ਤਾਜਾ ਖ਼ਬਰਾਂ


ਕੋਰੋਨਾ ਪੀੜਤ ਅੰਡਰਵਰਲਡ ਡਾਨ ਛੋਟਾ ਰਾਜਨ ਹੋਇਆ ਠੀਕ
. . .  20 minutes ago
ਨਵੀਂ ਦਿੱਲੀ,11 ਮਈ - ਅੰਡਰਵਰਲਡ ਡਾਨ ਛੋਟਾ ਰਾਜਨ ਕੋਰੋਨਾ ਤੋਂ ਠੀਕ ਹੋਣ 'ਤੇ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਸ ਨੂੰ 25 ਅਪ੍ਰੈਲ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ...
ਨਵੀਂ ਦਿੱਲੀ : ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਪ੍ਰਧਾਨ ਮੰਤਰੀ ਮੋਦੀ ਜੀ-7 ਸਿਖਰ ਸੰਮੇਲਨ 'ਚ ਨਹੀਂ ਲੈਣਗੇ ਹਿੱਸਾ
. . .  about 1 hour ago
ਪੁਲਿਸ ਥਾਣਾ ਕੋਟ ਖਾਲਸਾ ਅਧੀਨ ਖੇਤਰ ਆਦਰਸ਼ ਨਗਰ ਵਿੱਖੇ ਇਕ ਨੌਜਵਾਨ ਵੱਲੋਂ ਆਪਣੇ ਆਪ ਨੂੰ ਲਗਾਈ ਅੱਗ
. . .  about 1 hour ago
ਛੇਹਰਟਾ , 11 ਮਈ {ਸੁਰਿੰਦਰ ਸਿੰਘ ਵਿਰਦੀ}-ਪੁਲਿਸ ਥਾਣਾ ਕੋਟ ਖਾਲਸਾ ਦੇ ਅਧੀਨ ਆਉਂਦੇ ਇਲਾਕਾ ਆਦਰਸ਼ ਨਗਰ ਵਿਖੇ ਇਕ ਨੌਜਵਾਨ ਵਲੋਂ ਅੱਗ ਲਗਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦੀ ਖਬਰ ਸਾਹਮਣੇ ...
ਚੰਡੀਗੜ੍ਹ : ਸਿੱਖਿਆ ਵਿਭਾਗ ਵੱਲੋਂ 8 ਸਿੱਖਿਆ ਅਧਿਕਾਰੀਆਂ ਦੇ ਤਬਾਦਲੇ
. . .  about 2 hours ago
ਫ਼ਾਜ਼ਿਲਕਾ ਜ਼ਿਲ੍ਹੇ ਵਿਚ 12 ਮੌਤਾਂ ਨਾਲ 702 ਨਵੇਂ ਕੋਰੋਨਾ ਕੇਸ
. . .  about 3 hours ago
ਫ਼ਾਜ਼ਿਲਕਾ, 11 ਮਈ (ਦਵਿੰਦਰ ਪਾਲ ਸਿੰਘ )- ਜ਼ਿਲ੍ਹਾ ਫ਼ਾਜ਼ਿਲਕਾ ਵਿਚ ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਅੱਜ ਜ਼ਿਲ੍ਹੇ ਵਿਚ 12 ਹੋਰ ਮੌਤਾਂ ਹੋ ਜਾਣ ਕਾਰਨ ਮੌਤਾਂ ਦੀ ਗਿਣਤੀ 229 ਤੱਕ ਪੁੱਜ ਗਈ ਹੈ। ਜਦੋਂਕਿ ਅੱਜ ਜ਼ਿਲ੍ਹੇ ਵਿਚ ਕੋਰੋਨਾ ਦੇ 702 ...
ਖੇਤੀਬਾੜੀ ਵਿਭਾਗ ਵਲੋਂ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਦਿੱਤੀ ਮਨਜ਼ੂਰੀ
. . .  about 3 hours ago
ਫ਼ਿਰੋਜ਼ਪੁਰ (ਖੋਸਾ ਦਲ ਸਿੰਘ ) , 11 ਮਈ { ਮਨਪ੍ਰੀਤ ਸਿੰਘ ਸੰਧੂ}-ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਰਕਾਰ ਵਲੋਂ ਝੋਨਾ ਲਾਉਣ ਦੀ ਤਰੀਕ ਦਾ ਨਾਂ ਐਲਾਨ ਕਰਨ ਕਾਰਨ ਕਿਸਾਨ ਪਨੀਰੀ ਬੀਜਣ ਨੂੰ ਲੈ ਕੇ ਦੁਚਿੱਤੀ ਵਿਚ ਸਨ,ਇਸ ਦੁਚਿੱਤੀ ਨੂੰ ਦੂਰ ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 5 ਮੌਤਾਂ, 537 ਨਵੇਂ ਕੇਸਾਂ ਦੀ ਪੁਸ਼ਟੀ
. . .  about 4 hours ago
ਮਾਨਸਾ, 11 ਮਈ (ਬਲਵਿੰਦਰ ਸਿੰਘ ਧਾਲੀਵਾਲ)- ਮਾਨਸਾ ਜ਼ਿਲ੍ਹੇ ’ਚ ਜਿੱਥੇ ਅੱਜ ਕੋਰੋਨਾ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਉੱਥੇ 537 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ,ਜਦਕਿ 215 ਪੀੜਤ ਸਿਹਤਯਾਬ ਵੀ ਹੋਏ ਹਨ। ਸਿਹਤ ਵਿਭਾਗ ਵਲੋਂ ਜਾਰੀ ...
ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਜ਼ਿਲਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਤਬਦੀਲ
. . .  about 4 hours ago
ਲੁਧਿਆਣਾ,11 ਮਈ(ਪੁਨੀਤ ਬਾਵਾ)-ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵਲੋਂ ਜ਼ਿਲ੍ਹਾ ਲੁਧਿਆਣਾ ਦੇ ਸਕੂਲਾਂ ਦਾ ਸਮਾਂ ਬਦਲ ਦਿੱਤਾ ਗਿਆ ਹੈ । ਜ਼ਿਲ੍ਹਾ ਲੁਧਿਆਣਾ ਦੇ ਸਕੂਲ ਹੁਣ ਸਵੇਰੇ 8 ...
ਓਲਡਹੈਮ ਇੰਗਲੈਂਡ 'ਚ ਪ੍ਰੀਸ਼ਦ ਦੀ ਕਮਾਨ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਬਣੀ ਅਰੂਜ ਸ਼ਾਹ
. . .  about 4 hours ago
ਲੰਡਨ , 11 ਮਈ - ਇੱਕ ਲੇਬਰ ਕੌਂਸਲਰ ਓਲਡਹੈਮ ਦੇ ਨਵੇਂ ਨੇਤਾ ਵਜੋਂ ਚੁਣੇ ਜਾਣ ਤੋਂ ਬਾਅਦ ਇੰਗਲੈਂਡ ਦੇ ਉੱਤਰ ਵਿਚ ਇੱਕ ਕੌਂਸਲ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਮੁਸਲਿਮ ਮਹਿਲਾ ਅਰੂਜ ਸ਼ਾਹ ਬਣ ...
ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ’ਚ ਕੋਰੋਨਾ ਦਾ ਕਹਿਰ ਜਾਰੀ, 13 ਹੋਰ ਮੌਤਾਂ, 328 ਨਵੇਂ ਕੋਰੋਨਾ ਮਾਮਲੇ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 11 ਮਈ (ਰਣਜੀਤ ਸਿੰਘ ਢਿੱਲੋਂ)-ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ । ਕੋਰੋਨਾ ਕਾਰਨ ਮੌਤਾਂ ਹੋਣ ਦਾ ਅੰਕੜਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਸਿਹਤ ਵਿਭਾਗ ਦੀ ਸੂਚਨਾ ਅਨੁਸਾਰ ...
ਕਪੂਰਥਲਾ ਜ਼ਿਲ੍ਹੇ ਵਿਚ ਕੋਰੋਨਾ ਕਾਰਨ ਹੋਈਆਂ 6 ਮੌਤਾਂ, 318 ਨਵੇਂ ਮਾਮਲੇ ਆਏ ਸਾਹਮਣੇ
. . .  about 4 hours ago
ਕਪੂਰਥਲਾ, 11 ਮਈ (ਅਮਰਜੀਤ ਸਿੰਘ ਸਡਾਨਾ)-ਜ਼ਿਲ੍ਹੇ ਵਿਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਤੇ ਅੱਜ ਹੁਣ ਤੱਕ ਦੇ ਸਭ ਤੋਂ ਵੱਧ ਇੱਕੋਂ ਦਿਨ ਵਿਚ ਆਏ 318 ਮਰੀਜ਼ ਕੋਰੋਨਾ ਪਾਜ਼ੀਟਿਵ ਦਰਜ ਕੀਤੇ ਗਏ ਹਨ ...
ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ : 458 ਹੋਰ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ, 9 ਦੀ ਮੌਤ
. . .  about 4 hours ago
ਹੁਸ਼ਿਆਰਪੁਰ, 11 ਮਈ (ਬਲਜਿੰਦਰਪਾਲ ਸਿੰਘ) - ਜ਼ਿਲ੍ਹੇ ’ਚ 458 ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਪੁਸ਼ਟੀ ਹੋਣ ਨਾਲ ਕੁੱਲ ਪਾਜ਼ੀਟਿਵ ਮਰੀਜ਼ਾਂ ਦੀ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 126 ਨਵੇਂ ਕੇਸ, ਦੋ ਮੌਤਾਂ
. . .  about 4 hours ago
ਬਰਨਾਲਾ, 11 ਮਈ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 126 ਨਵੇਂ ਕੇਸ ਸਾਹਮਣੇ ਆਏ ਹਨ | ਜਦਕਿ ਦੋ ਹੋਰ ਮਰੀਜ਼ਾਂ ਦੀ ਮੌਤ ਹੋਈ...
ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ
. . .  about 4 hours ago
ਅੰਮ੍ਰਿਤਸਰ , 11 (ਮਈ ਰੇਸ਼ਮ ਸਿੰਘ) - ਅੰਮ੍ਰਿਤਸਰ ਵਿਚ ਅੱਜ 445 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ 38247 ਕੁੱਲ ਸਕਾਰਾਤਮਕ ਮਾਮਲਿਆਂ ਦੀ...
ਲੁਧਿਆਣਾ ਵਿਚ ਕੋਰੋਨਾ ਨਾਲ 43 ਮੌਤਾਂ
. . .  about 4 hours ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 43 ਮੌਤਾਂ ਹੋ ਗਈਆਂ ਹਨ। ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ...
ਐਮ.ਬੀ.ਐਸ.ਪੀ.ਐਸ.ਯੂ. ਪਟਿਆਲਾ ਕੈਂਪਸ ਲਈ ਮਨਜ਼ੂਰ ਰਾਸ਼ੀ ਤੁਰੰਤ ਜਾਰੀ ਕਰਨ ਦੇ ਨਿਰਦੇਸ਼
. . .  about 4 hours ago
ਚੰਡੀਗੜ੍ਹ , 11 ਮਈ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ...
ਮੋਗਾ ਵਿਚ ਕੋਰੋਨਾ ਦਾ ਧਮਾਕਾ, ਇਕੋ ਦਿਨ ਵਿਚ ਆਏ 123 ਮਾਮਲੇ
. . .  about 5 hours ago
ਮੋਗਾ, 1 ਮਈ (ਗੁਰਤੇਜ ਸਿੰਘ ਬੱਬੀ) - ਅੱਜ ਮੋਗਾ ਵਿਚ ਕੋਰੋਨਾ ਦਾ ਫਿਰ ਧਮਾਕਾ ਹੋਇਆ ਹੈ ਅਤੇ ਇਕੋ ਦਿਨ 123 ਕੋਰੋਨਾ ਪੀੜਤ ਨਵੇਂ ਮਾਮਲੇ ਆਏ ਹਨ । ਮਰੀਜ਼ਾਂ ਦੀ ਕੁੱਲ ਗਿਣਤੀ...
ਪਠਾਨਕੋਟ ਵਿਚ ਕੋਰੋਨਾ ਦੇ 264 ਨਵੇਂ ਮਾਮਲੇ ਆਏ ਸਾਹਮਣੇ
. . .  about 5 hours ago
ਪਠਾਨਕੋਟ, 11 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ | ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ...
ਡੀ.ਐੱਸ.ਪੀ ਪੱਧਰ ਦੇ 13 ਅਧਿਕਾਰੀਆਂ ਦੇ ਤਬਾਦਲੇ
. . .  about 4 hours ago
ਅਜਨਾਲਾ, 11 ਮਈ (ਗੁਰਪ੍ਰੀਤ ਸਿੰਘ ਢਿੱਲੋਂ) - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਸ ਵਿਚ ਫੇਰਬਦਲ ਕਰਦਿਆਂ...
ਬਸੇਰਾ ਪ੍ਰਾਜੈਕਟ 'ਤੇ ਕੰਮ ਕੀਤਾ ਜਾਵੇ ਤੇਜ - ਕੈਪਟਨ ਅਮਰਿੰਦਰ ਸਿੰਘ
. . .  about 5 hours ago
ਚੰਡੀਗੜ੍ਹ, 11 ਮਈ - ਸ਼ਹਿਰੀ ਗ਼ਰੀਬਾਂ ਨੂੰ ਘਰ ਮੁਹੱਈਆ ਕਰਾਉਣ ਦੀ ਆਪਣੀ ਵਚਨਬੱਧਤਾ ਨੂੰ ਦਰਸਾਉਂਦਿਆਂ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਸਥਾਨਕ ਸਰਕਾਰਾਂ ਵਿਭਾਗ...
ਰਾਮ ਕਰਨ ਵਰਮਾ ਮੱਧ ਅਫ਼ਰੀਕੀ ਗਣਰਾਜ ਵਿਚ ਭਾਰਤ ਦੇ ਅਗਲੇ ਰਾਜਦੂਤ
. . .  about 6 hours ago
ਨਵੀਂ ਦਿੱਲੀ , 11 ਮਈ - ਰਾਮ ਕਰਨ ਵਰਮਾ, ਜੋ ਮੌਜੂਦਾ ਸਮੇਂ ਵਿਚ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ ਵਿਚ ਭਾਰਤ ਦੇ ਰਾਜਦੂਤ ਹਨ, ਉਨ੍ਹਾਂ ਨੂੰ ਕਿਨਸ਼ਾਸਾ ਵਿਚ ਨਿਵਾਸ...
ਹਿਮਾਚਲ ਪ੍ਰਦੇਸ਼ ਵਿਚ ਦਸਵੀਂ ਦੇ 1.16 ਲੱਖ ਵਿਦਿਆਰਥੀਆਂ ਨੂੰ 11 ਵੀਂ ਜਮਾਤ ਵਿਚ ਪ੍ਰਮੋਟ ਕੀਤਾ
. . .  about 6 hours ago
ਊਨਾ,11 ਮਈ (ਹਰਪਾਲ ਸਿੰਘ ਕੋਟਲਾ) - ਡਾਇਰੈਕਟਰ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਨੇ ਸਕੂਲ ਸਿੱਖਿਆ ਬੋਰਡ ਦੀਆਂ 10 ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ...
ਪਹਿਲੀ ਖ਼ੁਰਾਕ ਲੈ ਚੁੱਕੇ ਲਾਭਪਾਤਰੀਆਂ ਨੂੰ ਦੂਜੀ ਖ਼ੁਰਾਕ ਲਈ ਦਿੱਤੀ ਜਾਵੇ ਤਰਜੀਹ - ਰਾਜੇਸ਼ ਭੂਸ਼ਨ (ਕੇਂਦਰੀ ਸਿਹਤ ਸਕੱਤਰ)
. . .  about 5 hours ago
ਨਵੀਂ ਦਿੱਲੀ , 11 ਮਈ - ਸਾਰੇ ਸੂਬੇ ਇਹ ਸੁਨਿਸ਼ਚਿਤ ਕਰਨ ਕਿ ਜਿੰਨਾਂ ਨੇ ਪਹਿਲੀ ਖ਼ੁਰਾਕ ਲਈ ਹੈ, ਉਨ੍ਹਾਂ ਨੂੰ ਦੂਜੀ ਖ਼ੁਰਾਕ ਲਈ ਤਰਜੀਹ ਦਿੱਤੀ ਜਾਵੇ...
ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਤੀਸਰਾ ਕੇਂਦਰ ਭੁਲੱਥ ਵਿਖੇ 12 ਮਈ ਤੋਂ ਸੇਵਾਵਾਂ ਸ਼ੁਰੂ ਕਰੇਗਾ
. . .  about 6 hours ago
ਅੰਮ੍ਰਿਤਸਰ, 11 ਮਈ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਵਲੋਂ ਕਪੂਰਥਲਾ ਦੇ ਕਸਬਾ ਭੁਲੱਥ ਵਿਖੇ ਸਥਾਪਿਤ ਕੀਤਾ ਗਿਆ ਕੋਰੋਨਾ ਕੇਅਰ ਕੇਂਦਰ ਬੁੱਧਵਾਰ 12 ਮਈ ਤੋਂ ਆਪਣੀਆਂ ਸੇਵਾਵਾਂ ਸ਼ੁਰੂ ਕਰ...
ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਦੁਕਾਨਾਂ ਖੋਲ੍ਹਣ ਸਬੰਧੀ ਨਵੀਂ ਸਮਾਂ ਸਾਰਨੀ ਜਾਰੀ
. . .  about 7 hours ago
ਫ਼ਾਜ਼ਿਲਕਾ, 11 ਮਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ ਦੇ ਤਾਜਾ ਹਲਾਤਾਂ ਦੇ ਮੱਦੇਨਜ਼ਰ ਜ਼ਿਲ੍ਹੇ ਵਿਚ ਦੁਕਾਨਾਂ ਖੋਲ੍ਹਣ ਲਈ ਨਵੀਂ ਸਮਾਂ ਸਾਰਨੀ ਲਾਗੂ ਕੀਤੀ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 13 ਚੇਤ ਸੰਮਤ 552

ਖੰਨਾ / ਸਮਰਾਲਾ

ਖੰਨਾ, ਸਾਹਨੇਵਾਲ, ਪਾਇਲ, ਸਮਰਾਲਾ ਸਬ ਡਵੀਜ਼ਨਾਂ ਦੇ ਸਾਰੇ ਹਲਕਿਆਂ 'ਚ ਕਰਫ਼ਿਊ ਸਖ਼ਤੀ ਨਾਲ ਲਾਗੂ

ਖੰਨਾ, 25 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਵੀ ਖੰਨਾ ਪੁਲਿਸ ਜ਼ਿਲ੍ਹੇ ਦੇ ਸਾਰੇ ਕਸਬਿਆਂ ਅਤੇ ਪਿੰਡਾਂ ਵਿਚ ਕਰਫ਼ਿਊ ਦੌਰਾਨ ਸਾਰਾ ਇਲਾਕਾ ਸੁੰਨਸਾਨ ਬਣਿਆ ਰਿਹਾ | ਖੰਨਾ, ਪਾਇਲ, ਸਮਰਾਲਾ ਅਤੇ ਸਾਹਨੇਵਾਲ ਸਬ ਡਵੀਜ਼ਨਾਂ ਦੇ ਸਾਰੇ ਕਸਬਿਆਂ ਵਿਚ ਪੁਲਿਸ ਹਰ ਚੌਾਕ ਵਿਚ ਡਿਊਟੀ ਤੇ ਤਾਇਨਾਤ ਰਹੀ | ਜਿਨ੍ਹਾਂ ਵਿਅਕਤੀਆਂ ਨੂੰ ਸੱਚਮੁਚ ਐਮਰਜੈਂਸੀ ਸੀ, ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਗਈ, ਬਾਕੀਆਂ ਨੂੰ ਮੋੜਿਆ ਗਿਆ ਅਤੇ ਕਈ ਨਾਲ ਡੰਡਾ ਪਰੇਡ ਵੀ ਕੀਤੀ ਗਈ |
ਲੋਕ ਦੁੱਧ, ਦਵਾਈਆਂ, ਸਬਜ਼ੀਆਂ ਤੇ ਕਰਿਆਨੇ ਲਈ ਹੋਏ ਪ੍ਰੇਸ਼ਾਨ
ਅੱਜ ਵੀ ਖੰਨਾ ਵਿਚ ਦਵਾਈਆਂ, ਕਰਿਆਨਾ ਆਦਿ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਗਈ | ਪ੍ਰਸ਼ਾਸਨ ਸਾਰਾ ਦਿਨ ਵੱਖ ਵੱਖ ਯੂਨੀਅਨਾਂ, ਕੌਾਸਲਰਾਂ ਅਤੇ ਹੋਰ ਵਰਗਾਂ ਨਾਲ ਮੀਟਿੰਗਾਂ ਵਿਚ ਰੁੱਝਿਆ ਰਿਹਾ, ਪਰ ਲੋਕਾਂ ਨੂੰ ਸਹੂਲਤ ਮੁਹੱਈਆ ਨਹੀਂ ਕਰਵਾਈ ਜਾ ਸਕੀ | ਕੁਝ ਦੇਰ ਦਵਾਈਆਂ ਦੀਆਂ ਇਕ ਦੋ ਦੁਕਾਨਾਂ ਖੁੱਲ੍ਹੀਆਂ, ਪਰ ਬਾਅਦ ਵਿਚ ਬੰਦ ਕਰਵਾ ਦਿੱਤੀਆਂ ਗਈਆਂ | ਪ੍ਰਸ਼ਾਸਨ ਵਲੋਂ ਘਰ-ਘਰ ਸਾਮਾਨ ਭੇਜਣ ਦਾ ਪ੍ਰਬੰਧ ਕਰਨ ਦੇ ਦਾਅਵੇ ਕੀਤੇ ਜਾਂਦੇ ਰਹੇ, ਪਰ ਅਮਲੀ ਤੌਰ ਤੇ ਇਹ ਸਕੀਮਾਂ ਅਜੇ ਲਾਗੂ ਨਹੀਂ ਹੋ ਸਕੀਆਂ | ਇਸ ਦਰਮਿਆਨ ਖੰਨਾ ਦੇ ਵਾਰਡ ਨੰਬਰ 11 ਦੇ ਲੋਕਾਂ ਨੇ ਵੀ ਇਕ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਵਾਇਰਲ ਕਰ ਕੇ ਗੁਹਾਰ ਲਗਾਈ ਅਤੇ ਕਿਹਾ ਕਿ ਗਰੀਬ ਬਸਤੀ ਹੋਣ ਦੇ ਕਾਰਨ ਉਨ੍ਹਾਂ ਦੇ ਲੋਕਾਂ ਨੇ ਰਾਸ਼ਨ ਇਕੱਠਾ ਨਹੀਂ ਕੀਤਾ, ਪਰ ਹਾਲਾਤ ਖ਼ਰਾਬ ਹੋ ਗਏ ਹਨ, ਸਾਡੇ ਘਰਾਂ ਵਿਚ ਰਾਸ਼ਨ ਨਹੀਂ ਹੈ | ਪ੍ਰਸ਼ਾਸਨ ਦਾ ਕੋਈ ਵੀ ਅਧਿਕਾਰੀ ਸਾਡਾ ਹਾਲ ਪੁੱਛਣ ਨਹੀਂ ਆਇਆ |
ਨਾਲੀਆਂ 'ਚ ਡੋਲਿ੍ਹਆ ਦੱੁਧ
ਇਸ ਦਰਮਿਆਨ ਦੁੱਧ ਦੀ ਸਪਲਾਈ ਰੁਕਣ ਕਾਰਨ ਡੇਅਰੀ ਮਾਲਕਾਂ ਨੂੰ ਭਾਰੀ ਨੁਕਸਾਨ ਚੁੱਕਣਾ ਪੈ ਰਿਹਾ ਹੈ | ਖੰਨਾ ਸ਼ਹਿਰ ਦੇ ਡੇਅਰੀ ਮਾਲਕਾਂ ਨੇ ਅੱਜ ਹਜ਼ਾਰਾਂ ਲੀਟਰ ਦੁੱਧ ਨਾਲੀਆਂ ਵਿਚ ਡੋਲ੍ਹ ਦਿੱਤਾ | ਡੇਅਰੀ ਮਾਲਕ ਗਿੰਨੀ ਵਿਜ਼ਨ ਨੇ ਦੱਸਿਆ ਕਿ ਕਾਊਾਟਰ ਸੇਲ ਰੁਕਣ ਨਾਲ ਦੁੱਧ ਬਚਣ ਲੱਗਿਆ ਹੈ | ਘਰ ਘਰ ਜਾ ਕੇ ਦੁੱਧ ਦੇਣ 'ਤੇ ਸਖ਼ਤੀ ਵਰਤੀ ਜਾ ਰਹੀ ਹੈ, ਇਸ ਨਾਲ ਸਾਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪ੍ਰਸ਼ਾਸਨ ਦੇ ਵਲੋਂ ਕੋਈ ਸਪਸ਼ਟ ਹਦਾਇਤ ਨਹੀਂ ਦਿੱਤੀ ਜਾ ਰਹੀ | ਲਿਹਾਜ਼ਾ ਉਨ੍ਹਾਂ ਨੂੰ ਦੁੱਧ ਨੂੰ ਨਾਲੀਆਂ ਵਿਚ ਸੁੱਟਣਾ ਪੈ ਰਿਹਾ ਹੈ |
ਕੈਮਿਸਟਾਂ, ਕਰਿਆਨੇ ਵਾਲਿਆਂ ਦੇ ਸ਼ਾਮ ਤੱਕ ਨਹੀਂ ਬਣੇ ਪਾਸ
ਅੱਜ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਪਿ੍ਤਪਾਲ ਸਿੰਘ ਉੱਭੀ, ਵਿਸ਼ਾਲ ਬੌਬੀ, ਗਗਨ ਸਿੰਗਲਾ ਅਤੇ ਹੋਰਾਂ ਦੀ ਅਗਵਾਈ ਵਿਚ ਐਸ. ਡੀ. ਐਮ. ਸੰਦੀਪ ਸਿੰਘ ਨਾਲ ਮੁਲਾਕਾਤ ਕੀਤੀ ਗਈ | ਐੱਸ. ਡੀ. ਐਮ. ਵਲੋਂ ਉਨ੍ਹਾਂ ਨੂੰ ਲੁਧਿਆਣਾ ਤੋਂ ਮਾਲ ਲਿਆਉਣ ਅਤੇ ਦਵਾਈਆਂ ਦੀ ਹੋਮ ਡਿਲਵਰੀ ਕਰਨ ਦੀ ਇਜਾਜ਼ਤ ਦਿੱਤੀ ਗਈ | ਇਸ ਦਰਮਿਆਨ ਐੱਸ. ਐੱਸ. ਪੀ. ਖੰਨਾ ਨੇ ਲੁਧਿਆਣਾ ਵਿਚ ਸਿਵਲ ਸਰਜਨ ਦੇ ਵਲੋਂ ਜਾਰੀ ਖੰਨਾ, ਪਾਇਲ ਅਤੇ ਸਮਰਾਲਾ ਦੇ ਕੈਮਿਸਟਾਂ ਦੀ ਸੂਚੀ ਅਤੇ ਫ਼ੋਨ ਨੰਬਰ ਜਾਰੀ ਕੀਤੇ ਅਤੇ ਕਿਹਾ ਕਿ ਇਨ੍ਹਾਂ ਨੂੰ ਫ਼ੋਨ ਕਰਕੇ ਦਵਾਈ ਘਰ ਮੰਗਵਾਈ ਜਾਵੇ | ਇਸੇ ਤਰ੍ਹਾਂ ਹੀ ਕਰਿਆਨੇ ਲਈ ਵੀ ਰਾਸ਼ਨ ਦੀ ਹੋਮ ਡਿਲਵਰੀ ਕਰਨ ਦੀ ਗੱਲ ਕੀਤੀ ਗਈ, ਪਰ ਸ਼ਾਮ ਤੱਕ ਇਨ੍ਹਾਂ ਦੇ ਕਰਫ਼ਿਊ ਪਾਸ ਨਹੀਂ ਬਣੇ ਸਨ |
ਤਿਆਰ ਕੀਤੀ ਜਾ ਰਹੀ ਹੈ ਯੋਜਨਾ-ਐੱਸ.ਐੱਸ.ਪੀ. ਹਰਪ੍ਰੀਤ ਸਿੰਘ
ਖੰਨਾ ਵਿਚ ਲੋਕ ਪੁਲਿਸ ਦੇ ਰਵੱਈਏ ਅਤੇ ਪ੍ਰਬੰਧਾਂ ਤੋਂ ਆਮ ਤੌਰ 'ਤੇ ਖ਼ੁਸ਼ ਨਜ਼ਰ ਆਏ | ਇਸ ਦਰਮਿਆਨ ਐੱਸ.ਐੱਸ.ਪੀ. ਖੰਨਾ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਹਿਰ ਨੂੰ ਸੈਕਟਰਾਂ ਵਿਚ ਵੰਡ ਕੇ ਦਵਾਈਆਂ ਅਤੇ ਹੋਰ ਜ਼ਰੂਰੀ ਸਾਮਾਨ ਦੀ ਸਪਲਾਈ ਕੀਤੀ ਜਾਵੇਗੀ | ਇਸ ਦੇ ਲਈ ਪਲਾਨ ਤਿਆਰ ਕੀਤਾ ਜਾ ਰਿਹਾ ਹੈ | ਦਵਾਈਆਂ ਦੀਆਂ ਦੁਕਾਨਾਂ ਨੂੰ ਹੋਮ ਡਿਲਵਰੀ ਕਰਨ ਨੂੰ ਕਿਹਾ ਗਿਆ ਹੈ | ਉਨ੍ਹਾਂ ਦੇ ਨਾਂਅ ਅਤੇ ਫ਼ੋਨ ਨੰਬਰ ਜਾਰੀ ਕੀਤੇ ਗਏ ਹਨ |
ਐੱਸ.ਡੀ.ਐਮ. ਦੀ ਮੀਟਿੰਗ ਤੋਂ ਬਾਅਦ ਰਾਜਨੇਤਾਵਾਂ 'ਚ ਤਲਖ਼ ਕਲਾਮੀ
ਖੰਨਾ ਦੇ ਐੱਸ.ਡੀਐਮ. ਸੰਦੀਪ ਸਿੰਘ ਨੇ ਅੱਜ ਸ਼ਹਿਰ ਦੇ ਸੀਟਿੰਗ ਕੌਾਸਲਰਾਂ ਤੇ ਕੁਝ ਰਾਜਨੀਤੀਵਾਨਾਂ ਨਾਲ ਮੀਟਿੰਗ ਕਰਕੇ ਸਬਜ਼ੀਆਂ ਦੀ ਸਪਲਾਈ ਅਤੇ ਵੱਖ ਵੱਖ ਖੇਤਰਾਂ ਵਿਚ ਜਨਤਾ ਨੂੰ ਜ਼ਰੂਰੀ ਸਹੂਲਤਾਂ ਪਹੰੁਚਾਉਣ ਲਈ ਕਮੇਟੀਆਂ ਬਣਾਈਆਂ, ਜਿਨ੍ਹਾਂ ਵਿਚ ਹਰ ਕਮੇਟੀ ਦਾ ਇੰਚਾਰਜ ਇਕ ਜਾਂ 2 ਸੀਟਿੰਗ ਕੌਾਸਲਰ ਲਾਏ ਗਏ ਅਤੇ ਉਨ੍ਹਾਂ ਨਾਲ ਕੁਝ ਵਲੰਟੀਅਰ ਵੀ ਲਾਏ ਗਏ | ਇਸ ਦਰਮਿਆਨ ਕਮੇਟੀਆਂ ਵਿਚ ਮੈਂਬਰ ਸ਼ਾਮਿਲ ਕਰਨ 'ਤੇ ਹੋਈ ਬਹਿਸ ਤੋਂ ਬਾਅਦ ਇਕ ਉੱਘੇ ਕਾਂਗਰਸੀ ਨੇਤਾ ਅਤੇ ਵਿਰੋਧੀ ਧਿਰ ਦੀ ਕੌਾਸਲਰ ਦੇ ਪਤੀ ਦਰਮਿਆਨ ਸਖ਼ਤ ਤਲਖ਼ ਕਲਾਮੀ ਵੀ ਹੋਈ, ਜਿਸ ਦੀ ਚਰਚਾ ਸਾਰੇ ਸ਼ਹਿਰ ਵਿਚ ਹੈ | ਇਸ ਮੌਕੇ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਇਕਬਾਲ ਸਿੰਘ ਚੰਨੀ, ਯਾਦਵਿੰਦਰ ਸਿੰਘ ਯਾਦੂ, ਰਾਜਿੰਦਰ ਸਿੰਘ ਜੀਤ, ਜਤਿੰਦਰ ਦੇਵਗਨ, ਸੁਧੀਰ ਸੋਨੂੰ, ਗੁਰਮੀਤ ਨਾਗਪਾਲ, ਹਰਜੀਤ ਸਿੰਘ ਭਾਟੀਆ (ਸਾਰੇ ਸੀਟਿੰਗ ਕੌਾਸਲਰ ਜਾਂ ਕੌਾਸਲਰ ਪਤੀ) ਤੋਂ ਇਲਾਵਾ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਤਿਵਾੜੀ, ਵਿਧਾਇਕ ਦੇ ਪੀ. ਏ. ਹਰਿੰਦਰ ਸਿੰਘ ਰਿੰਟਾਂ ਆਦਿ ਹਾਜ਼ਰ ਸਨ |
ਖੰਨਾ 'ਚ ਵਧੇ ਸਬਜ਼ੀਆਂ ਤੇ ਕਰਿਆਨੇ ਦੇ ਭਾਅ
ਖੰਨਾ, 25 ਮਾਰਚ (ਹਰਜਿੰਦਰ ਸਿੰਘ ਲਾਲ, ਮਨਜੀਤ ਸਿੰਘ ਧੀਮਾਨ)- ਖੰਨਾ ਦੀਆਂ ਸੜਕਾਂ ਅਤੇ ਬਾਜ਼ਾਰਾਂ ਵਿਚ ਪੂਰੀ ਤਰ੍ਹਾਂ ਸੰਨਾਟਾ ਛਾਇਆ ਰਿਹਾ | ਪੁਲਸ ਵਲੋਂ ਥਾਂ ਥਾਂ ਤੇ ਕੀਤੀ ਗਈ ਨਾਕਾਬੰਦੀ ਦੌਰਾਨ ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਪੂਰੀ ਤਰ੍ਹਾਂ ਮੁਸਤੈਦ ਰਹੀ | ਰੋਜ਼ਾਨਾ ਦੀਆਂ ਖਾਣ ਵਾਲੀਆਂ ਵਸਤੂਆਂ, ਸਬਜ਼ੀਆਂ, ਕਰਿਆਨੇ ਆਦਿ ਦੀਆਂ ਦੁਕਾਨਾਂ ਪੂਰਨ ਤੌਰ ਤੇ ਬੰਦ ਰਹੀਆਂ | ਕਈ ਘਰਾਂ ਦੇ ਪਰਿਵਾਰਾਂ ਕੋਲ ਤਾਂ ਰਾਸ਼ਨ ਨਾ ਹੋਣ ਕਾਰਨ ਪ੍ਰਸ਼ਾਸਨ ਨੂੰ ਕੋਸਿਆ ਜਾ ਰਿਹਾ ਸੀ | ਇਸ ਦਰਮਿਆਨ ਗਲੀਆਂ ਵਿਚ ਸਥਿਤ ਸਬਜ਼ੀਆਂ ਅਤੇ ਕਰਿਆਨੇ ਦੀਆਂ ਛੋਟੀਆਂ ਛੋਟੀਆਂ ਦੁਕਾਨਾਂ 'ਤੇ ਭਾਵੇਂ ਲੁਕਵੇਂ ਢੰਗ ਨਾਲ ਸਾਮਾਨ ਵੇਚਿਆ ਜਾ ਰਿਹਾ ਸੀ, ਪਰ ਇੱਥੇ ਕੀਮਤਾਂ ਵਿਚ ਭਾਰੀ ਵਾਧਾ ਦੇਖਿਆ ਗਿਆ | ਆਟਾ 30 ਰੁਪਏ ਕਿੱਲੋ, ਚੀਨੀ 50 ਰੁਪਏ ਕਿੱਲੋ, ਆਲੂ 30 ਰੁਪਏ, ਪਿਆਜ਼ 60 ਰੁਪਏ ਵਿਕਦੇ ਰਹੇ | ਇਸ ਦਰਮਿਆਨ ਖੰਨਾ ਸ਼ਹਿਰ ਅਤੇ ਪਿੰਡਾਂ ਦੀਆਂ ਕੁਝ ਸੰਸਥਾਵਾਂ ਵਲੋਂ ਲੋਕਾਂ ਨੂੰ ਘਰ-ਘਰ ਜਾ ਕੇ ਰਾਸ਼ਨ ਵੀ ਵੰਡਿਆ ਗਿਆ | ਸ਼ਹਿਰ ਦੇ ਕੁਝ ਪੈਟਰੋਲ ਪੰਪ ਵੀ ਕੁਝ ਸਮੇਂ ਲਈ ਸਵੇਰੇ 9 ਵਜੇ ਤੱਕ ਖੁਲੇ ਰਹੇ, ਪਰ ਬਾਅਦ ਵਿਚ ਇਨ੍ਹਾਂ ਨੂੰ ਬੰਦ ਕਰ ਦਿੱਤਾ ਗਿਆ |

ਐੱਸ.ਐੱਸ.ਪੀ., ਐੱਸ.ਡੀ.ਐਮ. ਤੇ ਡੀ.ਐੱਸ.ਪੀ. ਨੇ ਦੁੱਧ ਵਸਤਾਂ ਦੀ ਸਪਲਾਈ ਸ਼ੁਰੂ ਕਰਵਾਈ

ਖੰਨਾ, 25 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਸ਼ਾਮ ਵੇਲੇ ਦੁੱਧ ਅਤੇ ਦੁੱਧ ਵਸਤਾਂ ਕੰਟਰੋਲ ਰੇਟਾਂ ਤੇ ਲੋਕਾਂ ਨੂੰ ਪਹੰੁਚਾਉਣ ਲਈ ਖੰਨਾ ਦੇ ਐੱਸ. ਐੱਸ. ਪੀ. ਹਰਪ੍ਰੀਤ ਸਿੰਘ, ਐੱਸ. ਡੀ. ਐਮ. ਸੰਦੀਪ ਸਿੰਘ ਅਤੇ ਡੀ.ਐੱਸ.ਪੀ. ਰਾਜਨ ਪਰਮਿੰਦਰ ਸਿੰਘ ਦੀ ਪਹਿਲ ਤੇ ਖੰਨਾ ਦੇ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੂੰ ਸਿਵਲ ਹਸਪਤਾਲ ਲੁਧਿਆਣਾ ਭੇਜਿਆ

ਸਮਰਾਲਾ, 25 ਮਾਰਚ (ਗੋਪਾਲ ਸੋਫਤ )- ਅੱਜ ਸਮਰਾਲਾ ਇਲਾਕੇ 'ਚ ਕੋਰੋਨਾ ਵਾਇਰਸ ਦਾ ਇਕ ਸ਼ੱਕੀ ਮਰੀਜ਼ ਨੂੰ ਸਿਵਲ ਹਸਪਤਾਲ ਸਮਰਾਲਾ ਵਿਖੇ ਮੁਢਲੀ ਜਾਾਚ ਤੋਂ ਬਾਅਦ ਲੁਧਿਆਣਾ ਦੇ ਸਿਵਲ ਹਸਪਤਾਲ ਭੇਜ ਦਿੱਤਾ ਗਿਆ, ਜਿੱਥੇ ਕਿ ਉਸ ਨੂੰ ਆਇਸੋਲੇਸ਼ਨ ਵਾਰਡ ਵਿਚ ਰੱਖਿਆ ਗਿਆ ਹੈ | ...

ਪੂਰੀ ਖ਼ਬਰ »

ਪੰਜਾਬ ਸਰਕਾਰ ਕੇਜਰੀਵਾਲ ਵਾਂਗ ਸਹੂਲਤਾਂ ਦਾ ਐਲਾਨ ਕਰੇ-ਚੌਾਦਾ

ਮਲੌਦ, 25 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸੰਸਾਰ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਫੈਲੇ ਕੋਰੋਨਾ ਵਾਇਰਸ ਦੇ ਪ੍ਰਹੇਜ਼ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਵਲੋਂ 21 ਦਿਨਾਂ ਲਈ ਦੇਸ਼ ਨੂੰ ਲਾਕਡਾਊਨ ਕੀਤਾ ਗਿਆ ਹੈ, ਜੋ ਸ਼ਲਾਘਾਯੋਗ ਹੈ, ਜਿਸ ਦਾ ਹਰ ਵਰਗ ਦੇ ਲੋਕਾਂ ...

ਪੂਰੀ ਖ਼ਬਰ »

ਜਨਤਾ ਕਰਫ਼ਿਊ ਕਾਰਨ ਆਸਾਮ 'ਚ ਫ਼ਸੇ ਟਰੱਕ ਡਰਾਈਵਰਾ 'ਤੇ ਪੁਲਿਸ ਦੀਆਂ ਵਧੀਕੀਆਂ

ਸਮਰਾਲਾ, 25 ਮਾਰਚ (ਰਾਮ ਗੋਪਾਲ ਸੋਫਤ)- ਦੇਸ਼ 'ਚ ਕੋਰੋਨਾ ਵਾਇਰਸ ਦੀ ਲੜੀ ਤੋੜਨ ਵਾਸਤੇ ਲਗਾਏ ਜਨਤਾ ਕਰਫ਼ਿਊ ਕਾਰਨ ਆਸਾਮ 'ਚ ਫਸੇ ਟਰੱਕ ਚਾਲਕ ਉੱਥੋਂ ਦੀ ਪੁਲਿਸ ਦੀ ਧੱਕੇਸ਼ਾਹੀ ਕਾਰਨ ਭਾਰੀ ਮੁਸੀਬਤ ਵਿਚ ਫਸੇ ਹੋਏ ਹਨ | ਆਸਾਮ ਦੀ ਪੁਲਿਸ ਨਾਦਰਸ਼ਾਹੀ ਫ਼ਰਮਾਨਾਂ ਨਾਲ ...

ਪੂਰੀ ਖ਼ਬਰ »

ਲਾਕਡਾਊਨ ਦੌਰਾਨ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ-ਐਸ.ਡੀ.ਐਮ.

ਮਲੌਦ, 25 ਮਾਰਚ (ਸਹਾਰਨ ਮਾਜਰਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦਿੱਤੇ 14 ਅਪੈ੍ਰਲ ਤੱਕ ਲਾਕਡਾਊਨ ਨਿਰਦੇਸ਼ਾਂ ਤਹਿਤ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੋ ਗਿਆ ਹੈ ਤੇ ਸ਼ਹਿਰ ਸਮੇਤ ਇਲਾਕੇ ਦੇ ਪਿੰਡਾਂ ਵਿਚ ਚੌਕਸੀ ਰੱਖਦਿਆਂ ਲੋਕਾਂ ਨੂੰ ੂ ਘਰਾਂ ਵਿਚ ...

ਪੂਰੀ ਖ਼ਬਰ »

ਮਲੌਦ ਪੁਲਿਸ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਵੰਡ

ਮਲੌਦ, 25 ਮਾਰਚ (ਚਾਪੜਾ/ ਨਿਜ਼ਾਮਪੁਰ)- ਕੋਰੋਨਾ ਵਾਇਰਸ ਦੇ ਤਹਿਤ ਸਰਕਾਰ ਦੁਆਰਾ ਕਰਫ਼ਿਊ ਲਗਾ ਕੇ ਹਰ ਵਰਗ ਦੇ ਲੋਕਾਂ ਨੂੰ ਘਰਾਂ ਅੰਦਰ ਹੀ ਰਹਿਣ ਲਈ ਆਖਿਆ ਗਿਆ, ਪ੍ਰੰਤੂ ਗਰੀਬ ਪਰਿਵਾਰਾਂ ਦੀ ਰੋਜਮਰਾ ਜ਼ਿੰਦਗੀ ਵਿਚ ਆਈ ਖੜੋਤ ਨੂੰ ਮੁੱਖ ਰੱਖਦਿਆਂ ਥਾਣਾ ਮਲੌਦ ਦੀ ...

ਪੂਰੀ ਖ਼ਬਰ »

ਐਮਰਜੈਂਸੀ ਸੇਵਾਵਾਂ ਲਈ ਹੀ ਮਰੀਜ਼ ਹਸਪਤਾਲਾਂ 'ਚ ਆਉਣ

ਮਾਛੀਵਾੜਾ ਸਾਹਿਬ, 25 ਮਾਰਚ (ਸੁਖਵੰਤ ਸਿੰਘ ਗਿੱਲ) - ਇੰਡੀਅਨ ਮੈਡੀਕਲ ਐਸੋ. ਸਮਰਾਲਾ ਤੇ ਮਾਛੀਵਾੜਾ ਪ੍ਰਧਾਨ ਡਾ. ਸੁਨੀਲ ਦੱਤ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ ਜੇਕਰ ਐਮਰਜੈਂਸੀ ਹਾਲਾਤ ਹੋਣ ਤਾਂ ਹੀ ਮਰੀਜ਼ਾਂ ਨੂੰ ...

ਪੂਰੀ ਖ਼ਬਰ »

ਲੋਕਾਂ ਨੂੰ ਜ਼ਰੂਰੀ ਸਾਮਾਨ ਦੀ ਪਹੁੰਚ ਲਈ ਪ੍ਰਸ਼ਾਸਨ ਨੇ ਲਾਇਸੈਂਸ ਜਾਰੀ ਕੀਤੇ

ਮਾਛੀਵਾੜਾ ਸਾਹਿਬ, 25 ਮਾਰਚ (ਸੁਖਵੰਤ ਸਿੰਘ ਗਿੱਲ)- ਪਿਛਲੇ 2 ਦਿਨਾਂ ਤੋਂ ਕਰਫ਼ਿਊ ਕਾਰਨ ਘਰਾਂ ਅੰਦਰ ਰਹਿ ਰਹੇ ਲੋਕਾਂ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਲਈ ਪ੍ਰਸ਼ਾਸਨ ਵਲੋਂ ਅੱਜ ਲਾਇਸੈਂਸ ਜਾਰੀ ਕੀਤੇ ਗਏ ਹਨ, ਜਿਸ ਤਹਿਤ ਲਾਈਸੈਂਸਸ਼ੁਦਾ ਦੁਕਾਨਦਾਰ ਆਪਣੇ ਸਾਮਾਨ ...

ਪੂਰੀ ਖ਼ਬਰ »

ਕਾਬੁਲ 'ਚ ਗੁਰੂ ਘਰ 'ਤੇ ਹਮਲਾ ਨਿੰਦਣਯੋਗ-ਗਿਆਸਪੁਰਾ

ਮਲੌਦ, 25 ਮਾਰਚ (ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਰਬੱਤ ਦਾ ਭਲਾ ਮੰਗਣ ਵਾਲੇ ਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਮਨੁੱਖਤਾ ਨੂੰ ਦੇਣ ਵਾਲੇ ਗੁਰੂ ਘਰ ਤੇ ਹਮਲਾ ਇਕ ਕਾਇਰਤਾ ਪੂਰਨ ਕਾਰਵਾਈ ਹੈ ਜੋ ਨਿੰਦਣਯੋਗ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਲੋਕ ਇਨਸਾਫ ਪਾਰਟੀ ...

ਪੂਰੀ ਖ਼ਬਰ »

ਨਗਰ ਕੌ ਾਸਲ ਵਲੋਂ ਸ਼ਹਿਰ ਸੈਨੀਟਾਈਜ਼ ਕਰਨ ਲਈ ਛਿੜਕਾਅ

ਅਹਿਮਦਗੜ੍ਹ, 25 ਮਾਰਚ (ਪੁਰੀ) - ਨਗਰ ਕੌਾਸਲ ਵਲ਼ੋਂ ਕੋਰੋਨਾ ਦੇ ਬਚਾਅ ਸਬੰਧੀ ਸ਼ਹਿਰ ਦੇ ਸਾਰੇ ਏਰੀਏ ਨੂੰ ਸੈਨੀਟਾਈਜ਼ਰ ਕਰਨ ਲਈ ਦਿਵਾਈਆਂ ਦਾ ਛਿੜਕਾਅ ਕੀਤਾ ਜਾ ਰਿਹਾ ਹੈ | ਈ. ਓ. ਬਲਵਿੰਦਰ ਸਿੰਘ ਤੇ ਸੈਨੇਟਰੀ ਇੰਸ. ਤਾਹਿਰ ਖਾਂ ਦੀ ਅਗਵਾਈ ਹੇਠ ਟੀਮ ਨੇ ਸਪਰੇਅ ...

ਪੂਰੀ ਖ਼ਬਰ »

ਨਗਰ ਕੌਾਸਲ ਨੇ ਸ਼ਹਿਰ 'ਚ ਸੈਨੀਟਾਈਜ਼ਰ ਦੀ ਸਪਰੇਅ ਕੀਤੀ

ਸਮਰਾਲਾ, 25 ਮਾਰਚ (ਕੁਲਵਿੰਦਰ ਸਿੰਘ) - ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਨਗਰ ਕੌਾਸਲ ਸਮਰਾਲਾ ਵਲ਼ੋਂ ਸੈਨੀਟਾਈਜ਼ਰ ਦੀ ਸਪਰੇਅ ਕਰਨ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ | ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਜਸਵੀਰ ਸਿੰਘ ਨੇ ਜਾਣਕਾਰੀ ਸਾਂਝੀ ਕਰਦੇ ...

ਪੂਰੀ ਖ਼ਬਰ »

ਸਰਕਾਰ ਵਲੋ ਕਰਫ਼ਿਊ ਲਗਾਉਣਾ ਸ਼ਲਾਘਾਯੋਗ-ਸਰਪੰਚ ਸ਼ੇਰਗਿੱਲ, ਭੌਰਲਾ

ਬੀਜਾ, 25 ਮਾਰਚ (ਅਵਤਾਰ ਸਿੰਘ ਜੰਟੀ ਮਾਨ)- ਕੋਰੋਨਾ ਵਾਇਰਸ ਤੋਂ ਬਚਾਅ ਲਈ ਪੰਜਾਬ ਸਰਕਾਰ ਵਲੋਂ ਲਗਾਇਆ ਗਿਆ ਕਰਫ਼ਿਊ ਸ਼ਲਾਘਾਯੋਗ ਕਦਮ ਹੈ | ਇਹ ਪ੍ਰਗਟਾਵਾ ਗੁਰਜੀਤ ਸਿੰਘ ਭੌਰਲਾ ਪ੍ਰੈੱਸ ਸਕੱਤਰ ਨੈਸ਼ਨਲ ਕਾਂਗਰਸ ਵਰਕਰਸ ਕਮੇਟੀ ਪੰਜਾਬ ਤੇ ਸਰਪੰਚ ਸੁਖਰਾਜ ਸਿੰਘ ...

ਪੂਰੀ ਖ਼ਬਰ »

ਜਥੇ: ਹਰਸੁਰਿੰਦਰ ਸਿੰਘ ਗਿੱਲ ਦੇ ਦਿਹਾਂਤ 'ਤੇ ਲੱਖੋਵਾਲ ਵਲੋਂ ਦੁੱਖ ਸਾਂਝਾ

ਕੁਹਾੜਾ, 25 ਮਾਰਚ (ਤੇਲੂ ਰਾਮ ਕੁਹਾੜਾ) - ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਜਥੇਦਾਰ ਤੇ ਸਾਬਕਾ ਚੇਅਰਮੈਨ ਹਰਸੁਰਿੰਦਰ ਸਿੰਘ ਗਿੱਲ ਕੋਠੇ ਰਾਹਲਾਂ (ਜਗਰਾਉਂ) ਦੀ ਦਿਲ ਦਾ ਦੌਰਾ ਪੈਣ ਬੇਵਕਤੀ ਮੌਤ 'ਤੇ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਪੰਜਾਬ ਪ੍ਰਧਾਨ ...

ਪੂਰੀ ਖ਼ਬਰ »

ਪਿੰਡ ਰੂਪਾ ਦੇ ਘਰਾਂ 'ਚ ਸੈਨੀਟਾਈਜ਼ਰ ਦਾ ਕੀਤਾ ਛਿੜਕਾਅ

ਬੀਜਾ, 25 ਮਾਰਚ (ਅਵਤਾਰ ਸਿੰਘ ਜੰਟੀ ਮਾਨ)- ਇੱਥੋਂ ਦੇ ਨੇੜਲੇ ਪਿੰਡ ਰੂਪਾ ਵਿਖੇ ਕੋਰੋਨਾ ਵਾਇਰਸ ਮੱਦੇਨਜ਼ਰ ਰੱਖਦਿਆਂ ਹੋਇਆਂ ਅੱਜ ਗ੍ਰਾਮ ਪੰਚਾਇਤ ਵਲੋਂ ਨੌਜਵਾਨਾਂ ਦੇ ਸਹਿਯੋਗ ਨਾਲ ਪਿੰਡ ਦਾ ਸ੍ਰੀ ਗੁਰਦੁਆਰਾ ਸਾਹਿਬ ਅਤੇ ਗਲੀਆਂ ਸੜਕਾਂ ਦੇ ਕਿਨਾਰਿਆਂ ਤੇ ਘਰ ਘਰ ...

ਪੂਰੀ ਖ਼ਬਰ »

ਦੋਰਾਹਾ 'ਚ ਕੀਤਾ ਸੈਨੀਟਾਈਜ਼ਰ ਦਾ ਛਿੜਕਾਅ

ਦੋਰਾਹਾ, 25 ਮਾਰਚ (ਜਸਵੀਰ ਝੱਜ)- ਸੰਸਾਰ ਭਰ ਵਿਚ ਫੈਲੇ ਨੋਵਲ ਕੋਰੋਨਾ ਤੋਂ ਹਰ ਦੇਸ਼ ਭੈਅਭੀਤ ਹੈ | ਭਾਰਤ ਦੇਸ਼ ਵਿਚ ਵੀ ਨੋਵਲ ਕੋਰੋਨਾ ਵਾਇਰਸ ਦੀ ਰੋਕਥਾਮ ਲਈ ਸੁਰੱਖਿਆ ਪੱਖੋਂ ਕੋਈ ਕਸਰ ਨਹੀਂ ਰੱਖੀ ਜਾ ਰਹੀ | ਇਸੇ ਇਹਤਿਆਤ ਨੂੰ ਧਿਆਨ ਰੱਖ ਕੇ ਦੋਰਾਹਾ ਸ਼ਹਿਰ ਅਤੇ ...

ਪੂਰੀ ਖ਼ਬਰ »

ਸਬਜ਼ੀ ਵੇਚਣ ਵਾਲਿਆਂ ਦੇ ਪਾਸ ਕੀਤੇ ਜਾਰੀ

ਅਹਿਮਦਗੜ੍ਹ, 25 ਮਾਰਚ (ਪੁਰੀ)- ਸਬ ਡਵੀਜ਼ਨ ਪ੍ਰਸ਼ਾਸਨ ਅਹਿਮਦਗੜ੍ਹ ਵਲੋਂ ਕਰਫ਼ਿਊ ਦੌਰਾਨ ਸ਼ਹਿਰ ਵਾਸੀਆਂ ਨੂੰ ਸਬਜ਼ੀਆਂ ਪ੍ਰਦਾਨ ਕਰਵਾਉਣ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ | ਐੱਸ. ਡੀ. ਐਮ. ਬਿਕਰਮਜੀਤ ਸਿੰਘ ਪੈਂਥੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਾਰਕੀਟ ...

ਪੂਰੀ ਖ਼ਬਰ »

ਲੁਧਿਆਣਾ ਜ਼ਿਲ੍ਹੇ 'ਚ ਕਰਫ਼ਿਊ ਦੌਰਾਨ ਘਰ-ਘਰ ਲੋੜੀਂਦੀਆਂ ਵਸਤਾਂ ਦੀ ਸਪਲਾਈ ਸ਼ੁਰੂ

ਜਗਰਾਉਂ/ਲੋਹਟਬੱਦੀ, 25 ਮਾਰਚ (ਜੋਗਿੰਦਰ ਸਿੰਘ, ਕੁਲਵਿੰਦਰ ਸਿੰਘ ਡਾਂਗੋਂ)- ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਗੰਭੀਰਤਾ ਨਾਲ ਕਦਮ ਚੁੱਕਦਿਆਂ ਪ੍ਰਦੀਪ ਕੁਮਾਰ ਅਗਰਵਾਲ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਨੇ ਲੋਕਾਂ ਲਈ ਲੋੜੀਂਦੀਆਂ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਪਸ਼ੂ ਪਾਲਕਾਂ ਨੂੰ ਸਹੂਲਤ ਦੇਣ ਲਈ ਪਾਸ ਜਾਰੀ

ਰਾਏਕੋਟ, 25 ਮਾਰਚ (ਬਲਵਿੰਦਰ ਸਿੰਘ ਲਿੱਤਰ)- ਰਾਏਕੋਟ ਸ਼ਹਿਰ ਵਿਖੇ ਕੋਰੋਨਾ ਵਾਇਰਸ ਕਾਰਨ ਲਗਾਏ ਕਰਫ਼ਿਊ ਦੌਰਾਨ ਪਸ਼ੂਆਂ ਨੂੰ ਹਰਾ ਚਾਰਾ ਅਤੇ ਕੈਟਲ ਫੀਡ ਮੁਹੱਈਆ ਕਰਵਾਉਣ ਸਬੰਧੀ ਡਾ. ਸੁਖਵਿੰਦਰ ਸਿੰਘ ਸੀਨੀਅਰ ਵੈਟਨਰੀ ਅਫਸਰ ਰਾਏਕੋਟ ਵਲੋਂ 40 ਦੇ ਕਰੀਬ ...

ਪੂਰੀ ਖ਼ਬਰ »

ਹਠੂਰ ਵਿਖੇ ਗ੍ਰਾਮ ਪੰਚਾਇਤ ਤੇ ਕਲੱਬ ਨੇ ਸਾਬਣ ਤੇ ਮਾਸਕ ਵੰਡੇ

ਹਠੂਰ, 25 ਮਾਰਚ (ਜਸਵਿੰਦਰ ਸਿੰਘ ਛਿੰਦਾ)-ਪਿੰਡ ਹਠੂਰ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤੇ ਗ੍ਰਾਮ ਪੰਚਾਇਤ ਵਲੋਂ ਸਰਪੰਚ ਮਲਕੀਤ ਸਿੰਘ ਹਠੂਰ ਦੀ ਅਗਵਾਈ ਹੇਠ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੋਕਾਂ ਨੂੰ ਮਾਸਕ, ਸਾਬਣ ਅਤੇ ਹੋਰ ਜ਼ਰੁੂਰੀ ਸਮੱਗਰੀ ਮੁਫ਼ਤ ਵੰਡੀ | ...

ਪੂਰੀ ਖ਼ਬਰ »

ਪੁਲਿਸ ਦੀ ਸਖ਼ਤੀ ਨਾਲ ਪੂਰੇ ਬੇਟ ਇਲਾਕੇ 'ਚ ਕਰਫ਼ਿਊ ਦੌਰਾਨ ਸੰਨਾਟਾ ਛਾਇਆ

ਸਿੱਧਵਾਂ ਬੇਟ, 25 ਮਾਰਚ (ਜਸਵੰਤ ਸਿੰਘ ਸਲੇਮਪੁਰੀ)- ਪੂਰੇ ਵਿਸ਼ਵ ਭਰ ਵਿਚ ਬੜੀ ਤੇਜ਼ੀ ਨਾਲ ਕਾਲ ਬਣਕੇ ਲੋਕਾਂ ਦੀ ਜਾਨ ਦਾ ਖੌਫ ਬਣ ਰਹੇ ਕੋਰੋਨਾ ਵਾਇਰਸ ਨੂੰ ਭਾਰਤ 'ਚੋਂ ਮਾਰ ਮੁਕਾਉਣ ਲਈ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਕੁਮਾਰ ਮੋਦੀ ਵਲੋਂ ਕੀਤੀ ਗਈ ਜਨਤਾ ਕਰਫਿਊ ...

ਪੂਰੀ ਖ਼ਬਰ »

ਐੱਸ.ਡੀ.ਐਮ. ਵਲੋਂ ਲੋਕਾਂ ਲਈ ਘਰੇਲੂ ਸਾਮਾਨ ਸਪਲਾਈ ਲਈ ਨਿਰਦੇਸ਼ ਜਾਰੀ

ਗੁਰੂਸਰ ਸੁਧਾਰ, 25 ਮਾਰਚ (ਬਲਵਿੰਦਰ ਸਿੰਘ ਧਾਲੀਵਾਲ)- ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਲਗਾਏ ਕਰਫ਼ਿਊ ਦੌਰਾਨ ਐੱਸ.ਡੀ.ਐਮ. ਰਾਏਕੋਟ ਡਾ: ਹਿਮਾਂਸ਼ੂ ਗੁਪਤਾ ਵਲੋਂ ਅੱਜ ਬਲਾਕ ਦਫ਼ਤਰ ਸੁਧਾਰ ਵਿਖੇ ਪੁੱਜ ਕੇ ਸਰਪੰਚ ਸੁਖਵਿੰਦਰ ਸਿੰਘ ਕਲੇਰ ਨਵੀਂ ...

ਪੂਰੀ ਖ਼ਬਰ »

ਰਾਏਕੋਟ ਪ੍ਰਸ਼ਾਸਨ ਨੇ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਲੋਕਾਂ ਨੂੰ ਖਾਣਾ ਮੁਹੱਈਆ ਕਰਵਾਇਆ

ਰਾਏਕੋਟ, 25 ਮਾਰਚ (ਬਲਵਿੰਦਰ ਸਿੰਘ ਲਿੱਤਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਦੇ ਉਪਰਾਲੇ ਸਦਕਾ ਕਰਫ਼ਿਊ ਕਾਰਨ ਲੋੜਵੰਦ ...

ਪੂਰੀ ਖ਼ਬਰ »

ਆਇਸਰਾ ਨੇ ਪੰਜਾਬ ਸਰਕਾਰ ਤੋਂ ਲੋਹਾਂ ਮਿੱਲਾਂ ਦੇ ਬਿਜਲੀ ਬਿੱਲ ਅੱਗੇ ਪਾਉਣ ਦੀ ਕੀਤੀ ਮੰਗ

ਖੰਨਾ, 25 ਮਾਰਚ (ਹਰਜਿੰਦਰ ਸਿੰਘ ਲਾਲ)- ਕੇਂਦਰ ਸਰਕਾਰ ਵਲੋਂ ਜੀ. ਐੱਸ. ਟੀ. ਰਿਟਰਨ ਅਤੇ ਅਦਾਇਗੀ ਵਿਚ ਛੋਟ ਦੀ ਤਰਜ਼ 'ਤੇ ਰਾਜ ਸਰਕਾਰ ਨੂੰ ਵੀ ਛੋਟੇ ਉਦਯੋਗਪਤੀਆਂ ਨੂੰ ਰਾਹਤ ਦੇਣੀ ਚਾਹੀਦੀ ਹੈ | ਆਲ ਇੰਡੀਆ ਸਟੀਲ ਰੀ ਰੋਲਰਜ ਐਸੋ. ਦੇ ਪ੍ਰਧਾਨ ਵਿਨੋਦ ਵਸ਼ਿਸ਼ਟ ਨੇ ਇਸ ...

ਪੂਰੀ ਖ਼ਬਰ »

ਐੱਸ.ਐੱਸ.ਪੀ. ਖੰਨਾ ਵਲੋਂ ਪਾਇਲ ਵਿਖੇ ਕਰਫਿਊ ਪ੍ਰਬੰਧਾਂ ਦਾ ਜਾਇਜ਼ਾ

ਪਾਇਲ 25 ਮਾਰਚ (ਰਾਜਿੰਦਰ ਸਿੰਘ)- ਪੁਲਿਸ ਜਿਲ੍ਹਾ ਖੰਨਾ ਦੇ ਐੱਸ.ਐੱਸ.ਪੀ. ਹਰਪ੍ਰੀਤ ਸਿੰਘ ਨੇ ਅੱਜ ਸਾਮ ਪਾਇਲ ਵਿਖੇ ਕਰੋਨਾ ਵਾਇਰਸ ਦੇ ਬਚਾਅ ਸਬੰਧੀ ਲੱਗੇ ਕਰਫ਼ਿਊ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਪੁਲਿਸ ਕਰਮਚਾਰੀਆਂ ਨੂੰ ਨਿਰਪੱਖ ਡਿਊਟੀ ਨਿਭਾਉਣ ਦੀ ਹਦਾਇਤ ...

ਪੂਰੀ ਖ਼ਬਰ »

ਲੋਕਾਂ ਨੂੰ ਸਬਜ਼ੀ ਪਹੁੰਚਾਉਣ ਲਈ ਮਾਰਕੀਟ ਕਮੇਟੀ ਦੋਰਾਹਾ ਨੇ ਚੁੱਕੇ ਕਦਮ

ਦੋਰਾਹਾ, 25 ਮਾਰਚ (ਮਨਜੀਤ ਸਿੰਘ ਗਿੱਲ) - ਦੋਰਾਹਾ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ 'ਚ ਘਰਾਂ ਤੱਕ ਲੋਕਾਂ ਨੂੰ ਸਬਜ਼ੀ ਮਹੁੱਈਆਂ ਕਰਵਾਉਣ ਦੇ ਮੰਤਵ ਨਾਲ ਅੱਜ ਦੋਰਾਹਾ ਮਾਰਕੀਟ ਕਮੇਟੀ ਨੇ ਕਈ ਕਦਮ ਚੁੱਕੇ ਹਨ | ਅੱਜ ਦੋਰਾਹਾ ਮਾਰਕੀਟ ਕਮੇਟੀ ਦੇ ਕਰਮਚਾਰੀਆਂ ਨੇ ਨਿਯਮ ...

ਪੂਰੀ ਖ਼ਬਰ »

ਜੋਤੀ, ਜੀਤ, ਕਵਿਤਾ, ਫੱਲੀ, ਨਿਸ਼ਾ ਆਦਿ ਨੇ ਆਪਣੇ ਵਾਰਡਾਂ 'ਚ ਕਰਵਾਇਆ ਛਿੜਕਾਅ

ਖੰਨਾ, 25 ਮਾਰਚ (ਹਰਜਿੰਦਰ ਸਿੰਘ ਲਾਲ)- ਸਰਵਜਨਕ ਸਥਾਨਾਂ ਨੂੰ ਕੋਰੋਨਾ ਮੁਕਤ ਕਰਨ ਦੇ ਉਦੇਸ਼ ਨਾਲ ਜਿੱਥੇ ਪ੍ਰਸ਼ਾਸਨ ਅਤੇ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦੁਆਰਾ ਇਲਾਕੇ ਦੇ ਵੱਖ-ਵੱਖ ਵਾਰਡਾਂ ਵਿਚ ਵਾਇਰਸ ਮੁਕਤ ਕਰਨ ਦੇ ਉਦੇਸ਼ ਨਾਲ ਵਾਰਡ 15 ਵਿਚ ਸਾਬਕਾ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਘਰ-ਘਰ ਘਰੇਲੂ ਸਾਮਾਨ ਵਾਜਬ ਰੇਟਾਂ 'ਤੇ ਦੇਣ ਦੀ ਸ਼ੁਰੂਆਤ

ਅਹਿਮਦਗੜ੍ਹ, 25 ਮਾਰਚ (ਸੋਢੀ/ਪੁਰੀ) - ਕੋਰੋਨਾ ਵਾਇਰਸ ਕਾਰਨ ਪ੍ਰਸ਼ਾਸਨ ਵਲੋਂ ਲਾਏ ਕਰਫ਼ਿਊ ਦੌਰਾਨ ਆਮ ਲੋਕਾ ਦੀ ਸਹੂਲਤ ਲਈ ਰਾਸ਼ਨ, ਸਬਜ਼ੀਆਂ ਅਤੇ ਦੁੱਧ ਆਦਿ ਤੋ ਇਲਾਵਾ ਘਰੇਲੂ ਵਰਤੋਂ ਵਿਚ ਆਉਣ ਵਾਲਾ ਸਾਮਾਨ ਵਾਜਬ ਰੇਟਾਂ 'ਤੇ ਮੁਹੱਈਆ ਕਰਵਾਉਣ ਦੀ ਸ਼ੁਰੂਆਤ ਕੀਤੀ ...

ਪੂਰੀ ਖ਼ਬਰ »

ਜਥੇ: ਹਰਸੁਰਿੰਦਰ ਸਿੰਘ ਗਿੱਲ ਦੇ ਦਿਹਾਂਤ 'ਤੇ ਦੁੱਖ ਦਾ ਇਜ਼ਹਾਰ

ਮਲੌਦ, 25 ਮਾਰਚ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਸਾਬਕਾ ਚੇਅਰਮੈਨ ਜਥੇ. ਹਰਸੁਰਿੰਦਰ ਸਿੰਘ ਗਿੱਲ ਦੇ ਅਕਾਲ ਚਲਾਣੇ 'ਤੇ ਦੁੱਖ ਦਾ ਇਜ਼ਹਾਰ ਕਰਦਿਆਂ ਸ਼ੋ੍ਰਮਣੀ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਜਥੇ. ...

ਪੂਰੀ ਖ਼ਬਰ »

ਸ਼੍ਰੋਮਣੀ ਕਮੇਟੀ ਹਰ ਸੰਭਵ ਮਦਦ ਕਰੇਗੀ-ਜਥੇ: ਸਹਾਰਨ ਮਾਜਰਾ

ਮਲੌਦ, 25 ਮਾਰਚ (ਦਿਲਬਾਗ ਸਿੰਘ ਚਾਪੜਾ, ਕੁਲਵਿੰਦਰ ਸਿੰਘ ਨਿਜ਼ਾਮਪੁਰ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਥੇਦਾਰ ਰਘਵੀਰ ਸਿੰਘ ਸਹਾਰਨ ਮਾਜਰਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਾਗੋਵਾਲ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ...

ਪੂਰੀ ਖ਼ਬਰ »

ਮਲ੍ਹੀਪੁਰ 'ਚ ਸੈਨੇਟਾਈਜ਼ਰ ਛਿੜਕਾਅ ਕੀਤਾ

ਦੋਰਾਹਾ, 25 ਮਾਰਚ (ਜਸਵੀਰ ਝੱਜ)-ਨੋਵਲ ਕੋਰੋਨਾ ਵਾਇਰਸ ਤੋਂ ਸਾਵਧਾਨੀ ਲਈ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਸਾਵਧਾਨੀ ਲਈ ਸਖ਼ਤ ਹਦਾਇਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਕੋਰੋਨਾ ਵਾਇਰਸ ਨੂੰ ਫੈਲਣੋ ਰੋਕਣ ਲਈ ਪਿੰਡ ਮਲ੍ਹੀਪੁਰ ਵਿਚ ਸਰਪੰਚ ਐਸੋਸ਼ੀਏਸ਼ਨ ਦੇ ...

ਪੂਰੀ ਖ਼ਬਰ »

ਨਨਕਾਣਾ ਸਾਹਿਬ ਪਬਲਿਕ ਸਕੂਲ ਬੁੱਢੇਵਾਲ 'ਚ ਆਨਲਾਈਨ ਪੜ੍ਹਾਈ ਸ਼ੁਰੂ

ਕੁਹਾੜਾ, 25 ਮਾਰਚ (ਤੇਲੂ ਰਾਮ ਕੁਹਾੜਾ)- ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ ਬੁੱਢੇਵਾਲ ਵਿਚ ਆਨਲਾਈਨ ਪੜ੍ਹਾਈ ਸ਼ੁਰੂ ਕਰ ਦਿੱਤੀ ਗਈ ਹੈ¢ ਇਹ ਸੂਚਨਾ ਦਿੰਦੇ ਹੋਏ ਸਕੂਲ ਦੇ ਪਿ੍ੰਸੀਪਲ ਅਮਰਦੀਪ ਕੌਰ ਗਿੱਲ ਨੇ ਦੱਸਿਆ ਕਿ ਆਨਲਾਈਨ ਪੜ੍ਹਾਈ ...

ਪੂਰੀ ਖ਼ਬਰ »

ਜ਼ਰੂਰੀ ਵਸਤਾਂ ਦੀ ਘਰ 'ਚ ਹੀ ਸਪਲਾਈ ਹੋਵੇਗੀ-ਐੱਸ.ਡੀ.ਐਮ.

ਸਮਰਾਲਾ, 25 ਮਾਰਚ (ਕੁਲਵਿੰਦਰ ਸਿੰਘ)- ਵਿਸ਼ਵ ਭਰ ਵਿਚ ਫੈਲੀ ਨੋਵੇਲ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਦੁਆਰਾ ਯਤਨ ਕੀਤੇ ਜਾ ਰਹੇ ਹਨ | ਇਸ ਜਿਸ ਦੀ ਰੋਕਥਾਮ ਲਈ ਜ਼ਿਲ੍ਹਾ ਲੁਧਿਆਣਾ ਵਿਚ ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਕਾਰਨ ਆਲੂ ਉਤਪਾਦਕ ਚਿੰਤਾ 'ਚ

ਪਾਇਲ, 25 ਮਾਰਚ (ਨਿਜ਼ਾਮਪੁਰ, ਰਜਿੰਦਰ ਸਿੰਘ)- ਪੰਜਾਬ 'ਚ ਬੇਮੌਸਮੀ ਬਾਰਿਸ਼ ਕਾਰਨ ਆਲੂ ਦੀ ਫ਼ਸਲ ਅਜੇ ਤੱਕ ਖੇਤਾਂ ਵਿਚ ਪੁੱਟੀ ਨਹੀਂ ਜਾ ਸਕੀ ਤੇ ਹੁਣ ਜਦ ਕਿਸਾਨਾਂ ਨੇ ਆਲੂ ਦੀ ਫ਼ਸਲ ਪੁੱਟਣੀ ਸ਼ੁਰੂ ਕੀਤੀ ਤਾਂ ਇਸ ਸਮੇਂ ਦੌਰਾਨ ਕੋਰੋਨਾ ਵਾਇਰਸ ਨੇ ਸੂਬੇ ਵਿਚ ...

ਪੂਰੀ ਖ਼ਬਰ »

ਲੋੜਵੰਦਾਂ ਨੂੰ ਕਰਿਆਨਾ ਸਾਮਾਨ ਦੀਆਂ ਕਿੱਟਾਂ ਵੰਡੀਆਂ

ਬੀਜਾ, 25 ਮਾਰਚ (ਅਵਤਾਰ ਸਿੰਘ ਜੰਟੀ ਮਾਨ)- ਕੋਰੋਨਾ ਵਾਇਰਸ ਕਾਰਨ ਪਿਛਲੇ ਕਈ ਦਿਨਾਂ ਤੋਂ ਕਰਫ਼ਿਊ ਲੱਗਣ ਕਰਕੇ ਬੀਜਾ ਇਲਾਕੇ ਦੇ ਪਿੰਡਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ, ਜਿਸ ਕਰਕੇ ਆਮ ਜਨਤਾ ਦਾ ਘਰਾਂ ਤੋਂ ਬਾਹਰ ਨਿਕਲਣਾ ਬਹੁਤ ਮੁਸ਼ਕਿਲ ਵੀ ਹੋਇਆ ਹੈ | ਅੱਜ ...

ਪੂਰੀ ਖ਼ਬਰ »

ਅੱਜ ਤੋਂ ਖੰਨਾ 'ਚ 7 ਕੈਮਿਸਟ ਫ਼ੋਨ 'ਤੇ ਆਰਡਰ ਲੈ ਕੇ ਘਰਾਂ 'ਚ ਪਹੰੁਚਾਉਣਗੇ ਦਵਾਈਆਂ

ਖੰਨਾ, 25 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਦੇ ਐੱਸ. ਡੀ ਐਮ. ਸੰਦੀਪ ਸਿੰਘ ਨੇ ਖੰਨਾ ਕੈਮਿਸਟ ਐਸੋਸੀਏਸ਼ਨ ਨਾਲ ਦੁਬਾਰਾ ਕੀਤੀ ਸੀ ਵਿਚ ਫ਼ੈਸਲਾ ਕੀਤਾ ਗਿਆ ਕਿ ਕੱਲ੍ਹ ਤੋਂ ਖੰਨਾ ਦੇ ਕੁੱਲ 7 ਕੈਮਿਸਟ ਲੋਕਾਂ ਤੋਂ ਫ਼ੋਨ ਨੰਬਰਾਂ ਤੇ ਦਵਾਈਆਂ ਦੇ ਆਰਡਰ ਲੈਣਗੇ ਤੇ ...

ਪੂਰੀ ਖ਼ਬਰ »

ਖੰਨਾ ਤੇ ਸਮਰਾਲਾ 'ਚ ਦੋ ਵਿਅਕਤੀਆਂ ਿਖ਼ਲਾਫ਼ ਪੁਲਿਸ ਅਧਿਕਾਰੀਆਂ ਨਾਲ ਬਦਸਲੂਕੀ 'ਤੇ ਕੇਸ ਦਰਜ

ਖੰਨਾ, 25 ਮਾਰਚ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਜ਼ਿਲ੍ਹਾ ਖੰਨਾ ਵਲੋ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਬਲਿਕ ਸਥਾਨਾਂ 'ਤੇ ਲੋਕਾਂ ਭਾਰੀ ਇਕੱਠ ਕਰਨ ਵਾਲਿਆਂ ਿਖ਼ਲਾਫ਼ 7 ...

ਪੂਰੀ ਖ਼ਬਰ »

ਖੰਨਾ ਨਗਰ ਕੌ ਾਸਲ ਵਲੋਂ ਸ਼ਹਿਰ ਨੂੰ ਸੈਨੇਟਾਈਜ਼ ਕਰਨਾ ਸ਼ੁਰੂ

ਖੰਨਾ, 25 ਮਾਰਚ (ਹਰਜਿੰਦਰ ਸਿੰਘ ਲਾਲ)- ਅੱਜ ਨਗਰ ਕੌਾਸਲ ਖੰਨਾ ਨੇ ਸ਼ਹਿਰ ਦੇ ਉਨ੍ਹਾਂ ਇਲਾਕਿਆਂ ਵਿਚ ਜਿੱਥੇ ਕਰਫ਼ਿਊ ਦੇ ਬਾਵਜੂਦ ਲੋਕਾਂ ਦਾ ਆਉਣਾ ਜਾਣਾ ਜਾਰੀ ਰਿਹਾ, ਨੂੰ ਵਿਸ਼ੇਸ਼ ਤੌਰ ਤੇ ਸੈਨੀਟਾਈਜ਼ ਕਰਨ ਲਈ ਨਗਰ ਕੌਾਸਲ ਅਧਿਕਾਰੀ ਫਾਇਰ ਬਿ੍ਗੇਡ ਦੀਆਂ ...

ਪੂਰੀ ਖ਼ਬਰ »

ਵੱਖ-ਵੱਖ ਹਲਕਿਆਂ 'ਚ ਕਰਫ਼ਿਊ ਸਖ਼ਤੀ ਨਾਲ ਲਾਗੂ

ਕੁਹਾੜਾ 'ਚ ਕਰਫ਼ਿਊ ਕਾਰਨ ਸੰਨਾਟਾ ਕੁਹਾੜਾ, 25 ਮਾਰਚ (ਤੇਲੂ ਰਾਮ ਕੁਹਾੜਾ) - ਕੋਰੋਨਾ ਵਾਇਰਸ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਭਾਰਤ ਭਰ ਵਿਚ 21 ਦਿਨਾਂ ਲਈ ਜੋ ਤਾਲਾਬੰਦੀ ਦਾ ਸੰਦੇਸ਼ ਦਿੱਤਾ ਗਿਆ ਹੈ, ਉਸ ਨੂੰ ਮੁੱਖ ਰੱਖਦਿਆਂ ਅਤੇ ਪੰਜਾਬ ਸਰਕਾਰ ਵਲੋਂ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX