ਤਾਜਾ ਖ਼ਬਰਾਂ


ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਹੋਏ ਮੁਕਾਬਲੇ 'ਚ ਸਰਫਰਾਜ਼ ਅਹਿਮਦ ਨਾਂਅ ਦਾ ਪੁਲਿਸ ਮੁਲਾਜ਼ਮ ਜ਼ਖਮੀ
. . .  11 minutes ago
ਨਵੀਂ ਦਿੱਲੀ, 14 ਅਗਸਤ - ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਜੰਮੂ-ਕਸ਼ਮੀਰ ਪੁਲਿਸ ਨਾਲ ਹੋਏ ਮੁਕਾਬਲੇ 'ਚ ਸਰਫ਼ਰਾਜ਼ ਅਹਿਮਦ ਨਾਂਅ ਦਾ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਇਕ ਅੱਤਵਾਦੀ ਵੀ ਜ਼ਖਮੀ ਹੋਇਆ ਹੈ ।
ਚੰਡੀਗੜ੍ਹ : 11 ਵਕੀਲਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਐਡੀਸ਼ਨਲ ਜੱਜ ਲਾਇਆ ਗਿਆ
. . .  32 minutes ago
ਫਰੀਦਕੋਟ : ਵੀ.ਸੀ. ਡਾ: ਅਵਨੀਸ਼ ਕੁਮਾਰ ਟਿੱਲਾ ਬਾਬਾ ਫਰੀਦ ਵਿਖੇ ਹੋਏ ਨਤਮਸਤਕ
. . .  37 minutes ago
ਸ੍ਰੀਨਗਰ ਦੇ ਨੌਹੱਟਾ ਇਲਾਕੇ 'ਚ ਮੁੱਠਭੇੜ ਸ਼ੁਰੂ, ਆਪ੍ਰੇਸ਼ਨ 'ਚ ਲੱਗੇ ਪੁਲਿਸ ਤੇ ਸੀ.ਆਰ.ਪੀ.ਐਫ. ਦੇ ਜਵਾਨ
. . .  about 1 hour ago
ਆਜ਼ਾਦੀ ਦਿਹਾੜੇ 'ਤੇ ਦਿੱਲੀ 'ਚ ਹੋਵੇਗੀ ਬੇਮਿਸਾਲ ਸੁਰੱਖਿਆ, 10,000 ਬਲ ਤਾਇਨਾਤ, 1000 ਕੈਮਰਿਆਂ ਦੀ ਹੋਵੇਗੀ ਨਿਗਰਾਨੀ
. . .  about 1 hour ago
ਨਵੀਂ ਦਿੱਲੀ, 14 ਅਗਸਤ - ਉੱਤਰੀ ਦਿੱਲੀ ਦੇ ਡੀ.ਸੀ.ਪੀ. ਸਾਗਰ ਸਿੰਘ ਕਲਸੀ ਨੇ ਦੱਸਿਆ ਕਿ ਆਜ਼ਾਦੀ ਦਿਵਸ ਦੇ ਜਸ਼ਨਾਂ ਲਈ 10,000 ਤੋਂ ਵੱਧ ਬਲ ਤਾਇਨਾਤ ਕੀਤੇ ਗਏ ਹਨ । 1000 ਤੋਂ ਵੱਧ ਕੈਮਰੇ ਲਗਾਏ ...
ਨਵੀਂ ਦਿੱਲੀ : ਕੋਵਿਡ -19 ਦਾ ਮੁਕਾਬਲਾ ਕਰਨ ਵਿਚ ਭਾਰਤ ਦੀਆਂ ਪ੍ਰਾਪਤੀਆਂ ਕਈ ਵਿਕਸਤ ਦੇਸ਼ਾਂ ਨਾਲੋਂ ਬਿਹਤਰ ਹਨ - ਰਾਸ਼ਟਰਪਤੀ ਦਰੋਪਦੀ ਮੁਰਮੂ
. . .  about 1 hour ago
ਜੰਮੂ-ਕਸ਼ਮੀਰ : ਭਾਰਤ ਦੇ 76ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਤਿਰੰਗੇ ਨਾਲ ਚਮਕਿਆ ਮੁਬਾਰਕ ਮੰਡੀ ਕੰਪਲੈਕਸ
. . .  about 1 hour ago
ਹਰਿਆਣਾ: 'ਅਗਨੀਪਥ' ਭਰਤੀ ਰੈਲੀ ਲਈ ਹਜ਼ਾਰਾਂ ਨੌਜਵਾਨਾਂ 'ਚ ਜੋਸ਼
. . .  about 1 hour ago
"ਆਪ' ਦੇ ਰਾਜ ਸਭਾ ਮੈਂਬਰ ਸੰਦੀਪ ਪਾਠਕ ਨੂੰ ਮਿਲੇ ਦੀਪਕ ਬਾਲੀ
. . .  about 2 hours ago
ਮੁੱਖ ਮੰਤਰੀ ਦੀ ਆਮਦ ਤੋਂ ਤੁਰੰਤ ਬਾਅਦ ਲੁਧਿਆਣਾ ਵਿਚ ਚੱਲੀਆਂ ਗੋਲੀਆਂ , ਦੋ ਜ਼ਖਮੀ
. . .  about 2 hours ago
ਲੁਧਿਆਣਾ ,14 ਅਗਸਤ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਮੁੱਖ ਮੰਤਰੀ ਦੇ ਪਹੁੰਚਣ ਤੋਂ ਤੁਰੰਤ ਬਾਅਦ ਦੁੱਗਰੀ ਦੀ ਫੇਸ ਇਕ ਦੀ ਮਾਰਕੀਟ ਵਿਚ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ ...
ਰਾਸ਼ਟਰਪਤੀ ਦਰੋਪਦੀ ਮੁਰੂਮ ਨੇ ਦੇਸ਼ ਨੂੰ ਕੀਤਾ ਸੰਬੋਧਨ, ਕਿਹਾ, ‘2047 ਤੱਕ ਆਜ਼ਾਦੀ ਘੁਲਾਟੀਆਂ ਦੇ ਸੁਪਨੇ ਹੋਣਗੇ ਸਾਕਾਰ’
. . .  about 4 hours ago
ਨਵੀਂ ਦਿੱਲੀ, 14 ਅਗਸਤ-75ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਵਲੋਂ ਦੇਸ਼ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇਸ਼-ਵਿਦੇਸ਼ 'ਚ ਵੱਸਦੇ ਸਾਰੇ ਭਾਰਤੀਆਂ ਨੂੰ ਨਿੱਘੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ 14 ਅਗਸਤ ਦਾ ਦਿਨ ਵੰਡ-ਖੌਫ਼ਨਾਕ...
ਦੋ-ਰੋਜ਼ਾ ਨੈਸ਼ਨਲ ਵਰਕਸ਼ਾਪ ਦੀਆਂ ਤਿਆਰੀਆਂ ਦੇ ਜਾਇਜ਼ੇ ਸੰਬੰਧੀ ਵਿੱਤੀ ਕਮਿਸ਼ਨਰ ਪੇਂਡੂ ਵਿਕਾਸ ਤੇ ਪੰਚਾਇਤ ਨੇ ਕੀਤੀ ਮੀਟਿੰਗ
. . .  about 4 hours ago
ਐੱਸ.ਏ.ਐੱਸ.ਨਗਰ, 14 ਅਗਸਤ (ਕੇ.ਐਸ. ਰਾਣਾ)- ਕੇਂਦਰੀ ਪੰਚਾਇਤ ਰਾਜ ਮੰਤਰਾਲੇ ਵਲੋਂ ਸਥਾਈ ਵਿਕਾਸ ਦੇ ਟੀਚਿਆਂ ਦੇ ਸਥਾਨੀਕਰਨ ਦੇ ਸੰਬੰਧੀ ਵੱਖ-ਵੱਖ ਸੂਬਿਆਂ ਨੂੰ ਦਿੱਤੇ 9 ਥੀਮਜ਼ 'ਤੇ ਕਰਵਾਈਆਂ ਜਾਣ ਵਾਲੀਆਂ ਕੌਮੀ ਵਰਕਸ਼ਾਪਾਂ 'ਚੋਂ ,ਪੰਜਾਬ ਸੂਬੇ 'ਚ ਪਹਿਲੀ ਵਰਕਸ਼ਾਪ 22 ਤੇ 23...
ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਕੱਚੇ ਕਾਮਿਆਂ ਦੀ ਤਿੰਨ ਦਿਨਾਂ ਹੜਤਾਲ ਮੁਲਤਵੀ
. . .  about 5 hours ago
ਬੁਢਲਾਡਾ, 14 ਅਗਸਤ (ਸਵਰਨ ਸਿੰਘ ਰਾਹੀ)-ਪੰਜਾਬ ਰੋਡਵੇਜ਼, ਪਨਬੱਸ ਤੇ ਪੀ.ਆਰ.ਟੀ.ਸੀ. ਦੇ ਕੱਚੇ ਕਾਮਿਆਂ ਵਲੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਅੱਜ ਤੋਂ ਸ਼ੁਰੂ ਕੀਤੀ ਤਿੰਨ ਦਿਨਾਂ ਦੀ ਹੜਤਾਲ ਮੁਲਤਵੀ ਕਰ ਦਿੱਤੀ ਹੈ...
ਅਜ਼ਾਦੀ ਦਿਹਾੜੇ ਮੌਕੇ ਫ਼ੇਜ਼ 5 ਮੁਹਾਲੀ ਦੇ ਆਮ ਆਦਮੀ ਕਲੀਨਿਕ ਨੂੰ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਕਰਨਗੇ ਲੋਕ ਅਰਪਣ
. . .  about 5 hours ago
ਐਸ.ਏ.ਐਸ. ਨਗਰ, 14 ਅਗਸਤ (ਕੇ. ਐੱਸ ਰਾਣਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵਲੋਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਹੀ ਮਿਆਰੀ ਸਿਹਤ ਸਹੂਲਤਾਂ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸਥਾਪਿਤ ਕੀਤੇ ਜਾ ਰਹੇ ਆਮ...
ਪਟਿਆਲਾ ਦੀ ਸਟੇਟ ਬੈਂਕ ਆਫ਼ ਇੰਡੀਆ ਬਰਾਂਚ 'ਚੋਂ 35 ਲੱਖ ਰੁਪਏ ਦੀ ਹੋਈ ਚੋਰੀ ਦੀ ਵਾਰਦਾਤ ਨੂੰ ਪਟਿਆਲਾ ਪੁਲਿਸ ਨੇ ਸੁਲਝਾਇਆ
. . .  about 5 hours ago
ਪਟਿਆਲਾ, 14 ਅਗਸਤ (ਅਮਨਦੀਪ ਸਿੰਘ)- ਪਟਿਆਲਾ ਪੁਲਿਸ ਵਲੋਂ ਸਟੇਟ ਬੈਂਕ ਆਫ਼ ਇੰਡੀਆ 'ਚ 35 ਲੱਖ ਰੁਪਏ ਦੀ ਹੋਈ ਚੋਰੀ ਦੇ ਮਾਮਲੇ 'ਚ ਮੱਧ ਪ੍ਰਦੇਸ਼ ਤੋਂ 33 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ...
ਮਿਸਰ ਦੇ ਚਰਚ 'ਚ ਲੱਗੀ ਭਿਆਨਕ ਅੱਗ, ਹਾਦਸੇ 'ਚ 35 ਲੋਕਾਂ ਦੀ ਮੌਤ
. . .  about 5 hours ago
ਕਾਹਿਰਾ, 14 ਅਗਸਤ-ਮਿਸਰ ਦੇ ਗੀਜ਼ਾ ਸ਼ਹਿਰ 'ਚ ਇਕ ਚਰਚ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਅੱਗ ਦੇ ਲੱਗਣ ਨਾਲ 35 ਲੋਕਾਂ ਦੀ ਮੌਤ ਹੋ ਗਈ ਜਦਕਿ 45 ਹੋਰ ਜ਼ਖ਼ਮੀ ਹੋ ਗਏ ਹਨ।
'ਹਰ ਹੱਥ ਤਿਰੰਗਾ' ਪ੍ਰੋਗਰਾਮ ਤਹਿਤ ਬੋਲੇ ਅਰਵਿੰਦ ਕੇਜਰੀਵਾਲ, ਕਿਹਾ 'ਪੂਰੇ ਦੇਸ਼ 'ਚ ਸਭ ਤੋਂ ਉੱਚੇ ਤਿਰੰਗੇ ਦਿੱਲੀ 'ਚ ਹਨ'
. . .  about 5 hours ago
ਨਵੀਂ ਦਿੱਲੀ, 14 ਅਗਸਤ- ਦਿੱਲੀ 'ਚ ਆਯੋਜਿਤ 'ਹਰ ਹੱਥ ਤਿਰੰਗਾ' ਪ੍ਰੋਗਰਾਮ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਪੂਰਾ ਦੇਸ਼ ਇਸ ਸਮੇਂ ਦੇਸ਼ ਭਗਤੀ 'ਚ ਡੁੱਬਿਆ ਹੋਇਆ ਹੈ। ਇਹ ਸਮਾਂ ਉਨ੍ਹਾਂ ਸ਼ਹੀਦਾਂ ਨੂੰ ਯਾਦ ਕਰਨ ਦਾ...
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਕਿਹਾ, 'ਬਸ ਕੁਝ ਘੰਟਿਆਂ 'ਚ ਹੀ ਇਕ ਹੋਰ ਗਾਰੰਟੀ ਪੂਰੀ ਹੋਣ ਜਾ ਰਹੀ ਹੈ'
. . .  about 5 hours ago
ਚੰਡੀਗੜ੍ਹ, 14 ਅਗਸਤ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਚੋਣਾਂ ਦੌਰਾਨ ਅਸੀਂ ਪੰਜਾਬੀਆਂ ਨੂੰ ਇਕ ਵੱਡੀ ਗਾਰੰਟੀ ਦਿੱਤੀ ਸੀ ਕਿ ਹਰ ਪਿੰਡ 'ਚ ਇਕ ਆਮ ਆਦਮੀ ਕਲੀਨਿਕ ਖੋਲ੍ਹਾਂਗੇ...
ਅਟਾਰੀ ਸਰਹੱਦ 'ਤੇ ਰੀਟਰੀਟ ਸੈਰੇਮਨੀ ਦੇਖਣ ਆ ਰਹੇ ਸੈਲਾਨੀ ਤਿਰੰਗੇ ਦੇ ਰੰਗ 'ਚ ਰੰਗੇ
. . .  about 7 hours ago
ਅਟਾਰੀ, 14 ਅਗਸਤ (ਗੁਰਦੀਪ ਸਿੰਘ ਅਟਾਰੀ ਬਾਰਡਰ)-ਆਜ਼ਾਦੀ ਦਿਹਾੜੇ ਮੌਕੇ ਭਾਰਤ ਪਾਕਿਸਤਾਨ ਦੋਹਾਂ ਗੁਆਂਢੀ ਦੇਸ਼ਾਂ ਦੀ ਸਾਂਝੀ ਰੀਟਰੀਟ ਸੈਰੇਮਨੀ ਦੇਖਣ ਆ ਰਹੇ ਸੈਲਾਨੀ ਦੇਸ਼ ਦੀ ਸ਼ਾਨ ਤਿਰੰਗੇ ਦੇ ਰੰਗਾਂ 'ਚ ਆਪਣੇ ਆਪ ਨੂੰ ਰੰਗ ਰਹੇ ਹਨ। ਦਰਸ਼ਕ ਗੈਲਰੀ 'ਚ ਝੰਡੇ...
ਪ੍ਰਾਈਵੇਟ ਬੱਸ ਆਪ੍ਰੇਟਰਾਂ ਦੀਆਂ ਮੰਗਾਂ 'ਤੇ ਸਰਕਾਰ ਨਾਲ ਬਣੀ ਸਹਿਮਤੀ, ਮੀਟਿੰਗ ਉਪਰੰਤ ਧਰਨੇ ਦਾ ਪ੍ਰੋਗਰਾਮ ਕੀਤਾ ਰੱਦ
. . .  about 7 hours ago
ਚੰਡੀਗੜ੍ਹ, 14 ਅਗਸਤ-ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਵਲੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਲਈ ਸਹਿਮਤੀ ਦੇਣ ਤੋਂ ਬਾਅਦ ਪੰਜਾਬ ਦੇ ਪ੍ਰਾਈਵੇਟ ਬੱਸ ਆਪ੍ਰੇਟਰਾਂ ਨੇ ਆਪਣਾ ਪ੍ਰਸਤਾਵਿਤ ਧਰਨਾ...
ਸੀ.ਆਈ.ਏ ਸਟਾਫ਼ ਫਗਵਾੜਾ ਦੇ ਇੰਚਾਰਜ ਸਿਕੰਦਰ ਸਿੰਘ ਦੀ ਰਾਸ਼ਟਰਪਤੀ ਐਵਾਰਡ ਲਈ ਹੋਈ ਚੋਣ
. . .  about 8 hours ago
ਫਗਵਾੜਾ, 14 ਅਗਸਤ (ਹਰਜੋਤ ਸਿੰਘ ਚਾਨਾ)-ਇੱਥੋਂ ਦੇ ਸੀ.ਆਈ.ਏ ਸਟਾਫ਼ ਇੰਚਾਰਜ ਐੱਸ.ਆਈ. ਸਿਕੰਦਰ ਸਿੰਘ ਨੂੰ ਅੱਜ ਆਜ਼ਾਦੀ ਦਿਵਸ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਦੇ ਕੇ ਸਨਮਾਨ ਲਈ ਚੁਣਿਆ ਗਿਆ ਹੈ। ਸਿਕੰਦਰ ਸਿੰਘ ਵਿਰਕ ਦਾ ਜਨਮ 14-2-72 ਨੂੰ ਪਿੰਡ ਮਿੱਠਾਪੁਰ...
ਬੱਸ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ, ਇਕ ਜ਼ਖ਼ਮੀ
. . .  1 minute ago
ਅਜਨਾਲਾ, 14 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕਸਬਾ ਰਾਜਾਸਾਂਸੀ ਵਿਖੇ ਨਿੱਜੀ ਬੱਸ ਤੋਂ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਇਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਥਾਣਾ ਰਾਜਾਸਾਂਸੀ ਦੀ ਪੁਲਿਸ ਵਲੋਂ ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ...
ਮੁੱਖ ਮੰਤਰੀ ਮਾਨ ਨੇ 'ਲਾਲ ਸਿੰਘ ਚੱਢਾ' ਫ਼ਿਲਮ ਦੇਖਣ ਤੋਂ ਬਾਅਦ ਕੀਤਾ ਟਵੀਟ, ਆਮਿਰ ਖਾਨ ਤੇ ਉਨ੍ਹਾਂ ਦੀ ਟੀਮ ਨੂੰ ਦਿੱਤੀ ਵਧਾਈ
. . .  about 9 hours ago
ਚੰਡੀਗੜ੍ਹ, 14 ਅਗਸਤ-ਇਨ੍ਹੀਂ-ਦਿਨੀਂ ਬਾਲੀਵੁੱਡ ਅਦਾਕਾਰ ਆਮਿਰ ਖਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' ਬੇਹੱਦ ਚਰਚਾ 'ਚ ਹੈ, ਜਿਸ ਨੂੰ ਲੋਕ ਕਾਫ਼ੀ ਪਸੰਦ ਵੀ ਕਰ ਰਹੇ ਹਨ ਅਤੇ ਇਸ ਫ਼ਿਲਮ ਨੂੰ ਲੈ ਕੇ ਆਪਣੀ ਰਾਏ ਵੀ ਦੇ ਰਹੇ ਹਨ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ...
ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਸੰਗਰੂਰ 'ਚ ਰੱਖੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ
. . .  about 9 hours ago
ਸੰਗਰੂਰ, 14 ਅਗਸਤ (ਧੀਰਜ ਪਸ਼ੋਰੀਆ)-ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਨੇ ਅੱਜ ਸੰਗਰੂਰ 'ਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ। ਕੈਬਨਿਟ ਮੰਤਰੀ ਨੇ ਬੱਸ ਸਟੈਂਡ ਨੇੜੇ 9.46 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ 66 ਕੇ.ਵੀ...
ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਸਰਹੱਦ 'ਤੇ ਹੋਇਆ ਮਿਠਾਈਆਂ ਦਾ ਅਦਾਨ-ਪ੍ਰਦਾਨ
. . .  about 9 hours ago
ਫ਼ਾਜ਼ਿਲਕਾ, 14 ਅਗਸਤ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਦੀ ਫ਼ਾਜ਼ਿਲਕਾ ਸੈਕਟਰ 'ਚ ਸਾਦਕੀ ਚੌਕੀ ਦੀ ਜ਼ੀਰੋ ਲਾਈਨ ਤੇ ਪਾਕਿਸਤਾਨ ਦੇ ਆਜ਼ਾਦੀ ਦਿਹਾੜੇ ਤੇ ਪਾਕਿਸਤਾਨ ਵਲੋਂ ਭਾਰਤ ਨੂੰ ਮਿਠਾਈਆਂ ਭੇਟ ਕੀਤੀਆਂ ਗਈਆਂ...
ਹੋਰ ਖ਼ਬਰਾਂ..
ਜਲੰਧਰ : ਸੋਮਵਾਰ 3 ਚੇਤ ਸੰਮਤ 552

ਜਲੰਧਰ

ਪੀ. ਸੀ. ਪੀ. ਕੰਪਨੀ ਨੂੰ ਸਟਰੀਟ ਲਾਈਟਾਂ ਦਾ ਕੰਮ ਲੈਣ ਲਈ ਮਨਾਉਣ ਲੱਗੀ ਨਗਰ ਨਿਗਮ

ਜਲੰਧਰ, 15 ਮਾਰਚ (ਸ਼ਿਵ ਸ਼ਰਮਾ)-ਸ਼ਹਿਰ 'ਚ ਹਜ਼ਾਰਾਂ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਹੈ ਜਦਕਿ ਦੂਜੇ ਪਾਸੇ ਨਿਗਮ ਤੇ ਸਮਾਰਟ ਸਿਟੀ ਕਮੇਟੀ ਕੋਲ ਸ਼ਹਿਰ ਵਿਚ ਮੌਜੂਦਾ 65000 ਸਟਰੀਟ ਲਾਈਟਾਂ ਨੂੰ 49 ਕਰੋੜ ਦੀ ਲਾਗਤ ਨਾਲ ਐਲ. ਈ. ਡੀ. 'ਚ ਬਦਲਣ ਲਈ ਟੈਂਡਰ ਸਿਰੇ ਨਹੀਂ ਚੜ ਰਹੇ ਹਨ | ਹੁਣ ਚੌਥੀ ਵਾਰ ਟੈਂਡਰ ਲਗਾਏ ਜਾ ਰਹੇ ਹਨ ਜਦਕਿ ਦੂਜੇ ਪਾਸੇ ਨਿਗਮ ਤੋਂ ਇਲਾਵਾ ਚੰਡੀਗੜ੍ਹ ਵਿਚ ਵੀ ਕੁੱਝ ਅਫ਼ਸਰ ਕੰਮ ਛੱਡ ਕੇ ਜਾ ਚੁੱਕੀ ਪੀ. ਸੀ. ਪੀ. ਇੰਟਰਨੈਸ਼ਨਲ ਲਿਮ. ਨਾਲ ਸੰਪਰਕ ਕਰਕੇ ਉਸ ਨੂੰ ਇਹ ਕੰਮ ਲੈਣ ਲਈ ਮਨਾਉਣ ਦੇ ਯਤਨ ਕੀਤੇ ਜਾ ਰਹੇ ਹਨ ਜਿਹੜੇ ਕਿ ਅਜੇ ਤੱਕ ਸਫਲ ਨਹੀਂ ਹੋ ਸਕੇ ਹਨ | ਕਾਂਗਰਸ ਦੇ ਕੌਾਸਲਰ ਸਮੇਤ ਮੇਅਰ ਵਲੋਂ ਵੀ ਪੀ. ਸੀ. ਪੀ. ਕੰਪਨੀ ਨਾਲ ਕੀਤਾ ਗਿਆ 274 ਕਰੋੜ ਦੇ ਪ੍ਰਾਜੈਕਟਾਂ ਬਾਰੇ ਇਕਰਾਰਨਾਮਾ ਇਹ ਕਹਿ ਕੇ ਰੱਦ ਕਰ ਦਿੱਤਾ ਗਿਆ ਸੀ ਕਿ ਉਹ ਵਾਧੂ ਰਕਮ ਵਸੂਲ ਰਹੀ ਸੀ ਤੇ ਇਸ ਬਾਰੇ ਦੱਸਿਆ ਗਿਆ ਸੀ ਕਿ ਉਹ 34 ਕਰੋੜ ਰੁਪਏ ਵਾਧੂ ਲਗਾ ਰਹੀ ਸੀ ਪਰ ਪੀ. ਐਮ. ਆਈ. ਡੀ. ਸੀ. ਦੀ ਜਾਂਚ ਤੋਂ ਬਾਅਦ ਸਾਰੇ ਦੋਸ਼ ਖੋਖਲੇ ਸਾਬਤ ਹੋਏ ਸਨ | ਪੀ. ਸੀ. ਪੀ. ਨੇ ਸ਼ਹਿਰ ਵਿਚ 5000 ਐਲ. ਈ. ਡੀ. ਲਾਈਟਾਂ ਲਗਾ ਕੇ ਸ਼ਹਿਰ ਵਿਚ ਕਈ ਹਿੱਸਿਆਂ ਨੂੰ ਜਗਮਗ ਕਰ ਦਿੱਤਾ ਸੀ ਪਰ ਕੁੱਝ ਕੌਾਸਲਰਾਂ ਤੇ ਮੇਅਰ ਨਾਲ ਹੋਏ ਵਿਵਾਦ ਤੋਂ ਬਾਅਦ ਇਸ ਪ੍ਰਾਜੈਕਟ ਨੂੰ ਰੱਦ ਕਰ ਦਿੱਤਾ ਗਿਆ ਸੀ | ਕੰਪਨੀ ਦੀ ਬਣਦੀ ਅਦਾਇਗੀ 8 ਕਰੋੜ ਵੀ ਨਹੀਂ ਦਿੱਤੀ ਗਈ ਸੀ | ਸਾਲਸ ਵਿਚ ਇਸ ਮਾਮਲੇ ਦਾ ਕੇਸ ਚੱਲ ਰਿਹਾ ਹੈ | ਦੱਸਿਆ ਜਾਂਦਾ ਹੈ ਕਿ ਨਾ ਸਿਰਫ਼ ਚੰਡੀਗੜ੍ਹ ਤੋਂ ਸਗੋਂ ਨਿਗਮ ਦੇ ਕੁਝ ਅਫ਼ਸਰ ਵੀ ਕੰਪਨੀ ਨੂੰ ਇਸ ਪ੍ਰਾਜੈਕਟ ਨੂੰ ਲੈਣ ਦਾ ਪੇਸ਼ਕਸ਼ ਕਰ ਰਹੇ ਹਨ | ਕੰਪਨੀ ਵਲੋਂ ਇਸ ਕੰਮ ਵਿਚ ਹੁਣ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ ਹੈ | ਨਿਗਮ ਨੇ ਪੀ. ਸੀ. ਪੀ. ਕੰਪਨੀ ਨਾਲ ਤਾਂ ਇਕਰਾਰਨਾਮੇ ਦੀਆਂ ਕਈਆਂ ਸ਼ਰਤਾਂ ਲਗਾਈਆਂ ਸਨ ਪਰ ਹੁਣ 49 ਕਰੋੜ ਦੇ ਪ੍ਰਾਜੈਕਟ 'ਚ ਇਸ ਤਰ੍ਹਾਂ ਦੀਆਂ ਸਾਰੀਆਂ ਸ਼ਰਤਾਂ ਹਟਾ ਦਿੱਤੀਆਂ ਗਈਆਂ ਸਨ | ਲਾਈਟਾਂ ਲਗਾਉਣ 'ਤੇ ਪੀ. ਸੀ. ਪੀ. ਨੇ 62 ਫ਼ੀਸਦੀ ਬਿਜਲੀ ਬੱਚਤ ਦਾ ਭਰੋਸਾ ਦਿੱਤਾ ਸੀ ਪਰ ਇਸ ਪ੍ਰਾਜੈਕਟ 'ਚ ਬੱਚਤ ਸ਼ਬਦ ਹੀ ਗ਼ਾਇਬ ਕਰ ਦਿੱਤਾ ਗਿਆ ਹੈ ਸਗੋਂ ਹੁਣ ਬਿਜਲੀ ਦੇ ਬਿੱਲ ਵੀ ਨਿਗਮ ਨੂੰ ਦੇਣੇ ਪੈਣਗੇ | ਪਹਿਲਾਂ ਕੰਪਨੀ ਕੋਲ ਕਈ ਗਰੰਟੀਆਂ ਲਈਆਂ ਸਨ ਪਰ ਹੁਣ ਨਵੇਂ ਪ੍ਰਾਜੈਕਟ ਵਿਚ ਤਾਂ ਪੁਰਾਣੇ ਇਕਰਾਰਨਾਮੇ ਤੋਂ ਉਲਟ ਸ਼ਰਤਾਂ ਸ਼ਾਮਿਲ ਕੀਤੀਆਂ ਗਈਆਂ ਹਨ | ਸ਼ਹਿਰਵਾਸੀਆਂ 'ਚ ਇਸ ਗੱਲ ਤੋਂ ਰੋਸ ਹੈ ਕਿ ਜੇਕਰ ਕਰੋੜਾਂ ਰੁਪਏ ਮੌਜੂਦ ਹੋਣ ਕਰਕੇ ਪ੍ਰਾਜੈਕਟ ਸਿਰੇ ਨਹੀਂ ਚੜ ਰਹੇ ਹਨ ਤਾਂ ਸ਼ਹਿਰ ਨੂੰ ਸਮਾਰਟ ਸਿਟੀ ਵਿਚ ਆਉਣ ਦਾ ਕਿ ਫ਼ਾਇਦਾ ਹੈ |
ਜੱਸਲ ਦਾ ਧਰਨਾ ਮੁਲਤਵੀ
ਵਾਰਡ ਨੰਬਰ 80 ਦੇ ਕੌਾਸਲਰ ਦੇਸ ਰਾਜ ਜੱਸਲ ਨੇ ਆਪਣੇ ਹਲਕੇ ਵਿਚ 450 ਸਟਰੀਟ ਲਾਈਟਾਂ ਨਾ ਜਗਾਉਣ ਦੇ ਰੋਸ ਵਜੋਂ ਸੋਮਵਾਰ ਨੂੰ ਮੇਅਰ ਜਗਦੀਸ਼ ਰਾਜਾ ਦੇ ਦਫ਼ਤਰ ਸਾਹਮਣੇ ਲੋਕਾਂ ਨਾਲ ਧਰਨਾ ਦੇਣਾ ਸੀ ਪਰ ਐਤਵਾਰ ਸ਼ਾਮ ਨੂੰ ਜੱਸਲ ਨੇ ਦੱਸਿਆ ਕਿ ਕੋਰੋਨਾ ਕਰਕੇ ਉਨ੍ਹਾਂ ਨੇ ਧਰਨਾ ਮੁਲਤਵੀ ਕਰ ਦਿੱਤਾ ਹੈ ਜਦਕਿ ਦੂਜੇ ਪਾਸੇ ਚਰਚਾ ਸੀ ਕਿ ਕੁੱਝ ਕਾਂਗਰਸੀ ਆਗੂ ਜੱਸਲ 'ਤੇ ਧਰਨਾ ਨਾ ਦੇਣ ਲਈ ਮਨਾ ਰਹੇ ਸਨ ਤੇ ਉਨ੍ਹਾਂ ਦੇ ਦਬਾਅ ਤੋਂ ਬਾਅਦ ਜੱਸਲ ਨੇ ਧਰਨਾ ਮੁਲਤਵੀ ਕੀਤਾ ਨਹੀਂ ਤੇ ਜੱਸਲ ਦੋ ਚਾਰ ਲੋਕਾਂ ਨੂੰ ਨਾਲ ਲੈ ਕੇ ਮੇਅਰ ਨੂੰ ਮੰਗ ਪੱਤਰ ਦੇ ਸਕਦੇ ਸੀ |

ਮੋਟਰਸਾਈਕਲ ਨਾਲ ਅਵਾਰਾ ਗਾਂ ਟਕਰਾਈ, ਔਰਤ ਦੀ ਮੌਤ-2 ਫੱਟੜ

ਜਮਸ਼ੇਰ ਖਾਸ, 15 ਮਾਰਚ (ਰਾਜ ਕਪੂਰ)- ਡੇਅਰੀ ਕੰਪਲੈਕਸ ਜਮਸ਼ੇਰ ਖਾਸ ਦੇ ਨਜ਼ਦੀਕ ਇੱਕ ਮੋਟਰਸਾਈਕਲ ਨਾਲ ਆਵਾਰਾ ਗਾਂ ਟਕਰਾਉਣ ਕਾਰਨ ਮੋਟਰਸਾਈਕਲ ਸਵਾਰ ਇੱਕ ਔਰਤ ਦੀ ਮੌਤ ਤੇ ਦੋ ਵਿਅਕਤੀਆਂ ਦੇ ਫੱਟੜ ਹੋਣ ਦਾ ਸਮਾਚਾਰ ਹੈ | ਥਾਣਾ ਸਦਰ ਜਲੰਧਰ ਦੇ ਅਡੀਸ਼ਨਲ ਥਾਣਾ ਮੁਖੀ ...

ਪੂਰੀ ਖ਼ਬਰ »

ਜਾਇਦਾਦ ਕਰ ਜਮ੍ਹਾਂ ਨਾ ਹੋਇਆ ਤਾਂ ਕੱਟੇ ਜਾਣਗੇ ਰਿਹਾਇਸ਼ੀ ਸੀਵਰ ਕੁਨੈਕਸ਼ਨ

ਜਲੰਧਰ, 15 ਮਾਰਚ (ਸ਼ਿਵ)-ਨਿਗਮ ਕਮਿਸ਼ਨਰ ਦੀਪਰਵਾ ਲਾਕੜਾ ਨੇ ਉਨ੍ਹਾਂ ਲੋਕਾਂ ਦੀਆਂ ਇਮਾਰਤਾਂ ਸੀਲ ਕਰਨ ਤੋਂ ਇਲਾਵਾ ਰਿਹਾਇਸ਼ਾਂ ਦੇ ਸੀਵਰ ਕੁਨੈਕਸ਼ਨ ਕੱਟਣ ਦੇ ਆਦੇਸ਼ ਦਿੱਤੇ ਹਨ ਜਿਨ੍ਹਾਂ ਲੋਕਾਂ ਨੇ ਅਜੇ ਤੱਕ ਆਪਣਾ ਬਣਦਾ ਜਾਇਦਾਦ ਕਰ ਜਮਾਂ ਨਹੀਂ ਕਰਵਾਇਆ ਹੈ | ...

ਪੂਰੀ ਖ਼ਬਰ »

ਅਫ਼ੀਮ ਸਮੇਤ 1 ਕਾਬੂ

ਨਕੋਦਰ, 15 ਮਾਰਚ (ਗੁਰਵਿੰਦਰ ਸਿੰਘ)-ਥਾਣਾ ਸਦਰ ਪੁਲਿਸ ਨੇ 2 ਕਿਲੋ 600 ਗ੍ਰਾਮ ਅਫ਼ੀਮ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਕੇ ਮੁਕੱਦਮਾ ਦਰਜ ਕਰ ਦਿੱਤਾ ਹੈ | ਜਾਣਕਾਰੀ ਦਿੰਦੇ ਹੋਏ ਨਵਜੋਤ ਸਿੰਘ ਮਾਹਲ ਪੀ.ਪੀ.ਐੱਸ. ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਨੇ ਦੱਸਿਆ ਥਾਣਾ ...

ਪੂਰੀ ਖ਼ਬਰ »

ਹੈਰੋਇਨ ਸਮੇਤ ਦੋ ਨਸ਼ਾ ਤਸਕਰ ਕਾਬੂ

ਸ਼ਾਹਕੋਟ, 15 ਮਾਰਚ (ਸਚਦੇਵਾ, ਬਾਂਸਲ, ਸੁਖਦੀਪ ਸਿੰਘ)-ਨਸ਼ਿਆਂ ਿਖ਼ਲਾਫ਼ ਚਲਾਈ ਗਈ ਮੁਹਿੰਮ ਤਹਿਤ ਸ਼ਾਹਕੋਟ ਪੁਲਿਸ ਵਲੋਂ 260 ਗ੍ਰਾਮ ਹੈਰੋਇਨ ਸਮੇਤ ਦੋ ਨਸ਼ਾ ਤਸਕਰਾਂ ਨੂੰ ਗਿ੍ਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਗਈ ਹੈ | ਡੀ.ਐਸ.ਪੀ ਸ਼ਾਹਕੋਟ ਪਿਆਰਾ ਸਿੰਘ ਥਿੰਦ ਨੇ ...

ਪੂਰੀ ਖ਼ਬਰ »

ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਜਾਣ ਵਾਲਾ ਕਾਬੂ

ਆਦਮਪੁਰ, 15 ਮਾਰਚ (ਰਮਨ ਦਵੇਸਰ)-ਪਿਛਲੇ ਦਿਨੀਂ ਆਦਮਪੁਰ ਨੇੜੇ ਪਿੰਡ ਰਾਮ ਨਗਰ ਵਾਸੀ ਔਰਤ ਨੇ ਇੱਕ ਨੌਜਵਾਨ ਵਲੋਂ ਨਾਬਾਲਗ ਲੜਕੀ ਨੂੰ ਵਰਗਲਾ ਕੇ ਲੈ ਜਾਣ 'ਤੇ ਸ਼ਿਕਾਇਤ ਦਰਜ ਕਰਵਾਈ ਸੀ ਜਿਸਦੇ ਚਲਦੇ ਆਦਮਪੁਰ ਪੁਲਿਸ ਨੇ ਨੌਜਵਾਨ ਰਜਿੰਦਰ ਸਿੰਘ ਪੁੱਤਰ ਹਰੀ ਸਿੰਘ ...

ਪੂਰੀ ਖ਼ਬਰ »

ਯੂਨੀਵਰਸਿਟੀਆਂ ਤੇ ਕਾਲਜਾਂ 'ਚ ਛੁੱਟੀਆਂ ਹੋਣ ਨਾਲ ਰੇਲਵੇ ਸਟੇਸ਼ਨ 'ਤੇ ਭਾਰੀ ਭੀੜ

ਜਲੰਧਰ, 15 ਮਾਰਚ (ਹਰਵਿੰਦਰ ਸਿੰਘ ਫੁੱਲ)-ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵਲੋਂ ਇਹਤਿਆਤਨ ਚੁੱਕੇ ਕਦਮਾਂ ਨਾਲ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਹੋਸਟਲਾਂ 'ਚ ਰਹਿ ਰਹੇ ਵਿਦਿਆਰਥੀਆਂ ਨੂੰ ਛੁੱਟੀਆਂ ਹੋਣ ਨਾਲ ਰੇਲ ਗੱਡੀਆਂ 'ਚ ...

ਪੂਰੀ ਖ਼ਬਰ »

ਛੋਟੇ ਹਾਥੀ ਤੇ ਮੋਟਰਸਾਈਕਲ ਦੀ ਟੱਕਰ 'ਚ ਨੌਜਵਾਨ ਗੰਭੀਰ ਜ਼ਖ਼ਮੀ

ਮਲਸੀਆਂ, 15 ਮਾਰਚ (ਸੁਖਦੀਪ ਸਿੰਘ)-ਮਲਸੀਆਂ ਵਿਖੇ ਕੌਮੀ ਮਾਰਗ 'ਤੇ ਅੱਜ ਸ਼ਾਮ ਇੱਕ ਛੋਟੇ ਹਾਥੀ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ | ਜਾਣਕਾਰੀ ਅਨੁਸਾਰ ਮੁਨੀਸ਼ ਪੁੱਤਰ ਪ੍ਰਸ਼ੋਤਮ ਲਾਲ ਵਾਸੀ ਮੁਹੱਲਾ ...

ਪੂਰੀ ਖ਼ਬਰ »

ਲੁੱਟ ਦੇ ਆਟੋ ਤੇ ਹੋਰ ਸਾਮਾਨ ਸਮੇਤ 4 ਕਾਬੂ

ਜਲੰਧਰ, 15 ਮਾਰਚ (ਸ਼ੈਲੀ)-ਥਾਣਾ ਬਾਰਾਂਦਰੀ ਦੀ ਪੁਲਿਸ ਨੇ ਇਕ ਪ੍ਰਵਾਸੀ ਆਟੋ ਚਾਲਕ ਤੋਂ ਆਟੋ ਤੇ ਪੈਸੇ ਖੋਹਣ ਵਾਲੇ 4 ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਤੋਂ ਲੁੱਟਿਆ ਹੋਇਆ ਆਟੋ, 1 ਮੋਬਾਇਲ ਤੇ 1 ਚਾਂਦੀ ਦੀ ਚੈਨ ਤੇ ਜਿਸ ਆਟੋ 'ਤੇ ਸਵਾਰ ਹੋ ਕੇ ਵਾਰਦਾਤ ਨੂੰ ਅੰਜਾਮ ...

ਪੂਰੀ ਖ਼ਬਰ »

ਪੰਜਾਬ ਜੂਨੀਅਰ ਹਾਕੀ ਟੀਮਾਂ ਦੇ ਚੋਣ ਟਰਾਇਲ ਸਮਾਪਤ

ਜਲੰਧਰ, 15 ਮਾਰਚ (ਸਾਬੀ)-ਹਾਕੀ ਇੰਡੀਆ ਵਲੋਂ ਅਗਲੇ ਮਹੀਨੇ 'ਚ ਚੇਨਈ ਤੇ ਰਾਂਚੀ ਵਿਖੇ ਕਰਵਾਈ ਜਾਣ ਵਾਲੀ 10ਵੀਂ ਹਾਕੀ ਇੰਡੀਆ ਰਾਸ਼ਟਰੀ ਜੂਨੀਅਰ ਹਾਕੀ ਚੈਂਪੀਅਨਸ਼ਿਪ (ਲੜਕੇ ਅਤੇ ਲੜਕੀਆਂ) 'ਚ ਭਾਗ ਲੈਣ ਵਾਲੀਆਂ ਪੰਜਾਬ ਹਾਕੀ ਟੀਮਾਂ ਦੇ ਟਰਾਇਲ ਜਲੰਧਰ ਦੇ ਉਲੰਪੀਅਨ ...

ਪੂਰੀ ਖ਼ਬਰ »

ਆਹਲੂਵਾਲੀਆ ਦੇ ਪੱਲ ਗੋਤ ਦੇ ਜਠੇਰਿਆਂ ਦਾ ਮੇਲਾ 24 ਨੂੰ

ਜਮਸ਼ੇਰ ਖ਼ਾਸ, 15 ਮਾਰਚ (ਜਸਬੀਰ ਸਿੰਘ ਸੰਧੂ)-ਜਮਸ਼ੇਰ ਖ਼ਾਸ (ਜਲੰਧਰ) ਵਿਖੇ ਆਹਲੂਵਾਲੀਆ ਦੇ ਪੱਲ ਗੋਤ ਦੇ ਜਠੇਰਿਆਂ ਦਾ ਮੇਲਾ 24 ਮਾਰਚ ਮੰਗਲਵਾਰ ਨੂੰ ਥਾਣਾ ਸਦਰ ਦੇ ਸਾਹਮਣੇ ਹਰੇਕ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੂਰੀ ਧੂਮ-ਧਾਮ ਨਾਲ ਮਨਾਇਆ ਜਾਵੇਗਾ | ਇਹ ਜਾਣਕਾਰੀ ...

ਪੂਰੀ ਖ਼ਬਰ »

ਗੂਗਲ 'ਤੇ ਸਿੱਖ ਇਤਿਹਾਸ ਠੀਕ ਕਰਵਾਉਣ ਦੀ ਅਪੀਲ

ਜਲੰਧਰ, 15 ਮਾਰਚ (ਹਰਵਿੰਦਰ ਸਿੰਘ ਫੁੱਲ)-ਸ਼ੋਸਲ ਮੀਡੀਆ ਸਹਿਤ ਗੁੱਗਲ 'ਤੇ ਗੁਰੂ ਸਾਹਿਬਾਨ ਦੇ ਨਾਲ ਸੰਬੰਧਤ ਗਲਤ ਜਾਣਕਾਰੀ ਨੂੰ ਵੇਖਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਾਕਾਰ ਸੁਖਮਿੰਦਰ ਸਿੰਘ ਰਾਜਪਾਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ...

ਪੂਰੀ ਖ਼ਬਰ »

ਸੰਗਰ ਾਂਦ ਮੌਕੇ ਵਿਸ਼ੇਸ਼ ਦੀਵਾਨ ਸਜਾਏ

ਜਲੰਧਰ, 15 ਮਾਰਚ (ਹਰਵਿੰਦਰ ਸਿੰਘ ਫੁੱਲ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਵਿਖੇ ਨਵੇਂ ਦੇਸੀ ਸਾਲ ਦੇ ਸ਼ੁੱਭ ਆਰੰਭ ਤੇ ਚੇਤਰ ਮਹੀਨੇ ਦੀ ਸੰਗਰਾਂਦ ਮੌਕੇ ਸਵੇਰ ਅਤੇ ਸ਼ਾਮ ਦੇ ਵਿਸ਼ੇਸ਼ ਦੀਵਾਨ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਸਜਾਏ ਗਏ | ਗੁਰਦੁਆਰਾ ...

ਪੂਰੀ ਖ਼ਬਰ »

ਪ੍ਰਗਟ ਸਿੰਘ ਵਲੋਂ ਮੋਹਤਬਰਾਂ ਨਾਲ ਮੀਟਿੰਗ

ਜਲੰਧਰ, 15 ਮਾਰਚ (ਪਵਨ ਖਰਬੰਦਾ)-ਵਿਸ਼ਵ 'ਚ ਫੈਲ ਰਹੀ ਕੋਰੋਨਾ ਵਾਇਰਸ ਮਹਾਂਮਾਰੀ ਤੋਂ ਬਚਾਅ ਲਈ ਜਲੰਧਰ ਕੈਂਟ ਹਲਕੇ ਦੇ ਵਿਧਾਇਕ ਪ੍ਰਗਟ ਸਿੰਘ ਨੇ ਹਲਕੇ ਦੇ ਮੋਹਤਬਰ ਵਿਅਕਤੀਆਂ, ਪੰਚਾਇਤਾਂ ਨਾਲ ਵਿਸ਼ੇਸ ਮੀਟਿੰਗ ਕੀਤੀ | ਮੀਟਿੰਗ ਦੌਰਾਨ ਵਿਧਾਇਕ ਪਰਗਟ ਸਿੰਘ ਨੇ ...

ਪੂਰੀ ਖ਼ਬਰ »

ਆਕਸਫੋਰਡ ਹਸਪਤਾਲ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ

ਚੁਗਿੱਟੀ/ਜੰਡੂਸਿੰਘਾ, 15 ਮਾਰਚ (ਨਰਿੰਦਰ ਲਾਗੂ)-ਪਿੰਡ ਢੱਡਾ ਵਿਖੇ ਜਾਮੀਆ ਯੂਸਫ਼ੀਆ ਗੁਲਸ਼ਨੇ ਰਜ਼ਾ ਵਲੋਂ ਕਰਵਾਈ ਗਈ ਤਹਫੁਜ਼ੇ ਇਮਾਨ ਕਾਨਫ਼ਰੰਸ ਦੌਰਾਨ ਉੱਘੇ ਮੁਸਲਿਮ ਆਗੂ ਰਹਿਮਤ ਅਲੀ ਦੇ ਵਿਸ਼ੇਸ਼ ਯਤਨਾਂ ਨਾਲ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ...

ਪੂਰੀ ਖ਼ਬਰ »

ਰਤਨ ਨਗਰ 'ਚ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਲੋਕ ਕੌ ਾਸਲਰ ਖ਼ਾਲਸਾ ਤੋਂ ਖ਼ਫ਼ਾ

ਮਕਸੂਦਾਂ, 15 ਮਾਰਚ (ਲਖਵਿੰਦਰ ਪਾਠਕ)-ਵਾਰਡ ਨੰ. 71 ਦੇ ਅਧੀਨ ਆਉਂਦੇ ਰਤਨ ਨਗਰ ਦੀ 3 ਨੰਬਰ ਗਲੀ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸੀਵਰੇਜ ਦੇ ਪਾਣੀ ਦੀ ਹੋ ਰਹੀ ਲੀਕੇਜ ਕਾਰਨ ਸੜਕ ਦੀ ਜ਼ਮੀਨ ਲਗਾਤਾਰ ਹੇਠਾਂ ...

ਪੂਰੀ ਖ਼ਬਰ »

ਚੰਦਨ ਨਗਰ ਅੰਡਰ ਬਿ੍ਜ ਤੋਂ ਬਰਸਾਤੀ ਸੀਵਰ ਪਾਉਣ ਤੋਂ ਰਸਤਾ ਖ਼ਰਾਬ ਹੋਣ ਨਾਲ ਕਈ ਲੋਕ ਪੇ੍ਰਸ਼ਾਨ

ਜਲੰਧਰ, 15 ਮਾਰਚ (ਸ਼ਿਵ)-ਸ਼ਿਵ ਨਗਰ ਸਮੇਤ ਕਈ ਇਲਾਕਿਆਂ 'ਚ ਬਰਸਾਤੀ ਪਾਣੀ ਦੀ ਨਿਕਾਸੀ ਲਈ ਪਾਈਪ ਪਾਉਣ ਦਾ ਕੰਮ ਚੱਲ ਰਿਹਾ ਹੈ ਪਰ ਕਈ ਲੋਕਾਂ 'ਚ ਇਸ ਗੱਲ ਦਾ ਰੋਸ ਹੈ ਕਿ ਚੰਦਨ ਨਗਰ ਅੰਡਰ ਬਿ੍ਜ ਸ਼ਿਵ ਨਗਰ ਤੋਂ ਸ਼ੁਰੂ ਹੁੰਦਾ ਹੈ, ਉਸ ਜਗਾ 'ਤੇ ਤਾਂ ਕਦੇ ਪਾਣੀ ਨਹੀਂ ਆਇਆ ...

ਪੂਰੀ ਖ਼ਬਰ »

ਐਤਵਾਰ ਨੂੰ ਕੂੜੇ ਦੇ ਨਾਲ ਨਿਗਮ ਨੂੰ ਚੁੱਕਣਾ ਪਿਆ ਮਲਬਾ

ਜਲੰਧਰ, 15 ਮਾਰਚ (ਸ਼ਿਵ ਸ਼ਰਮਾ)-ਇਕ ਪਾਸੇ ਜਿੱਥੇ ਕੋੋਰੋਨਾ ਵਾਇਰਸ ਤੋਂ ਬਚਾਅ ਲਈ ਕਈ ਉਪਾਅ ਵਰਤੇ ਜਾ ਰਹੇ ਹਨ ਜਦਕਿ ਨਿਗਮ ਨੇ ਸਫ਼ਾਈ ਸੇਵਕਾਂ ਨੂੰ ਅਜੇ ਤੱਕ ਮਾਸਕ ਨਹੀਂ ਲੈ ਕੇ ਦਿੱਤੇ ਹਨ, ਦੂਜੇ ਪਾਸੇ ਸਨਿਚਰਵਾਰ ਨੂੰ ਨਿਗਮ ਵਲੋਂ ਵਰਿਆਣਾ ਡੰਪ ਦੇ ਹਾਲਾਤ ਖ਼ਰਾਬ ...

ਪੂਰੀ ਖ਼ਬਰ »

ਲਗਨਦੀਪ ਸਿੰਘ ਬਣੇ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਦੇ ਕਾਰਜਕਾਰੀ ਜ਼ਿਲ੍ਹਾ ਪ੍ਰਧਾਨ

ਜਲੰਧਰ, 15 ਮਾਰਚ (ਹਰਵਿੰਦਰ ਸਿੰਘ ਫੁੱਲ)-ਅੱਜ ਪੰਜਾਬ ਹਿਊਮਨ ਰਾਈਟਸ ਆਰਗੇਨਾਈਜ਼ੇਸ਼ਨ ਵਲੋਂ ਮੀਟਿੰਗ ਕੀਤੀ ਗਈ ਜਿਸ ਵਿਚ ਆਰਗੇਨਾਈਜ਼ੇਸ਼ਨ ਦੇ ਮੈਂਬਰਾਂ ਨੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ ਦਾ ਅਹਿਦ ਲਿਆ | ਇਸ ਮੌਕੇ ਸਰਬਸੰਮਤੀ ਨਾਲ ਲਗਨਦੀਪ ...

ਪੂਰੀ ਖ਼ਬਰ »

ਪੈਦਲ ਜਾ ਰਹੀ ਔਰਤ ਕੋਲੋਂ ਪਰਸ ਖੋਹ ਕੇ ਮੋਟਰਸਾਈਕਲ ਸਵਾਰ ਫਰਾਰ

ਜਲੰਧਰ, 15 ਮਾਰਚ (ਸ਼ੈਲੀ)-ਜਲੰਧਰ ਦੇ ਭੀੜ ਵਾਲੇ ਇਲਾਕੇ ਜੋਤੀ ਚੌਕ ਤੋਂ ਐਤਵਾਰ ਇਕ ਮੋਟਰਸਾਈਕਲ ਸਵਾਰ ਪੈਦਲ ਜਾ ਰਹੀ ਇਕ ਔਰਤ ਦਾ ਪਰਸ ਖੋਹ ਕੇ ਲੈ ਗਿਆ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਦਾ ਨਾਂਅ ਬਲਜੀਤ ਕੌਰ ਹੈ ਤੇ ਉਹ ਉੱਚਾ ਸੁਰਾਜ ਗੰਜ ਦੀ ਰਹਿਣ ਵਾਲੀ ...

ਪੂਰੀ ਖ਼ਬਰ »

ਬਿ੍ਟਿਸ਼ ਕਲੰਬੀਆ ਦੇ ਕਿਰਤ ਮੰਤਰੀ ਹੈਰੀ ਬੈਂਸ ਦਾ ਜੱਟ ਸਿੱਖ ਕੌਾਸਲ ਵਲੋਂ ਸਨਮਾਨ

ਜਲੰਧਰ, 15 ਮਾਰਚ (ਜਸਪਾਲ ਸਿੰਘ)-ਬਿ੍ਟਿਸ਼ ਕੋਲੰਬੀਆ (ਕੈਨੇਡਾ) ਦੇ ਕਿਰਤ ਮੰਤਰੀ ਹੈਰੀ ਬੈਂਸ ਅੱਜ ਉਚੇਚੇ ਤੌਰ 'ਤੇ ਜੱਟ ਸਿੱਖ ਕੌਾਸਲ ਦੇ ਦਫਤਰ ਵਿਖੇ ਪੁੱਜੇ, ਜਿੱਥੇ ਜੱਟ ਸਿੱਖ ਕੌਾਸਲ ਦੇ ਗਵਰਨਿੰਗ ਸੈਕਟਰ ਜਗਦੀਪ ਸਿੰਘ ਸ਼ੇਰਗਿੱਲ ਦੀ ਅਗਵਾਈ ਹੇਠ ਕੌਾਸਲ ਦੇ ਸਮੂਹ ...

ਪੂਰੀ ਖ਼ਬਰ »

ਗੁ: ਯਾਦਗਾਰ ਬੀਬਾ ਨਿਰੰਜਣ ਕੌਰ ਵਿਖੇ ਕਰਵਾਇਆ ਗੁਰਮਤਿ ਸਮਾਗਮ

ਚੁਗਿੱਟੀ/ਜੰਡੂਸਿੰਘਾ, 15 ਮਾਰਚ (ਨਰਿੰਦਰ ਲਾਗੂ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਵੇਂ ਨਾਨਕਸ਼ਾਹੀ ਸਾਲ ਦੀ ਆਰੰਭਤਾ ਤੇ ਚੇਤ ਮਹੀਨੇ ਦੀ ਸੰਗਰਾਂਦ ਦੇ ਪਾਵਨ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਸਮੂਹ ਸੰਗਤਾਂ ਵਲੋਂ ਗੁ. ਯਾਦਗਾਰ ਬੀਬਾ ...

ਪੂਰੀ ਖ਼ਬਰ »

ਮਹਾਰਾਜਾ ਰਣਜੀਤ ਸਿੰਘ ਐਵੇਨੀਊ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਬੈਠਕ

ਚੁਗਿੱਟੀ/ਜੰਡੂਸਿੰਘਾ, 15 ਮਾਰਚ (ਨਰਿੰਦਰ ਲਾਗੂ)-ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਿਚਾਰ ਸਾਂਝੇ ਕਰਨ ਦੇ ਮਕਸਦ ਨਾਲ ਮਹਾਰਾਜਾ ਰਣਜੀਤ ਸਿੰਘ ਐਵੇਨੀਊ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਬੰਧਕਾਂ ਵਲੋਂ ਪ੍ਰਧਾਨ ਜੋਗਿੰਦਰ ਸਿੰਘ ਅਜੈਬ ਦੀ ਅਗਵਾਈ ਹੇਠ ਇਕ ਬੈਠਕ ਕੀਤੀ ...

ਪੂਰੀ ਖ਼ਬਰ »

ਕੌਾਸਲਰ ਹੈਪੀ ਵੀ ਮੇਅਰ ਤੋਂ ਨਾਰਾਜ਼

ਜਲੰਧਰ (ਸ਼ਿਵ)-ਮੇਅਰ ਜਗਦੀਸ਼ ਰਾਜਾ ਦੇ ਕੰਮਕਾਜ ਤੋਂ ਦੇਸ ਰਾਜ ਜੱਸਲ ਪਹਿਲਾਂ ਹੀ ਸਟਰੀਟ ਲਾਈਟਾਂ ਬੰਦ ਹੋਣ ਕਰਕੇ ਰੋਸ ਜ਼ਾਹਰ ਕਰ ਚੁੱਕੇ ਹਨ ਤੇ ਹੁਣ ਵਾਰਡ ਨੰਬਰ 31 ਦੀ ਕੌਾਸਲਰ ਹਰਸ਼ਰਨ ਕੌਰ ਹੈਪੀ ਨੇ ਵੀ ਮੇਅਰ ਨਾਲ ਨਾਰਾਜ਼ਗੀ ਦਿਖਾਉਂਦੇ ਹੋਏ ਕਿਹਾ ਹੈ ਕਿ ਹੁਣ ...

ਪੂਰੀ ਖ਼ਬਰ »

ਸਵ. ਚੰਨਣ ਸਿੰਘ ਚਿੱਟੀ ਦੀ ਯਾਦ 'ਚ ਮੁਫ਼ਤ ਡਾਕਟਰੀ ਜਾਂਚ ਕੈਂਪ

ਜਲੰਧਰ, 15 ਮਾਰਚ (ਹਰਵਿੰਦਰ ਸਿੰਘ ਫੁੱਲ)-ਚੰਨਪ੍ਰੀਤ ਮੈਮੋਰੀਅਲ ਚੈਰੀਟੇਬਲ ਹਸਪਤਾਲ ਤੇ ਭਾਰਤ ਵਿਕਾਸ ਪ੍ਰੀਸ਼ਦ ਵਲੋਂ ਸਵ. ਚੰਨਣ ਸਿੰਘ ਚਿੱਟੀ ਦੀ ਯਾਦ 'ਚ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਬਸਤੀ ਗੁਜ਼ਾ ਵਿਖੇ ਮੁਫ਼ਤ ਡਾਕਟਰੀ ਜਾਂਚ ਤੇ ਵਿਕਲਾਂਗ (ਦਿਵਿਆਗ) ਕੈਂਪ ...

ਪੂਰੀ ਖ਼ਬਰ »

ਦਿਲ ਦਾ ਦੌਰਾ ਪੈਣ 'ਤੇ ਤੁਰੰਤ ਮਿਲੇ ਸਹੀ ਇਲਾਜ ਨਾਲ ਬਚਾਈ ਜਾ ਸਕਦੀ ਹੈ ਜਾਨ - ਡਾ. ਰਾਣਾ

ਜਲੰਧਰ, 15 ਮਾਰਚ (ਐੱਮ.ਐੱਸ. ਲੋਹੀਆ)-ਆਲ ਇੰਡੀਆ ਇੰਟੇਗ੍ਰੇਟਿਡ ਮੈਡੀਕਲ ਐਸੋਸੀਏਸ਼ਨ (ਆਇਮਾ) ਦੀ ਮਹੀਨਾਵਾਰ ਮੀਟਿੰਗ ਡਾ. ਜਸਜੀਤ ਸਿੰਘ ਭੋਲੋਵਾਸੀਆ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੌਰਾਨ ਹਾਜ਼ਰ ਮੈਂਬਰ ਡਾਕਟਰਾਂ ਲਈ ਇਨੋਸੈਂਟ ਹਾਰਟ ਮਲਟੀਸਪੈਸ਼ਿਐਲਟੀ ...

ਪੂਰੀ ਖ਼ਬਰ »

ਲੋਕਾਂ ਨਾਲ ਸਿੱਧੇ ਤੌਰ 'ਤੇ ਸੰਪਰਕ 'ਚ ਰਹਿਣਗੇ 'ਵਿੱਲੇਜ ਪੁਲਿਸ ਅਫ਼ਸਰ'- ਐਸ.ਐਸ.ਪੀ. ਮਾਹਲ

ਜਲੰਧਰ, 15 ਮਾਰਚ (ਐੱਮ.ਐੱਸ. ਲੋਹੀਆ)-ਲੋਕਾਂ ਨਾਲ ਸਿੱਧੇ ਤੌਰ 'ਤੇ ਸੰਪਰਕ 'ਚ ਰਹਿਣ ਲਈ ਪੰਜਾਬ ਪੁਲਿਸ ਨੇ ਹਰ ਇਕ ਪਿੰਡ ਪੱਧਰ 'ਤੇ ਇਕ-ਇਕ ਵਿਲੇਜ ਪੁਲਿਸ ਅਧਿਕਾਰੀ ਤਾਇਨਾਤ ਕੀਤਾ ਹੈ | ਇਸ ਤਹਿਤ ਜਲੰਧਰ ਦੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਜ਼ਿਲ੍ਹੇ ਅਧੀਨ ਪੈਂਦੇ 877 ...

ਪੂਰੀ ਖ਼ਬਰ »

ਵੱਖ-ਵੱਖ ਖੇਤਰਾਂ 'ਚ ਨਾਮਣਾ ਖੱਟਣ ਵਾਲੀਆਂ 9 ਸਿੱਖ ਬੀਬੀਆਂ ਸਨਮਾਨਿਤ

ਜਲੰਧਰ, 15 ਮਾਰਚ (ਹਰਵਿੰਦਰ ਸਿੰਘ ਫੁੱਲ)-ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਨਾਨਕਸ਼ਾਹੀ ਸੰਮਤ 552ਵੇਂ ਵਰੇ੍ਹ ਦੀ ਆਮਦ ਦੀ ਖ਼ੁਸ਼ੀ 'ਚ ਕੀਰਤਨ ਦਰਬਾਰ ਦੇ ਦੀਵਾਨ ਸਜਾਏ ਗਏ¢ ਸ੍ਰੀ ਰਹਿਰਾਸ ਸਾਹਿਬ ਜੀ ਦੇ ਪਾਠ ਦੀ ਸਮਾਪਤੀ ਉਪਰੰਤ ...

ਪੂਰੀ ਖ਼ਬਰ »

ਜਨਕ ਰਾਜ ਚੌਹਾਨ ਨੂੰ ਸਰਬਸੰਮਤੀ ਨਾਲ ਮੁੜ ਚੁਣਿਆ ਪ੍ਰਧਾਨ

ਜਲੰਧਰ, 15 ਮਾਰਚ (ਮੇਜਰ ਸਿੰਘ)-ਸਪੀਡ ਸੰਸਥਾ ਸੁਸਾਇਟੀ ਫ਼ਾਰ ਪੂਅਰਜ਼ ਐਜੂਕੇਸ਼ਨ ਐਾਡ ਇਕਨੋਮਿਕ ਡਿਵੈੱਲਪਮੈਂਟ ਦਾ ਇਜਲਾਸ ਪੰਜਾਬ ਪ੍ਰੈੱਸ ਕਲੱਬ ਜਲੰਧਰ ਵਿਖੇ ਕਰਵਾਇਆ ਗਿਆ | ਇਸ 'ਚ ਮੈਂਬਰਾਂ ਦੀ ਹਾਜ਼ਰੀ ਵਿਚ ਪ੍ਰਧਾਨ ਸ੍ਰੀ ਜਨਕ ਰਾਜ ਚੌਹਾਨ ਵਲੋਂ ਸੰਸਥਾ ਵਲੋਂ ...

ਪੂਰੀ ਖ਼ਬਰ »

ਗੁਰੂ ਰਵਿਦਾਸ ਸੇਵਕ ਸਭਾ ਦੀ ਚੋਣ • ਰਣਜੀਤ ਕੁਮਾਰ ਬਣੇ ਪ੍ਰਧਾਨ

ਜਲੰਧਰ, 15 ਮਾਰਚ (ਜਸਪਾਲ ਸਿੰਘ)- ਗੁਰੂ ਰਵਿਦਾਸ ਸੇਵਕ ਸਭਾ ਰਜਿ. ਮੁਹੱਲਾ ਅਬਾਦਪੁਰਾ ਦੇ ਗੁਰਦੁਆਰਾ ਸਾਹਿਬ ਵਿਖੇ ਮੁਹੱਲੇ ਦੀਆਂ ਸੰਗਤਾਂ ਅਤੇ ਮੁਹਤਬਰ ਆਗੂਆਂ ਵਿਚ ਸਰਬਸੰਮਤੀ ਨਾਲ ਚੋਣ ਹੋਈ¢ ਇਸ ਮੌਕੇ ਰਣਜੀਤ ਕੁਮਾਰ ਨੂੰ ਪ੍ਰਧਾਨ, ਗੁਰਦਰਸ਼ਨ ਲਾਲ ਉਪ ਪ੍ਰਧਾਨ ...

ਪੂਰੀ ਖ਼ਬਰ »

ਪਿੰਡ ਮੋਖੇ 'ਚ ਨਵ-ਜੰਮੀਆਂ ਬੱਚੀਆਂ ਦੇ ਸਨਮਾਨ 'ਚ ਸਮਾਗਮ

ਕਿਸ਼ਨਗੜ੍ਹ, 15 ਮਾਰਚ (ਹਰਬੰਸ ਸਿੰਘ ਹੋਠੀ)-ਬੀਤੇ ਦਿਨੀਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਮਹਿਕਮਾ, ਪੰਜਾਬ ਵਲੋਂ ਬਾਲ ਵਿਕਾਸ ਪ੍ਰਾਜੈਕਟ ਅਫਸਰ ਦੇ ਦਿਸ਼ਾ-ਨਿਰਦੇਸ਼ਾਂ 'ਤੇ ਸਬੰਧਿਤ ਸੀ. ਡੀ. ਪੀ. ਓ. ਦੀ ਅਗਵਾਈ ਹੇਠ 'ਬੇਟੀ ਬਚਾਓ, ਬੇਟੀ ਪੜ੍ਹਾਓ' ...

ਪੂਰੀ ਖ਼ਬਰ »

ਅੰਮਿ੍ਤ ਛਕ ਕੇ 37 ਪ੍ਰਾਣੀ ਗੁਰੂ ਵਾਲੇ ਬਣੇ

ਕਰਤਾਰਪੁਰ, 15 ਮਾਰਚ (ਜਸਵੰਤ ਵਰਮਾ, ਧੀਰਪੁਰ)-ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਪੁਰਬ ਨੂੰ ਸਮਰਪਿਤ ਧਰਮ ਪ੍ਰਚਾਰ ਕਮੇਟੀ (ਐੱਸ.ਜੀ.ਪੀ.ਸੀ.) ਸ੍ਰੀ ਅੰਮਿ੍ਤਸਰ ਸਾਹਿਬ ਵਲੋਂ ਗੁਰਦੁਆਰਾ ਚੁਬੱਚਾ ਸਾਹਿਬ ਕਰਤਾਰਪੁਰ ਵਿਖੇ ਅੰਮਿ੍ਤ ਸੰਚਾਰ ਕਰਵਾਇਆ ਗਿਆ ਜਿਸ ਵਿਚ ਸ੍ਰੀ ...

ਪੂਰੀ ਖ਼ਬਰ »

ਕਬੱਡੀ ਕੱਪ ਮੁਲਤਵੀ

ਆਦਮਪੁਰ, 15 ਮਾਰਚ (ਰਮਨ ਦਵੇਸਰ)-ਗ਼ਦਰੀ ਸ਼ਹੀਦਾਂ ਭਾਈ ਬਲਵੰਤ ਸਿੰਘ ਤੇ ਭਾਈ ਰੰਗਾ ਸਿੰਘ ਦੀ ਯਾਦ 'ਚ ਪਿੰਡ ਖੁਰਦਪੁਰ ਵਿਖੇ 18 ਮਾਰਚ ਨੂੰ ਹੋਣ ਵਾਲਾ ਕਬੱਡੀ ਕੱਪ ਕੋਰੋਨਾ ਵਾਇਰਸ ਕਾਰਨ ਮੁਲਤਵੀ ਹੋ ਗਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦਮਨ ਅਟਵਾਨ ਨੇ ਦੱਸਿਆ ਕਿ 18 ...

ਪੂਰੀ ਖ਼ਬਰ »

ਰੇਲਵੇ ਪੁਲ ਹੇਠੋਂ ਮਿੱਟੀ ਕੱਢਣ ਦੀ ਸੇਵਾ ਕਰ ਰਹੀ 'ਲੋਕ ਕਮੇਟੀ' ਨੂੰ ਵੱਖ-ਵੱਖ ਪਿੰਡਾਂ ਵੱਲੋਂ ਸਹਿਯੋਗ

ਲੋਹੀਆਂ ਖਾਸ, 15 ਮਾਰਚ (ਗੁਰਪਾਲ ਸਿੰਘ ਸ਼ਤਾਬਗੜ੍ਹ)-ਰੇਲਵੇ ਵਿਭਾਗ ਵਲੋਂ ਦਿੱਤੀ ਮਨਜ਼ੂਰੀ, ਜ਼ਿਲ੍ਹਾ ਪ੍ਰਸ਼ਾਸਨ ਦੇ ਸੰਜੀਦਾ ਉਪਰਾਲੇ ਤੇ ਪ੍ਰਸਿੱਧ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਯੋਗ ਅਗਵਾਈ ਹੇਠ ਗਿੱਦੜ ਪਿੰਡੀ ਰੇਲਵੇ ਪੁਲ ਹੇਠੋਂ ਮਿੱਟੀ ...

ਪੂਰੀ ਖ਼ਬਰ »

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਸੰਗਰਾਂਦ ਦੇ ਦਿਹਾੜੇ ਮੌਕੇ ਗੁਰਮਤਿ ਸਮਾਗਮ

ਸ਼ਾਹਕੋਟ, 15 ਮਾਰਚ (ਸੁਖਦੀਪ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਾਹਕੋਟ ਵਿਖੇ ਸਮੂਹ ਪ੍ਰਬੰਧਕ ਕਮੇਟੀ ਤੇ ਸੰਗਤਾਂ ਦੇ ਸਹਿਯੋਗ ਨਾਲ ਸੰਗਰਾਂਦ ਦੇ ਦਿਹਾੜੇ ਮੌਕੇ ਮਹੀਨਾਵਾਰੀ ਗੁਰਮਤਿ ਸਮਾਗਮ ਕਰਵਾਇਆ ਗਿਆ | ਇਸ ਮੌਕੇ ਬੀਤੀ ਸ਼ਾਮ ਸ੍ਰੀ ਸਹਿਜ ਪਾਠ ਦੇ ...

ਪੂਰੀ ਖ਼ਬਰ »

ਭੁੱਖ ਹੜਤਾਲ ਤੇ ਧਰਨੇ 'ਤੇ ਬੈਠਾ ਮਿ੍ਤਕ ਦਾ ਪਰਿਵਾਰ

ਕਰਤਾਰਪੁਰ, 15 ਮਾਰਚ (ਜਸਵੰਤ ਵਰਮਾ, ਧੀਰਪੁਰ)-15 ਮਹੀਨੇ ਪਹਿਲਾਂ ਕਰਤਾਰਪੁਰ ਵਿਖੇ ਡਿੰਪਲ ਨਾਮਕ ਨੌਜਵਾਨ ਨੂੰ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ | ਡਿੰਪਲ ਦੇ ਅਸਲੀ ਹੱਤਿਆਰਿਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਹੈ | ਇਹ ਵਿਚਾਰ ਮਿ੍ਤਕ ਡਿੰਪਲ ਦੇ ਪਿਤਾ ...

ਪੂਰੀ ਖ਼ਬਰ »

ਦਿਹਾਤੀ ਮਜ਼ਦੂਰ ਸਭਾ ਪੰਜਾਬ ਦੇ ਛੇਵੇਂ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ 'ਚ ਸਾਥੀ ਮੰਗਤ ਰਾਮ ਪਾਸਲਾ ਤੇ ਹੋਰਾਂ ਆਗੂਆਂ ਨੇ ਕੀਤਾ ਸੰਬੋਧਨ

ਨਕੋਦਰ, 15 ਮਾਰਚ (ਗੁਰਵਿੰਦਰ ਸਿੰਘ)-ਕੇਂਦਰ ਦੀ ਮੋਦੀ ਸਰਕਾਰ ਲੋਕਾਂ ਦੇ ਬੁਨਿਆਦੀ ਮਸਲਿਆਂ ਦੇ ਹੱਲ ਪੱਖੋਂ ਆਪਣੀ ਘੋਰ ਅਸਫਲਤਾ ਅਤੇ ਨਖਿੱਧ ਕਾਰਗੁਜ਼ਾਰੀ ਤੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਦੇਸ਼ ਦੀ ਅਖੰਡਤਾ ਲਈ ਘਾਤਕ ਫ਼ਿਰਕੂ ਵੰਡਵਾਦੀ ਮੁੱਦਿਆਂ ਨੂੰ ਉਭਾਰ ...

ਪੂਰੀ ਖ਼ਬਰ »

ਆਦਲ ਦਿਆਲਪੁਰੀ ਦੀ ਕਾਵਿ-ਪੁਸਤਕ 'ਸ਼ਾਇਰੀ ਦੇ ਰੰਗ' ਜਾਰੀ

ਨਡਾਲਾ, 15 ਮਾਰਚ (ਮਾਨ)-ਸਾਹਿਤਕ ਪਿੜ ਨਡਾਲਾ ਦੀ ਇਕੱਤਰਤਾ ਪ੍ਰਧਾਨ ਨਿਰਮਲ ਸਿੰਘ ਖੱਖ ਦੀ ਪ੍ਰਧਾਨਗੀ ਹੇਠ ਹੋਈ | ਇਕੱਤਰਤਾ ਮੌਕੇ ਦੋ ਵਿੱਛੜੀਆਂ ਰੂਹਾਂ ਉਸਤਾਦ ਬਜ਼ੁਰਗ ਕਵੀ ਮਾਸਟਰ ਹਰਭਜਨ ਸਿੰਘ ਸਿਫਤੀ ਤੇ ਮਹਿੰਦਰ ਸਿੰਘ ਕੋਮਲ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ ...

ਪੂਰੀ ਖ਼ਬਰ »

ਡੀ.ਸੀ.ਪੀ. ਗੁਰਮੀਤ ਸਿੰਘ ਵਲੋਂ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ

ਜਮਸ਼ੇਰ ਖਾਸ/ਜੰਡਿਆਲਾ ਮੰਜਕੀ, 15 ਮਾਰਚ (ਰਾਜ ਕਪੂਰ/ਸੁਰਜੀਤ ਸਿੰਘ ਜੰਡਿਆਲਾ)-ਡੀ ਸੀ ਪੀ ਇਨਵੈਸਟੀਗੇਸ਼ਨ ਸਰਦਾਰ ਗੁਰਮੀਤ ਸਿੰਘ ਵਲੋਂ ਥਾਣਾ ਸਦਰ ਜਲੰਧਰ ਦੇ ਅਹਾਤੇ 'ਚ ਡੀਜੀਪੀ ਪੰਜਾਬ ਦੀਆਂ ਹਦਾਇਤਾਂ 'ਤੇ ਥਾਣਾ ਸਦਰ ਅਤੇ ਥਾਣਾ ਜਲੰਧਰ ਛਾਉਣੀ ਦੇ ਪੁਲਿਸ ...

ਪੂਰੀ ਖ਼ਬਰ »

31ਵੀਂ ਸਵ. ਮੋਦਨ ਸਿੰਘ ਯਾਦਗਾਰੀ ਛਿੰਝ ਕਰਵਾਈ

ਨਕੋਦਰ, ਮਹਿਤਪੁਰ, 15 ਮਾਰਚ (ਗੁਰਵਿੰਦਰ ਸਿੰਘ/ਮਿਹਰ ਸਿੰਘ ਰੰਧਾਵਾ)- ਜੰਗ ਸਪੋਰਟਸ ਕਲੱਬ ਪਿੰਡ ਗਾਂਧਰਾਂ ਵਲੋਂ ਗ੍ਰਾਮ ਪੰਚਾਇਤ, ਐਨ ਆਰ ਆਈ ਵੀਰਾਂ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਪਿੰਡ ਗਾਂਧਰਾਂ ਦੀ 31ਵੀਂ ਸਵ. ਮੋਦਨ ਸਿੰਘ ਯਾਦਗਾਰੀ ਛਿੰਝ 'ਚੋਂ ਪਟਕੇ ਦੀ ...

ਪੂਰੀ ਖ਼ਬਰ »

ਪੈਦਲ ਜਾ ਰਹੀ ਔਰਤ ਕੋਲੋਂ ਪਰਸ ਖੋਹ ਕੇ ਮੋਟਰਸਾਈਕਲ ਸਵਾਰ ਫਰਾਰ

ਜਲੰਧਰ, 15 ਮਾਰਚ (ਸ਼ੈਲੀ)-ਜਲੰਧਰ ਦੇ ਭੀੜ ਵਾਲੇ ਇਲਾਕੇ ਜੋਤੀ ਚੌਕ ਤੋਂ ਐਤਵਾਰ ਇਕ ਮੋਟਰਸਾਈਕਲ ਸਵਾਰ ਪੈਦਲ ਜਾ ਰਹੀ ਇਕ ਔਰਤ ਦਾ ਪਰਸ ਖੋਹ ਕੇ ਲੈ ਗਿਆ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮਹਿਲਾ ਦਾ ਨਾਂਅ ਬਲਜੀਤ ਕੌਰ ਹੈ ਤੇ ਉਹ ਉੱਚਾ ਸੁਰਾਜ ਗੰਜ ਦੀ ਰਹਿਣ ਵਾਲੀ ...

ਪੂਰੀ ਖ਼ਬਰ »

ਧਨੀ ਪਿੰਡ ਸੈਕੰਡਰੀ ਸਮਾਰਟ ਸਕੂਲ 'ਚ ਕਰੀਅਰ ਜਾਗਰੂਕਤਾ ਮੇਲਾ

ਜੰਡਿਆਲਾ ਮੰਜਕੀ, 15 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਪਿ੍ੰ: ਹਰਮੇਸ਼ ਲਾਲ ਘੇੜਾ ਰਾਜ ਪੁਰਸਕਾਰ ਜੇਤੂ ਦੀ ਦੇਖ-ਰੇਖ ਹੇਠ ਸਰਕਾਰੀ ਸੀ. ਸੈ. ਸਮਾਰਟ ਸਕੂਲ ਧਨੀ ਪਿੰਡ ਵਿਖੇ ਕਰੀਅਰ ਮੇਲਾ ਲਗਾਇਆ ਗਿਆ | ਸਰੋਤ ਵਿਅਕਤੀ ਜਸਬੀਰ ਸਿੰਘ ਨੇ ਵਿਦਿਆਰਥੀਆਂ ਨੂੰ ਵਿਸ਼ਾ ਚੋਣ, ...

ਪੂਰੀ ਖ਼ਬਰ »

ਮਹਿਫ਼ਲ ਮਿੱਤਰਾਂ ਦੀ ਸੱਭਿਆਚਾਰਕ ਸਮਾਗਮ ਕਰਵਾਇਆ

ਨੂਰਮਹਿਲ, 15 ਮਾਰਚ (ਜਸਵਿੰਦਰ ਸਿੰਘ ਲਾਂਬਾ)- ਨੂਰਮਹਿਲ ਦੇ ਨੂਰ ਰੈਸਟੋਰੈਟ ਵਿੱਚ ਮਹਿਫਲ ਮਿੱਤਰਾਂ ਦੀ ਸਭਿਆਚਾਰਕ ਪ੍ਰੋਗਰਾਮ ਪ੍ਰਮੋਟਰ ਮੇਜਰ ਸਿੰਘ ਸਿੱਧੂ ਕੈਨੇਡਾ ਦੀ ਅਗਵਾਈ ਵਿੱਚ ਕਰਵਾਇਆ ਗਿਆ | ਇਸ ਮੇਲੇ ਵਿੱਚ ਗਾਇਕ ਮਨਵੀਰ ਰਾਣਾ, ਅਨਮੋਲ ਵਿਰਕ, ਜਸਵਿੰਦਰ ...

ਪੂਰੀ ਖ਼ਬਰ »

ਮੱਲ੍ਹੀਆਂ ਖੁਰਦ 'ਚ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ ਲਗਾਇਆ

ਮੱਲ੍ਹੀਆਂ ਕਲਾਂ, 15 ਮਾਰਚ (ਮਨਜੀਤ ਮਾਨ)-ਪਿੰਡ ਮੱਲ੍ਹੀਆਂ ਖੁਰਦ (ਜਲੰਧਰ) ਵਿਖੇ ਮੁਫ਼ਤ ਹੋਮੀਓਪੈਥਿਕ ਮੈਡੀਕਲ ਕੈਂਪ ਗੁਰਦੁਆਰਾ ਨਾਨਕ ਦਰਬਾਰ ਪੁਰਾਣਾ ਗੁਰਦੁਆਰਾ ਸਾਹਿਬ ਵਿਖੇ ਪਿੰਡ ਇਲਾਕਾ ਵਾਸੀਆਂ ਤੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਉੱਘੇ ਨੌਜਵਾਨ ...

ਪੂਰੀ ਖ਼ਬਰ »

ਬੀ ਡੀ ਪੀ ਓ ਦਫ਼ਤਰ ਵਿਖੇ ਐਚ ਆਈ ਵੀ ਸਬੰਧੀ ਸੈਮੀਨਾਰ

ਮਹਿਤਪੁਰ, 15 ਮਾਰਚ (ਮਿਹਰ ਸਿੰਘ ਰੰਧਾਵਾ)- ਬੀ ਡੀ ਪੀ ਓ ਦਫਤਰ ਮਹਿਤਪੁਰ ਵਿਖੇ ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਸੇਵਾ ਸਿੰਘ ਬਲਾਕ ਡਿਵਲਪਮੈਂਟ ਅਫਸਰ ਮਹਿਤਪੁਤ ਦੀ ਅਗਵਾਈ ਹੇਠ ਐਚ ਆਈ ਵੀ (ਏਡਜ਼) ਸਬੰਧੀ ਜਾਗਰੂਕਤਾ ਦੇ ਮੱਦੇਨਜ਼ਰ ਸੈਮੀਨਾਰ ...

ਪੂਰੀ ਖ਼ਬਰ »

ਬਲਵਿੰਦਰ ਸਿੰਘ ਉੱਗੀ ਨੇ ਸਿਵਲ ਪਸ਼ੂ ਹਸਪਤਾਲ ਨਕੋਦਰ ਵਿਖੇ ਲਗਵਾਇਆ ਸਬਮਰਸੀਬਲ ਪੰਪ

ਨਕੋਦਰ, 15 ਮਾਰਚ (ਗੁਰਵਿੰਦਰ ਸਿੰਘ)-ਸਿਵਲ ਹਸਪਤਾਲ ਵਿਖੇ ਬਲਵਿੰਦਰ ਸਿੰਘ ਪਿੰਕਾ ਪੁੱਤਰ ਬਲਬੀਰ ਸਿੰਘ ਵਾਸੀ ਉੱਗੀ ਨੇ ਆਪਣੇ ਸਵਰਗਵਾਸੀ ਮਾਤਾ ਸ੍ਰੀਮਤੀ ਪ੍ਰੀਤਮ ਕੌਰ ਦੀ ਨਿੱਘੀ ਯਾਦ ਵਿਚ ਸਬਮਰਸੀਬਲ ਮੋਟਰ ਦਾ ਰਸਮੀ ਉਦਘਾਟਨ ਆਪਣੇ ਕਰ-ਕਮਲਾਂ ਨਾਲ ਤਹਿਸੀਲ ...

ਪੂਰੀ ਖ਼ਬਰ »

ਭਾਰਤ ਸਰਕਾਰ ਵਲੋਂ ਇੰਡੋ ਸਵਿੱਸ ਇੰਟਰਨੈਸ਼ਨਲ ਕਾਨਵੈਂਟ ਸਕੂਲ 'ਚ ਅਟਲ ਲੈਬ ਸਥਾਪਿਤ ਕਰਨ ਦਾ ਫ਼ੈਸਲਾ

ਨਕੋਦਰ, 15 ਮਾਰਚ (ਗੁਰਵਿੰਦਰ ਸਿੰਘ)-ਭਾਰਤ ਸਰਕਾਰ ਵਲੋਂ ਐਡਵਾਂਸ ਟੈਕਨਾਲੋਜੀ ਨੂੰ ਹੋਰ ਉਤਸ਼ਾਹਿਤ ਕਰਨ ਲਈ ਅਤੇ ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਂਟ ਸਕੂਲ ਦੀ ਮਿਆਰੀ ਐਜੂਕੇਸ਼ਨ ਨੂੰ ਧਿਆਨ 'ਚ ਰੱਖਦੇ ਹੋਏ ਉਕਤ ਸਕੂਲ, ਜੋ ਕਿ ਆਈ.ਸੀ.ਐੱਸ.ਈ ਤੋਂ ਮਾਨਤਾ ਪ੍ਰਾਪਤ ਹੈ ...

ਪੂਰੀ ਖ਼ਬਰ »

ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਨੁਮਾਇੰਦਿਆਂ, ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਿੱਤੀ ਸਿਖਲਾਈ

ਸ਼ਾਹਕੋਟ, 15 ਮਾਰਚ (ਸੁਖਦੀਪ ਸਿੰਘ)- ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਵਲੋਂ ਪੰਚਾਇਤੀ ਰਾਜ ਸੰਸਥਾਵਾਂ ਦੇ ਨਵੇਂ ਚੁਣੇ ਨੁਮਾਇੰਦਿਆਂ, ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਿਖਲਾਈ ਦੇਣ ਸਬੰਧੀ ਲਗਾਏ ਕੈਂਪ ਤਹਿਤ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ...

ਪੂਰੀ ਖ਼ਬਰ »

ਪਰਵਿੰਦਰ ਸਿੰਘ ਸ਼ਾਮਪੁਰ ਦੀ ਗੁੰਮਟਾਲੀ ਕੋ. ਸਭਾ ਲਿਮਟਿਡ ਦੇ ਪ੍ਰਧਾਨ ਬਣੇ

ਬਿਲਗਾ, 15 ਮਾਰਚ (ਰਾਜਿੰਦਰ ਸਿੰਘ ਬਿਲਗਾ)-ਦੀ ਗੁੰਮਟਾਲੀ ਕੋ. ਸਭਾ ਲਿਮਟਿਡ ਦੇ ਅਹੁਦੇਦਾਰਾਂ ਦੀ ਚੋਣ ਸਰਬ ਸੰਮਤੀ ਨਾਲ ਕੀਤੀ ਗਈ ਜਿਸ ਵਿਚ ਪ੍ਰਧਾਨ ਪਰਵਿੰਦਰ ਸਿੰਘ ਸ਼ਾਮਪੁਰ, ਮੀਤ ਪ੍ਰਧਾਨ ਗੁਰਮੇਲ ਸਿੰਘ ਗੁੰਮਟਾਲਾ, ਕਮੇਟੀ ਮੈਂਬਰਾਂ ਵਿਚ ਬਹਾਦਰ ਸਿੰਘ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੀ ਰੋਕਥਾਮ ਸਬੰਧੀ ਜਾਗਰੂਕਤਾ ਕੈਂਪ ਲਗਾਇਆ

ਗੁਰਾਇਆ, 15 ਮਾਰਚ (ਦਵਿੰਦਰ ਸਿੰਘ ਖ਼ਾਲਸਾ)- ਮੁੱਖ ਕਾਰਜਕਾਰੀ ਅਧਿਕਾਰੀ ਅਤੇ ਉਪ ਮੁੱਖ ਕਾਰਜਕਾਰੀ ਅਧਿਕਾਰੀ ਜਿਲ੍ਹਾ ਪ੍ਰੀਸ਼ਦ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਪ੍ਰਵੀਨ ਥਿੰਦ ਦੀ ਅਗਵਾਈ ਹੇਠ ਕੋਰੋਨਾ ਵਾਇਰਸ ਦੀ ਰੋਕਥਾਮ ਸੰਬੰਧੀ ਐਚ.ਐਸ.ਸੀ. ਮੌਲੀ ...

ਪੂਰੀ ਖ਼ਬਰ »

ਫਿਲੌਰ ਤੋਂ ਅਕਲਪੁਰ ਰੋਡ ਵਿਖੇ ਸੜਕ ਦਾ ਮੰਦਾ ਹਾਲ

ਫਿਲੌਰ, 15 ਮਾਰਚ (ਸੁਰਜੀਤ ਸਿੰਘ ਬਰਨਾਲਾ)-ਫਿਲੌਰ ਦੇ ਨਜ਼ਦੀਕੀ ਪਿੰਡਾਂ ਵਿਚ ਸੜਕਾਂ ਦਾ ਹਾਲ ਬਹੁਤ ਮੰਦਾ ਹੈ | ਸੜਕਾਂ ਵਿਚ ਥਾਂ ਥਾਂ ਤੋਂ ਟੁੱਟੀਆਂ ਅਤੇ ਪਾਣੀ ਖੜ੍ਹਾ ਆਮ ਦਿਖਾਈ ਦਿੰਦਾ ਹੈ | ਇਸ ਸਬੰਧੀ ਜਦੋਂ ਬਸਪਾ ਆਗੂ ਬਾਬੂ ਸੁੰਦਰ ਪਾਲ ਨਾਲ ਗੱਲ ਕੀਤੀ ਗਈ ਤਾਂ ...

ਪੂਰੀ ਖ਼ਬਰ »

ਵਿਧਾਇਕ ਵਡਾਲਾ ਵਲੋਂ ਮੰਜਕੀ ਪੰਜਾਬੀ ਸੱਥ ਦੀ ਸ਼ਲਾਘਾ

ਜੰਡਿਆਲਾ ਮੰਜਕੀ,15 ਮਾਰਚ (ਸੁਰਜੀਤ ਸਿੰਘ ਜੰਡਿਆਲਾ)-ਮੰਜਕੀ ਪੰਜਾਬੀ ਸੱਥ ਦੇ ਕੇਂਦਰ ਭੰਗਾਲਾ ਵਿਖੇ ਪਹੁੰਚਣ 'ਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਐੱਮ.ਐੱਲ.ਏ. ਨਕੋਦਰ ਦਾ ਭਰਵਾਂ ਸਵਾਗਤ ਕੀਤਾ ਗਿਆ | ਉਨ੍ਹਾਂ ਨੂੰ ਸ. ਮੋਤਾ ਸਿੰਘ ਸਰਾਏ ਅਤੇ ਪਿ੍ੰਸੀਪਲ ...

ਪੂਰੀ ਖ਼ਬਰ »

ਸੀਚੇਵਾਲ ਕਾਲਜ ਦਾ ਬੀ. ਏ. ਭਾਗ ਤੀਜਾ ਦਾ ਨਤੀਜਾ ਸ਼ਾਨਦਾਰ

ਲੋਹੀਆਂ ਖਾਸ, 15 ਮਾਰਚ (ਦਿਲਬਾਗ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਵੱਲੋਂ ਐਲਾਨੇ ਗਏ ਬੀ. ਏ. ਸਮੈਸਟਰ ਤੀਜਾ ਦੇ ਨਤੀਜਿਆਂ 'ਚ ਸੰਤ ਅਵਤਾਰ ਸਿੰਘ ਯਾਦਗਾਰੀ ਕਾਲਜ ਸੀਚੇਵਾਲ ਦਾ ਨਤੀਜਾ ਬੜਾ ਹੀ ਸ਼ਾਨਦਾਰ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਕਾਲਜ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX