ਤਾਜਾ ਖ਼ਬਰਾਂ


ਪੈਰਾਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ. ਆਈ ਨੇਤਾ ਵੀ ਪੁੱਜੇ ਮੌਕੇ ’ਤੇ
. . .  38 minutes ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  about 1 hour ago
ਗੁਰੂ ਹਰ ਸਹਾਏ, 28 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਕੋਲ ਇਕ ਨੋਜਵਾਨ ਸੜਕ ਉਪਰ ਭੇਦਭਰੀ ਹਾਲਤ ਵਿਚ ਮਿ੍ਤਕ ਪਾਇਆ ਗਿਆ। ਨੌਜਵਾਨ...
ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  about 1 hour ago
ਰਾਮਾਂ ਮੰਡੀ, 28 ਨਵੰਬਰ (ਤਰਸੇਮ ਸਿੰਗਲਾ)- ਬਾਜ਼ਾਰ ਵਿਚ ਸਬਜ਼ੀ ਖ਼ਰੀਦ ਰਹੇ ਇਕ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਨੂੰ ਤੁਰੰਤ ਹੈਲਪਲਾਇਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰਜ਼ ਰਿੰਕਾ ਮਿਸਤਰੀ...
ਕਸਬਾ ਸ਼ੁਤਰਾਣਾ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 1 hour ago
ਸ਼ੁਤਰਾਣਾ, 28 ਨਵੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ...
ਬੈਲਜੀਅਮ:ਬ੍ਰਸੇਲਜ਼ 'ਚ ਦੰਗਿਆਂ ਤੋਂ ਬਾਅਦ 10 ਲੋਕ ਲਏ ਗਏ ਹਿਰਾਸਤ 'ਚ
. . .  about 2 hours ago
ਬ੍ਰਸੇਲਜ਼, 28 ਨਵੰਬਰ -ਬ੍ਰਸੇਲਜ਼ ਵਿਚ ਘੱਟੋ-ਘੱਟ 10 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿੱਥੇ ਮੋਰੋਕੋ ਵਲੋਂ ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਬੈਲਜੀਅਮ ਨੂੰ 2-0 ਨਾਲ ਹਰਾਉਣ ਤੋਂ ਬਾਅਦ ਦੰਗੇ ਭੜਕ...
ਸ਼ਰਧਾ ਕਤਲ ਕੇਸ: ਪੋਲੀਗ੍ਰਾਫ ਟੈਸਟ ਲਈ ਦੋਸ਼ੀ ਆਫਤਾਬ ਨੂੰ ਲਿਆਂਦਾ ਗਿਆ ਐਫ.ਐਸ.ਐਲ. ਰੋਹਿਣੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ-ਸ਼ਰਧਾ ਕਤਲ ਕੇਸ 'ਚ ਦੋਸ਼ੀ ਆਫਤਾਬ ਨੂੰ ਪੋਲੀਗ੍ਰਾਫ ਟੈਸਟ ਲਈ ਐਫ.ਐਸ.ਐਲ. ਰੋਹਿਣੀ ਲਿਆਂਦਾ ਗਿਆ। ਆਫਤਾਬ ਦਾ ਪੋਲੀਗ੍ਰਾਫ ਟੈਸਟ ਅੱਜ ਵੀ ਜਾਰੀ...
ਅਗਵਾ ਹੋਇਆ ਬੱਚਾ ਡੇਰਾਬੱਸੀ ਪੁਲਿਸ ਨੇ ਦੋ ਦਿਨਾਂ 'ਚ ਕੀਤਾ ਬਰਾਮਦ
. . .  about 3 hours ago
ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮਿਉਂਸੀਪਲ ਪਾਰਕ ਚੋਂ ਅਗਵਾ ਹੋਏ ਦੋ ਸਾਲਾ ਬੱਚੇ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੇਰ ਰਾਤ ਡੇਰਾਬੱਸੀ ਪੁਲਿਸ ਨੇ ਬੱਚੇ ਨੂੰ ਸੋਹਾਣਾ ਸਾਹਿਬ ਗੁਰਦੁਆਰੇ ਨੇੜੇ ਅਗਵਾਕਾਰ ਸਮੇਤ ਕਾਬੂ ਕਰ ਲਿਆ। ਅਗਵਾਕਾਰ ਦੀ ਪਛਾਣ ...
ਫੀਫਾ ਵਿਸ਼ਵ ਕੱਪ ‘ਚ ਬੈਲਜੀਅਮ ਦੀ ਹਾਰ ਤੋਂ ਬਾਅਦ ਬ੍ਰਸੇਲਜ਼ ’ਚ ਦੰਗੇ
. . .  about 3 hours ago
ਬ੍ਰਸੇਲਜ਼, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਮੈਚ ਵਿਚ ਬੈਲਜੀਅਮ ਉੱਪਰ ਮੋਰੋਕੋ ਦੀ ਜਿੱਤ ਤੋਂ ਬਾਅਦ ਬ੍ਰਸੇਲਜ਼ ਵਿਚ ਦੰਗੇ ਹੋਏ ਜਦਕਿ ਇਕ ਕਾਰ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਵਲੋਂ ਇਸ...
ਡੀ.ਆਰ.ਆਈ. ਵਲੋਂ ਮੁੰਬਈ ਹਵਾਈ ਅੱਡੇ ਤੋਂ 40 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 3 hours ago
ਮੁੰਬਈ, 28 ਨਵੰਬਰ-ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਮੁੰਬਈ ਹਵਾਈ ਅੱਡੇ 'ਤੇ 8 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ...
ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ
. . .  about 4 hours ago
ਨਵੀਂ ਦਿੱਲੀ, 28 ਨਵੰਬਰ-ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ ਹੈ। ਹਵਾ ਦੀ ਗੁਣਵੱਤਾ ਅਤੇ ਮੌਸਮ ਦੀ ਭਵਿੱਖਬਾਣੀ ਅਤੇ ਖੋਜ ਦੀ ਪ੍ਰਣਾਲੀ ਅਨੁਸਾਰ ਸਮੁੱਚਾ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 317 ਦਰਜ ਕੀਤਾ ਗਿਆ...
ਚੋਣ ਡਿਊਟੀ ਦੌਰਾਨ ਗੋਲੀ ਮਾਰ ਕੇ ਮਾਰੇ ਗਏ ਸੀ.ਆਰ.ਪੀ.ਐੱਫ. ਦੇ ਦੋ ਜਵਾਨਾਂ ਦੇ ਵਾਰਸਾਂ ਨੂੰ ਚੋਣ ਕਮਿਸ਼ਨ ਵਲੋਂ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦਾ ਐਲਾਨ
. . .  about 4 hours ago
ਪੋਰਬੰਦਰ, 28 ਨਵੰਬਰ -ਚੋਣ ਕਮਿਸ਼ਨ ਨੇ ਗੁਜਰਾਤ ਦੇ ਪੋਰਬੰਦਰ ਵਿਚ ਚੋਣ ਡਿਊਟੀ ਦੌਰਾਨ ਅੰਦਰੂਨੀ ਝੜਪ ਦੇ ਬਾਅਦ ਗੋਲੀ ਮਾਰ ਕੇ ਮਾਰੇ ਗਏ ਨੀਮ ਫੌਜੀ ਬਲਾਂ ਦੇ ਦੋ ਜਵਾਨਾਂ ਦੇ ਵਾਰਸਾਂ ਨੂੰ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ...
ਅਮਰੀਕਾ: ਬਿਜਲੀ ਦੀਆਂ ਲਾਈਨਾਂ ਨਾਲ ਟਕਰਾਇਆ ਛੋਟਾ ਜਹਾਜ਼
. . .  about 4 hours ago
ਵਾਸ਼ਿੰਗਟਨ, 28 ਨਵੰਬਰ-ਵਾਸ਼ਿੰਗਟਨ ਪੋਸਟ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਐਤਵਾਰ ਰਾਤ ਨੂੰ ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਮੋਂਟਗੋਮਰੀ ਕਾਉਂਟੀ ਦੀਆਂ ਪਾਵਰ ਲਾਈਨਾਂ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਟਕਰਾ ਗਿਆ। ਹਾਦਸੇ ਵਿਚ ਕਿਸੇ ਕਿਸਮ ਦਾ...
ਫੀਫਾ ਵਿਸ਼ਵ ਕੱਪ 'ਚ ਅੱਜ ਕੈਮਰੂਨ-ਸਰਬੀਆ, ਦੱਖਣੀ ਕੋਰੀਆ-ਘਾਨਾ, ਬ੍ਰਾਜ਼ੀਲ-ਸਵਿਟਜ਼ਰਲੈਂਡ ਤੇ ਪੁਰਤਗਾਲ-ਉਰੂਗਵੇ ਦੇ ਮੈਚ
. . .  about 4 hours ago
ਦੋਹਾ, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੈਮਰੂਨ ਅਤੇ ਸਰਬੀਆ ਦਾ ਮੈਚ ਸ਼ਾਮ 3.30, ਦੱਖਣੀ ਕੋਰੀਆ ਅਤੇ ਘਾਨਾ ਦਾ ਸ਼ਾਮ 6.30, ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਦਾ ਰਾਤ 9.30 ਅਤੇ ਪੁਰਤਗਾਲ-ਉਰੂਗਵੇ ਦਾ ਮੈਚ ਅੱਧੀ ਰਾਤ...
ਲੋਕਾਂ ਕੋਲ ਹੁਣ ਮੌਕਾ ਹੈ ਕੇਜਰੀਵਾਲ ਸਰਕਾਰ ਨੂੰ ਜਵਾਬ ਦੇਣ ਦਾ-ਪਿਊਸ਼ ਗੋਇਲ
. . .  about 4 hours ago
ਨਵੀਂ ਦਿੱਲੀ, 28 ਨਵੰਬਰ-ਕੇਂਦਰੀ ਮੰਤਰੀ ਪਿਊਸ਼ ਗੋਇਲ ਦਿੱਲੀ ਦੇ ਆਨੰਦ ਵਿਹਾਰ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਕੋਲ ਹੁਣ ਮੌਕਾ ਹੈ ਕੇਜਰੀਵਾਲ ਸਰਕਾਰ ਨੂੰ...
ਈਰਾਨ ਦੇ ਅਧਿਕਾਰੀਆਂ ਨੇ ਈਰਾਨੀ ਫਿਲਮ ਨਿਰਮਾਤਾ ਨੂੰ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦਾ ਦੌਰਾ ਕਰਨ ਤੋਂ ਰੋਕਿਆ
. . .  about 5 hours ago
ਨਵੀਂ ਦਿੱਲੀ, 28 ਨਵੰਬਰ-ਈਰਾਨੀ ਅਧਿਕਾਰੀਆਂ ਨੇ ਫਿਲਮ ਨਿਰਮਾਤਾ ਰੇਜ਼ਾ ਡੋਰਮਿਸ਼ਿਅਨ ਨੂੰ ਗੋਆ ਵਿਚ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦਾ ਦੌਰਾ ਕਰਨ ਤੋਂ ਰੋਕ ਦਿੱਤਾ ਹੈ, ਜਿੱਥੇ ਉਸ ਦੁਆਰਾ...
ਰਾਹੁਲ ਗਾਂਧੀ ਨੇ ਇੰਦੌਰ ਦੇ ਵੱਡੇ ਗਣਪਤੀ ਚੌਰਾਹਾ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੇ 82ਵੇਂ ਦਿਨ ਦੀ ਸ਼ੁਰੂਆਤ
. . .  about 5 hours ago
ਇੰਦੌਰ, 28 ਨਵੰਬਰ-ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 82ਵਾਂ ਦਿਨ ਹੈ। 'ਭਾਰਤ ਜੋੜੋ ਯਾਤਰਾ' ਦੇ 82ਵੇਂ ਦਿਨ ਦੀ ਸ਼ੁਰੂਆਤ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਇੰਦੌਰ ਦੇ ਵੱਡੇ ਗਣਪਤੀ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਅਦਾਰਾ ਅਜੀਤ ਵਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ
. . .  about 5 hours ago
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਅਦਾਰਾ ਅਜੀਤ ਵਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਜ਼ਿਲ੍ਹਾ ਮੋਗਾ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਕਮਲਜੀਤ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ 'ਚੋਂ ਕੱਢਿਆ
. . .  1 day ago
ਸਟੱਡੀ ਵੀਜ਼ਾ ਅਰਜ਼ੀ ਰੱਦ ਹੋਣ ਤੋਂ ਦੁਖੀ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਬਾਲਿਆਂਵਾਲੀ, 27 ਨਵੰਬਰ (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਾ ਵਿਖੇ ਪੜ੍ਹੀ ਲਿਖੀ ਨੌਜਵਾਨ ਲੜਕੀ ਦਾ ਵਿਦੇਸ਼ ਜਾਣ ਲਈ ਕਈ ਵਾਰ ਲਗਾਇਆ ਵੀਜ਼ਾ ਰੱਦ ਹੋਣ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਈ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ । ਕਰਮਜੀਤ ਕੌਰ ਦਾ ਵਿਦੇਸ਼ ਦੀ ...
ਦਿੱਲੀ : ਦੁਬਈ ਤੋਂ ਆਏ 94.8 ਲੱਖ ਰੁਪਏ ਦੀ ਕੀਮਤ ਦੇ 1849 ਗ੍ਰਾਮ ਸੋਨੇ ਦੇ ਗਹਿਣੇ ਕਸਟਮਜ਼ ਨੇ ਕੀਤੇ ਬਰਾਮਦ
. . .  1 day ago
ਨਸ਼ੇ ’ਚ ਟੱਲੀ ਹੋਏ ਡਰਾਈਵਰ ਨੇ ਛੋਟਾ ਹਾਥੀ ਦੁਕਾਨ ’ਚ ਵਾੜਿਆ, ਕਈ ਜ਼ਖ਼ਮੀ
. . .  1 day ago
ਸੁਲਤਾਨਵਿੰਡ , 27 ਨਵੰਬਰ (ਗੁਰਨਾਮ ਸਿੰਘ ਬੁੱਟਰ) -ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਸਥਿਤ ਅੱਜ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋ ਨਸ਼ੇ ’ਚ ਟੱਲੀ ਹੋਏ ਛੋਟਾ ਹਾਥੀ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਕਰਿਆਨੇ ...
ਅੱਤਵਾਦ ਕਾਂਗਰਸ ਲਈ ਵੋਟ ਬੈਂਕ ਹੈ : ਪ੍ਰਧਾਨ ਮੰਤਰੀ ਮੋਦੀ ਗੁਜਰਾਤ 'ਚ
. . .  1 day ago
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੇ ਤੌਰ ‘ਤੇ ਕੰਮ ਕਰਨਗੇ – ਜਥੇਦਾਰ ਦਾਦੂਵਾਲ
. . .  1 day ago
ਕਰਨਾਲ, 27 ਨਵੰਬਰ ( ਗੁਰਮੀਤ ਸਿੰਘ ਸੱਗੂ )- ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਵਿੱਖ ਅੰਦਰ ਸਾਂਝੇ ਤੌਰ ‘ਤੇ ਕੰਮ ਕਰਨਗੇ । ਇਹ ਪ੍ਰਗਟਾਵਾ ਹਰਿਆਣਾ ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਆਗਾਮੀ ਲੋਕ ਸਭਾ ਚੋਣਾਂ ਲਈ ਨਹੀਂ ਸਗੋਂ ਫੁੱਟ ਪਾਊ ਤਾਕਤਾਂ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਨ ਲਈ ਹੈ - ਮਲਿਕਅਰਜੁਨ ਖੜਗੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਭਾਦੋਂ ਸੰਮਤ 552

ਪਹਿਲਾ ਸਫ਼ਾ

ਅੱਤਵਾਦੀ ਹਮਲੇ 'ਚ ਸੀ.ਆਰ.ਪੀ.ਐਫ. ਦੇ 2 ਜਵਾਨ ਤੇ ਐਸ.ਪੀ.ਓ. ਸ਼ਹੀਦ

ਮੁਕਾਬਲੇ 'ਚ ਲਸ਼ਕਰ ਕਮਾਂਡਰ ਸਮੇਤ 3 ਅੱਤਵਾਦੀ ਹਲਾਕ
- ਮਨਜੀਤ ਸਿੰਘ -
ਸ੍ਰੀਨਗਰ , 17 ਅਗਸਤ - ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁਲਾ ਦੇ ਕਰੀਰੀ ਇਲਾਕੇ 'ਚ ਲਸ਼ਕਰ-ਏ -ਤਾਇਬਾ ਦੇ ਅੱਤਵਾਦੀਆਂ ਵਲੋਂ ਕੀਤੇ ਹਮਲੇ 'ਚ ਸੀ. ਆਰ. ਪੀ. ਐਫ. ਦੇ 2 ਜਵਾਨ ਤੇ ਐਸ.ਪੀ.ਓ. ਦਾ 1 ਜਵਾਨ ਸ਼ਹੀਦ ਹੋ ਗਿਆ ਹੈ | ਹਮਲੇ ਦੇ ਕੁਝ ਘੰਟਿਆਂ ਬਾਅਦ ਫਰਾਰ ਹੋਏ ਅੱਤਵਾਦੀਆਂ ਨੂੰ ਭਾਲ ਕੇ ਕੀਤੇ ਮੁਕਾਬਲੇ 'ਚ ਸੁਰੱਖਿਆ ਬਲਾਂ ਨੇ ਹਮਲੇ ਲਈ ਜ਼ਿੰਮੇਵਾਰ ਲਸ਼ਕਰ ਕਮਾਂਡਰ ਸਮੇਤ ਤਿੰਨੇ ਅੱਤਵਾਦੀਆਂ ਨੂੰ ਹਲਾਕ ਕਰ ਦਿੱਤਾ ਤੇ ਉਹ ਰਾਈਫਲਾਂ ਵੀ ਬਰਾਮਦ ਕਰ ਲਈਆ ਜਿਹੜੀਆਂ ਉਨ੍ਹਾਂ ਵੱਖ-ਵੱਖ ਹਮਲਿਆਂ ਦੌਰਾਨ ਖੋਹੀਆਂ ਸਨ | ਸੂਤਰਾਂ ਅਨੁਸਾਰ ਸੋਮਵਾਰ ਸਵੇਰੇ 10 ਵਜੇ 3 ਅੱਤਵਾਦੀਆਂ ਨੇ ਜ਼ਿਲ੍ਹਾ ਬਾਰਾਮੁਲਾ ਦੀ ਪਟਨ ਤਹਿਸੀਲ ਦੇ ਕਰੀਰੀ ਇਲਾਕੇ 'ਚ ਮੇਵੇ ਦੇ ਇਕ ਸੰਘਣੇ ਬਾਗ਼ 'ਚ ਘਾਤ ਲਗਾ ਕੇ ਕੀਤੇ ਹਮਲੇ 'ਚ ਸੀ.ਆਰ.ਪੀ.ਐਫ. ਤੇ ਪੁਲਿਸ ਦੇ ਸਾਂਝੇ ਨਾਕੇ 'ਤੇ ਅੰਨ੍ਹੇਵਾਹ ਗੋਲੀਬਾਰੀ ਕਰ ਦਿੱਤੀ | ਸੁਰੱਖਿਆ ਬਲ ਜਦੋਂ ਤੱਕ ਸੰਭਲਦੇ ਅੱਤਵਾਦੀ ਸੀ. ਆਰ. ਪੀ. ਐਫ. ਦੇ 2 ਜਵਾਨਾਂ ਤੇ 1 ਐਸ.ਪੀ.ਓ. ਨੂੰ ਗੰਭੀਰ ਜ਼ਖ਼ਮੀ ਕਰ ਕੇ ਫਰਾਰ ਹੋ ਗਏ | ਜ਼ਖ਼ਮੀ ਜਵਾਨਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਐਸ. ਪੀ. ਓ. ਮੁਜ਼ੱਫਰ ਅਲੀ ਮੀਰ ਵਾਸੀ ਹਬਕ ਟੇਂਗੂ ਪਟਨ ਨੂੰ ਮਿ੍ਤਕ ਐਲਾਨ ਦਿੱਤਾ ਜਦਕਿ ਸੀ. ਆਰ. ਪੀ. ਐਫ. ਦੇ ਕਾਂਸਟੇਬਲ ਖੁਰਸ਼ੀਦ ਅਹਿਮਦ ਖਾਨ ਤੇ ਕਾਂਸਟੇਬਲ ਲਵਕੁਸ਼ ਸ਼ੁਦਰਸ਼ਨ ਸ਼ਰਮਾ ਇਲਾਜ ਦੌਰਾਨ ਦਮ ਤੋੜ ਗਏ | ਇਹ ਦੋਵੇਂ ਜਵਾਨ ਬਿਹਾਰ ਦੇ ਰਹਿਣ ਵਾਲੇ ਸਨ | ਹਮਲੇ ਦੇ ਤੁਰੰਤ ਬਾਅਦ ਸੁਰੱਖਿਆ ਬਲਾਂ ਦੇ ਵਾਧੂ ਦਸਤਿਆਂ ਨੇ ਵਾਰਦਾਤ ਵਾਲੀ ਥਾਂ 'ਤੇ ਪਹੰੁਚ ਕੇ ਅੱਤਵਾਦੀਆਂ ਦੀ ਭਾਲ ਲਈ ਭਾਰੀ ਤਲਾਸ਼ੀ ਮੁਹਿੰਮ ਛੇੜ ਕੇ ਵੱਡੇ ਇਲਾਕੇ ਨੂੰ ਘੇਰ ਲਿਆ | ਕੁਝ ਘੰਟੇ ਬਾਅਦ ਸੁਰਖਿਆ ਬਲਾਂ ਨੇ ਕਰੀਰੀ ਦੇ ਸੁਚੀਪੋਰਾ ਪਿੰਡ ਨੇੜੇ ਲੁਕੇ ਹੋਏ ਅੱਤਵਾਦੀਆਂ ਨੂੰ ਘੇਰ ਲਿਆ | ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਦੌਰਾਨ ਕਈ ਘੰਟੇ ਚੱਲੀ ਦੋਪਾਸੜ ਗੋਲੀਬਾਰੀ ਦੌਰਾਨ ਇਕ ਦੇ ਬਾਅਦ ਦੂਜਾ ਤੇ ਤੀਜਾ ਅੱਤਵਾਦੀ ਉਸਮਾਨ ਜੋ ਪਾਕਿਸਤਾਨੀ ਸੀ ਨੂੰ ਵੀ ਮਾਰ ਮੁਕਾਇਆ | ਤਲਾਸ਼ੀ ਦੌਰਾਨ ਪੁਲਿਸ ਨੇ ਸੀ.ਆਰ.ਪੀ.ਐਫ. ਦੀ ਖੋਹੀ ਬੰਦੂਕ ਵੀ ਬਰਾਮਦ ਕਰ ਲਈ | ਮਾਰੇ ਗਏ ਇਕ ਅੱਤਵਾਦੀ ਨੇ ਆਪਣੇ ਸਰੀਰ 'ਤੇ ਆਈ.ਈ.ਡੀ. ਬੰਨ੍ਹੀ ਸੀ | ਸੁਰੱਖਿਆ ਬਲਾਂ ਨੇ ਸਮੇਂ ਸਿਰ ਇਸ ਦਾ ਪਤਾ ਲੱਗਣ 'ਤੇ ਬੰਬ ਨਕਾਰਾ ਦਸਤੇ ਨੂੰ ਤਲਬ ਕੀਤਾ, ਜਿਸ ਨੇ ਆਈ.ਈ.ਡੀ. ਨੂੰ ਨਕਾਰਾ ਕੀਤਾ | ਗੈਰ-ਸਰਕਾਰੀ ਸੂਤਰਾਂ ਨੇ ਮਾਰੇ ਗਏ ਅੱਤਵਾਦੀਆਂ ਦੀ ਪਹਿਚਾਣ ਉੱਤਰੀ ਕਸ਼ਮੀਰ 'ਚ ਸਰਗਰਮ ਲਸ਼ਕਰ ਕਮਾਂਡਰ ਮੁਹੰਮਦ ਸੱਜਾਦ ਮੀਰ ਉਰਫ ਹੈਦਰ ਵਾਸੀ ਭਰਥ ਕਲਾਂ ਸੋਪੋਰ ਤੇ ਅਨਾਇਤ ਉੱਲ੍ਹਾ ਅੰਦਰਗਾਮ ਪਟਨ ਵਜੋਂ ਕੀਤੀ ਹੈ | ਮਾਰੇ ਗਏ ਅੱਤਵਾਦੀਆਂ ਕੋਲੋਂ ਇਕ ਏ.ਕੇ. ਰਾਈਫਲ, 2 ਪਿਸਤੌਲ ਤੇ ਹੰਦਵਾੜਾ ਵਿਖੇ ਸੀ.ਆਰ.ਪੀ.ਐਫ. ਜਵਾਨਾਂ ਕੋਲੋਂ ਖੋਹੀਆਂ ਰਾਈਫਲਾਂ ਨੂੰ ਵੀ ਬਰਾਮਦ ਕਰ ਲਿਆ ਹੈ |
ਆਈ.ਈ.ਡੀ. ਬਰਾਮਦ
ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਪੁਲਵਾਮਾ ਦੇ ਇਕ ਇਲਾਕੇ 'ਚ ਸੁਰੱਖਿਆ ਬਲਾਂ ਨੇ ਪੁਲ ਹੇਠ ਲਗਾਈ ਇਕ ਆਈ.ਈ.ਡੀ. ਦਾ ਪਤਾ ਲਗਾ ਕੇ ਇਕ ਵੱਡਾ ਹਾਦਸਾ ਹੋਣ ਤੋਂ ਟਾਲ ਦਿੱਤਾ ਹੈ | ਸੁਰੱਖਿਆ ਬਲਾਂ ਦੀ ਇਕ ਰੋਡ ਓਪਨਿੰਗ ਪਾਰਟੀ (ਆਰ.ਓ.ਪੀ.) ਨੇ, ਜਿਹੜੀ ਆਧੁਨਿਕ ਇਲੈਕਟ੍ਰੋਨਿਕ ਸਾਜ਼ੋ-ਸਾਮਾਨ ਤੇ ਖੋਜੀ ਕੁੱਤਿਆਂ ਦੀ ਸਹਾਇਤਾ ਨਾਲ ਸੁਰੱਖਿਆ ਬਲਾਂ ਦੇ ਕਾਫਲੇ ਨੂੰ ਇਲਾਕੇ 'ਚੋਂ ਲੰਘਣ ਦੇ ਪਹਿਲੇ ਸੁਰੱਖਿਅਤ ਐਲਾਨਦੀ ਹੈ, ਐਤਵਾਰ ਦੇਰ ਰਾਤ ਪੁਲਵਾਮਾ ਦੇ ਤੁਜਨ ਪਿੰਡ ਸਥਿਤ ਪੁਲ ਹੇਠ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਲਗਾਈ ਆਈ.ਈ.ਡੀ. ਦਾ ਸਮੇਂ ਸਿਰ ਪਤਾ ਲਗਾ ਕੇ ਇਸ ਨੂੰ ਬਿਨਾਂ ਨੁਕਸਾਨ ਦੇ ਤਬਾਹ ਕਰ ਦਿੱਤਾ | ਇਹ ਪੁਲ ਜ਼ਿਲ੍ਹਾ ਬਡਗਾਮ ਤੇ ਪੁਲਵਾਮਾ ਨੂੰ ਆਪਸ 'ਚ ਜੋੜਦਾ ਹੈ ਤੇ ਇਸ 'ਤੇ ਅਕਸਰ ਸੁਰੱਖਿਆ ਬਲਾਂ ਦੇ ਵਾਹਨ ਚਲਦੇ ਰਹਿੰਦੇ ਹਨ |
ਸੀ.ਆਰ.ਪੀ.ਐਫ. ਦੇ ਬੰਕਰ 'ਤੇ ਹਮਲਾ-ਏ.ਐਸ.ਆਈ. ਜ਼ਖ਼ਮੀ
ਸ੍ਰੀਨਗਰ, (ਏਜੰਸੀ)- ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐਫ. ਦੇ ਇਕ ਬੰਕਰ 'ਤੇ ਹਮਲਾ ਕਰ ਦਿੱਤਾ, ਜਿਸ 'ਚ ਇਕ ਅਧਿਕਾਰੀ ਜ਼ਖ਼ਮੀ ਹੋ ਗਿਆ | ਇਸ ਸਬੰਧੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ 18 ਬਟਾਲੀਅਨ ਦੇ ਨਿਹਾਮਾ ਕੈਂਪ 'ਤੇ ਅੱਤਵਾਦੀਆਂ ਨੇ ਗੋਲੀਬਾਰੀ ਕਰ ਦਿੱਤੀ, ਜਿਸ 'ਚ ਇਕ ਏ.ਐਸ.ਆਈ. ਜ਼ਖ਼ਮੀ ਹੋ ਗਿਆ |

ਵਧ ਰਹੇ ਕੋਰੋਨਾ ਕੇਸਾਂ ਕਾਰਨ ਵਿਸ਼ੇਸ਼ ਖੇਤਰਾਂ 'ਚ ਦੁਬਾਰਾ ਲਗਾਈ ਜਾ ਸਕਦੀ ਹੈ ਤਾਲਾਬੰਦੀ

• ਵਿਧਾਨ ਸਭਾ ਦਾ ਇਕ ਦਿਨਾ ਇਜਲਾਸ 28 ਨੂੰ ਸੱਦਣ ਲਈ ਪ੍ਰਵਾਨਗੀ
• ਮੌਨਟੇਕ ਸਿੰਘ ਵਲੋਂ ਆਰਥਿਕ ਸੁਧਾਰਾਂ ਸਬੰਧੀ ਮੰਤਰੀ ਮੰਡਲ ਨਾਲ ਵਿਚਾਰ ਵਟਾਂਦਰਾ
ਚੰਡੀਗੜ੍ਹ, 17 ਅਗਸਤ (ਹਰਕਵਲਜੀਤ ਸਿੰਘ)-ਪੰਜਾਬ ਮੰਤਰੀ ਮੰਡਲ ਦੀ ਅੱਜ ਵੀਡੀਓ ਕਾਨਫ਼ਰੰਸ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਪੰਜਾਬ ਵਿਧਾਨ ਸਭਾ ਦਾ ਇਕ ਦਿਨਾ ਸਮਾਗਮ 28 ਅਗਸਤ ਨੂੰ ਬੁਲਾਉਣ ਦੀ ਪ੍ਰਵਾਨਗੀ ਦੇ ਦਿੱਤੀ | ਮੀਟਿੰਗ ਦੌਰਾਨ ਦੱਸਿਆ ਗਿਆ ਕਿ 6 ਮਹੀਨੇ 'ਚ ਸਦਨ ਦੀ ਇਕ ਬੈਠਕ ਬੁਲਾਉਣ ਦੀ ਵਿਧਾਨਿਕ ਲੋੜ ਕਾਰਨ 4 ਸਤੰਬਰ, 2020 ਤੋਂ ਪਹਿਲਾਂ ਵਿਧਾਨ ਸਭਾ ਦੀ ਬੈਠਕ ਰੱਖੀ ਜਾਣੀ ਵਿਧਾਨਿਕ ਲੋੜ ਹੈ, ਜਿਸ ਨੂੰ ਪੂਰਾ ਕਰਨ ਲਈ ਇਹ ਸਮਾਗਮ ਸੱਦਣਾ ਜ਼ਰੂਰੀ ਹੋ ਗਿਆ ਹੈ | ਰਾਜ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਤੋਂ ਬਾਅਦ ਵਿਧਾਨ ਸਭਾ ਦਾ ਇਹ ਪਹਿਲਾ ਸਮਾਗਮ ਹੈ, ਜੋ ਸ਼ੋਕ ਮਤਿਆਂ ਨਾਲ ਸ਼ੁਰੂ ਹੋਵੇਗਾ ਅਤੇ ਬੈਠਕ ਨੂੰ ਕੁਝ ਸਮੇਂ ਲਈ ਉਠਾਉਣ ਤੋਂ ਬਾਅਦ ਵਿਧਾਨਿਕ ਕੰਮ ਕਾਜ ਲਈ ਦੂਸਰੀ ਬੈਠਕ ਸ਼ੁਰੂ ਹੋਵੇਗੀ, ਜੋ ਉਸੇ ਦਿਨ ਖ਼ਤਮ ਹੋ ਜਾਵੇਗੀ | ਮੰਤਰੀ ਮੰਡਲ ਦੀ ਬੈਠਕ ਵਲੋਂ ਅੱਜ ਸੂਬੇ ਵਿਚ ਲਗਾਤਾਰ ਵਧ ਰਹੇ ਕੋਰੋਨਾ ਦੇ ਕੇਸਾਂ 'ਤੇ ਵੀ ਡੂੰਘੀ ਚਿੰਤਾ ਦਾ ਇਜ਼ਹਾਰ ਕੀਤਾ ਗਿਆ ਤੇ ਕੁਝ ਮੰਤਰੀਆਂ ਨੇ ਸੂਬੇ ਵਿਚ ਮੌਤਾਂ ਦੀ ਵਧ ਰਹੀ ਗਿਣਤੀ 'ਤੇ ਵੀ ਚਿੰਤਾ ਪ੍ਰਗਟਾਈ | ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿਚ ਜਿਸ ਰਫ਼ਤਾਰ ਨਾਲ ਕੋਰੋਨਾ ਦੇ ਕੇਸ ਅਤੇ ਕੋਰੋਨਾ ਕਾਰਨ ਮੌਤਾਂ ਦੀ ਗਿਣਤੀ ਵਧ ਰਹੀ ਹੈ, ਉਹ ਵੱਡੀ ਚਿੰਤਾ ਦਾ ਵਿਸ਼ਾ ਹੈ ਅਤੇ ਸਰਕਾਰ ਇਸ ਬਿਮਾਰੀ ਦਾ ਟਾਕਰਾ ਕਰਨ ਲਈ ਅਗਰ ਹੋਰ ਸਖ਼ਤ ਕਦਮ ਵੀ ਚੁੱਕਣੇ ਪਏ ਤਾਂ ਉਨ੍ਹਾਂ ਤੋਂ ਗੁਰੇਜ਼ ਨਹੀਂ ਕਰੇਗੀ | ਮੀਟਿੰਗ ਦੌਰਾਨ ਪੰਜਾਬ ਸਰਕਾਰ ਦੇ ਸਿਹਤ ਸਲਾਹਕਾਰ ਅਤੇ ਸਲਾਹਕਾਰ ਕਮੇਟੀ ਦੇ ਚੇਅਰਮੈਨ ਡਾ. ਕੇ.ਕੇ. ਤਲਵਾੜ ਨੇ ਵੀ ਕਿਹਾ ਕਿ ਹਾਲਾਤ ਨਾਲ ਨਜਿੱਠਣ ਲਈ ਲੋੜ ਅਨੁਸਾਰ ਸਰਕਾਰ ਨੂੰ ਸਖ਼ਤ ਕਦਮ ਚੁੱਕਣ ਸਬੰਧੀ ਵਿਚਾਰ ਕਰਨਾ ਚਾਹੀਦਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਭਾਵੇਂ ਉਹ ਆਰਥਿਕ ਸਰਗਰਮੀਆਂ ਨੂੰ ਕਿਸੇ ਤਰ੍ਹਾਂ ਵੀ ਰੋਕਣਾ ਨਹੀਂ ਚਾਹੁੰਣਗੇ ਪਰ ਕੋਰੋਨਾ ਦੇ ਵਾਧੇ ਨੂੰ ਰੋਕਣ ਲਈ ਜੇ ਕਿਸੇ ਥਾਂ ਤਾਲਾਬੰਦੀ ਦੀ ਵੀ ਜ਼ਰੂਰਤ ਪਈ ਤਾਂ ਸਰਕਾਰ ਉਸ 'ਤੇ ਵੀ ਵਿਚਾਰ ਕਰ ਲਵੇਗੀ | ਡਾ. ਤਲਵਾੜ ਨੇ ਵੀ ਕਿਹਾ ਕਿ ਲੁਧਿਆਣਾ, ਮੁਹਾਲੀ, ਜਲੰਧਰ ਤੇ ਪਟਿਆਲਾ ਵਿਖੇ ਕੋਰੋਨਾ ਦੀ ਵਾਧਾ ਦਰ ਬਾਕੀ ਸੂਬੇ ਨਾਲੋਂ ਕਾਫ਼ੀ ਜ਼ਿਆਦਾ ਹੈ ਤੇ ਉਨ੍ਹਾਂ ਕਿਹਾ ਕਿ ਸੂਬੇ 'ਚ ਹਾਲਾਤ ਵੱਡੀ ਚਿੰਤਾ ਵਾਲੇ ਹਨ ਕਿਉਂਕਿ ਕੋਰੋਨਾ ਦੇ ਕੇਸਾਂ ਦੀ ਗਿਣਤੀ 31000 ਤੋਂ ਉੱਪਰ ਚਲੀ ਗਈ ਹੈ ਅਤੇ 800 ਤੋਂ ਵੱਧ ਮੌਤਾਂ ਹੋ ਗਈਆਂ ਹਨ | ਉਨ੍ਹਾਂ ਕਿਹਾ ਕਿ 10 ਲੱਖ ਪਿੱਛੇ ਮੌਤਾਂ ਦਾ ਪ੍ਰਤੀਸ਼ਤ 27.2 ਪ੍ਰਤੀਸ਼ਤ ਬਹੁਤ ਜ਼ਿਆਦਾ ਹੈ ਤੇ ਸੂਬੇ ਵਿਚ ਜਿਵੇਂ ਅੱਜ 265 ਮਰੀਜ਼ ਆਕਸੀਜਨ 'ਤੇ ਹਨ ਅਤੇ 20 ਵੈਂਟੀਲੇਟਰਾਂ 'ਤੇ ਹਨ, ਉਸ ਤੋਂ ਸੂਬੇ ਵਿਚਲੇ ਹਾਲਾਤ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਤੇ ਇਹ ਵੀ ਨਜ਼ਰ ਆ ਰਿਹਾ ਹੈ ਕਿ ਸੂਬੇ 'ਚ ਕੋਰੋਨਾ ਦੇ ਟੈਸਟਾਂ ਵਿਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ | ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸੂਬੇ ਵਿਚ ਇਸ ਵੇਲੇ ਰੋਜ਼ਾਨਾ 20,000 ਟੈਸਟ ਹੋ ਰਹੇ ਹਨ, ਜਿਨ੍ਹਾਂ ਵਿਚ ਐਾਟੀਜਨ ਟੈਸਟ ਵੀ ਸ਼ਾਮਿਲ ਹਨ | ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੀਟਿੰਗ ਦੌਰਾਨ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪ੍ਰਮੁੱਖ ਸਿਹਤ ਸਕੱਤਰ ਉਨ੍ਹਾਂ ਦੀ ਪ੍ਰਵਾਹ ਨਹੀਂ ਕਰ ਰਹੇ ਅਤੇ ਉਨ੍ਹਾਂ ਦੀ ਮਰਜ਼ੀ ਤੋਂ ਬਿਨਾਂ ਹੀ ਹੁਕਮ ਜਾਰੀ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਲੋਕਾਂ ਦੇ ਟੈਸਟ ਤੇਜ਼ੀ ਨਾਲ ਹੋਣੇ ਚਾਹੀਦੇ ਹਨ ਪਰ ਸਿਹਤ ਸਕੱਤਰ ਵਲੋਂ ਇਸ ਸਬੰਧੀ ਮੇਰੇ ਆਦੇਸ਼ਾਂ ਦੀ ਪ੍ਰਵਾਹ ਨਹੀਂ ਕੀਤੀ ਗਈ | ਉਨ੍ਹਾਂ ਇਹ ਵੀ ਕਿਹਾ ਕਿ ਨਸ਼ੇਬੰਦੀ ਦੀ ਦਵਾਈ ਸਰਕਾਰ ਮੁਫ਼ਤ ਦੇ ਰਹੀ ਹੈ ਪਰ ਪ੍ਰਮੁੱਖ ਸਕੱਤਰ ਸਿਹਤ ਵਲੋਂ ਉਨ੍ਹਾਂ ਦੀ ਸੂਚਨਾ ਤੋਂ ਬਿਨਾਂ ਹੀ ਨਸ਼ਿਆਂ ਦੀ ਵਰਤੋਂ ਦਾ ਪਤਾ ਲਗਾਉਣ ਲਈ ਪਿਸ਼ਾਬ ਦੇ ਟੈਸਟ 'ਤੇ 250 ਰੁਪਏ ਦੀ ਫ਼ੀਸ ਲਗਾ ਦਿੱਤੀ ਗਈ ਹੈ ਅਤੇ ਸਾਢੇ 5 ਲੱਖ ਲੋਕਾਂ ਦਾ ਇਹ ਟੈਸਟ ਹੋਣਾ ਹੈ | ਉਨ੍ਹਾਂ ਕਿਹਾ ਕਿ ਜਦੋਂ ਅਸੀਂ ਦਵਾਈ ਮੁਫ਼ਤ ਦੇ ਰਹੇ ਹਾਂ ਤੇ ਟੈਸਟਾਂ ਲਈ ਫ਼ੀਸ ਲਗਾਉਣ ਦਾ ਫ਼ੈਸਲਾ ਕਿਵੇਂ ਲਿਆ ਗਿਆ ਹੈ | ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਸ. ਸਿੱਧੂ ਦਾ ਇਸ ਗੱਲ ਲਈ ਸਮਰਥਨ ਕੀਤਾ ਅਤੇ ਕਿਹਾ ਕਿ ਅਜਿਹੇ ਅਧਿਕਾਰੀ ਦੀ ਜਵਾਬ ਤਲਬੀ ਕਰਦਿਆਂ ਚਾਰਜਸ਼ੀਟ ਕੀਤਾ ਜਾਣਾ ਚਾਹੀਦਾ ਹੈ ਤੇ ਮੁੱਖ ਮੰਤਰੀ ਨੂੰ ਅਫ਼ਸਰਸ਼ਾਹੀ ਦੇ ਅਜਿਹੇ ਵਤੀਰੇ ਦਾ ਸਖ਼ਤ ਨੋਟਿਸ ਲੈਣਾ ਚਾਹੀਦਾ ਹੈ | ਮੌਨਟੇਕ ਸਿੰਘ ਆਹਲੂਵਾਲੀਆ ਨੇ ਵੀ ਮੀਟਿੰਗ ਦੌਰਾਨ ਇਸ ਗੱਲ ਦਾ ਸਮਰਥਨ ਕੀਤਾ ਕਿ ਕੋਰੋਨਾ ਨੂੰ ਰੋਕਣ ਲਈ ਸਰਕਾਰ ਜੋ ਵੀ ਕਦਮ ਚੁੱਕੇ ਪ੍ਰੰਤੂ ਆਰਥਿਕ ਸਰਗਰਮੀਆਂ 'ਤੇ ਕੋਈ ਰੋਕ ਨਹੀਂ ਲੱਗਣੀ ਚਾਹੀਦੀ ਕਿਉਂਕਿ ਆਰਥਿਕਤਾ ਪਹਿਲਾਂ ਹੀ ਮੰਦਹਾਲੀ ਦੇ ਦੌਰ 'ਚੋਂ ਗੁਜ਼ਰ ਰਹੀ ਹੈ | ਮੌਨਟੇਕ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਉਨ੍ਹਾਂ ਵਲੋਂ ਰਾਜ ਸਰਕਾਰ ਨੂੰ ਦਿੱਤੀ ਗਈ ਆਪਣੀ ਰਿਪੋਰਟ ਵਿਚ ਕਿਸਾਨਾਂ ਨੂੰ ਮੁਫ਼ਤ ਦਿੱਤੀ ਜਾ ਰਹੀ ਬਿਜਲੀ ਵਾਪਸ ਲੈਣ ਦੀ ਸਿਫ਼ਾਰਿਸ਼ ਨਹੀਂ ਕੀਤੀ ਗਈ ਅਤੇ ਉਨ੍ਹਾਂ ਸਿਰਫ਼ ਇਹੋ ਕਿਹਾ ਸੀ ਕਿ ਸਬਸਿਡੀ ਦਾ ਸਰਕਾਰੀ ਖ਼ਜ਼ਾਨੇ 'ਤੇ ਵੱਡਾ ਬੋਝ ਹੈ | ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਮੁੱਖ ਸਿਫ਼ਾਰਿਸ਼ ਸੂਬੇ ਵਿਚ ਫ਼ਸਲੀ ਵਿਭਿੰਨਤਾ ਨੂੰ ਲਿਆਉਣਾ ਹੈ ਅਤੇ ਅਗਲੇ 5 ਸਾਲਾਂ ਲਈ ਫ਼ਸਲੀ ਵਿਭਿੰਨਤਾ 'ਤੇ ਖ਼ਰਚੇ ਵਿਚ 20 ਪ੍ਰਤੀਸ਼ਤ ਵਾਧੂ ਧਨਰਾਸ਼ੀ ਜੁਟਾਉਣ ਦੀ ਸਿਫ਼ਾਰਿਸ਼ ਕੀਤੀ ਗਈ ਹੈ | ਮੀਟਿੰਗ ਦੌਰਾਨ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਫ਼ਸਲੀ ਵਿਭਿੰਨਤਾ ਨੂੰ ਕਾਮਯਾਬ ਕਰਨ ਲਈ ਸਾਨੂੰ ਕਿਸਾਨ ਦੇ ਉਤਪਾਦ ਦੀ ਮਾਰਕੀਟਿੰਗ ਦਾ ਪ੍ਰਬੰਧ ਕਰਨਾ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਵੇਲੇ ਸੂਬੇ 'ਚ ਦੁੱਧ ਦੀ ਪੈਦਾਵਾਰ ਦਾ ਕੇਵਲ 20 ਪ੍ਰਤੀਸ਼ਤ ਪੰਜਾਬ ਸਰਕਾਰ ਲੈ ਰਹੀ ਹੈ | ਇਸੇ ਤਰ੍ਹਾਂ ਉਨ੍ਹਾਂ ਕਿਹਾ ਕਿ ਸਬਜ਼ੀਆਂ, ਫਲਾਂ, ਮੱਕੀ ਆਦਿ ਦੀ ਪੈਦਾਵਾਰ ਨੂੰ ਵਧਾਇਆ ਜਾ ਸਕਦਾ ਹੈ ਪਰ ਇਸ ਦੀ ਖ਼ਰੀਦ ਦਾ ਪ੍ਰਬੰਧ ਕੌਣ ਕਰੇਗਾ | ਉਨ੍ਹਾਂ ਕਿਹਾ ਕਿ ਜੋ ਕਿਸਾਨ ਗੰਨਾ ਬੀਜ ਰਹੇ ਹਨ ਉਨ੍ਹਾਂ ਨੂੰ ਗੰਨੇ ਦੀ ਕੀਮਤ ਦੀ ਅਦਾਇਗੀ ਵੀ ਸਮੇਂ ਸਿਰ ਨਹੀਂ ਹੋ ਰਹੀ | ਉਨ੍ਹਾਂ ਕਿਹਾ ਕਿ ਕਿਸਾਨ ਫ਼ਸਲੀ ਵਿਭਿੰਨਤਾ ਨੂੰ ਅਪਣਾਉਣ ਲਈ ਤਿਆਰ ਹਨ ਪ੍ਰੰਤੂ ਉਨ੍ਹਾਂ ਦੀ ਉਪਜ ਦੀ ਖ਼ਰੀਦ ਦੀ ਜ਼ਿੰਮੇਵਾਰੀ ਸਰਕਾਰ ਨੂੰ ਲੈਣੀ ਪਵੇਗੀ | ਮੀਟਿੰਗ ਦੌਰਾਨ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਇਤਰਾਜ਼ ਉਠਾਇਆ ਕਿ ਪਿੰਡਾਂ ਦੇ ਨੌਜਵਾਨ ਅੱਜ-ਕੱਲ੍ਹ ਖੇਤੀ ਦਾ ਕੰਮ ਕਰਨ ਲਈ ਕੋਈ ਉਤਸ਼ਾਹ ਨਹੀਂ ਦਿਖਾ ਰਹੇ |
ਮੁੱਖ ਮੰਤਰੀ ਵਲੋਂ ਨਾਗਰਿਕ ਸੇਵਾਵਾਂ ਲਈ ਵੈੱਬ ਪੋਟਰਲ ਦੀ ਸ਼ੁਰੂਆਤ
ਕੈਬਨਿਟ ਮੀਟਿੰਗ ਦੌਰਾਨ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਵਲੋਂ ਵਿਕਸਿਤ ਵੈੱਬ ਪੋਰਟਲ ਦਾ ਮੁੱਖ ਮੰਤਰੀ ਵਲੋਂ ਉਦਘਾਟਨ ਕੀਤਾ ਗਿਆ | ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਇਹ ਪੋਰਟਲ ਨਾਗਰਿਕਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਦੇ ਕੰਮ ਆਏਗਾ ਤੇ ਇਸ ਨਾਲ ਨਾਗਰਿਕ ਸ਼ਿਕਾਇਤਾਂ ਦੇ ਨਿਪਟਾਰੇ ਨੂੰ ਵੀ ਵਿਸ਼ੇਸ਼ ਮਹੱਤਤਾ ਮਿਲ ਸਕੇਗੀ |
ਕੈਬਨਿਟ ਮੀਟਿੰਗ ਦੌਰਾਨ ਉੱਠੇ ਇਤਰਾਜ਼ਾਂ ਤੋਂ ਬਾਅਦ ਪ੍ਰਮੁੱਖ ਸਕੱਤਰ ਸਿਹਤ ਦਾ ਤਬਾਦਲਾ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕੈਬਨਿਟ ਮੀਟਿੰਗ ਦੌਰਾਨ ਕੁਝ ਮੰਤਰੀਆਂ ਵਲੋਂ ਪ੍ਰਮੁੱਖ ਸਿਹਤ ਸਕੱਤਰ ਦੀ ਕਾਰਜਸ਼ੈਲੀ 'ਤੇ ਕੀਤੇ ਗਏ ਇਤਰਾਜ਼ਾਂ ਤੋਂ ਬਾਅਦ ਮੁੱਖ ਮੰਤਰੀ ਵਲੋਂ ਅੱਜ ਰਾਤ ਸਿਹਤ ਸਕੱਤਰ ਸ੍ਰੀ ਅਨੁਰਾਗ ਅਗਰਵਾਲ ਦਾ ਤਬਾਦਲਾ ਕਰਨ ਦਾ ਫ਼ੈਸਲਾ ਲਿਆ ਗਿਆ ਅਤੇ ਉਨ੍ਹਾਂ ਦੀ ਥਾਂ ਸ੍ਰੀ ਹੁਸਨ ਲਾਲ ਨੂੰ ਰਾਜ ਦੇ ਪ੍ਰਮੁੱਖ ਸਕੱਤਰ ਸਿਹਤ ਦੀ ਨਿਯੁਕਤੀ ਦੇਣ ਦਾ ਫ਼ੈਸਲਾ ਲਿਆ ਗਿਆ | ਸ੍ਰੀ ਹੁਸਨ ਲਾਲ ਪਹਿਲਾਂ ਵੀ ਇਸ ਅਹੁਦੇ 'ਤੇ ਚੰਗਾ ਕੰਮ ਕਰ ਚੁੱਕੇ ਹਨ |

ਜਲੰਧਰ, ਲੁਧਿਆਣਾ ਤੇ ਪਟਿਆਲਾ 'ਚ ਅੱਜ ਤੋਂ ਹੋਰ ਪਾਬੰਦੀਆਂ

ਚੰਡੀਗੜ੍ਹ, 17 ਅਗਸਤ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਸੂਬੇ ਵਿਚ ਕੋਵਿਡ-19 ਦੇ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਅੱਜ ਜਲੰਧਰ, ਲੁਧਿਆਣਾ ਅਤੇ ਪਟਿਆਲਾ 'ਚ 18 ਅਗਸਤ ਤੋਂ ਅਗਲੇ ਆਦੇਸ਼ਾਂ ਤੱਕ ਵਾਧੂ ਪਾਬੰਦੀਆਂ ਲਗਾਈਆਂ ਹਨ | ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਸ਼ਹਿਰੀ ਖੇਤਰਾਂ 'ਚ ਕੋਵਿਡ-19 ਮਾਮਲਿਆਂ ਵਿਚ ਅਚਾਨਕ ਵਾਧਾ ਹੋਣ ਕਰਕੇ ਰਾਜ ਦੇ ਸਾਰੇ ਸ਼ਹਿਰਾਂ ਵਿਚ ਕੁਝ ਗਤੀਵਿਧੀਆਂ 'ਤੇ ਵਾਧੂ ਪਾਬੰਦੀਆਂ ਲਾਉਣਾ ਜ਼ਰੂਰੀ ਸਮਝਿਆ ਗਿਆ ਹੈ | ਇਸ ਅਨੁਸਾਰ 18 ਅਗਸਤ ਤੋਂ ਅਗਲੇ ਆਦੇਸ਼ਾਂ ਤੱਕ ਪੰਜਾਬ ਦੇ ਸਾਰੇ ਸ਼ਹਿਰਾਂ ਦੀਆਂ ਮਿੳਾੁਸੀਪਲ ਹੱਦਾਂ ਦੇ ਅੰਦਰ ਵਾਧੂ ਪਾਬੰਦੀਆਂ ਲਗਾਈਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਸਾਰੀਆਂ ਗ਼ੈਰ-ਜ਼ਰੂਰੀ ਸਰਗਰਮੀਆਂ ਲਈ ਵਿਅਕਤੀਆਂ ਦੀ ਆਵਾਜਾਈ 'ਤੇ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਮਿੳਾੁਸੀਪਲ ਹਦੂਦ ਦੇ ਅੰਦਰ ਰਾਤ 9.00 ਵਜੇ ਤੋਂ ਸਵੇਰੇ 5 ਵਜੇ ਤੱਕ ਪਾਬੰਦੀ ਰਹੇਗੀ | ਹਾਲਾਂਕਿ, ਮਲਟੀਪਲ ਸ਼ਿਫ਼ਟਾਂ ਦੇ ਸੰਚਾਲਨ, ਰਾਸ਼ਟਰੀ ਅਤੇ ਰਾਜ ਮਾਰਗਾਂ 'ਤੇ ਵਿਅਕਤੀਆਂ ਅਤੇ ਜ਼ਰੂਰੀ ਚੀਜ਼ਾਂ ਦੀ ਆਵਾਜਾਈ ਅਤੇ ਸਾਮਾਨ ਨੂੰ ਉਤਾਰਨ ਅਤੇ ਬੱਸਾਂ, ਰੇਲ ਗੱਡੀਆਂ ਅਤੇ ਹਵਾਈ ਜਹਾਜ਼ਾਂ ਤੋਂ ਬਾਅਦ ਵਿਅਕਤੀਆਂ ਨੂੰ ਉਨ੍ਹਾਂ ਦੇ ਸਥਾਨਾਂ 'ਤੇ ਜਾਣ ਸਮੇਤ ਲਿਆਉਣ-ਲਿਜਾਣ ਦੀ ਆਗਿਆ ਹੋਵੇਗੀ | ਇਸੇ ਤਰ੍ਹਾਂ 2-3 ਸ਼ਿਫ਼ਟਾਂ ਵਿਚ ਚੱਲ ਰਹੇ ਉਦਯੋਗ ਵੀ ਖੁੱਲੇ੍ਹ ਰਹਿਣਗੇ | ਉਨ੍ਹਾਂ ਦੱਸਿਆ ਕਿ ਰੈਸਟੋਰੈਂਟ, ਹੋਟਲ ਅਤੇ ਹੋਰ ਪ੍ਰਾਹੁਣਚਾਰੀ ਦੀਆਂ ਇਕਾਈਆਂ ਰਾਤ 8.30 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ | ਇਸ ਤੋਂ ਇਲਾਵਾ ਦੁਕਾਨਾਂ ਅਤੇ ਸ਼ਾਪਿੰਗ ਮਾਲ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ | ਸ਼ਾਪਿੰਗ ਮਾਲਾਂ 'ਚ ਸਥਿਤ ਰੈਸਟੋਰੈਂਟ/ਹੋਟਲ ਅਤੇ ਸ਼ਰਾਬ ਦੇ ਠੇਕੇ ਰਾਤ 8.30 ਵਜੇ ਤੱਕ ਖੁੱਲੇ੍ਹ ਰਹਿਣਗੇ | ਇਸ ਤੋਂ ਇਲਾਵਾ ਰਾਜ ਭਰ ਵਿਚ ਜ਼ਰੂਰੀ ਚੀਜ਼ਾਂ ਅਤੇ ਸ਼ਾਪਿੰਗ ਮਾਲਾਂ ਵਿਚ ਵਪਾਰ ਕਰਨ ਵਾਲਿਆਂ ਤੋਂ ਇਲਾਵਾ 31 ਜੁਲਾਈ ਦੀਆਂ ਹਦਾਇਤਾਂ ਅਨੁਸਾਰ ਦੁਕਾਨਾਂ ਐਤਵਾਰ ਨੂੰ ਬੰਦ ਰਹਿਣਗੀਆਂ | ਇਸ ਤੋਂ ਬਿਨਾਂ ਲੁਧਿਆਣਾ, ਪਟਿਆਲਾ ਤੇ ਜਲੰਧਰ 'ਚ ਦੁਕਾਨਾਂ (ਜ਼ਰੂਰੀ ਚੀਜ਼ਾਂ ਦਾ ਕਾਰੋਬਾਰ ਕਰਨ ਵਾਲਿਆਂ ਤੋਂ ਇਲਾਵਾ) ਅਤੇ ਸ਼ਾਪਿੰਗ ਮਾਲ ਵੀ ਅਗਲੇ ਹੁਕਮਾਂ ਤੱਕ ਸਨਿਚਰਵਾਰ ਨੂੰ ਬੰਦ ਰਹਿਣਗੇ |
ਹਸਪਤਾਲ 'ਚ ਆਕਸੀਜਨ ਦੀ ਸਪਲਾਈ ਘਟੀ, ਮਰੀਜ਼ਾਂ ਨੂੰ ਕੀਤਾ ਸ਼ਿਫਟ
ਬੈਂਗਲੁਰੂ, 17 ਅਗਸਤ (ਏਜੰਸੀ)-ਇੱਥੇ ਕੈਂਪੇਗੋੜਾ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਵਿਚ ਅੱਜ ਮਰੀਜ਼ਾਂ ਲਈ ਵਰਤੀ ਜਾਣ ਵਾਲ ਆਕਸੀਜਨ ਦੀ ਸਪਲਾਈ ਘੱਟ ਹੋ ਗਈ ਜਿਸ ਕਾਰਨ ਕੋਰੋਨਾ ਮਰੀਜ਼ਾਂ ਸਮੇਤ ਕਈਆਂ ਨੂੰ ਹੋਰ ਹਸਪਤਾਲਾਂ ਵਿਚ ਸ਼ਿਫਟ ਕੀਤਾ ਗਿਆ | ਜਾਣਕਾਰੀ ਅਨੁਸਾਰ ਸੋਮਵਾਰ ਰਾਤ ਨੂੰ ਜਦੋਂ ਆਕਸੀਜਨ ਸਪਲਾਈ ਦੀ ਕਮੀ ਹੋਈ ਤਾਂ ਕੋਰੋਨਾ ਮਰੀਜ਼ਾਂ ਸਮੇਤ 50 ਮਰੀਜ਼ਾਂ ਨੂੰ ਅਲੱਗ-ਅਲੱਗ ਹਸਪਤਾਲਾਂ ਵਿਚ ਸ਼ਿਫਟ ਕਰਨਾ ਪਿਆ |

ਉੱਘੇ ਸੁਰ ਸਮਰਾਟ ਪੰਡਿਤ ਜਸਰਾਜ ਨਹੀਂ ਰਹੇ

• ਅਮਰੀਕਾ ਦੇ ਸ਼ਹਿਰ ਨਿਊ ਜਰਸੀ 'ਚ ਲਏ ਆਖਰੀ ਸਾਹ
• ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਵਲੋਂ ਦੁੱਖ ਪ੍ਰਗਟ
— ਐੱਸ.ਅਸ਼ੋਕ ਭੌਰਾ —
ਸਾਨ ਫਰਾਂਸਿਸਕੋ, 17 ਅਗਸਤ –ਭਾਰਤੀ ਸੰਗੀਤ ਜਗਤ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਉੱਘੇ ਸ਼ਾਸਤਰੀ ਗਾਇਕ ਪੰਡਿਤ ਜਸਰਾਜ 90 ਸਾਲ ਦੀ ਉਮਰ 'ਚ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ | ਉਨ੍ਹਾਂ ਅਮਰੀਕਾ ਦੇ ਸ਼ਹਿਰ ਨਿਊ ਜਰਸੀ ਵਿਖੇ ਆਪਣੇ ਘਰ 'ਚ ਆਖਰੀ ਸਾਹ ਲਏ | ਉਨ੍ਹਾਂ ਦੀ ਧੀ ਦੁਰਗਾ ਜਸਰਾਜ ਨੇ ਦੱਸਿਆ ਕਿ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੇ ਪਿਤਾ ਦਾ ਦਿਹਾਂਤ ਹੋ ਗਿਆ ਹੈ | ਪਰਿਵਾਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਬਹੁਤ ਦੁੱਖ ਨਾਲ ਦੱਸ ਰਹੇ ਹਾਂ ਕਿ ਸੰਗੀਤ ਸਮਰਾਟ ਪੰਡਿਤ ਜਸਰਾਜ ਅੱਜ ਸਵੇਰੇ 5.15 ਵਜੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ | ਪਦਮਸ੍ਰੀ, ਪਦਮ ਭੂਸ਼ਣ ਤੇ ਪਦਮ ਵਿਭੂਸ਼ਣ ਸਮੇਤ ਹੋਰ ਕਈ ਵੱਕਾਰੀ ਪੁਰਸਕਾਰਾਂ ਨਾਲ ਸਨਮਾਨਿਤ ਪੰਡਿਤ ਜਸਰਾਜ ਨੇ ਆਪਣੇ 80 ਸਾਲ ਦੇ ਸੰਗੀਤਕ ਜੀਵਨ 'ਚ ਕਲਾਸੀਕਲ ਤੇ ਅਰਧ-ਕਲਾਸੀਕਲ ਗਾਇਕੀ ਦਾ ਪ੍ਰਦਰਸ਼ਨ ਕੀਤਾ | ਪੰਡਿਤ ਜਸਰਾਜ ਨੇ ਭਾਰਤ, ਕੈਨੇਡਾ ਤੇ ਅਮਰੀਕਾ 'ਚ ਸੰਗੀਤ ਦੀ ਸਿਖਲਾਈ ਵੀ ਦਿੱਤੀ | ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਜਸਰਾਜ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਟਵੀਟ ਕੀਤਾ ਕਿ ਉਨ੍ਹਾਂ ਦੀਆਂ ਸੰਗੀਤਕ ਪੇਸ਼ਕਾਰੀਆਂ ਬੇਮਿਸਾਲ ਹੀ ਨਹੀਂ ਬਲਕਿ ਉਨ੍ਹਾਂ ਕਈ ਗਾਇਕਾਂ ਲਈ ਇਕ ਬੇਮਿਸਾਲ ਸਲਾਹਕਾਰ ਵਜੋਂ ਵੀ ਆਪਣੀ ਪਛਾਣ ਬਣਾਈ | ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਦਿਹਾਂਤ 'ਤੇ ਸੋਗ ਜ਼ਾਹਿਰ ਕਰਦਿਆਂ ਕਿਹਾ ਕਿ ਸਤਿਕਾਰਤ ਗਾਇਕ ਨੇ ਆਪਣੀ ਸਾਰੀ ਜ਼ਿੰਦਗੀ ਸੰਗੀਤ ਨੂੰ ਸਮਰਪਿਤ ਕੀਤੀ | ਦੇਸ਼ ਤੇ ਦੁਨੀਆਂ ਦੇ ਉੱਘੇ ਸੰਗੀਤਕਾਰਾਂ ਤੇ ਫਿਲਮੀ ਭਾਈਚਾਰੇ ਦੀਆਂ ਮਸ਼ਹੂਰ ਹਸਤੀਆਂ ਵਲੋਂ ਵੀ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ |

ਸੀ.ਬੀ.ਆਈ. ਵਲੋਂ ਲੁਧਿਆਣਾ ਦੀ ਐਸ.ਈ.ਐਲ. ਟੈਕਸਟਾਈਲ ਤੇ ਡਾਇਰੈਕਟਰਾਂ ਿਖ਼ਲਾਫ਼ ਮਾਮਲਾ ਦਰਜ

ਨਵੀਂ ਦਿੱਲੀ, 17 ਅਗਸਤ (ਪੀ.ਟੀ.ਆਈ.)-10 ਸਰਕਾਰੀ ਬੈਂਕਾਂ ਨਾਲ 1530 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਮਾਮਲੇ 'ਚ ਸੀ.ਬੀ.ਆਈ. ਨੇ ਲੁਧਿਆਣਾ ਆਧਾਰਿਤ ਐਸ. ਈ. ਐਲ. ਟੈਕਸਟਾਈਲ ਲਿਮਟਿਡ (ਐਸ. ਈ. ਐਲ. ਟੀ.) ਅਤੇ ਇਸ ਦੇ ਡਾਇਰੈਕਟਰਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਹੈ | ਸੀ. ਬੀ. ਆਈ. ਵਲੋਂ ਦਾਇਰ ਐਫ਼. ਆਈ. ਆਰ. ਵਿਚ ਹੋਰਨਾਂ ਅਣਪਛਾਤਿਆਂ ਨਾਲ ਕੰਪਨੀ ਦੇ ਡਾਇਰੈਕਟਰਾਂ ਰਾਮ ਸ਼ਰਨ ਸਲੂਜਾ, ਨੀਰਜ ਸਲੂਜਾ ਅਤੇ ਧੀਰਜ ਸਲੂਜਾ ਨੂੰ ਵੀ ਮੁਲਜ਼ਮਾਂ ਵਜੋਂ ਨਾਮਜ਼ਦ ਕੀਤਾ ਗਿਆ ਹੈ | ਸੀ. ਬੀ. ਆਈ. ਨੇ ਸੈਂਟਰਲ ਬੈਂਕ ਆਫ਼ ਇੰਡੀਆ ਦੀ ਸ਼ਿਕਾਇਤ 'ਤੇ ਕਾਰਵਾਈ ਕੀਤੀ ਹੈ | ਉਨ੍ਹਾਂ ਆਪਣੀ ਸ਼ਿਕਾਇਤ 'ਚ ਕਿਹਾ ਸੀ ਕਿ ਐਸ.ਈ.ਐਲ.ਟੀ. ਅਤੇ ਇਸ ਦੇ ਡਾਇਰੈਕਟਰ ਸੰਨ 2009 ਤੋਂ 2013 ਦੇ ਵਿਚਕਾਰ ਬੈਂਕਾਂ ਨੂੰ ਠੱਗਣ ਲਈ ਅਪਰਾਧਿਕ ਸਾਜਿਸ਼ 'ਚ ਸ਼ਾਮਿਲ ਸਨ, ਜਿਸ ਨਾਲ ਜਨਤਕ ਖੇਤਰ ਦੀਆਂ 10 ਬੈਂਕਾਂ ਨੂੰ 1530 ਕਰੋੜ ਰੁਪਏ ਦਾ ਨੁਕਸਾਨ ਹੋਇਆ | ਬੈਂਕ ਨੇ ਕਿਹਾ ਕਿ ਰਾਮ ਸ਼ਰਨ ਸਲੂਜਾ ਅਤੇ ਨੀਰਜ ਸਲੂਜਾ ਭਾਰਤ 'ਚ ਰਹਿੰਦੇ ਸਨ ਜਦਕਿ ਧੀਰਜ ਕੰਪਨੀ ਦਾ ਵਿਦੇਸ਼ਾਂ ਵਿਚਲਾ ਕਾਰੋਬਾਰ ਵੇਖਦਾ ਸੀ ਅਤੇ ਦੇਸ਼ ਤੋਂ ਬਾਹਰ ਰਹਿੰਦਾ ਸੀ | ਉਨ੍ਹਾਂ ਸੀ.ਬੀ.ਆਈ. ਨੂੰ ਮੁਲਜ਼ਮਾਂ ਦੇ ਪਾਸਪੋਰਟ ਜ਼ਬਤ ਕਰਨ ਦੀ ਬੇਨਤੀ ਕੀਤੀ ਤਾਂ ਜੋ ਉਹ ਦੇਸ਼ ਛੱਡ ਕੇ ਨਾ ਜਾ ਸਕਣ |

ਮਾਨਸਾ 'ਚ ਕਿਸਾਨ ਨੇ ਡੀ.ਸੀ. ਦਫ਼ਤਰ ਅੱਗੇ ਜ਼ਹਿਰੀਲੀ ਚੀਜ਼ ਨਿਗਲੀ

ਫ਼ਰੀਦਕੋਟ ਹਸਪਤਾਲ 'ਚ ਹੋਈ ਮੌਤ
ਮਾਨਸਾ, 17 ਅਗਸਤ (ਗੁਰਚੇਤ ਸਿੰਘ ਫੱਤੇਵਾਲੀਆ, ਬਲਵਿੰਦਰ ਸਿੰਘ ਧਾਲੀਵਾਲ)- ਸਥਾਨਕ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਦੁਪਹਿਰ ਵੇਲੇ ਇਕ ਕਿਸਾਨ ਵਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼ ਕਰਨ ਨਾਲ ਪ੍ਰਬੰਧਕੀ ਕੰਪਲੈਕਸ 'ਚ ਭਾਜੜ ਮਚ ਗਈ | ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੀ ਕੋਟੜਾ ਕਲਾਂ ਇਕਾਈ ਦੇ ਪ੍ਰਧਾਨ ਬਲਬੀਰ ਸਿੰਘ ਬਿੱਲੂ ਵਲੋਂ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ | ਬਲਬੀਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਮਾਨਸਾ ਦਾਖ਼ਲ ਕਰਵਾਇਆ ਗਿਆ, ਜਿਥੋਂ ਹਾਲਤ ਵਿਗੜਦੀ ਵੇਖ ਉਸ ਨੂੰ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ, ਜਿਥੇ ਉਸ ਦੀ ਮੌਤ ਹੋ ਗਈ | ਕਿਸਾਨ ਵਲੋਂ ਲਿਖੇ ਖ਼ੁਦਕੁਸ਼ੀ ਨੋਟ 'ਚ ਕਿਹਾ ਗਿਆ ਕਿ ਉਹ ਸਰਕਾਰ ਦੀਆਂ ਡਰਾਮੇਬਾਜ਼ੀਆਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਰਿਹਾ ਹੈ | ਉਸ ਨੇ ਪੱਤਰ 'ਚ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੀ ਬੁਰਾ ਭਲਾ ਕਿਹਾ ਤੇ ਪੁੱਛਿਆ ਕਿ ਜਦੋਂ ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ ਤਾਂ ਬੀਤੇ ਕੱਲ੍ਹ ਆਜ਼ਾਦੀ ਦਿਹਾੜੇ ਮੌਕੇ ਮਾਨਸਾ ਤੇ ਪਿੰਡ ਕੋਟੜਾ ਕਲਾਂ ਵਿਖੇ ਸਮਾਰਟ ਸਕੂਲ ਦਾ ਉਦਘਾਟਨ ਕਰਨ ਕਿਉਂ ਆਏ? ਜ਼ਿਕਰਯੋਗ ਹੈ ਕਿ ਕੈਬਨਿਟ ਮੰਤਰੀ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਕਾਰਨ ਪਿੰਡ 'ਚ ਸਹਿਮ ਫੈਲਿਆ ਹੋਇਆ ਹੈ ਤੇ ਬੀਤੀ ਸ਼ਾਮ ਗੁਰੂ ਘਰ ਦੇ ਸਪੀਕਰ ਰਾਹੀਂ ਲੋਕਾਂ ਨੂੰ ਘਰਾਂ 'ਚ ਹੀ ਰਹਿਣ ਦੀ ਹਦਾਇਤ ਕੀਤੀ ਗਈ ਸੀ, ਜਿਸ ਤੋਂ ਉਕਤ ਕਿਸਾਨ ਦੁਖੀ ਪਾਇਆ ਗਿਆ | ਖ਼ੁਦਕੁਸ਼ੀ ਨੋਟ 'ਚ ਉਸ ਨੇ ਇਸ ਲਈ ਡਿਪਟੀ ਕਮਿਸ਼ਨਰ ਮਾਨਸਾ ਿਖ਼ਲਾਫ਼ ਵੀ ਕਾਰਵਾਈ ਦੀ ਮੰਗ ਕੀਤੀ ਹੈ | ਕਿਸਾਨ ਜਥੇਬੰਦੀ ਦੇ ਸੂਬਾ ਪ੍ਰਧਾਨ ਬੋਘ ਸਿੰਘ ਮਾਨਸਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਮਾਮਲੇ ਨਾਲ ਸਬੰਧਿਤ ਅਧਿਕਾਰੀਆਂ ਤੇ ਮੰਤਰੀ ਿਖ਼ਲਾਫ਼ ਕਾਰਵਾਈ ਕਰਨ ਦੇ ਨਾਲ ਹੀ ਮਿ੍ਤਕ ਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਤੇ 1 ਜੀਅ ਨੂੰ ਨੌਕਰੀ ਦਿੱਤੀ ਜਾਵੇ |

ਇਕ ਦਿਨ 'ਚ ਰਿਕਾਰਡ 59,097 ਸਿਹਤਯਾਬ ਹੋਏ-ਸਿਹਤ ਮੰਤਰਾਲਾ

ਨਵੀਂ ਦਿੱਲੀ, 17 ਅਗਸਤ (ਏਜੰਸੀ)-ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਪੀੜਤ 59,097 ਮਰੀਜ਼ਾਂ ਦੇ ਠੀਕ ਹੋਣ ਨਾਲ ਇਹ ਅੰਕੜਾ 19 ਲੱਖ ਤੋਂ ਪਾਰ ਪਹੁੰਚ ਚੁੱਕਾ ਹੈ | ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਸਿਹਤਯਾਬ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 20 ਲੱਖ (19,68,638) ਦੇ ਨੇੜੇ ਪੁੱਜ ਚੁੱਕੀ ਹੈ | 24 ਘੰਟਿਆਂ ਦੌਰਾਨ ਕੋਰੋਨਾ ਦੇ 52, 886 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਮੌਜੂਦਾ ਸਮੇਂ ਦੇਸ਼ 'ਚ ਪੀੜ੍ਹਤਾਂ ਦੀ ਗਿਣਤੀ 27 ਲੱਖ ਦੇ ਕਰੀਬ ਪਹੁੰਚ ਗਈ ਹੈ | ਇਸੇ ਦੌਰਾਨ 889 ਹੋਰ ਮੌਤਾਂ ਹੋਣ ਨਾਲ ਇਹ ਅੰਕੜਾ 51, 840 'ਤੇ ਪਹੁੰਚ ਗਿਆ ਹੈ | ਮੌਜੂਦਾ ਸਮੇਂ ਸਿਹਤਯਾਬ ਦਰ 72.51 ਫੀਸਦੀ ਹੈ | ਮੰਤਰਾਲੇ ਨੇ ਕਿਹਾ ਕਿ ਇਹ ਤਾਲਮੇਲ ਤੇ ਪ੍ਰਭਾਵੀ ਕੰਟਰੋਲ ਰਣਨੀਤੀ ਨੂੰ ਸਫ਼ਲਤਾ ਨਾਲ ਲਾਗੂ ਕਰਨ ਦਾ ਹੀ ਨਤੀਜਾ ਹੈ | ਮੌਤ ਦਰ ਹੋਰ ਘੱਟ ਕੇ 1.92 ਫੀਸਦੀ ਹੋ ਗਈ ਹੈ | ਦੂਜੇ ਪਾਸੇ 'ਇੰਡੀਅਨ ਕੌਾਸਲ ਆਫ਼ ਮੈਡੀਕਲ ਰਿਸਰਚ' (ਆਈ. ਸੀ. ਐਮ. ਆਰ.) ਦੇ ਅਨੁਸਾਰ ਦੇਸ਼ 'ਚ ਹੁਣ ਤੱਕ ਕੋਰੋਨਾ ਟੈਸਟਾਂ ਦੀ ਗਿਣਤੀ 3 ਕਰੋੜ ਤੋਂ ਪਾਰ ਹੋ ਚੁੱਕੀ ਹੈ | ਐਤਵਾਰ ਨੂੰ 7,31,697 ਨਮੂਨਿਆਂ ਦੀ ਜਾਂਚ ਦੇ ਨਾਲ 16 ਅਗਸਤ ਤੱਕ ਕੁੱਲ 3,00,41,400 ਨਮੂਨਿਆਂ ਦੀ ਜਾਂਚ ਹੋ ਚੁੱਕੀ ਹੈ | ਸਿਹਤ ਮੰਤਰੀ ਹਰਸ਼ ਵਰਧਨ ਅਨੁਸਾਰ ਦੇਸ਼ ਭਰ 'ਚ ਕੋਰੋਨਾ ਦੀ ਜਾਂਚ ਲਈ ਕੁੱਲ 1470 ਲੈਬਾਰਟਰੀਆਂ ਹਨ, ਜਿਨ੍ਹਾਂ 'ਚ 969 ਸਰਕਾਰੀ ਤੇ 501 ਪ੍ਰਾਈਵੇਟ ਸ਼ਾਮਿਲ ਹਨ | ਬਾਇਓਕਾਨ ਦੀ ਮੁਖੀ ਕਿਰਨ ਮਜ਼ੂਮਦਾਰ ਸ਼ਾਹ ਨੂੰ ਵੀ ਕੋਰੋਨਾ ਹੋ ਗਿਆ ਹੈ | ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪ ਟਵਿੱਟਰ ਰਾਹੀਂ ਦਿੱਤੀ |

ਪੰਜਾਬ 'ਚ 33 ਹੋਰ ਮੌਤਾਂ

ਚੰਡੀਗੜ੍ਹ, 17 ਅਗਸਤ (ਵਿਕਰਮਜੀਤ ਸਿੰਘ ਮਾਨ)- ਪੰਜਾਬ ਸੂਬੇ ਵਿਚ ਅੱਜ ਵੱਖ-ਵੱਖ ਥਾਵਾਂ ਤੋਂ ਜਿੱਥੇ ਦੇਰ ਸ਼ਾਮ ਤੱਕ 1575 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ 33 ਹੋਰ ਮੌਤਾਂ ਵੀ ਦਰਜ ਕੀਤੀਆਂ ਗਈਆਂ ਹਨ | ਅੱਜ ਹੋਈਆਂ ਮੌਤਾਂ 'ਚੋਂ 13 ਜ਼ਿਲ੍ਹਾ ਲੁਧਿਆਣਾ, 3 ਜਲੰਧਰ, 2 ...

ਪੂਰੀ ਖ਼ਬਰ »

ਕੋਰੋਨਾ ਮਰੀਜ਼ ਵਲੋਂ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ

ਅੰਮਿ੍ਤਸਰ, 17 ਅਗਸਤ (ਰੇਸ਼ਮ ਸਿੰਘ)-ਇੱਥੇ ਗੁਰੂ ਨਾਨਕ ਦੇਵ ਹਸਪਤਾਲ 'ਚ ਜ਼ੇਰੇ ਇਲਾਜ ਇਕ ਕੋਰੋਨਾ ਮਰੀਜ਼ ਵਲੋਂ ਅੱਜ ਹਸਪਤਾਲ ਦੀ ਪੰਜਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਗਈ | ਇਹ ਘਟਨਾ ਅੱਜ ਸਵੇਰ ਵੇਲੇ ਵਾਪਰੀ | ਦੱਸਿਆ ਜਾ ਰਿਹਾ ਹੈ ਕਿ ਇਹ ਮਰੀਜ਼ ...

ਪੂਰੀ ਖ਼ਬਰ »

ਅਕਾਲੀ ਤੇ ਭਾਜਪਾ ਨੇ ਇਕ-ਦੂਜੇ ਦੇ ਧਰਨਿਆਂ 'ਚ ਸ਼ਾਮਿਲ ਨਾ ਹੋਣ ਦੇ ਦਿੱਤੇ ਗੰਭੀਰ ਸੰਕੇਤ

— ਸੁਖਵਿੰਦਰ ਸਿੰਘ ਫੁੱਲ — ਸੰਗਰੂਰ, 17 ਅਗਸਤ -ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਸ਼ਰਾਬ ਦੇ ਇੱਕੋ ਮੁੱਦੇ ਨੰੂ ਲੈ ਕੇ ਆਪੋ-ਆਪਣੇ ਧਰਨੇ ਲਗਾਉਣੇ ਸ਼ੁਰੂ ਕੀਤੇ ਹੋਏ ਹਨ | ਭਾਰਤੀ ਜਨਤਾ ਪਾਰਟੀ ਨੇ ਪਿਛਲੇ 15 ਦਿਨਾਂ ਵਿਚ ਰਾਜ ਦੀਆਂ ਵੱਖ-ਵੱਖ ...

ਪੂਰੀ ਖ਼ਬਰ »

ਐਸ.ਵਾਈ.ਐਲ. 'ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਅੱਜ

ਚੰਡੀਗੜ੍ਹ, 17 ਅਗਸਤ (ਬਿਊਰੋ ਚੀਫ਼)-ਸੁਪਰੀਮ ਕੋਰਟ ਵਲੋਂ ਦਿੱਤੇ ਆਦੇਸ਼, ਜਿਸ ਵਿਚ ਭਾਰਤ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਸਤਲੁਜ ਯਮੁਨਾ ਿਲੰਕ ਨਹਿਰ ਦੀ ਮੁੜ ਉਸਾਰੀ ਲਈ ਕਿਸੇ ਸਾਂਝੇ ਪਲੇਟਫਾਰਮ 'ਤੇ ਲਿਆਏ ਜਾਣ ਅਤੇ ਦੋਵਾਂ ਧਿਰਾਂ ...

ਪੂਰੀ ਖ਼ਬਰ »

ਸੁਪਰੀਮ ਕੋਰਟ ਵਲੋਂ ਜੇ.ਈ.ਈ. (ਮੇਨ) ਤੇ ਨੀਟ ਪ੍ਰੀਖਿਆਵਾਂ ਮੁਲਤਵੀ ਕਰਨ ਤੋਂ ਇਨਕਾਰ

ਨਵੀਂ ਦਿੱਲੀ, 17 ਅਗਸਤ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ ਮੈਡੀਕਲ ਅਤੇ ਇੰਜੀਨੀਅਰਿੰਗ ਕੋਰਸਾਂ 'ਚ ਦਾਖ਼ਲੇ ਲਈ ਲਈਆਂ ਜਾਣ ਵਾਲੀਆਂ ਦਾਖ਼ਲਾ ਪ੍ਰੀਖਿਆਵਾਂ (ਨੀਟ ਅਤੇ ਜੇ.ਈ.ਈ. ਮੇਨ) ਮੁਲਤਵੀ ਕਰਨ ਦੀ ਪਟੀਸ਼ਨ ਖਾਰਜ ਕਰ ਦਿੱਤੀ ਹੈ | ਸੁਪਰੀਮ ਕੋਰਟ ਨੇ ਆਪਣਾ ...

ਪੂਰੀ ਖ਼ਬਰ »

ਅੰਖੀ ਦਾਸ ਵਲੋਂ 'ਜਾਨ ਨੂੰ ਖ਼ਤਰਾ' ਦੀ ਸ਼ਿਕਾਇਤ, ਮਾਮਲਾ ਦਰਜ

ਨਵੀਂ ਦਿੱਲੀ, 17 ਅਗਸਤ (ਏਜੰਸੀ)-ਦਿੱਲੀ ਪੁਲਿਸ ਵਲੋਂ ਸੋਮਵਾਰ ਨੂੰ ਫੇਸਬੁੱਕ ਇੰਡੀਆ ਦੀ ਸੀਨੀਅਰ ਕਾਰਜਕਾਰੀ ਅੰਖੀ ਦਾਸ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ, ਜਿਸ 'ਚ ਉਨ੍ਹਾਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਸੀ | ਪੁਲਿਸ ਅਨੁਸਾਰ ਦਾਸ, ਜੋ ਕਿ ਫੇਸਬੁੱਕ ਦੀ ...

ਪੂਰੀ ਖ਼ਬਰ »

ਕਾਂਗਰਸ ਵਲੋਂ ਫੇਸਬੁੱਕ ਦੇ ਪੱਖਪਾਤੀ ਰਵੱਈਏ ਪ੍ਰਤੀ ਜੇ.ਪੀ.ਸੀ. ਜਾਂਚ ਦੀ ਮੰਗ

• ਪਿ੍ਅੰਕਾ ਗਾਂਧੀ ਵਲੋਂ ਫੇਸਬੁੱਕ ਦੀ ਦੁਰਵਰਤੋਂ ਦੇ ਭਾਜਪਾ 'ਤੇ ਦੋਸ਼ • ਕੰਪਨੀ ਦੀ ਨੀਤੀ ਪਾਰਟੀ ਨਹੀਂ ਵੇਖਦੀ-ਫੇਸਬੁੱਕ ਨਵੀਂ ਦਿੱਲੀ, 17 ਅਗਸਤ (ਉਪਮਾ ਡਾਗਾ ਪਾਰਥ)-ਇਕ ਅਮਰੀਕੀ ਅਖ਼ਬਾਰ ਵਲੋਂ ਸੋਸ਼ਲ ਮੀਡੀਆ ਪਲੇਟਫਾਰਮ 'ਫੇਸਬੁੱਕ' ਦੀ ਨਿਰਪੱਖਤਾ 'ਤੇ ਚੁੱਕੇ ...

ਪੂਰੀ ਖ਼ਬਰ »

ਦਿੱਲੀ ਵਿਧਾਨ ਸਭਾ ਪੈਨਲ ਫੇਸਬੁੱਕ ਅਧਿਕਾਰੀਆਂ ਨੂੰ ਕਰੇਗਾ ਤਲਬ

ਨਵੀਂ ਦਿੱਲੀ, 17 ਅਗਸਤ (ਏਜੰਸੀ)-ਦਿੱਲੀ ਵਿਧਾਨ ਸਭਾ ਦੇ ਸ਼ਾਂਤੀ ਤੇ ਸਦਭਾਵਨਾ ਬਾਰੇ ਪੈਨਲ ਨੇ ਸੋਮਵਾਰ ਨੂੰ ਕਿਹਾ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮ ਵਲੋਂ ਭਾਰਤ 'ਚ ਜਾਣਬੁੱਝ ਕੇ ਨਫ਼ਰਤ ਭਰੀ ਸਮਗਰੀ ਨੂੰ ਨਾ ਹਟਾਉਣ ਦੇ ਦੋਸ਼ਾਂ ਦੀ ਜਾਂਚ ਲਈ ਫੇਸਬੁੱਕ ਦੇ ...

ਪੂਰੀ ਖ਼ਬਰ »

ਅਸਤੀਫ਼ਾ ਦੇਣ ਸਬੰਧੀ ਮਾਮਲੇ ਤੋਂ ਸਿਰਸਾ ਵਲੋਂ ਇਨਕਾਰ ਕਿਹਾ, ਵਿਰੋਧੀ ਕਰ ਰਹੇ ਨੇ ਕੂੜ ਪ੍ਰਚਾਰ

ਨਵੀਂ ਦਿੱਲੀ, 17 ਅਗਸਤ (ਜਗਤਾਰ ਸਿੰਘ)-ਬੀਤੇ ਕੱਲ੍ਹ ਤੋਂ ਸਿਆਸੀ ਹਲਕਿਆਂ 'ਚ ਚਲ ਰਹੀਆਂ ਕਨਸੋਆਂ ਨੂੰ ਦਰਕਿਨਾਰ ਕਰਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਕ ਵੀਡੀਓ ਰਾਹੀਂ ਦਾਅਵਾ ਕੀਤਾ ਹੈ ਕਿ ਉਨ੍ਹਾਂ (ਸਿਰਸਾ) ...

ਪੂਰੀ ਖ਼ਬਰ »

1000 ਕਰੋੜ ਮਾਮਲੇ 'ਚ ਚੀਨੀ ਨਾਗਰਿਕ ਿਖ਼ਲਾਫ਼ ਕੇਸ ਦਰਜ

ਨਵੀਂ ਦਿੱਲੀ, 17 ਅਗਸਤ (ਏਜੰਸੀ)- ਵਿੱਤੀ ਬੇਨਿਯਮੀਆਂ ਦੀ ਜਾਂਚ ਕਰਨ ਵਾਲੀ ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ 1000 ਕਰੋੜ ਰੁਪਏ ਦੇ ਹਵਾਲਾ ਰੈਕੇਟ ਮਾਮਲੇ 'ਚ ਗਿ੍ਫ਼ਤਾਰ ਚੀਨੀ ਨਾਗਰਿਕ ਲੁਓ ਸਾਂਗ ਉਰਫ਼ ਚਾਰਲੀ ਪੇਂਗ (42) ਿਖ਼ਲਾਫ਼ ਮਨੀ ...

ਪੂਰੀ ਖ਼ਬਰ »

ਵਿਦਿਆਰਥੀਆਂ ਦੇ ਭਵਿੱਖ ਦੀ ਰਾਖੀ ਲਈ ਅੰਤਿਮ ਸਾਲ ਦੀਆਂ ਪ੍ਰੀਖਿਆਵਾਂ ਕਰਵਾਉਣ ਦਾ ਫ਼ੈਸਲਾ-ਸਿੱਖਿਆ ਮੰਤਰੀ

ਨਵੀਂ ਦਿੱਲੀ, 17 ਅਗਸਤ (ਏਜੰਸੀ)- ਕੇਂਦਰੀ ਸਿੱਖਿਆ ਮੰਤਰੀ ਰਾਮੇਸ਼ ਪੋਖਰਿਆਲ 'ਨਿਸ਼ਾਂਕ' ਨੇ ਸੋਮਵਾਰ ਨੂੰ ਦੱਸਿਆ ਕਿ ਯੂ.ਜੀ.ਸੀ. ਵਲੋਂ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ 'ਚ ਰੱਖਦਿਆਂ ਅੰਤਿਮ ਸਾਲ ਦੀਆਂ ਪ੍ਰੀਖਿਆਵਾਂ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ | ਉਨ੍ਹਾਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX