ਰਾਜਾਸਾਂਸੀ, 21 ਅਪ੍ਰੈਲ (ਹਰਦੀਪ ਸਿੰਘ ਖੀਵਾ)- ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦੇ ਕਹਿਰ ਕਾਰਨ ਤੇ ਹਵਾਈ ਸੇਵਾਵਾਂ ਠੱਪ ਹੋਣ 'ਤੇ ਭਾਰਤ 'ਚ ਪੁੱਜੇ ਭਾਰਤੀ ਮੂਲ, ਪ੍ਰੰਤੂ ਬਰਤਾਨੀਆ ਦੇ ਪੱਕੇ ਵਸਨੀਕਾਂ ਦੀ ਵਾਪਸੀ ਲਈ ਬਰਤਾਨੀਆ ਸਰਕਾਰ ਵਲੋਂ ਲਗਾਤਾਰ ਹਵਾਈ ਉਡਾਣਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ | ਇਸੇ ਲੜੀ ਤਹਿਤ ਅੱਜ ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਪੰਜਵੀਂ ਬਿ੍ਟਿਸ਼ ਏਅਰਵੇਜ਼ ਦੀ ਉਡਾਣ ਰਾਹੀਂ 250 ਯਾਤਰੀ, ਜਿਨ੍ਹਾਂ 'ਚ 228 ਬਰਤਾਨੀਆ ਨਾਗਰਿਕ ਤੇ 22 ਭਾਰਤੀ ਪਾਸਪੋਰਟ ਵਾਲੇ ਨਾਗਰਿਕ ਸਨ, ਜੋ ਬਾਅਦ ਦੁਪਹਿਰ ਕਰੀਬ 2.30 ਵਜੇ ਬਰਤਾਨੀਆ ਲਈ ਰਵਾਨਾ ਹੋ ਗਏ ਹਨ | ਰਵਾਨਾ ਹੋਣ ਮੌਕੇ ਯਾਤਰੀ ਰਵਿੰਦਰ ਸਿੰਘ ਪੰਨੂੰ ਵਾਸੀ ਮੁਕੰਦਪੁਰ (ਲੁਧਿਆਣਾ) ਨੇ ਦੱਸਿਆ ਕਿ ਉਹ 8 ਫਰਵਰੀ ਨੂੰ ਇੱਥੇ ਪੁੱਜੇ ਸਨ ਤੇ 9 ਅਪ੍ਰੈਲ ਨੂੰ ਇੰਗਲੈਂਡ ਲਈ ਵਾਪਸ ਜਾਣਾ ਸੀ, ਪ੍ਰੰਤੂ ਹਵਾਈ ਸੇਵਾਵਾਂ ਠੱਪ ਹੋਣ ਕਾਰਨ ਉਹ ਹੁਣ ਵਾਪਸ ਜਾ ਰਹੇ ਹਨ | ਉਨ੍ਹਾਂ ਕਿਹਾ ਕਿ ਇੱਥੇ ਕਰਫ਼ਿਊ ਦੌਰਾਨ ਉਨ੍ਹਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਕਰਫ਼ਿਊ ਦੌਰਾਨ ਉਹ ਘਰ ਤੋਂ ਬਾਹਰ ਨਹੀਂ ਨਿਕਲ ਸਕੇ, ਇਸ ਤੋਂ ਇਲਾਵਾ ਉਨ੍ਹਾਂ ਨੂੰ ਖਾਣ ਪੀਣ ਦੀ ਵੀ ਭਾਰੀ ਸਮੱਸਿਆ ਰਹੀ |
ਰੂਪਨਗਰ, 21 ਅਪ੍ਰੈਲ (ਸਤਨਾਮ ਸਿੰਘ ਸੱਤੀ)- ਕੋਵਿਡ-19 ਦੇ ਫੈਲਣ ਕਾਰਨ ਸਿਹਤ ਸੁਰੱਖਿਆ ਕਰਮਚਾਰੀ ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਰੱਖਣ ਜਾਂ ਨਮੂਨੇ ਇਕੱਤਰ ਕਰਨ ਅਤੇ ਸੰਭਾਲਣ ਵਰਗੇ ਅਤਿ ਜੋਖ਼ਮ ਕਾਰਜਾਂ ਦੌਰਾਨ ਪ੍ਰਭਾਵਿਤ ਹੋਣ ਤੋਂ ਬਚਾਅ ਲਈ ਆਈ. ਆਈ. ਟੀ. ਰੂਪਨਗਰ ਦੇ ...
ਸੰਗਰੂਰ, 21 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ)- ਕੋਰੋਨਾ ਵਾਇਰਸ ਦੇ ਖ਼ਤਰੇ ਦੇ ਬਾਵਜੂਦ ਸੰਗਰੂਰ ਜ਼ਿਲ੍ਹੇ 'ਚ ਕਣਕ ਦੀ ਸਰਕਾਰੀ ਖ਼ਰੀਦ ਨਿਰਵਿਘਨ ਜਾਰੀ ਹੈ ਅਤੇ ਖ਼ਰੀਦੇ ਹੋਏ ਅਨਾਜ ਦੀ ਨਾਲੋ-ਨਾਲ ਲਿਫ਼ਟਿੰਗ ਕਰਵਾ ਕੇ ਸੁਰੱਖਿਅਤ ਭੰਡਾਰਨ ਵਾਲੀਆਂ ਥਾਵਾਂ 'ਤੇ ...
ਜਲੰਧਰ, 21 ਅਪ੍ਰੈਲ (ਅਜੀਤ ਬਿਊਰੋ)- ਪਦਮਸ੍ਰੀ ਰਾਗੀ ਸਵ : ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬੇਟੀ ਜਸਕੀਰਤ ਕੌਰ (30) ਜਿਸ ਨੇ ਕੋਰੋਨਾ ਵਾਇਰਸ ਿਖ਼ਲਾਫ਼ ਜੰਗ ਜਿੱਤ ਲਈ ਹੈ | ਉਸ ਦੇ ਸਾਰੇ ਟੈੱਸਟਾਂ ਦੀਆਂ ਰਿਪੋਰਟਾਂ ਨੈਗੇਟਿਵ ਆਉਣ ਉਪਰੰਤ ਅੱਜ ਉਸ ਨੂੰ ਸਥਾਨਕ ਸ਼ਹੀਦ ਬਾਬੂ ...
ਲੁਧਿਆਣਾ, 21 ਅਪ੍ਰੈਲ (ਪੁਨੀਤ ਬਾਵਾ)- ਪੰਜਾਬ ਰਾਜ ਬਿਜਲੀ ਨਿਗਮ ਵਲੋਂ ਕੋਵਿਡ-19 ਦੇ 3 ਮਈ ਤੱਕ ਚੱਲਦਿਆਂ ਤਾਲਾਬੰਦੀ ਤੇ ਕਰਫ਼ਿਊ ਕਰਕੇ ਅੱਜ ਸਰਕੂਲਰ ਨੰਬਰ 19/2020 ਮਿਤੀ 21 ਅਪ੍ਰੈਲ ਤਹਿਤ ਹਰ ਪ੍ਰਕਾਰ ਦੇ ਉਪਭੋਗਤਾਵਾਂ ਦੇ ਬਿਜਲੀ ਬਿੱਲ ਜ਼ਮ੍ਹਾ ਕਰਵਾਉਣ ਦੀ ਆਖਰੀ ਤਰੀਕ ...
ਚੰਡੀਗੜ੍ਹ, 21 ਅਪ੍ਰੈਲ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕੋਵਿਡ-19 ਦੇ ਸੰਕਟ 'ਚੋਂ ਸੂਬਿਆਂ ਨੂੰ ਕੱਢਣ ਲਈ ਤਿੰਨ ਨੁਕਾਤੀ ਰਣਨੀਤੀ ਦਾ ਸੁਝਾਅ ਦਿੱਤਾ, ਜਿਸ 'ਚ ਤਿੰਨ ਮਹੀਨਿਆਂ ਦਾ ਵਿਸ਼ੇਸ਼ ਵਿੱਤੀ ਪੈਕੇਜ ਅਤੇ ਵਿੱਤ ...
ਬਾਜਾਖਾਨਾ, 21 ਅਪ੍ਰੈਲ (ਜਗਦੀਪ ਸਿੰਘ ਗਿੱਲ)- ਬਠਿੰਡਾ-ਫ਼ਰੀਦਕੋਟ ਕੌਮੀ ਸ਼ਾਹ ਮਾਰਗ ਨੰਬਰ 54 'ਤੇ ਬੀਤੀ ਸ਼ਾਮ ਨੂੰ ਬਾਜਾਖਾਨਾ ਵਿਖੇ ਹੋਏ ਸੜਕ ਹਾਦਸੇ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਦੋ ਸੇਵਾਦਾਰ ਦੇ ਜ਼ਖ਼ਮੀ ਹੋਣ ਉਪਰੰਤ ਇਕ ਸੇਵਾਦਾਰ ਇੰਦਰਜੀਤ ਸਿੰਘ ਦੀ ...
ਲੁਧਿਆਣਾ, 21 ਅਪ੍ਰੈਲ (ਪੁਨੀਤ ਬਾਵਾ)-ਸਵ. ਲੋਕ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਵੱਡੇ ਪੁੱਤਰ ਕਰਤਾਰ ਚੰਦ ਯਮਲਾ ਜੱਟ ਦਾ ਅੱਜ ਲੁਧਿਆਣਾ ਦੇ ਜਵਾਹਰ ਨਗਰ ਕੈਂਪ 'ਚ ਸੰਖੇਪ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਜਿਨ੍ਹਾਂ ਦਾ ਅੱਜ ਸ਼ਾਮੀ ਅੰਤਿਮ ਸਸਕਾਰ ਕਰ ਦਿੱਤਾ ...
ਮਿਆਣੀ/ ਨੰਗਲ ਬਿਹਾਲਾਂ, 21 ਅਪ੍ਰੈਲ (ਹਰਜਿੰਦਰ ਸਿੰਘ ਮੁਲਤਾਨੀ, ਵਿਨੋਦ ਮਹਾਜਨ)- ਕੋਰੋਨਾ ਵਾਇਰਸ ਦੀ ਲਪੇਟ 'ਚ ਆਉਣ ਕਾਰਨ ਨਿਊਯਾਰਕ 'ਚ ਬੇਟ ਇਲਾਕੇ ਦੇ ਪਿੰਡ ਚੱਕ ਬਾਮੂ (ਘੋੜੇਚੱਕ) ਨਾਲ ਸੰਬੰਧਿਤ ਵਿਅਕਤੀ ਦੀ ਮੌਤ ਹੋ ਗਈ | ਮਿ੍ਤਕ ਦੀ ਪਹਿਚਾਣ ਮਨਜੀਤ ਸਿੰਘ ਬਿੱਟੂ ...
ਸਰਦੂਲਗੜ੍ਹ, 21 ਅਪ੍ਰੈਲ (ਪ੍ਰਕਾਸ਼ ਸਿੰਘ ਜ਼ੈਲਦਾਰ, ਜੀ. ਐਮ. ਅਰੋੜਾ)- ਸਥਾਨਕ ਸ਼ਹਿਰ ਦੇ ਬਿਲਕੁਲ ਲਾਗਲੇ ਕਸਬਾ ਰੋੜੀ (ਹਰਿਆਣਾ) ਵਿਖੇ ਪੰਜਾਬ ਦੇ 2 ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਮਿ੍ਤਕਾਂ ਦੀ ਪਹਿਚਾਣ ਹਰਪ੍ਰੀਤ ਸਿੰਘ (20) ਪੁੱਤਰ ...
ਚੰਡੀਗੜ੍ਹ, 21 ਅਪ੍ਰੈਲ (ਅਜੀਤ ਬਿਊਰੋ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਕੋਵਿਡ-19 ਮਹਾਂਮਾਰੀ ਦੇ ਟਾਕਰੇ ਵਾਸਤੇ ਸੂਬੇ ਲਈ ਵਿੱਤੀ ਰਾਹਤ ਅਤੇ ਟੈਸਟ ਕਿੱਟਾਂ ਸਮੇਤ ਸਿਹਤ ਲਈ ਢੁਕਵੇਂ ਬੁਨਿਆਦੀ ਢਾਂਚੇ ਦੀ ਮੰਗ ਕੀਤੀ ਹੈ | ਉਨ੍ਹਾਂ ਆਲ ਇੰਡੀਆ ...
ਪੁਨੀਤ ਬਾਵਾ
ਲੁਧਿਆਣਾ, 21 ਅਪ੍ਰੈਲ - ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ (ਗਡਵਾਸੂ) ਵਲੋਂ ਕੋਵਿਡ-19 ਨਾਲ ਲੜਨ ਲਈ ਅਤੇ ਡਾਕਟਰੀ ਭਾਈਚਾਰੇ ਦੀ ਸਹਾਇਤਾ ਕਰਨ ਦੇ ਮਕਸਦ ਨਾਲ ਆਪਣੇ 10 ਵਿਗਿਆਨੀਆਂ ਦੀਆਂ ਟੀਮਾਂ ਬਣਾ ਕੇ ਸੂਬੇ ਦੇ 2 ਮੈਡੀਕਲ ...
ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ, 21 ਅਪੈ੍ਰਲ - ਪੰਜਾਬ ਸਕੂਲ ਸਿੱਖਿਆ ਵਿਭਾਗ ਸਕੂਲੀ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਹੁਣ ਡੀ.ਟੀ.ਐਚ. ਚੈਨਲਾਂ ਤੇ ਪਾਠਕ੍ਰਮ/ਪ੍ਰੋਗਰਾਮ ਪ੍ਰਸਾਰਿਤ ਕਰੇਗਾ | ਪੰਜਾਬ ਸਕੂਲ ਸਿੱਖਿਆ ਵਿਭਾਗ ਦੇ ਡਾਇਰੈਕਟਰ ਵਲੋਂ ਸੂਬੇ ਦੇ ...
ਜਲੰਧਰ ਛਾਉਣੀ, 21 ਅਪ੍ਰੈਲ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆੳਾੁਦੇ ਜੁਗਿੰਦਰ ਨਗਰ ਨੇੜੇ ਸਥਿਤ ਇਕ ਘਰ 'ਚ ਰਹਿੰਦੇ ਪ੍ਰਵਾਸੀ ਭਾਰਤੀ ਵਲੋਂ ਆਪਣੇ ਘਰ 'ਚ ਹੀ ਬਣੇ ਬਾਥਰੂਮ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ | ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਵਿਅਕਤੀ ...
ਅਲੀਵਾਲ, 21 ਅਪ੍ਰੈਲ (ਅਵਤਾਰ ਸਿੰਘ ਰੰਧਾਵਾ)- ਥਾਣਾ ਘਣੀਏ ਕੇ ਬਾਂਗਰ ਅਧੀਨ ਪੈਂਦੇ ਪਿੰਡ ਰਿਆਲੀ ਵਿਖੇ ਇਕ 5 ਸਾਲਾ ਬੱਚੀ ਨਾਲ ਕਰੀਬ 17 ਸਾਲਾ ਲੜਕੇ ਵਲੋਂ ਜਬਰ ਜਨਾਹ ਕੀਤੇ ਜਾਣ ਦੀ ਖ਼ਬਰ ਹੈ | ਥਾਣਾ ਘਣੀਏ ਕੇ ਬਾਂਗਰ ਦੇ ਐੱਸ.ਐੱਚ.ਓ. ਅਮੋਲਕਦੀਪ ਸਿੰਘ ਨੇ ਦੱਸਿਆ ਕਿ ਪੀੜਤ ...
ਚੰਡੀਗੜ੍ਹ, 21 ਅਪ੍ਰੈਲ (ਬਿਊਰੋ ਚੀਫ਼)-ਪੰਜਾਬ ਦੇ ਗ੍ਰਹਿ ਵਿਭਾਗ ਵਲੋਂ ਅੱਜ ਇਕ ਹੁਕਮ ਜਾਰੀ ਕਰਕੇ ਡੀ.ਐਸ.ਪੀ ਪੱਧਰ ਦੇ 6 ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਜਿਸ ਅਨੁਸਾਰ ਕਮਲਜੀਤ ਸਿੰਘ ਡੀ.ਐਸ.ਪੀ ਪੀ.ਏ.ਪੀ 9 ਬਟਾਲੀਅਨ ਅੰਮਿ੍ਤਸਰ ਨੂੰ ਡੀ.ਐਸ.ਪੀ ਡੀ ਤਰਨ ਤਾਰਨ, ...
ਚੰਡੀਗੜ੍ਹ, 21 ਅਪ੍ਰੈਲ (ਅਜੀਤ ਬਿਊਰੋ)- ਪੰਜਾਬ ਪੁਲਿਸ ਵਲੋਂ ਡੀ.ਜੀ.ਭੀ ਪੱਧਰ 'ਤੇ ਸੁਰੱਖਿਆ ਕਰਮੀ ਤਾਇਨਾਤ ਕਰਨ ਦੇ ਕੀਤੇ ਗਏ ਰੀਵੀਓ ਤੋਂ ਬਾਅਦ ਪੰਜਾਬ ਦੇ ਕੋਈ 135 ਵੀ.ਆਈ.ਪੀਜ਼ , ਸਿਆਸਤਦਾਨਾਂ , ਸਾਬਕਾ ਸਿਵਲ ਅਤੇ ਪੁਲਿਸ ਅਧਿਕਾਰੀਆਂ, ਅਕਾਲੀ ਆਗੂਆਂ ਅਤੇ ...
ਚੰਡੀਗੜ੍ਹ, 21 ਅਪ੍ਰੈਲ (ਅਜੀਤ ਬਿਊਰੋ)- ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਵਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਦਿਸ਼ਾ-ਨਿਰਦੇਸ਼ਾਂ ਤਹਿਤ ਦਰਸਾਏ ਗਏ ਸਟੈਂਡਰਡ ਓਪਰੇਟਿੰਗ ਪ੍ਰੋਸੀਜ਼ਰ ਦੀ ਪਾਲਣਾ ਨੂੰ ਯਕੀਨੀ ਬਣਾਉਂਦਿਆਂ ਜਿਹੜੀ ਸਨਅਤੀ ਇਕਾਈਆਂ ...
ਅੰਮਿ੍ਤਸਰ, 21 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)- ਮਿਨਿਸਟਰੀ ਆਫ਼ ਹੈਲਥ ਐਾਡ ਫੈਮਿਲੀ ਵੈੱਲਫੇਅਰ ਭਾਰਤ ਸਰਕਾਰ ਵਲੋਂ ਕੈਮਿਸਟ ਦੁਕਾਨਦਾਰਾਂ ਨੂੰ ਹਾਈਡ੍ਰੋਕਿਸਕਲੋਰੋਕੁਵਿਨ 2000 ਐਮ. ਜੀ. ਅਤੇ ੲਜਿਥ੍ਰੋਮਾਈਸਿਨ 500 ਐਮ. ਜੀ. ਗੋਲੀਆਂ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ...
ਚੰਡੀਗੜ੍ਹ, 21 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਪਾਰਟੀ ਵਿਧਾਇਕਾਂ ਨਾਲ ਵੀਡੀਓ ਕਾਨਫ਼ਰੰਸਿੰਗ ਕਰਕੇ ਵੱਖ-ਵੱਖ ਹਲਕਿਆਂ ਦੀ ਰਿਪੋਰਟ ਲਈ ਅਤੇ ਇੱਥੇ ਲੋਕਾਂ ਨੂੰ ਆ ਰਹੀਆਂ ਪ੍ਰੇਸ਼ਾਨੀਆਂ ...
ਅੰਮਿ੍ਤਸਰ, 21 ਅਪ੍ਰੈਲ (ਹਰਜਿੰਦਰ ਸਿੰਘ ਸ਼ੈਲੀ)-ਕੋਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਨੂੰ ਦੇਖਦਿਆਂ ਸਿਹਤ ਵਿਭਾਗ ਨੇ ਇਸ ਦੇ ਟੈਸਟ ਕਰਵਾਉਣ ਲਈ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਹਨ | ਕਈ ਜ਼ਿਲਿ੍ਹਆਂ 'ਚ ਕੋਰੋਨਾ ਵਾਇਰਸ ਦੇ ਟੈਸਟ ਕਰਨ ਦਾ ਕੰਮ ਕਾਫ਼ੀ ਵਧ ਗਿਆ ਸੀ, ...
ਅਟਾਰੀ, 21 ਅਪ੍ਰੈਲ (ਰੁਪਿੰਦਰਜੀਤ ਸਿੰਘ ਭਕਨਾ)- ਭਾਰਤ-ਪਾਕਿਸਤਾਨ ਸਰਹੱਦ ਸਥਿਤ ਬਾਹਰੀ ਸਰਹੱਦੀ ਚੌਕੀ ਦਾਊਕੇ ਨਜ਼ਦੀਕ ਬੀ. ਐੱਸ. ਐੱਫ਼. ਭਾਰਤੀ ਅਤੇ ਪਾਕਿਸਤਾਨੀ ਤਸਕਰਾਂ ਦੇ ਮਨਸੂਬੇ ਨੂੰ ਅਸਫ਼ਲ ਕਰਦਿਆਂ 9 ਪੈਕੇਟ ਹੈਰੋਇਨ ਬਰਾਮਦ ਕਰਨ 'ਚ ਸਫ਼ਲਤਾ ਹਾਸਿਲ ਕੀਤੀ ...
ਲੁਧਿਆਣਾ, 21 ਅਪ੍ਰੈਲ (ਕਵਿਤਾ ਖੁੱਲਰ)- ਅੱਜ ਇੱਥੇ ਇਤਿਹਾਸਕ ਜਾਮਾ ਮਸਜਿਦ ਤੋਂ ਪਵਿੱਤਰ ਰਮਜ਼ਾਨ ਸ਼ਰੀਫ਼ ਦੇ ਮਹੀਨੇ ਨੂੰ ਲੈ ਕੇ ਹੁਕਮ ਜਾਰੀ ਕਰਦੇ ਹੋਏ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਕਿਹਾ ਕਿ ਪਵਿੱਤਰ ਰਮਜ਼ਾਨ ਦੇ ਮਹੀਨੇ ...
ਜਲੰਧਰ, 21 ਅਪ੍ਰੈਲ (ਮੇਜਰ ਸਿੰਘ)- ਮਾਰਚ 2020 ਵਿਚ ਵਿਦੇਸ਼ ਸੈਰ ਸਪਾਟੇ ਲਈ ਗਏ ਭਾਰਤੀ ਨਾਗਰਿਕ ਅਚਾਨਕ ਅੰਤਰਰਾਸ਼ਟਰੀ ਉਡਾਣਾਂ ਬੰਦ ਹੋ ਜਾਣ ਕਾਰਨ ਵਿਦੇਸ਼ਾਂ ਵਿਚ ਹੀ ਫ਼ਸ ਗਏ ਹਨ | ਉਨ੍ਹਾਂ ਵਲੋਂ ਵਾਪਸ ਵਤਨ ਪਰਤਣ ਲਈ ਕੀਤੀਆਂ ਜਾ ਰਹੀਆਂ ਸਾਰੀਆਂ ਚਾਰਾਜੋਈਆਂ ਨਾਕਾਮ ...
ਚੰਡੀਗੜ੍ਹ, 21 ਅਪ੍ਰੈਲ (ਅਜੀਤ ਬਿਊਰੋ)- ਕਣਕ ਦੀ ਖ਼ਰੀਦ ਸਬੰਧੀ ਸ਼ਿਕਾਇਤਾਂ ਅਤੇ ਹੋਰ ਮਾਮਲਿਆਂ ਦੇ ਫ਼ੌਰੀ ਨਿਪਟਾਰੇ ਨੂੰ ਯਕੀਨੀ ਬਣਾਉਣ ਲਈ ਪੰਜਾਬ ਮੰਡੀ ਬੋਰਡ ਵੱਲੋਂ ਸਥਾਪਤ ਕੀਤੇ ਸਟੇਟ ਕੰਟਰੋਲ ਰੂਮ ਵਿਚ ਕਣਕ ਦੀ ਖ਼ਰੀਦ ਬਾਰੇ ਪ੍ਰਾਪਤ ਹੋਈਆਂ 2257 ਸ਼ਿਕਾਇਤਾਂ ...
ਚੰਡੀਗੜ੍ਹ, 21 ਅਪ੍ਰੈਲ (ਅਜੀਤ ਬਿਊਰੋ)- ਸੂਬੇ 'ਚ ਮਾਲੀਏ ਦੀਆਂ ਅਨੁਮਾਨਤ ਪ੍ਰਾਪਤੀਆਂ ਅਤੇ ਪੱਕੇ ਖ਼ਰਚਿਆਂ ਵਿਚਾਲੇ ਚਿੰਤਾਜਨਕ ਵਧਦੇ ਪਾੜੇ ਵੱਲ ਇਸ਼ਾਰਾ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਕੇਂਦਰ ਸਰਕਾਰ ...
ਚੰਡੀਗੜ੍ਹ, 21 ਅਪ੍ਰੈਲ (ਅਜੀਤ ਬਿਊਰੋ)- ਕੇਂਦਰ ਸਰਕਾਰ ਪਾਸੋਂ ਕਿਸੇ ਮਦਦ ਦੀ ਅਣਹੋਂਦ 'ਚ ਕੋਵਿਡ-19 ਵਿਰੁੱਧ ਲੜਾਈ ਦੇ ਖ਼ਰਚਿਆਂ ਦੀ ਪੂਰਤੀ ਲਈ ਪੰਜਾਬ ਸਰਕਾਰ ਨੇ ਅੱਜ ਸਾਰੇ ਸਰਕਾਰੀ ਵਿਭਾਗਾਂ ਦੇ ਤੇਲ ਉਤਪਾਦਾਂ ਦੇ ਖ਼ਰਚਿਆਂ 'ਚ 25 ਫ਼ੀਸਦੀ ਕਟੌਤੀ ਕਰਨ ਸਮੇਤ ਕਈ ...
ਦੋਰਾਂਗਲਾ, 21 ਅਪ੍ਰੈਲ (ਲਖਵਿੰਦਰ ਸਿੰਘ ਚੱਕਰਾਜਾ)- ਕੋਰੋਨਾ ਵਾਇਰਸ ਦੀ ਫੈਲੀ ਮਹਾਂਮਾਰੀ ਕਾਰਨ ਪਿਛਲੇ ਮਹੀਨੇ ਭਰ ਤੋਂ ਸੂਬੇ 'ਚ ਲੱਗੇ ਕਰਫ਼ਿਊ ਕਾਰਨ ਭਾਵੇਂ ਹਰ ਵਰਗ ਦੇ ਲੋਕਾਂ 'ਤੇ ਭਾਰੀ ਆਰਥਿਕ ਸੰਕਟ ਮੰਡਰਾ ਰਿਹਾ ਹੈ ਪਰ ਖ਼ਾਸ ਕਰਕੇ ਮੱਧ ਵਰਗ ਦੇ ਲੋਕਾਂ 'ਤੇ ਇਸ ...
ਮੇਜਰ ਸਿੰਘ ਜਲੰਧਰ, 21 ਅਪ੍ਰੈਲ-ਕਹਾਵਤ ਹੈ ਕਿ ਸੰਕਟ ਹੀ ਕੌਮਾਂ ਦੇ ਵਿਚਾਰਾਂ ਤੇ ਕਿਰਦਾਰਾਂ ਨੂੰ ਤਰਾਸ਼ਦਾ ਤੇ ਨਿਖ਼ਾਰਦਾ ਹੈ | ਇਹ ਗੱਲ ਇਸ ਸਮੇਂ ਸਿੱਖ ਸਮਾਜ ਉੱਪਰ ਖ਼ੂਬ ਢੁਕਦੀ ਹੈ | ਪਿਛਲੇ ਕਈ ਦਹਾਕੇ ਤੋਂ ਸਿੱਖੀ ਦੀ ਇਸ ਮਨੁੱਖ਼ਤਾਵਾਦੀ ਸੋਚ ਤੇ ਭਾਵਨਾ ਉੱਪਰ ...
ਸ਼ਿਵ ਸ਼ਰਮਾ ਜਲੰਧਰ, 21 ਅਪ੍ਰੈਲ - ਕੋਰੋਨਾ ਦੇ ਪ੍ਰਕੋਪ ਨੇ ਹਰ ਕਿਸੇ ਦਾ ਨੁਕਸਾਨ ਕੀਤਾ ਹੈ ਪਰ ਕਾਰੋਬਾਰੀਆਂ, ਸਨਅਤਕਾਰਾਂ ਦਾ ਸਰਕਾਰ ਵਲ ਫਸੇ ਕਰੋੜਾਂ ਦੇ ਜੀ. ਐਸ. ਟੀ. ਦੇ ਰਿਫੰਡ ਲੈਣ ਲਈ ਲੰਬਾ ਇੰਤਜ਼ਾਰ ਕਰਨਾ ਪੈ ਸਕਦਾ ਹੈ ਕਿਉਂਕਿ ਕਰਫ਼ਿਊ/ ਤਾਲਾਬੰਦੀ ਤੋਂ ਬਾਅਦ ...
ਅਬੋਹਰ, 21 ਅਪ੍ਰੈਲ (ਕੁਲਦੀਪ ਸਿੰਘ ਸੰਧੂ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਆਪਣੀ ਡਿਊਟੀ ਨੂੰ ਤਨਦੇਹੀ ਨਾਲ ਨਿਭਾਉਣ ਸਦਕਾ ਸੂਬੇ ਦੇ ਸਮੂਹ ਸਫ਼ਾਈ ਸੇਵਕ ਭਾਵੇਂ ਅੱਜ ਲੋਕਾਂ ਦੀਆਂ ਨਜ਼ਰਾਂ 'ਚ 'ਨਾਇਕ' ਬਣੇ ਹੋਏ ਹਨ ਪਰ ਇਨ੍ਹਾਂ ਕੋਲ ਕੋਈ ਪੱਕਾ ਰੁਜ਼ਗਾਰ ਨਹੀਂ ਹੈ ...
ਮਹਿਲਾਂ ਚੌਾਕ, 21 ਅਪ੍ਰੈਲ (ਸੁਖਵੀਰ ਸਿੰਘ ਢੀਂਡਸਾ)-ਇਕ ਪਾਸੇ ਪੂਰਾ ਵਿਸ਼ਵ ਕੋਰੋਨਾ ਵਾਇਰਸ ਦੀ ਮਾਰ ਝੱਲ ਰਿਹਾ ਹੈ ਪਰ ਕੋਰੋਨਾ ਵਾਇਰਸ ਦੇ ਟਾਕਰੇ ਲਈ ਸਿਹਤ ਵਿਭਾਗ ਅਤੇ ਸਰਕਾਰ ਵਲੋਂ ਦਮਗਜੇ ਜ਼ਰੂਰ ਮਾਰੇ ਜਾਂਦੇ ਹਨ ਪਰ ਫਿਰ ਵੀ ਕਈ ਜਗ੍ਹਾ ਪੜਤਾਲ ਕਰਨ 'ਤੇ ਬਹੁਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX