ਜਲੰਧਰ, 2 ਜੂਨ (ਸ਼ਿਵ ਸ਼ਰਮਾ)- ਸ਼ਹਿਰ 'ਚ ਨਾਜਾਇਜ ਬਣ ਰਹੀਆਂ ਕਈ ਇਮਾਰਤਾਂ ਦੀ ਚਰਚਾ ਤਾਂ ਲੰਬੇ ਸਮੇਂ ਤੋਂ ਹੁੰਦੀ ਰਹੀ ਹੈ ਪਰ ਲੰਬੇ ਸਮੇਂ ਬਾਅਦ ਨਿਗਮ ਦੀ ਬਿਲਡਿੰਗ ਐਡਹਾਕ ਕਮੇਟੀ ਦੀ ਹੋਈ ਮੀਟਿੰਗ ਵਿਚ ਮੰਡੀ ਰੋਡ 'ਤੇ ਇਕ ਬਣੇ ਹੋਟਲ ਤੇ ਪ੍ਰਤਾਪ ਬਾਗ ਦੇ ਨਾਲ ਹੀ ਕਈ ਦਿਨਾਂ ਤੋਂ ਵਿਵਾਦਾਂ ਵਿਚ ਘਿਰੀ ਇਕ ਇਮਾਰਤ ਦਾ ਵੀ ਰਿਕਾਰਡ ਮੰਗ ਲਿਆ ਹੈ | ਐਡਹਾਕ ਕਮੇਟੀ ਦੀ ਮੀਟਿੰਗ ਵਿਚ ਚੇਅਰਮੈਨ ਨਿਰਮਲਜੀਤ ਸਿੰਘ ਨਿੰਮਾਂ, ਕੌਾਸਲਰਾਂ ਵਿਚ ਸੁਸ਼ੀਲ ਸ਼ਰਮਾ, ਡੌਲੀ ਸੈਣੀ, ਮਨਜੀਤ ਕੌਰ, ਵਿਕੀ ਕਾਲੀਆ, ਐਮ. ਟੀ. ਪੀ. ਪਰਮਪਾਲ ਸਿੰਘ ਤੇ ਹੋਰ ਹਾਜ਼ਰ ਸਨ | ਮੀਟਿੰਗ ਵਿਚ ਉਸ ਵੇਲੇ ਐਡਹਾਕ ਕਮੇਟੀ ਨੂੰ ਹੈਰਾਨੀ ਹੋਈ ਜਦੋਂ ਉਨ੍ਹਾਂ ਨੇ ਬਿਲਡਿੰਗ ਅਫ਼ਸਰਾਂ ਤੋਂ ਬਣੇ ਹੋਟਲ ਬਾਰੇ ਜਾਣਕਾਰੀ ਮੰਗੀ ਤਾਂ ਇਸ ਬਾਰੇ ਬਿਲਡਿੰਗ ਅਫ਼ਸਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ | ਐਡਹਾਕ ਕਮੇਟੀ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਤੇ ਕਿਹਾ ਕਿ ਹੋਟਲ ਬਾਰੇ ਦੋ ਦਿਨ ਵਿਚ ਜੇਕਰ ਉਨ੍ਹਾਂ ਨੇ ਰਿਕਾਰਡ ਨਾ ਸੌਾਪਿਆ ਤਾਂ ਇਸ ਬਾਰੇ ਸਾਰੀ ਕਮੇਟੀ ਦੇ ਮੈਂਬਰ ਮੌਕਾ ਦੇਖਣਗੇ | ਮੀਟਿੰਗ ਵਿਚ ਪ੍ਰਤਾਪ ਬਾਗ ਦੇ ਕੋਲ ਬਣ ਰਹੀ ਇਕ ਇਮਾਰਤ ਦਾ ਮਸਲਾ ਉੱਠਿਆ | ਕਮੇਟੀ ਇਸ ਗੱਲ ਤੋਂ ਨਾਰਾਜ਼ ਸੀ ਕਿ ਜੇਕਰ ਉੱਚ ਅਧਿਕਾਰੀਆਂ ਨੇ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਹਦਾਇਤ ਦਿੱਤੀ ਹੈ ਤਾਂ ਬਿਲਡਿੰਗ ਵਿਭਾਗ ਕਾਰਵਾਈ ਕਿਉਂ ਨਹੀਂ ਕਰ ਰਿਹਾ ਹੈ | ਇਸ ਤੋਂ ਇਲਾਵਾ ਮੀਟਿੰਗ ਵਿਚ ਕਮੇਟੀ ਨੇ ਬਿਲਡਿੰਗ ਵਿਭਾਗ ਤੋਂ ਉਨ੍ਹਾਂ 26 ਕਾਲੋਨੀਆਂ ਵਿਚ ਵੇਚੇ ਗਏ ਪਲਾਟਾਂ ਦਾ ਰਿਕਾਰਡ ਮੰਗਿਆ ਹੈ, ਜਿਨ੍ਹਾਂ ਨੇ ਰੈਗੂਲਰ ਕਰਵਾਉਣ ਦੇ ਨਾਂਅ 'ਤੇ 10 ਫੀਸਦੀ ਰਕਮਾਂ ਜਮ੍ਹਾਂ ਕਰਵਾਈਆਂ ਹਨ ਤੇ ਬਾਕੀ ਕਿੰਨੀਆਂ ਰਕਮਾਂ ਜਮ੍ਹਾਂ ਕਰਵਾਈਆਂ ਹਨ, ਇਸ ਬਾਰੇ ਜਾਣਕਾਰੀ ਤਿਆਰ ਕਰਕੇ 28 ਜੂਨ ਤੱਕ ਦੇਣ ਲਈ ਕਿਹਾ ਗਿਆ ਹੈ | ਕਮੇਟੀ ਨੇ ਬਿਲਡਿੰਗ ਵਿਭਾਗ ਤੋਂ ਸ਼ਹਿਰ ਦੇ ਸਕੂਲਾਂ, ਕਾਲਜਾਂ ਦੀਆਂ ਇਮਾਰਤਾਂ ਬਾਰੇ ਜਾਣਕਾਰੀ ਮੰਗੀ ਗਈ ਹੈ | ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਮੇਅਰ ਜਗਦੀਸ਼ ਰਾਜਾ ਦੀ ਹਾਜ਼ਰੀ ਵਿਚ ਕਮੇਟੀ ਮੈਂਬਰ ਅਤੇ ਭਾਜਪਾ ਕੌਾਸਲਰ ਸੁਸ਼ੀਲ ਸ਼ਰਮਾ ਦੇ ਪ੍ਰਧਾਨ ਬਣਨ 'ਤੇ ਉਨ੍ਹਾਂ ਨੂੰ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ |
ਜਲੰਧਰ, 2 ਜੂਨ (ਅ. ਪ੍ਰਤੀ.)-ਭਾਜਪਾ ਆਗੂ ਕਿਸ਼ਨ ਲਾਲ ਸ਼ਰਮਾ ਦੀ ਅਗਵਾਈ ਵਿਚ ਇਲਾਕਾ ਵਾਸੀਆਂ ਨੇ ਕਈ ਮਹੀਨੇ ਤੋਂ ਗਾਂਧੀ ਨਗਰ, ਬਲਦੇਵ ਨਗਰ, ਕਿਸ਼ਨ ਪੁਰਾ, ਉਪਕਾਰ ਨਗਰ, ਗੁਰੂ ਗੋਬਿੰਦ ਸਿੰਘ ਐਵਿਨਿਊ 'ਚ ਗੰਦੇ ਪਾਣੀ ਦੀ ਸਮੱਸਿਆ ਹੱਲ ਨਾ ਹੋਣ 'ਤੇ ਡਿਪਟੀ ਕਮਿਸ਼ਨਰ ...
ਮਕਸੂਦਾਂ, 2 ਜੂਨ (ਲਖਵਿੰਦਰ ਪਾਠਕ)-ਥਾਣਾ 1 ਦੇ ਅਧੀਨ ਆਉਂਦੀ ਸਬਜ਼ੀ ਮੰਡੀ ਮਕਸੂਦਾਂ 'ਚ ਮੌਜੂਦ ਇਕ ਖੋਖੇ 'ਚੋਂ ਚੋਰ ਸਿਗਰਟ, ਬੀੜੀਆਂ, ਬੈਟਰੀ ਤੇ ਕੁੱਝ ਭਾਨ ਚੋਰੀ ਕਰ ਕੇ ਲੈ ਗਏ | ਘਟਨਾ ਦੀ ਸੂਚਨਾ ਮਿਲਦੇ ਥਾਣਾ 1 ਦੀ ਪੁਲਿਸ ਮੌਕੇ 'ਤੇ ਪੁੱਜੀ ਤੇ ਜਾਂਚ ਸ਼ੁਰੂ ਕਰ ਦਿੱਤੀ ...
ਜਲੰਧਰ, 2 ਜੂਨ (ਐੱਮ. ਐੱਸ. ਲੋਹੀਆ)-ਬਸਤੀ ਦਾਨਿਸ਼ਮੰਦਾਂ ਦੇ ਕਟਿਹਰਾ ਮੁਹੱਲੇ 'ਚ ਤਾਲਾਬੰਦ ਪਏ ਇਕ ਮਕਾਨ ਦੇ ਤਾਲੇ ਤੋੜ ਕੇ ਕਿਸੇ ਨੇ ਅੰਦਰੋਂ ਲੱਖਾਂ ਰੁਪਏ ਦੇ ਗਹਿਣੇ ਤੇ ਨਗਦੀ ਚੋਰੀ ਕਰ ਲਏ ਹਨ | ਇਸ ਸਬੰਧੀ ਥਾਣਾ ਡਵੀਜ਼ਨ ਨੰਬਰ 5 ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ...
ਜਲੰਧਰ, 2 ਜੂਨ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ ਤੱਕ ਮਿਲੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ 'ਚ ਬਹੁਤ ਸਾਰੇ ਅਜਿਹੇ ਮਰੀਜ਼ ਹਨ, ਜੋ ਕਿਸੇ ਨਾ ਕਿਸੇ ਕਾਰਨ ਕਰਕੇ ਸਮਾਜਿਕ ਇਕੱਤਰਤਾ 'ਚ ਸ਼ਾਮਲ ਹੁੰਦੇ ਰਹੇ ਜਾਂ ਉਨ੍ਹਾਂ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਨੂੰ ...
ਜਲੰਧਰ, 2 ਜੂਨ (ਜਤਿੰਦਰ ਸਾਬੀ) ਸਿੱਖਿਆ ਵਿਭਾਗ ਪੰਜਾਬ ਦੀ ਸਪੋਰਟਸ ਸ਼ਾਖਾ ਵਲੋਂ ਪੰਜਾਬ ਦੇ ਸਕੂਲਾਂ ਲਈ ਸ਼ੈਸ਼ਨ 2020-21 ਲਈ ਖੇਡ ਕੈਲੰਡਰ ਜਾਰੀ ਕੀਤਾ ਗਿਆ ਹੈ | ਇਸ ਵਾਰੀ ਪੰਜਾਬ ਰਾਜ ਸਕੂਲ ਪ੍ਰਾਇਮਰੀ ਖੇਡਾਂ ਨੂੰ ਸੰਗਰੂਰ ਜ਼ਿਲ੍ਹੇ ਨੂੰ ਅਲਾਟ ਕੀਤਾ ਗਿਆ ਹੈ | ਇਹ ...
ਜਲੰਧਰ, 2 ਜੂਨ (ਚੰਦੀਪ ਭੱਲਾ)-ਜ਼ਿਲ੍ਹੇ ਵਿੱਚ ਧਰਤੀ ਹੇਠਲੇ ਪਾਣੀ ਦੇ ਪੱਧਰ 'ਚ ਸੁਧਾਰ ਲਿਆਉਣ ਦੇ ਮੰਤਵ ਨਾਲ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਮਹਾਤਮਾ ਗਾਂਧੀ ਰਾਸ਼ਟਰੀ ਪੇਂਡੂ ਰੋਜ਼ਗਾਰ ਗਾਰੰਟੀ ਐਕਟ (ਮਗਨਰੇਗਾ) ਤਹਿਤ 987 ਛੱਪੜਾਂ 'ਚ ਪਾਣੀ ਕੱਢਣ ਤੇ 434 ਛੱਪੜਾਂ ਵਿਚੋਂ ...
ਜਲੰਧਰ, 2 ਜੂਨ (ਚੰਦੀਪ ਭੱਲਾ)-ਜ਼ਿਲਾ ਮੈਜਿਸਟਰੇਟ ਜਲੰਧਰ ਵਰਿੰਦਰ ਕੁਮਾਰ ਸ਼ਰਮਾ ਨੇ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਜਲੰਧਰ (ਦਿਹਾਤੀ) ਦੀ ਹਦੂਦ ਅੰਦਰ ਪੈਂਦੇ ਸਾਰੇ ਪੈਟਰੋਲ ਪੰਪਾਂ ਤੇ ਬੈਂਕਾਂ ...
ਚੁਗਿੱਟੀ/ਜੰਡੂਸਿੰਘਾ, 2 ਜੂਨ (ਨਰਿੰਦਰ ਲਾਗੂ)-ਪਿੰਡ ਬੋਲੀਨਾ ਦੋਆਬਾ ਦੇ ਸਰਪੰਚ ਕੁਲਵਿੰਦਰ ਬਾਘਾ ਨੂੰ ਸਰਪੰਚ ਯੂਨੀਅਨ ਬਲਾਕ ਪੂਰਬੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਸਬੰਧ 'ਚ ਗੱਲਬਾਤ ਕਰਦੇ ਹੋਏ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇਸ ਅਹੁਦੇ ਲਈ ਚੋਣ ਸਾਰੇ ...
ਲਾਂਬੜਾ/ਜਮਸ਼ੇਰ 2, ਜੂਨ (ਕੁਲਜੀਤ ਸਿੰਘ ਸੰਧੂ/ਕਪੂਰ)-ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਲੋਕਾਾ ਨੂੰ ਕੋਰੋਨਾ ਵਾਇਰਸ ਮਹਾਾਮਾਰੀ ਦਾ ਅਸਰਦਾਰ ਢੰਗ ਨਾਲ ਮੁਕਾਬਲੇ ਕਰਨ ਲਈ ਸਿਹਤਮੰਦ ਅਤੇ ਪੋਸ਼ਟਿਕ ਫ਼ਲ ਤੇ ...
ਕਿਸ਼ਨਗੜ੍ਹ, 2 ਜੂਨ (ਹੁਸਨ ਲਾਲ)-ਨਹਿਰੀ ਵਿਭਾਗ ਪੰਜਾਬ ਵਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਵਿਚੋਂ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਸੂਇਆਂ ਨੂੰ ਪੱਕਾ ਕਰਨ ਦਾ ਕੰਮ ਕਰਵਾਇਆ ਜਾਂਦਾ ਹੈ | ਇਸੇ ਕੜੀ ਤਹਿਤ ਨਹਿਰੀ ...
ਫਿਲੌਰ, 2 ਜੂਨ (ਸੁਰਜੀਤ ਸਿੰਘ ਬਰਨਾਲਾ, ਕੈਨੇਡੀ)-ਬੀਤੀ ਰਾਤ ਸੜਕ ਹਾਦਸੇ ਦੌਰਾਨ ਇੱਕ ਬੱਚੇ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ | ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਗੜਾ ਦਾ ਰਹਿਣ ਵਾਲਾ ਢਾਈ ਤਿੰਨ ਸਾਲ ਦਾ ਬੱਚਾ ਜੋ ਆਪਣੀ ਮਾਤਾ ਨਾਲ ਸੜਕ 'ਤੇ ਜਾ ਰਿਹਾ ਸੀ | ਜਿਸ ...
ਜਲੰਧਰ, 2 ਜੂਨ (ਰਣਜੀਤ ਸਿੰਘ ਸੋਢੀ)-ਹੰਸ ਰਾਜ ਮਹਿਲਾ ਮਹਾ ਵਿਦਿਆਲਾ ਦੇ ਪੀ.ਜੀ. ਮਾਸ ਕਮਿਊਨੀਕੇਸ਼ਨ ਐਾਡ ਵੀਡੀਓ ਪੋ੍ਰਡਕਸ਼ਨ ਵਿਭਾਗ ਦੀਆਂ ਵਿਦਿਆਰਥਣਾਂ ਨੇ ਡੀ. ਏ. ਵੀ. ਕਾਲਜ ਜਲੰਧਰ ਵਲੋਂ ਕਰਵਾਏ ਗਏ ਆਨਲਾਈਨ ਮੁਕਾਬਲਿਆਂ 'ਚ ਪੁਰਸਕਾਰ ਜਿੱਤ ਕੇ ਸੰਸਥਾ ਦਾ ਨਾਂਅ ...
ਰੁੜਕਾ ਕਲਾਂ, 2 ਜੂਨ (ਦਵਿੰਦਰ ਸਿੰਘ ਖ਼ਾਲਸਾ)-ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਸਮੁੱਚੇ ਦੇਸ਼ 'ਚ ਬਿਜਲੀ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਲਈ ਵਿਰੋਧ ਪ੍ਰਦਰਸ਼ਨ ਕੀਤੇ ਗਏ | ਰੁੜਕਾ ਕਲਾਂ ਵਿਖੇ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਦਿਆਂ ਕੁੱਲ ਹਿੰਦ ਖੇਤ ...
ਰੁੜਕਾ ਕਲਾਂ, 2 ਜੂਨ (ਦਵਿੰਦਰ ਸਿੰਘ ਖ਼ਾਲਸਾ)-ਪੰਜਾਬ ਦੇ ਖੇਤੀਬਾੜੀ ਸਕੱਤਰ ਕਾਹਨ ਸਿੰਘ ਪੁਨੂੰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਅਧਿਕਾਰੀਆਂ ਵਲੋਂ ਪੰਜਾਬ ਵਿੱਚ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ 'ਤੇ ...
ਬਿਲਗਾ, 2 ਜੂਨ (ਰਾਜਿੰਦਰ ਸਿੰਘ ਬਿਲਗਾ)-ਅੱਜ ਇੱਥੇ ਇਕ ਨਾਜਾਇਜ਼ ਕਬਜ਼ੇ ਨੂੰ ਹਟਾਉਣ ਗਏ ਨਗਰ ਪੰਚਾਇਤ ਬਿਲਗਾ ਦੇ ਅਮਲੇ ਨੂੰ ਬੜੀ ਭਾਰੀ ਮੁਸ਼ਕੱਤ ਤੋਂ ਬਾਅਦ ਕਾਮਯਾਬੀ ਮਿਲਣ ਦਾ ਸਮਾਚਾਰ ਮਿਲਿਆ | ਮੁਹੱਲਾ ਪੱਤੀ ਦੁਨੀਆ ਮਨਸੂਰ ਵਿਚ ਇਕ ਗਲੀ 'ਤੇ ਠੇਕੇਦਾਰ ਕਿਸ਼ਨ ...
ਨਕੋਦਰ, 2 ਜੂਨ (ਗੁਰਵਿੰਦਰ ਸਿੰਘ)- ਪਿੰਡ ਬੋਪਾਰਾਏ ਕਲਾ ਵਾਸੀ ਕੋਰੋਨਾ ਪਾਜ਼ੀਟਿਵ ਨੌਜਵਾਨ ਦੇ ਸੰਪਰਕ 'ਚ ਆਏ 7 ਲੋਕਾਂ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ ਜਿਸ 'ਤੇ ਪ੍ਰਸ਼ਾਸਨ ਨੇ ਸੁੱਖ ਦਾ ਸਾਹ ਲਿਆ ਹੈ | ਐਸ ਐਮ ਓ ਮਹਿਤਪੁਰ ਡਾਕਟਰ ਵਰਿੰਦਰ ਜਗਤ ਨੇ ਦੱਸਿਆ ਕਿ ...
ਮਹਿਤਪੁਰ, 2 ਜੂਨ (ਮਿਹਰ ਸਿੰਘ ਰੰਧਾਵਾ)- ਮੁੱਢਲਾ ਸਿਹਤ ਕੇਂਦਰ ਮਹਿਤਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵਰਿੰਦਰ ਜਗਤ ਨੇ ਦੱਸਿਆ ਕਿ ਬਾਹਰੋਂ ਆਏ ਜਿਹੜੇ 55 ਵਿਅਕਤੀਆਂ ਨੂੰ ਏਕਾਂਤਵਾਸ 'ਚ ਰੱਖਿਆ ਗਿਆ ਸੀ, ਉਨ੍ਹਾਂ ਸਾਰਿਆਂ ਦੇ ਐਤਵਾਰ ਨੂੰ ਸੈਂਪਲ ਲਏ ਗਏ ਸਨ, ...
ਜਲੰਧਰ ਛਾਉਣੀ, 2 ਜੂਨ (ਪਵਨ ਖਰਬੰਦਾ)-ਕੇਂਦਰੀ ਹਲਕੇ ਦੇ ਅਧੀਨ ਆਉਂਦੇ ਵਾਰਡ ਨੰਬਰ 8 ਵਿਖੇ ਸਥਿਤ ਲੱਧੇਵਾਲੀ ਖੇਤਰ 'ਚ ਪਈ ਹੋਈ ਨਗਰ ਨਿਗਮ ਦੀ ਛੱਪੜ ਵਾਲੀ ਥਾਂ 'ਤੇ ਬੀਤੇ ਕੁਝ ਸਮੇਂ ਤੋਂ ਕੁਝ ਲੋਕਾਂ ਵਲੋਂ ਆਪਣੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਦਾ ਖੇਤਰ ...
ਜਲੰਧਰ, 2 ਜੂਨ (ਹਰਵਿੰਦਰ ਸਿੰਘ ਫੁੱਲ)-ਸਵਾਮੀ ਸ਼ਾਂਤਾ ਨੰਦ ਨੇ ਜੋ ਕਿ ਸਵਾਮੀ ਸੰਤ ਦਾਸ ਪਬਲਿਕ ਸਕੂਲ ਦੇ ਮੁੱਖ ਪ੍ਰਬੰਧਕ ਹਨ, ਨੇ ਆਪਣੇ ਸਕੂਲ ਦੇ ਸਾਰੇ ਬੱਚਿਆਂ ਦੀ 2 ਮਹੀਨੇ ਦੀ ਫ਼ੀਸ ਮੁਆਫ਼ ਕਰਕੇ ਇੱਕ ਸ਼ਾਨਦਾਰ ਉਧਾਰਨ ਕਾਇਮ ਕੀਤੀ ਹੈ | ਜਿਸ ਦੀ ਜਿੰਨੀ ਵੀ ...
ਮਹਿਤਪੁਰ, 2 ਜੂਨ (ਮਿਹਰ ਸਿੰਘ ਰੰਧਾਵਾ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦੇ ਐਲਾਨੇ ਗਏ ਨਤੀਜੇ 'ਚੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ ਦਾ ਨਤੀਜਾ ਸ਼ਾਨਦਾਰ ਰਿਹਾ | ਨਤੀਜੇ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪਿ੍ੰਸੀਪਲ ਹਰਜੀਤ ਸਿੰਘ ...
ਜਲੰਧਰ, 2 ਜੂਨ (ਰਣਜੀਤ ਸਿੰਘ ਸੋਢੀ)-ਦੋਆਬਾ ਕਾਲਜ ਵਿਖੇ 10 ਵੈਬੀਨਾਰ ਕਰਵਾਏ ਗਏ, ਜਿਸ ਦੇ ਤਹਿਤ ਫਿਜ਼ਿਕਸ ਵਿਭਾਗ ਵਲੋਂ ਜਿਓ ਮੈਗਨੈਟਿਕ ਫ਼ੀਲਡ ਵਿਸ਼ੇ 'ਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਮੁੱਖ ਬੁਲਾਰੇ ਵਜੋਂ ਤੇ ਡਾ. ਦੁਪਿੰਦਰ ਸਿੰਘ-ਇੰਡੀਅਨ ਇੰਸਟਿਚਿਊਅ ਆਫ਼ ਜਿਓ ...
ਜਲੰਧਰ, 2 ਜੂਨ (ਰਣਜੀਤ ਸਿੰਘ ਸੋਢੀ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਐਲਾਨੇ ਗਏ ਬੀ. ਐੱਡ ਸਮੈਸਟਰ-3 ਦੇ ਨਤੀਜਿਆਂ 'ਚ ਸੇਂਟ ਸੋਲਜ਼ਰ ਕਾਲਜ ਆਫ਼ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕਰ ਸੰਸਥਾ ਦਾ ਨਾਂਅ ਰੌਸ਼ਨ ਕੀਤਾ | ਚੇਅਰਮੈਨ ਅਨਿਲ ...
ਜਲੰਧਰ, 2 ਜੂਨ (ਸ਼ਿਵ)-ਕੁੱਝ ਵਿਅਕਤੀਆਂ ਵਲੋਂ ਬੀਤੇ ਦਿਨੀਂ ਲਗਾਏ ਗਏ ਦੋਸ਼ਾਂ ਤੋਂ ਬਾਅਦ ਕੇ. ਐਲ. ਸਹਿਗਲ ਮੈਮੋਰੀਅਲ ਟਰੱਸਟ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਨਗਰ ਨਿਗਮ ਅਤੇ ਇੰਪਰੂਵਮੈਂਟ ਟਰੱਸਟ ਦੀ ਮਨਜੂਰੀ ਤੋਂ ਬਾਅਦ ਮੈਮੋਰੀਅਲ ਹਾਲ ਦੇ ਨਾਲ ਹੋ ਰਹੀ ਉਸਾਰੀ ...
ਰੁੜਕਾ ਕਲਾਂ, 2 ਜੂਨ (ਦਵਿੰਦਰ ਸਿੰਘ ਖ਼ਾਲਸਾ)-ਪਿੰਡ ਰਾਜਗੋਮਾਲ ਜ਼ਿਲ੍ਹਾ ਜਲੰਧਰ ਵਿਖੇ ਸਾਬਕਾ ਸਰਪੰਚ ਬੀਬੀ ਜਗਜੀਤ ਕੌਰ ਵਲੋਂ ਪਿੰਡ ਦੇ ਕਰੀਬ 200 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ਇਸ ਮੌਕੇ 'ਤੇ ਉਚੇਚੇ ਤੌਰ 'ਤੇ ਸ਼ਾਮਿਲ ਹੋਏ ਤਰਨਜੀਤ ਸਿੰਘ ਚੌਾਕੀ ਇੰਚਾਰਜ ...
ਨਕੋਦਰ, 2 ਜੂਨ (ਭੁਪਿੰਦਰ ਅਜੀਤ ਸਿੰਘ)-ਐੱਸ.ਡੀ.ਐੱਮ. ਨਕੋਦਰ ਗੌਤਮ ਜੈਨ ਨੇ ਡੀ.ਸੀ. ਜਲੰਧਰ ਵਲੋਂ ਜਾਰੀ ਹਦਾਇਤਾਂ ਮੁਤਾਬਿਕ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹੀਆਂ ਰੱਖਣ ਦਾ ਸਮਾਂ ਤੈਅ ਕੀਤਾ ਹੈ | ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ...
ਚੁਗਿੱਟੀ/ਜੰਡੂਸਿੰਘਾ, 2 ਜੂਨ (ਨਰਿੰਦਰ ਲਾਗੂ)-ਸਥਾਨਕ ਚੁਗਿੱਟੀ ਚੌਕ ਲਾਗੇ ਆਟੋ ਦੀ ਲਪੇਟ 'ਚ ਆਇਆ ਸਾਈਕਲ ਸਵਾਰ ਵਿਅਕਤੀ ਜ਼ਖ਼ਮੀ ਹੋ ਗਿਆ | ਰਾਹਗੀਰਾਂ ਵਲੋਂ ਉਸ ਨੂੰ ਡਾਕਟਰੀ ਸਹਾਇਤਾ ਲਈ ਲਿਜਾਇਆ ਗਿਆ | ਘਟਨਾ ਸਥਾਨ 'ਤੇ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਜ਼ਖ਼ਮੀ ...
ਲੋਹੀਆਂ ਖਾਸ, 2 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਲੋਹੀਆਂ ਪੁਲਿਸ ਦੇ ਸਬ-ਇੰਸਪੈਕਟਰ ਬਲਬੀਰ ਸਿੰਘ ਦੰਦੂਪੁਰ ਵਲੋਂ ਨਿਭਾਈ ਸ਼ਾਨਦਾਰ ਅਤੇ ਬੇਦਾਗ ਸਰਕਾਰੀ ਸੇਵਾ ਨੂੰ ਹਮੇਸ਼ਾਂ ਯਾਦ ਰੱਖਿਆ ਜਾਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼ਾਹਕੋਟ ਦੇ ਡੀ.ਐੱਸ.ਪੀ. ...
ਨਕੋਦਰ, 2 ਜੂਨ (ਗੁਰਵਿੰਦਰ ਸਿੰਘ) -ਨਕੋਦਰ ਮਹਿਤਪੁਰ ਜਗਰਾਵਾਂ ਰੋਡ 'ਤੇ ਨਕੋਦਰ 'ਚ ਰੇਲਵੇ ਫਾਟਕ ਰੇਲ ਲਾਈਨਾਂ ਦੀ ਜ਼ਰੂਰੀ ਮੁਰੰਮਤ ਲਈ 3 ਜੂਨ ਨੂੰ ਬੰਦ ਰਹੇਗਾ | ਉਕਤ ਜਾਣਕਾਰੀ ਸੈਕਸ਼ਨ ਇੰਜੀਨੀਅਰ ਪੀ ਵੇ ਉੱਤਰ ਰੇਲਵੇ ਨਕੋਦਰ ਘਨਸ਼ਾਮ ਸਿੰਘ ਨੇ ਦਿੰਦਿਆਂ ਦੱਸਿਆ ਕਿ ...
ਭੋਗਪੁਰ, 2 ਜੂਨ (ਕੁਲਦੀਪ ਸਿੰਘ ਪਾਬਲਾ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਨੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਇੱਕ ਵਾਰ ਫਿਰ ਪੰਜਾਬ ਸਰਕਾਰ ਉਪਰ ਆਪਣੇ ਵਾਅਦੇ ਤੋਂ ਮੁਨਕਰ ਹੋਣ ਦਾ ਦੋਸ਼ ਲਗਾਉਂਦੇ ਹੋਏ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ | ਇਸ ਸਬੰਧੀ ...
ਲੋਹੀਆਂ ਖਾਸ, 2 ਜੂਨ (ਗੁਰਪਾਲ ਸਿੰਘ ਸ਼ਤਾਬਗੜ੍ਹ)-ਜੋਸਨ ਹਸਪਤਾਲ ਤੇ ਸਕੈਨਿੰਗ ਸੈਂਟਰ ਸਾਹਮਣੇ ਬਾਬਾ ਮਸਤ ਲੋਹੀਆਂ ਖਾਸ ਦੇ ਐੱਮ.ਡੀ. ਤੇ ਸਰਜਰੀ ਦੇ ਮਾਹਿਰ ਡਾਕਟਰ ਗੁਰਿੰਦਰ ਸਿੰਘ ਜੋਸਨ ਵਲੋਂ ਸਮੇਂ ਸਿਰ ਫੈਸਲਾ ਲੈਂਦੇ ਹੋਏ ਇੱਕ ਬਜੁਰਗ ਔਰਤ ਦਾ ਅਪ੍ਰਰੇਸ਼ਨ ਕਰਕੇ ...
ਆਦਮਪੁਰ, 2 ਜੂਨ (ਰਮਨ ਦਵੇਸਰ) -ਆਦਮਪੁਰ ਦੇ ਨੇੜਲੇ ਪਿੰਡ ਧੀਰੋਵਾਲ ਦੇ ਕੁੱਝ ਲੋਕਾਂ ਨੇ ਧੀਰੋਵਾਲ ਦੇ ਡੀਪੂ ਹੋਲਡਰ ਿਖ਼ਲਾਫ ਘੱਟ ਰਾਸ਼ਨ ਦੇਣ ਦੇ ਤੇ ਘੱਟ ਤੋਲਣ ਦੇ ਦੋਸ਼ ਲਾਉਂਦੇ ਹੋਏ ਆਦਮਪੁਰ ਦੇ ਦਫ਼ਤਰ ਸਹਾਇਕ ਖੁਰਾਕ ਤੇ ਸਪਲਾਈਜ਼ ਅਫ਼ਸਰ ਅੱਗੇ ਰੋਸ ਪ੍ਰਗਟ ...
ਜਲੰਧਰ, 1 ਜੂਨ (ਮੇਜਰ ਸਿੰਘ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਨੇ ਡਿਪਟੀ ਕਮਿਸ਼ਨਰ ਨੂੰ ਦਿੱਤੇ ਮੰਗ ਪੱਤਰ 'ਚ ਕਿਹਾ ਹੈ ਕਿ ਝੋਨਾ ਲਗਾਉਣ ਲਈ ਆਉਣ ਵਾਸਤੇ ਪ੍ਰਵਾਸੀ ਮਜ਼ਦੂਰਾਂ ਨੂੰ ਖੁੱਲ੍ਹ ਦਿੱਤੀ ਜਾਵੇ | ਯੂਨੀਅਨ ਦੇ ਪ੍ਰਧਾਨ ਜਸਬੀਰ ਸਿੰਘ ਲਿੱਟਾ ਅਤੇ ਬਹਾਦਰ ...
ਸ਼ਾਹਕੋਟ, 2 ਜੂਨ (ਦਲਜੀਤ ਸਚਦੇਵਾ)-ਕੋਰੋਨਾ ਵਾਇਰਸ ਮਹਾਂਮਾਰੀ ਦੇ ਚੱਲਦਿਆਂ ਸੀ. ਐਚ. ਸੀ. ਸ਼ਾਹਕੋਟ ਦੇ ਸਮੂਹ ਸਟਾਫ਼ ਵਲੋਂ ਐਸ.ਐਮ.ਓ ਡਾ. ਅਮਰਦੀਪ ਸਿੰਘ ਦੁੱਗਲ ਦੀ ਅਗਵਾਈ ਹੇਠ ਨਿਭਾਈਆਂ ਜਾ ਰਹੀਆਂ ਵਧੀਆ ਸੇਵਾਵਾਂ ਕਰਕੇ ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਵਲੋਂ ...
ਚੁਗਿੱਟੀ/ਜੰਡੂਸਿੰਘਾ, 2 ਜੂਨ (ਨਰਿੰਦਰ ਲਾਗੂ)-ਕੋਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀ ਵਰਤੀ ਜਾਣੀ ਚਾਹੀਦੀ ਹੈ | ਸਰਕਾਰੀ ਹੁਕਮਾਂ ਦੇ ਮੱਦੇਨਜ਼ਰ ਮਾਸਕ ਪਹਿਨਿਆ ਜਾਣਾ ਜ਼ਰੂਰੀ ਹੈ | ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਗੁਰੇਜ਼ ਕਰਨੀ ਚਾਹੀਦੀ ਹੈ ਤੇ ...
ਨੂਰਮਹਿਲ, 2 ਜੂਨ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਇਤਿਹਾਸਕ ਸਰਾਂ ਵਾਲੀ ਸੜਕ 'ਤੇ ਨਗਰ ਕੌਾਸਲ ਵਲੋਂ ਕੁਝ ਸਮਾਂ ਪਹਿਲਾਂ ਡਿਵਾਈਡਰ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਸੀ ਤੇ ਉਸ ਦਾ ਠੇਕਾ ਸ਼ਹਿਰ ਦੇ ਇਕ ਠੇਕੇਦਾਰ ਨੂੰ ਦਿੱਤਾ ਗਿਆ | ਸ਼ਹਿਰ ਵਾਸੀਆਂ ਨੇ 'ਅਜੀਤ' ...
ਜਲੰਧਰ, 2 ਜੂਨ (ਮੇਜਰ ਸਿੰਘ)-ਅਕਾਲੀ ਦਲ ਨੇ ਦੋਸ਼ ਲਗਾਇਆ ਹੈ ਕਿ ਤਾਲਾਬੰਦੀ ਜਾਂ ਰੇਤ, ਸ਼ਰਾਬ ਤੇ ਬੀਜ ਘਪਲਿਆਂ ਵਾਂਗ ਰਾਸ਼ਨ ਦੀ ਵੰਡ 'ਚ ਵੀ ਵੱਡਾ ਘਪਲਾ ਹੋਇਆ ਹੈ | ਅਕਾਲੀ ਜਥਾ ਜਲੰਧਰ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਫ਼ੈਸਲਾ ...
ਗੁਰਾਇਆ, 2 ਜੂਨ (ਬਲਵਿੰਦਰ ਸਿੰਘ)-ਪਿੰਡ ਤੱਖਰਾਂ ਦੇ ਅਗਾਂਹਵਧੂ ਸੋਚ ਵਾਲੇ ਕਿਸਾਨ ਮੇਜਰ ਸਿੰਘ ਜੋ ਕਿ ਪਿੰਡ ਦੇ ਸਰਪੰਚ ਹਨ, ਨੇ ਪਾਣੀ ਦੀ ਵਰਤੋਂ ਨੂੰ ਘਟਾਉਂਦੇ ਹੋਏ ਇਸ ਵਾਰ ਝੋਨੇ ਦੀ ਸਿੱਧੀ ਬਿਜਾਈ ਲਈ ਪਹਿਲ ਕਦਮੀ ਕੀਤੀ ਹੈ | ਕਿਸਾਨ ਮੇਜਰ ਸਿੰਘ ਨੇ ਦੱਸਿਆ ਕਿ ਉਸ ...
ਜਲੰਧਰ, 2 ਜੂਨ (ਹਰਵਿੰਦਰ ਸਿੰਘ ਫੁੱਲ)-ਪੰਜਾਬ ਨੈਸ਼ਨਲ ਬੈਂਕ ਮੰਡਲ ਦਫ਼ਤਰ (ਪੱਛਮੀ) ਦੇ ਅਹਾਤੇ 'ਚ ਪੀ. ਐਨ.ਬੀ.ਕਰਜ ਕੇਂਦਰ ਦਾ ਉਦਘਾਟਨ ਮੁਕੁਲ ਸਹਾਇਕ ਮੰਡਲ ਪ੍ਰਮੁੱਖ ਪੱਛਮੀ ਤੇ ਅਜੇ ਵਰਮਾਨੀ ਮੰਡਲ ਪ੍ਰਮੁੱਖ ਪੂਰਬੀ ਨੇ ਦੀਪ ਜਗਾ ਕੇ ਕੀਤਾ | ਇਸ ਮੌਕੇ ਮੰਡਲ ...
ਜਲੰਧਰ, 2 ਜੂਨ (ਜਸਪਾਲ ਸਿੰਘ)-ਯੂਥ ਅਕਾਲੀ ਆਗੂ ਗੁਰਦੇਵ ਸਿੰਘ ਗੋਲਡੀ ਭਾਟੀਆ ਨੇ ਸਵਾਮੀ ਸੰਤ ਦਾਸ ਪਬਲਿਕ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਵਿਦਿਆਰਥੀਆਂ ਦੀਆਂ ਪਿਛਲੇ 2 ਮਹੀਨੇ ਦੀਆਂ ਫੀਸਾਂ ਤੇ ਦਾਖਲਾ ਫੀਸਾਂ 'ਚ ਛੋਟ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ | ਉਨ੍ਹਾਂ ...
ਜਲੰਧਰ, 2 ਜੂਨ (ਐੱਮ. ਐੱਸ. ਲੋਹੀਆ)-ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਐਸ.ਐਸ. ਨਾਂਗਲ ਦੀ ਅਗਵਾਈ ਹੇਠ ਖੁਰਾਕ ਸੁਰੱਖਿਆ ਅਧਿਕਾਰੀ ਰਾਸ਼ੂ ਮਹਾਜਨ ਤੇ ਰੋਬਿਨ ਕੁਮਾਰ ਦੀ ਟੀਮ ਨੇ ਅੱਜ ਦਿਹਾਤੀ ਤੇ ਸ਼ਹਿਰੀ ਖੇਤਰ 'ਚ ਖਾਣ-ਪੀਣ ਦਾ ਸਾਮਾਨ ਵੇਚਣ ਵਾਲੀਆਂ ਦੁਕਾਨਾਂ ਦਾ ਦੌਰਾ ...
ਜਲੰਧਰ, 2 ਜੂਨ (ਐੱਮ.ਐੱਸ. ਲੋਹੀਆ)-ਕੋਵਿਡ-19 (ਕੋਰੋਨਾ) ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੀ ਤਾਲਾਬੰਦੀ ਦੌਰਾਨ ਖਾਣ ਵਾਲੀਆਂ ਚੀਜ਼ਾਂ ਵੇਚਣ ਵਾਲਿਆਂ ਨੂੰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਅਦਾਰਿਆਂ ਦੇ ਮਾਲਕਾਂ ਿਖ਼ਲਾਫ਼ ਸਖ਼ਤੀ ਵਰਤਦੇ ਹੋਏ ਅੱਜ ...
ਜਲੰਧਰ, 2 ਜੂਨ (ਸ਼ਿਵ)- ਨਿਗਮ ਦੀਆਂ ਗੱਡੀਆਂ ਨੇ ਅੱਜ ਸ਼ਹਿਰ ਤੋਂ ਕੂੜਾ ਚੁੱਕ ਲਿਆ ਤੇ ਨਿਗਮ ਦੀਆਂ ਗੱਡੀਆਂ ਨੇ ਕੁੱਝ ਦੇਰੀ ਨਾਲ ਕੂੜਾ ਚੁੱਕਣ ਦਾ ਕੰਮ ਕੀਤਾ | ਐਤਵਾਰ ਤੋਂ ਇਲਾਵਾ ਸੋਮਵਾਰ ਨੂੰ ਕੂੜਾ ਨਾ ਚੁੱਕਣ ਕਰਕੇ ਸ਼ਹਿਰ 'ਚ ਕੂੜੇ ਦੇ ਢੇਰ ਲੱਗ ਗਏ ਸਨ | ਵਰਿਆਣਾ ...
ਜਲੰਧਰ, 2 ਜੂਨ (ਸ਼ਿਵ)- ਵਾਰਡ ਨੰਬਰ 24 ਦੇ ਕੌਾਸਲਰ ਮਿੰਟੂ ਜੁਨੇਜਾ ਨੇ ਮੇਅਰ ਜਗਦੀਸ਼ ਰਾਜਾ ਿਖ਼ਲਾਫ਼ ਮੋਰਚਾ ਖੋਲ੍ਹਦੇ ਹੋਏ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਵਾਰਡ ਵਿਚ ਵਿਕਾਸ ਦੇ ਕੰਮ ਠੱਪ ਤਾਂ ਹਨ, ਸਗੋਂ ਸਫ਼ਾਈ ਵਿਵਸਥਾ ਦਾ ਹਾਲ ਖ਼ਰਾਬ ਹੈ ਤੇ ਜੇਕਰ ਐਤਵਾਰ ਤੱਕ ...
ਬੜਾ ਪਿੰਡ/ ਗੁਰਾਇਆ, 2 ਜੂਨ (ਚਾਵਲਾ/ਬਲਵਿੰਦਰ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਜੌਹਲਾਂ ਵਿਖੇ ਪ੍ਰੇਮ ਸਬੰਧਾਂ ਦੇ ਚੱਲਦਿਆਂ ਇਕ ਔਰਤ ਨੇ ਛੱਪੜ 'ਚ ਛਾਲ ਮਾਰ ਕੇ ਆਪਣੀ ਜੀਵਨ ਲੀਲ੍ਹਾ ਸਮਾਪਤ ਕਰ ਲਈ | ਵਰਿੰਦਰ ਕੌਰ ਪਤਨੀ ਸੁਲੱਖਣ ਸਿੰਘ ਅਤੇ ਜਗਦੀਪ ਪੁੱਤਰ ਭਗਤ ਰਾਮ ਦੇ ...
ਜਲੰਧਰ, 2 ਜੂਨ (ਐੱਮ.ਐੱਸ. ਲੋਹੀਆ)-ਕੋਵਿਡ-19 (ਕੋਰੋਨਾ) ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕੀਤੀ ਤਾਲਾਬੰਦੀ ਦੌਰਾਨ ਖਾਣ ਵਾਲੀਆਂ ਚੀਜ਼ਾਂ ਵੇਚਣ ਵਾਲਿਆਂ ਨੂੰ ਦਿੱਤੀਆਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਅਦਾਰਿਆਂ ਦੇ ਮਾਲਕਾਂ ਿਖ਼ਲਾਫ਼ ਸਖ਼ਤੀ ਵਰਤਦੇ ਹੋਏ ਅੱਜ ...
ਆਦਮਪੁਰ, 2 ਜੂਨ (ਰਮਨ ਦਵੇਸਰ)-ਆਦਮਪੁਰ ਦੇ ਨੇੜਲੇ ਪਿੰਡ ਡਰੋਲੀ ਕਲਾਂ ਦੇ ਨੌਜਵਾਨ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਜੋ ਕਿ ਕੁਵੈਤ ਤੋਂ ਵਾਪਸ ਆਇਆ ਸੀ, ਉਸਨੂੰ ਮਹਿਤਪੁਰ ਵਿਖੇ ਇਕਾਂਤਵਾਸ 'ਚ ਰੱਖਿਆ ਗਿਆ ਸੀ ਤੇ ਉਸਦੀ ਕੋਰੋਨਾ ਟੈਸਟ ਲਈ ਰਿਪੋਰਟ ਭੇਜੀ ਗਈ ਸੀ, ...
ਜਲੰਧਰ, 2 ਜੂਨ (ਸ਼ਿਵ)- ਸੂਰੀਆ ਐਨਕਲੇਵ ਐਕਸਟੈਨਸ਼ਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਮਨੋਹਰ ਲਾਲ ਸਹਿਗਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਸ ਨੂੰ ਇੰਪਰੂਵਮੈਂਟ ਟਰੱਸਟ ਦੀ ਕਾਲੋਨੀ 'ਚ 19.50 ਲੱਖ ਰੁਪਏ ਜਮਾਂ ...
ਜਲੰਧਰ, 2 ਜੂਨ (ਚੰਦੀਪ ਭੱਲਾ)-ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਪੰਜਾਬ ਦੇ ਮੁੱਖ ਮੰਤਰੀ ਵਲੋਂ ਸੂਬੇ 'ਚੋਂ ਕੋਵਿਡ-19 ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਸ਼ੁਰੂ ਕੀਤੇ ...
ਜਲੰਧਰ, 2 ਜੂਨ (ਸ਼ਿਵ)-ਆਯੁਰਵੈਦਿਕ ਡਿਸਪੈਂਸਰੀਆਂ ਦੇ ਬਿਜਲੀ ਦੇ ਬਿੱਲਾਂ ਦੀ ਅਦਾਇਗੀ ਹੁਣ ਖ਼ਜ਼ਾਨਾ ਦਫ਼ਤਰਾਂ ਵਲੋਂ ਸਿੱਧੀ ਪਾਵਰਕਾਮ ਨੂੰ ਆਨਲਾਈਨ ਕੀਤੀ ਜਾਵੇਗੀ ਤੇ ਇਸ ਲਈ ਖ਼ਜ਼ਾਨਾ ਦਫ਼ਤਰਾਂ ਨੇ ਆਯੁਰਵੈਦਿਕ ਡਿਸਪੈਂਸਰੀਆਂ ਵਿਚ ਕੰਮ ਕਰਦੇ ਡਾਕਟਰਾਂ ਤੋਂ ...
ਜਲੰਧਰ, 2 ਜੂਨ (ਰਣਜੀਤ ਸਿੰਘ ਸੋਢੀ)-ਲਵਲੀ ਪੋ੍ਰਫੈਸ਼ਨਲ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇੱਕ ਐਲਗੀ (ਕਾਈ-ਸ਼ੈਵਾਲ) ਆਧਾਰਿਤ ਸਾਹ ਯੰਤਰ ਤਿਆਰ ਕੀਤਾ ਹੈ, ਜੋ ਮਾਸਕ ਪਹਿਨਣ ਵਾਲੇ ਲੋਕਾਂ ਨੂੰ ਆਸਾਨ ਸਾਹ ਲੈਣ ਵਿਚ ਮਦਦ ਕਰੇਗਾ | ਸਾਹ ਯੰਤਰ 'ਚ ਸ਼ੈਵਾਲ-ਕਾਈ ਕਾਰਬਨ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX