ਪਟਿਆਲਾ, 31 ਜੁਲਾਈ (ਮਨਦੀਪ ਸਿੰਘ ਖਰੋੜ)-ਜ਼ਿਲ੍ਹਾ 'ਚ ਲਗਾਤਾਰ ਕੋਰੋਨਾ ਦੇ ਮਰੀਜ਼ਾਂ ਦੇ ਵਧਣ ਨਾਲ ਜਿੱਥੇ ਜਨਤਾ ਇਸ ਬਿਮਾਰੀ ਪ੍ਰਤੀ ਸਹਿਮ ਵਧਦਾ ਜਾ ਰਿਹਾ ਹੈ, ਉੱਥੇ ਹੀ ਪ੍ਰਸ਼ਾਸਨ ਵਲੋਂ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜੱਦੋ-ਜਹਿਦ ਹੀ ਕਰਨੀ ਪੈ ਰਹੀ ਹੈ | ਇਸੇ ਸਿਲਸਿਲੇ ਤਹਿਤ ਅੱਜ 126 ਵਿਅਕਤੀਆਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਨਾਲ ਜ਼ਿਲੇ੍ਹ 'ਚ ਕੋਵਿਡ ਪੀੜਤਾਂ ਦੀ ਗਿਣਤੀ 1739 ਹੋ ਗਈ ਹੈ | ਦੂਜੇ ਬੰਨ੍ਹੇ ਕੋਰੋਨਾ ਤੋਂ 1013 ਵਿਅਕਤੀ ਜ਼ਿਲੇ੍ਹ 'ਚ ਠੀਕ ਵੀ ਹੋ ਚੁੱਕੇ ਹਨ | ਇਸ ਸਮੇਂ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 698 ਅਤੇ 28 ਵਿਅਕਤੀ ਦੀ ਕੋਰੋਨਾ ਨਾਲ ਮੌਤ ਵੀ ਹੋ ਚੁੱਕੀ ਹੈ | ਇਸ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ 126 ਕੋਰੋਨਾ ਪੀੜਤਾਂ 'ਚੋਂ 50 ਵਿਅਕਤੀ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ, 22 ਰਾਜਪੁਰਾ ਦੇ, 19 ਨਾਭਾ, 6 ਪਾਤੜਾਂ ਅਤੇ 20 ਵੱਖ-ਵੱਖ ਪਿੰਡਾਂ ਤੋਂ ਹਨ | ਇਨ੍ਹਾਂ 'ਚੋਂ 75 ਪਾਜ਼ੀਟਿਵ ਕੇਸਾਂ ਦੇ ਸੰਪਰਕ 'ਚ ਆਉਣ ਅਤੇ ਕੰਟੇਨਮੈਂਟ ਜ਼ੋਨ 'ਚੋਂ ਲਏ ਸੈਂਪਲਾਂ 'ਚੋਂ ਕੋਵਿਡ ਪਾਜ਼ੀਟਿਵ ਪਾਏ ਗਏ ਹਨ | 48 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਅਤੇ ਤਿੰਨ ਬਾਹਰੀ ਰਾਜਾਂ ਤੋਂ ਆਏ ਸ਼ਾਮਲ ਹਨ | ਇਨ੍ਹਾਂ ਪਾਜ਼ੀਟਿਵ ਵਿਅਕਤੀਆਂ 'ਚੋਂ 7 ਸਿਹਤ ਕਾਮੇ, ਤਿੰਨ ਗਰਭਵਤੀ ਔਰਤਾਂ ਅਤੇ 2 ਪੁਲਿਸ ਕਰਮੀ ਵੀ ਸ਼ਾਮਲ ਹਨ | ਪਾਜ਼ੀਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ 'ਚ ਸ਼ਿਫ਼ਟ ਕਰਵਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ | ਪਟਿਆਲਾ ਦੇ ਰਾਘੋਮਾਜਰਾ ਤੋਂ 4, 23 ਨੰਬਰ ਫਾਟਕ ਅਤੇ ਦੀਪ ਨਗਰ ਤੋਂ 3-3, ਧਾਲੀਵਾਲ ਕਾਲੋਨੀ, ਗੁਰਦੀਪ ਕਾਲੋਨੀ, ਗਰੀਨ ਪਾਰਕ ਕਾਲੋਨੀ, ਬੈਂਕ ਕਾਲੋਨੀ, ਸੰਤ ਨਗਰ, ਸੁੱਖ ਐਨਕਲੇਵ, ਅੰਬੇ ਅਪਾਰਟਮੈਂਟ ਤੋਂ ਦੋ-ਦੋ, ਅਨੰਦ ਨਗਰ ਐਕਸਟੈਨਸ਼ਨ, ਰਤਨ ਨਗਰ, ਡੋਗਰਾ ਮੁਹੱਲਾ, ਸਰਹਿੰਦੀ ਗੇਟ, ਪੁਲਿਸ ਲਾਈਨ ਸਲਾਰੀਆ ਵਿਹਾਰ, ਅਰਬਨ ਅਸਟੇਟ ਫ਼ੇਜ਼-2, ਬਾਜਵਾ ਕਾਲੋਨੀ, ਮਥੁਰਾ ਕਾਲੋਨੀ, ਮਜੀਠੀਆ ਐਨਕਲੇਵ, ਮੋਤੀ ਬਾਗ, ਜੋਗਿੰਦਰ ਨਗਰ, ਪ੍ਰਤਾਪ ਨਗਰ, ਅਗਰਵਾਲ ਮੁਹੱਲਾ, ਜਗਦੀਸ਼ ਐਨਕਲੇਵ, ਗਿਆਨ ਕਾਲੋਨੀ, ਬਡੰੂਗਰ, ਅਸੇਮਾਜਰਾ, ਵਿਕਾਸ ਨਗਰ, ਝਿੱਲ, ਅਰਜੁਨ ਰੋਡ, ਗੋਬਿੰਦਪੁਰਾ, ਡੀ.ਐਮ.ਡਬਲਿਊ., ਬਾਬਾ ਜੀਵਨ ਸਿੰਘ ਨਗਰ, ਲਹਿਲ, ਪ੍ਰੀਤ ਨਗਰ, ਮਹਾਰਾਜਾ ਐਨਕਲੇਵ ਅਤੇ ਸੈਂਚੁਰੀ ਐਨਕਲੇਵ ਤੋਂ ਇਕ-ਇਕ, ਰਾਜਪੁਰਾ ਦੇ ਨੇੜੇ ਰਵੀ ਬੁੱਕ ਡਿਪੂ ਤੋਂ ਚਾਰ, ਡਾਲੀਮਾਂ ਵਿਹਾਰ ਤੋਂ ਦੋ, ਦੁਰਗਾ ਕਾਲੋਨੀ, ਰਾਮਦੇਵ ਕਾਲੋਨੀ, ਗਗਨ ਚੌਕ, ਕੇ.ਐਸ.ਐਮ. ਰੋਡ, ਗੁਰਦੁਆਰਾ ਰੋਡ, ਮਹਿੰਦਰਗੰਜ, ਬਠੋਈ, ਕਨਿਕਾ ਗਾਰਡਨ, ਆਦਰਸ਼ ਕਾਲੋਨੀ, ਨੀਲਪੁਰ ਸਾਂਝ ਕੇਂਦਰ, ਨੇੜੇ ਐਨ.ਟੀ.ਸੀ. ਸਕੂਲ, ਗੁਰਬਖ਼ਸ਼ ਕਾਲੋਨੀ, ਧਮੋਲੀ, ਜੈ ਨਗਰ, ਨੇੜੇ ਦੁਰਗਾ ਮੰਦਰ ਤੋਂ ਇਕ-ਇਕ, ਨਾਭਾ ਦੇ ਬਠਿੰਡੀਆਂ ਮੁਹੱਲਾ ਤੋਂ ਪੰਜ, ਕਰਤਾਰਪੁਰਾ ਮੁਹੱਲਾ ਤੋਂ ਤਿੰਨ, ਪਟੇਲ ਨਗਰ ਅਤੇ ਪਾਂਡੂਸਰ ਮੁਹੱਲਾ ਤੋਂ ਦੋ-ਦੋ, ਧਕੋਦੀਆਂ ਦੀ ਬਸਤੀ, ਮੋਦੀ ਮਿੱਲ, ਰਿਪੁਦਮਨ ਮੁਹੱਲਾ, ਕੁੰਗਰੀਅਨ ਸਟਰੀਟ, ਬਸੰਤਪੁਰਾ, ਸਿੰਘ ਕਾਲੋਨੀ, ਹੀਰਾ ਮਹਿਲ ਤੋਂ ਇਕ-ਇਕ, ਸਮਾਣਾ ਦੇ ਇੰਦਰਾਪੁਰੀ ਅਤੇ ਮਛੀ ਹੱਟਾ ਚੌਕ ਤੋਂ 2-2, ਕੇਸ਼ਵ ਨਗਰ, ਲਾਹੌਰਾ ਮੁਹੱਲਾ, ਘੜਾਮਾ ਪੱਤੀ, ਘਾਰ ਮੁਹੱਲਾ, ਗੁਰੂ ਨਾਨਕ ਨਗਰ ਤੋਂ ਇਕ-ਇਕ, ਪਾਤੜਾਂ ਦੇ ਵਾਰਡ ਨੰਬਰ 4 ਅਤੇ ਲਖਵਾਲੀ ਬਸਤੀ ਤੋਂ 2-2, ਵਾਰਡ ਨੰਬਰ 6 ਤੇ 11 ਤੋਂ ਇਕ-ਇਕ ਅਤੇ 20 ਪਾਜ਼ੀਟਿਵ ਕੇਸ ਵੱਖ-ਵੱਖ ਪਿੰਡਾਂ ਤੋਂ ਰਿਪੋਰਟ ਹੋਏ ਹਨ |
ਪਟਿਆਲਾ, 31 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਮ.ਸੀ.ਏ. ਵਿਭਾਗ ਦੀਆਂ ਵਿਦਿਆਰਥਣਾਂ ਵਲੋਂ ਆਪਣੇ ਰੀ-ਅਪੀਅਰ ਦੇ ਪੇਪਰ ਚੈੱਕ ਕਰਵਾਏ ਜਾਣ ਦੀ ਮੰਗ ਸਬੰਧੀ ਵਿਦਿਆਰਥੀ ਜਥੇਬੰਦੀ ਡੀ.ਐੱਸ.ਓ. ਦੀ ਅਗਵਾਈ ਵਿਚ ਦਿੱਤਾ ਜਾ ਰਿਹਾ ਧਰਨਾ ...
ਪਟਿਆਲਾ, 31 ਜੁਲਾਈ (ਮਨਦੀਪ ਸਿੰਘ ਖਰੋੜ)-ਥਾਣਾ ਸਿਵਲ ਲਾਈਨ ਦੀ ਪੁਲਿਸ ਰਾਤੀਂ 10 ਵਜੇ ਤੋਂ ਬਾਅਦ ਦੁਕਾਨਾਂ ਖੁੱਲ੍ਹੀਆਂ ਰੱਖਣ ਕਾਰਨ ਐੱਸ.ਪੀ. ਮੈਡੀਕੋਜ਼, ਗਰੋਵਰ ਸੰਨਜ਼, ਕਰਿਆਨਾ ਸਟੋਰ, ਪੰਜਾਬੀ ਰੈਸਟੋਰੈਂਟ ਅਤੇ ਆਈਸਕਰੀਮ ਦੀਆਂ ਦੁਕਾਨਾਂ ਦੇ ਮਾਲਕਾਂ ਅਤੇ ਰਾਤ ...
ਪਾਤੜਾਂ, 31 ਜੁਲਾਈ (ਗੁਰਇਕਬਾਲ ਸਿੰਘ ਖ਼ਾਲਸਾ)- ਸਬ-ਡਵੀਜ਼ਨ ਪਾਤੜਾਂ ਅੰਦਰ ਕੋਰੋਨਾ ਵਾਇਰਸ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਜਿਸ ਦੇ ਤਹਿਤ ਅੱਜ ਪੁਲਿਸ ਚੌਾਕੀ ਪਾਤੜਾਂ ਸ਼ਹਿਰੀ ਵਿਖੇ ਤਾਇਨਾਤ ਏ.ਐੱਸ.ਆਈ., ਪਿੰਡ ਰਾਮਪੁਰ ਦੁਗਾਲ ...
ਪਟਿਆਲਾ, 31 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਕਰਮਚਾਰੀਆਂ ਵਲੋਂ ਬਣਾਈ ਗਈ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ 'ਚ ਅੱਜ 10ਵੇਂ ਦਿਨ ਵੀ ਧਰਨਾ ਜਾਰੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਰਾਜਦੀਪ ਸਿੰਘ ਨੇ ਕਿਹਾ ਕਿ ...
ਪਟਿਆਲਾ, 31 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਇੱਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਵੱਧ ਮੁਨਾਫ਼ਾ ਦੇਣ ਦਾ ਝਾਂਸਾ ਦੇ ਕੇ 17 ਲੱਖ 84 ਹਜ਼ਾਰ ਆਪਣੀ ਕੰਪਨੀ 'ਚ ਲਗਵਾ ਕਿ ਬਾਅਦ ਪੈਸੇ ਨਾ ਦੇਣ ਅਤੇ ਨਾ ਹੀ ਮੁਨਾਫ਼ਾ ਵਾਪਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ...
ਪਟਿਆਲਾ, 31 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਡਾ. ਬੀ.ਐੱਸ. ਘੁੰਮਣ ਵਲੋਂ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਵਿਚ ਜਾਰੀ ਆਦੇਸ਼ਾਂ ਅਨੁਸਾਰ ਡਾ. ਰਾਕੇਸ਼ ਕੁਮਾਰ, ਪ੍ਰੋਫੈਸਰ ਇੰਚਾਰਜ (ਵਿੱਤ) ਆਪਣੇ ਕੰਮ ਦੇ ਨਾਲ-ਨਾਲ ...
ਸਮਾਣਾ, 31 ਜੁਲਾਈ (ਹਰਵਿੰਦਰ ਸਿੰਘ ਟੋਨੀ)-ਪਿਛਲੇ ਕੁਝ ਦਿਨਾ ਤੋਂ ਬਿਮਾਰ ਚੱਲ ਰਹੇ ਇਕ ਬੈਂਕ ਕਰਮਚਾਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਸਮਾਣਾ ਸਥਿਤ ਐਚ.ਡੀ.ਐਫ.ਸੀ. ਬੈਂਕ ਦੀ ਬਰਾਂਚ ਨੂੰ ਸ਼ੁੱਕਰਵਾਰ ਦੁਪਹਿਰ ਸਮੇਂ ਬੰਦ ਕਰ ਦਿੱਤਾ ਗਿਆ | ਬੈਂਕ ...
ਬਨੂੜ, 31 ਜੁਲਾਈ (ਭੁਪਿੰਦਰ ਸਿੰਘ)-ਬਨੂੜ ਖੇਤਰ 'ਚ ਅੱਜ 2 ਵਿਅਕਤੀਆਂ ਦੇ ਕੋਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੀਆਂ ਟੀਮਾਂ ਨੇ ਦੋਨਾਂ ਪਰਿਵਾਰਾਂ ਦੇ ਘਰਾਂ ਦੇ ਬਾਹਰ ਇਕਾਂਤਵਾਸ ਦੇ ਪੋਸਟਰ ਲਗਾ ਦਿੱਤੇ | ਬਨੂੜ ਹਸਪਤਾਲ ਦੀ ਐਸ.ਐਮ.ਓ. ਹਰਪ੍ਰੀਤ ਕੌਰ ...
ਪਟਿਆਲਾ, 31 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਏ ਕਲਾਸ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਬੀਰ ਸਿੰਘ ਦੀ ਅਗਵਾਈ 'ਚ ਏ. ਬੀ. ਅਤੇ ਸੀ ਕਲਾਸ ਦੇ ਕਰਮਚਾਰੀਆਂ ਵਲੋਂ ਕੰਮਕਾਜ ਦਾ ਮੁਕੰਮਲ ਬਾਈਕਾਟ ਕਰਕੇ ਯੂਨੀਵਰਸਿਟੀ ...
ਪਟਿਆਲਾ, 31 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਏ ਕਲਾਸ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਬੀਰ ਸਿੰਘ ਦੀ ਅਗਵਾਈ 'ਚ ਏ. ਬੀ. ਅਤੇ ਸੀ ਕਲਾਸ ਦੇ ਕਰਮਚਾਰੀਆਂ ਵਲੋਂ ਕੰਮਕਾਜ ਦਾ ਮੁਕੰਮਲ ਬਾਈਕਾਟ ਕਰਕੇ ਯੂਨੀਵਰਸਿਟੀ ...
ਰਾਜਪੁਰਾ, 31 ਜੁਲਾਈ (ਰਣਜੀਤ ਸਿੰਘ)-ਹਲਕਾ ਰਾਜਪੁਰਾ 'ਚ ਫੈਲੀ ਹੋਈ ਕੋਰੋਨਾ ਬਿਮਾਰੀ ਨੇ ਹੁਣ ਸ਼ਹਿਰ ਦੇ ਨਾਲ-ਨਾਲ ਪਿੰਡਾਂ ਵਿਚ ਵੀ ਪੈਰ ਪਸਾਰਨੇ ਸ਼ੁਰੂ ਕਰ ਦਿਤੇ ਹਨ | ਜੋ ਕਿ ਹਲਕਾ ਵਾਸੀਆਂ ਲਈ ਚਿੰਤਾ ਦਾ ਵਿਸ਼ਾ ਹੈ | ਅੱਜ ਸਿਹਤ ਵਿਭਾਗ ਦੀ ਟੀਮ ਨੇ ਨੇੜੇ ਪਿੰਡ ...
ਤਰਨ ਤਾਰਨ, 31 ਜੁਲਾਈ (ਲਾਲੀ ਕੈਰੋਂ)- ਜੇਕਰ ਪੰਜਾਬ ਦੇ ਪਿਛਲੇ ਦਹਾਕਿਆਂ ਦੌਰਾਨ ਹੋਏ ਤਰਸਯੋਗ ਹਾਲਾਤ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਵੱਧ ਘਾਣ ਤੇ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ ਤੇ ਇਸ ਪਰਿਵਾਰ ਨੇ ਸ਼ਹੀਦਾਂ ਦੇ ਖੂਨ ਨਾਲ ਸਿੰਜੇ ਸ਼੍ਰੋਮਣੀ ਅਕਾਲੀ ਦਲ ...
ਰਾਜਪੁਰਾ, 31 ਜੁਲਾਈ (ਰਣਜੀਤ ਸਿੰਘ)-ਅੱਜ ਇੱਥੇ ਭਾਰਤੀ ਜਨਤਾ ਪਾਰਟੀ ਨੇ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ | ਇਸ ਮੌਕੇ 'ਤੇ ਨਗਰ ਕੌਾਸਲ ਦੇ ਸਾਬਕਾ ਪ੍ਰਧਾਨ ਪ੍ਰਵੀਨ ਛਾਬੜਾ, ਜ਼ਿਲ੍ਹਾ ਪ੍ਰਵਕਤਾ ਜਰਨੈਲ ਸਿੰਘ ਹੈਪੀ, ਕੌਾਸਲਰ ਸੁਖਵਿੰਦਰ ਸਿੰਘ ਸੁੱਖੀ ...
ਪਟਿਆਲਾ, 31 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ 'ਬਾਇਓਸੈਂਸਰ ਡਿਵਾਈਸ ਐਾਡ ਮੈਥਡ ਫਰੋਮ ਐਸਟੀਮੇਸਨ ਆਫ ਯੂਰੀਆ' ਭਾਵ ਦੁੱਧ ਵਿਚ ਯੂਰੀਆ ਦੀ ਮਾਤਰਾ ਪਤਾ ਲਗਾਉਣ ਲਈ ਬਾਇਓ-ਸੈਂਸਰ ਯੰਤਰ ਨੂੰ ਇੰਡੀਅਨ ਪੇਟੈਂਟ ਹਾਸਿਲ ਹੋਇਆ ਹੈ | ...
ਰਾਜਪੁਰਾ, 31 ਜੁਲਾਈ (ਜੀ.ਪੀ. ਸਿੰਘ)-ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਅੱਜ ਸਥਾਨਕ ਬੱਸ ਸਟੈਂਡ 'ਤੇ ਸ਼ਹੀਦ ਦੇ ਬੁੱਤ 'ਤੇ ਵੱਖ-ਵੱਖ ਰਾਜਨੀਤਿਕ ਸਮਾਜਿਕ ਤੇ ਇਨਕਲਾਬੀ ਜਥੇਬੰਦੀਆਂ ਨੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਨਗਰ ...
ਪਟਿਆਲਾ, 31 ਜੁਲਾਈ (ਅ.ਸ. ਆਹਲੂਵਾਲੀਆ)-ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕੋਰੋਨਾ ਮੌਤਾਂ ਦੀ ਦਰ ਵਧਣ 'ਤੇ ਐਕਸ਼ਨ ਲੈਂਦਿਆਂ ਤੁਰੰਤ ਪਲਾਜ਼ਮਾ ਖ਼ਰੀਦਣ-ਵੇਚਣ 'ਤੇ ਰੋਕ ਲਗਾ ਦਿੱਤੀ ਹੈ | ਸਿਹਤ ਵਿਭਾਗ ਨੂੰ ਸਖ਼ਤ ਦਿਸ਼ਾ ਨਿਰਦੇਸ਼ ਵੀ ਜਾਰੀ ਕੀਤੇ ਹਨ ¢ ਇਸ ਮੌਕੇ ਮੱੁਖ ...
ਘਨੌਰ, 31 ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ)-ਨੌਜਵਾਨ ਆਗੂ ਜਸਪਾਲ ਘਨੌਰ ਅਤੇ ਸੈਂਕੀ ਘਨੌਰ ਦੀ ਅਗਵਾਈ 'ਚ ਨੌਜਵਾਨਾਂ ਦਾ ਇਕੱਠ ਕੀਤਾ ਗਿਆ, ਜਿਸ 'ਚ ਸ਼ਹੀਦ ਊਧਮ ਸਿੰਘ ਸੁਨਾਮ ਦੀ 81ਵੇਂ ਸ਼ਹੀਦੀ ਦਿਹਾੜੇ ਮੌਕੇ ਸੀ.ਪੀ.ਐਮ. ਦੇ ਜ਼ਿਲ੍ਹਾ ਸਕੱਤਰ ਕਾ. ਧਰਮਪਾਲ ਸਿੰਘ ਸੀਲ ...
ਦੇਵੀਗੜ੍ਹ, 31 ਜੁਲਾਈ (ਰਾਜਿੰਦਰ ਸਿੰਘ ਮੌਜੀ)-ਅੱਜ ਦੇਵੀਗੜ੍ਹ ਵਿਖੇ ਕਰਿਆਨਾ ਐਸੋਸੀਏਸ਼ਨ ਦੀ ਮੀਟਿੰਗ ਹੋਈ, ਜਿਸ 'ਚ ਪਿਛਲੇ ਸਾਲ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਨਵੇਂ ਪ੍ਰਧਾਨ ਦੀ ਚੋਣ ਕੀਤੀ ਗਈ | ਨਵੇਂ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਹੋਈ, ਜਿਸ 'ਚ ਸੰਜੇ ਸਿੰਗਲਾ ...
ਭੁਨਰਹੇੜੀ, 31 ਜੁਲਾਈ (ਧਨਵੰਤ ਸਿੰਘ)-ਗਰੀਬ ਭਾਈਚਾਰੇ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ | ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਯੋਜਨਾਵਾਂ ਨੂੰ ਲਾਭਪਾਤਰੀਆਂ ਤੱਕ ਪਹੰੁਚਾਇਆ ਜਾ ਰਿਹਾ ਹੈ | ਉਕਤ ਸ਼ਬਦਾਂ ਦਾ ...
ਪਟਿਆਲਾ, 31 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਆਰੰਭ ਕੀਤੇ ਮਿਸ਼ਨ ਫ਼ਤਹਿ ਦੀ ਸਫਲਤਾ ਲਈ ਅੱਜ ਪਟਿਆਲਾ ਜ਼ਿਲ੍ਹੇ ਦੇ ਪ੍ਰਾਇਮਰੀ ਸਕੂਲਾਂ ਦੇ ...
ਦੇਵੀਗੜ੍ਹ, 31 ਜੁਲਾਈ (ਰਾਜਿੰਦਰ ਸਿੰਘ ਮੌਜੀ)-ਸਾਡਾ ਦੇਸ਼ ਮਹਾਨ ਸ਼ਹੀਦਾਂ ਦਾ ਦੇਸ਼ ਹੈ ਅਤੇ ਦੁਨੀਆ ਜਾਣਦੀ ਹੈ ਕਿ ਪੰਜਾਬੀਆਂ ਨੇ ਸਭ ਤੋਂ ਮੋਹਰੀ ਹੋ ਕੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ | ਇਹ ਸ਼ਬਦ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਣਜੋਧ ਸਿੰਘ ਹਡਾਣਾ ਨੇ ...
ਨਾਭਾ, 31 ਜੁਲਾਈ (ਕਰਮਜੀਤ ਸਿੰਘ)-ਨਾਭਾ ਦੇ ਰਹਿਣ ਵਾਲੇ ਜਸਵੀਰ ਸਿੰਘ ਛਿੰਦਾ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਸੋਸ਼ਲ ਕੰਮ ਕਰ ਰਹੇ ਹਨ | ਪਿਛਲੇ ਸਮੇਂ ਉਨ੍ਹਾਂ ਨੂੰ ਵਰਲਡ ਬੁੱਕ ਆਫ਼ ਰਿਕਾਰਡਜ਼ ਲੰਡਨ ਨੇ ਪੰਜਾਬ ਦਾ ਐਡਜੂਡੀਕੇਟਰ ਨਿਯੁਕਤ ਕੀਤਾ ਸੀ | ਹੁਣ ਉਨ੍ਹਾਂ ...
ਪਟਿਆਲਾ, 31 ਜੁਲਾਈ (ਗੁਰਵਿੰਦਰ ਸਿੰਘ ਔਲਖ)-ਪੰਜਾਬ ਸਟੇਟ ਕੌਾਸਲ ਫ਼ਾਰ ਐਗਰੀਕਲਚਰ ਐਜੂਕੇਸ਼ਨ ਵਲੋਂ ਖੇਤੀਬਾੜੀ ਨਾਲ ਸਬੰਧਿਤ ਕੋਰਸਾਂ ਲਈ ਵੱਖ-ਵੱਖ ਕਾਲਜਾਂ ਨੂੰ ਸ਼ਰਤਾਂ ਪੂਰੀਆਂ ਕਰਨ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਕਾਲਜ ਪ੍ਰਬੰਧਕ ਨਵੇਂ ਦਾਖ਼ਲਿਆਂ ਨੂੰ ਲੈ ...
ਬਨੂੜ, 31 ਜੁਲਾਈ (ਭੁਪਿੰਦਰ ਸਿੰਘ)- ਸ਼ਹੀਦ ਊਧਮ ਸਿੰਘ ਫਾਉਂਡੇਸ਼ਨ ਪੰਜਾਬ ਵਲੋਂ ਅੱਜ ਸ਼ਹੀਦ ਊਧਮ ਸਿੰਘ ਦੇ 81ਵੇਂ ਸ਼ਹੀਦੀ ਦਿਹਾੜੇ ਮੌਕੇ ਖੇਡ ਸਟੇਡੀਅਮ ਬਨੂੜ ਵਿਖੇ ਸਥਿਤ ਸ਼ਹੀਦ ਊਧਮ ਸਿੰਘ ਦੇ ਬੁੱਤ ਤੇ ਫੁੱਲ ਮਾਲਾ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ...
ਫ਼ਤਹਿਗੜ੍ਹ ਸਾਹਿਬ, 31 ਜੁਲਾਈ (ਬਲਜਿੰਦਰ ਸਿੰਘ)-98 ਕਰੋੜ ਦੀ ਲਾਗਤ ਨਾਲ ਸਰਹਿੰਦ ਸ਼ਹਿਰ ਵਿਖੇ ਸੀਵਰੇਜ ਵਿਛਾਉਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਸੀਵਰੇਜ ਨਾ ਹੋਣ ਕਾਰਨ ਦਿੱਕਤਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀਆਂ ਸਮੱਸਿਆਵਾਂ ...
ਖਮਾਣੋਂ, 31 ਜੁਲਾਈ (ਮਨਮੋਹਣ ਸਿੰਘ ਕਲੇਰ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਾਂ ਅਤੇ ਉਪਰਾਲਿਆਂ ਦੀ ਦੁਨੀਆ ਭਰ 'ਚ ਸ਼ਲਾਘਾ ਕੀਤੀ ਜਾਂਦੀ ਹੈ, ਜਿਸ ਸਦਕਾ ਵੱਡੇ ਤੋਂ ਵੱਡੇ ਧਾਰਮਿਕ ਸਮਾਗਮਾਂ ਦੇ ਪ੍ਰਬੰਧਾਂ ਨੂੰ ਸ਼ੋ੍ਰਮਣੀ ਕਮੇਟੀ ਨੇ ਬਾਖ਼ੂਬੀ ...
ਪਟਿਆਲਾ, 31 ਜੁਲਾਈ (ਗੁਰਵਿੰਦਰ ਸਿੰਘ ਔਲਖ)-ਸਵ. ਹਰਚੰਦ ਸਿੰਘ ਦਿਲਬਰ ਵਲੋਂ ਲਿਖੀ ਪੁਸਤਕ ਬਿਖਰੇ ਮੋਤੀ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਵਲੋਂ ਜਾਰੀ ਕੀਤੀ ਗਈ | ਰੱਖੜਾ ਟੈਕਨਾਲੋਜੀ 'ਚ ਇਕ ਸਾਦੇ ਸਮਾਗਮ 'ਚ ਕਿਤਾਬ ਜਾਰੀ ਕਰਦਿਆਂ ਰੱਖੜਾ ਨੇ ਆਖਿਆ ਕੇ ਸਵਰਗੀ ...
ਪਟਿਆਲਾ, 31 ਜੁਲਾਈ (ਮਨਦੀਪ ਸਿੰਘ ਖਰੋੜ)-ਪੰਜਾਬ ਸਰਕਾਰ ਵਲੋਂ ਪਟਿਆਲਾ ਵਿਖੇ ਨਵੇਂ ਐੱਸ.ਐੱਸ.ਪੀ. ਵਜੋਂ ਤਾਇਨਾਤ ਕੀਤੇ ਗਏ 2007 ਬੈਚ ਦੇ ਸੀਨੀਅਰ ਆਈ.ਪੀ.ਐੱਸ. ਅਧਿਕਾਰੀ ਵਿਕਰਮਜੀਤ ਦੁੱਗਲ ਨੇ ਅੱਜ ਆਪਣਾ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਕੋਵਿਡ-19 ਤੋਂ ਬਚਾਅ ਅਤੇ ...
ਪਟਿਆਲਾ, 31 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਬਿਜਲੀ ਮੁਲਾਜ਼ਮਾਂ, ਕਿਸਾਨਾਂ ਅਤੇ ਹੋਰ ਅਵਾਮੀ ਜਥੇਬੰਦੀਆਂ ਦੀ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਬੈਠਕਾਂ ਕਰਾਉਣ ਲਈ ਕੜੀ ਦਾ ਕੰਮ ਕਰਦੇ ਜੁਆਇੰਟ ਸਕੱਤਰ ਲੋਕ ਭਲਾਈ ਬਲਵਿੰਦਰ ਸਿੰਘ ਗੁਰਮ 33 ਸਾਲ ਦੀ ਸੇਵਾ ਨਿਵਿਰਤੀ ...
ਪਟਿਆਲਾ, 31 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਮਾਤ-ਭਾਸ਼ਾ ਦੇ ਵਿਕਾਸ 'ਤੇ ਪ੍ਰਚਾਰ-ਪ੍ਰਸਾਰ ਦੇ ਖੇਤਰ 'ਚ ਇਕ ਨਵੀਂ ਪੁਲਾਂਘ ਪੁੱਟੀ ਹੈ | ਯੂਨੀਵਰਸਿਟੀ ਨੇ ਇਸ ਸੈਸ਼ਨ ਤੋਂ ਪੰਜਾਬੀ 'ਚ ਕੰਪਿਊਟਰ ਦੇ ਆਨਲਾਈਨ ਸਰਟੀਫਿਕੇਟ ਤੇ ...
ਪਟਿਆਲਾ, 31 ਜੁਲਾਈ (ਧਰਮਿੰਦਰ ਸਿੰਘ ਸਿੱਧੂ)- ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਦੀ ਸੂਬਾ ਪ੍ਰਧਾਨ ਲਖਵਿੰਦਰ ਕੌਰ ਫ਼ਰੀਦਕੋਟ ਵਲੋਂ ਜਥੇਬੰਦੀ ਦੀ ਇਕ ਅਹਿਮ ਆਨਲਾਈਨ ਮੀਟਿੰਗ ਕੀਤੀ ਗਈ, ਜਿਸ ਵਿਚ ਪੰਜਾਬ ਅੰਦਰ ਕੋਵਿਡ-19 ਲਾਕਡਾਊਨ ਦੌਰਾਨ ਵਰਕਰਾਂ ਨੂੰ ਆ ਰਹੀਆਂ ...
ਪਟਿਆਲਾ, 31 ਜੁਲਾਈ (ਮਨਦੀਪ ਸਿੰਘ ਖਰੋੜ)- ਪਟਿਆਲਾ ਦੇ ਅਬਲੋਵਾਲ ਦੇ ਰਹਿਣ ਵਾਲੇ ਨੌਜਵਾਨ ਦੀ ਬਰਨਾਲਾ ਜੇਲ੍ਹ 'ਚ ਬੰਦ ਹੋਣ ਦੌਰਾਨ ਮੌਤ ਹੋਣ 'ਤੇ ਉਸ ਦੇ ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ 'ਤੇ ਲਾਪਰਵਾਹੀ ਵਰਤਣ ਅਤੇ ਉਸ ਨਾਲ ਕੁੱਟਮਾਰ ਕਰਨ ਦੇ ਦੋਸ਼ ਲਗਾਏ ਹਨ | ਅੱਜ ...
ਨਾਭਾ, 31 ਜੁਲਾਈ (ਕਰਮਜੀਤ ਸਿੰਘ)-ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕੋਰੋਨਾ ਮਹਾਂਮਾਰੀ ...
ਪਟਿਆਲਾ, 31 ਜੁਲਾਈ (ਮਨਦੀਪ ਸਿੰਘ ਖਰੋੜ)-ਪਲਾਜ਼ਮਾ ਦਾਨ ਕਰਨ ਤੋਂ ਡਰਨ ਦੀ ਲੋੜ ਨਹੀਂ, ਪਲਾਜ਼ਮਾ ਦਾਨ ਕਰਨਾ ਮਾਨਵਤਾ ਦੀ ਸਭ ਤੋਂ ਵੱਡੀ ਸੇਵਾ ਹੈ | ਇਨ੍ਹਾਂ ਵਿਚਾਰ ਕੋਵਿਡ ਤੋਂ ਠੀਕ ਹੋਣ ਉਪਰੰਤ ਪਲਾਜ਼ਮਾ ਦਾਨ ਦੇਣ ਵਾਲੇ ਕਿ੍ਸ਼ਨ ਕੁਮਾਰ ਗਾਭਾ ਨੇ ਕਹੇ | ਕਿ੍ਸ਼ਨ ...
ਘਨੌਰ, 31 ਜੁਲਾਈ (ਜਾਦਵਿੰਦਰ ਸਿੰਘ ਜੋਗੀਪੁਰ)-ਹਲਕਾ ਘਨੌਰ ਦੇ ਸਾਬਕਾ ਵਿਧਾਇਕਾ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰਾ, ਜਥੇ. ਜਸਮੇਰ ਸਿੰਘ ਲਾਛੜੂ ਕਾਰਜਕਾਰੀ ਮੈਂਬਰ, ਜਥੇ. ਸੁਰਜੀਤ ਸਿੰਘ ਗੜੀ ਦੀ ਅਗਵਾਈ ਹੇਠ ਹਲਕਾ ਘਨੌਰ ਦੇ ਸਾਰੇ ਸਰਕਲ ਪ੍ਰਧਾਨ, ਅਹੁਦੇਦਾਰਾਂ ਅਤੇ ...
ਸ਼ੁਤਰਾਣਾ, 31 ਜੁਲਾਈ (ਬਲਦੇਵ ਸਿੰਘ ਮਹਿਰੋਕ)-ਨੇੜਲੇ ਪਿੰਡ ਜੋਗੇਵਾਲ ਵਿਖੇ ਨਗਰ ਕੌਾਸਲ ਪਾਤੜਾਂ ਵਲੋਂ ਲਾਏ ਹੋਏ ਕੂੜੇ ਦੇ ਡੰਪ ਕਾਰਨ ਪਿੰਡ ਵਾਸੀਆਂ ਤੇ ਕਿਸਾਨਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦਕਿ ਬਰਸਾਤੀ ਪਾਣੀ ਨਾਲ ਖਿੱਲਰਦਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX