ਤਾਜਾ ਖ਼ਬਰਾਂ


ਮੁੰਬਈ : ਅਦੀਸ ਅਬਾਬਾ ਤੋਂ ਮੁੰਬਈ ਪਹੁੰਚਣ ਵਾਲੇ ਦੋ ਯਾਤਰੀਆਂ ਤੋਂ 18 ਕਰੋੜ ਰੁਪਏ ਕੋਕੀਨ ਬਰਾਮਦ – ਡੀ.ਆਰ.ਆਈ. ਮੁੰਬਈ
. . .  50 minutes ago
ਆਈ.ਜੀ. ਅਸਾਮ ਰਾਈਫਲਜ਼ (ਪੂਰਬੀ) ਦੀ ਅਗਵਾਈ ਹੇਠ 4 ਵਿਅਕਤੀਆਂ ਨੂੰ ਭਾਰੀ ਹਥਿਆਰਾਂ ਦੇ ਨਾਲ ਕੀਤਾ ਗ੍ਰਿਫ਼ਤਾਰ
. . .  about 1 hour ago
ਸਕੂਲੀ ਵਿਦਿਆਰਥਣਾਂ ਨਾਲ ਭਰੀ ਵੈਨ ’ਤੇ ਅਣਪਛਾਤਿਆਂ ਨੇ ਕੀਤਾ ਹਮਲਾ
. . .  about 2 hours ago
ਫ਼ਾਜ਼ਿਲਕਾ,3 ਦਸੰਬਰ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਨੇੜਲੇ ਪਿੰਡ ਲਾਲੋਵਾਲੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਗੁੰਡਾਗਰਦੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਜਿਥੇ ਸਕੂਲੀ ਵਿਦਿਆਰਥਣਾਂ ਨਾਲ ...
ਬੀ. ਐਸ. ਐਫ. ਅਤੇ ਫਾਜ਼ਿਲਕਾ ਪੁਲਿਸ ਵਲੋਂ 26.850 ਕਿਲੋ ਹੈਰੋਇਨ ਬਰਾਮਦ - ਡੀ.ਜੀ.ਪੀ., ਪੰਜਾਬ ਪੁਲਿਸ
. . .  about 2 hours ago
ਅਮਰੀਕੀ ਫੌਜ ਅਤੇ ਭਾਰਤੀ ਫੌਜ ਨੇ ਯੁਧ ਅਭਿਆਸ ਨੂੰ ਸਫਲਤਾਪੂਰਵਕ ਸਮਾਪਤ ਕੀਤਾ - ਭਾਰਤ ਵਿਚ ਅਮਰੀਕੀ ਦੂਤਾਵਾਸ
. . .  about 2 hours ago
ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਅਟਾਰੀ ਸਰਹੱਦ ’ਤੇ ਪਹੁੰਚੇ
. . .  about 2 hours ago
ਅਟਾਰੀ,3 ਦਸੰਬਰ (ਗੁਰਦੀਪ ਸਿੰਘ ਅਟਾਰੀ) - ਕੇਂਦਰੀ ਗ੍ਰਹਿ ਰਾਜ ਮੰਤਰੀ ਭਾਰਤ ਸਰਕਾਰ ਨਿਤਿਆਨੰਦ ਰਾਏ ਕੌਮਾਂਤਰੀ ਅਟਾਰੀ ਸਰਹੱਦ ਦਾ ਦੌਰਾ ਕੀਤਾ । ਉਹ 4 ਦਸੰਬਰ ਨੂੰ ਬੀ. ਐਸ. ਐਫ. ਦੇ 58ਵੇਂ ਸਥਾਪਨਾ ਦਿਵਸ ਮੌਕੇ ਹੋ ਰਹੇ ਗੁਰੂ ਨਾਨਕ ਦੇਵ ...
ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ਅਰਜ਼ੀ ਰੱਦ
. . .  about 3 hours ago
ਲੁਧਿਆਣਾ , 3 ਦਸੰਬਰ (ਪਰਮਿੰਦਰ ਸਿੰਘ ਆਹੂਜਾ) -ਬਹੁ ਕਰੋੜੀ ਟੈਂਡਰ ਘੁਟਾਲੇ ਵਿਚ ਵਿਜੀਲੈਂਸ ਬਿਊਰੋ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨੇੜਲੇ ਸਾਥੀ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ
. . .  about 3 hours ago
ਅੰਮ੍ਰਿਤਸਰ ,3 ਦਸੰਬਰ (ਜਸਵੰਤ ਸਿੰਘ ਜੱਸ) - ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਸ਼ਾਮ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਹਨ । ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਰਜਿੰਦਰ ...
ਗੁਜਰਾਤ: 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ ਵਿਚ ਹਿੱਸਾ ਲੈ ਰਹੇ
. . .  about 3 hours ago
ਅਹਿਮਦਾਬਾਦ, 3 ਦਸੰਬਰ - ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਪੀ.ਭਾਰਤੀ ਨੇ ਦੱਸਿਆ ਕਿ 61 ਸਿਆਸੀ ਪਾਰਟੀਆਂ ਦੇ 833 ਉਮੀਦਵਾਰ ਦੂਜੇ ਪੜਾਅ ਦੀ ਵੋਟਿੰਗ 'ਚ ਹਿੱਸਾ ਲੈ ਰਹੇ ਹਨ । ਕੁੱਲ ਵੋਟਰ 2,51,58,730 ...
ਅਰਵਿੰਦ ਕੇਜਰੀਵਾਲ ਨੇ ਸ਼ਰਾਬ, ਸਿੱਖਿਆ, ਡੀਟੀਸੀ ਬੱਸ ਘੁਟਾਲਿਆਂ ‘ਚ ਪੇਸ਼ ਕੀਤਾ ਭ੍ਰਿਸ਼ਟਾਚਾਰ ਦਾ ਨਵਾਂ ਮਾਡਲ - ਕੇਂਦਰੀ ਮੰਤਰੀ ਅਨੁਰਾਗ ਠਾਕੁਰ
. . .  about 4 hours ago
ਲਾਰੈਂਸ ਬਿਸ਼ਨੋਈ ਗਰੋਹ ਨੇ ਲਈ ਗੈਂਗਸਟਰ ਰਾਜੂ ਠੇਠ ਦੀ ਹੱਤਿਆ ਦੀ ਜ਼ਿੰਮੇਵਾਰੀ
. . .  about 5 hours ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਚ ਗੈਂਗਵਾਰ ਦੌਰਾਨ ਹੋਈ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਗੋਲੀਬਾਰੀ ਦੀ ਘਟਨਾ ਵਿਚ ਮਾਰੇ ਗਏ ਲੋਕਾਂ ਵਿਚ ਗੈਂਗਸਟਰ ਰਾਜੂ ਠੇਠ ਵੀ ਸ਼ਾਮਿਲ ਹੈ ਜੋ ਕਿ ਵੀਰ ਤਾਜ ਸੈਨਾ ਗਰੋਹ ਨਾਲ...
ਸੀਕਰ ਗੋਲੀਬਾਰੀ ਦੌਰਾਨ ਜ਼ਖ਼ਮੀ ਹੋਏ ਇਕ ਹੋਰ ਵਿਅਕਤੀ ਦੀ ਮੌਤ
. . .  about 5 hours ago
ਸੀਕਰ, 3 ਦਸੰਬਰ-ਸੀਕਰ ਗੋਲੀਬਾਰੀ ਦੌਰਾਨ ਇਕ ਹੋਰ ਵਿਅਕਤੀ ਤਾਰਾਚੰਦ ਜਾਟ ਜੋ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਸੀ, ਨੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਦਮ ਤੋੜ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਤਾਰਾਚੰਦ...
ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਐਨ.ਆਈ.ਏ. ਰਿਮਾਂਡ ਵਿਚ ਚਾਰ ਦਿਨ ਦਾ ਵਾਧਾ
. . .  about 5 hours ago
ਨਵੀਂ ਦਿੱਲੀ, 3 ਦਸੰਬਰ-ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਦਿਨ ਦਾ ਰਿਮਾਂਡ ਖ਼ਤਮ ਹੋਣ 'ਤੇ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਦਿੱਲੀ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਲਾਰੈਂਸ ਬਿਸ਼ਨੋਈ ਦੇ ਐਨ.ਆਈ.ਏ. ਰਿਮਾਂਡ ਵਿਚ ਚਾਰ ਦਿਨ...
ਦਾਮਨ ਬਾਜਵਾ ਬਣੇ ਭਾਜਪਾ ਦੇ ਸੂਬਾ ਸਕੱਤਰ
. . .  about 6 hours ago
ਲੌਂਗੋਵਾਲ/ਸੁਨਾਮ ਊਧਮ ਸਿੰਘ ਵਾਲਾ, 3 ਦਸੰਬਰ (ਵਿਨੋਦ, ਖੰਨਾ, ਭੁੱਲਰ) - ਸੁਨਾਮ ਹਲਕੇ ਤੋਂ ਸੀਨੀਅਰ ਆਗੂ ਦਾਮਨ ਥਿੰਦ ਬਾਜਵਾ ਨੂੰ ਭਾਜਪਾ ਹਾਈ ਕਮਾਨ ਨੇ ਪੰਜਾਬ ਰਾਜ ਦਾ ਸੂਬਾ ਸਕੱਤਰ ਨਿਯੁਕਤ ਕੀਤਾ ਹੈ। ਮੈਡਮ...
ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 6 hours ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)- ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਇੰਜ.ਕੰਵਰਵੀਰ ਸਿੰਘ ਟੌਹੜਾ ਭਾਜਪਾ ਯੁਵਾ ਮੋਰਚਾ ਪੰਜਾਬ ਦੇ ਪ੍ਰਧਾਨ ਨਿਯੁਕਤ
. . .  about 6 hours ago
ਅਮਲੋਹ, 3 ਦਸੰਬਰ (ਕੇਵਲ ਸਿੰਘ)- ਅੱਜ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਅਹੁਦੇਦਾਰਾਂ ਦੀ ਜਾਰੀ ਕੀਤੀ ਗਈ ਸੂਚੀ ਵਿਚ ਹਲਕਾ ਅਮਲੋਹ ਤੋਂ ਸੀਨੀਅਰ ਆਗੂ ਇੰਜੀਨੀਅਰ ਕੰਵਰਵੀਰ...
ਨੌਜਵਾਨ ਨਜਾਇਜ਼ ਅਸਲੇ ਤੇ ਕਾਰਤੂਸਾਂ ਸਮੇਤ ਕਾਬੂ
. . .  about 7 hours ago
ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਦੇ ਇਕ ਵਿਅਕਤੀ ਨੂੰ ਥਾਣਾ ਛਾਜਲੀ ਦੀ ਪੁਲਿਸ ਨੇ ਮੁਖ਼ਬਰੀ ਦੇ ਆਧਾਰ ’ਤੇ ਨਜਾਇਜ਼ ਅਸਲਾ ਅਤੇ ਕਾਰਤੂਸਾਂ ਸਮੇਤ...
ਨੌਜਵਾਨ ਨੇ ਆਪਣੇ ਘਰ ਵਿਚ ਫ਼ਾਹਾ ਲੈ ਕੇ ਕੀਤੀ ਖੁਦਕੁਸ਼ੀ
. . .  about 7 hours ago
ਲਹਿਰਾਗਾਗਾ, 3 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਨੇੜਲੇ ਪਿੰਡ ਰਾਮਪੁਰਾ ਜਵਾਹਰਵਾਲਾ ਵਿਖੇ ਇਕ ਨੌਜਵਾਨ ਵਲੋਂ ਆਪਣੇ ਘਰ ’ਚ ਫ਼ਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਕਰਮਜੀਤ ਸਿੰਘ ਕਾਲੂ (20)...
ਕਿਸੇ ਵੀ ਸ਼ਹਿਰ ਨੂੰ ਭੋਪਾਲ ਨਹੀਂ ਬਣਨ ਦੇਣਾ - ਸ਼ਿਵਰਾਜ ਸਿੰਘ ਚੌਹਾਨ
. . .  about 7 hours ago
ਭੋਪਾਲ, 3 ਦਸੰਬਰ- ਭੋਪਾਲ ਗੈਸ ਤ੍ਰਾਸਦੀ ਦੀ 38ਵੀਂ ਬਰਸੀ ’ਤੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵਲੋਂ ਸਰਵਧਰਮ ਪ੍ਰਾਰਥਨਾ ਸਭਾ ’ਚ ਸ਼ਿਰਕਤ ਕੀਤੀ ਗਈ। ਇੱਥੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਵਿਛੜੀਆਂ ਰੂਹਾਂ ਲਈ...
ਮਨੀਸ਼ ਸਿਸੋਦੀਆ ਸ਼ਰਾਬ ਘੁਟਾਲੇ ’ਚ ਪੂਰੀ ਤਰ੍ਹਾਂ ਸ਼ਾਮਿਲ- ਸੰਬਿਤ ਪਾਤਰਾ
. . .  about 7 hours ago
ਨਵੀਂ ਦਿੱਲੀ, 3 ਦਸੰਬਰ- ਅੱਜ ਭਾਜਪਾ ਦੇ ਰਾਸ਼ਟਰੀ ਬੁਲਾਰੇ ਸੰਬਿਤ ਪਾਤਰਾ ਨੇ ਜਾਰੀ ਇਕ ਬਿਆਨ ’ਚ ਕਿਹਾ ਕਿ ਦਿੱਲੀ ਦੀ ਆਬਕਾਰੀ ਨੀਤੀ ਵਿਚ ਮਨੀਸ਼ ਸਿਸੋਦੀਆ ਦੀ ਵੱਡੀ ਭੂਮਿਕਾ ਹੈ, ਉਹ...
ਅਸ਼ਵਨੀ ਸ਼ਰਮਾ ਵਲੋਂ ਪੰਜਾਬ ਭਾਜਪਾ ਦੇ ਅਹੁਦੇਦਾਰਾਂ ਦਾ ਐਲਾਨ
. . .  about 7 hours ago
ਚੰਡੀਗੜ੍ਹ, 3 ਦਸੰਬਰ-ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਦੀ ਪ੍ਰਵਾਨਗੀ ਤੋਂ ਬਾਅਦ ਭਾਜਪਾ ਪੰਜਾਬ ਦੇ ਅਹੁਦੇਦਾਰਾਂ ਦਾ ਐਲਾਨ ਕੀਤਾ...
ਤਾਮਿਲਨਾਡੂ:ਮਦਰਾਸ ਹਾਈ ਕੋਰਟ ਨੇ ਮੰਦਰ 'ਚ ਮੋਬਾਈਲ ਫੋਨ 'ਤੇ ਲਗਾਈ ਪਾਬੰਦੀ
. . .  about 8 hours ago
ਚੇਨਈ, 3 ਦਸੰਬਰ- ਮਦਰਾਸ ਹਾਈ ਕੋਰਟ ਨੇ ਮੰਦਰ ਦੇ ਅੰਦਰ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਲਗਾ ਦਿੱਤੀ...
ਰਾਜਸਥਾਨ:ਗੈਂਗਸਟਰ ਰਾਜੂ ਠੇਠ ਦੀ ਗੋਲੀਆਂ ਮਾਰ ਕੇ ਹੱਤਿਆ
. . .  about 7 hours ago
ਸੀਕਰ, 3 ਦਸੰਬਰ-ਰਾਜਸਥਾਨ ਦੇ ਸੀਕਰ ਵਿਖੇ ਗੈਂਗਸਟਰ ਰਾਜੂ ਠੇਠ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਸੀਕਰ ਦੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਰਾਜੂ ਠੇਠ ਲੰਬੇ ਸਮੇਂ ਤੋਂ ਅਪਰਾਧ...
ਚੀਫ ਖ਼ਾਲਸਾ ਦੀਵਾਨ ਵਲੋਂ ਅੰਮ੍ਰਿਤਸਰ ਵਿਖੇ 67ਵੀਂ ਤਿੰਨ ਦਿਨਾਂ ਵਿਸ਼ਵ ਸਿੱਖ ਵਿਦਿਅਕ ਕਾਨਫ਼ਰੰਸ ਦੀ ਨਗਰ ਕੀਰਤਨ ਨਾਲ ਅਰੰਭਤਾ
. . .  about 9 hours ago
ਅੰਮ੍ਰਿਤਸਰ, 3 ਦਸੰਬਰ (ਜਸਵੰਤ ਸਿੰਘ ਜੱਸ)-ਸਿੱਖ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ ਭਾਈ ਵੀਰ ਸਿੰਘ ਦੇ 150ਵੇਂ ਜਨਮ ਦਿਹਾੜੇ ਨੂੰ ਸਮਰਪਿਤ 67ਵੀਂ ਤਿੰਨ ਦਿਨਾ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਦੀ ਅੱਜ ਅਰੰਭਤਾ ਜੀ.ਟੀ. ਰੋਡ ਸਕੂਲ ਤੋਂ ਵਿਸ਼ਾਲ ਨਗਰ ਕੀਰਤਨ ਨਾਲ ਹੋਈ। ਇਸ...।
ਪਿਸਤੌਲ ਦੀ ਨੋਕ 'ਤੇ ਖੋਹੀ ਗੱਡੀ
. . .  about 10 hours ago
ਡੇਰਾਬੱਸੀ, 3 ਦਸੰਬਰ (ਗੁਰਮੀਤ ਸਿੰਘ)-ਬੀਤੇ ਦਿਨ ਡੇਰਾਬੱਸੀ ਵਿਖੇ ਕਿਰਾਏ 'ਤੇ ਟੈਕਸੀ ਮੰਗਵਾ 4 ਲੁਟੇਰਿਆਂ ਵਲੋਂ ਪਿਸਤੌਲ ਵਿਖਾ ਕੇ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਗੱਡੀ ਚਾਲਕ ਦਸ਼ਰਥ ਪੁੱਤਰ ਰਾਜ ਕੁਮਾਰ ਵਾਸੀ ਪੰਚਕੂਲਾ ਦੀ ਸ਼ਿਕਾਇਤ ਤੇ ਡੇਰਾਬੱਸੀ ਪੁਲਿਸ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 22 ਚੇਤ ਸੰਮਤ 552

ਰਾਸ਼ਟਰੀ-ਅੰਤਰਰਾਸ਼ਟਰੀ

ਕੋਰੋਨਾ ਵਾਇਰਸ ਫੈਲਣ 'ਤੇ ਅਮਰੀਕਾ ਨੇ ਚੀਨ ਨੂੰ ਲੱਖਾਂ ਮਾਸਕ ਤੇ ਵੈਂਟੀਲੇਟਰ ਵੇਚੇ

ਵਾਸ਼ਿੰਗਟਨ, 3 ਅਪ੍ਰੈਲ (ਹੁਸਨ ਲੜੋਆ ਬੰਗਾ)- ਜਿੱਥੇ ਅੱਜ ਅਮਰੀਕਾ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਭਾਰੀ ਵਾਧਾ ਹੋਇਆ ਹੈ, ਉੱਥੇ ਇਕ ਵੱਡਾ ਖ਼ੁਲਾਸੇ ਨਾਲ ਹੜਕੰਪ ਵੀ ਮੱਚ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਹੀ ਅਮਰੀਕਾ ਨੇ ਲੱਖਾਂ ਮਾਸਕ ਤੇ ਵੈਂਟੀਲੇਟਰ ਚੀਨ ਨੂੰ ਵੇਚੇ ਸਨ ਤੇ ਅੱਜ ਅਮਰੀਕਾ ਦੇ ਹਸਪਤਾਲਾਂ 'ਚ ਡਾਕਟਰਾਂ ਤੇ ਹੋਰ ਮੈਡੀਕਲ ਸਟਾਫ਼ ਨੂੰ ਆਪਣੀ ਹਿਫ਼ਾਜ਼ਤ ਲਈ ਲੋੜੀਂਦੇ ਸਾਮਾਨ ਸਰਜੀਕਲ ਮਾਸਕ ਤੇ ਫੇਸ ਸ਼ੀਲਡ ਤੋਂ ਬਿਨਾਂ ਮਰੀਜ਼ਾਂ ਦਾ ਇਲਾਜ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ | ਕਈ ਰਾਜਾਂ ਵਿਚ ਵੈਂਟੀਲੇਟਰਾਂ ਦੀ ਘਾਟ ਹੈ | ਇਸ ਦੌਰਾਨ ਅਮਰੀਕਾ ਰਾਸ਼ਟਰਪਤੀ ਨੂੰ ਫ਼ੋਨ 'ਤੇ ਵਿਸ਼ੇਸ਼ ਤੌਰ 'ਤੇ ਰੂਸ ਦੇ ਰਾਸ਼ਟਰਪਤੀ ਪੁਤਿਨ ਨਾਲ ਗੱਲ ਕਰਕੇ ਲੱਖਾਂ ਮਾਸਕ ਤੇ ਵੈਂਟੀਲੇਟਰ ਕੱਲ੍ਹ ਵੱਡੇ ਕਾਰਗੋ ਜਹਾਜ਼ ਰਾਹੀਂ ਮੰਗਵਾਉਣੇ ਪਏ | ਦੱਸਣਯੋਗ ਹੈ ਕਿ ਅਮਰੀਕਾ ਵਿਚ ਵੀਰਵਾਰ ਤੱਕ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 6100 ਤੋਂ ਉੱਪਰ ਹੋ ਗਈ ਹੈ, ਜਦਕਿ ਕੁੱਲ ਪੀੜਤਾਂ ਦੀ ਗਿਣਤੀ 2,45,373 ਤੋਂ ਵਧ ਹੋ ਗਈ ਹੈ | ਇਸ ਵਿਚ ਕੇਵਲ ਨਿਊਯਾਰਕ ਵਿਚ ਮਰਨ ਵਾਲਿਆਂ ਦੀ ਗਿਣਤੀ 2538 ਤੋਂ ਉੱਪਰ ਹੈ ਅਤੇ ਇੱਥੇ ਕੋਰੋਨਾ ਪੀੜਤਾਂ ਦੀ ਗਿਣਤੀ ਕਰੀਬ ਇਕ ਲੱਖ ਦੇ ਕਰੀਬ ਹੈ | ਇਸੇ ਦੌਰਾਨ ਇਹ ਖ਼ੁਲਾਸਾ ਹੋਇਆ ਹੈ ਕਿ ਜਨਵਰੀ ਤੇ ਫਰਵਰੀ ਵਿਚ ਅਮਰੀਕਾ ਨੇ ਚੀਨ ਨੂੰ ਲੱਖਾਂ ਮਾਸਕ, ਵੈਂਟੀਲੇਟਰ ਤੇ ਡਾਕਟਰੀ ਅਮਲੇ ਨੂੰ ਲੋੜੀਂਦੇ ਹਿਫ਼ਾਜ਼ਤੀ ਸਾਮਾਨ ਦੀ ਬਰਾਮਦ ਕੀਤੀ | ਉਸ ਸਮੇਂ ਚੀਨ ਵਿਚ ਕੋਰੋਨਾ ਵਾਇਰਸ ਪੂਰੀ ਤਰ੍ਹਾਂ ਪੈਰ ਪਸਾਰ ਚੁੱਕਾ ਸੀ ਤੇ ਅਮਰੀਕਾ ਦੀਆਂ ਖ਼ੁਫ਼ੀਆ ਏਜੰਸੀ ਨੇ ਚਿਤਾਵਨੀ ਦਿੱਤੀ ਸੀ ਕਿ ਇਹ ਬਹੁਤ ਛੇਤੀ ਹੋਰ ਦੇਸ਼ਾਂ ਵਿਚ ਵੀ ਫੈਲ ਸਕਦਾ ਹੀ | ਯੂ. ਐਸ. ਸੈਨਸਜ਼ ਬਿਊਰੋ ਅਨੁਸਾਰ ਇਸ ਸਾਲ ਦੇ ਪਹਿਲੇ ਦੋ ਮਹੀਨਿਆਂ ਦੌਰਾਨ ਅਮਰੀਕੀ ਕੰਪਨੀਆਂ ਨੇ 175 ਲੱਖ ਡਾਲਰਾਂ ਦੇ ਮਾਸਕ, 136 ਲੱਖ ਡਾਲਰਾਂ ਦੇ ਸਰਜੀਕਲ ਵਸਤਰ ਤੇ 272 ਲੱਖ ਡਾਲਰਾਂ ਤੋਂ ਵਧ ਮੁੱਲ ਦੇ ਵੈਂਟੀਲੇਟਰ ਚੀਨ ਨੂੰ ਬਰਾਮਦ ਕੀਤੇ | ਪਿਛਲੇ ਇਕ ਦਹਾਕੇ ਦੇ ਇਸੇ ਸਮੇਂ ਦੌਰਾਨ ਇਸ ਸਾਮਾਨ ਦੀ ਏਨੀ ਵੱਡੀ ਪੱਧਰ ਉੱਪਰ ਬਰਾਮਦ ਚੀਨ ਨੂੰ ਕਦੀ ਵੀ ਨਹੀਂ ਕੀਤੀ ਗਈ | ਵਾਈਟ ਹਾਊਸ ਤੇ ਕਾਂਗਰਸ ਦੀ ਖ਼ੁਫ਼ੀਆ ਕਮੇਟੀ ਨੇ ਜਨਵਰੀ ਤੇ ਫਰਵਰੀ ਵਿਚ ਕੋਰੋਨਾ ਵਾਇਰਸ ਦੇ ਫੈਲਣ ਦੀ ਚਿਤਾਵਨੀ ਦਿੱਤੀ ਸੀ ਪਰ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਮੁੱਖ ਡਾਕਟਰੀ ਸਾਮਾਨ ਦੀ ਬਰਾਮਦ ਨਹੀਂ ਰੋਕੀ, ਜਦਕਿ ਘੱਟੋ-ਘੱਟ 54 ਦੇਸ਼ਾਂ ਨੇ ਅਜਿਹੀ ਬਰਾਮਦ ਰੋਕ ਦਿੱਤੀ ਸੀ |

ਭਾਰਤ ਤੋਂ ਕੈਨੇਡਾ ਦੇ ਸਾਰੇ ਨਾਗਰਿਕਾਂ ਨੂੰ ਨਹੀਂ ਲਿਜਾ ਸਕਾਂਗੇ- ਬੈਂਸ

 ਉਡਾਣਾਂ ਵਧਾਉਣ ਦੀ ਕੋਸ਼ਿਸ਼, ਕਿਸੇ ਨਾਲ ਵਿਤਕਰਾ ਨਹੀਂ- ਰੂਬੀ ਸਹੋਤਾ ਟੋਰਾਂਟੋ, 3 ਅਪ੍ਰੈਲ (ਸਤਪਾਲ ਸਿੰਘ ਜੌਹਲ)- ਕੈਨੇਡਾ ਦੇ ਕਾਢ, ਵਿਗਿਆਨ ਅਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਸਿੰਘ ਬੈਂਸ ਨੇ 'ਅਜੀਤ' ਨੂੰ ਦੱਸਿਆ ਹੈ ਕਿ ਕੋਰੋਨਾ ਵਾਇਰਸ ਕਾਰਨ ਮੌਜੂਦਾ ਸਮਾਂ ...

ਪੂਰੀ ਖ਼ਬਰ »

ਇਟਲੀ 'ਚ ਜ਼ਿਲ੍ਹਾ ਕਪੂਰਥਲਾ ਦੇ ਜੋਗਿੰਦਰ ਸਿੰਘ ਦੀ ਕੋਰੋਨਾ ਵਾਇਰਸ ਨਾਲ ਮੌਤ

ਬਰੇਸ਼ੀਆ (ਇਟਲੀ), 3 ਅਪ੍ਰੈਲ (ਬਲਦੇਵ ਸਿੰਘ ਬੂਰੇ ਜੱਟਾਂ)- ਇਟਲੀ 'ਚ ਵੱਸਦਾ ਪੰਜਾਬੀ ਭਾਈਚਾਰਾ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਣ ਤੋਂ ਬਚ ਨਹੀਂ ਸਕਿਆ | ਅੱਜ ਬਾਅਦ ਦੁਪਹਿਰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਰਾਵਾਂ ਤੱਕੜਾਂ (ਨਜ਼ਦੀਕ ਬੇਗੋਵਾਲ) ਦੇ 53 ਸਾਲਾ ਜੋਗਿੰਦਰ ...

ਪੂਰੀ ਖ਼ਬਰ »

ਇਟਲੀ 'ਚ ਲਾਕਡਾਊਨ ਦੀ ਤਰੀਕ 13 ਅਪ੍ਰੈਲ ਤੱਕ ਵਧਾਈ

ਵੀਨਸ (ਇਟਲੀ), 3 ਅਪ੍ਰੈਲ (ਹਰਦੀਪ ਸਿੰਘ ਕੰਗ)- ਇਟਲੀ 'ਚ ਕੋਰੋਨਾ ਵਾਇਰਸ ਨਾਲ ਆਏ ਦਿਨ ਸੈਂਕੜੇ ਮੌਤਾਂ ਹੋ ਰਹੀਆਂ ਹਨ | ਅੱਜ ਵੀ ਇੱਥੇ 760 ਮੌਤਾਂ ਹੋ ਗਈਆਂ, ਇਸ ਪ੍ਰਕਾਰ ਹੁਣ ਤੱਕ ਇਟਲੀ 'ਚ ਕੁੱਲ 13 ਹਜ਼ਾਰ 915 ਵਿਅਕਤੀ ਕੋਰੋਨਾ ਦੀ ਲਪੇਟ 'ਚ ਆ ਕੇ ਮੌਤ ਦੇ ਮੂੰਹ ਜਾ ਚੁੱਕੇ ਹਨ | ...

ਪੂਰੀ ਖ਼ਬਰ »

ਨਾਰਵੇ 'ਚ 54 ਮੌਤਾਂ, 5296 ਤੋਂ ਵੱਧ ਪੀੜਤ

ਓਸਲੋ, 3 ਅਪ੍ਰੈਲ (ਡਿੰਪਾ ਵਿਰਕ)- ਨਾਰਵੇ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਕੇਸਾਂ ਦੀ ਗਿਣਤੀ 'ਚ ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ ਹੈ ਅਤੇ ਇਹ ਗਿਣਤੀ ਅੱਜ ਵੱਧ ਕੇ 5296 ਹੋ ਗਈ ਹੈ, ਜਦਕਿ ਦੇਸ਼ 'ਚ 54 ਮੌਤਾਂ ਹੋ ਚੁੱਕੀਆਂ ਹਨ | ਹਰ ਰੋਜ਼ ਲਗਪਗ 300 ਦੇ ਕਰੀਬ ਲੋਕ ਕੋਰੋਨਾ ਦੀ ...

ਪੂਰੀ ਖ਼ਬਰ »

36 ਸਾਲਾ ਨਰਸ ਅਰੀਮਾ ਨਸੀਰ ਦੀ ਮੌਤ

ਲੰਡਨ 3 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਨਾਲ ਲੜਦੀ ਤਿੰਨ ਬੱਚਿਆਂ ਦੀ ਮਾਂ ਅਰੀਮਾ ਨਸੀਰ ਆਿਖ਼ਰ ਜ਼ਿੰਦਗੀ ਦੀ ਲੜਾਈ ਹਾਰ ਗਈ¢ ਅਰੀਮਾ ਦਾ ਵਾਲਸਾਲ ਦੇ ਮੈਨਰ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ¢ 38 ਸਾਲਾ ਨਰਸ ਐਮੀ ਏ ਰੌਕੇ ਵੀ ਕੋਰੋਨਾ ਵਾਇਰਸ ...

ਪੂਰੀ ਖ਼ਬਰ »

ਰਾਮਾਇਣ ਨੇ ਬਣਾਇਆ ਟੀ.ਆਰ.ਪੀ. ਦਾ ਨਵਾਂ ਰਿਕਾਰਡ

ਨਵੀਂ ਦਿੱਲੀ, 3 ਅਪ੍ਰੈਲ (ਏਜੰਸੀ)- ਦੇਸ਼ 'ਚ ਚੱਲ ਰਹੇ ਲਾਕਡਾਊਨ ਵਿਚਾਲੇ ਇਨ੍ਹੀਂ ਦਿਨੀਂ ਦੂਰਦਰਸ਼ਨ 'ਤੇ ਰਾਮਾਨੰਦ ਸਾਗਰ ਦੇ ਸ਼ੋਅ 'ਰਾਮਾਇਣ' ਦਾ ਮੁੜ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ | 1987 'ਚ ਆਇਆ ਇਹ ਸ਼ੋਅ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ | ਇਸ ਦਾ ...

ਪੂਰੀ ਖ਼ਬਰ »

ਰਣਬੀਰ ਤੇ ਆਲੀਆ ਦਸੰਬਰ 'ਚ ਕਰਵਾਉਣਗੇ ਵਿਆਹ

ਨਵੀਂ ਦਿੱਲੀ, 3 ਅਪ੍ਰੈਲ (ਏਜੰਸੀ)- ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਰਿਸ਼ਤੇ ਦੀ ਚਰਚਾ ਪੂਰੀ ਇੰਡਸਟਰੀ 'ਚ ਹੈ | ਜਿੱਥੇ ਬੀਤੇ ਦਿਨੀਂ ਇਹ ਖ਼ਬਰ ਆਈ ਸੀ ਕਿ ਇਹ ਜੋੜਾ ਅਪ੍ਰੈਲ 'ਚ ਵਿਆਹ ਬੱਧਣ 'ਚ ਬੱਝੇਗਾ ਤਾਂ ਉੱਥੇ ਦੂਜੇ ਪਾਸੇ ਦੋਵਾਂ ਵਿਚਾਲੇ ਰਿਸ਼ਤਾ ਟੁੱਟਣ ਵਰਗੀਆਂ ...

ਪੂਰੀ ਖ਼ਬਰ »

ਮੈਨੀਟੋਬਾ 'ਚ ਨਵੇਂ ਮਾਮਲੇ -40, ਕੁੱਲ ਗਿਣਤੀ 167

ਵਿਨੀਪੈੱਗ, 3 ਅਪ੍ਰੈਲ (ਸਰਬਪਾਲ ਸਿੰਘ)-ਮੈਨੀਟੋਬਾ ਦੇ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਕੇਸਾਂ ਵਿਚ ਹੋ ਰਿਹਾ ਵਾਧਾ ਸੂਬੇ ਵਿਚ ਕੋਵਿਡ-19 ਦੇ ਕਮਿਊਨਿਟੀ ਵਿਚ ਫ਼ੈਲਣ ਦੇ ਮੁਢਲੇ ਸੰਕੇਤਾਂ ਵੱਲ ਇਸ਼ਾਰਾ ਕਰ ਰਿਹਾ ਹੈ ਜੋ ਸੂਬੇ ਲਈ ਇਕ ਗੰਭੀਰ ਚਿੰਤਾ ਦਾ ...

ਪੂਰੀ ਖ਼ਬਰ »

ਪ੍ਰਸਿੱਧ ਅਦਾਕਾਰਾ ਜੂਲੀ ਬੇਨੇਟ ਦੀ ਕੋਰੋਨਾ ਕਾਰਨ ਮੌਤ

ਲਾਸ ਐਾਜਲਸ, 3 ਅਪ੍ਰੈਲ (ਏਜੰਸੀ)- ਪ੍ਰਸਿ ੱਧ ਕਾਰਟੂਨ ਕਿਰਦਾਰ 'ਯੋਗੀ ਬੀਅਰ' ਦੀ ਪ੍ਰੇਮਿਕਾ ਦੇ ਚਰਿੱਤਰ ਨੂੰ ਆਪਣੀ ਆਵਾਜ਼ ਦੇਣ ਵਾਲੀ ਦਿੱਗਜ਼ ਅਦਾਕਾਰਾ ਜੂਲੀ ਬੇਨੇਟ ਦਾ ਕੋਰੋਨਾ ਵਾਇਰਸ ਦੀ ਲਾਗ ਕਾਰਨ ਦਿਹਾਂਤ ਹੋ ਗਿਆ ਹੈ | ਉਹ 88 ਸਾਲ ਦੀ ਸੀ | ਜਾਣਕਾਰੀ ਮੁਤਾਬਿਕ ...

ਪੂਰੀ ਖ਼ਬਰ »

ਯੂ.ਕੇ. 'ਚ ਅਪ੍ਰੈਲ ਦੇ ਅਖੀਰ ਤੋਂ ਰੋਜ਼ਾਨਾ 1 ਲੱਖ ਟੈੱਸਟ ਹੋਇਆ ਕਰਨਗੇ– ਸਿਹਤ ਮੰਤਰੀ

ਲੰਡਨ/ਲੈਸਟਰ, 3 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)- ਯੂ.ਕੇ. ਵਿਚ ਕੋਰੋਨਾ ਵਾਇਰਸ ਕਾਰਨ ਹਾਲਾਤ ਵਿਗੜਦੇ ਜਾ ਰਹੇ ਹਨ | ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਤੋਂ ਲੋਕ ਸੰਤੁਸ਼ਟ ਹੁੰਦੇ ਨਜ਼ਰ ਨਹੀਂ ਆ ਰਹੇ | ਬੀਤੇ ਕੁਝ ਦਿਨਾਂ ਤੋਂ ਮਰਨ ...

ਪੂਰੀ ਖ਼ਬਰ »

ਅਲਬਰਟਾ 'ਚ 13 ਮੌਤਾਂ

ਕੈਲਗਰੀ, 3 ਅਪ੍ਰੈਲ (ਜਸਜੀਤ ਸਿੰਘ ਧਾਮੀ, ਹਰਭਜਨ ਸਿੰਘ ਢਿੱਲੋਂ)- ਅਲਬਰਟਾ ਵਿਚ ਕੋਰੋਨਾ ਵਾਇਰਸ ਨਾਲ ਪੀੜਤ ਲੋਕਾਂ ਦੇ 97 ਨਵੇਂ ਕੇਸ ਆਉਣ ਨਾਲ ਕੁੱਲ ਗਿਣਤੀ 968 ਹੋ ਚੁੱਕੀ ਹੈ ਅਤੇ 13 ਮੌਤਾਂ ਹੋ ਚੁੱਕੀਆਂ ਹਨ | ਵੱਖ-ਵੱਖ ਜ਼ੋਨਾਂ ਮੁਤਾਬਿਕ ਕੈਲਗਰੀ ਜ਼ੋਨ ਵਿਚ 589 ਕੇਸ, ...

ਪੂਰੀ ਖ਼ਬਰ »

ਹੀਥਰੋ ਹਵਾਈ ਅੱਡੇ 'ਤੇ ਨਹੀਂ ਹੋ ਰਿਹਾ ਮੈਡੀਕਲ ਚੈੱਕਅਪ

ਲੰਡਨ, 3 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ. ਕੇ. ਦੇ ਕਈ ਹਵਾਈ ਅੱਡੇ ਆਮ ਵਾਂਗ ਹੀ ਚੱਲ ਰਹੇ ਹਨ | ਯੂ. ਕੇ. ਆਉਣ ਵਾਲੇ ਕਿਸੇ ਵੀ ਯਾਤਰੀ ਨੂੰ ਕੋਈ ਮੈਡੀਕਲ ਸਲਾਹ ਨਹੀਂ ਦਿੱਤੀ ਜਾਂਦੀ | ਜਦਕਿ ਇਕ ਯਾਤਰੀ ਅਨੁਸਾਰ ਉਸ ਨੂੰ ਨਹੀਂ ਪਤਾ ਕਿ ਉਸ ਨੂੰ ਇਕਾਂਤਵਾਸ ਹੋਣ ...

ਪੂਰੀ ਖ਼ਬਰ »

ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ 'ਤੇ ਯੂ. ਕੇ. ਦੇ ਸਿੱਖਾਂ ਵਲੋਂ ਦੁੱਖ ਦਾ ਪ੍ਰਗਟਾਵਾ

* ਪਿੰਡ ਵੇਰਕਾ ਦੇ ਲੋਕਾਂ ਵਲੋਂ ਨਿਭਾਏ ਰੋਲ ਦੀ ਨਿੰਦਾ ਲੰਡਨ, 3 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਿੱਖ ਪੰਥ ਦੀ ਸਿਰਮੌਰ ਹਸਤੀ ਭਾਈ ਨਿਰਮਲ ਸਿੰਘ ਖ਼ਾਲਸਾ ਦੇ ਅਕਾਲ ਚਲਾਣੇ 'ਤੇ ਯੂ. ਕੇ. ਦੇ ਸਿੱਖ ਆਗੂਆਂ ਵਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਸਿੱਖ ...

ਪੂਰੀ ਖ਼ਬਰ »

ਕੋਰੋਨਾ ਪੀੜਤਾਂ ਲਈ ਲੰਡਨ 'ਚ ਬਣੇ ਵਿਸ਼ਵ ਦੇ ਸਭ ਤੋਂ ਵੱਡੇ ਹਸਪਤਾਲ ਦਾ ਪਿ੍ੰਸ ਚਾਰਲਸ ਵਲੋਂ ਉਦਘਾਟਨ

ਲੰਡਨ, 3 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਦੇ ਪੀੜਤਾਂ ਦੇ ਇਲਾਜ ਲਈ ਲੰਡਨ ਵਿਚ 4000 ਬਿਸਤਰਿਆਂ ਵਾਲੀ ਅਤਿ ਆਧੁਨਿਕ ਐਮਰਜੈਂਸੀ ਹਸਪਤਾਲ ਸਿਰਫ਼ 10 ਦਿਨਾਂ ਦੇ ਰਿਕਾਰਡ ਸਮੇਂ 'ਚ ਬਣਾਇਆ ਗਿਆ ਹੈ¢ ਨਾਈਟਿੰਗਲ ਨਾਂਅ ਦੇ ਇਸ ਅਸਥਾਈ ਹਸਪਤਾਲ ਦਾ ...

ਪੂਰੀ ਖ਼ਬਰ »

ਬਿ੍ਟਿਸ਼ ਏਅਰਵੇਜ਼ ਨੇ 30000 ਕਾਮਿਆਂ ਨੂੰ ਦਿੱਤੀ ਆਰਜ਼ੀ ਛੁੱਟੀ

ਲੰਡਨ, 3 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਕਾਰਨ ਹਵਾਈ ਕੰਪਨੀਆਂ ਦੇ 90 ਫ਼ੀਸਦੀ ਉਡਾਨਾਂ ਰੱਦ ਹੋਣ ਕਾਰਨ ਬਿ੍ਟਿਸ਼ ਏਅਰਵੇਜ਼ ਨੇ ਆਪਣੇ 30 ਹਜ਼ਾਰ ਕਰਮਚਾਰੀਆਂ ਨੂੰ ਅਸਥਾਈ ਤੌਰ 'ਤੇ ਛੁੱਟੀ ਦੇ ਦਿੱਤੀ ਹੈ¢ ਯੂਨਾਈਟ ਟ੍ਰੇਡ ਯੂਨੀਅਨ, ਬਿ੍ਟਿਸ਼ ...

ਪੂਰੀ ਖ਼ਬਰ »

ਐਡਮਿੰਟਨ 'ਚ ਬੱਸਾਂ ਤੇ ਟੈਕਸੀਆਂ ਵਾਲਿਆਂ ਨੂੰ ਨਵੀਆਂ ਹਦਾਇਤਾਂ

ਐਡਮਿੰਟਨ, 3 ਅਪੈ੍ਰਲ (ਦਰਸ਼ਨ ਸਿੰਘ ਜਟਾਣਾ)- ਅਲਬਰਟਾ ਦੇ ਮੁੱਖ ਮੰਤਰੀ ਜੈਨਸਨ ਕੈਨੀ ਵਲੋਂ ਕੋਰੋਨਾ ਦੇ ਮਰੀਜ਼ਾਂ ਦੀ ਵੱਧ ਰਹੀ ਗਿਣਤੀ ਨੂੰ ਵੇਖਦਿਆਂ ਕੁਝ ਸਖ਼ਤ ਹਦਾਇਤਾਂ ਕੀਤੀਆਂ ਹਨ | ਐਡਮਿੰਟਨ ਸਿਟੀ ਨੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਨਾ ਕਰਦੇ ਹੋਏ ਬੱਸਾਂ ...

ਪੂਰੀ ਖ਼ਬਰ »

ਇਟਲੀ 'ਚ ਖਾਲੀ ਪਈਆਂ ਸੜਕਾਂ 'ਤੇ ਮੁਰੰਮਤ ਦਾ ਕੰਮ ਤੇਜ਼

ਵੀਨਸ (ਇਟਲੀ), 3 ਅਪ੍ਰੈਲ (ਹਰਦੀਪ ਸਿੰਘ ਕੰਗ)- ਇਟਲੀ 'ਚ ਚੱਲ ਰਹੇ 'ਲਾਕਡਾਊਨ' ਕਾਰਨ ਸੜਕਾਂ 'ਤੇ ਆਵਾਜਾਈ ਨਾ ਦੇ ਬਰਾਬਰ ਹੈ | ਪ੍ਰੰਤੂ ਇੱਥੇ ਦੇਸ਼ ਦੀਆਂ ਅਨੇਕਾਂ ਪ੍ਰਮੁੱਖ ਮਾਰਗਾਂ ਅਤੇ ਸੜਕਾਂ 'ਤੇ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਜਾਰੀ ਹੈ | ਸੜਕਾਂ ਨੂੰ ਠੀਕ ਕਰਨ ਲਈ ...

ਪੂਰੀ ਖ਼ਬਰ »

ਨਵੇਂ ਨਿਰਦੇਸ਼ਾਂ ਮੁਤਾਬਿਕ ਕਿਸੇ ਦੀ ਵੀ ਜਾਨ ਬਚਾਉਣੀ, ਹੁਣ ਡਾਕਟਰਾਂ ਹੱਥ

ਲੰਡਨ, 3 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਦੇ ਮਰੀਜ਼ਾਂ ਵਿਚੋਂ ਕਿਸ ਦੀ ਜਾਨ ਬਚਾਉਣੀ ਹੈ ਹੁਣ ਇਹ ਡਾਕਟਰਾਂ ਦੇ ਹੱਥ ਵੱਸ ਹੋਵੇਗਾ | ਯੂ. ਕੇ. ਦੇ ਡਾਕਟਰਾਂ ਨੂੰ ਜਾਰੀ ਕੀਤੇ ਗਏ ਨਿਰਦੇਸ਼ਾਂ ਅਨੁਸਾਰ ਜੇ ਹਸਪਤਾਲ ਕੋਵਿਡ-19 ਮਰੀਜ਼ਾਂ ਨਾਲ ਭਰ ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਕੱਲ੍ਹ ਤੋਂ ਸਮੇਂ 'ਚ ਇਕ ਘੰਟੇ ਦੀ ਤਬਦੀਲੀ

ਐਡੀਲੇਡ, 3 ਅਪ੍ਰੈਲ (ਗੁਰਮੀਤ ਸਿੰਘ ਵਾਲੀਆ)-ਆਸਟ੍ਰੇਲੀਆ 'ਚ ਭਾਰਤ ਦੇ ਉਲਟ ਸਰਦ ਰੁੱਤ ਦੇ ਆਗਾਜ਼ ਹੋਣ ਸਮੇਂ 5 ਅਪ੍ਰੈਲ ਤੋਂ ਡੇ-ਲਾਈਟ ਸੇਵਿਗ ਨਿਯਮ ਅਧੀਨ ਘੜੀਆਂ ਮੌਜੂਦਾ ਸਮੇਂ ਤੋਂ ਇਕ ਘੰਟਾ ਪਿੱਛੇ ਹੋ ਜਾਣਗੀਆਂ | ਇਹ ਤਬਦੀਲੀ ਸਾਲ 'ਚ ਦੋ ਵਾਰ ਸੂਰਜ ਚੜ੍ਹਨ ਤੇ ਛਿਪਣ ...

ਪੂਰੀ ਖ਼ਬਰ »

ਘਰਾਂ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆਉਣ ਦਾ ਅਨੁਮਾਨ

ਐਡੀਲੇਡ, 3 ਅਪ੍ਰੈਲ (ਗੁਰਮੀਤ ਸਿੰਘ ਵਾਲੀਆ)-ਕੋਰੋਨਾ ਵਾਇਰਸ ਦੇ ਪ੍ਰਕੋਪ ਦੇ ਡਰ ਨਾਲ ਨੌਕਰੀਸ਼ੁਦਾ ਬਿਜ਼ਨੈੱਸਮੈਨ ਲੋਕਾਂ ਦੀ ਆਮਦਨੀ 'ਤੇ ਵੱਡਾ ਅਸਰ ਪਿਆ ਹੈ | ਦੇਸ਼ ਮੰਦੇ ਦੇ ਦੌਰ 'ਚੋਂ ਲੰਘ ਰਿਹਾ, ਇਸ ਨਾਲ ਘਰਾਂ ਤੇ ਕਮਰਸ਼ੀਅਲ ਥਾਵਾਂ ਦੀ ਖਰੀਦਦਾਰੀ 'ਤੇ 10 ...

ਪੂਰੀ ਖ਼ਬਰ »

ਭਾਰਤ ਤੋਂ ਬਰਤਾਨਵੀਂ ਨਾਗਰਿਕਾਂ ਨੂੰ ਲਿਆਉਣ ਲਈ 52 ਸੰਸਦ ਮੈਂਬਰਾਂ ਵਲੋਂ ਵਿਦੇਸ਼ ਮੰਤਰੀ ਨੂੰ ਪੱਤਰ

ਲੰਡਨ, 3 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਭਾਰਤ ਤੋਂ ਬਰਤਾਨਵੀ ਨਾਗਰਿਕਾਂ ਨੂੰ ਲਿਆਉਣ ਲਈ ਯੂ. ਕੇ. ਦੇ 52 ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਡੌਮਨਿਕ ਰਾਬ ਨੂੰ ਪੱਤਰ ਲਿਖਿਆ ਹੈ¢ ਸੰਸਦ ਮੈਂਬਰਾਂ ਨੇ ਲਿਖਿਆ ਕਿ ਬਹੁਤ ਸਾਰੇ ਬਰਤਾਨਵੀ ਭਾਰਤ ਤੋਂ ਉਡਾਣਾਂ ਬੰਦ ...

ਪੂਰੀ ਖ਼ਬਰ »

ਅਸੀਂ ਇਸ ਵਕਤ ਸਿਰਫ਼ ਆਪਣੇ ਨਾਗਰਿਕਾਂ ਨੂੰ ਹੀ ਸੰਭਾਲ ਸਕਦੇ ਹਾਂ- ਪ੍ਰਧਾਨ ਮੰਤਰੀ

ਮੈਲਬੌਰਨ, 3 ਅਪ੍ਰੈਲ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕੈਨਬਰਾ 'ਚ ਨੈਸ਼ਨਲ ਕੈਬਨਿਟ ਮੀਟਿੰਗ 'ਚ ਪ੍ਰੈੱਸ ਕਾਨਫ਼ਰੰਸ ਕਰਦੇ ਹੋਏ ਕਿਹਾ ਕਿ ਜਿਹੜੇ ਲੋਕ ਇਥੇ ਵੱਖ-ਵੱਖ ਵੀਜ਼ਿਆਂ 'ਤੇ ਆਏ ਹੋਏ ਹਨ ਅਤੇ ਇਸ ਸਮੇਂ ਆਪਣੇ ਆਪ ਨੂੰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX