ਸਿਆਟਲ, 15 ਮਾਰਚ (ਹਰਮਨਪ੍ਰੀਤ ਸਿੰਘ)-ਅਮਰੀਕਾ ਦੀ ਵਾਸ਼ਿੰਗਟਨ ਸਟੇਟ ਵਿਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਅੱਜ ਵਧ ਕੇ 40 ਹੋ ਗਈ ਹੈ ਤੇ ਪੀੜਤਾਂ ਦੀ ਗਿਣਤੀ 642 ਤੱਕ ਪੁੱਜ ਗਈ ਹੈ | ਵਾਸ਼ਿੰਗਟਨ ਸਟੇਟ ਦੇ ਗਵਰਨਰ ਜੈ ਇਨਸਲੀ ਨੇ ਦੱਸਿਆ ਕਿ ਸਿਆਟਲ ਦੇ ਨਾਲ ਲੱਗਦੇ ਸ਼ਹਿਰ ਇਸਕਾਕੁਆ ਵਿਖੇ ਕੋਰੋਨਾ ਵਾਇਰਸ ਨਾਲ ਪੀੜਤਾਂ ਨੂੰ ਅਲੱਗ ਰੱਖਣ ਲਈ ਸਰਕਾਰ ਨੇ ਇਕ ਮੋਟਲ ਖਰੀਦਿਆ ਹੈ | ਇਨਸਲੀ ਨੇ ਕਿਹਾ ਕਿ ਇਸ ਵੇਲੇ ਸਟੇਟ ਦੀਆਂ 15 ਕਾਉਂਟੀਆਂ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਫੈਲ ਚੁੱਕਾ ਹੈ, ਜਿਥੇ ਸਟੇਟ ਦੀ 70 ਫ਼ੀਸਦੀ ਆਬਾਦੀ ਰਹਿੰਦੀ ਹੈ | ਇਸੇ ਦੌਰਾਨ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਅਮਰੀਕਾ ਭਰ ਵਿਚ ਐਲਾਨੀ ਐਮਰਜੈਂਸੀ ਦੇ ਡਰ ਤੋਂ ਬਾਅਦ ਅੱਜ ਵਾਸ਼ਿੰਗਟਨ ਸਟੇਟ ਦੇ ਤਕਰੀਬਨ ਸਾਰੇ ਸ਼ਹਿਰਾਂ ਵਿਚ ਵੱਡੇ ਸਟੋਰਾਂ 'ਤੇ ਲੋਕਾਂ ਨੇ ਵੱਡੀ ਪੱਧਰ 'ਤੇ ਵਾਧੂ ਸਾਮਾਨ ਖਰੀਦਿਆ, ਜਿਸ ਕਾਰਨ ਇਕ ਤਾਂ ਸਟੋਰਾਂ 'ਤੇ ਜ਼ਰੂਰੀ ਸਾਮਾਨ ਦੀ ਘਾਟ ਹੋ ਗਈ ਤੇ ਲੋਕਾਂ ਨੂੰ ਦੋ-ਦੋ ਘੰਟੇ ਬਿੱਲ ਦੇਣ ਨੂੰ ਇੰਤਜ਼ਾਰ ਕਰਨਾ ਪਿਆ | ਕਈ ਸਟੋਰਾਂ ਵਾਲਿਆਂ ਨੇ ਸਾਮਾਨ ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਸਨ | ਲੋਕਾਂ ਵਿਚ ਡਰ ਬਹੁਤ ਹੈ ਤੇ ਉਨ੍ਹਾਂ ਨੂੰ ਆਪਣੇ ਖਰਚਿਆਂ ਦੀ ਵੀ ਚਿੰਤਾ ਸ਼ੁਰੂ ਹੋ ਗਈ ਹੈ |
ਆਕਲੈਂਡ, 15 ਮਾਰਚ (ਹਰਮਨਪ੍ਰੀਤ ਸਿੰਘ ਸੈਣੀ)-ਨਿਊਜ਼ੀਲੈਂਡ ਦੇ ਸਮੇਂ ਮੁਤਾਬਿਕ ਅੱਜ ਦੁਪਹਿਰ ਸਮੇਂ ਇਥੇ ਕੋਰੋਨਾ ਵਾਇਰਸ ਦੇ ਦੋ ਹੋਰ ਕੇਸਾਂ ਦੀ ਪੁਸ਼ਟੀ ਹੋਣ ਤੋਂ ਬਾਅਦ ਇਹ ਅੰਕੜਾ 8 'ਤੇ ਪਹੁੰਚ ਗਿਆ ਅਤੇ ਸਥਾਨਕ ਲੋਕਾਂ 'ਚ ਡਰ ਤੇ ਸਹਿਮ ਦਾ ਮਾਹੌਲ ਵੀ ਬਣਦਾ ਜਾ ਰਿਹਾ ...
ਨਵੀਂ ਦਿੱਲੀ, 15 ਮਾਰਚ (ਏਜੰਸੀ)-ਕੋਰੋਨਾ ਵਾਇਰਸ ਦੇ ਚਲਦਿਆਂ ਫਿਲਮ ਤੇ ਟੀ.ਵੀ. ਇੰਡਸਟਰੀ ਨੇ 19 ਤੋਂ 31 ਮਾਰਚ ਤੱਕ ਸ਼ੂਟਿੰਗ ਬੰਦ ਕਰਨ ਦਾ ਫੈਸਲਾ ਲਿਆ ਹੈ | ਜ਼ਿਕਰਯੋਗ ਹੈ ਕਿ ਇਸ ਸਮੇਂ ਦੇਸ਼ ਤੇ ਦੇਸ਼ ਦੇ ਬਾਹਰ ਫਿਲਮ ਤੇ ਟੀ.ਵੀ. ਲਈ ਸ਼ੂਟਿੰਗ ਚੱਲ ਰਹੀ ਹੈ | ਅੱਜ ਐਤਵਾਰ ...
ਲੰਡਨ, 15 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਕਾਰਨ ਬਰਤਾਨੀਆ ਸਰਕਾਰ ਵਲੋਂ 70 ਸਾਲ ਤੋਂ ਵਧ ਉਮਰ ਦੇ ਲੋਕਾਂ ਨੂੰ 4 ਮਹੀਨਿਆਂ ਲਈ ਘਰਾਂ 'ਚ ਟਿਕੇ ਰਹਿਣ ਦੀ ਸਲਾਹ ਦਿੱਤੀ ਹੈ | ਇਸ ਦੇ ਨਾਲ ਹੀ ਸਰਕਾਰ ਵਲੋਂ ਨਿੱਜੀ ਹਸਪਤਾਲਾਂ ਨੂੰ ਵੀ ਬੈੱਡ ਖਾਲੀ ਰੱਖਣ ...
ਐਬਟਸਫੋਰਡ, 15 ਮਾਰਚ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ 'ਚ ਤੇਜ਼ੀ ਨਾਲ ਵਧ ਰਹੇ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 73 ਹੋਣ ਤੋਂ ਬਾਅਦ ਆਮ ਲੋਕਾਂ ਵਿਚ ਕਾਫ਼ੀ ਸਹਿਮ ਪਾਇਆ ਜਾ ਰਿਹਾ ਹੈ, ਜਿਸ ਕਾਰਨ ਕਈ ਸਮਾਗਮ ਰੱਦ ਕੀਤੇ ਜਾ ਰਹੇ ਹਨ | ...
ਹਾਰਟਫੋਟ/ਕਨੇਕਟੀਕਟ, 15 ਮਾਰਚ (ਹੁਸਨ ਲੜੋਆ ਬੰਗਾ)- ਅਮਰੀਕਾ ਦੀ ਇਕ ਸਟੇਟ ਕਨੇਕਟੀਕਟ ਦੇ ਗਵਰਨਰ ਨੇ ਸਿੱਖਾਂ ਦੇ ਕੈਲੰਡਰ ਨੂੰ ਮੁੱਖ ਰੱਖ ਕੇ ਸਿੱਖਾਂ ਨੂੰ ਨਾ ਸਿਰਫ਼ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ ਸਗੋਂ ਮਾਰਚ 14 ਨੂੰ 'ਸਿੱਖ ਨਿਊ ਯੀਅਰ' ਵਜੋਂ ਮਾਨਤਾ ਵੀ ...
ਟੋਰਾਂਟੋ, 15 ਮਾਰਚ (ਹਰਜੀਤ ਸਿੰਘ ਬਾਜਵਾ)- ਕੋਰੋਨਾ ਵਾਇਰਸ ਦੇ ਚਲਦਿਆਂ ਉੱਡ ਰਹੀਆਂ ਅਫਵਾਹਾਂ ਅਤੇ ਡਰ ਕਾਰਨ ਲੋਕ ਜ਼ਰੂਰੀ ਵਸਤਾਂ ਦੇ ਭੰਡਾਰ ਆਪਣੇ ਘਰਾਂ 'ਚ ਜਮ੍ਹਾਂ ਕਰਨ ਲੱਗ ਪਏ ਹਨ | ਖਾਧ ਪਦਾਰਥਾਂ ਦੇ ਸਟੋਰਾਂ 'ਤੇ ਸਵੇਰ ਤੋਂ ਹੀ ਲੋਕਾਂ ਦੀਆਂ ਲੰਮੀਆਂ ਕਤਾਰਾਂ ...
ਲੰਡਨ, 15 ਮਾਰਚ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਸ਼ਾਹੀ ਪਰਿਵਾਰ ਦੀ ਨੂੰ ਹ ਦੁਬਾਰਾ ਅਦਾਕਾਰੀ ਕਰਨਾ ਚਾਹੁੰਦੀ ਹੈ | ਸੂਤਰਾਂ ਅਨੁਸਾਰ ਮੇਗਨ ਦਾ ਨਿਸ਼ਾਨਾ ਹੈ ਕਿ ਉਹ ਸਤੰਬਰ ਜਾਂ ਅਕਤੂਬਰ ਤੱਕ ਅਦਾਕਾਰੀ 'ਚ ਵਾਪਸੀ ਕਰੇ, ਜਦ ਕਿ ਹੁਣ ਉਹ ਆਪਣੇ ਬੇਟੇ ਆਰਚੀ ...
ਮਿਲਾਨ (ਇਟਲੀ), 15 ਮਾਰਚ (ਇੰਦਰਜੀਤ ਸਿੰਘ ਲੁਗਾਣਾ)- ਮਹਾਂਮਾਰੀ ਕੋਰੋਨਾ ਨਾਲ ਅੱਜ ਇਟਲੀ ਗੰਭੀਰ ਸਥਿਤੀ 'ਚੋਂ ਲੰਘ ਰਿਹਾ ਹੈ, ਜਿਥੇ ਹਜ਼ਾਰਾਂ ਲੋਕ ਇਸ ਬਿਮਾਰੀ ਨਾਲ ਪੀੜਤ ਹਨ | ਇਨ੍ਹਾਂ ਲੋਕਾਂ ਦੀ ਸਾਂਭ ਸੰਭਾਲ ਲਈ ਇਟਾਲੀਅਨ ਡਾਕਟਰ ਅਤੇ ਨਰਸਾਂ ਆਪਣੀ ਸਿਹਤ ਦੀ ...
ਟੋਰਾਂਟੋ, 15 ਮਾਰਚ (ਸਤਪਾਲ ਸਿੰਘ ਜੌਹਲ)-ਕੈਨੇਡਾ ਵਿਖੇ ਟੋਰਾਂਟੋ ਸ਼ਹਿਰ ਅੰਦਰ ਡਾਊਨਟਾਊਨ ਇਲਾਕੇ 'ਚ ਖਾਲਸਾ ਸਾਜਨਾ ਦਿਹਾੜੇ ਨੂੰ ਸਮਰਪਿਤ ਸਾਲਾਨਾ ਵਿਰਾਸਤੀ ਨਗਰ ਕੀਰਤਨ ਰੱਦ ਕਰਨ ਦੀ ਖਬਰ ਮਿਲੀ ਹੈ | ਓ.ਐਸ.ਜੀ.ਸੀ. ਦੇ ਸਕੱਤਰ ਮਨਜੀਤ ਸਿੰਘ ਪਰਮਾਰ ਤੋਂ ਮਿਲੀ ...
ਕੋਪਨਹੈਗਨ, 15 ਮਾਰਚ (ਅਮਰਜੀਤ ਸਿੰਘ ਤਲਵੰਡੀ)- 31 ਦਸੰਬਰ 2019 ਤੋਂ 15 ਮਾਰਚ 2020 ਤੱਕ ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਦੇਸ਼ਾਂ 'ਚ ਪੀੜਤਾਂ ਸਬੰਧੀ ਪ੍ਰਾਪਤ ਸਰਕਾਰੀ ਅੰਕੜਿਆਂ ਅਨੁਸਾਰ ਲਗਪਗ 160,000 ਮਰੀਜ਼ਾਂ ਦੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿਚ 6000 ਦੇ ਕਰੀਬ ਮੌਤਾਂ ...
ਕੋਪਨਹੇਗਨ, 15 ਮਾਰਚ (ਅਮਰਜੀਤ ਸਿੰਘ ਤਲਵੰਡੀ)- ਦੁਨੀਆ ਦੇ ਦੇਸ਼ਾਂ ਦੇ ਸਿਹਤ ਵਿਭਾਗਾਂ ਵਲੋਂ ਜਾਰੀ ਅੰਕੜਿਆਂ ਮੁਤਾਬਿਕ ਜਿਥੇ ਅੱਜ ਤੱਕ 5800 ਤੋਂ ਵਧੇਰੇ ਲੋਕ ਕੋਰੋਨਾ ਰੋਗ ਨਾਲ ਮਰ ਚੁੱਕੇ ਹਨ , ਉਥੇ 5600 ਤੋਂ ਵਧੇਰੇ ਲੋਕ ਗੰਭੀਰ ਹਾਲਤ 'ਚ ਹਨ | ਜਾਣਕਾਰੀ ਮੁਤਾਬਕ ਹੁਣ ...
ਮਿਲਾਨ (ਇਟਲੀ), 15 ਮਾਰਚ (ਇੰਦਰਜੀਤ ਸਿੰਘ ਲੁਗਾਣਾ)-ਇਟਲੀ 'ਚ ਬੀਤੇ ਦਿਨੀਂ ਇਕ ਖਬਰ ਨਸ਼ਰ ਹੋਈ ਸੀ ਕਿ ਕੋਰੋਨਾ ਵਾਇਰਸ ਨਾਲ ਪੀੜਤ ਇਕ 44 ਸਾਲਾ ਭਾਰਤੀ ਵਿਅਕਤੀ ਜੋ ਚਿਸਤੇਰਨਾ ਨੇੜੇ ਰੋਮ ਦਾ ਰਹਿਣ ਵਾਲਾ ਸੀ, ਨੂੰ ਗੰਭੀਰ ਹਾਲਤ ਵਿਚ 5 ਮਾਰਚ ਨੂੰ ਰੋਮ ਦੇ ਪਲਨਸਾਨੀ ...
ਟੋਰਾਂਟੋ, 15 ਮਾਰਚ (ਸਤਪਾਲ ਸਿੰਘ ਜੌਹਲ)- ਕੋਰੋਨਾ ਵਾਇਰਸ ਦੇ ਪ੍ਰਕੋਪ ਕਾਰਨ ਕੈਨੇਡਾ 'ਚ ਵੀ ਹਰ ਖੇਤਰ ਖੜੋਤ ਦਾ ਸ਼ਿਕਾਰ ਹੋ ਰਿਹਾ ਹੈ, ਪਰ ਸਿਸਟਮ ਨੂੰ ਚੱਲਦਾ ਰੱਖਣ ਅਤੇ ਲੋਕਾਂ ਦੇ ਕੈਰੀਅਰ ਦਾ ਨੁਕਸਾਨ ਰੋਕਣ ਲਈ ਸਰਕਾਰਾਂ ਵਲੋਂ ਸੋਸ਼ਲ ਮੀਡੀਆ ਅਤੇ ਕੰਪਿਊਟਰ ...
ਲੈਸਟਰ (ਇੰਗਲੈਂਡ), 15 ਮਾਰਚ (ਸੁਖਜਿੰਦਰ ਸਿੰਘ ਢੱਡੇ)- ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਇੰਗਲੈਂਡ ਦੇ ਸ਼ਹਿਰ ਲੈਸਟਰ 'ਚ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਅੱਜ ਸੰਗਤਾਂ ਨਾਲ ਮੀਟਿੰਗ ਕਰਕੇ ਪਹਿਲਾਂ ਤੋਂ ...
ਨਵੀਂ ਦਿੱਲੀ, 15 ਮਾਰਚ (ਏਜੰਸੀ)- ਕੋਰੋਨਾ ਵਾਇਰਸ ਦੇ ਚਲਦਿਆਂ ਅਦਾਕਾਰ ਅਮਿਤਾਭ ਬਚਨ ਨੇ ਆਪਣਾ ਹਫ਼ਤਾਵਾਰੀ ਪ੍ਰੋਗਰਾਮ 'ਸੰਡੇ ਦਰਸ਼ਨ' ਰੱਦ ਕਰ ਦਿੱਤਾ ਹੈ ਤੇ ਆਪਣੇ ਪ੍ਰਸੰਸਕਾਂ ਨੂੰ ਸਾਵਧਾਨੀਆਂ ਵਰਤਨ ਦੀ ਸਲਾਹ ਦਿੱਤੀ ਹੈ | ਉਨ੍ਹਾਂ ਟਵੀਟ ਕਰਕੇ ਇਸ ਗੱਲ ਦੀ ...
ਵੀਨਸ (ਇਟਲੀ), 15 ਮਾਰਚ (ਹਰਦੀਪ ਸਿੰਘ ਕੰਗ)- ਕੋਰੋਨਾ ਵਾਇਰਸ ਨੂੰ ਲੈ ਕੇ ਇਟਲੀ 'ਚ ਲੱਗੀ ਐਮਰਜੈਂਸੀ ਕਾਰਨ ਲੋਕਾਂ ਨੂੰ ਆਪਣਾ 'ਵੀਕ ਐਾਡ' ਘਰਾਂ ਅੰਦਰ ਰਹਿ ਕੇ ਗੁਜ਼ਾਰਨਾ ਪਿਆ | ਆਮ ਤੌਰ 'ਤੇ ਇਟਾਲੀਅਨ ਲੋਕ ਯੂਰਪ ਦੇ ਦੂਜੇ ਮੁਲਕਾਂ ਵਾਂਗ ਹਫ਼ਤੇ ਦੇ ਅਖੀਰ 'ਚ ਅਕਸਰ ਘੁੰਮਣ ...
ਲਿਸਬਨ (ਪੁਰਤਗਾਲ), 15 ਮਾਰਚ (ਤੇਜਪਾਲ ਸਿੰਘ)- ਕੋਰੋਨਾ ਨੂੰ ਲੈ ਕੇ ਪੁਰਤਗਾਲ 'ਚ ਵੀ ਹੁਣ ਤੱਕ 245 ਕੇਸ ਸਾਹਮਣੇ ਆ ਚੁੱਕੇ ਹਨ ਤੇ 2200 ਦੇ ਕਰੀਬ ਸ਼ੱਕ ਦੇ ਅਧੀਨ ਹਨ | ਪੁਰਤਗਾਲ ਦੇ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ | ਬਾਜ਼ਾਰਾਂ ਵਲੋਂ ਆਪਣੇ ਕੰਮ ਦੇ ਸਮੇਂ 'ਚ ਵੀ ਵੱਡੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX