ਤਾਜਾ ਖ਼ਬਰਾਂ


ਸ਼ਰਧਾ ਕਤਲ ਕੇਸ : ਆਫਤਾਬ ਦੇ 'ਨਾਰਕੋ ਟੈਸਟ ਤੋਂ ਬਾਅਦ ਇੰਟਰਵਿਊ' ਲਈ ਦਿੱਲੀ ਜੇਲ੍ਹ ਦਾ ਦੌਰਾ ਕਰੇਗੀ ਫੋਰੈਂਸਿਕ ਟੀਮ
. . .  9 minutes ago
ਫ਼ਾਜ਼ਿਲਕਾ 'ਚ ਨੌਜਵਾਨ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਲੁੱਟ ਦੀ ਕੋਸ਼ਿਸ਼ ਨਾਕਾਮ
. . .  about 1 hour ago
ਫ਼ਾਜ਼ਿਲਕਾ, 1 ਦਸੰਬਰ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ 'ਚ ਅਣਪਛਾਤੀਆਂ ਵਲੋਂ ਇਕ ਨੌਜਵਾਨ ਤੋਂ ਲੁੱਟ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਅਣਪਛਾਤੇ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ...
ਦਿੱਲੀ ਦੇ ਸਦਰ ਬਜ਼ਾਰ ਖੇਤਰ ਦੇ ਬਾਰਾ ਟੁਟੀ ਚੌਕ ਨੇੜੇ ਦੋਪਹੀਆ ਵਾਹਨਾਂ ਸਮੇਤ 5-6 ਵਾਹਨਾਂ ਨੂੰ ਲੱਗੀ ਅੱਗ
. . .  about 3 hours ago
ਭਾਦਰਾ, ਅਹਿਮਦਾਬਾਦ : 30 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਆਮਦਨ ਕਰ ਵਿਭਾਗ ਦੇ ਵਧੀਕ ਕਮਿਸ਼ਨਰ ਸੰਤੋਸ਼ ਦੇ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ
. . .  about 3 hours ago
ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਵਿਚ ਸ਼ਾਮ 5 ਵਜੇ ਤੱਕ 59.96% ਹੋਈ ਵੋਟਿੰਗ
. . .  about 3 hours ago
ਪਹਿਲਾ ਪੜਾਅ ਪੂਰਾ ਹੋਣ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਅਤੇ ਵੀ.ਵੀ.ਪੀ.ਏ.ਟੀ. ਨੂੰ ਕੀਤਾ ਸੀਲ
. . .  about 4 hours ago
ਅਹਿਮਦਾਬਾਦ, 1 ਦਸੰਬਰ - ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਸਮਾਪਤੀ ਤੋਂ ਬਾਅਦ ਪੋਲਿੰਗ ਅਧਿਕਾਰੀਆਂ ਨੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਵੀ.ਵੀ.ਪੀ.ਏ.ਟੀ. ਨੂੰ ਸੀਲ ਕੀਤਾ ਗਿਆ ...
ਵਿਜੀਲੈਂਸ ਬਿਊਰੋ ਵਲੋਂ 1,15,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸੇਵਾਮੁਕਤ ਐਸਐਮਓ ਵਿਰੁੱਧ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ
. . .  about 4 hours ago
ਅੰਮ੍ਰਿਤਸਰ, 1 ਦਸੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਪੰਜਾਬ ਵਿਜੀਲੈਂਸ ਬਿਊਰੋ (ਵਿਜੀਲੈਂਸ ਬਿਊਰੋ) ਨੇ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਤਹਿਤ ਸਿਵਲ ਹਸਪਤਾਲ ਮਜੀਠਾ ਵਿਖੇ ਤਾਇਨਾਤ ਰਹੇ ਸੀਨੀਅਰ...
ਦਿੱਲੀ ਪੁਲਿਸ ਨੇ ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ ਵਿਚ ਸ਼ਸ਼ੀ ਥਰੂਰ ਦੀ ਰਿਹਾਈ ਦੇ ਖ਼ਿਲਾਫ਼ ਹਾਈਕੋਰਟ ਦਾ ਕੀਤਾ ਰੁਖ
. . .  about 6 hours ago
ਗੁਜਰਾਤ : ਨਵਸਾਰੀ ਤੋਂ ਭਾਜਪਾ ਉਮੀਦਵਾਰ ਪੀਯੂਸ਼ ਭਾਈ ਪਟੇਲ ’ਤੇ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ
. . .  about 6 hours ago
22 ਦਸੰਬਰ ਨੂੰ ਹੋਵੇਗੀ ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ
. . .  about 6 hours ago
ਚੰਡੀਗੜ੍ਹ, 1 ਦਸੰਬਰ (ਰਾਮ ਸਿੰਘ ਬਰਾੜ)-ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀ ਸ਼ੁਰੂਆਤ 22 ਦਸੰਬਰ ਤੋਂ ਹੋਵੇਗੀ। ਇਜਲਾਸ ਦੀ ਕਾਰਵਾਈ ਤਿੰਨ ਦਿਨ (22, 23 ਅਤੇ 26 ਦਸੰਬਰ) ਚੱਲ ਸਕਦੀ ਹੈ। ਇਹ ਫ਼ੈਸਲਾ...
ਕੈਬਨਿਟ ਮੰਤਰੀ ਮੀਤ ਹੇਅਰ ਦੀ ਆਮਦ ਪਿੱਛੋਂ ਆਪਸ 'ਚ ਭਿੜੇ 'ਆਪ' ਦੇ ਦੋ ਧੜੇ
. . .  about 7 hours ago
ਫਗਵਾੜਾ, 1 ਦਸੰਬਰ (ਹਰਜੋਤ ਸਿੰਘ ਚਾਨਾ)-ਫਗਵਾੜਾ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਨ ਬਣ ਗਿਆ ਜਦੋਂ ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੀ ਆਮਦ ਪਿੱਛੋਂ ਆਮ ਆਦਮੀ ਪਾਰਟੀ...
ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਕੀਤੀ ਗਈ ਆਰੰਭ
. . .  about 7 hours ago
ਅੰਮ੍ਰਿਤਸਰ, 1 ਦਸੰਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅੱਜ ਸ੍ਰੀ ਹਰਿਮੰਦਰ ਸਾਹਿਬ ਦੇ ਬਾਹਰ ਸ਼੍ਰੋਮਣੀ ਕਮੇਟੀ ਦਫ਼ਤਰ ਸਾਹਮਣੇ ਦਸਤਖ਼ਤ ਮੁਹਿੰਮ ਆਰੰਭ ਕੀਤੀ ਗਈ। ਇਸ ਮੌਕੇ ਸ਼੍ਰੋਮਣੀ ਕਮੇਟੀ...
ਛੇਹਰਟਾ ਵਿਚ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਚੱਲੀ ਗੋਲੀ
. . .  about 7 hours ago
ਛੇਹਰਟਾ, 1 ਦਸੰਬਰ (ਸੁੱਖ ਵਡਾਲੀ)- ਪੁਲਿਸ ਥਾਣਾ ਛੇਹਰਟਾ ਅਧੀਨ ਆਉਂਦੇ ਇਲਾਕਾ ਨਰਾਇਣਗੜ ਵਿਖੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਗੋਲੀ ਚੱਲਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ...
ਸਿੱਧੂ ਮੂਸੇਵਾਲਾ ਦੇ ਪਿਤਾ ਦਾ ਵੱਡਾ ਐਲਾਨ
. . .  about 8 hours ago
ਅੰਮ੍ਰਿਤਸਰ, 1 ਦਸੰਬਰ - ਅੰਮ੍ਰਿਤਸਰ ਵਿਖੇ ਇਕ ਸਮਾਗਮ ਵਿਚ ਪਹੁੁੰਚੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਐਲਾਨ ਕੀਤਾ ਕਿ ਜਿਹੜਾ ਵੀ ਗੈਂਗਸਟਰ ਗੋਲਡੀ...
ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ’ਚ ਇਕ ਦੀ ਮੌਤ, ਕਤਲ ਦਾ ਮੁਕੱਦਮਾ ਦਰਜ
. . .  about 8 hours ago
ਲਹਿਰਾਗਾਗਾ, 1 ਦਸੰਬਰ (ਅਸ਼ੋਕ ਗਰਗ, ਕੰਵਲਜੀਤ ਸਿੰਘ ਢੀਂਡਸਾ) – ਲਹਿਰਾਗਾਗਾ ਦੇ ਨੇੜਲੇ ਪਿੰਡ ਖੋਖਰ ਕਲਾਂ ਵਿਖੇ 2 ਪਰਿਵਾਰਾਂ ਵਿਚ ਕੰਧ ਦੇ ਸੀਰ ਨੂੰ ਲੈ ਕੇ ਹੋਏ ਝਗੜੇ ਵਿਚ ਇਕ 65 ਸਾਲਾਂ ਬਜ਼ੁਰਗ ਦੀ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਜਾਣਕਾਰੀ...
ਜ਼ਬਰੀ ਵਸੂਲੀ ਤੇ ਹਥਿਆਰਬੰਦ ਲੁੱਟਾਂ ਖੋਹਾਂ ’ਚ ਸ਼ਾਮਲ 6 ਵਿਅਕਤੀ ਗਿ੍ਫ਼ਤਾਰ
. . .  about 8 hours ago
ਅੰਮ੍ਰਿਤਸਰ, 1 ਦਸੰਬਰ- ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸ.ਐਸ.ਪੀ ਸਵਪਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਬਰੀ ਵਸੂਲੀ ਅਤੇ ਹਥਿਆਰਬੰਦ ਲੁੱਟ-ਖੋਹ ਦੀਆਂ ਵਾਰਦਾਤਾਂ ਵਿਚ ਸ਼ਾਮਲ...
ਜੀ-20 ਦੀ ਪ੍ਰਧਾਨਗੀ ਭਾਰਤ ਦੀ ਮਹੱਤਵਪੂਰਨ ਮੌਕਾ- ਅਸਟ੍ਰੇਲੀਆਈ ਹਾਈ ਕਮਿਸ਼ਨਰ
. . .  about 9 hours ago
ਨਵੀਂ ਦਿੱਲੀ, 1 ਦਸੰਬਰ- ਭਾਰਤ ਵਿਚ ਅਸਟ੍ਰੇਲੀਆ ਦੇ ਹਾਈ ਕਮਿਸ਼ਨਰ ਬੈਰੀ ਓ’ਫੈਰਲ ਨੇ ਕਿਹਾ ਕਿ ਅੱਜ ਭਾਰਤ ਲਈ ਮਹੱਤਵਪੂਰਨ ਮੌਕਾ ਹੈ, ਕਿਉਂਕਿ ਉਹ ਜੀ-20...
ਬੀ.ਡੀ.ਪੀ.ਓ. ਦਫ਼ਤਰ ਦੀ ਕੰਧ ਅਤੇ ਸ਼ਟਰ 'ਤੇ ਲਿਖੇ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ
. . .  about 11 hours ago
ਮਲੋਟ, 1 ਨਵੰਬਰ (ਅਜਮੇਰ ਸਿੰਘ ਬਰਾੜ)-ਮਲੋਟ ਦੇ ਬੀ.ਡੀ.ਪੀ.ਓ. ਦਫ਼ਤਰ ਦੀ ਇਕ ਕੰਧ ਅਤੇ ਸ਼ਟਰ ਉੱਪਰ ਬੀਤੀ ਰਾਤ ਕਿਸੇ ਵਲੋਂ ਖ਼ਾਲਿਸਤਾਨ ਜ਼ਿੰਦਾਬਾਦ ਅਤੇ ਕਿਸਾਨੀ ਦੇ ਹੱਕ ਵਿਚ ਨਾਅਰੇ ਲਿਖ ਦਿੱਤੇ ਗਏ। ਇਸ ਦਾ ਪਤਾ ਜਦੋਂ ਪੁਲਿਸ ਨੂੰ ਲੱਗਾ...
ਜੇਲ੍ਹਾਂ ’ਚੋਂ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ
. . .  about 11 hours ago
ਫ਼ਰੀਦਕੋਟ, 1 ਦਸੰਬਰ (ਜਸਵੰਤ ਸਿੰਘ ਪੁਰਬਾ)- ਫ਼ਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ’ਚੋਂ ਮੋਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ ਹੈ। ਇਕ ਵਾਰ ਫ਼ਿਰ ਤਲਾਸ਼ੀ ਦੌਰਾਨ 3 ਮੋਬਾਇਲ,...
ਬੰਦੀ ਸਿੰਘਾਂ ਦੀ ਰਿਹਾਈ ਲਈ ਦਸਤਖ਼ਤੀ ਮੁਹਿੰਮ ਜਥੇਦਾਰ ਅਕਾਲ ਤਖ਼ਤ ਦੇ ਦਸਤਖਤਾਂ ਨਾਲ ਆਰੰਭ
. . .  about 11 hours ago
ਤਲਵੰਡੀ ਸਾਬੋ, 01 ਦਸੰਬਰ (ਰਣਜੀਤ ਸਿੰਘ ਰਾਜੂ)- ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜ਼ੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ’ਚ ਬੰਦ ਸਿੱਖ ਬੰਦੀਆਂ ਦੀ ਰਿਹਾਈ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਤੋਂ ਸ਼ੁਰੂ ਦਸਤਖ਼ਤੀ ਮੁਹਿੰਮ...
ਵਿਦੇਸ਼ੀ ਨਿਵੇਸ਼ਕਾਂ ਨੇ ਨਵੰਬਰ 'ਚ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਕੀਤਾ ਨਿਵੇਸ਼
. . .  about 12 hours ago
ਮੁੰਬਈ, 1 ਦਸੰਬਰ-ਨਵੰਬਰ ਮਹੀਨੇ 'ਚ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਸ਼ੇਅਰ ਬਾਜ਼ਾਰਾਂ 'ਚ 36,239 ਕਰੋੜ ਰੁਪਏ ਦਾ ਨਿਵੇਸ਼ ਕੀਤਾ...
ਗੁਜਰਾਤ ਚੋਣਾਂ:ਕ੍ਰਿਕਟਰ ਰਵਿੰਦਰ ਜਡੇਜਾ ਨੇ ਪਾਈ ਵੋਟ
. . .  about 12 hours ago
ਜਾਮਨਗਰ, 1 ਦਸੰਬਰ-ਕ੍ਰਿਕਟਰ ਰਵਿੰਦਰ ਜਡੇਜਾ ਨੇ ਜਾਮਨਗਰ ਦੇ ਇਕ ਪੋਲਿੰਗ ਸਟੇਸ਼ਨ 'ਤੇ ਆਪਣੀ ਵੋਟ ਪਾਈ। ਉਨ੍ਹਾਂ ਦੀ ਪਤਨੀ ਅਤੇ ਭਾਜਪਾ ਉਮੀਦਵਾਰ ਰਿਵਾਬਾ ਜਡੇਜਾ ਨੇ ਅੱਜ ਪਹਿਲਾਂ ਰਾਜਕੋਟ ਵਿਚ ਵੋਟ ਪਾਈ। ਇਸ ਮੌਕੇ ਰਵਿੰਦਰ ਜਡੇਜਾ ਨੇ ਕਿਹਾ ਕਿ "ਮੈਂ ਲੋਕਾਂ ਨੂੰ ਵੱਡੀ ਗਿਣਤੀ...
ਗੁਜਰਾਤ ਚੋਣਾਂ: ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਨੌਜਵਾਨਾਂ ਵਲੋਂ ਚਲਾਏ ਜਾ ਰਹੇ 33 ਪੋਲਿੰਗ ਸਟੇਸ਼ਨ
. . .  about 13 hours ago
ਨਵੀਂ ਦਿੱਲੀ, 1 ਦਸੰਬਰ -ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਕਿਹਾ ਕਿ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੌਰਾਨ ਪਹਿਲੀ ਵਾਰ 33 ਪੋਲਿੰਗ...
ਖਲਵਾੜਾ ਦੀ ਬੇਂਈ 'ਚ ਸ਼ਰਾਰਤੀ ਅਨਸਰਾਂ ਨੇ ਸੁੱਟੇ ਤੇਜ਼ਧਾਰ ਹਥਿਆਰ
. . .  about 13 hours ago
ਖਲਵਾੜਾ, 1 ਦਸੰਬਰ (ਮਨਦੀਪ ਸਿੰਘ ਸੰਧੂ)- ਫਗਵਾੜਾ-ਘੁੰਮਣਾ ਮੁੱਖ ਮਾਰਗ 'ਤੇ ਸਥਿਤ ਪਿੰਡ ਖਲਵਾੜਾ ਦੀ ਬੇਂਈ ਵਿਚ ਸ਼ਰਾਰਤੀ ਅਨਸਰਾਂ ਵਲੋਂ ਤੇਜ਼ਧਾਰ ਹਥਿਆਰ ਸੁੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਬੇਂਈ ਵਿਚ ਦੇਖੇ ਗਏ ਹਥਿਆਰਾਂ ਦੀ ਗਿਣਤੀ...
ਵਿਸ਼ਵ ਏਡਜ਼ ਦਿਵਸ
. . .  about 13 hours ago
ਵਿਸ਼ਵ ਏਡਜ਼ ਦਿਵਸ
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਅੱਸੂ ਸੰਮਤ 552

ਸੰਗਰੂਰ

ਬਹਾਦਰਪੁਰ ਨਾਕੇ 'ਤੇ ਪੁਲਿਸ ਵਲੋਂ ਲੰਘਣ ਵਾਲੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਪੈਸੇ ਵਸੂਲਣ ਦੇ ਰੋਸ ਵਜੋਂ ਧਰਨਾ

ਮਸਤੂਆਣਾ ਸਾਹਿਬ, 18 ਸਤੰਬਰ (ਦਮਦਮੀ)-ਕੋਰੋਨਾ ਮਹਾਂਮਾਰੀ ਦੌਰਾਨ ਬਹਾਦਰਪੁਰ ਪਿੰਡ ਦੇ ਬੱਸ ਸਟੈਂਡ ਕੋਲ ਪੁਲਿਸ ਵਲੋਂ ਲਗਾਏ ਗਏ ਨਾਕੇ ਦੌਰਾਨ ਨੇੜਲੇ ਪਿੰਡਾਂ ਦੇ ਕਿਸਾਨਾਂ ਨੂੰ ਖੇਤਾਂ 'ਚ ਜਾਣ ਲਈ ਪੁਲਿਸ ਵਲੋਂ ਤੰਗ ਪੇ੍ਰਸ਼ਾਨ ਕਰਨ ਅਤੇ ਨਾਕੇ ਤੋਂ ਲੰਘਣ ਵਾਲੇ ਲੋਕਾਂ ਤੋਂ ਡਰਾ ਧਮਕਾ ਕੇ ਪੈਸੇ ਵਸੂਲੇ ਜਾਣ ਦੇ ਰੋਸ ਵਜੋਂ ਭਾਰਤੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਵਲੋਂ ਬੱਸ ਸਟੈਂਡ 'ਤੇ ਧਰਨਾ ਦਿੱਤਾ ਗਿਆ | ਧਰਨੇ ਦੌਰਾਨ ਪੁਲਿਸ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਧਰਨੇ ਦੀ ਅਗਵਾਈ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਜ਼ਿਲ੍ਹਾ ਕਨਵੀਨਰ ਜਸਦੀਪ ਸਿੰਘ ਬਹਾਦਰਪੁਰ, ਇਕਾਈ ਪ੍ਰਧਾਨ ਬੱਗਾ ਸਿੰਘ, ਭਾਰਤੀ ਕਿਸਾਨ ਯੂਨੀਅਨ (ਡਕੌਦਾ) ਨੱਤਾਂ ਦੇ ਪ੍ਰਧਾਨ ਦਰਸ਼ਨ ਸਿੰਘ, ਦੁੱਗਾ ਦੇ ਪ੍ਰਧਾਨ ਜੱਸਾ ਸਿੰਘ ਨੇ ਕੀਤੀ | ਮੌਕੇ 'ਤੇ ਥਾਣਾ ਲੌਾਗੋਵਾਲ ਦੇ ਇੰਚਾਰਜ ਇੰਸਪੈਕਟਰ ਗੁਰਭਜਨ ਸਿੰਘ ਤੇ ਪੁਲਿਸ ਚੌਕੀ ਬਡਰੁੱਖਾਂ ਦੇ ਇੰਚਾਰਜ ਸਬ ਇੰਸਪੈਕਟਰ ਕਰਮ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਪਹੰੁਚ ਕੇ ਕਿਸਾਨਾਂ ਨੂੰ ਸ਼ਾਂਤ ਕੀਤਾ | ਐਸ.ਐਚ.ਓ. ਲੌਾਗੋਵਾਲ ਵਲੋਂ ਨਾਕਾ ਚੁੱਕਣ ਦੇ ਵਿਸ਼ਵਾਸ ਉਪਰੰਤ ਦੋ ਘੰਟੇ ਬਾਅਦ ਧਰਨਾ ਚੁੱਕਿਆ ਗਿਆ, ਉਪਰੰਤ ਜੇਤੂ ਰੈਲੀ ਕੱਢੀ ਗਈ | ਰੈਲੀ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਕਨਵੀਨਰ ਭੁਪਿੰਦਰ ਲੌਾਗੋਵਾਲ, ਜ਼ਿਲ੍ਹਾ ਆਗੂ ਦਰਸ਼ਨ ਸਿੰਘ ਕੁੰਨਰਾ, ਉਭਾਵਾਲ ਦੇ ਪ੍ਰਧਾਨ ਸੁਖਦੇਵ ਸਿੰਘ ਤੇ ਲਖਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਡਕੌਾਦਾ ਦੇ ਆਗੂ ਗੁਰਮੇਲ ਸਿੰਘ, ਬਹਾਲ ਸਿੰਘ ਲੌਾਗੋਵਾਲ, ਹਰਭਜਨ ਸਿੰਘ ਤੇ ਬਲਜੀਤ ਸਿੰਘ ਦੁੱਗਾ ਨੇ ਸੰਬੋਧਨ ਕੀਤਾ | ਜਦੋਂ ਡੀ.ਐਸ.ਪੀ. ਸੁਨਾਮ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੁਲਿਸ ਵਲੋਂ ਪੈਸੇ ਲੈਣ ਸਬੰਧੀ ਕੋਈ ਵੀ ਅਜਿਹੀ ਸ਼ਿਕਾਇਤ ਨਹੀਂ ਆਈ | ਪਿੰਡ ਵਾਸੀਆਂ ਦੇ ਕਹਿਣ 'ਤੇ ਇਹ ਨਾਕਾ ਬਹਾਦਰਪੁਰ ਬੱਸ ਅੱਡੇ ਤੋਂ ਤਬਦੀਲ ਕਰਕੇ ਅੱਗੇ ਸੰਗਰੂਰ-ਬਰਨਾਲਾ ਜ਼ਿਲਿ੍ਹਆਂ ਦੀ ਹੱਦ 'ਤੇ ਲਗਾਇਆ ਜਾ ਰਿਹਾ ਹੈ |

ਮੋਦੀ ਨੇ ਗੱਠਜੋੜ ਦੀ ਮਰਿਆਦਾ ਭੰਗ ਕੀਤੀ-ਮਾਨ

ਸੰਗਰੂਰ, 18 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਅਤੇ ਸਾਬਕਾ ਮੰਤਰੀ ਬਲਦੇਵ ਸਿੰਘ ਮਾਨ ਨੇ ਕਿਹਾ ਹੈ ਕਿ ਕੇਂਦਰ 'ਚ ਜਿਹੜੀ ਮਰਜ਼ੀ ਸਰਕਾਰ ਰਹੀ ਹੈ, ਪੰਜਾਬ ਦੇ ਹਿੱਤਾਂ ਨੂੰ ਹਮੇਸ਼ਾ ਅਣਗੌਲਿਆ ਕੀਤਾ ਗਿਆ ਹੈ | ਅੱਜ ਇੱਥੇ ...

ਪੂਰੀ ਖ਼ਬਰ »

ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਭੁੱਖ ਹੜਤਾਲ ਤੀਜੇ ਦਿਨ 'ਚ ਦਾਖ਼ਲ

ਸੰਗਰੂਰ, 18 ਸਤੰਬਰ (ਅਮਨਦੀਪ ਸਿੰਘ ਬਿੱਟਾ)- ਪੰਜਾਬ-ਯੂ.ਟੀ. ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫ਼ਰੰਟ ਜ਼ਿਲ੍ਹਾ ਸੰਗਰੂਰ ਦੇ ਕਨਵੀਨਰ ਸਰਵ ਸ੍ਰੀ ਸੁਖਦੇਵ ਸਿੰਘ ਚੰਗਾਲੀਵਾਲਾ, ਪ੍ਰੀਤਮ ਸਿੰਘ ਧੂਰਾ, ਸੀਤਾ ਰਾਮ ਸ਼ਰਮਾ, ਵਾਸਵੀਰ ਸਿੰਘ ਭੁੱਲਰ, ਰਾਜ ਕੁਮਾਰ ਅਰੋੜਾ, ...

ਪੂਰੀ ਖ਼ਬਰ »

ਬਾਗੜੀਆਂ ਪੰਚਾਇਤ ਵਲੋਂ ਸੂਬਾ ਪ੍ਰਧਾਨ ਢੀਂਡਸਾ ਸਨਮਾਨਿਤ

ਅਮਰਗੜ੍ਹ, 18 ਸਤੰਬਰ (ਸੁਖਜਿੰਦਰ ਸਿੰਘ ਝੱਲ) - ਪਿੰਡ ਬਾਗੜੀਆਂ ਦੀ ਪੰਚਾਇਤ ਵਲੋਂ ਮਾਲ ਵਿਭਾਗ 'ਚ ਬਤੌਰ ਪਟਵਾਰੀ ਬਾਗੜੀਆਂ ਵਿਖੇ ਸੁਚੱਜੀਆਂ ਸੇਵਾਵਾਂ ਨਿਭਾਉਣ ਅਤੇ ਦੀ ਰੈਵੀਨਿਊ ਪਟਵਾਰ ਯੂਨੀਅਨ ਪੰਜਾਬ ਦਾ ਸੂਬਾ ਪ੍ਰਧਾਨ ਚੁਣੇ ਜਾਣ 'ਤੇ ਪਟਵਾਰੀ ਹਰਵੀਰ ਸਿੰਘ ...

ਪੂਰੀ ਖ਼ਬਰ »

ਪੀ.ਆਰ. 1509 ਝੋਨੇ ਦੀ ਮੰਡੀਆਂ 'ਚ ਆਮਦ ਸ਼ੁਰੂ, ਪਹਿਲੇ ਦਿਨ 2035 ਤੱਕ ਵਿਕਿਆ

ਮੂਣਕ, 18 ਸਤੰਬਰ (ਕੇਵਲ ਸਿੰਗਲਾ)-ਅਨਾਜ ਮੰਡੀ ਮੂਣਕ ਵਿਖੇ ਬਾਸਮਤੀ ਝੋਨਾ (ਪੀ.ਆਰ. 1509) ਦੀ ਆਮਦ ਸ਼ੁਰੂ ਹੋ ਗਈ ਹੈ, ਅੱਜ ਪਹਿਲੇ ਦਿਨ ਪੀ.ਆਰ. 1509 ਝੋਨੇ ਦੀ ਖ਼ਰੀਦ ਗੋਇਲ ਰਾਈਸ ਮਿੱਲਜ਼ ਮੂਣਕ ਨੇ 2035 ਰੁਪਏ ਤੱਕ ਖ਼ਰੀਦ ਕੀਤਾ | ਇਸ ਮੌਕੇ ਮਾਰਕਿਟ ਕਮੇਟੀ ਦੇ ਉਪ ਚੇਅਰਮੈਨ ਦੀਪਕ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲੋਂ ਗੱਠਜੋੜ ਤੋਂ ਬਾਹਰ ਆਵੇ-ਸ਼ੇਰਪੁਰ

ਸ਼ੇਰਪੁਰ, 18 ਸਤੰਬਰ (ਦਰਸ਼ਨ ਸਿੰਘ ਖੇੜੀ)-ਸ਼੍ਰੋਮਣੀ ਅਕਾਲੀ ਦਲ ਨੇ ਅਕਾਲੀ ਵਰਕਰਾਂ, ਆਗੂਆਂ ਅਤੇ ਕਿਸਾਨਾਂ ਦੀਆਂ ਅੰਤਰੀਵ ਭਾਵਨਾਵਾਂ ਨੂੰ ਸਮਝਦਿਆਂ ਕੇਂਦਰੀ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਅਸਤੀਫ਼ਾ ਦਿਵਾ ਕੇ ਕੁਰਬਾਨੀ ਭਰਿਆ ਇਤਿਹਾਸਕ ...

ਪੂਰੀ ਖ਼ਬਰ »

ਨਹਿਰ 'ਚ ਡੁੱਬਣ ਕਾਰਨ ਅਧਿਆਪਕ ਦੀ ਮੌਤ

ਲੌਾਗੋਵਾਲ, 18 ਸਤੰਬਰ (ਵਿਨੋਦ,­ ਖੰਨਾ)- ਨੇੜਲੇ ਪਿੰਡ ਲੋਹਾਖੇੜਾ ਵਿਖੇ ਤਾਇਨਾਤ ਪੀ.ਟੀ. ਅਧਿਆਪਕ ਹਰਦੀਪ ਸਿੰਘ ਭੁੱਲਰ ਸਪੁੱਤਰ ਸੇਵਾ-ਮੁਕਤ ਅਧਿਆਪਕ ਮੱਘਰ ਸਿੰਘ ਭੁੱਲਰ ਦੀ ਨਹਿਰ 'ਚ ਡੁੱਬਣ ਕਾਰਨ ਮੌਤ ਹੋ ਗਈ | ਥਾਣਾ ਲੌਾਗੋਵਾਲ ਦੇ ਸਹਿ. ਥਾਣੇਦਾਰ ਰਣਜੀਤ ਸਿੰਘ ਤੋਂ ...

ਪੂਰੀ ਖ਼ਬਰ »

ਫਾਰਚੂਨਰ ਗੱਡੀ ਦੀ ਟੱਕਰ ਨਾਲ ਸਾਈਕਲ ਸਵਾਰ ਦੀ ਮੌਤ

ਨਦਾਮਪੁਰ/ਚੰਨੋਂ, 18 ਸਤੰਬਰ (ਹਰਜੀਤ ਸਿੰਘ ਨਿਰਮਾਣ)-ਸਥਾਨਕ ਨਗਰ ਨਦਾਮਪੁਰ ਨੇੜਿਓਾ ਲੰਘਦੀ ਨੈਸ਼ਨਲ ਹਾਈਵੇ 'ਤੇ ਨਾਦਮਪੁਰ ਤੋਂ ਪਿੰਡ ਹਰਦਿਤਪੁਰਾ ਸਾਈਡ ਜਾਣ ਲਈ ਬਣੇ ਕੱਟ ਉੱਪਰ ਸੜਕ ਪਾਰ ਕਰਦੇ ਸਮੇਂ ਇਕ ਸਾਈਕਲ ਸਵਾਰ ਨੂੰ ਇਕ ਗੱਡੀ ਵਲੋਂ ਟੱਕਰ ਮਾਰ ਦੇਣ ਕਾਰਨ ...

ਪੂਰੀ ਖ਼ਬਰ »

ਜੇਲ੍ਹ 'ਚੋਂ ਜ਼ਮਾਨਤ 'ਤੇ ਆਏ ਨੌਜਵਾਨ ਵਲੋਂ ਖ਼ੁਦਕੁਸ਼ੀ

ਮਲੇਰਕੋਟਲਾ, 18 ਸਤੰਬਰ (ਕੁਠਾਲਾ)- ਅੱਜ ਬਾਅਦ ਦੁਪਹਿਰ ਸਥਾਨਕ ਸੱਟਾ ਚੌਕ ਨੇੜੇ ਫ਼ੌਜੀ ਹੈਲਥ ਕਲੱਬ ਵਾਲੀ ਗਲੀ 'ਚ ਇਕ 24 ਸਾਲਾ ਨੌਜਵਾਨ ਨੇ ਬੇਅਬਾਦ ਪਏ ਕਮਰੇ ਦੀ ਛੱਤ ਨਾਲ ਲਟਕ ਕੇ ਗਲ ਫਾਹਾ ਲੈ ਲਿਆ | ਮਿ੍ਤਕ ਦਾ ਨਾਂਅ ਮੁਹੰਮਦ ਸਬੀਰ ਪੁੱਤਰ ਮੁਹੰਮਦ ਇਸਮਾਇਲ ਦੱਸਿਆ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ 67 ਨਵੇਂ ਮਾਮਲੇ, ਦੋ ਮਰੀਜ਼ਾਂ ਦੀ ਮੌਤ

ਸੰਗਰੂਰ, 18 ਸਤੰਬਰ (ਧੀਰਜ ਪਸ਼ੌਰੀਆ)- ਜ਼ਿਲ੍ਹਾ ਸੰਗਰੂਰ 'ਚ ਕੋਰੋਨਾ ਦੇ ਪ੍ਰਕੋਪ ਦੇ ਚੱਲਦਿਆਂ ਦੋ ਹੋਰ ਕੋਰੋਨਾ ਪਾਜ਼ੀਟਿਵ ਮਰੀਜਾਂ ਨੇ ਦਮ ਤੋੜ ਦਿੱਤਾ ਹੈ ਜਦ ਕਿ ਜ਼ਿਲ੍ਹੇ 'ਚ ਅੱਜ 67 ਹੋਰ ਨਵੇਂ ਮਾਮਲਿਆਂ ਨਾਲ ਕੋਰੋਨਾ ਮਾਮਲਿਆਂ ਦੀ ਗਿਣਤੀ 3 ਹਜ਼ਾਰ ਨੂੰ ਪਾਰ ਕਰਦੀ ...

ਪੂਰੀ ਖ਼ਬਰ »

ਮੋਟਰਸਾਈਕਲ ਦੀਆਂ ਕਿਸ਼ਤਾਂ ਭਰਨ ਲਈ ਨੌਜਵਾਨ ਨੇ ਘੜੀ ਲੁੱਟਖੋਹ ਦੀ ਕਹਾਣੀ

ਸੰਗਰੂਰ, 18 ਸਤੰਬਰ (ਦਮਨਜੀਤ ਸਿੰਘ)-ਖ਼ੁਦ ਦੇ ਕੱਪੜੇ ਪਾੜ ਕੇ ਅਤੇ ਸੜਕ ਵਿਚਾਲੇ ਸਕੂਟਰੀ ਸੁੱਟ ਕੇ ਲੁੱਟ ਖੋਹ ਦੀ ਵਾਰਦਾਤ ਦਾ ਡਰਾਮਾ ਰਚਨ ਵਾਲੇ ਨੌਜਵਾਨ ਵਿਰੁੱਧ ਥਾਣਾ ਸਿਟੀ ਸੰਗਰੂਰ ਪੁਲਿਸ ਵਲੋਂ ਮੁਕੱਦਮਾ ਦਰਜ ਕਰ ਕੇ ਗਿ੍ਫ਼ਤਾਰ ਕੀਤੇ ਜਾਣ ਦਾ ਦਾਅਵਾ ਕੀਤਾ ...

ਪੂਰੀ ਖ਼ਬਰ »

ਚੀਮਾ ਮੰਡੀ ਦੀਆਂ ਬੈਂਕਾਂ ਦੇ ਚਾਰ ਕਰਮਚਾਰੀਆਂ ਦੀ ਰਿਪੋਰਟ ਪਾਜ਼ੀਟਿਵ ਆਉਣ 'ਤੇ ਬੈਂਕ ਅਣਮਿੱਥੇ ਸਮੇਂ ਲਈ ਕੀਤੇ ਬੰਦ

ਚੀਮਾ ਮੰਡੀ, 18 ਸਤੰਬਰ (ਦਲਜੀਤ ਸਿੰਘ ਮੱਕੜ) - ਪਿਛਲੇ ਦਿਨੀਂ ਪੰਜਾਬ ਨੈਸ਼ਨਲ ਬੈਂਕ ਚੀਮਾ, ਭਾਰਤੀ ਸਟੇਟ ਬੈਂਕ ਤੇ ਪੰਜਾਬ ਐਾਡ ਸਿੰਧ ਬੈਂਕ ਵਿਖੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਬੈਂਕ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦਾ ਕੋਰੋਨਾ ਟੈੱਸਟ ਕੀਤਾ ਗਿਆ | ਜਾਣਕਾਰੀ ...

ਪੂਰੀ ਖ਼ਬਰ »

ਕਲੱਬ ਦਾ ਨਿਪਾਲੀ ਵੇਟਰ ਤਿੰਨ ਹਫ਼ਤਿਆਂ ਤੋਂ ਭੇਦਭਰੀ ਹਾਲਤ 'ਚ ਲਾਪਤਾ

ਮਲੇਰਕੋਟਲਾ, 18 ਸਤੰਬਰ (ਕੁਠਾਲਾ) - ਪਿਛਲੇ ਮਹੀਨੇ 26 ਅਗਸਤ ਤੋਂ ਭੇਦਭਰੇ ਹਾਲਤ ਵਿਚ ਲਾਪਤਾ ਸਥਾਨਕ ਕਲੱਬ ਦੇ ਇਕ ਨਿਪਾਲੀ ਵੇਟਰ ਦੀ ਤਿੰਨ ਹਫ਼ਤਿਆਂ ਬਾਅਦ ਵੀ ਕੋਈ ਉੱਘ ਸੁੱਘ ਨਹੀਂ ਮਿਲੀ | ਮਲੇਰਕੋਟਲਾ ਪੁਲਿਸ ਥਾਣਾ ਸਿਟੀ-1 ਦੇ ਮੁੱਖ ਅਫ਼ਸਰ ਹਰਜਿੰਦਰ ਸਿੰਘ ...

ਪੂਰੀ ਖ਼ਬਰ »

ਚੋਰੀ ਦੇ ਤਿੰਨ ਮੋਟਰਸਾਈਕਲਾਂ ਸਮੇਤ ਤਿੰਨ ਕਾਬੂ

ਮਲੇਰਕੋਟਲਾ, 18 ਸਤੰਬਰ (ਕੁਠਾਲਾ)-ਸੀ.ਆਈ.ਏ. ਬਹਾਦਰ ਸਿੰਘ ਵਾਲਾ ਦੀ ਪੁਲਿਸ ਟੀਮ ਨੇ ਮਲੇਰਕੋਟਲਾ ਵਿਖੇ ਲਗਾਏ ਨਾਕੇ ਦੌਰਾਨ ਤਿੰਨ ਚੋਰੀ ਦੇ ਮੋਟਰਸਾਇਕਲਾਂ ਸਮੇਤ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ | ਸੀ.ਆਈ.ਏ. ਟੀਮ 'ਚ ਸ਼ਾਮਿਲ ਏ.ਐਸ.ਆਈ. ...

ਪੂਰੀ ਖ਼ਬਰ »

ਮਗਨਰੇਗਾ ਕਰਮਚਾਰੀ 21 ਤੋਂ 30 ਤੱਕ ਮੰਤਰੀਆਂ ਦਾ ਕਰਨਗੇ ਘਿਰਾਓ

ਸੰਗਰੂਰ, 18 ਸਤੰਬਰ (ਅਮਨਦੀਪ ਸਿੰਘ ਬਿੱਟਾ)- ਮਗਨਰੇਗਾ ਕਰਮਚਾਰੀ ਯੂਨੀਅਨ ਸੰਗਰੂਰ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੰਜੀਵ ਕੁਮਾਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰੀਸ਼ਦ ਵਿਖੇ ਹੋਈ | ਮੀਟਿੰਗ ਦੇ ਵੇਰਵਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੰਜੀਵ ਕੁਮਾਰ ਨੇ ਦੱਸਿਆ ਕਿ ...

ਪੂਰੀ ਖ਼ਬਰ »

ਪੁਲਿਸ ਮਾਮਲੇ ਤੋਂ ਡਰਦਿਆਂ ਘਰ ਛੱਡ ਕੇ ਗਏ ਵਿਅਕਤੀ ਘਰ ਚੋਰੀ

ਲਹਿਰਾਗਾਗਾ, 18 ਸਤੰਬਰ (ਅਸ਼ੋਕ ਗਰਗ)- ਲਹਿਰਾਗਾਗਾ ਪੁਲਿਸ ਨੇ ਪਿੰਡ ਘੋੜੇਨਬ ਦੇ ਗੁਰਪ੍ਰੀਤ ਸਿੰਘ ਪੁੱਤਰ ਕੌਰ ਸਿੰਘ ਵਲੋਂ ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਨੂੰ ਦਿੱਤੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਪਿੰਡ ਦੇ ਵਸਨੀਕ ਗੁਲਾਬ ਸਿੰਘ ਪੁੱਤਰ ਗੁਰਲਾਲ ਸਿੰਘ ਸਮੇਤ ...

ਪੂਰੀ ਖ਼ਬਰ »

ਦੇਸੀ ਕੱਟਾ ਤੇ ਜ਼ਿੰਦਾ ਕਾਰਤੂਸ ਬਰਾਮਦ

ਅਮਰਗੜ੍ਹ, 18 ਸਤੰਬਰ (ਸੁਖਜਿੰਦਰ ਸਿੰਘ ਝੱਲ)-ਪਿੰਡ ਮੁਹਾਲੀ ਦੇ ਛੱਪੜ ਦੀ ਸਫ਼ਾਈ ਕਰਦੇ ਹੋਏ ਦੇਸੀ ਕੱਟਾ ਅਤੇ ਇਕ ਜਿੰਦਾ ਕਾਰਤੂਸ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜੇਸ਼ ਕੁਮਾਰ ਮਲਹੋਤਰਾ ਨੇ ਦੱਸਿਆ ਕਿ ਪਿੰਡ ...

ਪੂਰੀ ਖ਼ਬਰ »

ਈ-ਓਜ਼ੋਨ ਡੇਅ ਮਨਾਇਆ

ਲਹਿਰਾਗਾਗਾ, 18 ਸਤੰਬਰ (ਸੂਰਜ ਭਾਨ ਗੋਇਲ)-ਵਿੱਦਿਆ ਰਤਨ ਕਾਲਜ ਦੇ ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਓਜ਼ੋਨ ਡੇਅ ਮਨਾਇਆ | ਇਸ ਦਿਨ ਨੂੰ ਬੱਚਿਆ ਨੇ ਓਜੋਨ ਅਵੇਅਰਨੈੱਸ ਦੇ ਤੌਰ ਤੇ ਮਨਾਇਆ | ਵਿਦਿਆਰਥੀਆਂ ਨੇ ਇਸ ਮੌਕੇ ਚਾਰਟ, ਮਾਡਲ ਅਤੇ ਕਲਿੱਪਸ ਰਾਹੀ ਸੁਨੇਹੇ ਭੇਜੇ | ...

ਪੂਰੀ ਖ਼ਬਰ »

ਸੇਵਾ ਕੇਂਦਰ ਦਾ ਏ.ਸੀ. ਚੋਰੀ

ਅਮਰਗੜ੍ਹ, 18 ਸਤੰਬਰ (ਝੱਲ)-ਪੰਚਾਇਤੀ ਘਰ ਵਜੋਂ ਵਰਤੇ ਜਾ ਰਹੇ ਪਿੰਡ ਬਨਭੌਰਾ ਦੇ ਸੇਵਾ ਕੇਂਦਰ ਵਿਖੇ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਕੰਵਲਜੀਤ ਕੌਰ ਦੇ ਪਤੀ ਸੁਖਦੀਪ ਸਿੰਘ ਗੋਲਡੀ ਨੇ ਦੱਸਿਆ ਕਿ ਸੇਵਾ ਕੇਂਦਰ ...

ਪੂਰੀ ਖ਼ਬਰ »

ਖ਼ੂਨਦਾਨ ਕੈਂਪ ਲਗਾਇਆ

ਮੂਣਕ, 18 ਸਤੰਬਰ (ਸਿੰਗਲਾ, ਭਾਰਦਵਾਜ)-ਭਾਈ ਘਨ੍ਹੱਈਆ ਵੈੱਲਫੇਅਰ ਐਾਡ ਸਪੋਰਟਸ ਕਲੱਬ ਕੜੈਲ ਵਲੋਂ ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪਹਿਲਾ ਖ਼ੂਨਦਾਨ ਕੈਂਪ ਗੁਰਦੁਆਰਾ ਸਾਹਿਬ ਪਿੰਡ ਕੜੈਲ ਵਿਖੇ ਲਗਾਇਆ ਗਿਆ, ਜਿਸ ਦਾ ਉਦਘਾਟਨ ਪਿੰਡ ਦੀ ...

ਪੂਰੀ ਖ਼ਬਰ »

ਪੈਨਸ਼ਨਰਾਂ ਨੇ ਵਧੀਕ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ-ਪੱਤਰ

ਸੰਗਰੂਰ, 18 ਸਤੰਬਰ (ਅਮਨਦੀਪ ਸਿੰਘ ਬਿੱਟਾ)-ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਇਕ ਵਫ਼ਦ ਸਵਾਮੀ ਰਵਿੰਦਰ ਗੁਪਤਾ ਸਰਪ੍ਰਸਤ, ਸੁਖਦੇਵ ਸ਼ਰਮਾ ਸੋਹੀਆ ਪ੍ਰਧਾਨ ਦੀ ਅਗਵਾਈ ਹੇਠ ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ ਨੂੰ ਮਿਲਿਆ | ...

ਪੂਰੀ ਖ਼ਬਰ »

ਸਰਕਾਰੀ ਬੇਰੁਖ਼ੀ ਦਾ ਸ਼ਿਕਾਰ ਪਛੜੇ ਇਲਾਕੇ ਦਾ 'ਵਰਸਿਟੀ ਕਾਲਜ ਮੂਣਕ

ਮੂਣਕ, 18 ਸਤੰਬਰ (ਕੇਵਲ ਸਿੰਗਲਾ)-ਪਿਛਲੇ ਇਕ ਦਹਾਕੇ ਤੋਂ ਸਫਲਤਾਪੂਰਵਕ ਚੱਲ ਰਹੇ ਯੂਨੀਵਰਸਿਟੀ ਕਾਲਜ ਮੂਣਕ 'ਚ ਰੈਗੂਲਰ ਅਧਿਆਪਕਾਂ ਦੀ ਘਾਟ ਕਾਰਨ ਹੁਣ ਹੋਰਨਾਂ ਸਰਕਾਰੀ ਕਾਲਜ ਵਾਂਗ ਬੇਹਾਲ ਹੁੰਦਾ ਜਾ ਰਿਹਾ ਹੈ | ਵਿਦਿਆਰਥੀ ਆਗੂ ਬਲਵਿੰਦਰ ਸਿੰਘ ਸੋਨੀ ਨੇ ਦੱਸਿਆ ...

ਪੂਰੀ ਖ਼ਬਰ »

ਮੁਕਾਬਲੇ 'ਚ ਸ਼ਿਵਇੰਦਰ ਕੌਰ ਨੂੰ ਮਿਲਿਆ ਪਹਿਲਾ ਸਥਾਨ

ਸੰਗਰੂਰ, 18 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਸਥਾਨਕ ਅਕਾਲ ਡਿਗਰੀ ਕਾਲਜ ਫ਼ਾਰ ਵੁਮੈਨ, ਸੰਗਰੂਰ ਵਿਖੇ, ਅੰਤਰਰਾਸ਼ਟਰੀ ਓਜ਼ੋਨ ਦਿਵਸ ਨੂੰ ਮੁੱਖ ਰੱਖਦੇ ਹੋਏ ਕਾਲਜ ਦੇ ਪਿ੍ੰਸੀਪਲ ਡਾ. ਸੁਖਮੀਨ ਸਿੱਧੂ ਦੀ ਅਗਵਾਈ ਹੇਠ ਈਕੋ ਕਲੱਬ ਦੁਆਰਾ ਪੋਸਟਰ ਮੇਕਿੰਗ ...

ਪੂਰੀ ਖ਼ਬਰ »

ਬੀਬੀ ਬਾਦਲ ਵਲੋਂ ਦਿੱਤਾ ਅਸਤੀਫ਼ਾ ਸਮੇਂ ਦੀ ਲੋੜ-ਵਿਰਕ

ਸੰਗਰੂਰ, 18 ਸਤੰਬਰ (ਸੁਖਵਿੰਦਰ ਸਿੰਘ ਫੁੱਲ)-ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਬੀਬੀ ਪਰਮਜੀਤ ਕੌਰ ਵਿਰਕ ਨੇ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਮੰਤਰੀ ਵਜੋਂ ਦਿੱਤੇ ਅਸਤੀੇਫੇ ਨੂੰ ਪੰਜਾਬ ਅਤੇ ਕਿਸਾਨੀ ਲਈ ਸਮੇਂ ਦੀ ਲੋੜ ...

ਪੂਰੀ ਖ਼ਬਰ »

ਸਿੱਖਿਆ ਦਾ ਭੱਠਾ ਬਿਠਾਉਣ ਦੀ ਬਜਾਏ ਸਾਵਧਾਨੀਆਂ ਵਰਤਦੇ ਹੋਏ ਖੋਲ੍ਹੇ ਜਾਣ ਸਕੂਲ

ਸੰਗਰੂਰ, 18 ਸਤੰਬਰ (ਧੀਰਜ ਪਸ਼ੌਰੀਆ)- ਪੰਜਾਬ ਵਿਚ ਨਵਾਂ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਲਗਪਗ ਸਾਰੀਆਂ ਵਿਦਿਅਕ ਸੰਸਥਾਵਾਂ ਬੰਦ ਹਨ ਬੇਸ਼ੱਕ ਵੱਡੀ ਗਿਣਤੀ ਕਾਰੋਬਾਰ ਹੋਲੀ ਹੋਲੀ ਪਹਿਲਾਂ ਵਾਲੀ ਗਤੀ 'ਚ ਆ ਗਏ ਹਨ ਪਰ ...

ਪੂਰੀ ਖ਼ਬਰ »

ਵੇਰਕਾ ਮਿਲਕ ਪਲਾਂਟ ਦੀ ਕਾਰਗੁਜ਼ਾਰੀ ਪਾਰਦਰਸ਼ੀ ਹੋਣ ਦਾ ਦਾਅਵਾ

ਸੰਗਰੂਰ, 18 ਸਤੰਬਰ (ਅਮਨਦੀਪ ਸਿੰਘ ਬਿੱਟਾ)- ਪਿਛਲੇ ਕੁੱਝ ਦਿਨਾਂ ਤੋਂ ਸੰਗਰੂਰ ਵੇਰਕਾ ਮਿਲਕ ਪਲਾਂਟ ਸਬੰਧੀ ਕੁੱਝ ਇਕ-ਦੋ ਅਨਸਰਾਂ ਵਲੋਂ ਫੇਸਬੁੱਕ ਤੇ ਇਕ ਵੈੱਬ ਚੈਨਲ 'ਤੇ ਵੇਰਕਾ ਵਲੋਂ ਮਾਰਕਿਟ 'ਚ ਵੇਚੇ ਜਾ ਰਹੇ ਦੁੱਧ ਦੇ ਪੈਕਟਾਂ 'ਤੇ ਦਰਸਾਈ ਗਈ ਫੈਟ ਅਤੇ ਐਸ.ਐਨ.ਐਫ. ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ 'ਚ ਪੰਜਾਬੀ ਨੂੰ ਸ਼ਾਮਿਲ ਨਾ ਕਰਨ ਖ਼ਿਲਾਫ਼ ਕੱਢਿਆ ਰੋਸ ਮਾਰਚ

ਸੰਗਰੂਰ, 18 ਸਤੰਬਰ (ਧੀਰਜ ਪਸ਼ੌਰੀਆ) - ਜੰਮੂ ਕਸ਼ਮੀਰ ਦੀਆਂ ਸਰਕਾਰੀ ਭਾਸ਼ਾਵਾਂ ਸੰਬੰਧੀ ਬਣਾਏ ਜਾ ਰਹੇ ਕਾਨੂੰਨ 'ਚ ਪੰਜਾਬੀ ਭਾਸ਼ਾ ਨੂੰ ਸ਼ਾਮਲ ਨਾ ਕਰਨ ਦੇ ਵਿਰੋਧ 'ਚ ਜਨਤਕ ਜਮਹੂਰੀ ਜਥੇਬੰਦੀਆਂ, ਇਨਸਾਫ਼ ਪਸੰਦ ਲੋਕਾਂ, ਸਹਿਤ, ਕਲਾ, ਭਾਸ਼ਾ ਪ੍ਰੇਮੀਆਂ ਵਲੋਂ ਅੱਜ ...

ਪੂਰੀ ਖ਼ਬਰ »

ਫ਼ਿਲਮੀ ਕਲਾਕਾਰਾਂ ਦਾ ਕੰਮ ਕੇਵਲ ਮਨੋਰੰਜਨ ਕਰਨਾ ਹੀ ਨਹੀਂ ਸਗੋਂ ਲੋਕਾਂ ਨੂੰ ਸਾਰਥਿਕ ਸੰਦੇਸ਼ ਦੇਣਾ ਵੀ ਹੈ-ਮਲਕੀਤ ਸਿੰਘ ਰੌਣੀ

ਸੰਗਰੂਰ, 18 ਸਤੰਬਰ (ਦਮਨਜੀਤ ਸਿੰਘ)-ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਮਵਰ ਕਲਾਕਾਰ ਮਲਕੀਤ ਸਿੰਘ ਰੌਣੀ ਦਾ ਕਹਿਣਾ ਹੈ ਕਿ ਜੇਕਰ ਇਨਸਾਨ 'ਚ ਕਲਾ ਹੈ ਤਾਂ ਉਸ ਨੂੰ ਪ੍ਰਸਿੱਧ ਹੋਣ ਲਈ ਆਪਣੀ ਮਾਂ ਬੋਲੀ, ਵੇਸ਼ ਭੂਸਾ ਅਤੇ ਸੂਰਤ ਨੰੂ ਬਦਲਣ ਦੀ ਲੋੜ ਨਹੀਂ | 'ਅਜੀਤ' ਉਪ ਦਫ਼ਤਰ ...

ਪੂਰੀ ਖ਼ਬਰ »

ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਨੂੰ ਅਦਾਲਤ 'ਚ ਦਿੱਤੀ ਜਾਵੇਗੀ ਚੁਣੌਤੀ-ਐਡ. ਗਰੇਵਾਲ

ਸੰਗਰੂਰ, 18 ਸਤੰਬਰ (ਧੀਰਜ ਪਸ਼ੌਰੀਆ)-ਸ਼੍ਰੋਮਣੀ ਅਕਾਲੀ ਦਲ (ਡੀ) ਲੀਗਲ ਸੈੱਲ ਦੇ ਐਡ. ਸੁਰਜੀਤ ਸਿੰਘ ਗਰੇਵਾਲ ਦਾ ਕਹਿਣਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਅਤੇ ਲੋਕ ਸਭਾ ਵਿਚ ਪਾਸ ਹੋਏ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਨੂੰ ਅਦਾਲਤ 'ਚ ਚੁਣੌਤੀ ਦਿੱਤੀ ...

ਪੂਰੀ ਖ਼ਬਰ »

-ਮਾਮਲਾ ਨਿੱਜੀ ਸਕੂਲਾਂ ਦੀਆਂ ਫ਼ੀਸਾਂ ਦਾ- ਹਾਈ ਕੋਰਟ ਦੇ ਫ਼ੈਸਲੇ ਦਾ ਸਕੂਲ ਪ੍ਰਬੰਧਕਾਂ ਤੇ ਮਾਪਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ

ਧੂਰੀ, 18 ਸਤੰਬਰ (ਸੰਜੇ ਲਹਿਰੀ, ਦੀਪਕ)- ਮਾਰਚ ਮਹੀਨੇ ਤੋਂ ਚੱਲ ਰਹੇ ਲਾਕਡਾਊਨ ਦੌਰਾਨ ਸਕੂਲਾਂ ਦੀਆਂ ਫ਼ੀਸਾਂ ਨੂੰ ਲੈ ਕੇ ਕਈ ਜਗ੍ਹਾ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ 'ਚ ਰੇੜਕਾ ਚੱਲਿਆ ਆ ਰਿਹਾ ਹੈ ਜਿਸ ਨੂੰ ਲੈ ਕੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਕੂਲ ...

ਪੂਰੀ ਖ਼ਬਰ »

ਮੋਦੀ ਦੀ ਸਰਕਾਰ 'ਚ ਨਾ ਤਾਂ ਦੇਸ਼ ਦਾ ਰਾਖਾ ਤੇ ਨਾ ਹੀ ਅੰਨਦਾਤਾ ਮਹਿਫ਼ੂਜ਼ ਹੈ-ਸਿਬੀਆ

ਸੰਗਰੂਰ, 18 ਸਤੰਬਰ (ਅਮਨਦੀਪ ਸਿੰਘ ਬਿੱਟਾ)- ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਸ੍ਰੀ ਸੁਰਦਿੰਰਪਾਲ ਸਿੰਘ ਪੰਮੀ ਸਿਬੀਆ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਮਾੜੇ ਕੁਸ਼ਾਸਨ ਦੀ ਵਜ੍ਹਾ ਕਾਰਨ ਅੱਜ ਨਾ ਤਾਂ ਦੇਸ਼ ਦਾ ਕਿਸਾਨ ਸੁਰੱਖਿਅਤ ਹੈ ਅਤੇ ਨਾ ਹੀ ...

ਪੂਰੀ ਖ਼ਬਰ »

ਵੇਰਕਾ ਮਿਲਕ ਪਲਾਂਟ ਦੀ ਕਾਰਗੁਜ਼ਾਰੀ ਪਾਰਦਰਸ਼ੀ ਹੋਣ ਦਾ ਦਾਅਵਾ

ਸੰਗਰੂਰ, 18 ਸਤੰਬਰ (ਅਮਨਦੀਪ ਸਿੰਘ ਬਿੱਟਾ)- ਪਿਛਲੇ ਕੁੱਝ ਦਿਨਾਂ ਤੋਂ ਸੰਗਰੂਰ ਵੇਰਕਾ ਮਿਲਕ ਪਲਾਂਟ ਸਬੰਧੀ ਕੁੱਝ ਇਕ-ਦੋ ਅਨਸਰਾਂ ਵਲੋਂ ਫੇਸਬੁੱਕ ਤੇ ਇਕ ਵੈੱਬ ਚੈਨਲ 'ਤੇ ਵੇਰਕਾ ਵਲੋਂ ਮਾਰਕਿਟ 'ਚ ਵੇਚੇ ਜਾ ਰਹੇ ਦੁੱਧ ਦੇ ਪੈਕਟਾਂ 'ਤੇ ਦਰਸਾਈ ਗਈ ਫੈਟ ਅਤੇ ਐਸ.ਐਨ.ਐਫ. ...

ਪੂਰੀ ਖ਼ਬਰ »

ਕਰਤਾਰ ਸਿੰਘ ਭੰਡਾਰੀ ਨਮਿਤ ਪਾਠ ਦਾ ਭੋਗ ਕੱਲ੍ਹ

ਸੰਗਰੂਰ, 18 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਸਮਾਜਿਕ ਕਾਰਕੁਨ ਸ: ਕਰਤਾਰ ਸਿੰਘ ਭੰਡਾਰੀ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਨਮਿਤ ਸ੍ਰੀ ਸਹਿਜ ਪਾਠ ਦੇ ਭੋਗ 20 ਸਤੰਬਰ ਦਿਨ ਐਤਵਾਰ ਨੂੰ ਗੁਰਦੁਆਰਾ ਤਪ ਅਸਥਾਨ ਬੀਬੀ ਪ੍ਰਧਾਨ ਕੌਰ ਜੀ, ਨੇੜੇ ਬੱਸ ਸਟੈਂਡ ...

ਪੂਰੀ ਖ਼ਬਰ »

ਲੋਕ ਆਪ ਮੁਹਾਰੇ ਕੋਰੋਨਾ ਟੈਸਟਿੰਗ ਕਰਵਾਉਣ ਲੱਗੇ

ਮੂਲੋਵਾਲ, 18 ਸਤੰਬਰ (ਰਤਨ ਸਿੰਘ ਭੰਡਾਰੀ)-ਕੋਰੋਨਾ ਵਾਇਰਸ ਦੀ ਬਿਮਾਰੀ ਕਾਰਨ ਲੋਕਾਂ 'ਚ ਬਣਿਆ ਡਰ ਹੁਣ ਦੂਰ ਹੋ ਰਿਹਾ ਹੈ | ਪਿੰਡ ਮੂਲੋਵਾਲ ਦੇ ਸਰਪੰਚ ਜਗਪਾਲ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਲੋਕਾਂ ਨੂੰ ਕਰੋਨਾ ਟੈੱਸਟ ਕਰਵਾਉਣ ਲਈ ...

ਪੂਰੀ ਖ਼ਬਰ »

ਸੰਘਰਸ਼ ਲਈ ਕਿਸਾਨਾਂ ਨੂੰ ਕੀਤਾ ਜਾਗਰੂਕ

ਅਮਰਗੜ੍ਹ, 18 ਸਤੰਬਰ (ਸੁਖਜਿੰਦਰ ਸਿੰਘ ਝੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਝੂੰਦਾਂ ਵਿਖੇ ਕਿਸਾਨਾਂ ਨੂੰ ਜਾਗਰੂਕ ਕਰਦਿਆਂ ਕਿਸਾਨ ਆਗੂ ਸਰਬਜੀਤ ਸਿੰਘ ਭੁਰਥਲਾ ਅਤੇ ਸਾਬਕਾ ਚੇਅਰਮੈਨ ਹਰਬੰਸ ਸਿੰਘ ਚੌਾਦਾ ਨੇ ਕੇਂਦਰ ਸਰਕਾਰ ਵਲੋਂ ਜਾਰੀ ...

ਪੂਰੀ ਖ਼ਬਰ »

ਭਲਕੇ ਦੀ ਟਰੈਕਟਰ ਰੈਲੀ 'ਚ ਸੰਗਰੂਰ ਤੋਂ ਯੂਥ ਕਾਂਗਰਸੀ ਵੱਡੀ ਪੱਧਰ 'ਤੇ ਕਰਨਗੇ ਸਮੂਲੀਅਤ

ਸੰਗਰੂਰ, 18 ਸਤੰਬਰ (ਅਮਨਦੀਪ ਸਿੰਘ ਬਿੱਟਾ)-ਵਿਧਾਨ ਸਭਾ ਯੂਥ ਕਾਂਗਰਸ ਸੰਗਰੂਰ ਦੇ ਪ੍ਰਧਾਨ ਸਾਜਨ ਕਾਂਗੜਾ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਿਆਂਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾਉਣ ਲਈ ਕਾਂਗਰਸ ਪਾਰਟੀ ਮੋਦੀ ਸਰਕਾਰ ਦੇ ਵਿਰੁੱਧ ਪਾਰਲੀਮੈਂਟ ...

ਪੂਰੀ ਖ਼ਬਰ »

ਆਰਡੀਨੈਂਸ ਕਿਸਾਨ ਵਿਰੋਧੀ-ਸੰਗਤੀਵਾਲਾ

ਦਿੜ੍ਹਬਾ ਮੰਡੀ, 18 ਸਤੰਬਰ (ਛਾਜਲੀ)-ਸ਼੍ਰੋਮਣੀ ਅਕਾਲੀ ਦਲ (ਡੀ) ਕੇਂਦਰ ਸਰਕਾਰ ਦੇ ਕਿਸਾਨ ਵਿਰੋਧੀ ਆਰਡੀਨੈਂਸਾਂ ਦਾ ਡਟ ਕੇ ਵਿਰੋਧ ਕਰੇਗਾ | ਕਿਸਾਨਾਂ ਨਾਲ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਹੀਂ ਹੋਣ ਦਿੱਤੀ ਜਾਵੇਗੀ | ਕਿਸਾਨਾਂ ਵਿਰੋਧੀ ਆਰਡੀਨੈਂਸਾਂ ਖਿਲਾਫ਼ ...

ਪੂਰੀ ਖ਼ਬਰ »

ਹਰਸਿਮਰਤ ਦਾ ਅਸਤੀਫ਼ਾ ਮਹਿਜ਼ ਇਕ ਡਰਾਮਾ - ਪ੍ਰੋ. ਗੱਜਣਮਾਜਰਾ

ਕੁੱਪ ਕਲਾਂ, 18 ਸਤੰਬਰ (ਸਰੌਦ)-ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਮੋਦੀ ਵਜ਼ਾਰਤ 'ਚੋਂ ਅਸਤੀਫ਼ਾ ਦੇਣਾ ਮਹਿਜ਼ ਇਕ ਡਰਾਮੇ ਤੋਂ ਵਧ ਕੇ ਕੁਝ ਵੀ ਨਹੀਂ ਹੈ ਕਿਉਂਕਿ ਬਾਦਲ ਪਰਿਵਾਰ ਲੰਬਾ ਸਮਾਂ ਕਿਸਾਨਾਂ ਨੂੰ ਇਹ ਕਹਿ ਕੇ ਭਰਮਾਉਣ ਦੀ ਕੋਸ਼ਿਸ਼ ਕਰਦਾ ...

ਪੂਰੀ ਖ਼ਬਰ »

ਸਲੇਮਪੁਰ ਸਕੂਲ ਦੇ ਬੱਚਿਆਂ ਨੇ ਵਿੱਦਿਅਕ ਮੁਕਾਬਲੇ 'ਚ ਮੱਲਾਂ ਮਾਰੀਆਂ

ਸ਼ੇਰਪੁਰ, 18 ਸਤੰਬਰ (ਸੁਰਿੰਦਰ ਚਹਿਲ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਵਲੋਂ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ਹੇਠ ਸਕੂਲਾਂ ਦੇ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ, ਜਿਨ੍ਹਾਂ ...

ਪੂਰੀ ਖ਼ਬਰ »

ਭਗਵੰਤ ਮਾਨ ਕਿਸਾਨਾਂ ਦੀ ਗੱਲ ਕਰੇ, ਅਕਾਲੀ ਦਲ ਨੂੰ ਭੰਡ ਕੇ ਸਿਆਸਤ ਨਾ ਕਰੇ-ਈਸਾਪੁਰ

ਸ਼ੇਰਪੁਰ, 18 ਸਤੰਬਰ (ਦਰਸ਼ਨ ਸਿੰਘ ਖੇੜੀ)-ਪਿਛਲੇ ਦਿਨੀਂ ਲੋਕ ਸਭਾ 'ਚ ਕਿਸਾਨ ਆਰਡੀਨੈਂਸ 'ਤੇ ਹੋਈ ਵੋਟਿੰਗ 'ਚ ਭਗਵੰਤ ਮਾਨ ਵਲੋਂ ਕਿਸਾਨ ਵਿਰੋਧੀ ਬਿੱਲ ਦੇ ਖ਼ਿਲਾਫ਼ ਵੋਟ ਨਾ ਪਾਉਣ ਕਰਕੇ ਆਮ ਆਦਮੀ ਪਾਰਟੀ ਅਤੇ ਭਗਵੰਤ ਮਾਨ ਦਾ ਪੰਜਾਬ ਅਤੇ ਕਿਸਾਨ ਵਿਰੋਧੀ ਚਿਹਰਾ ...

ਪੂਰੀ ਖ਼ਬਰ »

ਦੌੜ ਮੁਕਾਬਲੇ ਕਰਵਾਏ

ਲਹਿਰਾਗਾਗਾ, 18 ਸਤੰਬਰ (ਗੋਇਲ, ਗਰਗ, ਢੀਂਡਸਾ)-ਜੀਓ ਅਤੇ ਜਿਊਣ ਦਿਓ ਸੰਸਥਾ ਅਤੇ ਵਿਰਸੇ ਦੇ ਵਾਰਸ ਕਲੱਬ ਏਅਰਟੇਲ ਕੰਪਨੀ ਕਬੱਡੀ ਟੀਮ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਵਰਗਵਾਸੀ ਕੁਲਦੀਪ ਸਿੰਘ ਪੋਪੀ (ਪੰਜਾਬ ਪੁਲਿਸ) ਦੀ ਯਾਦ 'ਚ ਦੌੜ ਮੁਕਾਬਲੇ ਕਰਵਾਏ ਗਏ, ਜਿਸ ...

ਪੂਰੀ ਖ਼ਬਰ »

ਹੋਟਲ ਸਨਅਤ ਤਬਾਹੀ ਦੇ ਕੰਢੇ 'ਤੇ, ਦੁਬਾਰਾ ਲੋਅ 'ਚ ਆਉਣਾ ਮੁਸ਼ਕਿਲ

ਮੂਣਕ, 18 ਸਤੰਬਰ (ਕੇਵਲ ਸਿੰਗਲਾ)- ਕੋਰੋਨਾ ਮਹਾਂਮਾਰੀ ਨਾਲ ਵੈਸੇ ਤਾਂ ਸਾਰੇ ਵਪਾਰਕ ਅਦਾਰੇ ਮੰਦੀ ਦੀ ਮਾਰ ਝੱਲ ਰਹੇ ਹਨ ਪਰ ਕੁਝ ਵਪਾਰਕ ਅਦਾਰੇ ਅਜਿਹੇ ਹਨ, ਜਿਨ੍ਹਾਂ ਦਾ ਕੋਰੋਨਾ ਦੇ ਸਥਾਈ ਹੱਲ ਨਿਕਲਣ ਤੋਂ ਬਾਅਦ ਵੀ ਉੱਭਰਨਾ ਲਗਪਗ ਨਾਮੁਮਕਿਨ ਹੈ | ਕੋਰੋਨਾ ...

ਪੂਰੀ ਖ਼ਬਰ »

ਸਲਾਈਟ ਰੋਡ ਬਣਨ ਨਾਲ ਲੋਕਾਂ ਨੇ ਲਿਆ ਸੁੱਖ ਦਾ ਸਾਹ

ਲੌਾਗੋਵਾਲ, 18 ਸਤੰਬਰ (ਖੰਨਾ, ਵਿਨੋਦ)-ਪਿਛਲੇ ਲੰਮੇ ਅਰਸੇ ਤੋਂ ਸਲਾਈਟ ਨੂੰ ਵਾਲੀ ਸੜਕ ਟੁੱਟੀ ਹੋਣ ਕਾਰਨ ਜਿੱਥੇ ਆਮ ਲੋਕ ਅਤੇ ਸਕੂਲਾਂ ਦੇ ਵਿਦਿਆਰਥੀ ਬਹੁਤ ਹੀ ਦੁਖੀ ਸਨ | ਉਨ੍ਹਾਂ ਲੋਕਾਂ ਅਤੇ ਵਿਦਿਆਰਥੀਆਂ ਦੀਆਂ ਲੱਖਾਂ ਦੁਆਵਾਂ ਸਦਕਾ ਇਸ ਸੜਕ ਨੂੰ ਬੂਰ ਪੈ ਹੀ ...

ਪੂਰੀ ਖ਼ਬਰ »

ਵਿਸ਼ਵ ਓਜ਼ੋਨ ਦਿਵਸ ਮਨਾਇਆ

ਲਹਿਰਾਗਾਗਾ, 18 ਸਤੰਬਰ (ਸੂਰਜ ਭਾਨ ਗੋਇਲ)- ਸਰਕਾਰੀ ਹਾਈ ਸਕੂਲ ਖੰਡੇਬਾਦ ਅਤੇ ਕੈਨੇਡਾ ਦੀ ਵਾਤਾਵਰਨ ਉੱਪਰ ਕੰਮ ਕਰ ਰਹੀ ਸੰਸਥਾ ਪਲੈਨੇਟ ਵਨ ਫਾਊਾਡੇਸ਼ਨ ਵਲੋਂ ਸਾਂਝੇ ਤੌਰ 'ਤੇ ਵਿਸ਼ਵ ਓਜ਼ੋਨ ਦਿਵਸ ਮਨਾਇਆ ਗਿਆ | ਹੈੱਡ ਮਾਸਟਰ ਅਰੁਣ ਗਰਗ ਅਤੇ ਪ੍ਰੋਜੈਕਟ ...

ਪੂਰੀ ਖ਼ਬਰ »

ਪੀ. ਏ. ਯੂ. ਕਿਸਾਨ ਮੇਲੇ ਦਾ ਸਿੱਧਾ ਪ੍ਰਸਾਰਨ ਦਿਖਾਇਆ

ਅਹਿਮਦਗੜ੍ਹ, 18 ਸਤੰਬਰ (ਰਣਧੀਰ ਸਿੰਘ ਮਹੋਲੀ)- ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਬਲਾਕ ਅਹਿਮਦਗੜ੍ਹ ਨੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੂੰ ਸਥਾਨਕ ਹੋਟਲ 'ਚ ਪ੍ਰੋਜੈਕਟਰ ਰਾਹੀਂ ਪੀ. ਏ. ਯੂ ਵਰਚੂਅਲ ਕਿਸਾਨ ...

ਪੂਰੀ ਖ਼ਬਰ »

ਧਾਰਮਿਕ ਆਗੂਆਂ ਨੇ ਕਿਸਾਨਾਂ ਵਲੋਂ ਕੀਤੇ ਜਾ ਰਹੇ ਸੰਘਰਸ਼ 'ਚ ਸਾਥ ਦੇਣ ਦਾ ਕੀਤਾ ਐਲਾਨ

ਅਹਿਮਦਗੜ੍ਹ, 18 ਸਤੰਬਰ (ਸੋਢੀ)-ਰਾਜਨੀਤਕ ਪਾਰਟੀਆਂ ਵਲੋਂ ਕਿਸਾਨ ਵਿਰੋਧੀ ਬਿੱਲ ਵਿਰੋਧ 'ਚ ਆਉਣ ਤੋਂ ਬਾਅਦ ਹੁਣ ਸਥਾਨਕ ਇਲਾਕੇ ਦੇ ਧਾਰਮਿਕ ਆਗੂਆਂ ਨੇ ਵੀ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਅਰਾ ਮਾਰਦਿਆਂ ਕੇਂਦਰ ਸਰਕਾਰ ਕੋਲੋਂ ਕਿਸਾਨ ਵਿਰੋਧੀ ਬਿਲ ਨੂੰ ਵਾਪਸ ਲੈਣ ...

ਪੂਰੀ ਖ਼ਬਰ »

ਕੇਂਦਰ ਸਰਕਾਰ ਖ਼ਿਲਾਫ਼ ਭਲਕੇ ਹੋਵੇਗੀ ਟਰੈਕਟਰ ਰੈਲੀ-ਰਵੀ ਡਸਕਾ

ਲਹਿਰਾਗਾਗਾ, 18 ਸਤੰਬਰ (ਸੂਰਜ ਭਾਨ ਗੋਇਲ)-ਪੰਜਾਬ ਯੂਥ ਕਾਂਗਰਸ 20 ਸਤੰਬਰ ਨੂੰ ਟਰੈਕਟਰ ਰੈਲੀ ਕੱਢ ਕੇ ਕੇਂਦਰ ਸਰਕਾਰ ਨੂੰ ਕਿਸਾਨ ਅਤੇ ਪੰਜਾਬ ਵਿਰੋਧੀ ਆਰਡੀਨੈਂਸ ਰੱਦ ਕਰਨ ਦੀ ਮੰਗ ਕਰੇਗਾ | ਅੱਜ ਇੱਥੇ ਜਾਣਕਾਰੀ ਦਿੰਦਿਆਂ ਸ਼ੇਰਵਿੰਦਰ ਸਿੰਘ ਧਾਲੀਵਾਲ ਪ੍ਰਧਾਨ ...

ਪੂਰੀ ਖ਼ਬਰ »

ਘਰੇਲੂ ਖਪਤਕਾਰਾਂ ਲਈ ਬਿਜਲੀ ਬਿੱਲ ਬਣ ਰਹੇ ਹਨ ਮੁਸੀਬਤ-ਖੇੜੀ

ਸ਼ੇਰਪੁਰ, 18 ਸਤੰਬਰ (ਸੁਰਿੰਦਰ ਚਹਿਲ)- ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਜਸਵੰਤ ਸਿੰਘ ਖੇੜੀ ਅਤੇ ਐਡ. ਜਸਵੀਰ ਸਿੰਘ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਜਿੱਥੇ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਭੈਅ ਦਾ ਮਾਹੌਲ ਸਿਰਜਕੇ ਉਨ੍ਹਾਂ ਦਾ ...

ਪੂਰੀ ਖ਼ਬਰ »

ਸਾਬਕਾ ਫ਼ੌਜੀ ਇਲਾਜ ਵਾਲੇ ਨਵੇਂ ਕਾਰਡ ਪੋਲੀਕਲੀਨਿਕ 'ਚੋਂ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਨੂੰ ਕਰ ਸਕਦੇ ਨੇ ਹਾਸਲ-ਇੰਜ: ਸਿੱਧੂ

ਬਰਨਾਲਾ, 18 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਸਾਬਕਾ ਸੈਨਿਕ ਵਿੰਗ ਸ਼ੋ੍ਰਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ: ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੱਝ ਸਮਾਂ ਪਹਿਲਾਂ ਈ.ਸੀ.ਐਚ.ਐਸ. ਵਲੋਂ ਸਾਬਕਾ ਫ਼ੌਜੀਆਂ ਦੇ ਮੁਫ਼ਤ ਇਲਾਜ ਵਾਲੇ ਕਾਰਡ 32 ਜੀ.ਬੀ. ਤੋਂ ਬਦਲ ਕੇ 64 ...

ਪੂਰੀ ਖ਼ਬਰ »

ਵਰਚੁਅਲ ਕਿਸਾਨ ਮੇਲੇ ਦੇ ਉਦਘਾਟਨ ਮੌਕੇ ਡੀ. ਸੀ. ਨੇ ਕਿਸਾਨਾਂ ਸਮੇਤ ਸੁਣੇ ਮੁੱਖ ਮੰਤਰੀ ਤੇ ਖੇਤੀ ਮਾਹਿਰਾਂ ਦੇ ਵਿਚਾਰ

ਬਰਨਾਲਾ, 18 ਸਤੰਬਰ (ਗੁਰਪ੍ਰੀਤ ਸਿੰਘ ਲਾਡੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਲੋਂ ਲਗਾਏ ਗਏ ਵਰਚੁਅਲ ਕਿਸਾਨ ਮੇਲੇ ਦੇ ਆਨਲਾਈਨ ਉਦਘਾਟਨ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਵੀ.ਸੀ.ਰੂਮ 'ਚ ਕਿਸਾਨਾਂ, ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ...

ਪੂਰੀ ਖ਼ਬਰ »

ਪਿੰਡ ਘੁੰਨਸ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਇਕਾਈ ਦਾ ਗਠਨ

ਤਪਾ ਮੰਡੀ, 18 ਸਤੰਬਰ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪਿੰਡ ਘੁੰਨਸ ਵਿਖੇ ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਜੱਗਾ ਸਿੰਘ ਬਦਰਾ ਦੀ ਦੇਖਰੇਖ ਹੇਠ ਹੋਈ, ਜਿਸ ਵਿਚ ਸੂਬਾ ਸਕੱਤਰ ਉਂਕਾਰ ਸਿੰਘ ਬਰਾੜ, ਬਾਰਾ ਸਿੰਘ ਬਲਾਕ ਪ੍ਰਧਾਨ ਬਰਨਾਲਾ, ਮਹਿੰਦਰ ...

ਪੂਰੀ ਖ਼ਬਰ »

ਪੰਜਾਬ ਦੇ ਸਮੂਹ ਲੋਕ ਸਭਾ ਅਤੇ ਰਾਜ ਸਭਾ ਮੈਂਬਰ ਅਸਤੀਫ਼ੇ ਦੇਣ- ਸੀਰਾ ਛੀਨੀਵਾਲ

ਟੱਲੇਵਾਲ, 18 ਸਤੰਬਰ (ਸੋਨੀ ਚੀਮਾ)-ਕੇਂਦਰ ਸਰਕਾਰ ਵਲੋਂ ਜਾਰੀ ਕਾਲੇ ਕਾਨੂੰਨ ਕਾਰਨ ਸਮੁੱਚੇ ਦੇਸ਼ ਦਾ ਪੇਟ ਭਰਨ ਵਾਲਾ ਕਿਸਾਨ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦਾ ਸ਼ਿਕਾਰ ਹੋ ਕੇ ਆਰਥਿਕ ਮੰਦਹਾਲੀ ਵੱਲ ਧੱਕਿਆ ਜਾਵੇਗਾ ਅਤੇ ਪਹਿਲਾ ਤੋਂ ਬਦਸਤੂਰ ਜਾਰੀ ...

ਪੂਰੀ ਖ਼ਬਰ »

ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਹੋਈ ਮੀਟਿੰਗ

ਬਰਨਾਲਾ, 18 ਸਤੰਬਰ (ਧਰਮਪਾਲ ਸਿੰਘ)-ਮਜ਼ਦੂਰ ਮੁਕਤੀ ਮੋਰਚਾ ਪੰਜਾਬ ਜ਼ਿਲ੍ਹਾ ਬਰਨਾਲਾ ਦੀ ਮੀਟਿੰਗ ਹੋਈ | ਇਸ ਮੌਕੇ ਔਰਤ ਕਰਜ਼ਾ ਮੁਕਤ ਅੰਦੋਲਨ ਨੂੰ ਤੇਜ਼ ਕਰਨ ਅਤੇ ਪ੍ਰਾਈਵੇਟ ਫਾਈਨਾਂਸ ਕੰਪਨੀਆਂ ਦੀ ਗੁੰਡਾਗਰਦੀ ਦੇ ਟਾਕਰੇ ਲਈ ਸਰਬ ਸੰਮਤੀ ਨਾਲ ਜਥੇਬੰਦੀ ਦੀ 51 ...

ਪੂਰੀ ਖ਼ਬਰ »

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਮਹਿਲ ਕਲਾਂ ਦੀ ਮੀਟਿੰਗ

ਮਹਿਲ ਕਲਾਂ, 18 ਸਤੰਬਰ (ਤਰਸੇਮ ਸਿੰਘ ਚੰਨਣਵਾਲ)-ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰ ਦੇ ਨਾਂਅ 'ਤੇ ਲਿਆਂਦੇ ਗਏ ਤਿੰਨ ਆਰਡੀਨੈਂਸ ਅਤੇ ਬਿਜਲੀ ਸੋਧ ਬਿੱਲ ਦੇਸ਼ ਪੱਧਰ 'ਤੇ ਸਮੁੱਚੀਆਂ ਕਿਸਾਨ ਅਤੇ ਮਜ਼ਦੂਰ ਧਿਰਾਂ ਵਲੋਂ ਕੀਤਾ ਜਾ ਰਿਹਾ ਵਿਰੋਧ ਹੱਕੀ ਘੋਲ ਵਜੋਂ ਦੇਖਿਆ ...

ਪੂਰੀ ਖ਼ਬਰ »

ਜੀ.ਟੀ.ਯੂ. ਵਲੋਂ ਕਿਸਾਨੀ ਸੰਘਰਸ਼ ਦੀ ਹਮਾਇਤ ਦਾ ਐਲਾਨ

ਟੱਲੇਵਾਲ, 18 ਸਤੰਬਰ (ਸੋਨੀ ਚੀਮਾ)-ਮੁਲਾਜ਼ਮ ਜਥੇਬੰਦੀ ਜੀ.ਟੀ.ਯੂ. ਬਲਾਕ ਸ਼ਹਿਣਾ ਦੀ ਮੀਟਿੰਗ ਇਕਾਈ ਪ੍ਰਧਾਨ ਬਲਵੰਤ ਸਿੰਘ ਭੋਤਨਾ ਦੀ ਅਗਵਾਈ ਵਿਚ ਹੋਈ | ਜਿਸ ਵਿਚ ਸਮੂਹ ਆਗੂਆਂ ਨੇ ਕੇਂਦਰ ਸਰਕਾਰ ਦੇ ਤਿੰਨ ਆਰਡੀਨੈਂਸਾਂ ਦੇ ਵਿਰੋਧ ਵਿਚ ਜਿੱਥੇ ਵਿਰੋਧ ਵਿਚ ਮਤਾ ...

ਪੂਰੀ ਖ਼ਬਰ »

ਸਹਾਇਕ ਲਾਈਨਮੈਨਾਂ ਦੀ ਜਥੇਬੰਦੀ ਦੀ ਹੋਈ ਮੀਟਿੰਗ

ਸ਼ੇਰਪੁਰ, 18 ਸਤੰਬਰ (ਸੁਰਿੰਦਰ ਚਹਿਲ)-ਆਈ.ਟੀ.ਆਈ. ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਸਬ-ਡਵੀਜ਼ਨ ਸ਼ੇਰਪੁਰ-1 ਦੀ ਮੀਟਿੰਗ ਸੰਦੀਪ ਸਿੰਘ ਦੀਦਾਰਗੜ੍ਹ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿਚ ਸ਼ਾਮਲ ਸਾਥੀਆਂ ਨੇ ਪੰਜਾਬ ਰਾਜ ਪਾਵਰਕੌਮ ਲਿਮਟਿਡ ਦੀ ਮੈਨੇਜਮੈਂਟ ਤੋਂ ...

ਪੂਰੀ ਖ਼ਬਰ »

ਆਕਸੀ ਮਿੱਤਰ ਮੁਹਿੰਮ ਲਈ ਜਾਗਰੂਕ ਕਰਨ ਪੁੱਜੇ ਪ੍ਰੋ. ਗੱਜਣਮਾਜਰਾ

ਅਮਰਗੜ੍ਹ, 18 ਸਤੰਬਰ (ਸੁਖਜਿੰਦਰ ਸਿੰਘ ਝੱਲ)-ਆਮ ਆਦਮੀ ਪਾਰਟੀ ਵਲੋਂ ਸ੍ਰੀ ਅਰਵਿੰਦ ਕੇਜਰੀਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਚਲਾਈ ਜਾ ਰਹੀ ਆਕਸੀ ਮਿੱਤਰ ਮੁਹਿੰਮ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਦੀ ਆਰੰਭਤਾ ਪ੍ਰੋਫੈਸਰ ਜਸਵੰਤ ਸਿੰਘ ਗੱਜਣਮਾਜਰਾ ਸੀਨੀਅਰ ਆਗੂ ...

ਪੂਰੀ ਖ਼ਬਰ »

ਆਰਡੀਨੈਂਸਾਂ ਤੇ ਬਿਜਲੀ ਸੋਧ ਬਿੱਲ ਨੂੰ ਵਾਪਸ ਕਰਵਾਉਣ ਲਈ ਪਿੰਡਾਂ 'ਚ ਲੋਕਾਂ ਨੇ ਪਾਏ ਮਤੇ

ਭਵਾਨੀਗੜ੍ਹ, 18 ਸਤੰਬਰ (ਰਣਧੀਰ ਸਿੰਘ ਫੱਗੂਵਾਲਾ)-ਕੇਂਦਰ ਸਰਕਾਰ ਵਲੋਂ ਕਿਸਾਨੀ ਵਿਰੋਧੀ ਆਰਡੀਨੈਂਸ ਨੂੰ ਪਾਸ ਕਰਨ ਦੇ ਖ਼ਿਲਾਫ਼ ਪਿੰਡ ਬਚਾਓ, ਪੰਜਾਬ ਬਚਾਓ ਪੰਜਾਬ ਦੇ ਆਗੂਆਂ ਨੇ ਪਿੰਡ ਫੱਗੂਵਾਲਾ ਅਤੇ ਜੌਲੀਆਂ ਵਿਖੇ ਲੋਕਾਂ ਦਾ ਇਕੱਠ ਕਰ ਕੇਂਦਰ ਸਰਕਾਰ ਵਲੋਂ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX