ਨਵਾਂਸ਼ਹਿਰ, 4 ਸਤੰਬਰ (ਗੁਰਬਖਸ਼ ਸਿੰਘ ਮਹੇ)-ਇਥੋਂ ਦੇ ਰੇਲਵੇ ਰੋਡ 'ਤੇ ਪਿਛਲੇ ਮਹੀਨੇ ਦੁਕਾਨ 'ਤੇ ਹੋਏ ਕਬਜ਼ੇ ਨੂੰ ਲੈ ਕੇ ਅਕਾਲੀ ਦਲ ਤੇ ਕਾਂਗਰਸੀ ਆਗੂਆਂ ਦਰਮਿਆਨ ਮਾਮਲਾ ਗਰਮਾਉਣਾ ਸ਼ੁਰੂ ਹੋ ਗਿਆ ਹੈ | ਇਸ ਮਾਮਲੇ ਨੂੰ ਲੈ ਕੇ ਅਕਾਲੀ ਆਗੂਆਂ ਵਿਧਾਇਕ ਡਾ: ਐੱਸ. ਕੇ. ਸੁੱਖੀ, ਜਥੇਦਾਰ ਜਰਨੈਲ ਸਿੰਘ ਵਾਹਦ, ਜਥੇਦਾਰ ਬੁੱਧ ਸਿੰਘ ਬਲਾਕੀਪੁਰ, ਸ਼ੰਕਰ ਦੱੁਗਲ, ਪਰਮ ਸਿੰਘ ਖ਼ਾਲਸਾ ਸਮੇਤ ਇਕੱਤਰ ਹੋਏ ਕੁਝ ਹੋਰ ਆਗੂਆਂ ਨੇ ਕਿਹਾ ਕਿ ਵਿਧਾਇਕ ਅੰਗਦ ਸਿੰਘ ਦੀ ਸ਼ਹਿ 'ਤੇ ਇਸ ਦੁਕਾਨ 'ਤੇ ਨਾਜਾਇਜ਼ ਕਬਜ਼ੇ ਤੋਂ ਇਲਾਵਾ ਨਹਿਰੂ ਗੇਟ ਨਜ਼ਦੀਕ ਸ਼ਰਾਬ ਦੇ ਠੇਕੇ ਵਾਲੀ ਦੁਕਾਨ ਜਿਸ 'ਤੇ ਕਰੀਬ 17 ਸਾਲ ਤੋਂ ਬਾਬੂ ਪ੍ਰੇਮ ਗਾਂਧੀ ਪਾਸ ਕਬਜ਼ਾ ਹੈ ਜਿਨ੍ਹਾਂ ਇਹ ਜਗ੍ਹਾ ਵਿਨੋਦ ਕੁਮਾਰ ਲਾਡੀ ਪਾਸੋਂ ਖ਼ਰੀਦੀ ਸੀ ਉਸ 'ਤੇ ਜਬਰਨ ਵਿਧਾਇਕ ਦਾ ਖ਼ਾਸਮਖ਼ਾਸ ਵਿਕਾਸ ਸੋਨੀ ਉਰਫ਼ ਕਾਕਾ ਆਪਣੇ ਨਾਂਅ ਦਾ ਬਿਜਲੀ ਵਾਲਾ ਮੀਟਰ ਅਪਲਾਈ ਕਰਦਾ ਹੈ | ਉਨ੍ਹਾਂ ਕਿਹਾ ਕਿ ਇਹ ਵਿਧਾਇਕ ਦਾ ਭੂ-ਮਾਫੀਆ ਹੈ ਜਦ ਕਿ ਦੂਜੇ ਪਾਸੇ ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਨਹਿਰੂ ਗੇਟ ਲਾਗੇ ਬਾਬੂ ਪ੍ਰੇਮ ਗਾਂਧੀ ਦੀਆਂ ਕਹੀਆਂ ਜਾ ਰਹੀਆਂ ਦੁਕਾਨਾਂ ਨਗਰ ਕੌਾਸਲ ਦੀ ਜਗ੍ਹਾ ਹੈ ਤੇ ਮੌਜੂਦਾ ਸਮੇਂ 'ਚ ਕਬਜ਼ੇ ਕਰਨ ਵਾਲੇ ਕਾਂਗਰਸ ਦੇ ਕੋਈ ਅਹੁਦੇਦਾਰ ਨਹੀਂ ਹਨ | ਉਨ੍ਹਾਂ ਕਿਹਾ ਕਿ ਜਰਨੈਲ ਸਿੰਘ ਵਾਹਦ 3 ਸਾਲਾਂ ਤੋਂ ਕਿਸਾਨਾਂ ਦੇ ਗੰਨੇ ਦਾ ਬਕਾਇਆ ਦੇਣ 'ਚ ਬੁਰੀ ਤਰ੍ਹਾਂ ਅਸਫਲ ਰਹੇ ਹਨ ਜੇਕਰ ਅਕਾਲੀ ਇਸ ਮਾਮਲੇ 'ਚ ਦਖ਼ਲ ਦੇ ਰਹੇ ਹਨ ਤਾਂ ਇਨ੍ਹਾਂ ਦਾ ਭੂ-ਮਾਫੀਏ 'ਚ ਹਿੱਸਾ ਸਾਬਤ ਹੁੰਦਾ ਹੈ | ਇਸ ਦੇ ਵਿਰੋਧ 'ਚ ਬਾਬੂ ਪ੍ਰੇਮ ਗਾਂਧੀ ਨੇ ਫੋਨ 'ਤੇ ਕਿਹਾ ਕਿ ਇਹ ਤਿੰਨ ਦੁਕਾਨਾਂ ਦੀ ਜਗ੍ਹਾ 1992 'ਚ ਨਗਰ ਕੌਾਸਲ ਸਥਾਨਕ ਅਦਾਲਤ ਪਾਸੋਂ ਕੇਸ ਹਾਰ ਚੱੁਕੀ ਹੈ ਉਸ ਸਮੇਂ ਦੇਵ ਦੱਤ ਲੜੋਈਆ ਦੇ ਪੱਖ 'ਚ ਡਿਗਰੀ ਹੋਈ ਜਿਸ ਨੇ ਤਰਸੇਮ ਆਰੇ ਵਾਲੇ ਨੂੰ ਜਗ੍ਹਾ ਵੇਚ ਦਿੱਤੀ | 10 ਸਾਲ ਬਾਅਦ ਉਸ ਨੇ ਵਿਨੋਦ ਕੁਮਾਰ ਬੱਗਾ ਉਰਫ਼ ਲਾਡੀ ਨੂੰ ਸਾਲ 2003 'ਚ ਇਹ ਜਗ੍ਹਾ ਵੇਚ ਦਿੱਤੀ ਤੇ ਉਸੇ ਸਾਲ ਉਨ੍ਹਾਂ ਨੇ ਇਹ ਤਿੰਨ ਦੁਕਾਨਾਂ ਖਰੀਦ ਲਈਆਂ ਜਿਨ੍ਹਾਂ ਦੀ ਅਦਾਇਗੀ ਪੂਰੀ ਕਰ ਕੇ ਪਾਵਰ ਆਫ਼ ਅਟਾਰਨੀ ਲੈ ਲਈ ਤੇ ਕਬਜ਼ਾ ਲੈ ਲਿਆ | ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਵਿਧਾਇਕ ਦੇ ਨੇੜਲੇ ਸਾਥੀ ਵਿਕਾਸ ਸੋਨੀ ਉਰਫ਼ ਕਾਕਾ ਨੇ ਇਨ੍ਹਾਂ ਦੁਕਾਨਾਂ 'ਚ ਬਿਜਲੀ ਦਾ ਆਰਜ਼ੀ ਮੀਟਰ ਲਗਾਉਣ ਲਈ ਅਪਲਾਈ ਕੀਤਾ ਜੋ ਅਰਜ਼ੀ ਖ਼ਾਰਜ ਹੋ ਗਈ, ਦੂਜੀ ਵਾਰ ਉਸ ਨੇ ਪੱਕਾ ਮੀਟਰ ਲਗਾਉਣ ਲਈ ਅਪਲਾਈ ਕੀਤਾ ਜਿਸ 'ਚ ਵਸੀਕਾ ਨੰਬਰ ਲਿਖਣ ਦੀ ਬਜਾਏ ਖ਼ਸਰਾ ਨੰਬਰ ਲਿਖ ਦਿੱਤਾ ਗਿਆ ਜਿਸ ਦੇ ਵਿਰੋਧ 'ਚ ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈਕੋਰਟ ਪਾਸੋਂ ਸਟੇਅ ਪ੍ਰਾਪਤ ਕੀਤਾ ਹੈ | ਉਨ੍ਹਾਂ ਚਿਤਾਵਨੀ ਦਿੱਤੀ ਕਿ ਇਹ ਨਗਰ ਕੌਾਸਲ ਦੀ ਜਗ੍ਹਾ ਸਾਬਤ ਕਰਨ ਪਰ ਨਾਜਾਇਜ਼ ਤੌਰ 'ਤੇ ਧੱਕੇ ਨਾਲ ਕਬਜ਼ੇ ਨਾ ਕਰਨ | ਵਿਧਾਇਕ ਡਾ: ਐੱਸ. ਕੇ. ਸੁੱਖੀ, ਜਥੇਦਾਰ ਜਰਨੈਲ ਸਿੰਘ ਵਾਹਦ, ਜਥੇਦਾਰ ਬੱੁਧ ਸਿੰਘ ਬਲਾਕੀਪੁਰ ਦੀ ਹਾਜ਼ਰੀ 'ਚ ਕੀਤੀ ਪ੍ਰੈੱਸ ਕਾਨਫ਼ਰੰਸ ਮੌਕੇ ਦਰਸ਼ਨ ਸਿੰਘ ਵਾਸੀ ਨਵਾਂਸ਼ਹਿਰ ਨੇ ਕਿਹਾ ਕਿ ਉਹ 82 ਸਾਲ ਦੀ ਉਮਰ 'ਚ ਇਨ੍ਹਾਂ ਦੀਆਂ ਧੱਕੇਸ਼ਾਹੀਆਂ ਦਾ ਮੁਕਾਬਲਾ ਨਹੀਂ ਕਰ ਸਕਦਾ | ਉਸ ਨੇ ਕਿਹਾ ਕਿ ਉਸ ਨੇ ਰੇਲਵੇ ਰੋਡ 'ਤੇ ਇਕ ਦੁਕਾਨ ਜੋ 10 ਸਾਲ ਪਹਿਲਾ ਆਪਣੇ ਛੋਟੇ ਲੜਕੇ ਦੇ ਨਾਂਅ 'ਤੇ ਰਜਿਸਟਰੀ ਕਰਵਾਈ ਸੀ ਜੋ ਕਿ ਕੋਰੋਨਾ ਪਾਜ਼ੀਟਿਵ ਆਉਣ ਕਰ ਕੇ ਸ਼ਾਹਕੋਟ ਹਸਪਤਾਲ 'ਚ ਦਾਖਲ ਸੀ | ਉਨ੍ਹਾਂ ਦੱਸਿਆ ਕਿ ਪਿਛਲੇ ਮਹੀਨੇ ਉਸ ਸਮੇਂ ਜਦੋਂ ਉਹ ਵੈਂਟੀਲੇਟਰ 'ਤੇ ਸੀ, ਉਕਤ ਭੂ-ਮਾਫੀਆ ਨੇ ਉਨ੍ਹਾਂ ਦੀ ਦੁਕਾਨ 'ਤੇ ਜਬਰਨ ਕਬਜ਼ਾ ਕਰ ਲਿਆ ਜਿਸ ਦੀ ਉਨ੍ਹਾਂ ਵੀਡੀਓ ਵੀ ਬਣਾਈ ਸੀ | ਉਨ੍ਹਾਂ ਕਿਹਾ ਕਿ ਜਦੋਂ ਵੱਡੇ ਲੜਕੇ ਨੇ ਉਸ ਨੂੰ ਉਸ ਦੀ ਦੁਕਾਨ 'ਤੇ ਕੀਤੇ ਕਬਜ਼ੇ ਬਾਰੇ ਦੱਸਿਆ ਤਾਂ ਉਸ ਦੀ ਸਦਮੇ 'ਚ ਇਲਾਜ ਅਧੀਨ ਮੌਤ ਹੋ ਗਈ | ਉਨ੍ਹਾਂ ਕਿਹਾ ਕਿ ਉਨ੍ਹਾਂ ਪਾਸ 10 ਸਾਲ ਪਹਿਲਾਂ ਦੀ ਰਜਿਸਟਰੀ ਹੈ ਪਰ ਜਿਨ੍ਹਾਂ ਲੋਕਾਂ ਨੇ 10 ਦਿਨ ਪਹਿਲਾ ਰਜਿਸਟਰੀ ਕਰਵਾਈ ਵਿਧਾਇਕ ਦੀ ਸ਼ਹਿ 'ਤੇ ਪ੍ਰਸ਼ਾਸਨ ਉਨ੍ਹਾਂ ਦੇ ਪੱਖ 'ਚ ਗਿਆ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ | ਡਿਪਟੀ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਵਲੋਂ ਮਾਮਲੇ ਦੀ ਜਾਂਚ ਦੇ ਪੁਲਿਸ ਨੂੰ ਹੁਕਮ ਜਾਰੀ ਕੀਤੇ ਗਏ ਹਨ | ਦੂਜੇ ਪਾਸੇ ਮਨਪ੍ਰੀਤ ਸਿੰਘ ਖਾਰਾ ਦਾ ਕਹਿਣਾ ਹੈ ਕਿ ਇਨ੍ਹਾਂ ਦਾ ਰਜਿਸਟਰੀ ਮੁਤਾਬਿਕ ਦੁਕਾਨ ਦੇ ਪਿੱਛੇ ਪਲਾਟ ਹੈ ਜਦ ਕਿ ਉਨ੍ਹਾਂ ਨੇ ਦੁਕਾਨ ਦੀ ਰਜਿਸਟਰੀ ਕਰਵਾਈ ਹੈ ਨਾ ਕਿ ਪਲਾਟ ਦੀ/ਕਬਜ਼ਾ ਕਰਨ ਦੇ ਦੋਸ਼ਾਂ ਨੂੰ ਉਨ੍ਹਾਂ ਮੱੁਢ ਤੋਂ ਨਕਾਰਿਆ ਹੈ |
ਨਵਾਂਸ਼ਹਿਰ, 4 ਸਤੰਬਰ (ਗੁਰਬਖਸ਼ ਸਿੰਘ ਮਹੇ)-ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ: ਸ਼ੇਨਾ ਅਗਰਵਾਲ ਵਲੋਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਪੋਲਿੰਗ ਸਟੇਸ਼ਨ ਦੀ ਰੈਸ਼ਨੇਲਾਈਜ਼ੇਸ਼ਨ ਸਬੰਧੀ ਮਾਨਤਾ ਪ੍ਰਾਪਤ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ...
ਬੰਗਾ, 4 ਸਤੰਬਰ (ਨੂਰਪੁਰ)-ਬੰਗਾ ਵਿਖੇ ਬਾਬਾ ਗੁਲਾਮੇ ਸ਼ਾਹ ਦੇ ਦਰਬਾਰ 'ਤੇ ਹਰ ਸਾਲ ਕਰਵਾਇਆ ਜਾਣ ਵਾਲਾ ਜੋੜ ਮੇਲਾ ਜੋ 11, 12, 13 ਸਤੰਬਰ ਨੂੰ ਹੋਣਾ ਸੀ ਜੋ ਕੋਰੋਨਾ ਕਰ ਕੇ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੁਲਤਵੀ ਕਰ ਦਿੱਤਾ ਗਿਆ | ਇਹ ਜਾਣਕਾਰੀ ਮੁੱਖ ਸੇਵਾਦਾਰ ਬੀਬੀ ...
ਰਾਹੋਂ, 4 ਸਤੰਬਰ (ਬਲਬੀਰ ਸਿੰਘ ਰੂਬੀ)-ਸਥਾਨਕ ਸ਼ਹਿਰ 'ਚ ਇਕ ਔਰਤ ਵਲੋਂ ਦੋ ਹਜ਼ਾਰ ਦੇ ਨਕਲੀ ਨੋਟ ਦੇ ਕੇ ਦੁਕਾਨਦਾਰਾਂ ਨਾਲ ਠੱਗੀ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਜਾਣਕਾਰੀ ਅਨੁਸਾਰ 50 ਤੋਂ 55 ਸਾਲ ਦੀ ਇਕ ਔਰਤ ਚਿੱਟੇ ਰੰਗ ਦੀ ਸਵਿਫ਼ਟ ਕਾਰ ਜਿਸ ਨੂੰ ਇਕ ਨੌਜਵਾਨ ...
ਭੱਦੀ, 4 ਸਤੰਬਰ (ਨਰੇਸ਼ ਧੌਲ)-ਉੱਘੇ ਖੇਡ ਪ੍ਰਮੋਟਰ ਤੇ ਸਮਾਜ ਸੇਵੀ ਸ: ਸੁਰਜੀਤ ਸਿੰਘ ਯੂ. ਕੇ. ਪਿੰਡ ਖੰਡੂਪੁਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਪਿਤਾ ਦੇਵਰਾਜ ਸਿੰਘ ਸਾਬਕਾ ਸਰਪੰਚ ਮੌਜੂਦਾ ਪ੍ਰਧਾਨ ...
ਨਵਾਂਸ਼ਹਿਰ, 4 ਸਤੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਹਰ ਰੋਜ਼ ਆ ਰਹੇ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਲੜੀ ਤਹਿਤ ਅੱਜ ਫਿਰ 12 ਲੋਕਾਂ ਦੀ ਕੋਰੋਨਾ ਵਾਇਰਸ ਸਬੰਧੀ ਰਿਪੋਰਟ ਪਾਜ਼ੀਟਿਵ ਆਈ ਹੈ | ਇਸ ਸਬੰਧੀ ਸਿਵਲ ਸਰਜਨ ਡਾ: ਰਾਜਿੰਦਰ ...
ਬੰਗਾ, 4 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਣ ਲਈ ਇਕ ਪਾਸੇ ਪੁਲਿਸ ਪ੍ਰਸ਼ਾਸ਼ਨ ਵਲੋਂ ਗੱਡੀਆਂ 'ਚ ਤਿੰਨ ਸਵਾਰੀਆਂ ਤੋਂ ਵੱਧ ਦੇ ਚਲਾਨ ਕੱਟੇ ਜਾ ਰਹੇ ਹਨ ਤੇ ਪੰਜ ਵਿਅਕਤੀਆਂ ਤੋਂ ਵੱਧ ਇਕੱਠ ਕਰਨ 'ਤੇ ਪਰਚੇ ਦਰਜ ਕੀਤੇ ਜਾ ਰਹੇ ਹਨ | ...
ਬੰਗਾ, 4 ਸਤੰਬਰ (ਜਸਬੀਰ ਸਿੰਘ ਨੂਰਪੁਰ)-ਬੰਗਾ ਵਿਖੇ ਐਸ. ਡੀ. ਐਮ. ਵਿਰਾਜ ਤਿੜਕੇ ਤੇ ਪ੍ਰਸ਼ਾਸ਼ਨ ਦੀ ਹਾਜ਼ਰੀ 'ਚ ਫਗਵਾੜਾ ਤੋਂ ਰੋਪੜ ਤੱਕ ਬਣ ਰਹੇ ਨੈਸ਼ਨਲ ਹਾਈਵੇਅ 344 ਏ ਦੇ ਬੰਗਾ 'ਚ 300 ਮੀਟਰ ਫਲਾਈ ਓਵਰ ਦੇ ਰੁਕੇ ਕੰਮ ਦੀ ਸ਼ੁਰੂਆਤ ਲਈ ਰੁਕਾਵਟ ਬਣੀਆਂ 15 ਦੁਕਾਨਾਂ 'ਤੇ ...
ਨਵਾਂਸ਼ਹਿਰ, 4 ਸਤੰਬਰ (ਗੁਰਬਖਸ਼ ਸਿੰਘ ਮਹੇ)-ਜ਼ਿਲ੍ਹਾ ਪ੍ਰਸ਼ਾਸਨ ਨਾਲ ਹੋਏ ਸਮਝੌਤੇ ਦੀ ਉਲੰਘਣਾ ਕਰ ਕੇ ਐੱਸ. ਸੀ. ਵਿਦਿਆਰਥੀਆਂ ਕੋਲੋਂ ਮਨਮਰਜ਼ੀ ਨਾਲ ਫੀਸਾਂ ਤੇ ਫ਼ੰਡ ਵਸੂਲਣ ਦੇ ਵਿਰੋਧ 'ਚ ਪੀ. ਐੱਸ. ਯੂ. ਡੀ. ਸੀ. ਦਫ਼ਤਰ ਮੂਹਰੇ ਅਰਥੀ ਫ਼ੂਕ ਮੁਜ਼ਾਹਰਾ ਕੀਤਾ ਗਿਆ | ...
ਜਾਡਲਾ, 4 ਸਤੰਬਰ (ਬੱਲੀ)-ਲਾਗਲੇ ਪਿੰਡ ਦੌਲਤਪੁਰ ਦੇ ਯੋਧੇ ਹੀਰੋ ਆਫ਼ ਕੋਹੀਮਾਂ ਅਸ਼ੋਕ ਚੱਕਰ ਵਿਜੇਤਾ ਸ਼ਹੀਦ ਕੈਪਟਨ ਮਹਿਤਾ ਸਿੰਘ ਦੇ ਪੋਤਰੇ ਕਮਲਜੀਤ ਸਿੰਘ ਯੂ. ਐੱਸ. ਏ. ਤੇ ਪਰਿਵਾਰ ਵਲੋਂ ਇਕ ਲੱਖ ਇਕ ਹਜ਼ਾਰ ਰੁਪਏ ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਨੂੰ ਭੇਜ ...
ਸੰਧਵਾਂ, 4 ਸਤੰਬਰ (ਪ੍ਰੇਮੀ ਸੰਧਵਾਂ)-ਪਿੰਡ ਝੰਡੇਰ ਖੁਰਦ ਦੀ ਵਸਨੀਕ ਬੀਬੀ ਬਲਵੀਰ ਕੌਰ (50) ਪਤਨੀ ਭਾਗ ਰਾਮ ਬੀਤੇ ਦਿਨੀਂ ਆਪਣੇ ਲੜਕੇ ਨਾਲ ਮੋਟਰਸਾਈਕਲ 'ਤੇ ਨਾਭ ਕੰਵਲ ਰਾਜਾ ਸਾਹਿਬ ਮਜਾਰਾ ਨੌ ਆਬਾਦ ਵਿਖੇ ਮੱਥਾ ਟੇਕਣ ਜਾ ਰਹੀ ਸੀ, ਜਦੋਂ ਉਹ ਬੰਗਾ ਪਹੁੰਚੇ ਤਾਂ ...
ਨਵਾਂਸ਼ਹਿਰ, 4 ਸਤੰਬਰ (ਗੁਰਬਖਸ਼ ਸਿੰਘ ਮਹੇ)-ਅਜੋਕੇ ਸਮੇਂ ਦੌਰਾਨ ਪੂਰਾ ਵਿਸ਼ਵ ਕੋਵਿਡ ਮਹਾਂਮਾਰੀ ਦੀ ਲਪੇਟ 'ਚ ਹੈ ਤੇ ਸਾਰੇ ਹੀ ਸਿੱਖਿਆ ਸੰਸਥਾਨ 24 ਮਾਰਚ ਤੋਂ ਬੰਦ ਹਨ, ਪਰ ਫਿਰ ਵੀ ਅਧਿਆਪਕ ਆਪਣੇ ਅਧਿਆਪਨ ਨੂੰ ਨਿਰੰਤਰ ਜਾਰੀ ਰੱਖਣ ਲਈ ਕਾਰਜਸ਼ੀਲ ਹਨ, ਜਿਸ ਦੀ ...
ਬਲਾਚੌਰ, 4 ਸਤੰਬਰ (ਸ਼ਾਮ ਸੁੰਦਰ ਮੀਲੂ)-ਸ੍ਰੀ ਸਤਿਗੁਰੂ ਭੂਰੀਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸ ਸੰਪਰਦਾਇ) ਦੇ ਧਾਮ ਝਾਂਡੀਆਂ ਕਲਾਂ ਵਿਖੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਸ੍ਰੀ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੇ ...
ਕਾਠਗੜ੍ਹ, 4 ਸਤੰਬਰ (ਬਲਦੇਵ ਸਿੰਘ ਪਨੇਸਰ)-ਪਿੰਡ ਚਾਹਲਾਂ ਦੀ ਸਰਪੰਚ ਊਸ਼ਾ ਰਾਣੀ ਪਤਨੀ ਰਾਮ ਜੀ ਦਾਸ ਦੇ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੱੁਜਾ ਜਦੋਂ ਉਨ੍ਹਾਂ ਦਾ ਨੌਜਵਾਨ ਪੱੁਤਰ ਵਰਿੰਦਰ ਕੁਮਾਰ ਉਰਫ਼ ਬੱਬੂ (33) ਦੀ ਦਿਲ ਦੀ ਧੜਕਣ ਰੁਕਣ ਨਾਲ ਮੌਤ ਹੋ ਗਈ | ਵਰਿੰਦਰ ...
ਪੋਜੇਵਾਲ ਸਰਾਂ, 4 ਸਤੰਬਰ (ਨਵਾਂਗਰਾਈਾ)-ਸ: ਮਹਿੰਦਰ ਸਿੰਘ ਭਾਟੀਆ ਟਰੱਸਟੀ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਦੇ ਵੱਡੇ ਭਰਾ ਤੇ ਬਲਵੀਰ ਸਿੰਘ ਭਾਟੀਆ, ਰਘਵੀਰ ਸਿੰਘ ਭਾਟੀਆ ਤੇ ਰਣਵੀਰ ਸਿੰਘ ਭਾਟੀਆ ਆਸਰੋਂ ਦੇ ਪਿਤਾ ਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX