ਤਾਜਾ ਖ਼ਬਰਾਂ


ਅਮਰੀਕਾ ਰਹਿੰਦੇ ਵਿਅਕਤੀ ਦੀ ਪਤਨੀ ਨੇ ਸਹੁਰੇ ਘਰ ਦੋਬੁਰਜੀ 'ਚ ਲਿਆ ਫਾਹਾ
. . .  38 minutes ago
ਮਾਨਾਂਵਾਲਾ, 3 ਦਸੰਬਰ (ਗੁਰਦੀਪ ਸਿੰਘ ਨਾਗੀ)-ਅੰਮ੍ਰਿਤਸਰ-ਜਲੰਧਰ ਜੀ.ਟੀ. 'ਤੇ ਸਥਿਤ ਕਸਬਾ ਦੋਬੁਰਜੀ ਵਿਖੇ ਇਕ ਔਰਤ ਵਲੋਂ ਖੁਦਖੁਸ਼ੀ ਕਰ ਲੈਣ ਦੀ ਦੁਖਦਾਈ ਖ਼ਬਰ ਹੈ । ਜਾਣਕਾਰੀ ਅਨੁਸਾਰ ਰਿੰਕੂ ਪੁੱਤਰ ਸ਼ਰਨ ਸਿੰਘ ...
ਮੁੰਬਈ : ਅਦੀਸ ਅਬਾਬਾ ਤੋਂ ਮੁੰਬਈ ਪਹੁੰਚਣ ਵਾਲੇ ਦੋ ਯਾਤਰੀਆਂ ਤੋਂ 18 ਕਰੋੜ ਰੁਪਏ ਕੋਕੀਨ ਬਰਾਮਦ – ਡੀ.ਆਰ.ਆਈ. ਮੁੰਬਈ
. . .  about 1 hour ago
ਆਈ.ਜੀ. ਅਸਾਮ ਰਾਈਫਲਜ਼ (ਪੂਰਬੀ) ਦੀ ਅਗਵਾਈ ਹੇਠ 4 ਵਿਅਕਤੀਆਂ ਨੂੰ ਭਾਰੀ ਹਥਿਆਰਾਂ ਦੇ ਨਾਲ ਕੀਤਾ ਗ੍ਰਿਫ਼ਤਾਰ
. . .  about 2 hours ago
ਸਕੂਲੀ ਵਿਦਿਆਰਥਣਾਂ ਨਾਲ ਭਰੀ ਵੈਨ ’ਤੇ ਅਣਪਛਾਤਿਆਂ ਨੇ ਕੀਤਾ ਹਮਲਾ
. . .  about 3 hours ago
ਫ਼ਾਜ਼ਿਲਕਾ,3 ਦਸੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਨੇੜਲੇ ਪਿੰਡ ਲਾਲੋਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਥੇ ਸਕੂਲੀ ਵਿਦਿਆਰਥਣਾਂ ਨਾਲ ...
ਬੀ. ਐਸ. ਐਫ. ਅਤੇ ਫਾਜ਼ਿਲਕਾ ਪੁਲਿਸ ਵਲੋਂ 26.850 ਕਿਲੋ ਹੈਰੋਇਨ ਬਰਾਮਦ - ਡੀ.ਜੀ.ਪੀ., ਪੰਜਾਬ ਪੁਲਿਸ
. . .  about 3 hours ago
ਅਮਰੀਕੀ ਫੌਜ ਅਤੇ ਭਾਰਤੀ ਫੌਜ ਨੇ ਯੁਧ ਅਭਿਆਸ ਨੂੰ ਸਫਲਤਾਪੂਰਵਕ ਸਮਾਪਤ ਕੀਤਾ - ਭਾਰਤ ਵਿਚ ਅਮਰੀਕੀ ਦੂਤਾਵਾਸ
. . .  about 3 hours ago
ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਅਟਾਰੀ ਸਰਹੱਦ ’ਤੇ ਪਹੁੰਚੇ
. . .  about 3 hours ago
ਅਟਾਰੀ,3 ਦਸੰਬਰ (ਗੁਰਦੀਪ ਸਿੰਘ ਅਟਾਰੀ) - ਕੇਂਦਰੀ ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਨਿਤਿਆਨੰਦ ਰਾਏ ਕੌਮਾਂਤਰੀ ਅਟਾਰੀ ਸਰਹੱਦ ਦਾ ਦੌਰਾ ਕੀਤਾ । ਉਹ 4 ਦਸੰਬਰ ਨੂੰ ਬੀ. ਐਸ. ਐਫ. ਦੇ 58ਵੇਂ ਸਥਾਪਨਾ ਦਿਵਸ ਮੌਕੇ ਹੋ ਰਹੇ ਗੁਰੂ ਨਾਨਕ ਦੇਵ ...
ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ਅਰਜ਼ੀ ਰੱਦ
. . .  about 4 hours ago
ਲੁਧਿਆਣਾ , 3 ਦਸੰਬਰ (ਪਰਮਿੰਦਰ ਸਿੰਘ ਆਹੂਜਾ) -ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ
. . .  about 4 hours ago
ਅੰਮ੍ਰਿਤਸਰ ,3 ਦਸੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਰਜਿੰਦਰ ...
ਗੁਜਰਾਤ: 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ ਵਿਚ ਹਿੱਸਾ ਲੈ ਰਹੇ
. . .  about 4 hours ago
ਅਹਿਮਦਾਬਾਦ, 3 ਦਸੰਬਰ - ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ.ਭਾਰਤੀ ਨੇ ਦੱਸਿਆ ਕਿ 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ 'ਚ ਹਿੱਸਾ ਲੈ ਰਹੇ ਹਨ । ਕੁੱਲ ਵੋਟਰ 2,51,58,730 ...
ਅਰਵਿੰਦ ਕੇਜਰੀਵਾਲ ਨੇ ਸ਼ਰਾਬ, ਸਿੱਖਿਆ, ਡੀਟੀਸੀ ਬੱਸ ਘੁਟਾਲਿਆਂ ‘ਚ ਪੇਸ਼ ਕੀਤਾ ਭ੍ਰਿਸ਼ਟਾਚਾਰ ਦਾ ਨਵਾਂ ਮਾਡਲ - ਕੇਂਦਰੀ ਮੰਤਰੀ ਅਨੁਰਾਗ ਠਾਕੁਰ
. . .  about 5 hours ago
ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਦੀ ਜ਼ਿੰਮੇਵਾਰੀ
. . .  about 6 hours ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਚ ਗੈਂਗਵਾਰ ਦੌਰਾਨ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਗੈਂਗਸਟਰ ਰਾਜੂ ਠੇਠ ਵੀ ਸ਼ਾਮਿਲ ਹੈ ਜੋ ਕਿ ਵੀਰ ਤਾਜ ਸੈਨਾ ਗਰੋਹ ਨਾਲ...
ਸੀਕਰ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਇਕ ਹੋਰ ਵਿਅਕਤੀ ਦੀ ਮੌਤ
. . .  about 6 hours ago
ਸੀਕਰ, 3 ਦਸੰਬਰ-ਸੀਕਰ ਗੋਲੀਬਾਰੀ ਦੌਰਾਨ ਇਕ ਹੋਰ ਵਿਅਕਤੀ ਤਾਰਾਚੰਦ ਜਾਟ ਜੋ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ, ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਤਾਰਾਚੰਦ...
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਐਨ.ਆਈ.ਏ. ਰਿਮਾਂਡ ਵਿਚ ਚਾਰ ਦਿਨ ਦਾ ਵਾਧਾ
. . .  about 6 hours ago
ਨਵੀਂ ਦਿੱਲੀ, 3 ਦਸੰਬਰ-ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਦਿਨ ਦਾ ਰਿਮਾਂਡ ਖ਼ਤਮ ਹੋਣ 'ਤੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਦਿੱਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਲਾਰੈਂਸ ਬਿਸ਼ਨੋਈ ਦੇ ਐਨ.ਆਈ.ਏ. ਰਿਮਾਂਡ ਵਿਚ ਚਾਰ ਦਿਨ...
ਦਾਮਨ ਬਾਜਵਾ ਬਣੇ ਭਾਜਪਾ ਦੇ ਸੂਬਾ ਸਕੱਤਰ
. . .  about 7 hours ago
ਲੌਂਗੋਵਾਲ/ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਵਿਨੋਦ, ਖੰਨਾ, ਭੁੱਲਰ) - ਸੁਨਾਮ ਹਲਕੇ ਤੋਂ ਸੀਨੀਅਰ ਆਗੂ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਹਾਈ ਕਮਾਨ ਨੇ ਪੰਜਾਬ ਰਾਜ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਹੈ। ਮੈਡਮ...
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 7 hours ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)- ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਇੰਜ.ਕੰਵਰਵੀਰ ਸਿੰਘ ਟੌਹੜਾ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਨਿਯੁਕਤ
. . .  about 7 hours ago
ਅਮਲੋਹ, 3 ਦਸੰਬਰ (ਕੇਵਲ ਸਿੰਘ)- ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਹਲਕਾ ਅਮਲੋਹ ਤੋਂ ਸੀਨੀਅਰ ਆਗੂ ਇੰਜੀਨੀਅਰ ਕੰਵਰਵੀਰ...
ਨੌਜਵਾਨ ਨਜਾਇਜ਼ ਅਸਲੇ ਤੇ ਕਾਰਤੂਸਾਂ ਸਮੇਤ ਕਾਬੂ
. . .  about 8 hours ago
ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਇਕ ਵਿਅਕਤੀ ਨੂੰ ਥਾਣਾ ਛਾਜਲੀ ਦੀ ਪੁਲਿਸ ਨੇ ਮੁਖ਼ਬਰੀ ਦੇ ਆਧਾਰ ’ਤੇ ਨਜਾਇਜ਼ ਅਸਲਾ ਅਤੇ ਕਾਰਤੂਸਾਂ ਸਮੇਤ...
ਨੌਜਵਾਨ ਨੇ ਆਪਣੇ ਘਰ ਵਿਚ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
. . .  about 8 hours ago
ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇਕ ਨੌਜਵਾਨ ਵਲੋਂ ਆਪਣੇ ਘਰ ’ਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ ਕਾਲੂ (20)...
ਕਿਸੇ ਵੀ ਸ਼ਹਿਰ ਨੂੰ ਭੋਪਾਲ ਨਹੀਂ ਬਣਨ ਦੇਣਾ - ਸ਼ਿਵਰਾਜ ਸਿੰਘ ਚੌਹਾਨ
. . .  about 8 hours ago
ਭੋਪਾਲ, 3 ਦਸੰਬਰ- ਭੋਪਾਲ ਗੈਸ ਤ੍ਰਾਸਦੀ ਦੀ 38ਵੀਂ ਬਰਸੀ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਸਰਵਧਰਮ ਪ੍ਰਾਰਥਨਾ ਸਭਾ ’ਚ ਸ਼ਿਰਕਤ ਕੀਤੀ ਗਈ। ਇੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਵਿਛੜੀਆਂ ਰੂਹਾਂ ਲਈ...
ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ’ਚ ਪੂਰੀ ਤਰ੍ਹਾਂ ਸ਼ਾਮਿਲ- ਸੰਬਿਤ ਪਾਤਰਾ
. . .  about 8 hours ago
ਨਵੀਂ ਦਿੱਲੀ, 3 ਦਸੰਬਰ- ਅੱਜ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਜਾਰੀ ਇਕ ਬਿਆਨ ’ਚ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਵਿਚ ਮਨੀਸ਼ ਸਿਸੋਦੀਆ ਦੀ ਵੱਡੀ ਭੂਮਿਕਾ ਹੈ, ਉਹ...
ਅਸ਼ਵਨੀ ਸ਼ਰਮਾ ਵਲੋਂ ਪੰਜਾਬ ਭਾਜਪਾ ਦੇ ਅਹੁਦੇਦਾਰਾਂ ਦਾ ਐਲਾਨ
. . .  about 8 hours ago
ਚੰਡੀਗੜ੍ਹ, 3 ਦਸੰਬਰ-ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੀ ਪ੍ਰਵਾਨਗੀ ਤੋਂ ਬਾਅਦ ਭਾਜਪਾ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ...
ਤਾਮਿਲਨਾਡੂ:ਮਦਰਾਸ ਹਾਈ ਕੋਰਟ ਨੇ ਮੰਦਰ 'ਚ ਮੋਬਾਈਲ ਫੋਨ 'ਤੇ ਲਗਾਈ ਪਾਬੰਦੀ
. . .  about 9 hours ago
ਚੇਨਈ, 3 ਦਸੰਬਰ- ਮਦਰਾਸ ਹਾਈ ਕੋਰਟ ਨੇ ਮੰਦਰ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ...
ਰਾਜਸਥਾਨ:ਗੈਂਗਸਟਰ ਰਾਜੂ ਠੇਠ ਦੀ ਗੋਲੀਆਂ ਮਾਰ ਕੇ ਹੱਤਿਆ
. . .  about 8 hours ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਖੇ ਗੈਂਗਸਟਰ ਰਾਜੂ ਠੇਠ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੀਕਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜੂ ਠੇਠ ਲੰਬੇ ਸਮੇਂ ਤੋਂ ਅਪਰਾਧ...
ਚੀਫ ਖ਼ਾਲਸਾ ਦੀਵਾਨ ਵਲੋਂ ਅੰਮ੍ਰਿਤਸਰ ਵਿਖੇ 67ਵੀਂ ਤਿੰਨ ਦਿਨਾਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਦੀ ਨਗਰ ਕੀਰਤਨ ਨਾਲ ਅਰੰਭਤਾ
. . .  about 9 hours ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਹਾੜੇ ਨੂੰ ਸਮਰਪਿਤ 67ਵੀਂ ਤਿੰਨ ਦਿਨਾ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੀ ਅੱਜ ਅਰੰਭਤਾ ਜੀ.ਟੀ. ਰੋਡ ਸਕੂਲ ਤੋਂ ਵਿਸ਼ਾਲ ਨਗਰ ਕੀਰਤਨ ਨਾਲ ਹੋਈ। ਇਸ...।
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 22 ਚੇਤ ਸੰਮਤ 552

ਗੁਰਦਾਸਪੁਰ / ਬਟਾਲਾ / ਪਠਾਨਕੋਟ

ਝੂਠੀਆਂ ਖਬਰਾਂ ਫੈਲਾਉਣ ਵਾਲਿਆਂ ਿਖ਼ਲਾਫ਼ ਕੀਤੀ ਜਾਵੇਗੀ ਸਖ਼ਤ ਕਾਨੂੰਨੀ ਕਾਰਵਾਈ-ਐੱਸ.ਐੱਸ.ਪੀ. ਬਟਾਲਾ

ਬਟਾਲਾ, 3 ਅਪ੍ਰੈਲ (ਕਾਹਲੋਂ)-ਕੋਵਿਡ-19 ਸੰਕਟ ਸਬੰਧੀ ਝੂਠੀਆਾ ਖ਼ਬਰਾਾ ਫੈਲਾਉਣ ਵਾਲਿਆਾ 'ਤੇ ਸ਼ਿਕੰਜਾ ਕੱਸਦਿਆਂ ਪੰਜਾਬ ਪੁਲਿਸ ਨੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਾ ਦੀ ਨਿਗਰਾਨੀ ਕਰਨ ਲਈ ਸੂਬਾ ਪੱਧਰ ਉੱਪਰ ਇਕ ਵਿਸ਼ੇਸ਼ ਟੀਮ ਦੇ ਗਠਨ ਕੀਤੀ ਜਾ ਰਹੀ ਹੈ, ਜਿਸ ਵਲੋਂ ਝੂਠੀਆਂ ਖ਼ਬਰਾਂ ਫੈਲਾਉਣ ਵਾਲੇ ਕਿਸੇ ਵੀ ਵਿਅਕਤੀ ਦੀ ਪਛਾਣ ਕਰ ਕੇ ਉਸ ਖਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਐੱਸ.ਐੱਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਡੀ.ਜੀ.ਪੀ. ਪੰਜਾਬ ਵਲੋਂ ਉਨ੍ਹਾਂ ਨੂੰ ਹਦਾਇਤਾਂ ਪ੍ਰਾਪਤ ਹੋਈਆਂ ਹਨ ਕਿ ਝੂਠੀਆਾ ਖ਼ਬਰਾਂ ਫੈਲਾਉਣ ਵਾਲਿਆਂ ਿਖ਼ਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ | ਉਨ੍ਹਾਂ ਦੱਸਿਆ ਕਿ 2005 ਦੇ ਆਪਦਾ ਪ੍ਰਬੰਧਨ ਐਕਟ ਤਹਿਤ, ਜਿਸ ਨੂੰ ਹੁਣ ਕੋਵਿਡ 19 ਵਾਇਰਸ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਸਾਰੇ ਦੇਸ਼ ਵਿਚ ਲਾਗੂ ਕੀਤਾ ਗਿਆ ਹੈ, ਸਬੰਧੀ ਗਲਤ ਖ਼ਬਰਾਂ ਫੈਲਾਉਣਾ ਇਕ ਜੁਰਮ ਹੈ | ਇਸ ਨਾਜ਼ੁਕ ਅਤੇ ਸੰਵੇਦਨਸ਼ੀਲ ਵਿਸ਼ੇ 'ਤੇ ਝੂਠੀਆਂ ਖ਼ਬਰਾਂ ਫੈਲਾਉਣ ਵਾਲਿਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਐੱਸ.ਐੱਸ.ਪੀ. ਬਟਾਲਾ ਸ: ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਇਸ ਮਾਮਲੇ ਵਿਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਨੂੰ ਪੰਜਾਬ ਪੁਲਿਸ ਆੜੇ ਹੱਥੀਂ ਲਵੇਗੀ | ਉਨ੍ਹਾਂ ਕਿਹਾ ਕਿ ਗਲਤ ਖ਼ਬਰਾਂ ਫੈਲਾਉਣ ਦਾ ਦੋਸ਼ੀ ਵਟਸਐਪ ਗਰੁੱਪ ਦਾ ਐਡਮਿਨ ਹੋਵੇਗਾ ਅਤੇ ਇਸ ਲਈ ਗਰੁੱਪ ਪ੍ਰਬੰਧਕਾਂ ਨੂੰ ਉਨ੍ਹਾਂ ਤੱਤਾਂ ਦੀ ਪਛਾਣ ਕਰਨ ਵਿਚ ਪੁਲਿਸ ਦਾ ਸਹਿਯੋਗ ਕਰਨਾ ਚਾਹੀਦਾ ਹੈ, ਜੋ ਆਪਣੇ ਨਿੱਜੀ ਏਜੰਡੇ ਲਈ ਉਨ੍ਹਾਂ ਦੇ ਗਰੁੱਪ ਦੀ ਦੁਰਵਰਤੋਂ ਕਰਨਾ ਚਾਹੁੰਦੇ ਹਨ | ਉਨ੍ਹਾਂ ਜਨਤਾ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੁਦ ਦੇ ਏਜੰਡੇ ਨੂੰ ਅੱਗੇ ਵਧਾਉਣ ਲਈ ਮੌਜੂਦਾ ਸੰਕਟ ਦਾ ਲਾਭ ਲੈਣ ਦੀ ਕੋਸ਼ਿਸ਼ ਕਰਨ ਵਾਲਿਆਾ ਤੋਂ ਸਾਵਧਾਨ ਰਹਿਣ |

ਕਰਫ਼ਿਊ ਦੌਰਾਨ ਪ੍ਰਵਾਸੀ ਮਜ਼ਦੂਰਾਂ ਦਾ ਖਿਆਲ ਰੱਖ ਰਿਹਾ ਹੈ ਪ੍ਰਸ਼ਾਸਨ-ਐੱਸ.ਡੀ.ਐੱਮ. ਬਟਾਲਾ

ਬਟਾਲਾ, 3 ਅਪ੍ਰੈਲ (ਕਾਹਲੋਂ)-ਕੋਰੋਨਾ ਵਾਇਰਸ ਦੇ ਬਚਾਅ ਲਈ ਲਗਾਏ ਗਏ ਕਰਫ਼ਿਊ ਦੌਰਾਨ ਪ੍ਰਵਾਸੀ ਮਜ਼ਦੂਰਾਂ ਨੂੰ ਕੋਈ ਮੁਸ਼ਕਲ ਨਾ ਆਵੇ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਨਿਵਾਸ ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਨੇ ਦੂਜੇ ਦਿਨ ਭੇਜੀਆਂ ਰਾਸ਼ਨ ਦੀਆਂ ਦੋ ਹਜ਼ਾਰ ਕਿੱਟਾਂ

ਗੁਰਦਾਸਪੁਰ 3 ਅਪ੍ਰੈਲ (ਆਰਿਫ਼)-ਕਰਫ਼ਿਊ ਦੇ ਚੱਲਦਿਆਂ ਹਲਕਾ ਗੁਰਦਾਸਪੁਰ ਦੇ ਲੋਕਾਂ ਨੰੂ ਰਾਸ਼ਨ ਪਹੁੰਚਾਉਣ ਲਈ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਜਥੇਦਾਰ ਕਰਤਾਰ ਸਿੰਘ ਪਾਹੜਾ ਚੈਰੀਟੇਬਲ ਟਰੱਸਟ ਦੇ ਬੈਨਰ ਹੇਠ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਦੋ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਬਟਾਲਾ ਪੁਲਿਸ ਲਾਈਨ ਹੋਵੇਗੀ ਅਸਥਾਈ ਜੇਲ੍ਹ

ਬਟਾਲਾ, 3 ਅਪ੍ਰੈਲ (ਕਾਹਲੋਂ)-ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਲਈ ਬਟਾਲਾ ਪੁਲਿਸ ਨੇ ਸਖ਼ਤੀ ਵਰਤਦਿਆਂ ਪੁਲਿਸ ਲਾਈਨ ਨੂੰ ਖੁੱਲ੍ਹੀ ਜੇਲ੍ਹ 'ਚ ਤਬਦੀਲ ਕਰ ਦਿੱਤਾ ਹੈ | ਜ਼ਿਲ੍ਹਾ ਪ੍ਰਸ਼ਾਸਨ ਵਲੋਂ ਬਟਾਲਾ ਪੁਲਿਸ ਲਾਈਨ ਅਤੇ ਗੁਰਦਾਸਪੁਰ ਪੁਲਿਸ ਜ਼ਿਲ੍ਹੇ ਨੂੰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਨੇ ਤਿੰਨ ਪਿੰਡਾਂ ਦੇ ਲੋਕਾਂ ਦੀ ਨੀਂਦ ਉਡਾਈ

ਵਡਾਲਾ ਗ੍ਰੰਥੀਆਂ, 3 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)-ਕੋਰੋਨਾ ਵਾਇਰਸ ਦੇ ਕਾਰਨ ਦੁਨੀਆਂ ਵਿਚ ਜਿਥੇ ਹਰੇਕ ਵਿਅਕਤੀ ਵਿਚ ਸਹਿਮ ਪਾਇਆ ਜਾ ਰਿਹਾ ਹੈ, ਉੱਥੇ ਇਸ ਖੇਤਰ ਦੇ ਪਿੰਡ ਮਲਕਪੁਰ, ਕਾਲੀਆਂ, ਲੌਗੋਵਾਲ ਆਦਿ ਪਿੰਡਾਂ ਵਿਚ ਇਕ ਵਿਅਕਤੀ ਦੇ ਕੋਰੋਨਾ ਵਾਇਰਸ ...

ਪੂਰੀ ਖ਼ਬਰ »

ਕਮਿਊਨਿਟੀ ਹੈੱਲਥ ਸੈਂਟਰ ਪੁਰਾਣਾ ਸ਼ਾਲਾ 'ਚ ਕੋਰੋਨਾ ਵਾਇਰਸ ਦੀਆਂ ਕਿੱਟਾਂ ਤੇ ਐਾਬੂਲੈਂਸਾਂ ਦੀ ਘਾਟ ਕਾਰਨ ਲੋਕ ਪ੍ਰੇਸ਼ਾਨ

ਪੁਰਾਣਾ ਸ਼ਾਲਾ, 3 ਅਪ੍ਰੈਲ (ਅਸ਼ੋਕ ਸ਼ਰਮਾ)-ਪੂਰੇ ਵਿਸ਼ਵ ਅੰਦਰ ਕੋਰੋਨਾ ਵਾਇਰਸ ਦੇ ਕਹਿਰ ਤੋਂ ਲੋਕ ਘਬਰਾਏ ਹੋਏ ਹਨ ਅਤੇ ਕਮਿਊਨਿਟੀ ਹੈਲਥ ਸੈਂਟਰ ਪੁਰਾਣਾ ਸ਼ਾਲਾ 'ਚ ਬੁਨਿਆਦੀ ਸਿਹਤ ਸਹੂਲਤਾਂ ਦਾ ਕੋਈ ਵੀ ਪ੍ਰਬੰਧ ਨਹੀਂ ਹੈ ਤੇ ਨਾ ਹੀ ਕਮਿਊਨਿਟੀ ਹੈਲਥ ਸੈਂਟਰ ...

ਪੂਰੀ ਖ਼ਬਰ »

ਬੰਦ ਕਮਰੇ 'ਚ ਸੇਵਾ-ਮੁਕਤ ਕਰਮਚਾਰੀ ਦੀ ਲਾਸ਼ ਮਿਲੀ

ਸ਼ਾਹਪੁਰ ਕੰਢੀ, 3 ਅਪ੍ਰੈਲ (ਰਣਜੀਤ ਸਿੰਘ)-ਰਣਜੀਤ ਸਾਗਰ ਡੈਮ ਦੀ ਸਟਾਫ਼ ਕਾਲੋਨੀ ਦੇ ਕਵਾਟਰ 'ਚ ਇਕ ਸੇਵਾ-ਮੁਕਤ ਡਰਾਈਵਰ ਗੁਰਚਰਨ ਸਿੰਘ ਦੀ ਲਾਸ਼ ਮਿਲੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਮਿ੍ਤਕ ਗੁਰਚਰਨ ਸਿੰਘ 2012 'ਚ ਡੈਮ ਤੋਂ ਸੇਵਾ ਮੁਕਤ ਹੋਇਆ ਸੀ ਤੇ ਆਪਣੀ ਪਤਨੀ ...

ਪੂਰੀ ਖ਼ਬਰ »

ਕਾਦੀਆਂ ਦੇ ਨਜ਼ਦੀਕ ਝੁੱਗੀਆਂ-ਝੌ ਾਪੜੀਆਂ 'ਚ ਰਹਿ ਰਹੇ ਲੋਕਾਂ ਨੂੰ 10 ਦਿਨ ਤੋਂ ਨਹੀਂ ਮਿਲਿਆ ਰਾਸ਼ਨ

ਕਾਦੀਆਂ, 3 ਅਪ੍ਰੈਲ (ਪ੍ਰਦੀਪ ਸਿੰਘ ਬੇਦੀ)-ਇਕ ਪਾਸੇ ਸਰਕਾਰ ਗਰੀਬਾਂ ਵਾਸਤੇ ਵੱਡੇ-ਵੱਡੇ ਦਾਅਵੇ ਅਤੇ ਵਾਅਦੇ ਕਰ ਰਹੀਆਂ ਹਨ ਕਿ ਗਰੀਬਾਂ ਨੂੰ ਉਨ੍ਹਾਂ ਦੀ ਲੋੜ ਦਾ ਸਾਮਾਨ ਘਰ-ਘਰ ਮੁਹੱਈਆ ਕਰਵਾਇਆ ਜਾਵੇ, ਪਰ ਇਹ ਦਾਅਵਿਆਂ ਅਤੇ ਵਾਅਦਿਆਂ ਦੀ ਉਦੋਂ ਪੋਲ ਖੁੱਲ੍ਹੀ, ਜਦ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਅਧਿਆਪਕ ਦੀ ਮੌਤ

ਪੁਰਾਣਾ ਸ਼ਾਲਾ, 3 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ/ ਅਸ਼ੋਕ ਸ਼ਰਮਾ)-ਬੀਤੇ ਦਿਨੀਂ ਮੁਕੇਰੀਆਂ ਗੁਰਦਾਸਪੁਰ ਮੁੱਖ ਮਾਰਗ 'ਤੇ ਸਥਿਤ ਕਸਬਾ ਪੁਰਾਣਾ ਸ਼ਾਲਾ ਦੇ ਚੌਕ 'ਚ ਇਕ ਲੋਡਿੰਗ ਜੀਪ ਅਤੇ ਸਕੂਟਰ ਦਰਮਿਆਨ ਹੋਈ ਟੱਕਰ 'ਚ ਗੰਭੀਰ ਰੂਪ 'ਚ ਜ਼ਖਮੀ ਹੋਏ ਇਕ ਅਧਿਆਪਕ ਦੀ ...

ਪੂਰੀ ਖ਼ਬਰ »

ਸਿਵਲ ਹਸਪਤਾਲ ਪਠਾਨਕੋਟ ਵਿਖੇ (ਕੋਵਿਡ-19) ਅਧੀਨ ਐੱਲ.ਐੱਚ.ਵੀ. ਅਤੇ ਏ.ਐੱਨ.ਐੱਮ. ਦੀ ਟ੍ਰੇਨਿੰਗ ਕਰਵਾਈ

ਪਠਾਨਕੋਟ, 3 ਅਪ੍ਰੈਲ (ਸੰਧੂ)-ਸਿਵਲ ਸਰਜਨ ਪਠਾਨਕੋਟ ਡਾਕਟਰ ਵਿਨੋਦ ਸਰੀਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਰੋਨਾ ਵਾਇਰਸ (ਕੋਵਿਡ-19) ਅਧੀਨ ਐੱਲ.ਐੱਚ .ਵੀ ਅਤੇ ਏ.ਐਨ. ਐਮ ਦੀ ਟ੍ਰੇਨਿੰਗ ਸਿਵਲ ਹਸਪਤਾਲ ਪਠਾਨਕੋਟ ਦੀ ਅਨੈਕਸ਼ੀ ਵਿਖੇ ਕਰਵਾਈ ਗਈ | ਸਿਹਤ ਅਤੇ ਪਰਿਵਾਰ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਸਬੰਧੀ ਕੋਵਾ ਐਪ ਰਾਹੀਂ ਹਾਸਲ ਕੀਤੀ ਜਾ ਸਕਦੀ ਜਾਣਕਾਰੀ ਤੇ ਲਈ ਜਾ ਸਕਦੀ ਡਾਕਟਰੀ ਸਲਾਹ-ਡਿਪਟੀ ਕਮਿਸ਼ਨਰ

ਪਠਾਨਕੋਟ, 3 ਅਪ੍ਰੈਲ (ਆਰ. ਸਿੰਘ)-ਪੰਜਾਬ ਵਿਚ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਪੰਜਾਬ ਸਰਕਾਰ ਵਲੋਂ ਸਮੇਂ-ਸਮੇਂ 'ਤੇ ਜ਼ਰੂਰੀ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਰੱਖਣ ਦੀ ਇਸ ਪ੍ਰਕਿਰਿਆ ਕਾਰਨ ਜ਼ਿਲ੍ਹੇ ਵਿਚ ਕਰਫ਼ਿਊ ਵੀ ਲਗਾਇਆ ਗਿਆ ...

ਪੂਰੀ ਖ਼ਬਰ »

ਮਜ਼ਦੂਰਾਂ ਦੀਆਂ ਸਮੱਸਿਆਵਾਂ ਸਬੰਧੀ ਉਸਾਰੀ ਮਿਸਤਰੀ ਮਜ਼ਦੂਰ ਤੇ ਭੱਠਾ ਮਜ਼ਦੂਰ ਯੂਨੀਅਨ ਦਾ ਵਫਦ ਏ.ਡੀ.ਸੀ ਨੂੰ ਮਿਲਿਆ

ਗੁਰਦਾਸਪੁਰ, 3 ਅਪ੍ਰੈਲ (ਆਰਿਫ਼)-ਉਸਾਰੀ ਅਤੇ ਭੱਠਾ ਮਜ਼ਦੂਰਾਂ ਨੰੂ ਪੇਸ਼ ਆ ਰਹੀਆਂ ਰਸਦ ਪਾਣੀ ਦੀਆਂ ਸਮੱਸਿਆਵਾਂ ਨੰੂ ਲੈ ਕੇ ਉਸਾਰੀ ਮਿਸਤਰੀ ਮਜ਼ਦੂਰ ਤੇ ਭੱਠਾ ਮਜ਼ਦੂਰ ਯੂਨੀਅਨ ਦਾ ਵਫ਼ਦ ਏ.ਡੀ.ਸੀ ਗੁਰਦਾਸਪੁਰ ਨੰੂ ਮਿਲਿਆ | ਇਸ ਸਬੰਧੀ ਉਸਾਰੀ ਮਿਸਤਰੀ ਮਜ਼ਦੂਰ ...

ਪੂਰੀ ਖ਼ਬਰ »

ਮਾਮਲਾ ਗਾਹਕਾਂ ਤੋਂ ਵਸੂਲੇ ਜਾਂਦੇ ਵਾਧੂ ਰੇਟਾਂ ਦੀ ਖੁਫ਼ੀਆ ਪੜਤਾਲ ਦਾ ਪਿੰਡਾਂ 'ਚ ਸਬਜ਼ੀ ਵੇਚਣ ਵਾਲਿਆਂ ਕੋਲ ਸਾਧਾਰਨ ਗਾਹਕ ਬਣ ਕੇ ਪੁੱਜੇ ਡੀ.ਐੱਮ.ਓ ਗੁਰਦਾਸਪੁਰ

ਪੁਰਾਣ ਸ਼ਾਲਾ, 3 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)-ਪੰਜਾਬ 'ਚ ਚੱਲ ਰਹੇ ਕਰਫ਼ਿਊ ਦੀ ਆੜ ਹੇਠਾਾ ਸਬਜ਼ੀ ਅਤੇ ਫਲ ਆਦਿ ਵੇਚਣ ਵਾਲੇ ਬਹੁ ਗਿਣਤੀ ਦੁਕਾਨਦਾਰਾਂ ਅਤੇ ਫੇਰੀ ਲਗਾ ਕੇ ਸਬਜ਼ੀ ਵੇਚਣ ਵਾਲਿਆਂ ਵਲੋਂ ਦੁੱਗਣੇ ਰੇਟ ਲਗਾ ਕੇ ਲੋਕਾਾ ਦੀ ਕੀਤੀ ਜਾ ਰਹੀ ਅੰਨ੍ਹੀ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਤਿੰਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ

ਡਮਟਾਲ, 3 ਅਪ੍ਰੈਲ (ਰਾਕੇਸ਼ ਕੁਮਾਰ)-ਇਕ ਪਾਸੇ ਜਿੱਥੇ ਕੋਰੋਨਾ ਵਾਇਰਸ ਵਰਗੀ ਖ਼ਤਰਨਾਕ ਬਿਮਾਰੀ ਕਾਰਨ ਸਾਰੇ ਦੇਸ਼ ਵਿਚ ਡਰ ਪੈਦਾ ਹੋਏ ਹੈ | ਉੱਥੇ ਹੀ ਪੰਜਾਬ ਸਰਕਾਰ ਦੁਆਰਾ ਲਗਾਏ ਗਏ ਕਰਫ਼ਿਊ ਦੀ ਉਲੰਘਣਾ ਕਰਦੇ ਹੋਏ ਅਤੇ ਬਿਨਾਂ ਕਿਸੇ ਕਾਰਨ ਵਿਅਕਤੀ ਸੜਕਾਂ 'ਤੇ ...

ਪੂਰੀ ਖ਼ਬਰ »

ਪਿੰਡ ਹਰਸੀਆਂ ਦੇ ਇਕ ਡਰਾਈਵਰ ਨੂੰ ਕੀਤਾ ਇਕਾਂਤਵਾਸ

ਬਟਾਲਾ, 3 ਅਪ੍ਰੈਲ (ਕਾਹਲੋਂ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ 'ਚ ਫ਼ੈਲੀ ਬਿਮਾਰੀ ਦੇ ਸੰਪਰਕ 'ਚ ਆਉਣ ਵਾਲੇ ਕਰੀਬ 9 ਹਜ਼ਾਰ ਲੋਕਾਂ ਨੂੰ ਇਕਾਂਤਵਾਸ ਕੀਤਾ ਗਿਆ ਹੈ | ਇਸ ਸਬੰਧ ਵਿਚ ਅੱਜ ਪਿੰਡ ਹਰਸੀਆਂ ਦੇ ਇਕ ਡਰਾਈਵਰ ਵਿਅਕਤੀ ਨੂੰ ਪੁਲਿਸ ਪ੍ਰਸ਼ਾਸਨ ਅਤੇ ...

ਪੂਰੀ ਖ਼ਬਰ »

ਸੂਬਾ ਸਰਕਾਰ ਨੇ ਆਂਗਣਵਾੜੀ ਵਰਕਰਾਂ ਰਾਹੀਂ ਨੰਨ੍ਹੇ ਬਾਲਾਂ ਤੇ ਗਰਭਵਤੀ ਮਹਿਲਾਵਾਂ ਦੀ ਖ਼ੁਰਾਕ ਘਰ ਤੱਕ ਪਹੁੰਚਾਈ

ਬਟਾਲਾ, 3 ਅਪ੍ਰੈਲ (ਕਾਹਲੋਂ)-ਭਾਵੇਂ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਸੂਬੇ ਭਰ ਵਿਚ ਲਗਾਏ ਗਏ ਕਰਫ਼ਿਊ ਦੌਰਾਨ ਸਾਰਾ ਜਨ-ਜੀਵਨ ਰੁਕਿਆ ਹੋਇਆ ਹੈ, ਪਰ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਾਰੀਆਂ ਜ਼ਰੂਰਤ ਦੀਆਂ ਵਸਤਾਂ ਉਨ੍ਹਾਂ ਦੇ ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ ...

ਪੂਰੀ ਖ਼ਬਰ »

ਡੇਰਾ ਰਾਧਾ ਸੁਆਮੀ ਸਤਿਸੰਗ-2 ਵਲੋਂ ਭਾਰੀ ਮਾਤਰਾ 'ਚ ਲੰਗਰ ਕੀਤਾ ਜਾ ਰਿਹੈ ਤਿਆਰ

ਗੁਰਦਾਸਪੁਰ, 3 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਜਿੱਥੇ ਕੋਰੋਨਾ ਵਾਇਰਸ ਨੇ ਪੂਰੀ ਦੁਨੀਆਂ ਅੰਦਰ ਕਹਿਰ ਵਰਤਾਇਆ ਹੋਇਆ ਹੈ | ਉੱਥੇ ਹੀ ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਵਲੋਂ ਲੋੜਵੰਦਾਂ ਲਈ ਭਾਰੀ ਮਾਤਰਾ ਵਿਚ ਲੰਗਰ ਤਿਆਰ ਕਰਕੇ ਵਰਤਾਇਆ ਜਾ ਰਿਹਾ ਹੈ | ਇਸ ਤਹਿਤ ...

ਪੂਰੀ ਖ਼ਬਰ »

ਪੁਲਿਸ ਵਲੋਂ ਅਪਣਾਏ ਸਖ਼ਤ ਰਵੱਈਏ ਕਾਰਨ ਪਿੰਡਾਂ 'ਚ ਮੁੜ ਪਸਰਿਆ ਸੰਨਾਟਾ

ਪੁਰਾਣਾ ਸ਼ਾਲਾ, 3 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)-ਜਿੱਥੇ ਪੰਜਾਬ 'ਚ ਕਰਫ਼ਿਊ ਲੱਗਣ ਦੇ ਸ਼ੁਰੂਆਤੀ ਦੌਰ ਦੌਰਾਨ ਪੁਲਿਸ ਵਲੋਂ ਕਰਫ਼ਿਊ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਲੋਕਾਾ ਦੀ ਕਰੀਬ 2 ਦਿਨ ਰੱਜ ਕੇ ਕੀਤੀ ਗਈ ਡੰਡਾ ਪਰੇਡ ਤੋਂ ਬਾਅਦ ਸਮੁੱਚੇ ਪੰਜਾਬ ਅੰਦਰ ...

ਪੂਰੀ ਖ਼ਬਰ »

ਪੰਚਾਇਤਾਂ ਹੋਈਆਂ ਚੌਕਸ, ਪਿੰਡਾਂ ਦੇ ਮੁੱਖ ਰਸਤਿਆਂ ਉੱਪਰ ਲਗਾਏ ਬੈਰੀਅਰ

ਅਲੀਵਾਲ, 3 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਦੁਨੀਆਂ ਭਰ 'ਚ ਫੈਲ ਰਹੀ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਤੋਂ ਬਚਾਅ ਕਰਨ ਲਈ ਜਿੱਥੇ ਸਰਕਾਰਾਂ ਅਤੇ ਸਮੁੱਚੇ ਪ੍ਰਸ਼ਾਸਨ ਨੂੰ ਇਕ ਗੰਭੀਰ ਸਥਿਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਕਈ ਦਿਨਾਂ ਤੋਂ ਹੋਏ ਲਾਕਡਾਊਨ ...

ਪੂਰੀ ਖ਼ਬਰ »

ਐਸ.ਐਸ.ਪੀ. ਗੁਰਦਾਸਪੁਰ ਵਲੋਂ ਡਿਊਟੀ 'ਤੇ ਤਾਇਨਾਤ ਅਮਲੇ ਦੀ ਕਰਵਾਈ ਡਾਕਟਰੀ ਜਾਂਚ

ਕਲਾਨੌਰ, 3 ਅਪ੍ਰੈਲ (ਪੁਰੇਵਾਲ)-ਸੰਸਾਰ ਪੱਧਰ 'ਤੇ ਚੱਲ ਰਹੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲਾਗੂ ਕੀਤੇ ਗਏ ਕਰਫ਼ਿਊ ਦੌਰਾਨ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਲਈ ਹੋਰਨਾਂ ਫੋਰਸਾਂ ਤੋਂ ਇਲਾਵਾ ਸੂਬੇ ਪੰਜਾਬ 'ਚ ਪੁਲਿਸ ਅਮਲਾ ਵੀ ਡਿਊਟੀ ਕਰ ਰਿਹਾ ਹੈ | ਇਸ ...

ਪੂਰੀ ਖ਼ਬਰ »

ਧਾਰ ਬਲਾਕ ਦੀਆਂ 6 ਪੰਚਾਇਤਾਂ ਨੇ ਆਪ ਮਿਲ ਕੇ ਮੁੱਖ ਸੜਕ 'ਤੇ ਬੈਰੀਅਰ ਲਗਾ ਕੇ ਰਸਤਾ ਕੀਤਾ ਬੰਦ

ਧਾਰਕਲਾਂ, 3 ਅਪ੍ਰੈਲ (ਨਰੇਸ਼ ਪਠਾਨੀਆ)-ਦੇਸ਼ ਦੇ ਬਾਹਰੀ ਰਾਜਾਂ ਵਿਚ ਕੰਮ ਕਰਨ ਵਾਲੇ ਲੋਕਾਂ ਦੇ ਚੋਰੀ ਛਿਪੇ ਆਪਣੇ ਘਰਾਂ ਨੂੰ ਵਾਪਸ ਪਰਤਣ ਦੀਆਂ ਖ਼ਬਰਾਂ ਮੀਡੀਆ ਵਿਚ ਆਉਣ 'ਤੇ ਧਾਰ ਬਲਾਕ ਦੀਆਂ 6 ਪੰਚਾਇਤਾਂ ਨੇ ਮਿਲ ਕੇ ਇਨ੍ਹਾਂ ਪਿੰਡਾਂ ਨੂੰ ਜਾਂਦੀ ਮੁੱਖ ਸੜਕ ...

ਪੂਰੀ ਖ਼ਬਰ »

ਸੜਕ ਕੰਢੇ ਬਣਾਈ ਆਰਜ਼ੀ ਦੁਕਾਨ 'ਚ ਲੱਗੀ ਅੱਗ, ਸਾਰਾ ਪਿਆ ਸਾਮਾਨ ਸੜ ਕੇ ਸੁਆਹ

ਪਠਾਨਕੋਟ, 3 ਅਪ੍ਰੈਲ (ਚੌਹਾਨ)-ਪਠਾਨਕੋਟ-ਡਲਹੌਜ਼ੀ ਰੋਡ 'ਤੇ ਡਿੱਬਰ ਘਰਾਟ ਕੋਲ ਸੜਕ ਕਿਨਾਰੇ ਇਕ ਆਰਜ਼ੀ ਖਿਡੌਣਿਆਂ ਦੀ ਦੁਕਾਨ ਨੰੂ ਅਚਾਨਕ ਅੱਗ ਲੱਗ ਗਈ, ਜਿਸ ਨਾਲ ਦੁਕਾਨ ਅੰਦਰ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ...

ਪੂਰੀ ਖ਼ਬਰ »

ਅੰਦਰ ਸੁੱਤੇ ਪਏ ਪਰਿਵਾਰਕ ਮੈਂਬਰ ਵਾਲ-ਵਾਲ ਬਚੇ ਸੜਕ ਕੰਢੇ ਬਣਾਈ ਆਰਜ਼ੀ ਦੁਕਾਨ 'ਚ ਲੱਗੀ ਅੱਗ, ਸਾਰਾ ਪਿਆ ਸਾਮਾਨ ਸੜ ਕੇ ਸੁਆਹ

ਪਠਾਨਕੋਟ, 3 ਅਪ੍ਰੈਲ (ਚੌਹਾਨ)-ਪਠਾਨਕੋਟ-ਡਲਹੌਜ਼ੀ ਰੋਡ 'ਤੇ ਡਿੱਬਰ ਘਰਾਟ ਕੋਲ ਸੜਕ ਕਿਨਾਰੇ ਇਕ ਆਰਜ਼ੀ ਖਿਡੌਣਿਆਂ ਦੀ ਦੁਕਾਨ ਨੰੂ ਅਚਾਨਕ ਅੱਗ ਲੱਗ ਗਈ, ਜਿਸ ਨਾਲ ਦੁਕਾਨ ਅੰਦਰ ਰੱਖਿਆ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ...

ਪੂਰੀ ਖ਼ਬਰ »

ਅਕਾਲੀ ਦਲ ਨਾਲ ਸਬੰਧਿਤ ਪੰਚਾਇਤ ਹੋਣ ਕਰਕੇ ਸਾਡੀ ਪੰਚਾਇਤ ਨਾਲ ਮਤਰੇਈ ਮਾਂ ਵਾਲਾ ਹੋਇਆ ਸਲੂਕ-ਸਰਪੰਚ ਚੀਮਾ

ਵਡਾਲਾ ਗ੍ਰੰਥੀਆਂ, 3 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)-ਕੋਰੋਨਾ ਵਾਇਰਸ ਕਰਕੇ ਪੰਜਾਬ ਭਰ ਵਿਚ ਲੱਗੇ ਕਰਫ਼ਿਊ ਦੌਰਾਨ ਸਰਕਾਰ ਵਲੋਂ ਗਰੀਬ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਨ ਦੇ ਉਪਰਾਲੇ ਕੀਤੇ ਜਾ ਰਹੇ ਹਨ, ਪਰ ਇਥੋਂ ਨਜ਼ਦੀਕੀ ਪਿੰਡ ਚੀਮਾ ਵਿਖੇ ਗਰੀਬ ਲੋਕਾਂ ...

ਪੂਰੀ ਖ਼ਬਰ »

ਨਿਜ਼ਾਮੂਦੀਨ ਮਰਕਜ਼ ਮਾਮਲੇ ਸਬੰਧੀ ਗੰਭੀਰ ਸਿਹਤ ਵਿਭਾਗ ਦੇ ਅਮਲੇ ਵਲੋਂ ਨੂਰਾਨੀ ਮਸਜਿਦ ਵਿਖੇ ਵਿਸ਼ੇਸ਼ ਜਾਂਚ ਪੜਤਾਲ

ਧਾਰੀਵਾਲ, 3 ਅਪ੍ਰੈਲ (ਜੇਮਸ ਨਾਹਰ)-ਦਿੱਲੀ ਵਿਖੇ ਨਿਜ਼ਾਮੂਦੀਨ ਮਰਕਜ਼ 'ਚ ਤਬਲੀਗੀ ਜਮਾਤ ਦੇ ਭਾਈਚਾਰੇ ਵਲੋਂ ਕੀਤੇ ਧਾਰਮਿਕ ਸਮਾਗਮ ਦੌਰਾਨ ਕੋਰੋਨਾ ਵਾਇਰਸ ਦੇ ਮਾਮਲੇ ਦੇਸ਼ ਅੰਦਰ ਵੱਡੀ ਗਿਣਤੀ ਵਿਚ ਵਧਣ ਨਾਲ ਗੰਭੀਰ ਹੋਏ ਸਿਹਤ ਵਿਭਾਗ ਵਲੋਂ ਇਸ ਸਥਿਤੀ 'ਤੇ ਕਾਬੂ ...

ਪੂਰੀ ਖ਼ਬਰ »

ਪਿੰਡ ਵਡਾਲਾ ਬਾਂਗਰ 'ਚ ਨਹੀਂ ਆ ਸਕਣਗੇ ਓਪਰੇ ਲੋਕ

ਵਡਾਲਾ ਬਾਂਗਰ, 3 ਅਪ੍ਰੈਲ (ਮਨਪ੍ਰੀਤ ਸਿੰਘ ਘੁੰਮਣ)-ਸਥਾਨਕ ਕਸਬੇ ਵਿਚ ਅੱਜ ਪਿੰਡ ਦੀਆਂ ਦੋਵੇਂ ਪੰਚਾਇਤਾਂ ਵਲੋਂ ਅਤੇ ਪਿੰਡ ਦੇ ਸਾਬਕਾ ਸਰਪੰਚਾਂ ਦੀ ਮਦਦ ਅਤੇ ਮੁਹਤਬਰਾਂ ਨੂੰ ਨਾਲ ਲੇ ਕੇ ਵਡਾਲਾ ਬਾਂਗਰ ਵਿਚ ਦਾਖ਼ਲ ਹੋਣ ਦੇ ਸਾਰੇ ਰਸਤੇ ਬਾਹਰੋਂ ਆਉਣ ਵਾਲੇ ...

ਪੂਰੀ ਖ਼ਬਰ »

ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ 22 ਵਿਅਕਤੀਆਂ ਦੇ ਿਖ਼ਲਾਫ਼ ਮਾਮਲਾ ਦਰਜ

ਪਠਾਨਕੋਟ 3 ਅਪ੍ਰੈਲ (ਸੰਧੂ)-ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਲੋਕਾਂ ਨੂੰ ਬਚਾਉਣ ਲਈ ਸੂਬੇ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 14 ਮਾਰਚ ਤੱਕ ਕਰਫਿਊ ਲਗਾਇਆ ਗਿਆ ਹੈ ਜਿਸ ਤੋਂ ਬਾਅਦ ਜਿਲਾ ਸਿਵਿਲ ਅਤੇ ਪੁਲਿਸ ਪ੍ਰਸ਼ਾਸਨ ਵਲੋਂ ਕਰਫਿਊ ਨਿਯਮਾਂ ਨਾ ...

ਪੂਰੀ ਖ਼ਬਰ »

ਰੈੱਡ ਕਰਾਸ ਸੁਸਾਇਟੀ ਵਲੋਂ ਲੋਕਾਂ ਨੂੰ ਸਸਤੇ ਰੇਟਾਂ 'ਤੇ ਦਵਾਈਆਂ ਵੇਚੀਆਂ

ਧਾਰੀਵਾਲ, 3 ਅਪ੍ਰੈਲ (ਰਮੇਸ਼ ਕੁਮਾਰ)-ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੀ ਟੀਮ ਵਲੋਂ ਸ਼ਹਿਰ ਧਾਰੀਵਾਲ ਵਿਚ ਲੋਕਾਂ ਨੂੰ ਬਾਜ਼ਾਰ ਨਾਲੋਂ ਅੱਧੇ ਰੇਟਾਂ 'ਤੇ ਦਵਾਈਆਂ ਵੇਚੀਆਂ ਗਈਆਂ | ਰੈੱਡ ਕਰਾਸ ਸੁਸਾਇਟੀ ਗੁਰਦਾਸਪੁਰ ਦੇ ਅਧਿਕਾਰੀ ਪਿਸ਼ਾਂਤ ਸ਼ਰਮਾ ਅਤੇ ...

ਪੂਰੀ ਖ਼ਬਰ »

ਸਰਪੰਚ ਤਰਸੇਮ ਸਿੰਘ ਵਲੋਂ ਪਿੰਡ ਨਿੱਕਾ ਘੁੰਮਣ ਸੀਲ

ਬਟਾਲਾ, 3 ਅਪ੍ਰੈਲ (ਕਾਹਲੋਂ)-ਪੂਰੇ ਵਿਸ਼ਵ ਭਰ 'ਚ ਚੱਲ ਰਹੀ ਮਹਾਮਾਰੀ ਬਿਮਾਰੀ ਕੋਰੋਨਾ ਦੇ ਮੱਦੇਨਜ਼ਰ ਭਾਰਤ ਅਤੇ ਪੰਜਾਬ ਵਿਚ ਕਰਫ਼ਿਊ ਲੱਗਾ ਹੋਇਆ ਹੈ | ਇਸ ਤਹਿਤ ਹੀ ਪਿੰਡ ਨਿੱਕੇ ਘੁੰਮਣ ਜ਼ਿਲ੍ਹਾ ਗੁਰਦਾਸਪੁਰ ਨੇੜੇ ਨੌਸ਼ਹਿਰਾ ਮੱਝਾ ਸਿੰਘ ਨੂੰ ਪਿੰਡ ਦੇ ਸਰਪੰਚ ...

ਪੂਰੀ ਖ਼ਬਰ »

ਜ਼ਹਿਰੀਲੀ ਚੀਜ਼ ਦੇ ਕੇ ਨੂੰ ਹ ਨੂੰ ਮਾਰਨ ਵਾਲੇ ਮਾਂ-ਪੁੱਤਰ ਗਿ੍ਫ਼ਤਾਰ

ਡੇਹਰੀਵਾਲ ਦਰੋਗਾ, 3 ਅਪ੍ਰੈਲ (ਹਰਦੀਪ ਸਿੰਘ ਸੰਧੂ)-ਬੀਤੇ ਕੱਲ੍ਹ ਪਿੰਡ ਸੇਖਵਾਂ ਵਿਖੇ ਜ਼ਹਿਰੀਲੀ ਵਸਤੂ ਦੇ ਕੇ ਨੂੰ ਹ ਨੂੰ ਮਾਰਨ ਵਾਲੇ ਮਾਂ-ਪੁੱਤਰ ਿਖ਼ਲਾਫ਼ ਪੁਲਿਸ ਥਾਣਾ ਸੇਖਵਾਂ ਵਲੋਂ ਮਾਮਲਾ ਦਰਜ ਕਰਕੇ ਗਿ੍ਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਦਿਹਾਤੀ ਮੰਡਲ ਦਾ ਕੀਤਾ ਦੌਰਾ

ਘਰੋਟਾ, 3 ਅਪ੍ਰੈਲ (ਸੰਜੀਵ ਗੁਪਤਾ)-ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਦਿਹਾਤੀ ਮੰਡਲ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਉਨ੍ਹਾਂ ਦਿਹਾਤੀ ਮੰਡਲ ਦੇ ਅਹੁਦੇਦਾਰਾਂ ਨਾਲ ਮੰਡਲ ਪ੍ਰਧਾਨ ਨਰਿੰਦਰ ਪੰਮੀ ਦੀ ਅਗਵਾਈ ਹੇਠ ਕੋਰੋਨਾ ਵਾਇਰਸ ਬਚਾਓ ...

ਪੂਰੀ ਖ਼ਬਰ »

ਪ੍ਰਵਾਸੀ ਭਾਰਤੀ ਗੱਜਣ ਸਿੰਘ ਵਲੋਂ ਭੇਜੇ ਗਏ 4 ਲੱਖ 50 ਹਜ਼ਾਰ ਰੁਪਏ ਦਾ ਰਾਸ਼ਨ 400 ਪਰਿਵਾਰਾਂ ਨੂੰ ਵੰਡਿਆ

ਅੱਚਲ ਸਾਹਿਬ, 3 ਅਪ੍ਰੈਲ (ਗੁਰਚਰਨ ਸਿੰਘ)-ਪ੍ਰਵਾਸੀ ਭਾਰਤੀ ਗੱਜਣ ਸਿੰਘ ਗਰੀਸ ਵਾਲਿਆਂ ਵਲੋਂ ਆਪਣੀ ਕਿਰਤ ਕਮਾਈ ਵਿਚ ਭੇਜੇ ਗਏ ਸਾਢੇ 4 ਲੱਖ ਰੁਪਏ ਦਾ ਰਾਸ਼ਨ ਸਮੇਤ ਆਲੂ-ਪਿਆਾਜ ਅਤੇ ਹੋਰ ਘਰ ਵਿਚ ਵਰਤੋਂ ਦਾ ਸਾਮਾਨ ਹਲਕਾ ਸ੍ਰੀ ਹਰਿਗੋਬਿੰਦਪੁਰ ਦੇ ਪਿੰਡ ਭੰਬੋਈ ...

ਪੂਰੀ ਖ਼ਬਰ »

ਸਿੱਖ ਕੌਮ ਦੇ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਸਸਕਾਰ ਰੋਕਣ ਦਾ ਗੁਨਾਹ ਕਰਨ ਵਾਲਿਆਂ ਵਿਰੁੱਧ ਹੋਏ ਸਖ਼ਤ ਕਾਰਵਾਈ-ਆਗੂ

ਕੋਟਲੀ ਸੂਰਤ ਮੱਲ੍ਹੀ, 3 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਸਿੱਖ ਕੌਮ ਦੇ ਪ੍ਰਸਿੱਧ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੀਤੇ ਦਿਨ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਰਕੇ ਹੋਈ ਮੌਤ 'ਤੇ ਵੱਖ-ਵੱਖ ਆਗੂਆਂ ਨੇ ਦੁੱਖ ਪ੍ਰਗਟ ਕਰਦਿਆਂ ਜਿਥੇ ਸਿੱਖ ਕੌਮ ਲਈ ਇਸ ਨੂੰ ਵੱਡਾ ...

ਪੂਰੀ ਖ਼ਬਰ »

ਡਾਕਖ਼ਾਨਾ ਖੁੱਲ੍ਹਣ 'ਤੇ ਲੋਕਾਂ ਨੇ ਕੀਤੀ ਪ੍ਰਸ਼ਾਸਨ ਦੀ ਹੁਕਮ ਅਦੂਲੀ

ਗੁਰਦਾਸਪੁਰ, 3 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਕੋਰੋਨਾ ਵਾਇਰਸ ਦੇ ਚੱਲਦਿਆਂ ਸ਼ਹਿਰ ਵਿਚ ਲੱਗੇ ਕਰਫਿਊ ਕਾਰਨ ਬੈਂਕਾਂ ਅਤੇ ਡਾਕਖ਼ਾਨੇ ਵਿਚ ਕੁਝ ਦਿਨਾਂ ਲਈ ਖੋਲ੍ਹਣ 'ਤੇ ਛੋਟ ਹੋਣ ਕਾਰਨ ਅੱਜ ਬੈਂਕ ਅਤੇ ਡਾਕਖ਼ਾਨਾ ਖੁੱਲਿ੍ਹਆ ਰਿਹਾ | ਪਰ ਪ੍ਰਸ਼ਾਸਨ ਵਲੋਂ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮਾਂ ਦੀ ਤਨਖ਼ਾਹ 'ਚ ਜੇਕਰ ਕਟੌਤੀ ਕੀਤੀ ਤਾਂ ਐਮਰਜੈਂਸੀ ਸੇਵਾਵਾਂ ਬੰਦ ਕਰਨ ਬਾਰੇ ਵੀ ਵਿਚਾਰ ਕਰਾਂਗੇ-ਖੰਨਾ, ਸ਼ਰਮਾ

ਗੁਰਦਾਸਪੁਰ, 3 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਪੂਰੇ ਸੰਸਾਰ ਵਿਚ ਫੈਲੀ ਭਿਆਨਕ ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਪੰਜਾਬ ਵਿਚ ਬਿਜਲੀ ਚਾਲੂ ਰੱਖਣ ਵਾਸਤੇ ਤਾਂ ਜੋ ਜ਼ਰੂਰੀ ਸੇਵਾਵਾਂ ਜਾਰੀ ਰਹਿਣ ਕਾਰਨ ਬਿਜਲੀ ਮੁਲਾਜ਼ਮ ਆਪਣੀ ਜਾਨ ਜ਼ੋਖ਼ਮ ਵਿਚ ਪਾ ਰਹੇ ਹਨ | ਇਹ ...

ਪੂਰੀ ਖ਼ਬਰ »

ਕਰਫ਼ਿਊ ਕਾਰਨ ਬਹੁ-ਤਕਨੀਕੀ ਕਾਲਜ ਬਟਾਲਾ ਵਿਖੇ ਆਨਲਾਈਨ ਕਲਾਸਾਂ ਸ਼ੁਰੂ

ਬਟਾਲਾ, 3 ਅਪ੍ਰੈਲ (ਕਾਹਲੋਂ)-ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਲੱਗੇ ਕਰਫਿਊ ਦੇ ਕਰ ਕੇ ਸਕੂਲ ਕਾਲਜ ਬੰਦ ਹੋਣ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਸ ਲਈ ਤਕਨੀਕੀ ਸਿੱਖਿਆ ਵਿਭਾਗ ਵਲੋਂ ਆਨਲਾਈਨ ਪੜ੍ਹਾਈ ਦੇ ਹੁਕਮ ਜਾਰੀ ਕੀਤੇ ਗਏ ਹਨ | ਤਕਨੀਕੀ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਨੰੂ ਮੁੱਖ ਰੱਖਦੇ ਥਾਣਾ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡਾਂ ਦੀ ਹੋਈ ਘੇਰਾਬੰਦੀ

ਪੁਰਾਣਾ ਸ਼ਾਲਾ, 3 ਅਪ੍ਰੈਲ (ਅਸ਼ੋਕ ਸ਼ਰਮਾ)-ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਥਾਣਾ ਪੁਰਾਣਾ ਸ਼ਾਲਾ ਅੰਦਰ ਪੈਂਦੇ ਪਿੰਡਾਂ 'ਚ ਪੁਲਿਸ ਪ੍ਰਸ਼ਾਸਨ ਦੀਆਂ ਹਦਾਇਤਾਂ ਮੁਤਾਬਿਕ ਘੇਰਾਬੰਦੀ ਕਰਵਾ ਦਿੱਤੀ ਹੈ | ਜਿਸ ਕਾਰਨ ਨਾ ਹੀ ਪਿੰਡੋਂ ਕੋਈ ਵਿਅਕਤੀ ਬਾਹਰ ਜਾ ਸਕਦਾ ਹੈ ...

ਪੂਰੀ ਖ਼ਬਰ »

ਕਾਦੀਆਂ ਮੰਡੀ 'ਚ ਪ੍ਰਸ਼ਾਸਨ ਦੀਆਂ ਹਦਾਇਤਾਂ ਦੀਆਂ ਉਡਾਈਆਂ ਧੱਜੀਆਂ ਰੋਜ਼ਾਨਾ ਲੋਕਾਂ ਦਾ ਹੁੰਦਾ ਹੈ ਸਬਜ਼ੀ ਮੰਡੀ 'ਚ ਭਾਰੀ ਇਕੱਠ

ਕਾਦੀਆਂ, 3 ਅਪ੍ਰੈਲ (ਪ੍ਰਦੀਪ ਸਿੰਘ ਬੇਦੀ)-ਇਕ ਪਾਸੇ ਕੋਰੋਨਾ ਵਾਇਰਸ ਦੇ ਵੱਧ ਰਹੇ ਪ੍ਰਭਾਵ ਨੂੰ ਲੈ ਕੇ ਸਰਕਾਰਾਂ ਹਰ ਰੋਜ਼ ਨਵੀਆਂ-ਨਵੀਆਂ ਪਾਬੰਦੀਆਂ ਲਗਾਉਂਦੀ ਹੈ, ਪਰ ਦੂਜੇ ਪਾਸੇ ਕਾਦੀਆਂ ਦੀ ਸਬਜ਼ੀ ਮੰਡੀ 'ਚ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ...

ਪੂਰੀ ਖ਼ਬਰ »

ਗੁਰਦੁਆਰਾ ਸੰਗਤਪੁਰਾ ਬਥਵਾਲਾ ਵਲੋਂ ਰੋਜ਼ਾਨਾ ਲੋੜਵੰਦ ਵਿਅਕਤੀਆਂ ਨੂੰ ਛਕਾਇਆ ਜਾ ਰਿਹਾ ਹੈ ਲੰਗਰ

ਗੁਰਦਾਸਪੁਰ, 3 ਅਪ੍ਰੈਲ (ਆਰਿਫ਼)-ਕੋਰੋਨਾ ਵਾਇਰਸ ਦੇ ਖ਼ਤਰੇ ਕਾਰਨ ਲਾਕ ਡਾਊਨ ਦੇ ਚੱਲਦਿਆਂ ਗੁਰਦੁਆਰਾ ਸੰਗਤਪੁਰਾ ਬਥਵਾਲਾ ਤਪ ਸਥਾਨ ਸੰਤ ਬਾਬਾ ਹਰੀ ਸਿੰਘ ਦੇ ਮੁੱਖ ਸੇਵਾਦਾਰ ਬਾਬਾ ਸਤਿੰਦਰ ਸਿੰਘ ਵਲੋਂ ਸੰਗਤ ਦੇ ਸਹਿਯੋਗ ਨਾਲ ਕਰੀਬ 7 ਪਿੰਡਾਾ ਵਿਚ 2 ਹਜ਼ਾਰ ਤੋਂ ...

ਪੂਰੀ ਖ਼ਬਰ »

ਐੱਚ.ਪੀ. ਗੈਸ ਏਜੰਸੀ ਦੀਨਾਨਗਰ ਦੀ ਗੱਡੀ ਨਾ ਪਹੰੁਚਣ 'ਤੇ ਲੋਕ ਪ੍ਰੇਸ਼ਾਨ

ਬਹਿਰਾਮਪੁਰ, 3 ਅਪ੍ਰੈਲ (ਬਲਬੀਰ ਸਿੰਘ ਕੋਲਾ)-ਐੱਲ.ਪੀ.ਜੀ. ਗੈਸ ਏਜੰਸੀ ਦੀਨਾਨਗਰ ਵਲੋਂ ਪਿੰਡ ਮਰਾੜਾ ਅਤੇ ਆਸ-ਪਾਸ ਦੇ ਪਿੰਡਾਂ ਨੰੂ ਗੈਸ ਸਪਲਾਈ ਦੇਣ ਵਾਲੀ ਗੱਡੀ ਫੀਲਡ ਵਿਚ ਨਾ ਪੁੱਜਣ ਕਰਕੇ ਐਚ.ਪੀ. ਗੈਸ ਏਜੰਸੀ ਨਾਲ ਸਬੰਧਿਤ ਉਪਭੋਗਤਾਵਾਂ ਨੰੂ ਖੱਜਲ ਖ਼ੁਆਰੀ ਦਾ ...

ਪੂਰੀ ਖ਼ਬਰ »

ਜ਼ਰੂਰੀ ਵਸਤਾਂ ਦੇ ਵੱਧ ਭਾਅ ਵਸੂਲਣ ਵਾਲਿਆਂ 'ਤੇ ਕੀਤੀ ਜਾਵੇਗੀ ਸਖ਼ਤ ਕਾਰਵਾਈ-ਸੁਖਵਿੰਦਰ ਸਿੰਘ

ਪਠਾਨਕੋਟ, 3 ਅਪ੍ਰੈਲ (ਆਰ. ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਦੇ ਖ਼ੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਖ਼ੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਜ਼ਿਲਿ੍ਹਆਂ ਵਿਚ ਵੱਧ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਧਾਰਮਿਕ ਸਮਾਗਮ ਨਾ ਕਰਨ ਪ੍ਰਤੀ ਕੀਤਾ ਸੂਚਿਤ

ਧਾਰੀਵਾਲ, 3 ਅਪ੍ਰੈਲ (ਸਵਰਨ ਸਿੰਘ)-ਕੋਰੋਨਾ ਵਾਇਰਸ ਨੂੰ ਲੈ ਕੇ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਵਰਤੀ ਜਾਣ ਵਾਲੀ ਸਖ਼ਤੀ ਨੂੰ ਲੈ ਕੇ ਧਾਰਮਿਕ ਸਥਾਨਾਂ ਪ੍ਰਤੀ ਸਿਹਤ ਵਿਭਾਗ ਵੀ ਕਾਫੀ ਗੰਭੀਰ ਹੋਇਆ ਹੈ | ਇਸ ਸਬੰਧ ਵਿਚ ਸਿਵਲ ਸਰਜਨ ਗੁਰਦਾਸਪੁਰ ਦੇ ਨਿਰਦੇਸ਼ਾਂ ਅਤੇ ...

ਪੂਰੀ ਖ਼ਬਰ »

ਜਸਪਾਲ ਸਿੰਘ ਤੱਤਲਾ ਨੇ 200 ਪਰਿਵਾਰਾਾ ਨੂੰ ਵੰਡਿਆ ਰਾਸ਼ਨ

ਡੇਹਰੀਵਾਲ ਦਰੋਗਾ, 3 ਅਪ੍ਰੈਲ (ਹਰਦੀਪ ਸਿੰਘ ਸੰਧੂ)-ਕੋਰੋਨਾ ਵਾਇਰਸ ਬਿਮਾਰੀ ਕਾਰਨ ਦੇਸ਼ ਭਰ ਵਿਚ ਫੈਲੀ ਮਹਾਮਾਰੀ ਦੇ ਚਲਦਿਆਂ ਜਸਪਾਲ ਸਿੰਘ ਤੱਤਲਾ ਸਰਪੰਚ, ਕਸ਼ਮੀਰ ਕੌਰ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਤੇ ਨੰਬਰਦਾਰ ਬਲਬੀਰ ਸਿੰਘ ਵਲੋਂ ਪਿੰਡ ਤੱਤਲਾ ਦੇ ਅੰਦਰ ...

ਪੂਰੀ ਖ਼ਬਰ »

ਪਿੰਡ ਵੀਲਾ ਬੱਜੂ ਦੀ ਪੰਚਾਇਤ ਨੇ ਪਿੰਡ ਨੂੰ ਕੀਤਾ ਸੀਲ

ਘੁਮਾਣ, 3 ਅਪ੍ਰੈਲ (ਬੰਮਰਾਹ)-ਪਿੰਡ ਵੀਲਾ ਬੱਜੂ ਦੇ ਸਰਪੰਚ ਰਾਜ ਅਲੀ ਸਦਕਾ ਪਿੰਡ ਵਾਲਿਆਂ ਨੇ ਪਿੰਡ ਨੂੰ ਪੁੂਰੀ ਤਰ੍ਹਾਂ ਸੀਲ ਕਰ ਦਿੱਤਾ ਹੈ ਅਤੇ ਰਾਤ ਸਮੇਂ ਠੀਕਰੀ ਪਹਿਰੇ ਦੀ ਸ਼ੁਰੂਆਤ ਆਰੰਭ ਕਰ ਦਿੱਤੀ | ਇਸ ਸਬੰਧੀ ਸਰਪੰਚ ਰਾਜ ਅਲੀ ਨੇ ਦੱਸਿਆ ਕਿ ਦੇਸ਼ ਵਿਚ ਚੱਲ ...

ਪੂਰੀ ਖ਼ਬਰ »

ਨਰਸਿੰਗ ਸਟਾਫ਼ ਵਲੋਂ ਦਿੱਤੇ ਧਰਨੇ ਦੀ ਅਸੀਂ ਪੂਰਨ ਹਮਾਇਤ ਕਰਦੇ ਹਾਂ-ਸੁਮਿੰਦਰ ਘੁੰਮਣ

ਗੁਰਦਾਸਪੁਰ, 3 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਅੱਜ ਸਮਿੰਦਰ ਘੁੰਮਣ ਸਟੇਟ ਪ੍ਰਧਾਨ ਨਰਸਿੰਗ ਐਸੋਸੀਏਸ਼ਨ, ਰਾਜਬੇਦੀ ਆਨੰਦ, ਯੋਗਿਤਾ, ਗੁਰਜੀਤ ਕੌਰ ਅਤੇ ਸੁਸ਼ਮਾ ਨੇ ਸਾਂਝੇ ਬਿਆਨ ਵਿਚ ਮੈਡੀਕਲ ਕਾਲਜ ਪਟਿਆਲਾ ਅਤੇ ਮੈਡੀਕਲ ਕਾਲਜ ਅੰਮਿ੍ਤਸਰ ਵਿਚ ਨਰਸਿੰਗ ...

ਪੂਰੀ ਖ਼ਬਰ »

ਕੇ.ਜੇ. ਹਸਪਤਾਲ ਵਲੋਂ 80 ਲੋੜਵੰਦਾਂ ਨੂੰ ਰਾਸ਼ਨ ਸਮੱਗਰੀ ਵੰਡੀ

ਧਾਰੀਵਾਲ, 3 ਅਪ੍ਰੈਲ (ਰਮੇਸ਼ ਕੁਮਾਰ)-ਕੇ.ਜੇ. ਹਸਪਤਾਲ ਧਾਰੀਵਾਲ ਵਲੋਂ ਡਾ. ਕਮਲਜੀਤ ਸਿੰਘ ਦੀ ਅਗਵਾਈ ਵਿਚ ਲੋੜਵੰਦ ਪਰਿਵਾਰਾਂ ਨੂੰ ਸੁੱਕਾ ਰਾਸ਼ਨ ਵੰਡਿਆ ਗਿਆ | ਡਾ. ਕਮਲਜੀਤ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫ਼ਿਊ ਕਾਰਨ ਕਈ ਮਜ਼ਦੂਰਾਂ, ...

ਪੂਰੀ ਖ਼ਬਰ »

ਜ਼ਿਲ੍ਹਾ ਪਠਾਨਕੋਟ ਪ੍ਰਸ਼ਾਸਨ ਨੇ ਮਜ਼ਦੂਰਾਂ ਦਾ ਡਾਟਾ ਇਕੱਠਾ ਕਰਨ ਲਈ ਟੀਮਾਂ ਕੀਤੀਆਂ ਤਿਆਰ

ਨਰੋਟ ਮਹਿਰਾ, 3 ਅਪ੍ਰੈਲ (ਰਾਜ ਕੁਮਾਰੀ)-ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਗਏ ਕਰਫਿਊ ਕਾਰਨ ਦੋ ਸਮੇਂ ਦੀ ਰੋਟੀ ਨਾ ਮਿਲਣ ਕਾਰਨ ਹਲਕੇ ਦੇ ਮਜ਼ਦੂਰ ਪਰਿਵਾਰਾਂ ਦੀ ਹਾਲਤ ਖ਼ਰਾਬ ਹੁੰਦੀ ਜਾ ਰਹੀ ਹੈ | ਇਨ੍ਹਾਂ ਮਜ਼ਦੂਰਾਂ ਦਾ ਡਾਟਾ ਇਕੱਠਾ ਕਰਨ ਲਈ ਜ਼ਿਲ੍ਹਾ ...

ਪੂਰੀ ਖ਼ਬਰ »

ਜਨ-ਧਨ ਯੋਜਨਾ ਤਹਿਤ ਖ਼ਾਤਿਆਂ 'ਚ ਆਉਣ ਵਾਲੇ ਪੈਸਿਆਂ ਨੂੰ ਲੈਣ ਵਾਲੇ ਲੋਕਾਂ ਦੀ ਬੈਂਕ ਮੂਹਰੇ ਉਮੜੀ ਭੀੜ

ਸ੍ਰੀ ਹਰਿਗੋਬਿੰਦਪੁਰ, 3 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਅੱਡਾ ਮਠੋਲਾ 'ਤੇ ਸਥਿਤ ਪੰਜਾਬ ਨੈਸ਼ਨਲ ਬੈਂਕ ਦੀ ਬ੍ਰਾਂਚ ਮੂਹਰੇ ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਤੋਂ ਅਨਜਾਣ ਹੋ ਕੇ ਖ਼ਾਤਾਧਾਰਕ ਲੋਕਾਂ ਵਲੋਂ ਜਿਨ੍ਹਾਂ ਵਿਚ ...

ਪੂਰੀ ਖ਼ਬਰ »

ਕੋਰੋਨਾ ਤੋਂ ਬਚਣ ਲਈ ਪਿੰਡ ਸਿੱਧਵਾਂ ਵਾਸੀਆਂ ਆਪਣੇ ਪਿੰਡ ਨੂੰ ਕੀਤਾ ਸੀਲ

ਧਾਰੀਵਾਲ, 3 ਅਪੈ੍ਰਲ (ਸਵਰਨ ਸਿੰਘ)-ਭਾਵੇਂ ਕਿ ਜ਼ਿਲ੍ਹਾ ਗੁਰਦਾਸਪੁਰ ਵਿਚ ਕੋਰੋਨਾ ਵਾਇਰਸ ਕੋਈ ਵੀ ਮਰੀਜ਼ ਅਜੇ ਤੱਕ ਨਹੀਂ ਪਾਇਆ ਗਿਆ ਹੈ, ਪਰ ਫਿਰ ਵੀ ਇਸ ਮਹਾਂਮਾਰੀ ਤੋਂ ਬਚਣ ਲਈ ਹਰ ਜ਼ਿੰਮੇਵਾਰ ਵਿਅਕਤੀ ਆਪੋ-ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਹੈ, ਜਿਸ ਦੇ ਚਲਦਿਆਂ ...

ਪੂਰੀ ਖ਼ਬਰ »

ਭਾਈ ਘਨੱ੍ਹਈਆ ਜੀ ਸੇਵਾ ਸੁਸਾਇਟੀ ਘਰ-ਘਰ ਪਹੰੁਚਾ ਰਹੀ ਹੈ ਲੋੜਵੰਦਾਂ ਨੂੰ ਰਾਸ਼ਨ

ਪੰਜਗਰਾਈਆਂ, 3 ਅਪ੍ਰੈਲ (ਬਲਵਿੰਦਰ ਸਿੰਘ)-ਦੇਸ਼ ਭਰ ਵਿਚ ਲਾਗੂ ਹੋਏ ਲਾਕਡਾਊਨ ਦੀ ਸਭ ਤੋਂ ਵੱਧ ਮਾਰ ਗਰੀਬਾਂ ਤੇ ਖਾਸ ਕਰਕੇ ਪ੍ਰਵਾਸੀ ਮਜ਼ਦੂਰਾਂ ਨੂੰ ਪੈ ਰਹੀ ਹੈ | ਦਿਹਾੜੀਦਾਰ ਮਜ਼ਦੂਰ ਜੋ ਦਿਹਾੜੀ ਲਗਾ ਕੇ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕਰਦਾ ਸੀ, ਮਜ਼ਦੂਰੀ ...

ਪੂਰੀ ਖ਼ਬਰ »

ਯੂਥ ਫਾਰਮਰ ਕਲੱਬ ਜੈਤੋਸਰਜਾ ਨੂੰ ਪਿੰਡ ਹਰਧਾਨ ਵਿਚ ਲੋੜਵੰਦਾਂ ਨੂੰ ਰਾਸ਼ਨ ਵੰਡਿਆ

ਪੰਜਗਰਾਈਆਂ, 3 ਅਪ੍ਰੈਲ (ਬਲਵਿੰਦਰ ਸਿੰਘ)-ਸਭ ਨੂੰ ਪੈਦਾ ਕਰਨ ਵਾਲਾ ਅਤੇ ਦਾਤਾਂ ਦੇਣ ਵਾਲਾ ਅਕਾਲ ਪੁਰਖ, ਇਹ ਉਸ ਦੀ ਰਹਿਮਤ ਹੈ ਕਿ ਉਸ ਨੇ ਮੈਨੂੰ ਰੁਜ਼ਗਾਰ ਦਿੱਤਾ ਅਤੇ ਮੇਰੇ ਅੰਦਰ ਇਹ ਸੋਝੀ ਪੈਦਾ ਕੀਤੀ ਕਿ ਕਿਰਤ ਕਰਨ ਦੇ ਨਾਲ-ਨਾਲ ਵੰਡ ਦੇ ਛਕਣਾ ਵੀ ਬਾਬੇ ਨਾਨਕ ਨੇ ...

ਪੂਰੀ ਖ਼ਬਰ »

ਗੁਰੂ ਨਾਭਾ ਦਾਸ ਮਹਾਂ ਸਮਿਤੀ ਵਲੋਂ 7 ਅਪ੍ਰੈਲ ਨੰੂ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ ਮੁਲਤਵੀ

ਗੁਰਦਾਸਪੁਰ, 3 ਅਪ੍ਰੈਲ (ਆਰਿਫ਼)-ਸ੍ਰੀ ਗੁਰੂ ਨਾਭਾ ਦਾਸ ਮਹਾਂ ਸਮਿਤੀ ਪੰਜਾਬ ਦੀ ਮੀਟਿੰਗ ਪੰਜਾਬ ਪ੍ਰਧਾਨ ਵਿਜੇ ਚਾਂਡਲ ਦੀ ਪ੍ਰਧਾਨਗੀ ਹੇਠ ਪਿੰਡ ਬਰਨਾਲਾ ਵਿਖੇ ਕੀਤੀ ਗਈ | ਇਸ ਮੌਕੇ ਮੈਂਬਰਾਂ ਨੇ ਸਰਬਸੰਮਤੀ ਨਾਲ 7 ਅਪ੍ਰੈਲ ਨੰੂ ਨਾਭਾ ਦਾਸ ਦੇ ਜਨਮ ਦਿਹਾੜੇ 'ਤ ...

ਪੂਰੀ ਖ਼ਬਰ »

ਬੈਂਕਾਂ ਦੇ ਬਾਹਰ ਸੋਸ਼ਲ ਡਿਸਟੈਂਸਿੰਗ ਦੀਆਂ ਉੱਡੀਆਂ ਧੱਜੀਆਂ, ਬੈਂਕ ਪ੍ਰਬੰਧਨ ਲੋਕਾਂ ਨੂੰ ਸਮਝਾਉਣ 'ਚ ਫ਼ੇਲ੍ਹ

ਨਰੋਟ ਜੈਮਲ ਸਿੰਘ, 3 ਅਪ੍ਰੈਲ (ਗੁਰਮੀਤ ਸਿੰਘ)-ਕੋਰੋਨਾ ਵਾਇਰਸ ਕੋਵਿਡ-19 ਦੇ ਮੱਦੇਨਜ਼ਰ ਦੇਸ਼ ਵਿਚ ਸੰਪੂਰਨ ਲਾਕ ਡਾਊਨ ਕੀਤਾ ਗਿਆ ਹੈ ਅਤੇ ਸੂਬੇ ਵਿਚ ਵੀ ਇਸ ਵਕਤ ਸਰਕਾਰ ਵਲੋਂ ਕਰਫ਼ਿਊ ਲਗਾਇਆ ਗਿਆ ਹੈ | ਪ੍ਰੰਤੂ ਸਰਕਾਰੀ ਅਦਾਰਿਆਂ ਦੇ ਬਾਹਰ ਹੀ ਸਰਕਾਰ ਦੇ ਇਨ੍ਹਾਂ ...

ਪੂਰੀ ਖ਼ਬਰ »

ਕਰਫ਼ਿਊ ਵਿਚ ਜ਼ਰੂਰਤਮੰਦ ਲੋਕਾਂ ਨੰੂ ਪੰਜਾਬ ਸਰਕਾਰ ਨਹੀਂ ਆਉਣ ਦੇਵੇਗੀ ਕੋਈ ਪ੍ਰੇਸ਼ਾਨੀ-ਰਾਜੇਸ਼ ਬੈਰਮਪੁਰ

ਨਰੋਟ ਮਹਿਰਾ, 3 ਅਪ੍ਰੈਲ (ਸੁਰੇਸ਼ ਕੁਮਾਰ)-ਪੰਜਾਬ ਵਿਚ ਇਸ ਮੌਕੇ ਹਾਲਾਤ ਬਹੁਤ ਹੀ ਨਾਜ਼ੁਕ ਬਣੇ ਹੋਏ ਹਨ ਅਤੇ ਜੇ ਗੱਲ ਕੀਤੀ ਜਾਵੇ ਪੂਰੇ ਭਾਰਤ ਨੰੂ ਤਾਂ ਕੋਰੋਨਾ ਬਿਮਾਰੀ ਨੇ ਆਪਣੀ ਪੱਕੜ ਵਿਚ ਲਿਆ ਹੋਇਆ ਹੈ ਅਤੇ ਹਰ ਰੋਜ਼ ਕੋਈ ਨਾ ਕੋਈ ਕੋਰੋਨਾ ਵਾਇਰਸ ਨਾਲ ਪੀੜਤ ...

ਪੂਰੀ ਖ਼ਬਰ »

ਅਵਾਰਾ ਘੁੰਮਦੇ ਨੌਜਵਾਨਾਂ ਦੇ ਕੱਟੇ ਚਲਾਨ-12 ਮੋਟਰਸਾਈਕਲ ਕੀਤੇ ਜ਼ਬਤ

ਸ਼ਾਹਪੁਰ ਕੰਢੀ, 3 ਅਪ੍ਰੈਲ (ਰਣਜੀਤ ਸਿੰਘ)-ਪੰਜਾਬ 'ਚ ਲੱਗੇ ਕਰਫਿਊ ਦੀ ਉਲੰਘਣਾ ਕਰਦੇ ਨੌਜਵਾਨਾਂ ਦੇ ਖਿਲਾਫ਼ ਕੇਸ ਦਰਜ ਕਰਕੇ ਮੋਟਰਸਾਈਕਲ ਜ਼ਬਤ ਕੀਤੇ ਗਏ ਹਨ | ਜਿਸ ਦੀ ਜਾਣਕਾਰੀ ਦਿੰਦੇ ਹੋਏ ਥਾਣਾ ਸ਼ਾਹਪੁਰ ਕੰਢੀ ਦੇ ਮੁਖੀ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਕੁਝ ...

ਪੂਰੀ ਖ਼ਬਰ »

ਸਿਹਤ ਕਾਮੇ 24 ਘੰਟੇ ਪੱਬਾਂ ਭਾਰ ਹੋ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਰਹੇ ਹਨ-ਐੱਸ.ਐੱਮ.ਓ. ਐੱਸ.ਐੱਮ.ਓ. ਘਰੋਟਾ ਵਲੋਂ ਮਲਟੀਪਰਪਜ਼ ਹੈਲਥ ਵਰਕਰਾਂ ਦੇ ਕੰਮ ਦੀ ਪ੍ਰਸੰਸਾ

ਡਮਟਾਲ, 3 ਅਪ੍ਰੈਲ (ਰਾਕੇਸ਼ ਕੁਮਾਰ)-ਕੋਰੋਨਾ ਵਾਇਰਸ ਨੂੰ ਵਿਸ਼ਵ ਪੱਧਰ 'ਤੇ ਮਹਾਂਮਾਰੀ ਐਲਾਨ ਕੀਤੇ ਜਾਣ ਤੋਂ ਬਾਅਦ ਜਿੱਥੇ ਸਿਵਲ ਪ੍ਰਸ਼ਾਸਨ ਬਚਾਅ ਕਾਰਜਾਂ ਵਿਚ ਲਗਾਤਾਰ ਮੈਦਾਨ ਵਿਚ ਡੱਟਿਆ ਹੋਇਆ ਹੈ, ਉੱਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਲੋਕਾਂ ਦੇ ...

ਪੂਰੀ ਖ਼ਬਰ »

ਸ੍ਰੀ ਗੁਰੂ ਤੇਗ ਬਹਾਦਰ ਸਕੂਲ ਜੋਗੀ ਚੀਮਾ ਵਲੋਂ ਬੱਚਿਆਂ ਨੂੰ ਆਨਲਾਈਨ ਹੋਮ ਵਰਕ ਸ਼ੁਰੂ

ਸਠਿਆਲੀ, 3 ਅਪ੍ਰੈਲ (ਜਸਪਾਲ ਸਿੰਘ)-ਕੋਰੋਨਾ ਵਾਇਰਸ ਦੇ ਚਲਦਿਆਂ ਸਕੂਲ ਲਗਾਤਾਰ ਬੰਦ ਹਨ | ਇਨ੍ਹਾਂ ਹਾਲਾਤਾਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਜੋਗੀ ਚੀਮਾ ਦੇ ਪ੍ਰਬੰਧਕਾਂ ਨੇ ਬੋਰਡ ਦੀਆਂ ਹਦਾਇਤਾਂ ਅਨੁਸਾਰ ਬੱਚਿਆਂ ਨੂੰ ਆਨਲਾਈਨ ਹੋਮਵਰਕ ...

ਪੂਰੀ ਖ਼ਬਰ »

ਘਰ-ਘਰ ਮਰੀਜ਼ਾਂ ਨੰੂ ਸਸਤੀ ਦਵਾਈ ਮੁਹੱਈਆ ਕਰਵਾ ਰਹੀਆਂ ਚਾਰ ਮੋਬਾਈਲ ਵੈਨਾਂ-ਡਾ: ਪਵਨਦੀਪ ਸਿੰਘ

ਪੁਰਾਣਾ ਸ਼ਾਲਾ, 3 ਅਪ੍ਰੈਲ (ਅਸ਼ੋਕ ਸ਼ਰਮਾ)-ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਕਰਫ਼ਿਊ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਮਰੀਜ਼ਾਂ ਨੰੂ ਘਰ ਘਰ ਜਾ ਕੇ ਦਵਾਈਆਂ ਮੁਹੱਈਆ ਕਰਵਾਉਣ ਲਈ ਚਾਰ ਮੋਬਾਈਲ ਵੈਨਾਂ ਲਗਾਈਆਂ ਗਈਆਂ ...

ਪੂਰੀ ਖ਼ਬਰ »

ਨਾ ਕੋਈ ਫੋਟੋ, ਨਾ ਵੀਡਿਓ, ਪਰ ਭਗਤ ਪੂਰਨ ਸਿੰਘ ਸੋਸ਼ਲ ਵੈੱਲਫੇਅਰ ਸੁਸਾਇਟੀ ਲੋੜਵੰਦਾਂ ਨੂੰ ਵੰਡ ਰਹੀ ਹੈ ਰਾਸ਼ਨ

ਧਾਰੀਵਾਲ, 3 ਅਪ੍ਰੈਲ (ਸਵਰਨ ਸਿੰਘ)-ਭਗਤ ਪੂਰਨ ਸਿੰਘ ਸੋਸ਼ਲ ਵੈਲਫੇਅਰ ਸੁਸਾਇਟੀ ਧਾਰੀਵਾਲ ਮਹਿਜ ਇਕ ਅਜਿਹਾ ਸਵੈ ਸੇਵੀ ਸੰਸਥਾ ਹੈ, ਜਿਸ ਨੇ ਕੋਰੋਨਾ ਵਾਇਰਸ ਅਤੇ ਕਰਫਿਊ ਦੇ ਚਲਦਿਆਂ ਹੁਣ ਤੱਕ ਲਗਪਗ 40 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆਂ ਹੈ, ਪਰ ਕਿਸੇ ਦੀ ...

ਪੂਰੀ ਖ਼ਬਰ »

ਐੱਸ.ਐੱਮ.ਓ. ਘਰੋਟਾ ਵਲੋਂ ਮਲਟੀਪਰਪਜ਼ ਹੈਲਥ ਵਰਕਰਾਂ ਦੇ ਕੰਮ ਦੀ ਪ੍ਰਸੰਸਾ

ਡਮਟਾਲ, 3 ਅਪ੍ਰੈਲ (ਰਾਕੇਸ਼ ਕੁਮਾਰ)-ਕੋਰੋਨਾ ਵਾਇਰਸ ਨੂੰ ਵਿਸ਼ਵ ਪੱਧਰ 'ਤੇ ਮਹਾਂਮਾਰੀ ਐਲਾਨ ਕੀਤੇ ਜਾਣ ਤੋਂ ਬਾਅਦ ਜਿੱਥੇ ਸਿਵਲ ਪ੍ਰਸ਼ਾਸਨ ਬਚਾਅ ਕਾਰਜਾਂ ਵਿਚ ਲਗਾਤਾਰ ਮੈਦਾਨ ਵਿਚ ਡੱਟਿਆ ਹੋਇਆ ਹੈ, ਉੱਥੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਲੋਕਾਂ ਦੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਵੀ ਵਾਰਡ ਨੰ: 46 ਸਹੂਲਤਾਂ ਤੋਂ ਵਾਂਝਾ

ਪਠਾਨਕੋਟ, 3 ਅਪ੍ਰੈਲ (ਚੌਹਾਨ)-ਆਮ ਆਦਮੀ ਪਾਰਟੀ ਆਗੂ ਬੀਬੀ ਪਰਮਜੀਤ ਕੌਰ ਪਠਾਨਕੋਟ ਨੇ ਡਿਪਟੀ ਕਮਿਸ਼ਨਰ ਪਠਾਨਕੋਟ ਤੋਂ ਮੰਗ ਕੀਤੀ ਹੈ ਕਿ ਵਾਰਡ ਨੰਬਰ ਨੰ-46 ਪਿੰਡ ਭੜੋਲੀ ਕਲਾਂ 'ਤੇ ਰਘੂਨਾਥ ਕਾਲੋਨੀ 'ਚ ਕਰਫ਼ਿਊ ਦੇ ਦੌਰਾਨ ਕੋਰੋਨਾ ਵਾਇਰਸ ਤੋਂ ਬਚਾਅ ਲਈ ...

ਪੂਰੀ ਖ਼ਬਰ »

ਗ਼ਲਤੀ ਨਾਲ ਜ਼ਹਿਰੀਲੀ ਚੀਜ਼ ਖਾਣ ਨਾਲ ਪ੍ਰਵਾਸੀ ਲੜਕੀ ਦੀ ਹੋਈ ਮੌਤ

ਪਠਾਨਕੋਟ, 3 ਅਪ੍ਰੈਲ (ਸੰਧੂ)-ਪਠਾਨਕੋਟ ਦੇ ਨੇੜੇ ਪੈਂਦੇ ਪਿੰਡ ਤਰੇਹਟੀ ਨਾਰੰਗਪੁਰ ਵਿਖੇ ਇਕ ਪ੍ਰਵਾਸੀ ਲੜਕੀ ਵਲੋਂ ਗ਼ਲਤੀ ਨਾਲ ਜ਼ਹਿਰੀਲੀ ਚੀਜ਼ ਖਾਣ ਨਾਲ ਮੌਤ ਹੋਣ ਦੀ ਖ਼ਬਰ ਹੈ | ਇਸ ਸਬੰਧੀ ਥਾਣਾ ਮਾਮੂਨ ਕੈਂਟ ਦੇ ਏ.ਐੱਸ.ਆਈ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ...

ਪੂਰੀ ਖ਼ਬਰ »

ਗੁੱਜਰਾਂ ਦੇ ਕੁਲ ਨੰੂ ਲੱਗੀ ਅੱਗ-ਜਾਨੀ ਨੁਕਸਾਨ ਹੋਣੋਂ ਬਚਿਆ

ਦੋਰਾਂਗਲਾ, 3 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)-ਪੁਲਿਸ ਥਾਣਾ ਦੋਰਾਂਗਲਾ ਅਧੀਨ ਪੈਂਦੇ ਪਿੰਡ ਖੁੱਥਾ ਵਿਖੇ ਗੁੱਜਰਾਂ ਦੇ ਕੁਲ ਨੰੂ ਅਚਨਚੇਤ ਅੱਗ ਲੱਗ ਗਈ | ਜਿਸ ਤੋਂ ਪਹਿਲਾਂ ਕਿ ਕੋਈ ਵੱਡਾ ਨੁਕਸਾਨ ਹੋ ਜਾਂਦਾ, ਪਿੰਡ ਵਾਸੀਆਂ ਵਲੋਂ ਜਲਦ ਹੀ ਅੱਗ 'ਤੇ ਕਾਬੂ ਪਾ ...

ਪੂਰੀ ਖ਼ਬਰ »

ਐਸ.ਡੀ.ਏ.ਐਮ ਕਾਲਜ ਦੀਨਾਨਗਰ ਨੇ ਸਮਰਪਣ ਸੁਸਾਇਟੀ ਨੂੰ ਕੋਰੋਨਾ ਵਾਇਰਸ ਸੰਕਟ ਲਈ ਦਿੱਤੀ ਵਿੱਤੀ ਸਹਾਇਤਾ

ਦੀਨਾਨਗਰ, 3 ਅਪ੍ਰੈਲ (ਸੰਧੂ/ਸੋਢੀ/ ਸ਼ਰਮਾ)-ਐਸ.ਡੀ.ਏ.ਐਮ ਕਾਲਜ ਦੀਨਾਨਗਰ ਦੇ ਪਿੰ੍ਰਸੀਪਲ ਰਤਨਾ ਸ਼ਰਮਾ ਅਤੇ ਸਮੂਹ ਸੀਨੀਅਰ ਸਟਾਫ਼ ਨੇ ਕੋਰੋਨਾ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਨਾਲ ਨਿਪਟਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਜ਼ਿਲ੍ਹਾ ਗੁਰਦਾਸਪੁਰ ...

ਪੂਰੀ ਖ਼ਬਰ »

ਬਾਹਰੀ ਰਾਜਾਂ ਤੋਂ ਘਰ ਪਰਤੇ ਲੋਕਾਂ ਦੀ ਕੀਤੀ ਮੈਡੀਕਲ ਜਾਂਚ

ਧਾਰਕਲਾਂ, 3 ਅਪ੍ਰੈਲ (ਨਰੇਸ਼ ਪਠਾਨੀਆ)-ਅੱਜ ਹੈੱਲਥ ਵਰਕਰ ਅਜੇ ਕੁਮਾਰ ਅਤੇ ਗੁਰਸ਼ਰਨਜੀਤ ਸਿੰਘ ਨੇ ਪਿੰਡ ਗਾਹਲ ਦੀ ਆਸ਼ਾ ਵਰਕਰ ਕਿ੍ਸ਼ਨਾ ਦੇਵੀ ਅਤੇ ਜੀ.ਓ.ਜੀ. ਟੀਮ ਦੇ ਮੈਂਬਰ ਮਨੋਹਰ ਲਾਲ ਅਤੇ ਸ਼ਾਮ ਸਿੰਘ ਦੇ ਸਹਿਯੋਗ ਨਾਲ ਲਹਿਰੂਨ, ਗਾਹਲ, ਅਤੇ ਲੰਜੇਰਾ ਪੰਚਾਇਤਾਂ ...

ਪੂਰੀ ਖ਼ਬਰ »

ਅਮਰਿੰਦਰ ਸਿੰਘ ਅੰਮੂ ਚੀਮਾ ਨੇ ਪਿੰਡ ਕਿਸ਼ਨਕੋਟ 'ਚ ਕੀਤੀ ਸੈਨੀਟਾਈਜ਼ਰ ਸਪਰੇਅ

ਘੁਮਾਣ, 3 ਅਪ੍ਰੈਲ (ਬੰਮਰਾਹ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਮਰਿੰਦਰ ਸਿੰਘ ਅੰਮੂ ਚੀਮਾ ਵਲੋਂ ਪਿੰਡ ਕਿਸ਼ਨਕੋਟ ਵਿਖੇ ਸੈਨੇਟਾਈਜ਼ਰ ਸਪਰੇਅ ਕੀਤੀ ਗਈ | ਸਪਰੇਅ ਕਰਨ ਮੌਕੇ ਉਨ੍ਹਾਂ ਨੇ ਪਿੰਡ ਦੇ ਚੁਫੇਰੇ ਗਲੀਆਂ ਅਤੇ ਘਰਾਂ ਦੇ ਬਾਹਰ ਸਪਰੇਅ ਕਰਵਾਈ | ...

ਪੂਰੀ ਖ਼ਬਰ »

ਕਾਲਾ ਬਾਜ਼ਾਰੀ ਕਰਨ ਵਾਲੇ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ-ਸਕੱਤਰ

ਧਾਰੀਵਾਲ, 3 ਅਪ੍ਰੈਲ (ਸਵਰਨ ਸਿੰਘ)-ਕੋਰੋਨਾ ਵਾਇਰਸ ਦੇ ਪ੍ਰਕੋਪ ਅਤੇ ਕਰਫ਼ਿਊ ਦੇ ਚਲਦਿਆਂ ਆਮ ਲੋਕਾਂ ਦੀ ਰਾਹਤ ਅਤੇ ਕਾਲਾ ਬਾਜ਼ਾਰੀ ਨੂੰ ਰੋਕਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ | ਇਸ ਗੱਲ ਦਾ ਪ੍ਰਗਟਾਵਾ ਮਾਰਕੀਟ ਕਮੇਟੀ ਧਾਰੀਵਾਲ ਦੇ ਸੈਕਟਰੀ ਵਿਨੈ ਚੌਧਰੀ ਨੇ ...

ਪੂਰੀ ਖ਼ਬਰ »

ਡੀ.ਐਸ.ਪੀ. ਬਲਬੀਰ ਸਿੰਘ ਸੰਧੂ ਨੇ ਮੁਸਤੈਦੀ ਲਈ ਵਰਤਿਆ ਡਰੋਨ

ਫਤਹਿਗੜ੍ਹ ਚੂੜੀਆਂ, 3 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਕੋਰੋਨਾ ਵਾਇਰਸ ਨੂੰ ਲੈ ਕੇ ਲੱਗੇ ਕਰਫ਼ਿਊ ਦੌਰਾਣ ਫਤਹਿਗੜ੍ਹ ਚੂੜੀਆਂ ਵਿਖੇ ਪੁਲਿਸ ਨੇ ਡੀ.ਐਸ.ਪੀ. ਬਲਬੀਰ ਸਿੰਘ ਸੰਧੂ ਦੀ ਅਗਵਾਈ ਵਿਚ ਦੁਬਾਰਾ ਸਖ਼ਤੀ ਵਰਤਣੀ ਸ਼ੁਰੂ ਕਰ ਦਿੱਤੀ ਹੈ ਅਤੇ ਅੱਜ ਐਸ.ਐਚ.ਓ. ...

ਪੂਰੀ ਖ਼ਬਰ »

ਪੁਲਿਸ ਵਲੋਂ ਸ਼ਹਿਰ ਅੰਦਰ ਫਲੈਗ ਮਾਰਚ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ 'ਤੇ ਹੋਵੇਗੀ ਸਖ਼ਤ ਕਾਰਵਾਈ-ਐਸ.ਐਸ.ਪੀ.

ਗੁਰਦਾਸਪੁਰ, 3 ਅਪ੍ਰੈਲ (ਆਰਿਫ਼)-ਕੋਰੋਨਾ ਵਾਇਰਸ ਦੇ ਚੱਲਦਿਆਂ ਸੂਬੇ ਅੰਦਰ ਲੱਗੇ ਕਰਫਿਊ ਤੋਂ ਬਾਅਦ ਅੱਜ ਸ਼ਹਿਰ ਅੰਦਰ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਫਲੈਗ ਮਾਰਚ ਕੱਢਿਆ | ਇਹ ਫਲੈਗ ਮਾਰਚ ਪੁਲਿਸ ਲਾਈਨ ਰੋਡ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ...

ਪੂਰੀ ਖ਼ਬਰ »

ਕੋਰੋਨਾ ਵਾਇਰਸ ਦੇ ਚਲਦਿਆਂ ਲੱਗੇ ਕਰਫ਼ਿਊ ਦੌਰਾਨ ਬਾਜ਼ਾਰ 'ਚ ਛਾਇਆ ਸੰਨਾਟਾ

ਘਰੋਟਾ, 3 ਅਪ੍ਰੈਲ (ਸੰਜੀਵ ਗੁਪਤਾ)-ਕੋਰੋਨਾ ਵਾਇਰਸ ਦੇ ਖ਼ਾਤਮੇ ਲਈ ਸਰਕਾਰ ਵਲੋਂ ਲਾਕ ਡਾਊਨ ਕੀਤਾ ਹੋਇਆ ਹੈ | ਜਿਸ ਕਾਰਨ ਕਸਬਾ ਘਰੋਟਾ ਦੇ ਬਾਜ਼ਾਰ ਪੂਰੇ ਬੰਦ ਰਹਿਣ ਕਾਰਨ ਸੁੰਨਸਾਨ ਪਈ ਹੈ | ਚੌਕੀ ਇੰਚਾਰਜ ਵਿਜੇ ਕੁਮਾਰ ਦੀ ਰਹਿਨੁਮਾਈ ਹੇਠ ਪੁਲਿਸ ਪਾਰਟੀ ਵਲੋਂ ...

ਪੂਰੀ ਖ਼ਬਰ »

ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਸਲ ਵਲੋਂ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ

ਬਟਾਲਾ, 3 ਅਪ੍ਰੈਲ (ਕਾਹਲੋਂ)-ਪੰਥ ਪ੍ਰਸਿੱਧ ਕੀਰਤਨੀਏ ਅਤੇ ਦਰਬਾਰ ਸਾਹਿਬ ਅੰਮਿ੍ਤਸਰ ਦੇ ਸਾਬਕਾ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮੌਤ 'ਤੇ ਸ਼ੇਰ-ਏ-ਪੰਜਾਬ ਕਲਚਰ ਪ੍ਰਮੋਸ਼ਨ ਕੌਸਲ ਪੰਜਾਬ ਬਟਾਲਾ ਵਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਇਸ ...

ਪੂਰੀ ਖ਼ਬਰ »

ਪੁਲਿਸ ਅਤੇ ਪੱਤਰਕਾਰਾਂ ਦਾ ਮੈਡੀਕਲ ਚੈੱਕਅਪ ਕਰਵਾਇਆ

ਬਟਾਲਾ, 3 ਅਪ੍ਰੈਲ (ਕਾਹਲੋਂ)-ਅੱਜ ਪੰਜਾਬ ਪੁਲਿਸ ਵਲੋਂ ਡਿਊਟੀਆਂ ਨਿਭਾ ਰਹੇ ਨਾਕਿਆਂ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਦਾ ਮੈਡੀਕਲ ਚੈੱਕਅੱਪ ਕਰਵਾਇਆ ਅਤੇ ਨਾਲ ਹੀ ਪੱਤਰਕਾਰਾਂ ਦੇ ਵੀ ਟੈਸਟ ਦੇ ਨਮੂਨੇ ਲਏ ਗਏ | ਐਸ.ਪੀ. ਜਸਬੀਰ ਸਿੰਘ ਰਾਏ ਨੇ ਦੱਸਿਆ ਕਿ ਕਰੀਬ ਤਿੰਨ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਾਰਨ 7 'ਤੇ ਕੀਤੇ ਮਾਮਲੇ ਦਰਜ

ਗੁਰਦਾਸਪੁਰ, 3 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਕੋਰੋਨਾ ਵਾਇਰਸ ਦੇ ਚੱਲਦਿਆਂ ਸ਼ਹਿਰ ਵਿਚ ਪ੍ਰਸ਼ਾਸਨ ਦੇ ਸਖ਼ਤ ਹੁਕਮਾਂ ਦੇ ਚੱਲਦਿਆਂ ਕਰਫਿਊ ਲੱਗਾ ਹੋਇਆ ਅਤੇ ਸ਼ਹਿਰ ਵਾਸੀਆਂ ਨੰੂ ਵਾਰ-ਵਾਰ ਕਹਿਣ 'ਤੇ ਉਹ ਬਿਨਾਂ ਕਿਸੇ ਖਾਸ ਕਾਰਨ ਸ਼ਹਿਰ ਵਿਚ ਘੁੰਮ ਰਹੇ ਹਨ ਅਤੇ ...

ਪੂਰੀ ਖ਼ਬਰ »

ਦੀਨਾਨਗਰ ਪੁਲਿਸ ਵਲੋਂ ਫਲੈਗ ਮਾਰਚ

ਦੀਨਾਨਗਰ, 3 ਅਪ੍ਰੈਲ (ਸੰਧੂ/ਸੋਢੀ/ ਸ਼ਰਮਾ)-ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫ਼ਿਊ ਦੌਰਾਨ ਦੀਨਾਨਗਰ ਪੁਲਿਸ ਵਲੋਂ ਖੇਤਰ ਦੇ ਲੋਕਾਾ ਨੂੰ ਘਰ ਵਿਚ ਰਹਿਣ ਲਈ ਪ੍ਰੇਰਿਤ ਕਰਨ ਲਈ ਫਲੈਗ ਮਾਰਚ ਕੱਢਿਆ ਗਿਆ | ਫਲੈਗ ਮਾਰਚ ਦੌਰਾਨ ਪੰਜਾਬ ਪੁਲਿਸ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX