ਪਟਿਆਲਾ, 18 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਖੇਤੀ ਆਰਡੀਨੈਂਸਾਂ ਅਤੇ ਬਿਜਲੀ ਬਿੱਲ ਦੇ ਵਿਰੁੱਧ ਅੱਜ ਚੌਥੇ ਦਿਨ ਵੀ ਕਿਸਾਨ ਮੰਗਾਂ ਨੂੰ ਲੈ ਕੇ ਧਰਨੇ 'ਤੇ ਡਟੇ ਰਹੇ | ਪੁੱਡਾ ਗਰਾਊਾਡ ਵਿਚ ਅੱਜ ਧਰਨੇ 'ਤੇ ਬੈਠੇ ਕਿਸਾਨਾਂ ਦੇ ਇਕੱਠ ਵਿਚ ਵੱਡੀ ਗਿਣਤੀ ਵਿਚ ਔਰਤਾਂ ਅਤੇ ਮਰਦ ਕਿਸਾਨ ਪਹੁੰਚੇ | ਅੱਜ ਗਾਇਕ ਹਰਜੀਤ ਹਰਮਨ ਨੇ ਕਿਸਾਨਾਂ ਦੇ ਸੰਘਰਸ਼ ਦਾ ਸਮਰਥਨ ਕਰਦਿਆਂ ਕਿਸਾਨਾਂ ਨਾਲ ਧਰਨੇ 'ਤੇ ਬੈਠੇ | ਹਰਜੀਤ ਹਰਮਨ ਨੇ ਕਿਹਾ ਕਿ ਕਿਸਾਨ ਵਰਗ ਸਾਡੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ ਅਤੇ ਆਰਥਿਕਤਾ ਦੇ ਵਿਚ ਵੱਡਾ ਯੋਗਦਾਨ ਪਾਉਂਦਾ ਹੈ | ਆਪਣੇ ਦਸਾਂ-ਨਹੰੁਆਂ ਦੀ ਕਿਰਤ ਖਾਣ ਵਾਲੇ ਕਿਸਾਨ ਦੇ ਭਵਿੱਖ ਨੂੰ ਬਚਾਉਣ ਲਈ ਖੇਤੀ ਵਿਰੁੱਧ ਆਰਡੀਨੈਂਸ ਨਹੀਂ ਲਿਆਉਣੇ ਚਾਹੀਦੇ ਸਨ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਕਿਸਾਨ ਭਰਾਵਾਂ ਦੀ ਮੰਗ ਨੂੰ ਪੂਰਾ ਕਰੇ | ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਬਿਜਲੀ ਬਿਲ ਅਤੇ ਖੇਤੀ ਆਰਡੀਨੈਂਸ ਕਿਸਾਨ ਵਿਰੋਧੀ ਹਨ ਅਤੇ ਇਨ੍ਹਾਂ ਬਿੱਲਾਂ ਜਰੀਏ ਕੇਂਦਰ ਸਰਕਾਰ ਕਾਰਪੋਰੇਟ ਜਗਤ ਦੇ ਲਾਭ ਲਈ ਕਿਸਾਨਾਂ ਦਾ ਗਲਾ ਘੁੱਟ ਰਹੀ ਹੈ | ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਮਾਰੂ ਬਿੱਲ ਰੱਦ ਨਹੀਂ ਹੁੰਦੇ ਅਤੇ ਉਨ੍ਹਾਂ ਦੀਆਂ ਹੋਰ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਸੰਘਰਸ਼ ਤੇ ਡਟੇ ਰਹਿਣਗੇ | ਸੂਬੇ ਦੀ ਕਾਂਗਰਸ ਸਰਕਾਰ ਵਿਰੁੱਧ ਭੜਾਸ ਕੱਢਦਿਆਂ ਆਗੂਆਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵੋਟਾਂ ਲੈਣ ਸਮੇਂ ਵੱਡੇ-ਵੱਡੇ ਵਾਅਦੇ ਕਰਕੇ ਹੋਰਨਾਂ ਵਰਗਾਂ ਦੇ ਨਾਲ ਕਿਸਾਨਾਂ ਨੂੰ ਵੀ ਝੂਠ ਮਾਰ ਕੇ ਗੁਮਰਾਹ ਕੀਤਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਪਰਾਲੀ ਸਾੜਨ ਦਾ ਕੋਈ ਵੀ ਸਾਰਥਿਕ ਹੱਲ ਨਹੀਂ ਕਰ ਸਕੀ ਅਤੇ ਜੇਕਰ ਕਿਸਾਨ ਮਜਬੂਰਨ ਪਰਾਲੀ ਫੂਕਦੇ ਹਨ ਤਾਂ ਉਨ੍ਹਾਂ ਵਿਰੁੱਧ ਪਰਚੇ ਕੀਤਾ ਜਾਂਦੇ ਹਨ | ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਗ਼ਰੀਬਾਂ ਅਤੇ ਕਿਸਾਨਾਂ ਦੇ ਪੂਰੇ ਕਰਜ਼ਿਆਂ 'ਤੇ ਲੀਕ ਫੇਰੇ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹਾ ਨਹੀਂ ਕਰਦੀ ਤਾਂ ਆਉਣ ਸਮੇਂ ਵਿਚ ਖੁਦਕੁਸ਼ੀਆਂ ਅਮਲ ਹੋਰ ਵਧੇਗਾ |
ਪਟਿਆਲਾ, 18 ਸਤੰਬਰ (ਮਨਦੀਪ ਸਿੰਘ ਖਰੋੜ)- ਜ਼ਿਲ੍ਹੇ 'ਚ ਕੋਰੋਨਾ ਪੀੜਤ ਪੰਜ ਹੋਰ ਵਿਅਕਤੀਆਂ ਦੀ ਮੌਤ ਹੋਣ ਦੀ ਦੁਖਦਾਈ ਖਬਰ ਨਾਲ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 275 ਤੱਕ ਅੱਪੜ ਗਈ ਹੈ | ਇਸ ਤਰ੍ਹਾਂ ਨਵੇਂ 200 ਕੋਵਿਡ ਕੇਸਾਂ ਨਾਲ ਜ਼ਿਲ੍ਹੇ 'ਚ ਕੋਰੋਨਾ ਪੀੜਤਾਂ ...
ਪਟਿਆਲਾ, 18 ਸਤੰਬਰ (ਧਰਮਿੰਦਰ ਸਿੰਘ ਸਿੱਧੂ)- ਫ਼ੀਸਾਂ ਦੇ ਮੁੱਦੇ 'ਤੇ ਪੇਰੈਂਟਸ ਗਰੁੱਪ ਪਟਿਆਲਾ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਇਕ ਰੋਸ ਪ੍ਰਦਰਸ਼ਨ ਬੱਸ ਸਟੈਂਡ ਪਟਿਆਲਾ ਵਿਖੇ ਕੀਤਾ ਗਿਆ, ਜਿਸ ਵਿਚ ਪਟਿਆਲਾ ਦੇ ਵੱਖ-ਵੱਖ ਸਕੂਲਾਂ ਤੋਂ ਮਾਪਿਆਂ ...
ਪਟਿਆਲਾ, 18 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸ਼੍ਰੋੋਮਣੀ ਅਕਾਲੀ ਦਲ ਦੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਖੇਤੀ ਆਰਡੀਨੈਂਸਾਂ ਦੇ ਖ਼ਿਲਾਫ਼ ਪੰਜਾਬ ਦੇ ਲੋਕਾਂ ਦਾ ਰੋਸ ਅਤੇ ...
ਪਟਿਆਲਾ, 18 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)- ਪੰਜਾਬ ਦੇ ਜੰਗਲਾਤ, ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪਟਿਆਲਾ ਵਿਖੇ ਸ਼ੁਰੂ ਹੋਏ ਆਨ ਲਾਈਨ ਕਿਸਾਨ ਮੇਲੇ 'ਚ ਸ਼ਮੂਲੀਅਤ ਕਰਦਿਆਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ...
ਪਟਿਆਲਾ, 18 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ, ਧਰਮਿੰਦਰ ਸਿੰਘ ਸਿੱਧੂ)- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਵਿੱਤੀ ਸਲਾਹਕਾਰ ਦਫ਼ਤਰ ਵਲੋਂ ਸਾਰੀਆਂ ਸ਼ਾਖਾਵਾਂ ਦੇ ਮੁਖੀਆ ਤੇ ਹੋਰ ਉੱਚ ਅਧਿਕਾਰੀਆਂ ਨੂੰ ਮਾਰਚ 2021 ਤੱਕ ਮਿਲਣ ਵਾਲੇ ਸਰਕਾਰੀ ਖ਼ਰਚਿਆਂ ਨੂੰ ...
ਪਟਿਆਲਾ, 18 ਸਤੰਬਰ (ਮਨਦੀਪ ਸਿੰਘ ਖਰੋੜ)-ਸਥਾਨਕ ਗੁਰੂ ਨਾਨਕ ਨਗਰ ਦੀ ਰਹਿਣ ਵਾਲੀ ਔਰਤ ਇਕ ਦੀ ਰਸਤੇ 'ਚ ਘੇਰ ਕੁੱਟਮਾਰ ਅਤੇ ਝਗੜਾ ਛਡਾਉਣ ਆਏ ਉਸ ਦੇ ਲੜਕੇ ਦੀ ਵੀ ਕੁੱਟਮਾਰ ਕਰਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਮਾਮਲੇ 'ਚ ਥਾਣਾ ਅਰਬਨ ਅਸਟੇਟ ਦੀ ਪੁਲਿਸ ਨੇ ...
ਰਾਜਪੁਰਾ, 18 ਸਤੰਬਰ (ਰਣਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਕਿਸਾਨਾਂ ਦੇ ਹਿਤਾਂ ਦੀ ਰਾਖੀ ਕੀਤੀ ਹੈ ਅਤੇ ਹਰ ਵਕਤ ਕਿਸਾਨਾਂ ਨਾਲ ਚਟਾਨ ਵਾਂਗ ਖੜੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪ੍ਰਧਾਨ ਕਿਸਾਨ ਵਿੰਗ ਸ਼ੋ੍ਰਮਣੀ ਅਕਾਲੀ ਦਲ ਜ਼ਿਲ੍ਹਾ ...
ਪਟਿਆਲਾ, 18 ਸਤੰਬਰ (ਮਨਦੀਪ ਸਿੰਘ ਖਰੋੜ)- ਨਜ਼ਦੀਕੀ ਪਿੰਡ ਲੰਗ ਲਾਗੇ ਝਾੜੀਆਂ 'ਚ ਰੱਖ ਕੇ ਸ਼ਰਾਬ ਵੇਚ ਰਹੇ ਇਕ ਵਿਅਕਤੀ ਨੂੰ ਥਾਣਾ ਤਿ੍ਪੜੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਗਿ੍ਫ਼ਤਾਰ ਕਰਕੇ ਮੁਲਜ਼ਮ ਦੇ ਕਬਜ਼ੇ 'ਚੋਂ 4 ਪੇਟੀਆਂ ਹਰਿਆਣਾ ਦੇਸੀ ਸ਼ਰਾਬ ...
ਪਟਿਆਲਾ, 18 ਸਤੰਬਰ (ਅਮਰਬੀਰ ਸਿੰਘ ਆਹਲੂਵਾਲੀਆ)- ਕੇਂਦਰ ਸਰਕਾਰ ਵਲੋਂ ਖੇਤੀ ਨਾਲ ਸਬੰਧਿਤ ਤਿੰਨ ਆਰਡੀਨੈਂਸ ਨੂੰ ਬਿੱਲਾਂ ਦੇ ਰੂਪ ਵਿਚ ਪਾਸ ਕਰਨ ਸਬੰਧੀ ਸੰਸਦ ਵਿਚ ਚੱਲ ਰਹੀ ਕਾਰਵਾਈ ਅਤੇ ਕਿਸਾਨ ਵਿਰੋਧੀ ਨੀਤੀ ਸਬੰਧੀ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ...
ਨਾਭਾ, 18 ਸਤੰਬਰ (ਕਰਮਜੀਤ ਸਿੰਘ)-ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਸਾਨ ਹਿੱਤਾਂ ਲਈ ਕੇਂਦਰ ਦੀ ਵਜ਼ਾਰਤ ਨੂੰ ਠੋਕਰ ਮਾਰ, ਕਿਸਾਨਾਂ ਦੇ ਹੱਕ ਵਿਚ ਡਟ ਕੇ ਅਤਿ ਸ਼ਲਾਘਾਯੋਗ ਕਦਮ ਚੁੱਕਿਆ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੱਖਣ ਸਿੰਘ ਲਾਲਕਾ ਸਾਬਕਾ ਹਲਕਾ ...
ਨਾਭਾ, 18 ਸਤੰਬਰ (ਕਰਮਜੀਤ ਸਿੰਘ)- ਕਿਸਾਨ ਵਿਰੋਧੀ ਆਰਡੀਨੈਂਸ ਕੱਲ੍ਹ ਲੋਕ ਸਭਾ ਵਿਚ ਜ਼ੁਬਾਨੀ ਸਹਿਮਤੀ ਨਾਲ ਪਾਸ ਕਰ ਦਿੱਤਾ ਹੈ, ਪਰ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ਼ੁਰੂ ਤੋਂ ਹੀ ਡੱਟ ਕੇ ਬਿੱਲ ਦਾ ਵਿਰੋਧ ਕੀਤਾ ਹੈ | ਗੁਰਦੇਵ ਸਿੰਘ ਦੇਵ ਮਾਨ ...
ਪਟਿਆਲਾ, 18 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਭਾਜਪਾ ਦੇ ਸੀਨੀਅਰ ਆਗੂ ਅਤੇ ਨਾਭਾ ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ 'ਅਜੀਤ' ਉਪ ਦਫ਼ਤਰ ਪਟਿਆਲਾ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਖੇਤੀ ਬਿੱਲਾਂ ਨੂੰ ਲੈ ਕੇ ਸਿਆਸੀ ਧਿਰਾਂ ਆਪਣੇ ...
ਦੇਵੀਗੜ੍ਹ, 18 ਸਤੰਬਰ (ਰਾਜਿੰਦਰ ਸਿੰਘ ਮੌਜੀ)- ਆਮ ਆਦਮੀ ਪਾਰਟੀ ਵਲੋਂ ਸੂਬੇ ਵਿਚ ਆਕਸੀਮੀਟਰ ਮੁਹਿੰਮ ਨੂੰ ਹਲਕੇ ਸਨੌਰ ਵਿਚ ਵੀ ਹਲਕਾ ਅਬਜ਼ਰਵਰ ਕਿ੍ਸ਼ਨ ਬਹਿਰੂ ਦੀ ਨਿਗਰਾਨੀ ਵਿਚ ਪੂਰੇ ਜ਼ੋਰ ਸ਼ੋਰ ਨਾਲ ਪਾਰਟੀ ਆਗੂ ਤੇ ਵਰਕਰਾਂ ਵਲੋਂ ਚਲਾਇਆ ਜਾ ਰਿਹਾ | ਆਕਸੀ ...
ਭਾਦਸੋਂ, 18 ਸਤੰਬਰ (ਗੁਰਬਖ਼ਸ਼ ਸਿੰਘ ਵੜੈਚ)- ਪਿਛਲੇ ਸਾਲ ਝੋਨੇ ਦੇ ਸੀਜਨ ਦੀ ਆੜ੍ਹਤ ਜਿਸ ਦੀ ਹੁਣ ਦੂਜਾ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਤੱਕ ਅਦਾਇਗੀ ਨਹੀਂ ਕੀਤੀ ਗਈ, ਉਸ ਆੜ੍ਹਤ ਦੀ ਬਕਾਇਆ ਰਾਸ਼ੀ ਦੀ ਸੀਜਨ ਸ਼ੁਰੂ ਹੋਣ ਤੋਂ ਪਹਿਲਾਂ ਅਦਾਇਗੀ ਕੀਤੀ ਜਾਵੇ | ਇਹ ਮੰਗ ...
ਪਟਿਆਲਾ, 18 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਅਮਰਜੀਤ ਸਿੰਘ ਘੁੰਮਣ ਦੀ ਸੇਵਾਮੁਕਤੀ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਇਕ ਸਾਦੇ ਸਮਾਗਮ 'ਚ ਪਟਿਆਲਾ ਦੇ ਟ੍ਰੈਫਿਕ ਮਾਰਸ਼ਲ ਟੀਮ ਵਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ | ਸ. ਘੁੰਮਣ ਵਲੋਂ ਇਮਾਨਦਾਰੀ ਨਾਲ ਡਿਊਟੀ ਨਿਭਾਉਣ ...
ਭਾਦਸੋਂ, 18 ਸਤੰਬਰ (ਪ੍ਰਦੀਪ ਦੰਦਰਾਲਾ)- ਬਲਾਕ ਭਾਦਸੋਂ ਦੇ ਅਧੀਨ ਆਉਂਦੇ ਪਿੰਡ ਆਲੋਵਾਲ ਦੇ ਕਿਸਾਨ ਗੁਰਮੇਲ ਸਿੰਘ ਨੇ 5 ਏਕੜ 'ਚ ਝੋਨੇ ਦੀ ਫ਼ਸਲ ਦੀ ਸਿੱਧੀ ਬਿਜਾਈ ਦੇ ਢੰਗ ਨੂੰ ਅਪਣਾ ਕੇ ਹੋਰਨਾਂ ਲਈ ਇਕ ਉਦਾਹਰਨ ਕਾਇਮ ਕੀਤੀ ਹੈ | ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ...
ਪਟਿਆਲਾ, 18 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਖੇਤੀਬਾੜੀ ਅਫ਼ਸਰ ਸਮਾਣਾ-ਪਾਤੜਾਂ ਕੁਲਦੀਪਇੰਦਰ ਸਿੰਘ ਢਿੱਲੋਂ, ਡਾ. ਭੁਪਿੰਦਰ ਕੌਰ, ਅਰਵਿੰਦਰ ਕੌਰ ਕੈਨੇਡਾ ਦੇ ਸਤਿਕਾਰਯੋਗ ਪਿਤਾ ਡਾ. ਜੋਗਿੰਦਰ ਸਿੰਘ ਢਿੱਲੋਂ ਸੇਵਾਮੁਕਤ ਜੁਆਇੰਟ ਡਾਇਰੈਕਟਰ ਪੰਜਾਬ ਖੇਤੀਬਾੜੀ ...
ਪਟਿਆਲਾ, 18 ਸਤੰਬਰ (ਮਨਦੀਪ ਸਿੰਘ ਖਰੋੜ)- ਨਸ਼ਾ ਮੁਕਤ ਭਾਰਤ ਮੁਹਿੰਮ ਦੌਰਾਨ ਕੇਂਦਰੀ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰਾਲੇ ਦੀ ਟੀਮ ਵਲੋਂ ਪਟਿਆਲਾ ਜ਼ਿਲ੍ਹੇ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਟੀਮ ਨੇ ਸੂਬਾ ਕੋਆਰਡੀਨੇਟਰ ਅਵਨੀਤ ਕੁਮਾਰ ਦੀ ਅਗਵਾਈ ਹੇਠ ...
ਪਾਤੜਾਂ, 18 ਸਤੰਬਰ (ਗੁਰਇਕਬਾਲ ਸਿੰਘ ਖ਼ਾਲਸਾ)- ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਬਲਾਕ ਪਾਤੜਾਂ ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀਬਾੜੀ ਆਰਡੀਨੈਂਸਾਂ ਦੇ ਖ਼ਿਲਾਫ਼ ਪ੍ਰਧਾਨ ਹਰਭਜਨ ਸਿੰਘ ਧੂਹੜ ਦੀ ਅਗਵਾਈ ਵਿਚ ਕਿਸਾਨਾਂ ਨੇ ਸ਼ਹਿਰ ਦੇ ਭਗਤ ...
ਪਾਤੜਾਂ, 18 ਸਤੰਬਰ (ਗੁਰਇਕਬਾਲ ਸਿੰਘ ਖ਼ਾਲਸਾ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਜਾ ਰਹੇ ਖੇਤੀਬਾੜੀ ਆਰਡੀਨੈਂਸ ਨੰੂ ਲੈ ਕੇ ਵਿਰੋਧ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਹੱਕ ਵਿਚ ਹਰ ਵਰਗ ਦੇ ਲੋਕਾਂ ਵਲੋਂ ਸਮਰਥਨ ਦਿੱਤਾ ਜਾ ਰਿਹਾ ਹੈ | ਇਸੇ ਤਰ੍ਹਾਂ ਹੀ ਇਸ ਸੰਘਰਸ਼ ...
ਪਟਿਆਲਾ, 18 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤੀ ਆਕਸੀਜਨ ਮੁਹਿੰਮ ਦਾ ਅੱਜ ਪਟਿਆਲਾ ਜ਼ਿਲੇ੍ਹ ਦੇ ਸਥਾਨਕ ਅਦਾਲਤ ਬਾਜ਼ਾਰ ਤੋਂ ਆਗਾਜ਼ ਕੀਤਾ ਹੈ | ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਮੀਤ ਹੇਅਰ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ...
ਪਟਿਆਲਾ, 18 ਸਤੰਬਰ (ਮਨਦੀਪ ਸਿੰਘ ਖਰੋੜ)-ਸਥਾਨਕ ਹੀਰਾ ਬਾਗ਼ ਵਿਖੇ ਰਹਿਣ ਵਾਲਾ ਇਕ ਲੜਕਾ ਘਰੋਂ ਝਗੜਾ ਕਰਕੇ ਬੁਲਟ ਮੋਟਰਸਾਈਕਲ 'ਤੇ ਘਰੋਂ ਬਾਹਰ ਗਿਆ ਸੀ, ਪਰ ਹੁਣ ਤੱਕ ਘਰ ਨਹੀਂ ਪਰਤਿਆ ਹੈ | ਲਾਪਤਾ ਲੜਕੇ ਦੀ ਪਹਿਚਾਣ ਰੂਪਇੰਦਰ ਸਿੰਘ ਵਜੋਂ ਹੋਈ ਹੈ | ਉਕਤ ਸ਼ਿਕਾਇਤ 'ਚ ...
ਪਟਿਆਲਾ, 18 ਸਤੰਬਰ (ਮਨਦੀਪ ਸਿੰਘ ਖਰੋੜ)- ਜ਼ਿਲ੍ਹਾ ਸਿਹਤ ਵਿਭਾਗ ਵਲੋਂ ਸਲੱਮ ਬਸਤੀਆਂ, ਝੁੱਗੀਆਂ, ਝੌਾਪੜੀਆਂ ਪਥੇਰਾਂ, ਦਾਣਾ ਮੰਡੀਆਂ, ਸ਼ੈਲਰਾਂ ਤੇ ਨਵੀਆਂ ਉਸਾਰੀ ਅਧੀਨ ਇਮਾਰਤਾਂ ਆਦਿ ਵਿਚ ਰਹਿੰਦੇ ਲੋਕਾਂ ਦੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਰੋਕੂ ਦਵਾਈ ...
ਸਮਾਣਾ, 18 ਸਤੰਬਰ (ਪ੍ਰੀਤਮ ਸਿੰਘ ਨਾਗੀ)-ਇਥੋਂ ਦੇ ਸਿਵਲ ਹਸਪਤਾਲ ਵਿਚ ਬੱਚਿਆਂ ਦੇ ਮਾਹਿਰ ਵਜੋਂ ਸੇਵਾ ਨਿਭਾ ਰਹੇ ਡਾ. ਦੀਪਕ ਮੋਂਗਾ ਨੂੰ ਪੰਜਾਬ ਸਰਕਾਰ ਨੇ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ | ਡਾ. ਮੋਂਗਾ ਕੋਰੋਨਾ ਯੋਧੇ ਦੇ ਰੂਪ ਵਿਚ ਕੋਰੋਨਾ ਮਹਾਂਮਾਰੀ ਖ਼ਿਲਾਫ਼ ...
ਨਾਭਾ, 18 ਸਤੰਬਰ (ਕਰਮਜੀਤ ਸਿੰਘ)-ਆਮ ਆਦਮੀ ਪਾਰਟੀ ਦੀਆਂ ਲੋਕਪੱਖੀ ਨੀਤੀਆਂ ਨੂੰ ਦੇਖਦੇ ਹੋਏ ਨਾਭਾ ਹਲਕੇ ਅੰਦਰ ਰੋਜ਼ਾਨਾ ਵੱਡੀ ਗਿਣਤੀ ਵਿਚ ਨੌਜਵਾਨ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ ਜਿਸ ਤਹਿਤ ਅੱਜ ਪਿੰਡ ਗਦਾਈਆ ਵਿਖੇ ਪਿਛਲੇ ਲੰਮੇ ਸਮੇਂ ਤੋਂ ਰਾਜ ਕਰਨ ਵਾਲੀਆਂ ...
ਸਮਾਣਾ, 18 ਸਤੰਬਰ (ਸਾਹਿਬ ਸਿੰਘ)- ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਗਾਏ ਗਏ ਵਰਚੁਅਲ ਕਿਸਾਨ ਮੇਲੇ, ਜਿਸ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ, ਵਿਚ ਕਿਸਾਨਾਂ ਨੇ ਸ਼ਿਰਕਤ ਕੀਤੀ | ਮਾਰਕੀਟ ਕਮੇਟੀ ਸਮਾਣਾ ਦੇ ਦਫ਼ਤਰ ਵਿਚ ...
ਡਕਾਲਾ, 18 ਸਤੰਬਰ (ਪਰਗਟ ਸਿੰਘ ਬਲਬੇੜ੍ਹਾ)-ਪੁਲਿਸ ਚੌਕੀ ਡਕਾਲਾ ਦੀ ਪੁਲਿਸ ਪਾਰਟੀ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਕ ਔਰਤ ਦੀ ਤਲਾਸ਼ੀ ਕਰਨ 'ਤੇ ਉਸ ਕੋਲੋਂ 2 ਕਿੱਲੋ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਹੈ | ਸਹਾਇਕ ਥਾਣੇਦਾਰ ਇੰਦਰਜੀਤ ਸਿੰਘ ਅਨੁਸਾਰ ਜਦੋਂ ਪੁਲਿਸ ...
ਨਾਭਾ, 18 ਸਤੰਬਰ (ਅਮਨਦੀਪ ਸਿੰਘ ਲਵਲੀ)- ਕੋਰੋਨਾ ਮਹਾਂਮਾਰੀ ਦੌਰਾਨ ਸਰਕਾਰੀ ਹਸਪਤਾਲਾਂ ਵਿਚ ਬਿਨਾਂ ਕਿਸੇ ਡਰ ਤੋਂ ਆਪਣੀਆਂ ਸੇਵਾਵਾਂ ਮਰੀਜ਼ਾਂ ਪ੍ਰਤੀ ਨਿਭਾਉਣ ਵਾਲੀਆਂ ਸਟਾਫ਼ ਨਰਸਾਂ ਅੰਦਰ ਅੱਜ ਵੀ ਰੋਹ ਦੀ ਲਹਿਰ ਹੈ | ਬੀਤੇ ਦਿਨੀਂ ਸੂਬਾ ਪੰਜਾਬ ਅੰਦਰ ਇਨ੍ਹਾਂ ...
ਸਮਾਣਾ, 18 ਸਤੰਬਰ (ਗੁਰਦੀਪ ਸ਼ਰਮਾ)-ਪੰਜਾਬ ਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੀ ਅਗੇਤੀ ਫਸਲ ਦੀ ਆਮਦ ਸ਼ੁਰੂ ਹੋ ਗਈ ਹੈ, ਜਿਸ ਤਹਿਤ ਸ਼ੁੱਕਰਵਾਰ ਨੂੰ ਸਮਾਣਾ ਦੀ ਅਨਾਜ ਮੰਡੀ ਵਿਚ ਬਾਸਮਤੀ ਕਿਸਮ-1509 ਦੀ ਆਮਦ ਉਪਰੰਤ ਪਲੇਠੀ ਬੋਲੀ ਨਵੀਂ ਬਣੀ ਆੜ੍ਹਤੀ ਐਸੋਸੀਏਸ਼ਨ ਦੇ ...
ਭਾਦਸੋਂ, 18 ਸਤੰਬਰ (ਗੁਰਬਖ਼ਸ਼ ਸਿੰਘ ਵੜੈਚ)-ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਕੋਰੋਨਾ ਦੀ ਜਾਂਚ ਲਈ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਮਿਸ਼ਨ ਫਤਹਿ ਮੁਹਿੰਮ ਤਹਿਤ ਬਲਾਕ ਸੰਮਤੀ ਨਾਭਾ ਦੀ ਵਾਈਸ ਚੇਅਰਪਰਸਨ ਬੀਬੀ ਕਰਮਜੀਤ ਕੌਰ ਪਤਨੀ ...
ਪਟਿਆਲਾ, 18 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਆਲ ਪੰਜਾਬ ਡੀ.ਪੀ.ਈ ਅਧਿਆਪਕ ਯੂਨੀਅਨ ਪੰਜਾਬ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 873 ਡੀ.ਪੀ.ਈ ਵਿਚ 1000 ਹੋਰ ਪੋਸਟਾਂ ਦੇ ਵਾਧੇ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੌਥੇ ਦਿਨ ਵੀ ਧਰਨਾ ਪ੍ਰਦਰਸ਼ਨਾਂ ਨੂੰ ਲਗਾਤਾਰ ਜਾਰੀ ...
ਪਾਤੜਾਂ, 18 ਸਤੰਬਰ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਦੀ ਅਨਾਜ ਮੰਡੀ 'ਚ ਕਿਸਾਨਾਂ ਨੇ ਵੇਚਣ ਲਈ ਅਗੇਤੀ ਬਾਸਮਤੀ ਲਿਆਉਣਾ ਸ਼ੁਰੂ ਕਰ ਦਿੱਤੀ ਹੈ | ਪਹਿਲੇ ਦਿਨ ਇਸ ਅਨਾਜ ਮੰਡੀ ਵਿਚ ਆਈ ਬਾਸਮਤੀ ਦੀ ਫ਼ਸਲ ਨੂੰ ਲੈ ਕੇ ਆੜ੍ਹਤੀਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਦਿਖਾਈ ਦੇ ...
ਨਾਭਾ, 18 ਸਤੰਬਰ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਹੀ ਪੰਜਾਬ ਦੇ ਕਿਸਾਨਾਂ ਦਾ ਹਰ ਹਾਲਤ ਵਿਚ ਸਾਥ ਦਿੱਤਾ ਹੈ ਅਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ਆਪਣੇ ਮੰਤਰੀ ਪਦ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਅਕਾਲੀ ਦਲ ਲਈ ਕਿਸਾਨੀ ...
ਪਟਿਆਲਾ, 18 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਪਿਛਲੇ ਸਮੇਂ ਦੌਰਾਨ ਹੋਏ ਅਧਿਆਪਕ ਸੰਘਰਸ਼ਾਂ ਦੌਰਾਨ ਕੀਤੀਆਂ ਵਿਕਟੇਮਾਈਜੇਸ਼ਨਾਂ ਨੂੰ ਰੱਦ ਕਰਨ ਸਬੰਧੀ ਚਾਰ ਮੰਤਰੀਆਂ ਦੀ ਕਮੇਟੀ ਵਲੋਂ ਦਿੱਤੀ ਸਹਿਮਤੀ ਲਾਗੂ ਨਾ ਕਰਨ ਅਤੇ ਜਨਤਕ ਸਿੱਖਿਆ ਨੂੰ ਤਬਾਹੀ ਵੱਲ ਧੱਕਣ ...
ਪਟਿਆਲਾ, 18 ਸਤੰਬਰ (ਅ.ਸ. ਆਹਲੂਵਾਲੀਆ)-ਪੰਜਾਬ ਤੇ ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਫ਼ਰੰਟ ਵਲੋਂ ਮੁਲਾਜ਼ਮ ਮੰਗਾਂ ਸਬੰਧੀ ਅਰੰਭੀ ਭੁੱਖ ਹੜਤਾਲ 'ਚ ਤੀਜੇ ਦਿਨ ਗੌਰਮਿੰਟ ਟੀਚਰਜ਼ ਯੂਨੀਅਨ ਦੇ ਆਗੂ ਬੈਠੇ | ਭੁੱਖ ਹੜਤਾਲ 'ਤੇ ਬੈਠਣ ਵਾਲੇ ਪ੍ਰਧਾਨ ਰਣਜੀਤ ਮਾਨ ਨੂੰ ...
ਫ਼ਤਹਿਗੜ੍ਹ ਸਾਹਿਬ, 18 ਸਤੰਬਰ (ਬਲਜਿੰਦਰ ਸਿੰਘ)- ਲੋਕ ਇਨਸਾਫ਼ ਪਾਰਟੀ ਦੇ ਸੀਨੀਅਰ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਬਾਦਲ ਪਰਿਵਾਰ ਦੀ ਨੰੂਹ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਕੈਬਨਿਟ ਦੇ ਪਦ ਅਸਤੀਫ਼ਾ ਦੇਣ ਦੇ ਫ਼ੈਸਲੇ ਨੂੰ ਦੋਗਲੀ ਨੀਤੀ ਦਾ ਹਿੱਸਾ ...
ਮੰਡੀ ਗੋਬਿੰਦਗੜ੍ਹ, 18 ਸਤੰਬਰ (ਮੁਕੇਸ਼ ਘਈ)- ਗੋਬਿੰਦਗੜ੍ਹ ਪਬਲਿਕ ਕਾਲਜ ਦੀ ਪਿ੍ੰਸੀਪਲ ਡਾ. ਨੀਨਾ ਸੇਠ ਪਜਨੀ ਨੇ ਦੱਸਿਆ ਕਿ ਐਨ.ਐਸ.ਐਸ. ਯੂਨਿਟ ਵਲੰਟੀਅਰਾਂ ਨੇ ਪ੍ਰੋਗਰਾਮ ਅਫ਼ਸਰ ਡਾ. ਮਨਦੀਪ ਸਿੰਘ ਅਤੇ ਪ੍ਰੋ. ਬੰਗੇਰਾ ਰੂਪਿੰਦਰ ਕੌਰ ਦੀ ਨਿਗਰਾਨੀ ਹੇਠ ਨਵੀਂ ...
ਫ਼ਤਹਿਗੜ੍ਹ ਸਾਹਿਬ, 18 ਸਤੰਬਰ (ਰਾਜਿੰਦਰ ਸਿੰਘ)-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਫ਼ਤਹਿਗੜ੍ਹ ਸਾਹਿਬ ਵਲੋਂ ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਪ੍ਰਾਰਥੀਆਂ ਨੂੰ ਰੋਜ਼ਗਾਰ ਦੇ ਮੌਕਿਆਂ, ਮੌਜੂਦਾ ਸਮੇਂ ਵਿਚ ਚੱਲ ਰਹੇ ਮਹੱਤਵਪੂਰਨ ...
ਫ਼ਤਹਿਗੜ੍ਹ ਸਾਹਿਬ, 18 ਸਤੰਬਰ (ਰਾਜਿੰਦਰ ਸਿੰਘ)-ਅੱਜ ਸਰਕਾਰੀ ਹਾਈ ਸਕੂਲ ਬ੍ਰਾਹਮਣ ਮਾਜਰਾ ਵਿਖੇ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਜਗਜੀਤ ਸਿੰਘ ਕੋਕੀ ਵਲੋਂ ਸਿੱਖਿਆ ਪਾਰਕ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ...
ਦੇਵੀਗੜ੍ਹ, 18 ਸਤੰਬਰ (ਰਾਜਿੰਦਰ ਸਿੰਘ ਮੌਜੀ)-ਪੰਥਕ ਅਕਾਲੀ ਲਹਿਰ ਦੇ ਵਰਕਿੰਗ ਕਮੇਟੀ ਮੈਂਬਰ ਭੁਪਿੰਦਰ ਸਿੰਘ ਮਸਿੰਗਣ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਬੀਬਾ ਹਰਸਿਮਰਤ ਕੌਰ ਬਾਦਲ ਆਪਣੇ ਆਪ ਨੂੰ ਕਿਸਾਨ ਹਿਤੈਸ਼ੀ ਸਮਝਦੇ ਹਨ ਤਾਂ ਉਹ ਸੰਸਦ ਦੀ ਮੁੱਢਲੀ ...
ਪਟਿਆਲਾ, 18 ਸਤੰਬਰ (ਧਰਮਿੰਦਰ ਸਿੰਘ ਸਿੱਧੂ)-ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਰਾਜਿੰਦਰ ਅਗਰਵਾਲ ਨੇ ਅੱਜ ਐਸ.ਓ.ਐਸ. ਚਿਲਡਰਨ ਹੋਮ ਰਾਜਪੁਰਾ ਅਤੇ ਚਿਲਡਰਨ ਹੋਮ ਪਟਿਆਲਾ ਐਟ ਰਾਜਪੁਰਾ ਦਾ ਅਚਾਨਕ ਨਿਰੀਖਣ ਕੀਤਾ | ਇਸ ...
ਪਟਿਆਲਾ, 18 ਸਤੰਬਰ (ਮਨਦੀਪ ਸਿੰਘ ਖਰੋੜ)- ਸਥਾਨਕ ਹਰਿੰਦਰ ਨਗਰ ਵਿਖੇ ਸਹੁਰੇ ਘਰ 'ਚ ਇਕ ਜਵਾਈ ਨੇ ਦੂਸਰੇ ਜਵਾਈ 'ਤੇ ਪੈਟਰੋਲ ਛਿੜਕ ਕੇ ਅੱਗ ਲਗਾਉਣ ਦੀ ਘਟਨਾ ਸਾਹਮਣੇ ਆਈ ਹੈ | ਇਸ ਹਾਦਸੇ 'ਚ ਪੀੜਤ ਵਿਅਕਤੀ ਦੇ ਸਰੀਰ ਦਾ ਕਾਫ਼ੀ ਹਿੱਸਾ ਅੱਗ ਨਾਲ ਝੁਲਸਿਆ ਗਿਆ | ਇਹ ...
ਪਟਿਆਲਾ, 18 ਸਤੰਬਰ (ਅ.ਸ. ਆਹਲੂਵਾਲੀਆ)- ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਅਧੀਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਲੋਂ ਜ਼ਿਲ੍ਹਾ ਪਟਿਆਲਾ ਦੀਆਂ ਲੜਕੀਆਂ ਲਈ ਨਿੱਜੀ ਕੰਪਨੀ ਬਰਨਾਲਾ ਵਿਖੇ ਸਟਿਚਿੰਗ, ਵਿਵਿੰਗ ਅਤੇ ਚੈਕਿੰਗ, ਪੈਕਿੰਗ ਦੀਆਂ ...
ਪਟਿਆਲਾ, 18 ਸਤੰਬਰ (ਮਨਦੀਪ ਸਿੰਘ ਖਰੋੜ)-ਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਨੇ ਜ਼ਿਲ੍ਹੇ ਦੀਆਂ ਸਿਹਤ ਸੰਸਥਾਵਾਂ 'ਚ ਮੈਡੀਕਲ ਆਕਸੀਜਨ ਦੀ ਸਪਲਾਈ ਦੀ ਮੋਨੀਟਰਿੰਗ ਕਰਨ ਲਈ ਤਿੰਨ ਮੈਂਬਰੀ ਟੀਮ ਦਾ ਗਠਨ ਕੀਤਾ ਹੈ | ਇਸ ਟੀਮ 'ਚ ਸਿਵਲ ਸਰਜਨ/ਸਹਾਇਕ ਸਿਵਲ ...
ਦੇਵੀਗੜ੍ਹ, 18 ਸਤੰਬਰ (ਰਾਜਿੰਦਰ ਸਿੰਘ ਮੌਜੀ)-ਭਾਵੇਂ ਕਿ ਲੋਕਾਂ 'ਚ ਕੋਵਿਡ-19 ਦੇ ਟੈਸਟ ਕਰਵਾਉਣ ਸਬੰਧੀ ਗ਼ਲਤ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਸਨ, ਜਿਸ ਕਰਕੇ ਲੋਕ ਆਪਣੇ ਟੈੱਸਟ ਕਰਵਾਉਣ ਲਈ ਝਿਜਕ ਰਹੇ ਸਨ | ਪ੍ਰੰਤੂ ਹੁਣ ਪਿੰਡਾਂ ਦੇ ਲੋਕਾਂ 'ਚ ਭਾਰੀ ਜਾਗਰੂਕਤਾ ...
ਪਟਿਆਲਾ, 18 ਸਤੰਬਰ (ਗੁਰਵਿੰਦਰ ਸਿੰਘ ਔਲਖ)-ਸਰਕਾਰੀ ਮਹਿੰਦਰ ਕਾਲਜ ਵਲੋਂ ਕਾਲਜ ਪਿ੍ੰਸੀਪਲ ਡਾ. ਸਿਮਰਤ ਕੌਰ ਦੀ ਅਗਵਾਈ ਹੇਠ ਹਿੰਦੀ ਦਿਵਸ ਮੌਕੇ ਆਨਲਾਈਨ ਵੈਬੀਨਾਰ ਕਰਵਾਇਆ ਗਿਆ | ਇਸ ਵੈਬੀਨਾਰ ਵਿਚ ਮੁੱਖ ਮਹਿਮਾਨ ਵਜੋਂ ਡਾ. ਨਵਿਲਾ ਸੱਤਿਆਦਾਸ ਨੇ ਸ਼ਮੂਲੀਅਤ ...
ਪਟਿਆਲਾ, 18 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਯੂਥ ਅਕਾਲੀ ਦਲ ਮਾਲਵਾ ਜੋਨ-2 ਦੇ ਪ੍ਰਧਾਨ ਐਡਵੋਕੇਟ ਸਤਬੀਰ ਸਿੰਘ ਖੱਟੜਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ ਅਤੇ ਲੋਕ ਹਿਤਾਂ ਦੀ ਲੜਾਈ ਲੜਦਾ ਰਿਹਾ ਹੈ | ਹੁਣ ਕੇਂਦਰ ਸਰਕਾਰ ਵਲੋਂ ਕਿਸਾਨ ਮਾਰੂ ...
ਨਾਭਾ, 18 ਸਤੰਬਰ (ਅਮਨਦੀਪ ਸਿੰਘ ਲਵਲੀ)-ਨਾਭਾ ਦੇ ਪਿੰਡ ਕੰਨਸੂਹਾ ਖ਼ੁਰਦ ਦੇ ਦਲਿਤ ਪਰਿਵਾਰ ਦਾ ਧਰਨਾ ਅੱਜ ਦੂਜੇ ਦਿਨ ਵੀ ਬੀ.ਡੀ.ਪੀ.ਓ ਦਫ਼ਤਰ ਦੇ ਬਾਹਰ ਜਾਰੀ ਰਿਹਾ | ਮੁਖ਼ਤਿਆਰ ਸਿੰਘ ਕੰਨਸੂਹਾ ਖ਼ੁਰਦ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਹ ਪਿਛਲੇ ਕਰੀਬ 4 ਮਹੀਨਿਆਂ ...
ਪਟਿਆਲਾ, 18 ਸਤੰਬਰ (ਗੁਰਪ੍ਰੀਤ ਸਿੰਘ ਚੱਠਾ)-ਸਟੇਟ ਬੈਂਕ ਆਫ਼ ਇੰਡੀਆ ਦੇ ਪੇਂਡੂ ਸਵੈ ਰੁਜ਼ਗਾਰ ਸਿਖਲਾਈ ਸੰਸਥਾ (ਆਰਸੇਟੀ) ਵਲੋਂ ਅੱਜ ਪਿੰਡ ਜੱਸੋਵਾਲ, ਭਾਦਸੋਂ ਰੋਡ, ਪਟਿਆਲਾ ਵਿਖੇ ਟਰੇਨਿੰਗ ਲੈ ਰਹੇ ਸਿੱਖਿਆਰਥੀਆਂ ਨੂੰ ਪ੍ਰਮਾਣ ਪੱਤਰ ਵੰਡੇ ਗਏ | ਇਸ ਸਮਾਗਮ 'ਚ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX