ਤਾਜਾ ਖ਼ਬਰਾਂ


ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਹੋਏ ਮੁਕਾਬਲੇ 'ਚ ਸਰਫਰਾਜ਼ ਅਹਿਮਦ ਨਾਂਅ ਦਾ ਪੁਲਿਸ ਮੁਲਾਜ਼ਮ ਜ਼ਖਮੀ
. . .  1 day ago
ਨਵੀਂ ਦਿੱਲੀ, 14 ਅਗਸਤ - ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਜੰਮੂ-ਕਸ਼ਮੀਰ ਪੁਲਿਸ ਨਾਲ ਹੋਏ ਮੁਕਾਬਲੇ 'ਚ ਸਰਫ਼ਰਾਜ਼ ਅਹਿਮਦ ਨਾਂਅ ਦਾ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਕ ਅੱਤਵਾਦੀ ਵੀ ਜ਼ਖਮੀ ਹੋਇਆ ਹੈ ।
ਚੰਡੀਗੜ੍ਹ : 11 ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਐਡੀਸ਼ਨਲ ਜੱਜ ਲਾਇਆ ਗਿਆ
. . .  1 day ago
ਫਰੀਦਕੋਟ : ਵੀ.ਸੀ. ਡਾ: ਅਵਨੀਸ਼ ਕੁਮਾਰ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ
. . .  1 day ago
ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਮੁੱਠਭੇੜ ਸ਼ੁਰੂ, ਆਪ੍ਰੇਸ਼ਨ 'ਚ ਲੱਗੇ ਪੁਲਿਸ ਤੇ ਸੀ.ਆਰ.ਪੀ.ਐਫ. ਦੇ ਜਵਾਨ
. . .  1 day ago
ਆਜ਼ਾਦੀ ਦਿਹਾੜੇ 'ਤੇ ਦਿੱਲੀ 'ਚ ਹੋਵੇਗੀ ਬੇਮਿਸਾਲ ਸੁਰੱਖਿਆ, 10,000 ਬਲ ਤਾਇਨਾਤ, 1000 ਕੈਮਰਿਆਂ ਦੀ ਹੋਵੇਗੀ ਨਿਗਰਾਨੀ
. . .  1 day ago
ਨਵੀਂ ਦਿੱਲੀ, 14 ਅਗਸਤ - ਉੱਤਰੀ ਦਿੱਲੀ ਦੇ ਡੀ.ਸੀ.ਪੀ. ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ 10,000 ਤੋਂ ਵੱਧ ਬਲ ਤਾਇਨਾਤ ਕੀਤੇ ਗਏ ਹਨ । 1000 ਤੋਂ ਵੱਧ ਕੈਮਰੇ ਲਗਾਏ ...
ਨਵੀਂ ਦਿੱਲੀ : ਕੋਵਿਡ -19 ਦਾ ਮੁਕਾਬਲਾ ਕਰਨ ਵਿਚ ਭਾਰਤ ਦੀਆਂ ਪ੍ਰਾਪਤੀਆਂ ਕਈ ਵਿਕਸਤ ਦੇਸ਼ਾਂ ਨਾਲੋਂ ਬਿਹਤਰ ਹਨ - ਰਾਸ਼ਟਰਪਤੀ ਦਰੋਪਦੀ ਮੁਰਮੂ
. . .  1 day ago
ਜੰਮੂ-ਕਸ਼ਮੀਰ : ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਤਿਰੰਗੇ ਨਾਲ ਚਮਕਿਆ ਮੁਬਾਰਕ ਮੰਡੀ ਕੰਪਲੈਕਸ
. . .  1 day ago
ਹਰਿਆਣਾ: 'ਅਗਨੀਪਥ' ਭਰਤੀ ਰੈਲੀ ਲਈ ਹਜ਼ਾਰਾਂ ਨੌਜਵਾਨਾਂ 'ਚ ਜੋਸ਼
. . .  1 day ago
"ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਮਿਲੇ ਦੀਪਕ ਬਾਲੀ
. . .  1 day ago
ਮੁੱਖ ਮੰਤਰੀ ਦੀ ਆਮਦ ਤੋਂ ਤੁਰੰਤ ਬਾਅਦ ਲੁਧਿਆਣਾ ਵਿਚ ਚੱਲੀਆਂ ਗੋਲੀਆਂ , ਦੋ ਜ਼ਖਮੀ
. . .  1 day ago
ਲੁਧਿਆਣਾ ,14 ਅਗਸਤ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਮੁੱਖ ਮੰਤਰੀ ਦੇ ਪਹੁੰਚਣ ਤੋਂ ਤੁਰੰਤ ਬਾਅਦ ਦੁੱਗਰੀ ਦੀ ਫੇਸ ਇਕ ਦੀ ਮਾਰਕੀਟ ਵਿਚ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ...
ਰਾਸ਼ਟਰਪਤੀ ਦਰੋਪਦੀ ਮੁਰੂਮ ਨੇ ਦੇਸ਼ ਨੂੰ ਕੀਤਾ ਸੰਬੋਧਨ, ਕਿਹਾ, ‘2047 ਤੱਕ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਹੋਣਗੇ ਸਾਕਾਰ’
. . .  1 day ago
ਨਵੀਂ ਦਿੱਲੀ, 14 ਅਗਸਤ-75ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦੇਸ਼ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇਸ਼-ਵਿਦੇਸ਼ 'ਚ ਵੱਸਦੇ ਸਾਰੇ ਭਾਰਤੀਆਂ ਨੂੰ ਨਿੱਘੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ 14 ਅਗਸਤ ਦਾ ਦਿਨ ਵੰਡ-ਖੌਫ਼ਨਾਕ...
ਦੋ-ਰੋਜ਼ਾ ਨੈਸ਼ਨਲ ਵਰਕਸ਼ਾਪ ਦੀਆਂ ਤਿਆਰੀਆਂ ਦੇ ਜਾਇਜ਼ੇ ਸੰਬੰਧੀ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਨੇ ਕੀਤੀ ਮੀਟਿੰਗ
. . .  1 day ago
ਐੱਸ.ਏ.ਐੱਸ.ਨਗਰ, 14 ਅਗਸਤ (ਕੇ.ਐਸ. ਰਾਣਾ)- ਕੇਂਦਰੀ ਪੰਚਾਇਤ ਰਾਜ ਮੰਤਰਾਲੇ ਵਲੋਂ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਦੇ ਸੰਬੰਧੀ ਵੱਖ-ਵੱਖ ਸੂਬਿਆਂ ਨੂੰ ਦਿੱਤੇ 9 ਥੀਮਜ਼ 'ਤੇ ਕਰਵਾਈਆਂ ਜਾਣ ਵਾਲੀਆਂ ਕੌਮੀ ਵਰਕਸ਼ਾਪਾਂ 'ਚੋਂ ,ਪੰਜਾਬ ਸੂਬੇ 'ਚ ਪਹਿਲੀ ਵਰਕਸ਼ਾਪ 22 ਤੇ 23...
ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕੱਚੇ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ ਮੁਲਤਵੀ
. . .  1 day ago
ਬੁਢਲਾਡਾ, 14 ਅਗਸਤ (ਸਵਰਨ ਸਿੰਘ ਰਾਹੀ)-ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਤੋਂ ਸ਼ੁਰੂ ਕੀਤੀ ਤਿੰਨ ਦਿਨਾਂ ਦੀ ਹੜਤਾਲ ਮੁਲਤਵੀ ਕਰ ਦਿੱਤੀ ਹੈ...
ਅਜ਼ਾਦੀ ਦਿਹਾੜੇ ਮੌਕੇ ਫ਼ੇਜ਼ 5 ਮੁਹਾਲੀ ਦੇ ਆਮ ਆਦਮੀ ਕਲੀਨਿਕ ਨੂੰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਕਰਨਗੇ ਲੋਕ ਅਰਪਣ
. . .  1 day ago
ਐਸ.ਏ.ਐਸ. ਨਗਰ, 14 ਅਗਸਤ (ਕੇ. ਐੱਸ ਰਾਣਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸਥਾਪਿਤ ਕੀਤੇ ਜਾ ਰਹੇ ਆਮ...
ਪਟਿਆਲਾ ਦੀ ਸਟੇਟ ਬੈਂਕ ਆਫ਼ ਇੰਡੀਆ ਬਰਾਂਚ 'ਚੋਂ 35 ਲੱਖ ਰੁਪਏ ਦੀ ਹੋਈ ਚੋਰੀ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਨੇ ਸੁਲਝਾਇਆ
. . .  1 day ago
ਪਟਿਆਲਾ, 14 ਅਗਸਤ (ਅਮਨਦੀਪ ਸਿੰਘ)- ਪਟਿਆਲਾ ਪੁਲਿਸ ਵਲੋਂ ਸਟੇਟ ਬੈਂਕ ਆਫ਼ ਇੰਡੀਆ 'ਚ 35 ਲੱਖ ਰੁਪਏ ਦੀ ਹੋਈ ਚੋਰੀ ਦੇ ਮਾਮਲੇ 'ਚ ਮੱਧ ਪ੍ਰਦੇਸ਼ ਤੋਂ 33 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ...
ਮਿਸਰ ਦੇ ਚਰਚ 'ਚ ਲੱਗੀ ਭਿਆਨਕ ਅੱਗ, ਹਾਦਸੇ 'ਚ 35 ਲੋਕਾਂ ਦੀ ਮੌਤ
. . .  1 day ago
ਕਾਹਿਰਾ, 14 ਅਗਸਤ-ਮਿਸਰ ਦੇ ਗੀਜ਼ਾ ਸ਼ਹਿਰ 'ਚ ਇਕ ਚਰਚ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਦੇ ਲੱਗਣ ਨਾਲ 35 ਲੋਕਾਂ ਦੀ ਮੌਤ ਹੋ ਗਈ ਜਦਕਿ 45 ਹੋਰ ਜ਼ਖ਼ਮੀ ਹੋ ਗਏ ਹਨ।
'ਹਰ ਹੱਥ ਤਿਰੰਗਾ' ਪ੍ਰੋਗਰਾਮ ਤਹਿਤ ਬੋਲੇ ਅਰਵਿੰਦ ਕੇਜਰੀਵਾਲ, ਕਿਹਾ 'ਪੂਰੇ ਦੇਸ਼ 'ਚ ਸਭ ਤੋਂ ਉੱਚੇ ਤਿਰੰਗੇ ਦਿੱਲੀ 'ਚ ਹਨ'
. . .  1 day ago
ਨਵੀਂ ਦਿੱਲੀ, 14 ਅਗਸਤ- ਦਿੱਲੀ 'ਚ ਆਯੋਜਿਤ 'ਹਰ ਹੱਥ ਤਿਰੰਗਾ' ਪ੍ਰੋਗਰਾਮ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪੂਰਾ ਦੇਸ਼ ਇਸ ਸਮੇਂ ਦੇਸ਼ ਭਗਤੀ 'ਚ ਡੁੱਬਿਆ ਹੋਇਆ ਹੈ। ਇਹ ਸਮਾਂ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਦਾ...
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, 'ਬਸ ਕੁਝ ਘੰਟਿਆਂ 'ਚ ਹੀ ਇਕ ਹੋਰ ਗਾਰੰਟੀ ਪੂਰੀ ਹੋਣ ਜਾ ਰਹੀ ਹੈ'
. . .  1 day ago
ਚੰਡੀਗੜ੍ਹ, 14 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇਕ ਵੱਡੀ ਗਾਰੰਟੀ ਦਿੱਤੀ ਸੀ ਕਿ ਹਰ ਪਿੰਡ 'ਚ ਇਕ ਆਮ ਆਦਮੀ ਕਲੀਨਿਕ ਖੋਲ੍ਹਾਂਗੇ...
ਅਟਾਰੀ ਸਰਹੱਦ 'ਤੇ ਰੀਟਰੀਟ ਸੈਰੇਮਨੀ ਦੇਖਣ ਆ ਰਹੇ ਸੈਲਾਨੀ ਤਿਰੰਗੇ ਦੇ ਰੰਗ 'ਚ ਰੰਗੇ
. . .  1 day ago
ਅਟਾਰੀ, 14 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ)-ਆਜ਼ਾਦੀ ਦਿਹਾੜੇ ਮੌਕੇ ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀ ਸਾਂਝੀ ਰੀਟਰੀਟ ਸੈਰੇਮਨੀ ਦੇਖਣ ਆ ਰਹੇ ਸੈਲਾਨੀ ਦੇਸ਼ ਦੀ ਸ਼ਾਨ ਤਿਰੰਗੇ ਦੇ ਰੰਗਾਂ 'ਚ ਆਪਣੇ ਆਪ ਨੂੰ ਰੰਗ ਰਹੇ ਹਨ। ਦਰਸ਼ਕ ਗੈਲਰੀ 'ਚ ਝੰਡੇ...
ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀਆਂ ਮੰਗਾਂ 'ਤੇ ਸਰਕਾਰ ਨਾਲ ਬਣੀ ਸਹਿਮਤੀ, ਮੀਟਿੰਗ ਉਪਰੰਤ ਧਰਨੇ ਦਾ ਪ੍ਰੋਗਰਾਮ ਕੀਤਾ ਰੱਦ
. . .  1 day ago
ਚੰਡੀਗੜ੍ਹ, 14 ਅਗਸਤ-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਲਈ ਸਹਿਮਤੀ ਦੇਣ ਤੋਂ ਬਾਅਦ ਪੰਜਾਬ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਆਪਣਾ ਪ੍ਰਸਤਾਵਿਤ ਧਰਨਾ...
ਸੀ.ਆਈ.ਏ ਸਟਾਫ਼ ਫਗਵਾੜਾ ਦੇ ਇੰਚਾਰਜ ਸਿਕੰਦਰ ਸਿੰਘ ਦੀ ਰਾਸ਼ਟਰਪਤੀ ਐਵਾਰਡ ਲਈ ਹੋਈ ਚੋਣ
. . .  1 day ago
ਫਗਵਾੜਾ, 14 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸੀ.ਆਈ.ਏ ਸਟਾਫ਼ ਇੰਚਾਰਜ ਐੱਸ.ਆਈ. ਸਿਕੰਦਰ ਸਿੰਘ ਨੂੰ ਅੱਜ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਦੇ ਕੇ ਸਨਮਾਨ ਲਈ ਚੁਣਿਆ ਗਿਆ ਹੈ। ਸਿਕੰਦਰ ਸਿੰਘ ਵਿਰਕ ਦਾ ਜਨਮ 14-2-72 ਨੂੰ ਪਿੰਡ ਮਿੱਠਾਪੁਰ...
ਬੱਸ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ, ਇਕ ਜ਼ਖ਼ਮੀ
. . .  1 day ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕਸਬਾ ਰਾਜਾਸਾਂਸੀ ਵਿਖੇ ਨਿੱਜੀ ਬੱਸ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ...
ਮੁੱਖ ਮੰਤਰੀ ਮਾਨ ਨੇ 'ਲਾਲ ਸਿੰਘ ਚੱਢਾ' ਫ਼ਿਲਮ ਦੇਖਣ ਤੋਂ ਬਾਅਦ ਕੀਤਾ ਟਵੀਟ, ਆਮਿਰ ਖਾਨ ਤੇ ਉਨ੍ਹਾਂ ਦੀ ਟੀਮ ਨੂੰ ਦਿੱਤੀ ਵਧਾਈ
. . .  1 day ago
ਚੰਡੀਗੜ੍ਹ, 14 ਅਗਸਤ-ਇਨ੍ਹੀਂ-ਦਿਨੀਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਬੇਹੱਦ ਚਰਚਾ 'ਚ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਵੀ ਕਰ ਰਹੇ ਹਨ ਅਤੇ ਇਸ ਫ਼ਿਲਮ ਨੂੰ ਲੈ ਕੇ ਆਪਣੀ ਰਾਏ ਵੀ ਦੇ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਸੰਗਰੂਰ 'ਚ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
. . .  1 day ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)-ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਅੱਜ ਸੰਗਰੂਰ 'ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਕੈਬਨਿਟ ਮੰਤਰੀ ਨੇ ਬੱਸ ਸਟੈਂਡ ਨੇੜੇ 9.46 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ...
ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਸਰਹੱਦ 'ਤੇ ਹੋਇਆ ਮਿਠਾਈਆਂ ਦਾ ਅਦਾਨ-ਪ੍ਰਦਾਨ
. . .  1 day ago
ਫ਼ਾਜ਼ਿਲਕਾ, 14 ਅਗਸਤ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਫ਼ਾਜ਼ਿਲਕਾ ਸੈਕਟਰ 'ਚ ਸਾਦਕੀ ਚੌਕੀ ਦੀ ਜ਼ੀਰੋ ਲਾਈਨ ਤੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਪਾਕਿਸਤਾਨ ਵਲੋਂ ਭਾਰਤ ਨੂੰ ਮਿਠਾਈਆਂ ਭੇਟ ਕੀਤੀਆਂ ਗਈਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਚੇਤ ਸੰਮਤ 552

ਬਰਨਾਲਾ

ਇਨਕਲਾਬੀ ਕੇਂਦਰ ਪੰਜਾਬ ਵਲੋਂ ਸ਼ਹੀਦੀ ਹਫ਼ਤਾ ਮਨਾਉਣ ਦਾ ਐਲਾਨ

ਬਰਨਾਲਾ, 15 ਮਾਰਚ (ਅਸ਼ੋਕ ਭਾਰਤੀ)-ਇਨਕਲਾਬੀ ਕੇਂਦਰ ਪੰਜਾਬ ਦੀ ਜ਼ਿਲ੍ਹਾ ਕਮੇਟੀ ਬਰਨਾਲਾ ਦੀ ਮੀਟਿੰਗ ਡਾ. ਰਜਿੰਦਰ ਪਾਲ ਦੀ ਪ੍ਰਧਾਨਗੀ ਹੇਠ ਤਰਕਸ਼ੀਲ ਭਵਨ ਬਰਨਾਲਾ ਵਿਖੇ ਹੋਈ | ਇਸ ਮੀਟਿੰਗ ਵਿਚ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ | ਮੀਟਿੰਗ ਦੌਰਾਨ ਡਾ. ਰਜਿੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਵਿਗਿਆਨਕ ਵਿਚਾਰਧਾਰਾ ਦਾ ਸੁਨੇਹਾ ਘਰ-ਘਰ ਪਹੁੰਚਾਉਣਾ ਤੇ ਸ਼ਹੀਦਾਂ ਦੇ ਅਧੂਰੇ ਕਾਰਜ 'ਤੇ ਪਹਿਰਾ ਦੇਣ ਲਈ ਜ਼ਿਲ੍ਹਾ ਬਰਨਾਲਾ ਵਿਚ ਸ਼ਹੀਦੀ ਹਫ਼ਤਾ ਮਨਾਉਣ ਦਾ ਐਲਾਨ ਕੀਤਾ | ਮੀਟਿੰਗ ਵਿਚ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਕਿ 17, 18 ਤੇ 20 ਮਾਰਚ ਨੂੰ ਵੱਖ-ਵੱਖ ਪਿੰਡਾਂ ਵਿਚ ਨੁੱਕੜ ਨਾਟਕਾਂ ਅਤੇ ਕਾਨਫ਼ਰੰਸਾਂ ਰਾਹੀਂ ਸ਼ਹੀਦਾਂ ਦੀ ਵਿਚਾਰਧਾਰਾ ਦਾ ਸੁਨੇਹਾ ਦਿੰਦਿਆਂ ਪ੍ਰੋਗਰਾਮ ਦਾ ਅਖੀਰ ਪਿੰਡ ਕੁਰੜ ਵਿਖੇ ਸਾਂਝੇ ਤੌਰ 'ਤੇ 23 ਮਾਰਚ ਬਾਅਦ ਦੁਪਹਿਰ ਵਿਸ਼ਾਲ ਨਾਟਕ ਮੇਲਾ/ਸ਼ਹੀਦੀ ਕਾਨਫ਼ਰੰਸ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ | ਇਸ ਮੀਟਿੰਗ ਵਿਚ ਅਮਰਜੀਤ ਕੌਰ, ਸੁਖਵਿੰਦਰ ਸਿੰਘ, ਅਜਮੇਰ ਕਾਲਸਾਂ, ਜਸਪਾਲ ਚੀਮਾ, ਗੁਰਮੇਲ ਠੁੱਲੀਵਾਲ, ਗੁਰਮੀਤ ਸੁਖਪੁਰ, ਗੁਰਦੇਵ ਮਾਂਗੇਵਾਲ, ਜਗਰਾਜ ਹਰਦਾਸਪੁਰਾ, ਕਾਲਾ ਜੈਦ, ਮੁਕੰਦ ਹਰਦਾਸਪੁਰਾ, ਸੋਨੀ ਨੰਦਵਾਲ, ਮਨਜਿੰਦਰ ਠੁੱਲੀਵਾਲ, ਹਰਚਰਨ ਚਹਿਲ, ਬਿੱਕਰ ਔਲਖ, ਕੁਲਵੀਰ ਔਲਖ, ਗੁਰਜੰਟ ਸਿੰਘ, ਗੁਰਮੇਲ ਜੋਧਪੁਰ ਤੇ ਹੋਰ ਆਗੂ ਵੀ ਸ਼ਾਮਿਲ ਸਨ |

ਵਿਧਾਇਕ ਖ਼ਾਲਸਾ ਵਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ

ਸ਼ਹਿਣਾ, 15 ਮਾਰਚ (ਸੁਰੇਸ਼ ਗੋਗੀ)-ਹਲਕਾ ਭਦੌੜ ਦੇ ਵਿਧਾਇਕ ਪਿਰਮਲ ਸਿੰਘ ਖਾਲਸਾ ਨੇ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ 42 ਤੋਂ 44 ਸਾਲ ਦੀ ਉਮਰ ਵਾਲੇ 150 ਦੇ ਕਰੀਬ ਬੇਰੁਜ਼ਗਾਰ ਲਾਈਨਮੈਨਾਂ ਨੂੰ ਨਿਯੁਕਤੀ ਪੱਤਰ ਦੇਣ ਦੇ ਸਬੰਧ ਵਿਚ ਮੀਟਿੰਗ ਕੀਤੀ | ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਨੇ ਜਨਤਕ ਅਦਾਰਿਆਂ ਨੂੰ ਕਰਵਾਇਆ ਬੰਦ

ਬਰਨਾਲਾ, 15 ਮਾਰਚ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਸਰਕਾਰ ਦੇ ਹੁਕਮਾਂ ਤਹਿਤ ਕਰੋਨਾ ਵਾਇਰਸ ਦੇ ਸੰਭਾਵੀ ਖ਼ਤਰੇ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵਲੋਂ ਬਰਨਾਲਾ ਸ਼ਹਿਰ ਤੇ ਕਸਬਿਆਂ ਵਿਚ ਸਵਿਮਿੰਗ ਪੂਲ, ਜਿੰਮ ਤੇ ਸਿਨੇਮਿਆਂ ਨੂੰ ਅਗਲੇ ਹੁਕਮਾਂ ਤੱਕ ...

ਪੂਰੀ ਖ਼ਬਰ »

ਗ਼ਜ਼ਲ ਗਾਇਕ ਲਛਮਣ ਦਾਸ ਮੁਸਾਫ਼ਰ |

ਬਰਨਾਲਾ, 15 ਮਾਰਚ (ਅਸ਼ੋਕ ਭਾਰਤੀ)-ਬਰਨਾਲਾ ਦੇ ਗ਼ਜ਼ਲ ਗਾਇਕ ਲਛਮਣ ਦਾਸ ਮੁਸਾਫ਼ਰ ਨੇ ਗ਼ਜ਼ਲ ਗਾਇਕੀ ਦੇ ਨਾਲ-ਨਾਲ ਹੁਣ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਕਾਰ ਬੂਟਾ ਸਿੰਘ ਚੌਹਾਨ ਦੀ ਗ਼ਜ਼ਲਾਂ ਦੀ ਪੁਸਤਕ 'ਤਿੰਨ ਰੰਗ ਰਿਸ਼ਮਾਂ ਦੇ' ਵਿਚੋਂ ਚੋਣਵੀਂਆਂ ਗ਼ਜ਼ਲਾਂ ਲੈ ਕੇ ...

ਪੂਰੀ ਖ਼ਬਰ »

ਕੈਂਸਰ ਜਾਂਚ ਕੈਂਪ ਲਗਾਇਆ

ਟੱਲੇਵਾਲ, 15 ਮਾਰਚ (ਸੋਨੀ ਚੀਮਾ)-ਪਿੰਡ ਚੀਮਾ ਵਿਖੇ ਸਮਾਜ ਸੇਵੀ ਸੰਸਥਾ ਆਜ਼ਾਦ ਸਪੋਰਟਸ ਤੇ ਵੈੱਲਫੇਅਰ ਕਲੱਬ ਵਲੋਂ ਪਿੰਡ ਦੇ ਅੱੈਨ.ਆਰ.ਆਈ. ਵੀਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਵਰਲਡ ਕੈਂਸਰ ਕੇਅਰ ਸੰਸਥਾ ਦੀ ਅਗਵਾਈ ਵਿਚ ...

ਪੂਰੀ ਖ਼ਬਰ »

ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਲਈ ਦਿੱਤੀ ਜਾਣਕਾਰੀ

ਧਨੌਲਾ, 15 ਮਾਰਚ (ਚੰਗਾਲ)-ਸਿਹਤ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਅਤੇ ਐੱਸ.ਐੱਮ.ਓ. ਇੰਚਾਰਜ ਸੀ. ਐੱਚ. ਸੀ. ਧਨੌਲਾ ਡਾ. ਸਤਵੰਤ ਔਜਲਾ ਦੀ ਦੇਖ ਰੇਖ ਹੇਠ ਪਿੰਡ ਕਾਲੇਕੇ ਵਿਖੇ ਮਾਤਾ ...

ਪੂਰੀ ਖ਼ਬਰ »

ਧੋਖਾਧੜੀ ਦੇ ਮਾਮਲੇ 'ਚ ਚਾਰ ਦੋਸ਼ੀਆਂ ਨੂੰ ਦੋ-ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਬਰਨਾਲਾ, 15 ਮਾਰਚ (ਧਰਮਪਾਲ ਸਿੰਘ)-ਜੁਡੀਸ਼ੀਅਲ ਮੈਜਿਸਟੇ੍ਰਟ ਫ਼ਸਟ ਕਲਾਸ ਬਰਨਾਲਾ ਕੁਲਵਿੰਦਰ ਕੌਰ ਦੀ ਅਦਾਲਤ ਨੇ ਧੋਖਾਧੜੀ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀ ਸਾਬਕਾ ਸਰਪੰਚ ਰਛਪਾਲ ਸਿੰਘ ਪੁੱਤਰ ਭੱਗਾ ਸਿੰਘ ਵਾਸੀ ਬੀਹਲਾ, ਜਗਰਾਜ ਸਿੰਘ ਪੰਚ ਪਿੰਡ ਤਲਵੰਡੀ, ...

ਪੂਰੀ ਖ਼ਬਰ »

ਦਾਜ ਲਈ ਤੰਗ ਕਰਨ ਦੇ ਦੋਸ਼ਾਂ ਤਹਿਤ ਸੱਸ, ਸਹੁਰੇ ਤੇ ਪਤੀ 'ਤੇ ਪਰਚਾ ਦਰਜ

ਟੱਲੇਵਾਲ, 15 ਮਾਰਚ (ਸੋਨੀ ਚੀਮਾ)-ਵਿਆਹੁਤਾ ਲੜਕੀ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ਾਂ ਵਿਚ ਥਾਣਾ ਸਦਰ ਵਿਖੇ ਸੱਸ, ਸਹੁਰਾ ਤੇ ਪਤੀ ਵਿਰੁੱਧ ਪਰਚਾ ਦਰਜ਼ ਕੀਤਾ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪੱਖੋ-ਕੈਂਚੀਆਂ ਪੁਲਿਸ ਚੌਾਕੀ ਦੇ ਇੰਚਾਰਜ ਜਸਵੀਰ ...

ਪੂਰੀ ਖ਼ਬਰ »

ਬਰਨਾਲਾ-ਤਪਾ ਸਰਕਾਰੀ ਬੱਸ ਨੂੰ ਚਾਲੂ ਕਰਾਉਣ ਲਈ ਡੀ. ਸੀ. ਤੋਂ ਮੰਗ

ਹੰਡਿਆਇਆ, 15 ਮਾਰਚ (ਗੁਰਜੀਤ ਸਿੰਘ ਖੁੱਡੀ)-ਬਰਨਾਲਾ ਤੋਂ ਤਪਾ ਮੰਡੀ ਵਾਇਆ ਹੰਡਿਆਇਆ, ਖੁੱਡੀ ਖ਼ੁਰਦ ਤੇ ਘੁੰਨਸ ਪਿੰਡ ਵਿਚੋਂ ਦੀ ਲੰਘਦੀ ਪੀ. ਆਰ. ਟੀ. ਸੀ. ਦੀ ਬੱਸ ਪ੍ਰਸ਼ਾਸਨ ਵਲੋਂ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਕਰ ਦਿੱਤੀ ਹੈ, ਜਿਸ ਕਾਰਨ ਇਨ੍ਹਾਂ ਪਿੰਡਾਂ ਦੀਆਂ ...

ਪੂਰੀ ਖ਼ਬਰ »

....ਇਸ ਨਾਜਾਇਜ਼ ਕਬਜ਼ੇ ਬਾਰੇ ਪ੍ਰਸ਼ਾਸਨ ਤੇ ਪੁਲਿਸ ਕਿਉਂ ਚੁੱਪ?

ਬਰਨਾਲਾ, 15 ਮਾਰਚ (ਰਾਜ ਪਨੇਸਰ)-ਜਿੱਥੇ ਇਕ ਪਾਸੇ ਪੁਲਿਸ ਪ੍ਰਸ਼ਾਸਨ ਵਲੋਂ ਸ਼ਹਿਰ ਵਿਚੋਂ ਟਰੈਫ਼ਿਕ ਸਮੱਸਿਆ ਦੇ ਹੱਲ ਲਈ ਰੇਹੜੀ-ਫੜੀ ਵਾਲਿਆਂ ਵਲੋਂ ਕੀਤੇ ਗਏ ਨਜਾਇਜ਼ ਕਬਜ਼ਿਆਂ ਨੂੰ ਹਟਾ ਕੇ ਸ਼ਹਿਰ ਵਾਸੀਆਂ ਨੂੰ ਵੱਡੀ ਰਾਹਤ ਪ੍ਰਦਾਨ ਕੀਤੀ ਗਈ ਹੈ, ਉੱਥੇ ਦੂਸਰੇ ...

ਪੂਰੀ ਖ਼ਬਰ »

ਸੇਵਾ ਕੇਂਦਰ ਚਾਲੂ ਕਰਵਾਉਣ ਸਬੰਧੀ ਵਫ਼ਦ ਡੀ. ਸੀ. ਨੂੰ ਮਿਲਿਆ

ਸ਼ਹਿਣਾ, 15 ਮਾਰਚ (ਸੁਰੇਸ਼ ਗੋਗੀ)-ਸ਼੍ਰੋਮਣੀ ਅਕਾਲੀ ਦਲ ਐੱਸ. ਸੀ. ਵਿੰਗ ਦੇ ਸੂਬਾ ਪੈੱ੍ਰਸ ਸਕੱਤਰ ਨੰਬਰਦਾਰ ਸਰਦਾਰਾ ਸਿੰਘ ਮੌੜ ਦੀ ਅਗਵਾਈ ਵਿਚ ਮੌੜਾਂ ਦੇ ਇਕ ਵਾਸੀਆਂ ਦਾ ਵਫ਼ਦ ਪਿੰਡ ਵਿਚ ਬੰਦ ਕੀਤੇ ਗਏ ਦੋ ਸੇਵਾ ਕੇਂਦਰ ਚਾਲੂ ਕਰਨ ਸਬੰਧੀ ਮਿਲਿਆ | ਸਰਦਾਰਾ ਸਿੰਘ ...

ਪੂਰੀ ਖ਼ਬਰ »

ਜ਼ਹਿਰੀਲੀ ਦਵਾਈ ਖਾਣ ਕਾਰਨ ਪੁਲਿਸ ਮੁਲਾਜ਼ਮ ਦੀ ਮੌਤ

ਗੁਰਵਿੰਦਰ ਸਿੰਘ ਦੀ ਪੁਰਾਣੀ ਤਸਵੀਰ | ਤਸਵੀਰ: ਧਾਲੀਵਾਲ ਸੁਨਾਮ ਊਧਮ ਸਿੰਘ ਵਾਲਾ, 15 ਮਾਰਚ (ਧਾਲੀਵਾਲ, ਭੁੱਲਰ)-ਬੀਤੀ ਕੱਲ੍ਹ ਪਿੰਡ ਲੇਹਲ ਖ਼ੁਰਦ ਦੇ ਇਕ ਨੌਜਵਾਨ ਦੀ ਭੁਲੇਖੇ ਨਾਲ ਕੋਈ ਜ਼ਹਿਰੀਲੀ ਵਸਤੂ ਖਾ ਲੈਣ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਸਥਾਨਕ ਸਿਵਲ ...

ਪੂਰੀ ਖ਼ਬਰ »

ਪਵਨ ਕੁਮਾਰ ਦੀਆਂ ਅਸਥੀਆਂ ਖੇਤ 'ਚ ਦੱਬ ਕੇ ਬੂਟਾ ਲਗਾਇਆ

ਸ਼ਹਿਣਾ, 15 ਮਾਰਚ (ਸੁਰੇਸ਼ ਗੋਗੀ)-ਪਿੰਡ ਸੁਖਪੁਰਾ ਵਾਸੀ ਫ਼ੋਟੋਗ੍ਰਾਫਰ ਪਵਨ ਕੁਮਾਰ ਸ਼ਰਮਾ ਦੀ ਬਿਮਾਰੀ ਉਪਰੰਤ ਮੌਤ ਹੋ ਜਾਣ 'ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਲੋਂ ਉਨ੍ਹਾਂ ਦੀਆਂ ਅਸਥੀਆਂ ਆਪਣੇ ਖੇਤ ਵਿਚ ਦਫ਼ਨਾ ਕੇ ਫ਼ਲਦਾਰ ਬੂਟਾ ਲਗਾਇਆ ਗਿਆ, ਤਾਂ ਜੋ ਪਵਨ ...

ਪੂਰੀ ਖ਼ਬਰ »

ਸੰਤ ਬਾਬਾ ਅਤਰ ਸਿੰਘ ਦੇ ਜਨਮ ਦਿਵਸ 'ਤੇ ਨਗਰ ਕੀਰਤਨ ਸਜਾਇਆ

ਚੀਮਾ ਮੰਡੀ, 15 ਮਾਰਚ (ਦਲਜੀਤ ਸਿੰਘ ਮੱਕੜ, ਜਸਵਿੰਦਰ ਸਿੰਘ ਸ਼ੇਰੋਂ)-ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲਿਆਂ ਦੇ 154ਵੇਂ ਜਨਮ ਦਿਵਸ ਦੇ ਸੰਬੰਧ ਵਿਚ ਸਾਲਾਨਾ ਜੋੜ ਮੇਲਾ ਅੱਜ ਨਗਰ ਕੀਰਤਨ ਦੇ ਅਗਾਜ ਨਾਲ ਸ਼ੁਰੂ ਹੋ ਗਿਆ | ਸਥਾਨਕ ਗੁਰਦੁਆਰਾ ਨਾਨਕਸਰ ਸਾਹਿਬ ਤੋਂ ...

ਪੂਰੀ ਖ਼ਬਰ »

ਪੱਲੇਦਾਰ ਮਜ਼ਦੂਰ ਯੂਨੀਅਨ ਦੀ ਮੀਟਿੰਗ

ਧੂਰੀ, 15 ਮਾਰਚ (ਦੀਪਕ, ਲਹਿਰੀ)-ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਇੰਟਕ ਦੀ ਮੀਟਿੰਗ ਸੂਬਾ ਪ੍ਰਧਾਨ ਤੇਲੂ ਰਾਮ ਦੀ ਅਗਵਾਈ ਹੇਠ ਧੂਰੀ ਵਿਖੇ ਹੋਈ | ਮੀਟਿੰਗ ਵਿਚ ਬੀਤੇ ਦਿਨੀਂ ਪੱਲੇਦਾਰਾਂ, ਮਜ਼ਦੂਰਾਂ ਦੀਆਂ ਮੰਗਾਂ ਵੱਲ ਧਿਆਨ ਨਾ ਦੇਣ ਸਬੰਧੀ 18 ਮਾਰਚ ਨੂੰ ...

ਪੂਰੀ ਖ਼ਬਰ »

ਝੁੱਗੀ ਝੌ ਾਪੜੀ ਵਾਲਿਆਂ ਨੂੰ ਵੀ ਮਿਲਣਗੇ ਜ਼ਮੀਨ ਦੇ ਮਾਲਕੀ ਹੱਕ

ਸੰਗਰੂਰ, 15 ਮਾਰਚ (ਚੌਧਰੀ ਨੰਦ ਲਾਲ ਗਾਂਧੀ)-ਪਿਛਲੇ ਦਿਨੀਂ ਸੂਬੇ ਦੀ ਕੈਪਟਨ ਸਰਕਾਰ ਵਲੋਂ 60,000 ਝੁੱਗੀ ਝੌਾਪੜੀ ਵਾਲਿਆਂ ਨੂੰ ਨਾਗਰਿਕ ਸਹੂਲਤਾਂ ਤੇ ਜ਼ਮੀਨ ਦੇ ਮਾਲਕੀ ਹੱਕ ਦੇਣ ਦੇ ਕੀਤੇ ਫ਼ੈਸਲੇ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸਿਰਫ਼ ਕਾਂਗਰਸ ਪਾਰਟੀ ਹੀ ਗ਼ਰੀਬਾਂ ...

ਪੂਰੀ ਖ਼ਬਰ »

ਧਾਰਮਿਕ ਸਮਾਗਮ ਸਮਾਪਤ

ਸ਼ੇਰਪੁਰ, 15 ਮਾਰਚ (ਦਰਸਨ ਸਿੰਘ ਖੇੜੀ)-ਹਜ਼ਰਤ ਬਾਬਾ ਜਮਾਲ ਸਾਹ ਦੀ ਮਜ਼ਾਰ 'ਤੇ ਦੋ ਰੋਜ਼ਾ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਚਾਦਰ ਚੜ੍ਹਾਉਣ ਦੀ ਰਸਮ ਹਜ਼ਰਤ ਦਿਲਵਰ ਹਸਨ ਸਾਹ ਪਸਿਆਣਾ ਵਲੋਂ ਅਦਾ ਕੀਤੀ ਗਈ ਅਤੇ ਇਕਬਾਲ ਸਲੀਮ ਮੁਹੰਮਦ ਪਾਰਟੀ ਚੂੰਘਾ ਵਲੋਂ ...

ਪੂਰੀ ਖ਼ਬਰ »

ਸੜਕ ਦੁਰਘਟਨਾ 'ਚ ਬਿਜਲੀ ਮੁਲਾਜ਼ਮ ਦੀ ਮੌਤ

ਮੂਣਕ, 15 ਮਾਰਚ (ਭਾਰਦਵਾਜ/ਸਿੰਗਲਾ)-ਮੋਟਰਸਾਈਕਲ ਤੇ ਸਕਾਰਪੀਓ ਗੱਡੀ ਦੀ ਟੱਕਰ 'ਚ ਮੋਟਰਸਾਈਕਲ ਸਵਾਰ ਦੀ ਇਲਾਜ ਦੌਰਾਨ ਹਿਸਾਰ ਵਿਖੇ ਮੌਤ ਹੋ ਗਈ | ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਵਿਰੁੱਧ ਮੁਕੱਦਮਾ ਦਰਜ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਨੂੰ ਸੌਾਪ ...

ਪੂਰੀ ਖ਼ਬਰ »

ਪ੍ਰਾਈਵੇਟ ਸਕੂਲ ਮਾਫ਼ੀਆ ਿਖ਼ਲਾਫ਼ ਚਾਰ ਸਾਲਾਂ ਤੋਂ ਸੰਘਰਸ਼ ਕਰ ਰਹੀ ਨੋਬਲ ਨੇ ਭਗਵੰਤ ਮਾਨ ਦੇ ਦਫ਼ਤਰ ਮੂਹਰੇ ਦਿੱਤਾ ਧਰਨਾ

ਸੰਗਰੂਰ, 15 ਮਾਰਚ (ਧੀਰਜ ਪਸ਼ੌਰੀਆ)-ਪਿਛਲੇ ਚਾਰ ਸਾਲਾਂ ਤੋਂ ਪ੍ਰਾਈਵੇਟ ਸਕੂਲ ਮਾਫ਼ੀਆ ਿਖ਼ਲਾਫ਼ ਸੰਘਰਸ਼ ਕਰ ਰਹੀ ਜਲੰਧਰ ਦੀ ਰਹਿਣ ਵਾਲੀ 12ਵੀਂ ਜਮਾਤ ਦੀ ਵਿਦਿਆਰਥਣ ਨੇ ਅੱਜ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਦੇ ਦਫ਼ਤਰ ਅੱਗੇ ...

ਪੂਰੀ ਖ਼ਬਰ »

ਬੀ.ਐੱਸ. ਇਮੀਗੇ੍ਰਸ਼ਨ ਸਰਵਿਸ ਨੇ ਮਨਾਈ 15ਵੀਂ ਵਰ੍ਹੇਗੰਢ

ਮਹਿਲ ਕਲਾਂ, 15 ਮਾਰਚ (ਅਵਤਾਰ ਸਿੰਘ ਅਣਖੀ)-ਸਥਾਨਕ ਕਸਬੇ ਅੰਦਰ ਲੋਕਾਂ ਨੂੰ ਇਮੀਗੇ੍ਰਸ਼ਨ ਸੇਵਾਵਾਂ ਮੁਹੱਈਆ ਕਰਵਾਈ ਰਹੀ ਬੀ.ਐਸ. ਇਮੀਗੇ੍ਰਸ਼ਨ ਸਰਵਿਸ ਵਲੋਂ 15 ਵੀਂ ਵਰ੍ਹੇਗੰਢ ਮੈਨੇਜਿੰਗ ਡਾਇਰੈਕਟਰ ਬਲਦੇਵ ਸਿੰਘ ਗਾਗੇਵਾਲ ਦੀ ਅਗਵਾਈ 'ਚ ਮਨਾਈ ਗਈ | ਇਸ ਮੌਕੇ ...

ਪੂਰੀ ਖ਼ਬਰ »

ਫਾਰਮਰ ਲੀਗਲ ਏਡ ਸੁਸਾਇਟੀ ਵਲੋਂ ਬੈਂਕ ਿਖ਼ਲਾਫ਼ ਇਕੱਠ ਮੁਲਤਵੀ

ਧਨੌਲਾ, 15 ਮਾਰਚ (ਚੰਗਾਲ)-ਫਾਰਮਰ ਲੀਗਲ ਏਡ ਸੁਸਾਇਟੀ ਨੇ ਐੱਸ. ਬੀ.ਆਈ. ਕੋਟਦੁੰਨਾ ਵਲੋਂ ਕਿਸਾਨਾਂ ਦੇ ਲਿਮਟ ਖਾਤਿਆਂ ਵਿਚੋਂ ਟੀ.ਆਈ.ਆਰ. ਰੀਵਿਊ ਦੇ ਨਾਂਅ ਹੇਠ ਤਿੰਨ ਹਜ਼ਾਰ ਰੁਪਏ ਤੱਕ ਦੀ ਰਕਮ ਕੱਟਣ ਵਿਰੁੱਧ ਪਿੰਡਾਂ ਵਿਚ ਰੱਖੇ ਇਕੱਠ ਮੁਲਤਵੀ ਕਰ ਦਿੱਤੇ ਹਨ | ...

ਪੂਰੀ ਖ਼ਬਰ »

ਪਿੰਡ ਹਮੀਦੀ ਦੇ ਮੋੜਾਂ 'ਤੇ ਸੁਰੱਖਿਆ ਸ਼ੀਸ਼ੇ ਲਗਾਏ

ਮਹਿਲ ਕਲਾਂ, 15 ਮਾਰਚ (ਅਵਤਾਰ ਸਿੰਘ ਅਣਖੀ)-ਪਿੰਡ ਹਮੀਦੀ ਵਿਖੇ ਬਾਜਵਾ ਪਰਿਵਾਰ ਵਲੋਂ ਗ੍ਰਾਮ ਪੰਚਾਇਤ ਸਹਿਯੋਗ ਨਾਲ ਸਵਰਗਵਾਸੀ ਗਿਆਨ ਸਿੰਘ ਬਾਜਵਾ ਦੀ ਯਾਦ ਵਿਚ ਪਿੰਡ ਦੀਆਂ ਸੜਕਾਂ ਦੇ ਮੋੜਾਾ 'ਤੇ 10 ਸੁਰੱਖਿਆ ਸ਼ੀਸ਼ੇ ਲਗਾਏ ਗਏ | ਸਮਾਜ ਸੇਵੀ ਜਸਵਿੰਦਰ ਸਿੰਘ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX