ਲੁਧਿਆਣਾ, 31 ਜੁਲਾਈ (ਪੁਨੀਤ ਬਾਵਾ)-ਯੂਥ ਅਕਾਲੀ ਦਲ ਵਲੋਂ ਅੱਜ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਦੀ ਅਗਵਾਈ 'ਚ ਡੀ.ਐਮ.ਸੀ. ਹਸਪਤਾਲ ਦੇ ਬਾਹਰ ਹਸਪਤਾਲ ਪ੍ਰਬੰਧਕਾਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ | ਸ. ਗੋਸ਼ਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਹਸਪਤਾਲ ਦੇ ਪ੍ਰਬੰਧਕਾਂ ਨੂੰ ਉਨ੍ਹਾਂ ਦੇ ਪੋਸਟਰ ਲਗਾ ਕੇ ਮੇਰਾ ਹੀ ਮੇਰਾ ਐਵਾਰਡ ਦਿੱਤਾ | ਨੌਜਵਾਨਾਂ ਨੇ ਕੈਪਟਨ ਅਮਰਿੰਦਰ ਸਿੰਘ, ਸੁਨੀਲ ਕਾਂਤ ਮੁੰਜਾਲ ਤੇ ਪੇ੍ਰਮ ਗੁਪਤਾ ਦੇ ਪੁਤਲੇ ਬਣਾ ਕੇ ਮੰਜਿਆਂ 'ਤੇ ਕਾਲੇ ਕੱਪੜੇ ਪਾ ਕੇ ਰੱਖਿਆ | ਪ੍ਰਦਰਸ਼ਨ ਕਰਨ ਤੋਂ ਬਾਅਦ ਪੁਤਲੇ ਡੀ.ਐਮ.ਸੀ. ਹਸਪਤਾਲ ਦੇ ਬਾਹਰ ਰੱਖ ਦਿੱਤੇ ਗਏ ਤੇ ਮੰਜੇ ਲੋੜਵੰਦਾਂ ਨੂੰ ਸੌਾਪ ਦਿੱਤੇ | ਨੌਜਵਾਨਾਂ ਨੇ ਹਸਪਤਾਲ ਵਲੋਂ ਬੈਡ ਨਾ ਦੇਣ ਕਰਕੇ ਮੰਜੇ ਰੱਖ ਕੇ ਹਸਪਤਾਲ ਤੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ | ਸ. ਗੋਸ਼ਾ ਨੇ ਕਿਹਾ ਕਿ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰਨ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ | ਸ. ਗੋਸ਼ਾ ਨੇ ਕਿਹਾ ਕਿ ਮਰੀਜ਼ ਦੀ ਮੌਤ ਨੇ ਇਹ ਖੁਲਾਸਾ ਕੀਤਾ ਹੈ ਕਿ ਡੀ.ਐਮ.ਸੀ. ਨੇ ਬੈੱਡ ਤੇ ਮਰੀਜ਼ ਨੂੰ ਇਲਾਜ ਤੋਂ ਇਨਕਾਰ ਕੀਤਾ, ਜਿਸ ਦੇ ਨਤੀਜੇ ਵਜੋਂ ਮਰੀਜ਼ ਦੀ ਮੌਤ ਹੋ ਗਈ | ਮੌਤ ਨੇ ਪੰਜਾਬ ਸਰਕਾਰ ਦੇ ਮਿਸ਼ਨ ਫਤਹਿ ਦਾ ਪਰਦਾਫਾਸ਼ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਦਾਅਵਾ ਕੀਤਾ ਕਿ ਹਸਪਤਾਲਾਂ 'ਚ ਬਿਸਤਰਿਆਂ ਦੀ ਕੋਈ ਘਾਟ ਨਹੀਂ ਹੈ, ਪਰ ਅਸਲ 'ਚ ਮਰੀਜ਼ਾਂ ਨੂੰ ਹਸਪਤਾਲਾਂ 'ਚ ਇਲਾਜ ਨਹੀਂ ਮਿਲ ਰਿਹਾ | ਸ. ਗੋਸ਼ਾ ਨੇ ਕਿਹਾ ਕਿ ਹਸਪਤਾਲ ਚੈਰੀਟੇਬਲ ਹਸਪਤਾਲਾਂ ਦੇ ਨਾਂਅ 'ਤੇ ਹਰ ਪ੍ਰਕਾਰ ਦਾ ਲਾਭ ਲੈ ਰਹੇ ਹਨ, ਪਰ ਮਰੀਜ਼ਾਂ ਤੋਂ ਭਾਰੀ ਰਕਮ ਲੈਂਦੇ ਹਨ | ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਨੂੰ ਹਸਪਤਾਲ ਵਿਰੁੱਧ ਨੋਟਿਸ ਜਾਰੀ ਕਰਨ ਦੀ ਬਜਾਏ ਕਾਰਵਾਈ ਕਰਨੀ ਚਾਹੀਦੀ ਹੈ | ਸ. ਗੋਸ਼ਾ ਨੇ ਕਿਹਾ ਕਿ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਫੋਟੋ ਸੈਸ਼ਨ ਲਈ ਹਸਪਤਾਲਾਂ ਦਾ ਦੌਰਾ ਕਰਦੇ ਹਨ, ਪਰ ਹਸਪਤਾਲਾਂ ਦੀ ਜ਼ਮੀਨੀ ਹਕੀਕਤ ਨੂੰ ਕਦੇ ਨਹੀਂ ਵੇਖਿਆ | ਉਨ੍ਹਾਂ ਕਿਹਾ ਕਿ ਹਸਪਤਾਲ ਦੇ ਪ੍ਰਬੰਧਕਾਂ ਨੂੰ ਸਰਕਾਰ ਦੀ ਸ਼ੈਅ ਹੋਣ ਕਰਕੇ ਇਹ ਆਪਣੀ ਮਨਮਰਜ਼ੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਹ ਲੋਕਾਂ ਦੀ ਤਨਦੇਹੀ ਨਾਲ ਸੇਵਾ ਕਰਨ ਵਾਲੇ ਡਾਕਟਰਾਂ ਦੇ ਧੰਨਵਾਦੀ ਹਨ, ਪਰ ਉਨ੍ਹਾਂ ਦਾ ਰੋਸ ਹਸਪਤਾਲਾਂ ਦੀਆਂ ਪ੍ਰਬੰਧਕ ਕਮੇਟੀਆਂ ਨਾਲ ਹੈ | ਉਨ੍ਹਾਂ ਕਿਹਾ ਕਿ ਜੇਕਰ ਹਸਪਤਾਲਾਂ ਨੇ ਆਪਣੀ ਮਨਮਰਜ਼ੀ ਬੰਦ ਨਾ ਕੀਤੀ, ਤਾਂ ਉਹ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ | ਉਨ੍ਹਾਂ ਕਿਹਾ ਕਿ ਉਹ ਫਿਰ ਤੋਂ ਹਸਪਤਾਲ ਵਿਰੁੱਧ ਰੋਸ ਪ੍ਰਦਰਸ਼ਨ ਕਰਨਗੇ, ਜੇਕਰ ਹਸਪਤਾਲ ਮਰੀਜ਼ਾਂ ਨੂੰ ਬੈੱਡ ਦੇਣ ਤੋਂ ਇਨਕਾਰ ਕਰਨਗੇ | ਉਨ੍ਹਾਂ ਕਿਹਾ ਕਿ ਜੇ ਡੀ.ਐਮ.ਸੀ. ਤੋਂ ਹਸਪਤਾਲ ਨਹੀਂ ਚਲਾ ਹੁੰਦਾ, ਤਾਂ ਉਹ ਹਸਪਤਾਲ ਸਰਕਾਰ ਨੂੰ ਸੌਾਪੇ | ਉਨ੍ਹਾਂ ਕਿਹਾ ਕਿ ਜੇ ਸਰਕਾਰ ਤੋਂ ਵੀ ਹਸਪਤਾਲ ਨਾ ਚੱਲੇ, ਤਾਂ ਹਸਪਤਾਲ ਦਾ ਪ੍ਰਬੰਧ ਲੋਕਾਂ ਨੂੰ ਦਿੱਤਾ ਜਾਵੇ | ਵਿਰੋਧ ਪ੍ਰਦਰਸ਼ਨ ਦੌਰਾਨ ਸੰਜੀਵ ਚੌਧਰੀ, ਬਲਵਿੰਦਰ ਸਿੰਘ, ਵਰੁਣ ਮਲਹੋਤਰਾ, ਜਸਮੀਤ ਮੱਕੜ, ਈਸ਼ਾਨ ਪਰੂਥੀ, ਸੰਨੀ ਬੇਦੀ, ਗੁਰਦੀਪ ਸਿੰਘ ਹਾਜ਼ਰ ਸਨ |
ਲੁਧਿਆਣਾ, 31 ਜੁਲਾਈ (ਸਿਹਤ ਪ੍ਰਤੀਨਿਧੀ)-ਲੁਧਿਆਣਾ 'ਚ ਕੋਰੋਨਾ ਵਾਇਰਸ ਦਾ ਕਹਿਰ ਘਟਣ ਦੀ ਬਜਾਏ ਦਿਨ ਬ ਦਿਨ ਵੱਧਦਾ ਜਾ ਰਿਹਾ ਹ,ੈ ਜਿਸ ਕਰਕੇ ਲੋਕਾਂ 'ਚ ਇਸ ਵਾਇਰਸ ਨੂੰ ਲੈ ਕੇ ਖੌਫ਼ ਵੱਧਦਾ ਜਾ ਰਿਹਾ ਹੈ¢ ਜ਼ਿਲ੍ਹਾ ਸਿਹਤ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਅਨੁਸਾਰ ...
ਲੁਧਿਆਣਾ, 31 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਰਸੋਈ ਗੈਸ ਦੀ ਵਰਤੋਂ ਕਰਦੇ ਸਮੇਂ ਖਪਤਕਾਰ ਪੂਰੀ ਤਰ੍ਹਾਂ ਚੌਕਸ ਰਹਿਣ ਤਾਂ ਜੋ ਕਿਸੇ ਵੀ ਹੋਣ ਵਾਲੇ ਹਾਦਸੇ ਤੋਂ ਬਚਾਅ ਕੀਤਾ ਜਾ ਸਕੇ | ਇਕ ਗੈਸ ਕੰਪਨੀ ਦੇ ਅਧਿਕਾਰੀ ਨੇ ਇਕ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ...
ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਭਾਮੀਆਂ ਕਲਾਂ 'ਚ ਚੋਰ ਇਕ ਦੁਕਾਨ ਦੇ ਤਾਲੇ ਤੋੜ ਕੇ ਲੱਖਾਂ ਦੇ ਮੁੱਲ ਦਾ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਏ | ਘਟਨਾ ਬੀਤੀ ਰਾਤ ਉਸ ਵਕਤ ਵਾਪਰੀ, ਜਦੋਂ ਚੋਰ ਭਾਮੀਆਂ ਸੜਕ 'ਤੇ ਸਥਿਤ ਇਕ ਕੱਪੜੇ ਦੀ ਦੁਕਾਨ ਦੇ ਤਾਲੇ ...
ਮੁੱਲਾਂਪੁਰ-ਦਾਖਾ, 31 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਜੁਲਾਈ ਦੇ ਪਹਿਲੇ ਹਫ਼ਤੇ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਗਠਨ ਸਮੇਂ ਨਵੀਂ ਪਾਰਟੀ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੇ ਵਧ ਰਹੇ ਪ੍ਰਭਾਵ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ...
ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਵਿਚ ਤਿੰਨ ਸੰਯੁਕਤ ਪੁਲਿਸ ਕਮਿਸ਼ਨਰ ਦੀ ਨਿਯੁੱਕਤੀ ਕੀਤੀ ਗਈ ਹੈ | ਅਜਿਹਾ ਪਹਿਲੀ ਵਾਰ ਹੈ ਕਿ ਜਦੋਂ ਸਰਕਾਰ ਵਲੋਂ ਪੁਲਿਸ ਕਮਿਸ਼ਨਰ ਦੇ ਨਾਲ ਤਿੰਨ ਸੰਯੁਕਤ ਕਮਿਸ਼ਨਰਾਂ ਦੀ ...
ਲੁਧਿਆਣਾ, 31 ਜੁਲਾਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਦਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਕਮਿਸ਼ਨਰ ਪ੍ਰਦੀਪ ਕੁਮਾਰ ਸਭਰਵਾਲ ਵਲੋਂ ਸਟਾਫ਼ ਦੀਆਂ ਬਦਲੀਆਂ ਕੀਤੀਆਂ ਗਈਆਂ ਹਨ, ਕਮਿਸ਼ਨਰ ਦਫਤਰ ਵਲੋਂ ਜਾਰੀ ਹੁਕਮ ਅਨੁਸਾਰ ਸੁਪਰਡੈਂਟ ਰੋਹਿਤ ਸਹੋਤਾ ...
ਲੁਧਿਆਣਾ, 31 ਜੁਲਾਈ (ਪੁਨੀਤ ਬਾਵਾ)-ਕੋਰੋਨਾ ਕਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵੱਖ-ਵੱਖ ਗਰੈਜੂਏਟ ਅਤੇ ਇੰਟਗਰੇਟਿਡ ਮਾਸਟਰ ਸਾਇੰਸ ਅਕਾਦਮਿਕ ਪ੍ਰੋਗਰਾਮਾਂ ਵਿਚ ਦਾਖਲਿਆਂ ਹਿੱਤ ਲਈ ਜਾਣ ਵਾਲੀ ਦਾਖਲਾ ਪ੍ਰੀਖਿਆ ਇਸ ਵਾਰ ਰੱਦ ਕਰ ਦਿੱਤੀ ਗਈ ਹੈ | ਇਸ ...
ਲੁਧਿਆਣਾ, 31 ਜੁਲਾਈ (ਪੁਨੀਤ ਬਾਵਾ)-ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਤੇ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਸ਼ਰਨਜੀਤ ਸਿੰਘ ਢਿੱਲੋਂ ਨੇ ਅੰਮਿ੍ਤਸਰ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ...
ਲੁਧਿਆਣਾ, 31 ਜੁਲਾਈ (ਅਮਰੀਕ ਸਿੰਘ ਬੱਤਰਾ)-ਪੰਜਾਬ ਸਰਕਾਰ ਵਲੋਂ ਬਿਨ੍ਹਾਂ ਵਿਆਜ, ਜੁਰਮਾਨਾ ਯੱਕਮੁਸ਼ਤ ਪ੍ਰਾਪਰਟੀ ਟੈਕਸ ਜਮ੍ਹਾਂ ਕਰਾਉਣ ਦੀ ਦਿੱਤੀ ਸਹੂਲਤ ਦੇ ਆਖਿਰੀ ਦਿਨ 31 ਜੁਲਾਈ ਨੂੰ 2630 ਜਾਇਦਾਦ ਮਾਲਕਾਂ ਨੇ ਪ੍ਰਾਪਰਟੀ ਟੈਕਸ ਰਿਟਰਨ ਭਰੀ | ਪ੍ਰਾਪਰਟੀ ਟੈਕਸ ...
ਲੁਧਿਆਣਾ, 31 ਜੁਲਾਈ (ਕਵਿਤਾ ਖੁੱਲਰ)-ਜ਼ਲਿ੍ਹਆਂ ਵਾਲੇ ਬਾਗ਼ ਦੇ ਕਤਲੇਆਮ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਜਨਰਲ ਅਡਵਾਇਰ ਨੂੰ ਬਰਤਾਨੀਆ ਦੀ ਧਰਤੀ 'ਤੇ ਗੋਲੀਆਂ ਮਾਰ ਕੇ ਬਦਲਾ ਲੈਣ ਵਾਲੇ ਸ਼ਹੀਦ ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਹਾੜਾ ਵਿਧਾਨ ਸਭਾ ਹਲਕਾ ਆਤਮ ਨਗਰ ...
ਭਾਮੀਆਂ ਕਲਾਂ, 31 ਜੁਲਾਈ (ਜਤਿੰਦਰ ਭੰਬੀ)-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਮੱਤੇਵਾੜਾ ਦੇ ਜੰਗਲ ਨਾਲ ਲੱਗਦੇ ਕਈ ਪਿੰਡਾਂ ਦੀ ਪੰਚਾਇਤੀ ਜ਼ਮੀਨ 'ਤੇ ਸੂਬਾ ਸਰਕਾਰ ਵੱਲੋਂ ਸਨਅਤੀ ਹੱਬ ਬਣਾਉਣ ਦੇ ਕੀਤੇ ਗਏ ਫੁਰਮਾਨ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ...
ਲੁਧਿਆਣਾ, 31 ਜੁਲਾਈ (ਕਵਿਤਾ ਖੁੱਲਰ/ਪੁਨੀਤ ਬਾਵਾ)-'ਅਜੀਤ' ਦੇ ਫ਼ੋਟੋਗ੍ਰਾਫ਼ਰ ਸੰਜੀਵ ਕੁਮਾਰ ਸੋਨੂੰ (ਨੀਲ ਕਮਲ) ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ | ਜਿਨ੍ਹਾਂ ਨਮਿੱਤ ਰੱਖੇ ਸ੍ਰੀ ਗਰੁੜ ਪੁਰਾਣ ਦੇ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਅੱਜ ਯੂਨਾਈਟਿਡ ਸਾਈਕਲ ਐਾਡ ...
ਲੁਧਿਆਣਾ, 31 ਜੁਲਾਈ (ਪੁਨੀਤ ਬਾਵਾ)-ਸ਼ੋ੍ਰਮਣੀ ਅਕਾਲੀ ਦਲ ਦੇ ਕੌਮੀ ਸੰਯੁਕਤ ਸਕੱਤਰ ਮਨਪ੍ਰੀਤ ਸਿੰਘ ਬੰਟੀ ਦੀ ਅਗਵਾਈ 'ਚ ਇਕ ਵਫ਼ਦ ਵਲੋਂ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਓ.ਐਸ.ਡੀ. ਚਰਨਜੀਤ ਸਿੰਘ ਬਰਾੜ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ...
ਲੁਧਿਆਣਾ, 31 ਜੁਲਾਈ (ਸਿਹਤ ਪ੍ਰਤੀਨਿਧ)-ਪੰਜਾਬ ਸਰਕਾਰ ਨੇ ਅੱਜ ਦੇਰ ਰਾਤ ਹੁਕਮ ਜਾਰੀ ਕਰਦਿਆਂ ਸਿਵਲ ਸਰਜਨ ਦਫਤਰ ਲੁਧਿਆਣਾ 'ਚ ਬਤੌਰ ਸੁਪਰਡੈਂਟ ਸੇਵਾਵਾਂ ਨਿਭਾਅ ਰਹੀ ਬਿਮਲਾ ਦੇਵੀ ਨੂੰ ਜਬਰੀ ਸੇਵਾਮੁਕਤ ਕਰਨ ਦੇ ਹੁਕਮ ਜਾਰੀ ਕੀਤੇ ਹਨ | ਪੰਜਾਬ ਸਰਕਾਰ ਦੇ ਸਿਹਤ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX