ਤਾਜਾ ਖ਼ਬਰਾਂ


ਪੈਰਾਲੰਪਿਕ ਖਿਡਾਰੀਆਂ ਦਾ ਮੁਜ਼ਾਹਰਾ, ਐਨ. ਐਸ. ਯੂ. ਆਈ ਨੇਤਾ ਵੀ ਪੁੱਜੇ ਮੌਕੇ ’ਤੇ
. . .  35 minutes ago
ਚੰਡੀਗੜ੍ਹ, 28 ਨਵੰਬਰ- ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਪੈਰਾਲੰਪਿਕ ਖਿਡਾਰੀਆਂ ਨੇ ਮੁੱਖ ਮੰਤਰੀ ਰਿਹਾਇਸ਼ ਦੇ ਬਾਹਰ ਜ਼ੋਰਦਾਰ ਮੁਜ਼ਾਹਰਾ ਕੀਤਾ। ਪੁਲਿਸ ਵਲੋਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ...
ਨੌਜਵਾਨ ਦੀ ਭੇਦਭਰੀ ਹਾਲਤ ’ਚ ਮੌਤ
. . .  about 1 hour ago
ਗੁਰੂ ਹਰ ਸਹਾਏ, 28 ਨਵੰਬਰ (ਹਰਚਰਨ ਸਿੰਘ ਸੰਧੂ)- ਗੁਰੂ ਹਰ ਸਹਾਏ ਦੇ ਸਰਹੱਦੀ ਪਿੰਡ ਚਾਂਦੀ ਵਾਲਾ ਕੋਲ ਇਕ ਨੋਜਵਾਨ ਸੜਕ ਉਪਰ ਭੇਦਭਰੀ ਹਾਲਤ ਵਿਚ ਮਿ੍ਤਕ ਪਾਇਆ ਗਿਆ। ਨੌਜਵਾਨ...
ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
. . .  about 1 hour ago
ਰਾਮਾਂ ਮੰਡੀ, 28 ਨਵੰਬਰ (ਤਰਸੇਮ ਸਿੰਗਲਾ)- ਬਾਜ਼ਾਰ ਵਿਚ ਸਬਜ਼ੀ ਖ਼ਰੀਦ ਰਹੇ ਇਕ ਵਿਅਕਤੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ, ਜਿਸ ਨੂੰ ਤੁਰੰਤ ਹੈਲਪਲਾਇਨ ਵੈਲਫ਼ੇਅਰ ਸੁਸਾਇਟੀ ਦੇ ਵਲੰਟੀਅਰਜ਼ ਰਿੰਕਾ ਮਿਸਤਰੀ...
ਕਸਬਾ ਸ਼ੁਤਰਾਣਾ ਨੇੜੇ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ
. . .  about 1 hour ago
ਸ਼ੁਤਰਾਣਾ, 28 ਨਵੰਬਰ (ਬਲਦੇਵ ਸਿੰਘ ਮਹਿਰੋਕ)-ਕਸਬਾ ਸ਼ੁਤਰਾਣਾ ਦੇ ਨੇੜੇ ਦਿੱਲੀ-ਸੰਗਰੂਰ ਕੌਮੀ ਮਾਰਗ ਉੱਪਰ ਬੀਤੀ ਰਾਤ ਕਾਰ ਤੇ ਟਰੱਕ ਦਰਮਿਆਨ ਵਾਪਰੇ ਭਿਆਨਕ ਹਾਦਸੇ ਵਿਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਕਾਰ 'ਚ ਸਵਾਰ ਉਸ ਦਾ ਸਾਥੀ ਹਸਪਤਾਲ ਵਿਚ ਜੇਰੇ ਇਲਾਜ਼ ਹੈ।ਮ੍ਰਿਤਕ ਨੌਜਵਾਨ...
ਬੈਲਜੀਅਮ:ਬ੍ਰਸੇਲਜ਼ 'ਚ ਦੰਗਿਆਂ ਤੋਂ ਬਾਅਦ 10 ਲੋਕ ਲਏ ਗਏ ਹਿਰਾਸਤ 'ਚ
. . .  about 2 hours ago
ਬ੍ਰਸੇਲਜ਼, 28 ਨਵੰਬਰ -ਬ੍ਰਸੇਲਜ਼ ਵਿਚ ਘੱਟੋ-ਘੱਟ 10 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਜਿੱਥੇ ਮੋਰੋਕੋ ਵਲੋਂ ਫੀਫਾ ਫੁੱਟਬਾਲ ਵਿਸ਼ਵ ਕੱਪ ਵਿਚ ਬੈਲਜੀਅਮ ਨੂੰ 2-0 ਨਾਲ ਹਰਾਉਣ ਤੋਂ ਬਾਅਦ ਦੰਗੇ ਭੜਕ...
ਸ਼ਰਧਾ ਕਤਲ ਕੇਸ: ਪੋਲੀਗ੍ਰਾਫ ਟੈਸਟ ਲਈ ਦੋਸ਼ੀ ਆਫਤਾਬ ਨੂੰ ਲਿਆਂਦਾ ਗਿਆ ਐਫ.ਐਸ.ਐਲ. ਰੋਹਿਣੀ
. . .  about 2 hours ago
ਨਵੀਂ ਦਿੱਲੀ, 28 ਨਵੰਬਰ-ਸ਼ਰਧਾ ਕਤਲ ਕੇਸ 'ਚ ਦੋਸ਼ੀ ਆਫਤਾਬ ਨੂੰ ਪੋਲੀਗ੍ਰਾਫ ਟੈਸਟ ਲਈ ਐਫ.ਐਸ.ਐਲ. ਰੋਹਿਣੀ ਲਿਆਂਦਾ ਗਿਆ। ਆਫਤਾਬ ਦਾ ਪੋਲੀਗ੍ਰਾਫ ਟੈਸਟ ਅੱਜ ਵੀ ਜਾਰੀ...
ਅਗਵਾ ਹੋਇਆ ਬੱਚਾ ਡੇਰਾਬੱਸੀ ਪੁਲਿਸ ਨੇ ਦੋ ਦਿਨਾਂ 'ਚ ਕੀਤਾ ਬਰਾਮਦ
. . .  about 3 hours ago
ਡੇਰਾਬੱਸੀ, 28 ਨਵੰਬਰ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਮਿਉਂਸੀਪਲ ਪਾਰਕ ਚੋਂ ਅਗਵਾ ਹੋਏ ਦੋ ਸਾਲਾ ਬੱਚੇ ਦੇ ਮਾਮਲੇ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਦੇਰ ਰਾਤ ਡੇਰਾਬੱਸੀ ਪੁਲਿਸ ਨੇ ਬੱਚੇ ਨੂੰ ਸੋਹਾਣਾ ਸਾਹਿਬ ਗੁਰਦੁਆਰੇ ਨੇੜੇ ਅਗਵਾਕਾਰ ਸਮੇਤ ਕਾਬੂ ਕਰ ਲਿਆ। ਅਗਵਾਕਾਰ ਦੀ ਪਛਾਣ ...
ਫੀਫਾ ਵਿਸ਼ਵ ਕੱਪ ‘ਚ ਬੈਲਜੀਅਮ ਦੀ ਹਾਰ ਤੋਂ ਬਾਅਦ ਬ੍ਰਸੇਲਜ਼ ’ਚ ਦੰਗੇ
. . .  1 minute ago
ਬ੍ਰਸੇਲਜ਼, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਮੈਚ ਵਿਚ ਬੈਲਜੀਅਮ ਉੱਪਰ ਮੋਰੋਕੋ ਦੀ ਜਿੱਤ ਤੋਂ ਬਾਅਦ ਬ੍ਰਸੇਲਜ਼ ਵਿਚ ਦੰਗੇ ਹੋਏ ਜਦਕਿ ਇਕ ਕਾਰ ਅਤੇ ਕੁਝ ਇਲੈਕਟ੍ਰਿਕ ਸਕੂਟਰਾਂ ਨੂੰ ਅੱਗ ਲਗਾ ਦਿੱਤੀ ਗਈ। ਪੁਲਿਸ ਵਲੋਂ ਇਸ...
ਡੀ.ਆਰ.ਆਈ. ਵਲੋਂ ਮੁੰਬਈ ਹਵਾਈ ਅੱਡੇ ਤੋਂ 40 ਕਰੋੜ ਰੁਪਏ ਦੀ ਹੈਰੋਇਨ ਬਰਾਮਦ
. . .  about 3 hours ago
ਮੁੰਬਈ, 28 ਨਵੰਬਰ-ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਮੁੰਬਈ ਹਵਾਈ ਅੱਡੇ 'ਤੇ 8 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਦੋ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਹੈ। ਬਰਾਮਦ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ...
ਦਿੱਲੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ
. . .  about 4 hours ago
ਨਵੀਂ ਦਿੱਲੀ, 28 ਨਵੰਬਰ-ਰਾਸ਼ਟਰੀ ਰਾਜਧਾਨੀ 'ਚ ਹਵਾ ਦੀ ਗੁਣਵੱਤਾ ਅੱਜ ਵੀ 'ਬੇਹੱਦ ਖਰਾਬ' ਸ਼੍ਰੇਣੀ 'ਚ ਹੈ। ਹਵਾ ਦੀ ਗੁਣਵੱਤਾ ਅਤੇ ਮੌਸਮ ਦੀ ਭਵਿੱਖਬਾਣੀ ਅਤੇ ਖੋਜ ਦੀ ਪ੍ਰਣਾਲੀ ਅਨੁਸਾਰ ਸਮੁੱਚਾ ਏਅਰ ਕੁਆਲਿਟੀ ਇੰਡੈਕਸ (ਏ.ਕਿਊ.ਆਈ.) 317 ਦਰਜ ਕੀਤਾ ਗਿਆ...
ਚੋਣ ਡਿਊਟੀ ਦੌਰਾਨ ਗੋਲੀ ਮਾਰ ਕੇ ਮਾਰੇ ਗਏ ਸੀ.ਆਰ.ਪੀ.ਐੱਫ. ਦੇ ਦੋ ਜਵਾਨਾਂ ਦੇ ਵਾਰਸਾਂ ਨੂੰ ਚੋਣ ਕਮਿਸ਼ਨ ਵਲੋਂ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦਾ ਐਲਾਨ
. . .  about 4 hours ago
ਪੋਰਬੰਦਰ, 28 ਨਵੰਬਰ -ਚੋਣ ਕਮਿਸ਼ਨ ਨੇ ਗੁਜਰਾਤ ਦੇ ਪੋਰਬੰਦਰ ਵਿਚ ਚੋਣ ਡਿਊਟੀ ਦੌਰਾਨ ਅੰਦਰੂਨੀ ਝੜਪ ਦੇ ਬਾਅਦ ਗੋਲੀ ਮਾਰ ਕੇ ਮਾਰੇ ਗਏ ਨੀਮ ਫੌਜੀ ਬਲਾਂ ਦੇ ਦੋ ਜਵਾਨਾਂ ਦੇ ਵਾਰਸਾਂ ਨੂੰ 15 ਲੱਖ ਰੁਪਏ ਐਕਸ ਗ੍ਰੇਸ਼ੀਆ ਦੇਣ ਦਾ ਐਲਾਨ...
ਅਮਰੀਕਾ: ਬਿਜਲੀ ਦੀਆਂ ਲਾਈਨਾਂ ਨਾਲ ਟਕਰਾਇਆ ਛੋਟਾ ਜਹਾਜ਼
. . .  about 4 hours ago
ਵਾਸ਼ਿੰਗਟਨ, 28 ਨਵੰਬਰ-ਵਾਸ਼ਿੰਗਟਨ ਪੋਸਟ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਐਤਵਾਰ ਰਾਤ ਨੂੰ ਅਮਰੀਕਾ ਦੇ ਮੈਰੀਲੈਂਡ ਸੂਬੇ ਵਿਚ ਮੋਂਟਗੋਮਰੀ ਕਾਉਂਟੀ ਦੀਆਂ ਪਾਵਰ ਲਾਈਨਾਂ ਵਿਚ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਟਕਰਾ ਗਿਆ। ਹਾਦਸੇ ਵਿਚ ਕਿਸੇ ਕਿਸਮ ਦਾ...
ਫੀਫਾ ਵਿਸ਼ਵ ਕੱਪ 'ਚ ਅੱਜ ਕੈਮਰੂਨ-ਸਰਬੀਆ, ਦੱਖਣੀ ਕੋਰੀਆ-ਘਾਨਾ, ਬ੍ਰਾਜ਼ੀਲ-ਸਵਿਟਜ਼ਰਲੈਂਡ ਤੇ ਪੁਰਤਗਾਲ-ਉਰੂਗਵੇ ਦੇ ਮੈਚ
. . .  about 4 hours ago
ਦੋਹਾ, 28 ਨਵੰਬਰ-ਫੀਫਾ ਫੁੱਟਬਾਲ ਵਿਸ਼ਵ ਕੱਪ 'ਚ ਅੱਜ ਕੈਮਰੂਨ ਅਤੇ ਸਰਬੀਆ ਦਾ ਮੈਚ ਸ਼ਾਮ 3.30, ਦੱਖਣੀ ਕੋਰੀਆ ਅਤੇ ਘਾਨਾ ਦਾ ਸ਼ਾਮ 6.30, ਬ੍ਰਾਜ਼ੀਲ ਅਤੇ ਸਵਿਟਜ਼ਰਲੈਂਡ ਦਾ ਰਾਤ 9.30 ਅਤੇ ਪੁਰਤਗਾਲ-ਉਰੂਗਵੇ ਦਾ ਮੈਚ ਅੱਧੀ ਰਾਤ...
ਲੋਕਾਂ ਕੋਲ ਹੁਣ ਮੌਕਾ ਹੈ ਕੇਜਰੀਵਾਲ ਸਰਕਾਰ ਨੂੰ ਜਵਾਬ ਦੇਣ ਦਾ-ਪਿਊਸ਼ ਗੋਇਲ
. . .  about 4 hours ago
ਨਵੀਂ ਦਿੱਲੀ, 28 ਨਵੰਬਰ-ਕੇਂਦਰੀ ਮੰਤਰੀ ਪਿਊਸ਼ ਗੋਇਲ ਦਿੱਲੀ ਦੇ ਆਨੰਦ ਵਿਹਾਰ ਵਿਚ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਲੋਕਾਂ ਕੋਲ ਹੁਣ ਮੌਕਾ ਹੈ ਕੇਜਰੀਵਾਲ ਸਰਕਾਰ ਨੂੰ...
ਈਰਾਨ ਦੇ ਅਧਿਕਾਰੀਆਂ ਨੇ ਈਰਾਨੀ ਫਿਲਮ ਨਿਰਮਾਤਾ ਨੂੰ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦਾ ਦੌਰਾ ਕਰਨ ਤੋਂ ਰੋਕਿਆ
. . .  about 5 hours ago
ਨਵੀਂ ਦਿੱਲੀ, 28 ਨਵੰਬਰ-ਈਰਾਨੀ ਅਧਿਕਾਰੀਆਂ ਨੇ ਫਿਲਮ ਨਿਰਮਾਤਾ ਰੇਜ਼ਾ ਡੋਰਮਿਸ਼ਿਅਨ ਨੂੰ ਗੋਆ ਵਿਚ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਆਫ ਇੰਡੀਆ ਦਾ ਦੌਰਾ ਕਰਨ ਤੋਂ ਰੋਕ ਦਿੱਤਾ ਹੈ, ਜਿੱਥੇ ਉਸ ਦੁਆਰਾ...
ਰਾਹੁਲ ਗਾਂਧੀ ਨੇ ਇੰਦੌਰ ਦੇ ਵੱਡੇ ਗਣਪਤੀ ਚੌਰਾਹਾ ਤੋਂ ਕੀਤੀ 'ਭਾਰਤ ਜੋੜੋ ਯਾਤਰਾ' ਦੇ 82ਵੇਂ ਦਿਨ ਦੀ ਸ਼ੁਰੂਆਤ
. . .  about 5 hours ago
ਇੰਦੌਰ, 28 ਨਵੰਬਰ-ਰਾਹੁਲ ਗਾਂਧੀ ਦੀ ਅਗਵਾਈ 'ਚ ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਦਾ ਅੱਜ 82ਵਾਂ ਦਿਨ ਹੈ। 'ਭਾਰਤ ਜੋੜੋ ਯਾਤਰਾ' ਦੇ 82ਵੇਂ ਦਿਨ ਦੀ ਸ਼ੁਰੂਆਤ ਰਾਹੁਲ ਗਾਂਧੀ ਨੇ ਪਾਰਟੀ ਨੇਤਾਵਾਂ ਅਤੇ ਵਰਕਰਾਂ ਦੇ ਨਾਲ ਇੰਦੌਰ ਦੇ ਵੱਡੇ ਗਣਪਤੀ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਅਦਾਰਾ ਅਜੀਤ ਵਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ
. . .  about 5 hours ago
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ 'ਤੇ ਅਦਾਰਾ ਅਜੀਤ ਵਲੋਂ ਉਨ੍ਹਾਂ ਦੀ ਸ਼ਹਾਦਤ ਨੂੰ ਪ੍ਰਣਾਮ
⭐ਮਾਣਕ - ਮੋਤੀ⭐
. . .  about 5 hours ago
⭐ਮਾਣਕ - ਮੋਤੀ⭐
ਜ਼ਿਲ੍ਹਾ ਮੋਗਾ ਦੇ ਕਾਂਗਰਸ ਦੇ ਸਾਬਕਾ ਪ੍ਰਧਾਨ ਕਮਲਜੀਤ ਬਰਾੜ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਪਾਰਟੀ 'ਚੋਂ ਕੱਢਿਆ
. . .  1 day ago
ਸਟੱਡੀ ਵੀਜ਼ਾ ਅਰਜ਼ੀ ਰੱਦ ਹੋਣ ਤੋਂ ਦੁਖੀ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  1 day ago
ਬਾਲਿਆਂਵਾਲੀ, 27 ਨਵੰਬਰ (ਕੁਲਦੀਪ ਮਤਵਾਲਾ)- ਜ਼ਿਲ੍ਹਾ ਬਠਿੰਡਾ ਦੇ ਪਿੰਡ ਕੋਟੜਾ ਕੌੜਾ ਵਿਖੇ ਪੜ੍ਹੀ ਲਿਖੀ ਨੌਜਵਾਨ ਲੜਕੀ ਦਾ ਵਿਦੇਸ਼ ਜਾਣ ਲਈ ਕਈ ਵਾਰ ਲਗਾਇਆ ਵੀਜ਼ਾ ਰੱਦ ਹੋਣ ਤੋਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਈ ਲੜਕੀ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਹੈ । ਕਰਮਜੀਤ ਕੌਰ ਦਾ ਵਿਦੇਸ਼ ਦੀ ...
ਦਿੱਲੀ : ਦੁਬਈ ਤੋਂ ਆਏ 94.8 ਲੱਖ ਰੁਪਏ ਦੀ ਕੀਮਤ ਦੇ 1849 ਗ੍ਰਾਮ ਸੋਨੇ ਦੇ ਗਹਿਣੇ ਕਸਟਮਜ਼ ਨੇ ਕੀਤੇ ਬਰਾਮਦ
. . .  1 day ago
ਨਸ਼ੇ ’ਚ ਟੱਲੀ ਹੋਏ ਡਰਾਈਵਰ ਨੇ ਛੋਟਾ ਹਾਥੀ ਦੁਕਾਨ ’ਚ ਵਾੜਿਆ, ਕਈ ਜ਼ਖ਼ਮੀ
. . .  1 day ago
ਸੁਲਤਾਨਵਿੰਡ , 27 ਨਵੰਬਰ (ਗੁਰਨਾਮ ਸਿੰਘ ਬੁੱਟਰ) -ਪਿੰਡ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਸਥਿਤ ਅੱਜ ਉਸ ਵੇਲੇ ਚੀਕ ਚਿਹਾੜਾ ਪੈ ਗਿਆ ਜਦੋ ਨਸ਼ੇ ’ਚ ਟੱਲੀ ਹੋਏ ਛੋਟਾ ਹਾਥੀ ਡਰਾਈਵਰ ਅਤੇ ਉਸ ਦੇ ਸਾਥੀਆਂ ਨੇ ਕਰਿਆਨੇ ...
ਅੱਤਵਾਦ ਕਾਂਗਰਸ ਲਈ ਵੋਟ ਬੈਂਕ ਹੈ : ਪ੍ਰਧਾਨ ਮੰਤਰੀ ਮੋਦੀ ਗੁਜਰਾਤ 'ਚ
. . .  1 day ago
ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਂਝੇ ਤੌਰ ‘ਤੇ ਕੰਮ ਕਰਨਗੇ – ਜਥੇਦਾਰ ਦਾਦੂਵਾਲ
. . .  1 day ago
ਕਰਨਾਲ, 27 ਨਵੰਬਰ ( ਗੁਰਮੀਤ ਸਿੰਘ ਸੱਗੂ )- ਸ਼੍ਰੋਮਣੀ ਅਕਾਲੀ ਦਲ ਹਰਿਆਣਾ ਸਟੇਟ ਅਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਭਵਿੱਖ ਅੰਦਰ ਸਾਂਝੇ ਤੌਰ ‘ਤੇ ਕੰਮ ਕਰਨਗੇ । ਇਹ ਪ੍ਰਗਟਾਵਾ ਹਰਿਆਣਾ ...
ਕਾਂਗਰਸ ਦੀ ‘ਭਾਰਤ ਜੋੜੋ ਯਾਤਰਾ’ ਆਗਾਮੀ ਲੋਕ ਸਭਾ ਚੋਣਾਂ ਲਈ ਨਹੀਂ ਸਗੋਂ ਫੁੱਟ ਪਾਊ ਤਾਕਤਾਂ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਨ ਲਈ ਹੈ - ਮਲਿਕਅਰਜੁਨ ਖੜਗੇ
. . .  1 day ago
ਹੋਰ ਖ਼ਬਰਾਂ..
ਜਲੰਧਰ : ਮੰਗਲਵਾਰ 3 ਭਾਦੋਂ ਸੰਮਤ 552

ਜਲੰਧਰ

ਜਲੰਧਰ 'ਚ ਦਿਨ-ਬ-ਦਿਨ ਵਧ ਰਹੇ ਕੋਰੋਨਾ ਦੇ ਮਾਮਲੇ, ਅੱਜ 201 ਨਵੇਂ ਮਰੀਜ਼ ਮਿਲੇ, 3 ਪੀੜਤਾਂ ਦੀ ਹੋਈ ਮੌਤ

ਜਲੰਧਰ, 17 ਅਗਸਤ (ਐੱਮ.ਐੱਸ. ਲੋਹੀਆ)-ਜ਼ਿਲ੍ਹੇ 'ਚ ਦਿਨ-ਬਾ-ਦਿਨ ਕੋਰੋਨਾ ਪੀੜਤਾਂ ਦੀ ਗਿਣਤੀ ਵੱਧ ਰਹੀ ਹੈ, ਜਿਸ ਦੇ ਨਾਲ ਹੀ ਲਗਾਤਾਰ ਪੀੜਤਾਂ ਦੀਆਂ ਮੌਤਾਂ ਵੀ ਹੁੰਦੀਆਂ ਜਾ ਰਹੀਆਂ ਹਨ | ਅੱਜ ਜ਼ਿਲ੍ਹੇ 'ਚ ਪਹਿਲੀ ਵਾਰ ਮਿਲੇ 201 ਮਰੀਜ਼ਾਂ ਦੇ ਨਾਲ ਜਿੱਥੇ ਪੀੜਤਾਂ ਦੀ ਗਿਣਤੀ ਵੱਧ ਕੇ 4258 ਹੋ ਗਈ ਹੈ, ਉੱਥੇ ਅੱਜ ਹੋਈਆਂ 3 ਮੌਤਾਂ ਨਾਲ ਮਿ੍ਤਕਾਂ ਦੀ ਗਿਣਤੀ ਵੀ ਵੱਧ ਕੇ 115 ਹੋ ਗਈ ਹੈ | ਮਿਲੀ ਜਾਣਕਾਰੀ ਅਨੁਸਾਰ ਰਾਕੇਸ਼ ਚੋਪੜਾ (60) ਵਾਸੀ ਜਲੰਧਰ ਦੀ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ 'ਚ ਮੌਤ ਹੋ ਗਈ ਹੈ, ਮਨਜੀਤ ਕੁਮਾਰ (44) ਵਾਸੀ ਪਿੰਡ ਨੰਗਰ (ਫਿਲੌਰ) ਦੀ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਮੌਤ ਹੋਈ ਹੈ | ਕੋਰੋਨਾ ਪ੍ਰਭਾਵਿਤ ਮਰਨ ਵਾਲਿਆਂ 'ਚ ਜਲੰਧਰ ਦੇ ਸਿਵਲ ਹਸਪਤਾਲ 'ਚ ਜ਼ੇਰੇ ਇਲਾਜ ਨਰਿੰਦਰ ਸਿੰਘ (37) ਵਾਸੀ ਨਿਊ ਰਸੀਲਾ ਨਗਰ ਵੀ ਸ਼ਾਮਿਲ ਹੈ | ਇਸ ਤੋਂ ਇਲਾਵਾ ਪਾਜ਼ੀਟਿਵ ਆਏ ਮਰੀਜ਼ਾਂ 'ਚ 87 ਮਰੀਜ਼ ਅਜਿਹੇ ਹਨ, ਜੋ ਪਹਿਲਾਂ ਪਾਜ਼ੀਟਿਵ ਆਏ ਮਰੀਜ਼ਾਂ ਦੇ ਸੰਪਰਕ 'ਚ ਸਨ, ਜਦਕਿ ਬਾਕੀ ਮਰੀਜ਼ਾਂ ਦੇ ਪ੍ਰਭਾਵਿਤ ਹੋਣ ਦਾ ਜ਼ਰੀਆ ਪਤਾ ਨਹੀਂ ਲੱਗਾ ਹੈ | ਅੱਜ ਆਈਆਂ ਰਿਪੋਰਟਾਂ 'ਚ ਕੁਸ਼ਟ ਆਸ਼ਰਮ 'ਚ ਰਹਿ ਰਹੇ 12 ਵਿਅਕਤੀ, ਫਿਲੌਰ ਥਾਣੇ ਦੇ 5 ਅਤੇ ਸ਼ੰਕਰ ਚੌਾਕੀ ਦੇ 3 ਮੁਲਾਜ਼ਮਾਂ ਦੇ ਨਾਲ ਪੰਜਾਬ ਪੁਲਿਸ ਦੇ 4 ਦੇ ਕਰੀਬ ਹੋਰ ਮੁਲਾਜ਼ਮ, ਸਿਵਲ ਸਰਜਨ ਦਫ਼ਤਰ ਦਾ ਇਕ ਮੁਲਾਜ਼ਮ, ਨਿੱਜੀ ਹਸਪਤਾਲ ਦੇ 2 ਮੁਲਾਜ਼ਮ, ਇਕ ਡਾਕਟਰ, ਵਿਦੇਸ਼ ਤੋਂ ਆਇਆ ਇਕ ਵਿਅਕਤੀ, ਇਕ ਗਰਭਵਤੀ ਔਰਤ ਅਤੇ ਦੂਸਰੇ ਜ਼ਿਲ੍ਹੇ ਤੋਂ ਆਏ 8 ਵਿਅਕਤੀ ਸ਼ਾਮਿਲ ਹਨ | ਅੱਜ ਆਈਆਂ ਰਿਪੋਰਟਾਂ 'ਚ 886 ਵਿਅਕਤੀਆਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ | ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚੋਂ 367 ਸੈਂਪਲ ਲਏ ਗਏ ਹਨ, ਜਿਨ੍ਹਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ |
ਮਾਸਕ ਨਾ ਪਾਉਣ 'ਤੇ 214 ਵਿਅਕਤੀਆਂ ਨੂੰ ਜੁਰਮਾਨਾ
ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਕਮਿਸ਼ਨਰੇਟ ਪੁਲਿਸ ਨੇ ਸ਼ਹਿਰ ਦੇ ਵੱਖ-ਵੱਖ ਖੇਤਰਾਂ 'ਚ ਬਿਨਾ ਮਾਸਕ ਦੇ ਘੁੰਮ ਰਹੇ 214 ਵਿਅਕਤੀਆਂ ਿਖ਼ਲਾਫ਼ ਕਾਰਵਾਈ ਕਰਦੇ ਹੋਏ ਉਨ੍ਹਾਂ ਤੋਂ 1,07,000 ਰੁਪਏ ਜੁਰਮਾਨਾ ਵਸੂਲ ਕੀਤਾ ਹੈ |
ਇਲਾਜ ਉਪਰੰਤ 75 ਹੋਰ ਮਰੀਜ਼ਾਂ ਨੂੰ ਮਿਲੀ ਛੁੱਟੀ
ਕੋਵਿਡ ਪ੍ਰਭਾਵਿਤ 75 ਮਰੀਜ਼ਾਂ ਨੂੰ ਇਲਾਜ ਉਪਰੰਤ ਛੁੱਟੀ ਦਿੱਤੀ ਗਈ, ਇਨ੍ਹਾਂ 'ਚ 9 ਸਥਾਨਕ ਸਿਵਲ ਹਸਪਤਾਲ, 11 ਕੋਵਿਡ ਕੇਅਰ ਸੈਂਟਰ ਮੈਰੀਟੋਰੀਅਸ ਸਕੂਲ, ਇਕ ਮਿਲਟਰੀ ਤੇ 16 ਨਿੱਜੀ ਹਸਪਤਾਲਾਂ ਤੋਂ ਮਰੀਜ਼ ਸ਼ਾਮਿਲ ਹਨ | ਇਸ ਤੋਂ ਇਲਾਵਾ 38 ਮਰੀਜ਼ਾਂ ਵਲੋਂ ਅਪਣਾ ਘਰ 'ਚ ਇਕਾਂਤਵਾਸ ਦਾ ਸਮਾਂ ਪੂਰਾ ਕੀਤਾ ਗਿਆ |
ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੇ ਖੇਤਰ
ਕੋਰੋਨਾ ਪ੍ਰਭਾਵਿਤ ਪਾਏ ਗਏ ਮਰੀਜ਼ਾਂ 'ਚੋਂ 8 ਮਰੀਜ਼ ਪਿੰਡ ਸਰੀਂਹ (ਨਕੋਦਰ) 'ਚੋਂ
ਮਿਲੇ ਹਨ, ਸੇਠ ਹੁਕਮ ਚੰਦ ਕਾਲੋਨੀ ਅਤੇ ਅਦਰਸ਼ ਨਗਰ 'ਚੋਂ 6-6 ਮਰੀਜ਼, ਮਾਡਲ ਟਾਊਨ ਅਤੇ ਫਿਲੌਰ 'ਚੋਂ 5-5 ਮਰੀਜ਼, ਮੁਹੱਲਾ ਗੋਬਿੰਦਗੜ੍ਹ, ਬੈਂਕ ਇਨਕਲੇਵ, ਗੁਰੂ ਤੇਗ ਬਹਾਦੁਰ ਨਗਰ, ਕ੍ਰਿਸ਼ਨਾ ਨਗਰ, ਕਰਤਾਰਪੁਰ, ਨਿਊ ਗਰੀਨ ਪਾਰਕ, ਸ਼ੰਕਰ, ਅਵਤਾਰ ਨਗਰ ਅਤੇ ਕ੍ਰਿਸ਼ਨਾ ਨਗਰ 'ਚੋਂ 3-3 ਮਰੀਜ਼, ਜਲੰਧਰ ਹਾਈਟਸ, ਰਾਜਾ ਗਾਰਡਨ, ਨਿਊ ਰਸੀਲਾ ਨਗਰ, ਗਰੀਨ ਪਾਰਕ, ਮੁਹੱਲਾ ਸੁੰਦਰ ਨਗਰ (ਨਕੋਦਰ), ਸੁੱਚੀ ਪਿੰਡ, ਕਟਿਹਰਾ ਮੁਹੱਲਾ, ਵਸੰਤ ਐਵੀਨਿਊ, ਅਮਨ ਨਗਰ, ਬਾਗ ਕਰਮਬਖ਼ਸ਼, ਪਰਕਾਸ਼ ਨਗਰ, ਸੰਤੋਸ਼ੀ ਨਗਰ, ਹਰਦੇਵ ਨਗਰ, ਸ਼ਹੀਦ ਬਾਬੂ ਲਾਭ ਸਿੰਘ ਨਗਰ, ਰਾਜ ਨਗਰ, ਨਿਊ ਰਾਜ ਨਗਰ, ਜੈਮਲ ਨਗਰ, ਲਾਜਪਤ ਨਗਰ, ਗੜ੍ਹਾ ਅਤੇ ਸੁਰਿਆ ਇਨਕਲੇਵ 'ਚੋਂ 2-2 ਮਰੀਜ਼, ਜਦਕਿ ਢੰਡੋਰੀ ਕਲਾਂ, ਪੁਲਿਸ ਲਾਈਨ, ਸ਼ਾਹਕੋਟ, ਲਿਧੜਾਂ, ਚਿੰਤਪੁਰਨੀ ਕਾਲੋਨੀ (ਗੜ੍ਹਾ), ਵਜੀਰ ਸਿੰਘ ਇਨਕਲੇਵ (ਨਕੋਦਰ), ਪਿੰਡ ਵੱਡਾ ਬੋਧ ਸਿੰਘ, ਚੰਦਰ ਨਗਰ (ਕਰਤਾਰਪੁਰ), ਦਿਲਬਾਗ ਨਗਰ ਐਕਸਟੈਂਸ਼ਨ, ਗਰੀਨ ਐਵੀਨਿਊ, ਸਮਰਾਏ (ਫਿਲੌਰ), ਰਾਮਪੁਰ, ਪੰਡੋਰੀ ਨਿੱਝਰਾਂ (ਆਦਮਪੁਰ), ਨਕੋਦਰ, ਦਾਤਾਰ ਨਗਰ (ਰਾਮਾ ਮੰਡੀ), ਅਜੀਤ ਵਿਹਾਰ (ਰਾਮਾ ਮੰਡੀ), ਫਰੈਂਡਜ਼ ਕਾਲੋਨੀ, ਭਾਰਗੋ ਕੈਂਪ, ਅਰਬਨ ਅਸਟੇਟ (ਫੇਸ-2), ਇੰਡਸਟਰੀਅਲ ਏਰੀਆ, ਫੁੱਲ ਕਡੂ (ਲੋਹੀਆਂ), ਗੋਰਾਇਆ, ਸਿੰਘਪੁਰ, ਮਨਾਰ, ਸੁਰਜੀਤ ਨਗਰ, ਗੁਰੂ ਅਮਰਦਾਸ ਨਗਰ ਐਕਸਟੈਂਸ਼ਨ, ਗੁਰੂ ਅਮਰਦਾਸ ਨਗਰ, ਖੁਰਲਾ ਕਿੰਗਰਾ, ਗੁਰੂ ਨਾਨਕ ਪੁਰਾ, ਫਰੈਂਡਜ਼ ਕਾਲੋਨੀ, ਮਾûਰ ਨਗਰ, ਵਿੰਡਸਰ ਪਾਰਕ, ਵਸੰਤ ਵਿਹਾਰ, ਦਿਆਨੰਦ ਨਗਰ, ਮੁਹੱਲਾ ਪੀਰ ਬਖ਼ਸ਼, ਤੇਜ਼ ਮੋਹਨ ਨਗਰ, ਗਿੱਲਾਂ ਮੁਹੱਲਾ, ਦਿਲਬਾਗ ਨਗਰ, ਖੋਜੇਵਾਲ, ਕੰਗ ਸਾਹਿਬ, ਸੁੰਦਰ ਨਗਰ (ਨੂਰਪੁਰ), ਕਾਂਸ਼ੀ ਨਗਰ (ਬਸਤੀ ਗੁਜ਼ਾਂ), ਸੁਰਿਆ ਨਗਰ (ਬਸਤੀ ਨੌ), ਚੀਮਾ ਨਗਰ, ਗੋਰਾਇਆ, ਪੱਕਾ ਬਾਗ, ਪ੍ਰੀਤ ਨਗਰ (ਸੋਡਲ ਰੋਡ), ਨੂਰਮਹਿਲ, ਉੱਗੀ, ਮੇਹਸਮਪੁਰ, ਬਸਤੀ ਨੌ, ਦਾਦਾ ਇਨਕਲੇਵ, ਹਰਗੋਬਿੰਦ ਨਗਰ, ਜਲੰਧਰ ਕੈਂਟ, ਏਕਤਾ ਨਗਰ (ਚੁਗਿੱਟੀ), ਬਸਤੀ ਅੱਡਾ, ਦਸ਼ਮੇਸ਼ ਨਗਰ (ਤਲ੍ਹਣ ਰੋਡ), ਬਸਤੀ ਸ਼ੇਖ, ਸੁਭਾਸ਼ ਨਗਰ, ਨਿਊ ਗੁਰਜੀਤ ਨਗਰ, ਕਾਜ਼ੀ ਮੁਹੱਲਾ, ਮਾਈਹੀਰਾਂ ਗੇਟ, ਗਾਜ਼ੀ ਗੁੱਲਾ, ਉਧੇ ਨਗਰ, ਮਹਿੰਦਰੂ ਮੁਹੱਲਾ, ਲਾਲ ਬਾਜ਼ਾਰ, ਨਿਊ ਸਬਜ਼ੀ ਮੰਡੀ, ਰਵਿੰਦਰ ਨਗਰ, ਮਿੱਠਾਪੁਰ ਰੋਡ, ਨਵੀਂ ਬਾਰਾਂਦਰੀ, ਅਸ਼ੋਕ ਨਗਰ, ਸ਼ਕਤੀ ਨਗਰ, ਅਰਬਨ ਅਸਟੇਟ, ਪਿੰਡ ਧੀਣਾ, ਹਰਬੰਸ ਨਗਰ, ਡਿਵੈਲਪਮੈਂਟ ਕਾਲੋਨੀ, ਸੈਂਟਰਲ ਟਾਊਨ 'ਚੋਂ 1-1 ਮਰੀਜ਼ ਮਿਲਿਆ ਹੈ |

ਜੁਆਇੰਟ ਐਕਸ਼ਨ ਕਮੇਟੀ ਨੇ 23 ਤੱਕ ਵਧਾਈ ਹੜਤਾਲ

ਜਲੰਧਰ, 17 ਅਗਸਤ (ਹਰਵਿੰਦਰ ਸਿੰਘ ਫੁੱਲ)-ਮੰਗਾਂ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਵਲੋਂ ਚੱਲ ਰਹੀ ਹੜਤਾਲ ਪੰਜਾਬ ਸਰਕਾਰ ਦੇ ਅੜੀਅਲ ਵਤੀਰੇ ਕਾਰਨ ਅੱਜ ਅਹਿਮ ਮੀਟਿੰਗ ਉਪਰੰਤ 23 ਅਗਸਤ ਤੱਕ ਵਧਾ ਦਿੱਤੀ ਗਈ ਹੈ | ਯੂਨੀਅਨ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਦੱਸਿਆ ਕਿ ...

ਪੂਰੀ ਖ਼ਬਰ »

ਅਸ਼ਵਨੀ ਵਿਕਟਰ ਪਬਲਿਕ ਸਰਵਿਸ ਐਕਸੀਲੈਂਸ ਪੁਰਸਕਾਰ ਨਾਲ ਸਨਮਾਨਿਤ

ਜਲੰਧਰ, 17 ਅਗਸਤ (ਸ਼ਿਵ)-ਪ੍ਰਮੁੱਖ ਸਨਅਤਕਾਰ ਤੇ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਵਿਕਟਰ ਟੂਲਜ਼ ਦੇ ਅਸ਼ਵਨੀ ਵਿਕਟਰ ਨੂੰ ਸਨਅਤੀ ਖੇਤਰ ਦੀ ਮੋਹਰੀ ਜਥੇਬੰਦੀ ਕਨਫੈਡਰੇਸ਼ਨ ਆਫ਼ ਇੰਡੀਅਨ ਮਾਈਕਰੋ ਸਮਾਲ ਐਾਡ ਮੀਡੀਅਮ ਇੰਟਰਪ੍ਰਾਈਜਜ ਵਲੋਂ ਪਬਲਿਕ ਸਰਵਿਸ ...

ਪੂਰੀ ਖ਼ਬਰ »

ਸੀ-ਫਾਰਮ ਜਮ੍ਹਾਂ ਕਰਨ ਲਈ ਸਿਰਫ਼ 15 ਦਿਨ ਵਧੇ, ਰੋਸ ਵਜੋਂ ਕਾਰੋਬਾਰੀਆਂ ਨੇ ਸਾੜੀਆਂ ਨੋਟੀਫ਼ਿਕੇਸ਼ਨ ਦੀਆਂ ਕਾਪੀਆਂ

ਜਲੰਧਰ, 17 ਅਗਸਤ (ਸ਼ਿਵ)- ਸੀ ਫਾਰਮ ਜਮਾਂ ਕਰਨ ਲਈ ਸਿਰਫ਼ 15 ਦਿਨ ਦਾ ਵਾਧਾ ਹੀ ਕਰਨ ਦੇ ਰੋਸ ਵਜੋਂ ਖੇਡ ਕਾਰੋਬਾਰੀਆਂ ਨੇ ਬਸਤੀ ਗੁਜਾਂ ਵਿਚ ਇਸ ਬਾਰੇ ਜੀ. ਐੱਸ. ਟੀ. ਵਿਭਾਗ ਵਲੋਂ ਜਾਰੀ ਨੋਟੀਫ਼ਿਕੇਸ਼ਨ ਦਾ ਕਾਪੀਆਂ ਸਾੜ ਕੇ ਰੋਸ ਜ਼ਾਹਰ ਕੀਤਾ ਕਿ ਜੀ. ਐੱਸ. ਟੀ. ਵਿਭਾਗ ...

ਪੂਰੀ ਖ਼ਬਰ »

ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੇ ਪਰਿਵਾਰਾਂ ਨੂੰ ਸਿਹਤ ਸਬੰਧੀ ਫ਼ੋਨ ਰਾਹੀਂ ਦਿੱਤੀ ਜਾਵੇਗੀ ਜਾਣਕਾਰੀ- ਡੀ. ਸੀ.

ਜਲੰਧਰ, 17 ਅਗਸਤ (ਐੱਮ. ਐੱਸ. ਲੋਹੀਆ)-ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਤੋਂ ਪ੍ਰਭਾਵਿਤ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦੇ ਤਣਾਅ ਨੂੰ ਘੱਟ ਕਰਨ ਲਈ ਸੁਹਿਰਦ ਕਦਮ ਚੁੱਕਦੇ ਹੋਏ ਕੋਵਿਡ ਦੇ ਮਰੀਜ਼ਾਂ ਦੀ ਸਿਹਤ ਬਾਰੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਫ਼ੋਨ ...

ਪੂਰੀ ਖ਼ਬਰ »

ਕੇਵਲ 1 ਹਜ਼ਾਰ ਰੁਪਏ 'ਚ ਰੈਪਿਡ ਐਾਟੀਜਨ ਟੈਸਟਿੰਗ ਕਿੱਟ ਰਾਹੀਂ ਹੋਵੇਗਾ ਕੋਵਿਡ-19 ਦਾ ਟੈਸਟ

ਜਲੰਧਰ, 17 ਅਗਸਤ (ਐੱਮ. ਐੱਸ. ਲੋਹੀਆ)-ਕੋਰੋਨਾ ਦਾ ਕਹਿਰ ਵੱਧ ਰਿਹਾ ਹੈ, ਜਿਸ ਨੂੰ ਠੱਲ ਪਾਉਣ ਲਈ ਅਤੇ ਕੋਰੋਨਾ ਦਾ ਟੈੱਸਟ ਆਮ ਵਿਅਕਤੀਆਂ ਦੀ ਪਹੁੰਚ ਤੱਕ ਕਰਨ ਲਈ ਹੁਣ ਰੈਪਿਡ ਐਾਟੀਜ਼ਨ ਟੈਸਟਿੰਗ ਕਿੱਟ ਰਾਹੀ ਕੀਤੇ ਜਾਣ ਵਾਲੇ ਕੋਵਿਡ-19 ਦੇ ਟੈੱਸਟ ਦਾ ਪੰਜਾਬ ਸਰਕਾਰ ਨੇ ...

ਪੂਰੀ ਖ਼ਬਰ »

ਬਿਜਲੀ ਵਿਭਾਗ ਦੀ ਨਾਲਾਇਕੀ ਕਾਰਨ ਰਾਮਾ ਮੰਡੀ 'ਚ ਸਾਰੀ ਰਾਤ ਪ੍ਰੇਸ਼ਾਨ ਹੋਏ ਲੋਕ, ਨਹੀਂ ਆਈ ਬਿਜਲੀ 

ਜਲੰਧਰ ਛਾਉਣੀ  17 ਅਗਸਤ( ਪਵਨ ਖਰਬੰਦਾ)-ਕੇਂਦਰੀ ਹਲਕੇ ਅਧੀਨ ਆਉਂਦੇ ਰਾਮਾ ਮੰਡੀ ਖੇਤਰ ਵਿਖੇ ਬਿਜਲੀ ਵਿਭਾਗ ਦੀ ਨਾਲਾਇਕੀ ਕਾਰਨ ਅਕਸਰ ਹੀ ਦੇਰ ਰਾਤ ਤੱਕ ਲੋਕਾਾ ਨੂੰ ਬਿਜਲੀ ਕੱਟਾਾ ਕਾਰਨ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਕਈ ਕਈ ਵਾਰ ਤਾਾ ਸਾਰਾ ਦਿਨ ...

ਪੂਰੀ ਖ਼ਬਰ »

ਭਾਜਪਾ ਵਲੋਂ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਕਾਂਗਰਸ ਸਰਕਾਰ ਿਖ਼ਲਾਫ਼ ਰੋਸ ਧਰਨਾ

ਸ਼ਾਹਕੋਟ, 17 ਅਗਸਤ (ਸਚਦੇਵਾ)-ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਭਾਜਪਾ ਜ਼ਿਲ੍ਹਾ ਜਲੰਧਰ (ਦਿਹਾਤੀ) ਸਾਊਥ ਵਲੋਂ ਕਾਂਗਰਸ ਸਰਕਾਰ ਿਖ਼ਲਾਫ਼ ਸ਼ਾਹਕੋਟ ਦੇ ਮੇਨ ਬਜ਼ਾਰ 'ਚ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਸੋਬਤੀ ਤੇ ਜ਼ਿਲ੍ਹਾ ਜਨਰਲ ਸਕੱਤਰ ਸੰਜਮ ਮੈਸਨ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਭੇਦਭਰੀ ਹਾਲਤ 'ਚ ਔਰਤ ਨੇ ਨਿਗਲਿਆ ਜ਼ਹਿਰੀਲਾ ਪਦਾਰਥ, ਮੌਤ

ਜਲੰਧਰ, 17 ਅਗਸਤ (ਐੱਮ.ਐੱਸ. ਲੋਹੀਆ)-ਥਾਣਾ ਡਵੀਜ਼ਨ ਨੰਬਰ-5 ਅਧੀਨ ਆਉਂਦੇ ਨਿਊ ਹਰਗੋਬਿੰਦ ਕਾਲੋਨੀ 'ਚ ਰਹਿੰਦੀ ਰੋਜ਼ੀ ਪਤਨੀ ਸਵ. ਅਸ਼ੋਕ ਕੁਮਾਰ ਨੇ ਭੇਦਭਰੀ ਹਾਲਤ ਜ਼ਹਿਰੀਲਾ ਪਦਾਰਥ ਨਿਗਲ ਲਿਆ, ਜਿਸ ਨਾਲ ਉਸ ਦੀ ਮੌਤ ਹੋ ਗਈ | ਥਾਣਾ ਮੁਖੀ ਰਵਿੰਦਰ ਸਿੰਘ ਨੇ ਜਾਣਕਾਰੀ ...

ਪੂਰੀ ਖ਼ਬਰ »

ਔਰਤ ਤੋਂ ਸੋਨੇ ਦੀਆਂ ਵਾਲੀਆਂ ਖੋਹ ਕੇ ਲੁਟੇਰੇ ਫਰਾਰ

ਮਕਸੂਦਾਂ, 17 ਅਗਸਤ (ਲਖਵਿੰਦਰ ਪਾਠਕ)-ਚੋਰਾਂ ਦੇ ਹੌਸਲੇ ਇਨ੍ਹੇ ਬੁਲੰਦ ਹੋ ਗਏ ਹਨ ਕਿ ਅੱਜ ਦਿਨ ਦਿਹਾੜੇ ਲੁਟੇਰਿਆਂ ਨੇ ਐਕਟਿਵਾ ਸਵਾਰ ਔਰਤ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਉਸ ਦੀ ਵਾਲੀਆਂ ਲਾਹ ਲਈਆਂ ਤੇ ਭੀੜ-ਭਾੜ ਵਾਲੀ ਸੋਢਲ-ਪ੍ਰੀਤ ਨਗਰ ਸੜਕ 'ਤੇ ਮੌਕੇ ਤੋਂ ਫ਼ਰਾਰ ...

ਪੂਰੀ ਖ਼ਬਰ »

ਇਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ 87 ਮੈਰਿਟ ਪੁਜ਼ੀਸ਼ਨਾਂ ਕੀਤੀਆਂ ਪ੍ਰਾਪਤ

ਜਲੰਧਰ, 17 ਅਗਸਤ (ਰਣਜੀਤ ਸਿੰਘ ਸੋਢੀ)-ਇਨੋਸੈਂਟ ਹਾਰਟਸ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਵਿਦਿਆਰਥੀਆਂ ਨੇ ਆਈ. ਕੇ. ਜੀ-ਪੀ. ਟੀ. ਯੂ. ਯੂਨੀਵਰਸਿਟੀ ਪ੍ਰੀਖਿਆ 'ਚੋਂ 87 ਮੈਰਿਟ ਪੂਜੀਸ਼ਨਾਂ ਹਾਸਲ ਕਰਕੇ ਕੈਂਪਸ ਦਾ ਨਾਂਅ ਰੌਸ਼ਨ ਕੀਤਾ | ਇਹ ਪ੍ਰਾਪਤੀ ਚੰਗੀ ਸਿੱਖਿਆ ...

ਪੂਰੀ ਖ਼ਬਰ »

ਸੇਂਟ ਸੋਲਜਰ ਹੋਟਲ ਮੈਨੇਜਮੇਂਟ ਦੇ ਵਿਦਿਆਰਥੀਆਂ ਨੇ ਸੰਸਥਾ ਦਾ ਨਾਂਅ ਕੀਤਾ ਰੌਸ਼ਨ

ਜਲੰਧਰ, 17 ਅਗਸਤ (ਰਣਜੀਤ ਸਿੰਘ ਸੋਢੀ)-ਨੈਸ਼ਨਲ ਕੌਾਸਲ ਫ਼ਾਰ ਹੋਟਲ ਮੈਨੇਜਮੈਂਟ ਐਾਡ ਕੈਟਰਿੰਗ ਟੈਕਨਾਲੋਜੀ ਨੋਇਡਾ ਵਲੋਂ ਐਲਾਨੇ ਗਏ ਬੀ.ਐੱਸ. ਸੀ. ਹਾਸਪਿਟੈਲਿਟੀ ਐਾਡ ਹੋਟਲ ਐਡਮਨਿਸਟਰੇਸ਼ਨ ਦੇ ਨਤੀਜਿਆਂ 'ਚ ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ...

ਪੂਰੀ ਖ਼ਬਰ »

ਐੱਨ. ਆਈ. ਟੀ. ਤਿਆਰ ਕਰ ਰਿਹਾ ਹੈ ਡਿਜੀਟਲ ਕਲਾਸ ਰੂਮ- ਡਾ. ਐੱਲ. ਕੇ. ਅਵਸਥੀ

ਜਲੰਧਰ, 17 ਅਗਸਤ (ਰਣਜੀਤ ਸਿੰਘ ਸੋਢੀ)-ਡਾ. ਬੀ. ਆਰ ਅੰਬੇਡਕਰ ਐੱਨ. ਆਈ. ਟੀ. ਜਲੰਧਰ ਦੇ ਡਾਇਰੈਕਟਰ ਡਾ. ਐੱਲ. ਕੇ ਅਵਸਥੀ ਨੇ ਪਿਛਲੇ 6 ਮਹੀਨੇ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਵਿੱਖ 'ਚ ਸੰਸਥਾ ਡਿਜੀਟਲ ਕਲਾਸ ਰੂਮ ਤਿਆਰ ਕਰ ਰਹੀ ਹੈ, ਜਿਸ ਤਹਿਤ 16 ...

ਪੂਰੀ ਖ਼ਬਰ »

ਬੜਿੰਗ 'ਚ ਕੋਰੋਨਾ ਦੀ ਜਾਂਚ ਬਾਰੇ ਮੁਫ਼ਤ ਕੈਂਪ ਲਗਾਇਆ

ਜਲੰਧਰ ਛਾਉਣੀ, 17 ਅਗਸਤ (ਪਵਨ ਖਰਬੰਦਾ)-ਸਾਨੂੰ ਸਾਰਿਆਂ ਨੂੰ ਕੋਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਹੈ ਬਲਕਿ ਸਾਨੂੰ ਸਰਕਾਰ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੋਰੋਨਾ ਵਾਇਰਸ 'ਤੇ ਜਿੱਤ ਪਾਉਣ ਲਈ ਸਾਰੇ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ ...

ਪੂਰੀ ਖ਼ਬਰ »

ਸਾਬਕਾ ਡਿਪਟੀ ਚੇਅਰਮੈਨ ਆਹਲੂਵਾਲੀਆ ਦੀ ਰਿਪੋਰਟ ਮੁਲਾਜ਼ਮ, ਮਜ਼ਦੂਰ ਤੇ ਕਿਸਾਨ ਵਿਰੋਧੀ-ਡੀ.ਟੀ.ਐੱਫ਼.

ਸ਼ਾਹਕੋਟ, 17 ਅਗਸਤ (ਸਚਦੇਵਾ)-ਯੋਜਨਾ ਕਮਿਸ਼ਨ ਦੇ ਸਾਬਕਾ ਡਿਪਟੀ ਚੇਅਰਮੈਨ ਮੋਨਟੇਕ ਸਿੰਘ ਆਹਲੂਵਾਲੀਆ ਵਲੋਂ ਪੰਜਾਬ ਦੇ ਅਰਥਚਾਰੇ ਦੀ ਭਰਪਾਈ ਕਰਨ ਲਈ ਕੀਤੀਆਂ ਸਿਫ਼ਾਰਿਸ਼ਾਂ ਨੂੰ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਮੁਲਾਜ਼ਮ, ਮਜ਼ਦੂਰ ਤੇ ਕਿਸਾਨ ...

ਪੂਰੀ ਖ਼ਬਰ »

ਖੇਡਾਂ ਦੇ ਨਾਲ ਹਰ ਸਮਾਜ ਸੇਵਾ 'ਚ ਵੀ ਕੁੱਦ ਰਹੇ ਨੇ ਗਾਖਲ ਭਰਾ

ਜਲੰਧਰ, 17 ਅਗਸਤ (ਮੇਜਰ ਸਿੰਘ)-ਅਮਰੀਕਾ ਦੇ ਪ੍ਰਸਿੱਧ ਕਬੱਡੀ ਖੇਡ ਪ੍ਰਮੋਟਰ, ਹੋਟਲ ਕਾਰੋਬਾਰ ਅਤੇ ਟਰਾਂਸਪੋਰਟਰ ਦੇ ਖੇਤਰ ਵਿਚ ਮੱਲਾਂ ਮਾਰਨ ਵਾਲੇ ਗਾਖਲ ਭਰਾ ਅਮੋਲਕ ਸਿੰਘ ਗਾਖਲ, ਇਕਬਾਲ ਸਿੰਘ ਗਾਖਲ, ਪਲਵਿੰਦਰ ਸਿੰਘ ਗਾਖਲ ਨੇ ਵਿਦੇਸ਼ਾਂ ਵਿਚ ਰਹਿੰਦਿਆਂ ਹੋਇਆਂ ...

ਪੂਰੀ ਖ਼ਬਰ »

ਕੇ. ਐੱਮ. ਵੀ. ਦੀ ਸੱਤ ਰੋਜ਼ਾ ਆਨਲਾਈਨ ਅੰਤਰਰਾਸ਼ਟਰੀ ਕਨਕਲੇਵ ਸਮਾਪਤ

ਜਲੰਧਰ, 17 ਅਗਸਤ (ਰਣਜੀਤ ਸਿੰਘ ਸੋਢੀ)-ਕੰਨਿਆ ਮਹਾਂਵਿਦਿਆਲਾ ਕਾਲਜ ਜਲੰਧਰ ਵਿਖੇ ਗਲੋਬਲ ਪਰਸਪੈਕਟਿਵਜ਼ ਆਫ਼ ਐਜੂਕੇਸ਼ਨ ਇੰਨ ਕੋਵਿਡ-19 ਟਾਈਮਜ਼-ਚੈਲੇਂਜਿਸ ਐਾਡ ਆਪਰਚੁਨਿਟਿਜ਼ ਵਿਸ਼ੇ 'ਤੇ ਸੱਤ ਰੋਜ਼ਾ ਅੰਤਰਰਾਸ਼ਟਰੀ ਕਨਕਲੇਵ ਸਫ਼ਲਤਾਪੂਰਵਕ ਸੰਪੰਨ ਹੋਇਆ | ...

ਪੂਰੀ ਖ਼ਬਰ »

ਸੇਵਾ ਕੇਂਦਰਾਂ 'ਚ ਮਿਲਣਗੀਆਂ ਤਤਕਾਲ ਪ੍ਰਣਾਲੀ ਨਾਲ 15 ਸੇਵਾਵਾਂ

ਜਲੰਧਰ, 17 ਅਗਸਤ (ਚੰਦੀਪ ਭੱਲਾ)-ਜ਼ਿਲ੍ਹੇ ਵਿਚ ਜੋ ਲੋਕ ਘੱਟ ਸਮੇਂ ਵਿਚ ਸੇਵਾਵਾਂ ਪ੍ਰਾਪਤ ਕਰਨ ਦੇ ਇਛੁੱਕ ਹਨ, ਉਹ ਪੰਜਾਬ ਸਰਕਾਰ ਵਲੋਂ 'ਤਤਕਾਲ' ਪ੍ਰਣ ਾਲੀ ਦੇ ਆਧਾਰ 'ਤੇ ਸੇਵਾਵਾਂ ਪ੍ਰਾਪਤ ਕਰਨ ਦੀ ਸ਼ੁਰੂ ਕੀਤੀ ਗਈ ਸਹੂਲਤ ਦਾ ਲਾਭ ਉਠਾ ਸਕਦੇ ਹਨ ਅਤੇ ਇਸ ਵਿਵਸਥਾ ...

ਪੂਰੀ ਖ਼ਬਰ »

ਐੱਨ. ਆਰ. ਆਈ. ਦੀ ਮਿਲੀ ਲਾਸ਼

ਮਹਿਤਪੁਰ 17 ਅਗਸਤ (ਲਖਵਿੰਦਰ ਸਿੰਘ)-ਮਹਿਤਪੁਰ ਨੇੜੇ ਪੈਦੇ ਸਤਲੁਜ ਦਰਿਆ 'ਤੇ ਐੱਨ. ਆਰ. ਆਈ. ਦੀ ਲਾਸ਼ ਮਿਲਣ 'ਤੇ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ | ਧੁਸੀ ਬੰਨ 'ਤੇ ਪਈ ਇਸ ਅਣਪਛਾਤੀ ਲਾਸ਼ ਨੂੰ ਦੇਖ ਕੇ ਰਾਏਪੁਰ ਅਰਾਈਆ ਦੇ ਸਰਪੰਚ ਦੁਆਰਾ ਪੁਲਿਸ ਨੂੰ ...

ਪੂਰੀ ਖ਼ਬਰ »

ਚੋਰਾਂ ਵਲੋਂ ਫ਼ਰਦ ਕੇਂਦਰ 'ਚ ਚੋਰੀ ਦੀ ਕੋਸ਼ਿਸ਼

ਲੋਹੀਆਂ ਖਾਸ, 17 ਅਗਸਤ (ਬਲਵਿੰਦਰ ਸਿੰਘ ਵਿੱਕੀ)-ਸਥਾਨਕ ਸਬ ਤਹਿਸੀਲ ਦੇ ਫਰਦ ਕੇਂਦਰ ਵਿਖੇ ਅੱਜ ਫਿਰ ਚੋਰਾਂ ਵਲੋਂ ਚੋਰੀ ਕਰਨ ਲਈ ਫਰਦ ਕੇਂਦਰ ਦੇ ਦਰਵਾਜੇ ਦਾ ਜਿੰਦਰਾ ਤੋੜਨ ਦੀ ਕੋਸ਼ਿਸ਼ ਕੀਤੀ ਗਈ | ਜਾਣਕਾਰੀ ਦਿੰਦਿਆਂ ਚੌਾਕੀਦਾਰ ਹਰਬੰਸ ਲਾਲ ਵਲੋਂ ਦੱਸਿਆ ਗਿਆ ਕਿ ...

ਪੂਰੀ ਖ਼ਬਰ »

ਬਲਾਕ ਪੱਧਰੀ ਅਰਥੀ ਫੂਕ ਮੁਜ਼ਾਹਰਿਆਂ ਲਈ ਕਿਸਾਨਾਂ ਦੀ ਮੀਟਿੰਗ

ਲੋਹੀਆਂ ਖਾਸ, 17 ਅਗਸਤ (ਗੁਰਪਾਲ ਸਿੰਘ ਸ਼ਤਾਬਗੜ੍ਹ)-ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਿਖ਼ਲਾਫ਼ ਲੋਹਾ ਲੈਣ ਲਈ ਪਿੰਡਾਂ ਵਿਚ ਕਿਸਾਨਾਂ ਦੀ ਲਾਮਬੰਦੀ ਤੇਜ ਕਰ ਦਿੱਤੀ ਹੈ ਤੇ ਹੁਣ ਕੇਂਦਰ ਸਰਕਾਰ ਵਿਰੁੱਧ 21 ਅਗਸਤ, ...

ਪੂਰੀ ਖ਼ਬਰ »

'ਸਿਹਤ ਵਿਭਾਗ ਦਾ ਕਾਰਨਾਮਾ', ਸੈਂਪਲ ਲਿਆ ਨਹੀਂ, ਰਿਪੋਰਟ ਆਈ ਪਾਜ਼ੀਟਿਵ

ਜੰਡਿਆਲਾ ਮੰਜਕੀ, 17 ਅਗਸਤ (ਸੁਰਜੀਤ ਸਿੰਘ ਜੰਡਿਆਲਾ)-ਮੁੱਢਲਾ ਸਿਹਤ ਕੇਂਦਰ ਜੰਡਿਆਲਾ ਅਧੀਨ ਆਉਂਦੇ ਧਨੀ ਪਿੰਡ ਵਿਚ ਕੁਝ ਦਿਨ ਪਹਿਲਾਂ ਕੋਰੋਨਾ ਦੇ ਟੈਸਟ ਲਈ ਕੈਂਪ ਲਗਾਇਆ ਗਿਆ ਅਤੇ ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ, ਜਿਸ ਵਿਚ ਧਨੀ ਪਿੰਡ ਦੀ ਹੀ ਰਹਿਣ ਵਾਲੀ ਆਸ਼ਾ ...

ਪੂਰੀ ਖ਼ਬਰ »

ਮਿਡਲ ਸਕੂਲ ਮਹੇੜੂ ਵਿਖੇ ਚੋਰੀ

ਮਹਿਤਪੁਰ, 17 ਅਗਸਤ (ਲਖਵਿੰਦਰ ਸਿੰਘ)-ਮਹਿਤਪੁਰ ਦੇ ਨਜਦੀਕੀ ਪਿੰਡ ਮਹੇੜੂ ਦੇ ਮਿਡਲ ਸਕੂਲ ਵਿਖੇ ਤੀਸਰੀ ਵਾਰ ਚੋਰੀ ਹੋਣ ਦੀ ਖ਼ਬਰ ਮਿਲੀ ¢ਇਸ ਚੋਰੀ ਸਬੰਧੀ ਜਾਣਕਾਰੀ ਦਿੰਦਿਆ ਸਕੂਲ ਦੇ ਹੈੱਡ ਮਾਸਟਰ ਰਜਨੀਸ਼ ਕੁਮਾਰ ਨੇ ਦੱਸਿਆ ਕਿ ਸਕੂਲ ਵਿਚ ਉਸਾਰੀ ਦਾ ਕੰਮ ਚੱਲਦਾ ...

ਪੂਰੀ ਖ਼ਬਰ »

ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਨੂੰ ਸਰਧਾਂਜਲੀ ਭੇਟ

ਲੋਹੀਆਂ ਖਾਸ, 17 ਅਗਸਤ (ਬਲਵਿੰਦਰ ਸਿੰਘ ਵਿੱਕੀ)-ਸਥਾਨਕ ਭਗਤ ਸਿੰਘ ਚੌਕ ਵਿਚ ਸ਼ਹੀਦ ਭਗਤ ਸਿੰਘ ਦੇ ਬੁੱਤ ਅਤੇ ਸਬ ਤਹਿਸੀਲ ਲੋਹੀਆਂ ਖਾਸ ਵਿਚ ਸ਼ਹੀਦ ਊਧਮ ਸਿੰਘ ਦੇ ਸਥਾਪਿਤ ਬੁੱਤ 'ਤੇ ਆਮ ਆਦਮੀ ਪਾਰਟੀ ਹਲਕਾ ਸ਼ਾਹਕੋਟ ਦੇ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਦੀ ਅਗਵਾਈ ...

ਪੂਰੀ ਖ਼ਬਰ »

ਜਗਦੀਸ਼ ਟਾਈਟਲਰ ਦਾ ਜਨਮ ਦਿਨ ਮਨਾਉਣਾ ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਦੀ ਸਾਜਿਸ਼- ਸੰਧੂ

ਗੁਰਾਇਆ, 17 ਅਗਸਤ (ਬਲਵਿੰਦਰ ਸਿੰਘ)-ਪੰਜਾਬ ਦੇ ਸ਼ਾਂਤਮਈ ਮਾਹੌਲ ਨੂੰ ਖ਼ਰਾਬ ਕਰਨ ਦੀ ਗਹਿਰੀ ਸਾਜ਼ਿਸ਼ ਦੇ ਤਹਿਤ ਨਵੰਬਰ 1984 ਵਿਚ ਦਿੱਲੀ ਵਿਖੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦਾ ਅੰਮਿ੍ਤਸਰ ਵਿਖੇ ਕੁੱਝ ਲੋਕਾਂ ਵਲੋਂ ...

ਪੂਰੀ ਖ਼ਬਰ »

ਹੈਲਥ ਵਰਕਰ ਦੀ ਕੁੱਟਮਾਰ ਨੂੰ ਲੈ ਕੇ ਕਰਤਾਰਪੁਰ 'ਚ ਰੋਸ ਮੁਜ਼ਾਹਰਾ

ਕਰਤਾਰਪੁਰ, 17 ਅਗਸਤ (ਭਜਨ ਸਿੰਘ)-ਪਿਛਲੇ ਦਿਨੀਂ ਲੁਧਿਆਣਾ ਵਿਖੇ ਮਸਤਾਨ ਸਿੰਘ ਮਲਟੀਪਰਪਜ਼ ਹੈਲਥ ਵਰਕਰ ਦੀ ਡਿਉਟੀ ਦੌਰਾਨ ਹੋਈ ਕੁੱਟਮਾਰ ਦੇ ਰੋਸ ਵਜੋਂ ਜ਼ਿਲ੍ਹਾ ਜਲੰਧਰ ਦੇ ਸਮੂਹ ਮਲਟੀਪਰਪਜ਼ ਕੇਡਰ ਵਲੋਂ ਸੀ. ਐੱਚ. ਸੀ. ਕਰਤਾਰਪੁਰ ਵਿਖੇ ਜੋਰਦਾਰ ਇਕੱਠ ਨਾਲ ਰੋਸ ...

ਪੂਰੀ ਖ਼ਬਰ »

ਕੋਰੋਨਾ ਦੇ 44 ਸੈਂਪਲ ਲਏ

ਗੁਰਾਇਆ, 17 ਅਗਸਤ (ਚਰਨਜੀਤ ਸਿੰਘ ਦੁਸਾਂਝ)-ਪੰਜਾਬ 'ਚ ਵੱਧ ਰਹੇ ਕੋਰੋਨਾ ਮਾਮਲਿਆਂ ਕਾਰਨ ਸਿਹਤ ਵਿਭਾਗ ਨੇ ਟੈਸਟਾਂ 'ਚ ਤੇਜ਼ੀ ਲਿਆਂਦੀ ਹੈ | ਇਸ ਕੜੀ ਤਹਿਤ ਕੰਮਿਊਨਟੀ ਹੈੱਲਥ ਸੈਂਟਰ ਬੜਾ ਪਿੰਡ 'ਚ ਮੁਫ਼ਤ ਕੋਰੋਨਾ ਜਾਂਚ ਕੈਂਪ ਲਗਾਇਆ ਗਿਆ | ਇਸ ਦੀ ਜਾਣਕਾਰੀ ਦਿੰਦੇ ...

ਪੂਰੀ ਖ਼ਬਰ »

ਮਾਈਨਿੰਗ ਕਰਨ ਵਾਲੇ ਛੇ ਵਿਅਕਤੀ ਟਰੈਕਟਰ ਟਰਾਲੀਆਂ ਤੇ ਜੇ. ਸੀ. ਬੀ. ਮਸ਼ੀਨ ਸਮੇਤ ਕਾਬੂ

ਲੋਹੀਆਂ ਖਾਸ, 17 ਅਗਸਤ (ਬਲਵਿੰਦਰ ਸਿੰਘ ਵਿੱਕੀ)-ਸਥਾਨਕ ਪੁਲਿਸ ਵਲੋਂ ਨਾਜਾਇਜ਼ ਮਾਈਨਿੰਗ ਦੌਰਾਨ ਇਕ ਜੇ. ਸੀ. ਬੀ. , ਦੋ ਟਰੈਕਟਰ ਟਰਾਲੀਆਂ ਅਤੇ ਛੇ ਵਿਅਕਤੀਆਂ ਨੂੰ ਕਾਬੂ ਕਰਨ ਦੀ ਜਾਣਕਾਰੀ ਮਿਲੀ ਹੈ | ਸੁਖਦੇਵ ਸਿੰਘ ਥਾਣਾ ਮੁਖੀ ਵਲੋਂ ਦੱਸਿਆ ਗਿਆ ਕਿ ਸਤਿੰਦਰ ਸਿੰਘ ...

ਪੂਰੀ ਖ਼ਬਰ »

ਚੀਤੇ ਦੇ ਪਸਾੜੀਆਂ ਦੇ ਨੇੜੇ ਤੇੜੇ ਫਿਰਨ ਨਾਲ ਲੋਕਾਂ 'ਚ ਭਾਰੀ ਸਹਿਮ

ਮਹਿਤਪੁਰ, 17 ਅਗਸਤ (ਮਿਹਰ ਸਿੰਘ ਰੰਧਾਵਾ)-ਬੀਤੀ ਰਾਤ ਪਿੰਡ ਪਸਾੜੀਆਂ ਦੀ ਜੂਹ 'ਚ ਇਕ ਚੀਤੇ ਦੇ ਫਿਰਨ ਦੀ ਅਫਵਾਹ ਨੇ ਜਿੱਥੇੇ ਲੋਕਾਂ 'ਚ ਭਾਰੀ ਸਹਿਮ ਪੈਦਾ ਕਰ ਦਿੱਤਾ ਹੈ ਉੱਥੇ ਇਹ ਦੰਦ ਕਥਾ ਸਾਰਾ ਦਿਨ ਲੋਕਾਂ ਦੀ ਜ਼ੁਬਾਨ 'ਤੇ ਰਹੀ | ਰਾਤੀਂ ਚੀਤੇ ਦੇ ਪਸਾੜੀਆਂ ਜੂਹ 'ਚ ...

ਪੂਰੀ ਖ਼ਬਰ »

ਬਾਬਾ ਬੇੜੇ ਸ਼ਾਹ ਸੋਹਲ ਜਗੀਰ ਦਾ ਮੇਲਾ ਮੁਲਤਵੀ

ਮਹਿਤਪੁਰ, 17 ਅਗਸਤ (ਮਿਹਰ ਸਿੰਘ ਰੰਧਾਵਾ)-ਪਿੰਡ ਸੋਹਲ ਜਗੀਰ ਵਿਖੇ ਦਰਬਾਰ ਬਾਬਾ ਬੇੇੜੇ ਸ਼ਾਹ ਦਾ ਸਾਲਾਨਾ ਜੋੜ ਮੇਲਾ ਜਿਹੜਾ 20-21 ਅਗਸਤ ਨੂੰ ਹੋਣਾ ਸੀ ਕੋਰੋਨਾ ਵਾਇਰਸ ਕਾਰਨ ਮੁਲਤਵੀ ਕਰ ਦਿੱਤਾ ਗਿਆ ਹੈ | ਉਪਰੋਕਤ ਜਾਣਕਾਰੀ ਸੰਦੀਪ ਸਿੰਘ ਪ੍ਰਧਾਨ ਮੇਲਾ ਪ੍ਰਬੰਧਕ ...

ਪੂਰੀ ਖ਼ਬਰ »

ਨੌਜਵਾਨ ਭਾਰਤ ਸਭਾ ਵਲੋਂ ਆਹਲੂਵਾਲੀਆ ਕਮੇਟੀ ਦੇ ਵਿਰੋਧ 'ਚ ਅਰਥੀ ਫੂਕ ਪ੍ਰਦਰਸ਼ਨ

ਬਿਲਗਾ, 17 ਅਗਸਤ (ਮਨਜਿੰਦਰ ਸਿੰਘ ਜੌਹਲ )-ਨੌਜਵਾਨ ਭਾਰਤ ਸਭਾ ਵਲੋਂ ਸੂਬਾਈ ਸੱਦੇ 'ਤੇ ਆਹਲੂਵਾਲੀਆ ਕਮੇਟੀ ਦੀਆ ਸ਼ਿਫਾਰਸ਼ਾਂ ਤੇ ਬਿਜਲੀ ਬੋਰਡ ਵਿਚੋਂ 40,000 ਅਸਾਮੀਆਾ ਖਤਮ ਕਰਨ ਦੇ ਫੈਸਲੇ ਦਾ ਵਿਰੋਧ ਕਰਦਿਆਾ ਬਿਲਗਾ ਵਿਖੇ ਵਿਰੋਧ ਪ੍ਰਦਰਸ਼ਨ ਕਰਕੇ ਸਰਕਾਰ ਦੀ ਸਾੜੀ ...

ਪੂਰੀ ਖ਼ਬਰ »

ਅਣਪਛਾਤੇ ਚੋਰਾਂ ਖਿਲਾਫ਼ ਮੁਕੱਦਮਾ ਦਰਜ

ਨੂਰਮਹਿਲ, 17 ਅਗਸਤ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਅਣਪਛਾਤੇ ਚੋਰਾਂ ਖਿਲਾਫ਼ ਇਕ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਬ ਇੰਸਪੈਕਟਰ ਮਹਿੰਦਰ ਪਾਲ ਨੇ ਦੱਸਿਆ ਕਿ ਇਕ ਮੁਕੱਦਮਾ ਭੁਪਿੰਦਰ ...

ਪੂਰੀ ਖ਼ਬਰ »

ਗੁਰਦੁਆਰਾ ਅਰਬਨ ਅਸਟੇਟ ਫੇਜ਼-2 ਵਲੋਂ ਹੋਣਹਾਰ ਬੱਚਿਆਂ ਦਾ ਸਨਮਾਨ

ਜਲੰਧਰ, 17 ਅਗਸਤ (ਹਰਵਿੰਦਰ ਸਿੰਘ ਫੁੱਲ)-ਸੰਗਰਾਂਦ ਦੇ ਸ਼ੁੱਭ ਦਿਹਾੜੇ 'ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫ਼ੇਜ਼-2 ਵਿਖੇ ਸਮਾਗਮ ਕਰਵਾਇਆ ਗਿਆ, ਜਿਸ ਵਿਚ ਭਾਈ ਭੁਪਿੰਦਰ ਸਿੰਘ ਖ਼ਾਲਸਾ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਦੁਆਰਾ ਸੰਗਤ ਨੂੰ ...

ਪੂਰੀ ਖ਼ਬਰ »

ਕੰਪਨੀ ਦਾ ਨਿਰਦੇਸ਼ਕ ਰਣਜੀਤ ਸਿੰਘ 2 ਦਿਨ ਦੇ ਹੋਰ ਰਿਮਾਂਡ 'ਤੇ, 2 ਕੀਮਤੀ ਗੱਡੀਆਂ ਕੀਤੀਆਂ ਜ਼ਬਤ

ਜਲੰਧਰ, 17 ਅਗਸਤ (ਐੱਮ. ਐੱਸ. ਲੋਹੀਆ)-ਲੋਕਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੇ ਓ. ਐੱਲ. ਐੱਸ. ਵਿਜ਼ ਕੰਪਨੀ ਦੇ ਨਿਰਦੇਸ਼ਕ ਰਣਜੀਤ ਸਿੰਘ ਦਾ ਥਾਣਾ ਡਵੀਜ਼ਨ ਨੰਬਰ-7 ਦੀ ਪੁਲਿਸ ਵਲੋਂ ਲਿਆ ਗਿਆ 5 ਦਿਨ ਦਾ ਰਿਮਾਂਡ ਅੱਜ ਖ਼ਤਮ ਹੋਣ 'ਤੇ ਉਸ ਨੂੰ ਅਦਾਲਤ 'ਚ ਪੇਸ਼ ਕਰਕੇ ...

ਪੂਰੀ ਖ਼ਬਰ »

ਜਾਇਦਾਦ ਕਰ ਨਾ ਦੇਣ 'ਤੇ ਨਿਗਮ ਵਲੋਂ 9 ਦੁਕਾਨਾਂ ਸੀਲ

ਜਲੰਧਰ, 17 ਅਗਸਤ (ਸ਼ਿਵ)-ਕੋਰੋਨਾ ਕਰ ਕੇ ਆਈ ਮੰਦੀ ਦੇ ਬਾਵਜੂਦ ਨਿਗਮ ਦੇ ਜਾਇਦਾਦ ਕਰ ਵਿਭਾਗ ਨੇ ਜਾਇਦਾਦ ਕਰ ਵਸੂਲ ਕਰਨ ਲਈ ਇਮਾਰਤਾਂ ਨੂੰ ਸੀਲ ਕਰਨ ਦਾ ਕੰਮ ਤੇਜ਼ ਕਰ ਦਿੱਤਾ ਹੈ | ਨਿਗਮ ਦੀ ਟੀਮ ਵਲੋਂ ਅੱਜ ਪੁਰਾਣੀ ਹੁਸ਼ਿਆਰਪੁਰ ਰੋਡ ਅਤੇ ਲੰਬਾ ਪਿੰਡ ਚੌਕ ਵਿਚ 9 ...

ਪੂਰੀ ਖ਼ਬਰ »

ਸਵੀਟ ਸ਼ਾਪ ਮਾਲਕ ਦੇ ਪੁੱਤਰ ਨੇ ਫੇਸਬੁੱਕ 'ਤੇ ਲਾਈਵ ਹੋ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਜਲੰਧਰ ਛਾਉਣੀ, 17 ਅਗਸਤ (ਪਵਨ ਖਰਬੰਦਾ)-ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੇ ਰਾਮਾ ਮੰਡੀ ਮੁੱਖ ਬਾਜ਼ਾਰ 'ਚ ਸਥਿਤ ਇਕ ਮਿਠਾਈ ਦੀ ਦੁਕਾਨ ਕਰਨ ਵਾਲੇ ਵਿਅਕਤੀ ਦੇ ਪੁੱਤਰ ਵਲੋਂ ਬੀਤੀ ਸ਼ਾਮ ਫੇਸਬੁੱਕ 'ਤੇ ਲਾਈਵ ਹੋ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੁਝ ...

ਪੂਰੀ ਖ਼ਬਰ »

ਜ਼ਹਿਰੀਲੀ ਸ਼ਰਾਬ ਦੇ ਮਾਮਲੇ ਨੂੰ ਲੈ ਕੇ ਜਲੰਧਰ ਭਾਜਪਾ ਵਲੋਂ ਧਰਨੇ

ਜਲੰਧਰ, 17 ਅਗਸਤ (ਸ਼ਿਵ)-ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਜ਼ਿੰਮੇਵਾਰਾਂ ਿਖ਼ਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਜਲੰਧਰ ਭਾਜਪਾ ਵਲੋਂ ਚਾਰੇ ਹਲਕਿਆਂ ਵਿਚ ਰੋਸ ਧਰਨੇ ਦਿੱਤੇ ਗਏ ਤੇ ਇਸ ਮੌਕੇ ਕੈਪਟਨ ਸਰਕਾਰ ਿਖ਼ਲਾਫ਼ ਨਾਅਰੇਬਾਜ਼ੀ ਕੀਤੀ ਗਈ ਕਿ ਇਸ ...

ਪੂਰੀ ਖ਼ਬਰ »

ਇਸਾਈ ਭਾਈਚਾਰੇ ਦੀ ਮੀਟਿੰਗ ਹੋਈ

ਜਲੰਧਰ, 17 ਅਗਸਤ (ਸ:ਰ:)-ਭਾਵੇਂ ਕਿ ਅਸੀਂ ਅੱਜ ਤੋਂ 74 ਸਾਲ ਪਹਿਲਾਂ ਦੇਸ਼ ਦੀ ਆਜ਼ਾਦੀ ਹਾਸਲ ਕਰ ਲਈ ਪਰ ਦੇਸ਼ ਦੇ ਹੁਕਮਰਾਨਾਂ ਤੇ ਦੇਸ਼ ਦੇ ਧਨਾਢ ਲੋਕਾਂ ਕਰਕੇ ਗ਼ਰੀਬ ਵਰਗ ਅੱਜ ਵੀ ਆਪਣੇ ਆਪ ਨੂੰ ਅਮੀਰਾਂ ਦਾ ਗੁਲਾਮ ਸਮਝਦਾ ਹੈ ਤੇ ਅੰਗਰੇਜ਼ੀ ਹਕੂਮਤ ਨਾਲੋਂ ਵੀ ...

ਪੂਰੀ ਖ਼ਬਰ »

ਢਿੱਲਵਾਂ ਤੋਂ ਤੱਲ੍ਹਣ ਰੋਡ ਨਾ ਬਣਨ ਤੋਂ ਪ੍ਰੇਸ਼ਾਨ ਪਿੰਡਾਂ ਦੇ ਵਾਸੀਆਂ ਨੇ ਰੋਸ ਜਤਾਇਆ

ਜਲੰਧਰ ਛਾਉਣੀ, 17 ਅਗਸਤ (ਪਵਨ ਖਰਬੰਦਾ)-ਹਲਕਾ ਆਦਮਪੁਰ ਅਧੀਨ ਆਉਂਦੀ ਢਿੱਲਵਾਂ ਤੋਂ ਤੱਲ੍ਹਣ ਅਤੇ ਲਾਗਲੇ ਪਿੰਡਾਂ ਨੂੰ ਜਾਣ ਵਾਲੀ ਮੁੱਖ ਸੜਕ ਦੀ ਬੀਤੇ ਕਈ ਸਾਲਾਂ ਤੋਂ ਤਰਸਯੋਗ ਹਾਲਤ ਹੋਣ ਕਾਰਨ ਅੱਜ ਪਿੰਡ ਕੋਟਲੀ ਥਾਨ ਸਿੰਘ ਦੇ ਮੁੱਖ ਅੱਡੇ 'ਤੇ ਪਿੰਡ ਕੋਟਲੀ ਥਾਨ ...

ਪੂਰੀ ਖ਼ਬਰ »

ਬਿਜਲੀ ਟੀਮਾਂ ਨੇ ਕੁੰਡੀ ਲਗਾ ਕੇ ਚੋਰੀ ਕਰਨ ਵਾਲੇ 81 ਕੇਸ ਫੜੇ, 29.12 ਲੱਖ ਕੀਤਾ ਜੁਰਮਾਨਾ

ਜਲੰਧਰ, 17 ਅਗਸਤ (ਸ਼ਿਵ ਸ਼ਰਮਾ)-ਪਾਵਰਕਾਮ ਦੇ ਡਾਇਰੈਕਟਰ (ਵੰਡ) ਦੀ ਜਲੰਧਰ ਆਮਦ 'ਤੇ ਪਾਵਰਕਾਮ ਵੰਡ ਅਤੇ ਇਨਫੋਰਸਮੈਂਟ ਵਿਭਾਗ ਦੀਆਂ ਸਾਂਝੀਆਂ ਟੀਮਾਂ ਨੇ ਬਿਜਲੀ ਚੋਰਾਂ ਿਖ਼ਲਾਫ਼ ਦਿਨ ਚੜੇ੍ਹ ਕਾਰਵਾਈ ਕਰਦੇ ਹੋਏ ਸਿੱਧੀ ਕੁੰਡੀ ਲਗਾ ਕੇ ਬਿਜਲੀ ਚੋਰੀ ਕਰਨ ਦੇ 81 ਕੇਸ ...

ਪੂਰੀ ਖ਼ਬਰ »

ਭਾਜਯੂਮੋ ਵਲੋਂ ਕੂੜਾ ਸਮੱਸਿਆ ਹੱਲ ਨਾ ਹੋਣ 'ਤੇ ਮੇਅਰ ਨੂੰ ਅਹੁਦਾ ਛੱਡਣ ਦੀ ਸਲਾਹ

ਜਲੰਧਰ 17 ਅਗਸਤ (ਸ਼ਿਵ)-ਕਾਂਗਰਸ ਸਰਕਾਰ ਨੂੰ ਪੰਜਾਬ ਦੀ ਸੱਤਾ ਵਿਚ ਆਏ ਸਾਡੇ ਤਿੰਨ ਸਾਲ ਹੋ ਚੁੱਕੇ ਹਨ ਅਤੇ ਜਲੰਧਰ ਕਾਰਪੋਰੇਸ਼ਨ ਵਿਚ ਵੀ ਕਾਾਗਰਸ ਦਾ ਮੇਅਰ ਹੈ, ਪਰ ਇਸ ਸਰਕਾਰ ਨੇ ਹੁਣ ਤੱਕ ਜਲੰਧਰ ਦੇ ਕੂੜੇ ਦੀ ਸਮੱਸਿਆ ਹੱਲ ਨਹੀਂ ਕੀਤੀ ਅਤੇ ਹੁਣ ਕੂੜਾ ਕਰਕਟ ਅਤੇ ...

ਪੂਰੀ ਖ਼ਬਰ »

ਗੁਰਦੁਆਰਾ ਭਾਈ ਭਗੀਰਥ ਸਾਹਿਬ ਜੀ ਦੀ ਨਵੀਂ ਕਮੇਟੀ ਦੀ ਚੋਣ

ਮਲਸੀਆਂ, 17 ਅਗਸਤ (ਸੁਖਦੀਪ ਸਿੰਘ)-ਇਤਿਹਾਸਕ ਅਸਥਾਨ ਗੁਰਦੁਆਰਾ ਭਾਈ ਭਗੀਰਥ ਸਾਹਿਬ ਜੀ ਪੱਤੀ ਆਕਲਪੁਰ (ਮਲਸੀਆਂ) ਦੀ ਨਵੀਂ ਕਮੇਟੀ ਦੀ ਚੋਣ ਸੰਗਤਾਂ ਦੀ ਹਾਜ਼ਰੀ ਵਿਚ ਕੀਤੀ ਗਈ | ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਸੋਨੂੰ (ਆਕਲਪੁਰ), ਉੱਪ-ਪ੍ਰਧਾਨ ਪਰਮਜੀਤ ਸਿੰਘ ਐੱਲ. ...

ਪੂਰੀ ਖ਼ਬਰ »

ਸ਼ਹੀਦ ਬਾਬਾ ਦੀਪ ਸਿੰਘ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਸਭਾ 'ਚ ਨਿਯੁਕਤੀਆਂ

ਰੁੜਕਾ ਕਲਾਂ, 17 ਅਗਸਤ (ਦਵਿੰਦਰ ਸਿੰਘ ਖ਼ਾਲਸਾ)-ਸ਼ਹੀਦ ਬਾਬਾ ਦੀਪ ਸਿੰਘ ਜੀ ਇੰਟਰਨੈਸ਼ਨਲ ਗੁਰਮਤਿ ਪ੍ਰਚਾਰ ਸਭਾ ਪੰਜਾਬ ਵਿਚ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਭਾ ਦੇ ਪ੍ਰਧਾਨ ਭਾਈ ਹਰਜਿੰਦਰ ਸਿੰਘ ਜਹਾਂਗੀਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਕੁੱਟਮਾਰ ਕਰਨ ਦੇ ਦੋਸ਼ ਹੇਠ ਮੁਕੱਦਮਾ ਦਰਜ

ਨੂਰਮਹਿਲ 17 ਅਗਸਤ (ਜਸਵਿੰਦਰ ਸਿੰਘ ਲਾਂਬਾ)-ਨੂਰਮਹਿਲ ਦੀ ਪੁਲਿਸ ਨੇ ਇਕ ਔਰਤ ਦੀ ਕੁੱਟਮਾਰ ਕਰਨ ਦੇ ਦੋਸ਼ ਹੇਠ 4 ਵਿਅਕਤੀਆਂ ਖਿਲਾਫ਼ ਮੁਕੱਦਮਾਂ ਦਰਜ ਕੀਤਾ ਹੈ | ਜਾਂਚ ਅਧਿਕਾਰੀ ਏ. ਐੱਸ. ਆਈ. ਜੋਰਾਵਰ ਸਿੰਘ ਨੇ ਦੱਸਿਆ ਕਿ ਇਹ ਮੁਕੱਦਮਾਂ ਕਰਮਜੀਤ ਕੌਰ ਵਾਸੀ ਸਾਗਰਪੁਰ ...

ਪੂਰੀ ਖ਼ਬਰ »

ਹੈਰੋਇਨ ਤੇ ਨਾਜਾਇਜ਼ ਸ਼ਰਾਬ ਸਮੇਤ 3 ਕਾਬੂ

ਸ਼ਾਹਕੋਟ, 17 ਅਗਸਤ (ਸੁਖਦੀਪ ਸਿੰਘ)-ਡੀ. ਐੱਸ. ਪੀ. ਸ਼ਾਹਕੋਟ ਵਰਿੰਦਰਪਾਲ ਸਿੰਘ ਦੀ ਅਗਵਾਈ ਤੇ ਐੱਸ. ਐੱਚ. ਓ. ਸੁਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਪੁਲਿਸ ਪਾਰਟੀਆਂ ਵਲੋਂ 8 ਗ੍ਰਾਮ ਹੈਰੋਇਨ, 35 ਬੋਤਲਾਂ ਨਾਜਾਇਜ਼ ਸ਼ਰਾਬ ਤੇ ਚਾਲੂ ਭੱਠੀ ਬਰਾਮਦ ਕਰਕੇ 3 ਵਿਅਕਤੀਆਂ ਨੂੰ ...

ਪੂਰੀ ਖ਼ਬਰ »

25 ਸਾਲਾਂ ਤੋਂ ਸਰਬਸੰਮਤੀ ਪੰਚਾਇਤ ਵਾਲਾ ਪਿੰਡ ਯੂਸਫਪੁਰ ਦਾਰੇਵਾਲ

ਗੁਰਪਾਲ ਸਿੰਘ ਸ਼ਤਾਬਗੜ੍ਹ 98157 76722 ਲੋਹੀਆਂ ਖਾਸ- ਸ਼ਾਹਕੋਟ ਵਿਧਾਨ ਸਭਾ ਦਾ ਬੂਥ ਨੰ: 1 ਕਹਾਉਂਦਾ ਪਿੰਡ ਯੂਸਫਪੁਰ ਦਾਰੇਵਾਲ ਨਵੀਂ ਪੀੜ੍ਹੀ ਦੀ ਨਵੀਂ ਸੋਚ ਸਦਕਾ ਅਜਿਹਾ ਪ੍ਰੇਰਣਾ ਸਰੋਤ ਪਿੰਡ ਬਣ ਚੁੱਕਾ ਹੈ, ਜਿੱਥੇ ਪਿੱਛਲੇ 25 ਸਾਲਾਂ ਤੋਂ ਸਰਬਸੰਮਤੀ ਨਾਲ ਪਿੰਡ ਦਾ ...

ਪੂਰੀ ਖ਼ਬਰ »

ਨਵਯੁੱਗ ਊਰਜਾ ਗਰੁੱਪ ਦੇ ਮੈਂਬਰਾਂ ਵਲੋਂ ਸੰਤ ਸੀਚੇਵਾਲ ਨਾਲ ਮੁਲਾਕਾਤ

ਸ਼ਾਹਕੋਟ, 17 ਅਗਸਤ (ਦਲਜੀਤ ਸਚਦੇਵਾ, ਸੁਖਦੀਪ ਸਿੰਘ)-ਨਵਯੁੱਗ ਊਰਜਾ ਗਰੁੱਪ ਸ਼ਾਹਕੋਟ ਦੇ ਮੈਂਬਰਾਂ ਨੇ ਸ਼ਾਹਕੋਟ ਤੋਂ ਨਿਰਮਲ ਕੁਟੀਆ ਤੱਕ ਸਾਈਕਲਾਂ 'ਤੇ ਜਾ ਕੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਕੀਤੀ | ਨਿਰਮਲ ਕੁਟੀਆ ਦੇ ਪ੍ਰਮੁੱਖ ...

ਪੂਰੀ ਖ਼ਬਰ »

ਆਦਮਪੁਰ 'ਚ ਵਿਕਾਸ ਦੇ ਕੰਮ ਤੇਜ਼ੀ ਨਾਲ ਕੀਤੇ ਜਾਣਗੇ- ਮਹਿੰਦਰ ਸਿੰਘ ਕੇ. ਪੀ.

ਆਦਮਪੁਰ, 17 ਅਗਸਤ (ਰਮਨ ਦਵੇਸਰ)-ਆਦਮਪੁਰ ਸ਼ਹਿਰ ਵਿਚ ਕਈ ਸਾਲਾਂ ਤੋਂ ਰੁਕੇ ਵਿਕਾਸ ਦੇ ਕੰਮ ਸ਼ੁਰੂ ਕਰ ਦਿੱਤੇ ਹਨ ¢ ਆਦਮਪੁਰ ਨੂੰ ਹੁਣ ਇਕ ਨਵਾਂ ਆਦਮਪੁਰ ਬਣਾਇਆ ਜਾਵੇਗਾ, ਜਿਸ ਵਿਚ ਸਾਰੀਆਂ ਸੜਕਾਂ ਪੱਕੀਆਂ, ਅਧੂਰੇ ਪਏ ਸੀਵਰੇਜ ਦੇ ਕੰਮ ਨੂੰ ਜਲਦੀ ਸ਼ੁਰੂ ਕਰ ਦਿੱਤਾ ...

ਪੂਰੀ ਖ਼ਬਰ »

ਭਾਜਪਾ ਵਲੋਂ ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਕਾਂਗਰਸ ਸਰਕਾਰ ਿਖ਼ਲਾਫ਼ ਰੋਸ ਧਰਨਾ

ਸ਼ਾਹਕੋਟ, 17 ਅਗਸਤ (ਸਚਦੇਵਾ)-ਜ਼ਹਿਰੀਲੀ ਸ਼ਰਾਬ ਦੇ ਮਾਮਲੇ 'ਚ ਭਾਜਪਾ ਜ਼ਿਲ੍ਹਾ ਜਲੰਧਰ (ਦਿਹਾਤੀ) ਸਾਊਥ ਵਲੋਂ ਕਾਂਗਰਸ ਸਰਕਾਰ ਿਖ਼ਲਾਫ਼ ਸ਼ਾਹਕੋਟ ਦੇ ਮੇਨ ਬਜ਼ਾਰ 'ਚ ਜ਼ਿਲ੍ਹਾ ਪ੍ਰਧਾਨ ਸੁਦਰਸ਼ਨ ਸੋਬਤੀ ਤੇ ਜ਼ਿਲ੍ਹਾ ਜਨਰਲ ਸਕੱਤਰ ਸੰਜਮ ਮੈਸਨ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਪ੍ਰਾਈਵੇਟ ਸਕੂਲਾਂ ਵਲੋਂ ਮਾਪਿਆਂ ਦੀ ਕੀਤੀ ਜਾ ਰਹੀ ਲੁੱਟ ਵਿਰੁੱਧ ਐੱਸ. ਡੀ. ਐੱਮ. ਨੂੰ ਦਿੱਤਾ ਮੰਗ ਪੱਤਰ

ਫਿਲੌਰ, 17 ਅਗਸਤ (ਸਤਿੰਦਰ ਸ਼ਰਮਾ)-ਫਿਲੌਰ ਵਿਕਾਸ ਸੰਘਰਸ਼ ਕਮੇਟੀ ਵਲੋਂ ਤਹਿਸੀਲ ਫਿਲੌਰ ਦੇ ਪ੍ਰਾਈਵੇਟ ਸਕੂਲਾਂ ਵਲੋਂ ਬੱਚਿਆਂ ਦੀਆਂ ਪੂਰੀਆਂ ਫੀਸਾਂ ਵਸੂਲਣ ਲਈ ਮਾਪਿਆਂ 'ਤੇ ਪਾਏ ਜਾ ਰਹੇ ਦਬਾਅ ਵਿਰੁੱਧ ਅੱਜ ਇਕ ਮੰਗ ਪੱਤਰ ਐੱਸ.ਡੀ.ਐੱਮ. ਫਿਲੌਰ ਦੇ ਨਾਂਅ 'ਤੇ ...

ਪੂਰੀ ਖ਼ਬਰ »

ਆਦਮਪੁਰ 'ਚ ਵਿਕਾਸ ਦੇ ਕੰਮ ਤੇਜ਼ੀ ਨਾਲ ਕੀਤੇ ਜਾਣਗੇ- ਮਹਿੰਦਰ ਸਿੰਘ ਕੇ. ਪੀ.

ਆਦਮਪੁਰ, 17 ਅਗਸਤ (ਰਮਨ ਦਵੇਸਰ)-ਆਦਮਪੁਰ ਸ਼ਹਿਰ ਵਿਚ ਕਈ ਸਾਲਾਂ ਤੋਂ ਰੁਕੇ ਵਿਕਾਸ ਦੇ ਕੰਮ ਸ਼ੁਰੂ ਕਰ ਦਿੱਤੇ ਹਨ ¢ ਆਦਮਪੁਰ ਨੂੰ ਹੁਣ ਇਕ ਨਵਾਂ ਆਦਮਪੁਰ ਬਣਾਇਆ ਜਾਵੇਗਾ, ਜਿਸ ਵਿਚ ਸਾਰੀਆਂ ਸੜਕਾਂ ਪੱਕੀਆਂ, ਅਧੂਰੇ ਪਏ ਸੀਵਰੇਜ ਦੇ ਕੰਮ ਨੂੰ ਜਲਦੀ ਸ਼ੁਰੂ ਕਰ ਦਿੱਤਾ ...

ਪੂਰੀ ਖ਼ਬਰ »

ਛਾਬੜਾ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਹੋਇਆ ਉਦਘਾਟਨ

ਨਕੋਦਰ, 17 ਅਗਸਤ (ਗੁਰਵਿੰਦਰ ਸਿੰਘ)-ਨਕੋਦਰ 'ਚ ਛਾਬੜਾ ਮਲਟੀ ਸਪੈਸ਼ਲਿਟੀ ਹਸਪਤਾਲ ਜੋ ਆਧੁਨਿਕ ਉਪਕਰਣਾਂ ਅਤੇ ਆਧੁਨਿਕ ਟੈਕਨਾਲੋਜੀ, ਬੇਹਤਰੀਨ ਡਾਕਟਰਾਂ ਤੇ ਮੈਡੀਕਲ ਸਟਾਫ਼ ਦੀ ਟੀਮ ਨਾਲ ਸ਼ੁਰੂ ਹੋ ਗਿਆ ਹੈ | ਡਾ. ਜਸਪ੍ਰੀਤ ਸਿੰਘ ਛਾਬੜਾ ਤੇ ਉਨ੍ਹਾਂ ਦੀ ਪਤਨੀ ਡਾ. ...

ਪੂਰੀ ਖ਼ਬਰ »

ਐਲੀਮੈਂਟਰੀ ਅਧਿਆਪਕ ਯੂਨੀਅਨ ਵਲੋਂ ਬੀ. ਪੀ. ਈ. ਓ. ਨਾਲ ਮੀਟਿੰਗ

ਕਿਸ਼ਨਗੜ੍ਹ, 17 ਅਗਸਤ (ਹੁਸਨ ਲਾਲ)-ਐਲੀਮੈਂਟਰੀ ਅਧਿਆਪਕ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਜਲੰਧਰ ਇਕਾਈ ਨੇ ਸੂਬਾ ਮੀਤ ਪ੍ਰਧਾਨ ਬੀ.ਕੇ. ਮਹਿੰਮੀ ਦੇ ਨਿਰਦੇਸ਼ਾਂ ਤੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪਵਨ ਮਸੀਹ ਦੀ ਪ੍ਰਧਾਨਗੀ ਹੇਠ ਬੀ.ਪੀ.ਈ.ਓ. ਈਸਟ-1 ਨਾਲ ਮੀਟਿੰਗ ਕੀਤੀ ਗਈ ...

ਪੂਰੀ ਖ਼ਬਰ »

ਨੀਲਾਮਹਿਲ ਦੀ ਮੌਤ 'ਤੇ ਦੁੱਖ ਪ੍ਰਗਟ

ਭੋਗਪੁਰ, 17 ਅਗਸਤ (ਕਮਲਜੀਤ ਸਿੰਘ ਡੱਲੀ)-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਲੰਧਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਬਲਜੀਤ ਸਿੰਘ ਨੀਲਾਮਹਿਲ ਅੱਜ ਅਕਾਲ ਚਲਾਣਾ ਕਰ ਗਏ ¢ ਨੀਲਾਮਹਿਲ ਦੀ ਮੌਤ 'ਤੇ ਭੋਗਪੁਰ ਇਲਾਕੇ ਦੇ ਅਕਾਲੀ ਆਗੂਆਂ ਤੇ ਵਰਕਰਾਂ ...

ਪੂਰੀ ਖ਼ਬਰ »

ਰੁੜਕਾ ਕਲਾਂ ਵਿਖੇ 'ਸਿੰਗਲ ਵਿਕਟ' ਕਿ੍ਕਟ ਟੂਰਨਾਮੈਂਟ ਕਰਵਾਇਆ

ਰੁੜਕਾ ਕਲਾਂ, 17 ਅਗਸਤ (ਦਵਿੰਦਰ ਸਿੰਘ ਖ਼ਾਲਸਾ)-ਰੁੜਕਾ ਕਲਾਂ ਵਿਖੇ ਨੌਜਵਾਨਾਂ ਵਲੋਂ ਸਿੰਗਲ ਵਿਕਟ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਕਰੀਬ 80 ਖਿਡਾਰੀਆਂ ਨੇ ਭਾਗ ਲਿਆ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੀਪਾ ਗੈਰੀ ਨੇ ਦੱਸਿਆ ਕਿ ਰੁੜਕਾ ਕਲਾਂ ਦੇ ਸਮੂਹ ...

ਪੂਰੀ ਖ਼ਬਰ »

ਇੰਦਰਪਾਲ ਸਿੰਘ ਢਿੱਲੋਂ ਨੇ ਭਾਜਪਾ ਛੱਡੀ, 'ਆਪ' 'ਚ ਸ਼ਾਮਿਲ

ਆਦਮਪੁਰ, 17 ਅਗਸਤ (ਰਮਨ ਦਵੇਸਰ)-ਭਾਜਪਾ ਮੰਡਲ ਆਦਮਪੁਰ ਨੂੰ ਇਕ ਹੋਰ ਝਟਕਾ ਦਿੰਦੇ ਹੋਏ ਹੁਣ ਜ਼ਿਲ੍ਹਾ ਸਕੱਤਰ ਇੰਦਰਪਾਲ ਸਿੰਘ ਢਿੱਲੋਂ ਭਾਜਪਾ ਛੱਡਦੇ ਹੋਏ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਗਏ ¢ ਭਾਜਪਾ ਮੰਡਲ ਆਦਮਪੁਰ ਵਿਚ ਪਾਰਟੀ ਛੱਡਣ ਦਾ ...

ਪੂਰੀ ਖ਼ਬਰ »

ਬਿਲਗਾ ਵਿਖੇ ਵੱਖ-ਵੱਖ ਥਾਵਾਂ 'ਤੇ ਮਨਾਇਆ ਆਜ਼ਾਦੀ ਦਿਹਾੜਾ

ਬਿਲਗਾ, 17 ਅਗਸਤ (ਮਨਜਿੰਦਰ ਸਿੰਘ ਜੌਹਲ)-ਬਿਲਗਾ ਵਿਖੇ ਸਰਕਾਰੀ ਪੱਧਰ 'ਤੇ ਅਜ਼ਾਦੀ ਦਿਵਸ ਨਗਰ ਪੰਚਾਇਤ ਬਿਲਗਾ ਵਿਖੇ ਮਨਾਇਆ ਗਿਆ | ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਬੀਬੀ ਅਮਰਜੀਤ ਕੌਰ ਪ੍ਰਧਾਨ ਨਗਰ ਪੰਚਾਇਤ ਬਿਲਗਾ ਵਲੋਂ ਨਿਭਾਈ ਗਈ | ਪੁਲਿਸ ਵਲੋਂ ਕੌਮੀ ਝੰਡੇ ...

ਪੂਰੀ ਖ਼ਬਰ »

ਦਿਵਿਆ ਜਯੋਤੀ ਸਕੂਲ ਨੇ ਆਨਲਾਈਨ ਮੁਕਾਬਲੇ ਕਰਵਾਏ

ਸ਼ਾਹਕੋਟ, 17 ਅਗਸਤ (ਦਲਜੀਤ ਸਚਦੇਵਾ)-ਦਿਵਿਆ ਜਯੋਤੀ ਪਬਲਿਕ ਸਕੂਲ ਸ਼ਾਹਕੋਟ ਵਲੋਂ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਸਕੂਲ ਦੀ ਡਾਇਰੈਕਟਰ ਸੁਨੀਤਾ ਬਾਂਸਲ ਦੀ ਅਗਵਾਈ ਹੇਠ ਆਨਲਾਈਨ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਸ 'ਚ ਵੱਡੀ ਗਿਣਤੀ 'ਚ ਬੱਚਿਆਂ ਨੇ ਹਿੱਸਾ ਲਿਆ | ...

ਪੂਰੀ ਖ਼ਬਰ »

ਵਿਕਰਮਜੀਤ ਚੌਧਰੀ ਨੇ ਤਿਰੰਗਾ ਲਹਿਰਾਇਆ

ਫਿਲੌਰ, 17 ਅਗਸਤ (ਸਤਿੰਦਰ ਸ਼ਰਮਾ)-ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਫਿਲੌਰ ਵਿਧਾਨ ਸਭਾ ਹਲਕਾ ਇੰਚਾਰਜ ਵਿਕਰਮਜੀਤ ਸਿੰਘ ਚੌਧਰੀ ਨੇ ਸੁਤੰਤਰਤਾ ਦਿਵਸ ਮੌਕੇ ਇਥੇ ਆਪਣੀ ਰਿਹਾਇਸ਼ ਵਿਖੇ ਤਿਰੰਗਾ ਲਹਿਰਾਇਆ ਤੇ ਦੇਸ਼ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX