ਸਿਆਟਲ/ਸੈਕਰਾਮੈਂਟੋ, 2 ਜੂਨ (ਹਰਮਨਪ੍ਰੀਤ ਸਿੰਘ, ਹੁਸਨ ਲੜੋਆ ਬੰਗਾ)-ਅਮਰੀਕਾ 'ਚ ਅੱਜ ਸੱਤਵੇਂ ਦਿਨ ਵੀ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਜਾਰੀ ਰਹੇ | ਕਈ ਸ਼ਹਿਰਾਂ ਵਿਚ ਇਹ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਏ | ਕਾਫ਼ੀ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਵੀ ਲੈ ਲਿਆ | ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਨੂੰ ਫ਼ੌਜ ਦੇ ਹਵਾਲੇ ਕਰ ਦਿੱਤਾ ਗਿਆ | ਵਾਸ਼ਿੰਗਟਨ ਡੀ. ਸੀ. 'ਚ ਵਾਈਟ ਹਾਊਸ ਦੇ ਮੋਹਰੇ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ, ਨੈਸ਼ਨਲ ਗਾਰਡ ਤੇ ਫ਼ੌਜ ਨੇ ਖਦੇੜ ਦਿੱਤਾ | ਪੁਲਿਸ ਨੇ ਉਨ੍ਹਾਂ 'ਤੇ ਅੱਥਰੂ ਗੈਸ ਦੇ ਗੋਲੇ ਸੁੱਟੇ, ਪਲਾਸਟਿਕ ਦੀਆਂ ਗੋਲੀਆਂ ਚਲਾਈਆਂ ਤੇ ਲਾਠੀਚਾਰਜ ਵੀ ਕੀਤਾ | ਬਾਅਦ ਵਿਚ ਰਾਸ਼ਟਰਪਤੀ ਟਰੰਪ ਆਪਣੇ ਸਾਥੀਆਂ ਨਾਲ ਪੈਦਲ ਹੀ ਵਾਈਟ ਹਾਊਸ ਦੇ ਬਿਲਕੁਲ ਨਾਲ ਗੇਟ ਜੋਹਨ ਚਰਚ ਦੇ ਮੋਹਰੇ ਜਾ ਕੇ ਹੱਥ ਵਿਚ ਬਾਈਬਲ ਫੜ ਕੇ ਤਸਵੀਰਾਂ ਖਿਚਵਾਈਆਂ | ਇਸ ਚਰਚ ਦੇ ਕੋਲ ਕੱਲ੍ਹ ਸ਼ਾਮ ਪ੍ਰਦਰਸ਼ਨਕਾਰੀਆਂ ਨੇ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਸੀ | ਰਾਸ਼ਟਰਪਤੀ ਨੇ ਲੋਕਾਂ ਨੂੰ ਸ਼ਾਂਤੀ ਦੀ ਅਪੀਲ ਕੀਤੀ ਤੇ ਪੈਦਲ ਹੀ ਵਾਈਟ ਹਾਊਸ ਦੇ ਬਾਹਰ ਹਾਲਾਤ ਦੇਖੇ | ਇਸ ਸਮੇਂ ਵਾਈਟ ਹਾਊਸ ਦੇ ਨੇੜੇ ਹਥਿਆਰਬੰਦ ਫ਼ੌਜ ਤੇ ਪੁਲਿਸ ਤਾਇਨਾਤ ਹੈ | ਵਾਸ਼ਿੰਗਟਨ ਡੀ. ਸੀ. ਵਿਚ ਕਰਫ਼ਿਊ ਲਗਾ ਦਿੱਤਾ ਗਿਆ ਹੈ, ਜਿਸ ਦੇ ਨਾਲ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ 'ਚ ਕਰਫ਼ਿਊ ਜਾਰੀ ਹੈ | ਦੇਸ਼ ਭਰ ਵਿਚ 5000 ਦੇ ਕਰੀਬ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਨਿਊਯਾਰਕ ਵਿਚ ਹਜ਼ਾਰਾਂ ਲੋਕਾਂ ਨੇ ਪ੍ਰਦਰਸ਼ਨ ਕੀਤਾ | ਪਹਿਲੇ ਦਿਨ ਦੀ ਤੁਲਨਾ ਵਿਚ ਸ਼ਹਿਰ 'ਚ ਦੁੱਗਣੇ ਸੁਰੱਖਿਆ ਜਵਾਨ ਤਾਇਨਾਤ ਕੀਤੇ ਗਏ ਹਨ ਪਰ ਪ੍ਰਦਰਸ਼ਨਕਾਰੀ ਬੇਖੌਫ਼ ਹਨ | ਜਿਸ ਤੋਂ ਬਾਅਦ ਉਥੇ ਕਰਫ਼ਿਊ ਲਗਾ ਦਿੱਤਾ ਗਿਆ | ਡਾਊਨ ਟਾਊਨ ਮੈਨਹਟਨ ਵਿਚ ਦੁਕਾਨਾਂ ਦੀ ਲੁੱਟਮਾਰ ਕੀਤੀ ਗਈ | ਡਾਊਨ ਟਾਊਨ ਐਟਲਾਂਟਾ, ਜਾਰਜੀਆ ਵਿਚ ਪੁਲਿਸ ਨੇ ਸੈਂਕੜੇ ਲੋਕਾਂ ਨੂੰ ਹਿਰਾਸਤ ਵਿਚ ਲਿਆ¢ ਟਰੰਪ ਨੇ ਕਿਹਾ ਕਿ ਉਹ ਅਮਨ ਅਤੇ ਕਾਨੂੰਨ ਦੇ ਰਾਸ਼ਟਰਪਤੀ ਹਨ | ਜੇਕਰ ਸੂਬਿਆਂ ਦੇ ਗਵਰਨਰ ਆਪਣੇ ਸੂਬਿਆਂ 'ਚ ਨੈਸ਼ਨਲ ਗਾਰਡ ਤਾਇਨਾਤ ਨਹੀਂ ਕਰਦੇ ਤਾਂ ਉਹ ਸਾਰੇ ਸੂਬਿਆਂ 'ਚ ਫ਼ੌਜ ਨੂੰ ਤਾਇਨਾਤ ਕਰ ਦੇਣਗੇ | ਜਾਣਕਾਰੀ ਅਨੁਸਾਰ ਟਰੰਪ ਜਲਦੀ ਹੀ ਘਰੇਲੂ ਯੁੱਧ ਐਕਟ ਵੀ ਲਾਗੂ ਕਰ ਸਕਦੇ ਹਨ ਜੋ ਨੈਸ਼ਨਲ ਗਾਰਡ ਤੇ ਫ਼ੌਜਾਂ ਦੀ ਵਰਤੋਂ ਦੀ ਆਗਿਆ ਦਿੰਦਾ ਹੈ | ਰਾਸ਼ਟਰਪਤੀ ਟਰੰਪ ਨੇ ਪੁਲਿਸ ਹੱਥੋਂ ਮਿਨੀਐਪਲਸ 'ਚ ਮਾਰੇ ਗਏ ਕਾਲੇ ਨੌਜਵਾਨ ਜਾਰਜ ਫਲਾਇਡ ਦੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ ਤੇ ਭਰੋਸਾ ਦਿੱਤਾ ਕਿ ਉਨ੍ਹਾਂ ਨੂੰ ਪੂਰਾ ਇਨਸਾਫ਼ ਮਿਲੇਗਾ | ਕੈਲੀਫੋਰਨੀਆ ਦੀ ਸਿਲੀਕੋਨ ਵੈਲੀ ਬੇ ਏਰੀਆ ਦੇ ਸੈਨਹੋਜੇ ਜਿਥੇ ਫੇਸਬੁੱਕ, ਗੂਗਲ, ਟਵਿੱਟਰ ਤੇ ਹੋਰ ਮਹੱਤਵਪੂਰਨ ਕੰਪਨੀਆਂ ਦੇ ਮੁੱਖ ਦਫ਼ਤਰ ਹਨ, ਵਿਚ ਵੀ ਕਰਫ਼ਿਊ ਲਗਾ ਦਿੱਤਾ ਗਿਆ ਹੈ | ਸਿਆਟਲ ਤੇ ਇਸ ਦੇ ਨਾਲ ਲੱਗਦੇ ਸ਼ਹਿਰ ਬੈਲਵਿਊ, ਰੈਂਟਨ, ਮਰਸਰ ਆਈਲੈਂਡ ਤੇ ਕੁਝ ਹੋਰ ਸ਼ਹਿਰਾਂ ਵਿਚ ਵੀ ਰਾਤ ਦਾ ਕਰਫ਼ਿਊ ਲਗਾ ਦਿੱਤਾ ਗਿਆ ਹੈ |
ਓਬਾਮਾ ਵਲੋਂ ਨਿੰਦਾ
ਇਸੇ ਦੌਰਾਨ ਅੱਜ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਪੁਲਿਸ ਹੱਥੋਂ ਮਾਰੇ ਗਏ ਜਾਰਜ ਫਲਾਇਡ ਪ੍ਰਤੀ ਆਪਣੀ ਹਮਦਰਦੀ ਜ਼ਾਹਰ ਕੀਤੀ ਤੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਓਬਾਮਾ ਨੇ ਨਾਲ ਹੀ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ ਦੀ ਸ਼ਲਾਘਾ ਕੀਤੀ ਅਤੇ ਹਿੰਸਾ ਤੇ ਲੁੱਟਮਾਰ ਕਰਨ ਵਾਲਿਆਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਕੁਝ ਮੁੱਠੀ ਭਰ ਲੋਕ ਸ਼ਾਂਤਮਈ ਨਸਲੀ ਵਿਤਕਰੇ ਖਿਲਾਫ਼ ਪ੍ਰਦਰਸ਼ਨ ਨੂੰ ਬਦਨਾਮ ਕਰ ਰਹੇ ਹਨ | ਉਨ੍ਹਾਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ |
ਸਿਆਟਲ (ਹਰਮਨਪ੍ਰੀਤ ਸਿੰਘ)-ਬੀਤੇ ਦਿਨੀਂ ਪੁਲਿਸ ਹੱਥੋਂ ਕਾਲੇ ਨੌਜਵਾਨ ਜਾਰਜ ਫਲਾਇਡ ਦੀ ਹੋਈ ਮੌਤ ਸਬੰਧੀ ਅੱਜ ਮੈਡੀਕਲ ਰਿਪੋਰਟ ਵੀ ਆ ਗਈ | ਮੈਡੀਕਲ ਜਾਂਚ ਅਫ਼ਸਰ ਨੇ ਜਾਰਜ ਫਲਾਇਡ ਦੀ ਮੌਤ ਨੂੰ ਇਕ ਕਤਲ ਦੇ ਤੌਰ 'ਤੇ ਕਲਮਬੰਦ ਕੀਤਾ ਹੈ | ਰਿਪੋਰਟ ਵਿਚ ਕਿਹਾ ਗਿਆ ਹੈ ...
ਟੋਰਾਂਟੋ, 2 ਜੂਨ (ਸਤਪਾਲ ਸਿੰਘ ਜੌਹਲ)-'ਵੰਦੇ ਭਾਰਤ ਮਿਸ਼ਨ' ਤਹਿਤ ਜਿੱਥੇ ਭਾਰਤ ਸਰਕਾਰ ਵਲੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਵਾਸਤੇ ਜੂਨ ਮਹੀਨੇ ਦੌਰਾਨ 8 ਉਡਾਣਾਂ ਕੈਨੇਡਾ 'ਚ ਟੋਰਾਂਟੋ ਅਤੇ ਵੈਨਕੂਵਰ ਭੇਜਣ ਦਾ ਫੈਸਲਾ ਕੀਤਾ ਗਿਆ ਹੈ ਉੱਥੇ ਹੁਣ ਕੈਨੇਡਾ ...
ਮੁੰਬਈ, 2 ਜੂਨ (ਏਜੰਸੀ)-ਸੰਗੀਤਕਾਰ ਵਾਜਿਦ ਖ਼ਾਨ ਦੇ ਦਿਹਾਂਤ ਤੋਂ ਇਕ ਦਿਨ ਬਾਅਦ ਖ਼ਬਰ ਆਈ ਹੈ ਕਿ ਉਨ੍ਹਾਂ ਦੀ ਮਾਤਾ ਰਜੀਨਾ ਖ਼ਾਨ ਵੀ ਕੋਰੋਨਾ ਵਾਇਰਸ ਤੋਂ ਪੀੜਤ ਹਨ ਅਤੇ ਉਹ ਹਸਪਤਾਲ ਵਿਚ ਭਰਤੀ ਹਨ | ਇਸ ਖ਼ਬਰ ਦੀ ਪੁਸ਼ਟੀ ਕਰਦੇ ਹੋਏ ਸ਼ਦਾਬ ਫਰੀਦੀ ਨਾਂਅ ਦੇ ਇਕ ...
ਮਿਲਾਨ (ਇਟਲੀ) 2 ਜੂਨ (ਇੰਦਰਜੀਤ ਸਿੰਘ ਲੁਗਾਣਾ)-ਕੋਵਿਡ-19 ਨੇ ਉਨ੍ਹਾਂ ਪ੍ਰਵਾਸੀ ਭਾਰਤੀਆਂ ਨੂੰ ਵੀ ਝੰਬਣ ਵਿਚ ਕੋਈ ਕਸਰ ਨਹੀਂ ਛੱਡੀ ਜਿਹੜੇ ਕਿ ਤਾਲਾਬੰਦੀ ਦੌਰਾਨ ਭਾਰਤ 'ਚ ਫਸ ਗਏ | ਅਮਰੀਕਾ, ਕੈਨੇਡਾ, ਇੰਗਲੈਂਡ, ਅਸਟੇਰਲੀਆ ਆਦਿ ਦੇਸ਼ਾਂ ਦੇ ਭਾਰਤੀ ਮੂਲ ਦੇ ਨਾਗਰਿਕ ...
ਲੰਡਨ 2 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ. ਕੇ. ਦੇ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਲਾਰਡ ਸਟੀਫਨ ਗਰੀਨਹਾਗ ਵਲੋਂ ਗੁਰਦੁਆਰਾ ਸਾਹਿਬ ਸੰਗਤ ਲਈ ਖੋਲ੍ਹਣ ਸਬੰਧੀ ਮੀਟਿੰਗ ਕੀਤੀ ਗਈ, ਜਿਸ ਵਿਚ ਸੰਸਦ ਮੈਂਬਰ ਅਤੇ ਸ਼ੈਡੋ ਮੰਤਰੀ ਪ੍ਰੀਤ ਕੌਰ ਗਿੱਲ, ਸ਼ੈਡੋ ਮੰਤਰੀ ...
ਕੈਲਗਰੀ 2 ਜੂਨ (ਹਰਭਜਨ ਸਿੰਘ ਢਿੱਲੋਂ)-ਲੰਘੇ ਕੱਲ੍ਹ ਐਲਬਰਟਾ 'ਚ ਕੋਰੋਨਾ ਵਾਇਰਸ ਦੇ 34 ਨਵੇਂ ਮਾਮਲੇ ਸਾਹਮਣੇ ਆਏ | ਐਲਬਰਟਾ ਦੀ ਮੁੱਖ ਮੈਡੀਕਲ ਅਧਿਕਾਰੀ ਡਾ. ਡੀਨਾ ਹਿਨਸ਼ੌਅ ਨੇ ਦੱਸਿਆ ਕਿ ਇਸ ਸਮੇਂ 53 ਵਿਅਕਤੀ ਹਸਪਤਾਲਾਂ 'ਚ ਜ਼ੇਰੇ ਇਲਾਜ ਹਨ ਤੇ 400 ਕੇਸ ਐਕਟਿਵ ਹਨ | 6 ...
ਲੰਡਨ 2 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. ਦੇ ਸਿੱਖਾਂ ਵਲੋਂ ਭਾਈ ਵਰਿਆਮ ਸਿੰਘ ਦੇ ਅਕਾਲ ਚਲਾਣਾ ਕਰਨ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਨ੍ਹਾਂ ਸਿੱਖ ਕੌਮ ਦੇ ਹੱਕਾਂ, ਹਿੱਤਾਂ ਅਤੇ ਕੌਮੀ ਆਜ਼ਾਦੀ ਲਈ ਚੱਲ ਰਹੇ ਸੰਘਰਸ਼ 'ਚ ਬਹੁਤ ਵੱਡਾ ਯੋਗਦਾਨ ...
ਲੰਡਨ 2 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਏਸ਼ੀਅਨ ਅਤੇ ਕਾਲੇ ਲੋਕਾਂ ਦੀ ਕੋਵਿਡ-19 ਕਾਰਨ ਮੌਤ ਦਰ ਗੋਰਿਆਂ ਨਾਲੋਂ ਦੁੱਗਣੀ ਹੈ | ਇਸ ਦਾ ਖੁਲਾਸਾ ਪਬਲਿਕ ਹੈਲਥ ਇੰਗਲੈਂਡ ਵਲੋਂ ਕੀਤਾ ਗਿਆ | ਸਿਹਤ ਮੰਤਰੀ ਮੈਟ ਹਨਕੁੱਕ ਨੇ ਕਿਹਾ ਹੈ ਕਿ ਗ਼ੈਰ ਗੋਰੇ ਭਾਈਚਾਰਿਆਂ ਲਈ ...
ਲੰਡਨ, ਲੈਸਟਰ 2 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ, ਸੁਖਜਿੰਦਰ ਸਿੰਘ ਢੱਡੇ)-ਲੰਡਨ ਦੇ ਬਰੈਂਟ ਇਲਾਕੇ ਦੇ ਵੁੱਡਹੇਜ਼ ਰੋਡ, ਨੀਸਡੇਨ ਵਿਚ ਪੁਲਿਸ ਨੇ ਇਕ ਛਾਪੇਮਾਰੀ ਦੌਰਾਨ ਇਕ ਭੰਗ ਦੀ ਫ਼ੈਕਟਰੀ ਫੜੀ | ਛਾਪੇਮਾਰੀ ਦੌਰਾਨ ਵੇਖਿਆ ਕਿ 6 ਕਮਰਿਆਂ ਵਿਚ 400 ਦੇ ਕਰੀਬ ਭੰਗ ਦੇ ...
ਕੈਲਗਰੀ 2 ਜੂਨ (ਹਰਭਜਨ ਸਿੰਘ ਢਿੱਲੋਂ)-ਐਲਬਰਟਾ ਵਿਚ ਸੂਬਾਈ ਜੇਲ੍ਹ ਸਜ਼ਾਵਾਂ ਦੀ ਨਜ਼ਰਸਾਨੀ ਕਰਨ ਵਾਸਤੇ ਐਲਬਰਟਾ ਵਿਧਾਨ ਸਭਾ ਵਿਚ ਐਲਬਰਟਾ ਦਾ ਆਪਣਾ ਪੈਰੋਲ ਬੋਰਡ ਗਠਨ ਕਰਨ ਲਈ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ | ਸੂਬੇ 'ਚ ਪੈਰੋਲ ਸਬੰਧੀ ਫ਼ੈਸਲਿਆਂ ਅਤੇ ਇਸ ਦੀ ...
ਐਡੀਲੇਡ 2 ਜੂਨ (ਗੁਰਮੀਤ ਸਿੰਘ ਵਾਲੀਆਂ)-ਐਡੀਲੇਡ ਤੋਂ 20 ਸਾਲਾ ਡਰਾਈਵਰ ਨੇ ਇਵਾਨਸਟਨ ਗਾਰਡਨਜ਼ ਵਿਚ ਦੋ ਕੁੜੀਆਂ ਅਤੇ ਇਕ ਲੜਕੇ ਨੂੰ ਟੈਕਸੀ 'ਚ ਚੁੱਕਿਆ | ਡਰਾਈਵਰ ਅਨੁਸਾਰ ਗਾਵਲਰ ਵਿਚ ਇਕ ਪਤੇ 'ਤੇ ਜਾਂਦੇ ਸਮੇਂ ਤਿੰਨਾਂ 'ਚੋਂ ਇਕ ਨੇ ਡਰਾਈਵਰ ਦੇ ਸਿਰ 'ਤੇ ਸ਼ਰਾਬ ਦੀ ...
ਐਬਟਸਫੋਰਡ, 2 ਜੂਨ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਪੰਜਵੇਂ ਵੱਡੇ ਸ਼ਹਿਰ ਐਬਟਸਫੋਰਡ ਦੇ ਪੁਲਿਸ ਮੁਖੀ ਮਾਈਕ ਸ਼ੇਰ ਨੇ ਐਡਮਿੰਟਨ ਪੁਲਿਸ ਦੇ ਬੁਲਾਰੇ ਹਰਪ੍ਰੀਤ ਸਿੰਘ ਝਿੰਜਰ ਨੂੰ ਐਬਟਸਫੋਰਡ ਪੁਲਿਸ ਵਿਚ ਗੈਂਗ ਰੋਕਥਾਮ ਦਸਤੇ ...
ਗਲਾਸਗੋ 2 ਜੂਨ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ 'ਚ ਤਾਲਾਬੰਦੀ ਦੇ ਪਹਿਲੇ ਪੜਾਅ ਤਹਿਤ ਕੁਝ ਛੋਟਾਂ ਦਿੱਤੀਆਂ ਗਈਆਂ ਕਿ ਨਾਗਰਿਕ ਆਪਣੇ ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰੀ ਸਮਾਜਿਕ ਦੂਰੀ ਬਣਾ ਕੇ ਮਿਲ ਸਕਦੇ ਹਨ ਅਤੇ ਆਸ-ਪਾਸ ਦੇ ਪਾਰਕਾਂ, ਮੈਦਾਨਾਂ 'ਚ ਧੁੱਪ ...
ਕੈਲਗਰੀ 2 ਜੂਨ (ਹਰਭਜਨ ਸਿੰਘ ਢਿੱਲੋਂ)-ਕੈਲਗਰੀ ਨਿਵਾਸੀ ਇਕ ਘਰ ਦੇ ਬਾਹਰ ਕੂੜਾ ਸੁੱਟਣ ਦੇ ਮਾਮਲੇ ਵਿਚ ਜਾਇਦਾਦ ਦੇ ਇਕ ਮਾਲਕ ਵਿਰੁੱਧ ਜੁਰਮਾਨਾ ਕੀਤਾ ਗਿਆ ਹੈ | ਪੇਂਡੂ ਇਲਾਕੇ ਦੇ ਇਸ ਵਿਅਕਤੀ ਦਾ ਕਹਿਣਾ ਹੈ ਕਿ ਪਹਿਲਾਂ ਕੈਲਗਰੀ ਨਿਵਾਸੀ ਵਿਅਕਤੀ ਉਸ ਦੀ ਜਾਇਦਾਦ 'ਚ ...
ਗਲਾਸਗੋ 2 ਜੂਨ (ਹਰਜੀਤ ਸਿੰਘ ਦੁਸਾਂਝ)-ਅਮਰੀਕਾ ਵਿਚ ਗੋਰੇ ਪੁਲਿਸ ਅਧਿਕਾਰੀ ਦੁਆਰਾ ਮਾਰੇ ਜਾਰਜ ਫਲਾਇਡ ਦੀ ਮੌਤ ਦੇ ਰੋਸ ਵਿਚ ਦਰਜਨਾਂ ਹੀ ਪ੍ਰਦਰਸ਼ਨਕਾਰੀਆਂ ਨੇ ਸਕਾਟਲੈਂਡ ਦੀ ਰਾਜਧਾਨੀ ਈਡਨਬਰਗ ਵਿਚ ਸਥਿਤ ਅਮਰੀਕੀ ਦੂਤਘਰ ਅੱਗੇ ਜ਼ਰੂਰੀ ਸਮਾਜਿਕ ਦੂਰੀ ਬਣਾ ...
ਸਿਆਟਲ, 2 ਜੂਨ (ਹਰਮਨਪ੍ਰੀਤ ਸਿੰਘ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵੇਲੇ ਚੀਨ ਨਾਲ ਸਖ਼ਤ ਨਾਰਾਜ਼ ਚੱਲ ਰਹੇ ਹਨ ਅਤੇ ਚੀਨ ਨੂੰ ਘੇਰਨ ਲਈ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਹਨ | ਇਸ ਸਭ ਦੌਰਾਨ ਰਾਸ਼ਟਰਪਤੀ ਟਰੰਪ ਨੂੰ ਭਾਰਤ ਅਮਰੀਕਾ ਲਈ ਬਹੁਤ ਮਹੱਤਵਪੂਰਨ ...
ਲੰਡਨ 2 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਇੰਗਲੈਂਡ ਵਿਚ ਕਿਸੇ ਬਾਹਰੀ ਵਿਅਕਤੀ ਦੇ ਕਿਸੇ ਘਰ ਆਉਣ ਤੋਂ ਮਨਾਹੀ ਹੈ | ਤਾਲਾਬੰਦੀ ਦੌਰਾਨ ਸਰਕਾਰ ਵਲੋਂ ਬਣਾਏ ਕਾਨੂੰਨ ਅਨੁਸਾਰ ਦੋ ਵੱਖ-ਵੱਖ ਘਰਾਂ 'ਚ ਰਹਿਣ ਵਾਲੇ ਲੋਕ ਨਿੱਜੀ ਜਗ੍ਹਾ 'ਤੇ ਨਹੀਂ ਮਿਲ ਸਕਣਗੇ | ਦਰਅਸਲ, ...
ਕੈਲਗਰੀ 2 ਜੂਨ (ਹਰਭਜਨ ਸਿੰਘ ਢਿੱਲੋਂ)-19 ਮਹੀਨੇ ਦੀ ਇਕ ਮਾਸੂਮ ਬੱਚੀ ਦੇ ਕਤਲ ਦੇ ਮਾਮਲੇ ਵਿਚ ਐਡਮਿੰਟਨ ਦੀ ਰਹਿਣ ਵਾਲੀ ਟੈਸ਼ਾ-ਲੀ-ਮੈਕ ਨਾਂਅ ਦੀ ਇਕ ਔਰਤ ਨੂੰ ਸਾਢੇ 8 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | ਕੋਰਟ ਆਫ਼ ਕੁਈਨਜ਼ ਬੈਂਚ ਦੇ ਜਸਟਿਸ ਰਾਬਰਟ ਗ੍ਰੈਸਰ ਨੇ ਉਸ ...
ਕੈਲਗਰੀ 2 ਜੂਨ (ਹਰਭਜਨ ਸਿੰਘ ਢਿੱਲੋਂ)-ਨਸਲਵਾਦ ਅਤੇ ਪੁਲਸੀਆ ਤਸ਼ੱਦਦ ਦੇ ਿਖ਼ਲਾਫ਼ ਅਮਰੀਕਾ ਵਿਚ ਹੋਈ ਲਾਮਬੰਦੀ ਦਾ ਅਸਰ ਕੈਨੇਡਾ ਵਿਚ ਸਾਫ਼ ਵੇਖਿਆ ਜਾ ਰਿਹਾ ਹੈ ਤੇ ਲੰਘੇ ਕੱਲ੍ਹ ਲਗਾਤਾਰ ਤੀਸਰੇ ਦਿਨ ਕੈਲਗਰੀ ਵਿਚ ਮੁੜ ਰੈਲੀ ਕੀਤੀ ਗਈ | ਡਾਊਨ-ਟਾਊਨ ਵਿਚ ਹੋਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX