ਗੂਹਲਾ ਚੀਕਾ, 31 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਰਕਾਰਾਂ ਦੀਆਂ ਹਦਾਇਤਾਂ ਦਾ ਪਾਲਣ ਕਰਦਿਆਂ ਅੱਜ ਇੱਥੇ ਹਰ ਸਾਲ ਵਾਂਗ ਇਸ ਸਾਲ ਵੀ ਨਿਊ ਟੈਗੋਰ ਪਬਲਿਕ ਸਕੂਲ ਚੀਕਾ ਵਿਖੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਬਾਨੀ ਸੰਪਾਦਕ ਡਾ. ਸਾਧੂ ਸਿੰਘ ਹਮਦਰਦ ਦੀ ਬਰਸੀ 'ਤੇ ਸਮਾਗਮ ਕੀਤਾ ਗਿਆ | ਇਸ ਮੌਕੇ 'ਤੇ ਅਨੇਕਾਂ ਹਸਤੀਆਂ ਨੇ ਪੁੱਜ ਕੇ ਡਾ. ਸਾਧੂ ਸਿੰਘ ਹਮਦਰਦ ਜੀ ਦੀ ਤਸਵੀਰ 'ਤੇ ਸ਼ਰਧਾ ਦੇ ਫੁਲ ਭੇਟ ਕੀਤੇ |
ਡਾ. ਸਾਧੂ ਸਿੰਘ ਹਮਦਰਦ ਨੇ ਜਨਹਿਤ ਦੀ ਆਵਾਜ਼ ਨੂੰ ਜਨ-ਜਨ ਤੱਕ ਪਹੁੰਚਾਉਣ ਲਈ 'ਅਜੀਤ' ਰੂਪੀ ਬੂਟਾ ਲਗਾਇਆ- ਦੇਵ ਰਾਜ ਸ਼ਰਮਾ
ਡਾ. ਸਾਧੂ ਸਿੰਘ ਹਮਦਰਦ ਨੂੰ ੂ ਸ਼ਰਧਾਂਜਲੀ ਭੇਟ ਕਰਦਿਆਂ ਭਗਵਾਨ ਪਰਸ਼ੂ ਰਾਮ ਧਰਮਸ਼ਾਲਾ ਦੇ ਸੰਸਥਾਪਕ, ਬਾਰ ਐਸੋਸੀਏਸ਼ਨ ਗੂਹਲਾ ਦੇ ਸਾਬਕਾ ਪ੍ਰਧਾਨ ਤੇ ਸੀਨੀ. ਐਡਵੋਕੇਟ ਦੇਵ ਰਾਜ ਸ਼ਰਮਾ ਨੇ ਕਿਹਾ ਕਿ ਪਹਿਲਾ ਜਨਤਾ ਦੀ ਆਵਾਜ਼ ਨੂੰ ਦਬਾਇਆ ਜਾਂਦਾ ਸੀ ਪਰੰਤੂ ਡਾ. ਸਾਧੂ ਸਿੰਘ ਹਮਦਰਦ ਨੇ ਸਮੇਂ ਦੀ ਹਾਲਾਤ ਨੂੰ ਜਾਣਦਿਆਂ ਤੇ ਆਪਣੀ ਆਵਾਜ਼ ਨੂੰ ਜਨਤਾ ਤੱਕ ਪਹੁੰਚਾਉਣ ਲਈ ਤੇ ਜਨਤਾ ਦੀ ਆਵਾਜ਼ ਨੂੰ ਉਨ੍ਹਾਂ ਤੱਕ ਪਹੁੰਚਾਉਣ ਲਈ 'ਅਜੀਤ' ਰੂਪੀ ਬੂਟਾ ਲਗਾਇਆ ਸੀ ਜਿਹੜਾ ਅੱਜ ਬਹੁਤ ਵੱਡਾ ਰੂਪ ਧਾਰਨ ਕਰਕੇ ਨਾ ਕੇਵਲ ਪੰਜਾਬ, ਹਰਿਆਣਾ, ਹਿਮਾਚਲ ਸਗੋਂ ਦੇਸ਼-ਵਿਦੇਸ਼ ਵਿਖੇ ਬੈਠੇ ਲੋਕਾਂ ਤੱਕ ਤਾਜ਼ਾ ਖ਼ਬਰਾਂ ਪਹੁੰਚਾਉਣ ਦੇ ਲਈ ਸੇਵਾ ਕਰ ਰਿਹਾ ਹੈ | 'ਅਜੀਤ' ਰੂਪੀ ਉਕਤ ਬੂਟੇ ਦੀ ਦੇਖ-ਰੇਖ ਕਰਦਿਆਂ ਪਦਮਭੂਸ਼ਣ ਡਾ. ਬਰਜਿੰਦਰ ਸਿੰਘ ਹਮਦਰਦ ਨੇ ਪਾਠਕਾਂ ਦੇ ਪਿਆਰ ਨਾਲ ਇੰਨਾ ਵੱਡਾ ਕਰ ਦਿੱਤਾ ਕਿ ਅੱਜ 'ਅਜੀਤ' ਆਪਣੀ ਪਹਿਚਾਣ ਲਈ ਕਿਸੇ ਦਾ ਮੁਹਤਾਜ ਨਹੀਂ ਹੈ |
'ਅਜੀਤ' ਤੇ 'ਅਜੀਤ ਸਮਾਚਾਰ' ਨੇ ਹਮੇਸ਼ਾ ਸਚਾਈ ਲਿਖਣ ਦਾ ਕੰਮ ਕੀਤਾ-ਬਾਬਾ ਕਰਤਾਰ ਸਿੰਘ
ਸਰਬ-ਸਾਂਝਾ ਕੀਰਤਨ ਦਰਬਾਰ ਗੂਹਲਾ ਦੇ ਸੰਚਾਲਕ ਬਾਬਾ ਕਰਤਾਰ ਸਿੰਘ ਗੂਹਲਾ ਨੇ 'ਅਜੀਤ' ਦੇ ਬਾਨੀ ਡਾ. ਸਾਧੂ ਸਿੰਘ ਹਮਦਰਦ ਦੀ ਤਸਵੀਰ 'ਤੇ ਫੁਲ ਭੇਟ ਕਰਦਿਆਂ ਕਿਹਾ ਕਿ 'ਅਜੀਤ' ਪ੍ਰਕਾਸ਼ਨ ਸਮੂਹ ਨੇ ਹਮੇਸ਼ਾ ਸਚਾਈ ਲਿਖਣ ਦਾ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਉਕਤ ਸਮੂਹ ਨੂੰ ਕਦੇ ਵੀ ਭਾਵੇਂ ਕਿੰਨੀ ਵੀ ਮੁਸੀਬਤ ਕਿਉਂ ਨਾ ਆਈ ਹੋਵੇ ਪਰੰਤੂ ਆਪਣਾ ਸਚਾਈ ਲਿਖਣ ਦਾ ਰਸਤਾ ਨਹੀਂ ਬਦਲਿਆ |
ਡਾ. ਸਾਧੂ ਸਿੰਘ ਹਮਦਰਦ ਉੱਚ ਕੋਟੀ ਦੇ ਇਨਸਾਨ ਸਨ- ਦਲੀਪ ਸਿੰਘ ਮਠਾੜੂ
ਹਰਿਆਣਾ ਵਪਾਰ ਮੰਡਲ ਦੇ ਸੂਬਾਈ ਉਪ ਪ੍ਰਧਾਨ ਦਲੀਪ ਸਿੰਘ ਮਠਾੜੂ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ 'ਅਜੀਤ' ਪ੍ਰਕਾਸ਼ਨ ਸਮੂਹ ਦੇ ਸੰਸਥਾਪਕ ਡਾ. ਸਾਧੂ ਸਿੰਘ ਹਮਦਰਦ ਇਕ ਉੱਚ ਕੋਟੀ ਦੇ ਇਨਸਾਨ ਸਨ, ਜਿਨ੍ਹਾਂ ਆਪਣੇ ਸਾਰਾ ਜੀਵਨ ਸੰਘਰਸ਼ ਕੀਤਾ |
ਪੱਤਰਕਾਰਾਂ ਨੂੰ ਡਾ. ਸਾਧੂ ਸਿੰਘ ਹਮਦਰਦ ਦੇ ਜੀਵਨ ਤੋਂ ਸਿੱਖਿਆ ਲੈ ਕੇ ਅੱਗੇ ਵਧਣਾ ਚਾਹੀਦੈ- ਸਤ ਪ੍ਰਕਾਸ਼ ਗਰਗ
ਸ੍ਰੀ ਸਨਾਤਨ ਧਰਮ ਮਹਾਂਵੀਰ ਦਲ ਚੀਕਾ ਦੇ ਪ੍ਰਧਾਨ ਤੇ ਮਾਰਕੀਟ ਕਮੇਟੀ ਚੀਕਾ ਦੇ ਵਾਈਸ ਚੇਅਰਮੈਨ ਸਤ ਪ੍ਰਕਾਸ਼ ਗਰਗ ਨੇ ਡਾ. ਸਾਧੂ ਸਿੰਘ ਹਮਦਰਦ ਨੂੰ ਸ਼ਰਧਾ ਦੇ ਫੁਲ ਭੇਟ ਕਰਦਿਆਂ ਕਿਹਾ ਕਿ ਅੱਜ ਦੇ ਪੱਤਰਕਾਰਾਂ ਨੂੰ ਡਾ. ਸਾਧੂ ਸਿੰਘ ਹਮਦਰਦ ਦੀ ਮਹਾਨ ਸ਼ਖ਼ਸੀਅਤ ਦੇ ਜੀਵਨ ਤੋਂ ਸਿੱਖਿਆ ਲੈ ਕੇ ਅੱਗੇ ਵਧਣਾ ਚਾਹੀਦਾ ਹੈ | ਜੀਵਨ ਤੋਂ ਸਿੱਖਿਆ ਲੈਣੀ ਚਾਹੀਦੀ ਹੈ |
ਮਹਾਨ ਸ਼ਖ਼ਸੀਅਤਾਂ ਦੀ ਬਰਸੀ ਮਨਾਉਣ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਮਿਲਦੀ ਹੈ- ਸਰਵਣ ਖੱਟਰ
ਪੰਜਾਬੀ ਵੈੱਲਫੇਅਰ ਸੁਸਾਇਟੀ ਦੇ ਸਾਬਕਾ ਪ੍ਰਧਾਨ ਸਰਵਣ ਖੱਟਰ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਜਿਹੇ ਮਹਾਨ ਸ਼ਖ਼ਸੀਅਤਾਂ ਦੀ ਬਰਸੀ ਮਨਾਉਣ ਨਾਲ ਸਾਡੀ ਨਵੀਂ ਪੀੜ੍ਹੀ ਨੂੰ ਪੇ੍ਰੇਰਨਾ ਮਿਲਦੀ ਹੈ | ਉਨ੍ਹਾਂ ਕਿਹਾ ਕਿ 'ਅਜੀਤ' ਤੇ 'ਅਜੀਤ ਸਮਾਚਾਰ' ਨਾਮਵਰ ਸਮਾਚਾਰ ਪੱਤਰ ਹਨ, ਜਿਨ੍ਹਾਂ 'ਚ ਅਸ਼ਲੀਲਤਾ ਨਹੀਂ ਹੁੰਦੀ |
'ਅਜੀਤ' ਪ੍ਰਕਾਸ਼ਨ ਸਮੂਹ ਨੇ ਹਮੇਸ਼ਾ ਹੀ ਸਚਾਈ ਲਿਖਣ ਦਾ ਕੰਮ ਕੀਤਾ ਹੈ- ਬਲਵਿੰਦਰ ਸਿੰਘ ਅਰੋੜਾ
ਪ੍ਰਸਿੱਧ ਸਮਾਜ ਸੇਵੀ ਬਲਵਿੰਦਰ ਸਿੰਘ ਅਰੋੜਾ ਨੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਕਤ ਸਮੂਹ ਨੇ ਸ਼ੁਰੂ ਤੋਂ ਲੈ ਕੇ ਅੱਜ ਡਾ. ਬਰਜਿੰਦਰ ਸਿੰਘ ਹਮਦਰਦ ਦੇ ਦੇਖ-ਰੇਖ ਹੇਠ ਸਚਾਈ ਤੇ ਸਾਫ਼ ਸੁਥਰਾ ਲਿਖਣ ਦਾ ਕੰਮ ਕੀਤਾ ਹੈ ਤੇ ਅਜਿਹਾ ਸਮੂਹ ਜਨਤਾ ਦੀ ਆਵਾਜ਼ ਬਣ ਜਾਂਦਾ ਹੈ |
ਸਵ. ਡਾ. ਸਾਧੂ ਸਿੰਘ ਹਮਦਰਦ ਦੇ ਜੀਵਨ ਤੋਂ ਸਾਨੂੰ ਬਹੁਤ ਕੁੱਝ ਸਿੱਖਣ ਲਈ ਮਿਲਦਾ ਹੈ-ਓ. ਪੀ. ਸੈਣੀ
ਇਸ ਮੌਕੇ 'ਅਜੀਤ' ਪ੍ਰਕਾਸ਼ਨ ਸਮੂਹ ਦੇ ਵਿਸ਼ੇਸ਼ ਪ੍ਰਤੀਨਿਧ ਤੇ ਨਿਊ ਟੈਗੋਰ ਪਬਲਿਕ ਸਕੂਲ ਚੀਕਾ ਦੇ ਸੰਸਥਾਪਕ ਓ.ਪੀ. ਸੈਣੀ ਨੇ ਸ਼ਰਧਾ ਦੇ ਫੁਲ ਭੇਟ ਕਰਦਿਆਂ ਕਿਹਾ ਕਿ ਅਜੀਤ ਪ੍ਰਕਾਸ਼ਨ ਸਮੂਹ ਦੇ ਬਾਨੀ ਡਾ. ਸਾਧੂ ਸਿੰਘ ਹਮਦਰਦ ਦੇ ਜੀਵਨ ਤੋਂ ਅਤੇ ਡਾ. ਬਰਜਿੰਦਰ ਸਿੰਘ ਹਮਦਰਦ ਮੁੱਖ ਸੰਪਾਦਕ ਦੀ ਦੇਖ-ਰੇਖ ਹੇਠ ਬਹੁਤ ਕੁੱਝ ਸਿੱਖਣ ਲਈ ਮਿਲਦਾ ਹੈ |
ਇਸ ਮੌਕੇ ਜਿੱਥੇ ਮਾਸਕ, ਸੈਨੇਟਾਈਜ਼ਰ ਆਦਿ ਵੰਡੇ ਗਏ, ਉੱਥੇ ਫਲ ਵੀ ਵੰਡੇ ਗਏ | ਇਸ ਮੌਕੇ ਸੋਸ਼ਲ ਡਿਸਟੈਂਸਿੰਗ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ | ਸ਼ਰਧਾਂਜਲੀ ਭੇਟ ਕਰਨ ਵਾਲਿਆਂ 'ਚ ਕੰਬੋਜ ਸਭਾ ਦੇ ਪ੍ਰਧਾਨ ਹਰਜਿੰਦਰ ਸਿੰਘ ਕੰਬੋਜ, ਸੀ. ਐਡਵੋਕੇਟ ਭੁਪਿੰਦਰ ਸ਼ਰਮਾ, ਅਮਨਦੀਪ ਸਿੰਘ ਮੋਮੀ, ਜਸਪਾਲ ਸਿੰਘ ਕੌੜਾ, ਸੁਖਦੇਵ ਸਿੰਘ ਭਰਮੀ ਤੇ ਹੋਰ ਹਾਜ਼ਰ ਸਨ |
ਕਰਨਾਲ, 31 ਜੁਲਾਈ (ਗੁਰਮੀਤ ਸਿੰਘ ਸੱਗੂ)-ਆਂਗਨਵਾੜੀ ਵਰਕਰ ਅਤੇ ਹੈਲਪਰ ਆਗਾਮੀ 7 ਅਤੇ 8 ਅਗਸਤ ਨੂੰ ਪਿੰਡ ਪੱਧਰ 'ਤੇ ਹੜਤਾਲ ਕਰਨਗੀਆਂ | ਇਸਤੋਂ ਬਾਅਦ 9 ਅਗਸਤ ਨੂੰ ਜ਼ਿਲ੍ਹਾ ਪੱਧਰ 'ਤੇ ਸਤਿਆਗ੍ਰਹਿ ਅੰਦੋਲਨ ਵਿਚ ਵੱਧ ਚੜ ਕੇ ਹਿੱਸਾ ਲੈਣਗੀਆਂ | ਇਸ ਦੀਆਂ ਤਿਆਰੀਆਂ ਨੂੰ ...
ਕਰਨਾਲ, 31 ਜੁਲਾਈ (ਗੁਰਮੀਤ ਸਿੰਘ ਸੱਗੂ)-ਹਰਿਆਣਾ ਪੀ. ਡਬਲਿਊ. ਡੀ. ਮਕੈਨੀਕਲ ਵਰਕਰ ਯੂਨੀਅਨ ਵਲੋਂ ਸ਼ਹਿਰ ਅੰਦਰ ਕੰਮ ਕਰ ਰਹੇ ਸੀਵਰੇਜਮੈਨਾਂ ਨੂੰ ਤਨਖਾਹ ਨਾ ਮਿਲਣ 'ਤੇ ਵਿਰੋਧ ਜਤਾਇਆ ਗਿਆ | ਇਸ ਸਬੰਧ ਵਿਚ ਦਫ਼ਤਰ ਗੇਟ ਵਿਖੇ ਮੀਟਿੰਗ ਦਾ ਆਯੋਜਨ ਕਰਦੇ ਹੋਏ ਸਰਕਾਰ ...
ਸ਼ਾਹਬਾਦ ਮਾਰਕੰਡਾ, 31 ਜੁਲਾਈ (ਅਵਤਾਰ ਸਿੰਘ)-ਸ਼ਾਹਬਾਦ ਸਹਿਕਾਰੀ ਖੰਡ ਮਿਲ 'ਚ 35 ਸਾਲ ਸੇਵਾ ਕਰਨ ਤੋਂ ਬਾਅਦ ਜਸਬੀਰ ਸਿੰਘ ਕੇਨ ਕਲਰਕ ਸੇਵਾ ਮੁਕਤ ਹੋ ਗਏ | ਸੇਵਾ ਮੁਕਤ ਦੇ ਮੌਕੇ 'ਤੇ ਖੰਡ ਮਿਲ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵਲੋਂ ਵਿਦਾਈ ਪਾਰਟੀ ਦਿੱਤੀ ਗਈ ਅਤੇ ...
ਟੋਹਾਣਾ, 31 ਜੁਲਾਈ (ਗੁਰਦੀਪ ਸਿੰਘ ਭੱਟੀ) - ਸੰਗੀਨ ਅਪਰਾਧਾਂ ਵਿਚ ਸ਼ਾਮਲ ਇਥੋਂ ਦੇ ਦੋ ਲੁਟੇਰੇ ਤੇ ਉਨ੍ਹਾਂ ਦੇ ਦੋ ਹੋਰ ਸਾਥੀਆਂ ਨੂੰ ਰਾਜਸਥਾਨ ਪੁਲਿਸ ਨੇ ਇਕ ਲਗਜਰੀ ਕਾਰ ਵਿਚ 25 ਆਟੋਮੈਟਿਕ ਪਿਸਤੌਲ, 37 ਮੈਗਜੀਨ ਸਮੇਤ ਕਾਬੂ ਦਾ ਖੁਲਾਸਾ ਕਰਕੇ ਰਾਜਸਥਾਨ ਪੁਲਿਸ ...
ਟੋਹਾਣਾ, 31 ਜੁਲਾਈ (ਗੁਰਦੀਪ ਸਿੰਘ ਭੱਟੀ)- ਇਥੋਂ ਦੀ ਪੁਲਿਸ ਪਾਰਟੀ ਨੇ ਗਸਤ ਦੌਰਾਨ ਇਕ ਨੌਜਵਾਨ ਮੋਟਰਸਾਈਲ ਚਾਲਕ ਨੂੰ ਚੈਕਿੰਗ ਦੌਰਾਨ ਉਸਦੇ ਥੈਲੇ ਵਿੱਚ ਸਵਾਰ ਕਿਲੋਂ ਅਫ਼ੀਮ ਬਰਾਮਦ ਕਰਕੇ ਉਸਦੇ ਵਿਰੁੱਧ ਮਾਮਲਾ ਦਰਜ਼ ਕਰਕੇ ਮੋਟਰਸਾਈਕਲ ਕਬਜੇ ਵਿਚ ਲੈ ਲਿਆ ਹੈ | ...
ਟੋਹਾਣਾ, 31 ਜੁਲਾਈ (ਗੁਰਦੀਪ ਸਿੰਘ ਭੱਟੀ)- ਦਵਾਈ ਲੈਣ ਵਾਸਤੇ ਨਿਕਲੇ ਦਾਦਾ-ਪੋਤਰਾ ਦੀ ਸਕੂਟੀ ਮੋਟਰਸਾਈਕਲ ਨਾਲ ਟਕਰਾਈ ਤਾਂ ਦਾਦਾ ਰਾਧੇਸ਼ਾਮ (65) ਦੀ ਮੌਤ ਹੋ ਗਈ ਤੇ ਪੋਤਰਾ ਸੰਦੀਪ ਗੰਭੀਰ ਜਖ਼ਮੀ ਹੋਣ 'ਤੇ ਡਾਕਟਰਾਂ ਨੇ ਅਗਰੋਹਾ ਰੈਫ਼ਰ ਕੀਤਾ ਹੈ | ਮਿ੍ਤਕ ਰਾਧੇਸ਼ਾਮ ...
ਟੋਹਾਣਾ, 31 ਜੁਲਾਈ (ਗੁਰਦੀਪ ਸਿੰਘ ਭੱਟੀ)- ਬੀਤੇ ਦਿਨ ਪੁਲਿਸ ਨੇ ਅਲੱਗ-ਅਲੱਗ ਥਾਵਾਂ ਤੋਂ ਦੋ ਵਿਅਕਤੀਆਂ ਨੂੰ ਨਾਜਾਇਜ਼ ਅਸਲੇ ਸਮੇਤ ਕਾਬੂ ਕਰਕੇ ਮਾਮਲੇ ਦਰਜ਼ ਕੀਤੇ ਹਨ | ਪੁਲਿਸ ਨੇ ਕਸਬਾ ਭੂਨਾ ਦੇ ਰਾਹੁਲ ਤੋਂ ਇਕ ਰਿਵਾਲਵਰ 32 ਬੋਰ ਤੇ ਪਿੰਡ ਤਾਮਸਪੂਰਾ ਦੇ ਕੁਲਦੀਪ ...
ਟੋਹਾਣਾ, 31 ਜੁਲਾਈ (ਗੁਰਦੀਪ ਸਿੰਘ ਭੱਟੀ)- ਸਦਰ ਪੁਲਿਸ ਨੇ ਪਿੰਡ ਚਿਤੈਣ ਦੇ ਕਿਸਾਨ ਰਾਮਫ਼ਲ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀ ਵਿਰੁੱਧ ਥੋਖਾਧੜੀ ਦਾ ਮਾਮਲਾ ਦਰਜ਼ ਕੀਤਾ ਹੈ | ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਕਿਸੇ ਅਨਜਾਨ ਵਿਅਕਤੀ ਨੇ ਟਾਵਰ ਲਾਉਣ ਬਦਲੇ 200 ਗਜ ...
ਸ਼ਾਹਬਾਦ ਮਾਰਕੰਡਾ, 31 ਜੁਲਾਈ (ਅਵਤਾਰ ਸਿੰਘ)-ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਬੀਬੀ ਰਣਜੀਤ ਕੌਰ ਨੂੰ ਦਿੱਲੀ ਸਟੇਟ ਅਤੇ ਬੀਬੀ ਰਵਿੰਦਰ ਕੌਰ ਅਜਰਾਣਾ ਨੂੰ ਹਰਿਆਣਾ ਸਟੇਟ ਦਾ ਦੁਬਾਰਾ ਤੋਂ ਪ੍ਰਧਾਨ ਬਣਾਏ ਜਾਣ 'ਤੇ ਇਸਤਰੀ ...
ਯਮੁਨਾਨਗਰ, 31 ਜੁਲਾਈ (ਗੁਰਦਿਆਲ ਸਿੰਘ ਨਿਮਰ)-ਆਮ ਆਦਮੀ ਪਾਰਟੀ ਜ਼ਿਲ੍ਹਾ ਯਮੁਨਾਨਗਰ ਨੇ ਜ਼ਿਲ੍ਹਾ ਪ੍ਰਧਾਨ ਡਾ. ਨਰੇਸ਼ ਲਾਲ ਕੰਬੋਜ ਦੀ ਅਗਵਾਈ ਹੇਠ ਮਹਾਨ ਕ੍ਰਾਂਤੀਕਾਰੀ ਅਤੇ ਅਮਰ ਸ਼ਹੀਦ ਊਧਮ ਸਿੰਘ ਦਾ 81ਵਾਂ ਸ਼ਹੀਦੀ ਦਿਵਸ ਪੰਚਾਇਤ ਭਵਨ ਦੇ ਸਾਹਮਣੇ ਉਸਦੀ ਯਾਦ ...
ਕਰਨਾਲ, 31 ਜੁਲਾਈ (ਗੁਰਮੀਤ ਸਿੰਘ ਸੱਗੂ)-ਭਾਰਤੀ ਕਿਸਾਨ ਯੂਨੀਅਨ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਲੈ ਕੇ ਘਰੌਡਾ ਦੇ ਵਿਧਾਇਕ ਹਰਵਿੰਦਰ ਕਲਿਆਣ ਨਾਲ ਸੂਬਾਈ ਪ੍ਰਧਾਨ ਰਤਨ ਮਾਨ ਦੀ ਅਗਵਾਈ ਹੇਠ ਮੁਲਕਾਤ ਕੀਤ | ਇਸ ਮੌਕੇ ਮਾਨ ਨੇ ਦੱਸਿਆ ਕਿ ਬਿਜਲੀ ...
ਨਵੀਂ ਦਿੱਲੀ, 31 ਜੁਲਾਈ (ਜਗਤਾਰ ਸਿੰਘ)- ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਮੀਤ ਪ੍ਰਧਾਨ ਗਗਨਦੀਪ ਸਿੰਘ ਬਿੰਦਰਾ ਨੇ ਅੱਜ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਕਥਿਤ ਭਿ੍ਸ਼ਟਾਚਾਰ ਦੇ ਮਾਮਲਿਆਂ ਨੂੰ ...
ਨਵੀਂ ਦਿੱਲੀ, 31 ਜੁਲਾਈ (ਜਗਤਾਰ ਸਿੰਘ)- ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਦਾਅਵਾ ਕੀਤਾ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ...
ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਕਾਲਜ ਰੋਡ 'ਤੇ ਅੱਜ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰੇ ਇਕ ਔਰਤ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ | ਜਾਣਕਾਰੀ ਦਿੰਦਿਆਂ ਔਰਤ ਦੇ ਪਤੀ ਪ੍ਰੇਮ ਪੁਰੀ ਨੇ ਦੱਸਿਆ ਕਿ ਉਹ ਅਤੇ ਉਸ ਦੀ ਪਤਨੀ ਆਪਣੀ ਲੜਕੀ ਦੇ ਨਾਲ ...
ਲੁਧਿਆਣਾ, 31 ਜੁਲਾਈ (ਸਿਹਤ ਪ੍ਰਤੀਨਿਧੀ)-ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਬੀਤੇ ਦਿਨੀਂ ਚੌਥਾ ਦਰਜਾ ਮੁਲਾਜ਼ਮ ਜੱਥੇਬੰਦੀ ਦੇ ਆਗੂਆਂ ਦੀ ਅਗਵਾਈ ਹੇਠ ਤੇ ਜਥੇਬੰਦੀ ਦੀ ਸੂਬਾਈ ਕਮੇਟੀ ਦੇ ਫ਼ੈਸਲੇ ਮੁਤਾਬਿਕ ਚੌਥਾ ਦਰਜਾ ਅਤੇ ਠੇਕਾ ਆਊਟ ...
ਲੁਧਿਆਣਾ, 31 ਜੁਲਾਈ (ਸਿਹਤ ਪ੍ਰਤੀਨਿਧੀ)-ਸਿਹਤ ਮੁਲਾਜਮ ਸੰਘਰਸ਼ ਕਮੇਟੀ ਦੇ ਸੀਨੀਅਰ ਸੂਬਾਈ ਆਗੂ ਕੁਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਕਾਮਿਆਂ ਵਲੋਂ ਮੰਗਾਂ ਨੂੰ ਲੈ ਕੇ ਪੰਜਾਬ 'ਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਅੱਗੇ ...
ਨਵੀਂ ਦਿੱਲੀ, 31 ਜੁਲਾਈ (ਬਲਵਿੰਦਰ ਸਿੰਘ ਸੋਢੀ)-ਇਨ੍ਹਾਂ ਦਿਨਾਂ ਵਿਚ ਪ੍ਰਾਈਵੇਟ ਸਕੂਲ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਲਗਾਉਣ ਦੇ ਬਹਾਨੇ ਬੱਚਿਆਂ ਦੇ ਮਾਪਿਆਂ ਤੋਂ ਫ਼ੀਸਾਂ ਬਟੋਰ ਰਹੇ ਹਨ, ਜਿਸ ਦਾ ਬੱਚਿਆਂ ਦੇ ਮਾਪਿਆਂ ਨੂੰ ਤੀਹਰਾ ਨੁਕਸਾਨ ਹੋ ਰਿਹਾ ਹੈ ...
ਨਵੀਂ ਦਿੱਲੀ, 31 ਅਗਸਤ (ਬਲਵਿੰਦਰ ਸਿੰਘ ਸੋਢੀ)-ਦਿੱਲੀ ਦੇ ਪੱਛਮ ਵਿਹਾਰ ਈਸਟ ਥਾਣਾ ਦੇ ਖੇਤਰ ਵਿਚ ਸੜਕ ਹਾਦਸੇ ਵਿਚ ਇਕ ਈ-ਰਿਕਸ਼ਾ ਵਾਲੇ ਦੀ ਮੌਤ ਹੋ ਗਈ ਹੈ ਜੋ ਕਿ ਰੋਹਤਕ ਰੋਡ ਦੀ ਲਾਲ ਬੱਤੀ ਤੋਂ ਪਿੱਛੇ ਆਪਣਾ ਈ-ਰਿਕਸ਼ਾ ਲੈ ਕੇ ਖੜ੍ਹਾ ਸੀ ਅਤੇ ਉਹ ਹਰੀ ਬੱਤੀ ਦਾ ਹੋਣ ...
ਨਵੀਂ ਦਿੱਲੀ, 31 ਜੁਲਾਈ (ਬਲਵਿੰਦਰ ਸਿੰਘ ਸੋਢੀ)-ਕੋਰੋਨਾ ਮਹਾਂਮਾਰੀ ਵਿਚ ਅੱਜ ਕੱਲ੍ਹ ਬੈਂਕਾਂ ਦੇ ਬਾਹਰ ਗਾਹਕਾਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਹਨ, ਕਿਉਂਕਿ ਬੈਂਕ ਦੇ ਅਧਿਕਾਰੀ ਕੋਰੋਨਾ ਤੋਂ ਆਪਣੇ ਗਾਹਕਾਂ ਦੀ ਸੁਰੱਖਿਆ ਨੂੰ ਪਹਿਲ ਦੇ ਰਹੇ ਹਨ, ਜਿਸ ਕਰਕੇ ...
ਨਵੀਂ ਦਿੱਲੀ, 31 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦੱਖਣੀ ਦਿੱਲੀ ਨਗਰ ਨਿਗਮ ਵਲੋਂ ਕਿਰਾਏ 'ਤੇ ਚੱਲ ਰਹੀਆਂ ਵਪਾਰਕ ਗਤੀਵਿਧੀਆਂ ਲਈ ਦੋ ਗੁਣਾ ਸੰਪਤੀ ਕਰ ਵਧਾਉਣ ਦੇ ਪ੍ਰਸਤਾਵ ਪ੍ਰਤੀ ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਨੇ ਵਿਰੋਧ ਕੀਤਾ ਹੈ | ਕੈਟ ਨੇ ਇਸ ਨੂੰ ...
ਨਵੀਂ ਦਿੱਲੀ, 31 ਜੁਲਾਈ (ਜਗਤਾਰ ਸਿੰਘ)- ਸਿੱਖ ਬ੍ਰਦਰਜ਼ਹੁੱਡ ਇੰਟਰਨੈਸ਼ਨਲ ਦੇ ਮੁਖੀ ਬਖਸ਼ੀ ਪਰਮਜੀਤ ਸਿੰਘ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਗੁਰਪਤਵੰਤ ਸਿੰਘ ਪਨੂੰ ਦੁਆਰਾ ਚਲਾਇਆ ਜਾ ਰਿਹਾ ਰੈਫਰੈਂਡਮ-2020 ਭਾਰਤ 'ਚ ਪੂਰੀ ਤਰ੍ਹਾਂ ਫਲਾਪ ਸਾਬਤ ਹੋਇਆ ਹੈ | ...
ਨਵੀਂ ਦਿੱਲੀ, 31 ਜੁਲਾਈ (ਜਗਤਾਰ ਸਿੰਘ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਤੇ ...
ਨਵੀਂ ਦਿੱਲੀ, 31 ਜੁਲਾਈ (ਜਗਤਾਰ ਸਿੰਘ)- ਉੱਤਰੀ ਦਿੱਲੀ ਨਗਰ ਨਿਗਮ ਵਾਰਡ-102 ਤੋਂ ਕੌਾਸਲਰ ਪਰਮਜੀਤ ਸਿੰਘ ਰਾਣਾ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਦੇ ਮੱਦੇਨਜ਼ਰ ਓਲਡ ਰਜਿੰਦਰ ਨਗਰ ਇਲਾਕੇ ਦੇ ਸਿੰਧੀ ਪਾਰਕ 'ਚ ਬੂਟੇ ਲਗਾਏ ਗਏ | ਇਸ ਮੌਕੇ ਰਾਣਾ ਨੇ ਕਿਹਾ ਕਿ ਮਨੁੱਖੀ ...
ਨਵੀਂ ਦਿੱਲੀ, 31 ਜੁਲਾਈ (ਜਗਤਾਰ ਸਿੰਘ)- ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਚੌਧਰੀ ਅਨਿਲ ਕੁਮਾਰ ਨੇ ਕਿਹਾ ਕਿ ਦਿ ੱਲੀ ਕਾਂਗਰਸ ਵੱਲੋਂ ਲਗਾਏ ਗਏ ਧਰਨੇ ਪ੍ਰਦਰਸ਼ਨ ਤੋਂ ਬਾਅਦ ਦਬਾਅ 'ਚ ਆਉਣ ਕਰਕੇ ਹੀ ਅਰਵਿੰਦ ਕੇਜਰੀਵਾਲ ਸਰਕਾਰ ਨੇ ਡੀਜ਼ਲ 'ਚ ਵੈਟ ਦੀਆਂ ...
ਨਵੀਂ ਦਿੱਲੀ, 31 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਕੋਰੋਨਾ ਦੇ ਪੱਧਰ ਦਾ ਪਤਾ ਲਗਾਉਣ ਦੇ ਪ੍ਰਤੀ ਕੱਲ੍ਹ ਤੋਂ ਸੀਰੋ ਸਰਵੇ ਦਾ ਦੂਸਰਾ ਪੜਾਅ ਸ਼ੁਰੂ ਹੋ ਰਿਹਾ ਹੈ, ਜਿਸ ਵਿਚ 100 ਤੋਂ ਜ਼ਿਆਦਾ ਟੀਮਾਂ 20 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੇ ਖ਼ੂਨ ਦਾ ਸੈਂਪਲ ਲੈਣਗੀਆਂ ...
ਨਵੀਂ ਦਿੱਲੀ, 31 ਜੁਲਾਈ (ਬਲਵਿੰਦਰ ਸਿੰਘ ਸੋਢੀ)-ਦਿੱਲੀ ਵਿਚ ਲੋਕ ਕਈ ਢੰਗਾਂ ਨਾਲ ਲੋਕਾਂ ਦੇ ਨਾਲ ਠੱਗੀ ਮਾਰਨ ਤੋਂ ਬਾਜ ਨਹੀਂ ਆਉਂਦੇ | ਹਾਲਾਂਕਿ ਲੋਕਾਂ ਨੂੰ ਇਨ੍ਹਾਂ ਠੱਗਾਂ ਦੀਆਂ ਕਰਤੂਤਾਂ ਦਾ ਪਤਾ ਹੈ ਪ੍ਰੰਤੂ ਫਿਰ ਵੀ ਇਨਾਂ ਦੇ ਆਸਾਨੀ ਦੇ ਨਾਲ ਝਾਂਸੇ ਵਿਚ ਆ ...
ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਬੁੱਢੇਵਾਲ ਸੜਕ ਸਥਿਤ ਫੈਕਟਰੀ ਦੀ ਛੱਤ ਤੋਂ ਡਿੱਗਣ ਕਾਰਨ ਇਕ ਵਰਕਰ ਦੀ ਮੌਤ ਹੋ ਗਈ | ਜਾਣਕਾਰੀ ਅਨੁਸਾਰ ਮਿ੍ਤਕ ਦੀ ਸ਼ਨਾਖਤ ਅਨੀਸ਼ ਵਜੋਂ ਕੀਤੀ ਗਈ ਹੈ ਤੇ ਉਸ ਦੀ ਉਮਰ 23 ਸਾਲ ਦੇ ਕਰੀਬ ਸੀ | ਉਹ ਬੁੱਢੇਵਾਲ ਨੇੜੇ ...
ਲੁਧਿਆਣਾ, 31 ਜੁਲਾਈ (ਪੁਨੀਤ ਬਾਵਾ)-ਕੋਵਿਡ-19 ਕਰਕੇ ਸਨਅਤਕਾਰ, ਕਾਰੋਬਾਰੀ ਤੇ ਨਿਰਯਾਤ ਆਰਥਿਕ ਤੰਗੀ ਵਿਚੋਂ ਲੰਘ ਰਹੇ ਹਨ | ਅਜਿਹੇ ਸਮੇਂ 'ਚ ਕਸਟਮ ਕਮਿਸ਼ਨਰੇਟ ਵਲੋਂ ਨਿਰਯਾਤਕਾਂ ਦੇ ਬਿੱਲ ਪਾਸ ਕਰਕੇ ਉਨ੍ਹਾਂ ਨੂੰ ਅੱਜ 46.35 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ | ...
ਡੇਹਲੋਂ, 31 ਜੁਲਾਈ (ਅੰਮਿ੍ਤਪਾਲ ਸਿੰਘ ਕੈਲੇ)-ਸ਼੍ਰੋਮਣੀ ਅਕਾਲੀ ਦਲ ਵਲੋਂ ਡੇਰਾ ਪ੍ਰੇਮੀ ਵੀਰਪਾਲ ਕੌਰ ਿਖ਼ਲਾਫ਼ ਪਰਚਾ ਦਰਜ ਕਰਨ ਦੀ ਮੰਗ ਕਰਦਿਆਂ ਇਕ ਸ਼ਿਕਾਇਤ ਜਥੇਦਾਰ ਹੀਰਾ ਸਿੰਘ ਗਾਬੜੀਆ ਵਲੋਂ ਅੱਜ ਥਾਣਾ ਡੇਹਲੋਂ ਵਿਖੇ ਦਿੱਤੀ ਗਈ ਹੈ | ਥਾਣਾ ਮੁਖੀ ਸੁਖਦੇਵ ...
ਲੁਧਿਆਣਾ, 31 ਜੁਲਾਈ (ਕਵਿਤਾ ਖੁੱਲਰ)-ਪਾਕਿਸਤਾਨ 'ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਲਾਹੌਰ ਸ਼ਹਿਰ ਵਿਚ ਨੌਾ ਲੱਖਾ ਬਾਜ਼ਾਰ ਵਿਖੇ ਗੁਰਦੁਆਰਾ ਸਾਹਿਬ ਸ਼ਹੀਦ ਸਿੰਘ ਸਿੰਘਣੀਆਂ ਜੋ ਕਿ ਭਾਈ ਤਾਰੂ ਸਿੰਘ ਜੀ ਦੀ ਯਾਦ 'ਚ ਬਣਾਇਆ ਗਿਆ ਹੈ, 'ਤੇ ਕਬਜ਼ਾ ਕਰਨ ਦੀ ਕੋਝੀ ਸ਼ਰਾਰਤ ...
ਐਡੀਸ਼ਨਲ ਕਮਿਸ਼ਨਰ ਵਲੋਂ ਜਾਂਚ ਸ਼ੁਰੂ ਲੁਧਿਆਣਾ, 31 ਜੁਲਾਈ (ਅਮਰੀਕ ਸਿੰਘ ਬੱਤਰਾ)-ਸ਼ਹਿਰ ਵਿਚ ਪਿਛਲੇ ਕੁਝ ਸਾਲਾਂ ਦੌਰਾਨ ਪਾਵਰਕਾਮ ਵਲੋਂ ਰਿਹਾਇਸ਼ੀ, ਵਪਾਰਕ ਅਤੇ ਸਨਅਤੀ ਯੂਨਿਟਾਂ ਨੂੰ ਜਾਰੀ ਕੀਤੇ ਕਰੀਬ ਇਕ ਲੱਖ ਬਿਜਲੀ ਕੁਨੈਕਸ਼ਨਾਂ ਬਦਲੇ ਨਗਰ ਨਿਗਮ ...
ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਕਮਿਸ਼ਨਰ ਵਲੋਂ ਅੱਜ ਦੇਰ ਸ਼ਾਮ 4 ਥਾਣਿਆਂ ਦੇ ਐੱਸ. ਐੱਚ. ਓ. ਸਮੇਤ 8 ਪੁਲਿਸ ਮੁਲਾਜ਼ਮਾਂ ਦੇ ਤਬਾਦਲੇ ਕੀਤੇ ਹਨ | ਜਾਣਕਾਰੀ ਅਨੁਸਾਰ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵਲੋਂ ਕੀਤੇ ਕੀਤੇ ਗਏ ਹੁਕਮਾਂ ਤਹਿਤ ...
ਲੁਧਿਆਣਾ, 31 ਜੁਲਾਈ (ਕਵਿਤਾ ਖੁੱਲਰ)-ਪਾਕਿਸਤਾਨ 'ਚ ਕੁਝ ਸ਼ਰਾਰਤੀ ਅਨਸਰਾਂ ਵਲੋਂ ਲਾਹੌਰ ਸ਼ਹਿਰ ਵਿਚ ਨੌਾ ਲੱਖਾ ਬਾਜ਼ਾਰ ਵਿਖੇ ਗੁਰਦੁਆਰਾ ਸਾਹਿਬ ਸ਼ਹੀਦ ਸਿੰਘ ਸਿੰਘਣੀਆਂ ਜੋ ਕਿ ਭਾਈ ਤਾਰੂ ਸਿੰਘ ਜੀ ਦੀ ਯਾਦ 'ਚ ਬਣਾਇਆ ਗਿਆ ਹੈ, 'ਤੇ ਕਬਜ਼ਾ ਕਰਨ ਦੀ ਕੋਝੀ ਸ਼ਰਾਰਤ ...
ਲੁਧਿਆਣਾ, 31 ਜੁਲਾਈ (ਕਵਿਤਾ ਖੁੱਲਰ)-ਭਾਰਤ ਦੀ ਕੇਂਦਰ ਸਰਕਾਰ ਵਲੋਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਦੇਸ਼ 'ਚ ਲਾਗੂ ਕੀਤੀ ਨਵੀਂ ਸਿੱਖਿਆ ਪ੍ਰਣਾਲੀ 'ਚ ਸਕੂਲੀ ਬੱਚਿਆਂ ਨੂੰ ਮੁੱਢਲੀ ਸਿੱਖਿਆ ਸਥਾਨਕ ਭਾਸ਼ਾ ਜਾਂ ਮਾਂ ਬੋਲੀ ਵਿਚ ਹੀ ...
ਪੀ. ਡਬਲਿਊ. ਡੀ. ਦਫ਼ਤਰ ਦੇ ਬਾਹਰ ਸੁੱਟਿਆ ਸੜਕ ਦਾ ਚਿੱਕੜ ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਡੇਹਲੋਂ ਸਾਹਨੇਵਾਲ ਰੋਡ ਦੀ ਮੰਦੀ ਹਾਲਤ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਵਲੋਂ ਪੀ. ਡਬਲਿਊ. ਡੀ. ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ...
ਲੁਧਿਆਣਾ, 31 ਜੁਲਾਈ (ਕਵਿਤਾ ਖੁੱਲਰ)-ਭਾਰਤ ਦੀ ਕੇਂਦਰ ਸਰਕਾਰ ਵਲੋਂ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਦੇਸ਼ 'ਚ ਲਾਗੂ ਕੀਤੀ ਨਵੀਂ ਸਿੱਖਿਆ ਪ੍ਰਣਾਲੀ 'ਚ ਸਕੂਲੀ ਬੱਚਿਆਂ ਨੂੰ ਮੁੱਢਲੀ ਸਿੱਖਿਆ ਸਥਾਨਕ ਭਾਸ਼ਾ ਜਾਂ ਮਾਂ ਬੋਲੀ ਵਿਚ ਹੀ ...
ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਜੀਵਨ ਨਗਰ 'ਚ ਦੁਕਾਨਦਾਰਾਂ ਤੋਂ ਜਬਰੀ ਉਗਰਾਹੀ ਕਰ ਰਹੇ ਇਕ ਨਕਲੀ ਖੁਰਾਕ ਅਤੇ ਸਪਲਾਈ ਇੰਸਪੈਕਟਰ ਨੂੰ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ | ਜਾਣਕਾਰੀ ਦਿੰਦਿਆਂ ਥਾਣਾ ...
ਲੁਧਿਆਣਾ, 31 ਜੁਲਾਈ (ਜੁਗਿੰਦਰ ਸਿੰਘ ਅਰੋੜਾ)-ਭਾਈ ਮੰਨਾ ਸਿੰਘ ਨਗਰ ਮੈਨੂਫੈਕਚਰਚ ਅਤੇ ਟਰੇਡਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰ ਸਿੰਘ ਜੋਲੀ ਅਤੇ ਅਕਾਲ ਮਾਰਕੀਟ ਸ਼ਾਪਕੀਪਰ ਐਸੋਸੀਏਸ਼ਨ ਦੇ ਚੇਅਰਮੈਨ ਅਰਵਿੰਦਰ ਸਿੰਘ ਟੋਨੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ...
ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ)-ਡੇਹਲੋਂ ਸਾਹਨੇਵਾਲ ਰੋਡ ਦੀ ਮੰਦੀ ਹਾਲਤ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਵਲੋਂ ਪੀ. ਡਬਲਿਊ. ਡੀ. ਦਫ਼ਤਰ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਅਤੇ ਸੜਕ ਦਾ ਚਿੱਕੜ ਦਫ਼ਤਰ ਵਿਚ ਵੀ ਸੁੱਟਿਆ ਗਿਆ | ...
ਲੁਧਿਆਣਾ, 31 ਜੁਲਾਈ (ਅਮਰੀਕ ਸਿੰਘ ਬੱਤਰਾ)-ਨਗਰ ਨਿਗਮ ਪ੍ਰਸ਼ਾਸਨ ਵਲੋਂ ਜਗਰਾਉਂ ਪੁਲ ਦੀ ਮੁਰੰਮਤ ਅਤੇ ਚੌੜਾਈ ਵਧਾਉਣ ਲਈ ਕਰੀਬ 4 ਸਾਲ ਪਹਿਲਾਂ ਸ਼ੁਰੂ ਕਰਵਾਏ ਪ੍ਰੋਜੈਕਟ ਤਹਿਤ ਬਣਾਈ ਜਾ ਰਹੀ ਸੁਰੱਖਿਆ ਦੀਵਾਰ ਦਾ ਕੰਮ ਪਿਛਲੇ 4 ਦਿਨ ਤੋਂ ਬੰਦ ਹੋਣ ਦਾ ਕੈਬਨਿਟ ...
ਲੁਧਿਆਣਾ, 31 ਜੁਲਾਈ (ਅਮਰੀਕ ਸਿੰਘ ਬੱਤਰਾ)-ਪੰਜਾਬ ਸਰਕਾਰ ਵਲੋਂ 3 ਅਗਸਤ ਸੋਮਵਾਰ ਨੂੰ ਰੱਖੜੀ ਤੋਂ ਪਹਿਲਾਂ ਐਤਵਾਰ 2 ਅਗਸਤ ਨੂੰ ਹਲਵਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੇ ਜਾਣ ਦਾ ਪੰਜਾਬ ਹਲਵਾਈ ਐਸੋਸੀਏਸ਼ਨ ਅਤੇੇ ਲੁਧਿਆਣਾ ਹਲਵਾਈ ਐਸੋਸੀਏਸ਼ਨ ਨੇ ...
ਮੋਗਾ, 31 ਜੁਲਾਈ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਜ-ਮਹਿਲ ਵਿਚ ਬੈਠ ਕੇ ਸਰਕਾਰ ਚਲਾਉਂਦੇ ਹਨ ਪਰ ਜੇ ਲੋਕਾਂ ਦੀ ਪੀੜ ਤੇ ਵੇਦਨਾ ਮਹਿਸੂਸ ਕਰਨੀ ਹੋਵੇ ਤਾਂ ਜ਼ਮੀਨੀ ਹਕੀਕਤ 'ਤੇ ਆਉਣਾ ਜ਼ਰੂਰੀ ਹੁੰਦਾ ਹੈ ਪਰ ...
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ)-ਕੋਵਿਡ-19 ਦੇ ਹਰੇਕ ਪਾਜ਼ੀਟਿਵ ਮਰੀਜ਼ ਨੂੰ ਮਿਆਰੀ ਇਲਾਜ ਮੁਹੱਈਆ ਕਰਾਉਣ ਲਈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ 22 ਆਈ.ਏ.ਐਸ., ਆਈ.ਐਫ.ਐਸ. ਅਤੇ ਪੀ.ਸੀ.ਐਸ. ਅਧਿਕਾਰੀਆਾ ਨੂੰ ਕੋਵਿਡ ਪੇਸ਼ੈਂਟ ...
ਲੁਧਿਆਣਾ, 31 ਜੁਲਾਈ (ਪੁਨੀਤ ਬਾਵਾ)-ਪੰਜਾਬ ਰਾਜ ਬਿਜਲੀ ਨਿਗਮ ਵਲੋਂ ਆਪਣੇ ਉਪਭੋਗਤਾਵਾਂ ਨੂੰ ਇਕ ਤੋਂ ਬਾਅਦ ਇਕ ਝਟਕਾ ਦਿੱਤਾ ਜਾ ਰਿਹਾ ਹੈ | ਜਿਸ ਦੇ ਤਹਿਤ ਬਿਜਲੀ ਨਿਗਮ ਨੇ ਮੀਡੀਅਮ ਤੇ ਲਾਰਜ ਬਿਜਲੀ ਸਪਲਾਈ ਵਾਲੇ ਸਨਅਤਕਾਰਾਂ ਦੇ ਨਾਲ-ਨਾਲ ਬਿਜਲੀ ਦੀ ਵਪਾਰਕ ...
ਅੰਮਿ੍ਤਸਰ, 31 ਜੁਲਾਈ (ਸੁਰਿੰਦਰ ਕੋਛੜ)-ਆਨਲਾਈਨ ਲੈਣ-ਦੇਣ ਦੇ ਵਾਧੇ ਦੇ ਨਾਲ-ਨਾਲ ਆਨਲਾਈਨ ਧੋਖਾਧੜੀ ਦੇ ਵੀ ਮਾਮਲਿਆਂ 'ਚ ਵੀ ਵਾਧਾ ਹੋਇਆ ਹੈ | ਠੱਗ ਨਵੇਂ-ਨਵੇਂ ਤਰੀਕੇ ਈਜਾਦ ਕਰਕੇ ਲੋਕਾਂ ਨੂੰ ਫਸਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ | ਮਸ਼ਹੂਰ ਕੁਇਜ਼ ਸ਼ੋਅ ਕੇ. ਬੀ. ...
ਅੰਮਿ੍ਤਸਰ, 31 ਜੁਲਾਈ (ਸੁਰਿੰਦਰ ਕੋਛੜ)-ਗੁਜਰਾਤ ਦੇ ਰਸਤੇ ਅੰਬਾਲਾ ਹਵਾਈ ਅੱਡੇ 'ਤੇ ਉਤਰੇ ਰਾਫੇਲ ਲੜਾਕੂ ਜਹਾਜ਼ ਨੇ ਪਾਕਿਸਤਾਨ ਹਵਾਈ ਸੈਨਾ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ | ਇਨ੍ਹਾਂ ਜਹਾਜ਼ਾਂ ਦੇ ਪਹੁੰਚਣ ਤੋਂ ਠੀਕ ਪਹਿਲਾਂ ਪਾਕਿ ਹਵਾਈ ਸੈਨਾ ਦੇ ਮੁਖੀ ਨੂੰ ...
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ)-ਕੋਵਿਡ ਟੈਸਟ ਦੇ ਨਤੀਜੇ ਭੇਜਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਵਲੋਂ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਨਾਲ ਸਮਝੌਤਾ ਕੀਤਾ ਗਿਆ ਹੈ ਜਿਸ ਤਹਿਤ ਆਈ.ਸੀ.ਐਮ.ਆਰ. ਪੋਰਟਲ 'ਤੇ ਲੈਬਾਂ ...
ਐੱਸ. ਏ. ਐੱਸ. ਨਗਰ, 31 ਜੁਲਾਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਸੋਸੀਏਟਿਡ ਸਕੂਲਾਂ ਨੂੰ ਐਸੋਸੀਏਟਿਡ ਜਾਰੀ ਰੱਖਣ ਸਬੰਧੀ ਪ੍ਰਫਾਰਮਾ ਭਰਨ ਤੋਂ ਪਹਿਲਾ 31 ਦਸੰਬਰ 2020 ਤੱਕ ਐਫੀਲੀਏਸ਼ਨ ਦੀਆਂ ਸ਼ਰਤਾਂ ਪੂਰੀਆਂ ਕਰਨ ਸਬੰਧੀ ਬੋਰਡ ਵਿਚ ...
ਚੰਡੀਗੜ੍ਹ, 31 ਜੁਲਾਈ (ਐਨ.ਐਸ. ਪਰਵਾਨਾ)-ਆਮ ਆਦਮੀ ਪਾਰਟੀ ਨਾਲ ਸਬੰਧਿਤ 2 ਦਲਬਦਲੂ ਵਿਧਾਇਕਾਂ ਭੁਲੱਥ ਤੋਂ ਸੁਖਪਾਲ ਸਿੰਘ ਖਹਿਰਾ ਤੇ ਰੋਪੜ ਤੋਂ ਅਮਰਜੀਤ ਸਿੰਘ ਸੰਦੋਆ ਦਾ ਦਲਬਦਲੂ ਕੇਸ ਫਿਰ ਲਟਕ ਗਿਆ ਹੈ ਕਿਉਂਕਿ ਉਨ੍ਹਾਂ ਵਲੋਂ ਇਹ ਬੇਨਤੀ ਕੀਤੀ ਗਈ ਹੈ ਕਿ ਇਕ ਤਾਂ ...
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ)-ਵੱਖ-ਵੱਖ ਆਪਰੇਸ਼ਨਾਂ 'ਚ ਸ਼ਹੀਦ ਅਤੇ ਅਪਾਹਜ ਹੋਏ ਸੈਨਿਕਾਂ ਦੇ ਵਾਰਸਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਉਦੇਸ਼ ਨਾਲ ਇਕ ਪਹਿਲਕਦਮੀ ਕਰਦਿਆਂ ਪੰਜਾਬ ਸਰਕਾਰ ਵਲੋਂ ਐਕਸ ਗ੍ਰੇਸ਼ੀਆ ਦੀ ਰਾਸ਼ੀ ਵਿਚ ਕਈ ਗੁਣਾ ਵਾਧਾ ...
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਆਪਣੀਆਂ ਗਲਤੀਆਂ ਨੂੰ ਲਕੋਣ ਖਾਤਰ ਪਿਛਲੇ ਲੰਮੇ ਸਮੇਂ ਤੋਂ ਅਕਾਲੀ ਦਲ ਤੇ ਸੀਨੀਅਰ ਆਗੂਆਂ ਦੇ ਅਕਸ ਨੂੰ ...
ਅੰਮਿ੍ਤਸਰ, 31 ਜੁਲਾਈ (ਜਸਵੰਤ ਸਿੰਘ ਜੱਸ)-ਸ਼ੋ੍ਰਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਰਿਕਾਰਡ 'ਚੋਂ ਕਰੀਬ ਚਾਰ ਸਾਲ ਪਹਿਲਾਂ ਸ੍ਰੀ ਗੁਰੂ ਗੰ੍ਰਥ ਸਾਹਿਬ ਦੇ 267 ਪਾਵਨ ਸਰੂਪ ਘੱਟ ਪਾਏ ਜਾਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਲਈ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ...
ਬਲਵਿੰਦਰ ਸਿੰਘ ਧਾਲੀਵਾਲ ਮਾਨਸਾ, 31 ਜੁਲਾਈ- ਅਗਲੇ ਦਿਨਾਂ 'ਚ ਸ਼ੋ੍ਰਮਣੀ ਅਕਾਲੀ ਦਲ ਨੂੰ ਮਾਨਸਾ ਜ਼ਿਲੇ੍ਹ 'ਚ ਵੱਡਾ ਝਟਕਾ ਲੱਗਣ ਦੇ ਆਸਾਰ ਬਣ ਗਏ ਹਨ | ਪਾਰਟੀ ਨਾਲ ਸਬੰਧਿਤ 2 ਸਾਬਕਾ ਵਿਧਾਇਕ, 1 ਸ਼ੋ੍ਰਮਣੀ ਕਮੇਟੀ ਮੈਂਬਰ ਤੇ 2 ਸਾਬਕਾ ਮੈਂਬਰ, ਮਾਰਕੀਟ ਕਮੇਟੀ ਦੇ ...
ਜਲੰਧਰ, 31 ਜੁਲਾਈ (ਐੱਮ.ਐੱਸ. ਲੋਹੀਆ)-ਪਿਤਾ ਵਲੋਂ ਪਬਜ਼ੀ ਖੇਡਣ ਤੋਂ ਮਨ੍ਹਾਂ ਕਰਨ 'ਤੇ ਸਥਾਨਕ ਮੁਹੱਲਾ ਬਸਤੀ ਸ਼ੇਖ 'ਚ ਅੱਜ ਇਕ ਨੌਜਵਾਨ ਨੇ ਖੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ | ਮਿ੍ਤਕ ਦੀ ਪਹਿਚਾਣ ਮਾਣਕ ਸ਼ਰਮਾ ਉਰਫ਼ ਮੰਥਨ ਸ਼ਰਮਾ (20) ਪੁੱਤਰ ਚੰਦਰ ਸ਼ੇਖਰ ...
ਫ਼ਿਰੋਜ਼ਪੁਰ/ਗੋਲੂ ਕਾ ਮੋੜ, ਗੁਰੂਹਰਸਹਾਏ, 31 ਜੁਲਾਈ (ਤਪਿੰਦਰ ਸਿੰਘ, ਸੁਰਿੰਦਰ ਸਿੰਘ ਪੁਪਨੇਜਾ, ਹਰਚਰਨ ਸਿੰਘ ਸੰਧੂ)-ਸਰਹੱਦੀ ਪਿੰਡ ਮੇਘਾ ਮਹਾਤਮ (ਪਾਲੇ ਚੱਕ) 'ਚ ਬਣੇ ਰੇਤ ਦੇ ਖੱਡੇ ਨੇ ਦੋ ਮਾਸੂਮ ਬੱਚਿਆਂ ਦੀ ਜਾਨ ਲੈ ਲਈ ਹੈ | ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਤੇ ...
ਤਰਨ ਤਾਰਨ, 31 ਜੁਲਾਈ (ਹਰਿੰਦਰ ਸਿੰਘ)-ਬੀਤੀ ਦੇਰ ਸ਼ਾਮ ਥਾਣਾ ਸਰਾਏਾ ਅਮਾਨਤ ਖਾਂ ਦੇ ਪਿੰਡ ਗੰਡੀਵਿੰਡ ਵਿਖੇ ਸੱਤ ਸਾਲ ਦੀ ਲੜਕੀ ਨੂੰ ਜਬਰ ਜਨਾਹ ਦੀ ਨੀਅਤ ਨਾਲ ਅਗਵਾ ਕਰਕੇ ਉਸ ਦੀ ਗਲਾ ਘੁੱਟ ਕੇ ਬੇਰਹਿਮੀ ਨਾਲ ਕੀਤੀ ਹੱਤਿਆ ਦੇ ਮਾਮਲੇ ਵਿਚ ਪੁਲਿਸ ਨੇ ਇਸ ਮਾਮਲੇ ਨੂੰ ...
ਬੇਗੋਵਾਲ, 31 ਜੁਲਾਈ (ਸੁਖਜਿੰਦਰ ਸਿੰਘ)-ਬੀਤੇ ਦਿਨ ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ 'ਚ ਅਚਾਨਕ ਟਰਾਲੇ ਨੂੰ ਅੱਗ ਲੱਗਣ ਕਾਰਨ ਨੰਗਲ ਲੁਬਾਣਾ ਵਾਸੀ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਪਿਸ਼ੌਰਾ ਸਿੰਘ ਦੀ ਮੌਤ ਹੋਣ ਗਈ | ਇਸ ਸਬੰਧੀ ਮਿ੍ਤਕ ਸੁਖਵਿੰਦਰ ਸਿੰਘ ਦੇ ਪਿਤਾ ...
ਨਕੋਦਰ, 31 ਜੁਲਾਈ (ਗੁਰਵਿੰਦਰ ਸਿੰਘ)- ਸ੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਵਿਨੋਦ ਮਿਸ਼ਰ ਨੇ 27 ਜੁਲਾਈ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਨੈਗਟਿਵ ਆਈ ਹੈ | ਵਿਨੋਦ ਮਿਸ਼ਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਸਾਰੇ ਹੀ ਸ਼ਹਿਰ ਵਾਸੀ ਤੇ ...
ਜਲੰਧਰ, 31 ਜੁਲਾਈ(ਸ਼ਿਵ ਸ਼ਰਮਾ)-ਵਿਧਾਨ ਸਭਾ ਚੋਣਾਂ ਨੂੰ ਅਜੇ ਡੇਢ ਸਾਲ ਪਿਆ ਹੈ, ਪਰ ਉੱਤਰੀ ਹਲਕੇ ਦੀ ਸਿਆਸਤ ਵਿਚ ਗਰਮੀ ਆ ਗਈ ਹੈ, ਕਿਉਂਕਿ ਹੈਨਰੀ ਸਮਰਥਕ ਕੌਾਸਲਰ ਦੇਸ ਰਾਜ ਜੱਸਲ ਨੇ ਫੇਸਬੁੱਕ 'ਤੇ ਲਾਈਵ ਹੋ ਕੇ ਉੱਤਰੀ ਹਲਕੇ ਦੇ ਸਾਬਕਾ ਭਾਜਪਾ ਵਿਧਾਇਕ ਕੇ. ਡੀ. ...
ਜਲੰਧਰ ਛਾਉਣੀ, 31 ਜੁਲਾਈ (ਪਵਨ ਖਰਬੰਦਾ)- ਵਿਸ਼ਵ ਭਰ 'ਚ ਵੱਧ ਰਹੀ ਤਪਸ਼ ਨੂੰ ਘੱਟ ਕਰਨ 'ਚ ਆਪਣਾ ਯੋਗਦਾਨ ਪਾਉਣ ਅਤੇ ਪੀ.ਏ.ਪੀ. ਕੈਂਪਸ ਨੂੰ ਪ੍ਰਦੂਸ਼ਣ ਰਹਿਤ ਤੇ ਹਰਿਆ-ਭਰਿਆ ਬਣਾਉਣ ਦੇ ਮਕਸਦ ਨਾਲ ਅੱਜ ਪੀ.ਏ.ਪੀ. ਹੈਡਕੁਆਰਟਰ ਵਿਖੇ 70ਵਾਂ ਵਣ ਮਹਾਂਉਤਸਵ ਮਨਾਇਆ ਗਿਆ | ਇਸ ...
ਜਲੰਧਰ, 31 ਜੁਲਾਈ (ਸ਼ਿਵ ਸ਼ਰਮਾ) - ਇਕ ਪਾਸੇ ਤਾਂ ਨਿਗਮ ਦੇ ਬਿਲਡਿੰਗ ਵਿਭਾਗ ਵਲੋਂ ਮਾਮੂਲੀ ਖ਼ਾਮੀ ਪਾਏ ਜਾਣ ਤੋਂ ਬਾਅਦ ਦੁਕਾਨ ਜਾਂ ਕਿਸੇ ਦਾ ਘਰ ਤੋੜ ਦਿੱਤਾ ਜਾਂਦਾ ਹੈ, ਪਰ ਸ਼ਹਿਰ ਵਿਚ ਕਈ ਨਾਜਾਇਜ਼ ਕਾਲੋਨੀਆਂ ਨਿਗਮ ਨੂੰ ਫ਼ੀਸਾਂ ਬਿਨਾਂ ਦਿੱਤੇ ਹੀ ਕੱਟੀਆਂ ...
ਜਲੰਧਰ, 31 ਜੁਲਾਈ (ਐੱਮ.ਐੱਸ. ਲੋਹੀਆ)- ਕਪੂਰਥਲਾ 'ਚ ਬਤੌਰ ਐਸ.ਐਸ.ਪੀ. ਸੇਵਾਵਾਂ ਨਿਭਾ ਰਹੇ ਸਤਿੰਦਰ ਸਿੰਘ ਹੁਣ ਜਲੰਧਰ ਦਿਹਾਤੀ ਜ਼ਿਲ੍ਹੇ ਦੀ ਕਮਾਨ ਸੰਭਾਲਣਗੇ, ਜਦਕਿ ਜਲੰਧਰ ਦਿਹਾਤੀ ਦੇ ਬਤੌਰ ਐਸ.ਐਸ.ਪੀ. ਸ਼ਲਾਘਾ ਯੋਗ ਸੇਵਾਵਾਂ ਨਿਭਾਉਣ ਵਾਲੇ ਨਵਜੋਤ ਸਿੰਘ ਮਾਹਲ ...
ਜਲੰਧਰ, 31 ਜੁਲਾਈ(ਐੱਮ.ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 6 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ 'ਚ ਮਮਤਾ (57) ਵਾਸੀ ਸ਼ਾਮ ਨਗਰ, ਗੁਲਾਬ ਦੇਵੀ ਰੋਡ ਨੂੰ ਸਾਹ ਲੈਣ 'ਚ ਤਕਲੀਫ਼ ਹੋ ਰਹੀ ਸੀ, ਜਿਸ ਕਰਕੇ ਉਸ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ 'ਚ ...
ਜਲੰਧਰ, 31 ਜੁਲਾਈ (ਐੱਮ.ਐੱਸ. ਲੋਹੀਆ) -ਬੁੱਧਵਾਰ ਦੀ ਰਾਤ ਨੂੰ ਥਾਣਾ ਡਵੀਜ਼ਨ ਨੰਬਰ 7 ਦੀ ਪੁਲਿਸ ਵਲੋਂ ਅਰਬਨ ਅਸਟੇਟ ਦੇ ਫੇਸ-2 ਦੀ ਮਾਰਕੀਟ 'ਚ ਚੱਲ ਰਹੇ ਬਜ਼ ਹੀਟ 7 ਰੈਸਟੋਰੈਂਟ 'ਚ ਕੀਤੀ ਕਾਰਵਾਈ ਦੌਰਾਨ 14 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਮੌਕੇ ਤੋਂ ਹੁੱਕੇ, ਤੰਬਾਕੂ ...
ਜਲੰਧਰ, 31 ਜੁਲਾਈ (ਸ਼ਿਵ)-ਸਮਾਰਟ ਸਿਟੀ ਤਹਿਤ ਜਲਦੀ ਹੀ ਸ਼ਹਿਰ ਦੀਆਂ 3 ਲੱਖ ਦੇ ਕਰੀਬ ਜਾਇਦਾਦਾਂ 'ਤੇ ਯੂ. ਆਈ. ਡੀ. ਨੰਬਰ ਪਲੇਟਾਂ ਲਗਾਉਣ ਲਈ ਟੈਂਡਰ ਲਗਾਇਆ ਜਾ ਰਿਹਾ ਹੈ | 2 ਕਰੋੜ ਦੀ ਰਕਮ ਨਾਲ ਲੱਗਣ ਵਾਲੇ ਟੈਂਡਰ 'ਚ ਜਲੰਧਰ ਕੈਂਟ ਦੇ ਸ਼ਾਮਿਲ ਹੋਏ 11 ਪਿੰਡਾਂ ਦੀਆਂ ...
ਨਕੋਦਰ, 31 ਜੁਲਾਈ (ਗੁਰਵਿੰਦਰ ਸਿੰਘ)- ਪਿੰਡ ਜਹਾਾਗੀਰ ਵਿਚ, 28 ਸਾਲਾ ਨੌਜਵਾਨ ਨੇ ਘਰ ਦੀ ਤੀਸਰੀ ਮੰਜ਼ਿਲ 'ਤੇ ਕਮਰੇ ਵਿਚ ਪੱਖੇ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ¢ ਥਾਣਾ ਸਦਰ ਮੁਖੀ ਵਿਨੋਦ ਕੁਮਾਰ ਨੇ ਦੱਸਿਆ ਕਿ ਮਿ੍ਤਕ ਦਾ ਪਿਤਾ ਸੋਢੀ ਜੋ ਕਿ ਪਿੰਡ ਦਾ ਮੌਜੂਦਾ ਪੰਚ ...
ਜਲੰਧਰ, 31 ਜੁਲਾਈ (ਹਰਵਿੰਦਰ ਸਿੰਘ ਫੁੱਲ)-ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਿਖ਼ਲਾਫ਼ ਦ ਕਲਾਸ ਫੋਰ ਗੌਰਮਿੰਟ ਇੰਪਲਾਈਜ਼ ਯੂਨੀਅਨ ਦੀ ਜਲੰਧਰ ਇਕਾਈ ਵਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਦੇ ਵਿੱਤ ਮੰਤਰੀ ...
ਚੁਗਿੱਟੀ-ਜੰਡੂਸਿੰਘਾ/ਜਲੰਧਰ ਛਾਉਣੀ, 31 ਜੁਲਾਈ (ਨਰਿੰਦਰ ਲਾਗੂ, ਪਵਨ ਖਰਬੰਦਾ)- ਕੇਂਦਰੀ ਹਲਕੇ ਦੇ ਅਧੀਨ ਆਉਂਦੀ ਲੱਧੇਵਾਲੀ-ਲਾਲੇਵਾਲੀ ਤੋਂ ਚੌਾਹਕਾਂ ਵੱਲ ਨੂੰ ਜਾਂਦੀ ਰੋਡ ਜੋ ਕਿ ਬੀਤੇ 17 ਸਾਲਾਂ ਤੋਂ ਤਰਸਯੋਗ ਹਾਲਤ 'ਚ ਸੀ ਤੇ ਕਈ ਸਰਕਾਰਾਂ ਆਉਣ ਦੇ ਬਾਵਜੂਦ ਵੀ ...
ਫਿਲੌਰ, 31 ਜੁਲਾਈ (ਸਤਿੰਦਰ ਸ਼ਰਮਾ)- ਬੀਤੀ ਰਾਤ ਸਿਵਲ ਹਸਪਤਾਲ ਦੇ ਸਾਹਮਣੇ ਇਕ ਚਾਹ ਦੀ ਦੁਕਾਨ ਨੂੰ ਅੱਗ ਲੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਦੁਕਾਨ ਮਾਲਕ ਗਨੀ ਪੁੱਤਰ ਰਾਮ ਲੁਭਾਇਆ ਵਾਸੀ ਫਿਲੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਸਿਵਲ ...
ਕਰਤਾਰਪੁਰ, 31 ਜੁਲਾਈ (ਭਜਨ ਸਿੰਘ)-ਅੱਜ ਸਵੇਰੇ ਸਰਾਏ ਖ਼ਾਸ ਪੁਲੀ ਜੀ.ਟੀ. ਰੋਡ ਜਲੰਧਰ-ਅੰਮਿ੍ਤਸਰ ਉੱਪਰ ਕਿਸੇ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਇਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ | ਜਿਸ ਦੀ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਮੌਕੇ 'ਤੇ ਹੀ ਹੋ ਗਈ | ਇਸ ਸਬੰਧੀ ਜਾਣਕਾਰੀ ...
ਭੋਗਪੁਰ, 31 ਜੁਲਾਈ (ਕੁਲਦੀਪ ਸਿੰਘ ਪਾਬਲਾ)- ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਦੀਆਂ ਸਕੀਮਾਂ ਦਾ ਪੰਜਾਬ ਦੇ ਹਰ ਘਰ ਤੱਕ ਪ੍ਰਚਾਰ ਕਰਨ ਅਤੇ ਕੇਂਦਰ ਸਰਕਾਰ ਦਾ ਅਕਸ ਲੋਕਾਂ ਵਿਚ ਹਰਮਨ ਪਿਆਰਾ ਬਣਾਉਣ ਲਈ ਭਾਰਤੀ ਜਨਤਾ ਪਾਰਟੀ ਵਲੋਂ ...
ਗੁਰਾਇਆ, 31 ਜੁਲਾਈ (ਚਰਨਜੀਤ ਸਿੰਘ ਦੁਸਾਂਝ)-ਗੁਰਾਇਆ ਅਤੇ ਫਿਲੌਰ ਵਿਚਕਾਰ ਬਿਸਕੁਟਾਂ ਦਾ ਭਰਿਆ ਇਕ ਕੈਂਟਰ ਪਲਟ ਗਿਆ | ਰਾਸ਼ਟਰੀ ਰਾਜ ਮਾਰਗ-44 'ਤੇ ਕੁਤਬੇਵਾਲ ਨਿਕਾਸੀ ਮੋੜ ਤੇ ਕੈਂਟਰ ਨੰਬਰ ਪੀ.ਬੀ.10 ਸੀ.ਡੀ. 9712 ਨੂੰ ਇਕ ਕੰਨਟੇਨਰ ਤੜਕਸਾਰ ਫੇਟ ਮਾਰ ਕੇ ਫਰਾਰ ਹੋ ਗਿਆ, ...
ਆਦਮਪੁਰ, 31 ਜੁਲਾਈ (ਰਮਨ ਦਵੇਸਰ)- ਆਦਮਪੁਰ ਦੇ ਕਈ ਵਾਰਡਾਂ 'ਚ ਲੋਕ ਪੀਣ ਵਾਲੇ ਪਾਣੀ ਲਈ ਤਰਸ ਰਹੇ ਹਨ ¢ ਕਿਉਂਕਿ ਨਗਰ ਕੌਾਸਲ ਦੀਆਂ ਪਾਣੀ ਦੀਆਂ 2 ਮੋਟਰਾਂ ਪਿਛਲੇ 7-8 ਦਿਨਾਂ ਤੋਂ ਖਰਾਬ ਹਨ¢ ਆਦਮਪੁਰ ਦੇ ਵਾਰਡ ਨੰਬਰ 6,7,8 ਦੇ ਰਹਿਣ ਵਾਲੇ ਲੋਕ ਇਸ ਭਰ ਗਰਮੀ 'ਚ ਪਾਣੀ ਦੀ ...
ਆਦਮਪੁਰ, 31 ਜੁਲਾਈ (ਹਰਪ੍ਰੀਤ ਸਿੰਘ)- ਆਦਮਪੁਰ ਦੇ ਇਕ ਕਾਂਗਰਸੀ ਕੌਾਸਲਰ ਦੀ ਰਿਪੋਰਟ ਪਾਜ਼ੀਟਿਵ ਆਉਣ ਉਪਰੰਤ ਮੀਟਿੰਗ ਕਰਨ ਦਾ ਵਿਰੋਧ ਕਰਦਿਆਂ ਨਗਰ ਕੌਾਸਲ ਆਦਮਪੁਰ ਦੇ ਪ੍ਰਧਾਨ ਪਵਿੱਤਰ ਸਿੰਘ, ਕੌਾਸਲਰ ਚਰਨਜੀਤ ਸਿੰਘ ਸ਼ੇਰੀ, ਕੌਾਸਲਰ ਰਮਨ ਕੁਮਾਰ ਪੁਰੰਗ, ਗਗਨ ...
ਕਿਸ਼ਨਗੜ੍ਹ, 31 ਜੁਲਾਈ (ਹੁਸਨ ਲਾਲ)-ਬਲਾਕ ਭੋਗਪੁਰ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰ ਵਰਕਰਾਂ ਨੇ ਆਪਣੇ ਮਾਣਭੱਤੇ ਨੂੰ ਜੁਲਾਈ ਤੱਕ ਵਧਾਉਣ ਲਈ ਕਮਿਊਨਿਟੀ ਹੈਲਥ ਸੈਂਟਰ ਕਾਲਾ ਬੱਕਰਾ ਦੇ ਐੱਸ.ਐੱਮ.ਓ. ਡਾ. ਕਮਲਪਾਲ ਸਿੱਧੂ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ...
ਨਕੋਦਰ, 31 ਜੁਲਾਈ (ਗੁਰਵਿੰਦਰ ਸਿੰਘ)- ਨਕੋਦਰ ਸਦਰ ਪੁਲਿਸ ਨੇ ਕੈਨੇਡਾ ਭੇਜਣ ਦੇ ਨਾਂਅ 'ਤੇ 9.20 ਲੱਖ ਦੀ ਠੱਗੀ ਮਾਰਨ ਦੀ ਸ਼ਿਕਾਇਤ 'ਤੇ ਜਾਾਚ ਤੋਂ ਬਾਅਦ ਐਸ.ਐਸ.ਪੀ ਨਵਜੋਤ ਸਿੰਘ ਮਾਹਲ ਜਲੰਧਰ ਦਿਹਾਤੀ ਦੇ ਆਦੇਸ਼ਾਾ ਤੇ ਇਕ ਔਰਤ ਸਣੇ ਦੋ ਟਰੈਵਲ ਏਜੰਟਾਾ ਖਿਲਾਫ ਮੁਕੱਦਮਾ ...
ਮਲਸੀਆਂ, 31 ਜੁਲਾਈ (ਸੁਖਦੀਪ ਸਿੰਘ)- ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ (ਵਿਗਿਆਨਿਕ) ਨੇ ਨਵੀਂ ਕੌਮੀ ਸਿੱਖਿਆ ਨੀਤੀ-2020 ਨੂੰ ਕੇਂਦਰ ਸਰਕਾਰ ਵੱਲੋਂ ਧੱਕੇ ਨਾਲ ਥੋਪੀ ਨੀਤੀ ਗਰਦਾਨਿਆਂ ਅਤੇ ਇਸ ਦਾ ਵਿਰੋਧ ਕੀਤਾ ਹੈ | ਇਸ ਸਬੰਧੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਜੀਤ ...
ਜਲੰਧਰ, 31 ਜੁਲਾਈ (ਐੱਮ. ਐੱਸ. ਲੋਹੀਆ)- ਜ਼ਿਲ੍ਹਾ ਪ੍ਰਸਾਸ਼ਨ ਵਲੋਂ ਨਿੱਜੀ ਐਾਬੂਲੈਂਸਾਂ ਦੇ ਰੇਟ ਨਿਰਧਾਰਿਤ ਕਰ ਦਿੱਤੇ ਗਏ ਹਨ, ਤਾਂ ਜੋ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਏ ਇਸ ਨਾਜ਼ੁਕ ਹਾਲਾਤ ਦੌਰਾਨ ਕੋਈ ਵੀ ਵਾਧੂ ਚਾਰਜ ਨਾ ਵਸੂਲ ਸਕੇ | ਇਹ ਰੇਟ ਨਿਰਧਾਰਿਤ ਕਰਨ ...
ਜਲੰਧਰ, 31 ਜੁਲਾਈ (ਸ਼ਿਵ)- ਜੇਕਰ ਕੋਈ 30 ਸਤੰਬਰ ਤੱਕ ਆਪਣੀਆਂ ਗੱਡੀਆਂ 'ਤੇ ਉਚ ਸੁਰੱਖਿਆ ਵਾਲੀਆਂ ਨੰਬਰ ਪਲੇਟਾਂ 30 ਸਤੰਬਰ ਤੱਕ ਨਹੀਂ ਲਗਵਾਉਣਗੇ ਤਾਂ ਟ੍ਰੈਫ਼ਿਕ ਪੁਲਿਸ ਵਲੋਂ ਉਨ੍ਹਾਂ ਲੋਕਾਂ ਦੇ 1 ਅਕਤੂਬਰ ਤੋਂ ਚਲਾਨ ਕੱਟਣ ਦਾ ਕੰਮ ਸ਼ੁਰੂ ਹੋ ਜਾਵੇਗਾ | ਟਰਾਂਸਪੋਰਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX