ਤਾਜਾ ਖ਼ਬਰਾਂ


ਨਵੀਂ ਦਿੱਲੀ - ਗ੍ਰਹਿ ਸਕੱਤਰ ਅਜੈ ਕੁਮਾਰ ਭੱਲਾ ਦੇ ਕਾਰਜਕਾਲ 'ਚ ਇਕ ਸਾਲ ਦਾ ਹੋਰ ਵਾਧਾ
. . .  37 minutes ago
ਓਮ ਬਿਰਲਾ ਕੈਨੇਡਾ ਵਿਚ 65ਵੇਂ ਰਾਸ਼ਟਰਮੰਡਲ ਸੰਸਦੀ ਸੰਮੇਲਨ ਵਿਚ ਭਾਰਤੀ ਸੰਸਦੀ ਵਫ਼ਦ ਦੀ ਅਗਵਾਈ ਕਰਨਗੇ
. . .  43 minutes ago
ਪਹਿਲੀ ਭਾਰਤੀ ਮਹਿਲਾ ਪਾਇਲਟ ਨੂੰ ਉੱਤਰੀ ਧਰੁਵ ਉੱਤੇ ਰਿਕਾਰਡ ਤੋੜ ਉਡਾਣ ਲਈ ਅਮਰੀਕਾ ਸਥਿਤ ਏਵੀਏਸ਼ਨ ਮਿਊਜ਼ੀਅਮ ਵਿਚ ਮਿਲੀ ਜਗ੍ਹਾ
. . .  45 minutes ago
ਇਕ ਨੌਜਵਾਨ ਚੜ੍ਹਿਆ ਨਸ਼ੇ ਦੀ ਭੇਟ
. . .  47 minutes ago
ਕੁੱਲਗੜ੍ਹੀ ,19 ਅਗਸਤ ( ਸੁਖਜਿੰਦਰ ਸਿੰਘ ਸੰਧੂ )- ਜ਼ਿਲ੍ਹਾ ਫ਼ਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਅਧੀਨ ਪਿੰਡ ਯਾਰੇ ਸ਼ਾਹ ਵਾਲਾ ਇਕ ਨੌਜਵਾਨ ਨਸ਼ੇ ਦੀ ਭੇਟ ਚੜ੍ਹ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਸ਼ਵਿੰਦਰ ਸਿੰਘ ਖਾਰਾ ...
ਮਨੀਸ਼ ਸਿਸੋਦੀਆ ਸਮੇਤ 15 ਵਿਅਕਤੀਆਂ ਨੂੰ ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਸੀ.ਬੀ.ਆਈ .ਐਫ.ਆਈ.ਆਰ. ਵਿਚ ਕੀਤਾ ਨਾਮਜ਼ਦ
. . .  about 1 hour ago
ਪੁਰੀ ਦੇ ਡੇਲੰਗਾ 'ਚ ਹੜ੍ਹ ਵਰਗੀ ਸਥਿਤੀ
. . .  about 1 hour ago
ਉਡੀਸ਼ਾ, 19 ਅਗਸਤ - ਪੁਰੀ ਦੇ ਡੇਲੰਗਾ 'ਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ, ਜਿਸ ਕਾਰਨ ਹੜ੍ਹ ਦਾ ਪਾਣੀ ਘਰਾਂ 'ਚ ਦਾਖ਼ਲ ਹੋ ਗਿਆ
ਨਿਊਯਾਰਕ ਸਿਟੀ: ਮਹਾਤਮਾ ਗਾਂਧੀ ਦੇ ਬੁੱਤ ਦੀ ਦੋ ਹਫ਼ਤਿਆਂ ਵਿਚ ਦੂਜੀ ਵਾਰ ਕੀਤੀ ਗਈ ਭੰਨਤੋੜ
. . .  about 2 hours ago
ਸ੍ਰੀ ਮੁਕਤਸਰ ਸਾਹਿਬ: ਜਲ ਨਿਕਾਸੀ ਮਹਿਕਮੇ ਦੇ ਸਰਕਲ ਦਫ਼ਤਰ ਬੰਦ ਕਰਨ ਨਾਲ ਹੋਰ ਸੰਕਟ ਪੈਦਾ ਹੋਵੇਗਾ - ਸੁਖਬੀਰ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 19 ਅਗਸਤ (ਰਣਜੀਤ ਸਿੰਘ ਢਿੱਲੋਂ)- ਸ੍ਰੀ ਮੁਕਤਸਰ ਸਾਹਿਬ, ਲੰਬੀ, ਮਲੋਟ, ਅਬੋਹਰ ਅਤੇ ਗਿੱਦੜਬਾਹਾ ਦੇ ਇਲਾਕਿਆਂ ਵਿਚ ਸੇਮ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਆਏ ਹੜ੍ਹਾਂ ਨਾਲ ...
ਰਾਵੀ ਦਰਿਆ ਵਿਚ ਪਾਣੀ ਵਧਣ ਕਾਰਨ ਨੁਕਸਾਨੀਆਂ ਫ਼ਸਲਾਂ ਦਾ ਪੰਜਾਬ ਸਰਕਾਰ ਵਲੋਂ ਦਿੱਤਾ ਜਾਵੇਗਾ ਮੁਆਵਜ਼ਾ - ਧਾਲੀਵਾਲ
. . .  about 2 hours ago
ਰਮਦਾਸ, ਅਜਨਾਲਾ, 19 ਅਗਸਤ (ਬਲਵਿੰਦਰ ਸਿੰਘ ਸੰਧੂ, ਗੁਰਪ੍ਰੀਤ ਸਿੰਘ ਢਿੱਲੋਂ,ਜਸਵੰਤ ਸਿੰਘ ਵਾਹਲਾ, ਅਵਤਾਰ ਸਿੰਘ ਰੰਧਾਵਾ)-ਪਿਛਲੇ ਦਿਨੀਂ ਰਾਵੀ ਦਰਿਆ ਵਿਚ ਅਚਾਨਕ ਪਾਣੀ ਵਧਣ ਕਾਰਨ ਖ਼ਰਾਬ ਹੋਈਆਂ ਫ਼ਸਲਾਂ ...
ਪੱਛਮੀ ਬੰਗਾਲ : ਵਿਸ਼ੇਸ਼ ਟਾਸਕ ਫੋਰਸ ਨੇ ਅਲ ਕਾਇਦਾ ਨਾਲ ਸ਼ਮੂਲੀਅਤ ਲਈ 2 ਨੂੰ ਕੀਤਾ ਗ੍ਰਿਫ਼ਤਾਰ
. . .  about 2 hours ago
ਆਂਧਰਾ ਦੇ ਕਾਕੀਨਾਡਾ 'ਚ ਖੰਡ ਫੈਕਟਰੀ 'ਚ ਲੱਗੀ ਅੱਗ, ਦੋ ਦੀ ਮੌਤ
. . .  about 2 hours ago
ਲਸ਼ਕਰ-ਏ- ਤਾਇਬਾ ਦੀ ਫੰਡਿੰਗ 'ਚ ਸ਼ਾਮਿਲ ਜੰਮੂ-ਕਸ਼ਮੀਰ ਦਾ ਹਵਾਲਾ ਸੰਚਾਲਕ ਅਲ ਬਦਰ ਗ੍ਰਿਫ਼ਤਾਰ
. . .  about 3 hours ago
ਆਪਣੀ ਪਤਨੀ ਦੀ ਕਹੀ ਮਾਰ ਕੇ ਹੱਤਿਆ ਕਰਨ ਵਾਲੇ ਬਲਵੰਤ ਸਿੰਘ ਨੇ ਕੀਤੀ ਆਤਮ ਹੱਤਿਆ
. . .  about 3 hours ago
ਫ਼ਰੀਦਕੋਟ, 19 ਅਗਸਤ ( ਜਸਵੰਤ ਪੁਰਬਾ ) – ਸਾਦਿਕ ਦੇ ਪਿੰਡ ਬੁੱਟਰ 'ਚ ਆਪਣੀ ਪਤਨੀ ਦੀ ਕਹੀ ਮਾਰ ਕੇ ਹੱਤਿਆ ਕਰਨ ਵਾਲੇ ਬਲਵੰਤ ਸਿੰਘ ਨੇ ਅੱਜ ਦੁਪਹਿਰ ਕਰੀਬ 2:30 ਵਜੇ ਬੁੱਟਰ ਵਿਖੇ ਨਹਿਰ ਕੋਲ ਖੜ੍ਹੇ ਸਫੈਦੇ ਦੇ ...
ਸੰਯੁਕਤ ਕਿਸਾਨ ਮੋਰਚੇ ਵਲੋਂ ਪਾਣੀਆਂ ਅਤੇ ਪੰਜਾਬ ਨਾਲ ਸੰਬੰਧਿਤ ਹੋਰ ਮੁੱਦਿਆਂ ਨੂੰ ਲੈ ਕੇ ਰੈਲੀਆਂ ਕਰਨ ਦਾ ਐਲਾਨ
. . .  about 4 hours ago
ਚੰਡੀਗੜ੍ਹ, 19 ਅਗਸਤ (ਅਜਾਇਬ ਸਿੰਘ ਔਜਲਾ) - ਸੰਯੁਕਤ ਕਿਸਾਨ ਮੋਰਚੇ ਵਲੋਂ ਪਾਣੀਆਂ ਅਤੇ ਪੰਜਾਬ ਨਾਲ ਸੰਬੰਧਿਤ ਹੋਰ ਮੁੱਦਿਆਂ ਨੂੰ ਲੈ ਕੇ ਵੱਖ ਵੱਖ ਥਾਵਾਂ 'ਤੇ ਰੈਲੀਆਂ ਕਰਨ ਦਾ ਐਲਾਨ ਕੀਤਾ ਗਿਆ ਹੈ। ਅੱਜ ਚੰਡੀਗੜ੍ਹ ਵਿਖੇ ਇਹ ਪ੍ਰਗਟਾਵਾ ਸੰਯੁਕਤ ਕਿਸਾਨ ਮੋਰਚੇ ਦੇ...
ਕਿਸਾਨਾਂ ਨੇ ਨੰਗੇ ਧੜ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  about 4 hours ago
ਅਬੋਹਰ,19 ਅਗਸਤ (ਸੰਦੀਪ ਸੋਖਲ) - ਕੌਮੀ ਮਾਰਗ 'ਤੇ ਰਾਜਸਥਾਨ ਸਰਹੱਦ ਦੇ ਨਾਲ ਪੈਂਦੇ ਪਿੰਡ ਗੁੰਮਜਾਲ ’ਤੇ ਕਿਸਾਨਾਂ ਵਲੋਂ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਪੱਕੇ ਤੌਰ ’ਤੇ ਲਗਾਏ ਗਏ ਧਰਨੇ ਨੂੰ 48 ਘੰਟਿਆਂ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਰਕਾਰ ਵਲੋਂਂ ਕੋਈ ਸੁਣਵਾਈ...
ਮੁੱਖ ਮੰਤਰੀ ਭਗਵੰਤ ਮਾਨ ਨੇ ਵਾਲਮੀਕਿ ਭਾਈਚਾਰੇ ਦੀਆਂ ਸਾਰੀਆਂ ਮੰਗਾਂ ਕੀਤੀਆਂ ਪੂਰੀਆਂ
. . .  about 5 hours ago
ਚੰਡੀਗੜ੍ਹ, 19 ਅਗਸਤ - ਵਾਲਮੀਕਿ ਭਾਈਚਾਰੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਮੀਟਿੰਗ ਸਮਾਪਤ ਹੋ ਗਈ ਹੈ ਤੇ ਮੁੱਖ ਮੰਤਰੀ ਨੇ ਵਾਲਮੀਕਿ ਭਾਈਚਾਰੇ ਦੀਆਂ ਸਾਰੀਆਂ ਮੰਗਾਂ ਨੂੰ ਪੂਰਾ ਕਰ ਦਿੱਤਾ ਹੈ।ਇਸ ਮੌਕੇ ਵਾਲਮੀਕਿ ਭਾਈਚਾਰੇ ਨੇ ਭਗਵੰਤ ਮਾਨ ਦੀ ਤਾਰੀਫ਼ ਕਰਦਿਆ ਕਿਹਾ ਕਿ ਅਜਿਹਾ ਮੁੱਖ ਮੰਤਰੀ ਪਹਿਲੀ ਵਾਰ...
ਭਗਵੰਤ ਮਾਨ ਵਲੋਂ ਪੀ.ਏ.ਯੂ. ਦੇ ਨਵਨਿਯੁਕਤ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਸ਼ੁੱਭਕਾਮਨਾਵਾਂ
. . .  about 5 hours ago
ਚੰਡੀਗੜ੍ਹ, 19 ਅਗਸਤ - ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਨਵਨਿਯੁਕਤ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੂੰ ਸ਼ੁੱਭਕਾਮਨਾਵਾਂ...
ਹਨੀਟ੍ਰੈਪ 'ਚ ਫਸਾ ਕੇ ਇਕ ਨੌਜਵਾਨ ਨੂੰ ਅਗਵਾ ਕਰਨ ਵਾਲੇ ਤਿੰਨ ਮੁਲਜ਼ਮ ਗ੍ਰਿਫ਼ਤਾਰ
. . .  about 5 hours ago
ਐਸ.ਏ.ਐਸ. ਨਗਰ, 19 ਅਗਸਤ (ਜਸਬੀਰ ਸਿੰਘ ਜੱਸੀ) - ਖਰੜ ਨਜ਼ਦੀਕ ਇਕ ਯੂਨੀਵਰਸਿਟੀ ਵਿਚ ਪੜ੍ਹਦੇ ਇਕ ਵਿਦਿਆਰਥੀ ਨੂੰ ਹਨੀਟ੍ਰੈਪ 'ਚ ਫਸਾ ਕੇ ਅਗਵਾ ਕਰਨ ਵਾਲੀ ਇਕ ਲੜਕੀ ਸਮੇਤ ਤਿੰਨ ਮੁਲਜ਼ਮਾਂ ਨੂੰ ਮੁਹਾਲੀ ਪੁਲਿਸ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਵਲੋਂ ਇਸ...
ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵੱਲੋਂ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾ
. . .  about 6 hours ago
ਚੌਲਾਂਗ, 19 ਅਗਸਤ (ਸੁਖਦੇਵ ਸਿੰਘ) - ਅੱਜ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ ਚੌਲਾਂਗ ਟੋਲ ਪਲਾਜ਼ੇ 'ਤੇ ਧਰਨਾ ਦਿੱਤਾ ਗਿਆ। ਇਸ ਸੰਬੰਧੀ ਨੰਬਰਦਾਰ ਦਲੀਪ ਸਿੰਘ ਮੁੱਖ ਬੁਲਾਰਾ ਮਾਝਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਨੇ ਦੱਸਿਆ ਕਿ ਕੱਲ੍ਹ ਮੈਂ ਚੌਲਾਂਗ ਟੋਲ ਪਲਾਜ਼ਾ ਤੋਂ ਲੰਘਿਆ...
ਡਾ. ਐਸ.ਐਸ.ਗੋਸਲ ਪੀ.ਏ.ਯੂ. ਦੇ ਉਪ ਕੁਲਪਤੀ ਨਿਯੁਕਤ
. . .  about 6 hours ago
ਲੁਧਿਆਣਾ, 19 ਅਗਸਤ (ਪੁਨੀਤ ਬਾਵਾ) - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਖੋਜ ਅਤੇ ਪੀ.ਏ.ਯੂ. ਦੀ ਪ੍ਰਬੰਧਕੀ ਬੋਰਡ ਦੇ ਮੈਂਬਰ ਡਾ. ਐਸ.ਐਸ. ਗੋਸਲ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਉਪ ਕੁਲਪਤੀ...
ਪੰਚਾਇਤ ਮੰਤਰੀ ਧਾਲੀਵਾਲ ਵਲੋਂ ਨਸ਼ਿਆਂ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਵਾਲੀ ਸਰਪੰਚ ਦਾ ਸਨਮਾਨ
. . .  about 6 hours ago
ਮੁੱਲਾਂਪੁਰ-ਦਾਖਾ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)- ਅੱਜ ਪੰਜਾਬ ਦੇ ਪੰਚਾਇਤ ਤੇ ਪੇਂਡੂ ਵਿਕਾਸ ਅਤੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਨੇੜਲੇ ਪਿੰਡ ਮੰਡਿਆਣੀ ਪਹੁੰਚ ਕੇ ਪਿਛਲੇ ਸਮੇਂ ਨਸ਼ਿਆਂ ਖ਼ਿਲਾਫ਼...
ਵਿਜੀਲੈਂਸ ਵਲੋਂ ਆਰ.ਟੀ.ਏ. ਦਫ਼ਤਰ ’ਚ ਵਾਹਨਾਂ ਦੇ ਫਿਟਨੈਸ ਸਰਟੀਫਿਕੇਟ ਘੁਟਾਲੇ ਦਾ ਪਰਦਾਫਾਸ਼
. . .  about 7 hours ago
ਸੰਗਰੂਰ, 19 ਅਗਸਤ (ਧੀਰਜ ਪਸ਼ੋਰੀਆ) - ਵਿਜੀਲੈਂਸ ਬਿਊਰੋ ਨੇ ਸੂਬੇ ਵਿਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਚਲਾਈ ਮੁਹਿੰਮ ਤਹਿਤ ਰਿਜ਼ਨਲ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦਫ਼ਤਰ ਸੰਗਰੂਰ ਵਿਚ ਇਕ ਵੱਡੇ ਘੁਟਾਲੇ ਦਾ ਪਰਦਾਫਾਸ਼ ਕਰਦਿਆਂ ਆਰ.ਟੀ.ਏ. ਮੋਟਰ ਵਹੀਕਲ ਇੰਸਪੈਕਟਰ...
ਆਬਕਾਰੀ ਨੀਤੀ ਮਾਮਲੇ 'ਚ ਸੀ.ਬੀ.ਆਈ. ਵਲੋਂ ਤਤਕਾਲੀ ਆਬਕਾਰੀ ਕਮਿਸ਼ਨਰ ਦੇ ਘਰ ਵੀ ਛਾਪੇਮਾਰੀ
. . .  about 7 hours ago
ਨਵੀਂ ਦਿੱਲੀ, 19 ਅਗਸਤ - ਆਬਕਾਰੀ ਨੀਤੀ ਮਾਮਲੇ 'ਚ ਸੀ.ਬੀ.ਆਈ. ਵਲੋਂ ਮਨੀਸ਼ ਸਿਸੋਦੀਆ ਦੇ ਘਰ ਅਤੇ ਠਿਕਾਣਿਆਂ 'ਤੇ ਛਾਪੇਮਾਰੀ ਦੇ ਨਾਲ ਨਾਲ ਤਤਕਾਲੀ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ ਦੇ ਘਰ ਵੀ ਛਾਪੇਮਾਰੀ ਕੀਤੀ...
ਮੁੰਬਈ 'ਚ ਡਿਗੀ 4 ਮੰਜ਼ਿਲਾਂ ਇਮਾਰਤ
. . .  about 7 hours ago
ਮੁੰਬਈ, 19 ਅਗਸਤ - ਮੁੰਬਈ ਦੇ ਬੋਰੀਵਲੀ ਪੱਛਮ 'ਚ ਸਾਈ ਬਾਬਾ ਨਗਰ ਵਿਖੇ ਇਕ 4 ਮੰਜ਼ਿਲਾਂ ਇਮਾਰਤ ਡਿਗ...
ਧਰਮਸ਼ਾਲਾ 'ਚ ਖਿਸਕੀ ਜ਼ਮੀਨ
. . .  about 7 hours ago
ਧਰਮਸ਼ਾਲਾ, 19 ਅਗਸਤ - ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿਖੇ ਭਾਰੀ ਬਰਸਾਤ ਦੇ ਚੱਲਦਿਆਂ ਜ਼ਮੀਨ ਖਿਸਕਣ ਦਾ ਮਾਮਲਾ ਸਾਹਮਣੇ ਆਇਆ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 21 ਭਾਦੋਂ ਸੰਮਤ 552

ਰਾਸ਼ਟਰੀ-ਅੰਤਰਰਾਸ਼ਟਰੀ

ਅਮਰੀਕਾ ਏਅਰ ਇੰਡੀਆ ਨੂੰ ਹਵਾਈ ਅੱਡਿਆਂ 'ਤੇ ਜ਼ਮੀਨੀ ਪ੍ਰਬੰਧ ਕਰਨ ਲਈ ਮੁੜ ਆਗਿਆ ਦੇਵੇਗਾ

 2019 'ਚ ਸਵੈ-ਸੰਭਾਲ ਪ੍ਰਬੰਧ ਕਰਨ ਨੂੰ ਮੁਲਤਵੀ ਕਰ ਦਿੱਤਾ ਸੀ
ਸਿਆਟਲ, 4 ਸਤੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਨੇ ਅੱਜ ਐਲਾਨ ਕੀਤਾ ਕਿ ਉਹ ਏਅਰ ਇੰਡੀਆ ਦੀ ਅਮਰੀਕੀ ਹਵਾਈ ਅੱਡਿਆਂ 'ਤੇ ਆਪਣੇ ਜ਼ਮੀਨੀ ਪ੍ਰਬੰਧ ਦੇ ਕੰਮਾਂ ਨੂੰ ਸਵੈ-ਚਲਾਉਣ ਦੀ ਯੋਗਤਾ ਨੂੰ ਬਹਾਲ ਕਰਨ ਦੀ ਯੋਜਨਾ ਬਣਾ ਰਿਹਾ ਹੈ | ਇਸ ਸਬੰਧ ਵਿਚ ਅੱਜ ਇਕ ਆਦੇਸ਼ ਜਾਰੀ ਕਰਦਿਆਂ ਯੂ. ਐਸ. ਦੇ ਆਵਾਜਾਈ ਵਿਭਾਗ ਨੇ ਜੁਲਾਈ 2019 ਦੇ ਆਪਣੇ ਪਿਛਲੇ ਆਦੇਸ਼ ਨੂੰ ਉਲਟਾ ਦਿੱਤਾ, ਜਿਸ ਨੇ ਏਅਰ ਇੰਡੀਆ ਦੇ ਅਮਰੀਕੀ ਹਵਾਈ ਅੱਡਿਆਂ 'ਤੇ ਸਵੈ-ਸੰਭਾਲ ਕਰਨ ਦੇ ਅਧਿਕਾਰ ਮੁਅੱਤਲ ਕਰ ਦਿੱਤੇ ਸਨ ਪਰ ਵਿਭਾਗ ਅਤੇ ਅਮਰੀਕਾ ਦੀਆਂ ਹੋਰ ਸਰਕਾਰੀ ਏਜੰਸੀਆਂ ਨੇ ਇਸ ਮਾਮਲੇ 'ਤੇ ਤਸੱਲੀਬਖ਼ਸ਼ ਹੱਲ ਲਈ ਭਾਰਤ ਨਾਲ ਕੰਮ ਕਰਨਾ ਜਾਰੀ ਰੱਖਿਆ ਹੈ | ਹਾਲ ਹੀ ਵਿਚ ਹੋਏ ਸਕਾਰਾਤਮਕ ਘਟਨਾਵਾਂ ਕਾਰਨ ਵਿਭਾਗ ਨੇ ਇਹ ਫ਼ੈਸਲਾ ਜਨਹਿਤ ਲਈ ਕੀਤਾ ਹੈ | ਹੁਣ ਉਸ ਪਰਮਿਟ ਸ਼ਰਤ ਨੂੰ ਹਟਾ ਦਿੱਤਾ ਹੈ, ਜਿਸ ਨੂੰ ਅਸੀਂ 7-9-2019 ਵਿਚ ਲਾਗੂ ਕੀਤਾ ਸੀ | ਆਵਾਜਾਈ ਵਿਭਾਗ ਦੇ ਸਹਾਇਕ ਸਕੱਤਰ ਜੋਏਲ ਸਜਾਬੈਟ ਨੇ ਕਿਹਾ ਅਸੀਂ ਆਰਜੀ ਤੌਰ 'ਤੇ ਇਸ ਸ਼ਰਤ ਨੂੰ ਦੂਰ ਕਰਨ ਲਈ ਏਅਰ ਇੰਡੀਆ ਦੇ ਪਰਮਿਟ ਵਿਚ ਸੋਧ ਕਰਨ ਦਾ ਫ਼ੈਸਲਾ ਕੀਤਾ ਹੈ | ਆਵਾਜਾਈ ਵਿਭਾਗ ਨੇ ਕਿਹਾ ਕਿ ਹਿੱਸੇਦਾਰਾਂ ਤੇ ਜਨਤਾ ਕੋਲ ਇਸ ਪ੍ਰਸਤਾਵ ਦਾ ਜਵਾਬ ਦੇਣ ਲਈ 21 ਦਿਨ ਹੁੰਦੇ ਹਨ | ਇਸ ਤੋਂ ਪਹਿਲਾਂ ਕਿ ਇਸ ਨੂੰ ਅੰਤਿਮ ਰੂਪ ਦਿੱਤਾ ਜਾਵੇ ਅਤੇ ਲਾਗੂ ਕੀਤਾ ਜਾਏ | ਇਹ ਆਦੇਸ਼ ਅਮਰੀਕਾ ਵਿਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਅਮਰੀਕੀ ਟਰਾਂਸਪੋਰਟੇਸ਼ਨ ਸੈਕਟਰੀ ਈਲੇਨ ਚਾਓ ਨਾਲ ਗੱਲਬਾਤ ਤੋਂ ਇਕ ਦਿਨ ਬਾਅਦ ਆਇਆ ਹੈ | ਰਾਜਦੂਤ ਸੰਧੂ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਨੇ ਇਨ੍ਹਾਂ ਮੁਸ਼ਕਿਲ ਸਮਿਆਂ ਦੌਰਾਨ ਹਵਾਬਾਜ਼ੀ ਖੇਤਰ ਵਿਚ ਮਹੱਤਵਪੂਰਨ ਕੰਮ ਕੀਤਾ ਹੈ |

ਭਾਰਤ ਤੋਂ ਆਏ ਅਫ਼ੀਮ ਆਧਾਰਿਤ ਉਤਪਾਦਾਂ ਦੀ ਵਿਕਰੀ ਨੂੰ ਲੈ ਕੇ ਨਿਊਜ਼ੀਲੈਂਡ ਪੁਲਿਸ ਨੇ ਕੀਤਾ ਸਟਿੰਗ ਆਪ੍ਰੇਸ਼ਨ

ਆਕਲੈਂਡ, 4 ਸਤੰਬਰ (ਹਰਮਨਪ੍ਰੀਤ ਸਿੰਘ ਸੈਣੀ)-ਨਿਊਜ਼ੀਲੈਂਡ ਪੁਲਿਸ ਵਲੋਂ ਪਿਛਲੇ ਸਾਲ ਤੋਂ ਸ਼ੁਰੂ ਕੀਤੇ ਇਕ ਸਟਿੰਗ ਆਪ੍ਰੇਸ਼ਨ 'ਚ ਉਸ ਨੂੰ ਵੱਡੀ ਕਾਮਯਾਬੀ ਮਿਲੀ ਹੈ | ਜਿਸ ਤਹਿਤ ਕਾਊਟੀਸ ਮੈਨੂਕਾਊ ਸੀ.ਆਈ.ਈ.ਬੀ. ਦੁਆਰਾ ਚੱਲ ਰਹੀ ਪੜਤਾਲ 'ਚ ਭਾਰਤ ਤੋਂ ਨਿਊਜ਼ੀਲੈਂਡ ...

ਪੂਰੀ ਖ਼ਬਰ »

ਨਿਊਜ਼ੀਲੈਂਡ ਨੇ ਸੈਲਾਨੀ ਵੀਜ਼ਾ ਧਾਰਕਾਂ ਲਈ 5 ਮਹੀਨੇ ਦੀ ਮਿਆਦ ਵਧਾਈ

ਆਕਲੈਂਡ, 4 ਸਤੰਬਰ (ਹਰਮਨਪ੍ਰੀਤ ਸਿੰਘ ਸੈਣੀ)-ਨਿਊਜ਼ੀਲੈਂਡ ਇੰਮੀਗ੍ਰੇਸ਼ਨ ਨੇ ਇਕ ਅਹਿਮ ਫ਼ੈਸਲਾ ਲੈਂਦਿਆਂ ਦੇਸ਼ 'ਚ ਬੈਠੇ ਸੈਲਾਨੀ ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ, ਜਿਸ ਤਹਿਤ ਕੋਵਿਡ-19 ਕਾਰਨ ਹਵਾਈ ਆਵਾਜਾਈ ਬੰਦ ਹੋਣ ਕਾਰਨ ਫਸੇ ਹੋਏ ਵਿਜ਼ਟਰ ਵੀਜ਼ਾ ...

ਪੂਰੀ ਖ਼ਬਰ »

ਕੈਨੇਡਾ 'ਚ ਵਿਦੇਸ਼ੀ ਵਿਦਿਆਰਥੀਆਂ ਦਾ ਦਾਖਲਾ ਸ਼ੁਰੂ

ਟੋਰਾਂਟੋ, 4 ਸਤੰਬਰ (ਸਤਪਾਲ ਸਿੰਘ ਜੌਹਲ)-ਕੋਰੋਨਾ ਦੀਆਂ ਰੁਕਾਵਟਾਂ ਕਾਰਨ ਕੈਨੇਡਾ ਵਿਚ ਵਿਦੇਸ਼ੀਆਂ ਦੇ ਦਾਖਲੇ ਉਪਰ (30 ਸਤੰਬਰ ਤੱਕ) ਲੱਗੀਆਂ ਹੋਈਆਂ ਪਾਬੰਦੀਆਂ ਵਿਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਨੂੰ ਵੀ 'ਗੈਰ-ਜ਼ਰੂਰੀ' (ਭਾਵ ਕੈਨੇਡਾ ਵਿਚ ਹੋਣਾ ਜ਼ਰੂਰੀ ...

ਪੂਰੀ ਖ਼ਬਰ »

ਰਾਗੀ ਸਿੰਘਾਂ ਨੂੰ ਇਨਸਾਫ਼ ਮਿਲਣਾ ਚਾਹੀਦਾ- ਗਿਆਨੀ ਦਿਲਬਰ

ਸਿਆਟਲ, 4 ਸਤੰਬਰ (ਹਰਮਨਪ੍ਰੀਤ ਸਿੰਘ)-ਸ੍ਰੀ ਗੁਰੂ ਹਰਿਗੋਬਿੰਦ ਢਾਡੀ ਸਭਾ ਪੰਜਾਬ ਦੇ ਕੌਮੀ ਪ੍ਰਧਾਨ ਗਿਆਨੀ ਕੁਲਜੀਤ ਸਿੰਘ ਦਿਲਬਰ ਨੇ ਅੱਜ ਇਥੇ ਸ੍ਰੀ ਦਰਬਾਰ ਸਾਹਿਬ ਦੇ ਕੀਰਤਨੀਆਂ ਦੇ ਹੱਕ ਵਿਚ 'ਹਾਅ ਦਾ ਨਾਅਰਾ' ਮਾਰਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ...

ਪੂਰੀ ਖ਼ਬਰ »

ਰਾਗੀ ਸਿੰਘਾਂ ਸਬੰਧੀ ਵਿਵਾਦ ਮਿਲ-ਬੈਠ ਕੇ ਹੱਲ ਕੀਤਾ ਜਾਵੇ- ਰਾਗੀ ਸਿੰਘ ਸਭਾ ਸਾਊਥਾਲ

ਲੰਡਨ, 4 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਪਿਛਲੇ ਦਿਨਾਂ ਤੋਂ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਦੇ ਹਜ਼ੂਰੀ ਰਾਗੀ ਜਥਿਆਂ ਦੇ ਮਾਣ ਸਤਿਕਾਰ ਨੂੰ ਲੈ ਕੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨਾਲ ਪੈਦਾ ਹੋਏ ਵਿਵਾਦ ਨਾਲ ਸਮੁੱਚੇ ਖਾਲਸਾ ਪੰਥ ਅਤੇ ਸਿੱਖ ਸੰਗਤਾਂ ...

ਪੂਰੀ ਖ਼ਬਰ »

ਫਲੋਰੀਡਾ 'ਚ ਕਈ ਘੰਟੇ ਕਾਰ 'ਚ ਬੰਦ ਰਹਿਣ ਕਾਰਨ ਦਮ ਤੋੜ ਗਈ ਨਵਜੰਮੀ ਬੱਚੀ

ਸੈਕਰਾਮੈਂਟੋ, 4 ਸਤੰਬਰ (ਹੁਸਨ ਲੜੋਆ ਬੰਗਾ)-ਔਫਲੋਰੀਡਾ ਵਿਚ ਇਕ ਨਵ ਜੰਮੀ ਬੱਚੀ ਕਈ ਘੰਟੇ ਕਾਰ ਵਿਚ ਬੰਦ ਰਹਿਣ ਉਪਰੰਤ ਗਰਮੀ ਨਾ ਸਹਾਰਦੀ ਹੋਈ ਆਖਿਰ ਦਮ ਤੋੜ ਗਈ | ਕੌਮੀ ਰਿਕਾਰਡ ਅਨੁਸਾਰ ਇਸ ਤਰ੍ਹਾਂ ਮਰਨ ਵਾਲਾ ਇਹ 21ਵਾਂ ਬੱਚਾ ਹੈ | ਕਿਡਜ਼ ਐਾਡ ਕਾਰਜ ਆਰਗੇਨਾਈਜੇਸ਼ਨ ...

ਪੂਰੀ ਖ਼ਬਰ »

ਕਾਲੇ ਵਿਅਕਤੀ ਦੀ ਮੌਤ ਦੇ ਦੋਸ਼ 'ਚ 7 ਪੁਲਿਸ ਅਫਸਰ ਮੁਅੱਤਲ

ਸਾਨ ਫਰਾਂਸਿਸਕੋ, 4 ਸਤੰਬਰ (ਐੱਸ.ਅਸ਼ੋਕ ਭੌਰਾ)- 7 ਰੋਚੈਸਟਰ ਪੁਲਿਸ ਅਧਿਕਾਰੀਆਂ ਨੂੰ ਵੀਰਵਾਰ ਨੂੰ ਇਕ ਕਾਲੇ ਵਿਅਕਤੀ ਨੂੰ ਹਿਰਾਸਤ ਵਿਚ ਲਏ ਜਾਣ ਮੌਕੇ ਸਾਹ ਘੁੱਟਣ ਕਰਕੇ ਹੋਈ ਮੌਤ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ | ਉਸ ਨੂੰ ਪੁਲਿਸ ਵਲੋਂ ਮਾਰਚ ਵਿਚ ਹਿਰਾਸਤ 'ਚ ...

ਪੂਰੀ ਖ਼ਬਰ »

ਹਵਾਬਾਜ਼ੀ ਕਾਰੋਬਾਰ ਨਾਲ ਸਬੰਧਿਤ ਕੰਪਨੀਆਂ ਦੇ ਕਾਮਿਆ ਦੇ ਹੱਕ 'ਚ ਨਿੱਤਰੇ ਢੇਸੀ

ਲੰਡਨ, 4 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਵਾਇਰਸ ਨੇ ਵਿਸ਼ਵ ਭਰ ਵਿਚ ਕਹਿਰ ਮਚਾਇਆ ਹੋਇਆ ਹੈ ਅਤੇ ਆਰਥਿਕ ਤੰਗੀਆਂ ਨਾਲ ਜੂਝ ਰਹੀਆਂ ਕੰਪਨੀਆਂ ਵਲੋਂ ਆਪਣੇ ਕਾਮਿਆਂ ਨੂੰ ਕੰਮਾਂ ਤੋਂ ਕੱਢਿਆ ਜਾ ਰਿਹਾ ਹੈ ਜਾਂ ਉਨ੍ਹਾਂ ਨੂੰ ਘੱਟ ਤਨਖਾਹਾਂ 'ਤੇ ਕੰਮ ਕਰਨ ...

ਪੂਰੀ ਖ਼ਬਰ »

ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿਚ 20 ਲੱਖ ਅਮਰੀਕੀ ਹਿੰਦੂਆਂ ਦੀ ਵੋਟ ਮਹੱਤਵਪੂਰਨ ਭੂਮਿਕਾ ਨਿਭਾਏਗੀ- ਰਾਜਾ ਕ੍ਰਿਸ਼ਨਾਮੂਰਤੀ

 ਇਸ ਵਾਰ ਦੋਵੇਂ ਪਾਰਟੀਆਂ ਭਾਰਤੀ ਵੋਟਰਾਂ ਨੂੰ ਖ਼ਾਸ ਮਹੱਤਵ ਦੇ ਰਹੀਆਂ ਹਨ ਸਿਆਟਲ, 4 ਸਤੰਬਰ (ਹਰਮਨਪ੍ਰੀਤ ਸਿੰਘ)-ਅਮਰੀਕਾ ਵਿਚ ਹਿੰਦੂਆਂ ਦੀ 20 ਲੱਖ ਵੋਟ ਇਸ ਵਾਰ ਆਪਣਾ ਅਹਿਮ ਯੋਗਦਾਨ ਰਾਸ਼ਟਰਪਤੀ ਚੋਣ ਵਿਚ ਪਾਵੇਗੀ | ਉਕਤ ਵਿਚਾਰ ਦਾ ਪ੍ਰਗਟਾਵਾ ਭਾਰਤੀ ਅਮਰੀਕੀ ...

ਪੂਰੀ ਖ਼ਬਰ »

ਘੱਟ ਆਮਦਨ ਵਾਲੇ ਲੋਕ ਸਰਕਾਰ ਤੋਂ ਐਮਰਜੈਂਸੀ ਮਦਦ ਲੈ ਸਕਦੇ ਹਨ

ਲੰਡਨ, 4 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਕਾਰਨ ਆਰਥਿਕ ਤੰਗੀਆਂ ਨਾਲ ਜੂਝ ਰਹੇ ਲੋਕ ਹੁਣ ਯੂ.ਕੇ. ਸਰਕਾਰ ਤੋਂ ਵਿੱਤੀ ਮਦਦ ਦਾ ਦਾਅਵਾ ਕਰ ਸਕਦੇ ਹਨ, ਜੋ ਅੰਤਿਮ ਸੰਸਕਾਰ ਦੀਆਂ ਰਸਮਾਂ ਲਈ, ਨੌਕਰੀ ਲੱਭਣ ਲਈ ਅਤੇ ਘਰੇਲੂ ਵਸਤਾਂ ਖਰੀਦਣ ਲਈ ਹੋ ਸਕਦੀਆਂ ਹਨ | ...

ਪੂਰੀ ਖ਼ਬਰ »

ਆਜ਼ਾਦ ਟਿ੍ਬਿਊਨਲ ਕਰੇਗਾ ਚੀਨ 'ਚ ਉਈਗਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਜਾਂਚ

ਲੰਡਨ, 4 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆ ਦੇ ਇਕ ਮਨੁੱਖੀ ਅਧਿਕਾਰਾਂ ਦੇ ਵਕੀਲ ਨੇ ਚੀਨ ਦੇ ਸ਼ਿਨਜਿਆਂਗ ਸੂਬੇ ਵਿਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲਿਆਂ ਦੀ ਜਾਂਚ ਕਰਨ ਲਈ ਇਕ ਸੁਤੰਤਰ ਟਿ੍ਬਿਊਨਲ ਦੀ ਲੰਡਨ ਵਿਚ ਸਥਾਪਨਾ ਕਰਨ ਦਾ ਫੈਸਲਾ ...

ਪੂਰੀ ਖ਼ਬਰ »

ਟਰੰਪ ਚੋਣਾਂ ਤੋਂ ਪਹਿਲਾਂ ਅਫਗਾਨਿਸਤਾਨ 'ਚ ਕਰ ਸਕਦੇ ਨੇ ਨਵਾਂ ਰਾਜਦੂਤ ਨਾਮਜ਼ਦ

ਸਾਨ ਫਰਾਂਸਿਸਕੋ, 4 ਸਤੰਬਰ (ਐੱਸ.ਅਸ਼ੋਕ ਭੌਰਾ)-ਟਰੰਪ ਵਲੋਂ ਅਫਗਾਨਿਸਤਾਨ 'ਚ ਨਵਾਂ ਰਾਜਦੂਤ ਨਾਮਜ਼ਦ ਕੀਤੇ ਜਾਣ ਦੀ ਉਮੀਦ ਹੈ ਅਤੇ ਇਸ ਅਹੁਦੇ ਲਈ ਰਾਸ਼ਟਰਪਤੀ ਟਰੰਪ ਦੀ ਵਿਦੇਸ਼ੀ ਨੀਤੀ ਦੇ ਮਾਹਰ ਵਿਲੀਅਮ ਰੁਜਰ ਨੂੰ ਨਾਮਜ਼ਦ ਕੀਤੇ ਜਾਣ ਲਈ ਨਾਂਅ ਸਾਹਮਣੇ ਆ ਰਿਹਾ ...

ਪੂਰੀ ਖ਼ਬਰ »

ਸੁਰਜਨ ਜ਼ੀਰਵੀ ਦੀ ਪੁਸਤਕ 'ਆਉ ਸੱਚ ਜਾਣੀਏ' ਲੋਕ ਅਰਪਣ

ਟੋਰਾਂਟੋ, 4 ਸਤੰਬਰ (ਹਰਜੀਤ ਸਿੰਘ ਬਾਜਵਾ)- ਬੀਤੇ ਦਿਨੀ ਸਾਹਿਤਕ ਸੰਸਥਾਵਾਂ ਦੇ ਨੁਮਾਇੰਦਿਆਂ ਵਲੋਂ ਕਰਵਾਏ ਇਕ ਸਾਹਿਤਕ ਸਮਾਗਮ ਦੌਰਾਨ ਬਜ਼ੁਰਗ ਪੰਜਾਬੀ ਪੱਤਰਕਾਰ, ਲੇਖਕ ਅਤੇ ਚਿੰਤਕ ਸੁਰਜਨ ਸਿੰਘ ਜ਼ੀਰਵੀ ਦੀ ਪੁਸਤਕ 'ਆਉ ਸੱਚ ਜਾਣੀਏ' ਲੋਕ ਅਰਪਣ ਕੀਤੀ ਗਈ | ਇਸ ...

ਪੂਰੀ ਖ਼ਬਰ »

ਇੰਡੀਅਨ ਓਵਰਸੀਜ ਕਾਂਗਰਸ ਜਰਮਨ ਦੀ ਮੀਟਿੰਗ

ਨਵੇਂ ਅਹੁਦੇਦਾਰਾਂ ਨੂੰ ਨਾਮਜ਼ਦ ਕੀਤਾ ਹਮਬਰਗ, 4 ਸਤੰਬਰ (ਅਮਰਜੀਤ ਸਿੰਘ ਸਿੱਧੂ)- ਇੰਡੀਅਨ ਓਵਰਸੀਜ ਕਾਂਗਰਸ ਜਰਮਨ ਦੀ ਮੀਟਿੰਗ ਹਨੋਵਰ ਵਿਖੇ ਸ਼ਾਲੀਮਾਰ ਰੈਸਟੋਰੈਂਟ ਵਿਚ ਪਾਰਟੀ ਦੇ ਪ੍ਰਧਾਨ ਪ੍ਰਮੋਧ ਕੁਮਾਰ ਮਿੰਟੂ ਅਤੇ ਯੂਰਪ ਦੇ ਕਨਵੀਨਰ ਰਾਜਵਿੰਦਰ ਸਿੰਘ ...

ਪੂਰੀ ਖ਼ਬਰ »

'ਦ ਟਾਈਮਜ਼ ਹਾਇਰ ਐਜੂਕੇਸ਼ਨ ਵਰਲਡ ਯੂਨੀਵਰਸਿਟੀ ਸੂਚੀ' 'ਚ ਭਾਰਤ ਦੀਆਂ 63 ਯੂਨੀਵਰਸਿਟੀਆਂ ਸ਼ਾਮਿਲ

ਵਿਸ਼ਵ ਦੀਆਂ 10 ਚੋਟੀ ਦੀਆਂ ਯੂਨੀਵਰਸਿਟੀਆਂ ਦੀ ਸੂਚੀ 'ਚ 2 ਯੂ.ਕੇ. ਅਤੇ 8 ਅਮਰੀਕੀ ਯੂਨੀਵਰਸਿਟੀਆਂ ਲੰਡਨ, 4 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਵਿਸ਼ਵ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਦੀ ਜਾਰੀ ਸੂਚੀ 'ਚ ਆਕਸਫੋਰਡ ਯੂਨੀਵਰਸਿਟੀ ਸਭ ਤੋਂ ਸਿਖਰ 'ਤੇ ਹੈ | ਜਦ ਕਿ ...

ਪੂਰੀ ਖ਼ਬਰ »

ਅਮਰੀਕਾ 'ਚ ਮਨੁੱਖੀ ਹੱਕਾਂ ਦੀ ਉਲੰਘਣਾ

ਪ੍ਰਵਾਸੀਆਂ ਦੇ ਸੈਂਕੜੇ ਬੱਚੇ ਹੋਟਲਾਂ 'ਚ ਬੰਦ ਸੈਕਰਾਮੈਂਟੋ, 4 ਸਤੰਬਰ (ਹੁਸਨ ਲੜੋਆ ਬੰਗਾ)-ਪ੍ਰਵਾਸੀਆਂ ਦੇ ਸੈਂਕੜੇ ਬੱਚੇ ਸਰਕਾਰੀ ਠੇਕੇਦਾਰਾਂ ਦੀ ਨਿਗਰਾਨੀ ਹੇਠ ਹੋਟਲਾਂ ਵਿਚ ਬੰਦ ਹਨ | ਇਮੀਗਰੈਂਟ ਐਾਡ ਸਿਵਲ ਰਾਈਟਸ ਗਰੁੱਪਾਂ ਨੇ ਅਮਰੀਕੀ ਸਰਕਾਰ ਉਪਰ ਦੋਸ਼ ...

ਪੂਰੀ ਖ਼ਬਰ »

ਸਮਲਿੰਗੀ ਜੋੜੇ 'ਤੇ ਹਮਲਾ ਕਰਨ ਵਾਲਿਆਂ 'ਤੇ ਦੋਸ਼ ਆਇਦ

ਕੈਲਗਰੀ, 4 ਸਤੰਬਰ (ਹਰਭਜਨ ਸਿੰਘ ਢਿੱਲੋਂ)- ਬੀਤੇ 3 ਅਗਸਤ ਵਾਲੇ ਦਿਨ ਨੌਰਥ ਵੈਸਟ ਕੈਲਗਰੀ ਦੀ ਮੈਮੋਰੀਅਲ ਡ੍ਰਾਈਵ ਅਤੇ 9 ਸਟ੍ਰੀਟ ਦੇ ਨੇੜੇ ਪੈਦਲ ਜਾ ਰਹੇ ਸਮਲਿੰਗੀ ਜੋੜੇ ਉੱਪਰ ਹਮਲਾ ਕਰਨ ਵਾਲੇ ਦੋ ਵਿਅਕਤੀਆਂ ਦੇ ਖਿਲਾਫ਼ ਹੇਟ ਕ੍ਰਾਇਮ ਨਾਲ ਸਬੰਧਿਤ ਚਾਰਜਿਜ਼ ...

ਪੂਰੀ ਖ਼ਬਰ »

ਐਲਬਰਟਾ 'ਚ ਕੋਰੋਨਾ ਦੇ 130 ਨਵੇਂ ਕੇਸ

ਕੈਲਗਰੀ, 4 ਸਤੰਬਰ (ਹਰਭਜਨ ਸਿੰਘ ਢਿੱਲੋਂ)-ਬੀਤੇ 24 ਘੰਟਿਆਂ ਵਿਚ ਐਲਬਰਟਾ ਵਿਚ ਕੋਵਿਡ-19 ਦੇ 130 ਨਵੇਂ ਐਕਟਿਵ ਕੇਸ ਆਏ ਦਰਜ ਕੀਤੇ ਗਏ ਹਨ¢ ਸੂਬੇ ਵਿਚ ਕੁੱਲ ਐਕਟਿਵ ਕੇਸਾਂ ਦੀ ਗਿਣਤੀ ਹੁਣ 1415 ਹੋ ਗਈ ਹੈ ਤੇ ਮੌਤਾਂ ਦੀ ਗਿਣਤੀ 242 'ਤੇ ਪਹੁੰਚੀ ਹੋਈ ਹੈ ¢ 46 ਵਿਅਕਤੀਆਂ ਦਾ ...

ਪੂਰੀ ਖ਼ਬਰ »

ਬੱਚੀ ਨੂੰ ਅਸ਼ਲੀਲ ਵੀਡੀਓ ਦਿਖਾਉਣ ਵਾਲੇ ਨੂੰ ਸਾਢੇ ਚਾਰ ਸਾਲ ਦੀ ਕੈਦ

ਕੈਲਗਰੀ, 4 ਸਤੰਬਰ (ਹਰਭਜਨ ਸਿੰਘ ਢਿੱਲੋਂ)- ਚਾਰ ਸਾਲ ਦੀ ਇਕ ਬੱਚੀ ਨੂੰ ਅਸ਼ਲੀਲ ਵੀਡੀਓ ਵਿਖਾਉਣ, ਉਸ ਨਾਲ ਅਸ਼ਲੀਲ ਹਰਕਤਾਂ ਕਰਨ ਵਾਲੇ ਕੈਲਗਰੀ ਦੇ ਇਕ ਪਿਆਨੋ ਟੀਚਰ ਨੂੰ ਸਾਢੇ ਚਾਰ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ | 35 ਸਾਲਾ ਮਿਊਜ਼ਿਕ ਟੀਚਰ ਡੈਰਿਨ ਹੋਗ ਨੇ 3 ...

ਪੂਰੀ ਖ਼ਬਰ »

ਆਸਟ੍ਰੇਲੀਆ 'ਚ ਕੋਰੋਨਾ ਨਾਲ 59 ਮੌਤਾਂ, ਤਾਲਾਬੰਦੀ ਜਾਰੀ

ਮੈਲਬੌਰਨ, 4 ਸਤੰਬਰ (ਸਰਤਾਜ ਸਿੰਘ ਧੌਲ)-ਆਸਟ੍ਰੇਲੀਆ ਦੇ ਬਾਕੀ ਰਾਜਾਂ 'ਚੋਂ ਭਾਵੇਂ ਕੋਰੋਨਾ ਲਗਭਗ ਖ਼ਤਮ ਹੋ ਚੁੱਕਾ ਹੈ ਪਰ ਵਿਕਟੋਰੀਆ 'ਚ ਰੋਜ਼ ਹੀ ਕੇਸ ਆ ਰਹੇ ਹਨ ਅਤੇ ਮੌਤਾਂ ਹੋ ਰਹੀਆਂ ਹਨ | ਬੀਤੀ ਰਾਤ 59 ਮੌਤਾਂ ਕੋਵਿਡ-19 ਕਰਕੇ ਹੋਈਆਂ ਹਨ ਅਤੇ ਅੱਜ 81 ਨਵੇਂ ਕੇਸ ਆਏ ...

ਪੂਰੀ ਖ਼ਬਰ »

ਤਿੰਨ ਮਹੀਨੇ ਹੋਰ ਬੰਦ ਰਹਿਣਗੀਆਂ ਆਸਟ੍ਰੇਲੀਆ ਦੀਆਂ ਹੱਦਾਂ

ਸਿਡਨੀ, 4 ਸਤੰਬਰ (ਹਰਕੀਰਤ ਸਿੰਘ ਸੰਧਰ)-ਕੋਵਿਡ-19 ਦੇ ਚਲਦਿਆਂ ਆਸਟ੍ਰੇਲੀਆ ਸਰਕਾਰ ਨੇ ਆਸਟ੍ਰੇਲੀਆ ਦੀਆਂ ਹੱਦਾਂ ਨੂੰ ਤਿੰਨ ਮਹੀਨੇ ਹੋਰ ਬੰਦ ਰੱਖਣ ਦਾ ਫ਼ੈਸਲਾ ਲਿਆ ਹੈ | ਬਾਉਸਕਿਉਰਿਟੀ ਐਕਟ 2015 ਤਹਿਤ ਹੁਣ 17 ਦਸੰਬਰ ਤੱਕ ਅੰਤਰਰਾਸ਼ਟਰੀ ਉਡਾਣਾਂ 'ਤੇ ਹੋਰ ਕਈ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX