ਨਵੀਂ ਦਿੱਲੀ, 15 ਮਾਰਚ (ਏਜੰਸੀ)- ਭਾਰਤੀ ਉਲੰਪਿਕ ਐਸੋਸੀਏਸ਼ਨ (ਆਈ. ਓ. ਏ.) ਦੇ ਪ੍ਰਤੀਨਿਧੀ ਮੰਡਲ ਨੇ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਮੱਦੇਨਜ਼ਰ ਐਤਵਾਰ ਨੂੰ ਆਪਣਾ ਟੋਕੀਓ ਦੌਰਾ ਟਾਲਣ ਦਾ ਫ਼ੈਸਲਾ ਕੀਤਾ ਹੈ | ਆਈ.ਓ.ਏ. ਦਾ ਪ੍ਰਤੀਨਿਧੀ ਮੰਡਲ ਕੁਝ ਸਰਕਾਰੀ ਅਧਿਕਾਰੀਆਂ ਦੇ ਨਾਲ ਇਸ ਸਾਲ ਹੋਣ ਵਾਲੇ ਟੋਕੀਓ ਉਲੰਪਿਕ ਦੇ ਲਈ ਭਾਰਤ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ 25 ਮਾਰਚ ਨੂੰ ਟੋਕੀਓ ਜਾਣ ਵਾਲਾ ਸੀ ਪਰ ਦੁਨੀਆ ਭਰ 'ਚ ਫੈਲੇ ਕੋਰੋਨਾ ਵਾਇਰਸ ਨੂੰ ਦੇਖਦਿਆਂ ਪ੍ਰਤੀਨਿਧੀ ਮੰਡਲ ਨੇ ਇਸ ਦੌਰੇ ਨੂੰ ਫ਼ਿਲਹਾਲ ਮੁਲਤਵੀ ਕਰਨ ਦਾ ਫ਼ੈਸਲਾ ਕੀਤਾ ਹੈ | ਦੌਰੇ ਦੇ ਮੁਲਤਵੀ ਹੋਣ ਦੀ ਪੁਸ਼ਟੀ ਕਰਦਿਆਂ ਕੇਂਦਰੀ ਖੇਡ ਮੰਤਰੀ ਕਿਰਨ ਰੀਜੀਜੂ ਨੇ ਟਵੀਟ ਕਰ ਕਿਹਾ ਕਿ ਆਈ.ਓ.ਏ. ਦਾ ਸਰਕਾਰੀ ਅਧਿਕਾਰੀਆਂ ਦੇ ਨਾਲ ਉਲੰਪਿਕ ਦੇ ਮੱਦੇਨਜ਼ਰ ਭਾਰਤ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਦੇ ਲਈ 25 ਮਾਰਚ ਨੂੰ ਪ੍ਰਸਤਾਵਿਤ ਟੋਕੀਓ ਦੌਰਾ ਫ਼ਿਲਹਾਲ ਮੁਲਤਵੀ ਕੀਤਾ ਗਿਆ ਹੈ | ਜ਼ਿਕਰਯੋਗ ਹੈ ਕਿ ਟੋਕੀਓ ਉਲੰਪਿਕ ਦਾ ਆਯੋਜਨ 24 ਜੁਲਾਈ ਤੋਂ 9 ਅਗਸਤ ਤੱਕ ਕੀਤਾ ਜਾਣਾ ਹੈ ਪਰ ਵਿਸ਼ਵ ਮਹਾਂਮਾਰੀ ਬਣ ਚੁੱਕੇ ਕੋਰੋਨਾ ਵਾਇਰਸ ਦਾ ਖੇਡ ਜਗਤ 'ਤੇ ਡੰੂਘਾ ਪ੍ਰਭਾਵ ਪਿਆ ਹੈ ਅਤੇ ਇਸ ਦੇ ਕਾਰਨ ਵੱਖ-ਵੱਖ ਖੇਡਾਂ ਦੇ ਕਈ ਟੂਰਨਾਮੈਂਟਾਂ ਨੂੰ ਰੱਦ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਲੰਪਿਕ ਦੇ ਆਯੋਜਨ ਨੂੰ ਲੈ ਕੇ ਵੀ ਸ਼ੰਕਾ ਪੈਦਾ ਹੋ ਗਿਆ ਹੈ |
ਮਿਸਰ ਨੇ ਟਾਲੀਆਂ ਫੁੱਟਬਾਲ ਦੀਆਂ ਸਾਰੀਆਂ ਗਤੀਵਿਧੀਆਂ
ਕਾਹਿਰਾ, ਮਿਸਰ ਫੁੱਟਬਾਲ ਐਸੋਸੀਏਸ਼ਨ (ਈ. ਐੱਫ਼. ਏ.) ਨੇ ਕੋਰੋਨਾ ਵਾਇਰਸ ਦੇ ਕਾਰਨ ਅਗਲੇ 15 ਦਿਨਾਂ ਦੇ ਲਈ ਸਾਰੀਆਂ ਗਤੀਵਿਧੀਆਂ ਟਾਲਣ ਦਾ ਫ਼ੈਸਲਾ ਕੀਤਾ ਹੈ | ਈ. ਐੱਫ਼. ਏ. ਨੇ ਸਨਿੱਚਰਵਾਰ ਨੂੰ ਬਿਆਨ ਜਾਰੀ ਕਰ ਕਿਹਾ ਕਿ ਇਹ ਫ਼ੈਸਲਾ ਸਾਰੀਆਂ ਡਿਵੀਜ਼ਨ ਅਤੇ ਸਥਾਨਕ ਪ੍ਰਤੀਯੋਗਤਾਵਾਂ 'ਤੇ ਲਾਗੂ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਇਹ ਫ਼ੈਸਲਾ ਪ੍ਰਧਾਨ ਮੰਤਰੀ ਅਤੇ ਖੇਡ ਮੰਤਰਾਲੇ ਦੇ ਨਿਰਦੇਸ਼ਾਂ 'ਤੇ ਲਿਆ ਗਿਆ ਹੈ |
ਆਸਟ੍ਰੇਲੀਆ ਦਾ ਘਰੇਲੂ ਟੂਰਨਾਮੈਂਟ ਸ਼ੈਫੀਲਡ ਸ਼ੀਲਡ ਰੱਦ
ਮੈਲਬੌਰਨ, ਆਸਟ੍ਰੇਲੀਆ ਦੀ ਘਰੇਲੂ ਪਹਿਲੀ ਸ਼੍ਰੇਣੀ ਟੂਰਨਾਮੈਂਟ ਸ਼ੈਫੀਲਡ ਸ਼ੀਲਡ ਨੂੰ ਕੋਰੋਨਾ ਵਾਇਰਸ ਦੇ ਖ਼ਤਰੇ ਦੇ ਚੱਲਦਿਆਂ ਰੱਦ ਕਰ ਦਿੱਤਾ ਗਿਆ ਹੈ | ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਸ਼ੈਫੀਲਡ ਸ਼ੀਲਡ ਨੂੰ ਰੱਦ ਕੀਤਾ ਗਿਆ ਹੈ | ਕ੍ਰਿਕਟ ਆਸਟ੍ਰੇਲੀਆ ਨੇ ਐਤਵਾਰ ਨੂੰ ਇਹ ਐਲਾਨ ਕਰਦਿਆਂ ਦੱਸਿਆ ਕਿ ਨਿਯਮਤ ਸੈਸ਼ਨ ਦੇ ਆਖ਼ਰੀ ਵਰਗ ਨੂੰ ਰੱਦ ਕਰ ਦਿੱਤਾ ਗਿਆ ਹੈ | ਖਿਡਾਰੀਆਂ ਨੂੰ ਸਨਿੱਚਰਵਾਰ ਰਾਤ ਹੀ ਇਸ ਦੀ ਸੂਚਨਾ ਦੇ ਦਿੱਤੀ ਗਈ ਸੀ |
ਕੁੱਲ ਹਿੰਦ ਅੰਤਰ 'ਵਰਸਿਟੀ ਔਰਤਾਂ ਦੀ ਜਿੰਮਨਾਸਟਿਕ ਪ੍ਰਤੀਯੋਗਤਾ ਮੁਲਤਵੀ
ਅੰਮਿ੍ਤਸਰ, (ਹਰਜਿੰਦਰ ਸਿੰਘ ਸ਼ੈਲੀ)- ਕੋਰੋਨਾ ਵਾਇਰਸ ਦੇ ਚੱਲਦਿਆਂ ਐਸੋਸੀਏਸ਼ਨ ਆਫ਼ ਇੰਡੀਅਨ ਯੂਨੀਵਰਸਿਟੀਜ਼ (ਏ. ਆਈ. ਯੂ.) ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਕਰਵਾਈ ਜਾਣ ਵਾਲੀ ਔਰਤਾਂ ਦੀ ਕੁੱਲ ਹਿੰਦ ਅੰਤਰ ਵਰਸਿਟੀ ਜਿਮਨਾਸਟਿਕ (ਆਰਟਿਸਟਿਕ ਅਤੇ ਰਿਦਮਿਕ) ਪ੍ਰਤੀਯੋਗਤਾ ਮੁਲਤਵੀ ਕਰ ਦਿੱਤੀ ਗਈ ਹੈ | ਇਸ ਬਾਰੇ ਜਾਣਕਾਰੀ ਦਿੰਦਿਆਂ ਜੀ. ਐੱਨ. ਡੀ. ਯੂ. ਦੇ ਖੇਡ ਵਿਭਾਗ ਦੇ ਡਾਇਰੈਕਟਰ ਪ੍ਰੋ: ਸੁਖਦੇਵ ਸਿੰਘ ਅਤੇ ਸਹਾਇਕ ਖੇਡ ਡਾਇਰੈਕਟਰ ਡਾ. ਕੰਵਰ ਮਨਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਇਹ ਪ੍ਰਤੀਯੋਗਤਾ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਪ੍ਰਤੀਯੋਗਤਾ ਦੀਆਂ ਅਗਲੀਆਂ ਤਰੀਕਾਂ ਦਾ ਐਲਾਨ ਅਗਲੇ ਕੁਝ ਦਿਨਾਂ ਤੱਕ ਕਰ ਦਿੱਤਾ ਜਾਵੇਗਾ |
ਕੋਲਕਾਤਾ, 15 ਮਾਰਚ (ਏਜੰਸੀ)- ਪੱਛਮੀ ਬੰਗਾਲ ਸਰਕਾਰ ਦੇ ਖੇਡ ਮੰਤਰਾਲੇ ਨੇ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਖਿਡਾਰਨ ਦੀਪਤੀ ਸ਼ਰਮਾ ਨੂੰ ਆਈ. ਸੀ. ਸੀ. ਮਹਿਲਾ ਟੀ-20 ਵਿਸ਼ਵ ਕੱਪ 'ਚ ਬਿਹਤਰ ਪ੍ਰਦਰਸ਼ਨ ਕਰਨ 'ਤੇ ਸਨਮਾਨਿਤ ਕੀਤਾ | ਦੀਪਤੀ ਨੇ ਟਵੀਟ ਕਰ ਕੇ ਕਿਹਾ ਕਿ ਇਸ ...
ਮਸਕਟ, 15 ਮਾਰਚ (ਏਜੰਸੀ)- ਭਾਰਤ ਦੇ ਅਚੰਤਾ ਸ਼ਰਥ ਕਮਲ ਨੇ ਐਤਵਾਰ ਨੂੰ ਆਈ.ਟੀ.ਟੀ.ਐੱਫ਼. ਚੈਲੰਜਰ ਓਮਾਨ ਓਪਨ ਟੇਬਲ ਟੈਨਿਸ ਟੂਰਨਾਮੈਂਟ ਜਿੱਤਿਆ | ਉਨ੍ਹਾਂ ਨੇ ਫਾਈਨਲ 'ਚ ਪੁਰਤਗਾਲ ਦੇ ਮਾਰਕਸ ਫਰੇਟਸ ਨੂੰ ਇਕ ਸਖ਼ਤ ਮੁਕਾਬਲੇ 'ਚ 6-11, 11-8, 12-10, 11-9, 3-11, 17-15 ਨਾਲ ਹਰਾਇਆ | ਕਮਲ ਨੇ ...
ਮਸਕਟ, 15 ਮਾਰਚ (ਏਜੰਸੀ)- ਭਾਰਤ ਦੇ ਸਟਾਰ ਟੇਬਲ ਟੈਨਿਸ ਖਿਡਾਰੀ ਅਚੰਤ ਸ਼ਰਤ ਕਮਲ ਨੇ ਦੋ ਸੈੱਟਾਂ 'ਚ ਪਿੱਛੇ ਰਹਿਣ ਤੋਂ ਬਾਅਦ ਸ਼ਾਨਦਾਰ ਵਾਪਸੀ ਕਰਦਿਆਂ ਰੂਸ ਦੇ ਕਿਰਿਲ ਸਕਾਕਕੋਵ ਨੂੰ ਸਖ਼ਤ ਟੱਕਰ 'ਚ ਹਰਾ ਕੇ ਆਈ. ਟੀ. ਟੀ. ਐੱਫ਼. ਚੈਲੰਜਰ ਪਲੱਸ ਓਮਾਨ ਓਪਨ ਟੇਬਲ ਟੈਨਿਸ ...
ਨਵੀਂ ਦਿੱਲੀ, 15 ਮਾਰਚ (ਏਜੰਸੀ)- ਹਾਲ ਹੀ 'ਚ ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਰੱਦ ਹੋਈ ਇਕ ਦਿਨਾਂ ਲੜੀ ਦੌਰਾਨ ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਮਾਂਜਰੇਕਰ ਨੂੰ ਕੁਮੈਂਟਰੀ ਪੈਨਲ 'ਚ ਜਗ੍ਹਾ ਨਹੀਂ ਦਿੱਤੀ ਗਈ | ਮਾਂਜਰੇਕਰ ਪਿਛਲੇ ਕਾਫ਼ੀ ਸਮੇਂ ਤੋਂ ਬੀ.ਸੀ.ਸੀ.ਆਈ. ...
ਪਟਿਆਲਾ, 15 ਮਾਰਚ (ਚਹਿਲ)-ਇੱਥੇ ਪੰਜਾਬੀ ਯੂਨੀਵਰਸਿਟੀ ਦੇ ਖੇਡ ਵਿਭਾਗ ਵਿਖੇ ਸਥਿਤ ਬਹੁਮੰਤਵੀ ਇੰਡੋਰ ਹਾਲ ਵਿਖੇ ਹੋਈ ਕੁੱਲ ਹਿੰਦ ਅੰਤਰਵਰਸਿਟੀ ਤਾਇਕਵਾਂਡੋ ਚੈਂਪੀਅਨਸ਼ਿਪ ਮੇਜ਼ਬਾਨ ਯੂਨੀਵਰਸਿਟੀ ਦੇ ਗੱਭਰੂਆਂ ਨੇ ਜਿੱਤਣ ਦਾ ਮਾਣ ਪ੍ਰਾਪਤ ਕੀਤਾ ਹੈ, ਜਦਕਿ ...
ਬਟਾਲਾ, 15 ਮਾਰਚ (ਕਾਹਲੋਂ)- ਸੰਤ ਬਾਬਾ ਹਜ਼ਾਰਾ ਸਿੰਘ ਫੁੱਟਬਾਲ/ਹਾਕੀ ਅਕੈਡਮੀ 'ਚ ਅੰਡਰ 11, 12, 13, 14, 15 ਤੇ 16 ਸਾਲ ਵਰਗ ਫੁੱਟਬਾਲ ਦੇ ਟਰਾਇਲ 21 ਤੇ 22 ਮਾਰਚ ਨੂੰ ਸੰਤ ਬਾਬਾ ਹਜ਼ਾਰਾ ਸਿੰਘ ਫੁੱਟਬਾਲ/ਹਾਕੀ ਅਕੈਡਮੀ ਨਿੱਕੇ ਘੁੰਮਣ ਦੀ ਗਰਾਊਾਡ ਵਿਖੇ ਹੋ ਰਹੇ ਹਨ | ਇਹ ਜਾਣਕਾਰੀ ...
ਨਵੀਂ ਦਿੱਲੀ, 15 ਮਾਰਚ (ਏਜੰਸੀ)- ਆਸਟ੍ਰੇਲੀਆ ਦੇ ਹਰਫਨਮੌਲਾ ਕ੍ਰਿਕਟ ਖਿਡਾਰੀ ਗਲੇਨ ਮੈਕਸਵੈੱਲ ਨੇ ਭਾਰਤੀ ਮੂਲ ਦੀ ਕੁੜੀ ਵਿਨੀ ਰਮਨ ਨਾਲ ਭਾਰਤੀ ਰੀਤੀ ਰਿਵਾਜਾਂ ਨਾਲ ਮੰਗਣੀ ਕਰਵਾ ਲਈ ਹੈ | ਇਸ ਗੱਲ ਦੀ ਜਾਣਕਾਰੀ ਉਨ੍ਹਾਂ ਦੀ ਮੰਗੇਤਰ ਵਿਨੀ ਰਮਨ ਨੇ ਸੋਸ਼ਲ ਮੀਡੀਆ ...
ਨਵੀਂ ਦਿੱਲੀ, 15 ਮਾਰਚ (ਏਜੰਸੀ)- ਰਵਿੰਦਰ ਜਡੇਜਾ ਭਾਰਤੀ ਟੀਮ ਦੇ ਅਹਿਮ ਖਿਡਾਰੀ ਹਨ | ਖੱਬੇ ਹੱਥ ਦੇ ਇਸ ਹਰਫਨਮੌਲਾ ਨੂੰ ਖੇਡ ਤੋਂ ਇਲਾਵਾ ਮੈਦਾਨ ਦੇ ਬਾਹਰ ਉਨ੍ਹਾਂ ਦੀ ਜ਼ਿੰਦਾ ਦਿਲੀ ਲਈ ਵੀ ਜਾਣਿਆ ਜਾਂਦਾ ਹੈ | ਜਡੇਜਾ ਨੂੰ ਅਕਸਰ 'ਸਰ' ਦੇ ਨਾਂਅ ਨਾਲ ਸੰਬੋਧਨ ਕੀਤਾ ...
ਏਥਨਜ਼, 15 ਮਾਰਚ (ਏਜੰਸੀ)- ਉਲੰਪਿਕ ਦੇ ਜਨਮਦਾਤਾ ਸਥਾਨ ਏਥਨਜ਼ 'ਚ ਟੋਕੀਓ 2020 ਉਲੰਪਿਕ ਖੇਡਾਂ ਦੀ ਮਸ਼ਾਲ ਕੋਰੋਨਾ ਵਾਇਰਸ ਦੇ ਖ਼ਤਰੇ ਨੂੰ ਦੇਖਦਿਆਂ ਖ਼ਾਲੀ ਸਟੇਡੀਅਮ 'ਚ ਸੌਾਪੀ ਜਾਵੇਗੀ | ਯੂਨਾਨ ਉਲੰਪਿਕ ਕਮੇਟੀ ਨੇ ਐਤਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ | ...
ਲੰਡਨ, 15 ਮਾਰਚ (ਏਜੰਸੀ)- ਡੈਨਮਾਰਕ ਦੇ ਵਿਕਟਰ ਐਕਸੇਲਸਨ ਨੇ ਐਤਵਾਰ ਨੂੰ ਪਹਿਲੀ ਵਾਰ ਆਲ ਇੰਗਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਦਾ ਿਖ਼ਤਾਬ ਜਿੱਤਿਆ | 21 ਸਾਲ ਬਾਅਦ ਡੈਨਮਾਰਕ ਦਾ ਕੋਈ ਖਿਡਾਰੀ ਚੈਂਪੀਅਨ ਬਣਿਆ | ਇਸ ਤੋਂ ਪਹਿਲਾਂ ਪੀਟਰ ਗੇਡ ਨੇ 1999 'ਚ ਇਹ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX