ਸਾਨ ਫਰਾਂਸਿਸਕੋ, 31 ਜੁਲਾਈ (ਐੱਸ.ਅਸ਼ੋਕ ਭੌਰਾ)- ਅਮਰੀਕਾ ਦੇ ਮਨੁੱਖੀ ਅਧਿਕਾਰਾਂ ਲਈ ਲੰਬੀ ਲੜਾਈ ਲੜਨ ਵਾਲੇ ਪਹਿਲੇ ਅਫ਼ਰੀਕੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਅਤੇ ਲੋਕ ਆਗੂ ਜੌਹਨ ਲੇਵਿਸ ਦਾ ਪਿਛਲੇ ਦਿਨੀਂ ਦਿਹਾਂਤ ਹੋ ਗਿਆ ਸੀ | ਉਸ ਦੇ ਸ਼ਰਧਾਂਜਲੀ ਸਮਾਗਮ 'ਚ ਦੇਸ਼ ਦੇ ਚੋਟੀ ਦੇ ਨੇਤਾਵਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਟਰੰਪ ਵਲੋਂ ਇਸ ਸਮਾਗਮ ਨੂੰ ਅਣਗੌਲ਼ਿਆਂ ਕਰਨ ਕਰਕੇ ਨਵੀਂ ਚਰਚਾ ਛਿੜ ਗਈ ਹੈ, ਟਰੰਪ ਨੇ ਸਮਾਗਮ 'ਚ ਸ਼ਿਰਕਤ ਨਾ ਕਰਕੇ ਸਿਰਫ਼ ਫੈਡਰਲ ਚੋਣਾਂ ਨੂੰ ਅੱਗੇ ਪਾਉਣ ਅਤੇ ਹੋਰ ਮਸਲਿਆਂ ਦੀ ਹੀ ਰਟ ਲਾਈ ਰੱਖੀ | ਇੱਥੇ ਦੱਸਣਯੋਗ ਹੈ ਕਿ ਜੌਹਨ ਲੇਵਿਸ 1987 ਤੋਂ ਆਪਣੀ ਮੌਤ ਤੱਕ ਜਾਰਜੀਆ ਤੋਂ ਹਾਊਸ ਆਫ਼ ਰਿਪਰਜ਼ੈਂਟੇਟਿਵ ਦੇ ਮੈਂਬਰ ਰਹੇ | ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜਾਰਜ ਡਬਲਯੂ. ਬੁਸ਼ ਅਤੇ ਬਿਲ ਕਲਿੰਟਨ ਨੇ ਮਾਸਕ ਪਹਿਨ ਕੇ ਅਟਲਾਂਟਾ ਦੇ ਐਬਨੇਜਰ ਬੈਪਟਿਸਟ ਚਰਚ 'ਚ ਸ਼ਿਰਕਤ ਕੀਤੀ | ਇਕ ਮਨੁੱਖੀ ਅਧਿਕਾਰ ਨੇਤਾ ਅਤੇ ਡੈਮੋਕਰੈਟਿਕ ਹਾਊਸ ਮੈਂਬਰ ਨੂੰ ਸਦੀਵੀ ਅਲਵਿਦਾ ਕਹਿਣ ਲਈ ਸ਼ਰਧਾਂਜਲੀਆਂ ਦਿੱਤੀਆਂ, ਜਿਸ ਨੇ ਸਾਰੀ ਜ਼ਿੰਦਗੀ ਤਬਦੀਲੀ, ਤਰੱਕੀ ਅਤੇ ਉਮੀਦ ਦਾ ਪ੍ਰਚਾਰ ਕੀਤਾ, ਜਦਕਿ ਦੂਜੇ ਪਾਸੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਘਰ ਹੀ ਰਹੇ | ਤਿੰਨ ਸਾਬਕਾ ਰਾਸ਼ਟਰਪਤੀਆਂ 'ਚੋਂ ਕਿਸੇ ਨੇ ਵੀ ਆਪਣੇ ਗ਼ੈਰ-ਹਾਜ਼ਰ ਉੱਤਰਾਧਿਕਾਰੀ ਟਰੰਪ ਦਾ ਜ਼ਿਕਰ ਨਹੀਂ ਕੀਤਾ, ਪਰ ਇਹ ਵੀ ਸੱਚ ਹੈ ਕਿ ਹਰ ਇਕ ਨੇ ਉਸ ਨੂੰ ਬਹੁਤ ਧਿਆਨ 'ਚ ਰੱਖਿਆ | ਬੁਸ਼ ਨੇ ਕਿਹਾ ਕਿ ਜੌਹਨ ਲੇਵਿਸ ਹਮੇਸ਼ਾ ਅੰਦਰ ਵੱਲ ਨਹੀਂ, ਬਾਹਰ ਵੱਲ ਵੇਖਦਾ ਸੀ | ਭਾਵ ਉਹ ਆਪਣੇ ਲਈ ਕੁਝ ਨਹੀਂ ਸੀ ਸੋਚਦਾ, ਹਮੇਸ਼ਾ ਲੋਕਾਂ ਦੇ ਹੱਕਾਂ ਦੀ ਗੱਲ ਕਰਦਾ ਸੀ | ਬਿਲ ਕਲਿੰਟਨ ਨੇ ਕਿਹਾ ਕਿ ਲੇਵਿਸ ਇੱਥੇ ਇਕ ਮਿਸ਼ਨ 'ਤੇ ਸੀ ਜੋ ਨਿੱਜੀ ਇੱਛਾਵਾਂ ਨਾਲੋਂ ਬਹੁਤ ਵੱਡਾ ਸੀ | ਓਬਾਮਾ ਨੇ ਲੇਵਿਸ ਬਾਰੇ ਕਿਹਾ ਕਿ ਉਸ ਨੇ ਸਾਡੇ 'ਚ ਵਿਸ਼ਵਾਸ ਕੀਤਾ ਤਾਂ ਵੀ ਜਦੋਂ ਅਸੀਂ ਆਪਣੇ ਆਪ 'ਚ ਵਿਸ਼ਵਾਸ ਨਹੀਂ ਸੀ ਕਰਦੇ | ਸਾਬਕਾ ਰਾਸ਼ਟਰਪਤੀਆਂ ਨੇ ਸਿਆਸੀ ਬਿਆਨਬਾਜ਼ੀ ਤੋਂ ਪਰੇ ਰਹਿੰਦਿਆਂ ਲੁਈਸ ਦੀ ਅਮਰੀਕੀ ਨੂੰ ਦੇਣ ਅਤੇ ਉਸ ਦੇ ਸੰਘਰਸ਼ ਬਾਰੇ ਹੀ ਵਿਚਾਰ ਸਾਂਝੇ ਕੀਤੇ |
ਨਵੀਂ ਦਿੱਲੀ, 31 ਜੁਲਾਈ (ਏਜੰਸੀ)- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖ਼ੁਦਕੁਸ਼ੀ ਮਾਮਲੇ 'ਚ ਹਵਾਲਾ ਮਾਮਲਾ ਦਰਜ ਕਰ ਲਿਆ ਹੈ | ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕੇਂਦਰੀ ਜਾਂਚ ਏਜੰਸੀ ਨੇ ਆਪਣੀ ...
ਸਿਆਟਲ, 31 ਜੁਲਾਈ (ਹਰਮਨਪ੍ਰੀਤ ਸਿੰਘ)- ਵਾਸ਼ਿੰਗਟਨ ਸੂਬੇ ਦੇ ਅਟਾਰਨੀ ਜਨਰਲ ਬੋਬ ਫਰਗੂਸਨ ਨੇ ਅੱਜ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਜਾਰੀ ਬਿਆਨ ਜਿਸ 'ਚ ਉਨ੍ਹਾਂ ਕੱਲ੍ਹ ਕਿਹਾ ਸੀ ਕਿ 'ਮੇਲ-ਇਨ ਬੈਲਟ' 'ਚ ਵੱਡੀ ਪੱਧਰ 'ਤੇ ਧੋਖਾਧੜੀ ਹੋ ਸਕਦੀ ਹੈ ਦਾ ਸਖ਼ਤ ਵਿਰੋਧ ...
ਸੈਕਰਾਮੈਂਟੋ, (ਹੁਸਨ ਲੜੋਆ ਬੰਗਾ)- ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਟਵੀਟ ਕਰਕੇ ਨਵੰਬਰ 'ਚ ਹੋ ਰਹੀਆਂ ਰਾਸ਼ਟਰਪਤੀ ਚੋਣਾਂ ਅੱਗੇ ਪਾਉਣ ਦਾ ਸੁਝਾਅ ਦਿੱਤਾ ਪਰ ਬਾਅਦ 'ਚ ਉਹ ਆਪਣੇ ਸੁਝਾਅ ਤੋਂ ਪਿੱਛੇ ਹਟਦੇ ਹੋਏ ਨਜ਼ਰ ਆਏ | ਉਨ੍ਹਾਂ ਨੇ ਇਕ ਟਵੀਟ 'ਚ ਕਿਹਾ ਕਿ ਕੋਰੋਨਾ ...
ਸਾਨ ਫਰਾਂਸਿਸਕੋ, 31 ਜੁਲਾਈ (ਐੱਸ.ਅਸ਼ੋਕ ਭੌਰਾ)¸ ਅਮਰੀਕਾ ਦੀ ਰਾਸ਼ਟਰਪਤੀ ਚੋਣ ਲਈ ਮੌਜੂਦਾ ਰਾਸ਼ਟਰਪਤੀ ਟਰੰਪ ਦੇ ਮਜ਼ਬੂਤ ਵਿਰੋਧੀ ਉਮੀਦਵਾਰ ਜੋਏ ਬਿਡੇਨ ਨੇ ਭਾਰਤੀ ਅਮਰੀਕੀਆਂ ਨੂੰ ਆਕਿ੍ਸ਼ਤ ਕਰਨ ਦੇ ਮਕਸਦ ਨਾਲ ਆਪਣੀ ਚੋਣ ਪ੍ਰਚਾਰ ਮੁਹਿੰਮ ਨੂੰ ਸ਼ੁਰੂ ਕਰਨ ...
ਸੈਕਰਾਮੈਂਟੋ, 31 ਜੁਲਾਈ (ਹੁਸਨ ਲੜੋਆ ਬੰਗਾ)- 2012 ਦੀਆਂ ਰਾਸ਼ਟਰਪਤੀ ਚੋਣਾਂ 'ਚ ਰਿਪਬਲਿਕਨ ਉਮੀਦਵਾਰ ਹਰਮਨ ਕੇਨ ਕੋਰੋਨਾ ਹੱਥੋਂ ਹਾਰ ਗਿਆ ਅਤੇ ਬੀਤੇ ਦਿਨ ਉਸ ਦੀ ਮੌਤ ਹੋ ਗਈ | ਕੇਨ ਦੀ ਵੈੱਬਸਾਈਟ ਦੇ ਐਡੀਟਰ ਡੈਨ ਕਾਲਾਬਰੇਸ ਨੇ ਲਿਖਿਆ ਹੈ ਕਿ ਹਰਮਨ ਕੇਨ-ਸਾਡਾ ਬੌਸ, ...
ਸਾਨ ਫਰਾਂਸਿਸਕੋ, 31 ਜੁਲਾਈ (ਐੱਸ ਅਸ਼ੋਕ ਭੌਰਾ) 5 ਅਗਸਤ ਨੂੰ ਅਯੁੱਧਿਆ 'ਚ ਭਗਵਾਨ ਰਾਮ ਚੰਦਰ ਦੇ ਮੰਦਰ ਦਾ ਨੀਂਹ ਪੱਥਰ ਰੱਖਣ ਦੇ ਇਤਿਹਾਸਕ ਮੌਕੇ 'ਤੇ ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿਖੇ 3-ਡੀ ਵੱਡੀਆਂ ਸਕਰੀਨਾਂ 'ਤੇ ਭਗਵਾਨ ਰਾਮ ਚੰਦਰ ਦੀਆਂ ਤਸਵੀਰਾਂ ਦਿਖਾਈਆਂ ...
ਸੈਕਰਾਮੈਂਟੋ, 31 ਜੁਲਾਈ (ਹੁਸਨ ਲੜੋਆ ਬੰਗਾ)- ਪਹਿਲਾ ਕੁੱਤਾ ਜਿਸ 'ਚ ਕੋਰੋਨਾ ਦੇ ਲੱਛਣ ਪਾਏ ਗਏ ਸਨ, ਦੀ ਮੌਤ ਹੋ ਗਈ | 7 ਸਾਲਾ ਜਰਮਨ ਸ਼ੈਫਰਡ ਅਪ੍ਰੈਲ 'ਚ ਬਿਮਾਰ ਹੋਇਆ ਸੀ | ਨੈਸ਼ਨਲ ਜਿਓਗਰਾਫ਼ਿਕ ਮੈਗਜ਼ੀਨ ਅਨੁਸਾਰ ਕੁੱਤੇ ਦਾ ਮਾਲਕ ਰਾਬਰਟ ਮਹਨੀ ਵੀ ਬਿਮਾਰ ਹੋ ਗਿਆ ...
ਨਵੀਂ ਦਿੱਲੀ, 31 ਜੁਲਾਈ (ਏਜੰਸੀ)- ਇਕ ਟੀ.ਵੀ. ਚੈਨਲ 'ਚ ਕੰਮ ਕਰਨ ਵਾਲੀ ਐਾਕਰ ਪਿ੍ਆ ਜੁਨੇਜਾ ਨੇ ਖ਼ੁਦਕੁਸ਼ੀ ਕਰ ਲਈ ਹੈ | ਰਿਪੋਰਟਾਂ ਮੁਤਾਬਿਕ ਅਜੇ ਇਹ ਸਾਫ਼ ਨਹੀਂ ਹੈ ਕਿ ਉਸ ਨੇ ਇਹ ਕਦਮ ਕਿਉਂ ਚੁੱਕਿਆ | ਪਿ੍ਆ ਪਹਿਲਾਂ ਇਕ ਰਾਸ਼ਟਰੀ ਨਿਊਜ਼ ਚੈਨਲ 'ਚ ਕੰਮ ਕਰਦੀ ਸੀ, ਪਰ ...
ਟੋਰਾਂਟੋ, 31 ਜੁਲਾਈ (ਸਤਪਾਲ ਸਿੰਘ ਜੌਹਲ)- ਕੈਨੇਡਾ ਵਿਖੇ ਪੁਲਿਸ ਨੇ ਓਨਟਾਰੀਓ ਭਰ 'ਚ ਅਤੇ ਖ਼ਾਸ ਤੌਰ 'ਤੇ ਟੋਰਾਂਟੋ ਖੇਤਰ 'ਚ ਗੱਡੀਆਂ ਦੀਆਂ ਡੀਲਰਸ਼ਿਪ ਅੰਦਰੋਂ ਮਹਿੰਗੀਆਂ ਗੱਡੀਆਂ ਚੋਰੀ ਕਰਨ ਦੇ ਇਕ ਸਰਗਰਮ ਗਰੋਹ ਦਾ ਭਾਂਡਾ ਭੰਨਣ ਦਾ ਦਾਅਵਾ ਕੀਤਾ ਹੈ¢ ਬੀਤੇ ਕੁਝ ...
ਟੋਰਾਂਟੋ, 31 ਜੁਲਾਈ (ਸਤਪਾਲ ਸਿੰਘ ਜੌਹਲ)- ਕੋਰੋਨਾ ਵਾਇਰਸ ਦੀਆਂ ਰੁਕਾਵਟਾਂ ਦੌਰਾਨ ਕੈਨੇਡਾ ਦੇ ਇਮੀਗ੍ਰਾਂਟ ਵੀਜ਼ਾ (ਪੱਕਾ ਵੀਜ਼ਾ) ਧਾਰਕਾਂ ਨੂੰ ਇਮੀਗ੍ਰੇਸ਼ਨ ਮੰਤਰਾਲੇ ਵਲੋਂ ਰਾਹਤ ਦਿੱਤੀ ਗਈ ਹੈ¢ 18 ਮਾਰਚ 2020 ਤੋਂ ਪਹਿਲਾਂ ਮਿਲੇ ਪੱਕੇ ਵੀਜ਼ਾ ਦੇ ਧਾਰਕਾਂ ਨੂੰ ...
ਸਾਨ ਫਰਾਂਸਿਸਕੋ, 31 ਜੁਲਾਈ (ਐੱਸ.ਅਸ਼ੋਕ ਭੌਰਾ) ਕੋਰੋਨਾ ਮਹਾਂਮਾਰੀ ਨੇ ਸਮੁੱਚੇ ਵਿਸ਼ਵ ਨੂੰ ਆਪਣੀ ਗਿ੍ਫ਼ਤ 'ਚ ਲਿਆ ਹੋਇਆ ਹੈ ਅਤੇ ਇਸ ਦੇ ਬੁਰੇ ਪ੍ਰਭਾਵ ਵੀ ਹੁਣ ਸਾਹਮਣੇ ਆ ਰਹੇ ਹਨ | ਜਿੱਥੇ ਹੋਰ ਵਪਾਰਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਉੱਥੇ ਹੁਣ ਖਾਣ-ਪੀਣ ...
ਕੈਲਗਰੀ, 31 ਜੁਲਾਈ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਦੀ ਮੁੱਖ ਸਿਹਤ ਅਫ਼ਸਰ ਡਾ. ਡੀਨਾ ਹਿਨਸ਼ੌਅ ਨੇ ਕਿਹਾ ਹੈ ਕਿ ਭਾਵੇਂ ਕਿ ਸੂਬੇ ਭਰ 'ਚ ਮਾਸਕ ਪਾਉਣ ਨੂੰ ਜ਼ਰੂਰੀ ਨਹੀਂ ਕੀਤਾ ਗਿਆ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਲੋਕ ਅਵੇਸਲੇ ਹੋ ਜਾਣ ਅਤੇ ਉਨ੍ਹਾਂ ਸੂਬਾ ...
ਕੈਲਗਰੀ, 31 ਜੁਲਾਈ (ਹਰਭਜਨ ਸਿੰਘ ਢਿੱਲੋਂ)- ਕੱਲ੍ਹ ਸਨਿੱਚਰਵਾਰ ਤੋਂ ਕੈਲਗਰੀ ਅਤੇ ਐਡਮਿੰਟਨ 'ਚ ਸਾਰੀਆਂ ਜਨਤਕ ਥਾਵਾਂ, ਟਰਾਂਜ਼ਿਟ ਬੱਸਾਂ ਅਤੇ ਰੇਲ ਗੱਡੀਆਂ, ਟੈਕਸੀਆਂ ਅਤੇ ਕਿਰਾਏ 'ਤੇ ਲਈਆਂ ਗੱਡੀਆਂ 'ਚ ਮਾਸਕ ਪਾਉਣਾ ਜ਼ਰੂਰੀ ਹੋ ਰਿਹਾ ਹੈ¢ ਸਾਰੇ ਵਪਾਰਕ ...
ਕੈਲਗਰੀ, 31 ਜੁਲਾਈ (ਹਰਭਜਨ ਸਿੰਘ ਢਿੱਲੋਂ)- ਐਲਬਰਟਾ ਦੀ ਜੇਸਨ ਕੈਨੀ ਸਰਕਾਰ ਨੇ ਇਸ ਸਾਲ ਦੇ ਅਗਸਤ ਮਹੀਨੇ ਨੂੰ 'ਹਿੰਦੂ ਹੈਰੀਟੇਜ ਮੰਥ' ਵਜੋਂ ਐਲਾਨ ਕੀਤਾ ਹੈ¢ ਸੂਬੇ ਦੀ ਕਲਚਰ, ਮਲਟੀਕਲਚਰਲਿਜ਼ਮ ਅਤੇ ਸਟੇਟਸ ਆਫ਼ ਵਿਮੈਨ ਮਨਿਸਟਰ ਲੀਲ੍ਹਾ ਅਹੀਰ ਵਲੋਂ ਜਾਰੀ ਸੂਚਨਾ 'ਚ ...
ਟੋਰਾਂਟੋ, 31 ਜੁਲਾਈ (ਹਰਜੀਤ ਸਿੰਘ ਬਾਜਵਾ)- ਇੱਥੋਂ ਦੀ ਸੂਬਾ ਸਰਕਾਰ ਵਲੋਂ ਟੋਰਾਂਟੋ ਅਤੇ ਪੀਲ ਰੀਜ਼ਨ ਦੇ ਖੇਤਰਾਂ ਨੂੰ ਕੋਵਿਡ-19 ਅਧੀਨ ਤੀਜੀ ਸਟੇਜ 'ਚ ਦਾਖਲ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਟੋਰਾਂਟੋ ਦੇ ਮੇਅਰ ਜ਼ੋਨ ਟੋਰੀ ਨੇ ਆਖਿਆ ਕਿ ਸ਼ਰਤਾਂ ਅਧੀਨ ਖੋਲ੍ਹੀਆਂ ...
ਲੈਸਟਰ (ਇੰਗਲੈਂਡ), 31 ਜੁਲਾਈ (ਸੁਖਜਿੰਦਰ ਸਿੰਘ ਢੱਡੇ)- ਸ਼ਾਹੀ ਮਹਿਲ ਛੱਡਣ ਤੋਂ ਬਾਅਦ ਪਿ੍ੰਸ ਹੈਰੀ ਆਪਣੇ ਅਤੇ ਮੇਘਨ ਮਾਰਕਲ ਦੇ ਭਵਿੱਖ ਨੂੰ ਲੈ ਕੇ ਚਿੰਤਤ ਦੱਸੇ ਜਾਂਦੇ ਹਨ | ਇਸ ਸਬੰਧੀ ਮਾਹਿਰਾਂ ਨੇ ਵੱਡੇ ਦਾਅਵਿਆਂ ਨਾਲ ਇਹ ਖ਼ੁਲਾਸਾ ਕੀਤਾ ਹੈ | ਸ਼ਾਹੀ ਪਰਿਵਾਰ ...
ਲੈਸਟਰ (ਇੰਗਲੈਂਡ), 31ਜੁਲਾਈ (ਸੁਖਜਿੰਦਰ ਸਿੰਘ ਢੱਡੇ)- ਸਰਕਾਰ ਨੇ ਕਿਹਾ ਹੈ ਕਿ ਲੈਸਟਰ ਲਾਕਡਾਊਨ ਪੜਾਅ ਵਾਰ ਖੋਲਿ੍ਹਆ ਜਾਵੇਗਾ ਅਤੇ ਸਰਕਾਰ ਵਲੋਂ ਲਗਾਈਆਂ ਰੋਕਾਂ ਨੂੰ ਵਾਰੀ-ਵਾਰੀ ਖੋਲਿ੍ਹਆ ਜਾਵੇਗਾ¢ ਜਾਣਕਾਰੀ ਅਨੁਸਾਰ ਅਨਲਾਕ ਕਰਨ ਲਈ ਪੱਬ, ਕੈਫ਼ੇ ਅਤੇ ਬਾਰਾਂ ...
ਲੈਸਟਰ (ਇੰਗਲੈਂਡ), 31 ਜੁਲਾਈ (ਸੁਖਜਿੰਦਰ ਸਿੰਘ ਢੱਡੇ)- ਮੁਸਲਮਾਨ ਭਾਈਚਾਰੇ ਨੇ ਹੋਰਨਾਂ ਮੁਲਕਾਂ ਵਾਂਗ ਇੰਗਲੈਂਡ 'ਚ ਵੀ ਬਕਰੀਦ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ¢ ਕੋਰੋਨਾ ਵਾਇਰਸ ਕਾਰਨ ਮਸਜਿਦਾਂ ਵਿਚ ਨਮਾਜ਼ ਨਾ ਅਦਾ ਕਰਨ ਅਤੇ ਧਾਰਮਿਕ ਸਥਾਨਾਂ ਵਿਚ ਇਕੱਠੇ ਹੋਣ ...
ਬਰੇਸ਼ੀਆ (ਇਟਲੀ), 31 ਜੁਲਾਈ (ਬਲਦੇਵ ਸਿੰਘ ਬੂਰੇ ਜੱਟਾਂ)- ਸਾਹਿਤ ਸੁਰ ਸੰਗਮ ਸਭਾ ਇਟਲੀ ਵਲੋਂ ਆਪਣੀ 10ਵੀਂ ਵਰੇ੍ਹਗੰਢ ਵਿਸ਼ਵ ਪੱਧਰੀ ਆਨਲਾਈਨ ਸਮਾਗਮ ਕਰਾਉਂਦਿਆਂ 8-9 ਅਗਸਤ ਨੂੰ ਮਨਾਈ ਜਾ ਰਹੀ ਹੈ, ਜਿਸ 'ਚ ਵੱਖ-ਵੱਖ ਦੇਸ਼ਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਭਾਗ ...
ਮਿਲਾਨ (ਇਟਲੀ), 31 ਜੁਲਾਈ (ਇੰਦਰਜੀਤ ਸਿੰਘ ਲੁਗਾਣਾ)- ਇਟਲੀ ਜਿੱਥੇ ਪਹਿਲਾਂ ਹੀ ਕੋਵਿਡ-19 ਦੀ ਮਹਾਂਮਾਰੀ ਦਾ ਪ੍ਰਕੋਪ ਝੱਲ ਰਿਹਾ ਹੈ ਉੱਥੇ ਹੁਣ ਇਟਲੀ 'ਚ ਪੈ ਰਹੀ ਅੰਤਾਂ ਦੀ ਗਰਮੀ ਨੇ ਲੋਕਾਂ ਨੂੰ ਹਾਲੋਂ ਬੇਹਾਲ ਕੀਤਾ ਹੋਇਆ ਹੈ | ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਰਮੀ ...
ਸਿਆਟਲ, 31 ਜੁਲਾਈ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਤੋਂ 150 ਮੀਲ ਦੂਰ ਹਾਈਵੇ 97 'ਤੇ ਕੋਲੰਬੀਆ ਰਿਵੱਰ ਤੇ ਫੋਰਡ ਪਿੱਕ-ਅੱਪ ਟਰੱਕ ਪਿਛੇ 9 ਲੋਕਾਂ ਨੂੰ ਨਾਲ ਲੈ ਕੇ ਵੈਨ ਦੀ ਟੱਕਰ ਹੋ ਗਈ, ਜਿਥੇ 2 ਲੋਕਾਂ ਦੀ ਡਰਾਈਵਰ ਸਮੇਤ ਮੌਤ ਹੋ ਗਈ ਅਤੇ 12 ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ...
ਸਿਆਟਲ, 31 ਜੁਲਾਈ (ਗੁਰਚਰਨ ਸਿੰਘ ਢਿੱਲੋਂ)-ਵਾਸ਼ਿੰਗਟਨ ਸੂਬੇ ਵਿਚ ਕੁੱਲ 973564 ਲੋਕਾਂ ਨੂੰ ਟੈੱਸਟ ਕੀਤਾ ਗਿਆ, ਜਿਨ੍ਹਾਂ 'ਚੋਂ 55803 ਕੇਸ ਸਾਹਮਣੇ ਆਏ | ਪਿਛਲੇ 24 ਘੰਟਿਆਂ ਦੌਰਾਨ 825 ਨਵੇਂ ਕੇਸ ਸਾਹਮਣੇ ਆਏ ਹਨ, ਜਿਥੇ 19 ਲੋਕਾਂ ਦੀ ਮੌਤ ਹੋ ਗਈ | ਗਵਰਨਰ ਜੇ. ਇੰਨਸਲੀ ਨੇ ...
• ਸੂਬੇ 'ਚ ਸਕੂਲ 8 ਸਤੰਬਰ ਨੂੰ ਖੁੱਲ੍ਹਣਗੇ
ਐਬਟਸਫੋਰਡ, 31 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਦੇ ਮੁੱਖ ਮੰਤਰੀ ਜੌਹਨ ਹੌਰਗਨ ਨੇ ਅੱਜ ਰਾਜਧਾਨੀ ਵਿਕਟੋਰੀਆ ਵਿਖੇ ਕਈ ਜਨਤਕ ਥਾਵਾਂ 'ਤੇ ਜਾ ਕੇ ਆਮ ਲੋਕਾਂ ਨੂੰ ਮਾਸਕ ਵੰਡੇ | ਇਸ ਮੌਕੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX