ਲਿਆ ਹੈ | ਨਵੀਂ ਆਬਾਦੀ ਵਾਸੀ ਯੋਗੇਸ਼ ਨੇ ਦੱਸਿਆ ਕਿ ਪਿਛਲੇ ਐਤਵਾਰ ਨੂੰ ਮੈਡੀਕਲ ਦੀ ਦੁਕਾਨ ਤੋਂ ਇਕ ...
ਦੋਰਾਹਾ, 15 ਮਾਰਚ (ਜਸਵੀਰ ਝੱਜ)- ਵਰਡ ਕੈਂਸਰ ਕੇਅਰ ਚੈਰੀਟੇਬਲ ਸੋਸਾਇਟੀ ਵੱਲੋਂ ਗੁਰੂਦੁਆਰਾ ਮਿਲਵੂਡਜ਼ ਕਮੇਟੀ ਐਡਮਿੰਟਨ (ਕਨੇਡਾ) ਅਤੇ ਪੰਜਾਬੀ ਲਿਖਾਰੀ ਸਭਾ ਰਾਮਪੁਰ (ਰਜਿ.) ਦੇ ਸਹਿਯੋਗ ਨਾਲ਼ 17 ਮਾਰਚ (ਮੰਗਲਵਾਰ) ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ, ਇੱਕ ਮੁਫ਼ਤ ...
ਖੰਨਾ, 15 ਮਾਰਚ (ਹਰਜਿੰਦਰ ਸਿੰਘ ਲਾਲ)- ਖੰਨਾ 7 ਵਿੱਦਿਅਕ ਅਦਾਰਿਆਂ ਨੂੰ ਚਲਾਉਣ ਵਾਲੀ ਸੰਸਥਾ ਏ. ਐੱਸ. ਸਕੂਲ ਅਤੇ ਕਾਲਜ ਮੈਨੇਜਮੈਂਟ ਦੀਆਂ 22 ਮਾਰਚ ਨੂੰ ਹੋਣ ਵਾਲੀਆਂ ਚੋਣਾਂ ਕੋਰੋਨਾ ਵਾਇਰਸ ਕਾਰਨ ਅੱਗੇ ਪੈਣਗੀਆਂ ਜਾਂ ਨਹੀ, ਇਸ ਦਾ ਫ਼ੈਸਲਾ ਮੈਨੇਜਮੈਂਟ ਦੇ ਵਰਕਿੰਗ ...
ਖੰਨਾ, 15 ਮਾਰਚ (ਹਰਜਿੰਦਰ ਸਿੰਘ ਲਾਲ)-ਅੱਜ ਖੰਨਾ ਦੇ ਅੰਬੇਡਕਰ ਕਲੋਨੀ ਲਲਹੇੜੀ ਰੋਡ ਸਥਿਤ ਸ਼੍ਰੀ ਗੁਰੂ ਰਵਿਦਾਸ ਜੀ ਦੇ ਮੰਦਿਰ ਵਿਖੇ ਸਾਹਿਬ ਕਾਂਸ਼ੀ ਰਾਮ ਦਾ ਜਨਮ ਦਿਹਾੜਾ ਮਨਾਇਆ ਗਿਆ | ਇਸ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਦਿਲਬਾਗ ਸਿੰਘ ਲੱਖਾਂ ਨੇ ਕਿਹਾ ਕਿ ...
ਮਲੌਦ, 15 ਮਾਰਚ (ਸਹਾਰਨ ਮਾਜਰਾ)-ਦੇਸ਼ ਵਿਚ ਆਵਾਰਾ ਕੁੱਤਿਆਂ ਸਮੇਤ ਕਿਸੇ ਵੀ ਜਾਨਵਰ ਤੇ ਤਸ਼ੱਦਦ ਨਾ ਕਰਨ ਲਈ ਬਣੇ ਕਾਨੂੰਨ ਤਹਿਤ ਸਖ਼ਤ ਹਦਾਇਤਾਂ ਜਾਰੀ ਹੋਣ ਕਾਰਨ ਵੱਡੀ ਗਿਣਤੀ ਵਿਚ ਜਾਨਵਰਾਂ ਤੇ ਤਸ਼ੱਦਦ ਦਾ ਇਹ ਕੰਮ ਹੁਣ ਰੁਕ ਗਿਆ ਜਾਪਦਾ ਹੈ | ਆਵਾਮ ਇਸ ਕਾਨੂੰਨ ਦੀ ...
ਮਲੌਦ, 15 ਮਾਰਚ (ਸਹਾਰਨ ਮਾਜਰਾ)-ਥਾਣਾ ਮਲੌਦ ਅਧੀਨ ਪੈਂਦੇ ਪਿੰਡ ਬੁਰਕੜਾ ਨੇੜੇ ਮਲੌਦ (ਲੁਧਿਆਣਾ) ਦੀ ਸੁਰਿੰਦਰ ਕੌਰ ਉਰਫ਼ ਬਬਲੀ ਪਿਛਲੇ 2 ਮਾਰਚ ਤੋਂ ਗੁੰਮ ਹਨ ਦਾ 15 ਦਿਨ ਬੀਤਣ ਦੇ ਬਾਵਜੂਦ ਵੀ ਕੋਈ ਉੱਘ ਸੁੱਘ ਨਾ ਮਿਲਣ ਕਾਰਨ ਪਰਿਵਾਰ ਬੇਹੱਦ ਪ੍ਰੇਸ਼ਾਨੀ ਦੀ ਹਾਲਤ ...
ਖੰਨਾ, 15 ਮਾਰਚ (ਮਨਜੀਤ ਸਿੰਘ ਧੀਮਾਨ)-ਸੜਕ ਹਾਦਸੇ ਵਿਚ ਇਕ ਮੋਟਰਸਾਈਕਲ ਸਵਾਰ ਵਿਅਕਤੀ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਹੈ | ਜ਼ਖ਼ਮੀ ਦੀ ਪਹਿਚਾਣ ਵੀਰਵਰਿੰਦਰ ਸਿੰਘ ਵਾਸੀ ਘੁੰਗਰਾਲੀ ਰਾਜਪੂਤਾਂ ਵਜੋਂ ਕੀਤੀ ਗਈ ਅਤੇ ਉਸ ਨੂੰ ੂ ਖੰਨਾ ਦੇ ਸਿਵਲ ਹਸਪਤਾਲ ਵਿਖੇ ਦਾਖ਼ਲ ...
ਖੰਨਾ, 15 ਮਾਰਚ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਦੀਆਂ ਕੋਰੋਨਾ ਵਾਇਰਸ ਸੰਬੰਧੀਆਂ ਦਿੱਤੀਆਂ ਹਦਾਇਤਾਂ ਦੀ ਖੰਨਾ ਵਿਚ ਪਸ਼ੂ ਮੇਲਾ ਲਾਉਣ ਵਾਲੇ ਠੇਕੇਦਾਰ ਤੇ ਪ੍ਰਬੰਧਕਾਂ ਨੂੰ ਕੋਈ ਪ੍ਰਵਾਹ ਨਹੀਂ ਹੈ ਅਤੇ ਨਾ ਹੀ ਪ੍ਰਸ਼ਾਸਨ ਨੂੰ ਫ਼ਿਕਰ ਹੈ | ਇਕ ਪਾਸੇ ਸਰਕਾਰ ...
ਫ਼ਰੀਦਕੋਟ, 15 ਮਾਰਚ (ਜਸਵੰਤ ਸਿੰਘ ਪੁਰਬਾ)-ਸਿੱਖ ਇਤਿਹਾਸ ਨੂੰ ਸਮਰਪਿਤ ਹਰ ਵਰਗ ਚਾਹੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਨਾਲ ਸਬੰਧਿਤ ਹੋਵੇ, ਪੰਜਾਬ ਦੇ ਗੌਰਵ ਨੂੰ ਬਚਾਉਣ ਲਈ ਇਕੱਠੇ ਹੋ ਕੇ ਅੱਗੇ ਆਉਣਾ ਚਾਹੀਦਾ ਹੈ | ਇਹ ਵਿਚਾਰ ਅੱਜ ਇੱਥੇ ਸਾਬਕਾ ਕੇਂਦਰੀ ਮੰਤਰੀ ...
ਬੀਜਾ, 15 ਮਾਰਚ (ਅਵਤਾਰ ਸਿੰਘ ਜੰਟੀ)- ਡਾਕਟਰ ਅੰਬੇਡਕਰ ਸਾਹਿਬ ਨੂੰ ਘਰ ਘਰ ਪਹੁੰਚਾਉਣ ਵਾਲੇ ਮਾਂ ਨੇ ਬੜ ਸਾਹਿਬ ਕਾਂਸ਼ੀ ਰਾਮ ਜਿਨ੍ਹਾਂ ਨੇ 4500 ਕਿੱਲੋਮੀਟਰ ਸਾਈਕਲ ਚਲਾ ਕੇ, ਭੁੱਖਣ ਭਾਣੇ ਰਹਿ ਕੇ ਘਰ ਘਰ ਜਾ ਕੇ ਲੋਕਾਂ ਦਾ ਸਹਿਯੋਗ ਲੈ ਕੇ 85% ਮੂਲ ਨਿਵਾਸੀਆਂ ਅਤੇ ਘੱਟ ...
ਇਲਾਕੇ ਦੇ ਲੋਕ ਝੂਠੀਆ ਅਫ਼ਵਾਹਾਂ ਤੋਂ ਸੁਚੇਤ ਰਹਿਣ- ਐੱਸ. ਡੀ. ਐਮ.
ਸਮਰਾਲਾ, 15 ਮਾਰਚ (ਕੁਲਵਿੰਦਰ ਸਿੰਘ)- ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਬੱਗਾ ਤੇ ਉਪ-ਮੰਡਲ ਮੈਜਿਸਟ੍ਰੇਟ ਮਿਸ. ਗੀਤਿਕਾ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐੱਸ. ਐਮ. ਓ. ਡਾ. ਗੀਤਾ ਕਟਾਰੀਆਂ ...
ਖੰਨਾ, 15 ਮਾਰਚ (ਹਰਜਿੰਦਰ ਸਿੰਘ ਲਾਲ)-ਉੱਘੇ ਸਾਹਿੱਤਕਾਰ ਅਤੇ ਕੈਨੇਡਾ ਦੇ ਪੰਜਾਬੀ ਲਹਿਰਾ ਰੇਡੀਉ ਦੇ ਮੁਖੀ ਸਤਿੰਦਰਪਾਲ ਸਿੰਘ ਸਿਧਵਾਂ ਨੇ 'ਅਜੀਤ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕੈਨੇਡਾ ਵਿਚ ਵੱਸਦੇ ਪੰਜਾਬੀ ਪੰਜਾਬ ਤੋਂ ਨਵੇਂ ਗਏ ਵਿਦਿਆਰਥੀਆਂ ਦੀ ...
ਬੀਜਾ, 15 ਮਾਰਚ (ਅਵਤਾਰ ਸਿੰਘ ਜੰਟੀ)-ਪਿਛਲੇ ਤਿੰਨ ਚਾਰ ਦਿਨ ਤੋਂ ਲਗਾਤਾਰ ਹੋਈ ਬਾਰਸ਼ ਦੇ ਕਾਰਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਕੋਟਾਂ ਦੇ ਸਾਹਮਣੇ ਨੈਸ਼ਨਲ ਹਾਈਵੇ ਤੇ ਬਣੇ ਪੁਲ ਦੇ ਵਿਚਕਾਰ ਤੋਂ ਦੇਵੇ ਜਾਣ ਦੀ ਖ਼ਬਰ ਮਿਲੀ ਹੈ¢ ਗੁਰਦੁਆਰਾ ਸ੍ਰੀ ਮੰਜੀ ਸਾਹਿਬ ...
ਡੇਹਲੋਂ, 15 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਐਜੂਕੇਸ਼ਨ ਚੈਰੀਟੇਬਲ ਸੁਸਾਇਟੀ, ਗੋਪਾਲਪੁਰ ਵਲੋਂ ਹਰ ਮਹੀਨੇ ਦੀ ਤਰਾਂ ਚੇਤ ਮਹੀਨੇ ਦੀ ਸੰਗਰਾਂਦ ਦੇ ਸਮੇਂ ਲੋੜਵੰਦ ਪਰਿਵਾਰਾਂ ਨੰੂ ਮੁਫ਼ਤ ਰਾਸ਼ਨ ਵੰਡਿਆ ਗਿਆ | ਇਸ ਸਮੇਂ ਗੁਰੂ ਨਾਨਕ ਗਰੁੱਪ ਆਫ਼ ...
ਡੇਹਲੋਂ, 15 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਗੁਰੂ ਨਾਨਕ ਆਯੁਰਵੈਦਿਕ ਮੈਡੀਕਲ ਕਾਲਜ ਐਾਡ ਰਿਸਰਚ ਇੰਸਟੀਚਿਊਟ ਗੋਪਾਲਪੁਰ ਵਿਖੇ ਸੈਮੀਨਾਰ ਲਗਾਇਆ ਗਿਆ, ਜਿਸ ਵਿਚ ਕਾਲਜ ਦੇ ਚੇਅਰਮੈਨ ਡਾ: ਬਲਵਿੰਦਰ ਸਿੰਘ ਵਾਲੀਆ, ਜਨਰਲ ਸੈਕਟਰੀ ਡਾ: ਇਕਬਾਲ ਸਿੰਘ ਵਾਲੀਆ, ...
ਪਾਇਲ, 15 ਮਾਰਚ (ਪੱਤਰ ਪੇ੍ਰਰਕਾਂ ਰਾਹੀਂ)-ਬੋਪਾਰਾਏ ਇਲੈਕਟ੍ਰੀਕਲਜ਼ ਅਤੇ ਇਲੈਕਟ੍ਰੋਨਿਕਸ ਫ਼ਰਮ ਦੇ ਮਾਲਕ ਇੰਜ. ਜਗਦੇਵ ਸਿੰਘ ਬੋਪਾਰਾਏ ਨਾਲ 1 ਕਰੋੜ 10 ਲੱਖ ਰੁਪਏ ਦੇ ਫ਼ਰਜ਼ੀ ਚਲਾਨ ਬਣਾ ਕੇ ਇਨਕਮ ਟੈਕਸ ਦੀ ਠੱਗੀ ਮਾਰਨ ਵਾਲਾ ਵਕੀਲ ਜਸਵਿੰਦਰ ਸਿੰਘ ਲੋਟੇ ਨੂੰ ਅੱਜ ...
ਮਲੌਦ, 15 ਮਾਰਚ (ਸਹਾਰਨ ਮਾਜਰਾ)-ਆਪ ਦੇ ਸੂਬਾਈ ਅਤੇ ਹਲਕਾ ਪਾਇਲ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਸਿੰਦਰ ਲਹਿਲ ਨੇ ਪੈੱ੍ਰਸ ਬਿਆਨ ਰਾਹੀਂ ਆਪ ਦੀ ਜਿੱਤ ਨੂੰ ਸ਼ਾਨਦਾਰ ਅਤੇ ਇਤਿਹਾਸਕ ਜਿੱਤ ਕਰਾਰ ਦਿੰਦਿਆਂ ਭਾਜਪਾ, ਸ਼ੋ੍ਰਮਣੀ ਅਕਾਲੀ ਦਲ ਅਤੇ ਕਾਂਗਰਸ ਨੂੰ ...
ਕੁਹਾੜਾ, 15 ਮਾਰਚ (ਤੇਲੂ ਰਾਮ ਕੁਹਾੜਾ)- ਪਿੰਡ ਭਾਗਪੁਰ ਦੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਅਤੇ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਵਿਚ ਚਾਰ ਦਿਨ ਧਾਰਮਿਕ ਸਮਾਗਮ ਚੱਲਿਆ¢ ਇਸ ਸਮਾਗਮ ਵਿਚ ਸੰਤ ਬਾਬਾ ਹਰੀ ਸਿੰਘ ਰੰਧਾਵਾ ਵਾਲਿਆਂ ਵਲੋਂ ਹਰ ਰੋਜ ...
ਡੇਹਲੋਂ, 15 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਵੇਰਕਾ ਸਹਿਕਾਰੀ ਸਭਾ ਨੰਗਲ ਵਲੋਂ ਸਮੂਹ ਦੁੱਧ ਉਤਪਾਦਕਾਂ ਨੂੰ ਮੁਨਾਫ਼ਾ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਕਮੇਟੀ ਵਲੋਂ ਸਮੂਹ ਮੈਂਬਰਾਂ ਨੂੰ ਨਕਦ ਮੁਨਾਫ਼ੇ ਦੇ ਨਾਲ ਨਾਲ ਪਸ਼ੂਆਂ ਲਈ ਮਿਨਰਲ ਮਿਕਸਚਰ ਵੀ ਵੰਡਿਆ ...
ਅਹਿਮਦਗੜ੍ਹ, 15 ਮਾਰਚ (ਪੁਰੀ) - ਪੰਜਾਬ ਦੀ ਪ੍ਰਸਿੱਧ ਸਟੇਟ ਐਵਾਰਡੀ ਖ਼ੂਨਦਾਨੀ ਸੰਸਥਾ ਸੋਸ਼ਲ ਵੈੱਲਫੇਅਰ ਆਰਗੇਨਾਈਜ਼ੇਸ਼ਨ ਜਿਸ ਵੱਲੋਂ ਇਸ ਵਾਰ 1580 ਖੂਨ ਦੇ ਯੂਨਿਟ ਇਕਠੇ ਕਰਕੇ ਰਿਕਾਰਡ ਕਾਇਮ ਕੀਤਾ ਗਿਆ ਹੈ | ਸੰਸਥਾ ਵੱਲੋਂ ਅੱਜ ਖ਼ੂਨਦਾਨ ਕਰਨ ਵਾਲਿਆਂ ਨੂੰ ਖੂਨ ...
ਮਲੌਦ, 15 ਮਾਰਚ (ਸਹਾਰਨ ਮਾਜਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਐੱਸ. ਸੀ. ਵਿੰਗ ਮਾਲਵਾ ਜ਼ੋਨ-3 ਦੇ ਪ੍ਰਧਾਨ ਅਤੇ ਆਈ. ਟੀ. ਵਿੰਗ ਦੇ ਇੰਚਾਰਜ ਯੂਥ ਆਗੂ ਗੁਰਦੀਪ ਸਿੰਘ ਅੜੈਚਾਂ ਨੇ ਸਥਾਨਕ ਕਸਬੇ ਵਿੱਚ ਗੱਲਬਾਤ ਕਰਦਿਆਂ ਕਾਂਗਰਸ ਸਰਕਾਰ ਨੂੰ ਸਿੱਧੇ ਤੌਰ 'ਤੇ ਸਵਾਲ ਕਰਦਿਆਂ ...
ਬੀਜਾ, 15 ਮਾਰਚ (ਕਸ਼ਮੀਰਾ ਸਿੰਘ)-ਸਰਕਾਰੀ ਹਾਈ ਸਕੂਲ ਘੁੰਗਰਾਲੀ ਰਾਜਪੂਤਾਂ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਪ੍ਰਭਾਵਸ਼ਾਲੀ ਹੋ ਨਿੱਬੜਿਆ ਜਿਸ ਵਿਚ ਸਰਪੰਚ ਹਰਪਾਲ ਸਿੰਘ ਚਹਿਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਸ੍ਰੀਮਤੀ ਹਰਬੰਸ ਕੌਰ ਚਹਿਲ ਮੈਂਬਰ ...
ਸਾਹਨੇਵਾਲ, 15 ਮਾਰਚ (ਹਰਜੀਤ ਸਿੰਘ ਢਿੱਲੋਂ/ਅਮਰਜੀਤ ਸਿੰਘ ਮੰਗਲੀ) - ਡਾ. ਬੀ. ਆਰ. ਅੰਬੇਡਕਰ ਕਲੱਬ ਸਾਹਨੇਵਾਲ ਵਲੋਂ ਨਗਰ ਨਿਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਥਾਨਕ ਜਿਫਕੋ ਪੈਲੇਸ ਵਿਖੇ 19 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ...
ਮਾਛੀਵਾੜਾ ਸਾਹਿਬ, 15 ਮਾਰਚ (ਮਨੋਜ ਕੁਮਾਰ)- ਭਾਵੇਂ ਭਾਰੀ ਮੀਂਹ ਤੇ ਗੜੇਮਾਰੀ ਹੋਏ ਨੂੰ ਕਾਫ਼ੀ ਅੰਤਰਾਲ ਹੋ ਚੁੱਕਿਆ ਹੈ | ਪਰ ਇਸ ਦੇ ਪ੍ਰਭਾਵ ਦਾ ਨੁਕਸਾਨ ਆਪਣੇ ਪਿੱਛੇ ਕਿਸਾਨਾਂ ਲਈ ਵੱਡੀ ਮੁਸ਼ਕਿਲ ਛੱਡ ਗਿਆ ਹੈ ਤੇ ਪਹਿਲਾ ਤੋਂ ਹੀ ਆਰਥਿਕ ਮੰਦੀ ਦੀ ਮਾਰ ਝੇਲ ਰਹੇ ...
ਕੁਹਾੜਾ, 15 ਮਾਰਚ (ਤੇਲੂ ਰਾਮ ਕੁਹਾੜਾ)- ਕੁਹਾੜਾ ਵਿਖੇ ਵਿਧਾਨ ਸਭਾ ਹਲਕਾ ਸਾਹਨੇਵਾਲ ਦੇ ਵਿਧਾਇਕ ਸ਼ਰਨਜੀਤ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਕੁਹਾੜਾ, ਜੰਡਿਆਲੀ, ਰਾਮਗੜ੍ਹ ਝਾਬੇਵਾਲ, ਮੰੂਡੀਆਂ, ਸਾਹਾਬਾਣਾ, ਮੰੂਡੀਆਂ ਟਿੱਬਾ, ਦਸਮੇਸ਼ ਕਲਾਂ, ਪਿੰਡਾਂ ਨੂੰ ਜੋੜ ...
ਮਲੌਦ, 15 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਯੂਥ ਕਲੱਬ ਸਿਹੌੜਾ ਤੇ ਨਗਰ ਪੰਚਾਇਤ ਸਿਹੌੜਾ ਵਲੋਂ ਜੋਤਕਮਲ ਕੌਰ ਪੁੱਤਰੀ ਗੁਰਮੇਲ ਸਿੰਘ ਦਾ ਐਮ. ਐਮ. ਬੀ. ਐੱਸ. ਦੀ ਪੜ੍ਹਾਈ ਕਰਨ ਉਪਰੰਤ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮੇਂ ਪਰਿਵਾਰ ਵਲੋਂ ਯੂਥ ਕਲੱਬ ਦੁਆਰਾ ਕੀਤੇ ...
ਮਲੌਦ, 15 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ/ਦਿਲਬਾਗ ਸਿੰਘ ਚਾਪੜਾ)-ਆਮ ਆਦਮੀ ਪਾਰਟੀ ਦੀ ਮੀਟਿੰਗ ਪਾਰਟੀ ਆਗੂ ਜਸਵੰਤ ਰਾਏ ਦੇ ਘਰ ਵਿਖੇ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਲਖਬੀਰ ਸਿੰਘ ਘੁਰਾਲਾ ਪ੍ਰਧਾਨ ਯੂਥ ਵਿੰਗ ਲੁਧਿਆਣਾ ਦਿਹਾਤੀ ਨੇ ਕਿਹਾ ਕਿ ਪਾਰਟੀ ...
ਮਲੌਦ, 15 ਮਾਰਚ (ਦਿਲਬਾਗ ਸਿੰਘ ਚਾਪੜਾ)-ਬੀਤੀ ਕੱਲ੍ਹ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਮਲੌਦ ਦੀ ਟੀਮ ਅਤੇ ਮਲੌਦ ਪੁਲਿਸ ਵਲੋਂ ਸਾਂਝੇ ਤੌਰ 'ਤੇ ਮੌਕਡਿ੍ਲ ਕਰਕੇ ਇਹ ਅਭਿਆਸ ਕੀਤਾ ਗਿਆ ਸੀ ਕਿ ਜੇਕਰ ਇਲਾਕੇ ਵਿਚ ਕੋਈ ਮਰੀਜ਼ ਕੋਰੋਨਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX