ਤਾਜਾ ਖ਼ਬਰਾਂ


ਉਪ ਰਾਜਪਾਲ ਮਨੋਜ ਸਿਨਹਾ ਨੇ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਕੀਤੀ ਸ਼ਰਧਾਂਜਲੀ ਭੇਟ
. . .  8 minutes ago
ਜੰਮੂ-ਕਸ਼ਮੀਰ,26 ਅਕਤੂਬਰ - ਉਪ ਰਾਜਪਾਲ ਮਨੋਜ ਸਿਨਹਾ ਨੇ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਸਮਾਰਕ 'ਤੇ ਫੁੱਲਮਾਲਾ ....
ਅੰਤਰਰਾਸ਼ਟਰੀ ਯਾਤਰੀਆਂ ਲਈ ਨਵੀਂ ਟੀਕਾਕਰਨ ਨੀਤੀ 8 ਨਵੰਬਰ ਤੋਂ ਹੋਵੇਗੀ ਲਾਗੂ
. . .  13 minutes ago
ਵਾਸ਼ਿੰਗਟਨ, 26 ਅਕਤੂਬਰ - ਅਮਰੀਕਾ ਦੀ ਯਾਤਰਾ ਕਰਨ ਵਾਲੇ ਵਿਦੇਸ਼ੀ ਰਾਸ਼ਟਰੀ ਹਵਾਈ ਯਾਤਰੀਆਂ ਨੂੰ ਅਮਰੀਕਾ ਲਈ ਹਵਾਈ ਜਹਾਜ਼ 'ਤੇ ਸਵਾਰ ਹੋਣ ਤੋਂ ਪਹਿਲਾਂ ਪੂਰੀ ਤਰ੍ਹਾਂ ਟੀਕਾਕਰਨ ਅਤੇ ਟੀਕਾਕਰਨ ਸਥਿਤੀ ਦਾ ਸਬੂਤ ਦੇਣ ਦੀ ਲੋੜ ਹੋਵੇਗੀ। ਅੰਤਰਰਾਸ਼ਟਰੀ ਯਾਤਰੀਆਂ ....
ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸਵੇਰੇ 11 ਵਜੇ ਚੰਡੀਗੜ੍ਹ 'ਚ ਕਰਨਗੇ ਪ੍ਰੈੱਸ ਕਾਨਫ਼ਰੰਸ
. . .  30 minutes ago
ਨਵੀਂ ਦਿੱਲੀ,26 ਅਕਤੂਬਰ - ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੱਲ੍ਹ ਸਵੇਰੇ 11 ਵਜੇ ਚੰਡੀਗੜ੍ਹ ਵਿਚ ਇੱਕ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਨਗੇ। ਸਮਾਗਮ ਦਾ ਸਿੱਧਾ ਪ੍ਰਸਾਰਨ ਉਨ੍ਹਾਂ ਦੇ ਫੇਸ ਬੁੱਕ ....
⭐ਮਾਣਕ - ਮੋਤੀ⭐
. . .  47 minutes ago
⭐ਮਾਣਕ - ਮੋਤੀ⭐
ਐਨ.ਸੀ.ਬੀ. ਅਧਿਕਾਰੀ ਸਮੀਰ ਵਾਨਖੇੜੇ ਦਿੱਲੀ ਪਹੁੰਚੇ, ਭਲਕੇ ਮਿਲ ਸਕਦੇ ਹਨ ਏਜੰਸੀ ਦੇ ਡੀ.ਜੀ. ਨੂੰ
. . .  1 day ago
ਮੰਤਰੀ ਨਰਿੰਦਰ ਮੋਦੀ 28 ਅਕਤੂਬਰ ਨੂੰ 18ਵੇਂ ਆਸੀਆਨ-ਭਾਰਤ ਸੰਮੇਲਨ ਵਿਚ ਲੈਣਗੇ ਹਿੱਸਾ
. . .  1 day ago
ਨਵੀਂ ਦਿੱਲੀ, 25 ਅਕਤੂਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਰੂਨੇਈ ਦੇ ਸੁਲਤਾਨ ਦੇ ਸੱਦੇ 'ਤੇ 28 ਅਕਤੂਬਰ ਨੂੰ ਹੋਣ ਵਾਲੇ 18ਵੇਂ ਆਸੀਆਨ -ਭਾਰਤ ਸੰਮੇਲਨ ਵਿਚ ਹਿੱਸਾ ਲੈਣਗੇ। ਇਸ ਸੰਮੇਲਨ ਦੌਰਾਨ ਆਸੀਆਨ ਦੇਸ਼ਾਂ ਦੇ ਰਾਜ ...
ਬੇਅਦਬੀ ਮਾਮਲੇ ’ਚ ਸੱਚਾ ਸੌਦਾ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਰੰਟ ਜਾਰੀ
. . .  1 day ago
ਫ਼ਰੀਦਕੋਟ, 25 ਅਕਤੂਬਰ (ਜਸਵੰਤ ਸਿੰਘ ਪੁਰਬਾ, ਸਰਜਬੀਤ ਸਿੰਘ) -ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ 1 ਜੂਨ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਚੋਰੀ ਹੋਏ ਸਰੂਪ ਅਤੇ ਬੇਅਦਬੀ ਕਰਨ ਦੇ ਦੋਸ਼ਾਂ ਤਹਿਤ ਦਰਜ ਹੋਏ ...
ਮੁੰਬਈ ਐਨ.ਡੀ.ਪੀ.ਐਸ. ਅਦਾਲਤ ਨੇ ਕਰੂਜ਼ ਡਰੱਗਜ਼ ਕੇਸ ‘ਚ ਦਖਲਅੰਦਾਜ਼ੀ ਵਿਰੁੱਧ ਐਨ.ਸੀ.ਬੀ. ਦੀ ਪਟੀਸ਼ਨ 'ਤੇ ਹਾਈ ਕੋਰਟ ਜਾਣ ਲਈ ਕਿਹਾ
. . .  1 day ago
ਜੰਮੂ-ਕਸ਼ਮੀਰ: ਪੁਲਵਾਮਾ ਦੇ ਕਾਕਪੋਰਾ ਇਲਾਕੇ 'ਚ ਅੱਤਵਾਦੀਆਂ ਨੇ ਪੁਲਿਸ ਚੌਕੀ 'ਤੇ ਗ੍ਰੇਨੇਡ ਨਾਲ ਕੀਤਾ ਹਮਲਾ
. . .  1 day ago
ਚੰਡੀਗੜ੍ਹ : 8 ਉੱਚ ਪੁਲਿਸ ਅਧਿਕਾਰੀਆਂ ਦੇ ਤਬਾਦਲੇ
. . .  1 day ago
ਜੰਮੂ –ਕਸ਼ਮੀਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼੍ਰੀਨਗਰ ਦੀ ਡਲ ਝੀਲ ਵਿਖੇ ਸ਼ਿਕਾਰਾ ਉਤਸਵ 'ਚ ਲਿਆ ਹਿੱਸਾ
. . .  1 day ago
ਮਨੋਜ ਬਾਜਪਾਈ ਨੇ ਭੋਂਸਲੇ ਲਈ ਆਪਣਾ ਤੀਜਾ ਰਾਸ਼ਟਰੀ ਪੁਰਸਕਾਰ ਜਿੱਤਿਆ
. . .  1 day ago
ਨਵੀਂ ਦਿੱਲੀ , 25 ਅਕਤੂਬਰ-ਪਦਮ ਸ਼੍ਰੀ ਵਿਜੇਤਾ ਅਤੇ ਭਾਰਤੀ ਸਿਨੇਮਾ ਦੇ ਉੱਤਮ ਅਭਿਨੇਤਾ ਮਨੋਜ ਵਾਜਪਾਈ ਨੇ 67ਵੇਂ ਰਾਸ਼ਟਰੀ ਫਿਲਮ ਅਵਾਰਡਾਂ ਵਿਚ ਆਪਣਾ ਤੀਜਾ ਰਾਸ਼ਟਰੀ ਪੁਰਸਕਾਰ ਜਿੱਤਿਆ।ਅਭਿਨੇਤਾ ਮਨੋਜ ਬਾਜਪਾਈ ਨੂੰ ...
ਕਿਸਾਨ ਜਥੇਬੰਦੀਆਂ ਨੇ ਫ਼ਸਲਾਂ ਦੇ ਹੋਏ ਖ਼ਰਾਬੇ ਦਾ ਕੀਤਾ ਦੌਰਾ
. . .  1 day ago
ਮੰਡੀ ਲਾਧੂਕਾ, 25 ਅਕਤੂਬਰ ( ਮਨਪ੍ਰੀਤ ਸਿੰਘ ਸੈਣੀ) - ਕਿਸਾਨ ਜਥੇਬੰਦੀਆਂ ਵਲੋਂ ਅੱਜ ਵੱਖ-ਵੱਖ ਪਿੰਡਾਂ 'ਚ ਮੀਂਹ ਤੇ ਗੜੇਮਾਰੀ ਕਾਰਨ ਹੋਏ ਝੋਨੇ ਦੀ ਫ਼ਸਲ ਦੇ ਖ਼ਰਾਬੇ ਨੂੰ ਲੈ ਕੇ ਕਿਸਾਨਾਂ ਨਾਲ ਮੁਲਾਕਾਤ ਕੀਤੀ ਗਈ...
ਹੰਸ ਰਾਜ ਜੋਸਨ ਵਲੋਂ ਮੀਂਹ ਅਤੇ ਗੜੇਮਾਰੀ ਨਾਲ ਪ੍ਰਭਾਵਿਤ ਪਿੰਡਾਂ ਦਾ ਦੌਰਾ
. . .  1 day ago
ਮੰਡੀ ਲਾਧੂਕਾ, 25 ਅਕਤੂਬਰ (ਮਨਪ੍ਰੀਤ ਸਿੰਘ ਸੈਣੀ) - ਫ਼ਾਜ਼ਿਲਕਾ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਹੰਸ ਰਾਜ ਜੋਸਨ ਵਲੋਂ ਮੰਡੀ ਲਾਧੂਕਾ ਦੇ ਨਾਲ ਲਗਦੇ ਪਿੰਡ ਜਮਾਲਕੇ, ਲੱਖੇ ਕੜਾਹੀਆ, ਧੁਨਕੀਆਂ, ਲਾਧੂਕਾ...
ਮਿਲਕ ਪਲਾਂਟ ਲੁਧਿਆਣਾ ਦੀ ਚੋਣ ਵਿਚ ਕਾਗਜ਼ ਰੱਦ ਹੋਣ ਦੇ ਕਾਰਨ ਅਕਾਲੀਆਂ ਨੇ ਲਗਾਇਆ ਧਰਨਾ
. . .  1 day ago
ਲੁਧਿਆਣਾ, 25 ਅਕਤੂਬਰ (ਪੁਨੀਤ ਬਾਵਾ) - ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀ ਚੋਣ ਲਈ ਅੱਜ ਨਾਮਜ਼ਦਗੀਆਂ ਦਾਖਲ ਕੀਤੀਆਂ ਗਈਆਂ, ਜਿਸ ਦੌਰਾਨ 6 ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਰੱਦ ਹੋਣ ਤੋਂ ਬਾਅਦ ਅਕਾਲੀਆਂ ਨੇ ਰੋਸ ਵਜੋਂ ਉਮੀਦਵਾਰਾਂ ਨਾਲ ਧਰਨਾ ਲਗਾ ਕੇ ਰੋਸ...
ਮਮਤਾ ਦੀ ਮੌਜੂਦਗੀ ਵਿਚ ਯੂ.ਪੀ. ਦੇ ਦੋ ਕਾਂਗਰਸੀ ਆਗੂ ਟੀ.ਐਮ.ਸੀ. ਵਿਚ ਹੋਏ ਸ਼ਾਮਿਲ
. . .  1 day ago
ਸਿਲੀਗੁੜੀ, 25 ਅਕਤੂਬਰ - ਉੱਤਰ ਪ੍ਰਦੇਸ਼ ਦੇ ਦੋ ਸੀਨੀਅਰ ਕਾਂਗਰਸੀ ਆਗੂ ਸੋਮਵਾਰ ਨੂੰ ਉੱਤਰੀ ਬੰਗਾਲ ਦੇ ਸਿਲੀਗੁੜੀ ਵਿਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਮੌਜੂਦਗੀ ਵਿਚ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਿਲ ਹੋ ਗਏ...
ਉੱਤਰਾਖੰਡ : ਮੀਂਹ ਦੌਰਾਨ ਰਾਜ ਵਿਚ ਸੈਲਾਨੀਆਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ - ਮੁੱਖ ਮੰਤਰੀ ਧਾਮੀ
. . .  1 day ago
ਦੇਹਰਾਦੂਨ, 25 ਅਕਤੂਬਰ - ਉੱਤਰਾਖੰਡ ਵਿਚ ਪਏ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋਇਆ ਹੈ | ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਦਾ ਕਹਿਣਾ ਹੈ ਕਿ ਸਾਡੀਆਂ ਤੁਰੰਤ ਕਾਰਵਾਈਆਂ ਕਾਰਨ ਮੀਂਹ ਦੌਰਾਨ ਰਾਜ ਵਿਚ ਸੈਲਾਨੀਆਂ ਦਾ ...
ਸਪੈਸ਼ਲ ਸੈਸ਼ਨ ਬੁਲਾ ਕੇ ਦੋਬਾਰਾ ਖੇਤੀ ਕਾਨੂੰਨ ਰੱਦ ਕਰਾਂਗੇ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਚੰਨੀ ਦਾ ਕਹਿਣਾ ਸੀ ਕਿ ਸਪੈਸ਼ਲ ਸੈਸ਼ਨ ਬੁਲਾ ਕੇ ਦੋਬਾਰਾ ਖੇਤੀ ...
ਪੰਜਾਬ ਦੇ ਹਿੱਤਾਂ ਲਈ ਸਾਰੇ ਅਹੁਦੇ ਕੁਰਬਾਨ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਪੰਜਾਬ ਦੇ ਹਿੱਤਾਂ ਲਈ ਸਾਰੇ ...
ਕੇਂਦਰ ਦੇ ਬੀ.ਐੱਸ.ਐੱਫ. ਦੇ ਫ਼ੈਸਲੇ ਖ਼ਿਲਾਫ਼ ਸੁਪਰੀਮ ਕੋਰਟ ਵੀ ਜਾਵਾਂਗੇ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਕੈਬਨਿਟ ਦੀ ਬੈਠਕ ਬੁਲਾ ਕੇ ਸਪੈਸ਼ਲ ਸੈਸ਼ਨ...
ਸੂਬੇ ਦੇ ਅੰਦਰ ਸੂਬਾ ਬਣਾਇਆ ਜਾ ਰਿਹਾ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ...
ਕੌਣ ਕਹਿੰਦਾ ਹੈ ਰਾਸ਼ਟਰਪਤੀ ਸ਼ਾਸਨ ਨਹੀਂ ਲੱਗਿਆ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕੌਣ ਕਹਿੰਦਾ ਹੈ ਕਿ ਰਾਸ਼ਟਰਪਤੀ ਸ਼ਾਸਨ ਨਹੀਂ...
ਬੀ.ਐੱਸ.ਐੱਫ. ਦੀ ਪਰਿਭਾਸ਼ਾ ਬਦਲੀ ਜਾ ਰਹੀ - ਸਿੱਧੂ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਸੀ ਕਿ ਬੀ. ਐੱਸ. ਐੱਫ ਦੀ ਪਰਿਭਾਸ਼ਾ ਬਦਲੀ ਜਾ ਰਹੀ ਹੈ ...
ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇਗਾ - ਚੰਨੀ
. . .  1 day ago
ਚੰਡੀਗੜ੍ਹ, 25 ਅਕਤੂਬਰ - ਬੀ.ਐੱਸ.ਐੱਫ ਦੇ ਵਧੇ ਅਧਿਕਾਰ ਖੇਤਰ ਨੂੰ ਲੈ ਕੇ ਕੀਤੀ ਗਈ ਸਰਬ ਪਾਰਟੀ ਮੀਟਿੰਗ ਤੋਂ ਬਾਅਦ ਪ੍ਰੈੱਸ ਵਾਰਤਾ ਦੌਰਾਨ ਮੁੱਖ ਮੰਤਰੀ ਚੰਨੀ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਨੂੰ ਇਹ ਨੋਟੀਫਿਕੇਸ਼ਨ ਵਾਪਸ ...
ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ
. . .  1 day ago
ਫ਼ਾਜ਼ਿਲਕਾ, 25 ਅਕਤੂਬਰ (ਪ੍ਰਦੀਪ ਕੁਮਾਰ) - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਫ਼ਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨਾਂ ਵਲੋਂ ਸੜਕੀ ਆਵਾਜਾਈ ਰੋਕਦਿਆਂ ਧਰਨਾ ਸ਼ੁਰੂ ਕਰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 17 ਸਾਵਣ ਸੰਮਤ 552

ਸੰਗਰੂਰ

ਹਰ ਫ਼ਰੰਟ 'ਤੇ ਨਾਕਾਮ ਕੈਪਟਨ ਸਰਕਾਰ ਸ਼ਹੀਦਾਂ ਦਾ ਸਤਿਕਾਰ ਕਰਨਾ ਵੀ ਭੁੱਲੀ-ਢੀਂਡਸਾ

ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ (ਧਾਲੀਵਾਲ, ਭੁੱਲਰ, ਸੱਗੂ)-ਪੰਜਾਬ ਦੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਸੁਨਾਮ ਵਿਖੇ ਪੁੱਜ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਅਕਾਲੀ ਆਗੂ ਅਮਨਵੀਰ ਸਿੰਘ ਚੈਰੀ ਵੀ ਮੌਜੂਦ ਸਨ | ਸ਼ਹੀਦ ਊਧਮ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਵਲੋਂ ਦੇਸ਼ ਦੀ ਆਜ਼ਾਦੀ ਲਈ ਲਾਸਾਨੀ ਸ਼ਹਾਦਤ ਦਿੱਤੀ ਗਈ ਹੈ ਜਿਸ ਕਰ ਕੇ ਕੌਮ ਸਦੀਆਂ ਤੱਕ ਉਨ੍ਹਾਂ ਨੂੰ ਯਾਦ ਕਰਦੀ ਰਹੇਗੀ | ਉਨ੍ਹਾਂ ਕੈਪਟਨ ਸਰਕਾਰ ਨੂੰ ਹਰ ਫ਼ਰੰਟ 'ਤੇ ਫ਼ੇਲ੍ਹ ਕਰਾਰ ਦਿੰਦਿਆਂ ਕਿਹਾ ਕਿ ਕੈਪਟਨ ਸਰਕਾਰ ਸ਼ਹੀਦਾਂ ਦਾ ਸਤਿਕਾਰ ਕਰਨ 'ਚ ਵੀ ਅਸਫਲ ਰਹੀ ਹੈ | ਇਸ ਮੌਕੇ ਪਿ੍ਤਪਾਲ ਸਿੰਘ ਹਾਂਡਾ, ਗੁਰਚਰਨ ਸਿੰਘ ਧਾਲੀਵਾਲ, ਗੁਰਚਰਨ ਸਿੰਘ ਹਰੀਕਾ, ਗਿਆਨ ਸਿੰਘ ਸੰਧੇ, ਲਖਵਿੰਦਰ ਸਿੰਘ ਲੀਲਾ, ਕੇਵਲ ਸਿੰਘ ਸ਼ੇਰੋਂ, ਮੌਾਟੀ ਮਧਾਨ, ਪਰਮਿੰਦਰ ਸਿੰਘ ਜਾਰਜ, ਨਰਿੰਦਰ ਸਿੰਘ ਸੰਗਤੀਵਾਲਾ, ਰਵਿੰਦਰ ਗੋਰਖਾ, ਲਾਜਪਤ ਰਾਏ, ਹਰਪ੍ਰੀਤ ਸਿੰਘ ਢੀਂਡਸਾ, ਵਰਿੰਦਰਪਾਲ ਸਿੰਘ ਟੀਟੂ, ਬਲਜਿੰਦਰ ਸਿੰਘ ਲਾਡੀ, ਮਨਪ੍ਰੀਤ ਸਿੰਘ ਗਿੱਲ, ਸਤਿਗੁਰ ਸਿੰਘ ਅਤੇ ਮਨਜੀਤ ਕੌਰ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)-ਭਾਰਤ ਵਿਕਾਸ ਪ੍ਰੀਸ਼ਦ (ਸਵਾਮੀ ਵਿਵੇਕਾ ਨੰਦ) ਵਲੋਂ ਪ੍ਰੀਸ਼ਦ ਦੇ ਸਰਪ੍ਰਸਤ ਪ੍ਰੇਮ ਗੁਗਨਾਨੀ ਦੀ ਅਗਵਾਈ ਵਿਚ ਅਰੋੜ ਵੰਸ ਖਤਰੀ ਸਭਾ ਸੁਨਾਮ ਅਤੇ ਸ੍ਰੀ ਕੁੰਜ ਬਿਹਾਰੀ ਹਰੀ ਦਾਸ ਸੇਵਾ ਸੰਮਤੀ ਦੇ ਸਹਿਯੋਗ ਨਾਲ ਅੱਜ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਦੇ ਜੱਦੀ ਘਰ ਵਿਖੇ ਮੁਫ਼ਤ ਬਲੱਡ ਸ਼ੂਗਰ ਜਾਂਚ ਕੈਂਪ ਲਗਾਇਆ ਗਿਆ | ਇਸ ਸਮੇਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ਗਏ | ਇਸ ਮੌਕੇ ਵਿਕਾਸ ਬਾਂਸਲ, ਅਨਿਲ ਗੋਇਲ, ਡਾ. ਮਨੋਜ ਸਿੰਗਲਾ, ਸ਼ਵਿੰਦਰ ਸਿੰਘ ਆਨੰਦ, ਅਮਿਤ ਕੌਸ਼ਲ, ਸੰਜੀਵ ਵਰਮਾ ਅਤੇ ਅੀਭਸ਼ੇਕ ਜੈਨ ਆਦਿ ਮੌਜੂਦ ਸਨ | ਅਗਰਵਾਲ ਸਭਾ ਸੁਨਾਮ ਵਲੋਂ ਸਭਾ ਦੇ ਪ੍ਰਧਾਨ ਮਨਪ੍ਰੀਤ ਬਾਂਸਲ ਦੀ ਅਗਵਾਈ ਵਿਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਸ਼ਹੀਦ ਊਧਮ ਸਿੰਘ ਨੂੰ ਉਨ੍ਹਾਂ ਦੇ ਜੱਦੀ ਘਰ ਵਿਖੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ | ਇਸ ਸਮੇਂ ਮਨਪ੍ਰੀਤ ਬਾਂਸਲ ਨੇ ਕਿਹਾ ਕਿ ਸ਼ਹੀਦ ਊਧਮ ਸਿੰਘ ਵਰਗੇ ਯੋਧਿਆਂ ਦੀ ਕੁਰਬਾਨੀ ਸਦਕਾ ਅਸੀਂ ਅੱਜ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਉਨ੍ਹਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਅਸੀਂ ਸ਼ਹੀਦ ਊਧਮ ਸਿੰਘ ਦੀ ਜਨਮ ਭੋਂਇ ਦੇ ਵਾਸੀ ਹਾਂ | ਇਸ ਮੌਕੇ ਜਤਿੰਦਰ ਜੈਨ, ਵਿਕਰਮ ਗਰਗ, ਵੇਦ ਪ੍ਰਕਾਸ਼ ਹੋਡਲਾ, ਕਿ੍ਸ਼ਨ ਸੰਦੋਹਾ, ਹਰੀ ਦੇਵ, ਰਵੀ ਕਮਲ ਗੋਇਲ, ਗੁਰਮੇਲ ਸਿੰਘ ਗਹੀਰ ਅਤੇ ਰਾਮ ਲਾਲ ਬਾਂਸਲ ਆਦਿ ਮੌਜੂਦ ਸਨ |
ਲਹਿਰਾਗਾਗਾ, (ਗਰਗ, ਢੀਂਡਸਾ, ਗੋਇਲ)-ਲੋਕ ਚੇਤਨਾ ਮੰਚ, ਲਹਿਰਾਗਾਗਾ ਅਤੇ ਸਹਿਯੋਗੀ ਜਥੇਬੰਦੀਆਂ ਵਲੋਂ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਇਸ ਮੌਕੇ ਜਥੇਬੰਦੀਆਂ ਦੇ ਆਗੂਆਂ ਨੇ ਸ਼ਹੀਦ ਊਧਮ ਸਿੰਘ ਸਮਾਰਕ 'ਤੇ ਫੁੱਲਾਂ ਦੇ ਹਾਰ ਪਾ ਕੇ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ | ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਨਾਮਦੇਵ ਭੁਟਾਲ, ਲੋਕ ਚੇਤਨਾ ਮੰਚ ਦੇ ਸਕੱਤਰ ਮਾਸਟਰ ਹਰਭਗਵਾਨ ਗੁਰਨੇ, ਜਗਦੀਸ਼ ਪਾਪੜਾ, ਰਣਜੀਤ ਲਹਿਰਾ, ਜਗਜੀਤ ਭੁਟਾਲ, ਇੰਪਲਾਈਜ਼ ਫੈੱਡਰੇਸ਼ਨ ਪਾਵਰਕਾਮ ਦੇ ਆਗੂ ਪੂਰਨ ਸਿੰਘ ਖਾਈ, ਸਫ਼ਾਈ ਮਜਦੂਰ ਯੂਨੀਅਨ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਸਕੱਤਰ ਮਹਾਂਵੀਰ ਸਿੰਘ, ਫੀਲਡ ਵਰਕਰਜ਼ ਯੂਨੀਅਨ ਦੇ ਮੇਜਰ ਸਿੰਘ ਲਹਿਰਾ, ਨੌਜਵਾਨ ਭਾਰਤ ਸਭਾ (ਲਲਕਾਰ) ਦੇ ਰਾਜਿੰਦਰ ਸਿੰਘ ਨੇ ਸ਼ਹੀਦ ਊਧਮ ਸਿੰਘ ਦੀ ਲਾਸਾਨੀ ਸ਼ਹਾਦਤ ਦਾ ਜ਼ਿਕਰ ਕੀਤਾ |
ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ)-ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਵਿਚ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਦੀ ਅਗਵਾਈ ਵਿਚ ਕਾਲਜ ਕੈਂਪਸ ਦੀ ਲਾਇਬਰੇਰੀ ਵਿਚ ਕਲਸ਼ਾਂ ਵਿਚ ਪਈਆਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਨੂੰ ਕਾਲਜ ਦੇ ਪਿ੍ੰਸੀਪਲ ਡਾ. ਪਰਮਿੰਦਰ ਸਿੰਘ ਅਤੇ ਸਮੂਹ ਸਟਾਫ਼ ਮੈਂਬਰਜ਼ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ | ਇਸ ਮੌਕੇ ਸ੍ਰੀਮਤੀ ਰੁਪਾਲੀ ਭਾਰਦਵਾਜ (ਲਾਇਬਰੇਰੀਅਨ), ਪ੍ਰੋ. ਮੁਖਤਿਆਰ ਸਿੰਘ, ਡਾ. ਰਮਨਦੀਪ ਕੌਰ, ਪ੍ਰੋ. ਅਸ਼ਵਨੀ ਗੋਇਲ, ਪ੍ਰੋ. ਧਰਮਿੰਦਰ ਸਿੰਘ, ਪ੍ਰੋ. ਕੁਲਦੀਪ ਬਾਹੀਆ, ਰਣਜੀਤ ਸਿੰਘ ਬੱਬੀ, ਕੁਲਦੀਪ ਸਿੰਘ, ਪਰਮਜੀਤ ਸਿੰਘ ਹਾਂਡਾ, ਸ੍ਰੀਮਤੀ ਸਰੋਜ ਆਦਿ ਕਾਲਜ ਸਟਾਫ਼ ਮੈਂਬਰ ਮੌਜੂਦ ਸਨ | ਨੌਜਵਾਨ ਭਾਰਤ ਸਭਾ ਵਲੋਂ ਅੱਜ ਸ਼ਹੀਦ ਊਧਮ ਸਿੰਘ ਦੇ 81ਵੇਂ ਸ਼ਹੀਦੀ ਸਮਾਗਮ ਮੌਕੇ ਸ਼ਹਿਰ ਵਿਚ ਇੱਕ ਚੇਤਨਾ ਮਾਰਚ ਕੱਢਿਆ ਗਿਆ ਅਤੇ ਸ਼ਹੀਦ ਦੇ ਜੱਦੀ ਘਰ ਵਿਖੇ ਜਾ ਕੇ ਸ਼ਹੀਦ ਨੂੰ ਆਪਣੇ ਸ਼ਰਧਾ ਦੇ ਫ਼ੁਲ ਭੇਟ ਕੀਤੇ | ਇਸ ਮੌਕੇ ਸਭਾ ਦੇ ਆਗੂਆਂ ਨੇ ਕਿਹਾ ਕਿ ਸ਼ਹੀਦ ਕੌਮਾਂ ਦਾ ਸਰਮਾਇਆ ਹੁੰਦੇ ਹਨ ਅਤੇ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਉਨ੍ਹਾਂ ਵਲੋਂ ਦਿਖਾਏ ਗਏ ਨੇਕੀ ਦੇ ਰਸਤੇ 'ਤੇ ਚੱਲਣ ਦਾ ਪ੍ਰਣ ਕਰਨਾ ਚਾਹੀਦਾ ਹੈ |
• (ਬਾਕੀ ਸਫ਼ਾ 8 'ਤੇ)

ਅਮਨ ਅਰੋੜਾ ਵਲੋਂ ਸ਼ਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਭੇਟ

ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ (ਭੁੱਲਰ, ਧਾਲੀਵਾਲ, ਸੱਗੂ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਵਿਧਾਇਕ ਅਮਨ ਅਰੋੜਾ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਅੱਜ ਸ਼ਹੀਦ ਦੇ ਜੱਦੀ ਘਰ ਅਤੇ ਸਥਾਨਕ ਉਲੰਪਿਕ ਸਟੇਡੀਅਮ ਵਿਖੇ ਬਣੇ ਸ਼ਹੀਦੀ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 37 ਨਵੇਂ ਮਾਮਲੇ ਆਉਣ ਨਾਲ ਗਿਣਤੀ ਹੋਈ 1062

ਸੰਗਰੂਰ, 31 ਜੁਲਾਈ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ ਵਿਚ ਅੱਜ ਕੋਰੋਨਾ ਦੇ 37 ਨਵੇਂ ਮਾਮਲੇ ਆਉਣ ਨਾਲ ਜ਼ਿਲ੍ਹੇ ਵਿਚ ਕੋਰੋਨਾ ਮਾਮਲਿਆਂ ਦੀ ਕੁੱਲ ਗਿਣਤੀ 1062 ਹੋ ਗਈ ਹੈ ਜਦ ਕਿ 26 ਜਣਿਆਂ ਵਲੋਂ ਕੋਰੋਨਾ ਨੂੰ ਮਾਤ ਦੇਣ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ 814 ਹੋ ਗਈ ਹੈ ...

ਪੂਰੀ ਖ਼ਬਰ »

ਪਿੰਡ ਕਾਲਵਨਜਾਰਾ ਵਿਖੇ ਇਕ ਘਰ ਦੀ ਛੱਤ ਡਿਗੀ

ਲਹਿਰਾਗਾਗਾ, 31 ਜੁਲਾਈ (ਅਸ਼ੋਕ ਗਰਗ)-ਨੇੜਲੇ ਪਿੰਡ ਕਾਲਵਨਜਾਰਾ ਵਿਖੇ ਮੀਂਹ ਕਾਰਨ ਇਕ ਜ਼ਰੂਰਤਮੰਦ ਪਰਿਵਾਰ ਲਾਲੀ ਸਿੰਘ ਪੁੱਤਰ ਗੁਰਮੇਲ ਸਿੰਘ ਦੇ ਘਰ ਦੀ ਛੱਤ ਡਿਗ ਪਈ | ਜਦੋਂ ਛੱਤ ਡਿਗਣ ਵਾਲੀ ਸੀ ਤਾਂ ਘਰ ਦੇ ਮੈਂਬਰ ਘਰ ਤੋਂ ਬਾਹਰ ਨਿਕਲ ਆਏ | ਛੱਤ ਡਿਗਣ ਕਰਨ ਗ਼ਰੀਬ ...

ਪੂਰੀ ਖ਼ਬਰ »

ਹਵਾਲਾਤੀ ਵਲੋਂ ਖ਼ੁਦਕੁਸ਼ੀ ਕਰਨ ਦੇ ਯਤਨਾਂ ਤਹਿਤ ਥਾਣਾ ਸਿਟੀ ਵਿਚ ਮਾਮਲਾ ਦਰਜ

ਸੰਗਰੂਰ, 31 ਜੁਲਾਈ (ਅਮਨਦੀਪ ਸਿੰਘ ਬਿੱਟਾ)-ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚ ਨਜ਼ਰਬੰਦ ਇਕ ਹਵਾਲਾਤੀ ਵਲੋਂ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰਨ ਕਾਰਨ ਸਹਾਇਕ ਸੁਪਰਡੈਂਟ ਜ਼ਿਲ੍ਹਾ ਜੇਲ੍ਹ ਸੰਗਰੂਰ ਵਲੋਂ ਥਾਣਾ ਸਿਟੀ ਇਕ ਸੰਗਰੂਰ ਵਿਚ ਮਾਮਲਾ ਦਰਜ ਕੀਤੇ ਜਾਣ ਦਾ ...

ਪੂਰੀ ਖ਼ਬਰ »

¸ ਮਾਮਲਾ ਡੇਢ ਮਹੀਨੇ ਪਹਿਲਾਂ ਮਿਲੀ ਅਣਪਛਾਤੀ ਲਾਸ਼ ਦਾ ¸ ਪ੍ਰੇਮਿਕਾ ਦੇ ਘਰ ਵਾਲਿਆਂ ਨੇ ਉਤਾਰਿਆ ਸੀ ਮੌਤ ਦੇ ਘਾਟ

ਅਮਰਗੜ੍ਹ, 31 ਜੁਲਾਈ (ਸੁਖਜਿੰਦਰ ਸਿੰਘ ਝੱਲ)-ਥਾਣਾ ਅਮਰਗੜ੍ਹ ਪੁਲਿਸ ਨੇ ਜਿੱਥੇ ਪ੍ਰੇਮਿਕਾ ਦੇ ਘਰਦਿਆਂ ਵਲੋਂ ਪ੍ਰੇਮੀ ਨੂੰ ਕਤਲ ਕਰਨ ਦਾ ਮਾਮਲਾ ਦਰਜ ਕੀਤਾ ਹੈ ਉੱਥੇ ਹੀ ਡੇਢ ਮਹੀਨਾ ਪਹਿਲਾਂ ਮਿਲੀ ਅਣਪਛਾਤੀ ਲਾਸ਼ ਨੂੰ ਵੀ ਸ਼ਨਾਖ਼ਤ ਮਿਲੀ ਹੈ | ਪੁਲਿਸ ਪਾਸ ਦਰਜ ...

ਪੂਰੀ ਖ਼ਬਰ »

ਐਮਰਜੈਂਸੀ ਕੇਸਾਂ ਵਿਚ ਕੋਰੋਨਾ ਟੈਸਟ ਦੀ ਰਿਪੋਰਟ ਹੁਣ ਦੋ ਘੰਟਿਆਂ ਵਿਚ ਹੋਵੇਗੀ ਉਪਲਬਧ

ਸੰਗਰੂਰ, 31 ਜੁਲਾਈ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ)-ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਝੱਲ ਰਹੇ ਲੋਕਾਂ ਲਈ ਵੱਡੀ ਰਾਹਤ ਦੀ ਖ਼ਬਰ ਇਹ ਹੈ ਕਿ ਬੇਹੱਦ ਐਮਰਜੈਂਸੀ ਵਾਲੇ ਕੇਸਾਂ ਵਿਚ ਹੁਣ ਕੋਰੋਨਾ ਟੈਸਟ ਦੀ ਉਡੀਕ ਨਹੀਂ ਕਰਨੀ ਪਵੇਗੀ ਬਲਕਿ ਟੈਸਟ ਦੀ ਰਿਪੋਰਟ ...

ਪੂਰੀ ਖ਼ਬਰ »

ਜਜਪਾ ਆਗੂਆਂ ਨੇ ਬਰਸਾਤੀ ਪਾਣੀ ਨਾਲ ਫ਼ਸਲਾਂ ਦੇ ਹੋਏ ਨੁਕਸਾਨ ਦਾ ਲਿਆ ਜਾਇਜ਼ਾ

ਸਿਰਸਾ, 31 ਜੁਲਾਈ (ਅ.ਬ.)-ਜ਼ਿਲ੍ਹਾ ਸਿਰਸਾ ਦੇ ਕਾਲਾਂਵਾਲੀ ਸਬ ਡਿਵੀਜ਼ਨ ਦੇ ਪਿੰਡਾਂ ਵਿਚ ਬੀਤੇ ਦਿਨੀਂ ਪਏ ਭਾਰੀ ਮੀਂਹ ਦੌਰਾਨ ਕਿਸਾਨਾਂ ਦੇ ਖੇਤਾਂ ਵਿਚ ਖੜ੍ਹੀ ਨਰਮਾ, ਕਪਾਸ, ਗੁਆਰੇ ਅਤੇ ਝੋਨੇ ਆਦਿ ਫਸਲਾਂ ਵਿਚ ਬਰਸਾਤੀ ਪਾਣੀ ਭਰ ਗਿਆ ਸੀ | ਜਿਸ ਨਾਲ ਹੌਲੀ-ਹੌਲੀ ...

ਪੂਰੀ ਖ਼ਬਰ »

ਮੁਨਸ਼ੀ ਪ੍ਰੇਮਚੰਦ ਦੀ ਜੈਅੰਤੀ ਅਤੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸਮਾਗਮ

ਸਿਰਸਾ, 31 ਜੁਲਾਈ (ਅ.ਬ.)-ਹਰਿਆਣਾ ਪ੍ਰਗਤੀਸ਼ੀਲ ਲੇਖਕ ਸੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਵਲੋਂ ਮੁਨਸ਼ੀ ਪ੍ਰੇਮਚੰਦ ਦੀ ਜੈਅੰਤੀ ਅਤੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਸਮਾਗਮ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਸਮਾਗਮ ਦੌਰਾਨ ...

ਪੂਰੀ ਖ਼ਬਰ »

ਰਾਜਵਿੰਦਰ ਕੌਰ ਖ਼ਾਲਸਾ ਬਣੀ ਬਲਾਕ ਮੂਣਕ ਦੀ ਪ੍ਰਧਾਨ

ਮੂਣਕ, 31 ਜੁਲਾਈ (ਭਾਰਦਵਾਜ, ਸਿੰਗਲਾ)- ਵੱਖ-ਵੱਖ ਪਿੰਡਾਂ ਵਿਚ ਕੰਮ ਕਰਦੀਆਂ ਆਸ਼ਾ ਵਰਕਰਜ਼ ਤੇ ਫੈਸਿਲੀਟੇਟਰ ਵਲੋਂ ਸੂਬਾ ਪ੍ਰਧਾਨ ਕਿਰਨਦੀਪ ਕੌਰ ਪੰਜੋਲਾ ਦੀ ਅਗਵਾਈ ਹੇਠ ਆਸ਼ਾ ਵਰਕਰਜ਼ ਯੂਨੀਅਨ ਦੀ ਚੋਣ ਕੀਤੀ ਗਈ ਜਿਸ ਵਿਚ ਪ੍ਰਧਾਨ ਰਾਜਵਿੰਦਰ ਕੌਰ ਖ਼ਾਲਸਾ ...

ਪੂਰੀ ਖ਼ਬਰ »

ਢੀਂਡਸਾ ਨੇ ਲਵਪ੍ਰੀਤ ਸਿੰਘ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ

ਧਰਮਗੜ੍ਹ, 31 ਜੁਲਾਈ (ਗੁਰਜੀਤ ਸਿੰਘ ਚਹਿਲ)-ਸਥਾਨਕ ਕਸਬੇ ਨੇੜਲੇ ਪਿੰਡ ਰੱਤਾਖੇੜਾ ਦੇ ਨੌਜਵਾਨ ਗ੍ਰੰਥੀ ਲਵਪ੍ਰੀਤ ਸਿੰਘ ਜਿਸ ਦੀ ਬੀਤੇ ਦਿਨੀਂ ਕੌਮੀ ਜਾਂਚ ਏਜੰਸੀ ਵਲੋਂ ਕੀਤੀ ਜਾਂਚ ਤੋਂ ਬਾਅਦ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਮੌਤ ਹੋ ਗਈ ਸੀ ਦੇ ਪਰਿਵਾਰ ...

ਪੂਰੀ ਖ਼ਬਰ »

ਵਣ ਮਹਾਂਉਤਸਵ ਮਨਾਇਆ

ਮਹਿਲਾਂ ਚੌਕ, 31 ਜੁਲਾਈ (ਸੁਖਵੀਰ ਸਿੰਘ ਢੀਂਡਸਾ)-ਕੌਮੀ ਸੇਵਾ ਯੋਜਨਾ ਇਕਾਈ ਸਰਕਾਰੀ ਸੀਨੀ. ਸੈਕੰਡਰੀ ਸਕੂਲ ਮਹਿਲਾਂ ਵਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਅਰੁਨ ਕੁਮਾਰ ਅਤੇ ਪਿ੍ੰਸੀਪਲ ਇਕਦੀਸ਼ ਕੌਰ ਦੀ ਰਹਿਨੁਮਾਈ ਹੇਠ ਵਾਤਾਵਰਨ ਨੂੰ ਹਰਿਆ-ਭਰਿਆ ਬਣਾਉਣ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਾ ਕੇ ਸ਼ਹੀਦ ਊਧਮ ਸਿੰਘ ਨੂੰ ਭੇਟ ਕੀਤੀਆਂ ਸ਼ਰਧਾਂਜਲੀਆਂ

ਸਿਰਸਾ, 31 ਜੁਲਾਈ (ਅ.ਬ.)-ਸਿਰਸਾ ਜ਼ਿਲ੍ਹਾ ਦੇ ਪਿੰਡ ਸੰਗਰਸਾਧਾਂ ਵਿਖੇ ਸਥਿਤ ਡੇਰਾ ਬਾਬਾ ਭੂਮਣ ਸ਼ਾਹਾ ਸ਼ਹੀਦ ਊਧਮ ਸਿੰਘ ਦਾ ਸ਼ਹੀਦੀ ਦਿਵਸ ਖ਼ੂਨਦਾਨ ਕੈਂਪ ਲਾ ਕੇ ਸ਼ਹੀਦ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ | ਇਸ ਖ਼ੂਨਦਾਨ ਕੈਂਪ ਦਾ ਉਦਘਾਟਨ ਡਿਪਟੀ ...

ਪੂਰੀ ਖ਼ਬਰ »

ਪੱਤਰਕਾਰਾਂ ਤੇ ਪੁਲਿਸ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ

ਮਲੇਰਕੋਟਲਾ, 31 ਜੁਲਾਈ (ਪਾਰਸ ਜੈਨ)-ਕੋਰੋਨਾ ਮਹਾਂਮਾਰੀ ਦੌਰਾਨ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਫ਼ਰੰਟ ਲਾਈਨ 'ਤੇ ਰਹਿ ਕੇ ਕੰਮ ਕਰਨ ਵਾਲੇ ਮੀਡੀਆ ਅਤੇ ਪੁਲਿਸ ਕਰਮਚਾਰੀਆਂ ਵਲੋਂ ਨਿਭਾਏ ਗਏ ਸ਼ਲਾਘਾਯੋਗ ਰੋਲ ਨੂੰ ਮੱਦੇਨਜ਼ਰ ਰੱਖਦਿਆਂ ਸਥਾਨਕ ਮਹਾਂਵੀਰ ...

ਪੂਰੀ ਖ਼ਬਰ »

ਰਾਂਝਾ ਬਖ਼ਸ਼ੀ ਐਸ.ਸੀ. ਮੋਰਚਾ ਦੇ ਸੂਬਾ ਜਨਰਲ ਸਕੱਤਰ ਬਣੇ

ਸੰਗਰੂਰ, 31 ਜੁਲਾਈ (ਧੀਰਜ ਪਸ਼ੌਰੀਆ)-ਭਾਜਪਾ ਦੇ ਸੀਨੀਅਰ ਆਗੂ ਰਾਂਝਾ ਬਖ਼ਸ਼ੀ ਨੂੰ ਭਾਜਪਾ ਐਸ.ਸੀ. ਮੋਰਚਾ ਦੇ ਸੂਬਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ | ਅੱਜ ਸੰਗਰੂਰ ਪੁੱਜਣ 'ਤੇ ਉਨ੍ਹਾਂ ਨੂੰ ਭਾਜਪਾ ਦੇ ਸੀਨੀਅਰ ਆਗੂ ਸਤਵੰਤ ਸਿੰਘ ਪੂਨੀਆ ਅਤੇ ਜ਼ਿਲ੍ਹਾ ਪ੍ਰਧਾਨ ...

ਪੂਰੀ ਖ਼ਬਰ »

ਐੱਸ.ਕੇ. ਪੋਲਟਰੀ ਫਾਰਮ ਨੂੰ ਸਰਬੋਤਮ ਪੁਰਸਕਾਰ

ਲੌਾਗੋਵਾਲ, 31 ਜੁਲਾਈ (ਵਿਨੋਦ, ਖੰਨਾ)-ਐੱਸ.ਕੇ. ਪੋਲਟਰੀ ਫਾਰਮ ਲੌਾਗੋਵਾਲ ਨੂੰ ਪੋਲਟਰੀ ਫਾਰਮਰਾਂ ਦੀ ਕੌਮਾਂਤਰੀ ਪੱਧਰ ਦੀ ਸੰਸਥਾ ਸ੍ਰੀ ਨਿਵਾਸਾ ਹਾਈਲਾਈਨ ਵਲੋਂ ਉੱਤਰੀ ਭਾਰਤ ਦਾ ਸਰਬੋਤਮ ਪੋਲਟਰੀ ਫਾਰਮ ਪੁਰਸਕਾਰ ਪ੍ਰਾਪਤ ਹੋਇਆ ਹੈ | ਸ੍ਰੀ ਨਿਵਾਸਾ ਹਾਈਲਾਈਨ ...

ਪੂਰੀ ਖ਼ਬਰ »

ਰੋਸ ਪ੍ਰਦਰਸ਼ਨ ਕੀਤਾ

ਮੂਲੋਵਾਲ, 31 ਜੁਲਾਈ (ਰਤਨ ਸਿੰਘ ਭੰਡਾਰੀ)-ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਨ 'ਤੇ ਪਿੰਡ ਅਲਾਲ ਵਿਖੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਜਾਰੀ ਐਸ.ਸੀ ਵਿਦਿਆਰਥੀਆਂ ਤੋਂ ਫ਼ੀਸਾਂ ਵਸੂਲਣ ਦੇ ਫੁਰਮਾਨ ਿਖ਼ਲਾਫ਼ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ) ਦੀ ...

ਪੂਰੀ ਖ਼ਬਰ »

ਸੀਵਰੇਜ ਪਾਈਪ ਲਾਇਨਾਂ ਦੀ ਸਹੀ ਤਰੀਕੇ ਨਾਲ ਸਫ਼ਾਈ ਨਾ ਹੋਣ ਕਾਰਨ ਗਲੀ-ਗਲੀ ਹੁੰਦਾ ਹੈ ਸੀਵਰੇਜ ਓਵਰ ਫਲੋਅ

ਸੰਗਰੂਰ, 31 ਜੁਲਾਈ (ਧੀਰਜ ਪਸ਼ੌਰੀਆ)-ਵਿਰਾਸਤੀ ਸ਼ਹਿਰ ਸੰਗਰੂਰ ਜਿਥੇ ਵਿਕਾਸ ਦੇ ਨਾਂਅ 'ਤੇ ਕਰੋੜਾਂ ਰੁਪਈਆ ਖ਼ਰਚ ਹੋ ਚੁੱਕਿਆ ਹੈ ਅਤੇ ਹੋ ਰਿਹਾ ਹੈ ਵਿਚ ਅਜੇ ਤੱਕ ਸੀਵਰੇਜ ਦੀ ਸਹੀ ਤਰੀਕੇ ਨਾਲ ਨਿਕਾਸੀ ਅਤੇ ਪੀਣ ਵਾਲੇ ਪਾਣੀ ਦੀ ਉਪਲਬਧਤਾ ਵਰਗੀਆਂ ਮੂਲ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਵੈਬੀਨਾਰ

ਲੌਾਗੋਵਾਲ, 31 ਜੁਲਾਈ (ਵਿਨੋਦ, ਖੰਨਾ)-ਬਾਬਾ ਫ਼ਰੀਦ ਮੈਮੋਰੀਅਲ ਐਜੂਕੇਸ਼ਨ ਐਾਡ ਵੈੱਲਫੇਅਰ ਸੁਸਾਇਟੀ ਲੌਾਗੋਵਾਲ ਅਤੇ ਸ਼ਹੀਦ ਊਧਮ ਸਿੰਘ ਹੈਲਪਿੰਗ ਹੈਂਡ ਫਾਊਾਡੇਸ਼ਨ ਕੈਨੇਡਾ ਦੇ ਸਹਿਯੋਗ ਨਾਲ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੈਬੀਨਾਰ ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਜਾਗਰੂਕ ਕੈਂਪ 4 ਨੂੰ

ਮੂਣਕ, 31 ਜੁਲਾਈ (ਸਿੰਗਲਾ, ਭਾਰਦਵਾਜ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਬਲਾਕ ਮੂਣਕ ਦੀ ਮੀਟਿੰਗ ਹੋਈ | ਸ਼ਹੀਦ ਊਧਮ ਸਿੰਘ ਦੀ ਸ਼ਹੀਦੀ ਨੂੰ ਸਮਰਪਤਿ ਯੂਨੀਅਨ ਵਲੋਂ 22 ਜੁਲਾਈ ਤੋਂ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਸਾਰੇ ਜ਼ਿਲ੍ਹੇ ਵਿਚ ...

ਪੂਰੀ ਖ਼ਬਰ »

ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬੂਟੇ ਲਗਾਏ

ਜਖੇਪਲ, 31 ਜੁਲਾਈ (ਮੇਜਰ ਸਿੰਘ ਸਿੱਧੂ)-ਪਿੰਡ ਜਖੇਪਲ ਵਿਖੇ ਸ਼ਹੀਦ ਊਧਮ ਸਿੰਘ ਦੇ 80ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਐਨ.ਆਰ.ਆਈ. ਸਪੋਰਟਸ ਐਾਡ ਵੈੱਲਫੇਅਰ ਕਲੱਬ ਚਾਓਬਾਸ ਅਤੇ ਰੁਸਤਮੇ ਹਿੰਦ ਪਹਿਲਵਾਨ ਪੂਰਨ ਸਿੰਘ ਵੈੱਲਫੇਅਰ ਸਪੋਰਟਸ ਕਲੱਬ ਵਲੋਂ ਪਿੰਡ ਜਖੇਪਲ ...

ਪੂਰੀ ਖ਼ਬਰ »

ਗੈਸਟ ਫੈਕਲਟੀ ਅਧਿਆਪਕਾਂ ਦੀਆਂ ਇਕ ਸਾਲ ਤੋਂ ਰੁਕੀਆਂ ਤਨਖ਼ਾਹਾਂ ਦੇ ਮੁੱਦੇ ਨੇ ਫੜਿਆ ਤੂਲ

ਸੰਗਰੂਰ, 31 ਜੁਲਾਈ (ਧੀਰਜ ਪਸ਼ੌਰੀਆ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਅਧੀਨ ਪੇਂਡੂ ਖੇਤਰਾਂ ਵਿਚ ਚਲ ਰਹੇ ਕਾਲਜਾਂ ਵਿਚ ਕੰਮ ਕਰਦੇ ਕਰੀਬ 130 ਗੈਸਟ ਫੈਕਲਟੀ ਅਧਿਆਪਕਾਂ ਨੂੰ ਇਕ ਸਾਲ ਤੋਂ ਤਨਖ਼ਾਹ ਨਾ ਮਿਲਣ ਦੇ ਮੁੱਦੇ ਨੇ ਹੁਣ ਪੂਰਾ ਤੂਲ ਫੜ ਲਿਆ ਹੈ | ਦਰ ਦਰ ਆਪਣੀਆਂ ...

ਪੂਰੀ ਖ਼ਬਰ »

ਦੁਕਾਨਦਾਰ ਹਦਾਇਤਾਂ ਦੀ ਪਾਲਣਾ ਕਰਨ-ਜੀਵਨ ਜੋਤ ਕੌਰ

ਲਹਿਰਾਗਾਗਾ, 31 ਜੁਲਾਈ (ਅਸ਼ੋਕ ਗਰਗ)-ਐਸ. ਡੀ. ਐਮ. ਲਹਿਰਾਗਾਗਾ ਮੈਡਮ ਜੀਵਨ ਜੋਤ ਕੌਰ ਨੇ ਪੰਜਾਬ ਸਰਕਾਰ ਵਲੋਂ ਰੱਖੜੀ ਦੇ ਤਿਉਹਾਰ ਸਮੇਂ ਹਲਵਾਈਆਂ ਦੀਆਂ ਦੁਕਾਨਾਂ ਨੰੂ ਐਤਵਾਰ ਵਾਲੇ ਦਿਨ ਖੁੱਲ੍ਹੀਆਂ ਰੱਖਣ ਦੀ ਇਜ਼ਾਜਤ ਦਿੱਤੀ ਹੈ ਅਤੇ ਨਾਲ ਹੀ ਇਹ ਹਦਾਇਤ ਵੀ ਜਾਰੀ ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੇ ਰਾਸ਼ਨ ਘੋਟਾਲੇ ਦਾ ਭਾਜਪਾ ਕਰੇਗੀ ਪਰਦਾਫਾਸ਼-ਜਤਿੰਦਰ ਕਾਲੜਾ

ਸੁਨਾਮ ਊਧਮ ਸਿੰਘ ਵਾਲਾ, 31 ਜੁਲਾਈ (ਭੁੱਲਰ, ਧਾਲੀਵਾਲ)-ਭਾਰਤੀ ਜਨਤਾ ਪਾਰਟੀ ਦੇ ਸੂਬਾ ਸੈੱਲ ਕੋਆਰਡੀਨੇਟਰ ਜਤਿੰਦਰ ਕਾਲੜਾ ਨੇ ਅੱਜ ਸੁਨਾਮ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਪੱਤਰਕਾਰਾਂ ਨਾਲ ...

ਪੂਰੀ ਖ਼ਬਰ »

¸ ਮਾਮਲਾ ਮਾਰਕਿਟ ਕਮੇਟੀ ਦੇ ਸਾਬਕਾ ਚੇਅਰਮੈਨ ਨੂੰ ਫਿਰੌਤੀ ਦੇ ਕੇ ਕਤਲ ਕਰਵਾਉਣ ਦੀ ਸਾਜਿਸ਼ ਦਾ ¸ ਇਕ ਐਨ.ਆਰ.ਆਈ. ਸਮੇਤ ਦੋ ਵਿਅਕਤੀਆਂ ਿਖ਼ਲਾਫ਼ ਮੁਕੱਦਮਾ ਦਰਜ

ਧੂਰੀ, 31 ਜੁਲਾਈ (ਸੰਜੇ ਲਹਿਰੀ, ਦੀਪਕ)-ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਚੇਅਰਮੈਨ ਸ੍ਰੀ ਸੁਖਪਾਲ ਸ਼ਰਮਾ ਨੂੰ ਸਿਆਸੀ ਰੰਜਸ਼ ਦੇ ਚੱਲਦਿਆਂ ਫਿਰੌਤੀ ਦੇ ਕੇ ਕਤਲ ਕਰਵਾਉਣ ਦੀ ਸਾਜ਼ਿਸ਼ ਨੂੰ ਥਾਣਾ ਸਦਰ ਧੂਰੀ ਅਧੀਨ ਪੈਂਦੀ ਪੁਲਿਸ ਚੌਕੀ ਭਲਵਾਨ ਦੀ ਪੁਲਿਸ ਵਲੋਂ ...

ਪੂਰੀ ਖ਼ਬਰ »

ਚੂਰਾ ਪੋਸਤ ਸਮੇਤ 2 ਨੌਜਵਾਨ ਕਾਬੂ

ਸਿਰਸਾ, 31 ਜੁਲਾਈ (ਅ.ਬ.)-ਜ਼ਿਲ੍ਹਾ ਸਿਰਸਾ ਦੇ ਪਿੰਡ ਫੱਗੂ ਵਿਚ ਥਾਣਾ ਰੋੜੀ ਪੁਲਿਸ ਨੇ ਗਸ਼ਤ ਅਤੇ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੂੰ 4 ਕਿੱਲੋ ਚੂਰਾ ਪੋਸਤ ਸਮੇਤ ਕਾਬੂ ਕੀਤਾ ਹੈ | ਫੜ੍ਹੇ ਗਏ ਨੌਜਵਾਨਾਂ ਦੀ ਪਛਾਣ ਚਾਨਣ ਸਿੰਘ ਵਾਸੀ ਫੱਗੂ ਅਤੇ ...

ਪੂਰੀ ਖ਼ਬਰ »

ਢੀਂਡਸਾ ਨੇ ਮੌਲਾ ਨਾਲ ਕੀਤਾ ਦੁੱਖ ਸਾਂਝਾ

ਜਖੇਪਲ, 31 ਜੁਲਾਈ (ਮੇਜਰ ਸਿੰਘ ਸਿੱਧੂ)-ਸਾਬਕਾ ਵਿੱਤ ਮੰਤਰੀ ਪੰਜਾਬ ਅਤੇ ਹਲਕਾ ਵਿਧਾਇਕ ਲਹਿਰਾਗਾਗਾ ਪਰਮਿੰਦਰ ਸਿੰਘ ਢੀਂਡਸਾ ਨੇ ਪਿੰਡ ਜਖੇਪਲ ਹੰਬਲਬਾਸ ਵਿਖੇ ਉੱਘੇ ਸੀਨੀਅਰ ਅਕਾਲੀ ਵਰਕਰ ਚੰਦ ਸਿੰਘ (ਮੌਲਾ) ਦੀ ਮਾਤਾ ਬਲਵੀਰ ਕੌਰ ਦੇ ਦਿਹਾਂਤ 'ਤੇ ਉਨ੍ਹਾਂ ਦੇ ਘਰ ...

ਪੂਰੀ ਖ਼ਬਰ »

ਅਕਾਲੀ-ਭਾਜਪਾ ਗੱਠਜੋੜ ਦੇ ਆਗੂ ਸੰਗਰੂਰ ਦਾ ਮਾਹੌਲ ਖ਼ਰਾਬ ਕਰਨ ਤੋਂ ਬਾਜ਼ ਆਉਣ- ਪਰਮਿੰਦਰ ਸ਼ਰਮਾ

ਸੰਗਰੂਰ, 31 ਜੁਲਾਈ (ਅਮਨਦੀਪ ਸਿੰਘ ਬਿੱਟਾ)-ਸੀਨੀਅਰ ਕਾਂਗਰਸੀ ਆਗੂ ਪਰਮਿੰਦਰ ਸ਼ਰਮਾ ਨੇ ਕਿਹਾ ਕਿ ਅਕਾਲੀ ਭਾਜਪਾ ਗੱਠਜੋੜ ਦੇ ਆਗੂ ਸੌੜੀ ਰਾਜਨੀਤੀ ਦਾ ਸਹਾਰਾ ਲੈ ਕੇ ਸੰਗਰੂਰ ਦਾ ਮਾਹੌਲ ਖ਼ਰਾਬ ਕਰਨ ਦੀਆਂ ਭਾਵੇਂ ਲੱਖ ਕੋਸ਼ਿਸ਼ਾਂ ਕਰਨ ਪਰ ਸੰਗਰੂਰ ਦੀ ਜਨਤਾ ...

ਪੂਰੀ ਖ਼ਬਰ »

ਸੰਗਰੂਰ ਦੀ ਨਵੀਂ ਵਾਰਡਬੰਦੀ ਨੰੂ ਲੈ ਕੇ ਕਾਂਗਰਸੀ ਆਗੂ ਲੋਕਾਂ ਨੰੂ ਕਰ ਰਹੇ ਹਨ ਗੁਮਰਾਹ-ਬਾਬੂ ਗਰਗ

ਸੰਗਰੂਰ, 31 ਜੁਲਾਈ (ਦਮਨਜੀਤ ਸਿੰਘ)-ਸੰਗਰੂਰ ਤੋਂ ਸਾਬਕਾ ਵਿਧਾਇਕ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਹੈ ਕਿ ਸੰਗਰੂਰ ਦੇ ਕਾਂਗਰਸੀ ਆਗੂ ਸ਼ਹਿਰ ਦੀ ਨਵੀਂ ਵਾਰਡਬੰਦੀ ਦਾ ਡਰਾਮਾ ਕਰ ਕੇ ਸੰਗਰੂਰ ਵਾਸੀਆਂ ਨੰੂ ਗੁਮਰਾਹ ਕਰ ਰਹੇ ਹਨ ਤਾਂ ਜੋ ਪੰਜਾਬ ਵਿਚਲੀ ਕੈਪਟਨ ...

ਪੂਰੀ ਖ਼ਬਰ »

ਸੁਖਬੀਰ ਵਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰ ਕੇ ਆਗੂਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ-ਝਨੇੜੀ, ਨੰਦਗੜ੍ਹ

ਭਵਾਨੀਗੜ੍ਹ, 31 ਜੁਲਾਈ (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਵਲੋਂ ਸੋਸ਼ਲ ਮੀਡੀਆ ਦੀ ਦੁਰਵਰਤੋਂ ਕਰ ਕੇ ਸੀਨੀਅਰ ਅਕਾਲੀ ਆਗੂਆਂ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹ ਵਿਚਾਰ ਸ਼ੋ੍ਰਮਣੀ ਅਕਾਲੀ ...

ਪੂਰੀ ਖ਼ਬਰ »

ਬੈਂਸ ਨੇ ਗਿੱਲ ਨੂੰ ਹਲਕਾ ਸੁਨਾਮ ਦਾ ਇੰਚਾਰਜ ਕੀਤਾ ਨਿਯੁਕਤ

ਲੌਾਗੋਵਾਲ, 31 ਜੁਲਾਈ (ਸ.ਸ.ਖੰਨਾ, ਵਿਨੋਦ)-ਪਿਛਲੇ ਕਾਫੀ ਸਮੇਂ ਤੋਂ ਲੋਕ ਇਨਸਾਫ਼ ਪਾਰਟੀ ਦੇ ਅੰਦਰ ਕੰਮ ਕਰ ਰਹੇ ਸਰਗਰਮ ਵਰਕਰ ਜਗਜੀਤ ਸਿੰਘ ਗਿੱਲ ਨੂੰ ਅੱਜ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਜਗਦੇਵ ਸਿੰਘ ਭੁੱਲਰ ਦੀ ਅਗਵਾਈ ਹੇਠ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ...

ਪੂਰੀ ਖ਼ਬਰ »

ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੇ 12 ਵਿਦਿਆਰਥੀਆਂ ਨੇ ਲਏ 98 ਫ਼ੀਸਦੀ ਤੋਂ ਵੱਧ ਅੰਕ

ਸੰਗਰੂਰ 31 ਜੁਲਾਈ (ਸੁਖਵਿੰਦਰ ਸਿੰਘ ਫੁੱਲ)-ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬਾਰ੍ਹਵੀਂ ਜਮਾਤ ਦੇ ਨਤੀਜੇ ਦੀ ਘੋਸ਼ਣਾ ਕੀਤੀ ਗਈ ਸੀ, ਇਨ੍ਹਾਂ ਨਤੀਜਿਆਂ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 12 ਵਿਦਿਆਰਥੀਆਂ ਨੇ 98 ਫ਼ੀਸਦੀ ...

ਪੂਰੀ ਖ਼ਬਰ »

2 ਧਿਰਾਾ ਵਿਚ ਲੜਾਈ, ਸ਼ਹਿਰ 'ਚ ਦਹਿਸ਼ਤ ਦਾ ਮਾਹੌਲ

ਦਿੜ੍ਹਬਾ ਮੰਡੀ, 31 ਜੁਲਾਈ (ਹਰਬੰਸ ਸਿੰਘ ਛਾਜਲੀ)-ਦਿੜ੍ਹਬਾ ਸ਼ਹਿਰ ਦੀ ਮੰਡੀ ਵਿਚ ਦੋ ਧੜਿਆਂ ਵਿਚ ਲੜਾਈ ਹੋਣ 'ਤੇ ਪੁਲਿਸ ਥਾਣਾ ਦਿੜ੍ਹਬਾ ਵਿਖੇ ਕਰੀਬ ਇਕ ਦਰਜਨ ਵਿਅਕਤੀਆਂ ਿਖ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ¢ ਦੋਨੋਂ ਧਿਰਾਂ ਵਿਚ ਲੜਾਈ ਹੋਣ ਨਾਲ ਸ਼ਹਿਰ ਵਿਚ ...

ਪੂਰੀ ਖ਼ਬਰ »

ਬਹੁਜਨ ਸਮਾਜ ਪਾਰਟੀ ਦੀ ਹਲਕਾ ਪੱਧਰੀ ਮੀਟਿੰਗ

ਕੌਹਰੀਆਂ, 31 ਜੁਲਾਈ (ਮਾਲਵਿੰਦਰ ਸਿੰਘ ਸਿੱਧੂ)-ਸਰਕਾਰੀ ਹਸਪਤਾਲ ਕੌਹਰੀਆਂ ਨੂੰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤਹਿਤ ਬੰਦ ਕਰਨ ਦੀਆਂ ਸਾਜ਼ਿਸ਼ਾਂ ਹਨ | ਜਿਸ ਤਹਿਤ ਇੱਥੋਂ ਡਾਕਟਰਾਂ ਦੀ ਬਦਲੀ ਕੀਤੀ ਜਾ ਰਹੀ ਹੈ | ਇਹ ਵਿਚਾਰ ਰਣ ਸਿੰਘ ਮਹਿਲਾਂ ਸੀਨੀਅਰ ਆਗੂ ...

ਪੂਰੀ ਖ਼ਬਰ »

ਢੀਂਡਸਾ ਮਿਸ਼ਨ ਅੰਦੋਲਨ ਪੰਜਾਬ ਨੂੰ ਦਿਵਾਏਗਾ ਬਾਦਲਾਂ ਤੇ ਕਾਂਗਰਸ ਤੋਂ ਮੁਕਤੀ-ਰਾਮੂਵਾਲੀਆ

ਤਰਨ ਤਾਰਨ, 31 ਜੁਲਾਈ (ਲਾਲੀ ਕੈਰੋਂ)- ਜੇਕਰ ਪੰਜਾਬ ਦੇ ਪਿਛਲੇ ਦਹਾਕਿਆਂ ਦੌਰਾਨ ਹੋਏ ਤਰਸਯੋਗ ਹਾਲਾਤ ਦੀ ਗੱਲ ਕਰੀਏ ਤਾਂ ਪੰਜਾਬ ਦਾ ਸਭ ਤੋਂ ਵੱਧ ਘਾਣ ਤੇ ਨੁਕਸਾਨ ਬਾਦਲ ਪਰਿਵਾਰ ਨੇ ਕੀਤਾ ਹੈ ਤੇ ਇਸ ਪਰਿਵਾਰ ਨੇ ਸ਼ਹੀਦਾਂ ਦੇ ਖੂਨ ਨਾਲ ਸਿੰਜੇ ਸ਼੍ਰੋਮਣੀ ਅਕਾਲੀ ਦਲ ...

ਪੂਰੀ ਖ਼ਬਰ »

¸ ਮਾਮਲਾ ਪਤੀ-ਪਤਨੀ ਦੇ ਝਗੜੇ ਸਬੰਧੀ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦਾ¸ ਚੌਕੀ ਬਡਰੁੱਖਾਂ ਅੱਗੇ ਮਜ਼ਦੂਰ ਯੂਨੀਅਨ ਦੇ ਆਗੂਆਂ ਅਤੇ ਵਰਕਰਾਂ ਵਲੋਂ ਰੋਸ ਧਰਨਾ

ਮਸਤੂਆਣਾ ਸਾਹਿਬ, 31 ਜੁਲਾਈ (ਦਮਦਮੀ)-ਨੇੜਲੇ ਪਿੰਡ ਬਡਰੁੱਖਾਂ ਵਿਖੇ ਪਤੀ-ਪਤਨੀ ਦੇ ਹੋਏ ਆਪਸੀ ਘਰੇਲੂ ਲੜਾਈ-ਝਗੜੇ ਦੌਰਾਨ ਪਤਨੀ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ | ਉਧਰ ਪਤਨੀ ਵਲੋਂ ਪੁਲਿਸ ਨੂੰ ਕੀਤੀ ਸ਼ਿਕਾਇਤ ਦੌਰਾਨ ਕੋਈ ਕਾਰਵਾਈ ਨਾ ਕਰਨ 'ਤੇ ਪੁਲਿਸ ...

ਪੂਰੀ ਖ਼ਬਰ »

ਨਾਜਾਇਜ਼ ਪਿਸਤੌਲ ਅਤੇ ਤਿੰਨ ਕਾਰਤੂਸਾਂ ਸਮੇਤ 2 ਨੌਜਵਾਨ ਕਾਬੂ

ਸਿਰਸਾ, 31 ਜੁਲਾਈ (ਅ.ਬ.)-ਜ਼ਿਲ੍ਹਾ ਸਿਰਸਾ ਦੀ ਕਾਲਾਂਵਾਲੀ ਸੀ.ਆਈ.ਏ. ਪੁਲਿਸ ਦੀ ਟੀਮ ਨੇ ਗਸਤ ਅਤੇ ਚੈਕਿੰਗ ਦੇ ਦੌਰਾਨ ਮਹੱਤਵਪੂਰਨ ਸੂਚਨਾ ਦੇ ਆਧਾਰ ਉੱਤੇ ਕਾਰਵਾਈ ਕਰਦੇ ਹੋਏ ਪਿੰਡ ਪਿਪਲੀ ਖੇਤਰ ਤੋਂ ਦੋ ਨੌਜਵਾਨਾਂ ਨੂੰ 315 ਬੋਰ ਦੇ ਨਜਾਇਜ਼ ਪਿਸਤੌਲ ਅਤੇ ਤਿੰਨ ...

ਪੂਰੀ ਖ਼ਬਰ »

ਵੱਖ-ਵੱਖ ਆਗੂਆਂ ਵਲੋਂ ਸ਼ਹੀਦ ਊਧਮ ਸਿੰਘ ਨੰੂ ਸ਼ਰਧਾਂਜਲੀਆਂ ਭੇਟ

¸ (ਸਫ਼ਾ 5 ਦੀ ਬਾਕੀ) ¸ ਇਸ ਮੌਕੇ ਰੁਪਿੰਦਰ ਚੌਦਾਂ ਸਭਾ ਦੇ ਮੈਂਬਰ ਆਦਿ ਹਾਜ਼ਰ ਸਨ | ਇਸੇ ਤਰ੍ਹਾਂ ਕਾਂਗਰਸ ਦੀ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਅਤੇ ਕਾਂਗਰਸ ਦੇ ਸੂਬਾ ਸਕੱਤਰ ਹਰਮਨ ਦੇਵ ਸਿੰਘ ਬਾਜਵਾ ਨੇ ਸ਼ਹੀਦ ਊਧਮ ਸਿੰਘ ਦੇ ਸਮਾਰਕ 'ਤੇ ਜਾ ਕੇ ਸ਼ਹੀਦ ਨੂੰ ...

ਪੂਰੀ ਖ਼ਬਰ »

ਅਧਿਆਪਕ ਆਗੂ ਨੇ ਕੌਮੀ ਸਿੱਖਿਆ ਨੀਤੀ ਦਾ ਕੀਤਾ ਕਰੜਾ ਵਿਰੋਧ

ਸੰਗਰੂਰ, 31 ਜੁਲਾਈ (ਅਮਨਦੀਪ ਸਿੰਘ ਬਿੱਟਾ)-ਅਧਿਆਪਕ ਯੋਗਤਾ ਪ੍ਰੀਖਿਆ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕ ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾ ਨੇ ਕਿਹਾ ਕਿ ਕੌਮੀ ਸਿੱਖਿਆ ਨੀਤੀ-2020 ਪ੍ਰਤੀ ਅਧਿਆਪਕ ਵਰਗ ਵਿਚ ਰੋਸ ਹੈ | ਉਨ੍ਹਾਂ ਕਿਹਾ ਕਿ ਕੌਮੀ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX