ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)- ਤਾਲਾਬੰਦੀ ਦੌਰਾਨ ਗੁਰਦੀਪ ਸਿੰਘ ਕਾਲੀ 'ਤੇ ਦਰਜ ਪਰਚੇ ਸਮੇਤ ਦਲਿਤ ਸਮਾਜ 'ਤੇ ਹੋਏ ਅੱਤਿਆਚਾਰ ਅਤੇ ਪਿੰਡ ਬਾਹੋਮਾਜਰਾ 'ਚ ਫੜੀ ਗਈ ਨਕਲੀ ਸ਼ਰਾਬ ਫ਼ੈਕਟਰੀ ਸਬੰਧੀ ਬਾਬਾ ਫੂਲੇ ਸ਼ਾਹ ਅੰਬੇਦਕਰ ਲੋਕ ਜਗਾਓ ਮੰਚ ਦੇ ਨੇਤਾ ਗੁਰਦੀਪ ਸਿੰਘ ਕਾਲੀ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪਰਮਜੀਤ ਸਿੰਘ ਰਿੰਕਾ, ਡਾ. ਅੰਬੇਡਕਰ ਸਭਾ ਰੌਣੀ ਗੁਰਮੀਤ ਸਿੰਘ ਅਤੇ ਲੱਕੀ ਰੌਣੀ, ਅੰਬੇਡਕਰ ਟਾਈਗਰ ਫੋਰਸ ਦੇ ਜਸਵੀਰ ਸਿੰਘ ਅਤੇ ਹੋਰ ਜਥੇਬੰਦੀਆਂ ਵਲੋਂ ਐੱਸ. ਐੱਸ. ਪੀ. ਖੰਨਾ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰ ਕੇ ਵਿਧਾਇਕ ਪਾਇਲ ਅਤੇ ਡੀ. ਐੱਸ. ਪੀ. ਪਾਇਲ ਦੀ ਵੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ¢ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਰਿੰਕਾ ਤੇ ਗੁਰਦੀਪ ਸਿੰਘ ਕਾਲੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਪਾਇਲ ਦੇ ਇਕ ਵੱਡੇ ਕਾਂਗਰਸੀ ਨੇਤਾ ਕਾਲਾ ਕੱਦੋਂ 'ਤੇ ਜੋ ਬਾਹੋਮਾਜਰਾ ਨਕਲੀ ਸ਼ਰਾਬ ਫ਼ੈਕਟਰੀ ਦੇ ਸ਼ਰਾਬ ਵੇਚਣ ਦਾ ਪਰਚਾ ਦਿੱਤਾ ਗਿਆ ਹੈ, ਦੇ ਨਾਲ ਸੋਸ਼ਲ ਮੀਡੀਆ 'ਤੇ ਕਾਂਗਰਸੀ ਨੇਤਾਵਾਂ ਦੀ ਅੱਪਲੋਡ ਤਸਵੀਰ ਅਤੇ ਉਨ੍ਹਾਂ ਦੇ ਨਾਲ ਰਾਸ਼ਨ ਵੰਡਣ ਤੋਂ ਪ੍ਰਤੀਤ ਹੁੰਦਾ ਹੈ ਕਿ ਕਾਲਾ ਕੱਦੋਂ ਅਤੇ ਹਲਕਾ ਵਿਧਾਇਕ ਲਖਵੀਰ ਸਿੰਘ ਦੇ ਵਿਚਕਾਰ ਕੁਝ ਤਾਂ ਗੰਢ-ਤੁਪ ਸੀ, ਇਸ ਲਈ ਵਿਧਾਇਕ ਲੱਖਾ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕਰਦੇ ਹੋਏ ਪਰਚਾ ਦਰਜ ਕਰਕੇ ਉਸ ਦੀ ਉੱਚ ਪੱਧਰੀ ਜਾਂਚ ਕੀਤੀ ਜਾਣੀ ਚਾਹੀਦੀ ਹੈ¢
ਕਾਲੀ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਡੀ. ਐੱਸ. ਪੀ. ਪਾਇਲ 'ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਸ ਮਾਮਲੇ ਵਿਚ ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਵਿਧਾਨ ਸਭਾ ਹਲਕਾ ਪਾਇਲ ਵਿਚ ਨਸ਼ਾ ਵਿਕ ਰਿਹਾ ਹੈ, ਪੁਲਿਸ ਵਲੋਂ ਪਿਛਲੇ ਇਕ ਸਾਲ ਵਿਚ ਕੋਈ ਵੀ ਵੱਡੀ ਖੇਪ ਅਤੇ ਵੱਡੇ ਤਸਕਰ ਨੂੰ ਨਾ ਫੜਨਾ ਪੁਲਿਸ ਪ੍ਰਣਾਲੀ 'ਤੇ ਵੀ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ ¢ ਇਸ ਮੌਕੇ ਇਕ ਹੋਰ ਪੀੜਤਾ ਬਲਵੀਰ ਕੌਰ ਵਾਸੀ ਪਿੰਡ ਲੰਢਾ ਨੇ ਕਿਹਾ ਕਿ ਪਿੰਡ ਦੇ ਉੱਚ ਜਾਤੀ ਦੇ ਲੋਕ ਅਤੇ ਕਾਂਗਰਸੀਆਂ ਦੀ ਸ਼ਹਿ 'ਤੇ ਉਸ ਦੇ ਭਾਣਜੇ ਅਤੇ ਭਰਾ ਨੂੰ ਦੋਰਾਹਾ ਪੁਲਿਸ ਝੂਠੇ ਪਰਚੇ 'ਚ ਨਾਮਜ਼ਦ ਕਰ ਰਹੀ ਹੈ ਅਤੇ ਪੁਲਿਸ ਵੀ ਮੇਰੇ 'ਤੇ ਕਾਂਗਰਸੀਆਂ ਦੇ ਦਰਜ ਕਰਵਾਏ ਪਰਚੇ ਸਬੰਧੀ ਸਮਝੌਤਾ ਕਰਨ ਦੇ ਲਈ ਦਬਾਅ ਬਣਾ ਰਹੀ ਹੈ | ਪੁਲਿਸ ਨੇ ਪਰਚਾ ਪਹਿਲਾਂ ਹੀ ਰੱਦ ਕਰ ਦਿੱਤਾ ਸੀ ਪਰ ਹੁਣ ਉਹ ਉਸ ਦੀ ਦੁਬਾਰਾ ਜਾਂਚ ਕਰਵਾ ਰਹੇ ਹਨ ਤਾਂ ਹਲਕਾ ਵਿਧਾਇਕ ਉਨ੍ਹਾਂ ਦੇ ਨਾਲ ਧੱਕਾ ਕਰ ਰਿਹਾ ਹੈ ¢ ਇਸੇ ਤਰ੍ਹਾਂ ਪਿੰਡ ਘੁੰਗਰਾਲੀ ਵਾਸੀ ਕੁਲਵੰਤ ਸਿੰਘ ਨੇ ਕਿਹਾ ਕਿ ਉਸ ਦੇ ਪੁੱਤਰ ਰਣਜੀਤ ਸਿੰਘ ਨੂੰ ਪਿੰਡ ਦੇ ਹੀ ਇਕ ਲੜਕੇ ਵਲੋਂ ਆਪਣੇ ਸਾਥੀਆਂ ਨਾਲ ਮਿਲ ਕੇ ਮਾਰ ਦਿੱਤਾ ਗਿਆ ਸੀ ਪਰ ਐੱਸ. ਐੱਚ. ਓ. ਬਲਜਿੰਦਰ ਸਿੰਘ ਤੇ ਸਰਪੰਚ ਵਲੋਂ ਉਨ੍ਹਾਂ ਨੂੰ ਗੁੰਮਰਾਹ ਕਰਕੇ 174 ਦੀ ਕਾਰਵਾਈ ਕਰਵਾ ਦਿੱਤੀ ਗਈ ਸੀ ¢ ਇਸ ਮੌਕੇ ਵਿਨੋਦ ਕੁਮਾਰ ਪਾਇਲ, ਸਰਕਲ ਪ੍ਰਧਾਨ ਪਾਇਲ ਬਲਜਿੰਦਰ ਸਿੰਘ ਕਾਕਾ, ਪ੍ਰਮੇਸ਼ਵਰ ਸਿੰਘ, ਜਗਜੀਤ ਸਿੰਘ, ਜਤਿੰਦਰ ਸਿੰਘ ਭੱਟੀਆਂ, ਗੁਰਮੀਤ ਕੌਰ, ਮਨਪ੍ਰੀਤ ਸਿੰਘ, ਰਾਜਦੀਪ ਸਿੰਘ ਗੋਪੀ ਲੰਢਾ, ਥਾਣੇਦਾਰ ਰਣਜੀਤ ਸਿੰਘ, ਲਖਵਿੰਦਰ ਸਿੰਘ, ਬਲਦੇਵ ਸਿੰਘ ਸਮੇਤ ਹੋਰ ਹਾਜ਼ਰ ਸਨ¢
ਕੀ ਕਹਿੰਦੇ ਹਨ ਪਾਇਲ ਦੇ ਵਿਧਾਇਕ ਲੱਖਾ
ਜਦੋਂ ਇਸ ਸਬੰਧੀ ਪਾਇਲ ਦੇ ਹਲਕਾ ਵਿਧਾਇਕ ਲਖਵੀਰ ਸਿੰਘ ਲੱਖਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਰਾਜਨੀਤਕ ਕੈਰੀਅਰ 'ਚ ਕਈ ਲੋਕ ਉਨ੍ਹਾਂ ਨਾਲ ਤਸਵੀਰ ਕਰਵਾਉਂਦੇ ਹਨ ਪਰ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਦੇ ਨਾਲ ਉਨ੍ਹਾਂ ਦਾ ਕੋਈ ਨਿੱਜੀ ਸਬੰਧ ਹੋਵੇ¢ ਵਿਧਾਇਕ ਲੱਖਾ ਨੇ ਕਿਹਾ ਕਿ ਉਹ ਪਹਿਲਾਂ ਤੋਂ ਹੀ ਨਸ਼ੇ ਦੇ ਿਖ਼ਲਾਫ਼ ਹਨ ਅਤੇ ਜੇਕਰ ਕੋਈ ਵੀ ਨਸ਼ੇ ਦੇ ਕਾਰੋਬਾਰ ਨਾਲ ਸਬੰਧਿਤ ਹੈ, ਪੁਲਿਸ ਨੂੰ ਉਸ ਦੇ ਿਖ਼ਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ¢
ਅਹਿਮਦਗੜ੍ਹ, 2 ਜੂਨ (ਮਹੋਲੀ/ਪੁਰੀ)-ਸਰਕਾਰੀ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਘੁੰਗਰਾਣਾਂ ਦੇ ਵਿਦਿਆਰਥੀਆਂ ਦੀ ਸਹਾਇਤਾ ਲਈ ਹਰ ਸਾਲ ਦੀ ਤਰ੍ਹਾਂ ਪਿੰਡ ਦੇ ਐੱਨ. ਆਰ. ਆਈ. ਜਗਤਾਰ ਸਿੰਘ ਅਮਰੀਕਾ, ਸੁਖਰਾਜ ਸਿੰਘ ਅਮਰੀਕਾ ਵਲੋਂ ਕਾਪੀਆਂ, ਰਜਿਸਟਰ, ਸਟੇਸ਼ਨਰੀ ਅਤੇ ਹੋਰ ...
ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)- ਹੁਣ ਜਦੋਂ ਕਰੀਬ ਦੇ ਮਹੀਨੇ ਬਾਅਦ ਰੇਲਵੇ ਵਲੋਂ ਦੇਸ਼ ਅੰਦਰ ਖ਼ਾਸ ਰੂਟਾਂ 'ਤੇ ਸਪੈਸ਼ਲ ਮੁਸਾਫ਼ਰ ਗੱਡੀਆਂ ਚਲਾਉਣ ਦੀ ਮਨਜੂਰੀ ਦਿੱਤੀ ਗਈ ਹੈ ਤਾਂ ਅੰਮਿ੍ਤਸਰ ਤੋਂ ਦਿੱਲੀ ਹੋ ਕੇ ਵੱਖ-ਵੱਖ ਪ੍ਰਦੇਸ਼ਾਂ 'ਚ ...
ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)- ਸਮੁੱਚਾ ਕਲਾਕਾਰ ਭਾਈਚਾਰਾ ਜਿਸ 'ਚ ਗਾਇਕ, ਗੀਤਕਾਰ, ਸੰਗੀਤਕਾਰ, ਸਾਜਿੰਦੇ, ਸਾਊਾਡ ਸਿਸਟਮ ਵਾਲੇ, ਸਟੇਜ ਸੰਚਾਲਕ ਤੇ ਹੋਰ ਵੀ ਇਕ ਕੰਮ ਨਾਲ ਸਬੰਧਿਤ ਵਿਅਕਤੀ ਸ਼ਾਮਿਲ ਹਨ, ਵਲੋਂ ਇਕ ਮੰਗ ਪੱਤਰ ਏ. ਡੀ. ਸੀ. ਖੰਨਾ ਨੂੰ ਦਿੱਤਾ ਗਿਆ ਹੈ ...
ਦੋਰਾਹਾ, 2 ਜੂਨ (ਮਨਜੀਤ ਸਿੰਘ ਗਿੱਲ)-ਭਾਜਪਾ ਦੇ ਕਿਸਾਨ ਮੋਰਚਾ ਦੇ ਸੂਬਾ ਪ੍ਰਧਾਨ ਬਿਕਰਮਜੀਤ ਸਿੰਘ ਚੀਮਾ ਨੂੰ ਭਾਰਤੀ ਖੇਤੀਬਾੜੀ ਖੋਜ ਸੰਸਥਾਨ ਦਾ ਮੈਂਬਰ ਲਏ ਜਾਣ 'ਤੇ ਭਾਜਪਾ ਵਰਕਰਾਂ ਨੇ ਪਿੰਡ ਕੱਦੋਂ ਵਿਖੇ ਸਨਮਾਨ ਕੀਤਾ | ਇਸ ਸਮੇਂ ਭਾਜਪਾ ਦੇ ਸਾਬਕਾ ਜ਼ਿਲ੍ਹਾ ...
ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)-ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਸਿਰਫ਼ ਧੋਖਾ ਕੀਤਾ ਹੈ ¢ ਪਹਿਲਾਂ ਕਿਸਾਨਾਂ ਨੂੰ ਵੱਡੇ-ਵੱਡੇ ਕਰਜ਼ੇ ਦੇ ਕੇ ਉਨ੍ਹਾਂ 'ਤੇ ਆਰਥਿਕ ਬੋਝ ਪਾਇਆ ਜਾਂਦਾ ਹੈ, ਫਿਰ ਉਨ੍ਹਾਂ ਨੂੰ ਨਕਲੀ ਬੀਜ, ਦਵਾਈਆਂ ...
ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)- ਲੁਧਿਆਣਾ ਦੀ ਇਕ ਫ਼ਰਮ ਨੇ ਮਨੀ ਟਰਾਂਸਫ਼ਰ ਦੇ ਨਾਂਅ 'ਤੇ ਖੰਨਾ ਦੇ ਇਕ ਵਿਅਕਤੀ ਨਾਲ 10 ਲੱਖ ਰੁਪਏ ਦੀ ਠੱਗੀ ਮਾਰ ਲਏ ਜਾਣ ਦੇ ਦੋਸ਼ ਲਾਏ ਹਨ ¢ ਕਾਫੀ ਸਮੇਂ ਤੱਕ ਟਾਲ-ਮਟੋਲ ਕਰਨ ਤੋਂ ਬਾਅਦ ਜਦੋਂ ਰਕਮ ਵਾਪਸ ਨਹੀਂ ਕੀਤੀ ਗਈ ਤਾਂ ...
ਬੀਜਾ, 2 ਜੂਨ (ਅਵਤਾਰ ਸਿੰਘ ਜੰਟੀ ਮਾਨ)-ਇੱਥੋਂ ਕੁਝ ਕਿੱਲੋਮੀਟਰ ਦੂਰ ਪਿੰਡ ਜਟਾਣਾ ਦੇ ਪੰਚਾਇਤ ਮੈਂਬਰਾਂ ਜਸਪ੍ਰੀਤ ਸਿੰਘ, ਗੁਰਜੰਟ ਸਿੰਘ, ਗੁਰਮੀਤ ਸਿੰਘ, ਗਗਨਪ੍ਰੀਤ ਕੌਰ, ਮਨਜੀਤ ਕੌਰ ਆਦਿ ਨੇ ਬੀ. ਡੀ. ਪੀ. ਓ. ਖੰਨਾ ਨੂੰ ਦਿੱਤੀ ਦਰਖ਼ਾਸਤ ਵਿਚ ਮੰਗ ਕੀਤੀ ਕਿ ਪਿੰਡ ...
ਮਲੌਦ, 2 ਜੂਨ (ਸਹਾਰਨ ਮਾਜਰਾ)- ਸ਼੍ਰੋਮਣੀ ਅਕਾਲੀ ਦਲ ਦੇ ਐਕਟਿਵ ਆਗੂ ਅਤੇ ਆਈ. ਟੀ. ਵਿੰਗ ਹਲਕਾ ਪਾਇਲ ਦੇ ਇੰਚਾਰਜ ਕੁਲਦੀਪ ਸਿੰਘ ਰਿੰਕਾ ਦੁਧਾਲ ਤੇ ਸੀਨੀਅਰ ਯੂਥ ਆਗੂ ਵਿੱਕੀ ਦੁਧਾਲ ਦੇ ਸਤਿਕਾਰਯੋਗ ਪਿਤਾ ਸਰਦਾਰ ਖੇਮ ਸਿੰਘ ਦੁਧਾਲ ਦਾ ਅੱਜ ਸਵੇਰੇ ਦਿਲ ਦਾ ਦੌਰਾ ਪੈ ...
ਜੋਧਾਂ, 2 ਜੂਨ (ਗੁਰਵਿੰਦਰ ਸਿੰਘ ਹੈਪੀ)-ਪੰਜਾਬ ਨਰਸਿੰਗ ਕੌਸ਼ਲ ਵਲੋਂ ਐਲਾਨੇ ਗਏ ਜੀ. ਐੱਨ. ਐੱਮ. ਭਾਗ ਦੂਜੇ ਦੇ ਨਤੀਜੇ 'ਚੋਂ ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਦਾ ਨਤੀਜਾ ਸੌ ਫ਼ੀਸਦੀ ਰਿਹਾ | ਨਾਈਟਿੰਗੇਲ ਨਰਸਿੰਗ ਕਾਲਜ ਦੇ ਡਾਇਰੈਕਟਰ ਡਾ. ਸਰਬਜੀਤ ਸਿੰਘ ...
ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)- ਖੰਨਾ ਦੇ ਐੱਸ. ਐੱਸ. ਪੀ. ਹਰਪ੍ਰੀਤ ਸਿੰਘ ਨੇ ਪੈ੍ਰੱਸ ਨੋਟ ਰਾਹੀਂ ਜਾਣਕਾਰੀ ਦੱਸਿਆ ਕਿ ਐੱਸ. ਪੀ. ਜਗਵਿੰਦਰ ਸਿੰਘ ਚੀਮਾ ਅਤੇ ਡੀ. ਐੱਸ. ਪੀ. ਮਨਮੋਹਨ ਸਰਨਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਇੰਸਪੈਕਟਰ ਗੁਰਮੇਲ ਸਿੰਘ ਇੰਚਾਰਜ ਸੀ. ...
ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)- ਥਾਣਾ ਸਿਟੀ-2 ਵਲੋਂ ਹਰਦੀਪ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਕਰਤਾਰ ਨਗਰ ਵਾਰਡ ਨੰਬਰ-17 ਖੰਨਾ ਦੀ ਸ਼ਿਕਾਇਤ 'ਤੇ ਮੁਨੀਸ਼ ਕੁਮਾਰ ਪੰਡਿਤ, ਸਤਨਾਮ ਸਿੰਘ ਉਰਫ਼ ਪੀਟਰ, ਗੋਲੂ ਅਤੇ ਰਾਂਝਾ ਦੇ ਿਖ਼ਲਾਫ਼ ਵੱਖ-ਵੱਖ ਧਾਰਾਵਾਂ ਤਹਿਤ ...
ਮਲੌਦ, 2 ਜੂਨ (ਦਿਲਬਾਗ ਸਿੰਘ ਚਾਪੜਾ/ਕੁਲਵਿੰਦਰ ਸਿੰਘ ਨਿਜ਼ਾਮਪੁਰ)-ਮਾਲੇਰਕੋਟਲਾ ਦੇ ਸਬਜ਼ੀ ਵਿਕ੍ਰੇਤਾ ਮੁਹੰਮਦ ਗੁਲਾਮ ਓਰਫ ਬੁੰਦੂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਮਲੌਦ ਇਲਾਕੇ ਦੇ ਪਿੰਡਾਂ ਵਿਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਉਕਤ ...
ਖੰਨਾ, 2 ਜੂਨ (ਹਰਜਿੰਦਰ ਸਿੰਘ ਲਾਲ)-ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਤੇ ਮਜ਼ਦੂਰਾਂ ਦੇ ਨਾਲ ਸਿਰਫ਼ ਧੋਖਾ ਕੀਤਾ ਹੈ । ਪਹਿਲਾਂ ਕਿਸਾਨਾਂ ਨੂੰ ਵੱਡੇ-ਵੱਡੇ ਕਰਜ਼ੇ ਦੇ ਕੇ ਉਨ੍ਹਾਂ 'ਤੇ ਆਰਥਿਕ ਬੋਝ ਪਾਇਆ ਜਾਂਦਾ ਹੈ, ਫਿਰ ਉਨ੍ਹਾਂ ਨੂੰ ਨਕਲੀ ਬੀਜ, ਦਵਾਈਆਂ ਅਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX