ਚੰਡੀਗੜ੍ਹ, 18 ਸਤੰਬਰ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ | ਸ਼ਹਿਰ ਵਿਚ ਅੱਜ ਕੋਰੋਨਾ ਕਾਰਨ ਚਾਰ ਹੋਰ ਮਰੀਜ਼ਾਂ ਦੀ ਮੌਤ ਹੋ ਗਈ | ਸਿਹਤ ਵਿਭਾਗ ਅਨੁਸਾਰ ਸੈਕਟਰ-52 ਦੀ ਵਸਨੀਕ 15 ਸਾਲਾ ਕੋਰੋਨਾ ਪੀੜਤ ਲੜਕੀ ਦੀ ਸਰਕਾਰੀ ਹਸਪਤਾਲ ਸੈਕਟਰ-32 ਵਿਖੇ ਮੌਤ ਹੋ ਗਈ | ਸੈਕਟਰ-46 ਨਿਵਾਸੀ 70 ਸਾਲਾ ਬਜ਼ੁਰਗ ਵਿਅਕਤੀ ਅਤੇ ਸੈਕਟਰ 30 ਨਿਵਾਸੀ 71 ਸਾਲਾ ਬਜ਼ੁਰਗ ਔਰਤ ਦੀ ਵੀ ਸਰਕਾਰੀ ਹਸਪਤਾਲ ਸੈਕਟਰ-32 ਵਿਖੇ ਹੀ ਇਲਾਜ ਦੌਰਾਨ ਮੌਤ ਹੋ ਗਈ ਜੋ ਕਿ ਕੋਰੋਨਾ ਦੇ ਨਾਲ-ਨਾਲ ਹੋਰ ਵੀ ਕਈ ਬਿਮਾਰੀਆਂ ਤੋਂ ਪੀੜਤ ਸਨ | ਇਸੇ ਤਰ੍ਹਾਂ ਸੈਕਟਰ-43 ਦੀ ਵਸਨੀਕ 60 ਸਾਲਾ ਕੋਰੋਨਾ ਪੀੜਤ ਔਰਤ ਦੀ ਜੀ.ਐਮ.ਐਸ.ਐਚ.-16 ਵਿਖੇ ਮੌਤ ਹੋ ਗਈ ਹੈ ਜੋ ਕਿ ਹੋਰ ਵੀ ਕਈ ਬਿਮਾਰੀਆਂ ਤੋਂ ਪੀੜਤ ਸੀ | ਇਸ ਦੇ ਨਾਲ ਹੀ ਅੱਜ ਚੰਡੀਗੜ੍ਹ ਵਿੱਚ ਕੋਰੋਨਾ ਦੇ 260 ਨਵੇਂ ਮਰੀਜ਼ ਵੀ ਸਾਹਮਣੇ ਆਏ ਹਨ ਜਿਸ ਦੌਰਾਨ ਚੰਡੀਗੜ੍ਹ ਵਿੱਚ ਕੋਰੋਨਾ ਮਰੀਜ਼ਾਂ ਦਾ ਅੰਕੜਾ ਵਧ ਕੇ 9506 ਤੱਕ ਪੁੱਜ ਗਿਆ ਹੈ ਜਦ ਕਿ ਸਿਹਤਯਾਬ ਹੋਣ ਉਪਰੰਤ 353 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ | ਚੰਡੀਗੜ੍ਹ ਵਿੱਚ ਅੱਜ ਆਏ ਨਵੇਂ ਕੋਰੋਨਾ ਮਰੀਜ਼ ਸੈਕਟਰ 9, 10, 12, 15, 16, 18, 19, 20, 21, 22, 23, 24, 25, 26, 27, 28, 29, 30, 31, 32, 33, 34, 35, 36, 37, 38, 38-ਵੈਸਟ, 39, 39-ਵੈਸਟ, 40, 41, 42, 43, 44, 45, 46, 47, 48, 49, 51, 63, ਬਾਪੂ ਧਾਮ ਕਾਲੋਨੀ, ਬਹਿਲਾਣਾ, ਬੁੜੈਲ, ਡੱਡੂਮਾਜਰਾ, ਦੜੂਆ, ਧਨਾਸ, ਹੱਲੋਮਾਜਰਾ, ਖੁੱਡਾ ਅਲੀਸ਼ੇਰ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮਲੋਆ, ਮੌਲੀ ਜੱਗਰਾਂ, ਪਲਸੌਰਾ, ਰਾਏਪੁਰ ਖ਼ੁਰਦ, ਰਾਮਦਰਬਾਰ, ਮਨੀਮਾਜਰਾ ਦੇ ਵਸਨੀਕ ਹਨ | ਉਕਤ ਕੁੱਲ 260 ਵਿਅਕਤੀਆਂ ਨੂੰ ਕੋਰੋਨਾ ਦੀ ਪੁਸ਼ਟੀ ਹੋਣ ਉਪਰੰਤ ਸ਼ਹਿਰ ਵਿੱਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 9506 ਹੋ ਗਈ ਹੈ ਜਦ ਕਿ ਸਿਹਤਯਾਬ ਹੋਣ ਉਪਰੰਤ 6415 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਮਿਲ ਚੁੱਕੀ ਹੈ | ਚੰਡੀਗੜ੍ਹ ਵਿਚ ਹੁਣ ਤੱਕ ਕੋਰੋਨਾ ਕਾਰਨ ਕੁੱਲ 110 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੋਈ ਹੈ | ਸ਼ਹਿਰ ਵਿੱਚ ਐਕਟਿਵ ਕੇਸ 2978 ਹਨ |
ਚੰਡੀਗੜ੍ਹ, 18 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਚੰਡੀਗੜ੍ਹ ਪੁਲਿਸ ਦੇ ਆਪਰੇਸ਼ਨ ਸੈੱਲ ਦੀ ਟੀਮ ਨੇ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸੁਖਬੀਰ ਸਿੰਘ ਉਰਫ਼ ਰਿੰਕੂ ਵਜੋਂ ਹੋਈ ਹੈ ਜੋ ਬੁੜੈਲ ਦਾ ਰਹਿਣ ਵਾਲਾ ਹੈ ...
ਚੰਡੀਗੜ੍ਹ, 18 ਸਤੰਬਰ (ਅਜੀਤ ਬਿਊਰੋ)-ਪੰਜਾਬ ਸਰਕਾਰ ਨੇ ਸੂਬੇ ਦੇ ਪਛੜੀਆਂ ਸ਼੍ਰੇਣੀਆਂ ਨਾਲ ਸਬੰਧਿਤ ਨੌਜਵਾਨਾਂ ਦਾ ਆਰਥਿਕ ਮਿਆਰ ਉੱਚਾ ਚੁੱਕਣ ਲਈ ਸਾਲ 2020-2021 ਦੌਰਾਨ 1127.75 ਲੱਖ ਰੁਪਏ ਦਾ ਕਰਜ਼ਾ ਮੁਹੱਈਆ ਕਰਵਾਉਣ ਦਾ ਟੀਚਾ ਮਿੱਥਿਆ ਹੈ | ਪੰਜਾਬ ਦੇ ਸਮਾਜਿਕ ਨਿਆਂ, ...
ਚੰਡੀਗੜ੍ਹ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਸੂਬੇ ਦੇ ਬਾਜਰਾ ਕਿਸਾਨਾਂ ਦੇ ਹਿਤ ਵਿਚ ਅਹਿਮ ਫ਼ੈਸਲਾ ਲੈਂਦੇ ਹੋਏ 'ਮੇਰੀ ਫ਼ਸਲ ਮੇਰਾ ਬਿਊਰਾ' ਪੋਟਰਲ 'ਤੇ ਰਜਿਸਟਰਡ ਕਰਨ ਲਈ 20 ਸਤੰਬਰ ਤਕ ਸਮਾਂ ਵਧਾ ਦਿੱਤਾ ਹੈ | ਬਾਜਰਾ ਤੋਂ ਇਲਾਵਾ ਹੋਰ ਖ਼ਰੀਫ਼ ...
ਚੰਡੀਗੜ੍ਹ, 18 ਸਤੰਬਰ (ਸੁਰਜੀਤ ਸਿੰਘ ਸੱਤੀ)-ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਮੁਲਾਜ਼ਮ ਮੰਗਾਂ 'ਤੇ ਅਜੇ ਤੱਕ ਮੀਟਿੰਗ ਨਾ ਕੀਤੇ ਜਾਣ ਕਾਰਨ ਮੁਲਾਜ਼ਮਾਂ ਪ੍ਰਤੀ ਸਰਕਾਰ ਦੇ ਨਕਰਾਤਮਕ ਰਵੱਈਏ ਦਾ ਦੋਸ਼ ਲਗਾਉਂਦਿਆਂ ਪੰਜਾਬ-ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਰ ...
ਚੰਡੀਗੜ੍ਹ, 18 ਸਤੰਬਰ (ਮਨਜੋਤ ਸਿੰਘ ਜੋਤ)-ਆਪਦਾ ਪ੍ਰਬੰਧਨ ਅਥਾਰਟੀ ਦੀ ਸਟੇਟ ਐਗਜ਼ੀਕਿਉਟਿਵ ਕਮੇਟੀ ਵਲੋਂ ਸੈਕਟਰ-38 ਸੀ ਅਤੇ ਸੈਕਟਰ-27 ਸੀ-ਡੀ ਤੋਂ ਕੰਟੇਨਮੈਂਟ ਜ਼ੋਨ ਹਟਾਉਣ ਦਾ ਫ਼ੈਸਲਾ ਲਿਆ ਗਿਆ ਹੈ | ਇਨ੍ਹਾਂ ਸੈਕਟਰਾਂ ਵਿਚ ਕੋਰੋਨਾ ਦੇ ਮਾਮਲੇ ਵਧਣ ਤੋਂ ਬਾਅਦ ਕਈ ...
ਚੰਡੀਗੜ੍ਹ, 18 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਡੱਡੂਮਾਜਰਾ 'ਚ ਕਰਨ ਨਾਂਅ ਦੇ ਲੜਕੇ ਦੀ ਹੋਈ ਹੱਤਿਆ ਦੇ ਮਾਮਲੇ ਵਿਚ ਮਲੋਆ ਪੁਲਿਸ ਨੇ 3 ਨਾਬਾਲਗ ਲੜਕਿਆਂ ਨੂੰ ਕਾਬੂ ਕੀਤਾ ਹੈ | ਜਾਣਕਾਰੀ ਅਨੁਸਾਰ ਕਰਨ ਦੀ ਹੱਤਿਆ ਕਰਨ ਦੇ ਬਾਅਦ ਤਿੰਨੇ ਲੜਕਿਆਂ ਨੇ ਆਟੋ ਰਿਕਸ਼ਾ ...
ਚੰਡੀਗੜ੍ਹ, 18 ਸਤੰਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਕੈਂਸਰ ਵਿਰੋਧੀ ਵਿਕਲਪ ਲੱਭਣ ਸਬੰਧੀ ਖੋਜ ਪੱਤਰਾਂ ਨੂੰ ਸਿਖਰ ਦੇ 100 ਓਨਕੋਲੋਜੀ ਪੇਪਰਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ | ਇਹ ਖੋਜ ਪੱਤਰ ਪ੍ਰੋ.ਤਾਪਸ ਮੁਖੋਪਧਿਆਏ, ਪ੍ਰੋਫੈਸਰ ਅਤੇ ...
ਚੰਡੀਗੜ੍ਹ, 18 ਸਤੰਬਰ (ਸੁਰਜੀਤ ਸਿੰਘ ਸੱਤੀ)-ਪੀ.ਐਸ.ਆਈ.ਈ.ਸੀ. ਸਟਾਫ਼ ਐਸੋਸੀਏਸ਼ਨ ਵਲੋਂ ਲਗਾਤਾਰ ਮੈਨੇਜਮੈਂਟ ਨਾਲ ਮੀਟਿੰਗ ਹੋ ਰਹੀਆਂ ਹਨ ਪਰ ਅਜੇ ਤੱਕ ਕਿਸੇ ਵੀ ਅਫ਼ਸਰ ਵਲੋਂ ਨਿਗਮ ਦੇ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਲਈ ਲਿਖਤੀ ਭਰੋਸਾ ਨਹੀਂ ਦਿੱਤਾ ਅਤੇ ...
ਚੰਡੀਗੜ੍ਹ, 18 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-ਪੁਲਿਸ ਸਟੇਸ਼ਨ ਸਾਰੰਗਪੁਰ ਦੀ ਟੀਮ ਨੇ ਇਕ 20 ਸਾਲਾ ਲੜਕੇ ਨੂੰ ਵਾਹਨ ਚੋਰੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਹੈ, ਜਿਸ ਤੋਂ ਚੋਰੀ ਦੇ ਚਾਰ ਦੋ-ਪਹੀਆ ਵਾਹਨ ਬਰਾਮਦ ਕੀਤੇ ਗਏ ਹਨ | ਗਿ੍ਫ਼ਤਾਰ ਮੁਲਜ਼ਮ ਦੀ ਪਛਾਣ ਸੰਜੇ ...
ਚੰਡੀਗੜ੍ਹ, 18 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)-2018 ਬੈਚ ਦੀ ਆਈ.ਪੀ.ਐਸ. ਅਧਿਕਾਰੀ ਸ਼ਰੂਤੀ ਅਰੋੜਾ ਨੂੰ ਚੰਡੀਗੜ੍ਹ ਪੁਲਿਸ 'ਚ ਬਤੌਰ ਐਸ.ਡੀ.ਪੀ.ਓ. ਸਾਊਥ ਵਜੋਂ ਤਾਇਨਾਤ ਕੀਤਾ ਗਿਆ ਹੈ | ਉਹ ਜਲਦ ਹੀ ਚੰਡੀਗੜ੍ਹ ਪਹੁੰਚ ਕੇ ਆਪਣਾ ਚਾਰਜ ਸੰਭਾਲ ਸਕਦੇ ਹਨ ਜਦਕਿ ਤਦ ਤੱਕ ...
ਚੰਡੀਗੜ੍ਹ, 18 ਸਤੰਬਰ (ਐਨ.ਐਸ. ਪਰਵਾਨਾ)-ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਤੇ ਰਾਜ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਭੂਪਿੰਦਰ ਸਿੰਘ ਹੁੱਡਾ ਨੇ ਅੱਜ ਕਈ ਕਾਂਗਰਸੀ ਵਿਧਾਇਕਾਂ ਨਾਲ ਰਾਜਪਾਲ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਕੇਂਦਰ ਸਰਕਾਰ ਵਲੋਂ ...
ਚੰਡੀਗੜ੍ਹ, 18 ਸਤੰਬਰ (ਮਾਨ)-ਅੱਜ ਚੰਡੀਗੜ੍ਹ ਵਿਖੇ ਐਨ.ਐਸ.ਯੂ.ਆਈ. ਅਤੇ ਯੂਥ ਕਾਂਗਰਸ ਦੇ ਮੈਂਬਰਾਂ ਨੂੰ ਵਿਰੋਧੀ ਧਿਰ ਦੇ ਨੇਤਾ ਅਤੇ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਰਿਹਾਇਸ਼ ਦਾ ਘਿਰਾਓ ਦੀ ਕੋਸ਼ਿਸ਼ ਕਰਦਿਆਂ ਚੰਡੀਗੜ੍ਹ ਪੁਲਿਸ ਵਲੋਂ ਗਿ੍ਫਤਾਰ ...
ਜਲੰਧਰ, 18 ਸਤੰਬਰ (ਮੇਜਰ ਸਿੰਘ)-ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵਿਰੁੱਧ ਜਾਗਰਤ ਕਰਨ ਅਤੇ ਦਿੱਲੀ ਦੀ ਤਰਜ਼ ਉੱਪਰ ਘਰ-ਘਰ ਜਾ ਕੇ ਲੋਕਾਂ ਦੀ ਆਕਸੀਜਨ ਦਾ ਪੱਧਰ ਚੈੱਕ ਕਰਨ ਲਈ ਸੂਬਾਈ ਪੱਧਰ 'ਤੇ ਆਕਸੀਜਨ ਚੈੱਕ ਮੁਹਿੰਮ ਦਾ ਅੱਜ ਇਥੋਂ ਆਗਾਜ਼ ਕੀਤਾ | ...
ਚੰਡੀਗੜ੍ਹ, 18 ਸਤੰਬਰ (ਸੁਰਜੀਤ ਸਿੰਘ ਸੱਤੀ)-ਬਾਗ਼ਬਾਨੀ ਵਿਭਾਗ 'ਚ ਤਰੱਕੀ ਨਾਲ ਜੇ.ਈ. ਦੀ ਅਸਾਮੀ ਭਰਨ ਦੀ ਮੰਗ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਗਵਰਨਮੈਂਟ ਐਾਡ ਐਮ.ਸੀ ਇੰਪਲਾਈਜ਼ ਐਾਡ ਵਰਕਰਜ਼ ਦਾ ਵਫ਼ਦ ਅੱਜ ਸਲਾਹਕਾਰ ਮਨੋਜ ਪਰੀਦਾ ਨੂੰ ਮਿਲਿਆ ਤੇ ਉਕਤ ਮੰਗ ...
ਚੰਡੀਗੜ੍ਹ, 18 ਸਤੰਬਰ (ਐਨ.ਐਸ. ਪਰਵਾਨਾ)- ਆਮ ਆਦਮੀ ਪਾਰਟੀ ਵਿਧਾਇਕ ਦਲ ਪੰਜਾਬ ਦੇ ਚੀਫ਼ ਵਹਿਪ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਸਰਕਾਰ ਦੇ ਉਸ ਫ਼ੈਸਲੇ ਵਿਰੁੱਧ ਤਗੜਾ ਰੋਸ ਪ੍ਰਗਟ ਕੀਤਾ ਹੈ, ਜਿਸ ਅਨੁਸਾਰ ਇਜਲਾਸ ਤੁਰੰਤ ਬੁਲਾਉਣ ਦੀਆਂ ਸੰਭਾਵਨਾਵਾਂ ਹੁਣ ਖ਼ਤਮ ਹੋ ...
ਚੰਡੀਗੜ੍ਹ, 18 ਸਤੰਬਰ (ਲਿਬਰੇਟ)-ਅੱਜ ਪਾਣੀ ਸਪਲਾਈ ਬਿੱਲ ਦੀਆਂ ਵਧਾਈਆਂ ਦਰਾਂ ਦੇ ਖ਼ਿਲਾਫ਼ ਸ਼ਿਵ ਸੈਨਾ ਚੰਡੀਗੜ੍ਹ ਨੇ ਨਗਰ ਨਿਗਮ ਸੈਕਟਰ-17 ਦਫ਼ਤਰ ਅੱਗੇ ਪ੍ਰਦਰਸ਼ਨ ਕੀਤਾ | ਇਸ ਮੌਕੇ ਆਗੂ ਪਰਮਜੀਤ ਸਿੰਘ ਰਾਜਪੂਤ ਨੇ ਕਿਹਾ ਕਿ ਲੋਕ ਕੋਰੋਨਾ ਮਹਾਂਮਾਰੀ ਵਿਚ ਫਸੇ ...
ਚੰਡੀਗੜ੍ਹ, 18 ਸਤੰਬਰ (ਸੁਰਜੀਤ ਸਿੰਘ ਸੱਤੀ)-ਜੁਆਇੰਟ ਐਕਸ਼ਨ ਕਮੇਟੀ ਆਫ਼ ਚੰਡੀਗੜ੍ਹ ਐਡਮਨਿਸਟ੍ਰੇਸ਼ਨ ਐਾਡ ਐਮ.ਸੀ ਇੰਪਲਾਈਜ਼ ਐਾਡ ਵਰਕਰਜ਼ ਵਲੋਂ ਅੱਜ ਯੂ.ਟੀ. ਦੇ ਸਲਾਹਕਾਰ ਦੇ ਦਫ਼ਤਰ ਵਿਚ ਇੱਕ ਮੰਗ ਪੱਤਰ ਦੇ ਕੇ ਸੇਵਾ ਮੁਕਤ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ...
ਚੰਡੀਗੜ੍ਹ, 18 ਸਤੰਬਰ (ਵਿਕਰਮਜੀਤ ਸਿੰਘ ਮਾਨ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਨੇ ਐਲਾਨ ਕੀਤਾ ਹੈ ਕਿ ਕੇਂਦਰ ਦੇ ਇਸ ਅੜੀਅਲ ਵਤੀਰੇ ਦੇ ਖ਼ਿਲਾਫ਼ 10 ਕਿਸਾਨ ਜਥੇਬੰਦੀਆਂ ਦੇ ਸੱਦੇ ਨੂੰ ਲਾਗੂ ਕਰਦਿਆਂ, ਥਾਂ-ਥਾਂ, ਪਿੰਡ-ਪਿੰਡ 24 ਸਤੰਬਰ ਤੱਕ ਮੋਦੀ ਸਰਕਾਰ ਦੀਆਂ ...
ਸੰਗਰੂਰ, 18 ਸਤੰਬਰ (ਦਮਨਜੀਤ ਸਿੰਘ)-ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮਵਰ ਕਲਾਕਾਰ ਮਲਕੀਤ ਸਿੰਘ ਰੌਣੀ ਦਾ ਕਹਿਣਾ ਹੈ ਕਿ ਜੇਕਰ ਇਨਸਾਨ 'ਚ ਕਲਾ ਹੈ ਤਾਂ ਉਸ ਨੂੰ ਪ੍ਰਸਿੱਧ ਹੋਣ ਲਈ ਆਪਣੀ ਮਾਂ ਬੋਲੀ, ਵੇਸ਼ ਭੂਸਾ ਅਤੇ ਸੂਰਤ ਨੰੂ ਬਦਲਣ ਦੀ ਲੋੜ ਨਹੀਂ | 'ਅਜੀਤ' ਉਪ ਦਫ਼ਤਰ ...
ਸ੍ਰੀ ਅਨੰਦਪੁਰ ਸਾਹਿਬ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸ਼੍ਰੋਮਣੀ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨਾਂ ਦੇ ਹੱਕ ਵਿਚ ਕੇਂਦਰੀ ਮੰਤਰੀ ਮੰਡਲ ...
ਚੰਡੀਗੜ੍ਹ, 18 ਸਤੰਬਰ (ਮਨਜੋਤ ਸਿੰਘ ਜੋਤ)- ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ ਸਿੰਘ ਬਦਨੌਰ ਵਲੋਂ ਅੱਜ ਅਧਿਕਾਰੀਆਂ ਨਾਲ ਸਮੀਖਿਆ ਬੈਠਕ ਦੌਰਾਨ ਆਦੇਸ਼ ਦਿੱਤੇ ਕਿ ਕੰਟੇਨਮੈਂਟ ਜ਼ੋਨਾਂ ਦੀ ਨਿਗਰਾਨੀ ਕੀਤੀ ਜਾਵੇ ਤਾਂ ਜੋ ਇਨਫੈਕਸ਼ਨ ਫੈਲਣ ...
ਚੰਡੀਗੜ੍ਹ, 18 ਸਤੰਬਰ (ਸੁਰਜੀਤ ਸਿੰਘ ਸੱਤੀ)-ਕੁਰੂਕਸ਼ੇਤਰ ਵਿਖੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਦੀ ਜਾਂਚ ਲਈ ਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ 'ਤੇ ਲਗਾਮ ਲਗਾਉਣ ਲਈ 'ਹਰਿਆਣਾ ਪ੍ਰੋਗਰੈਸਿਵ ਫਾਰਮਰਜ਼ ਯੂਨੀਅਨ' ਦੀ ਪਟੀਸ਼ਨ 'ਤੇ ਸ਼ੁੱਕਰਵਾਰ ਨੂੰ ਹਾਈਕੋਰਟ ਨੇ ...
ਚੰਡੀਗੜ੍ਹ, 18 ਸਤੰਬਰ (ਮਨਜੋਤ ਸਿੰਘ ਜੋਤ)-ਟਾਊਨ ਵੈਂਡਿੰਗ ਕਮੇਟੀ ਚੰਡੀਗੜ੍ਹ ਦੀ ਬੈਠਕ ਅੱਜ ਨਗਰ ਨਿਗਮ ਦੇ ਕਮਿਸ਼ਨਰ ਕੇ.ਕੇ.ਯਾਦਵ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਵੱਖ-ਵੱਖ ਮਹੱਤਵਪੂਰਨ ਮੁੱਦਿਆਂ 'ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ | ਇਸ ਦੌਰਾਨ ...
ਚੰਡੀਗੜ੍ਹ, 18 ਸਤੰਬਰ (ਸੁਰਜੀਤ ਸਿੰਘ ਸੱਤੀ)-ਜ਼ੀਰਕਪੁਰ (ਮੁਹਾਲੀ) ਤੇ ਫ਼ਤਹਿਗੜ੍ਹ ਸਾਹਿਬ ਜ਼ਿਲੇ੍ਹ ਦੇ ਮੰਡੀ ਗੋਬਿੰਦਗੜ੍ਹ ਦੀ ਹੋਣ ਜਾ ਰਹੀ ਵਾਰਡਬੰਦੀ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਲਗਾਈ ਰੋਕ ਸ਼ੁੱਕਰਵਾਰ ਨੂੰ ਹਟਾ ਲਈ ਗਈ ਹੈ | ਹੁਣ ਵਾਰਡਬੰਦੀ ਦਾ ...
ਚੰਡੀਗੜ੍ਹ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਹਰਿਆਣਾ ਸਿਵਲ ਸਕੱਤਰੇਤ ਦੇ 13 ਨਿੱਜੀ ਸਕੱਤਰਾਂ ਨੂੰ ਸਕੱਤਰ ਦੇ ਅਹੁਦੇ 'ਤੇ ਪਦਉੱਨਤ ਕੀਤਾ ਹੈ | ਇਨ੍ਹਾਂ ਵਿਚ ਸੰਜੈ ਸ਼ਰਮਾ, ਰੇਖਾ ਰਾਣੀ, ਰਾਜਮਲ, ਸਵਿਤਾ ਰਾਣੀ, ਮਦਨ ਲਾਲ, ਰੇਣੂ ...
ਪੰਚਕੂਲਾ, 18 ਸਤੰਬਰ (ਕਪਿਲ)-ਪੰਚਕੂਲਾ ਵਿਖੇ ਕੋਰੋਨਾ ਵਾਇਰਸ ਦੇ 251 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚੋਂ 157 ਮਰੀਜ਼ ਪੰਚਕੂਲਾ ਦੇ ਰਹਿਣ ਵਾਲੇ ਹਨ, ਜਦਕਿ 94 ਮਰੀਜ਼ ਪੰਚਕੂਲਾ ਤੋਂ ਬਾਹਰ ਦੇ ਖੇਤਰਾਂ ਨਾਲ ਸਬੰਧਿਤ ਹਨ | ਅੱਜ ਕੋਰੋਨਾ ਮਹਾਂਮਾਰੀ ਤੋਂ ਪੀੜਤ 3 ...
ਕੁਰਾਲੀ, 18 ਸਤੰਬਰ (ਬਿੱਲਾ ਅਕਾਲਗੜ੍ਹੀਆ)-ਬੀਤੀ ਰਾਤ ਸਿਸਵਾਂ ਮਾਰਗ 'ਤੇ ਸਥਿਤ ਬੇਅੰਤ ਸਟੇਡੀਅਮ ਦੇ ਨੇੜੇ ਵਾਪਰੇ ਇਕ ਸੜਕ ਹਾਦਸੇ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਉਸ ਦਾ ਸਾਥੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ | ਇਸ ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਏ. ਐਸ. ...
ਡੇਰਾਬੱਸੀ, 18 ਸਤੰਬਰ (ਪ.ਪ)-ਕੈਂਸਰ ਨਾਲ ਜੰਗ ਲੜ ਰਹੀ ਡੇਰਾਬੱਸੀ ਅਨਾਜ ਮੰਡੀ ਦੀ ਰਹਿਣ ਵਾਲੀ 56 ਸਾਲਾ ਨਰਿੰਦਰ ਕੌਰ ਦੀ ਅੱਜ ਕੋਰੋਨਾ ਕਰਕੇ ਮੌਤ ਹੋ ਗਈ¢ ਨਰਿੰਦਰ ਕੌਰ ਦੇ ਪਤੀ ਦੀ ਕਰੀਬ 15 ਸਾਲ ਪਹਿਲਾਂ ਇਕ ਹਾਦਸੇ ਵਿਚ ਮੌਤ ਹੋ ਗਈ ਸੀ ਅਤੇ ਇਸ ਤੋਂ ਬਾਅਦ ਉਸ ਨੇ ਇਕੱਲੇ ...
ਐੱਸ. ਏ. ਐੱਸ. ਨਗਰ, 18 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ 'ਚ ਦਾਖ਼ਲ ਹੋਣ ਸਮੇਂ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਨੂੰ ਹੱਲ ਕਰ ਲਿਆ ਗਿਆ ਹੈ | ਇਸ ਸਬੰਧੀ ਸਿੱਖਿਆ ਬੋਰਡ ਦੀ ਪ੍ਰੀਖਿਆ ਸ਼ਾਖਾ ...
ਖਰੜ, 18 ਸਤੰਬਰ (ਜੰਡਪੁਰੀ)-ਬੀਤੇ ਕੱਲ੍ਹ ਵਾਪਰੀ ਗੋਲੀਬਾਰੀ ਅਤੇ ਕੁੱਟਮਾਰ ਦੀ ਘਟਨਾ ਸਬੰਧੀ ਖਰੜ ਦੀ ਸਿਟੀ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਹੈ | ਥਾਣਾ ਸਿਟੀ ਦੇ ਇੰਚਾਰਜ ਭਗਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਕਾਬੂ ਕੀਤੇ ਗਏ ਵਿਅਕਤੀਆਂ ਦੀ ...
ਐੱਸ. ਏ. ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)-ਪੰਜਾਬ ਵਿਜੀਲੈਂਸ ਵਿਭਾਗ ਵਲੋਂ ਥਾਣਾ ਮੁਹਾਲੀ ਵਿਖੇ 2 ਕਾਲੋਨੀਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਕੱਟਣ ਅਤੇ ਵਿਭਾਗ ਵਲੋਂ ਉਨ੍ਹਾਂ ਨੂੰ ਬੇਨਿਯਮੀਆਂ ਦੇ ਬਾਵਜੂਦ ਸਾਰੀਆਂ ਮਨਜ਼ੂਰੀਆਂ ਦੇਣ ਦੇ ਮਾਮਲੇ ਦੀ ...
ਐੱਸ. ਏ. ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਜਗਤਪੁਰਾ ਵਿਖੇ ਬੀਤੀ 15 ਸਤੰਬਰ ਨੂੰ ਸਨਜੀਤ ਕੁਮਾਰ ਦੀ ਫਾਹਾ ਲੱਗੀ ਲਾਸ਼ ਮਿਲਣ ਦੇ ਮਾਮਲੇ 'ਚ ਅੱਜ ਮਿ੍ਤਕ ਦੇ ਪਰਿਵਾਰ ਵਲੋਂ ਇਸ ਨੂੰ ਕਤਲ ਦਾ ਮਾਮਲਾ ਦਸਦਿਆਂ ਮਿ੍ਤਕ ਦੇ ਸਹੁਰੇ ...
ਮੁੱਲਾਂਪੁਰ ਗਰੀਬਦਾਸ, 18 ਸਤੰਬਰ (ਖੈਰਪੁਰ)-ਵੈੱਲਫ਼ੇਅਰ ਕਲੱਬ ਦੇ ਪ੍ਰਧਾਨ ਅਰਵਿੰਦਪੁਰੀ ਦੀ ਅਗਵਾਈ ਹੇਠ ਮੁੱਲਾਂਪੁਰ ਵਿਖੇ ਲੋਕਾਂ ਨੂੰ ਕੋਰੋਨਾ ਵਾਇਰਸ ਦੀ ਬਿਮਾਰੀ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਸਥਾਨਕ ਐਸ. ਐਚ. ਓ. ਅਮਨਦੀਪ ਸਿੰਘ ਸਮੇਤ ਚੰਡੀਗੜ੍ਹ ...
ਐੱਸ. ਏ. ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)-ਥਾਣਾ ਫੇਜ਼-8 ਦੀ ਪੁਲਿਸ ਵਲੋਂ ਧੋਖਾਧੜੀ ਦੇ ਮਾਮਲੇ ਵਿਚ ਚੰਦਰ ਭੂਸ਼ਣ ਤੁਲੀ ਵਾਸੀ ਸੈਕਟਰ-91 ਮੁਹਾਲੀ ਅਤੇ ਰਾਜੇਸ਼ ਚੋਪੜਾ ਵਾਸੀ ਸੈਕਟਰ-17 ਪੰਚਕੂਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਫੇਜ਼-8 ਦੀ ਪੁਲਿਸ ਨੇ ...
ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹਾੜ੍ਹੀ ਦੀਆਂ ਫ਼ਸਲਾਂ ਸਬੰਧੀ ਲਗਾਏ ਗਏ ਵਰਚੂਅਲ ਕਿਸਾਨ ਮੇਲੇ ਦਾ ਅੱਜ ਜ਼ਿਲ੍ਹਾ ਪੱਧਰ 'ਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਉਦਘਾਟਨ ਕੀਤਾ ਗਿਆ | ...
ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਮੁਹਾਲੀ ਨਗਰ ਨਿਗਮ ਵਲੋਂ ਸਵੱਛ ਭਾਰਤ ਸਰਵੇਖਣ 2020-21 ਮੁਹਿੰਮ ਤਹਿਤ ਸੈਕਟਰ-68 ਦੀ ਮਾਰਕੀਟ ਅਤੇ ਰਿਹਾਇਸ਼ੀ ਖੇਤਰ ਵਿਚ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖੋ-ਵੱਖਰਾ ਕਰਨ ਲਈ ਜਾਗਰੂਕਤਾ ਮੁਹਿੰਮ ਚਲਾਈ ਗਈ, ਜਿਸ ਵਿਚ ...
ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਮੁਹਾਲੀ ਅੰਦਰ ਅੱਜ ਕੋਵਿਡ-19 ਦੇ 337 ਨਵੇਂ ਮਰੀਜ਼ ਸਾਹਮਣੇ ਆਏ ਹਨ, ਜਦਕਿ 3 ਮਰੀਜ਼ਾਂ ਦੀ ਮੌਤ ਹੋ ਗਈ ਹੈ ਅਤੇ 277 ਮਰੀਜ਼ ਕੋਰੋਨਾ ਨੂੰ ਮਾਤ ਦੇਣ 'ਚ ਸਫ਼ਲ ਰਹੇ ਹਨ | ਇਹ ਜਾਣਕਾਰੀ ਸਾਂਝੀ ਕਰਦਿਆਂ ਸਿਵਲ ਸਰਜਨ ਮੁਹਾਲੀ ...
ਮਾਜਰੀ/ਮੁੱਲਾਂਪੁਰ ਗਰੀਬਦਾਸ, 18 ਸਤੰਬਰ (ਧੀਮਾਨ / ਖੈਰਪੁਰ)-ਬਲਾਕ ਮਾਜਰੀ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਆਗੂ ਸਾਹਿਬ ਸਿੰਘ ਬਡਾਲੀ ਅਤੇ ਆਜ਼ਾਦ ਗਰੁੱਪ ਦੇ ਆਗੂ ਦਲਵਿੰਦਰ ...
ਖਰੜ, 18 ਸਤੰਬਰ (ਜੰਡਪੁਰੀ)-ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਿਚ ਕੇਂਦਰੀ ਮੰਤਰੀ ਮੰਡਲ 'ਚੋਂ ਅਸਤੀਫ਼ਾ ਦੇਣ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਖਰੜ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਹਲਕਾ ...
ਖਰੜ, 18 ਸਤੰਬਰ (ਜੰਡਪੁਰੀ)-ਬੀਤੀ ਰਾਤ ਪੁਰਾਣੇ ਲੇਬਰ ਚੌਕ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ ਅਤੇ ਚਾਰਟਿਡ ਅਕਾਊਾਟੈਂਟ ਅਰੁਨ ਸ਼ਰਮਾ ਦੀ ਹੋਈ ਕੁੱਟਮਾਰ ਸਬੰਧੀ ਦਰਜ ਮਾਮਲੇ 'ਚ ਪਿੰਡ ਭਾਗੋਮਾਜਰਾ ਦੇ ਇਕ ਵਿਅਕਤੀ ਦਾ ਨਾਂਅ ਨਾਮਜ਼ਦ ਕਰਨ ਨੂੰ ਲੈ ਕੇ ਅੱਜ ਖਰੜ ਬੱਸ ...
ਖਰੜ, 18 ਸਤੰਬਰ (ਜੰਡਪੁਰੀ)-ਬੀਤੀ ਰਾਤ ਪੁਰਾਣੇ ਲੇਬਰ ਚੌਕ ਨੇੜੇ ਵਾਪਰੀ ਗੋਲੀਬਾਰੀ ਦੀ ਘਟਨਾ ਅਤੇ ਚਾਰਟਿਡ ਅਕਾਊਾਟੈਂਟ ਅਰੁਨ ਸ਼ਰਮਾ ਦੀ ਹੋਈ ਕੁੱਟਮਾਰ ਸਬੰਧੀ ਦਰਜ ਮਾਮਲੇ 'ਚ ਪਿੰਡ ਭਾਗੋਮਾਜਰਾ ਦੇ ਇਕ ਵਿਅਕਤੀ ਦਾ ਨਾਂਅ ਨਾਮਜ਼ਦ ਕਰਨ ਨੂੰ ਲੈ ਕੇ ਅੱਜ ਖਰੜ ਬੱਸ ...
ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹੇ ਅੰਦਰ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ੍ਹ ਪਾਉਣ ਅਤੇ ਕਿਸਾਨਾਂ ਨੂੰ ਸਬਸਿਡੀ 'ਤੇ ਅਤਿ-ਆਧੁਨਿਕ ਮਸ਼ੀਨਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਸ ਸਾਲ ਇੰਨ-ਸਿਟੂ ...
ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਸਥਾਨਕ ਫੇਜ਼ 3ਬੀ1 ਦੀ ਬੂਥ ਮਾਰਕੀਟ ਦੇ ਸਾਹਮਣੇ ਟ੍ਰੈਫਿਕ ਲਾਈਟਾਂ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਨਗਰ ਕੌਾਸਲ ਦੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਐੱਨ. ਕੇ. ਮਰਵਾਹਾ, ...
ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਭਾਜਪਾ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਸ਼ੁਰੂ ਕੀਤੇ ਗਏ ਸੇਵਾ ਹਫ਼ਤੇ ਤਹਿਤ ਪੰਜਾਬ ਭਾਜਪਾ ਦੇ ਕਾਰਜਕਾਰੀ ਮੈਂਬਰ ਅਤੇ ਪਟਿਆਲਾ ਜ਼ਿਲ੍ਹੇ ਦੇ ਇੰਚਾਰਜ ਸੁਖਵਿੰਦਰ ਸਿੰਘ ਗੋਲਡੀ ਦੀ ਅਗਵਾਈ ਹੇਠ ...
ਕੁਰਾਲੀ, 18 ਸਤੰਬਰ (ਹਰਪ੍ਰੀਤ ਸਿੰਘ)-ਕੁਰਾਲੀ ਵਿਕਾਸ ਮੰਚ ਦੇ ਆਗੂਆਂ ਵਲੋਂ ਆਗਾਮੀ ਕੌਾਸਲ ਚੋਣਾਂ ਲਈ ਕਮਰਕੱਸੇ ਕਰਦੇ ਹੋਏ ਸ਼ਹਿਰ ਦੇ ਸਾਰੇ 17 ਵਾਰਡਾਂ ਵਿਚ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਗਿਆ ਹੈ | ਇਸ ਸਬੰਧੀ ਮੰਚ ਦੇ ਪ੍ਰਧਾਨ ਬਹਾਦਰ ਸਿੰਘ ਓ. ਕੇ. ਦੀ ...
ਮਾਜਰੀ, 18 ਸਤੰਬਰ (ਕੁਲਵੰਤ ਸਿੰਘ ਧੀਮਾਨ)-ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਵਲੋਂ ਵਿਧਾਨ ਸਭਾ ਹਲਕਾ ਖਰੜ ਅਧੀਨ ਪੈਂਦੇ ਪਿੰਡਾਂ ਦੀਆਂ ਸੰਪਰਕ ਸੜਕਾਂ ਦੇ ਨਿਰਮਾਣ ਕਾਰਜ ਨਿਰੰਤਰ ਜਾਰੀ ਹੈ | ਇਸੇ ਲੜੀ ਤਹਿਤ ਅੱਜ 64 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੀ ...
ਐੱਸ. ਏ. ਐੱਸ. ਨਗਰ, 18 ਸਤੰਬਰ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੀ ਫੇਜ਼-8 ਵਿਖੇ ਸਿੱਖਿਆ ਬੋਰਡ ਨੇੜੇ ਜਾਰੀ ਲੜੀਵਾਰ ਭੁੱਖ ਹੜਤਾਲ ਅੱਜ ਤੀਜੇ ਦਿਨ ਵਿਚ ਦਾਖ਼ਲ ਹੋ ਗਈ | ਅੱਜ ਜ਼ਿਲ੍ਹਾ ਮੁਹਾਲੀ ਦੀ ਲੜੀਵਾਰ ਭੁੱਖ ...
ਖਰੜ, 18 ਸਤੰਬਰ (ਗੁੁਰਮੁੱਖ ਸਿੰਘ ਮਾਨ)-ਕੌਾਸਲ ਖਰੜ ਦੀ ਹਦੂਦ ਅੰਦਰ ਪੈਂਦੀ ਦੇਸੂਮਾਜਰਾ ਕਾਲੋਨੀ, ਸੰਤ ਵਰਿਆਮ ਸਿੰਘ ਨਗਰ, ਰਾਜਧਾਨੀ ਇਨਕਲੇਵ, ਰੰਗੀ ਕਾਲੋਨੀ, ਪਾਰਵਤੀ ਕਾਲੋਨੀ ਸਮੇਤ ਹੋਰ ਖੇਤਰਾਂ ਵਿਚ ਪਿਛਲੇ ਕਾਫੀ ਸਮੇਂ ਤੋਂ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ...
ਐੱਸ. ਏ. ਐੱਸ. ਨਗਰ, 18 ਸਤੰਬਰ (ਕੇ. ਐੱਸ. ਰਾਣਾ)-ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੁਹਾਲੀ ਵਿਖੇ ਆਰਟੀਫੀਸ਼ਲ ਲਿੰਬਸ ਮੈਨੰੂਫੈਕਚਰਿੰਗ ਕਾਰਪੋਰੇਸ਼ਨ (ਐਲੀਮਕੋ) ਦੇ ਸਹਿਯੋਗ ਨਾਲ ਦਿਵਿਆਂਗਾਂ ਦੀ ਸਹਾਇਤਾ ਲਈ ਇਕ ਵਿਸ਼ੇਸ਼ ...
ਕੁਰਾਲੀ, 18 ਸਤੰਬਰ (ਹਰਪ੍ਰੀਤ ਸਿੰਘ)-ਸ਼ੋ੍ਰਮਣੀ ਅਕਾਲੀ ਦਲ (ਬ) ਹਮੇਸ਼ਾ ਪੰਜਾਬ ਅਤੇ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਦਾ ਆਇਆ ਹੈ ਅਤੇ ਕਰਦਾ ਰਹੇਗਾ | ਇਹ ਪ੍ਰਗਟਾਵਾ ਹਲਕਾ ਖਰੜ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਚਰਨਜੀਤ ਸਿੰਘ ਕਾਲੇਵਾਲ ਨੇ ਲੋਕ ਸਭਾ ...
ਐੱਸ. ਏ. ਐੱਸ. ਨਗਰ, 18 ਸਤੰਬਰ (ਜਸਬੀਰ ਸਿੰਘ ਜੱਸੀ)-ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਪੰਜਾਬ ਯੂਥ ਕਾਂਗਰਸ ਵਲੋਂ 20 ਸਤੰਬਰ ਨੂੰ ਟਰੈਕਟਰ-ਰੈਲੀਆਂ ਰਾਹੀਂ ਨਵੀਂ ਦਿੱਲੀ ਵੱਲ ਰੋਸ ਮਾਰਚ ...
ਖਰੜ, 18 ਸਤੰਬਰ (ਜੰਡਪੁਰੀ)-ਭਾਜਪਾ ਜ਼ਿਲ੍ਹਾ ਮੁਹਾਲੀ ਕਿਸਾਨ ਮੋਰਚਾ ਦੇ ਪ੍ਰਧਾਨ ਪ੍ਰੀਤਕੰਵਲ ਸਿੰਘ ਸੈਣੀ ਨੇ ਪੰਜਾਬ ਸਰਕਾਰ ਤੋਂ ਝੋਨੇ ਦੀ ਖ਼ਰੀਦ ਜਲਦ ਸ਼ੁਰੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰੀ ਹੁਕਮਾਂ ਅਨੁਸਾਰ ਝੋਨੇ ਦੀ ਖ਼ਰੀਦ ਲਈ ਮੰਡੀਆਂ 1 ਅਕਤੂਬਰ ...
ਕੁਰਾਲੀ, 18 ਸਤੰਬਰ (ਬਿੱਲਾ ਅਕਾਲਗੜ੍ਹੀਆ)-ਸ੍ਰੀ ਚਮਕੌਰ ਸਾਹਿਬ ਵਿਖੇ ਬਿਜਲੀ ਬੋਰਡ 'ਚ ਬਤੌਰ ਐਸ. ਡੀ. ਓ. ਸੇਵਾ ਨਿਭਾਅ ਰਹੇ ਕੁਲਦੀਪ ਸਿੰਘ ਚੈੜੀਆਂ ਜੋ ਕਿ ਪਿਛਲੇ ਦਿਨੀਂ ਇਸ ਫ਼ਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ, ਦੇ ਨਮਿਤ ਪਰਿਵਾਰ ਵਲੋਂ ਰਖਾਏ ਗਏ ਸਹਿਜ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX