ਬੰਗਾ, 2 ਜੂਨ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ 'ਚ ਦੇਰ ਰਾਤ ਹਥਿਆਰਬੰਦ ਨੌਜਵਾਨਾਂ ਵਲੋਂ ਗੁੰਡਾ ਗਰਦੀ ਕੀਤੀ ਗਈ ਤੇ ਚਾਰ ਗੱਡੀਆਂ ਭੰਨ ਦਿੱਤੀਆਂ | ਪਿੰਡ ਦੇ 11 ਕੁ ਦੇ ਕਰੀਬ ਨੌਜਵਾਨਾਂ ਨੇ ਪਿੰਡ ਦੇ ਹੀ ਇਕ ਵਿਅਕਤੀ 'ਤੇ ਬੁਰੀ ਤਰ੍ਹਾਂ ਹਮਲਾ ਕਰਕੇ ਗੰਭੀਰ ਰੂਪ ਵਿਚ ਜਖ਼ਮੀ ਕਰ ਦਿੱਤਾ | ਇਥੋਂ ਤੱਕ ਕਿ ਦੇਰ ਰਾਤ ਇਨ੍ਹਾਂ ਹਮਲਾਵਾਰਾਂ ਨੇ ਗਲੀ ਵਿਚ ਖੜ੍ਹੀਆਂ ਗੱਡੀਆਂ ਦੀ ਭੰਨ ਤੋੜ ਵੀ ਕੀਤੀ | ਸਾਰੀ ਵਾਰਦਾਤ ਸੀ. ਸੀ. ਟੀ. ਵੀ ਕੈਮਰੇ ਵਿਚ ਕੈਦ ਹੋ ਗਈ ਜਿਸ ਦੀ ਕਿ ਪੁਲਿਸ ਜਾਂਚ ਕਰ ਰਹੀ ਹੈ | ਹਮਲਾਵਰਾਂ ਨੇ ਘਰਾਂ ਦੇ ਬਾਹਰ ਲੱਗੇ ਮੀਟਰ ਤੇ ਗੇਟਾਂ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ | ਪਿੰਡ ਖਟਕੜ ਕਲਾਂ ਵਾਸੀ ਗਗਨ ਨੇ ਦੱਸਿਆ ਕਿ ਦੇਰ ਰਾਤ ਕੋਈ 11 ਕੁ ਵਜੇ ਪਿੰਡ ਦੇ ਕੱੁਝ ਨੌਜਵਾਨਾਂ ਨੇ ਨਸ਼ੇ ਦੀ ਲੋਰ 'ਚ ਆ ਕੇ ਪਿੰਡ ਦੇ ਵਿਚ ਹੀ ਖੜ੍ਹੀਆਂ ਕਾਰਾਂ, ਘਰਾਂ ਦੇ ਮੀਟਰਾਂ ਅਤੇ ਇਕ ਨੌਜਵਾਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਵੀ ਕੀਤਾ ਜੋ ਬੁਰੀ ਤਰ੍ਹਾਂ ਜ਼ਖਮੀ ਹੋਣ ਕਰਕੇ ਪ੍ਰਾਈਵੇਟ ਹਸਪਤਾਲ 'ਚ ਜੇਰੇ ਇਲਾਜ ਹੈ | ਉਸਨੇ ਇਹ ਵੀ ਦੱਸਿਆ ਕਿ ਇਹ ਸਾਰੇ ਹਮਲਾਵਰ ਜਿਨ੍ਹਾਂ ਦੀ ਪਹਿਚਾਣ ਸੀ. ਸੀ. ਟੀ. ਵੀ ਕੈਮਰੇ ਦੁਆਰਾ ਕੀਤੀ ਗਈ ਹੈ ਇਹ ਸਾਰੇ ਹੀ ਪਿੰਡ ਖਟਕੜ ਕਲਾਂ ਦੇ ਹੀ ਵਸਨੀਕ ਹਨ | ਉਨ੍ਹਾਂ ਇਹ ਵੀ ਦੱਸਿਆ ਕਿ ਉਕਤ ਨੌਜਵਾਨਾਂ ਨੇ ਕੁੱਝ ਫਾਇਰ ਵੀ ਕੀਤੇ ਹਨ | ਜਖ਼ਮੀ ਨੌਜਵਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਦੇ ਕੁੱਝ ਨੌਜਵਾਨਾਂ ਨੇ ਉਨ੍ਹਾਂ ਦੇ ਘਰ ਦੇ ਬਾਹਰ ਖੜ੍ਹੀਆਂ ਕਾਰਾਂ, ਘਰਾਂ ਦੇ ਗੇਟ ਭੰਨ ਦਿੱਤੇ ਅਤੇ ਫਿਰ ਮੈਨੂੰ ਰਸਤੇ 'ਚ ਘੇਰ ਕੇ ਮੇਰੇ 'ਤੇ ਹਮਲਾ ਕਰ ਦਿੱਤਾ | ਉਸਨੇ ਇਹ ਵੀ ਦੱਸਿਆ ਕਿ ਹਮਲਾਵਰਾਂ ਨੇ ਫਾਇਰਿੰਗ ਵੀ ਕੀਤੀ | ਜ਼ਖਮੀ ਦੀ ਮਾਤਾ ਜਸਵੀਰ ਕੌਰ ਨੇ ਆਖਿਆ ਕਿ ਨੌਜਵਾਨਾਂ ਨੇ ਪਿਛਲੀ ਰੰਜਿਸ਼ ਰੱਖਦਿਆਂ ਮੇਰੇ ਪੁੱਤਰ 'ਤੇ ਹਮਲਾ ਕੀਤਾ | ਬੰਗਾ ਡਵੀਜ਼ਨ ਦੇ ਡੀ. ਐਸ. ਪੀ ਗੁਰਵਿੰਦਰ ਸਿੰਘ ਨੇ ਕਿਹਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ |
ਭੱਦੀ, 2 ਜੂਨ (ਨਰੇਸ਼ ਧੌਲ)- ਪੰਜਾਬ ਸਕਾਰ ਦੀਆਂ ਹਦਾਇਤਾਂ ਅਨੁਸਾਰ ਜਿਵੇਂ ਸਮੁੱਚੇ ਪੰਜਾਬ ਅੰਦਰ ਸਮੂਹ ਨੰਬਰਦਾਰਾਂ ਦੇ ਸ਼ਨਾਖ਼ਤੀ ਕਾਰਡ ਨਵਿਆਉਣ ਦਾ ਕਾਰਜ ਚੱਲ ਰਿਹਾ ਹੈ ਉਸੇ ਤਰ੍ਹਾਂ ਹੀ ਤਹਿਸੀਲ ਬਲਾਚੌਰ ਨਾਲ ਸਬੰਧਿਤ ਨੰਬਰਦਾਰ ਵੀ ਆਪਣੇ ਸ਼ਨਾਖ਼ਤੀ ਕਾਰਡਾਂ ...
ਨਵਾਂਸ਼ਹਿਰ, 2 ਜੂਨ (ਗੁਰਬਖਸ਼ ਸਿੰਘ ਮਹੇ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਅੱਜ ਸ਼ਾਮ ਆਏ ਕੋਰੋਨਾ ਨਮੂਨਿਆਂ ਦੇ ਨਤੀਜਿਆਂ 'ਚੋਂ ਇਕ ਵਿਅਕਤੀ ਦਾ ਕੋਰੋਨਾ ਟੈੱਸਟ ਪਾਜ਼ੀਟਿਵ ਪਾਇਆ ਗਿਆ¢ ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਅਨੁਸਾਰ ਜ਼ਿਲ੍ਹੇ ਦੇ ਪਿੰਡ ਚੰਦਿਆਣੀ ...
ਬੰਗਾ 2 ਜੂਨ -(ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਅੱਜ ਆਏ ਕੋਰੋਨਾ ਨਮੂਨਿਆਾ ਦੇ ਨਤੀਜਿਆਾ 'ਚੋਂ ਇਕ ਔਰਤ ਦਾ ਟੈਸਟ ਪਾਜ਼ੀਟਿਵ ਪਾਇਆ ਗਿਆ¢ ਸਿਵਲ ਸਰਜਨ ਡਾ . ਰਾਜਿੰਦਰ ਭਾਟੀਆ ਅਨੁਸਾਰ ਜ਼ਿਲ੍ਹੇ ਦੇ ਫ਼ਰਾਲਾ ਪਿੰਡ ਨਾਲ ਸਬੰਧਤ ਇਕ 36 ਸਾਲਾ ...
ਬੰਗਾ, 2 ਜੂਨ (ਜਸਬੀਰ ਸਿੰਘ ਨੂਰਪੁਰ) - ਬਹੁਜਨ ਸਮਾਜ ਪਾਰਟੀ ਦੇ ਹਲਕਾ ਸ੍ਰੀ ਅਨੰਦਪੁਰ ਸਾਹਿਬ ਜੋਨ ਇੰਚਾਰਜ ਪ੍ਰਵੀਨ ਬੰਗਾ ਨੇ ਦੱਸਿਆ ਕਿ ਬਹੁਜਨ ਸਮਾਜ ਪਾਰਟੀ ਬੰਗਾ ਦੀ ਇਕਾਈ ਭੰਗ ਕਰ ਦਿੱਤੀ ਗਈ ਸੀ ਉਸ ਤੋਂ ਬਾਅਦ ਬਸਪਾ ਦੇ ਸੀਨੀਅਰ ਆਗੂਆਂ ਦੇ ਸਲਾਹ ਮਸ਼ਵਰੇ ਨਾਲ ...
ਸੈਲਾ ਖ਼ੁਰਦ, 2 ਜੂਨ (ਹਰਵਿੰਦਰ ਸਿੰਘ ਬੰਗਾ)-ਲਾਕਡਾਊਨ ਦੌਰਾਨ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਨਾ ਕਰਨ 'ਤੇ 5 ਵਿਅਕਤੀਆਂ ਦੇ ਚਲਾਨ ਕੱਟੇ ਗਏ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਥਾਨਕ ਪੁਲਿਸ ਚੌਾਕੀ ਇੰਚਾਰਜ ਸਬ-ਇੰਸਪੈਕਟਰ ਵਿੰਜਅਤ ਕੁਮਾਰ ਨੇ ...
ਬਲਾਚੌਰ/ਟੱਪਰੀਆਂ ਖੁਰਦ, 2 ਜੂਨ (ਸ਼ਾਮ ਸੁੰਦਰ ਮੀਲੂ)- ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪਰੰਪਰਾ (ਗਰੀਬਦਾਸੀ ਸੰਪਰਦਾਇ) ਦੇ ਸਤਿਗੁਰੂ ਕਬੀਰ ਸਾਹਿਬ ਦੇ ਅਵਤਾਰ ਦਿਵਸ ਨੂੰ ਸਮਰਪਿਤ ਧਾਮ ਝਾਂਡੀਆ ਕਲਾਂ ਨੇੜੇ ਨੂਰਪੁਰ ਬੇਦੀ ...
ਨਵਾਂਸ਼ਹਿਰ, 2 ਜੂਨ (ਗੁਰਬਖਸ਼ ਸਿੰਘ ਮਹੇ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੋਰੋਨਾ ਿਖ਼ਲਾਫ਼ ਮੁਹਿੰਮ ਨੂੰ ਅੱਗੇ ਲਿਜਾਣ ਲਈ ਜਾਰੀ ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ 'ਇਕਾਂਤਵਾਸ' ਨੇਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਹੈ | ਇਹ ਪ੍ਰਗਟਾਵਾ ਕਰਦਿਆਂ ...
ਨਵਾਂਸ਼ਹਿਰ, 2 ਜੂਨ (ਗੁਰਬਖਸ਼ ਸਿੰਘ ਮਹੇ)- ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਸੀ.ਐਨ.ਜੀ., ਸਨਅਤੀ ਤੇ ਘਰੇਲੂ ਗੈਸ ਸਪਲਾਈ ਦੀ ਲਾਈਨ ਨਵਾਂਸ਼ਹਿਰ 'ਚ ਅਗਲੇ ਸਾਲ ਤੱਕ ਕਾਰਜਸ਼ੀਲ ਹੋ ਜਾਵੇਗੀ, ਜਿਸ ਤੋਂ ਬਾਅਦ ਘਰਾਂ ਨੂੰ ਮੀਟਿੰਗ ਪ੍ਰਣਾਲੀ ਰਾਹੀਂ ਬਿਨਾਂ ਸਿਲੰਡਰ ...
ਨਵਾਂਸ਼ਹਿਰ, 2 ਜੂਨ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)- ਨਗਰ ਕੌਾਸਲ ਨਵਾਂਸ਼ਹਿਰ ਵਲੋਂ ਸ਼ਹਿਰ ਦੀ ਹੱਦ ਵਧਾਉਂਦਿਆਂ ਚੰਡੀਗੜ੍ਹ ਰੋਡ, ਰਾਹੋਂ ਰੋਡ, ਸੋਨਾ ਬਰਨਾਲਾ ਰੋਡ, ਕੁਲਾਮ ਰੋਡ, ਕੁਲਾਮ ਰੋਡ, ਸਲੋਹ ਰੋਡ, ਕਰਿਆਮ ਰੋਡ ਚਰਚ ਕਾਲੋਨੀ ਤੱਕ ਸੀਵਰੇਜ ਤਾਂ ਪਾ ...
ਨਵਾਂਸ਼ਹਿਰ, 2 ਜੂਨ (ਗੁਰਬਖਸ਼ ਸਿੰਘ ਮਹੇ)-ਇਕ ਜੂਸ ਦੀ ਰੇਹੜੀ ਲਗਾਉਣ ਵਾਲਾ ਵਿਅਕਤੀ ਕੁਝ ਸਮੇਂ 'ਚ ਪੈਸੇ ਦੁੱਗਣੇ ਕਰਵਾਉਣ ਦੇ ਚੱਕਰ 'ਚ ਫਸਦਿਆਂ ਆਪਣੇ 1 ਲੱਖ 57 ਹਜ਼ਾਰ ਰੁਪਏ ਗਵਾ ਬੈਠਾ, ਜਿਸ ਦੀ ਸ਼ਿਕਾਇਤ 'ਤੇ ਪੁਲਿਸ ਵਲੋਂ ਧੋਖਾਧੜੀ ਦਾ ਮੁਕੱਦਮਾ ਦਰਜ ਕੀਤਾ ਗਿਆ ਹੈ | ...
ਹੁਸ਼ਿਆਰਪੁਰ, 2 ਜੂਨ (ਨਰਿੰਦਰ ਸਿੰਘ ਬੱਡਲਾ)-ਬੀਤੀ ਰਾਤ ਸ਼ਹਿਰ ਦੇ ਭੀੜ-ਭੜੱਕੇ ਵਾਲੇ ਗਊਸ਼ਾਲਾ ਬਾਜ਼ਾਰ 'ਚ ਅਣਪਛਾਤੇ ਚੋਰਾਂ ਵੱਲੋਂ ਇੱਕ ਹੋਲਸੇਲ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦਿਆਂ ਦੁਕਾਨ 'ਚ ਪਿਆ ਕੀਮਤੀ ਸਾਮਾਨ ਚੋਰੀ ਕਰ ਲਿਆ | ਇਸ ਸੰਬੰਧੀ ਜਾਣਕਾਰੀ ...
ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ)-ਬਲਵੀਰ ਸਿੰਘ ਉਲੰਪੀਅਨ, ਜੋ ਹਾਕੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦੇ ਹੋਏ ਦਿਹਾਂਤ 'ਤੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਇਸ ਮੌਕੇ ਅਮਰਪਾਲ ਸਿੰਘ ਕਾਕਾ ਨੇ ਕਿਹਾ ਕਿ ਸਵ: ਬਲਵੀਰ ਸਿੰਘ ਨੇ ਆਪਣਾ ...
ਮਾਹਿਲਪੁਰ, 2 ਜੂਨ (ਦੀਪਕ ਅਗਨੀਹੋਤਰੀ)-ਪਿੰਡ ਖ਼ਾਨਪੁਰ ਵਿਖੇ 27 ਸਾਬਕਾ ਫ਼ੌਜੀਆਂ ਨੇ ਰਾਸ਼ਨ ਡੀਪੂ ਹੋਲਡਰ 'ਤੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਦਿੱਤੀ ਜਾ ਰਹੀ ਕਣਕ ਤੇ ਰਾਸ਼ਨ ਨਾ ਦੇਣ ਦਾ ਦੋਸ਼ ਲਗਾਇਆ ਹੈ | ਡਿਪਟੀ ਕਮਿਸ਼ਨਰ ਤੇ ਮੁੱਖ ਮੰਤਰੀ ਨੂੰ ਲਿਖੀਆਂ ...
ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ)-ਪੰਜ ਲੱਖ ਰੁਪਏ ਦੀ ਫਿਰੌਤੀ ਨਾ ਮਿਲਣ 'ਤੇ ਇੱਕ ਸਾਜ਼ਿਸ਼ ਤਹਿਤ ਹਮਲਾ ਕਰਵਾਉਣ ਅਤੇ ਧਮਕੀਆਂ ਦੇਣ ਵਾਲੇ ਮਾਮਲੇ ਦਾ ਕਥਿਤ ਦੋਸ਼ੀ ਅਨਿਲ ਕੁਮਾਰ ਬਾਘਾ ਪੁਲਿਸ ਜਾਂਚ 'ਚ ਸ਼ਾਮਿਲ ਹੋ ਗਿਆ ਹੈ | ਇਸ ਸੰਬੰਧੀ ਮਾਮਲੇ ਦੀ ਜਾਂਚ ਕਰ ...
ਹੁਸ਼ਿਆਰਪੁਰ, 2 ਜੂਨ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ )-ਲੌਕਡਾਊਨ ਦੌਰਾਨ ਲੰਗਰ ਲਗਾਉਣ ਵਾਲੇ ਪਿੰਡ ਨੰਗਲੀ ਦੇ ਬਲਦੇਵ ਸਿੰਘ ਤੇ ਇਕ ਔਰਤ ਖਿਲਾਫ਼ ਉਲੰਘਣਾ ਦਾ ਕੇਸ ਦਰਜ ਕੀਤਾ ਗਿਆ ਹੈ | ਉਨ੍ਹਾਂ ਵਲੋਂ ਲੌਕਡਾਊਨ ਦੀ ਉਲੰਘਣਾ ਕਰਦਿਆਂ ਪਿਛਲੇ ਦਿਨੀਂ ਲੰਗਰ ...
ਹੁਸ਼ਿਆਰਪੁਰ, 2 ਜੂਨ (ਬਲਵਿੰਦਰਪਾਲ ਸਿੰਘ)-ਦਿੱਲੀ ਪੁਲਿਸ ਵਲੋਂ 29 ਮਈ ਨੂੰ 2 ਕਰੋੜ ਰੁਪਏ ਦੀ ਅਫ਼ੀਮ ਨਾਲ ਗਿ੍ਫ਼ਤਾਰ ਕੀਤੇ 2 ਡਰਾਈਵਰਾਂ ਵਾਲੇ ਮਾਮਲੇ 'ਚ ਅੱਜ ਦੇਰ ਸ਼ਾਮ ਸਥਾਨਕ ਮੁਹੱਲਾ ਕਮਾਲਪੁਰ 'ਚ ਟੈਕਸੀ ਸਟੈਂਡ ਚਲਾਉਣ ਵਾਲੇ ਗੁਰਮੀਤ ਸਿੰਘ ਉਰਫ ਲਾਡੀ ਨੂੰ ...
ਹੁਸ਼ਿਆਰਪੁਰ, 2 ਜੂਨ (ਹਰਪ੍ਰੀਤ ਕੌਰ/ਬਲਜਿੰਦਰਪਾਲ ਸਿੰਘ)-ਪਿ੍ੰਸੀਪਲ ਓਮ ਪ੍ਰਕਾਸ਼ ਬੱਗਾ ਸਦਭਾਵਨਾ ਕਮੇਟੀ ਵਲੋਂ ਅੱਜ ਸਾਬਕਾ ਵਿਧਾਇਕ ਓਮ ਪ੍ਰਕਾਸ਼ ਬੱਗਾ ਦੀ 36ਵੀਂ ਬਰਸੀ ਮੌਕੇ ਸਿਹਤ ਵਿਭਾਗ ਤੇ ਸ਼ਮਸ਼ਾਨਘਾਟ ਵਿਖੇ ਕੰਮ ਕਰਨ ਵਾਲੇ ਉਨ੍ਹਾਂ 15 ਅਧਿਕਾਰੀਆਂ ਤੇ ...
ਦਸੂਹਾ, 2 ਜੂਨ (ਕੌਸ਼ਲ)- ਜਯੋਤੀ ਬਾਲਾ ਮੱਟੂ ਪੀ.ਸੀ.ਐੱਸ. ਐੱਸ.ਡੀ.ਐਮ. ਦਸੂਹਾ ਵੱਲੋਂ ਦੱਸਿਆ ਗਿਆ ਕੋਰੋਨਾ ਇਕ ਛੂਤ ਦੀ ਗੰਭੀਰ ਬਿਮਾਰੀ ਹੈ ਤੇ ਕਿਸੇ ਵੀ ਕੋਰੋਨਾ ਬਿਮਾਰ ਵਿਅਕਤੀ ਦੇ ਖੰਗਣ ਜਾਂ ਥੁੱਕਣ ਦੇ ਨਾਲ ਇਸ ਦੇ ਕੀਟਾਣੂ ਤੰਦਰੁਸਤ ਵਿਅਕਤੀ ਨੂੰ ਬਿਮਾਰ ਕਰ ਰਹੇ ...
ਗੜ੍ਹਸ਼ੰਕਰ, 2 ਜੂਨ (ਧਾਲੀਵਾਲ)-ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਠੇਕੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਇੱਥੇ ਪਾਰਟੀ ਦਫ਼ਤਰ ਵਿਖੇ ਆਟਾ-ਦਾਲ ਸਕੀਮ ਚੋਂ ਨਾਂਅ ਕੱਟਣ ਤੋਂ ਪੀੜਤ ਲੋਕਾਂ ਦੀ ਸਮੱਸਿਆ ਸੁਣਨ ਤੋਂ ਬਾਅਦ ਕਿਹਾ ...
ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਜਿੱਥੇ ਕਿਸਾਨਾਂ ਨੂੰ ਮਾਨਕ ਬੀਜ ਸਹੀ ਰੇਟਾਂ 'ਤੇ ਉਪਲਬੱਧ ਕਰਵਾਉਣ ਲਈ ਜ਼ਿਲ੍ਹੇ 'ਚ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਕੋਵਿਡ-19 ਦੇ ਮੱਦੇਨਜ਼ਰ ਮਿਸ਼ਨ ਫਤਿਹ ਤਹਿਤ ਜਾਗਰੂਕਤਾ ਫੈਲਾਉਣ ਅਤੇ ...
ਸੈਲਾ ਖ਼ੁਰਦ, 2 ਜੂਨ (ਹਰਵਿੰਦਰ ਸਿੰਘ ਬੰਗਾ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਵਲੋਂ ਸਟੇਟ ਚੇਅਰਮੈਨ ਡਾ: ਦਿਲਦਾਰ ਸਿੰਘ ਚਾਹਲ ਤੇ ਜ਼ਿਲ੍ਹਾ ਪ੍ਰਧਾਨ ਡਾ: ਗੁਰਜੀਤ ਸਿੰਘ ਸ਼ੀਂਹਮਾਰ ਦੀ ਅਗਵਾਈ 'ਚ ਹਲਕਾ ਗੜ੍ਹਸ਼ੰਕਰ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ...
ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ)-ਘਰ 'ਚ ਆਰਾਮ ਕਰ ਰਹੀ ਇਕ ਔਰਤ ਨਾਲ ਕਥਿਤ ਤੌਰ 'ਤੇ ਸਮੂਹਿਕ ਜਬਰ-ਜਨਾਹ ਕਰਨ ਤੇ ਉਸ ਦੀ ਵੀਡੀਓ ਬਣਾਉਣ ਦੇ ਕਥਿਤ ਦੋਸ਼ 'ਚ ਥਾਣਾ ਸਦਰ ਪੁਲਿਸ ਨੇ ਦੋ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰਕੇ ਇੱਕ ਨੂੰ ਗਿ੍ਫ਼ਤਾਰ ਕਰ ਲਿਆ ਹੈ | ਜਦਕਿ ...
ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ)-ਅਣਪਛਾਤੇ ਲੁਟੇਰਿਆਂ ਵਲੋਂ ਕੁਟੀਆ 'ਚ ਦਾਖਲ ਹੋ ਕੇ ਸਵਾਮੀ ਪੁਸ਼ਪੇਂਦਰ ਨੂੰ ਗੰਭੀਰ ਰੂਪ 'ਚ ਜ਼ਖਮੀ ਕਰਕੇ 50 ਹਜ਼ਾਰ ਰੁਪਏ ਦੀ ਨਕਦੀ ਲੁੱਟਣ ਵਾਲੇ ਮਾਮਲੇ 'ਚ ਥਾਣਾ ਸਿਟੀ ਪੁਲਿਸ ਨੇ ਇੱਕ ਹੋਰ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ...
ਦਸੂਹਾ, 2 ਜੂਨ (ਕੌਸ਼ਲ)- ਬ੍ਰਾਹਮਣ ਸਭਾ ਦਸੂਹਾ ਵਿਖੇ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ, ਜਿਸ 'ਚ ਬ੍ਰਾਹਮਣ ਸਭਾ ਦਸੂਹਾ ਦੇ ਪ੍ਰਧਾਨ ਸੋਹਨ ਲਾਲ ਪਰਾਸ਼ਰ ਵਲੋਂ ਕੋਰੋਨਾ ਮਹਾਂਮਾਰੀ ਦੌਰਾਨ ਵਧੀਆ ਸੇਵਾਵਾਂ ਨਿਭਾਉਣ ਵਾਲੇ ਅਫਸਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ, ਜਿਸ ...
ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ)-ਪੰਜਾਬ ਸਰਕਾਰ ਉਚ ਸਿੱਖਿਆ ਦੇ ਵਿਕਾਸ ਨੂੰ ਲੈ ਕੇ ਲਗਾਤਾਰ ਯਤਨਸ਼ੀਲ ਹੈ ਅਤੇ ਸੂਬੇ ਦੇ ਵਿੱਦਿਅਕ ਸੰਸਥਾਵਾਂ ਨੂੰ ਬੁਨਿਆਦੀ ਸੁਵਿਧਾਵਾਂ ਦੇਣ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਹ ਵਿਚਾਰ ...
ਟਾਂਡਾ ਉੜਮੁੜ, 2 ਜੂਨ (ਭਗਵਾਨ ਸਿੰਘ ਸੈਣੀ)-ਬੀਤੀ ਰਾਤ ਗੁਰੂ ਨਾਨਕ ਨਗਰ ਕਾਲੋਨੀ (ਅਨਾਜ ਮੰਡੀ) ਨਜ਼ਦੀਕ ਰਹਿਣ ਵਾਲੇ ਪ੍ਰਵਾਸੀ ਮਜ਼ਦੂਰ ਦੇ ਘਰ ਚੋਰੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆਹੈ | ਰਾਮੇਸ਼ਵਰ ਪੁੱਤਰ ਮਿਸ਼ਰੀ ਲਾਲ ਨੇ ਪੁਲਿਸ ਨੂੰ ਦਿੱਤੀ ਸੂਚਨਾ 'ਚ ਦੱਸਿਆ ...
ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਰਾਜੇਸ਼ ਗੁਪਤਾ ਨੇ ਮਾਰਕੀਟ ਕਮੇਟੀ ਹੁਸ਼ਿਆਰਪੁਰ ਦੇ ਚੇਅਰਮੈਨ ਅਤੇ ਬਲਦੇਵ ਸਿੰਘ ਨਸਰਾਲਾ ਨੇ ਵਾਈਸ ਚੇਅਰਮੈਨ ਦਾ ਅਹੁਦਾ ਅੱਜ ਸੰਭਾਲ ਲਿਆ | ਇਸ ਮੌਕੇ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ, ਵਿਧਾਇਕ ...
ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ)-ਵਿਆਹੁਤਾ ਵਲੋਂ ਸਹੁਰਾ ਪਰਿਵਾਰ ਤੋਂ ਤੰਗ ਹੋ ਕੇ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਹੁਸ਼ਿਆਰਪੁਰ 'ਚ ਜੇਰੇ ਇਲਾਜ ...
ਦਸੂਹਾ, 2 ਜੂਨ (ਕੌਸ਼ਲ)- ਦਸੂਹਾ ਦੇ ਨੇੜੇ ਦੇ ਪਿੰਡ ਭਾਨੇ ਦਾ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਆਇਆ ਹੈ | ਜਾਣਕਾਰੀ ਮੁਤਾਬਕ ਇਹ ਵਿਅਕਤੀ ਕਰੀਬ ਇਕ ਮਹੀਨਾ ਪਹਿਲਾਂ ਐਨ.ਡੀ.ਪੀ.ਸੀ. ਐਕਟ ਤਹਿਤ ਲੁਧਿਆਣਾ ਜੇਲ੍ਹ ਗਿਆ ਹੋਇਆ ਸੀ ਅਤੇ ਜੇਲ੍ਹ ਅੰਦਰ ਹੀ ਇਸ ਦਾ ਕੋਰੋਨਾ ਦਾ ...
ਦਸੂਹਾ, 2 ਜੂਨ (ਕੌਸ਼ਲ)- ਜਯੋਤੀ ਬਾਲਾ ਮੱਟੂ ਪੀ.ਸੀ.ਐੱਸ. ਐੱਸ.ਡੀ.ਐਮ. ਦਸੂਹਾ ਨੇ ਅੱਜ ਅਪਨੀਤ ਰਿਆਤ ਆਈ.ਏ.ਐੱਸ. ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਹੇਠ ਕੋਰੋਨਾ ਤੋਂ ਪ੍ਰਭਾਵਿਤ ਕੰਟੇਨਮੈਂਟ ਜ਼ੋਨ ਅੰਦਰ ਪੈਂਦੇ ਪਿੰਡ ਜਲਾਲਪਰੁ, ਰੜਾ, ...
ਹੁਸ਼ਿਆਰਪੁਰ, 2 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕਿਸਾਨਾਂ ਨੂੰ ਟਿੱਡੀ ਦਲ ਤੋਂ ਘਬਰਾਉਣ ਦੀ ਨਹੀਂ, ਬਲਕਿ ਸੁਚੇਤ ਰਹਿਣ ਦੀ ਲੋੜ ਹੈ | ਉਹ ਟਿੱਡੀ ਦਲ ਦੇ ਸੰਭਾਵੀ ਹਮਲੇ ਦੀ ਰੋਕਥਾਮ ਲਈ ਪਿੰਡ ਸ਼ੇਰਗੜ੍ਹ ਵਿਖੇ ...
ਦਸੂਹਾ, 2 ਜੂਨ (ਭੁੱਲਰ)- ਅੱਜ ਪਿੰਡ ਬੋਦਲ ਛਾਉਣੀ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਮੰਡ ਪੰਧੇਰ ਦੀ ਟੀਮ ਵੱਲੋਂ ਐੱਸ. ਐਮ. ਓ. ਮੰਡ ਪੰਧੇਰ ਡਾ. ਐੱਸ. ਪੀ. ਸਿੰਘ ਦੀ ਅਗਵਾਈ ਹੇਠ ਇੱਕ ਪਰਿਵਾਰ ਦੇ 4 ਵਿਅਕਤੀਆਂ ਦੇ ਕੋਰੋਨਾ ਸੈਂਪਲ ਲਏ ਗਏ ਜਦਕਿ ਪਿੰਡ ਗੱਗ ਸੁਲਤਾਨ ਦੇ 1 ...
ਹੁਸ਼ਿਆਰਪੁਰ, 2 ਜੂਨ (ਹਰਪ੍ਰੀਤ ਕੌਰ)-ਬਹੁਜਨ ਸਮਾਜ ਪਾਰਟੀ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਲੀਡਰਸ਼ਿਪ ਦੇ ਤਾਨਾਸ਼ਾਹੀ ਰਵੱਈਏ ਤੋਂ ਨਾਰਾਜ਼ ਹੋ ਕੇ ਬਸਪਾ ਦੇ ਸੂਬਾ ਜਨਰਲ ਸਕੱਤਰ ਠੇਕੇਦਾਰ ਭਗਵਾਨ ਦਾਸ ਸਿੱਧੂ, ਜ਼ਿਲ੍ਹਾ ਪ੍ਰਧਾਨ ਪਰਸ਼ੋਤਮ ...
ਗੜ੍ਹਦੀਵਾਲਾ, 2 ਜੂਨ (ਚੱਗਰ)-ਪਿੰਡ ਭਾਨਾ ਦੇ ਇਕ ਵਿਅਕਤੀ ਕੋਰੋਨਾ ਪਾਜ਼ੀਟਿਵ ਆਉਣ ਨਾਲ ਲੋਕਾਂ 'ਚ ਭਾਰੀ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭਾਨਾ ਦਾ ਵਸਨੀਕ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਲਛਕਰ ਸਿੰਘ ਲੁਧਿਆਣਾ ਵਿਖੇ ਕਿਸੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX