ਨਿਊਯਾਰਕ/ਸਿਆਟਲ, 9 ਅਪ੍ਰੈਲ (ਹੁਸਨ ਲੜੋਆ ਬੰਗਾ, ਹਰਮਨਪ੍ਰੀਤ ਸਿੰਘ)- ਅਮਰੀਕਾ ਵਿਚ ਕੋਰੋਨਾ ਵਾਇਰਸ ਕਾਰਨ ਬੀਤੇ 24 ਘੰਟਿਆਂ ਦੌਰਾਨ 1900 ਤੋਂ ਵੱਧ ਮੌਤਾਂ ਹੋ ਜਾਣ ਦੀ ਖ਼ਬਰ ਹੈ, ਜਦੋਂਕਿ ਮਿ੍ਤਕਾਂ ਦਾ ਕੁੱਲ ਅੰਕੜਾ 15 ਹਜ਼ਾਰ ਤੋਂ ਪਾਰ ਹੋ ਗਿਆ ਹੈ | ਦੇਸ਼ 'ਚ ਹੁਣ ਤੱਕ 4 ਲੱਖ 36 ਹਜ਼ਾਰ ਤੋਂ ਵੱਧ ਲੋਕ ਜਾਨਲੇਵਾ ਵਾਇਰਸ ਦੀ ਲਪੇਟ 'ਚ ਹਨ | ਇਸ ਤਰ੍ਹਾਂ ਇਟਲੀ (17669) ਤੋਂ ਬਾਅਦ ਅਮਰੀਕਾ ਮੌਤਾਂ ਦੇ ਮਾਮਲੇ 'ਚ ਦੂਸਰੇ ਸਥਾਨ 'ਤੇ ਪੁੱਜ ਗਿਆ ਹੈ | ਕੋਰੋਨਾ ਨਾਲ ਮਰਨ ਵਾਲਿਆਂ 'ਚ 11 ਭਾਰਤੀ ਲੋਕ ਵੀ ਸ਼ਾਮਿਲ ਹਨ | ਟਰੰਪ ਪ੍ਰਸ਼ਾਸਨ ਤੇ ਸਿਹਤ ਅਧਿਕਾਰੀਆਂ ਨੇ ਦੇਸ਼ ਵਾਸੀਆਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਵਾਇਰਸ ਰੋਕਣ ਲਈ ਚੁੱਕੇ ਗਏ ਕਦਮ ਕੰਮ ਕਰ ਰਹੇ ਹਨ ਪਰ 'ਸੋਸ਼ਲ ਡਿਸਟੈਂਸਿੰਗ' ਉਪਰ ਸਖ਼ਤੀ ਨਾਲ ਪਹਿਰਾ ਦੇਣ ਦੀ ਲੋੜ ਹੈ | ਨਿਊਯਾਰਕ 'ਚ ਰੇਲ ਵਿਭਾਗ ਦੇ 41 ਕਰਮਚਾਰੀਆਂ ਦੀ ਵੀ ਕੋਰੋਨਾ ਵਾਇਰਸ ਜਾਨ ਲੈ ਚੁੱਕਾ ਹੈ, ਜਦੋਂਕਿ 6 ਹਜ਼ਾਰ ਤੋਂ ਵੱਧ ਕਾਮੇ ਬਿਮਾਰ ਹਨ |
ਵਾਸ਼ਿੰਗਟਨ, 9 ਅਪ੍ਰੈਲ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦਾ ਇਲਾਜ ਕਰਨ ਲਈ ਉਹ 10 ਦਵਾਈਆਂ ਦਾ ਪ੍ਰਯੋਗ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਜਿਵੇਂ ਅਮਰੀਕੀ ਉਦਯੋਗ ਮਦਦ ਲਈ ਕਦਮ ਉਠਾਉਂਦਾ ਹੈ, ਉਵੇਂ ਹੀ ਅਮਰੀਕਾ ...
ਸੰਯੁਕਤ ਰਾਸ਼ਟਰ, 9 ਅਪ੍ਰੈਲ (ਏਜੰਸੀ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਨੂੰ ਦਿੱਤੇ ਜਾਣ ਵਾਲੇ ਫੰਡ 'ਤੇ ਰੋਕ ਲਗਾਉਣ ਬਾਰੇ ਦਿੱਤੀ ਧਮਕੀ ਬਾਅਦ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਟੋਨੀਓ ਗੁਤਰੇਸ ਨੇ ਕੋਰੋਨਾ ...
ਸੈਕਰਾਮੈੈਂਟੋ, 8 ਅਪ੍ਰੈਲ (ਹੁਸਨ ਲੜੋਆ ਬੰਗਾ)-ਬੀਬੀ ਬਲਜੀਤ ਕੌਰ ਖ਼ਾਲਸਾ ਨੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮੰਗ ਕੀਤੀ ਕਿ ਉਨ੍ਹਾਂ ਦੀ ਮੌਤ ਭਾਵੇਂ ਕੋਰੋਨਾ ਵਾਇਰਸ ਨਾਲ ਹੋਈ ਦੱਸੀ ਗਈ ਹੈ ਪਰ ਫਿਰ ਵੀ ਇਸ ਦੀ ...
ਲੈਸਟਰ/ਲੰਡਨ, 9 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ/ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬੀਤੇ ਦਿਨੀਂ ਯੂ.ਕੇ. ਦੇ ਸ਼ਹਿਰ ਹੈਰੋਅ ਦੇ ਨਾਰਥਵਿਕ ਪਾਰਕ ਹਸਪਤਾਲ ਦੀਆਂ ਤਿੰਨ ਨਰਸਾਂ ਵਲੋਂ ਸੁਰੱਖਿਆ ਸਾਮਾਨ ਦੀ ਕਮੀ ਹੋਣ ਕਾਰਨ ਆਪਣੇ ਸਰੀਰ 'ਤੇ ਪਲਾਸਟਿਕ ਦੇ ਬਿਨ ਬੈਗ ਪਹਿਨ ...
ਮੁੰਬਈ, 9 ਅਪ੍ਰੈਲ (ਏਜੰਸੀ)- ਦਰਸ਼ਕ ਰੇਟਿੰਗ ਏਜੰਸੀ ਬੀ.ਆਰ.ਸੀ. ਨੇ ਕਿਹਾ ਕਿ ਰਮਾਇਣ ਵਰਗੇ ਯਾਦਗਾਰ ਲੜੀਵਾਰਾਂ ਦੀ ਵਾਪਸੀ ਨਾਲ ਦੂਰਸ਼ਦਰਸ਼ਨ ਭਾਰਤ ਦਾ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਚੈਨਲ ਬਣ ਗਿਆ ਹੈ | ਕੋਰੋਨਾ ਵਾਇਰਸ ਮਹਾਂਮਾਰੀ ਦੀ ਰੋਕਥਾਮ ਲਈ ਦੇਸ਼ਭਰ 'ਚ ਲਾਗੂ ...
ਲੈਸਟਰ/ਲੰਡਨ, 9 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ/ਮਨਪ੍ਰੀਤ ਸਿੰਘ ਬੱਧਨੀ ਕਲਾਂ)-ਕੋਰੋਨਾ ਵਾਇਰਸ ਤੋਂ ਪੀੜਤ ਯੂ.ਕੇ. ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਦੂਜੀ ਰਾਤ ਵੀ ਹਸਪਤਾਲ ਦੇ ਆਈ.ਸੀ.ਟੂ. ਵਿਚ ਗੁਜ਼ਾਰੀ | ਉਨ੍ਹਾਂ ਦੀ ਹਾਲਤ ਅੱਗੇ ਨਾਲੋਂ ਸਥਿਰ ਦੱਸੀ ਜਾ ਰਹੀ ...
ਐਡੀਲੇਡ, 9 ਅਪ੍ਰੈਲ (ਗੁਰਮੀਤ ਸਿੰਘ ਵਾਲੀਆ)-ਦੱਖਣੀ ਆਸਟ੍ਰੇਲੀਆ ਦੇ ਸਿਹਤ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪੀੜਤ ਇਕ 76 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜੋ ਬਰੋਸਾਵੈਲੀ ਸਮੂਹ ਦੇ ਕੇਸਾਂ ਨਾਲ ਸਬੰਧਿਤ ਸੀ | ਇਹ 76 ਸਾਲਾ ਵਿਅਕਤੀ ਕੋਵਿਡ-19 ਤੋਂ ...
ਮੁੰਬਈ, 9 ਅਪ੍ਰੈਲ (ਏਜੰਸੀ)- ਰਮਾਇਣ 'ਚ 'ਸੁਗਰੀਵ' ਦਾ ਕਿਰਦਾਰ ਨਿਭਾਉਣ ਵਾਲੇ ਸ਼ਾਮ ਸੁੰਦਰ ਕਲਾਨੀ ਦਾ ਦਿਹਾਂਤ ਹੋ ਗਿਆ | ਉਕਤ ਜਾਣਕਾਰੀ ਉਨ੍ਹਾਂ ਦੇ ਸਾਥੀ ਕਲਾਕਾਰ ਤੇ ਰਾਮ ਦਾ ਕਿਰਦਾਰ ਨਿਭਾਉਣ ਵਾਲੇ ਅਰੁਣ ਗੋਵਿਲ ਨੇ ਟਵੀਟ ਕਰਕੇ ਦਿੱਤੀ | ਗੋਵਿਲ ਨੇ ਕਿਹਾ ਕਿ ਸ਼ਾਮ ...
ਨਵੀਂ ਦਿੱਲੀ, 9 ਅਪ੍ਰੈਲ (ਏਜੰਸੀ)- ਫੋਰਬਸ ਨੇ ਸਾਲ 2020 ਲਈ ਅਰਬਪਤੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ | 113 ਅਰਬ ਡਾਲਰ (8624 ਅਰਬ ਰੁਪਏ) ਸੰਪਤੀ ਨਾਲ ਲਗਾਤਾਰ ਤੀਜੇ ਸਾਲ ਅਮੇਜਨ ਦੇ ਸੰਸਥਾਪਕ ਜੈਫ ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਸ਼ਖ਼ਸ ਹਨ | ਦੂਜੇ ਨੰਬਰ 'ਤੇ ਮਾਈਕ੍ਰੋਸਾਫਟ ...
ਵਾਸ਼ਿੰਗਟਨ, 9 ਅਪ੍ਰੈਲ (ਏਜੰਸੀ)- ਇਕ ਅਮਰੀਕੀ ਸਿਵਲ ਸਰਜੈਂਟ, ਜਿਸ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਬਿਲ ਕਿਲੰਟਨ ਤੇ ਵਾਈਟ ਹਾਊਸ ਦੀ ਕਰਮਚਾਰੀ ਮੋਨਿਕਾ ਲੇਵਿੰਸਕੀ ਦੇ ਸਬੰਧ ਦਾ ਖੁਲਾਸਾ ਕੀਤਾ ਸੀ, ਦੀ ਮੌਤ ਹੋ ਗਈ ਹੈ | ਜਾਣਕਾਰੀ ਅਨੁਸਾਰ ਿਲੰਡਾ ਟਿ੍ਪ (70) ਕੈਂਸਰ ...
ਐਬਟਸਫੋਰਡ, 9 ਅਪ੍ਰੈਲ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ 'ਚ ਕੋਰੋਨਾ ਵਾਇਰਸ ਨਾਲ ਬੀਤੇ 24 ਘੰਟਿਆਂ ਵਿਚ 55 ਮੌਤਾਂ ਹੋ ਜਾਣ ਨਾਲ ਮਰਨ ਵਾਲਿਆਂ ਦੀ ਗਿਣਤੀ 435 ਹੋ ਗਈ ਹੈ ਜਦੋਂਕਿ ਪੀੜਤਾਂ ਦਾ ਅੰਕੜਾ 19,274 ਹੈ | ਦੇਸ਼ ਵਿਚ ਹੁਣ ਤੱਕ 3,61,969 ਸ਼ੱਕੀ ਮਰੀਜ਼ਾਂ ਦਾ ਟੈਸਟ ਕੀਤਾ ਜਾ ...
ਮਿਲਾਨ, 9 ਅਪ੍ਰੈਲ (ਇੰਦਰਜੀਤ ਸਿੰਘ ਲੁਗਾਣਾ)- ਕੋਰੋਨਾ ਵਾਇਰਸ ਨੇ ਪਿਛਲੇ ਡੇਢ-ਦੋ ਮਹੀਨਿਆਂ 'ਚ ਇਟਲੀ 'ਚ ਜਿਤ ਤਰ੍ਹਾਂ ਨਾਲ ਮੌਤ ਦਾ ਤਾਂਡਵ ਖੇਡਿਆ, ਉਸ ਨਾਲ ਇਸ ਦੇਸ਼ ਦੀ ਰੂਹ ਕੰਬ ਉੱਠੀ ਹੈ¢ਮਹਾਂਮਾਰੀ ਨੇ ਦੇਸ਼ ਦੇ ਕਈ ਸ਼ਹਿਰਾਂ ਤੇ ਪਿੰਡਾਂ ਨੂੰ ਸ਼ਮਸ਼ਾਨ ਬਣਾ ...
ਵਿਨੀਪੈਗ, 9 ਅਪ੍ਰੈਲ (ਸਰਬਪਾਲ ਸਿੰਘ)- ਮੈਨੀਟੋਬਾ 'ਚ 20 ਸਿਹਤ ਕਾਮਿਆਂ ਦੇ ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਦੀ ਖ਼ਬਰ ਹੈ, ਜਦੋਂਕਿ 70 ਦੇ ਲਗਪਗ ਲੋਕ ਜਾਨਲੇਵਾ ਵਾਇਰਸ ਿਖ਼ਲਾਫ਼ ਜੰਗ ਜਿੱਤ ਚੁੱਕੇ ਹਨ | ਇਸ ਸਮੇਂ ਮੈਨੀਟੋਬਾ 'ਚ 149 ਸਰਗਰਮ ਮਾਮਲੇ ਹਨ, ਜਦੋਂਕਿ ਬੁੱਧਵਾਰ ...
ਕੈਲਗਰੀ, 9 ਅਪ੍ਰੈਲ (ਹਰਭਜਨ ਸਿੰਘ ਢਿੱਲੋਂ, ਜਸਜੀਤ ਸਿੰਘ ਢਿੱਲੋਂ)- ਕੋਰੋਨਾ ਵਾਇਰਸ ਦੇ ਚਲਦਿਆਂ ਐਲਬਰਟਾ 'ਚ 3 ਹੋਰ ਮੌਤਾਂ ਹੋ ਜਾਣ ਕਾਰਨ ਮਰਨ ਵਾਲਿਆਂ ਦੀ ਗਿਣਤੀ 29 ਹੋ ਗਈ ਹੈ¢ ਤਿੰਨੇ ਮੌਤਾਂ ਕੈਲਗਰੀ ਜ਼ੋਨ 'ਚ ਹੋਈਆਂ ਹਨ, ਜਿਨ੍ਹਾਂ 'ਚ ਇਕ 80-85 ਵਰਿ੍ਹਆਂ ਦੀ ਔਰਤ ...
ਓਸਲੋ, 9 ਅਪ੍ਰੈਲ (ਡਿੰਪਾ ਵਿਰਕ)- ਨਾਰਵੇ ਵਿਚ ਕੋਰੋਨਾ ਵਾਇਰਸ ਦੇ ਪੀੜਤਾਂ ਦੀ ਗਿਣਤੀ ਵੱਧ ਕੇ 6080 ਹੋ ਗਈ ਹੈ, ਜਦਕਿ ਦੇਸ਼ 'ਚ 105 ਮੌਤਾਂ ਹੋ ਚੁੱਕੀਆਂ ਹਨ | ਇਥੇ ਹਰ ਰੋਜ਼ ਲਗਪਗ 200 ਦੇ ਕਰੀਬ ਲੋਕ ਕੋਰੋਨਾ ਵਾਇਰਸ ਦੀ ਲਾਗ ਦਾ ਸ਼ਿਕਾਰ ਹੋ ਰਹੇ ਹਨ | ਜਾਣਕਾਰੀ ਅਨੁਸਾਰ 70 ਦੇ ...
ਮੁੰਬਈ, 9 ਅਪ੍ਰੈਲ (ਏਜੰਸੀ)- ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਧਦੇ ਪ੍ਰਕੋਪ ਦੇ ਵਿਚਕਾਰ ਡਾਕਟਰਾਂ, ਨਰਸਾਂ ਤੇ ਸਹਾਇਕ ਮੈਡੀਕਲ ਸਟਾਫ਼ ਦੇ ਰਹਿਣ ਲਈ ਆਪਣੇ ਜੁਹੂ ਹੋਟਲ ਦੀ ਪੇਸ਼ਕਸ਼ ਕੀਤੀ ਹੈ | ਸੋਨੂੰ ਨੇ ਟਵੀਟ ਕਰਦਿਆਂ ਕਿਹਾ ਕਿ ਦੇਸ਼ ਦੇ ...
ਓਸਲੋ (ਨਾਰਵੇ), 9 ਅਪ੍ਰੈਲ (ਡਿੰਪਾ ਵਿਰਕ)- ਸਵੀਡਨ 'ਚ ਕੋਰੋਨਾ ਵਾਇਰਸ ਨਾਲ 688 ਹੋਰ ਮੌਤਾਂ ਕਾਰਨ ਮਰਨ ਵਾਲਿਆਂ ਦਾ ਕੁੱਲ ਅੰਕੜਾ 8419 ਹੋ ਗਿਆ ਹੈ | ਸਰਕਾਰ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਘਰਾਂ 'ਚ ਰਹਿ ਕੇ ਸਿਹਤ ਦਾ ਿਖ਼ਆਲ ਰੱਖਣ | ਕੋਰੋਨਾ ਵਾਇਰਸ ਨਾਲ ...
ਲੰਡਨ, 9 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਭਾਰਤ ਵਲੋਂ ਕੀਤੀ ਜਾ ਰਹੀ ਮਦਦ ਦੀ ਦੁਨੀਆ ਭਰ ਵਿਚ ਤਰੀਫ ਹੋ ਰਹੀ ਹੈ¢ 1.3 ਅਰਬ ਵਸੋਂ ਵਾਲਾ ਦੇਸ਼ ਆਪਣੀਆਂ ਜ਼ਰੂਰਤਾਂ ਨੂੰ ਸਮਝਦਾ ਹੈ, ਫਿਰ ਵੀ ਅੱਗੇ ਵਧ ਕੇ ਮਿੱਤਰ ਦੇਸ਼ਾਂ ਨੂੰ ...
ਲੰਡਨ, 9 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਤੋਂ ਐਨ.ਐਚ.ਐਸ. ਕਾਮਿਆਂ ਲਈ ਸੁਰੱਖਿਅਤ ਸਾਜੋ ਸਾਮਾਨ ਨੂੰ ਯਕੀਨੀ ਬਣਾਉਣ ਦੀ ਮੰਗ ਕਰਨ ਵਾਲੇ ਡਾ: ਅਬਦੁੱਲ ਮੁਬਾਦ ਚੌਧਰੀ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ | ਤਿੰਨ ਹਫ਼ਤੇ ...
ਲੈਸਟਰ (ਇੰਗਲੈਂਡ), 9 ਅਪ੍ਰੈਲ (ਸੁਖਜਿੰਦਰ ਸਿੰਘ ਢੱਡੇ)- ਸਕਾਟਲੈਂਡ ਦੇ ਪਰਥਸ਼ਾਇਰ ਇਲਾਕੇ ਦੀ ਰਹਿਣ ਵਾਲੀ ਬੇਬੇ ਨੇ ਕੋਰੋਨਾ ਨੂੰ ਹਰਾ ਕੇ ਜ਼ਿੰਦਗੀ ਦੀ ਜੰਗ ਜਿੱਤ ਲਈ ਹੈ¢ ਦੱਖਣੀ ਭਾਰਤੀ ਮੂਲ ਦੀ 98 ਸਾਲਾ ਡੈਫਨੇ ਸ਼ਾਹ ਨੇ ਵਡੇਰੀ ਉਮਰ ਦੇ ਬਾਵਜੂਦ ਕੋਰੋਨਾ ਵਾਇਰਸ ...
ਲੰਡਨ, 9 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਨੂੰ ਮਾਤ ਦੇਣ ਵਾਲਾ ਸਿੱਖ ਡਾਕਟਰ ਜੋੜਾ ਡਾ: ਹਰਮਨਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਇਕ ਵਾਰ ਫਿਰ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਲਈ ਮੂਹਰਲੀ ਕਤਾਰ 'ਚ ਆ ਕੇ ਖੜ੍ਹ ਗਏ ਹਨ¢ ਡਾ: ਹਰਮਨਦੀਪ ਸਿੰਘ ...
ਲੰਡਨ, 9 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂ.ਕੇ. ਦੇ ਪਿ੍ੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਈਸਟਰ ਮੌਕੇ ਸਕੂਲੀ ਵਿਦਿਆਰਥੀਆਂ ਨਾਲ ਵੀਡੀਓ ਕਾਨਫਰੰਸ ਦੇ ਜ਼ਰੀਏ ਰੂਬਰੂ ਹੋਏ¢ ਸ਼ਾਹੀ ਜੋੜੇ ਨੇ ਬੱਚਿਆਂ ਨਾਲ ਹਾਸਾ ਮਜ਼ਾਕ ਕੀਤਾ ਤੇ ਉਨ੍ਹਾਂ ਦੇ ...
ਮੈਲਬੌਰਨ, 9 ਅਪ੍ਰੈਲ (ਸਰਤਾਜ ਸਿੰਘ ਧੌਲ)-ਸਮਾਜਿਕ ਦੂਰੀਆਂ ਅਤੇ ਉਪਾਅ ਕੰਮ ਕਰ ਰਹੇ ਹਨ | ਅਸੀਂ ਵਾਇਰਸ ਦੇ ਫ਼ੈਲਣ ਨੂੰ ਘਟਾ ਰਹੇ ਹਾਂ ਪਰ ਫਿਰ ਵੀ ਰਸਤਾ ਬਹੁਤ ਲੰਮਾ ਹੈ ਅਤੇ ਸਾਡੀ ਲੜਾਈ ਵੀ ਜਾਰੀ ਰਹੇਗੀ | ਇਹ ਸ਼ਬਦ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ...
ਮੁੰਬਈ, 9 ਅਪ੍ਰੈਲ (ਏਜੰਸੀ)- ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬੱਚਨ ਕੋਰੋਨਾ ਵਾਇਰਸ ਕਾਰਨ ਦੇਸ਼-ਵਿਆਪੀ ਤਾਲਾਬੰਦੀ ਦੇ ਚਲਦਿਆਂ ਜ਼ਰੂਰਤਮੰਦਾਂ ਨੂੰ ਦੁਪਹਿਰ ਤੇ ਰਾਤ ਦਾ ਭੋਜਨ ਉਪਲਬਧ ਕਰਵਾਉਣ ਲਈ ਰੋਜ਼ਾਨਾ 2 ਹਜ਼ਾਰ ਭੋਜਨ ਦੇ ਪੈਕਟ ਵੰਡ ਰਹੇ ਹਨ | ਇਸ ਤੋਂ ...
ਮਿਲਾਨ, 9 ਅਪ੍ਰੈਲ (ਇੰਦਰਜੀਤ ਸਿੰਘ ਲੁਗਾਣਾ)- ਇਟਲੀ ਵਿਚ ਜੇਨੋਆ ਤੋਂ ਫਲੋਰੇਨਸਾ ਰੋਡ 'ਤੇ ਪੈਦੇ ਸ਼ਹਿਰ ਆਉਲਾ ਦੇ ਨਜ਼ਦੀਕ ਮਾਗਰਾ ਨਦੀ 'ਤੇ ਬਣੇ ਪੁਲ ਦੇ ਡਿੱਗ ਜਾਣ ਦੀ ਖ਼ਬਰ ਹੈ | 850 ਫੁੱਟ ਲੰਮਾ ਪੁੱਲ ਜਦੋਂ ਡਿੱਗ ਰਿਹਾ ਸੀ ਤਾਂ ਉਸ ਸਮੇਂ ਦੋ ਗੱਡੀਆ ਹੀ ਪੁਲ ਉਪਰ ਦੀ ...
ਲੰਡਨ, 9 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ 50 ਕਰੋੜ ਤੋਂ ਵਧੇਰੇ ਲੋਕ ਗਰੀਬੀ ਦੀ ਮਾਰ ਹੇਠ ਆ ਸਕਦੇ ਹਨ¢ ਆਕਸਫੇਮ ਦੀ ਰਿਪੋਰਟ ਅਨੁਸਾਰ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕੀਤੀ ਤਾਲਾਬੰਦੀ ਦੁਨੀਆ ਭਰ ਵਿਚ ਗਰੀਬੀ ...
ਸਿਆਟਲ, 9 ਅਪ੍ਰੈਲ (ਹਰਮਨਪ੍ਰੀਤ ਸਿੰਘ)- ਸਿਆਟਲ ਦੇ ਨਾਲ ਲਗਦੇ ਸ਼ਹਿਰ ਮੈਰਿਸਵਿਲ ਦੇ ਗੁਰਦੁਆਰਾ ਗੁਰੂ ਨਾਨਕ ਸਿੱਖ ਟੈਂਪਲ ਮੈਰਿਸਵਿਲ ਦੇ ਪ੍ਰਧਾਨ ਸਤਵੰਤ ਸਿੰਘ ਪੰਧੇਰ (76), ਜੋ ਪਿਛਲੇ ਕਾਫ਼ੀ ਸਮੇਂ ਬਿਮਾਰ ਚਲ ਰਹੇ ਸਨ, ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ | ਸਸਕਾਰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX