ਬਾਘਾ ਪੁਰਾਣਾ, 18 ਸਤੰਬਰ (ਬਲਰਾਜ ਸਿੰਗਲਾ)-ਬੀਤੇ ਕੱਲ੍ਹ ਨੇੜਲੇ ਪਿੰਡ ਆਲਮਵਾਲਾ ਨਿਵਾਸੀ ਗੁਰਮੀਤ ਸਿੰਘ ਪੁੱਤਰ ਬਿੱਕਰ ਸਿੰਘ ਜੋ ਕਿ ਅਲੂਮੀਨੀਅਮ ਐਾਡ ਫੈਬਰੀਕੇਸ਼ਨ ਦੀ ਦੁਕਾਨ ਕਰਦਾ ਹੈ, ਉਸ ਦੀ ਦੁਕਾਨ ਅੱਗਿਓਾ ਉਸ ਦਾ 10 ਸਾਲਾ ਲੜਕਾ ਅਮਨਦੀਪ ਸਿੰਘ ਨੂੰ ਇਕ ਮਾਰੂਤੀ ਕਾਰ ਉੱਪਰ ਆਏ ਦੋ ਵਿਅਕਤੀ ਗਾਹਕ ਬਣ ਕੇ ਨਾਟਕੀ ਢੰਗ ਨਾਲ ਅਗਵਾ ਕਰਕੇ ਫ਼ਰਾਰ ਹੋ ਗਏ ਸਨ | ਜਿਨ੍ਹਾਂ ਨੂੰ ਕਾਬੂ ਕਰਨ ਲਈ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਹਰਮਨਬੀਰ ਸਿੰਘ ਗਿੱਲ ਵਲੋਂ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਇਆ ਪੁਲਿਸ ਅਧਿਕਾਰੀਆਂ ਦੀਆਂ ਡਿਊਟੀਆਂ ਲਗਾਈਆ ਗਈਆ | ਡੀ.ਐੱਸ.ਪੀ (ਡੀ) ਜੰਗਜੀਤ ਸਿੰਘ, ਡੀ. ਐਸ. ਪੀ.. ਜਸਬਿੰਦਰ ਸਿੰਘ ਖਹਿਰਾ ਬਾਘਾ ਪੁਰਾਣਾ, ਥਾਣਾ ਮੁਖੀ ਹਰਮਨਜੀਤ ਸਿੰਘ ਬਲ, ਸੀ.ਆਈ.ਏ. ਸਟਾਫ਼ ਦੇ ਇੰਚਾਰਜ ਇੰਸ: ਕਿੱਕਰ ਸਿੰਘ, ਤਰਸੇਮ ਸਿੰਘ ਬਰਾੜ ਅਤੇ ਨੱਥੂਵਾਲਾ ਚੌਕੀ ਦੇ ਇੰਚਾਰਜ ਵਲੋਂ ਟੀਮਾਂ ਗਠਿਤ ਕਰਕੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਅਤੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਘਾਲਿਆ ਗਿਆ | ਪਰਿਵਾਰਕ ਮੈਂਬਰਾਂ ਅਤੇ ਘਟਨਾ ਸਥਾਨ 'ਤੇ ਲੋਕਾਂ ਤੋਂ ਵੀ ਪੁੱਛਗਿੱਛ ਕੀਤੀ | ਆਖ਼ਰ ਪੁਲਿਸ ਅਧਿਕਾਰੀ ਬੱਚੇ ਨੂੰ ਬਰਾਮਦ ਕਰਨ ਵਿਚ ਕਾਮਯਾਬ ਹੋ ਗਏ ਜਿੰਨਾ ਨੇ ਸਿਰਫ਼ 8 ਘੰਟੇ ਦੀ ਜੱਦੋ ਜਹਿਦ ਉਪਰੰਤ ਪਿੰਡ ਡੇਮਰੂ ਕਲਾਂ ਤੋਂ ਬੱਚਾ ਅਮਨਦੀਪ ਸਿੰਘ ਨੂੰ ਬਰਾਮਦ ਕਰ ਲਿਆ | ਉਪਰੰਤ ਪੁਲਿਸ ਪਾਰਟੀਆਂ ਵਲੋਂ ਬੱਚੇ ਨੂੰ ਅਗਵਾ ਕਰਨ ਵਾਲੇ ਤਿੰਨੇ ਦੋਸ਼ੀ ਬਸੰਤ ਨੰਦੂ ਉਰਫ਼ ਕਾਲਾ, ਨਿਰਮਲ ਸਿੰਘ ਉਰਫ਼ ਨਿੰਮਾ ਅਤੇ ਸੁਖਦੀਪ ਸਿੰਘ ਉਰਫ਼ ਸੁੱਖਾ ਨੂੰ ਕਾਬੂ ਕਰ ਲਿਆ ਅਤੇ ਇਨ੍ਹਾਂ ਵਲੋਂ ਅਗਵਾ ਲਈ ਵਰਤੀ ਹੋਈ ਮਾਰੂਤੀ ਕਾਰ ਯੂ. ਪੀ. 32 ਏ. ਪੀ. 5855 ਵੀ ਬਰਾਮਦ ਕਰ ਲਈ | ਡੀ. ਐਸ. ਪੀ. ਜਸਬਿੰਦਰ ਸਿੰਘ ਖਹਿਰਾ ਨੇ ਬੀਤੀ ਦੇਰ ਰਾਤ ਬੱਚਾ ਮਾਪਿਆਂ ਦੇ ਹਵਾਲੇ ਕਰਦਿਆਂ ਹੋਇਆ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਕਾਬੂ ਕੀਤੇ ਗਏ ਦੋਸ਼ੀਆਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਕਾਬੂ ਕੀਤੇ ਗਏ ਵਿਅਕਤੀਆਂ ਖ਼ਿਲਾਫ਼ ਗੁਰਮੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਆਲਮਵਾਲਾ ਦੇ ਬਿਆਨ ਮੁਤਾਬਿਕ ਮਾਮਲਾ ਦਰਜ ਕੀਤਾ ਗਿਆ ਹੈ | ਗੁਰਮੀਤ ਸਿੰਘ ਨੇ ਦੱਸਿਆ ਕਿ ਸੁਖਦੀਪ ਸਿੰਘ ਉਰਫ਼ ਸੁੱਖਾ ਵਾਸੀ ਪੰਜਗਰਾਈਾ ਜੋ ਮੇਰੇ ਕੋਲ ਕੰਮ ਕਰਦਾ ਹੈ, ਵੀ ਇਸ ਸਾਜ਼ਿਸ਼ ਵਿਚ ਸ਼ਾਮਲ ਹੈ ਅਤੇ ਇਨ੍ਹਾਂ ਨੇ ਮੇਰੇ ਕੋਲੋਂ ਪੈਸਿਆਂ ਦੀ ਫਿਰੌਤੀ ਮੰਗਣ ਲਈ ਮੇਰੇ ਲੜਕੇ ਅਮਨਦੀਪ ਸਿੰਘ ਨੂੰ ਅਗਵਾ ਕੀਤਾ ਸੀ |
ਮੋਗਾ, 18 ਸਤੰਬਰ (ਗੁਰਤੇਜ ਸਿੰਘ)-ਜ਼ਿਲ੍ਹਾ ਮੋਗਾ ਵਿਚ ਕੋਰੋਨਾ ਨਾਲ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਤੇ ਅੱਜ ਇਕ 70 ਸਾਲਾ ਬਜ਼ੁਰਗ ਵਿਅਕਤੀ ਵੀ ਕੋਰੋਨਾ ਦੀ ਭੇਟ ਚੜ ਗਿਆ ਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 56 ਤੱਕ ਪੁੱਜ ਗਿਆ ਹੈ | ਅੱਜ ਸਿਹਤ ਵਿਭਾਗ ਨੂੰ ...
ਫ਼ਤਿਹਗੜ੍ਹ ਪੰਜਤੂਰ, 18 ਸਤੰਬਰ (ਜਸਵਿੰਦਰ ਸਿੰਘ ਪੋਪਲੀ)-ਦੇਸ਼ ਦੇ ਵੱਖ-ਵੱਖ ਰਾਜਾਂ ਦੇ ਕਿਸਾਨਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਵੀ ਨਰਿੰਦਰ ਮੋਦੀ ਦੀ ਸਰਕਾਰ ਦੁਆਰਾ ਕਿਸਾਨ ਵਿਰੋਧੀ ਬਿੱਲ ਨੂੰ ਪਾਸ ਕਰ ਦਿੱਤਾ ਗਿਆ ਜੋ ਕਿ ਦੇਸ਼ ਦੇ ਕਿਸਾਨਾਂ ਨਾਲ ਸਰਾਸਰ ਧੱਕਾ ਹੈ ...
ਬਾਘਾ ਪੁਰਾਣਾ, 18 ਸਤੰਬਰ (ਬਲਰਾਜ ਸਿੰਗਲਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਬਾਘਾ ਪੁਰਾਣਾ ਦੀ ਇਕੱਤਰਤਾ ਸਰਕਲ ਪ੍ਰਧਾਨ ਬਲਤੇਜ ਸਿੰਘ ਲੰਗੇਆਣਾ ਦੇ ਪ੍ਰਬੰਧਾਂ ਹੇਠ ਉਨ੍ਹਾਂ ਦੀ ਦੁਕਾਨ ਅੱਗੇ ਸਥਾਨਕ ਨਵੀਂ ਦਾਣਾ ਮੰਡੀ ਵਿਚ ਹੋਈ ਜਿਸ ਦੀ ਪ੍ਰਧਾਨਗੀ ਕਰਦਿਆ ਜ਼ਿਲ੍ਹਾ ...
ਕੋਟ ਈਸੇ ਖਾਂ, 18 ਸਤੰਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਕੇਂਦਰ ਦੇ ਖੇਤੀ ਆਰਡੀਨੈਂਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਰੋਧ ਵਿਚ ਲਏ ਗਏ ਕਰੜੇ ਸਟੈਂਡ ਨਾਲ ਜਿੱਥੇ ਕਿਸਾਨਾਂ ਨੂੰ ਭਲੇ ਦੀ ਆਸ ਬੱਝੀ ਹੈ, ਉੱਥੇ ਹੀ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ...
ਮੋਗਾ, 18 ਸਤੰਬਰ (ਅਜੀਤ ਬਿਊਰੋ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਸਾਲਾਨਾ ਕਿਸਾਨ ਮੇਲਾ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਆਨਲਾਈਨ ਹੀ ਹੋ ਰਿਹਾ ਹੈ | ਇਸ ਮੇਲੇ ਦਾ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਨਲਾਈਨ ਹੀ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਤਿੰਨ ਕਿਸਾਨ ਵਿਰੋਧੀ ਬਿੱਲ ਯਾਨੀ ਆਰਡੀਨੈਂਸ ਦੇ ਮਾਮਲੇ ਨੂੰ ਲੈ ਕੇ ਉੱਠੇ ਵਿਵਾਦ ਵਿਚ ਹੁਣ ਕੈਪਟਨ ਸਰਕਾਰ ਤੇ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹਮਾਇਤ ਕਰ ਕੇ ਹੁਣ ਮਗਰਮੱਛ ਦੇ ਹੰਝੂ ਵਹਾਉਣ ਵਾਲੀ ਗੱਲ ਕਰ ਰਹੇ ...
ਮੋਗਾ, 18 ਸਤੰਬਰ (ਗੁਰਤੇਜ ਸਿੰਘ)-ਜ਼ਿਲ੍ਹਾ ਪੁਲਿਸ ਮੋਗਾ ਵਲੋਂ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆਂ ਨੂੰ ਕਾਬੂ ਕਰਨ ਲਈ ਵਿੱਢੀ ਮੁਹਿੰਮ ਤਹਿਤ ਥਾਣਾ ਬੱਧਨੀ ਕਲਾਂ ਪੁਲਿਸ ਵਲੋਂ ਇਕ ਔਰਤ ਨੂੰ ਗਿ੍ਫ਼ਤਾਰ ਕਰ ਕੇ 8 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਥਾਣਾ ...
ਸਮਾਲਸਰ, 18 ਸਤੰਬਰ (ਕਿਰਨਦੀਪ ਸਿੰਘ ਬੰਬੀਹਾ)-ਮੋਗਾ-ਕੋਟਕਪੂਰਾ ਰੋਡ 'ਤੇ ਪੰਜਗਰਾਈਾ ਖ਼ੁਰਦ ਦੇ ਕੋਲ ਸਥਿਤ ਇਲਾਕੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਿਲੇਨੀਅਮ ਵਰਲਡ ਸਕੂਲ ਵਲੋਂ ਆਨਲਾਈਨ ਪ੍ਰੀਖਿਆ ਦੀ ਪ੍ਰਕਿਰਿਆ ਨੂੰ ਸ਼ੁਰੂ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ...
ਧਰਮਕੋਟ, 18 ਸਤੰਬਰ (ਪਰਮਜੀਤ ਸਿੰਘ)-ਪੰਜਾਬ ਨੈਸ਼ਨਲ ਬੈਂਕ ਬਰਾਂਚ ਧਰਮਕੋਟ ਦੇ ਮੈਨੇਜਰ ਰੱਜਤ ਦੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਉਣ ਕਾਰਨ ਅੱਜ ਸਵੇਰ ਤੋਂ ਹੀ ਬੈਂਕ ਬੰਦ ਕਰ ਦਿੱਤਾ ਗਿਆ | ਬੈਂਕ ਦੇ ਕਰਮਚਾਰੀਆਂ ਨੇ ਫ਼ੋਨ 'ਤੇ ਗੱਲਬਾਤ ਕਰਦਿਆਂ ਦੱਸਿਆ ਕਿ ਬਰਾਂਚ ...
ਕੋਟ ਈਸੇ ਖਾਂ, 18 ਸਤੰਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਕੇਂਦਰ ਦੇ ਖੇਤੀ ਆਰਡੀਨੈਂਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ ਵਿਰੋਧ ਵਿਚ ਲਏ ਗਏ ਕਰੜੇ ਸਟੈਂਡ ਨਾਲ ਜਿੱਥੇ ਕਿਸਾਨਾਂ ਨੂੰ ਭਲੇ ਦੀ ਆਸ ਬੱਝੀ ਹੈ, ਉੱਥੇ ਹੀ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਪੰਜਾਬ ਐਾਡ ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ 'ਤੇ ਅੱਜ ਮੋਗਾ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤੀਜੇ ਦਿਨ ਵੀ ਭੁੱਖ ਹੜਤਾਲ ...
ਮੋਗਾ, 18 ਸਤੰਬਰ (ਗੁਰਤੇਜ ਸਿੰਘ)-ਥਾਣਾ ਬਾਘਾ ਪੁਰਾਣਾ ਪੁਲਿਸ ਵਲੋਂ ਗੈਰ ਕਾਨੰੂਨੀ ਢੰਗ ਨਾਲ ਚੋਰੀ ਪੁੱਟ ਕੇ ਲਿਜਾਈ ਜਾ ਰਹੀ ਰੇਤਾ ਦੇ ਭਰੇ ਟਰੈਕਟਰ-ਟਰਾਲੇ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜਦ ਕਿ ਇਕ ਵਿਅਕਤੀ ਮੌਕਾ ਤੋਂ ਫ਼ਰਾਰ ਹੋ ਗਿਆ | ਇਸ ਸਬੰਧੀ ਪੁਲਿਸ ...
ਮੋਗਾ, 18 ਸਤੰਬਰ (ਗੁਰਤੇਜ ਸਿੰਘ) -ਜਾਅਲੀ ਕਾਗ਼ਜ਼ਾਤ ਤਿਆਰ ਕਰ ਕੇ ਸਾਜ਼ਿਸ਼ ਤਹਿਤ ਪਿੰਡ ਮੱਲ ਕੇ ਨਿਵਾਸੀ ਵਿਅਕਤੀ ਦੀ ਜ਼ਮੀਨ 'ਤੇ 8 ਲੱਖ ਰੁਪਏ ਦਾ ਕਰਜਾ ਲੈ ਕੇ ਠੱਗੀ ਮਾਰਨ ਦੇ ਦੋਸ਼ 'ਚ ਪੁਲਿਸ ਵਲੋਂ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ | ...
ਠੱਠੀ ਭਾਈ, 18 ਸਤੰਬਰ (ਜਗਰੂਪ ਸਿੰਘ ਮਠਾੜੂ)-ਮੋਗਾ ਜ਼ਿਲ੍ਹੇ ਦੇ ਥਾਣਾ ਸਮਾਲਸਰ ਅਧੀਨ ਪੈਂਦੇ ਪਿੰਡ ਸਾਹੋਕੇ ਵਾਸੀ ਹਰਵਿੰਦਰ ਸਿੰਘ ਹੈਪੀ ਪੁੱਤਰ ਸੁਖਦੇਵ ਸਿੰਘ ਦੀ ਜੰਮੂ-ਕਸ਼ਮੀਰ 'ਚ ਡਿਊਟੀ ਦੌਰਾਨ ਭੇਦ ਭਰੀ ਹਾਲਤ ਵਿਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ¢ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬਿਮਾਰੀ ਤੋਂ ਬਚਾਉਣ ਲਈ ਜ਼ਿਲ੍ਹਾ ਮੋਗਾ ਵਿਚ ਪਲਸ ਪੋਲੀਓ ਮੁਹਿੰਮ ਮਿਤੀ 20 ਤੋਂ 22 ਸਤੰਬਰ ਤੱਕ ਚਲਾਈ ਜਾਵੇਗੀ | ਇਸ ਮੁਹਿੰਮ ਤਹਿਤ ਜ਼ਿਲ੍ਹਾ ਮੋਗਾ ਵਿਚ ਰਹਿ ਰਹੇ ...
ਠੱਠੀ ਭਾਈ, 18 ਸਤੰਬਰ (ਜਗਰੂਪ ਸਿੰਘ ਮਠਾੜੂ)-ਕੇਂਦਰ ਵਿਚ ਮੰਤਰੀ ਪਦ 'ਤੇ ਰਹਿਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਬੀਬੀ ਹਰਸਿਮਰਤ ਕੌਰ ਬਾਦਲ ਦੇ ਅਸਤੀਫ਼ੇ ਨੂੰ ਸਿਆਸੀ ਡਰਾਮਾ ਕਰਾਰ ਦਿੰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ...
ਮੋਗਾ, 18 ਸਤੰਬਰ (ਅਸ਼ੋਕ ਬਾਂਸਲ)-ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਬਲਵੀਰ ਸਿੰਘ ਸਿੱਧੂ ਤੇ ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਦੀ ਰਹਿਨੁਮਾਈ ਹੇਠ ਸਿਹਤ ਵਿਭਾਗ ਵਲੋਂ ਕੋਰੋਨਾ ਪ੍ਰਤੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਖ਼ਿਲਾਫ਼ ਚਲਾਈ ਜਾ ਰਹੀ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 70ਵੇਂ ਜਨਮ ਦਿਨ 'ਤੇ ਜਿੱਥੇ ਦੇਸ਼ ਭਰ ਵਿਚ ਹੀ ਉਸ ਦੇ ਸਮਰਥਕ ਉਸ ਦਾ ਜਨਮ ਦਿਨ ਮਨਾ ਰਹੇ ਹਨ ਉੱਥੇ ਅੱਜ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਨੇ ਸ਼ਰਮਾ ਦੀ ਅਗਵਾਈ ਹੇਠ ...
ਠੱਠੀ ਭਾਈ, 18 ਸਤੰਬਰ (ਜਗਰੂਪ ਸਿੰਘ ਮਠਾੜੂ)-ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਸੁਖਾਨੰਦ ਦੇ ਪ੍ਰਧਾਨ ਜ਼ੈਲਦਾਰ ਬਲਵਿੰਦਰ ਸਿੰਘ ਵਾਂਦਰ ਅਤੇ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਸਾਬਕਾ ਚੇਅਰਮੈਨ ਸੁਖਚਰਨ ਸਿੰਘ ਛਿੰਦਾ ਠੱਠੀ ਭਾਈ ਨੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ...
ਕੋਟ ਈਸੇ ਖਾਂ, 18 ਸਤੰਬਰ (ਨਿਰਮਲ ਸਿੰਘ ਕਾਲੜਾ)-ਸਿਹਤ ਵਿਭਾਗ ਪੰਜਾਬ, ਸਿਵਲ ਸਰਜਨ ਮੋਗਾ ਡਾ. ਅਮਰਪ੍ਰੀਤ ਕੌਰ ਬਾਜਵਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲ ਅਫ਼ਸਰ ਕੋਟ ਈਸੇ ਖਾਂ ਡਾ. ਰਾਕੇਸ਼ ਕੁਮਾਰ ਬਾਲੀ ਦੀ ਅਗਵਾਈ ਵਿਚ ਕਸਬਾ ਕੋਟ ਈਸੇ ਖਾਂ ਦੇ ਨਾਲ ...
ਨਿਹਾਲ ਸਿੰਘ ਵਾਲਾ, 18 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਮਾਲਵੇ 'ਚ ਸੰਤ ਸੁਆਮੀ ਜਗਜੀਤ ਸਿੰਘ ਲੋਪੋ ਦੀ ਸਰਪ੍ਰਸਤੀ ਅਧੀਨ ਚੱਲ ਰਹੀ ਇਸਤਰੀ ਵਿੱਦਿਅਕ ਸੰਸਥਾ ਸੰਤ ਦਰਬਾਰਾ ਸਿੰਘ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮਨ ਲੋਪੋ ਦੀ ਐਨ. ਐਸ. ਐਸ. ਯੂਨਿਟ ਵਲੋਂ ਪਿੰ੍ਰਸੀਪਲ ਡਾ. ...
ਪਿੰਡ ਕਪੂਰੇ 'ਚ ਪਾਰਟੀ 'ਚ ਸ਼ਾਮਿਲ ਹੋਣ ਵਾਲੇ ਪਰਿਵਾਰਾਂ ਨੂੰ ਜੀ ਆਇਆਂ ਕਹਿੰਦੇ ਹੋਏ ਵਿਧਾਇਕ ਮਾ. ਬਲਦੇਵ ਸਿੰਘ ਅਤੇ ਹਲਕਾ ਇੰਚਾਰਜ ਸੰਜੀਵ ਕੋਛੜ ਤੇ ਹੋਰ | ਤਸਵੀਰ : ਪਰਮਿੰਦਰ ਸਿੰਘ ਗਿੱਲ ਕਿਸ਼ਨਪੁਰਾ ਕਲਾਂ, 18 ਸਤੰਬਰ (ਪਰਮਿੰਦਰ ਸਿੰਘ ਗਿੱਲ)-ਅੱਜ ਆਮ ਆਦਮੀ ...
ਕੋਟ ਈਸੇ ਖਾਂ, 18 ਸਤੰਬਰ (ਨਿਰਮਲ ਕਾਲੜਾ)-ਸਾਬਕਾ ਵਿਧਾਇਕ ਬਲਦੇਵ ਸਿੰਘ ਭੱਟੀ ਕੌਮੀ ਮੀਤ ਪ੍ਰਧਾਨ ਐਸ.ਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਦੇ ਮੰਤਰੀ ਅਤੇ ਐਮ.ਐਲ.ਏ. ਅਤੇ ਖ਼ੁਦ ਮੁੱਖ ਮੰਤਰੀ ਆਪਣੀ ਮਨਮਰਜ਼ੀ ਕਰ ਰਹੇ ਹਨ | ਇਨ੍ਹਾਂ ਦੇ ...
ਨਿਹਾਲ ਸਿੰਘ ਵਾਲਾ, 18 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਹਰ ਵਰਗ, ਹਰ ਮਜ਼੍ਹਬ ਅਤੇ ਹਰ ਸਿਆਸੀ ਪਾਰਟੀ ਦੇ ਬੰਦੇ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅੱਜ ਕਿਸਾਨੀ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ¢ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾਂ ਪੰਜਾਬ ਪ੍ਰਦੇਸ਼ ...
ਸਮਾਧ ਭਾਈ, 18 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਲੋਕ ਇਨਸਾਫ਼ ਪਾਰਟੀ ਵਲੋਂ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਦੀ ਅਗਵਾਈ ਹੇਠ ਹਲਕੇ ਅੰਦਰ ਪਾਰਟੀ ਦੀ ਮਜ਼ਬੂਤੀ ਲਈ ਵੋਟਰਾਂ ...
ਨਿਹਾਲ ਸਿੰਘ ਵਾਲਾ, 18 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਕੇ ਦੇ ਸਮੂਹ ਸਟਾਫ਼ ਤੇ ਸਕੂਲ ਦੇ ਪਿ੍ੰਸੀਪਲ ਦਰਮਿਆਨ ਪੈਦਾ ਹੋਏ ਵਿਵਾਦ ਨੇ ਮਾਪਿਆਂ, ਸਿੱਖਿਆ ਮਾਹਿਰਾਂ ਅਤੇ ਚੇਤਨ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ | ਬੱਚਿਆਂ ਦੇ ...
ਨਿਹਾਲ ਸਿੰਘ ਵਾਲਾ, 18 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੋਕੇ ਦੇ ਸਮੂਹ ਸਟਾਫ਼ ਤੇ ਸਕੂਲ ਦੇ ਪਿ੍ੰਸੀਪਲ ਦਰਮਿਆਨ ਪੈਦਾ ਹੋਏ ਵਿਵਾਦ ਨੇ ਮਾਪਿਆਂ, ਸਿੱਖਿਆ ਮਾਹਿਰਾਂ ਅਤੇ ਚੇਤਨ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ | ਬੱਚਿਆਂ ਦੇ ...
ਮੋਗਾ, 18 ਸਤੰਬਰ (ਜਸਪਾਲ ਸਿੰਘ ਬੱਬੀ)-ਐਸ. ਐਸ. ਪੀ. ਮੋਗਾ ਹਰਮਨਬੀਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਛਿਲਕਾ ਤੂੜੀ ਵਰਕਰਜ਼ ਯੂਨੀਅਨ ਮੋਗਾ ਦੇ ਵਰਕਰਾਂ ਨੂੰ ਟਰੈਫਿਕ ਐਜੂਕੇਸ਼ਨ ਸੈੱਲ ਮੋਗਾ ਵਲੋਂ ਏ. ਐਸ. ਆਈ. ਕੇਵਲ ਸਿੰਘ ਭੇਖਾ ਇੰਚਾਰਜ ਟਰੈਫ਼ਿਕ ਐਜੂਕੇਸ਼ਨ ...
ਨਿਹਾਲ ਸਿੰਘ ਵਾਲਾ, 18 ਸਤੰਬਰ (ਖ਼ਾਲਸਾ)-ਦਰਬਾਰ ਸੰਪਰਦਾਇ ਸੰਤ ਆਸ਼ਰਮ ਲੋਪੋਂ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਨਵੀਂ ਤਕਨੀਕ ਨਾਲ ਬਣਾਈ ਜਾ ਰਹੀ ਲੰਗਰ ਹਾਲ ਦੀ ਇਮਾਰਤ ਦਾ ਜਾਇਜ਼ਾ ਲੈਣ ਪਹੁੰਚੇ ਸੰਪਰਦਾਇ ਦੇ ਮੌਜੂਦਾ ਮੁਖੀ ਸੁਆਮੀ ਸੰਤ ਜਗਜੀਤ ...
ਠੱਠੀ ਭਾਈ, 18 ਸਤੰਬਰ (ਜਗਰੂਪ ਸਿੰਘ ਮਠਾੜੂ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਖਾਨੰਦ ਵਿਖੇ ਮਾਪੇ ਅਧਿਆਪਕ ਮਿਲਣੀ ਮੀਟਿੰਗ ਦਾ ਆਯੋਜਨ ਕਮੇਟੀ ਚੇਅਰਮੈਨ ਅਤੇ ਸਕੱਤਰ ਦੀ ਪ੍ਰਧਾਨਗੀ ਹੇਠ ਹੋਇਆ | ਇਸ ਮੀਟਿੰਗ ਵਿਚ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿੱਖਿਆ ...
ਮੋਗਾ, 18 ਸਤੰਬਰ (ਗੁਰਤੇਜ ਸਿੰਘ) -ਜ਼ਿਲ੍ਹੇ ਦੇ ਪਿੰਡ ਲੋਪੋ 'ਚ ਚੋਰੀ ਦੇ ਮਾਮਲੇ 'ਚ ਵਿਅਕਤੀ ਨੂੰ ਗਵਾਹੀ ਤੋਂ ਮੁਕਰਨ ਦੀ ਧਮਕੀ ਦੇਣ ਅਤੇ ਮਾਰਨ ਦੇ ਇਰਾਦੇ ਨਾਲ ਹਵਾਈ ਫਾਇਰ ਕਰਨ ਦੇ ਦੋਸ਼ 'ਚ ਪੁਲਿਸ ਵਲੋਂ 4-5 ਅਣਪਛਾਤਿਆਂ ਸਮੇਤ ਨੌਾ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ...
ਬੱਧਨੀ ਕਲਾਂ, 18 ਸਤੰਬਰ (ਸੰਜੀਵ ਕੋਛੜ)-ਪੰਜਾਬ ਮੰਡੀ ਬੋਰਡ ਅਧੀਨ ਮਾਰਕੀਟ ਕਮੇਟੀਆਂ 'ਚ 37 ਸਾਲ ਦੀਆਂ ਆਪਣੀਆਂ ਬੇਦਾਗ਼ ਸੇਵਾਵਾਂ ਨਿਭਾਉਣ ਵਾਲੇ ਸਕੱਤਰ ਵੀਰ ਸਿੰਘ ਨੂੰ ਉਨ੍ਹਾਂ ਦੀ ਸੇਵਾ ਮੁਕਤੀ 'ਤੇ ਮਾਰਕੀਟ ਕਮੇਟੀ ਦਫ਼ਤਰ ਬੱਧਨੀ ਕਲਾਂ ਵਿਖੇ ਰੱਖੀ ਗਈ ਵਿਦਾਇਗੀ ...
ਕਿਸ਼ਨਪੁਰਾ ਕਲਾਂ, 18 ਸਤੰਬਰ (ਅਮੋਲਕ ਸਿੰਘ ਕਲਸੀ/ਪਰਮਿੰਦਰ ਸਿੰਘ ਗਿੱਲ)-ਮਾਲਵਾ ਇਤਿਹਾਸ ਦੇ ਬਾਨੀ ਸੰਤ ਬਾਬਾ ਵਿਸਾਖਾ ਸਿੰਘ ਜੀ ਦੀ 52 ਵੀਂ ਬਰਸੀ ਪੰਥਕ ਗੁਰਦੁਆਰਾ ਸਾਹਿਬ ਵਿਖੇ ਸਮੂਹ ਨਗਰ ਨਿਵਾਸੀਆਂ, ਐਨ.ਆਰ.ਆਈ. ਵੀਰਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ...
ਮੋਗਾ, 18 ਸਤੰਬਰ (ਜਸਪਾਲ ਸਿੰਘ ਬੱਬੀ)-ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਮੋਗਾ ਦੇ ਮੁੱਖ ਸੇਵਾਦਾਰ ਇੰਦਰਜੀਤ ਸਿੰਘ ਅਤੇ ਜਨਰਲ ਸਕੱਤਰ ਰਾਜਾ ਸਿੰਘ ਭਾਰਤ ਵਾਲੇ ਨੇ ਦੱਸਿਆ ਕਿ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨਿਨ ਭਗਤ ਭਾਈ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਅਸ਼ੋਕ ਬਾਂਸਲ)-ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਪੰਜਾਬ ਦੀਆਂ 10 ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਖੇਤੀ ਆਰਡੀਨੈਂਸਾਂ ਖ਼ਿਲਾਫ਼ ਰੱਖੇ ਮੁਕੰਮਲ ਪੰਜਾਬ ਬੰਦ ਨੂੰ ਸਫਲ ਬਣਾਉਣ ਦੀਆਂ ਤਿਆਰੀਆਂ ਕਰਨ ਸਬੰਧੀ ਮੀਟਿੰਗ ...
ਬੱਧਨੀ ਕਲਾਂ, 18 ਸਤੰਬਰ (ਸੰਜੀਵ ਕੋਛੜ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਕਿਸਾਨ ਵਿਰੋਧੀ ਬਿੱਲ ਦੇ ਸਬੰਧ 'ਚ ਕੇਂਦਰੀ ਫੂਡ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕਿਸਾਨਾਂ ਦੇ ਹੱਕ 'ਚ ਨਿੱਤਰਦਿਆਂ ਆਪਣੇ ਮੰਤਰੀ ਪਦ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਕਿਸਾਨ ਪੱਖੀ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਜਸਪਾਲ ਸਿੰਘ ਬੱਬੀ)-ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ 'ਚ ਸਕੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਕਰਵਾਏ ਜਾ ਰਹੇ ਆਨਲਾਈਨ ਵਿੱਦਿਅਕ ਮੁਕਾਬਲਿਆਂ ਦੀ ...
ਮੋਗਾ, 18 ਸਤੰਬਰ (ਜਸਪਾਲ ਸਿੰਘ ਬੱਬੀ)-ਨਿਊ ਟਾਊਨ ਮੋਗਾ ਵਿਖੇ ਯੂਥ ਇੰਟਕ ਜ਼ਿਲ੍ਹਾ ਮੋਗਾ ਸੂਬਾ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਅਤੇ ਜ਼ਿਲ੍ਹਾ ਯੂਥ ਇੰਟਕ ਪ੍ਰਧਾਨ ਜਸਪ੍ਰੀਤ ਸਿੰਘ ਢਿੱਲੋਂ ਦੀ ਅਗਵਾਈ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਨਮ ...
ਠੱਠੀ ਭਾਈ, 18 ਸਤੰਬਰ (ਜਗਰੂਪ ਸਿੰਘ ਮਠਾੜੂ)-ਪ੍ਰਾਇਮਰੀ ਹੈਲਥ ਸੈਂਟਰ ਠੱਠੀ ਭਾਈ ਵਿਚ ਥੋੜੇ ਦਿਨ ਪਹਿਲਾਂ ਬਣੀ ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੀ ਮੀਟਿੰਗ ਹੋਈ | ਜਿਸ ਵਿਚ ਸਮੂਹ ਕਮੇਟੀ ਮੈਂਬਰਾਂ ਵਲੋਂ ਕਮੇਟੀ ਦੀ ਮੈਂਬਰਸ਼ਿਪ ਲੈਣ ਵਾਲੇ ਸਾਰੇ ਕਰਮਚਾਰੀਆਂ ਦਾ ...
ਬਾਘਾ ਪੁਰਾਣਾ, 18 ਸਤੰਬਰ (ਬਲਰਾਜ ਸਿੰਗਲਾ)-ਪੀ. ਐਸ. ਈ. ਬੀ. ਇੰਪਲਾਈਜ਼ ਫੈਡਰੇਸ਼ਨ ਸਰਕਲ ਫ਼ਰੀਦਕੋਟ ਦੀ ਮੀਟਿੰਗ ਸਰਕਲ ਪ੍ਰਧਾਨ ਜਸਵੀਰ ਸਿੰਘ ਦੀ ਪ੍ਰਧਾਨਗੀ ਹੇਠ ਇੱਥੇ ਹੋਈ | ਜਿਸ ਵਿਚ ਸਰਕਲ ਫ਼ਰੀਦਕੋਟ ਦੇ ਸਰਪ੍ਰਸਤ ਪ੍ਰੀਤਮ ਸਿੰਘ ਬਰਾੜ, ਸੂਬਾ ਆਗੂ ਅਮਰੀਕ ਸਿੰਘ ...
ਕੋਟ ਈਸੇ ਖਾਂ, 18 ਸਤੰਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਸੂਬੇ ਦੇ ਸਰਕਾਰੀ ਸਕੂਲਾਂ 'ਚ ਪੜ੍ਹਦੇ ਵਿਦਿਆਰਥੀਆਂ ਦੇ ਵਜ਼ੀਫ਼ਿਆਂ 'ਤੇ ਡਾਕਾ ਮਾਰਨ ਵਾਲੇ ਕੈਬਨਿਟ ਮੰਤਰੀ ਧਰਮਸੋਤ ਸਮੇਤ ਜਿਹੜੇ ਵੀ ਹੋਰ ਲੋਕ ਇਸ ਲਈ ਜ਼ਿੰਮੇਵਾਰ ਹਨ, ਉਨ੍ਹਾਂ 'ਤੇ ਜਾਂਚ ਕਰਕੇ ...
ਮੋਗਾ, 18 ਸਤੰਬਰ (ਜਸਪਾਲ ਸਿੰਘ ਬੱਬੀ)-ਸਾਂਝ ਕੇਂਦਰ ਸਬਡਵੀਜ਼ਨ ਮੋਗਾ ਵਿਖੇ ਡੀ.ਐਸ.ਪੀ. (ਸਿਟੀ) ਬਰਜਿੰਦਰ ਸਿੰਘ ਭੁੱਲਰ ਦੀ ਪ੍ਰਧਾਨਗੀ ਹੇਠ ਮਹੀਨਾਵਾਰ ਮੀਟਿੰਗ ਹੋਈ | ਇਸ ਵਿਚ ਸਾਂਝ ਕੇਂਦਰ ਦੇ ਇੰਚਾਰਜ ਏ. ਐਸ. ਆਈ ਸਰਬਜੀਤ ਸਿੰਘ ਨੇ ਅਗਸਤ 2020 ਵਿਚ ਨਾਗਰਿਕਾਂ ਨੂੰ ...
ਕੋਟ ਈਸੇ ਖਾਂ, 18 ਸਤੰਬਰ (ਨਿਰਮਲ ਸਿੰਘ ਕਾਲੜਾ)-ਪੰਜਾਬੀ ਭਾਸ਼ਾ ਨੂੰ ਜੰਮੂ ਕਸ਼ਮੀਰ ਵਿਚ ਦੁਬਾਰਾ ਲਾਗੂ ਕੀਤਾ ਜਾਵੇ | ਇਹ ਭਾਸ਼ਾ ਲੰਮੇ ਸਮੇਂ ਤੋਂ ਇਸ ਖ਼ਿੱਤੇ ਦੇ ਜਨਜੀਵਨ ਦੀ ਭਾਸ਼ਾ ਹੈ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਬਲਦੇਵ ਸਿੰਘ ਖੋਸਾ, ...
ਕੋਟ ਈਸੇ ਖਾਂ, 18 ਸਤੰਬਰ (ਗੁਰਮੀਤ ਸਿੰਘ ਖ਼ਾਲਸਾ/ਯਸ਼ਪਾਲ ਗੁਲਾਟੀ)-ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲ ਵਿਚਲੀਆਂ ਕਈ ਗੱਲਾਂ ਨੂੰ ਲੈ ਕੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਇਸ ਨੂੰ ਕਿਸਾਨ ਪੱਖੀ ਨਾ ਹੋਣ ਦੀ ਗੱਲ ਆਖਦਿਆਂ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ ਦੱਸਣ ਵਾਲੀ ਅਕਾਲੀ ਪਾਰਟੀ ਕਿਸਾਨਾਂ ਦੇ ਹਿਤਾਂ ਦੀ ਰਾਖੀ ਕਰਨ ਵਿਚ ਪੂਰੀ ਤਰ੍ਹਾਂ ਫ਼ੇਲ੍ਹ ਹੋਈ ਹੈ | ਪਹਿਲਾਂ ਤਾਂ ਅਕਾਲੀ ਪਾਰਟੀ ਦੇ ਲੀਡਰਾਂ ਨੇ ਬਿਆਨ ਦਿੱਤੇ ਕਿ ...
ਮੋਗਾ, 18 ਸਤੰਬਰ (ਗੁਰਤੇਜ ਸਿੰਘ)-ਜ਼ਿਲ੍ਹੇ ਦੇ ਪਿੰਡ ਤਖਾਣਵੱਧ ਨਿਵਾਸੀ ਵਿਅਕਤੀ ਵਲੋਂ ਆਪਣੇ ਹੀ ਦੋਸਤ ਦੀ ਜਾਅਲੀ ਪੀ.ਸੀ.ਸੀ. ਤਿਆਰ ਕਰਕੇ ਵਿਦੇਸ਼ ਭੇਜਣ ਦੇ ਦੋਸ਼ 'ਚ ਪੁਲਿਸ ਵਲੋਂ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਸਿਟੀ ਮੋਗਾ ਦੇ ਐਸ.ਆਈ. ਸੁਖਵਿੰਦਰ ...
ਸਮਾਧ ਭਾਈ, 18 ਸਤੰਬਰ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਸਮਾਧ ਭਾਈ ਦੀ ਨਾਮਵਰ ਸ਼ਖ਼ਸੀਅਤ ਅਤੇ ਸ਼ੋ੍ਰਮਣੀ ਅਕਾਲੀ ਦਲ ਪਾਰਟੀ ਲਈ ਲੰਮੇ ਸਮੇਂ ਕੰਮ ਕਰ ਰਹੇ ਤਰਸੇਮ ਸਿੰਘ ਨੂੰ ਸਰਕਲ ਸਮਾਧ ਭਾਈ ਤੋਂ ਬੀ. ਸੀ. ਵਿੰਗ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸ ਮੌਕੇ ਪਾਰਟੀ ...
ਮੋਗਾ, 18 ਸਤੰਬਰ (ਗੁਰਤੇਜ ਸਿੰਘ/ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਵਿਚ ਖੇਤੀ ਆਰਡੀਨੈਂਸਾਂ ਦਾ ਵਿਰੋਧ ਕਰ ਕੇ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਅਸਤੀਫ਼ਾ ਦੇ ਕੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਗਿਆ ਹੈ ਕਿ ਸ਼੍ਰੋਮਣੀ ਅਕਾਲੀ ...
ਨਿਹਾਲ ਸਿੰਘ ਵਾਲਾ, 18 ਸਤੰਬਰ (ਪਲਵਿੰਦਰ ਸਿੰਘ ਟਿਵਾਣਾ)-ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਚਾਰ ਸੌ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਆਨਲਾਈਨ ਮੁਕਾਬਲਿਆਂ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਾਮਾਂ ...
ਮੋਗਾ, 18 ਸਤੰਬਰ (ਸੁਰਿੰਦਰਪਾਲ ਸਿੰਘ/ਗੁਰਤੇਜ ਸਿੰਘ)-ਸ਼ਿਵ ਸੈਨਾ ਹਿੰਦੁਸਤਾਨ ਦੀ ਮੀਟਿੰਗ ਸਥਾਨਕ ਗੁਰੂਸਰ ਬਸਤੀ ਬੁੱਕਣ ਵਾਲਾ ਰੋਡ ਮੋਗਾ ਵਿਖੇ ਮਹਿਲਾ ਵਿੰਗ ਦੀ ਸੂਬਾ ਜਨਰਲ ਸਕੱਤਰ ਮਨਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ ਦੌਰਾਨ ਗੁਰੂਸਰ ਬਸਤੀ ...
ਬਾਘਾ ਪੁਰਾਣਾ, 18 ਸਤੰਬਰ (ਬਲਰਾਜ ਸਿੰਗਲਾ)-ਨੇੜਲੇ ਪਿੰਡ ਸੰਗਤਪੁਰਾ ਵਿਖੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪਿੰਡ ਸੰਗਤਪੁਰਾ ਵਿਖੇ ਸਰਪੰਚ ਦਿਲਬਾਗ ਸਿੰਘ ਦੀ ਬੇਨਤੀ 'ਤੇ ਨਵੇਂ ਪੰਚਾਇਤ ਘਰ ਦੀ ਉਸਾਰੀ ਲਈ ਉਦਘਾਟਨੀ ਨੀਂਹ ਪੱਥਰ ਤੋਂ ਪਰਦਾ ਹਟਾ ਕੇ ਉਸਾਰੀ ਦਾ ਕੰਮ ...
ਬਾਘਾ ਪੁਰਾਣਾ, 18 ਸਤੰਬਰ (ਬਲਰਾਜ ਸਿੰਗਲਾ)-ਨੇੜਲੇ ਪਿੰਡ ਸੰਗਤਪੁਰਾ ਵਿਖੇ ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਪਿੰਡ ਸੰਗਤਪੁਰਾ ਵਿਖੇ ਸਰਪੰਚ ਦਿਲਬਾਗ ਸਿੰਘ ਦੀ ਬੇਨਤੀ 'ਤੇ ਨਵੇਂ ਪੰਚਾਇਤ ਘਰ ਦੀ ਉਸਾਰੀ ਲਈ ਉਦਘਾਟਨੀ ਨੀਂਹ ਪੱਥਰ ਤੋਂ ਪਰਦਾ ਹਟਾ ਕੇ ਉਸਾਰੀ ਦਾ ਕੰਮ ...
ਨਿਹਾਲ ਸਿੰਘ ਵਾਲਾ, 18 ਸਤੰਬਰ (ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੀ ਬਲਾਕ ਪੱਧਰੀ ਮੀਟਿੰਗ ਪ੍ਰਧਾਨ ਭਜਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕਾਮਰੇਡ ਸੱਘੜ ਸਿੰਘ ਹਾਲ ਨਿਹਾਲ ਸਿੰਘ ਵਾਲਾ ਵਿਖੇ ਹੋਈ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX