ਸਮਰਾਲਾ, 31 ਜੁਲਾਈ (ਕੁਲਵਿੰਦਰ ਸਿੰਘ)-ਗ਼ਰੀਬ ਤੇ ਦਲਿਤ ਸਮਾਜ ਉੱਪਰ ਸੂਬੇ ਦੀ ਕਾਂਗਰਸ ਸਰਕਾਰ ਵਲੋਂ ਕੀਤੇ ਜਾ ਰਹੇ ਧੱਕੇ ਤੇ ਝੂਠੇ ਲਾਰਿਆਂ ਵਿਰੁੱਧ 5 ਅਗਸਤ ਨੂੰ ਪਿੰਡ-ਪਿੰਡ ਪੱਧਰੀ ਰੋਸ ਮੁਜ਼ਾਹਰਿਆਂ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕੇ ਸਮਰਾਲਾ ਦੇ ਮੁੱਖ ਸੇਵਾਦਾਰ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਸਾਬਕਾ ਵਿਧਾਇਕ ਜਗਜੀਵਨ ਸਿੰਘ ਖੀਰਨੀਆਂ ਵਲੋਂ ਪਾਰਟੀ ਦੇ ਮੁੱਖ ਦਫ਼ਤਰ 'ਚ ਸਾਂਝੇ ਤੌਰ 'ਤੇ ਮੀਟਿੰਗ ਕੀਤੀ ਗਈ | ਇਸ ਮੀਟਿੰਗ ਦੌਰਾਨ ਉਨ੍ਹਾਂ ਵਲੋਂ ਮੁੱਖ ਮੁੱਦਿਆਂ 'ਤੇ ਵਿਚਾਰ-ਵਟਾਂਦਰੇ ਕੀਤੇ ਗਏ | ਪੰਜਾਬ ਸਰਕਾਰ ਵਲੋਂ ਐੱਸ. ਸੀ ਤੇ ਬੀ. ਸੀ. ਵਿੰਗ ਦੇ ਵਿਦਿਆਰਥੀਆਂ ਨੂੰ ਵਜ਼ੀਫ਼ੇ ਨਾ ਦੇਣ ਸਬੰਧੀ ਤੇ ਨੀਲੇ ਕਾਰਡ, ਰਾਸ਼ਨ ਘੁਟਾਲੇ ਸਬੰਧੀ, ਬਿਜਲੀ ਦੇ ਬਿੱਲਾਂ 'ਚ ਅਥਾਹ ਵਾਧੇ ਵਾਪਸ ਲੈਣ ਸਬੰਧੀ, ਕੱਟੀਆਂ ਗਈਆਂ ਪੈਨਸ਼ਨਾਂ ਬਹਾਲ ਕਰਾਉਣ ਤੋਂ ਇਲਾਵਾ ਬਕਾਏ ਦੇ ਨੋਟਿਸ ਵਾਪਸ ਲੈਣ ਸਬੰਧੀ, ਗ਼ਰੀਬ ਲੋਕਾਂ ਨੂੰ ਮੁਫ਼ਤ ਇਲਾਜ ਦੀ ਸਹੂਲਤ ਬੰਦ ਕੀਤੇ ਜਾਣ ਿਖ਼ਲਾਫ਼ ਅਤੇ ਕੀਤੇ ਵਾਅਦਿਆਂ ਮੁਤਾਬਕ ਸ਼ਗਨ ਸਕੀਮ 51000 ਰੁ: ਦੇਣ ਸਬੰਧੀ ਹਲਕੇ ਦੇ ਸਰਕਲ ਪ੍ਰਧਾਨਾਂ ਅਤੇ ਐੱਸ. ਸੀ. ਅਤੇ ਬੀ. ਸੀ. ਵਿੰਗਾਂ ਦੇ ਵਰਕਰਾਂ ਦੀਆਂ ਡਿਊਟੀਆਂ ਲਗਾਈਆ ਗਈਆਂ ਤਾਂ ਜੋ ਹਰੇਕ ਪਿੰਡ 'ਚ ਰੋਸ ਮੁਜ਼ਾਹਰੇ ਕੀਤੇ ਜਾਣਗੇ ਤਾਂ ਜੋ ਦਲਿਤ ਸਮਾਜ ਤੇ ਗ਼ਰੀਬਾਂ ਨੂੰ ਸਰਕਾਰ ਵਲੋਂ ਕੀਤੇ ਝੂਠੇ ਵਾਅਦਿਆਂ ਨੂੰ ਯਾਦ ਕਰਵਾਇਆ ਜਾਵੇ | ਇਸ ਮੌਕੇ ਯੂਥ ਕੋਰ ਕਮੇਟੀ ਮੈਂਬਰ ਪਰਮਜੀਤ ਸਿੰਘ ਢਿੱਲੋਂ, ਹਰਬੰਸ ਸਿੰਘ ਭਰਥਲਾ, ਅਮਰੀਕ ਸਿੰਘ ਹੇੜੀਆਂ, ਹਰਦੀਪ ਸਿੰਘ ਬਹਿਲੋਲਪੁਰ, ਕੁਲਦੀਪ ਸਿੰਘ ਜਾਤੀਵਾਲ, ਭਗਵਾਨ ਸਿੰਘ ਰੁਪਾਲੋਂ, ਜਸਪਾਲ ਸਿੰਘ ਜੱਜ, ਹਰਜੀਤ ਸਿੰਘ ਸ਼ੇਰੀਆ, ਡਾ. ਪਰਵਿੰਦਰ ਸਿੰਘ ਬੱਲੀ, ਜਗਜੀਤ ਸਿੰਘ ਮਾਂਗਟ, ਹਰਪ੍ਰੀਤ ਸਿੰਘ ਬਾਲਿਓ, ਅਜਮੇਰ ਸਿੰਘ ਖੱਟਰਾਂ, ਮਨਦੀਪ ਸਿੰਘ, ਗੁਰਮੀਤ ਸਿੰਘ ਅਤੇ ਹਰਜੋਤ ਸਿੰਘ ਆਦਿ ਹਜ਼ਾਰ ਸਨ |
ਖੰਨਾ, 31 ਜੁਲਾਈ (ਹਰਜਿੰਦਰ ਸਿੰਘ ਲਾਲ)-ਬੀਤੇ ਦਿਨੀਂ ਅਲੋੜ 'ਚ ਲੋਹੇ ਦੇ ਭਰੇ ਸਰੀਏ ਦੇ ਟਰੱਕ ਨੂੰ ਕਥਿੱਤ ਰੂਪ 'ਚ ਹਥਿਆਰਾਂ ਦੇ ਬਲ 'ਤੇ ਲੁੱਟਣ ਦੇ ਮਾਮਲੇ 'ਚ ਅੱਜ ਲੁਧਿਆਣਾ ਸੈਸ਼ਨ ਕੋਰਟ ਨੇ ਚਾਰਾਂ ਕਥਿਤ ਦੋਸ਼ੀਆਂ ਗਗਨ ਬਾਂਸਲ, ਭਰਾ ਰਾਕੇਸ਼ ਬਾਂਸਲ ਮੰਡੀ ...
ਖੰਨਾ, 31 ਜੁਲਾਈ (ਹਰਜਿੰਦਰ ਸਿੰਘ ਲਾਲ)-ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੀ ਅਸੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ¢ ਕਿਉਂਕਿ ਸਾਡੇ ਸ਼ਹੀਦਾਂ ਨੇ ਬੇਮਿਸਾਲ ਕੁਰਬਾਨੀਆਂ ਕਰਕੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ¢ ਇਹ ਗੱਲ ਅੱਜ ਇੱਥੇ ਸ਼੍ਰੋਮਣੀ ਅਕਾਲੀ ਦਲ ...
ਜੌੜੇਪੁਲ ਜਰਗ, 31 ਜੁਲਾਈ (ਪਾਲਾ ਰਾਜੇਵਾਲੀਆ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਤੇ ਜੱਟ ਮਹਾਂ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਿੰਦਰ ਸਿੰਘ ਲੱਖਾ ਨੇ ਵੱਧ ਰਹੇ ਸਿਆਸੀ ਰੁਝੇਵਿਆਂ ਦੇ ਮੱਦੇਨਜ਼ਰ ਹਰਮਨਦੀਪ ਰੌਣੀ ਨੂੰ ਆਪਣਾ ਸਿਆਸੀ ਸਕੱਤਰ ਨਿਯੁਕਤ ਕੀਤਾ | ...
ਖੰਨਾ, 31 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਸਿਵਲ ਹਸਪਤਾਲ 'ਚ 26 ਜੁਲਾਈ ਨੂੰ ਲਏ ਗਏ ਸੈਂਪਲਾਂ 'ਚੋਂ ਰਹਿੰਦੇ 5 ਸੈਂਪਲਾਂ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ¢ ਜਿਸ ਵਿਚ ਅਮਲੋਹ ਰੋਡ ਦੇ ਇਕੋਂ ਪਰਿਵਾਰ ਦੇ 4 ਮੈਂਬਰ ਸ਼ਾਮਲ ਹਨ, ਜਿਨ੍ਹਾਂ 'ਚ 58 ਸਾਲਾ ਬਜ਼ੁਰਗ, 58 ਸਾਲਾ ...
ਬੀਜਾ,31 ਜੁਲਾਈ (ਅਵਤਾਰ ਸਿੰਘ ਜੰਟੀ ਮਾਨ)-ਪਿਛਲੇ ਦਿਨੀਂ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜੇ 'ਚ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਹਿੜੂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ ਹੈ | ਪੱਤਰਕਾਰਾਂ ਨੂੰ ਜਾਣਕਾਰੀ ...
ਖੰਨਾ, 31 ਜੁਲਾਈ (ਹਰਜਿੰਦਰ ਸਿੰਘ ਲਾਲ)-ਪੰਜਾਬ ਸਰਕਾਰ ਵਲੋਂ ਪੁਲਿਸ ਮਹਿਕਮੇ ਦੀਆਂ ਕੀਤੀਆਂ ਬਦਲੀਆਂ 'ਚ ਰਾਜਪੁਰਾ ਸਬ ਡਵੀਜ਼ਨ ਤੋਂ ਬਦਲ ਕੇ ਆਏ ਮਨਪ੍ਰੀਤ ਸਿੰਘ ਖੰਨਾ ਦੇ ਐਸ. ਪੀ. ਆਈ. ਲਾਏ ਗਏ ਹਨ¢ ਪਹਿਲਾਂ ਖੰਨਾ ਦੇ ਐਸ .ਪੀ.ਆਈ. ਵਜੋਂ ਡਿਊਟੀ ਨਿਭਾਅ ਰਹੇ ਜਗਵਿੰਦਰ ...
ਖੰਨਾ, 31 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਹਲਕੇ ਦੇ ਨਵ ਨਿਯੁਕਤ ਅਬਜ਼ਰਵਰ ਅਨਿਲ ਸ਼ੁਕਲਾ ਦਾ ਬਲਾਕ ਸੰਮਤੀ ਦਫ਼ਤਰ ਵਿਖੇ ਸਵਾਗਤ ਕੀਤਾ ਗਿਆ | ਬਲਾਕ ਸੰਮਤੀ ਦੇ ਚੇਅਰਮੈਨ ਸਤਨਾਮ ਸਿੰਘ ਸੋਨੀ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਨੇ ...
ਬੀਜਾ, 31 ਜੁਲਾਈ (ਕਸ਼ਮੀਰਾ ਸਿੰਘ ਬਗ਼ਲੀ)-ਦਿੱਲੀ ਦੀ ਅਰਵਿੰਦਰ ਕੇਜਰੀਵਾਲ ਦੀ ਸਰਕਾਰ ਵਲੋਂ ਡੀਜ਼ਲ 'ਤੇ ਵੈਟ ਘਟਾਉਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਬੀ. ਕੇ. ਯੂ. (ਲੱਖੋਵਾਲ) ਦੇ ਸੂਬਾ ਮੀਤ ਪ੍ਰਧਾਨ ਜਸਵੰਤ ਸਿੰਘ ਬੀਜਾ ਨੇ ਬੀਜਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ...
ਮਲੌਦ, 31 ਜੁਲਾਈ (ਨਿਜ਼ਾਮਪੁਰ/ ਚਾਪੜਾ)- ਕੇਂਦਰ ਦੀ ਭਾਜਪਾ ਤੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਆਪਣੀਆਂ ਏਜੰਸੀਆਂ ਰਾਹੀਂ ਕਾਲੇ ਕਾਨੂੰਨ ਤਹਿਤ ਪੰਜਾਬ ਭਰ 'ਚ ਸਿੱਖ ਨੌਜਵਾਨਾਂ ਦੀ ਆਏ ਦਿਨ ਹੋ ਰਹੀ ਫੜੋ ਫੜੀ ਸਬੰਧੀ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਕੌਮੀ ...
ਖੰਨਾ/ਬੀਜਾ, 31 ਜੁਲਾਈ (ਹਰਜਿੰਦਰ ਸਿੰਘ ਲਾਲ/ਅਵਤਾਰ ਸਿੰਘ ਜੰਟੀ ਮਾਨ)-ਕੇਂਦਰੀ ਸਰਕਾਰ ਵਲੋਂ ਜਾਰੀ ਕੀਤੇ ਕਿਸਾਨ ਮਾਰੂ ਆਰਡੀਨੈਂਸਾਂ ਖਿਲਾਫ ਵਿਆਪਕ ਪੱਧਰ 'ਤੇ ਰੋਸ ਪ੍ਰਗਟ ਕਰਨ ਲਈ ਪਿੰਡ ਪਿੰਡ ਨਾਅਰੇ ਲਿਖਣ ਦੀ ਮੁਹਿੰਮ ਚਲਾਈ ਜਾ ਰਹੀ ਹੈ¢
ਇਹ ਜਾਣਕਾਰੀ ਭਾਰਤੀ ...
ਖੰਨਾ, 31 ਜੁਲਾਈ (ਹਰਜਿੰਦਰ ਸਿੰਘ ਲਾਲ)-ਖੰਨਾ ਪ੍ਰਮੁੱਖ ਸ਼ਰਾਬ ਠੇਕੇਦਾਰ ਗੁਰਸ਼ਰਨ ਸਿੰਘ ਗੋਗੀਆ ਤੇ ਪੰਜਾਬ ਦੇ ਡਿਪਟੀ ਐਡਵੋਕੇਟ ਜਨਰਲ ਅਮਰਜੀਤ ਕੌਰ ਖੁਰਾਨਾ ਦੇ ਮਾਤਾ ਤੇ ਉੱਘੇ ਸ਼ਰਾਬ ਠੇਕੇਦਾਰ ਸੋਹਣ ਸਿੰਘ ਗੋਗੀਆ ਦੀ ਪਤਨੀ ਪਰਮਜੀਤ ਕੌਰ ਅਕਾਲ ਚਲਾਣਾ ਕਰ ਗਏ ...
ਖੰਨਾ, 31 ਜੁਲਾਈ (ਮਨਜੀਤ ਸਿੰਘ ਧੀਮਾਨ)-ਵਾਤਾਵਰਨ ਨੂੰ ਸਾਫ਼ ਸੁਥਰਾ ਬਣਾਉਣ ਦੇ ਮਕਸਦ ਨਾਲ ਸ਼ੁਰੂ ਕੀਤੀਆਂ ਮੁਹਿੰਮਾਂ ਤਹਿਤ ਅੱਜ ਵਾਰਡ ਨੰਬਰ 17 ਵਿਖੇ ਨਰਿੰਦਰ ਕੌਰ ਲੋਹਟ ਤੇ ਬਲਵੰਤ ਸਿੰਘ ਲੋਹਟ ਵਲੋਂ ਫਲਦਾਰ ਤੇ ਛਾਂ ਵਾਲੇ 100 ਬੂਟੇ ਲਗਾਏ ਗਏ¢ ਉਨ੍ਹਾਂ ਨਾਲ ਇਲਾਕਾ ...
ਖੰਨਾ, 31 ਜੁਲਾਈ (ਹਰਜਿੰਦਰ ਸਿੰਘ ਲਾਲ/ਮਨਜੀਤ ਸਿੰਘ ਧੀਮਾਨ)-ਸ਼ਹੀਦ ਊਧਮ ਸਿੰਘ ਸੁਨਾਮ ਦੇ 81ਵੇਂ ਸ਼ਹੀਦੀ ਦਿਵਸ ਮੌਕੇ ਵਾਰਡ ਨੰਬਰ 5 ਵਿਖੇ ਉੱਘੇ ਸਮਾਜ ਸੇਵੀ ਅਤੇ ਕਾਂਗਰਸੀ ਆਗੂ ਰਣਜੀਤ ਸਿੰਘ ਰਾਣਾ ਦੀ ਅਗਵਾਈ ਹੇਠ ਸ਼ਹੀਦ ਨੂੰ ਸ਼ਰਧਾਂਜਲੀਆਂ ਦਿੱਤੀਆਂ ਗਈਆਂ¢ ਇਸ ...
ਰਾੜਾ ਸਾਹਿਬ, 31 ਜੁਲਾਈ (ਸਰਬਜੀਤ ਸਿੰਘ ਬੋਪਾਰਾਏ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਹਰਿਆਵਲ ਦਸਤੇ ਹਲਕਾ ਪਾਇਲ ਦੇ ਯੂਥ ਅਕਾਲੀ ਦਲ ਵਰਕਰਾਂ ਨੇ ਹਲਕਾ ਇੰਚਾਰਜ ਈਸ਼ਰ ਸਿੰਘ ਮਿਹਰਬਾਨ ਨਾਲ ਸੀਨੀਅਰ ਯੂਥ ਆਗੂ ਰਿੰਮੀ ਘੁਡਾਣੀ ਦੀ ਅਗਵਾਈ ਹੇਠ ਮੀਟਿੰਗ ਕੀਤੀ | ਈਸ਼ਰ ਸਿੰਘ ...
ਅਹਿਮਦਗੜ੍ਹ, 31 ਜੁਲਾਈ (ਪੁਰੀ)-ਟੈਕਨੀਕਲ ਸਰਵਿਸਜ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ 66 ਕੇ. ਵੀ. ਗਰਿੱਡ ਅਹਿਮਦਗੜ੍ਹ ਵਿਖੇ ਰੈਲੀ ਕੀਤੀ ਗਈ | ਸਕੱਤਰ ਸਰਕਲ ਰਣਜੀਤ ਸਿੰਘ ਤੇ ਮੰਡਲ ਪ੍ਰਧਾਨ ਸੁਖਚਰਨਜੀਤ ਦੀ ਅਗਵਾਈ 'ਚ ਹੋਈ ਰੈਲੀ 'ਚ ਮੋਬਾਈਲ ਭੱਤੇ 'ਚ ਕੀਤੀ ...
ਬੀਜਾ, 31 ਜੁਲਾਈ (ਅਵਤਾਰ ਸਿੰਘ ਜੰਟੀ ਮਾਨ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਡਿਪਾਰਟਮੈਂਟ ਆਫ਼ ਸਾਇੰਸ ਅਤੇ ਟੈਕਨਾਲੋਜੀ ਨਵੀਂ ਦਿੱਲੀ ਦੇ ਸਹਿਯੋਗ ਸਦਕਾ ਪਿੰਡ ਮੰਡਿਆਲਾ ਕਲਾਂ ਵਿਖੇ ਫੁੱਲਾਂ ਦੀ ਖੇਤੀ ਦੇ ਮਾਹਿਰ ਡਾ.ਰਾਜੇਸ਼ ਕੁਮਾਰ ਦੂਬੇ ...
ਡੇਹਲੋਂ, 31 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਵਲੋਂ ਮਾਰਕੀਟ ਕਮੇਟੀ ਕਿਲ੍ਹਾ ਰਾਏਪੁਰ ਦੇ ਚੇਅਰਮੈਨ ਰਣਜੀਤ ਸਿੰਘ ਮਾਂਗਟ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX