ਨਵੀਂ ਦਿੱਲੀ, 4 ਸਤੰਬਰ (ਏਜੰਸੀ)- ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਸ਼ੁੱਕਰਵਾਰ ਨੂੰ ਸੰਕੇਤ ਦਿੱਤੇ ਹਨ ਕਿ ਵਾਹਨਾਂ 'ਤੇ ਲੱਗਣ ਵਾਲੇ ਜੀ.ਐਸ.ਟੀ. 'ਚ ਕਟੌਤੀ ਹੋ ਸਕਦੀ ਹੈ | ਉਨ੍ਹਾਂ ਉਮੀਦ ਜਤਾਈ ਕਿ ਜਲਦ ਹੀ ਆਟੋਮੋਟਿਵ ਇੰਡਸਟਰੀ ਲਈ ਚੰਗੀ ਖਬਰ ਆ ਸਕਦੀ ਹੈ | ਉਨ੍ਹਾਂ ਦੱਸਿਆ ਕਿ ਆਟੋ ਸਕ੍ਰੈਪਜ ਪਾਲਿਸੀ ਤਿਆਰ ਹੋ ਚੁੱਕੀ ਹੈ ਤੇ ਜਲਦ ਇਸ ਦਾ ਐਲਾਨ ਕਰ ਦਿੱਤਾ ਜਾਵੇਗਾ | ਵਹੀਕਲ ਸੈਗਮੈਂਟ 'ਤੇ ਜੀ.ਐਸ.ਟੀ. ਕਟੌਤੀ ਦੀਆਂ ਸੰਭਾਵਨਾਵਾਂ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਵਿੱਤ ਮੰਤਰਾਲਾ ਇਸ ਪ੍ਰਸਤਾਵ 'ਤੇ ਵਿਚਾਰ ਕਰ ਰਿਹਾ ਹੈ | ਜਾਵੜੇਕਰ ਨੇ ਕਿਹਾ ਕਿ ਦੋਪਹੀਆ, ਤਿਪਹੀਆ, ਪਬਲਿਕ ਟਰਾਂਸਪੋਰਟ ਸੇਵਾਵਾਂ ਤੇ ਚਾਰ ਪਹੀਆ ਵਾਹਨਾਂ ਲਈ ਕਟੌਤੀ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਆਟੋਮੋਟਿਵ ਇੰਡਸਟਰੀ ਵਲੋਂ ਜੀ.ਐਸ.ਟੀ. 'ਚ ਕਟੌਤੀ ਦੀ ਮੰਗ ਨੂੰ ਉਹ ਨਿਸਚਿਤ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਸਾਹਮਣੇ ਰੱਖਣਗੇ | ਉਨ੍ਹਾਂ ਕਿਹਾ ਕਿ ਸੰਭਵ ਹੈ ਕਿ ਅਸੀਂ ਤੁਰੰਤ ਜੀ.ਐਸ.ਟੀ. ਕਟੌਤੀ 'ਤੇ ਸਹਿਮਤ ਨਾ ਹੋਈਏ, ਪਰ ਇਸ ਦਾ ਮਤਲਬ ਨਾ ਨਹੀਂ ਹੈ | ਦੋਪਹੀਆ ਵਾਹਨ ਨਾ ਤਾਂ ਲਗਜ਼ਰੀ ਸੈਗਮੈਂਟ 'ਚ ਆਉਂਦੇ ਹਨ ਤੇ ਨਾ ਹੀ ਸਿਨ ਗੁਡਜ਼ ਦੇ ਦਾਇਰੇ 'ਚ, ਅਜਿਹੇ 'ਚ ਜੀ.ਐਸ.ਟੀ. ਦਰਾਂ 'ਚ ਕਟੌਤੀ ਦੀ ਗੁੰਜਾਇਸ਼ ਬਣਦੀ ਹੈ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪਿਛਲੇ ਮਹੀਨੇ ਇੰਡਸਟਰੀ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਜੀ.ਐਸ.ਟੀ. ਕੌਾਸਲ ਵਲੋਂ ਦਰਾਂ ਬਾਰੇ ਪ੍ਰਸਤਾਵ 'ਤੇ ਮੁੜ ਵਿਚਾਰ ਕੀਤਾ ਜਾਵੇਗਾ | ਮੌਜੂਦਾ ਸਮੇਂ ਦੋਪਹੀਆ ਵਾਹਨਾਂ 'ਤੇ 28 ਫੀਸਦੀ ਜੀ.ਐਸ.ਟੀ. ਦੇਣਾ ਪੈਂਦਾ ਹੈ | ਜੀ.ਐਸ.ਟੀ. ਦਰਾਂ 'ਤੇ ਕੋਈ ਵੀ ਫੈਸਲਾ ਜੀ.ਐਸ.ਟੀ. ਕੌਾਸਲ ਹੀ ਲੈਂਦੀ ਹੈ, ਜਿਸ ਦੀ ਪ੍ਰਧਾਨਗੀ ਵਿੱਤ ਮੰਤਰੀ ਕਰਦੀ ਹੈ | ਇਸ ਕੌਾਸਲ ਦੀ ਬੈਠਕ 'ਚ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਫਾਈਨੈਂਸ ਤੇ ਟੈਕਸੇਸ਼ਨ ਮੰਤਰੀ ਵੀ ਸ਼ਾਮਿਲ ਹੁੰਦੇ ਹਨ | ਜਾਵੜੇਕਰ ਨੇ ਕਿਹਾ ਕਿ ਸਰਕਾਰ ਸਾਰੇ ਸਟੇਕਹੋਲਡਰਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਕਿ ਮੰਗ 'ਚ ਵਾਧਾ ਹੋ ਸਕੇ | ਉਨ੍ਹਾਂ ਕਿਹਾ ਕਿ ਅਰਥ ਵਿਵਸਥਾ ਲਈ ਆਟੋ ਇੰਡਸਟਰੀ ਬੇਹੱਦ ਮਹੱਤਵਪੂਰਨ ਹੈ |
ਸਾਨ ਫਰਾਂਸਿਸਕੋ, 4 ਸਤੰਬਰ (ਐੱਸ.ਅਸ਼ੋਕ ਭੌਰਾ)- ਪ੍ਰਸਿੱਧ ਸੋਸ਼ਲ ਮੀਡੀਆ ਸਾਈਟ ਵਾਲੀ ਫੇਸਬੁੱਕ ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਵੀਰਵਾਰ ਨੂੰ ਆਪਣੇ ਪਲੇਟਫਾਰਮ 'ਤੇ ਕਿਹਾ ਕਿ ਫੇਸਬੁੱਕ ਨਵੰਬਰ ਦੀਆਂ ਚੋਣਾਂ ਤੋਂ ਇਕ ਹਫਤਾ ਪਹਿਲਾਂ ਨਵੇਂ ਰਾਜਨੀਤਿਕ ...
ਲੁਧਿਆਣਾ, 4 ਸਤੰਬਰ (ਪੁਨੀਤ ਬਾਵਾ)- ਪੰਜਾਬ ਰਾਜ ਕਿਸਾਨ ਪ੍ਰਵਾਨਗੀ ਕਮੇਟੀ ਦੀ ਇਕ ਆਨਲਾਈਨ ਮੀਟਿੰਗ ਅੱਜ ਨਿਰਦੇਸ਼ਕ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਡਾ. ਸੁਤੰਤਰ ਕੁਮਾਰ ਏਰੀ ਦੀ ਪ੍ਰਧਾਨਗੀ 'ਚ ਹੋਈ, ਜਿਸ 'ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਵਿਕਸਿਤ ...
ਨਵੀਂ ਦਿੱਲੀ, 4 ਸਤੰਬਰ (ਏਜੰਸੀ)-ਦੇਸ਼ ਦੇ ਵੱਡੇ ਸਟੇਟ ਬੈਂਕ ਆਫ਼ ਇੰਡੀਆ ਨੇ ਖਾਤਾਧਾਰਕਾਂ ਨੂੰ ਇਕ ਵੱਡੀ ਰਾਹਤ ਦਿੱਤੀ ਹੈ | ਬੈਂਕ ਨੇ ਐਲਾਨ ਕੀਤਾ ਹੈ ਕਿ ਹੁਣ ਹਰ 6 ਮਹੀਨਿਆਂ 'ਚ ਵਿਆਜ਼ ਦਰਾਂ ਦੀ ਸਮੀਖਿਆ ਕੀਤੀ ਜਾਵੇਗੀ | ਇਸ ਫੈਸਲੇ ਦਾ ਸਿੱਧਾ ਫਾਇਦਾ ਘਰ ਲਈ ਕਰਜ਼, ...
ਨਵੀਂ ਦਿੱਲੀ, 4 ਸਤੰਬਰ (ਏਜੰਸੀ)-'ਸੇਬੀ' ਨੇ ਨਵੇਂ ਮਾਰਜਿਨ ਨਿਯਮਾਂ ਨੂੰ ਲੈ ਕੇ ਬ੍ਰੋਕਰਜ਼ ਨੂੰ ਵੱਡੀ ਰਾਹਤ ਦਿੱਤੀ ਹੈ | 'ਸੇਬੀ' ਨੇ ਬ੍ਰੋਕਰਜ਼ ਨੂੰ 15 ਸਤੰਬਰ ਤੱਕ ਮਾਰਜਿਨ 'ਚ ਕਮੀ ਰਹਿਣ 'ਤੇ ਜਾਂ ਮਾਰਜਿਨ ਨਹੀਂ ਵਸੂਲਣ 'ਤੇ ਪੈਨਾਲਟੀ (ਹਰਜਾਨਾ) ਨਾ ਲੈਣ ਦਾ ਫੈਸਲਾ ...
ਨਵੀਂ ਦਿੱਲੀ, 4 ਸਤੰਬਰ (ਏਜੰਸੀ)-ਭਾਰਤੀ ਰਿਜ਼ਰਵ ਬੈਂਕ ਨੇ ਅਦਿੱਤਿਆ ਬਿਰਲਾ ਆਈਡੀਆ ਪੇਮੈਂਟਸ ਬੈਂਕ ਦਾ ਬੈਕਿੰਗ ਨਿਯਮ ਐਕਟ ਤਹਿਤ ਬੈਂਕਿੰਗ ਕੰਪਨੀ ਦਾ ਦਰਜਾ ਸਮਾਪਤ ਕਰ ਦਿੱਤਾ ਹੈ | ਪਿਛਲੇ ਸਾਲ ਨਵੰਬਰ 'ਚ ਰਿਜ਼ਰਵ ਬੈਂਕ ਨੇ ਕਿਹਾ ਸੀ ਕਿ ਅਦਿੱਤਿਆ ਬਿਰਲਾ ਆਈਡੀਆ ...
ਨਵੀਂ ਦਿੱਲੀ, 4 ਸਤੰਬਰ (ਏਜੰਸੀ)-ਇੰਜੀਨੀਅਰਿੰਗ ਤੇ ਨਿਰਮਾਣ ਖੇਤਰ ਦੀ ਪ੍ਰਮੁੱਖ ਕੰਪਨੀ 'ਲਾਰਸਨ ਐਾਡ ਟੂਬਰੋ' (ਐਲ ਐਾਡ ਟੀ) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਦੀ ਰੱਖਿਆ ਸ਼ਾਖਾ ਨੂੰ ਭਾਰਤੀ ਰੱਖਿਆ ਮੰਤਰਾਲੇ ਤੋਂ ਪਿਨਾਕ ਹਥਿਆਰ ਪ੍ਰਣਾਲੀ ਦੀ ਸਪਲਾਈ ਲਈ ਠੇਕਾ ...
ਨਵੀਂ ਦਿੱਲੀ, 4 ਸਤੰਬਰ (ਏਜੰਸੀ)-ਭਾਰਤੀ ਰਿਜ਼ਰਵ ਬੈਂਕ ਨੇ ਸ਼ੁੱਕਰਵਾਰ ਨੂੰ ਤਰਜੀਹੀ ਸੈਕਟਰ (ਪ੍ਰਾਰਿਓਰਟੀ ਸੈਕਟਰ ਲੈਂਡਿੰਗ) ਨਾਲ ਜੁੜੇ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ | ਕੇਂਦਰੀ ਬੈਂਕ ਨੇ ਕਿਹਾ ਹੈ ਸਾਰੇ ਸਬੰਧਿਤ ਪੱਖਾਂ ਨਾਲ ਵਿਆਪਕ ਵਿਚਾਰ ਚਰਚਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX