ਨਾਭਾ, 4 ਸਤੰਬਰ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਵਲੋਂ ਪੋਸਟ ਮੈਟਿ੍ਕ ਸਕਾਲਰਸ਼ਿਪ ਘਪਲੇ ਨੂੰ ਲੈ ਕੇ ਮੰਤਰੀ ਸਾਧੂ ਸਿੰਘ ਧਰਸਮੌਤ ਦੀ ਕੋਠੀ ਦੇ ਬਾਹਰ ਪੰਜ ਮੈਂਬਰੀ ਕਮੇਟੀ ਚੇਤਨ ਸਿੰਘ ਜੋੜੇਮਾਜਰਾ, ਦੇਵ ਮਾਨ, ਜੱਸੀ ਸੋਹੀਆਂ ਵਾਲਾ, ਨਰਿੰਦਰ ਸ਼ਰਮਾ ਤੇ ਵਰਿੰਦਰ ਬਿੱਟੂ ਦੀ ਅਗਵਾਈ ਹੇਠ ਅਣਮਿਥੇ ਸਮੇਂ ਲਈ ਲਗਾਇਆ ਧਰਨਾ ਜਾਰੀ ਹੈ ਜਿਸ ਦੌਰਾਨ ਅੱਜ ਵੱਡੀ ਗਿਣਤੀ ਵਿਚ ਜ਼ਿਲ੍ਹੇ ਭਰ 'ਚੋਂ ਆਪ ਵਲੰਟੀਅਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ ਅਤੇ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੀ ਉਪ ਆਗੂ ਵਿਧਾਇਕ ਸਰਬਜੀਤ ਕੌਰ ਮਾਣੂਕੇ, ਸਰਗਰਮ ਆਗੂ ਗਾਇਕਾ ਅਨਮੋਲ ਗਗਨ ਮਾਨ ਨੇ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਧਰਨੇ ਦੌਰਾਨ ਇਕੱਤਰ ਹੋਏ ਰੋਹ ਵਿਚ ਆਏ ਆਪ ਵਰਕਰਾਂ ਨੇ ਜਿਥੇ ਪੰਜਾਬ ਸਰਕਾਰ ਖ਼ਿਲਾਫ਼ ਰੋਹ ਪੂਰਵਕ ਪ੍ਰਦਰਸ਼ਨ ਕੀਤਾ ਅਤੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਬੰਧਿਤ ਮਹਿਕਮੇ ਦੇ ਮੰਤਰੀ ਸਾਧੂ ਸਿੰਘ ਧਰਮਸੌਤ ਦਾ ਪੁਤਲਾ ਸਾੜਿਆ ਗਿਆ | ਧਰਨੇ ਨੂੰ ਸੰਬੋਧਨ ਕਰਦਿਆਂ ਵਿਧਾਇਕਾਂ ਸਰਬਜੀਤ ਕੌਰ ਮਾਣੂਕੇ ਅਤੇ ਗਾਇਕਾ ਅਨਮੋਲ ਗਗਨ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਪਰਚਿਆਂ ਜਾਂ ਜੇਲ੍ਹ ਦੀਆਂ ਧਮਕੀਆਂ ਤੋਂ ਨਹੀਂ ਡਰਦੀ ਕਿਉਂਕਿ ਇਹ ਪਾਰਟੀ ਲੋਕਾਂ ਦੇ ਹੱਕਾਂ ਤੇ ਸੱਚ ਦੀ ਆਵਾਜ਼ 'ਤੇ ਪਹਿਰਾ ਦੇਣ ਵਾਲੇ ਜੁਝਾਰੂ ਯੋਧਿਆਂ ਦੀ ਹੈ | ਧਰਨੇ ਨੂੰ ਹੋਰਨਾਂ ਤੋਂ ਇਲਾਵਾ ਨੀਨਾ ਮਿੱਤਲ, ਐਡਵੋਕੇਟ ਗਿਆਨ ਸਿੰਘ ਮੂੰਗੋਂ, ਜੱਸੀ ਸੋਹੀਆਂ ਵਾਲਾ, ਦੇਵ ਮਾਨ, ਚੇਤਨ ਸਿੰਘ ਜੋੜੇਮਾਜਰਾ, ਵਰਿੰਦਰ ਬਿੱਟੂ, ਪੋ੍ਰ. ਜਸਵੰਤ ਸਿੰਘ ਗੱਜਣਮਾਜਰਾ, ਇੰਦਰਜੀਤ ਸਿੰਘ ਸੰਧੂ, ਪ੍ਰੀਤੀ ਮਲਹੋਤਰਾ, ਜੇ.ਪੀ. ਸਿੰਘ, ਵੀਰਪਾਲ ਕੌਰ ਚਹਿਲ, ਸੰਦੀਪ ਬੰਧੂ, ਰਣਜੋਧ ਸਿੰਘ ਹੰਜਰਾ, ਬਲਦੇਵ ਸਿੰਘ ਦੇਵੀਗੜ੍ਹ, ਗੁਰਪ੍ਰੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ ਧਮੌਲੀ, ਬਲਕਾਰ ਸਿੰਘ ਗੱਜੂਮਾਜਰਾ, ਸ਼ਨੀ ਪਟਿਆਲਾ, ਇੰਦਰਜੀਤ ਸਿੰਘ, ਰਿੰਕੂ ਭਲਵਾਨ ਪਟਿਆਲਾ, ਸਤਗੁਰ ਸਿੰਘ ਖਹਿਰਾ, ਗੋਪੀ ਫੈਜਗੜ੍ਹ, ਦਰਸ਼ਨ ਸਿੰਘ ਗੁਰਦਿੱਤਪੁਰਾ, ਸੁੱਖ ਘੁੰਮਣ ਚਾਸਵਾਲ, ਹੈਪੀ ਬੁੱਗਾ, ਗੁਰਮੁਖ ਸਿੰਘ ਮੋਹਲਗੁਆਰਾ, ਜਗਜੀਤ ਕੌਰ ਜਵੰਦਾ, ਵਿੱਕੀ ਭਾਦਸੋਂ, ਲੱਕੀ ਭਾਦਸੋਂ, ਹਰਪ੍ਰੀਤ ਸਿੰਘ ਬਿੱਟੂ, ਗੁਰਦੀਪ ਸਿੰਘ ਸੋਹੀ, ਅਸ਼ੋਕ ਸਿਸਵਾਲ, ਖੁਸ਼ਵੰਤ ਸ਼ਰਮਾ, ਰਣਜੀਤ ਸਿੰਘ ਵਿਰਕ ਆਦਿ ਸਮੇਤ ਵੱਡੀ ਗਿਣਤੀ ਵਿਚ ਆਪ ਵਲੰਟੀਅਰ ਮੌਜੂਦ ਸਨ |
ਪਟਿਆਲਾ, 4 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਜ਼ਿਲ੍ਹੇ 'ਚ ਨਵੇਂ 184 ਕੋਵਿਡ ਪਾਜ਼ੀਟਿਵ ਮਾਮਲੇ ਤੇ 3 ਕੋਵਿਡ ਮਰੀਜ਼ਾਂ ਦੀ ਮੌਤ ਹੋ ਜਾਣ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜ਼ਿਲੇ੍ਹ ਵਿਚ ਪ੍ਰਾਪਤ 1750 ਦੇ ਕਰੀਬ ਰਿਪੋਰਟਾਂ ਵਿਚੋਂ ...
ਪਟਿਆਲਾ, 4 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਅੱਜ ਇਥੇ ਇਕ ਨਿੱਜੀ ਹੋਟਲ ਵਿਖੇ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਾਂ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਕੋਲੋਂ ਦੇਸ਼ ਭਗਤੀ ਦਾ ...
ਸ਼ੁਤਰਾਣਾ, 4 ਸਤੰਬਰ (ਬਲਦੇਵ ਸਿੰਘ ਮਹਿਰੋਕ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ੁਰੂ ਕੀਤੇ 'ਫਤਿਹ ਮਿਸ਼ਨ' ਨੂੰ ਸਫਲ ਬਣਾਉਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ ਤਹਿਤ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਖ਼ਿਲਾਫ਼ ਪ੍ਰਸ਼ਾਸਨ ਕਾਫ਼ੀ ਸਖ਼ਤ ਹੋਇਆ ਹੈ | ...
ਪਟਿਆਲਾ, 4 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਪੰਜਾਬ 'ਚ ਸ਼ਰਾਬ ਮਾਮਲੇ 'ਚ ਈ.ਸੀ.ਆਈ.ਆਰ. ਦਰਜ ਕਰਨ ਦਾ ਸਵਾਗਤ ਕਰਦੇ ਹੋਏ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ...
ਚੰਡੀਗੜ੍ਹ, 4 ਸਤੰਬਰ (ਅਜੀਤ ਬਿਊਰੋ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵਲੋਂ 8.63 ਕਰੋੜ ਰੁਪਏ ਦੀ ਲਾਗਤ ਵਾਲੀ ਇਕ ਨਵੀਂ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਦਾ ਉਦੇਸ਼ ਗ਼ਰੀਬੀ ...
ਰਾਜਪੁਰਾ, 4 ਸਤੰਬਰ (ਜੀ.ਪੀ. ਸਿੰਘ)- ਥਾਣਾ ਸ਼ਹਿਰੀ ਦੀ ਪੁਲਿਸ ਨੇ ਇਕ ਵਿਅਕਤੀ ਨੂੰ ਸਕੂਲ 'ਚ ਫ਼ੀਸ ਭਰਨ ਸਮੇਂ ਹੰਗਾਮਾ ਕਰਨ 'ਤੇ ਲੋਕਾਂ ਨੂੰ ਫ਼ੀਸਾਂ ਨਾ ਭਰਨ ਲਈ ਉਕਸਾਉਣ ਅਤੇ ਮੈਨੇਜਮੈਂਟ ਖ਼ਿਲਾਫ਼ ਗ਼ਲਤ ਸ਼ਬਦਾਵਲੀ ਬੋਲਣ ਦੇ ਚੱਲਦਿਆਂ ਮਾਮਲਾ ਦਰਜ ਕਰਕੇ ਅਗਲੀ ...
ਰਾਜਪੁਰਾ, 4 ਸਤੰਬਰ (ਜੀ.ਪੀ. ਸਿੰਘ)-ਥਾਣਾ ਖੇੜੀ ਗੰਡਿਆਂ ਦੀ ਪੁਲਿਸ ਨੇ ਰਾਤ ਕਰਫ਼ਿਊ ਦੌਰਾਨ ਇਕ ਐਕਟਿਵਾ ਸਵਾਰ ਵਿਅਕਤੀ ਨੂੰ 48 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਕੇ ਉਸ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ...
ਪਟਿਆਲਾ, 4 ਸਤੰਬਰ (ਮਨਦੀਪ ਸਿੰਘ ਖਰੋੜ)-ਸ਼ਹਿਰ ਦੇ ਇਕ ਮੁਹੱਲੇ ਵਿਖੇ ਘਰ 'ਚ ਦਾਖਲ ਹੋ ਕੇ ਵਿਅਕਤੀ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਉਕਤ ਸ਼ਿਕਾਇਤ ਜੋਗਿੰਦਰ ਸਿੰਘ ਨੇ ਥਾਣਾ ਕੋਤਵਾਲੀ 'ਚ ਦਰਜ ਕਰਵਾਈ ਕਿ ਮਾਨਵ ਸ਼ਰਮਾ ਵਾਸੀ ਪਟਿਆਲਾ ਉਸ ਦੇ ਘਰ ਦਾਖਲ ...
ਰਾਜਪੁਰਾ, 4 ਸਤੰਬਰ (ਜੀ.ਪੀ. ਸਿੰਘ)-ਥਾਣਾ ਸ਼ਹਿਰੀ ਦੀ ਪੁਲਿਸ ਨੇ ਕੋਵਿਡ-19 ਦੇ ਚੱਲਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਤਹਿਤ ਰਾਤ ਸਮੇਂ ਲੱਗੇ ਕਰਫ਼ਿਊ ਦੌਰਾਨ ਘਰ ਤੋਂ ਬਾਹਰ ਨਿਕਲ ਕੇ ਸ਼ਰਾਬ ਪੀਣ ਵਾਲੇ 4 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ...
ਘਨੌਰ, 4 ਸਤੰਬਰ (ਜਾਦਵਿੰਦਰ ਸਿੰਘ ਜੋਗੀਪੁਰ)-ਸਥਾਨਕ ਕਸਬੇ 'ਚ ਸਥਿਤ ਦੁਕਾਨਾਂ ਤੇ ਸਿਹਤ ਵਿਭਾਗ ਦੀ ਟੀਮ ਕੋਰੋਨਾ ਟੈਸਟ ਕਰਨ ਦੇ ਲਈ ਸੈਂਪਲ ਲੈਣ ਲਈ ਪਹੁੰਚੀ ਤਾਂ ਦੁਕਾਨਦਾਰਾਂ ਨੇ ਇਕੱਠੇ ਹੋਕੇ ਸਿਹਤ ਵਿਭਾਗ ਦੀ ਟੀਮ ਦਾ ਵਿਰੋਧ ਕੀਤਾ ਸੀ | ਇਸੇ ਮਾਮਲੇ ਨੂੰ ਸਖ਼ਤੀ ...
ਪਟਿਆਲਾ, 4 ਸਤੰਬਰ (ਗੁਰਵਿੰਦਰ ਸਿੰਘ ਔਲਖ)-ਆਰੀਅਨਜ਼ ਗਰੁੱਪ ਆਫ਼ ਕਾਲਜਿਜ਼ ਰਾਜਪੁਰਾ ਅਤੇ ਰੋਟਰੀ ਕਲੱਬ ਰਾਜਪੁਰਾ ਵਲੋਂ ਪਟਿਆਲਾ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ | ਇਸ ਮੌਕੇ ਚੰਦਰ ਗੇਂਦ ਡਵੀਜ਼ਨਲ ਕਮਿਸ਼ਨਰ ਪਟਿਆਲਾ ਮੁੱਖ ਮਹਿਮਾਨ ਸਨ ਅਤੇ ਡਾ. ਅੰਸ਼ੂ ਕਟਾਰੀਆ ...
ਪਟਿਆਲਾ, 4 ਸਤੰਬਰ (ਅ.ਸ. ਆਹਲੂਵਾਲੀਆ)-ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਵਲੋਂ ਲੀਲਾ ਭਵਨ ਇਲਾਕੇ 'ਚ ਦੋ ਇਮਾਰਤਾਂ ਨੂੰ ਸੀਲ ਕਰ ਦਿੱਤਾ ਗਿਆ | ਇਸ ਦਾ ਕਾਰਨ ਨਿਗਮ ਪ੍ਰਵਾਨਗੀ ਤੋਂ ਬਗੈਰ ਦੋ ਉਸਾਰੀਆਂ ਨੂੰ ਆਪਸ ਵਿਚ ਲੁਕੇ ਤਰੀਕੇ ਨਾਲ ਜੋੜਿਆ ਜਾ ਰਿਹਾ ਸੀ | ਇਸ ਕਾਰਵਾਈ ...
ਪਟਿਆਲਾ, 4 ਸਤੰਬਰ (ਅ.ਸ. ਆਹਲੂਵਾਲੀਆ)-ਪੰਜਾਬ ਦੀ ਪਹਿਲੀ (ਸੇਰੇਬਰਲ ਪਲਸੀ) ਦਿਮਾਗ਼ੀ ਤੌਰ 'ਤੇ ਅਪੰਗ ਸਪੋਰਟਸ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਹੈ | ਇਸ ਸੁਸਾਇਟੀ ਦਾ ਮੁੱਖ ਮਕਸਦ ਦਿਮਾਗ਼ੀ ਤੌਰ 'ਤੇ ਵਿਕਲਾਂਗ ਬੱਚਿਆਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨਾ ਅਤੇ ਉਨ੍ਹਾਂ ...
ਪਟਿਆਲਾ, 4 ਸਤੰਬਰ (ਗੁਰਵਿੰਦਰ ਸਿੰਘ ਔਲਖ)-ਰਾਸ਼ਟਰੀ ਸੀਨੀਅਰ ਨਾਗਰਿਕ ਕਾਵਿ ਮੰਚ ਦੇ ਸੰਸਥਾਪਕ ਨਰੇਸ਼ ਨਾਜ਼, ਰਾਸ਼ਟਰੀ ਪ੍ਰਧਾਨ ਐਮ.ਐਸ. ਜੱਗੀ, ਪੰਜਾਬ ਪ੍ਰਧਾਨ ਐਸ.ਐਸ. ਭੱਲਾ ਦੀ ਅਗਵਾਈ ਹੇਠ ਇਕ ਆਨਲਾਈਨ ਕਾਵਿ ਸੰਮੇਲਨ ਕਰਵਾਇਆ ਗਿਆ | ਇਸ ਦੀ ਪ੍ਰਧਾਨਗੀ ਡਾ. ਜੀ.ਐਸ. ...
ਪਟਿਆਲਾ, 4 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸਹਾਇਕ ਕਾਰਜਕਾਰੀ ਇੰਜੀਨੀਅਰ ਉਪ ਮੰਡਲ ਪੱਛਮ/ਤਕਨੀਕੀ ਪਟਿਆਲਾ ਨੇ ਜਾਣਕਾਰੀ ਦਿੰਦਿਆਂ ਆਖਿਆ ਕਿ 11 ਕੇ.ਵੀ ਫੀਡਰ ਲੋਅਰ ਮਾਲ ਅਧੀਨ ਪੈਂਦੇ ਏਰੀਏ ਦੇਸੀ ਮਹਿਮਾਨਦਾਰੀ, ਵੀਰ ਹਕੀਕਤ ਰਾਏ ਸਕੂਲ, ਬੱਸ ਸਟੈਂਡ, ਲਾਈਟਾਂ ਵਾਲਾ ...
ਨਾਭਾ, 4 ਸਤੰਬਰ (ਅਮਨਦੀਪ ਸਿੰਘ ਲਵਲੀ)-ਹਲਕਾ ਨਾਭਾ ਦੇ ਪਿੰਡ ਢੀਂਗੀ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਚ ਪੜ੍ਹਦੇ ਤੀਸਰੀ ਕਲਾਸ ਦੇ ਵਿਦਿਆਰਥੀ ਸਾਹਿਬਦੀਪ ਸਿੰਘ ਨੇ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਗਏ ...
ਨਾਭਾ, 4 ਸਤੰਬਰ (ਅਮਨਦੀਪ ਸਿੰਘ ਲਵਲੀ)-ਹਲਕਾ ਨਾਭਾ ਦੇ ਨੇੜਲੇ ਪਿੰਡ ਕੌਲ ਦੇ ਸਰਕਾਰੀ ਮਿਡਲ ਸਕੂਲ 'ਚ ਬਣੇ ਕੰਪਿਊਟਰ ਕਮਰੇ ਅੰਦਰੋਂ 4 ਬੈਟਰੀਆਂ, ਇਕ ਯੂ.ਪੀ.ਐਸ, ਇਕ ਸਟੈਬਲਾਇਜਰ ਅਤੇ ਇਕ ਐਲ.ਸੀ.ਡੀ 32 ਇੰਚ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿਸ ਸਬੰਧੀ ਗੁਰਬਖਸ਼ ...
ਪਾਤੜਾਂ, 4 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਕੋਰੋਨਾ ਵਾਇਰਸ ਦਾ ਟੈੱਸਟ ਕਰਵਾਉਣ ਮਗਰੋਂ ਰਣਵੀਰ ਸਿੰਘ ਨੇ ਥਾਣਾ ਪਾਤੜਾਂ ਦਾ ਅਹੁਦਾ ਸਾਂਭ ਲਿਆ | ਪਹਿਲਾਂ ਵੀ ਕਾਫ਼ੀ ਸਮਾਂ ਇਥੇ ਸੇਵਾਵਾਂ ਨਿਭਾ ਚੁੱਕੇ ਅਤੇ ਹੁਣ ਸਮਾਣਾ ਤੋਂ ਬਦਲ ਕੇ ਥਾਣਾ ਪਾਤੜਾਂ ਵਿਚ ਆਉਣ 'ਤੇ ...
ਭੁਨਰਹੇੜੀ/ਡਕਾਲਾ, 4 ਸਤੰਬਰ (ਧਨਵੰਤ ਸਿੰਘ, ਪ੍ਰਗਟ ਸਿੰਘ ਬਲਬੇੜਾ)-ਪੰਚਾਇਤ ਸੰਮਤੀ ਭੁਨਰਹੇੜੀ ਦੇ ਉਪ ਚੇਅਰਮੈਨ ਅਮਨਰਣਜੀਤ ਸਿੰਘ ਗਰੇਵਾਲ ਨੇ ਕੋਵਿਡ 19 ਸਬੰਧੀ ਹੋ ਰਹੇ ਕੂੜ ਪ੍ਰਚਾਰ ਨੂੰ ਰੋਕਣ ਵਾਸਤੇ ਉਪਰਾਲਾ ਕਰਦਿਆਂ ਕੋਰੋਨਾ ਟੈਸਟ ਮੁਹਿੰਮ ਦਾ ਆਗਾਜ਼ ਆਪਣੇ ...
ਬਨੂੜ, 4 ਸਤੰਬਰ (ਭੁਪਿੰਦਰ ਸਿੰਘ)-ਆਸ਼ਾ ਵਰਕਰਾਂ ਅਤੇ ਆਸ਼ਾ ਫੈਸਿਲੀਟੇਟਰਾਂ ਦੀ 17 ਅਗਸਤ ਤੋਂ ਪੰਜਾਬ ਭਰ 'ਚ ਆਰੰਭ ਹੋਈ ਭੁੱਖ ਹੜਤਾਲ 18ਵੇਂ ਦਿਨ ਵਿਚ ਦਾਖਲ ਹੋ ਗਈ ਹੈ | ਬਨੂੜ ਦੇ ਕਮਿਊਨਿਟੀ ਸਿਹਤ ਕੇਂਦਰ ਵਿਖੇ ਰੁਪਿੰਦਰ ਕੌਰ ਮੁਠਿਆੜਾਂ ਅਤੇ ਮੁੱਢਲਾ ਸਿਹਤ ਕੇਂਦਰ ...
ਪਟਿਆਲਾ, 4 ਸਤੰਬਰ (ਗੁਰਵਿੰਦਰ ਸਿੰਘ ਔਲਖ)-ਅਧਿਆਪਕ ਦਿਵਸ ਮੌਕੇ ਇਸ ਵਾਰ ਸਕੂਲ ਬੰਦ ਹੋਣ ਕਾਰਨ ਅਤੇ ਵਿਦਿਆਰਥੀਆਂ ਨੂੰ ਆਨਲਾਈਨ ਸਿਖਲਾਈ ਦੇ ਨਾਲ ਜੁੜੇ ਰਹਿਣ ਕਾਰਨ ਜਸ਼ਨ ਵੱਖਰੇ ਰੂਪ 'ਚ ਮਨਾਏ ਜਾ ਰਹੇ ਹਨ | ਇਸ ਸਬੰਧੀ ਪਿ੍ੰਸੀਪਲ ਤੋਤਾ ਸਿੰਘ ਚਹਿਲ ਨੈਸ਼ਨਲ ...
ਪਟਿਆਲਾ, 4 ਸਤੰਬਰ (ਅ.ਸ. ਆਹਲੂਵਾਲੀਆ)-ਅਗਰਵਾਲ ਚੇਤਨਾ ਸਭਾ ਦਾ ਪ੍ਰਧਾਨ ਡਾ. ਪੁਰਸ਼ੋਤਮ ਗੋਇਲ ਨੂੰ ਚੁਣਿਆ ਗਿਆ ਹੈ | ਦੂਜੀ ਵਾਰ ਅਗਰਵਾਲ ਚੇਤਨਾ ਸਭਾ ਉਨ੍ਹਾਂ ਦੀ ਮਦਦ ਲਈ ਸੇਠ ਮੰਗਤ ਰਾਏ, ਵਿਜੈ ਕੁਮਾਰ ਗੋਇਲ, ਤਰਸੇਮ ਬਾਂਸਲ, ਦੇਵੀ ਦਿਆਲ ਗੋਇਲ ਨੂੰ ਪੈਟਰਨ, ਅਸ਼ੋਕ ...
ਨਾਭਾ, 4 ਸਤੰਬਰ (ਅਮਨਦੀਪ ਸਿੰਘ ਲਵਲੀ)-ਕੋਰੋਨਾ ਮਹਾਂਮਾਰੀ ਸਬੰਧੀ ਜੋ ਗ਼ਲਤ ਅਫਵਾਹਾਂ ਸ਼ਰਾਰਤੀ ਅਨਸਰਾਂ ਵਲੋਂ ਫੈਲਾਈਆਂ ਜਾ ਰਹੀਆਂ ਨੇ ਉਨ੍ਹਾਂ ਤੋਂ ਡਰਨ ਦੀ ਕੋਈ ਲੋੜ ਨਹੀਂ | ਕਿਸੇ ਵੀ ਤਰ੍ਹਾਂ ਦੀ ਕੋਈ ਵੀ ਨਜਾਇਜ਼ ਧੱਕੇਸ਼ਾਹੀ ਜਾਂ ਗ਼ਲਤ ਹਰਕਤ ਕੋਰੋਨਾ ...
ਪਟਿਆਲਾ, 4 ਸਤੰਬਰ (ਮਨਦੀਪ ਸਿੰਘ ਖਰੋੜ)-ਇਥੋਂ ਦੀ ਆਦਰਸ਼ ਕਾਲੋਨੀ ਵਿਖੇ ਇਕ ਘਰ ਵਿਚੋਂ 20 ਹਜ਼ਾਰ ਦੀ ਨਕਦੀ, ਇਕ ਐਲ.ਸੀ.ਡੀ., ਮਾਈਕਰੋਵੇਵ ਅਤੇ ਘਰ ਦਾ ਹੋਰ ਸਾਮਾਨ 31 ਅਗਸਤ ਨੂੰ ਚੋਰੀ ਕਰਕੇ ਲੈ ਗਿਆ ਹੈ | ਇਹ ਚੋਰੀ ਦੀ ਸ਼ਿਕਾਇਤ ਘਰ ਦੇ ਮਾਲਕ ਗੁਰਜਿੰਦਰ ਸਿੰਘ ਨੇ ਥਾਣਾ ...
ਰਾਜਪੁਰਾ, 4 ਸਤੰਬਰ (ਜੀ.ਪੀ. ਸਿੰਘ)- ਥਾਣਾ ਸ਼ਹਿਰੀ ਦੀ ਪੁਲਿਸ ਨੇ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਚੱਲਦਿਆਂ 2 ਦੁਕਾਨਦਾਰਾਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਸਹਾਇਕ ਥਾਣੇਦਾਰ ਸਵਰਨ ...
ਸਮਾਣਾ, 4 ਸਤੰਬਰ (ਪ੍ਰੀਤਮ ਸਿੰਘ ਨਾਗੀ)- ਸਮਾਣਾ ਦੀ ਪੁਲਿਸ ਨੇ ਪਿੰਡ ਮਰੋੜੀ ਵਿਖੇ ਛਾਪਾ ਮਾਰ ਕੇ ਦੋ ਭਰਾਵਾਂ ਨੂੰ ਨਾਜਾਇਜ਼ ਸ਼ਰਾਬ ਦੀਆਂ ਚਾਲੂ ਭੱਠੀਆਂ ਸਮੇਤ ਕਾਬੂ ਕੀਤਾ ਹੈ | ਪੁਲਿਸ ਉਪ-ਕਪਤਾਨ ਜਸਵੰਤ ਸਿੰਘ ਮਾਂਗਟ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਾਕਮ ਸਿੰਘ ...
ਬਨੂੜ, 4 ਸਤੰਬਰ (ਭੁਪਿੰਦਰ ਸਿੰਘ)-ਐਸ.ਵਾਈ.ਐਲ. ਨਹਿਰ ਦੇ ਕਿਨਾਰਿਆਂ ਤੋਂ ਮਿੱਟੀ ਦੀ ਨਾਜਾਇਜ਼ ਮਾਈਨਿੰਗ ਬੇਰੋਕ ਜਾਰੀ ਹੈ | ਬਨੂੜ ਪੁਲਿਸ ਵਲੋਂ ਕੁਝ ਸਮਾਂ ਪਹਿਲਾਂ ਮਾਈਨਿੰਗ ਖ਼ਿਲਾਫ਼ ਪਰਚਾ ਵੀ ਦਰਜ ਕੀਤਾ ਗਿਆ ਸੀ, ਪਰ ਇਸ ਦੇ ਬਾਵਜੂਦ ਮਾਣਕਪੁਰ ਅਤੇ ਖੇੜਾ ਗੱਜੂ ...
ਪਟਿਆਲਾ, 4 ਸਤੰਬਰ (ਗੁਰਵਿੰਦਰ ਸਿੰਘ ਔਲਖ)-ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਟਿਆਲਾ ਰਾਜਿੰਦਰ ਅਗਰਵਾਲ ਦੀ ਰਹਿਨੁਮਾਈ ਹੇਠ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਪਰਮਿੰਦਰ ਕੌਰ ਨੇ ਸਰਕਾਰੀ ...
ਬਨੂੜ, 4 ਸਤੰਬਰ (ਭੁਪਿੰਦਰ ਸਿੰਘ)-ਭਾਰਤ ਸਰਕਾਰ ਦੇ ਨਹਿਰੂ ਯੁਵਾ ਕੇਂਦਰ ਵਲੋਂ ਫਿੱਟ ਇੰਡੀਆ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਵਿਚ ਬੱਚਿਆਂ, ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਸਰੀਰਕ ਬਿਮਾਰੀਆਂ ਤੋਂ ਬਚਾਉਣ ਲਈ ਵੱਖ-ਵੱਖ ਗਤੀਵਿਧੀਆਂ ਜਿਨ੍ਹਾਂ ਵਿਚ ਪੁਰਾਤਨ ...
ਗੁਹਲਾ ਚੀਕਾ, 4 ਸਤੰਬਰ (ਓ.ਪੀ. ਸੈਣੀ)-ਇਮਾਨਦਾਰੀ ਅੱਜ ਵੀ ਜਿੰਦਾ ਹੈ ਇਸ ਕਹਾਵਤ ਨੂੰ ਹੈਪੀ ਤੇ ਸਨੀ ਨੇ ਇਕ ਵਿਅਕਤੀ ਦੇ ਪਰਸ, 11 ਹਜ਼ਾਰ ਰੁਪਏ ਤੇ ਕੁਝ ਜ਼ਰੂਰੀ ਕਾਗ਼ਜ਼ਾਤ ਵਾਪਸ ਕਰਕੇ ਸਾਬਤ ਕਰ ਦਿੱਤਾ ਹੈ | ਜਾਣਕਾਰੀ ਦਿੰਦਿਆਂ ਫ਼ੌਜੀ ਵੈਸ਼ਨੂੰ ਢਾਬਾ ਦੇ ਮਾਲਕ ...
ਨਾਭਾ, 4 ਸਤੰਬਰ (ਕਰਮਜੀਤ ਸਿੰਘ)-ਨੇੜਲੇ ਪਿੰਡ ਰਾਮਗੜ੍ਹ ਬੌੜਾਂ ਦੇ ਗੁਰਦੁਆਰਾ ਬਾਉਲੀ ਸਾਹਿਬ ਪਾਤਿਸ਼ਾਹੀ ਨੌਵੀਂ ਵਿਖੇ ਗਿਆਨੀ ਪ੍ਰੇਮ ਸਿੰਘ ਦੀ ਸਾਲਾਨਾ ਬਰਸੀ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ | ਇਸ ਮੌਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ | ਸਥਾਨਕ ...
ਗੁਹਲਾ ਚੀਕਾ, 4 ਸਤੰਬਰ (ਓ.ਪੀ. ਸੈਣੀ)- ਵਿਧਾਇਕ ਈਸ਼ਵਰ ਸਿੰਘ ਗੁਹਲਾ ਨੇ ਕਿਹਾ ਕਿ ਗੁਹਲਾ ਖੇਤਰ ਦੇ ਨਾਲ-ਨਾਲ ਸਮਾਜ ਦੇ ਲੋਕਾਂ ਦੀ ਸਾਲਾਂ ਪੁਰਾਣੀ ਮੰਗ ਸੀ ਕਿ ਇਥੇ ਭਾਰਤ ਰਤਨ ਡਾ. ਭੀਮ ਰਾਓ ਅੰਬੇਡਕਰ ਦਾ ਬੁੱਤ ਲਗਾਇਆ ਜਾਵੇ | ਇਸ ਮੰਗ ਨੂੰ ਪੂਰਾ ਕਰਦਿਆਂ ਛੇਤੀ ਹੀ ਡਾ. ...
ਪਟਿਆਲਾ, 4 ਸਤੰਬਰ (ਕੁਲਵੀਰ ਸਿੰਘ ਧਾਲੀਵਾਲ)-ਜੁਆਇੰਟ ਐਕਸ਼ਨ ਕਮੇਟੀ ਦੀ ਅਗਵਾਈ ਵਿਚ ਅੱਜ ਪੰਜਾਬੀ ਯੂਨੀਵਰਸਿਟੀ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਪੈਨਸ਼ਨਰਾਂ ਦਾ ਸੰਘਰਸ਼ 34ਵੇਂ ਦਿਨ ਵਿਚ ਪ੍ਰਵੇਸ਼ ਕਰ ਗਿਆ ਹੈ | ਜੁਆਇੰਟ ਐਕਸ਼ਨ ਕਮੇਟੀ ਵਲੋਂ ਇਹ ਸੰਘਰਸ਼ ...
ਭਾਦਸੋਂ, 4 ਸਤੰਬਰ (ਪ੍ਰਦੀਪ ਦੰਦਰਾਲਾ)-ਪਿਛਲੇ ਕੁਝ ਦਿਨਾਂ ਤੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨਾਲ ਸਬੰਧਿਤ 63.91 ਕਰੋੜ ਰੁਪਏ ਦਾ 'ਵਜੀਫ਼ਾ ਘੁਟਾਲਾ' ਮਾਮਲਾ ਲਗਾਤਾਰ ਗਰਮਾਇਆ ਹੋਇਆ ਹੈ | ਆਮ ਆਦਮੀ ਪਾਰਟੀ ਵਲੋਂ ਦੇਵ ਮਾਨ, ਚੇਤਨ ਜੋੜਾਮਾਜਰਾ, ਜੱਸੀ ਸੋਹੀਆਂ ...
ਸਮਾਣਾ, 4 ਸਤੰਬਰ (ਪ੍ਰੀਤਮ ਸਿੰਘ ਨਾਗੀ)- ਸਬ ਇੰਸਪੈਕਟਰ ਸਾਹਿਬ ਸਿੰਘ ਸੰਧੂ ਨੇ ਥਾਣਾ ਸਮਾਣਾ ਅਧੀਨ ਪੈਂਦੀ ਪੁਲਿਸ ਚੌਕੀ ਮਵੀਂ ਕਲਾਂ ਦੇ ਮੁਖੀ ਵਜੋਂ ਅਹੁਦਾ ਸੰਭਾਲ ਲਿਆ ਹੈ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਦੇ ਟੈਸਟ ...
ਰਾਜਪੁਰਾ, 4 ਸਤੰਬਰ (ਰਣਜੀਤ ਸਿੰਘ)- ਨੇੜਲੇ ਪਿੰਡ ਸ਼ਾਮਦੂ ਵਿਖੇ ਅੱਜ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਜਸਵਿੰਦਰ ਸਿੰਘ ਜ਼ੈਲਦਾਰ, ਕਾਰਜਕਾਰਨੀ ਮੈਂਬਰ ਰਾਜ ਕੁਮਾਰ ਅਤੇ ਨੰਬਰਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਮੌਕੇ ਵਿਸ਼ੇਸ਼ ਤੌਰ 'ਤੇ ...
ਰਾਜਪੁਰਾ, 4 ਸਤੰਬਰ (ਜੀ.ਪੀ. ਸਿੰਘ)-ਨਹਿਰੂ ਯੁਵਾ ਕੇਂਦਰ ਪਟਿਆਲਾ ਵਲੋਂ ਬਲਾਕ ਰਾਜਪੁਰਾ ਅਧੀਨ ਪੈਂਦੇ ਪਿੰਡਾਂ ਵਿਚ ਫਿੱਟ ਇੰਡੀਆ ਮੁਹਿੰਮ ਤਹਿਤ ਨੌਜਵਾਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਆਪਣੇ ਸਰੀਰਾਂ ਨੂੰ ਬਿਮਾਰੀਆਂ ਤੋਂ ਬਚਾਈ ਰੱਖਣ ਸਬੰਧੀ ਵੱਖ-ਵੱਖ ...
ਰਾਜਪੁਰਾ, 4 ਸਤੰਬਰ (ਜੀ.ਪੀ. ਸਿੰਘ)- ਅੱਜ ਯੂਥ ਕਾਂਗਰਸ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਨਿਰਭੈ ਸਿੰਘ ਮਿਲਟੀ ਨੇ ਵਾਰਡ ਨੰਬਰ 16 ਅਤੇ 17 ਵਿਚ ਕਰੀਬ 55 ਲੱਖ ਰੁਪਏ ਦੇ ਸੜਕਾਂ 'ਤੇ ਲੱਗਣ ਵਾਲੀਆਂ ਟਾਈਲਾਂ ਲਗਾਉਣ ਦੇ ਕੰਮ ਵਾਰਡ ਦੀਆਂ ਬਜ਼ੁਰਗ ਔਰਤਾਂ ਅਤੇ ਬੱਚਿਆਂ ਤੋਂ ...
ਨਾਭਾ, 4 ਸਤੰਬਰ (ਕਰਮਜੀਤ ਸਿੰਘ)-ਪੋਸਟ ਮੈਟਿ੍ਕ ਵਜ਼ੀਫ਼ਾ ਘੁਟਾਲੇ 'ਚ ਫਸੇ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ ਮੂਹਰੇ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਅਣਮਿਥੇ ਸਮੇਂ ਲਈ ਆਮ ਆਦਮੀ ਪਾਰਟੀ ਵਲੋਂ ਲਗਾਏ ਗਏ ਧਰਨੇ ਵਿਚ ਅੱਜ ਵਿਸ਼ੇਸ਼ ਤੌਰ 'ਤੇ ਪੁੱਜੀ ...
ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਮਨਪ੍ਰੀਤ ਸਿੰਘ)-ਆਮ ਆਦਮੀ ਪਾਰਟੀ ਨੂੰ ਪਿੰਡਾਂ 'ਚੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਤੇ ਲੋਕ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸੱਤਾ 'ਚ ਲਿਆਉਣਗੇ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਆਪ ਦੇ ਸੀਨੀਅਰ ...
ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਬਲਜਿੰਦਰ ਸਿੰਘ)-ਪੰਜਾਬ ਫ਼ੀਲਡ ਤੇ ਵਰਕਸ਼ਾਪ ਵਰਕਰ ਯੂਨੀਅਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਉਜਾਗਰ ਸਿੰਘ ਭਗੜਾਣਾ ਦੀ ਰਹਿਨੁਮਾਈ ਹੇਠ ਹੋਈ | ਮੀਟਿੰਗ ਦੌਰਾਨ ਕੋਰੋਨਾ ਮਹਾਂਮਾਰੀ ਸਬੰਧੀ ਸਿਹਤ ਵਿਭਾਗ ਦੀਆਂ ਹਦਾਇਤਾਂ ਨੂੰ ਮੁੱਖ ...
ਬਸੀ ਪਠਾਣਾਂ 4 ਸਤੰਬਰ (ਗ.ਸ. ਰੁਪਾਲ, ਐਚ.ਐਸ. ਗੌਤਮ)-ਮਾਰਕੀਟ ਕਮੇਟੀ ਬਸੀ ਪਠਾਣਾਂ ਦੇ ਚੇਅਰਮੈਨ ਸਤਵੀਰ ਸਿੰਘ ਨੌਗਾਵਾਂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਸਰਪ੍ਰਸਤੀ ਵਿਚ ਪੰਜਾਬ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰ ਰਿਹਾ ਹੈ | ਉਹ ਅੱਜ ਇੱਥੇ ...
ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਬਲਜਿੰਦਰ ਸਿੰਘ)- ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਰਾਰਤੀ ਅਨਸਰਾਂ ਵਲੋਂ ਕੋਰੋਨਾ ਸਬੰਧੀ ਫੈਲਾਈਆਂ ਜਾ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਸੁਚੇਤ ਰਹਿਣ ਕਿਉਂਕਿ ਕੋਰੋਨਾ ...
ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਬਲਜਿੰਦਰ ਸਿੰਘ)-ਸੂਬੇ ਦੇ ਲੋਕਾਂ ਨੂੰ ਸਾਫ਼ ਸੁਥਰਾ ਤੇ ਭਿ੍ਸ਼ਟਾਚਾਰ ਮੁਕਤ ਸ਼ਾਸਨ ਦੇਣ ਦੇ ਦਾਅਵੇ ਕਰਨ ਵਾਲੀ ਕੈਪਟਨ ਸਰਕਾਰ ਖ਼ੁਦ ਬਹੁ ਕਰੋੜੀ ਘਪਲਿਆਂ ਦੀ ਸਰਕਾਰ ਬਣ ਗਈ ਹੈ ਅਤੇ ਕੈਪਟਨ ਸਰਕਾਰ ਸੂਬੇ ਦੇ ਨਾਗਰਿਕਾਂ ਦਾ ਵਿਸ਼ਵਾਸ ...
ਅਮਲੋਹ, 4 ਸਤੰਬਰ (ਰਿਸ਼ੂ ਗੋਇਲ)-ਮਾਘੀ ਮੈਮੋਰੀਅਲ ਕਾਲਜ ਫ਼ਾਰ ਵੁਮੈਨ ਅਤੇ ਮਾਘੀ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਮਲੋਹ ਨੂੰ ਮਾਘੀ ਵਿੱਦਿਅਕ ਟਰੱਸਟ ਵਲੋਂ ਕਾਲਜ, ਸਕੂਲ ਤੇ ਪ੍ਰਬੰਧ ਦੇ ਸਾਰੇ ਕਾਰਜਾਂ ਦੀ ਜ਼ਿੰਮੇਵਾਰੀ ਰਾਧਾ ਵਾਟਿਕਾ ਗਰੁੱਪ ਨੂੰ ...
ਅਮਲੋਹ, 4 ਸਤੰਬਰ (ਰਿਸ਼ੂ ਗੋਇਲ)-'ਅਧਿਆਪਕ ਦਿਵਸ' ਭਾਰਤ ਦੇ ਦੂਜੇ ਰਾਸ਼ਟਰਪਤੀ ਤੇ ਭਾਰਤੀ ਸਿੱਖਿਆ ਸ਼ਾਸਤਰੀ ਡਾ: ਐਸ. ਰਾਧਾ ਕਿ੍ਸ਼ਨਨ ਦੇ ਜਨਮ ਦਿਵਸ ਮੌਕੇ ਹਰ ਸਾਲ 5 ਸਤੰਬਰ ਨੂੰ ਮਨਾਇਆ ਜਾਂਦਾ ਹੈ ਤੇ ਇਸ ਮੌਕੇ ਵਿਦਿਆਰਥੀ ਆਪਣੇ ਅਧਿਆਪਕਾਂ ਨੂੰ ਤੋਹਫ਼ੇ ਦਿੰਦੇ ਹਨ | ...
ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਬਲਜਿੰਦਰ ਸਿੰਘ)-ਕਾਲਜ ਦੇ ਬਾਇਓ ਟੈਕਨਾਲੋਜੀ ਵਿਭਾਗ ਵਲੋਂ ਟਰਾਂਸਜੈਨਿਕ ਬੂਟਿਆਂ ਅਤੇ ਜਾਨਵਰਾਂ ਉੱਤੇ ਵਾਦ-ਵਿਵਾਦ ਮੁਕਾਬਲੇ ਕਰਵਾਏ ਗਏ ਜਿਸ ਵਿਚ ਬੀ.ਐਸ.ਸੀ. ਆਨਰਜ਼ ਬਾਇਓ ਟੈਕਨਾਲੋਜੀ ਅਤੇ ਐਮ.ਐਸ.ਸੀ. ਆਨਰਜ਼ ਬਾਇਓ ਟੈਕਨਾਲੋਜੀ ...
ਬਸੀ ਪਠਾਣਾਂ, 4 ਸਤੰਬਰ (ਗ.ਸ. ਰੁਪਾਲ, ਐਚ.ਐਸ. ਗੌਤਮ)-ਗੁਰੂ ਘਰ ਪ੍ਰਬੰਧ ਸੁਧਾਰ ਲਹਿਰ ਦੇ ਮੁੱਖ ਸੇਵਾਦਾਰ ਜਥੇ. ਰਤਨ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗੁੰਮ ਹੋਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਤੇ ...
ਬਸੀ ਪਠਾਣਾਂ, 4 ਸਤੰਬਰ (ਗ.ਸ. ਰੁਪਾਲ, ਐਚ.ਐਸ. ਗੌਤਮ)-ਗੁਰੂ ਘਰ ਪ੍ਰਬੰਧ ਸੁਧਾਰ ਲਹਿਰ ਦੇ ਮੁੱਖ ਸੇਵਾਦਾਰ ਜਥੇ. ਰਤਨ ਸਿੰਘ ਨੇ ਕਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪਾਂ ਦੇ ਗੁੰਮ ਹੋਣ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਅਤੇ ...
ਬਸੀ ਪਠਾਣਾਂ, 4 ਸਤੰਬਰ (ਗ.ਸ. ਰੁਪਾਲ, ਐਚ.ਐਸ. ਗੌਤਮ)-ਸ਼ਹਿਰ ਦੇ ਵਾਰਡ ਨੰਬਰ 13 ਅਤੇ 15 ਵਿਚੋਂ ਲੰਘਦੀ ਗੁੱਗਾ ਮਾੜੀ ਰੋਡ ਦੇ ਨਾਲ ਲੱਗਦੇ ਮੁਹੱਲਾ ਚੱਕਰੀ ਅਤੇ ਬਹਿਲੋਲਪੁਰੀਆਂ ਵਾਸੀਆਂ ਨੂੰ ਪਿਛਲੇ ਕਾਫ਼ੀ ਅਰਸੇ ਤੋਂ ਨਰਕ ਭਰੀ ਜ਼ਿੰਦਗੀ ਜਿਓਣ ਲਈ ਮਜਬੂਰ ਹੋਣਾ ਪੈ ...
ਫ਼ਤਹਿਗੜ੍ਹ ਸਾਹਿਬ, 4 ਸਤੰਬਰ (ਬਲਜਿੰਦਰ ਸਿੰਘ)- ਪੰਥਕ ਅਕਾਲੀ ਲਹਿਰ ਦੇ ਪ੍ਰਮੁੱਖ ਆਗੂ ਤੇ ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਅੱਜ ਇਥੇ ਐਲਾਨ ਕੀਤਾ ਕਿ ਜਥੇਬੰਦੀ ਵਲੋਂ ਉਦੋਂ ਤੱਕ ਸੰਘਰਸ਼ ਜਾਰੀ ਰੱਖਿਆ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX