ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ ਜ਼ਿਲ੍ਹੇ ਵਿਚ ਕਾਮਿਆਂ ਨੂੰ ਰੋਜ਼ਗਾਰ ਉਪਲਬਧ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਰਾਹੀਂ ਲਗਾਤਾਰ ਯਤਨ ਜਾਰੀ ਹਨ | ਇਸੇ ਕੜੀ ਤਹਿਤ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਫ਼ੀਲਡ ਵਿਚ ਜਾ ਕੇ ਕਾਮਿਆਂ ਨੂੰ ਆਨਲਾਈਨ ਰਜਿਸਟਰੇਸ਼ਨ ਕਰਵਾਉਣ ਦੀ ਹਦਾਇਤ ਕੀਤੀ ਗਈ, ਤਾਂ ਜੋ ਸਬੰਧਿਤ ਕਿਸੇ ਵੀ ਅਦਾਰੇ ਨੂੰ ਉਨ੍ਹਾਂ ਦੀ ਮੰਗ ਮੁਤਾਬਿਕ ਲੇਬਰ ਉਪਲਬੱਧ ਕਰਵਾਈ ਜਾ ਸਕੇ | ਇਸ ਨਾਲ ਜਿੱਥੇ ਉਦਯੋਗਿਕ ਅਤੇ ਵਪਾਰਕ ਅਦਾਰਿਆਂ ਵਿਚ ਲੇਬਰ ਦੀ ਕਮੀ ਪੂਰੀ ਹੋਵੇਗੀ, ਉੱਥੇ ਕਾਮਿਆਂ ਨੂੰ ਵੀ ਰੋਜ਼ਗਾਰ ਦੇ ਮੌਕੇ ਉਪਲਬੱਧ ਹੋਣਗੇ | ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹਰਬੀਰ ਸਿੰਘ ਅਤੇ ਜ਼ਿਲ੍ਹਾ ਰੋਜ਼ਗਾਰ ਉਤਪਤੀ ਅਤੇ ਟਰੇਨਿੰਗ ਅਫ਼ਸਰ ਕਰਮ ਚੰਦ ਵੀ ਮੌਜੂਦ ਸਨ | ਉਨ੍ਹਾਂ ਸਬੰਧਿਤ ਵਿਭਾਗਾਂ ਤੇ ਮੁੱਖ ਤੌਰ 'ਤੇ ਜੀ.ਓ.ਜੀਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਪਿੰਡਾਂ ਵਿਚ ਜਾ ਕੇ ਕਾਮਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਆਨਲਾਈਨ ਰਜਿਸਟਰੇਸ਼ਨ ਕਰਵਾਉਣ ਅਤੇ ਇਸ ਦਾ ਵੇਰਵਾ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ 10 ਦਿਨ ਦੇ ਅੰਦਰ ਉਪਲਬੱਧ ਕਰਵਾਉਣ | ਉਨ੍ਹਾਂ ਜੀ.ਐਮ. ਇੰਡਸਟਰੀ, ਡਿਪਟੀ ਡਾਇਰੈਕਟਰ ਫ਼ੈਕਟਰੀ ਨੂੰ ਨਿਰਦੇਸ਼ ਦਿੱਤੇ ਕਿ ਉਹ ਉਦਯੋਗਾਂ ਅਤੇ ਵਪਾਰਕ ਅਦਾਰਿਆਂ ਤੋਂ ਲੇਬਰ ਦੀ ਡਿਮਾਂਡ ਹਾਸਲ ਕਰਕੇ ਬਿਊਰੋ ਨੂੰ ਉਪਲਬੱਧ ਕਰਵਾਉਣ | ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸੀ.ਈ.ਓ. ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਹਰਬੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਨੌਜਵਾਨ ਜੋ ਰੋਜ਼ਗਾਰ ਦੀ ਤਲਾਸ਼ ਵਿਚ ਹਨ, ਆਪਣਾ ਬਾਇਓ ਡਾਟਾ ਈ-ਮੇਲ ਰਾਹੀਂ ਭੇਜ ਕੇ ਰੋਜ਼ਗਾਰ ਪ੍ਰਾਪਤੀ ਲਈ ਰਜਿਸਟਰੇਸ਼ਨ ਕਰ ਸਕਦੇ ਹਨ | ਇਸ ਮੌਕੇ ਪਲੇਸਮੈਂਟ ਅਫ਼ਸਰ ਮੰਗੇਸ਼ ਸੂਦ, ਕੈਰੀਅਰ ਕੌਾਸਲਰ ਅਦਿੱਤਿਆ ਰਾਣਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ |
ਅੱਡਾ ਸਰਾਂ, 15 ਜੂਨ (ਹਰਜਿੰਦਰ ਸਿੰਘ ਮਸੀਤੀ)-ਪਿੰਡ ਬਸੀ ਜਲਾਲ ਦੀ ਇੱਕ ਔਰਤ ਦੇ ਕੋਰੋਨਾ ਦੀ ਚਪੇਟ 'ਚ ਆਉਣ ਕਾਰਨ ਇਲਾਕਾ ਵਾਸੀਆਂ ਵਿਚ ਇਕ ਵਾਰ ਫਿਰ ਫ਼ਿਕਰ ਵਧ ਗਈ ਹੈ | ਸਿਵਲ ਹਸਪਤਾਲ ਜਲੰਧਰ ਵਿਚ ਜੇਰੇ ਇਲਾਜ ਬਸੀ ਜਲਾਲ ਵਾਸੀ ਔਰਤ ਜਸਵਿੰਦਰ ਕੌਰ ਪਤਨੀ ਜੋਗਿੰਦਰ ਪਾਲ ...
ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਪਿਛਲੇ ਦਿਨੀਂ ਟਾਂਡਾ ਰੋਡ ਹੁਸ਼ਿਆਰਪੁਰ ਵਿਖੇ ਵਾਪਰੇ ਸੜਕ ਹਾਦਸੇ ਸਬੰਧੀ ਸਖ਼ਤ ਨੋਟਿਸ ਲੈਂਦਿਆਂ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਦਿੱਤੇ ਹਨ | ਜ਼ਿਕਰਯੋਗ ਹੈ ਕਿ ਇਸ ...
ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਦੂਰ-ਅੰਦੇਸ਼ੀ ਸੋਚ ਸਦਕਾ ਪੰਜਾਬ ਸਰਕਾਰ ਵਲੋਂ ਕੋਰੋਨਾ 'ਤੇ ਫਤਿਹ ਪਾਉਣ ਲਈ ਸ਼ੁਰੂ ਕੀਤੇ 'ਮਿਸ਼ਨ ਫਤਿਹ' ਤਹਿਤ ਅੱਜ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਜ਼ਿਲ੍ਹਾ ...
ਟਾਂਡਾ ਉੜਮੁੜ, 15 ਜੂਨ (ਦੀਪਕ ਬਹਿਲ)-ਲਾਕ ਡਾਊਨ ਚੱਲਦੇ ਬੰਦ ਪਏ ਸਕੂਲਾਂ ਵਲੋਂ ਵਾਰ-ਵਾਰ ਵਿਦਿਆਰਥੀਆਂ ਦੇ ਮਾਪਿਆਂ ਪਾਸੋਂ ਫ਼ੀਸਾਂ ਮੰਗਣ ਅਤੇ ਸਰਕਾਰ ਵਲੋਂ ਇਨ੍ਹਾਂ ਲੋਕਾਂ ਦੇ ਹਿੱਤਾਂ ਸਬੰਧੀ ਕੋਈ ਵੀ ਠੋਸ ਫੈਸਲਾ ਨਾ ਲੈਣ ਦੇ ਰੋਸ ਵਜੋਂ ਅੱਜ ਸ਼ਿਵ ਸੈਨਾ ਪੰਜਾਬ ...
ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ)-ਮੁਹੱਲਾ ਬਸੰਤ ਬਿਹਾਰ ਵਿਖੇ ਡਾਕਟਰ ਤੋਂ ਦਵਾਈ ਲੈ ਕੇ ਘਰ ਪਰਤ ਰਹੀ ਇਕ ਔਰਤ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਪਤਾ ਪੁੱਛਣ ਦੇ ਬਹਾਨੇ ਉਸ ਦੀ 2 ਤੋਲੇ ਦੀ ਸੋਨੇ ਦੀ ਚੇਨ ਝਪਟ ਕੇ ਫ਼ਰਾਰ ਹੋਣ ਦੀ ਸੂਚਨਾ ਮਿਲੀ ਹੈ | ...
ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ)-ਏ.ਐੱਸ.ਆਈ. ਨਾਲ ਕੁੱਟਮਾਰ ਕਰਨ ਅਤੇ ਵਿਭਾਗ ਦੀ ਬੱਸ ਦੀ ਭੰਨਤੋੜ ਕਰਨ ਦੇ ਕਥਿਤ ਦੋਸ਼ 'ਚ ਥਾਣਾ ਸਿਟੀ 'ਚ ਚਾਰ ਪੁਲਿਸ ਕਰਮਚਾਰੀਆਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐੱਸ.ਆਈ. ਪ੍ਰਮੋਦ ਕੁਮਾਰ ...
ਹੁਸ਼ਿਆਰਪੁਰ 15 ਜੂਨ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹੇ 'ਚ ਕੋਵਿਡ-19 ਦੇ 5 ਹੋਰ ਮਰੀਜ਼ ਪਾਜ਼ੀਟਿਵ ਆਉਣ ਨਾਲ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 145 ਹੋ ਗਈ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ: ਜਸਬੀਰ ਸਿੰਘ ਨੇ ਦੱਸਿਆ ਕਿ 5 ਪਾਜ਼ੀਟਿਵ ਮਰੀਜ਼ ...
ਹੁਸ਼ਿਆਰਪੁਰ/ਹਰਿਆਣਾ, 15 ਜੂਨ (ਬਲਜਿੰਦਰਪਾਲ ਸਿੰਘ/ਹਰਮੇਲ ਸਿੰਘ ਖੱਖ)-ਲੋਕਾਂ ਦੀ ਸਿਹਤ ਅਤੇ ਸਰਕਾਰੀ ਖਜਾਨੇ ਨਾਲ ਖਿਲਵਾੜ ਕਰਕੇ ਨਕਲੀ ਸ਼ਰਾਬ ਵੇਚਣ ਵਾਲੇ ਦੋ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ, ਜਦਕਿ ਇਕ ਕਥਿਤ ਦੋਸ਼ੀ ਨੂੰ ਪੁਲਿਸ ਨੇ ਗਿ੍ਫ਼ਤਾਰ ਕਰਕੇ 2 ...
ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ/ਹਰਪ੍ਰੀਤ ਕੌਰ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਬਣਾਏ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਦਾ ਹੁਸ਼ਿਆਰਪੁਰ ਵਿਖੇ ਪਹੁੰਚਣ 'ਤੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ...
ਦਸੂਹਾ, 15 ਜੂਨ (ਭੁੱਲਰ)-ਦਸੂਹਾ ਦੇ ਪਿੰਡ ਟੇਰਕਿਆਣਾ ਵਿਖੇ ਪੰਜਾਬ ਪੁਲਿਸ ਦੇ ਇਕ ਏ.ਐੱਸ.ਆਈ. ਦਾ ਕੋਰੋਨਾ ਪਾਜ਼ੀਟਵ ਆਉਣ ਨਾਲ ਲੋਕਾਂ ਵਿਚ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ | ਉਕਤ ਏ.ਐੱਸ.ਆਈ. ਜਲੰਧਰ ਵਿਖੇ ਤਾਇਨਾਤ ਹੈ ਅਤੇ ਉਹ ਬੀਤੇ ਕੱਲ੍ਹ ਜਲੰਧਰ ਤੋਂ ਆਇਆ ਸੀ ...
ਬੰਗਾ, 15 ਜੂਨ (ਕਰਮ ਲਧਾਣਾ)-ਸੀ. ਪੀ. ਆਈ. ਐਮ ਤਹਿਸੀਲ ਕਮੇਟੀ ਦੇ ਸਕੱਤਰ ਕਾਮਰੇਡ ਕੁਲਦੀਪ ਝਿੰਗੜ ਨੇ ਕਿਹਾ ਕਿ ਪੰਜਾਬ ਵਿਚ ਝੋਨੇ ਦੇ ਸੀਜ਼ਨ ਕਰਕੇ ਕਿਸਾਨਾਂ ਨੂੰ 3 ਫੇਸ ਮੋਟਰਾਂ ਦੀ ਬਿਜਲੀ ਸਪਲਾਈ 10 ਘੰਟੇ ਨਿਰਵਿਘਨ ਦੇਣੀ ਚਾਹੀਦੀ ਹੈ ਕਿਉਂਕਿ ਸੂਬੇ ਅੰਦਰ ਪਾਣੀ ਦੀ ...
ਬਲਾਚੌਰ, 15 ਜੂਨ (ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਤਹਿਸੀਲ ਬਲਾਚੌਰ ਦੀ ਇਕੱਤਰਤਾ ਜ਼ਿਲ੍ਹਾ ਪ੍ਰਧਾਨ ਸੋਮ ਲਾਲ ਥੋਪੀਆ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਸਭ ਤੋਂ ਪਹਿਲਾਂ ਬਜ਼ੁਰਗ ਪੈਨਸ਼ਨਰ ਮਾਸਟਰ ਸੋਮ ਨਾਥ ਸ਼ਰਮਾ ...
ਨਵਾਂਸ਼ਹਿਰ/ਬੰਗਾ, 15 ਜੂਨ (ਗੁਰਬਖਸ਼ ਸਿੰਘ ਮਹੇ, ਜਸਬੀਰ ਸਿੰਘ ਨੂਰਪੁਰ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ 'ਚ ਅੱਜ ਤਿੰਨ ਮਰੀਜ਼ਾਂ ਨੂੰ 10 ਦਿਨ ਦੀ ਆਈਸੋਲੇਸ਼ਨ ਤੋਂ ਬਾਅਦ ਹਸਪਤਾਲ ਤੋਂ ਘਰ ਭੇਜ ਦਿੱਤਾ ਗਿਆ, ਜਦ ਕਿ ਸ਼ਾਮ ਨੂੰ ਚਾਰ ਹੋਰ ਮਰੀਜ਼ ਪਾਜ਼ੀਟਿਵ ਆਉਣ ਨਾਲ ...
ਹੁਸ਼ਿਆਰਪੁਰ, 15 ਜੂਨ (ਬਲਜਿੰਦਰਪਾਲ ਸਿੰਘ)-ਅਣਪਛਾਤੇ ਚੋਰਾਂ ਵਲੋਂ ਪਿੰਡ ਸਤੌਰ ਵਿਖੇ ਘਰ 'ਚੋਂ ਦਿਨ-ਦਿਹਾੜੇ ਨਕਦੀ ਅਤੇ ਕਰੀਬ ਢਾਈ-3 ਤੋਲੇ ਸੋਨੇ ਦੇ ਗਹਿਣੇ ਚੋਰੀ ਕਰ ਲਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਪੁੱਤਰ ਕੇਹਰ ...
ਨੰਗਲ ਬਿਹਾਲਾਂ, 15 ਜੂਨ (ਵਿਨੋਦ ਮਹਾਜਨ)-ਸਰਬਜੋਤ ਸਿੰਘ ਸਾਬੀ ਨੂੰ ਸ਼ੋ੍ਰਮਣੀ ਅਕਾਲੀ ਦਲ ਯੂਥ ਦਾ ਸੂਬਾ ਸਕੱਤਰ ਜਨਰਲ ਬਣਾਉਣ 'ਤੇ ਹਾਈਕਮਾਂਡ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਬਲਦੇਵ ਸਿੰਘ ਕੌਲਪੁਰ ਸਰਕਲ ਪ੍ਰਧਾਨ ਬੀ. ਸੀ. ਵਿੰਗ ਮੁਕੇਰੀਆਂ ਅਤੇ ਸਾਬਕਾ ਸਰਪੰਚ ...
ਬਹਿਰਾਮ, 15 ਜੂਨ (ਸਰਬਜੀਤ ਸਿੰਘ ਚੱਕਰਾਮੂੰ)-ਸਰਕਾਰੀ ਪ੍ਰਾਇਮਰੀ ਸਕੂਲ ਚੱਕ ਰਾਮੂੰ (ਸ਼. ਭ. ਸ. ਨਗਰ) ਵਿਖੇ ਸੇਵਾ ਨਿਭਾਅ ਰਹੀ ਅਧਿਆਪਕਾ ਅਨੁਰਾਧਾ ਵਲੋਂ ਪੰਜਾਬੀ ਵਿਸ਼ੇ ਤਹਿਤ ਪੰਜਵੀਂ ਕਲਾਸ ਲਈ ਸਿੱਖਿਆ ਵਿਭਾਗ ਪੰਜਾਬ ਦੁਆਰਾ ਆਨਲਾਇਨ ਕਲਾਸਾਂ ਵਿਚ ਸੇਵਾ ਨਿਭਾਈ ...
ਬੰਗਾ, 15 ਜੂਨ (ਜਸਬੀਰ ਸਿੰਘ ਨੂਰਪੁਰ)-ਖੇਤ ਮਜ਼ਦੂਰ ਯੂਨੀਅਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਮੰਗ ਪੱਤਰ ਦੇ ਕੇ ਕੁੱਝ ਪਿੰਡਾਂ ਵਿਚ ਮਜ਼ਦੂਰਾਂ ਵਿਰੋਧੀ ਗੈਰ ਸੰਵਿਧਾਨਕ ਐਨਾਊਾਸਮੈਂਟਾਂ ਕਰਨ ਦੀ ਨਿੰਦਾ ਕੀਤੀ | ਯੂਨੀਅਨ ਦੇ ਸੂਬਾ ...
ਮੁਕੰਦਪੁਰ, 15 ਜੂਨ (ਸੁਖਜਿੰਦਰ ਸਿੰਘ ਬਖਲੌਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਕਸਬਾ ਮੁਕੰਦਪੁਰ ਦੇ ਸਰਕਾਰੀ ਹਸਪਤਾਲ ਅਧੀਨ ਪੈਂਦੇ ਪਿੰਡ ਰਟੈਂਡਾ ਵਿਖੇ ਇਕ ਪ੍ਰਵਾਸੀ ਮਜ਼ਦੂਰ ਦੀ ਕੋਰੋਨਾ ਰਿਪੋਰਟ ਪੋਜ਼ਟਿਵ ਆਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | 'ਅਜੀਤ' ਨੂੰ ...
ਬਲਾਚੌਰ, 15 ਜੂਨ (ਸ਼ਾਮ ਸੁੰਦਰ ਮੀਲ, ਦੀਦਾਰ ਸਿੰਘ ਬਲਾਚੌਰੀਆ)-ਪੰਜਾਬ ਸਰਕਾਰ ਵਲੋਂ ਮਿਸ਼ਨ ਫ਼ਤਿਹ ਤਹਿਤ ਅੱਜ ਤੋਂ ਅਰੰਭੀਆਂ ਜ਼ਮੀਨੀ ਗਤੀਵਿਧੀਆਂ ਤਹਿਤ ਐੱਸ.ਡੀ.ਐਮ. ਜਸਬੀਰ ਸਿੰਘ ਵਲੋਂ ਨਗਰ ਕੌਾਸਲ ਬਲਾਚੌਰ 'ਚ ਜਾ ਕੇ ਸਫ਼ਾਈ ਸੇਵਕਾਂ ਨੂੰ ਮਿਸ਼ਨ ਫ਼ਤਿਹ ਦੇ ਬੈਜ ...
ਸੜੋਆ, 15 ਜੂਨ (ਨਾਨੋਵਾਲੀਆ)-ਸੰਮਤੀ ਦਫ਼ਤਰ ਸੜੋਆ ਵਿਖੇ ਕਰੀਬ 25 ਲੱਖ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਭਾਰਤ ਨਿਰਮਾਣ ਰਾਜੀਵ ਗਾਂਧੀ ਸੇਵਾ ਕੇਂਦਰ ਦਾ ਉਦਘਾਟਨ ਕਰਨ ਲਈ ਪਹੁੰਚੇ ਸੰਸਦ ਮਨੀਸ਼ ਤਿਵਾੜੀ ਹਲਕਾ ਸ੍ਰੀ ਅਨੰਦਪੁਰ ਸਾਹਿਬ ਅਤੇ ਵਿਧਾਇਕ ਚੌਧਰੀ ਦਰਸ਼ਨ ਲਾਲ ...
ਕਟਾਰੀਆਂ, 15 ਜੂਨ (ਨਵਜੋਤ ਸਿੰਘ ਜੱਖੂ)-ਖੇਤੀਬਾੜੀ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਦੇ ਮੁਲਾਜ਼ਮਾਂ ਵਲੋਂ ਲੁਧਿਆਣਾ ਵਿਖੇ ਖੇਤੀਬਾੜੀ ਮੁਲਾਜ਼ਮਾਂ 'ਤੇ ਕਿਸਾਨਾਂ ਵਲੋਂ ਕੀਤੇ ਹਮਲੇ ਦੇ ਵਿਰੋਧ ਵਿਚ ਰੋਸ ਪ੍ਰਗਟ ਕੀਤਾ ਗਿਆ | ਜਿਸ ਦੀ ਪ੍ਰਧਾਨਗੀ ਡਾ. ਸੁਰਿੰਦਰ ਸਿੰਘ ...
ਨਵਾਂਸ਼ਹਿਰ, 15 ਜੂਨ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਕਾਇਆ ਰਹਿੰਦੇ 6.78 ਕਰੋੜ ਰੁਪਏ ਦੇ ਫੰਡਾਂ ਦੇ ਜਾਰੀ ਹੋਣ ਨਾਲ ਪ੍ਰਸ਼ਾਸਕੀ ਕੰਪਲੈਕਸ ਦੇ ਦੂਸਰੇ ਬਲਾਕ ਅਤੇ ਡੀ.ਸੀ. ਰਿਹਾਇਸ਼ ਦਾ ...
ਨਵਾਂਸ਼ਹਿਰ, 15 ਜੂਨ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਵਲੋਂ ਅੱਜ ਨਵਾਂਸ਼ਹਿਰ ਅਤੇ ਬਲਾਚੌਰ ਸਬ-ਡਵੀਜ਼ਨਾਂ ਦੇ ਉਪ ਮੰਡਲ ਮੈਜਿਸਟਰੇਟਾਂ ਨਾਲ ਮੀਟਿੰਗ ਕਰਕੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਨਾਲ ਸਬੰਧਤ ਸ਼ਿਕਾਇਤਾਂ ਦੀ ਸਮੀਖਿਆ ਕੀਤੀ ...
ਬਲਾਚੌਰ,15 ਜੂਨ (ਸ਼ਾਮ ਸੁੰਦਰ ਮੀਲੂ)-ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਤੋਂ ਬਚਣ ਲਈ ਕਾਨੂੰਨ ਦੀ ਪਾਲਣਾ ਲਾਗੂ ਕਰਵਾਉਣ ਵਾਲਾ ਡਿਊਟੀ ਮਜਿਸਟਰੇਟ ਦਾ ਤਹਿਸੀਲ ਦਫ਼ਤਰ ਖ਼ੁਦ ਦੇ ਆਦੇਸ਼ ਦੀਆਂ ਪਾਲਣਾ ਕਰਨ ਤੋਂ ਅਸਮਰਥ ਜਾਪ ਰਿਹਾ ਹੈ | ਸਬ-ਡਵੀਜ਼ਨ ਅਧੀਨ ਆਉਂਦੇ ...
ਮੁਕੰਦਪੁਰ, 15 ਜੂਨ (ਸੁਖਜਿੰਦਰ ਸਿੰਘ ਬਖਲੌਰ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਇਤਿਹਾਸਕ ਪਿੰਡ ਹਕੀਮਪੁਰ ਦੇ ਵਾਈਟ ਹਾਊਸ ਵਿਖੇ ਉੱਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਗੁਰਜੀਤ ਸਿੰਘ ਪੁਰੇਵਾਲ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਪ੍ਰਵਾਸੀ ਵੀਰਾਂ ਨੇ ਚਾਰ ...
ਕਟਾਰੀਆਂ, 15 ਜੂਨ (ਨਵਜੋਤ ਸਿੰਘ ਜੱਖੂ)-ਕੋਰੋਨਾ ਮਹਾਂਮਾਰੀ ਕਾਰਨ ਸੂਬੇ ਭਰ ਵਿਚ ਪਿਛਲੇ ਤਿੰਨ ਮਹੀਨਿਆਂ ਤੋਂ ਲਾਕਡਾਊਨ ਚੱਲ ਰਿਹਾ ਹੈ ਜਿਸ ਦੌਰਾਨ ਸਾਰੀਆਂ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਬੰਦ ਪਈਆਂ ਸਨ ਅਤੇ ਲੋਕਾਂ ਦੇ ਰੁਜ਼ਗਾਰ ਵੀ ਠੱਪ ਪਏ ਹਨ ਜਿਸ ਤਹਿਤ ...
ਰਾਹੋਂ, 15 ਜੂਨ (ਬਲਬੀਰ ਸਿੰਘ ਰੂਬੀ)- ਪੁਰਾਤਨ ਸ਼ਹਿਰ ਰਾਹੋਂ ਦੇ ਸੀਵਰੇਜ ਲਈ ਅਕਾਲੀ ਭਾਜਪਾ ਸਰਕਾਰ ਵਲੋਂ 12.50 ਕਰੋੜ ਦੀ ਗਰਾਂਟ ਉਪਰੰਤ ਕੈਪਟਨ ਸਰਕਾਰ ਵਲੋਂ 9 ਕਰੋੜ ਜੋ ਕਿ ਨਵਜੋਤ ਸਿੰਘ ਸਿੱਧੂ ਕੈਬਨਿਟ ਮੰਤਰੀ ਵਲੋਂ ਬਲਾਚੌਰ ਵਿਖੇ ਐਲਾਨ ਦੇ ਬਾਵਜੂਦ ਗੰਦੇ ਪਾਣੀ ਦੇ ...
ਗੜ੍ਹਦੀਵਾਲਾ, 15 ਜੂਨ (ਚੱਗਰ)-ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਗੜ੍ਹਦੀਵਾਲਾ ਵਿਖੇ ਇੰਜੀ. ਸਤਵਿੰਦਰਪਾਲ ਸਿੰਘ ਰਮਦਾਸਪੁਰ ਦੀ ਅਗਵਾਈ ਹੇਠ ਆੜ੍ਹਤ ਯੂਨੀਅਨ ਦੇ ਪ੍ਰਧਾਨ ਸੁਖਦੇਵ ਸਿੰਘ ਦੇ ਗ੍ਰਹਿ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ...
ਨਵਾਂਸ਼ਹਿਰ, 15 ਜੂਨ (ਗੁਰਬਖਸ਼ ਸਿੰਘ ਮਹੇ)-ਵਿਧਾਇਕ ਅੰਗਦ ਸਿੰਘ ਵਲੋਂ ਅੱਜ ਕੋਵਿਡ ਲਾਕਡਾਊਨ ਦਰਮਿਆਨ ਵੀ ਆਮ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪੰਡੋਰਾ ਮੁਹੱਲਾ 'ਚ ਸੀਵਰੇਜ ਪਾਈਪ ਲਾਈਨ ਵਿਛਾਉਣ ਦੇ ਪ੍ਰਾਜੈਕਟ ਦੀ ਸ਼ੁਰੂਆਤ ਕੀਤੀ ...
ਐਮਾਂ ਮਾਂਗਟ, 15 ਜੂਨ (ਭੰਮਰਾ)-ਸ਼ੋ੍ਰਮਣੀ ਅਕਾਲੀ ਦਲ ਦੇ ਅਹੁਦੇਦਾਰਾਂ ਅਤੇ ਯੂਥ ਅਕਾਲੀ ਦਲ ਦੇ ਅਹੁਦੇਦਾਰਾਂ ਤੇ ਇਲਾਵਾ ਮੁਕੇਰੀਆਂ ਦੇ ਵਰਕਰਾਂ ਵਿਚ ਸਰਬਜੋਤ ਸਿੰਘ ਸਾਬੀ ਨੂੰ ਯੂਥ ਅਕਾਲੀ ਦਲ ਦਾ ਸਕੱਤਰ ਜਨਰਲ ਨਿਯੁਕਤ ਕਰਨ 'ਤੇ ਇਲਾਕੇ ਵਿਚ ਖ਼ੁਸ਼ੀ ਦੀ ਲਹਿਰ ਦੌੜ ...
ਨਵਾਂਸ਼ਹਿਰ, 15 ਜੂਨ (ਹਰਵਿੰਦਰ ਸਿੰਘ)-ਅੰਬੇਡਕਰ ਸੈਨਾ (ਐਮ) ਦੇ ਚੇਅਰਮੈਨ ਬਲਵਿੰਦਰ ਮਹੇ, ਉਪ ਚੇਅਰਮੈਨ ਹੈਪੀ ਭਾਟੀਆ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਪੰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਥੇਬੰਦੀ ਵਲੋਂ ਬਲਦੇਵ ਰਾਜ ਮਾਹੀ ਦੀਆਂ ਜਥੇਬੰਦੀ ਪ੍ਰਤੀ ਸੇਵਾਵਾਂ ...
ਨਵਾਂਸ਼ਹਿਰ, 15 ਜੂਨ (ਗੁਰਬਖਸ਼ ਸਿੰਘ ਮਹੇ, ਹਰਵਿੰਦਰ ਸਿੰਘ)-ਅੱਜ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਨਵਾਂਸ਼ਹਿਰ ਵਿਖੇ ਪਾਰਟੀ ਦਾ ਨਵਾਂ ਦਫ਼ਤਰ ਖੋਲਿ੍ਹਆ ਗਿਆ | ਜਿਸ ਦਾ ਉਦਘਾਟਨ ਕੌਮੀ ਪ੍ਰਧਾਨ ਨਿਸ਼ਾਂਤ ਸ਼ਰਮਾ ਅਤੇ ਕੌਮੀ ਚੇਅਰਮੈਨ ਭਾਰਤੀ ਆਂਗਰਾ ਵਲੋਂ ਕੀਤਾ ਗਿਆ ...
ਸੰਧਵਾਂ, 15 ਜੂਨ (ਪ੍ਰੇਮੀ ਸੰਧਵਾਂ)-ਸੀਨੀਅਰ ਮੈਡੀਕਲ ਅਫ਼ਸਰ ਡਾ. ਰੂਬੀ ਚੌਧਰੀ ਦੀ ਅਗਵਾਈ ਹੇਠ ਸਿਹਤ ਕੇਂਦਰ ਸੰਧਵਾਂ-ਫਰਾਲਾ ਵਿਖੇ ਕੋਰੋਨਾ ਵਾਇਰਸ, ਡੇਂਗੂ ਅਤੇ ਮਲੇਰੀਏ ਸਬੰਧੀ ਜਾਗਰੂਕਤਾ ਕੈਂਪ ਲਗਾਇਆ ਗਿਆ | ਜਿਸ 'ਚ ਡਾ. ਪਰਮਜੀਤ ਸਿੰਘ ਸ਼ੇਰਗਿੱਲ ਨੇ ਕਿਹਾ ਕਿ ...
ਬਲਾਚੌਰ, 15 ਜੂਨ (ਸ਼ਾਮ ਸੁੰਦਰ ਮੀਲੂ)-ਵੇਦਾਂਤ ਆਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਚੱਲ ਰਹੇ ਸਤਿਗੁਰੂ ਬ੍ਰਹਮਾਨੰਦ ਭੂਰੀਵਾਲੇ ਗਰੀਬਦਾਸੀ ਰਾਣਾ ਗਜੇਂਦਰ ਚੰਦ ਗਰਲਜ਼ ਕਾਲਜ ਆਫ਼ ਐਜੂਕੇਸ਼ਨ ਮਾਨਸੋਵਾਲ ਦਾ ਬੀ.ਐਡ. ਪਹਿਲੇ ਅਤੇ ਤੀਜੇ ...
ਮਜਾਰੀ/ਸਾਹਿਬਾ, 15 ਜੂਨ (ਨਿਰਮਲਜੀਤ ਸਿੰਘ ਚਾਹਲ)- ਉੱਘੇ ਸਮਾਜ ਸੇਵਕ ਗੁਰੂ ਘਰ ਦੇ ਪ੍ਰੇਮੀ ਤੇ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ (ਲੜਕੀਆਂ) ਮਜਾਰੀ ਦੇ ਸੰਸਥਾਪਕ ਭਾਈ ਗੁਰਚਰਨ ਸਿੰਘ ਰੱਕੜ ਕਸਬਾ ਮਜਾਰੀ ਵਾਲੇ ਬੀਤੇ ਦਿਨੀ ਯੂ.ਐਸ.ਏ. ਦੀ ਸਟੇਟ ਕੈਲੇਫੋਰਨੀਆ ...
ਨਵਾਂਸ਼ਹਿਰ, 15 ਜੂਨ (ਹਰਵਿੰਦਰ ਸਿੰਘ)-ਅੱਜ ਸਾਹਿਬ ਸ੍ਰੀ ਕਾਸ਼ੀਰਾਮ ਸਮਾਜ ਭਲਾਈ ਸੁਸਾਇਟੀ ਵਲੋਂ ਰਵਿਦਾਸੀਆ ਕਮਿਊਨਿਟੀ ਕਤਰ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਵਿਖੇ ਗੁਰੂ ਰਵਿਦਾਸ ਦੇ ਜੋਤੀ ਜੋਤ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ...
ਬੰਗਾ, 15 ਜੂਨ (ਕਰਮ ਲਧਾਣਾ)-ਪਿਛਲੇ ਲੰਮੇ ਸਮੇਂ ਤੋਂ ਪੰਜਾਬ ਸਰਕਾਰ ਨੇ ਪੰਜਾਬ ਦੇ ਪੈਨਸ਼ਨਰਜ਼ ਦੀਆਂ ਜਾਇਜ਼ ਮੰਗਾਂ ਪ੍ਰਤੀ ਬਹੁਤ ਲਾਪ੍ਰਵਾਹੀ ਦਿਖਾਉਂਦੇ ਹੋਏ ਦੁਖਦਾਈ ਚੁੱਪ ਵੱਟੀ ਹੋਈ ਹੈ | ਜਿਸ ਕਰਕੇ ਉਨ੍ਹਾਂ ਨੇ ਸਰਕਾਰ 'ਤੇ ਦਬਾਅ ਬਣਾਉਣ ਲਈ ਸੰਘਰਸ਼ ਤੇਜ਼ ਕਰਨ ...
ਮੁਕੰਦਪੁਰ, 15 ਜੂਨ (ਸੁਖਜਿੰਦਰ ਸਿੰਘ ਬਖਲੌਰ) - ਕੋਵਿਡ-19 ਦੇ ਚੱਲਦਿਆਂ ਮੌਜੂਦਾ ਹਲਾਤਾਂ ਨੂੰ ਧਿਆਨ 'ਚ ਰੱਖਦਿਆਂ ਸਰਕਾਰੀ ਸਕੂਲ ਗੁਣਾਚੌਰ ਵਿਖੇ ਐੱਨ. ਆਰ. ਆਈਜ ਦੀ ਮਦਦ ਨਾਲ ਗੁਣਾਚੌਰ ਵੈੱਲਫੇਅਰ ਸੁਸਾਇਟੀ ਵਲੋਂ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਤਕਰੀਬਨ 175 ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX