ਤਾਜਾ ਖ਼ਬਰਾਂ


ਕੱਲ੍ਹ 17 ਅਗਸਤ ਨੂੰ ਸਵੇਰੇ 8 ਵਜੇ ਰਣਜੀਤ ਸਾਗਰ ਡੈਮ ਤੋ ਪਾਣੀ ਛੱਡਿਆ ਜਾਵੇਗਾ
. . .  1 day ago
ਜੋ ਗੁਰਦਾਸਪੁਰ ਦੇ ਰਾਵੀ ਦਰਿਆ ਵਿਚ ਕਰੀਬ 3 ਜਾਂ 4 ਘੰਟਿਆਂ ਬਾਅਦ ਪਹੁੰਚੇਗਾ ਗੁਰਦਾਸਪੁਰ, 16 ਅਗਸਤ ( ਅਜੀਤ ਬਿਊਰੋ ) - ਡਿਪਟੀ ਕਮਿਸ਼ਨਰ, ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਰਣਜੀਤ ਸਾਗਰ ਡੈਮ ਦੇ ਅਧਿਕਾਰੀਆਂ ਵਲੋ ਸੂਚਿਤ ਕੀਤਾ ਗਿਆ ਹੈ ਕੱਲ੍ਹ 17 ਅਗਸਤ ਨੂੰ ...
ਅਯੁੱਧਿਆ 'ਚ ਨਿਰਮਾਣ ਅਧੀਨ ਕੰਪਲੈਕਸ 'ਚ ਵੱਡਾ ਹਾਦਸਾ
. . .  1 day ago
ਅਯੁੱਧਿਆ, 16 ਅਗਸਤ - ਅਯੁੱਧਿਆ 'ਚ ਨਿਰਮਾਣ ਅਧੀਨ ਕੰਪਲੈਕਸ 'ਚ ਵੱਡਾ ਹਾਦਸਾ ਵਾਪਰ ਗਿਆ । ਛੱਤ ਡਿੱਗਣ ਨਾਲ ਕਰੀਬ 1 ਦਰਜਨ ਮਜ਼ਦੂਰ ਲੈਂਟਰ ਹੇਠਾਂ ਦੱਬ ਗਏ । ਪੁਲਿਸ ਨੇ 11 ਨੂੰ ਨੂੰ ਸਹੀ ਸਲਾਮਤ ਬਾਹਰ ਕੱਢਿਆ ।
ਗੁਜਰਾਤ : ਐਸ.ਡੀ.ਆਰ.ਐਫ. ਦੀ ਟੀਮ ਨੇ ਅਰਾਵਲੀ ਦੀ ਮੇਸ਼ਵੋ ਨਦੀ ਵਿਚ ਫਸੇ ਲੋਕਾਂ ਨੂੰ ਬਚਾਇਆ
. . .  1 day ago
ਲਾਪਤਾ ਹੋਏ ਪ੍ਰਵਾਸੀ ਮਜ਼ਦੂਰ ਦੀ ਨਹਿਰ 'ਚੋਂ ਮਿਲੀ ਲਾਸ਼, ਪਰਿਵਾਰ ਨੂੰ ਕਤਲ ਦਾ ਸ਼ੱਕ
. . .  1 day ago
ਮਾਛੀਵਾੜਾ ਸਾਹਿਬ ,16 ਅਗਸਤ (ਮਨੋਜ ਕੁਮਾਰ)- ਕਰੀਬ 6 ਦਿਨ ਤੋ ਲਾਪਤਾ ਘਰੋਂ ਕੁਝ ਕੰਮ ਕਹਿ ਕੇ ਨਿਕਲੇ 20 ਸਾਲਾ ਪ੍ਰਵਾਸੀ ਮਜ਼ਦੂਰ ਮਨੀਸ਼ ਕੁਮਾਰ ਦੀ ਲਾਸ਼ ਸਰਹਿੰਦ ਨਹਿਰ 'ਚੋਂ ਬਰਾਮਦ ਹੋ ਗਈ । ਸਮਰਾਲਾ ਰੋਡ ’ਤੇ ਪੈਂਦੀ ਗੁਰਾਂ ਕਲੋਨੀ ਦੇ ...
ਸੰਸਦ ਮੈਂਬਰ ਬਿੱਟੂ ਦੇ ਨਿੱਜੀ ਸਹਾਇਕ ’ਤੇ ਹਮਲਾ ਕਰਨ ਵਾਲੇ 6 ਗ੍ਰਿਫ਼ਤਾਰ
. . .  1 day ago
ਲੁਧਿਆਣਾ ,16 ਅਗਸਤ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਪੁਲਿਸ ਨੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਨਿੱਜੀ ਸਹਾਇਕ ਹਰਜਿੰਦਰ ਸਿੰਘ ਢੀਂਡਸਾ ਉੱਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਤਹਿਤ 6 ਨੌਜਵਾਨਾਂ ਨੂੰ ਗ੍ਰਿਫ਼ਤਾਰ ...
ਪਹਿਲਗਾਮ 'ਚ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦਾ ਫ਼ੌਜੀ ਸ਼ਹੀਦ, ਪਿੰਡ 'ਚ ਸੋਗ ਦੀ ਲਹਿਰ
. . .  1 day ago
ਭਿੱਖੀਵਿੰਡ, 16 ਅਗਸਤ (ਬੋਬੀ)-ਪਹਿਲਗਾਮ ਵਿਖੇ ਵਾਪਰੇ ਦਰਦਨਾਕ ਹਾਦਸੇ 'ਚ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਨਿਹਾਲਾ ਜੈ ਸਿੰਘ ਦਾ ਜਵਾਨ ਸ਼ਹੀਦ ਹੋ ਗਿਆ। ਹਾਦਸੇ 'ਚ ਸ਼ਹੀਦ ਹੋਏ ਜਵਾਨ ਦੀ ਪਛਾਣ ਦੁੱਲਾ ਸਿੰਘ ਵਜੋਂ ਹੋਈ ਹੈ। ਇਹ ਹਾਦਸਾ ਆਈ.ਟੀ.ਬੀ.ਪੀ. ਦੀ ਬੱਸ ਨਾਲ ਵਾਪਰਿਆ। ਖ਼ਬਰ ਸੁਣਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ।
ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਨੰਬਰਾਂ 'ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਸੰਬੰਧੀ ਵਿਜੀਲੈਂਸ ਵਲੋਂ ਨਿੱਜੀ ਫ਼ਰਮ ਦਾ ਮਾਲਕ ਗ੍ਰਿਫ਼ਤਾਰ
. . .  1 day ago
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)-ਵਿਜੀਲੈਂਸ ਬਿਊਰੋ ਵਲੋਂ ਵਾਹਨਾਂ ਦੇ ਜਾਅਲੀ ਰਜਿਸਟਰੇਸ਼ਨ ਨੰਬਰਾਂ ਤੇ ਟਰਾਂਸਪੋਰਟੇਸ਼ਨ ਟੈਂਡਰ ਅਲਾਟ ਕਰਨ ਦੇ ਮਾਮਲੇ 'ਚ ਨਿੱਜੀ ਫ਼ਰਮ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਕਾਬੂ ਕੀਤੇ...
ਲੁਧਿਆਣਾ ਪੁਲਿਸ ਕਮਿਸ਼ਨਰ ਦੀ ਵੱਡੀ ਕਾਰਵਾਈ,ਚਾਰ ਥਾਣਿਆਂ ਦੇ ਐੱਸ.ਐੱਚ.ਓ. ਕੀਤੇ ਲਾਈਨ ਹਾਜ਼ਰ
. . .  1 day ago
ਲੁਧਿਆਣਾ, 16 ਅਗਸਤ (ਪਰਮਿੰਦਰ ਸਿੰਘ ਆਹੂਜਾ)- ਲੁਧਿਆਣਾ ਪੁਲਿਸ ਕਮਿਸ਼ਨਰ ਵਲੋਂ ਅੱਜ ਇਕ ਵੱਡੀ ਕਾਰਵਾਈ ਕਰਦਿਆਂ ਚਾਰ ਥਾਣਿਆਂ ਦੇ ਐੱਸ.ਐੱਚ.ਓ. ਨੂੰ ਲਾਈਨ ਹਾਜ਼ਰ ਕਰਕੇ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ...
ਰਾਵੀ ਦਰਿਆ ਦਾ ਪੁਲ ਰੁੜਿਆ, ਮੀਡੀਆ ਕਰਮੀਆਂ ਸਮੇਤ ਕਈ ਲੋਕ ਫਸੇ
. . .  1 day ago
ਡੇਰਾ ਬਾਬਾ ਨਾਨਕ, 16 ਅਗਸਤ (ਅਵਤਾਰ ਸਿੰਘ ਰੰਧਾਵਾ)-ਭਾਰੀ ਬਰਸਾਤਾਂ ਨਾਲ ਰਾਵੀ ਦਰਿਆ ਦਾ ਪਾਣੀ ਕਈ ਦਿਨਾਂ ਤੋਂ ਮਿਥੇ ਪੱਧਰ ਤੋਂ ਵਧ ਰਿਹਾ ਸੀ, ਜਿਸ ਕਰਕੇ ਪ੍ਰਸ਼ਾਸਨ ਨੇ ਹਾਈ ਅਲਰਟ ਵੀ ਕੀਤਾ ਸੀ ਅਤੇ ਇਸ ਦਰਿਆ ਨੇੜਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਵੀ ਕਿਹਾ...
ਅੰਮ੍ਰਿਤਸਰ ਪੁੱਜਣ ਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਸ਼ਾਨਦਾਰ ਸਵਾਗਤ
. . .  1 day ago
ਅੰਮ੍ਰਿਤਸਰ, 16 ਅਗਸਤ (ਜਸਵੰਤ ਸਿੰਘ ਜੱਸ)- ਸੀਨੀਅਰ ਅਕਾਲੀ ਆਗੂ ਤੇ ਸਾਬਕਾ ਮੰਤਰੀ ਪੰਜਾਬ ਬਿਕਰਮ ਸਿੰਘ ਮਜੀਠੀਆ, ਜੋ ਪਿਛਲੇ ਦਿਨੀਂ ਮਾਣਯੋਗ ਅਦਾਲਤ 'ਚੋਂ ਜ਼ਮਾਨਤ 'ਤੇ ਰਿਹਾਅ ਹੋਏ ਸਨ, ਦਾ ਅੱਜ ਆਪਣੇ ਜੱਦੀ ਸ਼ਹਿਰ ਅੰਮ੍ਰਿਤਸਰ ਪੁੱਜਣ ਤੇ ਅਕਾਲੀ ਆਗੂਆਂ ਅਤੇ...
ਬਿਕਰਮ ਸਿੰਘ ਮਜੀਠੀਆ ਦਾ ਜੰਡਿਆਲਾ ਗੁਰੂ ਪਹੁੰਚਣ 'ਤੇ ਸੰਦੀਪ ਸਿੰਘ ਏ.ਆਰ.ਵਲੋਂ ਸ਼ਾਨਦਾਰ ਸਵਾਗਤ
. . .  1 day ago
ਜੰਡਿਆਲਾ ਗੁਰੂ, 16 ਅਗਸਤ (ਰਣਜੀਤ ਸਿੰਘ ਜੋਸਨ, ਪਰਮਿੰਦਰ ਸਿੰਘ ਜੋਸਨ)-ਸ੍ਰੀ ਹਰਿਮੰਦਰ ਸਾਹਿਬ ਯਾਤਰਾ ਦੌਰਾਨ ਰਸਤੇ 'ਚ ਅੱਜ ਜੰਡਿਆਲਾ ਗੁਰੂ ਪਹੁੰਚਣ ਤੇ ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਯੂਥ ਅਕਾਲੀ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਸੰਦੀਪ ਸਿੰਘ...
ਨੈਸ਼ਨਲ ਹਾਈਵੇ ਪਿੰਡ ਗੁੰਮਜਾਲ ਰਾਜਸਥਾਨ ਬਾਰਡਰ ਨੂੰ ਦਿੱਲੀ ਦੇ ਸਿੰਘੂ ਬਾਰਡਰ ਦੀ ਤਰ੍ਹਾਂ ਕੱਲ੍ਹ 17 ਅਗਸਤ ਨੂੰ ਕੀਤਾ ਜਾਵੇਗਾ ਸੀਲ
. . .  1 day ago
ਅਬੋਹਰ, 16 ਅਗਸਤ (ਸੰਦੀਪ ਸੋਖਲ)-ਕਿਸਾਨ ਜਥੇਬੰਦੀਆਂ ਵਲੋਂ ਅਬੋਹਰ ਇਲਾਕੇ ਦੇ ਬਾਗਾਂ ਅਤੇ ਚਿੱਟੀ ਮੱਖੀ ਦੇ ਕਾਰਨ ਨਰਮੇ ਦੇ ਖ਼ਰਾਬੇ ਲਈ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਰਾਜਸਥਾਨ ਬਾਰਡਰ 'ਤੇ ਪੈਂਦੇ ਪਿੰਡ ਗੁੰਮਜਾਲ ਵਿਖੇ ਦਿੱਲੀ ਦੇ ਸਿੰਘੂ ਬਾਰਡਰ ਦੀ ਤਰਜ਼ ਤੇ...
ਜੇ.ਸੀ.ਬੀ. ਮਸ਼ੀਨ ਹੇਠਾਂ ਆਉਣ ਕਾਰਨ ਡੇਢ ਸਾਲਾ ਬੱਚੇ ਦੀ ਮੌਤ
. . .  1 day ago
ਸੁਲਤਾਨਪੁਰ ਲੋਧੀ, 16 ਅਗਸਤ (ਲਾਡੀ ਹੈਪੀ,ਥਿੰਦ)-ਸੁਲਤਾਨਪੁਰ ਲੋਧੀ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ 'ਚ ਬਣ ਰਹੀ ਸਕੂਲ ਬਿਲਡਿੰਗ ਦੌਰਾਨ ਚੱਲ ਰਹੀ ਜੇ.ਸੀ.ਬੀ. ਮਸ਼ੀਨ ਹੇਠਾਂ ਆਉਣ ਨਾਲ ਇਕ ਡੇਢ ਸਾਲ ਦੇ ਪ੍ਰਵਾਸੀ ਬੱਚੇ ਅੰਸ਼ ਯਾਦਵ ਦੀ ਹੋਈ ਦਰਦਨਾਕ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ।
ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵਾਪਰਿਆ ਵੱਡਾ ਹਾਦਸਾ, ਬੱਸ ਅਤੇ ਤੇਲ ਟੈਂਕਰ ਦੀ ਟੱਕਰ 'ਚ 20 ਲੋਕਾਂ ਦੀ ਮੌਤ
. . .  1 day ago
ਇਸਲਾਮਾਬਾਦ, 16 ਅਗਸਤ- ਪਾਕਿਸਤਾਨ ਦੇ ਪੰਜਾਬ ਸੂਬੇ 'ਚ ਵੱਡਾ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਿਕ ਪੰਜਾਬ ਸੂਬੇ ਦੇ ਜਲਾਲਪੁਰ ਪੀਰਵਾਲਾ ਜ਼ਿਲ੍ਹੇ ਦੇ ਨੇੜੇ ਇਕ ਬੱਸ ਅਤੇ ਤੇਲ ਟੈਂਕਰ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੱਸ ਅਤੇ ਤੇਲ ਟੈਂਕਰ 'ਚ ਭਿਆਨਕ ਅੱਗ...
ਮੁੰਬਈ: ਐਂਟੀ ਨਾਰਕੋਟਿਕਸ ਸੈੱਲ ਨੇ ਇਕ ਹਜ਼ਾਰ ਕਰੋੜ ਰੁਪਏ ਤੋਂ ਵਧ ਦੀ ਡਰੱਗ ਕੀਤੀ ਜ਼ਬਤ, 7 ਗ੍ਰਿਫ਼ਤਾਰ
. . .  1 day ago
ਮੁੰਬਈ, 16 ਅਗਸਤ-ਮੁੰਬਈ ਐਂਟੀ ਨਾਰਕੋਟਿਕਸ ਸੈੱਲ (ਮੁੰਬਈ ਏ.ਐਨ.ਸੀ.) ਦੀ ਵਰਲੀ ਯੂਨਿਟ ਨੇ ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਅੰਕਲੇਸ਼ਵਰ ਖ਼ੇਤਰ 'ਚ ਇਕ ਡਰੱਗ ਫ਼ੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਲਗਭਗ 513 ਕਿਲੋਗ੍ਰਾਮ ਐੱਮ.ਡੀ. ਡਰੱਗ ਬਰਾਮਦ...
ਪਾਸਲਾ ਦੇ ਆਮ ਆਦਮੀ ਮੁਹੱਲਾ ਕਲੀਨਿਕ ਦਾ ਹੋਇਆ ਦੋ ਵਾਰ ਉਦਘਾਟਨ
. . .  1 day ago
ਗੁਰਾਇਆ, 16 ਅਗਸਤ (ਚਰਨਜੀਤ ਸਿੰਘ ਦੁਸਾਂਝ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ 75ਵੇਂ ਆਜ਼ਾਦੀ ਦਿਵਸ ਤੇ ਪੰਜਾਬ 'ਚ 75 ਆਮ ਆਦਮੀ ਮੁਹੱਲਾ ਕਲੀਨਿਕ ਖੋਲੇ ਜਾਣ ਦਾ ਐਲਾਨ ਕੀਤਾ ਸੀ, ਜਿਸ ਦੇ ਤਹਿਤ ਜ਼ਿਲ੍ਹਾ ਜਲੰਧਰ 'ਚ 6 ਆਮ ਆਦਮੀ ਮੁਹੱਲਾ ਕਲੀਨਿਕ ਖੋਲ੍ਹੇ ਗਏ...
ਮਾਮਲਾ ਕਤਲ ਦਾ, ਦੋਸ਼ੀਆਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਰਿਵਾਰ ਤੇ ਪਿੰਡ ਵਾਸੀਆਂ ਵਲੋਂ ਧਰਨਾ
. . .  1 day ago
ਸ਼ੁਤਰਾਣਾ, 16 ਅਗਸਤ (ਬਲਦੇਵ ਸਿੰਘ ਮਹਿਰੋਕ)-ਹਲਕਾ ਸ਼ੁਤਰਾਣਾ ਦੇ ਪਿੰਡ ਬਹਿਰ ਜੱਛ ਵਿਖੇ ਕੱਲ੍ਹ ਸ਼ਾਮ ਇਕ ਨੌਜਵਾਨ ਦੇ ਹੋਏ ਕਤਲ ਤੋਂ ਬਾਅਦ ਅੱਜ ਮ੍ਰਿਤਕ ਦੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਕਥਿਤ ਦੋਸ਼ੀਆਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ੁਤਰਾਣਾ ਪੁਲਿਸ...
ਬਿਕਰਮਜੀਤ ਸਿੰਘ ਮਜੀਠੀਆ ਦਾ ਕਰਤਾਰਪੁਰ 'ਚ ਕੀਤਾ ਗਿਆ ਭਰਵਾਂ ਸਵਾਗਤ
. . .  1 day ago
ਕਰਤਾਰਪੁਰ, 16 ਅਗਸਤ (ਭਜਨ ਸਿੰਘ)-ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਕਰਤਾਰਪੁਰ ਪੁੱਜਣ ਤੇ ਬਸਪਾ ਤੇ ਅਕਾਲੀ ਆਗੂਆਂ ਵਲੋਂ ਨਿੱਘਾ ਤੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਕਰਤਾਰਪੁਰ ਪੁੱਜ ਕੇ ਵਰਕਰਾਂ ਦਾ ਧੰਨਵਾਦ...
ਪੁਲਿਸ ਅਧਿਕਾਰੀ ਦੀ ਗੱਡੀ ਹੇਠਾਂ ਬੰਬ ਲਾਏ ਜਾਣ ਦੀ ਅਫ਼ਵਾਹ
. . .  1 day ago
ਅੰਮ੍ਰਿਤਸਰ, 16 ਅਗਸਤ (ਰੇਸ਼ਮ ਸਿੰਘ)-15 ਅਗਸਤ ਤੋਂ ਇਕ ਦਿਨ ਬਾਅਦ ਅੱਜ ਇੱਥੇ ਰਣਜੀਤ ਐਵੀਨਿਊ ਖ਼ੇਤਰ 'ਚ ਇਕ ਪੁਲਿਸ ਅਧਿਕਾਰੀ ਦੀ ਗੱਡੀ ਹੇਠ ਬੰਬ ਲਾਏ ਜਾਣ ਦੀ ਅਫ਼ਵਾਹ ਹੈ। ਪੁਲਿਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ...
ਕੱਲ੍ਹ ਤੋਂ 2 ਰੁਪਏ ਮਹਿੰਗਾ ਹੋ ਜਾਵੇਗਾ ਅਮੂਲ ਤੇ ਮਦਰ ਡੇਅਰੀ ਦਾ ਦੁੱਧ
. . .  1 day ago
ਨਵੀਂ ਦਿੱਲੀ, 16 ਅਗਸਤ-ਦੇਸ਼ ਦੀ ਸਭ ਤੋਂ ਵੱਡੀ ਦੁੱਧ ਸਪਲਾਈ ਕਰਨ ਵਾਲੀ ਕੰਪਨੀ ਅਮੂਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ , ਜੋ ਅਮੂਲ ਦੁੱਧ ਵੇਚਦੀ ਹੈ, ਨੇ ਅਮੂਲ ਦੁੱਧ ਦੀ ਕੀਮਤ ਵਿਚ...
ਪਾਣੀ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਨਹਿਰੀ ਵਿਭਾਗ ਦਾ ਘੇਰਿਆ ਦਫ਼ਤਰ
. . .  1 day ago
ਅਬੋਹਰ, 16 ਅਗਸਤ (ਸੰਦੀਪ ਸੋਖਲ)-ਹਲਕਾ ਬੱਲੂਆਣਾ ਦੇ ਪਿੰਡ ਭੰਗਾਲਾ 'ਚ ਕਿਸਾਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਪਾਣੀ ਦੀ ਸਮੱਸਿਆ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਟੈਕਨੀਕਲ ਸਰਵਿਸ ਯੂਨੀਅਨ ਦੇ ਮੈਂਬਰਾਂ ਵਲੋਂ ਅਬੋਹਰ ਨਹਿਰੀ ਕਲੋਨੀ...
ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
. . .  1 day ago
ਜਲੰਧਰ, 16 ਅਗਸਤ-ਜਲੰਧਰ ਪਹੁੰਚੇ ਬਿਕਰਮ ਸਿੰਘ ਮਜੀਠੀਆ
ਜੰਮੂ-ਕਸ਼ਮੀਰ: ਸ਼ੋਪੀਆਂ 'ਚ ਅੱਤਵਾਦੀਆਂ ਵਲੋਂ ਗੋਲੀਬਾਰੀ 'ਚ ਇਕ ਵਿਅਕਤੀ ਦੀ ਮੌਤ
. . .  1 day ago
ਸ਼੍ਰੀਨਗਰ, 16 ਅਗਸਤ-ਜੰਮੂ-ਕਸ਼ਮੀਰ ਦੇ ਸ਼ੋਪੀਆਂ ਜ਼ਿਲ੍ਹੇ ਦੇ ਛੋਟੇਪੋਰਾ ਇਲਾਕੇ 'ਚ ਇਕ ਸੇਬ ਦੇ ਬਾਗ 'ਚ ਅੱਤਵਾਦੀਆਂ ਨੇ ਲੋਕਾਂ 'ਤੇ ਗੋਲੀਬਾਰੀ ਕੀਤੀ, ਜਿਸ 'ਚ ਇਕ ਵਿਅਕਤੀ ਦੀ ਮੌਤ ਹੋ ਗਈ। ਘਟਨਾ 'ਚ ਇਕ ਵਿਅਕਤੀ ਜ਼ਖ਼ਮੀ ਹੋਇਆ ਹੈ...
ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
. . .  1 day ago
ਚੰਡੀਗੜ੍ਹ, 16 ਅਗਸਤ-ਪੰਜਾਬ ਦੇ 12000 ਪਿੰਡਾਂ 'ਚ ਗ੍ਰਾਮ ਸਭਾਵਾਂ ਕਰਵਾਈਆਂ-ਧਾਲੀਵਾਲ
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
. . .  1 day ago
ਪੰਜਾਬ 'ਚ ਹੁਣ ਤੱਕ ਅਸੀਂ 9053 ਏਕੜ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ-ਕੁਲਦੀਪ ਸਿੰਘ ਧਾਲੀਵਾਲ
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 28 ਚੇਤ ਸੰਮਤ 552

ਗੁਰਦਾਸਪੁਰ / ਬਟਾਲਾ / ਪਠਾਨਕੋਟ

ਅਸਮਾਨ 'ਚੋਂ ਡਰੋਨ ਅਤੇ ਜ਼ਮੀਨ 'ਤੇ ਪੁਲਿਸ ਜਵਾਨ ਕਰ ਰਹੇ ਹਨ ਕਰਫ਼ਿਊ ਦੀ ਪਹਿਰੇਦਾਰੀ

ਬਟਾਲਾ, 9 ਅਪ੍ਰੈਲ (ਕਾਹਲੋਂ)-ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਬਟਾਲਾ ਪੁਲਿਸ ਸਖ਼ਤੀ ਨਾਲ ਨਿਪਟ ਰਹੀ ਹੈ | ਜ਼ਿਲਾ ਪੁਲਿਸ ਬਟਾਲਾ ਵਲੋਂ ਡਰੋਨ ਰਾਹੀਂ ਕਰਫ਼ਿਊ ਦੀ ਸਥਿਤੀ ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ ਅਤੇ ਸਮੇਂ-ਸਮੇਂ ਹਰੇਕ ਗਲੀ, ਮੁਹੱਲੇ ਅਤੇ ਆਲੇ-ਦੁਆਲੇ ਬਾਜ਼ਾਰਾਂ ਦੀ ਹਰੇਕ ਗਤਿਵਿਧੀ ਦਾ ਜਾਇਜ਼ਾ ਲੈ ਕੇ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ | ਡਰੋਨ ਰਾਹੀਂ ਪੁਲਿਸ ਜ਼ਿਲ੍ਹੇ ਬਟਾਲਾ ਵਿਚ ਕੀਤੀ ਜਾ ਰਹੀ ਪਹਿਰੇਦਾਰੀ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਕਰਫ਼ਿਊ ਕੋਰੋਨਾ ਨਾਂਅ ਦੀ ਇਕ ਭਿਆਨਕ ਮਹਾਂਮਾਰੀ ਨੂੰ ਰੋਕਣ ਲਈ ਲਗਾਇਆ ਗਿਆ ਅਤੇ ਅਜਿਹੇ ਵਿਚ ਇਹ ਬਹੁਤ ਜ਼ਰੂਰੀ ਹੈ ਕਿ ਲੋਕ ਆਪਣੇ ਘਰਾਂ ਵਿਚ ਹੀ ਰਹਿਣ ਤਾਂ ਜੋ ਇਹ ਬਿਮਾਰੀ ਇਕ-ਦੂਜੇ ਤੋਂ ਅੱਗੇ ਨਾ ਫੈਲ ਸਕੇ | ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਬਟਾਲਾ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਅਤੇ ਕਾਲੋਨੀਆਂ ਵਿਚ ਕੁਝ ਲੋਕ ਆਪਣੇ ਘਰਾਂ ਤੋਂ ਬਾਹਰ ਆ ਕੇ ਤਾਸ਼, ਕਿ੍ਕਟ ਅਤੇ ਹੋਰ ਖੇਡਾਂ ਖੇਡ ਰਹੇ ਹਨ ਜਾਂ ਬਿਨਾਂ ਵਜਾ ਇਕੱਠੇ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਡਰੋਨ ਰਾਹੀਂ ਹੁਣ ਪੂਰੇ ਸ਼ਹਿਰ ਦੀ ਅਸਮਾਨ ਉਪਰੋਂ ਨਜ਼ਰ ਰੱਖੀ ਜਾ ਰਹੀ ਅਤੇ ਜਿਸ ਮੁਹੱਲੇ ਜਾਂ ਕਾਲੋਨੀ ਵਿਚ ਲੋਕ ਘਰਾਂ ਤੋਂ ਬਾਹਰ ਨਿਕਲਦੇ ਹਨ, ਉੱਥੇ ਤੁਰੰਤ ਪੁਲਿਸ ਫੋਰਸ ਭੇਜ ਕੇ ਘਰ ਤੋਂ ਬਾਹਰ ਆਏ ਵਿਅਕਤੀਆਂ ਨੂੰ ਗਿ੍ਫਤਾਰ ਕੀਤਾ ਜਾ ਰਿਹਾ ਹੈ | ਐੱਸ.ਐੱਸ.ਪੀ. ਉਪਿੰਦਰਜੀਤ ਸਿੰਘ ਘੁੰਮਣ ਨੇ ਕਿਹਾ ਕਿ ਜਿਹੜੇ ਵਿਅਕਤੀ ਕਰਫ਼ਿਊ ਦੀ ਉਲੰਘਣਾ ਕਰਨਗੇ, ਉਨ੍ਹਾਂ ਖਿਲਾਫ਼ 2005 ਦੇ ਆਪਦਾ ਪ੍ਰਬੰਧਨ ਐਕਟ ਤਹਿਤ, ਜਿਸ ਨੂੰ ਹੁਣ ਕੋਵਿਡ 19 ਵਾਇਰਸ ਕਾਰਨ ਪੈਦਾ ਹੋਏ ਸੰਕਟ ਨਾਲ ਨਜਿੱਠਣ ਲਈ ਸਾਰੇ ਦੇਸ਼ ਵਿਚ ਲਾਗੂ ਕੀਤਾ ਗਿਆ ਹੈ, ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਆਪਦਾ ਪ੍ਰਬੰਧਨ ਐਕਟ ਤਹਿਤ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ | ਉਨ੍ਹਾਂ ਕਿਹਾ ਕਿ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਨਾਲ ਕੋਈ ਨਰਮੀ ਨਹੀਂ ਵਰਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਬਟਾਲਾ ਦੇ ਰਾਜੀਵ ਗਾਂਧੀ ਸਟੇਡੀਅਮ ਨੂੰ ਆਰਜ਼ੀ ਓਪਨ ਜੇਲ ਘੋਸ਼ਿਤ ਕੀਤਾ ਗਿਆ ਹੈ ਅਤੇ ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਇਸ ਓਪਨ ਜੇਲ ਵਿਚ ਰੱਖਿਆ ਜਾ ਰਿਹਾ ਹੈ | ਸ: ਘੁੰਮਣ ਨੇ ਸਾਰੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਾਨੂੰਨ ਦੀ ਪਾਲਣਾ ਕਰਨ ਅਤੇ ਕਰਫ਼ਿਊ ਦੌਰਾਨ ਘਰਾਂ ਵਿਚੋਂ ਬਾਹਰ ਨਾ ਨਿਕਲਣ | ਲੋਕਾਂ ਨੂੰ ਘਰਾਂ ਵਿਚ ਰਹਿਣ ਲਈ ਬਟਾਲਾ ਪੁਲਿਸ ਵਲੋਂ ਸ਼ਹਿਰ ਵਿਚ ਹੋਕਾ ਵੀ ਦਿੱਤਾ ਜਾ ਰਿਹਾ ਹੈ |

ਡਿਪਟੀ ਕਮਿਸ਼ਨਰ ਨੇ ਦੂਸਰੇ ਦਿਨ ਵੀ ਵੀਡੀਓ ਕਾਨਫ਼ਰੰਸ ਰਾਹੀਂ ਜ਼ਿਲ੍ਹਾ ਵਾਸੀਆਂ ਕੋਲੋਂ ਲਏ ਸੁਝਾਅ

ਗੁਰਦਾਸਪੁਰ, 9 ਅਪ੍ਰੈਲ (ਆਰਿਫ਼)-ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫਾਕ ਵਲੋਂ ਜ਼ਿਲ੍ਹਾ ਵਾਸੀਆਂ ਨਾਲ ਵੀਡੀਓ ਕਾਨਫ਼ਰੰਸ ਕਰਕੇ ਜ਼ਿਲੇ੍ਹ ਅੰਦਰ ਲੱਗੇ ਕਰਫ਼ਿਊ ਸਬੰਧੀ ਸੁਝਾਅ ਲਏ ਗਏ | ਇਸ ਵੀਡੀਓ ਕਾਨਫ਼ਰੰਸ ਰਾਹੀਂ ਲੋਕਾਂ ਵਲੋਂ ਕੀਮਤੀ ਸੁਝਾਅ ਦੱਸੇ ਜਾਂਦੇ ਹਨ ਅਤੇ ...

ਪੂਰੀ ਖ਼ਬਰ »

ਸ਼ਾਲਾ ਪੁਲਿਸ ਨੇ ਦਬੋਚਿਆ ਹੈਰੋਇਨ ਤਸਕਰ-ਮਾਮਲਾ ਦਰਜ

ਪੁਰਾਣਾ ਸ਼ਾਲਾ, 9 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ/ਅਸ਼ੋਕ ਸ਼ਰਮਾ)-ਨੇੜਲੇ ਪਿੰਡ ਬਹਾਦਰ ਦੇ ਖੇਤਾਂ 'ਚ ਬਣੇ ਇਕ ਸੂਰ ਫਾਰਮ ਦੀ ਆੜ 'ਚ ਨਸ਼ਾ ਤਸਕਰੀ ਕਰਨ ਵਾਲੇ ਫਾਰਮ ਮਾਲਕ ਨੂੰ ਹੈਰੋਇਨ ਸਮੇਤ ਰੰਗੇ ਹੱਥੀਂ ਦਬੋਚ ਲੈਣ 'ਤੇ ਪੁਰਾਣਾ ਸ਼ਾਲਾ ਪੁਲਿਸ ਵਲੋਂ ਮਾਮਲਾ ...

ਪੂਰੀ ਖ਼ਬਰ »

ਮਲਕਪੁਰ ਫੈਕਟਰੀ ਦੇ ਮਾਲਕ ਅਤੇ ਪਰਿਵਾਰਕ ਮੈਂਬਰਾਂ ਨੂੰ 14 ਦਿਨ ਲਈ ਕੀਤਾ ਇਕਾਂਤਵਾਸ

ਨਰੋਟ ਮਹਿਰਾ, 9 ਅਪ੍ਰੈਲ (ਰਾਜ ਕੁਮਾਰੀ)-ਕੋਰੋਨਾ ਵਾਰਸ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਪਠਾਨਕੋਟ ਵੀ ਲਪੇਟ ਵਿਚ ਆਉਣ ਤੋਂ ਵਾਂਝਾ ਨਹੀਂ ਰਿਹਾ ਹੈ | ਇਸ ਮਹਾਂਮਾਰੀ ਦੀ ਕੜੀ ਨੰੂ ਤੋੜਨ ਲਈ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਲੋਕਾਂ ਨੰੂ ਘਰ ਵਿਚ ਰਹਿਣ ਲਈ, ...

ਪੂਰੀ ਖ਼ਬਰ »

ਬਟਾਲਾ ਤੇ ਆਸ-ਪਾਸ ਦੇ ਇਲਾਕਿਆਂ 'ਚ ਸ਼ੋ੍ਰਮਣੀ ਕਮੇਟੀ, ਰਾਧਾ ਸੁਆਮੀ ਸਤਿਸੰਗ ਬਿਆਸ ਤੋਂ ਇਲਾਵਾ ਸਮਾਜਿਕ ਸੰਸਥਾਵਾਂ ਕਰ ਰਹੀਆਂ ਲਗਾਤਾਰ ਸੇਵਾ

ਬਟਾਲਾ, 9 ਅਪ੍ਰੈਲ (ਕਾਹਲੋਂ)-ਬਟਾਲਾ ਅਤੇ ਆਸ-ਪਾਸ ਦੇ ਇਲਾਕਿਆਂ 'ਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦੇ ਗੁਰਦੁਆਰਾ ਸ੍ਰੀ ਕੰਧ ਸਾਹਿਬ, ਸਤਿਕਰਤਾਰੀਆਂ ਸਾਹਿਬ, ਅੱਚਲ ਸਾਹਿਬ, ਹੋਠੀਆਂ ਸਾਹਿਬ, ਗੁਰਦੁਆਰਾ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਆਦਿ ...

ਪੂਰੀ ਖ਼ਬਰ »

ਵਧੀਕ ਜ਼ਿਲ੍ਹਾ ਮੈਜਿਸਟੇ੍ਰਟ ਵਲੋਂ ਪਾਬੰਦੀ ਦੇ ਹੁਕਮ ਲਾਗੂ

ਗੁਰਦਾਸਪੁਰ, 9 ਅਪੈ੍ਰਲ (ਆਰਿਫ਼)-ਵਧੀਕ ਜ਼ਿਲ੍ਹਾ ਮੈਜਿਸਟਰੇਟ ਤਜਿੰਦਰ ਸਿੰਘ ਸੰਧੂ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ (1973) ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਗੁਰਦਾਸਪੁਰ ਵਿਚ ਅਸਲਾ ਭੰਡਾਰ ਸ਼ਿਕਾਰ ਮਾਛੀਆਂ ਤਹਿਸੀਲ ਡੇਰਾ ਬਾਬਾ ਨਾਨਕ ਅਤੇ ...

ਪੂਰੀ ਖ਼ਬਰ »

ਰਾਜ ਰਾਣੀ ਦੇ ਪਰਿਵਾਰ ਦੇ ਕਰੀਬ 116 ਸੰਪਰਕ ਲੋਕਾਂ 'ਚੋਂ ਅੱਜ ਤੱਕ ਕਰੀਬ ਲਈ 99 ਸੈਂਪਲ

ਪਠਾਨਕੋਟ, 9 ਅਪ੍ਰੈਲ (ਆਰ. ਸਿੰਘ)-ਡਿਪਟੀ ਕਮਿਸ਼ਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜ਼ਿਲ੍ਹਾ ਪਠਾਨਕੋਟ ਅਧੀਨ ਆਉਂਦੇ ਹਲਕਾ ਸੁਜਾਨਪੁਰ ਨਿਵਾਸੀ ਮਹਿਲਾ ਰਾਜ ਰਾਣੀ ਦਾ ਕੋਰੋਨਾ ਟੈੱਸਟ ਪਾਜ਼ੀਟਿਵ ਆਉਣ ਤੋਂ ਬਾਅਦ ਜ਼ਿਲ੍ਹਾ ...

ਪੂਰੀ ਖ਼ਬਰ »

ਚੋਰੀ ਦੇ 10 ਮੋਟਰਸਾਈਕਲਾਂ ਸਮੇਤ 3 ਕਾਬੂ

ਕਾਲਾ ਅਫਗਾਨਾ, 9 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਪੁਲਿਸ ਥਾਣਾ ਡੇਰਾ ਬਾਬਾ ਨਾਨਕ ਵਲੋਂ ਚੋਰੀ ਦੇ 10 ਮੋਟਰਸਾਈਕਲ ਸਮੇਤ ਪਹਿਲਾਂ ਵੀ ਸਮਾਜ ਵਿਰੋਧੀ ਗਤੀਵਿਧੀਆਂ 'ਚ ਸ਼ਾਮਿਲ ਰਹਿਣ ਵਾਲੇ ਤਿੰਨ ਦੋਸ਼ੀਆ ਨੂੰ ਗਿ੍ਫਤਾਰ ਕਰਨ 'ਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ | ਇਸ ...

ਪੂਰੀ ਖ਼ਬਰ »

ਸੰਜੀਵਨੀ ਨਸ਼ਾ ਛੁਡਾਊ ਕੇਂਦਰ ਬਟਾਲਾ ਵਲੋਂ ਮੁੱਖ ਮੰਤਰੀ ਰਾਹਤ ਕੋਸ਼ ਵਿਚ 25 ਹਜ਼ਾਰ ਦਾ ਯੋਗਦਾਨ

ਬਟਾਲਾ, 9 ਅਪ੍ਰੈਲ (ਕਾਹਲੋਂ)-ਕੋਰੋਨਾ ਵਾਇਰਸ ਦਾ ਟਾਕਰਾ ਕਰਨ ਲਈ ਜਿਥੇ ਕੇਂਦਰ ਅਤੇ ਰਾਜ ਸਰਕਾਰਾਂ ਆਪਣੀ ਪੂਰੀ ਵਾਹ ਲਗਾ ਰਹੀਆਂ, ਉੱਥੇ ਸਰਕਾਰ ਦਾ ਸਾਥ ਦੇਣ ਲਈ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣ ਵੀ ਮੈਦਾਨ ਵਿਚ ਆਏ ਹਨ | ਬਟਾਲਾ ਸਥਿਤ ਸੰਜੀਵਨੀ ਨਸ਼ਾ ਛੁਡਾਊ ...

ਪੂਰੀ ਖ਼ਬਰ »

ਹਜ਼ਾਰਾਂ ਟਨ ਝੋਨਾ ਅਤੇ ਚੌਲ ਸ਼ੈਲਰਾਂ ਵਿਚ ਲੱਗਣ ਕਾਰਨ ਸ਼ੈਲਰ ਮਾਲਕ ਪ੍ਰੇਸ਼ਾਨ

ਬਟਾਲਾ, 9 ਅਪ੍ਰੈਲ (ਕਾਹਲੋਂ)-ਸ਼ੈਲਰਾਂ ਵਿਚ ਹਜ਼ਾਰਾਂ ਟਨ ਜਮ੍ਹਾ ਹੋਏ ਚੌਲ ਅਤੇ ਝੋਨੇ ਨੂੰ ਲੈ ਕੇ ਸਰਕਾਰਾਂ ਵਲੋਂ ਨਾ ਚੁੱਕਣ 'ਤੇ ਸ਼ੈਲਰ ਮਾਲਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜ਼ਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਰਾਈਸ ਮਿੱਲ ਐਸੋਸੀਏਸ਼ਨ ਦੇ ...

ਪੂਰੀ ਖ਼ਬਰ »

ਰਾਧਾ ਸੁਆਮੀ ਸਤਿਸੰਗ ਘਰ ਨਵਾਂ ਪਿੰਡ ਵਲੋਂ ਰੋਜ਼ਾਨਾ ਲੋੜਵੰਦਾਂ ਲਈ ਘਰ-ਘਰ ਪਹੁੰਚਾਇਆ ਜਾ ਰਿਹੈ ਲੰਗਰ

ਬਟਾਲਾ, 9 ਅਪ੍ਰੈਲ (ਕਾਹਲੋਂ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਲੱਗੇ ਕਰਫ਼ਿਊ ਦੌਰਾਨ ਲੋੜਵੰਦ ਪਰਿਵਾਰਾਂ ਨੂੰ ਹਰ ਸੰਭਵ ਸਹੂਲਤ ਦੇਣ ਦੇ ਲਈ ਜਿਥੇ ਪੰਜਾਬ ਸਰਕਾਰ ਵਲੋਂ ਯਤਨ ਕੀਤੇ ਜਾ ਰਹੇ ਹਨ, ਉਥੇ ਸਮਾਜ ਸੇਵੀ ਜਥਬੰਦੀ ਅਤੇ ਧਾਰਮਿਕ ਸੰਸਥਾਵਾਂ ਵੀ ਵਧ ਚੜ੍ਹ ਕੇ ...

ਪੂਰੀ ਖ਼ਬਰ »

ਗੁੱਜਰ ਭਾਈਚਾਰੇ ਦੇ ਦੁੱਧ ਦੀ ਖ਼ਰੀਦ ਨੰੂ ਯਕੀਨੀ ਬਣਾਇਆ ਜਾਵੇ-ਖੱਬੀਆਂ ਪਾਰਟੀਆਂ

ਗੁਰਦਾਸਪੁਰ, 9 ਅਪ੍ਰੈਲ (ਗੁਰਪ੍ਰਤਾਪ ਸਿੰਘ)-ਦੇਸ਼ ਅੰਦਰ ਕੋਰੋਨਾ ਵਾਇਰਸ ਦੇ ਚੱਲਦਿਆਂ ਸ਼ਹਿਰ ਅੰਦਰ ਗੁੱਜਰ ਭਾਈਚਾਰੇ ਸਬੰਧੀ ਅਫ਼ਵਾਹ ਫੈਲਣ ਤੋਂ ਬਾਅਦ ਗੁੱਜਰ ਭਾਈਚਾਰੇ ਤੋਂ ਲੋਕ ਦੁੱਧ ਨਹੀਂ ਲੈ ਰਹੇ ਹਨ ਅਤੇ ਡੇਅਰੀ ਮਾਲਕਾਂ ਵਲੋਂ ਵੀ ਕਈ ਥਾਵਾਂ 'ਤੇ ਗੁੱਜਰ ...

ਪੂਰੀ ਖ਼ਬਰ »

ਬਾਹਰੀ ਸੂਬਿਆਂ ਅਤੇ ਪਿੰਡਾਂ ਤੋਂ ਆਉਣ ਵਾਲੀਆਂ ਕੰਬਾਇਨਾਂ ਦੇ ਮੁਲਾਜ਼ਮਾਂ ਦੀ ਡਾਕਟਰੀ ਜਾਂਚ ਹੋਵੇ

ਘੁਮਾਣ, 9 ਅਪ੍ਰੈਲ (ਬੰਮਰਾਹ)-ਕੋਰੋਨਾ ਵਾਇਰਸ ਦੇ ਚਲਦਿਆਂ ਜਿਥੇ ਕਿ ਪੰਜਾਬ ਵਿਚ ਕਰਫਿਊ ਚੱਲ ਰਿਹਾ ਹੈ ਅਤੇ ਇਸੇ ਦੇ ਚਲਦਿਆਂ ਹੀ ਵੱਖ-ਵੱਖ ਜ਼ਿਲਿ੍ਹਆਂ ਵਿਚ ਵੱਖ-ਵੱਖ ਆਦੇਸ਼ ਜਾਰੀ ਹੋ ਰਹੇ ਹਨ | ਇਸੇ ਤਰ੍ਹਾਂ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਵਲੋਂ ...

ਪੂਰੀ ਖ਼ਬਰ »

ਲੋਕ ਪੰਚਾਇਤਾਂ ਤੇ ਪ੍ਰਸ਼ਾਸਨ ਦਾ ਸਹਿਯੋਗ ਕਰਨ-ਬਖਤਾਵਰ ਸਿੰਘ ਚੋਰਾਂਵਾਲੀ

ਕਿਲ੍ਹਾ ਲਾਲ ਸਿੰਘ, 9 ਅਪ੍ਰੈਲ (ਬਲਬੀਰ ਸਿੰਘ)-ਕੋਰੋਨਾ ਵਾਇਰਸ ਦੀ ਮਹਾਮਾਰੀ ਦਿਨੋ-ਦਿਨ ਆਪਣੇ ਪੈਰ ਪਸਾਰਦੀ ਜਾ ਰਹੀ ਹੈ | ਇਸ ਤੋਂ ਬਚਣ ਲਈ ਲੋਕਾਂ ਨੂੰ ਆਪਣੇ ਘਰਾਂ ਅੰਦਰ ਹੀ ਰਹਿਣਾ ਚਾਹੀਦਾ ਹੈ ਅਤੇ ਪ੍ਰਸ਼ਾਸਨ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਲੋਕਾਂ ...

ਪੂਰੀ ਖ਼ਬਰ »

ਐੱਸ.ਐੱਮ.ਓ. ਵਲੋਂ ਕੋਰੋਨਾ ਵਾਇਰਸ ਸਬੰਧੀ ਸਿਹਤ ਕਰਮਚਾਰੀਆਂ ਨੂੰ ਦਿੱਤੀ ਟੇ੍ਰਨਿੰਗ

ਦੋਰਾਂਗਲਾ, 9 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)-ਸਿਵਲ ਸਰਜਨ ਗੁਰਦਾਸਪੁਰ ਡਾ: ਕਿਸ਼ਨ ਚੰਦ ਦੇ ਦਿਸ਼ਾ ਨਿਰਦੇਸ਼ਾਂ 'ਤੇ ਐਸ.ਐਮ.ਓ. ਦੋਰਾਂਗਲਾ ਡਾ: ਲਹਿੰਬਰ ਰਾਮ ਵਲੋਂ ਸਿਹਤ ਸੈਂਟਰ ਸਾਧੂਚੱਕ ਵਿਖੇ ਕੋਵਿਡ-19 ਨੰੂ ਲੈ ਕੇ ਐਸ.ਐਲ.ਵੀ., ਏ.ਐਨ.ਐਮ. ਅਤੇ ਆਸ਼ਾ ਵਰਕਰਾਂ ਦੀ ...

ਪੂਰੀ ਖ਼ਬਰ »

ਦਸਮੇਸ਼ ਖਾਲਸਾ ਸਕੂਲ ਭੰਡਾਲ ਵਲੋਂ ਆਨਲਾਈਨ ਪੜ੍ਹਾਈ ਸ਼ੁਰੂ

ਵਡਾਲਾ ਬਾਂਗਰ, 9 ਅਪ੍ਰੈਲ (ਦਤਵਿੰਦਰ ਸਿੰਘ ਭੁੰਬਲੀ)-ਸੂਬੇ ਅੰਦਰ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਰੱਖਦਿਆਂ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੌਰਾਨ ਸਕੂਲ ਬੰਦ ਹੋਣ ਕਰਕੇ ਇਲਾਕੇ ਦੇ ਨਾਮਵਰ ਸਕੂਲ ਦਸਮੇਸ਼ ਖਾਲਸਾ ਮਾਡਲ ਸਕੂਲ ਭੰਡਾਲ ਨੇ ਵਿਦਿਆਰਥੀਆਂ ...

ਪੂਰੀ ਖ਼ਬਰ »

ਡੋਮੀਨਾਜ਼ ਪੀਜ਼ਾ ਨੇ ਜ਼ੀਰੋ ਕੰਟੈਕਟ ਡਲਿਵਰੀ ਕੀਤੀ ਸ਼ੁਰੂ-ਮੈਨੇਜਰ ਰਾਜ

ਗੁਰਦਾਸਪੁਰ, 9 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਸਥਾਨਿਕ ਜੇਲ੍ਹ ਰੋਡ ਸਥਿਤ ਡੋਮੀਨਾਜ਼ ਪੀਜ਼ਾ ਵਲੋਂ ਸ਼ਹਿਰ ਅੰਦਰ ਆਪਣੇ ਗ੍ਰਾਹਕਾਂ ਲਈ ਜ਼ੀਰੋ ਕੰਟੈਕਟ ਡਲਿਵਰੀ ਦੀ ਸ਼ੁਰੂਆਤ ਕੀਤੀ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੋਮੀਨਾਜ਼ ਦੇ ਬਰਾਂਚ ਮੈਨੇਜਰ ਰਾਜ ...

ਪੂਰੀ ਖ਼ਬਰ »

'ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ: ਓਬਰਾਏ ਵਲੋਂ ਪੁਲਿਸ ਵਿਭਾਗ ਨੂੰ ਸੈਨੇਟਾਈਜ਼ਰ ਭੇਟ

ਗੁਰਦਾਸਪੁਰ, 9 ਅਪ੍ਰੈਲ (ਆਰਿਫ਼)-ਕੋਰੋਨਾ ਵਾਇਰਸ ਮਹਾਾਮਾਰੀ ਦੇ ਫੈਲੇ ਪ੍ਰਕੋਪ ਨਾਲ ਲੜਾਈ ਲੜਨ ਵਾਲੇ ਪੁਲਿਸ ਅਧਿਕਾਰੀਆਾ ਤੇ ਜਵਾਨਾਂ ਸਮੇਤ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ, ਮੁਲਾਜ਼ਮਾਂ ਤੇ ਮੈਡੀਕਲ ਸਟਾਫ਼ ਲਈ 'ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ' ਦੇ ...

ਪੂਰੀ ਖ਼ਬਰ »

ਮਲਟੀਪਰਪਜ਼ ਹੈੱਲਥ ਇੰਪਲਾਈਜ਼ ਯੂਨੀਅਨ ਦਾ ਵਫ਼ਦ ਸਿਵਲ ਸਰਜਨ ਨੰੂ ਮਿਲਿਆ

ਗੁਰਦਾਸਪੁਰ, 9 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਦਾ ਵਫਦ ਵਰਕਰਾਂ ਦੀਆਂ ਮੁਸ਼ਕਿਲਾਂ ਸਬੰਧੀ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੋਹਲ ਦੀ ਪ੍ਰਧਾਨਗੀ ਹੇਠ ਸਿਵਲ ਸਰਜਨ ਗੁਰਦਾਸਪੁਰ ਨੰੂ ਮਿਲਿਆ | ਇਸ ਸਬੰਧੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਬੁਢਾਪਾ ਪੈਨਸ਼ਨ ਲੈਣ ਲਈ ਬਜ਼ੁਰਗਾਂ ਨੰੂ ਖਾਣੇ ਪੈ ਰਹੇ ਹਨ ਧੱਕੇ

ਨਰੋਟ ਮਹਿਰਾ, 9 ਅਪ੍ਰੈਲ (ਰਾਜ ਕੁਮਾਰੀ)-ਦੇਸ਼ ਦੇ ਪ੍ਰਧਾਨ ਮੰਤਰੀ ਨੇ ਨੋਟਬੰਦੀ ਦੇ ਸਮੇਂ ਵੀ ਦੇਸ਼ ਨੰੂ ਲਾਈਨਾਂ ਵਿਚ ਲੱਗਣ 'ਤੇ ਮਜਬੂਰ ਕੀਤਾ ਸੀ | ਪਰ ਹੁਣ ਦੁਬਾਰਾ ਦੇਸ਼ ਦੇ ਬਜ਼ੁਰਗ ਲੋਕਾਂ ਨੰੂ ਤੇਜ਼ ਧੁੱਪ ਵਿਚ ਲਾਈਨਾਂ ਵਿਚ ਖੜ੍ਹਾ ਰਹਿਣ 'ਤੇ ਮਜ਼ਬੂਰ ਕਰ ਦਿੱਤਾ ...

ਪੂਰੀ ਖ਼ਬਰ »

ਬਿਨਾਂ ਮਾਸਕ ਜਨਤਕ ਥਾਵਾਂ 'ਤੇ ਜਾਣ ਵਾਲਿਆਂ 'ਤੇ ਹੋਵੇਗੀ ਕਾਰਵਾਈ-ਡਿਪਟੀ ਕਮਿਸ਼ਨਰ

ਬਿਮਾਰ ਬੰਦੇ ਦੀ ਸੂਚਨਾ ਸਿਹਤ ਵਿਭਾਗ ਨੰੂ ਦੇਣ ਦੀ ਜਿੰਮੇਵਾਰੀ ਘਰ ਦੇ ਮੁਖੀ ਦੇ ਹੋਵੇਗੀ ਪਠਾਨਕੋਟ, 9 ਅਪ੍ਰੈਲ (ਆਰ. ਸਿੰਘ)-ਬਿਨਾਂ ਮਾਸਕ ਦੇ ਜਨਤਕ ਥਾਵਾਂ 'ਤੇ ਜਾਣ ਵਾਲਿਆਂ ਿਖ਼ਲਾਫ਼ ਜਿਥੇ ਕਾਰਵਾਈ ਹੋਵੇਗੀ, ਉਥੇ ਹੀ ਬਿਮਾਰ ਬੰਦੇ ਦੀ ਸੂਚਨਾ ਸਿਹਤ ਵਿਭਾਗ ਨੰੂ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਮਾਪਿਆਾ ਤੋਂ ਫੀਸ ਮੰਗਣ ਵਾਲੇ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਸਮੇਤ ਪੰਜਾਬ ਦੇ 48 ਸਕੂਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ

ਗੁਰਦਾਸਪੁਰ, 9 ਅਪ੍ਰੈਲ (ਆਰਿਫ਼)-ਪੰਜਾਬ ਸਰਕਾਰ ਦੀਆਾ ਹਦਾਇਤਾਾ ਦੇ ਉਲਟ ਕਰਫ਼ਿਊ ਦੌਰਾਨ ਵਿਦਿਆਰਥੀਆਾ ਦੇ ਮਾਪਿਆਾ ਤੋਂ ਫੀਸ ਮੰਗਣ ਵਾਲੇ ਗੁਰੂ ਨਾਨਕ ਪਬਲਿਕ ਸਕੂਲ ਕਾਲਾ ਬਾਲਾ ਸਮੇਤ ਸੂਬੇ ਦੇ 48 ਹੋਰ ਸਕੂਲਾਾ ਨੂੰ ਸਿੱਖਿਆ ਵਿਭਾਗ ਵਲੋਂ ਕਾਰਨ ਦੱਸੋ ਨੋਟਿਸ ...

ਪੂਰੀ ਖ਼ਬਰ »

ਕਣਕ ਦੀ ਖ਼ਰੀਦ ਨੂੰ ਲੈ ਕੇ ਦਾਣਾ ਮੰਡੀ 'ਚ ਤਿਆਰੀਆਂ ਸ਼ੁਰੂ, 30-30 ਫੁੱਟ 'ਤੇ ਲਗਾਏ ਨਿਸ਼ਾਨ-ਸਕੱਤਰ ਬਿਕਰਮਜੀਤ ਸਿੰਘ

ਬਟਾਲਾ, 9 ਅਪ੍ਰੈਲ (ਕਾਹਲੋਂ)-ਸਕੱਤਰ ਦਾਣਾ ਮੰਡੀ ਬਟਾਲਾ ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਣਕ ਦੇ ਸੀਜਨ ਨੂੰ ਲੈ ਕੇ ਦਾਣਾ ਮੰਡੀ ਵਿਚ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੀ ਉਪਰਾਲੇ ...

ਪੂਰੀ ਖ਼ਬਰ »

ਮੁਸ਼ਕਿਲ ਦੀ ਘੜੀ 'ਚ ਹਲਕਾ ਫਤਹਿਗੜ੍ਹ ਚੂੜੀਆਂ ਦੇ ਲੋਕ ਸੰਨੀ ਦਿਓਲ ਤੋਂ ਮਦਦ ਦੀ ਉਡੀਕ 'ਚ

ਫਤਹਿਗੜ੍ਹ ਚੂੜੀਆਂ, 9 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਕੋਰੋਨਾ ਵਾਇਰਸ ਨੂੰ ਲੈ ਕੇ ਚੱਲ ਰਹੀ ਮੁਸ਼ਕਿਲ ਘੜੀ 'ਚ ਹਲਕਾ ਫਤਹਿਗੜ੍ਹ ਚੂੜੀਆਂ ਦੇ ਲੋਕ ਸੰਨੀ ਦਿਓਲ ਤੋਂ ਮਦਦ ਦੀ ਉਡੀਕ ਕਰ ਰਹੇ ਹਨ ਅਤੇ ਜਿਉਂ-ਜਿਉਂ ਦਿਨ ਬੀਤ ਰਹੇ ਹਨ, ਤਿਉਂ- ਤਿਉਂ ਲੋੜਵੰਦ ਗਰੀਬ ਲੋਕਾਂ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ ਵਾਲਿਆਂ ਦੇ ਪੁਲਿਸ ਨੇ ਕੀਤੇ ਚਲਾਨ

ਗੁਰਦਾਸਪੁਰ, 9 ਅਪ੍ਰੈਲ (ਗੁਰਪ੍ਰਤਾਪ ਸਿੰਘ)-ਕੋਰੋਨਾ ਵਾਇਰਸ ਦੇ ਚੱਲਦਿਆਂ ਲੱਗੇ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ 15 ਦੇ ਕਰੀਬ ਦੋ ਪਹੀਆ ਅਤੇ ਚਾਰ ਪਹੀਆ ਵਾਹਨਾਂ ਦੇ ਪੁਲਿਸ ਵਲੋਂ ਚਲਾਨ ਕੀਤੇ ਜਾਣ ਖ਼ਬਰ ਪ੍ਰਾਪਤ ਹੋਈ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏ.ਐਸ.ਆਈ. ...

ਪੂਰੀ ਖ਼ਬਰ »

ਡੀ.ਟੀ.ਐੱਫ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰ.) ਅਤੇ (ਐਲ.) ਦੀਆਂ ਆਸਾਮੀਆਂ ਭਰਨ ਸਬੰਧੀ ਸਿੱਖਿਆ ਮੰਤਰੀ ਤੋਂ ਮੰਗ

ਗੁਰਦਾਸਪੁਰ, 9 ਅਪ੍ਰੈਲ (ਆਲਮਬੀਰ ਸਿੰਘ)-ਪੰਜਾਬ ਸਰਕਾਰ ਵਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਸਿੱਖਿਆ ਵਿਭਾਗ ਨਾਲ ਸਬੰਧਿਤ ਦੋਨੋਂ ਉੱਚ ਅਹੁਦੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.) ਅਤੇ (ਐਲ.) ਦੇ 58 ਸਾਲ ਤੋਂ ਬਾਅਦ ਸੇਵਾ-ਮੁਕਤ ਹੋਣ ਸਬੰਧੀ ਲਏ ਗਏ ਸ਼ਲਾਘਾਯੋਗ ਫੈਸਲੇ ਨਾਲ ...

ਪੂਰੀ ਖ਼ਬਰ »

ਦੁਨੇਰਾ ਝਿਕਲਾ 'ਚ ਰਹਿ ਰਹੇ ਪ੍ਰਵਾਸੀ ਪਰਿਵਾਰਾਂ ਨੂੰ ਅਜੇ ਤੱਕ ਨਹੀਂ ਮਿਲੀ ਸਰਕਾਰੀ ਰਾਹਤ

ਧਾਰਕਲਾਂ, 9 ਅਪ੍ਰੈਲ (ਨਰੇਸ਼ ਪਠਾਨੀਆ)-ਦੁਨੇਰਾ ਝਿਕਲਾ ਵਿਚ ਪਿਛਲੇ ਕਈ ਸਾਲਾਂ ਤੋਂ ਰਹਿ ਰਹੇ ਰਾਜਸਥਾਨ ਰਾਜ ਦੇ ਪਰਿਵਾਰ ਘਰ-ਘਰ ਫੇਰੀਆਂ ਲਗਾ ਕੇ ਸਾਮਾਨ ਵੇਚਦੇ ਸਨ | ਇਨ੍ਹਾਂ 4 ਪਰਿਵਾਰਾਂ ਵਿਚ 20 ਮੈਂਬਰ ਹਨ | ਇਨ੍ਹਾਂ ਪਰਿਵਾਰਾਂ ਦੇ ਮੁਖੀਆ ਨੰੂ ਰਤੀ ਰਾਮ ਨੇ ਦੱਸਿਆ ...

ਪੂਰੀ ਖ਼ਬਰ »

ਕਰਫ਼ਿਊ ਦੀ ਉਲੰਘਣਾ ਕਰਨ 'ਤੇ ਇਕ ਦੁਕਾਨਦਾਰ ਦੇ ਿਖ਼ਲਾਫ਼ ਮਾਮਲਾ ਦਰਜ

ਡਮਟਾਲ, 9 ਅਪ੍ਰੈਲ (ਰਾਕੇਸ਼ ਕੁਮਾਰ)-ਸਾਡਾ ਦੇਸ਼ ਕੋਰੋਨਾ ਦੇ ਮਹਾਂਮਾਰੀ ਨਾਲ ਲੜ ਰਿਹਾ ਹੈ ਅਤੇ ਕੁਝ ਦੁਕਾਨਦਾਰ ਚੰਦ ਪੈਸਿਆਂ ਦੀ ਖ਼ਾਤਰ ਸਰਕਾਰ ਦੇ ਹੁਕਮਾਂ ਨੂੰ ਸਿੱਕੇ 'ਤੇ ਢੰਗ ਕਰਫ਼ਿਊ ਦੀ ਉਲੰਘਣਾ ਕਰਦੇ ਹੋਏ, ਇਕ ਦੁਕਾਨਦਾਰ ਦੇ ਿਖ਼ਲਾਫ਼ 188 ਤਹਿਤ ਕੇਸ ਦਰਜ ...

ਪੂਰੀ ਖ਼ਬਰ »

ਜ਼ਿਲ੍ਹਾ ਸਿੱਖਿਆ ਅਫਸਰਾਂ ਦੀਆਂ ਦੋਵੇਂ ਆਸਾਮੀਆਂ ਖਾਲੀ ਹੋਣ ਕਾਰਨ ਨਹੀਂ ਮਿਲ ਸਕੀ ਅਧਿਆਪਕਾਂ ਨੂੰ ਤਨਖ਼ਾਹ

ਬਟਾਲਾ, 9 ਅਪ੍ਰੈਲ (ਕਾਹਲੋਂ)-ਜ਼ਿਲ੍ਹਾ ਗੁਰਦਾਸਪੁਰ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਪ੍ਰਾਇਮਰੀ ਦੋਵੇਂ ਆਸਾਮੀਆਂ ਖਾਲੀ ਹੋਣ ਕਾਰਨ ਅਧਿਆਪਕਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਨਹੀਂ ਮਿਲ ਸਕੀ | ਜ਼ਿਕਰਯੋਗ ਹੈ ਕਿ 28 ਫਰਵਰੀ ਨੂੰ ਜ਼ਿਲ੍ਹਾ ਸਿੱਖਿਆ ...

ਪੂਰੀ ਖ਼ਬਰ »

ਵਾਰਡ ਨੰ: 23 ਭੰਡਾਰੀ ਮੁਹੱਲਾ 'ਚ ਦਵਾਈ ਦਾ ਕੀਤਾ ਛਿੜਕਾਅ

ਬਟਾਲਾ, 9 ਅਪ੍ਰੈਲ (ਕਾਹਲੋਂ)-ਕੋਰੋਨਾ ਵਾਇਰਸ ਦੀ ਭਿਆਨਕ ਬਿਮਾਰੀ ਤੋਂ ਆਪਣੇ ਮੁਹੱਲੇ ਨੂੰ ਸੁਰੱਖਿਅਤ ਕਰਨ ਦੇ ਮੰਤਵ ਨਾਲ ਸਾਬਕਾ ਕੌਾਸਲਰ ਸੁਮਨ ਹਾਂਡਾ ਦੀ ਅਗਵਾਈ 'ਚ ਵਾਰਡ ਨੰ: 23 ਭੰਡਾਰੀ ਮੁਹੱਲੇ 'ਚ ਸੈਨੇਟਾਈਜ਼ਰ ਦਾ ਛਿੜਕਾਅ ਕੀਤਾ ਗਿਆ | ਇਸ ਮੌਕੇ ਉਨ੍ਹਾਂ ਕਿਹਾ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੱਬੇਹਾਲੀ ਵਲੋਂ ਲੋਕਾਂ ਦੀ ਸੇਵਾ ਲਈ ਚਲਾਇਆ ਜਾ ਰਿਹਾ ਹੈ ਨਿਰੰਤਰ ਲੰਗਰ

ਗੁਰਦਾਸਪੁਰ, 9 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ/ਗੁਰਪ੍ਰਤਾਪ ਸਿੰਘ)-ਕੋਰੋਨਾ ਵਾਇਰਸ ਦੇ ਚੱਲਦਿਆਂ ਜਿੱਥੇ ਗੁਰਦਾਸਪੁਰ ਅਤੇ ਇਸ ਦੇ ਆਸ ਪਾਸ ਇਲਾਕਿਆਂ ਵਿਚ ਜਿੱਥੇ ਨਿਰੰਤਰ ਕਰਫਿਊ ਜਾਰੀ ਹੈ | ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਸਾਬਕਾ ...

ਪੂਰੀ ਖ਼ਬਰ »

ਵਿਧਾਇਕ ਪਾਹੜਾ ਨੇ ਜਥੇਦਾਰ ਕਰਤਾਰ ਸਿੰਘ ਪਾਹੜਾ ਟਰੱਸਟ ਦੇ ਸਹਿਯੋਗ ਨਾਲ 1000 ਪਰਿਵਾਰ ਨੂੰ ਵੰਡਿਆ ਰਾਸ਼ਨ

ਗੁਰਦਾਸਪੁਰ, 9 ਅਪ੍ਰੈਲ (ਸੁਖਵੀਰ ਸਿੰਘ ਸੈਣੀ)-ਕੋਰੋਨਾ ਵਾਇਰਸ ਦੇ ਖਾਤਮੇ ਲਈ ਪੰਜਾਬ ਅੰਦਰ ਚੱਲ ਰਹੇ ਕਰਫਿਊ ਦੌਰਾਨ ਹਲਕਾ ਗੁਰਦਾਸਪੁਰ ਦੇ ਗਰੀਬ ਅਤੇ ਲੋੜਵੰਦ ਲੋਕਾਂ ਤੱਕ ਰਾਸ਼ਨ ਪਹੰੁਚਾਉਣ ਲਈ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਵਲੋਂ ਜਥੇਦਾਰ ਕਰਤਾਰ ਸਿੰਘ ...

ਪੂਰੀ ਖ਼ਬਰ »

ਗੁੱਜਰਾਂ ਤੇ ਮੁਸਲਮਾਨ ਭਾਈਚਾਰੇ ਿਖ਼ਲਾਫ਼ ਪੈਦਾ ਕੀਤੀ ਜਾ ਰਹੀ ਫ਼ਿਰਕੂ ਨਫ਼ਰਤ ਤੇ ਸਮਾਜਿਕ ਬਾਈਕਾਟ ਦੀ ਕੀਤੀ ਜ਼ੋਰਦਾਰ ਨਿਖ਼ੇਧੀ

ਪਠਾਨਕੋਟ, 9 ਅਪ੍ਰੈਲ (ਆਰ. ਸਿੰਘ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂਆਾ ਕਾਮਰੇਡ ਨੱਥਾ ਸਿੰਘ ਢਡਵਾਲ ਅਤੇ ਕਾਮਰੇਡ ਸ਼ਿਵ ਕੁਮਾਰ ਨੇ ਲੋਕਾਾ ਨੂੰ ਅਪੀਲ ਕੀਤੀ ਕਿ ਨੋਵਲ ਕਰੋਨਾ ਵਾਇਰਸ ਕੋਵਿਡ-19 ਭਿਆਨਕ ਮਹਾਾਮਾਰੀ ਜਿੰਨੀ ਤੇਜ਼ੀ ਨਾਲ਼ ਪੂਰੇ ਸੰਸਾਰ ਅੰਦਰ ...

ਪੂਰੀ ਖ਼ਬਰ »

ਕਣਕ ਦੀ ਫਸਲ ਨੰੂ ਅੱਗ ਤੋਂ ਬਚਾਉਣ ਲਈ ਕਿਸਾਨ ਖੁਦ ਵੀ ਰਹਿਣ ਸਾਵਧਾਨ-ਇੰਜ: ਜਤਿੰਦਰ ਸ਼ਰਮਾ

ਦੋਰਾਂਗਲਾ, 9 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)-ਕਣਕ ਦੀ ਪੱਕੀ ਫ਼ਸਲ ਨੰੂ ਅੱਗ ਲੱਗਣ ਜਿਹੀਆਂ ਘਟਨਾਵਾਂ ਨੰੂ ਰੋਕਣ ਲਈ ਕਿਸਾਨ ਸਾਵਧਾਨੀਆਂ ਵਰਤਣ ਤਾਂ ਜੋ ਕਣਕ ਦੀ ਫ਼ਸਲ ਨੰੂ ਅੱਗ ਲੱਗਣ ਤੋਂ ਬਚਾਇਆ ਜਾ ਸਕੇ | ਉਪ ਮੰਡਲ ਅਫ਼ਸਰ ਦੋਰਾਂਗਲਾ ਇੰਜੀ: ਜਤਿੰਦਰ ਸ਼ਰਮਾ ...

ਪੂਰੀ ਖ਼ਬਰ »

ਸ਼ੋ੍ਰਮਣੀ ਕਮੇਟੀ ਮੁਲਾਜ਼ਮ ਦਸਵੰਧ ਕੱਢ ਕੇ ਲੋੜਵੰਦਾਂ ਨੂੰ ਪਹੁੰਚਾਉਣਗੇ ਰਸਦ

ਡੇਰਾ ਬਾਬਾ ਨਾਨਕ 9 ਅਪ੍ਰੈਲ (ਵਿਜੇ ਸ਼ਰਮਾ)-ਕੋਰੋਨਾ ਵਾਇਰਸ ਕਾਰਨ ਪੈਦਾ ਹੋਏ ਹਾਲਾਤ ਦੇ ਮੱਦੇਨਜ਼ਰ ਜਿੱਥੇ ਪਹਿਲਾਂ ਹੀ ਸ਼ੋ੍ਰਮਣੀ ਕਮੇਟੀ ਵਲੋਂ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡਾਂ ਅੰਦਰ ਲੋੜਵੰਦ ਲੋਕਾਂ ਲਈ ਲੰਗਰ ਦੀ ਸੇਵਾ ਜਾਰੀ ਹੈ, ਉਥੇ ਗੁਰਦੁਆਰਾ ਸ੍ਰੀ ...

ਪੂਰੀ ਖ਼ਬਰ »

ਮਾਤਾ ਗੁੱਜਰੀ ਪਬਲਿਕ ਸਕੂਲ ਅਮੀਪੁਰ ਵਲੋਂ ਵਿਦਿਆਰਥੀਆਂ ਨੰੂ ਆਨਲਾਈਨ/ਵਟਸਐਪ 'ਤੇ ਘਰ ਦਾ ਕੰਮ ਭੇਜਣਾ ਨਿਰੰਤਰ ਜਾਰੀ

ਗੁਰਦਾਸਪੁਰ, 9 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਮਾਤਾ ਗੁਜਰੀ ਪਬਲਿਕ ਸਕੂਲ ਅਮੀਪੁਰ ਦੇ ਅਧਿਆਪਕਾਂ ਵਲੋਂ ਬੱਚਿਆਂ ਨੰੂ ਘਰ ਦਾ ਕੰਮ ਲਗਾਤਾਰ ਆਨਲਾਈਨ ਅਤੇ ਵੱਟਸਅਪ ਵਿਦਿਆਰਥੀਆਂ ਨੰੂ ਪੂਰੀ ਜ਼ਿੰਮੇਵਾਰੀ ਨਿਭਾਉਂਦਿਆਂ ਲਗਾਤਾਰ ਭੇਜਿਆ ਜਾ ਰਿਹਾ ਹੈ | ਸਕੂਲ ਦੇ ...

ਪੂਰੀ ਖ਼ਬਰ »

ਭਾਈ ਘਨੱਈਆ ਰਾਹਤ ਰਸੋਈ 'ਚ ਪਿਛਲੇ 12 ਦਿਨਾਂ ਤੋਂ ਜ਼ਰੂਰਤਮੰਦਾਂ ਲਈ ਤਿਆਰ ਹੋ ਰਿਹੈ ਲੰਗਰ

ਦੀਨਾਨਗਰ, 9 ਅਪ੍ਰੈਲ (ਸੰਧੂ/ਸੋਢੀ/ਸ਼ਰਮਾ)-ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਯਾਦਗਾਰ ਗੁਰਦੁਆਰਾ ਸਾਹਿਬ ਵਿਖੇ ਕੋਰੋਨਾ ਵਾਇਰਸ ਕਾਰਨ ਚੱਲ ਰਹੇ ਕਰਫ਼ਿਊ ਦੌਰਾਨ ਜ਼ਰੂਰਤਮੰਦ ਲੋਕਾਾ ਨੂੰ ਲੰਗਰ ਦੀ ਸੁਵਿਧਾ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ 'ਭਾਈ ਘਨੱਈਆ ...

ਪੂਰੀ ਖ਼ਬਰ »

ਕ੍ਰਾਾਤੀਵਾਦੀ ਰਾਸ਼ਟਰੀ ਸੰਤ ਅਚਾਰੀਆ ਸੰਜੇ ਮੁਨੀ ਨੇ ਪੰਜਾਬ ਦੇ ਰਾਜਪਾਲ ਦੇ ਨਾਲ ਕੀਤੀ ਮੁਲਾਕਾਤ

ਪਠਾਨਕੋਟ, 9 ਅਪ੍ਰੈਲ (ਆਰ. ਸਿੰਘ)-ਧਨੇਂਦਰ ਪਦਮਾਵਤੀ ਜਾਗਿ੍ਤ ਮੰਡਲ ਦੇ ਸੰਸਥਾਪਕ ਕ੍ਰਾਾਤੀਵਾਦੀ ਰਾਸ਼ਟਰੀ ਸੰਤ ਆਚਾਰੀਆ ਸੰਜੇ ਮੁਨੀ ਜੀ ਵਲੋਂ ਪੰਜਾਬ ਦੇ ਰਾਜਪਾਲ ਬੀ.ਪੀ. ਬਦਨੋਰ ਦੇ ਨਾਲ ਚੰਡੀਗੜ੍ਹ ਵਿਚ ਵਿਸ਼ੇਸ਼ ਮੁਲਾਕਾਤ ਕੀਤੀ¢ਇਸ ਮੌਕੇ ਅਚਾਰੀਆ ਸੰਜੇ ਮੰਨੀ ...

ਪੂਰੀ ਖ਼ਬਰ »

ਪਿੰਡਾਂ 'ਚ ਮੁਕੰਮਲ ਲਾਕਡਾਊਨ ਕਰਕੇ ਪਿੰਡਾਂ ਵਾਲਿਆਂ ਨੇ ਸ਼ਹਿਰੀਆਂ ਨੂੰ ਪਛਾੜਿਆ

ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪੂਰੀ ਇਕਜੁੱਟਤਾ ਨਾਲ ਹੋਏ ਕਾਰਜਸ਼ੀਲ ਵਡਾਲਾ ਗ੍ਰੰਥੀਆਂ, 9 ਅਪ੍ਰੈਲ (ਗੁਰਪ੍ਰਤਾਪ ਸਿੰਘ ਕਾਹਲੋਂ)-ਕੋਰੋਨਾ ਵਾਇਰਸ ਕਾਰਨ ਪੂਰੇ ਵਿਸ਼ਵ ਭਰ ਵਿਚ ਸਰਕਾਰਾਂ ਵਲੋਂ ਲਾਕਡਾਊਨ ਕੀਤਾ ਗਿਆ ਹੈ, ਜਿਸ ਦੇ ਤਹਿਤ ਦੇਸ਼ ਦੇ ਪ੍ਰਧਾਨ ਮੰਤਰੀ ...

ਪੂਰੀ ਖ਼ਬਰ »

ਸੇਂਟ ਸੋਲਜ਼ਰ ਅਕੈਡਮੀ ਵਲੋਂ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਈ

ਪੰਜਗਰਾਈਆਂ, 9 ਅਪ੍ਰੈਲ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਬਹਾਦੁਰ ਹੁਸੈਨ ਵਿਖੇ ਚੱਲ ਰਹੀ ਸੇਂਟ ਸੋਲਜ਼ਰ ਅਕੈਡਮੀ ਦੇ ਪ੍ਰਬੰਧਕਾਂ ਨੇ ਸਕੂਲੀ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਸ਼ੁਰੂ ਕਰਵਾਈ ਹੈ | ਸਕੂਲ ਦੇ ਮੈਨੇਜਿੰਗ ਡਾਇਰੈਕਟਰ ਵੀਰ ਸਿੰਘ ਬਾਜਵਾ ਨੇ ...

ਪੂਰੀ ਖ਼ਬਰ »

ਐੱਸ.ਬੀ.ਆਈ. ਪੈਨਸ਼ਨਰਾਂ ਤੇ ਸੀਨੀਅਰ ਸਿਟੀਜ਼ਨਾਂ ਨੰੂ ਦੇ ਰਿਹੈ ਵਿਸ਼ੇਸ਼ ਸੁਵਿਧਾਵਾਂ-ਵਿਨੇ ਮਹਾਜਨ

ਪਠਾਨਕੋਟ, 9 ਅਪ੍ਰੈਲ (ਚੌਹਾਨ)-ਸ਼ਹਿਰ ਦੇ ਸੀਨੀਅਰ ਸਿਟੀਜ਼ਨ ਅਤੇ ਸੀਨੀਅਰ ਪੈਨਸ਼ਨਰਾਂ ਦੀ ਸੁਵਿਧਾ ਲਈ ਸਟੇਟ ਬੈਂਕ ਆਫ਼ ਇੰਡੀਆ ਵਲੋਂ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਕਿ ਬੈਂਕ 'ਚ ਆਉਣ 'ਤੇ ਉਨ੍ਹਾਂ ਨੰੂ ਕਿਸੇ ਪ੍ਰਕਾਰ ਦੀ ਅਸੁਵਿਧਾ ਦਾ ਸਾਹਮਣਾ ਕਰਨਾ ਪਵੇ | ਇਹ ...

ਪੂਰੀ ਖ਼ਬਰ »

ਸ੍ਰੀ ਨਾਮਦੇਵ ਦਰਬਾਰ ਕਮੇਟੀ ਵਲੋਂ 200 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਜ਼ਰੂਰਤ ਦੀਆਂ ਵਸਤਾਂ ਮੁਹੱਈਆ ਕਰਵਾਈਆਂ

ਘੁਮਾਣ, 9 ਅਪ੍ਰੈਲ (ਬੰਮਰਾਹ)-ਸ੍ਰੀ ਨਾਮਦੇਵ ਦਰਬਾਰ ਕਮੇਟੀ ਵਲੋਂ ਜਿਥੇ ਗੁਰਦੁਆਰਾ ਸ੍ਰੀ ਨਾਮਦੇਵ ਦਰਬਾਰ ਵਿਖੇ ਨਿਰੰਤਰ 24 ਘੰਟੇ ਲੰਗਰ ਦੀ ਸੇਵਾ ਚਲਦੀ ਸੀ, ਉੱਥੇ ਪੰਜਾਬ ਵਿਚ ਕਰਫ਼ਿਊ ਦੇ ਹਾਲਾਤ ਨੂੰ ਮੁੱਖ ਰੱਖਦਿਆਂ 21 ਮਾਰਚ ਤੋਂ ਹੀ ਲੋੜਵੰਦ ਪਰਿਵਾਰਾਂ ਨੂੰ ...

ਪੂਰੀ ਖ਼ਬਰ »

ਸਾਬਕਾ ਸੈਨਿਕ ਨੇ ਕੋਰੋਨਾ ਵਾਇਰਸ ਨਾਲ ਹੋਈ ਮੌਤ ਵਾਲਿਆਂ ਦਾ ਅੰਤਿਮ ਸੰਸਕਾਰ ਕਰਨ ਦੀ ਕੀਤੀ ਪੇਸ਼ਕਸ਼

ਫਤਹਿਗੜ੍ਹ ਚੂੜੀਆਂ, 9 ਅਪ੍ਰੈਲ (ਧਰਮਿੰਦਰ ਸਿੰਘ ਬਾਠ)-ਫਤਹਿਗੜ੍ਹ ਚੂੜੀਆਂ ਬੱਦੋਵਾਲ ਰੋਡ ਦੇ ਨਿਵਾਸੀ ਸਾਬਕਾ ਸੈਨਿਕ ਮੁਖਤਾਰ ਸਿੰਘ ਨੇ ਐਲਾਨ ਕੀਤਾ ਕਿ ਜਿਹੜੇ ਵਿਅਕਤੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਜਾਣ 'ਤੇ ਜਿਹੜੇ ਪਰਿਵਾਰ ਵਾਲਿਆਂ ਵਲੋਂ ਅੰਤਿਮ ਸੰਸਕਾਰ ...

ਪੂਰੀ ਖ਼ਬਰ »

ਡੇਰਾ ਬਾਬਾ ਨਾਨਕ ਹਲਕੇ ਦੇ ਪਿੰਡਾਂ 'ਚ ਗਰੀਬਾਂ ਨਾਲ ਪੰਜਾਬ ਸਰਕਾਰ ਵਲੋ ਰਾਸ਼ਨ ਵੰਡਣ ਵਿਚ ਹੋ ਰਿਹਾ ਹੈ ਪੱਖਪਾਤ-ਰੰਧਾਵਾ

ਵਡਾਲਾ ਬਾਾਗਰ, 9 ਅਪ੍ਰੈਲ (ਮਨਪ੍ਰੀਤ ਸਿੰਘ ਘੁੰਮਣ)-ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਪੰਜਾਬ ਤੋਂ ਸੀਨੀਅਰ ਮੀਤ ਪ੍ਰਧਾਨ ਸ: ਇੰਦਰਜੀਤ ਸਿੰਘ ਰੰਧਾਵਾ ਵਲੋਂ ਪੰਜਾਬ ਸਰਕਾਰ ਵਲੋਂ ਕਰਫਿਊ ਦੌਰਾਨ ਹਲਕੇ ਦੇ 15-20 ਦੇ ਕਰੀਬ ਪਿੰਡ ...

ਪੂਰੀ ਖ਼ਬਰ »

ਵਿਧਾਇਕ ਲੋਧੀਨੰਗਲ ਦੇ ਨਿਰਦੇਸ਼ਾਂ ਤਹਿਤ ਤਿਆਰ ਕੀਤਾ ਲੰਗਰ ਲੋੜਵੰਦਾਂ 'ਚ ਵੰਡਣਾ ਸ਼ੁਰੂ

ਕਾਲਾ ਅਫਗਾਨਾ, 9 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਵਿਧਾਇਕ ਲਖਬੀਰ ਸਿੰਘ ਲੋਧੀਨੰਗਲ ਵਲੋਂ ਦਿੱਤੇ ਗਏ ਨਿਰਦੇਸ਼ਾਂ ਸਦਕਾ ਕੋਰੋਨਾ ਵਾਇਰਸ ਦੇ ਚਲਦਿਆਂ ਬੰਦ ਦੌਰਾਨ ਲੋੜਵੰਦ ਲੋਕਾਂ ਦੇ ਲਈ ਤਿਆਰ ਕੀਤੇ ਗਏ ਲੰਗਰਾਂ ਦੀ ਸ਼ੁਰੂਆਤ ਹਲਕੇ ਦੇ ਪਿੰਡ ਕਿਲ੍ਹਾ ਦੇਸਾ ਸਿੰਘ ...

ਪੂਰੀ ਖ਼ਬਰ »

ਹੂੜ੍ਹਮੱਤੀਏ ਲੋਕਾਂ ਲਈ ਪੁਲਿਸ ਦੇ ਕੌੜੇ ਬੋਲ ਤੇ ਡਾਂਗਾਂ ਭਵਿੱਖ 'ਚ ਸੰਜੀਵਨੀ ਬੂਟੀ ਵਾਂਗ ਸਿੱਧ ਹੋਣਗੀਆਂ-ਸੂਝਵਾਨ ਆਗੂ

ਪੁਰਾਣਾ ਸ਼ਾਲਾ, 9 ਅਪ੍ਰੈਲ (ਗੁਰਵਿੰਦਰ ਸਿੰਘ ਗੋਰਾਇਆ)-ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਹਦਾਇਤਾਂ ਅਨੁਸਾਰ ਬੇਸ਼ੱਕ 90 ਫ਼ੀਸਦੀ ਸੂਝਵਾਨ ਲੋਕ ਪੂਰੇ ਸੰਜਮ ਨਾਲ ਕਰਫ਼ਿਊ ਦੇ ਨਿਯਮਾਾ ਦੀਆਾ ਪਾਲਣਾ ਕਰਦੇ ਹੋਏ ਪਿਛਲੇ ਮਹੀਨੇ ਤੋਂ ਲਗਾਤਾਰ ਆਪੋ ਆਪਣੇ ਘਰਾਾ ਅੰਦਰ ...

ਪੂਰੀ ਖ਼ਬਰ »

24 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ, ਦੋ ਅਣਪਛਾਤੇ ਨੌਜਵਾਨਾਂ ਵਿਰੁੱਧ ਮਾਮਲਾ ਦਰਜ

ਨਰੋਟ ਜੈਮਲ ਸਿੰਘ, 9 ਅਪ੍ਰੈਲ (ਗੁਰਮੀਤ ਸਿੰਘ)-ਪੁਲਿਸ ਥਾਣਾ ਨਰੋਟ ਜੈਮਲ ਸਿੰਘ ਵਲੋਂ ਦਰਿਆ ਰਾਵੀ ਰਾਹੀਂ ਨਾਜਾਇਜ਼ ਸਪਲਾਈ ਦੇ ਉਦੇਸ਼ ਨਾਲ ਲਿਆਂਦੀ ਜਾ ਰਹੀ 24 ਬੋਤਲਾਂ ਸ਼ਰਾਬ ਨੂੰ ਬਰਾਮਦ ਕਰ ਦੋ ਅਣਪਛਾਤੇ ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ | ਇਸ ਸਬੰਧੀ ...

ਪੂਰੀ ਖ਼ਬਰ »

ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਗੁੱਜਰਾਂ ਦੇ ਡੇਰਿਆਂ ਦੀ ਜਾਂਚ

ਊਧਨਵਾਲ, 9 ਅਪ੍ਰੈਲ (ਪਰਗਟ ਸਿੰਘ)-ਸਿਹਤ ਵਿਭਾਗ ਦੀ ਟੀਮ ਨੇ ਸੀ.ਐਚ.ਸੀ. ਭਾਮ ਦੇ ਮੁੱਖ ਅਫ਼ਸਰ ਡਾ. ਰਣਜੀਤ ਸਿੰਘ ਦੀ ਅਗਵਾਈ ਹੇਠ ਪਿੰਡ ਹਰਪੁਰਾ ਧੰਦੋਈ ਦੇ ਗੁੱਜਰ ਭਾਈਚਾਰੇ ਨਾਲ ਸਬੰਧਿਤ ਡੇਰਿਆਂ ਦਾ ਦੌਰਾ ਕੀਤਾ | ਇਸ ਸਬੰਧੀ ਹੈਲਥ ਇੰਸਪੈਕਟਰ ਕੁਲਜੀਤ ਸਿੰਘ ਨੇ ਕਿਹਾ ...

ਪੂਰੀ ਖ਼ਬਰ »

ਡੇਰਾ ਪਠਾਣਾ ਅਕੈਡਮੀ ਵਲੋਂ ਆਨਲਾਈਨ ਜਮਾਤਾਂ ਸ਼ੁਰੂ

ਕੋਟਲੀ ਸੂਰਤ ਮੱਲ੍ਹੀ, 9 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਖਤਰਨਾਕ ਕੋਰੋਨਾ ਵਾਇਰਸ ਤੋਂ ਲੋਕਾਂ ਦੇ ਬਚਾਅ ਲਈ ਸਰਕਾਰ ਵਲੋਂ ਸੂਬੇ ਅੰਦਰ ਲਗਾਏ ਗਏ ਕਰਫਿਊ ਦੇ ਚਲਦਿਆਂ ਸੰਤ ਬਾਬਾ ਹਜ਼ਾਰਾ ਸਿੰੰਘ ਅਕੈਡਮੀ ਡੇਰਾ ਪਠਾਣਾ ਵਲੋਂ ਬੱਚਿਆ ਦੀਆ ਆਨਲਾਈਨ ਜਮਾਤਾਂ ਸ਼ੁਰੂ ...

ਪੂਰੀ ਖ਼ਬਰ »

ਸੱਤਾਧਾਰੀ ਪਾਰਟੀ ਦੇ ਲੋਕ ਰਾਸ਼ਨ ਵੰਡਣ ਵਿਚ ਕਰ ਰਹੇ ਨੇ ਪੱਖਪਾਤ-ਛੀਨਾ

ਦੀਨਾਨਗਰ, 9 ਅਪ੍ਰੈਲ (ਸੰਧੂ/ਸੋਢੀ/ਸ਼ਰਮਾ)-ਕਰੋਨਾ ਵਾਇਰਸ ਨੂੰ ਲੈ ਕੇ ਪੂਰੀ ਦੁਨੀਆਂ ਇਸ ਵੇਲੇ ਭਾਰੀ ਸੰਕਟ ਤੋਂ ਜੂਝ ਰਹੀ ਹੈ | ਇਸ ਦੇ ਚੱਲਦਿਆਂ ਸੂਬੇ ਦੇ ਲੋਕਾਂ ਨੂੰ ਇਸ ਵਾਇਰਸ ਦੀ ਲਪੇਟ ਵਿਚ ਆਉਣ ਤੋਂ ਬਚਾਉਣ ਲਈ ਸੂਬੇ ਦੇ ਸਾਰੇ ਜ਼ਿਲਿ੍ਹਆਂ ਵਿਚ ਪਿਛਲੇ ਦੋ ਹਫ਼ਤੇ ...

ਪੂਰੀ ਖ਼ਬਰ »

ਬੈਂਕ ਖਾਤਿਆਂ ਦਾ ਪੈਸਾ ਹੁਣ ਡਾਕਘਰਾਂ ਤੋਂ ਆਧਾਰ ਕਾਰਡ ਜ਼ਰੀਏ ਕਢਵਾ ਸਕੋਗੇ-ਪ੍ਰਕਾਸ਼ ਸਿੰਘ/ਗੁਰਮੁਖ ਸਿੰਘ

ਗੁਰਦਾਸਪੁਰ, 9 ਅਪ੍ਰੈਲ (ਭਾਗਦੀਪ ਸਿੰਘ ਗੋਰਾਇਆ)-ਹੁਣ ਤੁਹਾਨੰੂ ਬੈਂਕ ਜਾਣ ਦੀ ਜ਼ਰੂਰਤ ਨਹੀਂ ਤੇ ਕਿਸੇ ਵੀ ਡਾਕਘਰ ਵਿਚੋਂ ਤੁਸੀਂ ਪੈਸੇ ਕਢਵਾ ਸਕੋਗੇ | ਡਾਕ ਵਿਭਾਗ ਨੇ ਪੂਰੇ ਦੇਸ਼ ਅੰਦਰ ਆਧਾਰ ਅਨੇਬਲ ਪੇਮੈਂਟ ਸਿਸਟਮ ਸ਼ੁਰੂ ਕਰ ਦਿੱਤਾ ਹੈ ਅਤੇ ਕਿਸੇ ਵੀ ਡਾਕਘਰ ...

ਪੂਰੀ ਖ਼ਬਰ »

ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਸਾਖੀ ਮੇਲਾ ਨਹੀਂ ਹੋਵੇਗਾ-ਮੈਨੇਜਰ

ਧਾਰੀਵਾਲ, 9 ਅਪ੍ਰੈਲ (ਸਵਰਨ ਸਿੰਘ)-ਸਥਾਨਕ ਇਤਿਹਾਸਕ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਵਿਖੇ ਲਗਾਏ ਜਾਣ ਵਾਲਾ ਸਾਲਾਨਾ ਵਿਸਾਖੀ ਮੇਲਾ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਕਰਫ਼ਿਊ ਕਰਕੇ ਰੱਦ ਕੀਤਾ ਗਿਆ ਹੈ | ਇਸ ਸਬੰਧ ਵਿਚ ਮੈਨੇਜਰ ਬਖਸੀਸ ਸਿੰਘ ਗੁੰਨੋਪੁਰ ਨੇ ਦੱਸਿਆ ...

ਪੂਰੀ ਖ਼ਬਰ »

ਐੱਸ.ਐੱਮ.ਓ ਡਾ: ਅਰੋੜਾ ਨੇ 30 ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਕੀਤੀ ਭੇਟ

ਧਾਰੀਵਾਲ, 9 ਅਪ੍ਰੈਲ (ਜੇਮਸ ਨਾਹਰ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਪ੍ਰਭਾਵ ਤੋਂ ਸੂਬਾ ਵਾਸੀਆਂ ਨੂੰ ਬਚਾਉਣ ਦੇ ਮੰਤਵ ਨਾਲ ਕੀਤੀ ਤਾਲਾਬੰਦੀ ਅਤੇ ਲਗਾਏ ਕਰਫ਼ਿਊ ਦੌਰਾਨ ਐੱਸ.ਐੱਮ.ਓ. ਧਾਰੀਵਾਲ ਡਾ: ਰਜਿੰਦਰ ਅਰੋੜਾ ਅਤੇ ਬਿਸ਼ਪ ਰੋਕਸ ਬਰਨਾ ਬਾਸ ਸੰਧੂ ਚਰਚ ਆਫ਼ ...

ਪੂਰੀ ਖ਼ਬਰ »

ਚੀਮਾ ਖੁੱਡੀ ਦੇ ਕਿਸਾਨਾਂ ਦੀ ਸਾਰ ਲੈਣ ਪੁਹੰਚੇ ਖੇਤੀਬਾੜੀ ਅਧਿਕਾਰੀ

ਸ੍ਰੀ ਹਰਿਗੋਬਿੰਦਪੁਰ, 9 ਅਪ੍ਰੈਲ (ਕੰਵਲਜੀਤ ਸਿੰਘ ਚੀਮਾ)-ਸ੍ਰੀ ਹਰਿਗੋਬਿੰਦਪੁਰ ਨਜ਼ਦੀਕ ਪਿੰਡ ਚੀਮਾ ਖੁੱਡੀ ਦੇ ਕਿਸਾਨ ਪਰਮਿੰਦਰ ਸਿੰਘ ਪਿੰਦੂ, ਸਤਨਾਮ ਸਿੰਘ ਸੱਤਾ, ਅਜੈਬ ਸਿੰਘ, ਗੁਰਮੁੱਖ ਸਿੰਘ ਆਦਿ ਨੇ ਬੀਤੇ ਦਿਨ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ ...

ਪੂਰੀ ਖ਼ਬਰ »

ਚੇਅਰਮੈਨ ਰਵੀ ਬਾਜਵਾ ਵਲੋਂ ਸੈੱਲਫ ਹੈੱਲਪ ਗਰੁੱਪ ਕਾਲਾ ਅਫਗਾਨਾ ਨੂੰ 20 ਹਜ਼ਾਰ ਮਾਸਕ ਬਣਾ ਕੇ ਦੇਣ ਦਾ ਟੀਚਾ ਪੂਰਾ

ਕਾਲਾ ਅਫਗਾਨਾ, 9 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)-ਆਜੀਵਕਾ ਮਿਸ਼ਨ ਅਧੀਨ ਚੱਲ ਰਹੇ ਸੈਲਫ ਹੈੱਲਪ ਗਰੁੱਪ ਕਾਲਾ ਅਫਗਾਨਾ ਵਲੋਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਰਵੀਨੰਦਨ ਸਿੰਘ ਰਵੀ ਬਾਜਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ 20 ਹਜ਼ਾਰ ਮਾਸਕ ਤਿਆਰ ਕਰਕੇ ਲੋੜਵੰਦਾਂ ਨੂੰ ...

ਪੂਰੀ ਖ਼ਬਰ »

ਵਾਢੀ ਲਈ ਤਿਆਰ ਕਣਕ ਦੀ ਫ਼ਸਲ ਮੌਕੇ ਕਿਸਾਨ ਸਾਵਧਾਨੀਆਂ ਵਰਤਣ-ਐੱਸ.ਡੀ.ਓ.

ਪੰਜਗਰਾਈਆਂ, 9 ਅਪ੍ਰੈਲ (ਬਲਵਿੰਦਰ ਸਿੰਘ)-66 ਕੇ.ਵੀ. ਸਬ ਸਟੇਸ਼ਨ ਪੰਜਗਰਾਈਆਂ ਦੇ ਉਪ ਮੰਡਲ ਅਫਸਰ ਲਲਿਤ ਕੁਮਾਰ ਨੇ ਕਿਸਾਨ ਵੀਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਜਦ ਕਿ ਖੇਤਾਂ ਵਿਚ ਕਣਕ ਦੀ ਫਸਲ ਵਢਾਈ ਲਈ ਤਿਆਰ ਖੜੀ ਹੈ, ਕਿਸਾਨਾਂ ਨੂੰ ਕੁਝ ਸਾਵਧਾਨੀਆਂ ...

ਪੂਰੀ ਖ਼ਬਰ »

ਸਰਕਾਰ ਦੀਆਂ ਹਦਾਇਤਾਂ ਅਨੁਸਾਰ ਲੋੜਵੰਦਾਂ ਤੱਕ ਪਹੰੁਚਾਇਆ ਜਾ ਰਿਹਾ ਰਾਸ਼ਨ-ਪਰਮਸੁਨੀਲ ਲੱਡੂ

ਕੋਟਲੀ ਸੂਰਤ ਮੱਲ੍ਹੀ, 9 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਭਿਆਨਕ ਰੂਪ ਧਾਰਨ ਕਰ ਰਹੀ ਕੋਰੋਨਾ ਵਾਇਰਸ ਦੀ ਬਿਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਪੰਜਾਬ ਸਰਕਾਰ ਵਲੋਂ ਲਗਾਏ ਗਏ ਕਰਫਿਊ ਦੌਰਾਨ ਦਿਹਾੜੀਦਾਰ ਮਜ਼ਦੂਰਾਂ ਤੇ ਕਿਰਤੀ ਕਾਮਿਆਂ ਨੂੰ ਆ ਰਹੀਆਂ ਮੁਸ਼ਕਲਾਂ ...

ਪੂਰੀ ਖ਼ਬਰ »

ਬਾਹਰਲੇ ਰਾਜਾਂ 'ਚ ਤੂੜੀ ਦਾ ਕਾਰੋਬਾਰ ਕਰ ਕੇ ਵਾਪਸ ਆਉਣ ਵਾਲਿਆਂ ਕੋਲੋਂ ਡਰਨ ਲੱਗੇ ਪਿੰਡ ਵਾਸੀ

ਕਲਾਨੌਰ, 9 ਅਪ੍ਰੈਲ (ਪੁਰੇਵਾਲ)-ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤਾਲਾਬੰਦੀ ਕੀਤੀ ਹੋਈ ਹੈ ਅਤੇ ਕਰਫ਼ਿਊ ਦੌਰਾਨ ਆਵਾਜਾਈ ਵੀ ਬੰਦ ਚੱਲ ਰਹੀ ਹੈ, ਜਦਕਿ ਪੰਜਾਬ 'ਚੋਂ ਬਾਹਰਲੇ ਰਾਜਾਂ ਹਿਮਾਚਲ ਪ੍ਰਦੇਸ਼ ਆਦਿ 'ਚ ਤੂੜੀ ਆਦਿ ਦਾ ਕਰੋਬਾਰ ਕਰਕੇ ਵਾਪਸ ਆਉਣ ਵਾਲਿਆਂ ਕੋਲੋਂ ...

ਪੂਰੀ ਖ਼ਬਰ »

ਗਰੀਬਾਂ ਤੇ ਮਜ਼ਦੂਰਾਂ ਨੰੂ ਰਾਸ਼ਨ 'ਤੇ ਇਲਾਜ ਦੀ ਫੌਰੀ ਬਿਨਾਂ ਸ਼ਰਤ ਮੁਹੱਈਆ ਕਰਵਾਏ-ਮਾਸਟਰ ਸੁਭਾਸ਼

ਪਠਾਨਕੋਟ, 9 ਅਪ੍ਰੈਲ (ਚੌਹਾਨ)-ਗਰੀਬਾਂ ਤੇ ਮਜ਼ਦੂਰਾਂ ਦੀ ਆਵਾਜ਼ ਬਣ ਕੇ ਵਿਚਰ ਰਹੇ ਮਾਸਟਰ ਸੁਭਾਸ਼ ਸ਼ਰਮਾ ਤੇ ਆਪਣੇ ਕੁਝ ਸਾਥੀਆਂ ਸਮੇਤ ਅਜੋਕੇ ਨਾਜ਼ੁਕ ਸਮੇਂ ਵਿਚ ਪ੍ਰਸ਼ਾਸਨ ਨੰੂ ਫੌਰੀ ਤੌਰ 'ਤੇ ਮੁੱਢਲੇ ਪੱਧਰ 'ਤੇ ਰਾਸ਼ਨ ਅਤੇ ਇਲਾਜ ਦੀ ਸਹਾਇਤਾ ਯਕੀਨੀ ਬਣਾਉਣ ...

ਪੂਰੀ ਖ਼ਬਰ »

ਜ਼ਰੂਰੀ ਐਮਰਜੈਂਸੀ ਮੌਕੇ ਪ੍ਰਾਈਵੇਟ ਡਾਕਟਰ ਮਰੀਜ਼ਾਂ ਨੂੰ ਚੈੱਕਅੱਪ ਕਰਨ ਤੋਂ ਹਟਣ ਲੱਗੇ ਪਿੱਛੇ

ਤਰਨ ਤਾਰਨ, 9 ਅਪ੍ਰੈਲ (ਹਰਿੰਦਰ ਸਿੰਘ)-ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਦੇ ਚਲਦਿਆਂ ਦੇਸ਼ 'ਚ ਐਲਾਨੀ ਗਈ ਮੈਡੀਕਲ ਐਮਰਜੈਂਸੀ ਰੱਬ ਦਾ ਦਰਜਾ ਪ੍ਰਾਪਤ ਡਾਕਟਰ ਹੁਣ ਮਰੀਜ਼ਾਂ ਦੀ ਜਾਂਚ ਕਰਨ ਤੋਂ ਪਿੱਛੇ ਹਟਣ ਲੱਗ ਪਏ ਹਨ | ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ 'ਚ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਸ਼੍ਰੋਮਣੀ ਕਮੇਟੀ ਮੁਲਾਜਮ ਔਰਤ ਨੂੰ ਕੀਤਾ ਇਕਾਂਤਵਾਸ

ਝਬਾਲ, 9 ਅਪ੍ਰੈਲ (ਸੁਖਦੇਵ ਸਿੰਘ)-ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਕਸੇਲ ਵਿਖੇ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਔਰਤ ਨੂੰ 14 ਦਿਨ ਲਈ ਇਕਾਂਤਵਾਸ ਕਰ ਕੇ ਉਨ੍ਹਾਂ ਦੇ ਘਰ ਦੇ ਬਾਹਰ ਇਕਾਂਤਵਾਸ ਦੇ ਪੋਸਟਰ ਤੇ ਹੱਥਾਂ 'ਤੇ ਮੋਹਰ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਜਾਰੀ ਸਮਾਜਿਕ ਦੂਰੀ ਦੇ ਹੁਕਮਾਂ ਨੂੰ ਸਰਕਾਰੀ ਕਣਕ ਦੇ ਲਾਭਪਾਤਰੀਆਂ ਛਿੱਕੇ ਟੰਗਿਆ

ਮਜੀਠਾ, 9 ਅਪ੍ਰੈਲ (ਜਗਤਾਰ ਸਿੰਘ ਸਹਿਮੀ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਗਏ ਕਰਫਿਊ ਦੌਰਾਨ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਕੋਰੋਨਾ ਦੇ ਦਿਨੋ ਦਿਨ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਜਿਥੇ ਲੋਕਾਂ ਨੂੰ ਆਪਸੀ ਸਮਾਜਿਕ ਦੂਰੀ ਬਣਾਈ ਰੱਖਣ ...

ਪੂਰੀ ਖ਼ਬਰ »

ਝੂਠੀਆਂ ਅਫਵਾਹਾਂ ਫੈਲਾਉਣ ਤੇ ਭੀੜ ਇਕੱਠੀ ਕਰਨ 'ਤੇ ਇਕ ਔਰਤ ਿਖ਼ਲਾਫ਼ ਮੁਕੱਦਮਾ ਦਰਜ

ਰਾਜਾਸਾਂਸੀ, 9 ਅਪ੍ਰੈਲ (ਹਰਦੀਪ ਸਿੰਘ ਖੀਵਾ)-ਪੁਲਿਸ ਥਾਣਾ ਰਾਜਾਸਾਂਸੀ ਵਲੋਂ ਰਾਜਾਸਾਂਸੀ ਦੀ ਇਕ ਇਸਤਰੀ ਪ੍ਰਧਾਨ ਦੇ ਬਿਆਨਾਂ ਦੇ ਆਧਾਰ 'ਤੇ ਇਕ ਔਰਤ ਿਖ਼ਲਾਫ਼ ਕਰਫਿਊ ਦੌਰਾਨ ਝੂਠੀਆਂ ਅਫਵਾਹਾਂ ਫੈਲਾਉਣ ਤੇ ਭੀੜ ਇੱਕਠੀ ਕਰਨ 'ਤੇ ਮੁੱਕਦਮਾ ਦਰਜ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਖਡੂਰ ਸਾਹਿਬ ਦਾ ਵਿਅਕਤੀ ਲਾਪਤਾ

ਖਡੂਰ ਸਾਹਿਬ, 9 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਕੁਲਵੰਤ ਸਿੰਘ (70) ਪੁੱਤਰ ਪ੍ਰੀਤਮ ਸਿੰਘ ਵਾਸੀ ਖਡੂਰ ਸਾਹਿਬ ਜੋ ਕਿ 5 ਅਪ੍ਰੈਲ ਨੂੰ ਘਰੋਂ ਪਿੰਡ ਸਰਲੀ ਤਹਿਸੀਲ ਖਡੂਰ ਸਾਹਿਬ ਨੂੰ ਗਿਆ, ਪਰ ਅੱਜ ਤੱਕ ਵਾਪਸ ਨਹੀਂ ਮੁੜਿਆ | ਜਾਣਕਾਰੀ ਦਿੰਦੇ ਹੋਏ ਲਾਪਤਾ ਵਿਅਕਤੀ ਦੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਬੱਚਿਆਂ ਤੇ ਗਰਭਵਤੀ ਔਰਤਾਂ ਦੀ ਘਰਾਂ ਤੱਕ ਪਹੁੰਚਾਈ 14 ਅਪ੍ਰੈਲ ਤੱਕ ਦੀ ਖੁਰਾਕ-ਡੀ. ਸੀ.

ਤਰਨ ਤਾਰਨ, 9 ਅਪ੍ਰੈਲ (ਹਰਿੰਦਰ ਸਿੰਘ)-ਕਰਫਿਊ ਦੌਰਾਨ ਭਾਵੇਂ ਸਾਰਾ ਜਨ-ਜੀਵਨ ਰੁਕਿਆ ਹੋਇਆ ਹੈ, ਪਰ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਾਰੀਆਂ ਜ਼ਰੂਰੀ ਵਸਤਾਂ ਉਨ੍ਹਾਂ ਦੇ ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ...

ਪੂਰੀ ਖ਼ਬਰ »

ਕਰਨਲ ਭੁੱਲਰ ਨੇ ਆਗੂਆਂ ਸਮੇਤ ਲੋੜਵੰਦਾਂ ਨੂੰ ਵੰਡੀ ਰਾਹਤ ਸਮੱਗਰੀ

ਕੋਟਲੀ ਸੂਰਤ ਮੱਲ੍ਹੀ, 9 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਕੋਰੋਨਾ ਵਾਇਰਸ ਦੇ ਚਲਦਿਆਂ ਲਗਾਏ ਗਏ ਕਰਫ਼ਿਊ ਦੌਰਾਨ ਦਿਹਾੜੀਦਾਰ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦਿਆਂ ਕਰਨਲ ਅਮਰਜੀਤ ਸਿੰਘ ਭੁੱਲਰ ਵਲੋਂ ਆਗੂਆਂ ਸਮੇਤ ਪਿੰਡ ਭੁੱਲਰ 'ਚ ਲੋੜਵੰਦਾਂ ...

ਪੂਰੀ ਖ਼ਬਰ »

ਐੱਸ.ਐੱਸ. ਬਾਜਵਾ ਸਕੂਲ ਕਾਦੀਆਂ 'ਚ ਆਨਲਾਈਨ ਪੜ੍ਹਾਈ 11 ਤੋਂ ਸ਼ੁਰੂ

ਬਟਾਲਾ, 9 ਅਪ੍ਰੈਲ (ਕਾਹਲੋਂ)-ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਵਿਚ ਆਨਲਾਈਨ ਪੜ੍ਹਾਈ 11 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ | ਆਨਲਾਈਨ ਪੜ੍ਹਾਈ ਕਰਨ ਦਾ ਸਮਾ 8:30 ਵਜੇ ਤੋਂ 2:30 ਵਜੇ ਤੱਕ ਹੋਵੇਗਾ | ਪੜ੍ਹਾਈ ਕਰਨ ਦਾ ਤਰੀਕ ਯੂਮ ਮੀਟਿੰਗ ਐਪ 'ਤੇ ਦਿੱਤਾ ਗਿਆ ਹੈ, ਜਿਸ ਦੇ ਲਈ ...

ਪੂਰੀ ਖ਼ਬਰ »

ਸਿਵਲ ਹਸਪਤਾਲ ਤਰਨ ਤਾਰਨ ਵਿਖੇ ਆਟੋਮੈਟਿਕ ਸੈਨੀਟਾਈਜ਼ਰ ਮਸ਼ੀਨ ਲਗਾਈ

ਤਰਨ ਤਾਰਨ, 9 ਅਪ੍ਰੈਲ (ਪਰਮਜੀਤ ਜੋਸ਼ੀ, ਕੱਦਗਿੱਲ)-ਜ਼ਿਲ੍ਹਾ ਤਰਨ ਤਾਰਨ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ | ਸਰਕਾਰੀ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਅਤੇ ਤਰਨ ਤਾਰਨ ਦੀਆਂ 8 ...

ਪੂਰੀ ਖ਼ਬਰ »

ਪੁਲਿਸ, ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਦਾ ਕੋਰੋਨਾ ਟੈੱਸਟ ਪਹਿਲ ਦੇ ਆਧਾਰ 'ਤੇ ਕਰਵਾਏ ਸਰਕਾਰ-ਪਵਾਰ

ਗੁਰਦਾਸਪੁਰ, 9 ਐਪ੍ਰਲ (ਆਰਿਫ਼)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਇਸ ਮੁਸੀਬਤ ਦੀ ਘੜੀ 'ਚ ਡਾਕਟਰ, ਪੈਰਾ ਮੈਡੀਕਲ ਸਟਾਫ਼ ਅਤੇ ਪੁਲਿਸ ਜਵਾਨ ਮੋਹਰਲੀ ਕਤਾਰ 'ਚ ਕਈ ਦਿਨਾਂ ਤੋਂ ਦਿਨ ਰਾਤ ਸੇਵਾਵਾਂ ਦੇ ਰਹੇ ਹਨ | ਜਿਸ ਨਾਲ ਉਹ ਸੈਂਕੜੇ ਲੋਕਾਂ ਦੇ ਸੰਪਰਕ ਵਿਚ ...

ਪੂਰੀ ਖ਼ਬਰ »

ਨਗਰ ਨਿਗਮ ਵਲੋਂ ਸ਼ਹਿਰ ਨੰੂ ਕੀਤਾ ਜਾ ਰਿਹੈ ਸੈਨੇਟਾਈਜ਼

ਪਠਾਨਕੋਟ, 9 ਅਪ੍ਰੈਲ (ਚੌਹਾਨ)-ਕੋਰੋਨਾ ਵਾਇਰਸ ਦੀ ਚੈਨ ਨੰੂ ਤੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਹਰ ਹੀਲਾ ਵਰਤ ਰਿਹਾ ਹੈ ਤਾਂ ਕਿ ਪਠਾਨਕੋਟ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ | ਲਾਕ ਡਾਊਨ ਨੰੂ ਪੂਰੀ ਤਰ੍ਹਾਂ ਕਾਮਯਾਬ ਕੀਤਾ ਜਾ ਰਿਹਾ ਹੈ | ਇਸ ਦੇ ...

ਪੂਰੀ ਖ਼ਬਰ »

ਗਰੀਬਾਂ ਤੇ ਮਜ਼ਦੂਰਾਂ ਨੰੂ ਰਾਸ਼ਨ 'ਤੇ ਇਲਾਜ ਦੀ ਫੌਰੀ ਬਿਨਾਂ ਸ਼ਰਤ ਮੁਹੱਈਆ ਕਰਵਾਏ-ਮਾਸਟਰ ਸੁਭਾਸ਼

ਪਠਾਨਕੋਟ, 9 ਅਪ੍ਰੈਲ (ਚੌਹਾਨ)-ਗਰੀਬਾਂ ਤੇ ਮਜ਼ਦੂਰਾਂ ਦੀ ਆਵਾਜ਼ ਬਣ ਕੇ ਵਿਚਰ ਰਹੇ ਮਾਸਟਰ ਸੁਭਾਸ਼ ਸ਼ਰਮਾ ਤੇ ਆਪਣੇ ਕੁਝ ਸਾਥੀਆਂ ਸਮੇਤ ਅਜੋਕੇ ਨਾਜ਼ੁਕ ਸਮੇਂ ਵਿਚ ਪ੍ਰਸ਼ਾਸਨ ਨੰੂ ਫੌਰੀ ਤੌਰ 'ਤੇ ਮੁੱਢਲੇ ਪੱਧਰ 'ਤੇ ਰਾਸ਼ਨ ਅਤੇ ਇਲਾਜ ਦੀ ਸਹਾਇਤਾ ਯਕੀਨੀ ਬਣਾਉਣ ...

ਪੂਰੀ ਖ਼ਬਰ »

ਜ਼ਰੂਰੀ ਐਮਰਜੈਂਸੀ ਮੌਕੇ ਪ੍ਰਾਈਵੇਟ ਡਾਕਟਰ ਮਰੀਜ਼ਾਂ ਨੂੰ ਚੈੱਕਅੱਪ ਕਰਨ ਤੋਂ ਹਟਣ ਲੱਗੇ ਪਿੱਛੇ

ਤਰਨ ਤਾਰਨ, 9 ਅਪ੍ਰੈਲ (ਹਰਿੰਦਰ ਸਿੰਘ)-ਕੋਰੋਨਾ ਵਾਇਰਸ ਵਰਗੀ ਭਿਆਨਕ ਬਿਮਾਰੀ ਦੇ ਚਲਦਿਆਂ ਦੇਸ਼ 'ਚ ਐਲਾਨੀ ਗਈ ਮੈਡੀਕਲ ਐਮਰਜੈਂਸੀ ਰੱਬ ਦਾ ਦਰਜਾ ਪ੍ਰਾਪਤ ਡਾਕਟਰ ਹੁਣ ਮਰੀਜ਼ਾਂ ਦੀ ਜਾਂਚ ਕਰਨ ਤੋਂ ਪਿੱਛੇ ਹਟਣ ਲੱਗ ਪਏ ਹਨ | ਜ਼ਿਆਦਾਤਰ ਪ੍ਰਾਈਵੇਟ ਹਸਪਤਾਲਾਂ 'ਚ ...

ਪੂਰੀ ਖ਼ਬਰ »

ਸਿਹਤ ਵਿਭਾਗ ਦੀ ਟੀਮ ਨੇ ਸ਼੍ਰੋਮਣੀ ਕਮੇਟੀ ਮੁਲਾਜਮ ਔਰਤ ਨੂੰ ਕੀਤਾ ਇਕਾਂਤਵਾਸ

ਝਬਾਲ, 9 ਅਪ੍ਰੈਲ (ਸੁਖਦੇਵ ਸਿੰਘ)-ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਸਿਹਤ ਵਿਭਾਗ ਦੀ ਟੀਮ ਨੇ ਪਿੰਡ ਕਸੇਲ ਵਿਖੇ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮ ਔਰਤ ਨੂੰ 14 ਦਿਨ ਲਈ ਇਕਾਂਤਵਾਸ ਕਰ ਕੇ ਉਨ੍ਹਾਂ ਦੇ ਘਰ ਦੇ ਬਾਹਰ ਇਕਾਂਤਵਾਸ ਦੇ ਪੋਸਟਰ ਤੇ ਹੱਥਾਂ 'ਤੇ ਮੋਹਰ ...

ਪੂਰੀ ਖ਼ਬਰ »

ਸਿਹਤ ਵਿਭਾਗ ਵਲੋਂ ਜਾਰੀ ਸਮਾਜਿਕ ਦੂਰੀ ਦੇ ਹੁਕਮਾਂ ਨੂੰ ਸਰਕਾਰੀ ਕਣਕ ਦੇ ਲਾਭਪਾਤਰੀਆਂ ਛਿੱਕੇ ਟੰਗਿਆ

ਮਜੀਠਾ, 9 ਅਪ੍ਰੈਲ (ਜਗਤਾਰ ਸਿੰਘ ਸਹਿਮੀ)-ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਚੱਲਦਿਆਂ ਲਗਾਏ ਗਏ ਕਰਫਿਊ ਦੌਰਾਨ ਪ੍ਰਸ਼ਾਸਨ ਤੇ ਸਿਹਤ ਵਿਭਾਗ ਵਲੋਂ ਕੋਰੋਨਾ ਦੇ ਦਿਨੋ ਦਿਨ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਜਿਥੇ ਲੋਕਾਂ ਨੂੰ ਆਪਸੀ ਸਮਾਜਿਕ ਦੂਰੀ ਬਣਾਈ ਰੱਖਣ ...

ਪੂਰੀ ਖ਼ਬਰ »

ਝੂਠੀਆਂ ਅਫਵਾਹਾਂ ਫੈਲਾਉਣ ਤੇ ਭੀੜ ਇਕੱਠੀ ਕਰਨ 'ਤੇ ਇਕ ਔਰਤ ਿਖ਼ਲਾਫ਼ ਮੁਕੱਦਮਾ ਦਰਜ

ਰਾਜਾਸਾਂਸੀ, 9 ਅਪ੍ਰੈਲ (ਹਰਦੀਪ ਸਿੰਘ ਖੀਵਾ)-ਪੁਲਿਸ ਥਾਣਾ ਰਾਜਾਸਾਂਸੀ ਵਲੋਂ ਰਾਜਾਸਾਂਸੀ ਦੀ ਇਕ ਇਸਤਰੀ ਪ੍ਰਧਾਨ ਦੇ ਬਿਆਨਾਂ ਦੇ ਆਧਾਰ 'ਤੇ ਇਕ ਔਰਤ ਿਖ਼ਲਾਫ਼ ਕਰਫਿਊ ਦੌਰਾਨ ਝੂਠੀਆਂ ਅਫਵਾਹਾਂ ਫੈਲਾਉਣ ਤੇ ਭੀੜ ਇੱਕਠੀ ਕਰਨ 'ਤੇ ਮੁੱਕਦਮਾ ਦਰਜ ਕੀਤਾ ਗਿਆ | ਇਸ ...

ਪੂਰੀ ਖ਼ਬਰ »

ਖਡੂਰ ਸਾਹਿਬ ਦਾ ਵਿਅਕਤੀ ਲਾਪਤਾ

ਖਡੂਰ ਸਾਹਿਬ, 9 ਅਪ੍ਰੈਲ (ਰਸ਼ਪਾਲ ਸਿੰਘ ਕੁਲਾਰ)-ਕੁਲਵੰਤ ਸਿੰਘ (70) ਪੁੱਤਰ ਪ੍ਰੀਤਮ ਸਿੰਘ ਵਾਸੀ ਖਡੂਰ ਸਾਹਿਬ ਜੋ ਕਿ 5 ਅਪ੍ਰੈਲ ਨੂੰ ਘਰੋਂ ਪਿੰਡ ਸਰਲੀ ਤਹਿਸੀਲ ਖਡੂਰ ਸਾਹਿਬ ਨੂੰ ਗਿਆ, ਪਰ ਅੱਜ ਤੱਕ ਵਾਪਸ ਨਹੀਂ ਮੁੜਿਆ | ਜਾਣਕਾਰੀ ਦਿੰਦੇ ਹੋਏ ਲਾਪਤਾ ਵਿਅਕਤੀ ਦੇ ...

ਪੂਰੀ ਖ਼ਬਰ »

ਕਰਫ਼ਿਊ ਦੌਰਾਨ ਬੱਚਿਆਂ ਤੇ ਗਰਭਵਤੀ ਔਰਤਾਂ ਦੀ ਘਰਾਂ ਤੱਕ ਪਹੁੰਚਾਈ 14 ਅਪ੍ਰੈਲ ਤੱਕ ਦੀ ਖੁਰਾਕ-ਡੀ. ਸੀ.

ਤਰਨ ਤਾਰਨ, 9 ਅਪ੍ਰੈਲ (ਹਰਿੰਦਰ ਸਿੰਘ)-ਕਰਫਿਊ ਦੌਰਾਨ ਭਾਵੇਂ ਸਾਰਾ ਜਨ-ਜੀਵਨ ਰੁਕਿਆ ਹੋਇਆ ਹੈ, ਪਰ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਸਾਰੀਆਂ ਜ਼ਰੂਰੀ ਵਸਤਾਂ ਉਨ੍ਹਾਂ ਦੇ ਘਰ ਤੱਕ ਪਹੁੰਚਾਈਆਂ ਜਾ ਰਹੀਆਂ ਹਨ | ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ...

ਪੂਰੀ ਖ਼ਬਰ »

ਕਰਨਲ ਭੁੱਲਰ ਨੇ ਆਗੂਆਂ ਸਮੇਤ ਲੋੜਵੰਦਾਂ ਨੂੰ ਵੰਡੀ ਰਾਹਤ ਸਮੱਗਰੀ

ਕੋਟਲੀ ਸੂਰਤ ਮੱਲ੍ਹੀ, 9 ਅਪ੍ਰੈਲ (ਕੁਲਦੀਪ ਸਿੰਘ ਨਾਗਰਾ)-ਕੋਰੋਨਾ ਵਾਇਰਸ ਦੇ ਚਲਦਿਆਂ ਲਗਾਏ ਗਏ ਕਰਫ਼ਿਊ ਦੌਰਾਨ ਦਿਹਾੜੀਦਾਰ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਨੂੰ ਧਿਆਨ 'ਚ ਰੱਖਦਿਆਂ ਕਰਨਲ ਅਮਰਜੀਤ ਸਿੰਘ ਭੁੱਲਰ ਵਲੋਂ ਆਗੂਆਂ ਸਮੇਤ ਪਿੰਡ ਭੁੱਲਰ 'ਚ ਲੋੜਵੰਦਾਂ ...

ਪੂਰੀ ਖ਼ਬਰ »

ਐੱਸ.ਐੱਸ. ਬਾਜਵਾ ਸਕੂਲ ਕਾਦੀਆਂ 'ਚ ਆਨਲਾਈਨ ਪੜ੍ਹਾਈ 11 ਤੋਂ ਸ਼ੁਰੂ

ਬਟਾਲਾ, 9 ਅਪ੍ਰੈਲ (ਕਾਹਲੋਂ)-ਐੱਸ.ਐੱਸ. ਬਾਜਵਾ ਸਕੂਲ ਕਾਦੀਆਂ ਵਿਚ ਆਨਲਾਈਨ ਪੜ੍ਹਾਈ 11 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਹੈ | ਆਨਲਾਈਨ ਪੜ੍ਹਾਈ ਕਰਨ ਦਾ ਸਮਾ 8:30 ਵਜੇ ਤੋਂ 2:30 ਵਜੇ ਤੱਕ ਹੋਵੇਗਾ | ਪੜ੍ਹਾਈ ਕਰਨ ਦਾ ਤਰੀਕ ਯੂਮ ਮੀਟਿੰਗ ਐਪ 'ਤੇ ਦਿੱਤਾ ਗਿਆ ਹੈ, ਜਿਸ ਦੇ ਲਈ ...

ਪੂਰੀ ਖ਼ਬਰ »

ਸਿਵਲ ਹਸਪਤਾਲ ਤਰਨ ਤਾਰਨ ਵਿਖੇ ਆਟੋਮੈਟਿਕ ਸੈਨੀਟਾਈਜ਼ਰ ਮਸ਼ੀਨ ਲਗਾਈ

ਤਰਨ ਤਾਰਨ, 9 ਅਪ੍ਰੈਲ (ਪਰਮਜੀਤ ਜੋਸ਼ੀ, ਕੱਦਗਿੱਲ)-ਜ਼ਿਲ੍ਹਾ ਤਰਨ ਤਾਰਨ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਜਾ ਰਹੇ ਹਨ | ਸਰਕਾਰੀ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਅਤੇ ਤਰਨ ਤਾਰਨ ਦੀਆਂ 8 ...

ਪੂਰੀ ਖ਼ਬਰ »

ਪੁਲਿਸ, ਡਾਕਟਰ ਤੇ ਪੈਰਾ ਮੈਡੀਕਲ ਸਟਾਫ਼ ਦਾ ਕੋਰੋਨਾ ਟੈੱਸਟ ਪਹਿਲ ਦੇ ਆਧਾਰ 'ਤੇ ਕਰਵਾਏ ਸਰਕਾਰ-ਪਵਾਰ

ਗੁਰਦਾਸਪੁਰ, 9 ਐਪ੍ਰਲ (ਆਰਿਫ਼)-ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਇਸ ਮੁਸੀਬਤ ਦੀ ਘੜੀ 'ਚ ਡਾਕਟਰ, ਪੈਰਾ ਮੈਡੀਕਲ ਸਟਾਫ਼ ਅਤੇ ਪੁਲਿਸ ਜਵਾਨ ਮੋਹਰਲੀ ਕਤਾਰ 'ਚ ਕਈ ਦਿਨਾਂ ਤੋਂ ਦਿਨ ਰਾਤ ਸੇਵਾਵਾਂ ਦੇ ਰਹੇ ਹਨ | ਜਿਸ ਨਾਲ ਉਹ ਸੈਂਕੜੇ ਲੋਕਾਂ ਦੇ ਸੰਪਰਕ ਵਿਚ ...

ਪੂਰੀ ਖ਼ਬਰ »

ਨਗਰ ਨਿਗਮ ਵਲੋਂ ਸ਼ਹਿਰ ਨੰੂ ਕੀਤਾ ਜਾ ਰਿਹੈ ਸੈਨੇਟਾਈਜ਼

ਪਠਾਨਕੋਟ, 9 ਅਪ੍ਰੈਲ (ਚੌਹਾਨ)-ਕੋਰੋਨਾ ਵਾਇਰਸ ਦੀ ਚੈਨ ਨੰੂ ਤੋੜਨ ਲਈ ਜ਼ਿਲ੍ਹਾ ਪ੍ਰਸ਼ਾਸਨ ਹਰ ਹੀਲਾ ਵਰਤ ਰਿਹਾ ਹੈ ਤਾਂ ਕਿ ਪਠਾਨਕੋਟ 'ਚ ਕੋਰੋਨਾ ਵਾਇਰਸ ਦਾ ਕੋਈ ਵੀ ਮਰੀਜ਼ ਸਾਹਮਣੇ ਨਹੀਂ ਆਇਆ | ਲਾਕ ਡਾਊਨ ਨੰੂ ਪੂਰੀ ਤਰ੍ਹਾਂ ਕਾਮਯਾਬ ਕੀਤਾ ਜਾ ਰਿਹਾ ਹੈ | ਇਸ ਦੇ ...

ਪੂਰੀ ਖ਼ਬਰ »

ਨਿਹੰਗ ਸਿੰਘਾਂ ਸਮੇਤ ਸੰਗਤਾਂ ਵਿਸਾਖੀ ਤੇ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਘਰਾਂ 'ਚ ਮਨਾਉਣ-ਤਰਨਾ ਦਲ

ਅਜਨਾਲਾ, 9 ਅਪ੍ਰੈਲ (ਐਸ. ਪ੍ਰਸ਼ੋਤਮ)-ਨਿਹੰਗ ਸਿੰਘਾਂ ਦੀ ਕੌਮੀ ਜਥੇਬੰਦੀ ਤਰਨਾ ਦਲ ਦੇ ਕੌਮੀ ਮੁਖੀ ਬਾਬਾ ਤਰਲੋਕ ਸਿੰਘ ਖਿਆਲੇ ਵਾਲਿਆਂ ਨੇ ਤਹਿਸੀਲ ਅਜਨਾਲਾ ਦੇ ਜਥੇਦਾਰ ਸੰਤੋਖ ਸਿੰਘ ਤੇੜਾ ਦੀਆਂ ਜਥੇਬੰਦੀ ਪ੍ਰਤੀ ਤੇ ਸਮਾਜ ਸੇਵੀ ਸ਼ਲਾਘਾਯੋਗ ਸੇਵਾਵਾਂ ਦੇ ...

ਪੂਰੀ ਖ਼ਬਰ »

ਸਰਕਾਰੀ ਆਈ. ਟੀ. ਆਈ. ਵਲੋਂ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਆਨ-ਲਾਈਨ ਸਿੱਖਿਆ

ਅੰਮਿ੍ਤਸਰ, 9 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੀਆਂ ਆਈ. ਟੀ. ਆਈਜ਼. ਨੂੰ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਲੋੜੀਂਦੇ ਕਦਮ ਚੁੱਕਣ ਦੀ ਕੀਤੀ ਗਈ ਹਦਾਇਤ ਦੇ ਮੱਦੇਨਜ਼ਰ ...

ਪੂਰੀ ਖ਼ਬਰ »

ਜ਼ਿਲ੍ਹਾ ਅੰਮਿ੍ਤਸਰ 'ਚ ਮਾਰਚ ਮਹੀਨੇ ਦੀ 12 ਕਰੋੜ ਦੀ ਅਦਾਇਗੀ ਪੈਨਸ਼ਨਰਾਂ ਨੂੰ ਕੀਤੀ-ਡੀ. ਸੀ.

ਅੰਮਿ੍ਤਸਰ, 9 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੋਵਿਡ-19 ਸੰਕਟ ਦੇ ਮੱਦੇਨਜ਼ਰ ਪੈਨਸ਼ਨਰਾਂ ਨੂੰ ਨਾਲੋ-ਨਾਲ ਪੈਨਸ਼ਨਾਂ ਦੀ ਅਦਾਇਗੀ ਕੀਤੀ ਜਾ ਰਹੀ ਹੈ, ਜਿਸ ਸਦਕਾ ਜ਼ਿਲ੍ਹਾ ਅੰਮਿ੍ਤਸਰ 'ਚ ...

ਪੂਰੀ ਖ਼ਬਰ »

ਗੜੇਮਾਰੀ ਕਾਰਨ ਖਰਾਬ ਹੋਈਆਂ ਫਸਲਾਂ ਦੀ ਸਰਕਾਰ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾਏ-ਕਿਸਾਨ ਯੂਨੀਅਨ

ਅਜਨਾਲਾ, 9 ਅਪ੍ਰੈਲ (ਸੁੱਖ ਮਾਹਲ)-ਬੀਤੇ ਦਿਨੀ ਹੋਈ ਬੇ-ਮੌਸਮੀ ਬਾਰਿਸ਼, ਗੜੇਮਾਰੀ ਤੇ ਤੇਜ਼ ਹਨੇਰੀ ਕਾਰਨ ਕਿਸਾਨਾਂ ਦੀ ਪੱਕਣ 'ਤੇ ਆਈ ਕਣਕ ਦੀ ਫਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ ਜਿਸ ਦੀ ਪੰਜਾਬ ਸਰਕਾਰ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਪ੍ਰਭਾਵਿਤ ਕਿਸਾਨਾਂ ਨੂੰ ...

ਪੂਰੀ ਖ਼ਬਰ »

ਕਪੂਰਥਲਾ ਤੇ ਜਲੰਧਰ ਤੋਂ ਪਰਤੀ ਲੇਬਰ ਨੂੰ ਘਰਾਂ 'ਚ ਹੀ ਕੀਤਾ ਇਕਾਂਤਵਾਸ

ਭਿੰਡੀ ਸੈਦਾਂ, 9 ਅਪ੍ਰੈਲ (ਪਿ੍ਤਪਾਲ ਸਿੰਘ ਸੂਫ਼ੀ)-ਸਰਹੱਦੀ ਖੇਤਰ ਭਿੰਡੀ ਸੈਦਾਂ ਤੇ ਆਸ-ਪਾਸ ਦੇ ਪਿੰਡਾਂ 'ਚੋਂ ਕਾਫ਼ੀ ਲੰਬੇ ਸਮੇਂ ਤੋਂ ਆਲੂਆਂ ਦੀ ਪੁਟਾਈ ਲਈ ਕਪੂਰਥਲਾ, ਜਲੰਧਰ, ਨਵਾਂ ਸ਼ਹਿਰ, ਰੋਪੜ, ਗੁਰਦਾਸਪੁਰ ਤੇ ਹੋਰ ਕਈ ਇਲਾਕਿਆਂ 'ਚ ਗਈਆਂ ਲੇਬਰਾਂ ਜੋ ਕਿ ...

ਪੂਰੀ ਖ਼ਬਰ »

ਟੂਟੀਆਂ 'ਚ ਪਾਣੀ ਨਾ ਆਉਣ ਕਰ ਕੇ ਪਿੰਡ ਰਾਣਾ ਕਾਲਾ ਦੇ ਲੋਕ ਪ੍ਰੇਸ਼ਾਨ

ਟਾਂਗਰਾ, 9 ਅਪ੍ਰੈਲ (ਹਰਜਿੰਦਰ ਸਿੰਘ ਕਲੇਰ)-ਕੋਰੋਨਾ ਵਾਇਰਸ ਦੀ ਬਿਮਾਰੀ ਕਰਕੇ ਸਰਕਾਰ ਵਲੋਂ ਜਿੱਥੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਲਈ ਕਿਹਾ ਜਾ ਰਿਹਾ ਹੈ ਉਥੇ ਪਿੰਡ ਰਾਣਾ ਕਾਲਾ ਦੇ ਲੋੜਵੰਦ ਪਰਿਵਾਰ ਪੀਣ ਵਾਲੇ ਪਾਣੀ ਨੂੰ ਲੈ ਕੇ ਗੁਆਂਢੀਆਂ ਦੇ ...

ਪੂਰੀ ਖ਼ਬਰ »

ਸ਼ਿਕਾਇਤ ਸੈੱਲ 'ਚ ਝੂਠੀਆਂ ਸ਼ਿਕਾਇਤਾਂ ਕਰਨ ਵਾਲੇ 5 ਜਣਿਆਂ ਵਿਰੁੱਧ ਮੁਕੱਦਮੇ ਦਰਜ-ਡਾ: ਭਾਟੀਆ

ਅਜਨਾਲਾ, 9 ਅਪ੍ਰੈਲ (ਐਸ. ਪ੍ਰਸ਼ੋਤਮ)-ਇਥੇ ਐਸ. ਡੀ. ਐਮ. ਅਜਨਾਲਾ ਡਾ: ਦੀਪਕ ਭਾਟੀਆ ਨੇ ਅਜਨਾਲਾ ਸਬ ਡਵੀਜਨ ਦੇ ਪ੍ਰਭਾਵਿਤ ਵਿਅਕਤੀਆਂ ਦੀ ਸਹਾਇਤਾ ਲਈ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਸਥਾਪਿਤ ਕੀਤੇ ਸ਼ਿਕਾਇਤ ਨਿਵਾਰਣ ਸੈੱਲ ਦੀ ਕਾਰਗੁਜ਼ਾਰੀ ਦਾ ਅਚਨਚੇਤ ਜਾਇਜ਼ਾ ...

ਪੂਰੀ ਖ਼ਬਰ »

ਗੁਰਦੁਆਰਾ ਸਾਹਿਬ 'ਚ ਚੋਰੀ

ਬੰਡਾਲਾ, 9 ਅਪ੍ਰੈਲ (ਅੰਗਰੇਜ ਸਿੰਘ ਹੁੰਦਲ)-ਮੇਹਰਿਆਂ ਵਾਲਾ ਖੂਹ 'ਤੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬੀਤੀ ਰਾਤ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਇਸ ਸਬੰਧੀ ਗੁ: ਸਾਹਿਬ ਦੇ ਗੰ੍ਰਥੀ ਤਰਸੇਮ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਬਾਰੀ ...

ਪੂਰੀ ਖ਼ਬਰ »

ਨਸ਼ਾ ਤਸਕਰ ਦੀ 1 ਕਰੋੜ 30 ਲੱਖ 80 ਹਜ਼ਾਰ 625 ਰੁਪਏ ਦੀ ਜਾਇਦਾਦ ਫਰੀਜ਼

ਤਰਨ ਤਾਰਨ, 9 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਪੁਲਿਸ ਨੇ ਸਰਕਾਰ ਦੇ ਆਦੇਸ਼ ਤਹਿਤ ਇਕ ਨਸ਼ਾ ਤਸ਼ਕਰ ਦੀ 1 ਕਰੋੜ 30 ਲੱਖ 80 ਹਜਾਰ 625 ਰੁਪਏ ਦੀ ਜਾਇਦਾਦ ਫਰੀਜ਼ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਇਸ ਸਬੰਧੀ ਐੱਸ. ਐੱਸ. ਪੀ. ਧਰੁਵ ਦਹੀਆ ਨੇ ਦੱਸਿਆ ਕਿ ਬੋਹੜ ਸਿੰਘ ...

ਪੂਰੀ ਖ਼ਬਰ »

ਜਦ ਪੁਲਿਸ ਨੂੰ ਦੇਖ ਦੁਕਾਨਦਾਰਾਂ ਨੂੰ ਪਈਆਂ ਭਾਜੜਾਂ, ਦੁਕਾਨਾਂ ਬੰਦ ਕਰ ਕੇ ਭੱਜੇ

ਅਜਨਾਲਾ 9 ਅਪ੍ਰੈਲ (ਸੁੱਖ ਮਾਹਲ)-ਪ੍ਰਸ਼ਾਸਨ ਵਲੋਂ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਲਈ ਖਾਣ-ਪੀਣ ਦੀਆਂ ਵਸਤਾਂ ਤੇ ਦਵਾਈਆਂ ਨੂੰ ਸਬੰਧਤ ਦੁਕਾਨਦਾਰਾਂ ਨੂੰ ਉਨ੍ਹਾਂ ਦੇ ਖੇਤਰ ਅੰਦਰ ਘਰ-ਘਰ ਜਾ ਕੇ ਮੁਹੱਈਆ ਕਰਵਾਉਣ ਲਈ ਕਰਫਿਊ ਪਾਸ ਜਾਰੀ ਕੀਤੇ ਹੋਏ ਹਨ ਪਰ ਇਹ ...

ਪੂਰੀ ਖ਼ਬਰ »

ਦਾਣਾ ਮੰਡੀ ਭਗਤਾਂਵਾਲਾ ਵਿਖੇ ਗੱਲਾ ਆੜ੍ਹਤੀਆ ਐਸੋਸੀਏਸ਼ਨ ਵਲੋਂ ਮੀਟਿੰਗ

ਅੰਮਿ੍ਤਸਰ, 9 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਕਣਕ ਦੀ ਖਰੀਦ ਲਈ ਦਾਣਾਂ ਮੰਡੀ ਭਗਤਾਂਵਾਲਾ ਵਿਖੇ ਗੱਲਾ ਆੜ੍ਹਤੀਆ ਐਸੋਸੀਏਸ਼ਨ ਵਲੋਂ ਪ੍ਰਧਾਨ ਅਮਨਦੀਪ ਸਿੰਘ ਛੀਨਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ, ਜਿਸ 'ਚ ਆੜ੍ਹਤੀ ਗੁਰਦੇਵ ਸਿੰਘ ਛੇਹਰਟਾ, ਬਲਕਾਰ ਸਿੰਘ ...

ਪੂਰੀ ਖ਼ਬਰ »

ਸਿੱਖ ਸੰਗਤਾਂ ਖ਼ਾਲਸਾ ਪੰਥ ਦਾ ਸਾਜਨਾ ਦਿਵਸ ਘਰਾਂ 'ਚ ਰਹਿ ਕੇ ਜਾਪ ਕਰ ਕੇ ਮਨਾਉਣ-ਹੈੱਡ ਗ੍ਰੰਥੀ ਭਾਈ ਭੁਪਿੰਦਰ ਸਿੰਘ

ਬਾਬਾ ਬਕਾਲਾ ਸਾਹਿਬ, 9 ਅਪ੍ਰੈਲ (ਰਾਜਨ)-ਸਮੂਹ ਸਿੱਖ ਸੰਗਤਾਂ 'ਖ਼ਾਲਸਾ ਪੰਥ ਦਾ ਸਾਜਨਾ ਦਿਵਸ' ਵਿਸਾਖੀ ਦਾ ਦਿਹਾੜਾ ਆਪਣੇ ਘਰਾਂ 'ਚ ਰਹਿ ਕੇ ਗੁਰਬਾਣੀ ਦਾ ਜਾਪ ਕਰ ਕੇ ਮਨਾਉਣ ਤੇ ਰੋਜ਼ਾਨਾ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਤੋਂ ਜੋ ਸਮੁੱਚੀ ਮਾਨਵਤਾ ਤੇ ਆਇਆ ਸੰਕਟ ਜਲਦੀ ...

ਪੂਰੀ ਖ਼ਬਰ »

ਆਨੰਦ ਕਾਲਜ ਜੇਠੂਵਾਲ ਵਲੋਂ ਆਨਲਾਈਨ ਪੜ੍ਹਾਈ ਕੀਤੀ ਸ਼ੁਰੂ-ਡਾਇ. ਸੂਰੀਆ ਆਨੰਦ

ਜੇਠੂਵਾਲ, 9 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਕੋਰੋਨਾ ਵਾਇਰਸ ਦੇ ਬਚਾਅ ਲਈ ਲੱਗੇ ਕਰਫਿਊ ਦੌਰਾਨ ਸਰਕਾਰ ਦੀਆਂ ਹਦਾਇਤਾਂ 'ਤੇ ਜੋ ਕਿ ਕਾਲਜ ਬੰਦ ਕੀਤੇ ਗਏ ਹਨ, ਪਰ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਦੇਖਦਿਆਂ ਹੋਇਆਂ ਆਨੰਦ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ...

ਪੂਰੀ ਖ਼ਬਰ »

ਮੱਤੇਵਾਲ ਦੇ 2 ਭਰਾਵਾਂ ਵਲੋਂ ਆਪਣੀ ਪੈਨਸ਼ਨ ਕੋਰੋਨਾ ਰਾਹਤ ਫੰਡ 'ਚ ਜਮ੍ਹਾਂ ਕਰਵਾਉਣ ਦੀ ਨਿਵੇਕਲੀ ਪਹਿਲ ਕਦਮੀ

ਮੱਤੇਵਾਲ, 9 ਅਪ੍ਰੈਲ (ਗੁਰਪ੍ਰੀਤ ਸਿੰਘ ਮੱਤੇਵਾਲ)-ਕਸਬਾ ਮੱਤੇਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਤਰਲੋਚਨ ਸਿੰਘ ਦੇ ਦੋ ਸਪੁੱਤਰਾਂ ਜੋ ਕਿ ਵੱਖ-ਵੱਖ ਸਰਕਾਰੀ ਵਿਭਾਗਾਂ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਜਿਨ੍ਹਾਂ 'ਚ ਸਤਿੰਦਰਪਾਲ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX