• ਚੀਨ ਦੀ ਅਪੀਲ 'ਤੇ ਮਾਸਕੋ 'ਚ ਰਾਜਨਾਥ ਵਲੋਂ ਚੀਨੀ ਰੱੱਖਿਆ ਮੰਤਰੀ ਨਾਲ ਗੱਲਬਾਤ • ਦੋਵਾਂ ਦੇਸ਼ਾਂ ਵਿਚਾਲੇ ਪਹਿਲੀ ਉੱਚ ਪੱਧਰੀ ਬੈਠਕ
ਮਾਸਕੋ/ਨਵੀਂ ਦਿੱਲੀ, 4 ਸਤੰਬਰ (ਏਜੰਸੀ)- ਚੀਨ ਵਲੋਂ ਹਾਲ ਹੀ 'ਚ ਅਪਣਾਏ ਹਮਲਾਵਰ ਰੁਖ ਕਾਰਨ ਪੂਰਬੀ ਲੱਦਾਖ 'ਚ ਜਾਰੀ ਭਾਰੀ ਸਰਹੱਦੀ ਤਣਾਅ ਦੌਰਾਨ ਸ਼ੁੱਕਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਚੀਨੀ ਹਮਰੁਤਬਾ ਜਨਰਲ ਵੇਈ ਫੇਂਘੇ ਨਾਲ ਮੁਲਾਕਾਤ ਕੀਤੀ ਹੈ | ਰੂਸ ਦੀ ਰਾਜਧਾਨੀ ਦੇ ਨਾਮਵਰ ਹੋਟਲ 'ਚ ਅੱਜ ਰਾਤ 9:30 ਵਜੇ (ਭਾਰਤੀ ਸਮੇਂ ਅਨੁਸਾਰ) ਸ਼ੁਰੂ ਹੋਈ ਗੱਲਬਾਤ ਦੌਰਾਨ ਭਾਰਤੀ ਵਫਦ 'ਚ ਸ੍ਰੀ ਰਾਜਨਾਥ ਸਿੰਘ ਨਾਲ ਰੱਖਿਆ ਸਕੱਤਰ ਅਜੇ ਕੁਮਾਰ ਤੇ ਰੂਸ 'ਚ ਭਾਰਤ ਦੇ ਰਾਜਦੂਤ ਡੀ.ਬੀ. ਵੈਂਕਟੇਸ਼ ਵਰਮਾ ਵੀ ਸ਼ਾਮਿਲ ਸਨ, ਜਿਸ ਦੌਰਾਨ ਦੋਵੇਂ ਦੇਸ਼ਾਂ ਵਲੋਂ ਸਰਹੱਦੀ ਤਣਾਅ ਘੱਟ ਕਰਨ ਦੇ ਤਰੀਕਿਆਂ 'ਤੇ ਜ਼ੋਰ ਦਿੱਤਾ ਗਿਆ | ਸੂਤਰਾਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੂਰਬੀ ਲੱਦਾਖ 'ਚ ਸਥਿਤੀ ਜਿਉਂ ਦੀ ਤਿਉਂ ਬਣਾਉਣ ਅਤੇ ਫ਼ੌਜ ਨੂੰ ਜਲਦ ਪਿੱਛੇ ਹਟਾਉਣ 'ਤੇ ਜ਼ੋਰ ਦਿੱਤਾ | ਰੱਖਿਆ ਮੰਤਰੀ ਦੇ ਦਫ਼ਤਰ ਨੇ ਟਵਿੱਟਰ 'ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੋਵਾਂ ਆਗੂਆਂ ਵਿਚਾਲੇ 2 ਘੰਟੇ 20 ਮਿੰਟ ਤੱਕ ਮੀਟਿੰਗ ਚੱਲੀ | ਇਸ ਸਾਲ ਮਈ ਦੇ ਸ਼ੁਰੂ 'ਚ ਦੋਹਾਂ ਦੇਸ਼ਾਂ ਵਿਚਾਲੇ ਪੂਰਬੀ ਲੱਦਾਖ 'ਚ ਪੈਦਾ ਹੋਏ ਸਰਹੱਦੀ ਤਣਾਅ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦੋਹਾਂ ਧਿਰਾਂ ਵਲੋਂ ਉੱਚ-ਪੱਧਰ 'ਤੇ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕੀਤੀ ਜਾ ਰਹੀ ਹੈ, ਭਾਵੇਂ ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਵਲੋਂ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਸਰਹੱਦੀ ਅੜਿੱਕੇ ਨੂੰ ਲੈ ਕੇ ਟੈਲੀਫੋਨ 'ਤੇ ਗੱਲਬਾਤ ਕੀਤੀ ਗਈ ਸੀ | ਦੱਸਣਯੋਗ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਚੀਨ ਦੇ ਰੱਖਿਆ ਮੰਤਰੀ ਵੇਈ ਫੇਂਘੇ ਦੋਵੇਂ ਮਾਸਕੋ 'ਚ ਹੋ ਰਹੇ ਐਸ.ਸੀ.ਓ. ਸੰਮੇਲਨ 'ਚ ਸ਼ਾਮਿਲ ਹੋਣ ਲਈ ਗਏ ਹੋਏ ਹਨ | ਭਾਰਤ ਸਰਕਾਰ ਦੇ ਸੂਤਰਾਂ ਮੁਤਾਬਿਕ ਇਹ ਬੈਠਕ ਚੀਨ ਦੇ ਰੱਖਿਆ ਮੰਤਰੀ ਦੀ ਬੇਨਤੀ 'ਤੇ ਹੋ ਰਹੀ ਹੈ | ਦੋਹਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵਿਚਾਲੇ ਇਹ ਬੈਠਕ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਦੋਹਾਂ ਦੇਸ਼ਾਂ ਦੀਆਂ ਫੌਜਾਂ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ 'ਤੇ ਕਈ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਅਤੇ ਇਸ ਦੌਰਾਨ ਪੈਂਨਗੋਂਗ ਝੀਲ ਦੇ ਦੱਖਣੀ ਕਿਨਾਰਾ ਖੇਤਰ 'ਚ ਭਾਰਤ ਨੇ ਰਣਨੀਤਕ ਤੌਰ 'ਤੇ ਅਹਿਮ ਫਿੰਗਰ 2 ਤੇ ਫਿੰਗਰ 3 ਖੇਤਰ 'ਚ ਆਪਣੀ ਸੈਨਿਕ ਸਥਿਤੀ ਨੂੰ ਹੋਰ ਮਜ਼ਬੂਤ ਕਰ ਲਿਆ ਹੈ | ਇਸ ਤੋਂ ਪਹਿਲਾਂ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸ਼ੁੱਕਰਵਾਰ ਨੂੰ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ (ਐਸ. ਸੀ. ਓ.) ਦੀ ਬੈਠਕ ਦੌਰਾਨ ਕਿਹਾ ਕਿ ਭਰੋਸੇ ਦਾ ਮਾਹੌਲ, ਗ਼ੈਰ-ਹਮਲਾਵਰ ਰੁਖ, ਇਕ-ਦੂਜੇ ਪ੍ਰਤੀ ਸੰਵੇਦਨਸ਼ੀਲਤਾ ਅਤੇ ਮੱਤਭੇਦਾਂ ਦਾ ਸ਼ਾਂਤਮਈਪੂਰਨ ਹੱਲ ਹੀ ਖੇਤਰੀ ਸ਼ਾਂਤੀ ਅਤੇ ਸਥਿਰਤਾ ਲਈ ਅਹਿਮ ਹੈ | ਰਾਜਨਾਥ ਸਿੰਘ ਦੀ ਟਿੱਪਣੀ ਅਜਿਹੇ ਸਮੇਂ ਦੌਰਾਨ ਆਈ ਹੈ ਜਦੋਂ ਭਾਰਤ ਤੇ ਚੀਨ ਵਿਚਕਾਰ ਸਰਹੱਦੀ ਵਿਵਾਦ ਕਾਰਨ ਤਣਾਅ ਹੈ |
ਸ੍ਰੀਨਗਰ, 4 ਸਤੰਬਰ (ਮਨਜੀਤ ਸਿੰਘ)- ਚੀਨ ਨਾਲ ਮੁੜ ਤੋਂ ਸ਼ੁਰੂ ਹੋਏ ਵਿਵਾਦ ਬਾਅਦ ਭਾਰਤੀ ਫੌਜ ਦੇ ਮੁਖੀ ਜਨਰਲ ਐਮ.ਐਮ. ਨਰਵਾਣੇ ਨੇ ਕਿਹਾ ਹੈ ਕਿ ਚੀਨ ਨਾਲ ਲੱਗਦੀ ਸਰਹੱਦ 'ਤੇ ਇਸ ਸਮੇਂ ਹਾਲਾਤ ਬਹੁਤ ਨਾਜ਼ੁਕ ਬਣੇ ਹਏ ਹਨ, ਪਰ ਭਾਰਤੀ ਫੌਜ ਕਿਸੇ ਵੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ | ਬੀਤੇ ਦਿਨ ਲੱਦਾਖ ਦੇ 2 ਰੋਜ਼ਾ ਦੌਰੇ 'ਤੇ ਆਏ ਜਨਰਲ ਨਰਵਾਣੇ ਵਲੋਂ ਫੌਜ ਨਾਲ ਅਸਲ ਕੰਟਰੋਲ ਰੇਖਾ (ਏ.ਐਲ.ਸੀ.) 'ਤੇ ਕੀਤੀਆਂ ਜਾ ਰਹੀਆਂ ਫੌਜੀ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਹੈ | ਲੇਹ ਵਿਖੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਫੌਜ ਮੁਖੀ ਨੇ ਦੱਸਿਆ ਕਿ ਪੁੂਰਬੀ ਲੱਦਾਖ ਦੇ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਏ.ਐਲ.ਸੀ) 'ਤੇ ਹਾਲਤ ਨਾਜ਼ੁਕ ਬਣੇ ਹੋਏ ਹਨ ਅਤੇ ਭਾਰਤੀ ਫੌਜ ਨੇ ਚੀਨ ਦੀ ਕਿਸੇ ਵੀ ਹਰਕਤ ਦੇ ਮੁਕਾਬਲਾ ਲਈ ਏ. ਐਲ.ਸੀ. 'ਤੇ ਫੌਜ ਦੇ ਜਵਾਨਾਂ ਦੀ ਗਿਣਤੀ ਵਧਾ ਦਿੱਤੀ ਹੈ | ਉਨ੍ਹਾਂ ਦੇਸ਼ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਏ.ਐਲ.ਸੀ. 'ਤੇ ਚੀਨ ਦੀਆਂ ਹਰਕਤਾਂ ਨੂੰ ਵੇਖਦਿਆਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਫੌਜ ਕਿਸੇ ਵੀ ਸਥਿਤੀ ਨਾਲ ਨਜਿੱਠਣ ਦੇ ਤਿਆਰ ਹੈ |
ਵੱਖ-ਵੱਖ ਆਗੂਆਂ ਤੇ ਪੰਜਾਬੀ ਪ੍ਰੇਮੀਆਂ ਵਲੋਂ ਫ਼ੈਸਲਾ ਪੰਜਾਬੀ ਬੋਲੀ 'ਤੇ ਹਮਲਾ ਕਰਾਰ
ਜਸਪਾਲ ਸਿੰਘ
ਜਲੰਧਰ, 4 ਸਤੰਬਰ-ਆਪਣੀ ਮਿਹਨਤ ਅਤੇ ਸਿਦਕਦਿਲੀ ਨਾਲ ਦੁਨੀਆ ਭਰ 'ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲੇ ਪੰਜਾਬੀਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਬਣਦਾ ਮਾਣ-ਸਤਿਕਾਰ ਦਿਵਾਉਣ ਲਈ ਹਰ ਪੱਧਰ 'ਤੇ ਯਤਨ ਕੀਤੇ ਹਨ ਤੇ ਇਹੀ ਵਜ੍ਹਾ ਹੈ ਕਿ ਅੱਜ ਕੈਨੇਡਾ ਤੇ ਇੰਗਲੈਂਡ ਸਮੇਤ ਦੁਨੀਆ ਦੇ ਹੋਰਨਾਂ ਮੁਲਕਾਂ ਵਲੋਂ ਵੀ ਪੰਜਾਬੀ ਭਾਸ਼ਾ ਨੂੰ ਮਾਨਤਾ ਦਿੱਤੀ ਗਈ ਹੈ ਤੇ ਹੋਰਨਾਂ ਥਾਂਵਾਂ 'ਤੇ ਵੀ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਣ ਲੱਗਾ ਹੈ ਪਰ ਇਸ ਦੇ ਬਾਵਜੂਦ ਆਪਣੇ ਹੀ ਮੁਲਕ 'ਚ ਸਰਕਾਰਾਂ ਵਲੋਂ ਪੰਜਾਬੀ ਬੋਲੀ ਨਾਲ ਵਿਤਕਰਾ ਲਗਾਤਾਰ ਜਾਰੀ ਹੈ, ਜਿਸ ਕਾਰਨ ਸਮੂਹ ਪੰਜਾਬੀਆਂ ਤੇ ਖਾਸ ਕਰਕੇ ਸਿੱਖ ਭਾਈਚਾਰੇ ਅੰਦਰ ਬੇਗਾਨਗੀ ਤੇ ਬੇਭਰੋਸਗੀ ਦਾ ਅਹਿਸਾਸ ਵਧ ਰਿਹਾ ਹੈ | ਹਾਲ ਹੀ 'ਚ ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਦੀ ਸਰਕਾਰੀ ਭਾਸ਼ਾ ਸਬੰਧੀ ਸੰਸਦ 'ਚ ਲਿਆਂਦੇ ਜਾ ਰਹੇ ਪ੍ਰਸਤਾਵਿਤ ਬਿੱਲ 'ਚੋਂ ਪੰਜਾਬੀ ਭਾਸ਼ਾ ਨੂੰ ਦਰਕਿਨਾਰ ਕੀਤੇ ਜਾਣ ਦੇ ਫ਼ੈਸਲੇ ਨੇ ਪੰਜਾਬੀਆਂ ਤੇ ਖਾਸ ਕਰਕੇ ਸਿੱਖ ਭਾਈਚਾਰੇ ਅੰਦਰ ਭਾਰੀ ਬੇਚੈਨੀ ਪੈਦਾ ਕੀਤੀ ਹੈ | ਇਸ ਦੌਰਾਨ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਦਾ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਅਤੇ ਪੰਜਾਬੀ ਪ੍ਰੇਮੀਆਂ ਨੇ ਜ਼ੋਰਦਾਰ ਵਿਰੋਧ ਕਰਦਿਆਂ ਇਸ ਨੂੰ ਪੰਜਾਬੀ ਭਾਸ਼ਾ 'ਤੇ ਸਿੱਧਾ ਹਮਲਾ ਕਰਾਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫ਼ੈਸਲਾ ਜਿੱਥੇ ਪੰਜਾਬ ਅਤੇ ਪੰਜਾਬੀਆਂ ਨਾਲ ਧੱਕਾ ਹੈ, ਉੱਥੇ ਜੰਮੂ ਕਸ਼ਮੀਰ ਦੇ ਲੋਕਾਂ ਨਾਲ ਵੀ ਬੇਇਨਸਾਫ਼ੀ ਹੈ | ਵੱਖ-ਵੱਖ ਆਗੂਆਂ ਨੇ ਇਸ ਫ਼ੈਸਲੇ ਪਿੱਛੇ ਛੁਪੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਮਨਸੂਬਿਆਂ 'ਤੇ ਵੀ ਸਵਾਲ ਚੁੱਕਦੇ ਹੋਏ ਇਸ ਨੂੰ ਘੱਟ ਗਿਣਤੀ ਲੋਕਾਂ ਖ਼ਿਲਾਫ਼ ਇਕ ਸੋਚੀ ਸਮਝੀ ਸਾਜਿਸ਼ ਕਰਾਰ ਦਿੱਤਾ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਆਪਣੇ ਫ਼ੈਸਲੇ 'ਤੇ ਮੁੜ ਨਜ਼ਰਸਾਨੀ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਮਸਲਾ ਕਰੋੜਾਂ ਪੰਜਾਬੀਆਂ ਦੀਆਂ ਭਾਵਨਾਵਾਂ ਅਤੇ ਕਸ਼ਮੀਰੀ ਲੋਕਾਂ ਦੇ ਹੱਕਾਂ ਨਾਲ ਜੁੜਿਆ ਹੋਇਆ ਹੈ | ਇੱਥੇ ਦੱਸਣਯੋਗ ਹੈ ਕਿ ਗੁਆਂਢੀ ਸੂਬਾ ਹੋਣ ਕਰਕੇ ਪੰਜਾਬੀਆਂ ਦੀ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਭਾਵਨਾਤਮਕ ਸਾਂਝ ਰਹੀ ਹੈ ਤੇ ਉੱਥੇ ਦੇ ਵੱਡੀ ਗਿਣਤੀ ਲੋਕਾਂ ਵਲੋਂ ਅੱਜ ਵੀ ਪੰਜਾਬੀ ਬੋਲੀ ਨੂੰ ਤਰਜੀਹ ਦਿੱਤੀ ਜਾਂਦੀ ਹੈ ਤੇ ਉਨ੍ਹਾਂ ਦੀ ਬੋਲ-ਚਾਲ ਦੀ ਭਾਸ਼ਾ ਪੰਜਾਬੀ ਹੈ | ਹਾਲਾਂਕਿ ਜੰਮੂ-ਕਸ਼ਮੀਰ 'ਚ ਉਰਦੂ, ਕਸ਼ਮੀਰੀ ਤੇ ਡੋਗਰੀ ਸਮੇਤ ਦਰਜਨ ਦੇ ਕਰੀਬ ਹੋਰ ਭਾਸ਼ਾਵਾਂ ਵੀ ਬੋਲੀਆਂ ਜਾਂਦੀਆਂ ਹਨ ਪਰ ਪੰਜਾਬੀ ਭਾਸ਼ਾ ਦਾ ਆਪਣਾ ਇਕ ਵੱਖਰਾ ਰੁਤਬਾ ਹੈ ਤੇ ਹੁਣ ਜਦ ਇਸ ਸਭ ਨੂੰ ਦਰਕਿਨਾਰ ਕਰਦੇ ਹੋਏ ਕੇਂਦਰ ਸਰਕਾਰ ਵਲੋਂ ਲਿਆਂਦੇ ਜਾ ਰਹੇ ਸਰਕਾਰੀ ਭਾਸ਼ਾ ਬਿੱਲ 2020 'ਚੋਂ ਇਕਦਮ ਪੰਜਾਬੀ ਭਾਸ਼ਾ ਨੂੰ ਬਾਹਰ ਕੱਢ ਦਿੱਤਾ ਗਿਆ ਹੈ ਤਾਂ ਇਸ ਨਾਲ ਪੰਜਾਬੀਆਂ ਅੰਦਰ ਵੱਡੀ ਪੱਧਰ 'ਤੇ ਰੋਹ ਪੈਦਾ ਹੋਇਆ ਹੈ ਤੇ ਜਿਸ ਨੂੰ ਦੇਖਦੇ ਹੋਏ ਆਉਣ ਵਾਲੇੇ ਦਿਨਾਂ 'ਚ ਇਹ ਮਸਲਾ ਹੋਰ ਭਖਣ ਦੀ ਸੰਭਾਵਨਾ ਹੈ |
ਨਵੀਂ ਦਿੱਲੀ, 4 ਸਤੰਬਰ (ਜਗਤਾਰ ਸਿੰਘ)-1984 ਸਿੱਖ ਕਤਲੇਆਮ ਨਾਲ ਸਬੰਧਿਤ ਇਕ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ ਹੈ | ਸਰਬਉੱਚ ਅਦਾਲਤ ਨੇ ਅੱਜ ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ | ਦਰਅਸਲ ਸੱਜਣ ਕੁਮਾਰ ਨੇ ਆਪਣੀ ਵਧਦੀ ਉਮਰ ਅਤੇ ਸਿਹਤ ਨੂੰ ਆਧਾਰ ਬਣਾ ਕੇ ਜ਼ਮਾਨਤ ਮੰਗੀ ਸੀ ਪਰ ਅਦਾਲਤ ਨੇ ਸੱਜਣ ਦੀ ਇਸ ਮੰਗ ਨੂੰ ਖਾਰਜ ਕਰ ਦਿੱਤਾ | ਮਾਮਲੇ ਦੀ ਸੁਣਵਾਈ ਕਰ ਰਹੇ ਚੀਫ਼ ਜਸਟਿਸ ਐਸ.ਏ. ਬੋਬੜੇ ਨੇ ਕਿਹਾ ਕਿ ਇਹ ਛੋਟਾ ਮੋਟਾ ਕੇਸ ਨਹੀਂ ਹੈ, ਉਨ੍ਹਾਂ ਕਿਹਾ ਕਿ ਸੱਜਣ ਨੂੰ ਹਸਪਤਾਲ 'ਚ ਭਰਤੀ ਕਰਾਉਣਾ ਜ਼ਰੂਰੀ ਨਹੀਂ, ਅਜਿਹੇ 'ਚ ਜ਼ਮਾਨਤ ਦੀ ਮਨਜ਼ੂਰੀ ਨਾ ਦਿੰਦੇ ਹੋਏ ਉਸ ਦੀ ਪਟੀਸ਼ਨ ਰੱਦ ਕੀਤੀ ਜਾਂਦੀ ਹੈ | ਅਦਾਲਤ ਨੇ ਸੱਜਣ ਦੀ ਹਸਪਤਾਲ 'ਚ ਰਹਿਣ ਦੀ ਅਰਜ਼ੀ ਨੂੰ ਰੱਦ ਕਰਦੇ ਹੋਏ ਕਿਹਾ ਕਿ ਮੈਡੀਕਲ ਰਿਪੋਰਟ ਦੇ ਮੁਤਾਬਿਕ ਸੱਜਣ ਨੂੰ ਹਸਪਤਾਲ 'ਚ ਭਰਤੀ ਰਹਿਣ ਦੀ ਲੋੜ ਨਹੀਂ ਹੈ | ਅਦਾਲਤ ਨੇ ਕਿਹਾ ਕਿ ਸੱਜਣ ਦੀ ਸਜ਼ਾ ਦੇ ਖ਼ਿਲਾਫ਼ ਅਪੀਲ 'ਤੇ ਸੁਣਵਾਈ ਅਦਾਲਤ ਖੁੱਲ੍ਹਣ ਤੋਂ ਬਾਅਦ ਹੋਏਗੀ | ਦੱਸਣਯੋਗ ਹੈ ਕਿ ਦਿੱਲੀ ਹਾਈਕੋਰਟ ਨੇ ਦਸੰਬਰ 2018 'ਚ ਸੱਜਣ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਉਹ ਉਦੋਂ ਤੋਂ ਹੀ ਜੇਲ੍ਹ 'ਚ ਬੰਦ ਹੈ |
ਨਵੀਂ ਦਿੱਲੀ, 4 ਸਤੰਬਰ (ਉਪਮਾ ਡਾਗਾ ਪਾਰਥ)-ਸੁਪਰੀਮ ਕੋਰਟ ਨੇ 6 ਰਾਜਾਂ ਦੇ 6 ਕੈਬਨਿਟ ਮੰਤਰੀਆਂ ਵਲੋਂ 13 ਸਤੰਬਰ ਨੂੰ ਹੋਣ ਵਾਲੀ ਨੀਟ ਪ੍ਰੀਖਿਆ ਅਤੇ 1 ਤੋਂ 6 ਸਤੰਬਰ ਤੱਕ ਹੋਣ ਵਾਲੀ ਜੇ. ਈ. ਈ. ਮੇਨਜ਼ ਪ੍ਰੀਖਿਆਵਾਂ ਲਈ ਪਾਈ ਮੁੜ ਜਾਇਜ਼ਾ ਪਟੀਸ਼ਨ ਖਾਰਜ ਕਰ ਦਿੱਤੀ ਹੈ | ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਹੁਣ ਦੇਸ਼ ਭਰ 'ਚ ਹੋਣ ਵਾਲੀਆਂ ਦੋਵੇਂ ਦਾਖ਼ਲਾ ਪ੍ਰੀਖਿਆਵਾਂ-ਨੀਟ ਅਤੇ ਜੇ. ਈ. ਈ. (ਮੇਨ) ਮਿਥੇ ਸਮੇਂ 'ਤੇ ਹੀ ਹੋਣਗੀਆਂ | ਜਸਟਿਸ ਅਸ਼ੋਕ ਭੂਸ਼ਨ ਦੀ ਅਗਵਾਈ ਵਾਲੇ 3 ਮੈਂਬਰੀ ਬੈਂਚ ਨੇ ਪਟੀਸ਼ਨ 'ਤੇ ਸੁਣਵਾਈ ਕਰਨ ਤੋਂ ਬਾਅਦ ਇਹ ਫ਼ੈਸਲਾ ਲਿਆ | ਇਹ ਪਟੀਸ਼ਨ ਪੰਜਾਬ, ਪੱਛਮੀ ਬੰਗਾਲ, ਝਾਰਖੰਡ, ਰਾਜਸਥਾਨ, ਛੱਤੀਸਗੜ੍ਹ ਅਤੇ ਮਹਾਰਾਸ਼ਟਰ ਸਰਕਾਰ ਵਲੋਂ ਪਾਈ ਗਈ ਸੀ, ਜਿਸ 'ਚ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵੀ ਇਨ੍ਹਾਂ 6 ਪਟੀਸ਼ਨਰਾਂ 'ਚ ਸ਼ਾਮਿਲ ਸਨ | ਪਟੀਸ਼ਨਰਾਂ ਵਲੋਂ ਕੋਰੋਨਾ ਕਾਲ 'ਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਮੁੱਦਾ ਬਣਾਇਆ ਗਿਆ ਸੀ |
ਚੰਡੀਗੜ੍ਹ, 4 ਸਤੰਬਰ (ਅਜੀਤ ਬਿਊਰੋ)-ਪੰਜਾਬ 'ਚ ਘਰੇਲੂ ਇਕਾਂਤਵਾਸ 'ਚ ਰਹਿ ਰਹੇ ਕੋਵਿਡ ਦੇ ਮਰੀਜ਼ਾਂ ਨੂੰ ਹੁਣ ਸਮਾਜਿਕ ਵਿਤਕਰੇ ਤੋਂ ਡਰਨ ਦੀ ਲੋੜ ਨਹੀਂ ਰਹੇਗੀ, ਜੋ ਕਿ ਉਨ੍ਹਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾਏ ਜਾਣ ਕਾਰਨ ਉਨ੍ਹਾਂ ਨਾਲ ਵਾਪਰਦਾ ਹੈ | ਇਸ ਮਹਾਂਮਾਰੀ ਨਾਲ ਜੁੜੇ ਵਿਤਕਰੇ ਨੂੰ ਘਟਾਉਣ ਦੀ ਦਿਸ਼ਾ 'ਚ ਇਕ ਵੱਡਾ ਕਦਮ ਚੁੱਕਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਸਰਕਾਰ ਦੇ ਪਹਿਲਾਂ ਵਾਲੇ ਉਸ ਫ਼ੈਸਲੇ ਨੂੰ ਵਾਪਸ ਲੈ ਲਿਆ ਜਿਸ ਤਹਿਤ ਘਰੇਲੂ ਇਕਾਂਤਵਾਸ ਜਾਂ ਕੁਆਰੰਟੀਨ 'ਚ ਰਹਿ ਰਹੇ ਕੋਵਿਡ ਦੇ ਮਰੀਜ਼ਾਂ ਦੇ ਘਰਾਂ ਦੇ ਬਾਹਰ ਪੋਸਟਰ ਚਿਪਕਾਏ ਜਾਂਦੇ ਹਨ | ਉਨ੍ਹਾਂ ਇਹ ਵੀ ਨਿਰਦੇਸ਼ ਦਿੱਤੇ ਕਿ ਪਹਿਲਾਂ ਲਾਏ ਗਏ ਪੋਸਟਰ ਹਟਾ ਲਏ ਜਾਣ | ਮੁੱਖ ਮੰਤਰੀ ਨੇ ਕਿਹਾ ਕਿ ਇਹ ਕਦਮ ਚੁੱਕੇ ਜਾਣ ਦਾ ਮਕਸਦ ਅਜਿਹੇ ਮਰੀਜ਼ਾਂ ਦੇ ਘਰਾਂ ਦੇ ਬੂਹਿਆਂ 'ਤੇ ਲਾਏ ਜਾਂਦੇ ਪੋਸਟਰਾਂ ਤੋਂ ਪੈਦਾ ਹੋਣ ਵਾਲੇ ਵਿਤਕਰੇ ਨੂੰ ਘਟਾਉਣਾ ਹੈ ਅਤੇ ਇਸ ਤੋਂ ਇਲਾਵਾ ਜਾਂਚ ਕਰਵਾਏ ਜਾਣ ਦੇ ਡਰ ਨੂੰ ਵੀ ਦੂਰ ਕਰਨਾ ਹੈ | ਮੁੱਖ ਮੰਤਰੀ ਨੇ ਇਕ ਵਾਰ ਫਿਰ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੋਵਿਡ ਦੇ ਇਲਾਜ ਲਈ ਛੇਤੀ ਆਪਣੀ ਜਾਂਚ ਕਰਵਾਉਣ ਤਾਂ ਜੋ ਇਸ ਬਿਮਾਰੀ ਦਾ ਪਹਿਲਾਂ ਹੀ ਪਤਾ ਚੱਲ ਸਕੇ ਅਤੇ ਸਹੀ ਤਰ੍ਹਾਂ ਇਲਾਜ ਹੋ ਸਕੇ | ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਪੋਸਟਰਾਂ ਕਾਰਨ ਮਰੀਜ਼ਾਂ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਦੇ ਹੋਏ ਦੇਖਿਆ ਗਿਆ ਹੈ | ਜਿਸ ਕਾਰਨ ਇਨ੍ਹਾਂ ਪੋਸਟਰਾਂ ਨੂੰ ਲਗਾਏ ਜਾਣ ਦਾ ਮੁਢਲਾ ਮਕਸਦ, ਜੋ ਕਿ ਗੁਆਂਢੀਆਂ ਅਤੇ ਹੋਰ ਅਜਿਹੇ ਮਰੀਜ਼ਾਂ ਨੂੰ ਬਚਾਉਣਾ ਸੀ, ਹੀ ਪੂਰਾ ਨਹੀਂ ਹੋ ਪਾ ਰਿਹਾ | ਸਗੋਂ ਇਨ੍ਹਾਂ ਪੋਸਟਰਾਂ ਕਾਰਨ ਲੋਕ ਜਾਂਚ ਕਰਵਾਏ ਜਾਣ ਤੋਂ ਭੱਜ ਰਹੇ ਸਨ |
ਚੰਡੀਗੜ੍ਹ, 4 ਸਤੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਅੱਜ ਜਿਥੇ 58 ਹੋਰ ਮੌਤਾਂ ਹੋ ਗਈਆਂ, ਉਥੇ 1272 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 1813 ਨਵੇਂ ਮਾਮਲੇ ਸਾਹਮਣੇ ਆਏ ਹਨ | ਅੱਜ ਹੋਈਆਂ 58 ਮੌਤਾਂ 'ਚੋਂ 5 ਜ਼ਿਲ੍ਹਾ ਜਲੰਧਰ, 14 ਲੁਧਿਆਣਾ, 3 ਪਟਿਆਲਾ, 3 ਹੁਸ਼ਿਆਰਪੁਰ, 8 ਅੰਮਿ੍ਤਸਰ, 1 ਫ਼ਾਜ਼ਿਲਕਾ, 3 ਫ਼ਤਹਿਗੜ੍ਹ ਸਾਹਿਬ, 4 ਐਸ.ਏ.ਐਸ. ਨਗਰ, 2 ਗੁਰਦਾਸਪੁਰ, 4 ਬਠਿੰਡਾ, 2 ਫਰੀਦਕੋਟ, 1 ਫ਼ਿਰੋਜ਼ਪੁਰ, 1 ਤਰਨ ਤਾਰਨ, 2 ਰੋਪੜ, 1 ਸੰਗਰੂਰ, 1 ਕਪੂਰਥਲਾ, 1 ਪਠਾਨਕੋਟ ਤੇ 2 ਬਰਨਾਲਾ ਨਾਲ ਸਬੰਧਿਤ ਹਨ¢ ਅੱਜ ਆਏ 1813 ਮਾਮਲਿਆਂ 'ਚੋਂ ਜ਼ਿਲ੍ਹਾ ਲੁਧਿਆਣਾ ਤੋਂ 300, ਅੰਮਿ੍ਤਸਰ ਤੋਂ 141, ਹੁਸ਼ਿਆਰਪੁਰ ਤੋਂ 52, ਐਸ.ਏ.ਐਸ. ਨਗਰ ਤੋਂ 272, ਜਲੰਧਰ ਤੋਂ 192, ਮੋਗਾ ਤੋਂ 32, ਕਪੂਰਥਲਾ ਤੋਂ 41, ਫ਼ਿਰੋਜ਼ਪੁਰ ਤੋਂ 68, ਸੰਗਰੂਰ ਤੋਂ 33, ਫ਼ਾਜ਼ਿਲਕਾ ਤੋਂ 48, ਬਠਿੰਡਾ ਤੋਂ 112, ਫਤਹਿਗੜ੍ਹ ਸਾਹਿਬ ਤੋਂ 12, ਰੋਪੜ ਤੋਂ 24, ਮੁਕਤਸਰ ਤੋਂ 33, ਐਸ.ਬੀ.ਐਸ. ਨਗਰ ਤੋਂ 10, ਤਰਨ ਤਾਰਨ ਤੋਂ 11, ਪਟਿਆਲਾ ਤੋਂ 184, ਫ਼ਰੀਦਕੋਟ ਤੋਂ 61, ਪਠਾਨਕੋਟ ਤੋਂ 19, ਮਾਨਸਾ ਤੋਂ 33, ਬਰਨਾਲਾ ਤੋਂ 30 ਅਤੇ ਗੁਰਦਾਸਪੁਰ ਤੋਂ 103 ਤੇ ਨਵਾਂਸ਼ਹਿਰ ਤੋਂ 12 ਮਰੀਜ਼ ਸ਼ਾਮਿਲ ਹਨ¢ ਅੱਜ ਆਕਸੀਜਨ 'ਤੇ 23 ਤੇ ਵੈਂਟੀਲੇਟਰ 'ਤੇ 16 ਮਰੀਜ਼ਾਂ ਨੂੰ ਰੱਖਿਆ ਗਿਆ ਹੈ |
ਪੰਜਾਬ ਪੁਲਿਸ ਹੈਡਕੁਆਰਟਰ ਦੀ ਇਮਾਰਤ 7 ਤੱਕ ਬੰਦ
ਚੰਡੀਗੜ੍ਹ, (ਅ.ਬ.)-ਐਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ, ਸੈਕਟਰੀ ਕਮ-ਚੇਅਰਮੈਨ ਸੈਂਟਰਲ ਸੁਪਰਵਾਈਜ਼ਰੀ ਤੇ ਕੋਆਰਡੀਨੇਸ਼ਨ ਕਮੇਟੀ ਵਲੋਂ ਕੋਵਿਡ-19 ਨੂੰ ਰੋਕਣ ਹਿੱਤ ਪੰਜਾਬ ਪੁਲਿਸ ਦੇ ਹੈਡਕੁਆਰਟਰ ਦੀ ਇਮਾਰਤ ਨੂੰ ਸੈਨੇਟਾਈਜ਼ ਕੀਤੇ ਜਾਣ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਗਿਆ ਹੈ ਕਿ ਪੰਜਾਬ ਪੁਲਿਸ ਹੈੱਡਕੁਆਰਟਰ (ਪੀ.ਪੀ.ਐਚ.ਕਿਊ.) ਦੀ ਇਮਾਰਤ 7 ਸਤੰਬਰ ਸਵੇਰੇ 8 ਵਜੇ ਤੱਕ ਸੈਨੇਟਾਈਜ਼ ਕੀਤੇ ਜਾਣ ਦੇ ਮੱਦੇਨਜ਼ਰ ਬੰਦ ਰਹੇਗੀ |
• ਮੇਜਰ ਤੇ 2 ਪੁਲਿਸ ਕਰਮੀ ਜ਼ਖ਼ਮੀ • ਪੁਲਵਾਮਾ 'ਚ ਮੁਕਾਬਲਾ ਜਾਰੀ
ਸ੍ਰੀਨਗਰ, 4 ਸਤੰਬਰ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੁੱਲਾ ਦੇ ਪਟਨ ਇਲਾਕੇ 'ਚ ਜਾਰੀ ਮੁਕਾਬਲੇ ਦੌਰਾਨ 3 ਅਣਪਛਾਤੇ ਅੱਤਵਾਦੀ ਮਾਰੇ ਗਏ ਜਦਕਿ ਮੁਕਾਬਲੇ ਦੌਰਾਨ ਫ਼ੌਜ ਦੇ ...
ਸ੍ਰੀਨਗਰ : ਇਸ ਸਾਲ ਮਈ 'ਚ ਸ੍ਰੀਨਗਰ ਦੇ ਪਾਂਦਛ ਇਲਾਕੇ 'ਚ ਹੋਏ ਅੱਤਵਾਦੀ ਹਮਲੇ ਦੌਰਾਨ ਬੀ.ਐਸ.ਐਫ. ਦੇ 2 ਜਵਾਨ ਸ਼ਹੀਦ ਹੋ ਗਏ ਸਨ, ਪੁਲਿਸ ਨੇ ਇਸ ਹਮਲੇ ਦਾ ਪਰਦਾਫਾਸ਼ ਕਰਦਿਆਂ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ ਇਨ ਜੰਮੂ ਕਸ਼ਮੀਰ (ਆਈ. ਐਸ. ਜੇ. ਕੇ.) ਦੇ 5 ਸਰਗਰਮ ਅੱਤਵਾਦੀ ...
ਨਵੀਂ ਦਿੱਲੀ, 4 ਸਤੰਬਰ (ਏਜੰਸੀ)- ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀ.ਬੀ.ਐਸ.ਈ.) ਵਲੋਂ 10ਵੀਂ ਤੇ 12ਵੀਂ ਕਲਾਸ ਦੀਆਂ ਕੰਪਾਰਟਮੈਂਟ ਤੇ ਅੰਕਾਂ 'ਚ ਸੁਧਾਰ ਲਿਆਉਣ ਲਈ ਬਦਲਵੀਆਂ ਪ੍ਰੀਖਿਆਵਾਂ 22 ਤੋਂ 29 ਸਤੰਬਰ ਤੱਕ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ | ਸੀ.ਬੀ.ਐਸ.ਈ. ਦੇ ...
ਨਵੀਂ ਦਿੱਲੀ, 4 ਸਤੰਬਰ (ਏਜੰਸੀ)-ਦੇਸ਼ 'ਚ ਕੋਰੋਨਾ ਦੇ ਮਾਮਲਿਆਂ 'ਚ ਲਗਾਤਾਰ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ | ਬੀਤੇ 24 ਘੰਟਿਆਂ ਦੌਰਾਨ ਰਿਕਾਰਡ 87 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਅੰਕੜਾ 40,10,877 ਹੋ ਗਿਆ ਹੈ | ਇਸੇ ...
ਨਵੀਂ ਦਿੱਲੀ, 4 ਸਤੰਬਰ (ਜਗਤਾਰ ਸਿੰਘ)- ਇਤਿਹਾਸਕ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਇਕ ਹਫ਼ਤੇ ਲਈ ਚੱਲ ਰਹੀ ਦਸਮ ਗ੍ਰੰਥ ਦੀ ਕਥਾ ਦੇ ਵਿਰੋਧ 'ਚ ਦਿੱਲੀ ਦੇ ਸਿੱਖਾਂ ਵਲੋਂ ਸ਼ਾਂਤੀਪੂਰਵਕ ਰੋਸ ਪ੍ਰਦਰਸ਼ਨ ਕੀਤਾ ਗਿਆ | ਕਾਲੀਆਂ ਦਸਤਾਰਾਂ ਤੇ ਕਾਲੀਆਂ ਚੰੁਨੀਆਂ ਲੈ ਕੇ ...
ਫਿਨਵੈਸਟ ਧੋਖਾਧੜੀ ਮਾਮਲਾ
ਨਵੀਂ ਦਿੱਲੀ, 4 ਸਤੰਬਰ (ਏਜੰਸੀ)- ਰਾਧਾ ਸੁਆਮੀ ਸਤਿਸੰਗ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀਆਂ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ | ਦਿੱਲੀ ਪੁਲਿਸ ਦੇ ਆਰਥਿਕ ਅਪਰਾਧ ਵਿੰਗ (ਈ.ਸੀ.ਡਬਲਯੂ.) ਨੇ ਢਿੱਲੋਂ ਨੂੰ ਨੋਟਿਸ ਜਾਰੀ ...
ਮੁੰਬਈ, 4 ਸਤੰਬਰ (ਏਜੰਸੀਆਂ)-ਨਾਰਕੋਟਿਕਸ ਕ੍ਰਾਈਮ ਬਿਊਰੋ (ਐਨ.ਸੀ.ਬੀ.) ਦੀ ਟੀਮ ਨੇ ਅੱਜ ਰੀਆ ਚੱਕਰਵਰਤੀ ਦੇ ਭਰਾ ਸ਼ੋਵਿਕ ਚੱਕਰਵਰਤੀ ਅਤੇ ਸੈਮੂਅਲ ਮਿਰਾਂਡਾ ਨੂੰ ਦੇਰ ਸ਼ਾਮ ਗਿ੍ਫ਼ਤਾਰ ਕਰ ਲਿਆ | ਇਸ ਤੋਂ ਪਹਿਲਾਂ ਐਨ.ਸੀ.ਬੀ. ਨੇ ਅੱਜ ਸਵੇਰੇ ਕਾਰਵਾਈ ਕਰਦੇ ਹੋਏ ...
ਰਾਏਕੋਟ, (ਬਲਵਿੰਦਰ ਸਿੰਘ ਲਿੱਤਰ)-ਕੇਂਦਰ ਦੀ ਮੋਦੀ ਸਰਕਾਰ ਵਲੋਂ ਜੰਮੂ-ਕਸ਼ਮੀਰ 'ਚ ਪੰਜਾਬੀ ਨੂੰ ਭਾਸ਼ਾ ਬਿੱਲ 'ਚੋਂ ਬਾਹਰ ਰੱਖਣ ਦੀ ਨਿਖੇਧੀ ਕਰਦਿਆਂ ਜਥੇਦਾਰ ਰਣਜੀਤ ਸਿੰਘ ਤਲਵੰਡੀ ਸੀਨੀਅਰ ਆਗੂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਨੇ ਕਿਹਾ ਕਿ ਪੰਜਾਬ ਦੇ ...
ਸੁਲਤਾਨਪੁਰ ਲੋਧੀ, (ਥਿੰਦ, ਹੈਪੀ)-ਸਾਬਕਾ ਕੈਬਨਿਟ ਮੰਤਰੀ ਡਾ: ਉਪਿੰਦਰਜੀਤ ਕੌਰ ਨੇ ਕਿਹਾ ਕਿ ਸਰਕਾਰ ਨੇ ਇਸ ਕਦਮ ਨਾਲ ਜੰਮੂ ਕਸ਼ਮੀਰ ਵਿਚ ਰਹਿ ਰਹੇ ਲੱਖਾਂ ਪੰਜਾਬੀ ਬੋਲਦੇ ਲੋਕਾਂ ਦੇ ਮਨਾਂ ਨੂੰ ਵੱਡੀ ਠੇਸ ਲੱਗੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਜੰਮੂ ...
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਵਨ ਕੁਮਾਰ ਟੀਨੂੰ ਨੇੇ ਕਿਹਾ ਕਿ ਪੰਜਾਬੀ ਨੂੰ ਬਣਦਾ ਸਥਾਨ ਜ਼ਰੂਰ ਮਿਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਗੁਆਂਢੀ ਸੂਬਾ ਹੋਣ ਕਾਰਨ ਪੰਜਾਬੀਆਂ ਦੀ ਜੰਮੂ-ਕਸ਼ਮੀਰ ਦੇ ਲੋਕਾਂ ਨਾਲ ਸਾਂਝ ਦਿਲੀ ਸਾਂਝ ਰਹੀ ਹੈ ਤੇ ਅੱਜ ਵੀ ...
ਚੰਡੀਗੜ੍ਹ, (ਐਨ.ਐਸ. ਪਰਵਾਨਾ)-ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਜੰਮੂ ਕਸ਼ਮੀਰ ਬਿੱਲ 'ਚ ਪੰਜਾਬੀ ਨੂੰ ਨਜ਼ਰਅੰਦਾਜ਼ ਕਰਨ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਕੇਂਦਰ ਦੀ ਐਨ.ਡੀ.ਏ. ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਇਸ 'ਤੇ ਮੁੜ ...
ਸੰਗਰੂਰ, (ਸੁਖਵਿੰਦਰ ਸਿੰਘ ਫੁੱਲ)- ਡਾ. ਤੇਜਵੰਤ ਮਾਨ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਨੇ ਮੰਗ ਕੀਤੀ ਕਿ ਵਿੱਦਿਆ ਮੰਤਰੀ ਕੇਂਦਰ ਸਰਕਾਰ ਤੁਰੰਤ ਇਸ ਆਦੇਸ਼ ਨੂੰ ਵਾਪਸ ਲਵੇ | ਇਸ ਮੰਗ ਦਾ ਸਮਰਥਨ ਕਰਦਿਆਂ ਪਵਨ ਹਰਚੰਦਪੁਰੀ, ਜਗੀਰ ਸਿੰਘ ਜਗਤਾਰ, ਡਾ. ...
ਨਵੀਂ ਦਿੱਲੀ, (ਜਗਤਾਰ ਸਿੰਘ)-ਕੇਂਦਰ ਸਰਕਾਰ ਦੀ ਨਵੀਂ ਨੀਤੀ ਤਹਿਤ ਜੰਮੂ ਕਸ਼ਮੀਰ 'ਚ ਪੰਜਾਬੀ ਭਾਸ਼ਾ ਨੂੰ ਅਧਿਕਾਰਤ ਭਾਸ਼ਾ ਤੋਂ ਵੱਖ ਰੱਖਿਆ ਗਿਆ ਹੈ, ਜਿਸ ਦੇ ਬਾਰੇ ਨੋਟਿਸ ਲੈਂਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਪਰਮਜੀਤ ਸਿੰਘ ਸਰਨਾ ਨੇ ਗੰਭੀਰ ...
ਜਲੰਧਰ : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ ਨੇ ਕੇਂਦਰੀ ਕੈਬਨਿਟ ਵਲੋਂ ਜੰਮੂ ਕਸ਼ਮੀਰ ਦੀ ਸਰਕਾਰੀ ਭਾਸ਼ਾ ਦੀ ਸੂਚੀ 'ਚੋਂ ਪੰਜਾਬੀ ਬੋਲੀ ਨੂੰ ਬਾਹਰ ਕੱਢਣ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਮਾਂ ਬੋਲੀ ਪੰਜਾਬੀ 'ਤੇ ਵੱਡਾ ਹਮਲਾ ਕਰਾਰ ...
ਚੌਕ ਮਹਿਤਾ, (ਧਰਮਿੰਦਰ ਸਿੰਘ ਸਦਾਰੰਗ)-ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਭਾਸ਼ਾ ਬਿੱਲ 'ਚੋਂ ਪੰਜਾਬੀ ਨੂੰ ਬਾਹਰ ਰੱਖਣ ਪ੍ਰਤੀ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਇਸ ...
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕੇਂਦਰ ਸਰਕਾਰ ਵਲੋਂ ਜੰਮੂ ਕਸ਼ਮੀਰ ਦੀ ਸਰਕਾਰੀ ਭਾਸ਼ਾ ਸਬੰਧੀ ਲਿਆਂਦੇ ਜਾ ਰਹੇ ਬਿੱਲ 'ਚੋਂ ਪੰਜਾਬੀ ਭਾਸ਼ਾ ਨੂੰ ਬਾਹਰ ਰੱਖਣ ਦੀ ਆਲੋਚਨਾ ਕਰਦੇ ਹੋਏ ਇਸ ਨੂੰ ਭਾਜਪਾ ਦੀ ਘੱਟ ...
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਵੀ ਜੰਮੂ-ਕਸ਼ਮੀਰ ਦੇ ਸਰਕਾਰੀ ਭਾਸ਼ਾ ਬਿੱਲ 'ਚੋਂ ਪੰਜਾਬੀ ਭਾਸ਼ਾ ਨੂੰ ਮਨਫੀ ਕੀਤੇ ਜਾਣ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਅਕਾਲੀ ਦਲ ਇਸ ਮਸਲੇ ਨੂੰ ਕੇਂਦਰ ਸਰਕਾਰ ਕੋਲ ਉਠਾਏਗਾ ਤੇ ਪੰਜਾਬੀ ਨਾਲ ...
ਚੰਡੀਗੜ੍ਹ, (ਸੁਰਜੀਤ ਸਿੰਘ ਸੱਤੀ)- ਆਮ ਆਦਮੀ ਪਾਰਟੀ (ਆਪ) ਨੇ ਸਖ਼ਤ ਵਿਰੋਧ ਕਰਦੇ ਹੋਏ ਕੇਂਦਰ ਸਰਕਾਰ 'ਤੇ ਪੰਜਾਬੀ ਨਾਲ ਪੱਖਪਾਤੀ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ ਹੈ | 'ਆਪ' ਨੇ ਇਸ ਮੁੱਦੇ 'ਤੇ ਬਾਦਲ ਪਰਿਵਾਰ ਨੂੰ ਵੀ ਆੜੇ ਹੱਥੀਂ ਲਿਆ | ਪਾਰਟੀ ਦੇ ਪੰਜਾਬ ਮਾਮਲਿਆਂ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX