ਅੰਮਿ੍ਤਸਰ, 31 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਨਾਜਾਇਜ ਕਬਜ਼ਿਆਂ ਿਖ਼ਲਾਫ਼ ਕਾਰਵਾਈ ਕਰਨ ਗਈ ਨਗਰ ਸੁਧਾਰ ਟਰੱਸਟ ਦੀ ਟੀਮ ਦੀ ਅਗਵਾਈ ਕਰ ਰਹੇ ਅਧਿਕਾਰੀ ਨਾਲ ਦੁਰਵਿਵਹਾਰ ਕਰਨ ਤੇ ਉਨ੍ਹਾਂ ਨੂੰ ਧਮਕੀਆਂ ਦੇਣ ਸਬੰਧੀ ਟਰੱਸਟ ਦੇ ਇੰਜੀਨੀਅਰਾਂ ਵਲੋਂ ਉਕਤ ਕਬਜ਼ਾਧਾਰੀਆਂ ਿਖ਼ਲਾਫ਼ ਕਾਨੂੰਨੀ ਕਾਰਵਾਈ ਲਈ ਟਰੱਸਟ ਦੇ ਚੇਅਰਮੈਨ ਦਿਨੇਸ਼ ਬੱਸੀ ਨੂੰ ਮੰਗ-ਪੱਤਰ ਦਿੱਤਾ ਗਿਆ, ਜਿਸ ਤੋਂ ਮਗਰੋਂ ਚੇਅਰਮੈਨ ਨੇ ਪੁਲਿਸ ਕਮਿਸ਼ਨਰ ਨੂੰ ਕਥਿਤ ਦੋਸ਼ੀਆਂ ਿਖ਼ਲਾਫ਼ ਕਾਰਵਾਈ ਕਰਨ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ | ਬੀਤੇ ਦਿਨ ਨਗਰ ਸੁਧਾਰ ਟਰੱਸਟ ਦੇ ਐਸ. ਡੀ. ਓ. ਅਮਨਦੀਪ ਸਿੰਘ (ਪ੍ਰਧਾਨ ਇੰਜੀਨੀਅਰ ਐਸੋਸੀਏਸ਼ਨ) ਅਗਵਾਈ ਵਾਲੀ ਟੀਮ ਵਲੋਂ ਟਰੱਸਟ ਦੀ ਟਰੱਕ ਸਟੈਂਡ ਸਕੀਮ ਅਧੀਨ ਆਉਂਦੇ ਇਲਾਕੇ 'ਚ ਲੋਕਾਂ ਵਲੋਂ ਕੀਤੇ ਗਏ ਨਾਜਾਇਜ ਕਬਜ਼ਿਆਂ ਨੂੰ ਹਟਾਉਣ ਲਈ ਕਾਰਵਾਈ ਕੀਤੀ ਜਾ ਰਹੀ ਸੀ | ਇਸ ਦੌਰਾਨ ਰੇਤ ਬਜਰੀ ਦੇ ਵੱਡੇ ਢੇਰ ਲਗਾ ਕੇ ਸਰਕਾਰੀ ਜ਼ਮੀਨ 'ਤੇ ਕਬਜ਼ਾ ਜਮਾਈ ਬੈਠੇ ਲੋਕਾਂ ਦਾ ਸਾਮਾਨ ਟੀਮ ਵਲੋਂ ਹਟਾਉਣ ਦਾ ਯਤਨ ਕੀਤਾ ਤਾਂ ਕੁਝ ਲੋਕਾਂ ਵਲੋਂ ਐਸ. ਡੀ. ਓ. ਅਮਨਦੀਪ ਸਿੰਘ ਨੂੰ ਮੌਕੇ 'ਤੇ ਬੁਲਾ ਕੇ ਗਾਲੀ ਗਲੋਚ ਕਰਦੇ ਹੋਏ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ | ਇਸ ਸਬੰਧ 'ਚ ਚੇਅਰਮੈਨ ਦਿਨੇਸ਼ ਬੱਸੀ ਵਲੋਂ ਪੁਲਿਸ ਕਮਿਸ਼ਨਰ ਨੂੰ ਲਿਖੇ ਪੱਤਰ 'ਚ ਦੋਸ਼ ਲਾਇਆ ਕਿ ਨਗਰ ਸੁਧਾਰ ਟਰੱਸਟ ਦੀ ਵਿਕਾਸ ਸਕੀਮ ਟਰੱਕ ਸਟੈਂਡ 'ਚ ਬੂਥ ਨੰਬਰ 1 ਤੋਂ 30 ਤੇ ਐਸ. ਸੀ. ਐਫ. ਨੰਬਰ 1 ਤੋਂ 76 ਤੱਕ ਜਲੰਧਰ ਜੀ. ਟੀ. ਰੋਡ ਦੇ ਸਾਹਮਣੇ ਪੈਂਦੀ ਪਾਰਕਿੰਗ 'ਚ ਲੋਕਾਂ ਵਲੋਂ ਨਾਜਾਇਜ਼ ਤੌਰ 'ਤੇ ਕਬਜ਼ਾ ਕਰ ਕੇ ਰੇਤ ਬੱਜਰੀ ਦੇ ਡੰਪ ਬਣਾਏ ਹੋਏ ਹਨ, ਜਿਸ ਕਰ ਕੇ ਜੀ. ਟੀ. ਰੋਡ ਵਿਖੇ ਟਰਾਲੀ, ਟਰੈਕਟਰ ਤੇ ਟਰੱਕਾਂ ਨਾਲ ਸੜਕ 'ਤੇ ਜਾਮ ਲੱਗਾ ਰਹਿੰਦਾ ਹੈ | ਉਨ੍ਹਾਂ ਦੱਸਿਆ ਕਿ ਉਕਤ ਜਗ੍ਹਾ ਤੋਂ ਨਗਰ ਸੁਧਾਰ ਟਰੱਸਟ ਦੇ ਅਧਿਕਾਰੀਆਂ/ਕਰਮਚਾਰੀਆਂ ਵਲੋਂ ਪੁਲਿਸ ਫੋਰਸ ਦੀ ਹਾਜ਼ਰੀ 'ਚ ਪਹਿਲਾਂ ਵੀ ਕਾਰਵਾਈ ਕੀਤੀ ਗਈ ਸੀ ਪਰ ਕਾਬਜ਼ਕਾਰਾਂ ਵਲੋਂ ਟਰੱਸਟ ਦੀ ਉਸ ਜਗ੍ਹਾ 'ਤੇ ਦੁਬਾਰਾ ਨਾਜਾਇਜ਼ ਕਬਜ਼ਾ ਕਰ ਕੇ ਰੇਤਾ ਬਜਰੀ ਦੇ ਢੇਰ ਲਗਾ ਦਿੱਤੇ | ਚੇਅਰਮੈਨ ਦਿਨੇਸ਼ ਬੱਸੀ ਨੇ ਕਿਹਾ ਕਿ ਐਸੋਸੀਏਸ਼ਨ ਵਲੋਂ ਦਿੱਤੇ ਗਏ ਪੱਤਰ ਦੇ ਅਧਾਰ 'ਤੇ ਉਨ੍ਹਾਂ ਵਲੋਂ ਇਹ ਮਾਮਲਾ ਪੁਲਿਸ ਕਮਿਸ਼ਨਰ ਦੇ ਧਿਆਨ 'ਚ ਲਿਆਉਂਦੇ ਹੋਏ ਐਸ. ਡੀ. ਓ. ਅਮਨਦੀਪ ਸਿੰਘ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ, ਗਾਲੀ ਗਲੋਚ ਕਰਨ ਤੇ ਸਰਕਾਰੀ ਕੰਮ 'ਚ ਵਿਘਨ ਪਾਉਣ ਿਖ਼ਲਾਫ਼ ਦੋਸ਼ੀਆਂ ਿਖ਼ਲਾਫ਼ ਐਫ. ਆਈ. ਆਰ. ਦਰਜ ਕੀਤੀ ਜਾਵੇ | ਇਸ ਦੌਰਾਨ ਇੰਜੀਨੀਅਰ ਐਸੋਸੀਏਸ਼ਨ ਨੇ ਅਮਨਦੀਪ ਸਿੰਘ ਨਾਲ ਕੀਤੀ ਗਈ ਵਧੀਕੀ ਦੀ ਸਖ਼ਤ ਸ਼ਬਦਾਂ 'ਚ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਦੋਸ਼ੀਆਂ ਿਖ਼ਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੌਕੇ ਐਕਸੀਅਨ ਪ੍ਰਦੀਪ ਜਸਵਾਲ, ਐਕਸੀਅਨ ਵਿਕਰਮ ਸਿੰਘ, ਐਕਸੀਅਨ ਬਲਜਿੰਦਰ ਮੋਹਨ, ਐਕਸੀਅਨ ਰਵਿੰਦਰ ਕੁਮਾਰ, ਐਸ. ਡੀ. ਓ. ਹਰਮੀਤ ਸਿੰਘ, ਐਸ. ਡੀ. ਓ. ਰਾਜੀਵ ਕੁਮਾਰ, ਜੇ. ਈ. ਅਨੁਰਾਗ ਮਹਾਜਨ ਆਦਿ ਹਾਜ਼ਰ ਸਨ |
ਅੰਮਿ੍ਤਸਰ, 31 ਜੁਲਾਈ (ਸੁਰਿੰਦਰ ਕੋਛੜ)-ਰੱਖੜੀ ਤਿਉਹਾਰ ਦੇ ਮੱਦੇਨਜ਼ਰ ਅੰਮਿ੍ਤਸਰ ਦੇ ਮਠਿਆਈਆਂ ਵਾਲਿਆਂ ਨੇ ਭਾਵੇਂ ਕਿ ਤਿਆਰੀ ਸ਼ੁਰੂ ਕਰ ਦਿੱਤੀ ਹੈ, ਪਰ ਇਸ ਵਾਰ ਕੋਰੋਨਾ ਕਾਰਨ ਬਾਜ਼ਾਰ 'ਚ ਗਾਹਕਾਂ ਦੀ ਘੱਟ ਆਮਦ ਨੂੰ ਵੇਖਦਿਆਂ ਦੁਕਾਨਦਾਰਾਂ ਵਲੋਂ ਬਹੁਤੀ ਕਿਸਮ ...
ਅਜਨਾਲਾ/ਗੱਗੋਮਾਹਲ 31 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ, ਬਲਵਿੰਦਰ ਸਿੰਘ ਸੰਧੂ)-ਅੱਜ ਅਜਨਾਲਾ ਖੇਤਰ ਦੀਆਂ ਦੋ ਔਰਤਾਂ ਤੇ ਇਕ ਵਿਅਕਤੀ ਦੀ ਕੋੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਤੇ ਸਰਹੱਦੀ ਪਿੰਡ ਜਗਦੇਵ ਖੁਰਦ ਦੇ ਰਹਿਣ ਵਾਲੇ ਇਕ ਪੁਲਿਸ ਸਬ-ਇੰਸਪੈਕਟਰ ਅਤੇ ...
ਜੇਠੂਵਾਲ, 31 ਜੁਲਾਈ (ਮਿੱਤਰਪਾਲ ਸਿੰਘ ਰੰਧਾਵਾ)-ਪੁਲਿਸ ਜ਼ਿਲ੍ਹਾ ਦਿਹਾਤੀ ਅੰਮਿ੍ਤਸਰ ਵਲੋਂ ਨਸਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਪੁਲਿਸ ਥਾਣਾ ਹੇਅਰ ਕੰਬੋਅ ਅਧੀਨ ਪੈਂਦੀ ਪੁਲਿਸ ਚੋਕੀ ਸੋਹੀਆ ਖੁਰਦ ਦੇ ਇੰਚਾਰਜ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਤੇ ਏ. ਐਸ. ਆਈ. ...
ਅੰਮਿ੍ਤਸਰ, 31 ਜੁਲਾਈ (ਜਸਵੰਤ ਸਿੰਘ ਜੱਸ)-ਗੁਰੂ ਨਗਰੀ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਆਪਣਾ ਅਹੁਦਾ ਸੰਭਾਲਣ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ | ਦਰਸ਼ਨ ਕਰਨ ਬਾਅਦ ਗੁਰੂ ਘਰ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ...
ਚੌਕ ਮਹਿਤਾ, 31 ਜੁਲਾਈ (ਜਗਦੀਸ਼ ਸਿੰਘ ਬਮਰਾਹ)-ਬੀਤੇ ਦਿਨੀਂ ਮਹਿਤਾ ਚੌਕ ਅੰਦਰ ਚੱਲ ਰਹੇ ਠੇਕਿਆਂ 'ਤੇ ਕੰਮ ਕਰਦੇ 10 ਕਰਿੰਦਿਆਂ, ਜਿਨ੍ਹਾਂ ਨੂੰ ਪਿੰਡ ਜਲਾਲ ਉਸਮਾਂ ਦੇ ਇਕ ਘਰ 'ਚ ਨਾਜਾਇਜ਼ ਛਾਪੇਮਾਰੀ ਦੇ ਦੋਸ਼ 'ਚ ਮਹਿਤਾ ਚੌਕ ਦੀ ਪੁਲਿਸ ਨੇ ਗਿ੍ਫ਼ਤਾਰ ਕੀਤਾ ਸੀ | ...
ਛੇਹਰਟਾ, 31 ਜੁਲਾਈ (ਸੁਰਿੰਦਰ ਸਿੰਘ ਵਿਰਦੀ)-ਪੁਲਿਸ ਥਾਣਾ ਛੇਹਰਟਾ ਦੇ ਅਧੀਨ ਆਉਂਦੇ ਇਲਾਕਾ ਕਰਤਾਰ ਨਗਰ ਵਿਖੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੇਰ ਰਾਤ ਗੁਆਂਢ 'ਚ ਰਹਿੰਦੇ ਵਿਅਕਤੀਆਂ ਵਲੋਂ ਮਾਰੂ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਤੇ ...
ਅਜਨਾਲਾ, 31 ਜੁਲਾਈ (ਐਸ. ਪ੍ਰਸ਼ੋਤਮ, ਗੁਰਪ੍ਰੀਤ ਸਿੰਘ ਢਿਲੋਂ)-ਅੱਜ ਸਵੇਰੇ ਸਰਹੱਦੀ ਪਿੰਡ ਛੰਨਾ ਸਾਰੰਗਦੇਵ ਵਿਖੇ ਇਕ ਦਲਿਤ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਫਾਹਾ ਲੈ ਕੇ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ | ਮਿ੍ਤਕ ਦੀ ਲਾਸ਼ ਪਿੰਡ ਤੋਂ ਬਾਹਰ ਖੇਤਾਂ 'ਚ ...
ਚੰਡੀਗੜ੍ਹ, 31 ਜੁਲਾਈ (ਸੁਰਜੀਤ ਸਿੰਘ ਸੱਤੀ)-ਕੋਰੋਨਾ ਟੈਸਟਿੰਗ ਦੀ ਕਥਿਤ ਨੈਗੇਟਿਵ ਰਿਪੋਰਟ ਨੂੰ ਪਾਜ਼ੀਟਿਵ ਦਿਖਾਉਣ ਦੇ ਮਾਮਲੇ 'ਚ ਫਸੇ ਅੰਮਿ੍ਤਸਰ ਦੀ ਤੁਲੀ ਲੈਬ ਦੇ ਸੰਚਾਲਕ ਰੌਬਿਨ ਤੁਲੀ ਤੇ ਉਨ੍ਹਾਂ ਦੇ ਸਲਾਹਕਾਰ ਡਾਕਟਰ ਮੋਹਿੰਦਰ ਸਿੰਘ ਦੀ ਗਿ੍ਫ਼ਤਾਰੀ 'ਤੇ ...
ਮਾਨਾਂਵਾਲਾ, 31 ਜੁਲਾਈ (ਗੁਰਦੀਪ ਸਿੰਘ ਨਾਗੀ)-ਬਰਸਾਤੀ ਮੌਸਮ 'ਚ ਕੰਨਾਂ ਵਿਚ ਪਸੀਨੇ ਕਾਰਨ ਤੇ ਸਲ੍ਹਾਬੇ ਕਾਰਨ ਫੰਗਲ ਇੰਫੈਕਸ਼ਨ ਜਿਸ ਨੂੰ (ਅੋਟੋਮਾਈਕੋਸਿਸ) ਕਹਿੰਦੇ ਹਨ, ਦੀ ਇਨਫੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ | ਇਨਫੈਕਸ਼ਨ 'ਚ ਮਰੀਜ਼ਾਂ ਨੂੰ ਕੰਨ ਵਿਚ ਤੇਜ਼ ...
ਅੰਮਿ੍ਤਸਰ, 31 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਡਾ: ਗੁਰਦਿਆਲ ਸਿੰਘ ਬੱਲ ਦੀ ਅਗਵਾਈ ਹੇਠ ਖੇਤੀਬਾੜੀ ਭਵਨ ਵਿਖੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਦੀ ਸੇਵਾ ਮੁਕਤੀ ਮੌਕੇ ਸਨਮਾਨਿਤ ਕੀਤਾ ਗਿਆ | ਇਸ ਦੌਰਾਨ ...
ਵੇਰਕਾ, 31 ਜੁਲਾਈ (ਪਰਮਜੀਤ ਸਿੰਘ ਬੱਗਾ)-ਹਲਕਾ ਪੂਰਬੀ ਦਾ ਹਿੱਸਾ ਬਣੀ ਵਾਰਡ ਨੰ: 20 ਅਧੀਨ ਆਉਂਦੀਆਂ ਅਬਾਦੀਆਂ 'ਚ ਬੁਢਾਪਾ, ਅੰਗਹੀਣ ਤੇ ਵਿਧਵਾ ਪੈਨਸ਼ਨਾਂ ਸਹੂਲਤ ਤੋਂ ਹੁਣ ਤੱਕ ਸੱਖਣੇ ਚਲੇ ਆ ਰਹੇ ਲਾਭਪਾਤਰੀਆਂ ਨੂੰ ਇਲਾਕਾ ਕੌਾਸਲਰ ਨਵਦੀਪ ਸਿੰਘ ਹੁੰਦਲ ਵਲੋਂ ...
ਕੱਥੂਨੰਗਲ, 31 ਜੁਲਾਈ (ਦਲਵਿੰਦਰ ਸਿੰਘ ਰੰਧਾਵਾ)-ਪਾਵਰਕਾਮ ਦੇ ਕੱਥੂਨੰਗਲ ਉਪ ਮੰਡਲ ਵਿਖੇ ਮੀਟਰ ਰੀਡਰ ਵਲੋਂ ਖਪਤਕਾਰ ਨਾਲ ਮਿਲ ਕੇ ਘੱਟ ਰੀਡਿੰਗ ਪਾ ਕੇ ਘਪਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਸਬੰਧੀ ਉਪ ਮੰਡਲ ਦਫ਼ਤਰ ਕੱਥੂਨੰਗਲ ਵਲੋਂ ਖਪਤਕਾਰ ਦਾ ਮੀਟਰ ਐੱਮ. ...
ਅੰਮਿ੍ਤਸਰ, 31 ਜੁਲਾਈ (ਰੇਸ਼ਮ ਸਿੰਘ)-ਥਾਣਾ ਛੇਹਰਟਾ ਅਧੀਨ ਪੈਂਦੇ ਇਲਾਕੇ ਬਾਬਾ ਦਰਸ਼ਨ ਸਿੰਘ ਐਵਨਿਊ ਕਾਲੇ ਘੰਨੂਪਰ ਵਿਖੇ ਇਕ ਔਰਤ ਦੇ ਹੋਏ ਅੰਨੇ ਕਤਲ ਦੀ ਗੁੱਥੀ 5 ਮਹੀਨੇ ਬਾਅਦ ਕਿਸੇ ਵਲੋਂ ਮਿ੍ਤਕਾ ਦੇ ਪਤੀ ਦੇ ਘਰ ਸੁੱਟੀ ਚਿੱਠੀ ਨੇ ਸੁਲਝਾ ਦਿੱਤੀ ਹੈ | ਉਪਰੰਤ ...
ਅੰਮਿ੍ਤਸਰ, 31 ਜੁਲਾਈ (ਜਸਵੰਤ ਸਿੰਘ ਜੱਸ)-ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਮਾਮਲੇ 'ਚ ਸ਼ੋ੍ਰਮਣੀ ਅਕਾਲੀ ਦਲ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਦੀ ਜਾਂਚ ਕਮਿਸ਼ਨਰ ਪੱਧਰ ਦੇ ਅਧਿਕਾਰੀ ਤੋਂ ਕਰਵਾਉਣ ਦੇ ਕੀਤੇ ਜਾਣ ਦੇ ਐਲਾਨ ਨੂੰ ...
ਰਮਦਾਸ, 31 ਜੁਲਾਈ (ਜਸਵੰਤ ਸਿੰਘ ਵਾਹਲਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਸੰਸਦੀ ਸਕੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ...
ਬਾਬਾ ਬਕਾਲਾ ਸਾਹਿਬ, 31 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤੇ ਸੱਦੇ 'ਤੇ 1 ਅਗਸਤ ਨੂੰ ਸਵੇਰੇ 10 ਵਜੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਹਰੇਕ ਪਿੰਡ 'ਚ ਦਲਿਤਾਂ ਦੇ ਵਿਹੜੇ 'ਚ ਸਵੇਰੇ 10 ਤੋਂ 11 ਵਜੇ ਤੱਕ ਰੋਸ ਰੈਲੀਆਂ ਕੀਤੀਆਂ ਜਾ ਰਹੀਆਂ ...
ਅੰਮਿ੍ਤਸਰ, 31 ਜੁਲਾਈ (ਹਰਜਿੰਦਰ ਸਿੰਘ ਸ਼ੈਲੀ)-ਅੰਮਿ੍ਤਸਰ ਦੇ ਜ਼ਿਲੇ੍ਹ ਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਜੋ ਕਿ ਅੱਜ ਸੇਵਾ ਮੁਕਤ ਹੋਏ ਹਨ, ਨੂੰ ਸਰਕਟ ਹਾਊਸ ਵਿਖੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਉਹ ਕਰੀਬ ਡੇਢ ਸਾਲ ...
ਅੰਮਿ੍ਤਸਰ, 31 ਜੁਲਾਈ (ਰੇਸ਼ਮ ਸਿੰਘ)-ਕਾਂਗਰਸ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਮੁੱਖ ਪ੍ਰਸ਼ਾਸਨਿਕ ਅਧਿਕਾਰੀ ਉੱਤਰੀ ਰੇਲਵੇ (ਨਿਰਮਾਣ) ਨਾਲ ਮੀਟਿੰਗ ਕਰ ਕੇ ਗੁਰੂ ਨਗਰੀ ਦੇ ਚਿਰਾਂ ਤੋਂ ਲਟਕੇ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਤੇ ਵੱਖ-ਵੱਖ ...
ਅੰਮਿ੍ਤਸਰ, 31 ਜੁਲਾਈ (ਹਰਮਿੰਦਰ ਸਿੰਘ)-ਡੀਜ਼ਲ 'ਤੇ ਦਿੱਲੀ ਸਰਕਾਰ ਵਲੋਂ 8 ਰੁਪਏ ਵੈਟ ਘੱਟ ਕਰਨ ਦੇ ਲਏ ਫੈਸਲੇ ਤੋਂ ਪੰਜਾਬ ਨੂੰ ਵੀ ਸਬਕ ਲੈਣਾ ਚਾਹੀਦਾ ਹੈ | ਇਹ ਪ੍ਰਗਟਾਵਾ ਸਾਬਕਾ ਸਿਹਤ ਮੰਤਰੀ ਪੰਜਾਬ ਪ੍ਰੋ: ਲਕਸ਼ਮੀ ਕਾਂਤਾ ਚਾਵਲਾ ਵਲੋਂ ਕੀਤਾ ਗਿਆ | ਉਨ੍ਹਾਂ ਕਿਹਾ ...
ਅੰਮਿ੍ਤਸਰ, 31 ਜੁਲਾਈ (ਹਰਮਿੰਦਰ ਸਿੰਘ)-ਪੰਜਾਬ ਏਕਤਾ ਪਾਰਟੀ ਅੰਮਿ੍ਤਸਰ ਦੇ ਪ੍ਰਧਾਨ ਤੇ ਪੀ. ਏ. ਸੀ. ਮੈਂਬਰ ਸੁਰੇਸ਼ ਕੁਮਾਰ ਸ਼ਰਮਾ ਨੇ ਬੀਤੇ ਦੋ ਸਾਲ ਪਹਿਲਾਂ ਨਗਰ ਨਿਗਮ ਦੀ ਆਟੋ ਵਰਕਸ਼ਾਪ 'ਚ ਚੌਕਸੀ ਵਿਭਾਗ ਵਲੋਂ ਕੀਤੀ ਅਚਨਚੇਤੀ ਜਾਂਚ ਦੌਰਾਨ ਪਾਈਆਂ ਕਮੀਆਂ ਤੋਂ ...
ਅੰਮਿ੍ਤਸਰ, 31 ਜੁਲਾਈ (ਹਰਮਿੰਦਰ ਸਿੰਘ)-ਅੱਜ ਤੋਂ ਚਾਰ ਦਹਾਕੇ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਪਿੱਠਵਰਤੀ ਗਾਇਕ ਮੁਹੰਮਦ ਰਫ਼ੀ ਦੀ ਬਰਸੀ ਸੰਗੀਤ ਪ੍ਰੇਮੀਆਂ ਵਲੋਂ ਉਨ੍ਹਾਂ ਨੂੰ ਆਪਣੇ ਆਪਣੇ ਢੰਗ ਨਾਲ ਸ਼ਰਧਾਂਜਲੀ ਭੇਟ ਕਰਕੇ ਮਨਾਈ ਗਈ | ਇਸ ਦੌਰਾਨ ...
ਸੁਲਤਾਨਵਿੰਡ, 31 ਜੁਲਾਈ (ਗੁਰਨਾਮ ਸਿੰਘ ਬੁੱਟਰ)-ਨਗਰ ਨਿਗਮ ਦੀ ਹਦੂੁਦ ਅੰਦਰ ਆਉਂਦੇ ਪਿੰਡ ਸੁਲਤਾਨਵਿੰਡ ਦੀ ਵਾਰਡ ਨੰਬਰ 33 ਦੇ ਇਲਾਕਾ 6 ਵਾਟ ਪੰਡੋਰਾ ਸੁਲਤਾਨਵਿੰਡ ਵਿਖੇ ਗਲੀ 'ਚ ਵਿਕਾਸ ਕਾਰਜਾਂ ਨੂੰ ਲੈ ਕੇ ਹੌਦੀਆਂ ਬਣਾਉਣ ਲਈ ਗਲੀਆਂ ਪੁੱਟੀਆਂ ਗਈਆਂ ਸਨ ਪਰ ...
ਅੰਮਿ੍ਤਸਰ, 31 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਸੂਬਾ ਕਨਵੀਨਰ ਮਲਕੀਤ ਸਿੰਘ ਕੱਦਗਿੱਲ, ਜਨਰਲ ਸਕੱਤਰ ਹਰਜਿੰਦਰਪਾਲ ਸਿੰਘ ਸਠਿਆਲਾ, ਜ਼ਿਲ੍ਹਾ ਪ੍ਰਧਾਨ ਅਮਰਬੀਰ ਸਿੰਘ ਰੰਧਾਵਾ ਦੀ ਅਗਵਾਈ ਹੇਠ ...
ਬਾਬਾ ਬਕਾਲਾ ਸਾਹਿਬ, 31 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਵਿਖੇ ਬੇਆਸਰਿਆਂ ਦਾ ਆਸਰਾ ਬਣ ਰਿਹਾ ਹੈ 'ਹਿੰਦ ਦੀ ਚਾਰ ਬਿਰਧ ਆਸ਼ਰਮ' | ਅੱਜ ਹਿੰਦ ਦੀ ਚਾਦਰ ਬਿਰਧ ਆਸ਼ਰਮ ਬਾਬਾ ਬਕਾਲਾ ਵਿਖੇ ਇਕ ਅਹਿਮ ਮੀਟਿੰਗ ਹੋਈ, ਜਿਸ 'ਚ ਸਾਰੇ ਮੈਂਬਰ ਤੇ ...
ਬਾਬਾ ਬਕਾਲਾ ਸਾਹਿਬ, 31 ਜੁਲਾਈ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ 28 ਸਾਲ ਦੇ ਕਰੀਬ ਬਤੌਰ ਗ੍ਰੰਥੀ, ਫਿਰ ਹੈੱਡ ਗ੍ਰੰਥੀ ਤੇ ਹੁਣ ਸੀਨੀਅਰ ਹੈੱਡ ਗ੍ਰੰਥੀ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਭਾਈ ਭੁਪਿੰਦਰ ਸਿੰਘ ਸੇਵਾ ...
ਅੰਮਿ੍ਤਸਰ, 31 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਰਾਸ਼ਟਰੀ ਸਿੱਖਿਆ ਨੀਤੀ-2020 ਦੇ ਖਰੜੇ 'ਤੇ ਸੁਝਾਅ ਲੈਣ ਦੀ ਪ੍ਰਕਿਰਿਆ ਨੂੰ ਰਸਮੀ ਕਾਰਵਾਈ ਤੱਕ ਸੀਮਤ ਕਰਨ ਤੋਂ ਬਾਅਦ ਕੇਂਦਰ ਸਰਕਾਰ ਵਲੋਂ ਜਾਰੀ ਕੀਤੀ ਨਵੀਂ ਨੀਤੀ ਸਬੰਧੀ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ...
ਅੰਮਿ੍ਤਸਰ, 31 ਜੁਲਾਈ (ਸੁਰਿੰਦਰ ਕੋਛੜ)-ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸਥਾਨਕ ਜਲਿ੍ਹਆਂਵਾਲਾ ਬਾਗ ਵਿਖੇ ਸਥਾਪਤ ਸ਼ਹੀਦ ਊਧਮ ਸਿੰਘ ਦੇ ਬੁੱਤ 'ਤੇ ਸ਼ਰਧਾਂਜਲੀ ਭੇਟ ਕਰਦਿਆਂ ਸਰਵ ਕੰਬੋਜ ਸਮਾਜ ਦੇ ਜ਼ਿਲ੍ਹਾ ਪ੍ਰਧਾਨ ਮੰਗਲ ਸਿੰਘ ਕਿਸ਼ਨ ਪੁਰੀ ਤੇ ...
ਅੰਮਿ੍ਤਸਰ, 31 ਜੁਲਾਈ (ਜੱਸ)-ਅੰਮਿ੍ਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ: ਚਰਨਜੀਤ ਸਿੰਘ ਗੁਮਟਾਲਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਡਿਪਟੀ ਕਮਿਸ਼ਨਰ ਅੰਮਿ੍ਤਸਰ ਨੂੰ ਲਿਖੇ ਪੱਤਰਾਂ 'ਚ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ ...
ਅੰਮਿ੍ਤਸਰ, 31 ਜੁਲਾਈ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਜ਼ਹਿਰੀਲੀ ਸ਼ਰਾਬ ਪੀ ਕੇ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਇਸ ਵੱਡੇ ਨਕਲੀ ਸ਼ਰਾਬ ਸਕੈਂਡਲ ਦੀ ਜਾਂਚ ਹਾਈਕੋਰਟ ਦੇ ਮੌਜੂਦਾ ਪੈਨਲ ਤੋਂ ਕਰਵਾਉਣ ...
ਅਜਨਾਲਾ, 31 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ, ਐੱਸ ਪ੍ਰਸ਼ੋਤਮ)-ਇਥੋਂ ਨਾਲ ਲੱਗਦੇ ਪਿੰਡ ਸਰਾਂ ਵਿਖੇ ਚਲੀ ਗੋਲੀ ਤੇ ਬੀਤੇ ਕੱਲ੍ਹ ਥਾਣਾ ਅਜਨਾਲਾ ਸਾਹਮਣੇ ਮਹਿਲਾ ਕਾਂਗਰਸੀ ਸਰਪੰਚ ਦੇ ਪਤੀ ਦੀ ਕੁੱਟਮਾਰ ਮਾਮਲੇ 'ਚ ਥਾਣਾ ਅਜਨਾਲਾ ਦੀ ਪੁਲਿਸ ਵਲੋਂ 15 ਵਿਅਕਤੀਆਂ ...
ਅੰਮਿ੍ਤਸਰ, 31 ਜੁਲਾਈ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਯਕਮੁਸ਼ਤ ਪ੍ਰਣਾਲੀ ਤਹਿਤ ਸ਼ਹਿਰ ਵਾਸੀਆਂ ਨੂੰ ਆਪਣਾ 2013 ਤੋਂ 2021 ਤੱਕ ਦਾ ਪਿਛਲਾ ਰਹਿੰਦਾ ਪ੍ਰਾਪਰਟੀ ਟੈਕਸ ਬਿਨ੍ਹਾਂ ਕਿਸੇ ਜੁਰਮਾਨੇ ਦੇ ਬਣਦੀ ਰਕਮ 'ਤੇ 10 ਫੀਸਦੀ ਰਿਆਇਤ ਦੇ ਨਾਲ ਜਮ੍ਹਾਂ ਕਰਵਾਉਣ ਦੀ ...
ਰਾਜਾਸਾਂਸੀ, 31 ਜੁਲਾਈ (ਹੇਰ/ਖੀਵਾ)-ਵੰਦੇ ਭਾਰਤ ਮਿਸ਼ਨ ਦੇ ਦੂਜੇ ਭਾਗ ਤਹਿਤ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਲੇਸ਼ੀਆ ਤੇ ਸਿੰਗਾਪੁਰ ਤੋਂ ਪੁੱਜੀਆਂ ਏਅਰ ਇੰਡੀਆ ਤੇ ਏਅਰ ਮਲੇਸ਼ੀਆ ਦੀਆਂ ਦੋ ਵੱਖ-ਵੱਖ ਵਿਸ਼ੇਸ਼ ਉਡਾਣਾਂ ਰਾਹੀਂ 347 ਭਾਰਤੀ ਨਾਗਰਿਕ ਤੇ 3 ...
ਤਰਨ ਤਾਰਨ, 31 ਜੁਲਾਈ (ਲਾਲੀ ਕੈਰੋਂ)- ਜੇਕਰ ਪੰਜਾਬ ਦੇ ਪਿਛਲੇ ਦਹਾਕਿਆਂ ਦੌਰਾਨ ਹੋਏ ਤਰਸਯੋਗ ਹਾਲਾਤ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਵੱਧ ਘਾਣ ਤੇ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ ਤੇ ਇਸ ਪਰਿਵਾਰ ਨੇ ਸ਼ਹੀਦਾਂ ਦੇ ਖੂਨ ਨਾਲ ਸਿੰਜੇ ਸ਼੍ਰੋਮਣੀ ਅਕਾਲੀ ਦਲ ...
ਅੰਮਿ੍ਤਸਰ, 31 ਜੁਲਾਈ (ਸੁਰਿੰਦਰਪਾਲ ਸਿੰਘ ਵਰਪਾਲ)-ਜ਼ਿਲ੍ਹਾ ਸਿੱਖਿਆ ਦਫਤਰ ਤੋਂ ਬਤੌਰ ਸਟੈਨੋ ਸੇਵਾ-ਮੁਕਤ ਹੋਏ ਪ੍ਰਮੋਦ ਮਿੱਢਾ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ ਸਤਿੰਦਰਬੀਰ ਸਿੰਘ ਦੀ ਅਗਵਾਈ ਹੇਠ ਸਮੂਹ ਸਟਾਫ਼ ਵਲੋਂ ਨਿੱਘੀ ਵਿਦਾਇਗੀ ਦਿੱਤੀ ਗਈ | ਇਸ ਦੌਰਾਨ ...
ਅਜਨਾਲਾ, 31 ਜੁਲਾਈ (ਐਸ. ਪ੍ਰਸ਼ੋਤਮ)-ਹਲਕਾ ਵਿਧਾਇਕ ਤੇ ਪੇਂਡੂ ਵਿਕਾਸ ਪੰਚਾਇਤੀ ਰਾਜ ਵਿਧਾਨਕਾਰ ਸੰਸਦੀ ਕਮੇਟੀ ਚੇਅਰਮੈਨ ਸ: ਹਰਪ੍ਰਤਾਪ ਸਿੰਘ ਅਜਨਾਲਾ ਨੇ ਵਰਕਰਾਂ ਤੇ ਆਗੂਆਂ ਨਾਲ ਮੀਟਿੰਗ ਉਪਰੰਤ ਇਥੇ ਗੱਲਬਾਤ ਦੌਰਾਨ ਕੇਂਦਰੀ ਮੋਦੀ ਸਰਕਾਰ ਵਲੋਂ ਜਾਰੀ ਕੀਤੀ ...
ਮੱਤੇਵਾਲ, 31 ਜੁਲਾਈ (ਗੁਰਪ੍ਰੀਤ ਸਿੰਘ ਮੱਤੇਵਾਲ)-ਕਾਨੂੰਨਗੋ ਸਰਕਲ ਮੱਤੇਵਾਲ ਤੋਂ ਬਤੌਰ ਕਾਨੂੰਨਗੋ ਸੇਵਾ ਨਿਭਾਅ ਰਹੇ ਸ: ਪ੍ਰੇਮ ਸਿੰਘ ਦੀ ਸੇਵਾ ਮੁਕਤੀ ਮੌਕੇ ਪਟਵਾਰੀ ਸਾਥੀਆਂ ਵਲੋਂ ਵਿਦਾਇਗੀ ਪਾਰਟੀ ਸਥਾਨਕ ਕਸਬਾ ਮੱਤੇਵਾਲ ਵਿਖੇ ਰੱਖੀ ਗਈ | ਇਸ ਮੌਕੇ ਪਟਵਾਰ ...
ਰਾਮ ਤੀਰਥ, 31 ਜੁਲਾਈ (ਧਰਵਿੰਦਰ ਸਿੰਘ ਔਲਖ)-ਖਿਆਲਾ ਕੋਆਪਰੇਟਿਵ ਸੁਸਾਇਟੀ ਦੇ ਦਫ਼ਤਰ ਤੇ ਗੁਦਾਮ ਦਾ ਰਸਮੀ ਉਦਘਾਟਨ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਕੀਤਾ ਗਿਆ | ਇਸ ਮੌਕੇ ਸੁੱਖ ਸਰਕਾਰੀਆ ਨੇ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ 'ਚ ਵਿਕਾਸ ...
ਰਮਦਾਸ, 31 ਜੁਲਾਈ (ਜਸਵੰਤ ਸਿੰਘ ਵਾਹਲਾ)-ਗੁਰਦੁਆਰਾ ਸਮਾਧ ਬਾਬਾ ਬੁੱਢਾ ਸਾਹਿਬ ਰਮਦਾਸ ਦੇ ਮੈਨੇਜਰ ਹਰਜਿੰਦਰ ਸਿੰਘ ਲਸ਼ਕਰੀ ਨੰਗਲ ਬਦਲ ਗਏ ਹਨ ਉਨ੍ਹਾਂ ਦੀ ਥਾਂ ਮੈਨੇਜਰ ਹਰਵਿੰਦਰ ਸਿੰਘ ਰੂਪੋਵਾਲੀ ਨੇ ਆ ਕੇ ਅਹੁਦਾ ਸੰਭਾਲ ਲਿਆ ਹੈ | ਅਹੁਦਾ ਸੰਭਾਲ ਤੋਂ ਪਹਿਲਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX