ਝਬਾਲ, 4 ਸਤੰਬਰ (ਸੁਖਦੇਵ ਸਿੰਘ)-ਬੀਤੇ ਦਿਨੀਂ ਪਿੰਡ ਗੰਡੀਵਿੰਡ ਵਿਖੇ ਬੱਚੀ ਨਵਰੀਤ ਕੌਰ ਦੇ ਕਾਤਲਾਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਵੱਖ-ਵੱਖ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਲੋਂ ਥਾਣਾ ਝਬਾਲ ਦੇ ਬਾਹਰ ਪ੍ਰਸ਼ਾਸਨ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਜਸਪਾਲ ਸਿੰਘ ਝਬਾਲ, ਜਮਹੂਰੀ ਕਿਸਾਨ ਸਭਾ ਦੇ ਆਗੂ ਜਸਬੀਰ ਸਿੰਘ ਗੰਡੀਵਿੰਡ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਨਿਰੰਜਨ ਸਿੰਘ ਚਾਹਲ, ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਬਲਕਾਰ ਸਿੰਘ ਗੰਡੀਵਿੰਡ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਜਰਨੈਲ ਸਿੰਘ ਰਸੂਲਪੁਰ ਨੇ ਪੁਲਿਸ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਪਿੰਡ ਗੰਡੀਵਿੰਡ ਵਿਖੇ ਇਕ ਸੱਤ ਸਾਲ ਦੀ ਲੜਕੀ ਨਾਲ ਕੁੱਝ ਵਿਅਕਤੀਆਂ ਵਲੋਂ ਜਬਰ ਜਨਾਹ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ, ਪਰ ਪੁਲਿਸ ਪ੍ਰਸ਼ਾਸਨ ਵਲੋਂ ਧਾਰਾ 302 ਦਾ ਪਰਚਾ ਦਰਜ ਕਰਨ ਤੋਂ ਬਾਅਦ ਵੀ ਦੋਸ਼ੀਆਂ ਨੂੰ ਗਿ੍ਫ਼ਤਾਰ ਨਹੀਂ ਕੀਤਾ ਜਾ ਰਿਹਾ ਹੈ | ਪੁਲਿਸ ਪ੍ਰਸ਼ਾਸਨ ਵਲੋਂ ਦੋਸ਼ੀਆਂ ਦੀ ਗਿ੍ਫ਼ਤਾਰੀ ਨੂੰ ਲੈ ਕੇ ਟਾਲ ਮਟੌਲ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਪ੍ਰਸ਼ਾਸਨ ਨੇ ਦੋਸ਼ੀਆਂ ਨੂੰ ਗਿ੍ਫ਼ਤਾਰ ਨਾ ਕੀਤਾ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਭਗਵੰਤ ਸਿੰਘ ਗੰਡੀਵਿੰਡ, ਉਕਤ ਕਿਸਾਨ ਵੈੱਲਫੇਅਰ ਸੁਸਾਇਟੀ ਦੇ ਸੂਬਾ ਪ੍ਰਧਾਨ ਹਰਭੇਜ ਸਿੰਘ ਸ਼ੇਖੋਂ, ਤਰਸੇਮ ਸਿੰਘ, ਨਿਹੰਗ ਸਿੰਘ, ਬੀਬੀ ਦਲਬੀਰ ਕੌਰ, ਸਰਬਜੀਤ ਕੌਰ ਕੋਟ, ਬਲਜੀਤ ਸਿੰਘ ਸਰਾਂ, ਅੰਗਰੇਜ ਸਿੰਘ ਗੰਡੀਵਿੰਡ, ਹਰਦੀਪ ਸਿੰਘ ਰਸੂਲਪੁਰ, ਜਗਬੀਰ ਸਿੰਘ ਬੱਬੂ ਗੰਡੀਵਿੰਡ, ਹਰਪਾਲ ਸਿੰਘ ਬੁੱਟਰ, ਲੱਖਾ ਸਿੰਘ ਢੰਡ, ਫ਼ਤਹਿ ਸਿੰਘ, ਮਲਕੀਅਤ ਸਿੰਘ ਲਹੀਆਂ, ਗੁਰਵਿੰਦਰ ਸਿੰਘ ਦੋਦੇ, ਸਵਿੰਦਰ ਸਿੰਘ ਦੋਦੇ, ਅੰਗਰੇਜ ਸਿੰਘ ਗੰਡੀਵਿੰਡ ਆਦਿ ਹਾਜ਼ਰ ਸਨ |
ਤਰਨ ਤਾਰਨ, 4 ਸਤੰਬਰ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਇਕ ਦਿਓਰ ਵਲੋਂ ਆਪਣੀ ਭਾਬੀ ਦੇ ਸਿਰ 'ਤੇ ਬੇਸਬਾਲ ਨਾਲ ਹਮਲਾ ਕਰਕੇ ਉਸ ਨੂੰ ਗੰਭੀਰ ਰੂਪ ਵਿਚ ਜ਼ਖਮੀ ਕਰਨ ਦੇ ਦੋਸ਼ ਹੇਠ ਦਿਓਰ ਤੇ ਦਰਾਣੀ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ...
ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਸਦਰ ਪੱਟੀ ਦੀ ਪੁਲਿਸ ਨੇ ਦਾਜ ਦੀ ਖਾਤਰ ਨੂੰ ਹ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਹੇਠ 2 ਔਰਤਾਂ ਸਮੇਤ ਚਾਰ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਐੱਸ.ਪੀ.(ਡੀ.) ਜਗਜੀਤ ਸਿੰਘ ਵਾਲੀਆ ...
ਪੱਟੀ, 4 ਸਤੰਬਰ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)-ਦੀ ਰੈਵਨਿਊ ਯੂਨੀਅਨ ਦੇ ਤਹਿਸੀਲ ਪ੍ਰਧਾਨ ਅੰਮਿ੍ਤਪਾਲ ਸਿੰਘ ਸੰਧੂ ਨੇ ਆਪਣੇ ਸਾਥੀ ਪਟਵਾਰੀਆਂ ਸਮੇਤ ਐੱਸ.ਡੀ.ਐੱਮ. ਪੱਟੀ ਰਜੇਸ ਸ਼ਰਮਾ ਨੂੰ ਸਨਮਾਨਿਤ ਕਰਦਿਆਂ ਹੋਇਆ ਯਾਦਗਰੀ ਤਸਵੀਰ ਭੇਟ ਕੀਤੀ | ਇਸ ਮੌਕੇ ...
ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)-ਪੰਜਾਬ ਖੇਤ ਮਜਦੂਰ ਸਭਾ ਵਲੋਂ ਕਿਸਾਨ ਵਿਰੋਧੀ ਤਿੰਨੇ ਆਰਡੀਨੈਂਸ ਤੇ ਮਜ਼ਦੂਰ ਵਿਰੋਧੀ ਕਾਨੂੰਨ ਫਾਂਸੀ ਹਮਲਿਆਂ ਵਿਰੋਧੀ ਜਥੇਬੰਦੀ ਵਲੋਂ ਲੋਕਾਂ ਦੇ ਸੰਵਿਧਾਨਿਕ ਹੱਕ ਆਵਾਜ਼ ਦੇ ਬੋਲਣ ਲਈ ਮੂਲ ਆਧਾਰਿਤ ਦਿੱਤੀ ਆਜ਼ਾਦੀ ਤੇ ...
ਝਬਾਲ, 4 ਸਤੰਬਰ (ਸੁਖਦੇਵ ਸਿੰਘ)- ਝਬਾਲ ਦੇ ਨਜ਼ਦੀਕੀ ਪਿੰਡ ਹੀਰਾਪੁਰ ਦੇ ਬਾਹਰ ਬਹਿਕ 'ਤੇ ਰਹਿੰਦੇ ਗੁਰਪਾਲ ਸਿੰਘ ਦੇ ਘਰ ਦੇ ਬਾਹਰ ਰਾਤ ਸਮੇਂ ਅਣਪਛਾਤੇ ਵਿਅਕਤੀ ਗੋਲੀਆਂ ਚਲਾ ਕੇ ਫ਼ਰਾਰ ਹੋ ਗਏ | ਘਰ ਦੇ ਗੇਟ 'ਤੇ ਲੱਗੀਆਂ ਗੋਲੀਆਂ ਦਿਖਾਉਂਦੇ ਹੋਏ ਗੁਰਪਾਲ ਸਿੰਘ ...
ਪੱਟੀ, 4 ਸਤੰਬਰ (ਕੁਲਵਿੰਦਰ ਪਾਲ ਸਿੰਘ ਬੋਨੀ ਕਾਲੇਕੇ, ਅਵਤਾਰ ਸਿੰਘ ਖਹਿਰਾ)-ਟੈਕਨੀਕਲ ਸਰਵਿਸ ਯੂਨੀਅਨ ਸਰਕਲ ਤਰਨ ਤਾਰਨ ਦੇ ਪ੍ਰਧਾਨ ਦੀਪਕ ਕੁਮਾਰ ਅਮਰਕੋਟ ਦੀ ਨਿਗਰਾਨ ਇੰਜ਼ੀਨੀਅਰ ਹਲਕਾ ਤਰਨ ਤਾਰਨ ਵਲੋਂ ਅਮਰਕੋਟ ਤੋਂ ਸਰਾਏ ਅਮਾਨਤ ਖਾਂ ਸਬ ਡਵੀਜ਼ਨ ਦੀ ...
ਤਰਨ ਤਾਰਨ, 4 ਸਤੰਬਰ (ਪਰਮਜੀਤ ਜੋਸ਼ੀ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਵਾਲੀ ਇਕ ਔਰਤ ਨੂੰ ਗਿ੍ਫ਼ਤਾਰ ਕਰਕੇ ਉਸ ਪਾਸੋਂ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ | ਐੱਸ.ਪੀ.(ਡੀ.) ਜਗਜੀਤ ਸਿੰਘ ਵਾਲੀਆ ਨੇ ਦੱਸਿਆ ਕਿ ...
ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)-ਜ਼ਿਲ੍ਹਾ ਤਰਨ ਤਾਰਨ 'ਚ ਕੋਰੋਨਾ ਵਾਇਰਸ ਤੋਂ ਪੀੜਤ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ 11 ਹੋਰ ਵਿਅਕਤੀ ਕੋਰੋਨਾ ਪਾਜ਼ੀਟਿਵ ਪਾਏ ਗਏ | ਇਸ ਤੋਂ ਇਲਾਵਾ ਹੁਣ ਤੱਕ 36 ਵਿਅਕਤੀਆਂ ਦੀ ਕੋਰੋਨਾ ਨਾਲ ਜ਼ਿਲ੍ਹਾ ਤਰਨ ਤਾਰਨ ਵਿਚ ਮੌਤ ਹੋ ...
ਖਾਲੜਾ, 4 ਸਤੰਬਰ (ਜੱਜਪਾਲ ਸਿੰਘ)-ਕਾਂਗਰਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਚੁੱਕਾ ਹੈ ਤੇ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ, ਹੋ ਸਕਦਾ ਹੈ ਕਿ ਕਾਂਗਰਸੀ ਉਮੀਦਵਾਰ ਆਪਣੀਆਂ ਜ਼ਮਾਨਤਾਂ ਵੀ ਨਾ ਬਚਾ ਸਕਣ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਸੰਸਦੀ ਸਕੱਤਰ ...
ਅਮਰਕੋਟ, 4 ਸਤੰਬਰ (ਗੁਰਚਰਨ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਫਿਰੋਜ਼ਪੁਰ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਸਦਕਾ ਪੰਜਾਬ ਦੀਆ ਬਹੁਤ ਸਾਰੀਆਂ ਸੜਕਾਂ ਦੇ ਨਾਲ-ਨਾਲ ਸਰਹੱਦੀ ਖੇਤਰ ਦੇ ਫ਼ਿਰੋਜਪੁਰ, ਤਰਨ ਤਾਰਨ ਨਾਲ ਸਬੰਧਤ ...
ਫਤਿਆਬਾਦ, 4 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਪਿੰਡ ਝੰਡੇਰ ਮਹਾਂਪੁਰਖਾਂ ਦੇ ਮਰਹੂਮ ਸਰਪੰਚ ਬਲਵਿੰਦਰ ਸਿੰਘ ਬਿੰਦਾ ਝੰਡੇਰ ਦੇ ਬੇਟੇ ਬਲਕਾਰ ਸਿੰਘ ਜੋ ਦੁਬਈ ਵਿਖੇ ਟਰਾਲਾ ਚਲਾਉਂਦਾ ਸੀ, ਦੀ ਸੜਕ ਹਾਦਸਾ ਹੋਣ ਨਾਲ ਮੌਤ ਹੋ ਜਾਣ ਤੋਂ ਬਾਅਦ ਅੱਜ ਉਸ ਦੀ ਮਿ੍ਤਕ ਦੇਹ ...
ਖਡੂਰ ਸਾਹਿਬ, 4 ਸਤੰਬਰ (ਰਸ਼ਪਾਲ ਸਿੰਘ ਕੁਲਾਰ)- ਪੰਜਾਬ ਦੀ ਕੈਪਟਨ ਸਰਕਾਰ ਵਲੋਂ ਸਾਢੇ ਤਿੰਨ ਸਾਲ ਬੀਤ ਜਾਣ 'ਤੇ ਵੀ ਵਿਧਾਨ ਸਭਾ ਦੀ ਚੋਣ ਸਮੇਂ ਜਨਤਾ ਨਾਲ ਕੀਤੇ ਵਾਅਦੇ ਜਿਉਂ ਦੇ ਤਿਉਂ ਹਨ | ਜਦੋਂ ਸਰਕਾਰ ਬਣਾਉਣ ਸਮੇਂ ਕਾਂਗਰਸ ਨੇ ਲੋਕਾਂ ਨੂੰ ਵੱਡੇ-ਵੱਡੇ ਸਬਜ਼ਬਾਗ ...
ਅਮਰਕੋਟ, 4 ਸਤੰਬਰ (ਗੁਰਚਰਨ ਸਿੰਘ ਭੱਟੀ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਫਿਰੋਜ਼ਪੁਰ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਸਦਕਾ ਪੰਜਾਬ ਦੀਆ ਬਹੁਤ ਸਾਰੀਆਂ ਸੜਕਾਂ ਦੇ ਨਾਲ-ਨਾਲ ਸਰਹੱਦੀ ਖੇਤਰ ਦੇ ਫ਼ਿਰੋਜਪੁਰ, ਤਰਨ ਤਾਰਨ ਨਾਲ ਸਬੰਧਤ ...
ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)-ਅਧਿਆਪਕ ਹਮੇਸ਼ਾਂ ਹੀ ਸਮਾਜ ਦੇ ਲਈ ਪ੍ਰੇਰਨਾਸ੍ਰੋਤ ਰਿਹਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਤਨਾਮ ਸਿੰਘ ਬਾਠ ਨੇ ਕਿਹਾ ਕਿ ਅੱਜ ਅਧਿਆਪਕ ਆਪਣੀ ਮਿਹਨਤ, ਲਗਨ, ਕਾਬਲੀਅਤ ਤੇ ...
ਤਰਨ ਤਾਰਨ, 4 ਸਤੰਬਰ (ਪਰਮਜੀਤ ਜੋਸ਼ੀ)-ਬਰਸ਼ਾਤੀ ਮੌਸਮ 'ਚ ਕੰਨਾਂ ਵਿਚ ਪਸੀਨੇ ਕਾਰਨ ਤੇ ਸਲ੍ਹਾਬੇ ਕਾਰਨ ਫ਼ੰਗਲ ਇਨਫ਼ੈਕਸ਼ਨ ਜਿਸ ਨੂੰ (ਅੋਟੋਮਾਈਕੋਸਿਸ) ਕਹਿੰਦੇ ਹਨ, ਦੀ ਇਨਫ਼ੈਕਸ਼ਨ ਬਹੁਤ ਜ਼ਿਆਦਾ ਹੁੰਦੀ ਹੈ | ਇਸ ਇਨਫ਼ੈਕਸ਼ਨ ਵਿਚ ਮਰੀਜ਼ਾਂ ਨੂੰ ਕੰਨ 'ਚ ਤੇਜ਼ ...
ਫਤਿਆਬਾਦ, 4 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਪੰਜਾਬ ਨੈਸ਼ਨਲ ਬੈਂਕ ਫਤਿਆਬਾਦ ਦੇ ਮੈਨੇਜਰ ਹਰਬੰਸ ਲਾਲ ਚੌਹਾਨ ਨੇ ਬੈਂਕ ਆਫ਼ਸਰ ਅਮਰਦੀਪ ਸਿੰਘ, ਮਨਿੰਦਰ ਸਿੰਘ ਤੇ ਸੁਖਰਾਜ ਸਿੰਘ ਸਮੇਤ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਦੱਸਿਆ ਕਿ ਹਰ ਮਹੀਨੇ ਦੇ ਸ਼ੂਰੁਆਤੀ ...
ਫਤਿਆਬਾਦ, ਗੋਇੰਦਵਾਲ ਸਾਹਿਬ, 4 ਸਤੰਬਰ (ਹਰਵਿੰਦਰ ਸਿੰਘ ਧੂੰਦਾ/ਸਕੱਤਰ ਸਿੰਘ ਅਟਵਾਲ)-ਪਿੰਡ ਭੈਲ ਦੇ ਬਾਪੂ ਮੇਹਰ ਸਿੰਘ ਭੈਲ ਦੀ ਮੌਤ ਦਾ ਅਫ਼ਸੋਸ ਪ੍ਰਗਟ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਮੈਡਮ ਰੁਪਿੰਦਰ ਕੌਰ ਬ੍ਰਹਮਪੁਰਾ ...
ਫਤਿਆਬਾਦਸ, 4 ਸਤੰਬਰ (ਹਰਵਿੰਦਰ ਸਿੰਘ ਧੂੰਦਾ)-ਵਿਸ਼ਵ ਭਰ ਵਿਚ ਫੈਲ ਰਹੀ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਕੈਪਟਨ ਸਰਕਾਰ ਵਲੋਂ ਸ਼ੁਰੂ ਕੀਤੇ ਮਿਸ਼ਨ ਫ਼ਤਹਿ ਨੂੰ ਸਫ਼ਲ ਬਣਾਉਣ ਲਈ ਯਤਨਸ਼ੀਲ ਸਾਬਕਾ ਫੌਜੀ ਜਿਨ੍ਹਾਂ ਨੂੰ ਸਰਕਾਰ ਵਲੋਂ ਖੁਸ਼ਹਾਲੀ ਦੇ ਰਾਖੇ ਦਾ ...
ਅਮਰਕੋਟ, 4 ਸਤੰਬਰ (ਗੁਰਚਰਨ ਸਿੰਘ ਭੱਟੀ)-ਵਾਤਾਵਰਨ ਸੇਵਾ ਮਿਸ਼ਨ ਦੇ ਚੇਅਰਮੈਨ ਹਰਦਿਆਲ ਸਿੰਘ ਘਰਿਆਲਾ ਸਾਬਕਾ ਡਾਇਰੈਕਟਰ ਬਾਗਬਾਨੀ ਵਿਭਾਗ, ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਹਲਕਾ ਖੇਮਕਰਨ ਦੇ ਪ੍ਰਧਾਨ ਗੁਰਚਰਨ ਸਿੰਘ ਭੱਟੀ ਵਲੋਂ ਕੀਤੇ ਗਏ ਸਾਂਝੇ ...
ਪੱਟੀ, 4 ਸਤੰਬਰ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)- ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਪਨਗੋਟਾ ਵਿਖੇ ਸ਼ਹੀਦ ਜਗਜੀਤ ਸਿੰਘ ਵੈਲਫੇਅਰ ਐਸੋਸੀਏਸ਼ਨ ਪਨਗੋਟਾ ਜੋ ਕਿ ਸਮੇਂ-ਸਮੇਂ ਸਿਰ ਲੋੜਵੰਦਾਂ ਦੀ ਮਦਦ ਕਰਦੀ ਆ ਰਹੀ ਹੈ | ਜਿਸ ਨੇ ਪਿੰਡ ਦੇ ਹੀ ਇੱਕ ਵਿਅਕਤੀ ...
ਤਰਨ ਤਾਰਨ, 4 ਸਤੰਬਰ (ਵਿਕਾਸ ਮਰਵਾਹਾ)-ਰੇਲਵੇ ਸਟੇਸ਼ਨ ਤਰਨ ਤਾਰਨ ਵਿਖੇ ਇਕ ਬੱਚਾ ਲਵਾਰਿਸ ਹਾਲਾਤ ਵਿਚ ਮਿਲਿਆ ਜਿਸਦੀ ਸੂਚਨਾ ਬਾਲ ਹੈਲਪ ਲਾਈਨ 1098 ਤਰਨ ਤਾਰਨ ਨੂੰ ਮਿਲੀ | ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਟੀਮ ਵਲੋਂ ਤੇ ਰਾਜੇਸ਼ ਕੁਮਾਰ ਬਾਲ ਸੁਰੱਖਿਆ ਅਫ਼ਸਰ ...
ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)-ਕਿਸਾਨ, ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਜ਼ਿਲ੍ਹਾ ਕਮੇਟੀ ਤਰਨ ਤਾਰਨ ਦੀ ਮੀਟਿੰਗ ਗੁਰਦੁਆਰਾ ਬਾਬਾ ਕਾਹਨ ਸਿੰਘ ਪਿੰਡ ਪਿੱਦੀ ਵਿਖੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਦੀ ...
ਪੱਟੀ, 4 ਸਤੰਬਰ (ਅਵਤਾਰ ਸਿੰਘ ਖਹਿਰਾ/ਬੋਨੀ ਕਾਲੇਕੇ)-ਪੰਜਾਬ ਦੇ ਸਮੂਹ ਐੱਨ.ਪੀ.ਐੱਸ.ਕਰਮਚਾਰੀਆਂ ਵਲੋਂ ਐੱਨ.ਪੀ.ਐੱਸ. ਇੰਪਲਾਈਜ਼ ਯੂਨੀਅਨ ਦੇ ਬੈਨਰ ਹੇਠ ਸਾਂਝੇ ਤੌਰ 'ਤੇ ਉਲੀਕੇ ਪ੍ਰੋਗਰਾਮ ਅਨੁਸਾਰ ਪੱਟੀ ਤਹਿਸੀਲ ਵਿਖੇ ਪੁਰਾਣੀ ਪੈਨਸ਼ਨ ਦੀ ਮੰਗ ਨੂੰ ਲੈ ਕੇ ...
ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਸਵੇਰੇ 8 ਵਜੇ ਤੋਂ ਲੈ ਕੇ ਦੁਪਹਰ 1 ਵਜੇ ਤੱਕ ਤਹਿਸੀਲ ਕੰਪਲੈਕਸ ਤਰਨ ਤਾਰਨ ਵਿਚ ਬਣੇ ਸੁਵਿਧਾ ਸੈਂਟਰ ਵਿਖੇ ਜਥੇਬੰਦੀ ਦੇ ਸੂਬਾਈ ਆਗੂ ਸਵਿੰਦਰ ਸਿੰਘ ਚੁਤਾਲਾ ਦੀ ਅਗਵਾਈ ਹੇਠ ਧਰਨਾ ...
ਤਰਨ ਤਾਰਨ, 4 ਸਤੰਬਰ (ਪਰਮਜੀਤ ਜੋਸ਼ੀ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਖਾਲੜਾ ਦੀ ਪੁਲਿਸ ਨੇ ਡਾਕਘਰ 'ਚੋਂ ਇਨਵਰਟਰ ਤੇ ਬੈਟਰਾ ਚੋਰੀ ਕਰਨ ਦੇ ਦੋਸ਼ ਹੇਠ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ...
ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)-ਥਾਣਾ ਸਿਟੀ ਤਰਨ ਤਾਰਨ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਹਰਾਸਮੈਂਟ ਕਰਨ ਤੇ ਉਸਦੇ ਅਕਾਊਾਟ 'ਚੋਂ 2 ਲੱਖ ਦੀ ਨਗਦੀ ਕਢਵਾਉਣ ਦੇ ਦੋਸ਼ ਹੇਠ ਪੰਜਾਬ ਪੁਲਿਸ ਦੇ ਇਕ ਐੱਸ.ਆਈ. ਖ਼ਿਲਾਫ਼ ਕੇਸ ਦਰਜ ਕਰਨ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ...
ਗੋਇੰਦਵਾਲ ਸਾਹਿਬ, 4 ਸਤੰਬਰ (ਸਕੱਤਰ ਸਿੰਘ ਅਟਵਾਲ)-ਪੰਜਾਬ ਸਰਕਾਰ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਹਲਕਾ ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ ਦੀ ਲਗਨ ਸਦਕਾ ਹਲਕੇ ਦੇ ਵਿਕਾਸ ਕਾਰਜਾਂ 'ਚ ਦਿਨੋਂ ਦਿਨ ਤੇਜ਼ੀ ਆ ਰਹੀ ਹੈ ਤੇ ਕਰਵਾਏ ਗਏ ਵਿਕਾਸ ਕਾਰਜਾਂ ਨਾਲ ...
ਝਬਾਲ, 4 ਸਤੰਬਰ (ਸੁਖਦੇਵ ਸਿੰਘ)-ਡੇਂਗੂ ਬੁਖਾਰ ਦੇ ਮੱਛਰ ਤੋਂ ਬਚਣ ਲਈ ਜਾਗਰੂਕ ਕਰਦਿਆਂ ਸਿਹਤ ਅਧਿਕਾਰੀ ਸਤਪਾਲ ਸਿੰਘ ਬੋਹੜੂ ਨੇ ਦੱਸਿਆ ਕਿ ਸੰਕਟਮਈ ਸਮੇਂ ਡੇਂਗੂ ਬੁਖਾਰ ਤੋਂ ਬਚਣ ਦੀ ਓਨੀ ਹੀ ਲੋੜ ਹੈ, ਜਿੰਨੀ ਕੋਰੋਨਾ ਮਹਾਂਮਾਰੀ ਤੋਂ ਹੈ, ਕਿਉਂਕਿ ਦੋਵਾਂ ...
ਸਰਾਏ ਅਮਾਨਤ ਖਾਂ, 4 ਸਤੰਬਰ (ਨਰਿੰਦਰ ਸਿੰਘ ਦੋਦੇ)-ਸਰਹੱਦੀ ਕਸਬਾ ਸਰਾਏ ਅਮਾਨਤ ਖਾਂ 'ਚ ਸਥਿਤ ਸਬ ਡਵੀਜ਼ਨ 'ਚ ਸਬ ਸਟੇਸ਼ਨ ਇੰਜੀਨੀਅਰ ਗੁਰਸ਼ਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਾਤਾਵਰਨ ਨੂੰ ਸਾਫ਼ ਰੱਖਣ ਦੇ ਮਨੋਰਥ ਨਾਲ ਬੂਟੇ ਲਗਾਏ ਗਏ | ਇਸ ਬਾਰੇ ਜਾਣਕਾਰੀ ...
ਚਮਿਆਰੀ, 4 ਸਤੰਬਰ (ਜਗਪ੍ਰੀਤ ਸਿੰਘ)-ਕਾਂਗਰਸ ਪਾਰਟੀ ਦੇ ਵਰਕਰਾਂ ਦੀ ਅਹਿਮ ਮੀਟਿੰਗ ਹਲਕਾ ਵਿਧਾਇਕ ਤੇ ਪੇਂਡੂ ਵਿਕਾਸ ਪੰਚਾਇਤੀ ਰਾਜ ਵਿਧਾਨਕਾਰ ਸੰਸਦੀ ਕਮੇਟੀ ਚੇਅਰਮੈਨ ਹਰਪ੍ਰਤਾਪ ਸਿੰਘ ਅਜਨਾਲਾ ਅਤੇ ਕਾਂਗਰਸ ਜ਼ਿਲ੍ਹਾ ਦਿਹਾਤੀ ਸੀਨੀਅਰ ਮੀਤ ਪ੍ਰਧਾਨ ...
ਤਰਸਿੱਕਾ, 4 ਸਤੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਪੰਜਾਬ ਸਰਕਾਰ ਦੀ ਘਰ-ਘਰ ਰੁਜ਼ਗਾਰ ਯੋਜਨਾ ਤਹਿਤ ਅੱਜ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਤਰਸਿੱਕਾ 'ਚ ਰੁਜ਼ਗਾਰ ਮੇਲਾ ਲਗਾਇਆ | ਇਸ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਏ.ਡੀ.ਸੀ. ਰਣਬੀਰ ਸਿੰਘ ਮੂਧਲ ਨੇ ਇਸ ਮੇਲੇ 'ਚ ...
ਸੁਲਤਾਨਵਿੰਡ, 4 ਸਤੰਬਰ (ਗੁਰਨਾਮ ਸਿੰਘ ਬੁੱਟਰ)-ਹਲਕਾ ਦੱਖਣੀ ਦੇ ਇਤਿਹਾਸਕ ਪਿੰਡ ਸੁਲਤਾਨਵਿੰਡ ਵਾਰਡ ਨੰਬਰ-34 ਦੇ ਅਧੀਨ ਆਉਂਦੇ ਇਲਾਕਾ ਪਲਾਟ ਲੱਖਾ ਸਿੰਘ ਵਿਖੇ ਲੋਕ ਇਨਸਾਫ਼ ਪਾਰਟੀ ਦੇ ਵਰਕਰਾਂ ਦੀ ਇਕ ਭਰਵੀਂ ਮੀਟਿੰਗ ਪ੍ਰਕਾਸ਼ ਸਿੰਘ ਮਾਹਲ ਜਨਰਲ ਸਕੱਤਰ ਮਾਝਾ ...
ਗੋਇੰਦਵਾਲ ਸਾਹਿਬ, 4 ਸਤੰਬਰ (ਸਕੱਤਰ ਸਿੰਘ ਅਟਵਾਲ)-ਕੋਵਿਡ -19 ਮਹਾਂਮਾਰੀ ਵਿਸ਼ਵ ਪੱਧਰ 'ਤੇ ਫੈਲੀ ਪਈ ਹੈ ਤੇ ਭਾਰਤ ਵੀ ਇਸ ਤੋਂ ਬਚਿਆ ਨਹੀਂ ਹੈ | ਕਾਰਪੋਰੇਟ ਜਗਤ ਵੱਖ-ਵੱਖ ਤਰੀਕਿਆਂ ਨਾਲ ਇਸ ਮਹਾਂਮਾਰੀ ਵਿਚ ਸਹਿਯੋਗ ਦੇ ਕੇ ਲੋਕਾਂ ਤੇ ਸਰਕਾਰ ਦੀ ਸਹਾਇਤਾ ਕਰਕੇ ...
ਖਡੂਰ ਸਾਹਿਬ, 4 ਸਤੰਬਰ (ਰਸ਼ਪਾਲ ਸਿੰਘ ਕੁਲਾਰ)-ਕਾਂਗਰਸ ਕਮੇਟੀ ਦੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਵਲੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਬੀਤੇ ਦਿਨੀ ਪਾਰਟੀ ਵਲੋਂ ਲੋਕ ਸਭਾ 'ਚ ਵਿੱਪ ਨਿਯੁਕਤ ਕੀਤਾ ਗਿਆ ਹੈ | ਇਸ ਖੁਸ਼ੀ ਦੇ ਮੌਕੇ ਉਪਰ ਪੰਜਾਬ ਖਾਦੀ ...
ਤਰਨ ਤਾਰਨ, 4 ਸਤੰਬਰ (ਪਰਮਜੀਤ ਜੋਸ਼ੀ)-ਪਿੰਡ ਢੋਟੀਆਂ ਦੇ ਨਿਵਾਸੀ ਕੈਪਟਨ ਬਲਵਿੰਦਰ ਸਿੰਘ (ਸੈਨਾ ਮੈਡਲ) ਜੋ ਕਿ ਸਿੱਖ ਰੈਜੀਮੈਂਟ ਦੀ 22 ਸਿੱਖ ਬਟਾਲੀਅਨ 'ਚ 30 ਸਾਲ ਦੀ ਸੇਵਾ ਕਰਨ ਤੋਂ ਬਾਅਦ ਸੇਵਾਮੁਕਤ ਹੋ ਗਏ, ਦਾ ਪਿੰਡ ਢੋਟੀਆਂ ਵਿਖੇ ਪੁੱਜਣ 'ਤੇ ਪਿੰਡ ਦੀ ਪੰਚਾਇਤ ਤੇ ...
ਤਰਨ ਤਾਰਨ, 4 ਸਤੰਬਰ (ਪਰਮਜੀਤ ਜੋਸ਼ੀ)-ਮੁੱਖ ਖੇਤਬਾੜੀ ਅਫ਼ਸਰ ਕੁਲਜੀਤ ਸਿੰਘ ਸੈਣੀ ਨੇ ਦੱਸਿਆ ਕਿ ਹਲਕਾ ਵਿਧਾਇਕ ਧਰਮਬੀਰ ਅਗਨੀਹੋਤਰੀ ਦੀ ਯੋਗ ਅਗਵਾਈ ਤੇ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਸ਼ਾਸਨ ਤੇ ਖ਼ੇਤੀਬਾੜੀ ਅਤੇ ਕਿਸਾਨ ...
ਮੀਆਂਵਿੰਡ, 4 ਸਤੰਬਰ (ਗੁਰਪ੍ਰਤਾਪ ਸਿੰਘ ਸੰਧੂ)-ਪਿੰਡ ਮੀਆਂਵਿੰਡ ਵਿਖੇ ਬੱਸ ਅੱਡੇ 'ਤੇ ਸਬਜੀ ਵੇਚ ਕੇ ਗੁਜਾਰਾ ਕਰਨ ਵਾਲੇ ਤਰਸੇਮ ਸਿੰਘ ਤੇ ਉਸ ਦੀ ਪਤਨੀ ਦੀ ਰਿਪੋਰਟ ਬੀਤੇ ਦਿਨੀਂ ਕੋਰੋਨਾ ਪਾਜ਼ੀਟਿਵ ਆਈ ਸੀ | ਜਿਨ੍ਹਾਂ ਨੂੰ ਸਿਹਤ ਵਿਭਾਗ ਦੀ ਟੀਮ ਵਲੋਂ ਘਰ ਵਿਚ ਹੀ ...
ਗੋਇੰਦਵਾਲ ਸਾਹਿਬ, 4 ਸਤੰਬਰ (ਸਕੱਤਰ ਸਿੰਘ ਅਟਵਾਲ)-ਡਿਪਟੀ ਕਮਿਸ਼ਨਰ ਤਰਨ ਤਾਰਨ ਕੁਲਵੰਤ ਸਿੰਘ ਧੂਰੀ ਵਲੋਂ ਕਸਬਾ ਗੋਇੰਦਵਾਲ ਸਾਹਿਬ ਵਿਖੇ ਸਥਿਤ ਜਵਾਹਰ ਨਵੋਦਿਆ ਵਿਦਿਆਲਿਆ ਦਾ ਦੌਰਾ ਕੀਤਾ ਤੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਸਮੂਹ ...
ਫਤਿਆਬਾਦ, 4 ਸਤੰਬਰ (ਹਰਵਿੰਦਰ ਸਿੰਘ ਧੂੰਦਾ)¸ਪਿੰਡ ਤੁੜ ਵਿਖੇ ਜਮਹੂਰੀ ਕਿਸਾਨ ਸਭਾ ਵਲੋਂ ਕਿਸਾਨਾਂ ਤੇ ਮਜ਼ਦੂਰਾਂ ਦੀ ਭਰਵੀ ਮੀਟਿੰਗ ਦੌਰਾਨ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ 'ਤੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ...
ਤਰਨ ਤਾਰਨ, 4 ਸਤੰਬਰ (ਹਰਿੰਦਰ ਸਿੰਘ)-ਦੀ ਰੈਵੀਨਿਊ ਪਟਵਾਰ ਯੂਨੀਅਨ ਤਰਨ ਤਾਰਨ ਵਲੋਂ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਦੇ ਸਬੰਧ ਚ ਸਰਬਜੀਤ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ 'ਚ ਰੋਸ ਮੁਜ਼ਾਹਰਾ ਕੀਤਾ ਗਿਆ ਤੇ ਸਾਲ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਸਾਥੀਆਂ ਦੀ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX