ਰੂਪਨਗਰ, 18 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ ਐਗਰੀਕਲਚਰਲਜ ਯੂਨੀਵਰਸਿਟੀ ਵਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਕਿਸਾਨ ਮੇਲੇ ਦੀ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਵੀਡੀਓ ਕਾਨਫਰੰਾਸਿੰਗ ਰਾਹੀ ਸ਼ੁਰੂਆਤ ਕਰ ਦਿੱਤੀ ਗਈ | ਜ਼ਿਲ੍ਹਾ ਰੂਪਨਗਰ ਵਿਚ ਕਰਵਾਏ ਗਏ ਜ਼ਿਲ੍ਹਾ ਪੱਧਰੀ ਸਮਾਗਮ ਵਿਚ ਜ਼ਿਲੇ੍ਹ ਦੇ ਕਿਸਾਨਾਂ ਨੇ ਵੀ ਵੀਡੀਓ ਕਾਨਫ਼ਰੰਸ ਰਾਹੀਂ ਇਸ ਮੇਲੇ ਦੀ ਸ਼ੁਰੂਆਤ ਵਿਚ ਹਾਜ਼ਰੀ ਭਰੀ | ਇਸ ਸਮਾਗਮ ਦੇ ਮੁੱਖ ਮਹਿਮਾਨ ਰਾਣਾ ਕੇ. ਪੀ. ਸਿੰਘ ਸਪੀਕਰ ਪੰਜਾਬ ਵਿਧਾਨ ਸਭਾ ਸਨ ਜਦਕਿ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਹਾਜ਼ਰ ਸਨ | ਰਾਣਾ ਕੇ. ਪੀ. ਸਿੰਘ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸਦਾ ਹੀ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਦੀ ਰਹੀ ਹੈ ਭਾਵੇਂ ਇਸ ਦਾ ਕੋਈ ਵੀ ਮੁੱਲ ਉਤਾਰਨਾ ਪਿਆ ਹੋਵੇ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਬਿੱਲਾਂ ਕਾਰਨ ਪੂਰੇ ਦੇਸ ਵਿਚ ਉਬਾਲ ਆਇਆ ਹੋਇਆ ਹੈ | ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਚਿੰਤਾਜਨਕ ਸਥਿਤੀ ਹੈ ਕਿ ਜਦੋਂ ਦੇਸ ਦਾ ਕਿਸਾਨ ਕਰਜ਼ੇ ਹੇਠਾਂ ਦੱਬਿਆ ਹੋਣ ਕਾਰਨ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ ਹੈ ਤਾਂ ਕਿਸਾਨਾਂ ਨੂੰ ਗਲ ਲਾਉਣ ਦੀ ਬਜਾਇ ਕੇਂਦਰ ਦੀ ਸਰਕਾਰ ਨੇ ਇਹ ਨਵੇਂ ਬਿਲ ਪਾਸ ਕਰਕੇ ਕਿਸਾਨਾਂ ਦੀ ਸੰਘੀ ਨੱਪਣ ਦਾ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਦੇ ਇਸ ਕਿਸਾਨ ਵਿਰੋਧੀ ਫ਼ੈਸਲੇ ਦਾ ਪੁਰਜ਼ੋਰ ਵਿਰੋਧ ਕਰਦੀ ਹੈ | ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰੇ | ਕਿਸਾਨ ਮੇਲਿਆਂ ਦੇ ਮਹੱਤਵ ਬਾਰੇ ਉਨ੍ਹਾਂ ਕਿਹਾ ਕਿ ਇਹ ਮੇਲੇ ਕਿਸਾਨਾਂ ਲਈ ਬਹੁਤ ਲਾਹੇਵੰਦ ਹਨ ਕਿਉਂਕਿ ਜਿੱਥੇ ਕਿਸਾਨਾਂ ਨੂੰ ਖੇਤੀ ਸਬੰਧੀ ਜਾਣਕਾਰੀ ਮਿਲਦੀ ਹੈ ਉੱਥੇ ਕਿਸਾਨ ਇਨ੍ਹਾਂ ਮੇਲਿਆਂ ਰਾਹੀਂ ਨਵੀਆਂ ਤਕਨੀਕਾਂ, ਨਵੇਂ ਬੀਜ ਆਦਿ ਪ੍ਰਾਪਤ ਕਰਕੇ ਖੇਤੀ ਵਿਚ ਤਰੱਕੀ ਕਰਦੇ ਹਨ | ਡਾ. ਅਵਤਾਰ ਸਿੰਘ, ਮੁੱਖ ਖੇਤੀਬਾੜੀ ਅਫ਼ਸਰ, ਰੂਪਨਗਰ ਨੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਕਿਹਾ ਕਿ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲਾ ਲਗਾਇਆ ਜਾ ਰਿਹਾ ਹੈ ਪਰੰਤੂ ਕੋਵਿਡ-19 ਦੀਆਂ ਹਦਾਇਤਾਂ ਕਾਰਨ ਕਿਸਾਨਾਂ ਦਾ ਇਸ ਵਿਚ ਭਾਗ ਲੈਣਾ ਮੁਸ਼ਕਿਲ ਹੈ ਇਸ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਹੀ ਕਿਸਾਨ ਮੇਲਾ ਦਿਖਾਉਣ ਦਾ ਪ੍ਰਬੰਧ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਕਿਸਾਨ ਮੇਲੇ ਵਿਚ ਪ੍ਰਦਰਸ਼ਨੀਆਂ ਤੋ ਇਲਾਵਾ ਕਿ੍ਸ਼ੀ ਮਾਹਿਰ ਸਿੱਧੇ ਤੌਰ 'ਤੇ ਕਿਸਾਨਾਂ ਨਾਲ ਜੁੜਨਗੇ ਤੇ ਕਿਸਾਨ ਘਰੋਂ ਹੀ ਨਵੀਆਂ ਖੇਤੀ ਤਕਨੀਕਾਂ ਦਾ ਫ਼ਾਇਦਾ ਉਠਾ ਸਕਣਗੇ | ਅੱਜ ਦੇ ਪ੍ਰੋਗਰਾਮ ਵਿਚ ਸੁਖਵਿੰਦਰ ਸਿੰਘ ਵਿਸਕੀ, ਚੇਅਰਮੈਨ ਇਪਰੁਵਮੈਂਟ ਟਰੱਸਟ ਰੂਪਨਗਰ ਅਤੇ ਸ੍ਰੀਮਤੀ ਕਿ੍ਸ਼ਨਾ ਬੈਂਸ ਚੇਅਰਮੈਨ ਜ਼ਿਲ੍ਹਾ ਪਰਿਸ਼ਦ ਰੂਪਨਗਰ ਵੀ ਹਾਜ਼ਰ ਸਨ | ਇਸੇ ਦੌਰਾਨ ਡਾ. ਗੁਰਪ੍ਰੀਤ ਸਿੰਘ ਮੱਕੜ, ਕਿ੍ਸ਼ੀ ਵਿਗਿਆਨ ਕੇਂਦਰ, ਰੋਪੜ ਦੇ ਡਿਪਟੀ ਡਾਇਰੈਕਟਰ (ਸਿਖਲਾਈ) ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਾਰ ਇਸ ਕਿਸਾਨ ਮੇਲੇ ਦਾ ਮੋਟੋ 'ਵੀਰਾ ਸਾੜ ਨਾ ਪਰਾਲੀ, ਮਿੱਟੀ ਪਾਣੀ ਵੀ ਸੰਭਾਲ, ਆਪਣੇ ਪੰਜਾਬ ਦਾ ਤੂੰ ਰੱਖ ਲੈ ਖ਼ਿਆਲ' ਰੱਖਿਆ ਗਿਆ | ਮੇਲੇ 'ਚ ਸ਼ਿਰਕਤ ਕਰਨ ਲਈ ਲਿੰਕ www.kisanmela.pau.edu ਆਪਣੇ ਮੋਬਾਈਲ ਦੇ ਗੂਗਲ ਕ੍ਰੋਮ 'ਤੇ ਸਰਚ ਕੀਤਾ ਜਾ ਸਕਦਾ ਹੈ | ਇਸ ਤੋਂ ਇਲਾਵਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਫੇਸ ਬੁੱਕ ਪੇਜ
ਨੰਗਲ, 18 ਸਤੰਬਰ (ਬਰਾਰੀ)-ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵਰਚੁਅਲ ਕਿਸਾਨ ਮੇਲਾ ਲਗਾਇਆ ਗਿਆ ਪਰੰਤੂ ਕੋਵਿਡ-19 ਦੀਆਂ ਹਦਾਇਤਾਂ ਕਾਰਨ ਕਿਸਾਨਾਂ ਦਾ ਇਸ ਵਿਚ ਭਾਗ ਲੈਣਾ ਮੁਸ਼ਕਿਲ ਹੈ ਇਸ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਆਪਣੇ ਨੇੜੇ ਹੀ ...
ਮੋਰਿੰਡਾ, 18 ਸਤੰਬਰ (ਪਿ੍ਤਪਾਲ ਸਿੰਘ)-ਖੇਤੀਬਾੜੀ ਦਫ਼ਤਰ ਮੋਰਿੰਡਾ ਵਿਖੇ ਇਲਾਕੇ ਦੇ ਕਿਸਾਨਾਂ ਵਲੋਂ ਵੀਡੀਓ ਕਾਨਫ਼ਰੰਸ ਰਾਹੀਂ ਪੰਜਾਬ ਐਗਰੀਕਲਚਰਲਜ ਯੂਨੀਵਰਸਿਟੀ ਵਲੋਂ ਕਰਵਾਏ ਜਾ ਰਹੇ ਦੋ ਰੋਜ਼ਾ ਕਿਸਾਨ ਮੇਲੇ ਵਿਚ ਭਾਗ ਲਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ...
ਨੰਗਲ 18 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਬੀਤੀ ਰਾਤ ਪਿੰਡ ਨਿੱਕੂ ਨੰਗਲ ਦੇ ਮੈਂਬਰ ਪੰਚਾਇਤ ਅਨਿਲ ਕੁਮਾਰ ਰਾਣਾ ਨੂੰ ਗੋਲੀ ਮਾਰ ਕੇ ਜ਼ਖਮੀ ਕੀਤੇ ਜਾਣ ਦੇ ਮਾਮਲੇ ਵਿਚ ਪੁਲਿਸ ਵਲੋਂ ਪਿੰਡ ਦੇ ਹੀ ਇੱਕ ਨੌਜਵਾਨ ਹਰਪ੍ਰੀਤ ਸਿੰਘ ਹੈਰੀ ਅਤੇ ਇੱਕ ਅਣਪਛਾਤੇ ਵਿਅਕਤੀ ...
ਰੂਪਨਗਰ, 18 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ 'ਚ ਐਕਟਿਵ ਕੋਰੋਨਾ ਕੇਸਾਂ ਦਾ ਅੰਕੜਾ ਅੱਜ 54 ਨਵੇਂ ਕੇਸ ਆਉਣ ਨਾਲ 505 ਹੋ ਗਿਆ ਹੈ | ਅੱਜ ਨਵੇਂ ਕੇਸਾਂ 'ਚ ਸਭ ਤੋਂ ਵੱਧ ਕੇਸਾਂ ਦਾ ਇਜ਼ਾਫਾ ਰੋਪੜ 'ਚ ਹੋਇਆ ਹੈ | ਇੱਥੇ 19 ਜਣੇ ਕੋਰੋਨਾ ਪਾਜ਼ੀਟਿਵ ਹੋ ਗਏ ਹਨ ਜਦੋਂ ...
ਰੂਪਨਗਰ, 18 ਸਤੰਬਰ (ਸਤਨਾਮ ਸਿੰਘ ਸੱਤੀ)-ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਵਲੋਂ ਸੂਬਾਈ ਸੱਦੇ 'ਤੇ ਜ਼ਿਲ੍ਹਾ ਰੂਪਨਗਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਦੀ ਲੜੀਵਾਰ ਭੁੱਖ ਹੜਤਾਲ ਅੱਜ ਤੀਜੇ ਦਿਨ ਵੀ ਜਾਰੀ ਰਹੀ | ਫ਼ਰੰਟ ਦੇ ਜ਼ਿਲ੍ਹਾ ਕਨਵੀਨਰ ...
ਢੇਰ, 18 ਸਤੰਬਰ (ਸ਼ਿਵ ਕੁਮਾਰ ਕਾਲੀਆ)-ਅੱਜ ਪੇਰੈਂਟਸ ਡੈਮੋਕ੍ਰੇਟਿਕ ਫੈੱਡਰੇਸ਼ਨ ਦੇ ਸੱਦੇ 'ਤੇ ਸੇਂਟ ਮੈਰੀ ਸਕੂਲ ਜਿੰਦਵੜੀ ਦੇ ਮਾਪਿਆਂ ਵਲੋਂ ਇੱਕ ਗੁਪਤ ਐਕਸ਼ਨ ਪਲਾਨ ਕੀਤਾ ਗਿਆ ਸੀ, ਜਿਸ ਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਸਵੇਰੇ ਮਾਪਿਆਂ ਨੇ ਟੀਚਰਜ਼ ਦੇ ...
ਬੇਲਾ, 18 ਸਤੰਬਰ (ਮਨਜੀਤ ਸਿੰਘ ਸੈਣੀ)-ਨੇੜਲੇ ਪਿੰਡ ਪਿਰੋਜ਼ਪੁਰ ਦੇ ਰਹਿਣ ਵਾਲੇ ਵਿਅਕਤੀ ਨੇ ਦਿਮਾਗ਼ੀ ਪ੍ਰੇਸ਼ਾਨੀ ਦੇ ਚੱਲਦਿਆਂ ਨਹਿਰ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ | ਇਸ ਸਬੰਧੀ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਮਹਿੰਦਰ ਸਿੰਘ ਪੁੱਤਰ ਦਲੀਪ ਸਿੰਘ ...
ਨੰਗਲ, 18 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਰਕਾਰੀ ਖਾਦੀ ਭੰਡਾਰ ਨੰਗਲ ਦੇ ਮੁੱਖ ਮੈਨੇਜਰ ਰਾਕੇਸ਼ ਭਾਟੀਆ ਨੇ ਦੱਸਿਆ ਕਿ 2 ਅਕਤੂਬਰ ਤੋਂ 90 ਦਿਨਾਂ ਤੱਕ ਖਾਦੀ ਵਸਤਰਾਂ 'ਤੇ ਸਮੁੱਚੇ ਪੰਜਾਬ 'ਚ 20 ਫ਼ੀਸਦੀ ਦੀ ਛੂਟ ਮਿਲੇਗੀ | ਉਨ੍ਹਾਂ ਦੱਸਿਆ ਕਿ ਸ਼ਹਿਦ, ਗਰੀਨ ਟੀ, ...
ਰੂਪਨਗਰ, 18 ਸਤੰਬਰ (ਸਤਨਾਮ ਸਿੰਘ ਸੱਤੀ)-ਲੰਘੀ ਰਾਤ ਪਿੰਡ ਬੜੀ ਹਵੇਲੀ ਦੇ ਇੱਕ ਘਰ 'ਚ ਖੇਡਦਾ ਇੱਕ 6 ਸਾਲਾ ਬੱਚੇ ਦੀ ਅਚਾਨਕ ਕੂਲਰ ਤੋਂ ਕਰੰਟ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮਿ੍ਤਕ ਬੱਚੇ ਦੀ ਪਛਾਣ ਕਰਨਪ੍ਰੀਤ ਸਿੰਘ ਪੁੱਤਰ ਸਤਵਿੰਦਰ ਸਿੰਘ ਵਜੋਂ ...
ਨੰਗਲ, 18 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਦੇਸ਼ ਭਰ 'ਚ ਲਾਗੂ ਤਾਲਾਬੰਦੀ ਕਾਰਨ ਲਗਪਗ ਛੇ ਮਹੀਨੇ ਬੰਦ ਰਹਿਣ ਪਿੱਛੋਂ ਪੰਜਾਬ ਦੀਆਂ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ 21 ਸਤੰਬਰ ਤੋਂ ਮੁੜ ਖੋਲੀਆਂ ਜਾ ਰਹੀਆਂ ਹਨ | ਭਾਰਤ ਸਰਕਾਰ ...
ਰੂਪਨਗਰ, 18 ਸਤੰਬਰ (ਸਤਨਾਮ ਸਿੰਘ ਸੱਤੀ)-ਘਨੌਲੀ ਨੇੜਲੇ ਪਿੰਡ ਸਾਹੋਮਾਜਰਾ ਦੀ ਪੰਚਾਇਤ ਦੇ ਤਿੰਨ ਮੈਂਬਰਾਂ ਪ੍ਰਸ਼ੋਤਮ ਚੰਦ, ਰਮਾ ਦੇਵੀ ਅਤੇ ਨਿਰਮਲਾ ਦੇਵੀ ਨੇ ਅੱਜ ਡੀ. ਡੀ. ਪੀ. ਓ. ਬਲਜਿੰਦਰ ਸਿੰਘ ਗਰੇਵਾਲ ਨੂੰ ਆਪਣਾ ਅਸਤੀਫ਼ਾ ਸੌਾਪ ਦਿੱਤਾ ਹੈ | ਉਨ੍ਹਾਂ ਆਪਣੇ ...
ਸ੍ਰੀ ਅਨੰਦਪੁਰ ਸਾਹਿਬ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਸ਼੍ਰੋਮਣੀ ਕਮੇਟੀ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਅਮਰਜੀਤ ਸਿੰਘ ਚਾਵਲਾ ਨੇ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨਾਂ ਦੇ ਹੱਕ ਵਿਚ ਕੇਂਦਰੀ ਮੰਤਰੀ ਮੰਡਲ ...
ਸੁਖਸਾਲ, 18 ਸਤੰਬਰ (ਧਰਮ ਪਾਲ)-ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਿੱਦਿਅਕ ਮੁਕਾਬਲਿਆਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਦਘੋੜ ਦੇ ਚੌਥੀ ਜਮਾਤ ਦੇ ਵਿਦਿਆਰਥੀ ...
ਨੰਗਲ, 18 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਪਿ੍ੰਸੀਪਲ ਆਈ.ਟੀ.ਆਈ. ਨੰਗਲ ਲਲਿਤ ਮੋਹਨ ਚੌਧਰੀ ਨੇ ਦੱਸਿਆ ਕਿ 21 ਸਤੰਬਰ ਤੋਂ ਸਾਰੀਆਂ ਜਮਾਤਾਂ ਆਮ ਵਾਂਗ ਮੁੜ ਆਰੰਭ ਹੋਣਗੀਆਂ | ਸਰਕਾਰੀ ਹੁਕਮਾਂ ਅਨੁਸਾਰ ਇੱਕ ਕਲਾਸ 'ਚ ਸਿਰਫ਼ 10 ਸਿੱਖਿਆਰਥੀ ਹੀ ਬੈਠਣਗੇ | ਸਮਾਜ ਸੇਵੀ ...
ਪੁਰਖਾਲੀ, 18 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਜਿੰਮੀਦਾਰ ਸੀਮੈਂਟ ਸਟੋਰ ਮੀਆਂਪੁਰ ਦੇ ਮਾਲਕ ਜਸਵਿੰਦਰ ਸਿੰਘ ਛਿੰਦਾ ਇਸ ਦੁਨੀਆ 'ਚ ਨਹੀਂ ਰਹੇ | ਇਸ ਸਬੰਧੀ ਉਨ੍ਹਾਂ ਦੇ ਸਪੁੱਤਰ ਸਤਵਿੰਦਰ ਸਿੰਘ ਅਤੇ ਭਤੀਜੇ ਕਰਮ ਸਿੰਘ ਨੇ ਦੱਸਿਆ ਕਿ ਜਸਵਿੰਦਰ ਸਿੰਘ ਛਿੰਦਾ ਦੀ ...
ਨੰਗਲ, 18 ਸਤੰਬਰ (ਪ੍ਰੀਤਮ ਸਿੰਘ ਬਰਾਰੀ)-ਭਾਜਪਾ ਮੰਡਲ ਨੰਗਲ ਵਲੋਂ ਅੱਜ ਇੱਕ ਮੀਟਿੰਗ ਕਰਕੇ ਬੀਤੀ ਰਾਤ ਪਿੰਡ ਨਿੱਕੂ ਨੰਗਲ ਵਿਖੇ ਮੈਂਬਰ ਪੰਚਾਇਤ ਅਨਿਲ ਰਾਣਾ ਉੱਪਰ ਗੋਲੀ ਚਲਾ ਕੇ ਕੀਤੇ ਗਏ ਜਾਨਲੇਵਾ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਗਈ | ਇਸ ਮੌਕੇ ਮੰਡਲ ਭਾਜਪਾ ...
ਮੋਰਿੰਡਾ, 18 ਸਤੰਬਰ (ਕੰਗ)-ਗਰਾਮ ਪੰਚਾਇਤ ਕਜੌਲੀ ਵਲੋਂ ਬੀ. ਡੀ. ਪੀ. ਓ. ਮੋਰਿੰਡਾ ਨੂੰ ਪੱਤਰ ਲਿਖ ਕੇ ਪਿੰਡ ਨਜ਼ਦੀਕ ਕੂੜੇ ਦਾ ਡੰਪ ਬਣਾਉਣ 'ਤੇ ਇਤਰਾਜ਼ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸ਼ਮੀਰਾ ਸਿੰਘ, ਗੁਰਮੇਲ ਸਿੰਘ, ਹਰਮੀਤ ਸਿੰਘ, ਬਹਾਦਰ ਸਿੰਘ, ਗੁਰਨਾਮ ...
ਨੰਗਲ, 18 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਲੇਡੀਜ਼ ਵੈੱਲਫੇਅਰ ਚੈਰੀਟੇਬਲ ਸੁਸਾਇਟੀ ਵਲੋਂ ਸਰਕਾਰੀ ਸਪੈਸ਼ਲ ਸਕੂਲ ਨੰਗਲ ਨੂੰ 20 ਪੱਖੇ, 11 ਵਾਈਟ ਬੋਰਡ, ਇੱਕ-ਇੱਕ ਟਰਾਲੀ ਰੇਤ, ਬਜਰੀ ਭੇਟ ਕੀਤਾ ਗਿਆ ਹੈ | ਹੈੱਡ ਮਾਸਟਰ ਰਾਣਾ ਰਾਜੇਸ਼ ਸਿੰਘ ਰਾਜਪੂਤ ਨੇ ਦੱਸਿਆ ...
ਸੰਗਰੂਰ, 18 ਸਤੰਬਰ (ਦਮਨਜੀਤ ਸਿੰਘ)-ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮਵਰ ਕਲਾਕਾਰ ਮਲਕੀਤ ਸਿੰਘ ਰੌਣੀ ਦਾ ਕਹਿਣਾ ਹੈ ਕਿ ਜੇਕਰ ਇਨਸਾਨ 'ਚ ਕਲਾ ਹੈ ਤਾਂ ਉਸ ਨੂੰ ਪ੍ਰਸਿੱਧ ਹੋਣ ਲਈ ਆਪਣੀ ਮਾਂ ਬੋਲੀ, ਵੇਸ਼ ਭੂਸਾ ਅਤੇ ਸੂਰਤ ਨੰੂ ਬਦਲਣ ਦੀ ਲੋੜ ਨਹੀਂ | 'ਅਜੀਤ' ਉਪ ਦਫ਼ਤਰ ...
ਮੋਰਿੰਡਾ, 18 ਸਤੰਬਰ (ਕੰਗ)-ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਮੋਰਿੰਡਾ ਵਲੋਂ ਕਾਈਨੌਰ ਚੌਕ ਮੋਰਿੰਡਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਉੱਚ ਅਧਿਕਾਰੀ ਰਾਹੀਂ ਮੁੱਖ ਮੰਤਰੀ ਪੰਜਾਬ ਅਤੇ ਕੈਬਨਿਟ ਮੰਤਰੀ ਅਰੁਣ ...
ਪੁਰਖਾਲੀ, 18 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਮੀਆਂਪੁਰ ਤੋਂ ਠੌਣਾ ਜਾਣ ਵਾਲੀ ਸੜਕ ਦਾ ਬੱਸ ਰੱਬ ਹੀ ਰਾਖਾ ਹੈ ਪਰ ਸਬੰਧਿਤ ਵਿਭਾਗ ਨੂੰ ਇਸ ਸੜਕ ਦੀ ਕੋਈ ਪ੍ਰਵਾਹ ਨਹੀਂ ਜਾਪਦੀ | ਇਸੇ ਕਰਕੇ ਤਾਂ ਵਿਭਾਗ ਨੇ ਇਸ ਸੜਕ ਨੂੰ ਅਤੇ ਇੱਥੋਂ ਦੇ ਲੋਕਾਂ ਨੂੰ ਰੱਬ ਆਸਰੇ ...
ਨੰਗਲ, 18 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਨੰਗਲ ਦੀਆਂ ਵੱਖ-ਵੱਖ ਪਾਰਕਾਂ ਦੀ ਹਾਲਤ ਅਤਿਅੰਤ ਤਰਸਯੋਗ ਹੋਣ ਕਾਰਨ ਲੋਕ ਅੰਤਾਂ ਦਾ ਮਾਨਸਿਕ ਸੰਤਾਪ ਹੰਢਾਅ ਰਹੇ ਹਨ | ਭਾਖੜਾ ਬਿਆਸ ਪ੍ਰਬੰਧ ਬੋਰਡ ਦੀ ਸ਼ਹੀਦ ਅਮੋਲ ਕਾਲੀਆ ਪਾਰਕ ਦਾ ਬੁਰਾ ਹਾਲ ਹੈ | ਕਦੇ ਇਸ ਪਾਰਕ 'ਚ ...
ਚੰਡੀਗੜ੍ਹ, 18 ਸਤੰਬਰ (ਮਨਜੋਤ ਸਿੰਘ ਜੋਤ)-ਪੰਜਾਬ ਯੂਨੀਵਰਸਿਟੀ ਦੇ ਅਧਿਆਪਕਾਂ ਦੇ ਕੈਂਸਰ ਵਿਰੋਧੀ ਵਿਕਲਪ ਲੱਭਣ ਸਬੰਧੀ ਖੋਜ ਪੱਤਰਾਂ ਨੂੰ ਸਿਖਰ ਦੇ 100 ਓਨਕੋਲੋਜੀ ਪੇਪਰਾਂ ਵਿਚ ਪ੍ਰਕਾਸ਼ਿਤ ਕੀਤਾ ਗਿਆ ਹੈ | ਇਹ ਖੋਜ ਪੱਤਰ ਪ੍ਰੋ.ਤਾਪਸ ਮੁਖੋਪਧਿਆਏ, ਪ੍ਰੋਫੈਸਰ ਅਤੇ ...
ਚੰਡੀਗੜ੍ਹ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ)-ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਹਰਿਆਣਾ ਸਿਵਲ ਸਕੱਤਰੇਤ ਦੇ 13 ਨਿੱਜੀ ਸਕੱਤਰਾਂ ਨੂੰ ਸਕੱਤਰ ਦੇ ਅਹੁਦੇ 'ਤੇ ਪਦਉੱਨਤ ਕੀਤਾ ਹੈ | ਇਨ੍ਹਾਂ ਵਿਚ ਸੰਜੈ ਸ਼ਰਮਾ, ਰੇਖਾ ਰਾਣੀ, ਰਾਜਮਲ, ਸਵਿਤਾ ਰਾਣੀ, ਮਦਨ ਲਾਲ, ਰੇਣੂ ...
ਰੂਪਨਗਰ, 18 ਸਤੰਬਰ (ਸਤਨਾਮ ਸਿੰਘ ਸੱਤੀ)-ਆੜ੍ਹਤੀ ਐਸੋਸੀਏਸ਼ਨ ਰੂਪਨਗਰ ਮੰਡੀ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿਚ ਆੜ੍ਹਤੀ ਸਵਤੰਤਰਪਾਲ ਕੌਸ਼ਲ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਇਸ ਤੋਂ ਪਹਿਲਾਂ ਰੂਪਨਗਰ ਮੰਡੀ ਦੇ ਆੜ੍ਹਤੀ ਐਸੋ: ਦੇ ਪ੍ਰਧਾਨ ਬਲਦੇਵ ...
ਸ੍ਰੀ ਅਨੰਦਪੁਰ ਸਾਹਿਬ, 18 ਸਤੰਬਰ (ਜੇ. ਐਸ. ਨਿੱਕੂਵਾਲ)-ਪੰਜਾਬ ਬਿਜਲੀ ਏਕਤਾ ਮੰਚ ਦੇ ਸੱਦੇ ਅਨੁਸਾਰ ਪੀ.ਐੱਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ ਏਟਕ ਸਬ-ਡਵੀਜ਼ਨ ਅਨੰਦਪੁਰ ਸਾਹਿਬ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਮਨਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ...
ਮੋਰਿੰਡਾ, 18 ਸਤੰਬਰ (ਕੰਗ)-ਅੱਜ ਅਨਾਜ ਮੰਡੀ ਮੋਰਿੰਡਾ ਨਜ਼ਦੀਕ ਸਥਿਤ ਕਾਂਗਰਸ ਦਫ਼ਤਰ ਵਿਖੇ ਜ਼ਿਲ੍ਹਾ ਯੂਥ ਕਾਂਗਰਸ ਪ੍ਰਧਾਨ ਸੁਰਿੰਦਰ ਸਿੰਘ ਹਰੀਪੁਰ ਦੀ ਅਗਵਾਈ ਹੇਠ ਇਕੱਤਰਤਾ ਕੀਤੀ ਗਈ, ਜਿਸ ਵਿਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਕਿਸਾਨ ਵਿਰੋਧੀ ਆਰਡੀਨੈਂਸ ਦੇ ...
ਘਨੌਲੀ, 18 ਸਤੰਬਰ (ਜਸਵੀਰ ਸਿੰਘ ਸੈਣੀ)-ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਖੇਤੀ ਆਰਡੀਨੈਂਸ ਬਿੱਲ 2020 ਦੇ ਵਿਰੋਧ ਵਜੋਂ ਅੱਜ ਘਨੌਲੀ ਸਰਕਲ ਦੇ ਵੱਡੀ ਗਿਣਤੀ 'ਚ ਅਕਾਲੀ ਆਗੂਆਂ ਦੀ ਇਕੱਤਰਤਾ ਘਨੌਲੀ 'ਚ ਹੋਈ | ਇਸ ਮੌਕੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ...
ਨੂਰਪੁਰ ਬੇਦੀ, 18 ਸਤੰਬਰ (ਹਰਦੀਪ ਸਿੰਘ ਢੀਂਡਸਾ)-ਸਿੱਖਿਆ ਵਿਭਾਗ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ 400 ਸਾਲਾ ਪ੍ਰਕਾਸ਼ ਸ਼ਤਾਬਦੀ ਨੂੰ ਸਮਰਪਿਤ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਵਿਚ ਸਰਕਾਰੀ ਹਾਈ ਸਕੂਲ ਰਾਏਪੁਰ ਦੇ ਛੇਵੀਂ ਜਮਾਤ ਦੇ ਵਿਦਿਆਰਥੀ ਜਤਿਨ ...
ਕੀਰਤਪੁਰ ਸਾਹਿਬ/ਬੁੰਗਾ ਸਾਹਿਬ, 18 ਸਤੰਬਰ (ਬੀਰਅੰਮਿ੍ਤਪਾਲ ਸਿੰਘ ਸੰਨੀ, ਸੁਖਚੈਨ ਸਿੰਘ ਰਾਣਾ)-ਸਵਰਗੀ ਮੁੱੱਖ ਮੰਤਰੀ ਬੇਅੰਤ ਸਿਘ ਦੀ ਨੂੰ ਹ ਅਤੇ ਸਾਬਕਾ ਵਜ਼ੀਰ ਤੇਜਪ੍ਰਕਾਸ਼ ਸਿੰਘ ਦੀ ਧਰਮ ਪਤਨੀ ਦਵਿੰਦਰ ਕੌਰ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ...
ਸ੍ਰੀ ਅਨੰਦਪੁਰ ਸਾਹਿਬ, 18 ਸਤੰਬਰ (ਜੇ.ਐੱਸ.ਨਿੱਕੂਵਾਲ)-ਚੰਗਰ ਇਲਾਕੇ ਵਿਖੇ ਹੋਏ ਇਕ ਸਮਾਗਮ ਦੌਰਾਨ ਭਾਜਪਾ ਦੇ ਸਰਗਰਮ ਆਗੂ ਵਜੋਂ ਕੰਮ ਕਰਦੇ ਰਹੇ ਡਾਕਟਰ ਸ਼ਿੰਗਾਰਾ ਪਹਾੜਪੁਰ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੰਵਰ ਪਾਲ ਸਿੰਘ ਦੀ ਹਾਜ਼ਰੀ ਵਿਚ ਭਾਰਤੀ ...
ਰੂਪਨਗਰ, 18 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ 'ਚ ਨਾਜਾਇਜ਼ ਤਰੀਕੇ ਨਾਲ ਸੜਕਾਂ ਤੇ ਰੇਹੜੀਆਂ ਦਾ ਘੜਮੱਸ ਕਰਨ ਵਾਲਿਆਂ ਅਤੇ ਦੁਕਾਨਾਂ ਮੂਹਰੇ ਸੜਕਾਂ 'ਤੇ ਸਾਮਾਨ ਰੱਖ ਕੇ ਵੇਚਣ ਵਾਲਿਆਂ ਕਾਰਨ ਟਰੈਫ਼ਿਕ ਦੀ ਸਮੱਸਿਆ ਬਣੀ ਹੋਈ ਸੀ ਜਿਸ ਲਈ ਨਗਰ ਕੌਾਸਲ ਦੇ ...
ਰੂਪਨਗਰ, 18 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ 'ਚ ਨਾਜਾਇਜ਼ ਤਰੀਕੇ ਨਾਲ ਸੜਕਾਂ ਤੇ ਰੇਹੜੀਆਂ ਦਾ ਘੜਮੱਸ ਕਰਨ ਵਾਲਿਆਂ ਅਤੇ ਦੁਕਾਨਾਂ ਮੂਹਰੇ ਸੜਕਾਂ 'ਤੇ ਸਾਮਾਨ ਰੱਖ ਕੇ ਵੇਚਣ ਵਾਲਿਆਂ ਕਾਰਨ ਟਰੈਫ਼ਿਕ ਦੀ ਸਮੱਸਿਆ ਬਣੀ ਹੋਈ ਸੀ ਜਿਸ ਲਈ ਨਗਰ ਕੌਾਸਲ ਦੇ ...
ਕਾਹਨਪੁਰ ਖੂਹੀ, 18 ਸਤੰਬਰ (ਗੁਰਬੀਰ ਸਿੰਘ ਵਾਲੀਆ)-ਸਿੱਖਾਂ ਦੇ ਦੋ ਮਹਾਨ ਤਖ਼ਤਾਂ ਨੂੰ ਆਪਸ ਵਿਚ ਜੋੜਦੀ ਅਨੰਦਪੁਰ ਸਾਹਿਬ-ਬੰਗਾ ਮੁੱਖ ਸੜਕ, ਜੋ ਕਿ ਪਿਛਲੇ ਕਈ ਸਾਲਾਂ ਤੋਂ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਨਜ਼ਰਾਂ ਤੋਂ ਬੇਮੁਖ ਰਹੀ ਹੈ, ਦੀ ਮਾੜੀ ਦੁਰਦਸ਼ਾ ਕਾਰਨ, ...
ਘਨੌਲੀ,18 ਸਤੰਬਰ (ਜਸਵੀਰ ਸਿੰਘ ਸੈਣੀ)-ਬੇਰੁਜ਼ਗਾਰੀ ਦਿਵਸ ਮੌਕੇ ਘਨੌਲੀ ਦੇ ਨੌਜਵਾਨਾਂ ਨੇ ਹੱਥਾਂ ਵਿਚ ਡਿਗਰੀਆਂ ਲੈ ਕੇ ਸਰਕਾਰਾਂ ਤੋ ਹਰ ਘਰ ਨੌਕਰੀ ਦੀ ਮੰਗ ਕੀਤੀ ਹੈ | ਬੇਰੁਜ਼ਗਾਰੀ ਦਿਵਸ ਨੂੰ ਵੱਖਰੇ ਢੰਗ ਨਾਲ ਮਨਾਉਂਦਿਆਂ ਸੁਖਦੀਪ ਸਿੰਘ, ਗੁਰਪ੍ਰੀਤ ਸਿੰਘ ...
ਸ੍ਰੀ ਚਮਕੌਰ ਸਾਹਿਬ,18 ਸਤੰਬਰ (ਜਗਮੋਹਣ ਸਿੰਘ ਨਾਰੰਗ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸ੍ਰੀ ਚਮਕੌਰ ਸਾਹਿਬ ਵਲੋ ਅੱਜ ਸੂਬਾ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਦੇ ਆਦੇਸ਼ਾਂ ਤੇ ਬਲਾਕ ਪ੍ਰਧਾਨ ਕੁਲਦੀਪ ਕੌਰ ਪਿੱਪਲ ਮਾਜਰਾ ਦੀ ਅਗਵਾਈ ਹੇਠ ਆਪਣੀਆਂ ਮੰਗਾਂ ...
ਪੁਰਖਾਲੀ, 18 ਸਤੰਬਰ (ਅੰਮਿ੍ਤਪਾਲ ਸਿੰਘ ਬੰਟੀ)-ਮਾਣਕ ਮਾਜਰਾ ਦੇ ਲੋਕਾਂ ਨੇ ਪਿੰਡ ਦੀ ਫਿਰਨੀ 'ਤੇ ਲੁੱਕ ਪਾਉਣ ਦੀ ਮੰਗ ਕੀਤੀ ਹੈ | ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਵਿਭਾਗ ਵਲੋਂ ਫਿਰਨੀ 'ਤੇ ਮਾਲ ਪਾ ਕੇ ਛੱਡ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਸੜਕ 'ਤੇ ਪਾਇਆ ਪੱਥਰ ...
ਨੂਰਪੁਰ ਬੇਦੀ, 18 ਸਤੰਬਰ (ਰਾਜੇਸ਼ ਚੌਧਰੀ ਤਖ਼ਤਗੜ੍ਹ)-ਪਿੰਡ ਭੱਟੋ 'ਚ ਆਮ ਆਦਮੀ ਪਾਰਟੀ ਵਲੋਂ ਨੌਜਵਾਨਾਂ ਦੀ ਮੀਟਿੰਗ ਕੀਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ 'ਆਪ' ਆਗੂ ਵਕੀਲ ਦਿਨੇਸ਼ ਚੱਢਾ ਨੇ ਕਿਹਾ ਕਿ ਸਰਕਾਰ ਵਲੋਂ ਲਿਆਂਦੇ ਗਏ ਖੇਤੀ ਆਰਡੀਨੈਂਸ ਸਿਰਫ਼ ...
ਘਨੌਲੀ, 18 ਸਤੰਬਰ (ਜਸਵੀਰ ਸਿੰਘ ਸੈਣੀ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੇ ਸੀ. ਐਮ. ਡੀ ਵਲੋਂ ਰੂਪਨਗਰ ਦੀ ਪਾਵਰ ਕਾਲੋਨੀ 'ਚ ਰਹਿ ਰਹੇ ਥਰਮਲ ਮੁਲਾਜ਼ਮਾਂ ਨੂੰ ਇੱਕ ਮਹੀਨੇ ਦੇ ਅੰਦਰ ਅੰਦਰ ਨੂੰ ਹੋ ਕਾਲੋਨੀ ਤਬਦੀਲ ਕਰਨ ਦਾ ਨੋਟਿਸ ਜਾਰੀ ਕੀਤਾ ਗਿਆ ਹੈ | ਜਿਸ ਦੇ ਤਹਿਤ ...
ਕੀਰਤਪੁਰ ਸਾਹਿਬ, 18 ਸਤੰਬਰ (ਬੀਰਅੰਮਿ੍ਤਪਾਲ ਸਿੰਘ ਸੰਨ੍ਹੀ)-ਕੀਰਤਪੁਰ ਸਾਹਿਬ ਦਾ ਲੰਮਾ ਸਮਾਂ ਸਰਪੰਚ ਰਹੇ ਭਾਜਪਾ ਦੇ ਸੀਨੀਅਰ ਨੇਤਾ ਮਨੌਹਰ ਲਾਲ ਬੇਦੀ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ ਦੇ ਪਰਿਵਾਰ ਨਾਲ ਵਿਧਾਨ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ...
ਸ੍ਰੀ ਅਨੰਦਪੁਰ ਸਾਹਿਬ, 18 ਸਤੰਬਰ (ਕਰਨੈਲ ਸਿੰਘ)-ਕਿਸਾਨ ਮੇਲੇ ਬਹੁਤ ਅਹਿਮ ਹਨ, ਜਿਨ੍ਹਾਂ ਜ਼ਰੀਏ ਨਵੀਆਂ ਖੇਤੀ ਤਕਨੀਕਾਂ ਦੀ ਜਾਣਕਾਰੀ ਮਿਲਦੀ ਹੈ ਤੇ ਖੇਤੀ ਨੂੰ ਲਾਹੇਵੰਦ ਬਣਾ ਕੇ ਕਿਸਾਨ ਆਪਣਾ ਜੀਵਨ ਪੱਧਰ ਉੱਚਾ ਕਰ ਸਕਦੇ ਹਨ | ਇਹ ਪ੍ਰਗਟਾਵਾ ਐਸ.ਡੀ.ਐਮ ਕਨੂੰ ਗਰਗ ...
ਸ੍ਰੀ ਅਨੰਦਪੁਰ ਸਾਹਿਬ, 18 ਸਤੰਬਰ (ਜੇ.ਐਸ. ਨਿੱਕੂਵਾਲ)-ਲਾਇਨ ਕਲੱਬ ਸ੍ਰੀ ਅਨੰਦਪੁਰ ਸਾਹਿਬ 321-ਡੀ ਵਲੋਂ ਰੈੱਡ ਕਰਾਸ ਦੇ ਬਾਨੀ ਭਾਈ ਘਨੱਈਆਂ ਜੀ ਦੀ ਬਰਸੀ ਨੂੰ ਸਮਰਪਿਤ ਸਥਾਨਕ ਗੁ: ਭਗਤ ਰਵਿਦਾਸ ਜੀ ਵਿਖੇ ਸਾਲਾਨਾ ਖ਼ੂਨਦਾਨ ਅਤੇ ਮੈਡੀਕਲ ਕੈਂਪ ਲਗਾਇਆ ਗਿਆ | ਕਲੱਬ ...
ਨੰਗਲ, 18 ਸਤੰਬਰ (ਗੁਰਪ੍ਰੀਤ ਸਿੰਘ ਗਰੇਵਾਲ)-ਸਹੇਲੀ ਫਾਊਾਡੇਸ਼ਨ ਸਰੀ ਵੈਨਕੂਵਰ ਕੈਨੇਡਾ ਵਲੋਂ ਅੱਜ ਇੱਕ ਸਮਾਗਮ ਦੌਰਾਨ 10 ਲੋੜਵੰਦ ਵਿਦਿਆਰਥੀਆਂ ਨੂੰ ਰਾਸ਼ਨ ਭੇਟ ਕੀਤਾ ਗਿਆ | ਚੇਤੇ ਰਹੇ ਕਿ ਸਹੇਲੀ ਫਾਊਾਡੇਸ਼ਨ ਸਰੀ ਕੈਨੇਡਾ 'ਚ ਮਾਂਵਾਂ ਤੇ ਬੱਚਿਆਂ ਦੀ ਭਲਾਈ ਲਈ ...
ਰੂਪਨਗਰ, 18 ਸਤੰਬਰ (ਸਤਨਾਮ ਸਿੰਘ ਸੱਤੀ)-ਸ਼ੈਮਰੌਕ ਵਰਲਡ ਸਕੂਲ (ਸਿੰਘ) ਰੂਪਨਗਰ ਵਲੋਂ ਬੱਚਿਆਂ ਦੇ ਮਾਪਿਆਂ ਨੂੰ ਸਕੂਲ ਦੀ ਟਿਊਸ਼ਨ ਫ਼ੀਸ 'ਚ ਵੱਡੀ ਰਾਹਤ ਦਿੰਦਿਆਂ ਐਲਾਨ ਕੀਤਾ ਗਿਆ ਹੈ ਕਿ ਹੁਣ 2020-21 ਸੈਸ਼ਨ ਲਈ ਸਕੂਲ ਫ਼ੀਸ 'ਤੇ 30 ਫ਼ੀਸਦੀ ਛੋਟ ਦਿੱਤੀ ਜਾਵੇਗੀ ਅਤੇ ...
ਸ੍ਰੀ ਚਮਕੌਰ ਸਾਹਿਬ, 18 ਸਤੰਬਰ (ਜਗਮੋਹਣ ਸਿੰਘ ਨਾਰੰਗ)-ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਹਲਕਾ ਸ੍ਰੀ ਚਮਕੌਰ ਸਾਹਿਬ ਦੀ ਮੀਟਿੰਗ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਭੂਰੜੇ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਜਿੱਥੇ ਨਵ ਨਿਯੁਕਤ ਹਲਕਾ ਪ੍ਰਧਾਨ ਮਨਜੀਤ ਸਿੰਘ ...
ਸ੍ਰੀ ਚਮਕੌਰ ਸਾਹਿਬ, 18 ਸਤੰਬਰ (ਜਗਮੋਹਣ ਸਿੰਘ ਨਾਰੰਗ)-ਦੀ ਰੈਵੇਨਿਊ ਪਟਵਾਰ ਯੂਨੀਅਨ ਤਹਿਸੀਲ ਸ੍ਰੀ ਚਮਕੌਰ ਸਾਹਿਬ ਅਤੇ ਮੋਰਿੰਡਾ ਦੇ ਸਮੂਹ ਪਟਵਾਰੀਆਂ ਵਲੋਂ ਗਗਨਦੀਪ ਸਿੰਘ ਬੈਂਸ ਤਹਿਸੀਲ ਪ੍ਰਧਾਨ ਸ੍ਰੀ ਚਮਕੌਰ ਸਾਹਿਬ ਅਤੇ ਗੁਰਦੇਵ ਸਿੰਘ ਤਹਿਸੀਲ ਪ੍ਰਧਾਨ ...
ਬੇਲਾ, 18 ਸਤੰਬਰ (ਮਨਜੀਤ ਸਿੰਘ ਸੈਣੀ)-ਪ੍ਰਾਜੈਕਟ ਅਫ਼ਸਰ ਚਰਨਜੀਤ ਕੌਰ ਦੀਆਂ ਹਦਾਇਤਾਂ ਅਨੁਸਾਰ ਮੈਡਮ ਮਨਜੀਤ ਕੌਰ ਦੀ ਅਗਵਾਈ ਹੇਠ ਜਟਾਣਾ ਦੇ ਆਂਗਣਵਾੜੀ ਸੈਂਟਰ 2 ਵਿਖੇ ਪੋਸ਼ਣ ਮਾਹ ਤਹਿਤ ਪ੍ਰੋਗਰਾਮ ਕੀਤਾ ਗਿਆ | ਇਸ ਮੌਕੇ ਮਨਜੀਤ ਕੌਰ ਨੇ ਗਰਭਵਤੀ ਔਰਤਾਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX