ਤਾਜਾ ਖ਼ਬਰਾਂ


ਮਸ਼ਹੂਰ ਅੰਪਾਇਰ ਰੂਡੀ ਕੋਰਟਜ਼ੇਨ ਦੀ ਕਾਰ ਹਾਦਸੇ ਵਿਚ ਮੌਤ
. . .  1 day ago
ਦਸੂਹਾ ਦੀ ਮਸ਼ਹੂਰ ਬਜਾਜੀ ਦੀ ਦੁਕਾਨ ਸਿਲਕ ਸਟੋਰ ’ਤੇ ਲੱਗੀ ਅੱਗ, ਭਾਰੀ ਨੁਕਸਾਨ
. . .  1 day ago
ਐਨ.ਡੀ.ਆਰ.ਐਫ. ਦੀ 29 ਮੈਂਬਰੀ ਟੀਮ ਵਲੋਂ ਬੱਚੇ ਦੀ ਭਾਲ ਲਈ ਆਪ੍ਰੇਸ਼ਨ ਸ਼ੁਰੂ
. . .  1 day ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)-ਸਥਾਨਕ ਸ਼ਾਲੀਮਾਰ ਬਾਗ ਰੋਡ 'ਤੇ ਪੈਂਦੇ ਇਕ ਨਿੱਜੀ ਹੋਟਲ ਦੇ ਸਾਹਮਣੇ ਨਾਲੇ ਵਿਚ ਡਿੱਗੇ ਪ੍ਰਵਾਸੀ ਮਜ਼ਦੂਰ ਦੇ ਬੱਚੇ ਅਭਿਲਾਸ਼ ਮੁਖੀਆ ਦੀ 8 ਘੰਟੇ ...
ਕਪੂਰਥਲਾ : ਬੱਚਾ ਅਜੇ ਵੀ ਨਹੀਂ ਨਿਕਲਿਆ ਬਾਹਰ ,ਐਨ. ਡੀ. ਆਰ. ਐਫ. ਦੀ ਟੀਮ ਵੀ ਮੌਕੇ 'ਤੇ ਪੁੱਜੀ
. . .  1 day ago
ਟੈਨਿਸ ਦੀ ਮਹਾਨ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
. . .  1 day ago
ਚੰਡੀਗੜ੍ਹ : ਬਿਕਰਮ ਮਜੀਠੀਆ ਦੀ ਜ਼ਮਾਨਤ ’ਤੇ ਹਾਈਕੋਰਟ ਵਲੋਂ ਕੱਲ੍ਹ ਸੁਣਾਇਆ ਜਾਵੇਗਾ ਫ਼ੈਸਲਾ,24 ਫਰਵਰੀ ਤੋਂ ਹਨ ਜੇਲ੍ਹ ਵਿਚ
. . .  1 day ago
ਖੇਡ ਮੰਤਰੀ ਮੀਤ ਹੇਅਰ ਵਲੋਂ ਪਿੰਡ ਮੈਹਸ ਪਹੁੰਚ ਕੇ ਹਰਜਿੰਦਰ ਕੌਰ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
. . .  1 day ago
ਨਾਭਾ, 9 ਅਗਸਤ (ਅਮਨਦੀਪ ਸਿੰਘ ਲਵਲੀ)-ਵਿਧਾਨ ਸਭਾ ਹਲਕਾ ਨਾਭਾ ਦੇ ਪਿੰਡ ਮੈਹਸ ਦੀ ਵਸਨੀਕ ਹਰਜਿੰਦਰ ਕੌਰ ਜਿਸ ਨੇ ਬੀਤੇ ਦਿਨੀਂ ਰਾਸ਼ਟਰਮੰਡਲ ਖੇਡਾਂ 'ਚ ਕਾਂਸੀ ਦਾ ਤਗ਼ਮਾ ਜਿੱਤਿਆ। ਉਸ ਦੇ ਘਰ ਪਿੰਡ ਮੈਹਸ ਵਿਖੇ ਵਿਸ਼ੇਸ਼ ਤੌਰ 'ਤੇ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਪਹੁੰਚੇ ਅਤੇ ਉਸ ਦਾ ਸਨਮਾਨ ਕੀਤਾ।
ਪਾਕਿਸਤਾਨ 'ਚ ਆਤਮਘਾਤੀ ਹਮਲੇ 'ਚ 4 ਫ਼ੌਜੀਆਂ ਦੀ ਮੌਤ, 7 ਹੋਰ ਜ਼ਖ਼ਮੀ
. . .  1 day ago
ਅੰਮ੍ਰਿਤਸਰ, 9 ਅਗਸਤ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਖ਼ੈਬਰ ਪਖਤੂਨਖਵਾ ਸੂਬੇ ਦੇ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ 'ਚ ਇਕ ਆਤਮਘਾਤੀ ਹਮਲੇ 'ਚ ਘੱਟੋ-ਘੱਟ 4 ਫ਼ੌਜੀ ਮਾਰੇ ਗਏ ਅਤੇ 7 ਹੋਰ ਜ਼ਖਮੀ ਹੋ ਗਏ। ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਨ...
ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਵੱਜਿਆ ਸਿੱਧੂ ਮੂਸੇਵਾਲਾ ਦਾ ਗੀਤ '295'
. . .  1 day ago
ਬਰਮਿੰਘਮ, 9 ਅਗਸਤ-ਰਾਸ਼ਟਰਮੰਡਲ ਖ਼ੇਡਾਂ ਦੇ ਸਮਾਪਤੀ ਸਮਾਰੋਹ 'ਚ ਸਿੱਧੂ ਮੂਸੇਵਾਲਾ ਦਾ ਗੀਤ '295' ਵੱਜਿਆ। ਇਸ ਸੰਬੰਧੀ ਜਾਣਕਾਰੀ ਸਿੱਖ ਮਹਿਲਾ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਟਵੀਟ ਕਰਕੇ ਦਿੱਤੀ। ਸਟੇਡੀਅਮ 'ਚ ਚੱਲ ਰਹੇ ਗੀਤ ਦੀ ਪ੍ਰੀਤ ਕੌਰ ਗਿੱਲ ਵਲੋਂ ਵੀਡੀਓ ਵੀ ਸਾਂਝੀ ਕੀਤੀ ਗਈ ਹੈ।
ਪੰਜਾਬ ਦੇ ਕੈਂਸਰ ਰੋਗਾਂ ਦੇ ਮਾਹਿਰ ਡਾ. ਸੇਖੋਂ ਨਹੀਂ ਰਹੇ
. . .  1 day ago
ਲੁਧਿਆਣਾ, 9 ਅਗਸਤ (ਸਲੇਮਪੁਰੀ)- ਕੈਂਸਰ ਰੋਗਾਂ ਦੇ ਮਾਹਿਰ ਡਾ. ਜੇ.ਐੱਸ. ਸੇਖੋਂ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਉਨ੍ਹਾਂ ਦੀ ਉਮਰ ਲਗਭਗ 65 ਸਾਲ ਦੇ ਕਰੀਬ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਜਿਗਰ ਦੀ ਬਿਮਾਰੀ ਤੋਂ ਪੀੜਤ ਹੋਣ ਕਾਰਨ ਉਹ ਇਸ ਵੇਲੇ ਦਿੱਲੀ ਦੇ ਇਕ ਹਸਪਤਾਲ ਵਿਚ...
ਕੰਗਣਾ ਰਣੌਤ ਨੂੰ ਹੋਇਆ ਡੇਂਗੂ
. . .  1 day ago
ਮੁੰਬਈ, 9 ਅਗਸਤ-ਕੰਗਣਾ ਰਣੌਤ ਨੂੰ ਹੋਇਆ ਡੇਂਗੂ
ਕਿਸਾਨ ਜਥੇਬੰਦੀਆਂ ਨੇ ਬਿਜਲੀ ਸੋਧ ਬਿੱਲ ਦੀਆਂ ਕਾਪੀਆਂ ਸਾੜ ਕੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ
. . .  1 day ago
ਜੈਤੋ, 9 ਅਗਸਤ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਕਿਸਾਨ ਵੱਡੀ ਗਿਣਤੀ 'ਚ ਸਥਾਨਕ ਤਹਿਸੀਲ ਕੰਪਲੈਕਸ ਵਿਖੇ ਇਕੱਤਰ ਹੋਏ ਅਤੇ ਉਨ੍ਹਾਂ ਨੇ ਕੇਂਦਰ ਸਰਕਾਰ ਵਲੋਂ ਬਿਜਲੀ ਸੋਧ...
ਪੰਜਾਬ ਪੁਲਿਸ ਦੀ ਵੱਡੀ ਕਾਮਯਾਬੀ, ਸਰਹੱਦ ਤੋਂ ਨਸ਼ਿਆਂ, ਹਥਿਆਰਾਂ ਤੇ ਵਿਸਫੋਟਕ ਦੀ ਖੇਪ ਲੈ ਕੇ ਆ ਰਹੇ ਦੋ ਸਮੱਗਲਰ ਕੀਤੇ ਕਾਬੂ
. . .  1 day ago
ਤਰਨ ਤਾਰਨ, 9 ਅਗਸਤ-ਪੰਜਾਬ ਦੇ ਤਰਨ ਤਾਰਨ ਸ਼ਹਿਰ 'ਚ ਪੁਲਿਸ ਨੇ ਗੈਂਗਸਟਰ ਹੈਰੀ ਚੱਠਾ ਅਤੇ ਸੁੱਖ ਭਿਖਾਰੀਵਾਲ ਦੇ ਦੋ ਕਰੀਬੀ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਦੋਵਾਂ ਕੋਲੋਂ ਹੈਂਡ ਗ੍ਰੇਨੇਡ, ਹਥਿਆਰ ਅਤੇ ਡਰੱਗ ਮਨੀ ਵੀ ਬਰਾਮਦ ਕੀਤੀ ਗਈ...
ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਕੀਤਾ ਗਿਆ ਬੰਦ
. . .  1 day ago
ਬਰਨਾਲਾ /ਹੰਡਿਆਇਆ, 9 ਅਗਸਤ (ਗੁਰਜੀਤ ਸਿੰਘ ਖੁੱਡੀ)- ਟੈਲੀਕਾਮ ਟਾਵਰ ਦੇ ਵਿਰੋਧ 'ਚ ਪਿੰਡ ਵਾਸੀਆਂ ਵਲੋਂ ਰਾਜ ਮਾਰਗ ਬੰਦ ਕੀਤਾ ਗਿਆ। ਜਾਣਕਾਰੀ ਮੁਤਾਬਿਕ ਬਰਨਾਲਾ-ਮਾਨਸਾ ਰਾਜ ਮਾਰਗ ਪਿੰਡ ਧਨੌਲਾ ਖ਼ੁਰਦ ਦੇ ਵਾਸੀਆਂ ਵਲੋਂ...
ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
. . .  1 day ago
ਪਟਨਾ, 9 ਅਗਸਤ-ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ
ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
. . .  1 day ago
ਪਟਨਾ, 9 ਅਗਸਤ-ਰਾਜਭਵਨ ਪਹੁੰਚੇ ਨਿਤਿਸ਼ ਕੁਮਾਰ
ਲੁਧਿਆਣਾ 'ਚ ਪੁਲਿਸ ਨੇ ਕੱਢਿਆ ਫਲੈਗ ਮਾਰਚ
. . .  1 day ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੁਲਿਸ ਵਲੋਂ ਅੱਜ ਸ਼ਹਿਰ ਦੇ ਵੱਖ-ਵੱਖ ਇਲਾਕਿਆਂ 'ਚ ਫਲੈਗ ਮਾਰਚ ਕੱਢਿਆ ਗਿਆ। ਇਸ ਫਲੈਗ ਮਾਰਚ ਦੌਰਾਨ ਪੁਲਿਸ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ ਵੀ ਹਿਰਾਸਤ 'ਚ ਲਿਆ ਹੈ।
ਕਪੂਰਥਲਾ ਤੋਂ ਵੱਡੀ ਖ਼ਬਰ: ਡੇਢ ਸਾਲ ਦਾ ਬੱਚਾ ਨਾਲੇ 'ਚ ਡਿੱਗਿਆ, ਨਗਰ ਨਿਗਮ ਦੀ ਟੀਮ ਵਲੋਂ ਬੱਚੇ ਦੀ ਭਾਲ ਜਾਰੀ
. . .  1 day ago
ਕਪੂਰਥਲਾ, 9 ਅਗਸਤ (ਅਮਰਜੀਤ ਕੋਮਲ)- ਸਥਾਨਕ ਸ਼ਾਲੀਮਾਰ ਬਾਗ ਨੇੜੇ ਦੁਪਹਿਰ ਬਾਅਦ ਇਕ ਡੇਢ ਸਾਲ ਦਾ ਬੱਚਾ ਨਾਲੇ ਵਿਚ ਡਿੱਗ ਗਿਆ, ਜਿਸ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਬੱਚਾ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ 'ਤੇ ਪੁੱਜੇ...
ਆਮ ਆਦਮੀ ਪਾਰਟੀ ਦੇ ਵਿਧਾਇਕ ਗੋਗੀ ਨੂੰ ਗੈਂਗਸਟਰਾਂ ਨੇ ਦਿੱਤੀ ਧਮਕੀ
. . .  1 day ago
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਦੇ ਹਲਕਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਨੂੰ ਗੈਂਗਸਟਰਾਂ ਵਲੋਂ 25 ਲੱਖ ਦੀ ਰੰਗਦਾਰੀ ਮੰਗੀ ਗਈ ਹੈ ਅਤੇ ਪੈਸੇ ਨਾ ਦੇਣ ਦੀ ਸੂਰਤ 'ਚ ਗੋਗੀ ਨੂੰ ਜਾਨੋਂ...
ਰਾਸ਼ਟਰਮੰਡਲ ਖ਼ੇਡਾਂ: ਤਗਮਾ ਜੇਤੂ ਹਰਜਿੰਦਰ ਕੌਰ ਦਾ ਸਕੂਲ 'ਚ ਸਨਮਾਨ
. . .  1 day ago
ਨਾਭਾ, 9 ਅਗਸਤ(ਕਰਮਜੀਤ ਸਿੰਘ)- ਰਾਸ਼ਟਰਮੰਡਲ ਖ਼ੇਡਾਂ 'ਚ ਆਪਣੀ ਮਿਹਨਤ ਸਦਕਾ ਮੱਲ੍ਹਾਂ ਮਾਰਨ ਵਾਲੀ ਨਾਭਾ ਦੀ ਵਸਨੀਕ ਹਰਜਿੰਦਰ ਕੌਰ ਦੇ ਪਿੰਡ ਮਹਿਸ ਪਹੁੰਚਣ 'ਤੇ ਗੌਰਮਿੰਟ ਹਾਈ ਸਕੂਲ ਵਿਖੇ ਸਕੂਲ ਇੰਚਾਰਜ ਹਰਮਿੰਦਰ ਜੀਤ ਕੌਰ ਦੀ ਅਗਵਾਈ 'ਚ ਆਯੋਜਿਤ...
ਖੇਮਕਰਨ ਹਲਕੇ ਤੋਂ ਰਾਜਾ ਵੜਿੰਗ ਨੇ ਸ਼ੁਰੂ ਕੀਤੀ ਪੰਜਾਬ ਕਾਂਗਰਸ ਵਲੋਂ ਤਿਰੰਗਾ ਯਾਤਰਾ
. . .  1 day ago
ਭਿੱਖੀਵਿੰਡ/ਖੇਮਕਰਨ, 9ਅਗਸਤ (ਬੋਬੀ, ਭੱਟੀ, ਬਿੱਲਾ)-ਪੰਜਾਬ ਕਾਂਗਰਸ ਵਲੋਂ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਸੰਬੰਧ 'ਚ ਪੰਜਾਬ ਅੰਦਰ ਕੱਢੀ ਜਾ ਰਹੀ ਤਿਰੰਗਾ ਪੈਦਲ ਯਾਤਰਾ ਦੀ ਸ਼ੁਰੂਆਤ ਅੱਜ ਖੇਮਕਰਨ ਹਲਕੇ 'ਚ ਸਾਬਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਅਗਵਾਈ...
ਹੱਕ ਪ੍ਰਾਪਤੀ ਲਈ ਕਿਸਾਨ ਇਕ ਹੋਰ ਮੋਰਚਾ ਲਾਉਣ ਲਈ ਤਿਆਰ ਰਹਿਣ: ਹਰਿੰਦਰ ਸਿੰਘ ਲੱਖੋਵਾਲ
. . .  1 day ago
ਬਲਾਚੌਰ/ਮਜਾਰੀ ਸਾਹਿਬਾ, 9 ਅਗਸਤ (ਦੀਦਾਰ ਸਿੰਘ ਬਲਾਚੌਰੀਆ/ਨਿਰਮਲਜੀਤ ਸਿੰਘ ਚਾਹਲ)-ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਨੇ ਸਾਫ਼ ਤੇ ਸਪੱਸ਼ਟ ਸ਼ਬਦਾਂ 'ਚ ਕਿਸਾਨਾਂ ਨੂੰ ਅਪੀਲ ਕੀਤੀ ਕਿ...
ਬਿਜਲੀ ਬਿੱਲ 2020 ਨਾਲ ਕਿਸਾਨਾਂ ਜਾਂ ਕਿਸੇ ਵੀ ਬਿਜਲੀ ਲਾਭਪਾਤਰੀ ਨੂੰ ਕੋਈ ਫ਼ਰਕ ਨਹੀ ਪਵੇਗਾ-ਤਰੁਣ ਚੁੱਘ
. . .  1 day ago
ਮਜੀਠਾ, 9 ਅਗਸਤ (ਜਗਤਾਰ ਸਿੰਘ ਸਹਿਮੀ)- ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਅੱਜ ਉਹ ਦਿਹਾੜਾ ਹੈ ਜਦੋਂ 9 ਅਗਸਤ 1942 ਨੂੰ ਦੇਸ਼ ਦੇ ਸਾਰੇ ਸੁਤੰਤਰਤਾ ਸੈਨਾਨੀਆਂ ਨੇ 'ਅੰਗਰੇਜ਼ੋ ਭਾਰਤ ਛੱਡੋ' ਦੀ ਆਵਾਜ਼ ਚੁੱਕੀ ਸੀ, ਜਿਸ ਦੀ ਅੱਜ...
ਬਿਹਾਰ 'ਚ ਬੀ.ਜੇ.ਪੀ. ਨੂੰ ਵੱਡਾ ਝਟਕਾ! ਨਿਤਿਸ਼ ਕੁਮਾਰ ਨੇ ਤੋੜਿਆ ਗਠਜੋੜ
. . .  1 day ago
ਨਵੀਂ ਦਿੱਲੀ, 9 ਅਗਸਤ-ਬਿਹਾਰ 'ਚ ਪੰਜ ਸਾਲ ਬਾਅਦ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪਾਰਟੀ ਜੇ.ਡੀ.ਯੂ. ਤੇ ਭਾਜਪਾ ਵਿਚਾਲੇ ਗਠਜੋੜ ਫ਼ਿਰ ਟੁੱਟ ਗਿਆ ਹੈ। ਮੁੱਖ ਮੰਤਰੀ ਨਿਵਾਸ 'ਤੇ ਜੇ.ਡੀ.ਯੂ. ਦੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀ ਬੈਠਕ 'ਚ ਇਹ ਐਲਾਨ ਕੀਤਾ ਗਿਆ...
'ਪੰਜਾਬ ਖੇਡ ਮੇਲਾ' 29 ਅਗਸਤ ਨੂੰ ਕਰਵਾਇਆ ਜਾਵੇਗਾ-ਮੀਤ ਹੇਅਰ
. . .  1 day ago
ਚੰਡੀਗੜ੍ਹ, 9 ਅਗਸਤ-ਪੰਜਾਬ 'ਚ ਖੇਡ ਸੱਭਿਆਚਾਰ ਮੁੜ ਪੈਦਾ ਕਰਨ ਅਤੇ ਖੇਡਾਂ 'ਚ ਗੁਆਚੀ ਸ਼ਾਨ ਬਹਾਲ ਕਰਨ ਦੇ ਟੀਚੇ ਨਾਲ ਖੇਡ ਵਿਭਾਗ ਵਲੋਂ ਉਲੀਕੇ ਪੰਜਾਬ ਖੇਡ ਮੇਲੇ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ 29 ਅਗਸਤ ਨੂੰ ਜਲੰਧਰ ਵਿਖੇ ਕਰਨਗੇ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਅੱਸੂ ਸੰਮਤ 552

ਰਾਸ਼ਟਰੀ-ਅੰਤਰਰਾਸ਼ਟਰੀ

ਟਰੰਪ ਵਲੋਂ ਨਰਿੰਦਰ ਮੋਦੀ ਨੂੰ ਜਨਮ ਦਿਨ ਦੀ ਵਧਾਈ

 ਰੈਲੀ ਮੌਕੇ ਦੀ ਤਸਵੀਰ ਵੀ ਕੀਤੀ ਸ਼ੇਅਰ 
ਸਿਆਟਲ/ਸਾਨ ਫਰਾਂਸਿਸਕੋ, 18 ਸਤੰਬਰ (ਹਰਮਨਪ੍ਰੀਤ ਸਿੰਘ/ਐੱਸ.ਅਸ਼ੋਕ ਭੌਰਾ)-ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਉਨ੍ਹਾਂ ਦੇ 70ਵੇਂ ਜਨਮ ਦਿਨ 'ਤੇ ਖ਼ਾਸ ਵਧਾਈ ਦਿੱਤੀ | ਉਨ੍ਹਾਂ ਨਰਿੰਦਰ ਮੋਦੀ ਨੂੰ ਦੁਨੀਆ ਦਾ ਇਕ ਮਹਾਨ ਨੇਤਾ, ਆਪਣੇ ਕੰਮ ਪ੍ਰਤੀ ਵਫ਼ਾਦਾਰ ਅਤੇ ਮੇਰਾ ਖ਼ਾਸ ਦੋਸਤ ਕਹਿ ਕੇ ਪ੍ਰਸੰਸਾ ਕੀਤੀ | ਉਨ੍ਹਾਂ ਕਿਹਾ ਮੈਂ ਮੋਦੀ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਤੇ ਉਨ੍ਹਾਂ ਦੀ ਲੰਮੀ ਉਮਰ ਲਈ ਦੁਆ ਕਰਦਾ ਹਾਂ | ਰਾਸ਼ਟਰਪਤੀ ਟਰੰਪ ਨੇ ਅੱਜ ਦੁਪਹਿਰ ਟਵੀਟ ਕਰਕੇ ਵੀ ਮੋਦੀ ਨੂੰ ਵਧਾਈ ਦਿੱਤੀ ਤੇ ਨਾਲ ਉਨ੍ਹਾਂ ਦੀ ਫਰਵਰੀ 2020 'ਨਮਸਤੇ ਟਰੰਪ' ਸਮਾਗਮ ਸਮੇਂ ਨਰਿੰਦਰ ਮੋਦੀ ਨਾਲ ਸਟੇਜ 'ਤੇ ਖਿੱਚੀ ਤਸਵੀਰ ਜਿਸ ਵਿਚ ਖ਼ੁਦ ਟਰੰਪ, ਉਨ੍ਹਾਂ ਦੀ ਪਤਨੀ, ਤਿੰਨਾਂ ਨੇ ਹੱਥ ਖੜ੍ਹੇ ਕਰਕੇ 1,25,000 ਲੋਕਾਂ ਦੀ ਭੀੜ ਵਾਲੀ ਤਸਵੀਰ ਵੀ ਸਾਂਝੀ ਕੀਤੀ | ਟਰੰਪ ਨੇ ਕਿਹਾ ਕਿ ਇਹ ਏਨਾ ਵੱਡਾ ਸਮਾਗਮ ਸੀ, ਜਿਸ ਨੂੰ ਮੈਂ ਕਦੇ ਭੁੱਲ ਨਹੀਂ ਸਕਾਂਗਾ |

ਅਮਰੀਕੀ ਅਦਾਲਤ ਵਲੋਂ ਟਰੰਪ ਦੇ ਐੱਚ-1 ਬੀ ਵੀਜ਼ਾ 'ਤੇ ਆਰਜ਼ੀ ਪਾਬੰਦੀ ਨੂੰ ਚੁਣੌਤੀ ਤੋਂ ਇਨਕਾਰ

ਸਾਨ-ਫਰਾਂਸਿਸਕੋ, 18 ਸਤੰਬਰ (ਐੱਸ. ਅਸ਼ੋਕ ਭੌਰਾ)- ਇਕ ਭਾਰਤੀ-ਅਮਰੀਕੀ ਸੰਘੀ ਜੱਜ ਨੇ 169 ਭਾਰਤੀ ਨਾਗਰਿਕਾਂ ਦੁਆਰਾ ਕੀਤੀ ਅਪੀਲ ਨੂੰ ਠੁਕਰਾ ਦਿੱਤਾ ਹੈ, ਜਿਸ 'ਚ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਜਿਸ ਨੇ ਐੱਚ-1 ਬੀ ਸਪੈਸ਼ਲਿਟੀ ਕਿੱਤਾ ...

ਪੂਰੀ ਖ਼ਬਰ »

ਵਿਸ਼ਵ 'ਚ ਕੋਰੋਨਾ ਪੀੜਤਾਂ ਦੀ ਗਿਣਤੀ 3 ਕਰੋੜ ਤੋਂ ਟੱਪੀ, ਯੂਰਪ 'ਚ ਵੱਧ ਰਹੇ ਹਨ ਮਾਮਲੇ

ਸੈਕਰਾਮੈਂਟੋ, 18 ਸਤੰਬਰ (ਹੁਸਨ ਲੜੋਆ ਬੰਗਾ)- ਵਿਸ਼ਵ ਵਿਚ ਕੋਵਿਡ-19 ਮਾਮਲਿਆਂ ਦੀ ਗਿਣਤੀ 3,03,42,881 ਹੋ ਗਈ ਹੈ ਜਦ ਕਿ 9,50,450 ਮੌਤਾਂ ਹੋ ਚੁੱਕੀਆਂ ਹਨ | ਵਿਸ਼ਵ ਸਿਹਤ ਸੰਗਠਨ ਅਨੁਸਾਰ ਵੱਧ ਰਹੇ ਮਾਮਲੇ ਤੇ ਮੌਤਾਂ ਤੋਂ ਸਪੱਸ਼ਟ ਪਤਾ ਲੱਗਦਾ ਹੈ ਕਿ ਵਾਇਰਸ ਨਿਰੰਤਰ ਆਪਣੀ ...

ਪੂਰੀ ਖ਼ਬਰ »

ਕਸ਼ਮੀਰੀ ਪੰਡਤਾਂ ਨੂੰ ਇਨਸਾਫ਼ ਦਿਵਾਉਣ ਲਈ ਬਰਤਾਨੀਆ ਸੰਸਦ 'ਚ ਪ੍ਰਸਤਾਵ ਪੇਸ਼

ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - 30 ਸਾਲ ਪਹਿਲਾਂ ਜੰਮੂ-ਕਸ਼ਮੀਰ ਤੋਂ ਹਿਜ਼ਰਤ ਕਰਨ ਨੂੰ ਮਜ਼ਬੂਰ ਹੋਏ ਕਸ਼ਮੀਰੀ ਪੰਡਤਾਂ ਨਾਲ ਹਮਦਰਦੀ ਜ਼ਾਹਰ ਕਰਨ ਲਈ ਬਰਤਾਨੀਆ ਦੀ ਸੰਸਦ ਵਿਚ ਸੋਮਵਾਰ ਨੂੰ ਇਕ ਪ੍ਰਸਤਾਵ ਪੇਸ਼ ਕੀਤਾ ਗਿਆ ¢ ਬਰਤਾਨੀਆ ਦੀ ...

ਪੂਰੀ ਖ਼ਬਰ »

ਖੇਤੀ ਬਿੱਲਾਂ ਖਿਲਾਫ ਹਰਸਿਮਰਤ ਕੌਰ ਬਾਦਲ ਦਾ ਅਸਤੀਫਾ ਦੇਣਾ ਸ਼ਲਾਘਾਯੋਗ ਕਦਮ- ਸ਼੍ਰੋਮਣੀ ਅਕਾਲੀ ਦਲ ਇਟਲੀ

ਵੀਨਸ (ਇਟਲੀ), 18 ਸਤੰਬਰ (ਹਰਦੀਪ ਸਿੰਘ ਕੰਗ)- ਬੀਬੀ ਹਰਸਿਮਰਤ ਕੌਰ ਬਾਦਲ ਦੁਆਰਾ ਖੇਤੀ ਬਿੱਲਾਂ ਖਿਲਾਫ ਅਸਤੀਫਾ ਦਿੱਤੇ ਜਾਣ ਦੇ ਫੈਸਲੇ ਦੀ ਸ਼੍ਰੋਮਣੀ ਅਕਾਲੀ ਦਲ (ਬ) ਇਟਲੀ ਇਕਾਈ ਦੁਆਰਾ ਭਰਪੂਰ ਸ਼ਾਲਾਘਾ ਕੀਤੀ ਗਈ ਹੈ | 'ਅਜੀਤ' ਨਾਲ਼ ਵਿਸ਼ੇਸ਼ ਗੱਲਬਾਤ ਦੌਰਾਨ ...

ਪੂਰੀ ਖ਼ਬਰ »

ਹਰਸਿਮਰਤ ਨੇ ਅਸਤੀਫਾ ਦੇ ਕੇ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਨੂੰ ਕਾਇਮ ਰੱਖਿਆ- ਅਮਰੀਕ ਸਿੰਘ ਸ਼ਿਕਾਗੋ

ਸਾਨ ਫਰਾਂਸਿਸਕੋ, 18 ਸਤੰਬਰ (ਐੱਸ.ਅਸ਼ੋਕ ਭੌਰਾ)- ਸ਼੍ਰੋਮਣੀ ਅਕਾਲੀ ਦਲ ਬਾਦਲ (ਅਮਰੀਕਾ) ਦੇ ਚੀਫ ਮੀਡੀਆ ਕੋਆਰਡੀਨੇਟਰ ਅਤੇ ਕੋਰ ਕਮੇਟੀ ਮੈਂਬਰ ਅਮਰੀਕ ਸਿੰਘ ਸ਼ਿਕਾਗੋ ਨੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਮੁੱਚਾ ਅਮਰੀਕਾ ਯੂਨਿਟ ਬੀਬਾ ਹਰਸਿਮਰਤ ਕੌਰ ...

ਪੂਰੀ ਖ਼ਬਰ »

ਅਮਰੀਕਾ ਦੇ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਵਲੋਂ ਬੀਬੀ ਬਾਦਲ ਦੇ ਅਸਤੀਫ਼ੇ ਦਾ ਸਵਾਗਤ

 ਭਾਰਤੀ ਜਨਤਾ ਪਾਰਟੀ ਤੋਂ ਵੀ ਨਾਤਾ ਤੋੜ ਲੈਣਾ ਚਾਹੀਦਾ ਸਿਆਟਲ, 18 ਸਤੰਬਰ (ਹਰਮਨਪ੍ਰੀਤ ਸਿੰਘ)-ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਤੇ ਯੂਥ ਅਕਾਲੀ ਦਲ ਵਾਸ਼ਿੰਗਟਨ ਸਟੇਟ ਦੀ ਸਾਂਝੇ ਤੌਰ 'ਤੇ ਹੰਗਾਮੀ ਮੀਟਿੰਗ ਅਕਾਲੀ ਦਲ ਦੇ ਸਰਪ੍ਰਸਤ ਸੁਖਮਿੰਦਰ ਸਿੰਘ ਰੱਖੜਾ ਦੀ ...

ਪੂਰੀ ਖ਼ਬਰ »

ਅਰਪਨ ਲਿਖਾਰੀ ਸਭਾ ਕੈਲਗਰੀ ਵਲੋਂ ਜੰਮੂ-ਕਸ਼ਮੀਰ 'ਚ ਪੰਜਾਬੀ ਬੋਲੀ ਨਾਲ ਧੱਕੇ ਦਾ ਵਿਰੋਧ

ਕੈਲਗਰੀ, 18 ਸਤੰਬਰ (ਜਸਜੀਤ ਸਿੰਘ ਧਾਮੀ)-ਅਰਪਨ ਲਿਖਾਰੀ ਸਭਾ ਕੈਲਗਰੀ ਦੀ ਕਾਰਜ-ਕਾਰਨੀ ਕਮੇਟੀ ਦੀ ਆਨਲਾਈਨ ਮੀਟਿੰਗ ਵਿਚ ਜੰਮੂ-ਕਸ਼ਮੀਰ ਵਿਚ ਕੇਂਦਰ ਸਰਕਾਰ ਵਲੋਂ ਨਵੇਂ ਭਾਸ਼ਾ ਬਿੱਲ ਵਿਚ ਪੰਜਾਬੀ ਬੋਲੀ ਨੂੰ ਖੇਤਰੀ ਭਾਸ਼ਾ ਦੇ ਤੌਰ 'ਤੇ ਮਾਨਤਾ ਨਾ ਦੇਣ ਬਾਰੇ ਰੋਸ ...

ਪੂਰੀ ਖ਼ਬਰ »

ਭਾਰਤੀ ਮੂਲ ਦਾ ਅਮਰੀਕੀ ਵਿਸ਼ਾਲ ਆਮਿਨ ਦੱਖਣ ਏਸ਼ੀਆ ਦਾ ਹਵਾਬਾਜ਼ੀ ਪ੍ਰਤੀਨਿਧ ਨਿਯੁਕਤ

ਸੈਕਰਾਮੈਂਟੋ, 18 ਸਤੰਬਰ (ਹੁਸਨ ਲੜੋਆ ਬੰਗਾ)-ਵਾਈਟ ਹਾਊਸ ਵਲੋਂ ਭਾਰਤੀ ਮੂਲ ਦੇ ਅਮਰੀਕੀ ਵਿਸ਼ਾਲ ਐਸ ਆਮਿਨ ਨੂੰ ਫੈਡਰੇਸ਼ਨ ਐਵੀਏਸ਼ਨ ਐਡਮਿਨਿਸਟ੍ਰੇਸ਼ਨ (ਐਫ.ਏ.ਏ.) ਦਾ ਦੱਖਣ ਏਸ਼ੀਆ ਲਈ ਖੇਤਰੀ ਪ੍ਰਤੀਨਿੱਧ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ | ਉਹ ਦੱਖਣ ਏਸ਼ੀਆ 'ਚ ...

ਪੂਰੀ ਖ਼ਬਰ »

ਅਦਾਕਾਰਾ ਕੰਗਨਾ ਨੂੰ ਬੀਫ਼ ਖਾਣ ਨਾਲ ਜੁੜੇ ਮਾਮਲੇ 'ਚ ਕਲੀਨ ਚਿੱਟ

ਨਵੀਂ ਦਿੱਲੀ, 18 ਸਤੰਬਰ (ਏਜੰਸੀ)- ਅਦਾਕਾਰਾ ਕੰਗਨਾ ਰਣੌਤ ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਇਕ ਮਾਮਲੇ 'ਚ ਕਲੀਨ ਚਿੱਟ ਮਿਲ ਗਈ ਹੈ | ਦਰਅਸਲ ਇਹ ਮਾਮਲਾ ਕੰਗਨਾ ਦੇ ਬੀਫ਼ ਖਾਣ ਨਾਲ ਜੁੜੇ ਟਵੀਟ ਤੇ ਬਿਆਨ ਦਾ ਹੈ | ਕੰਗਨਾ ਖਿਲਾਫ਼ ਲੁਧਿਆਣਾ ਦੇ ਰਹਿਣ ਵਾਲੇ ਨਵਨੀਤ ...

ਪੂਰੀ ਖ਼ਬਰ »

ਯੂ.ਕੇ. 'ਚ ਇਕ ਵਿਅਕਤੀ ਮਾਸਕ ਦੀ ਥਾਂ ਸੱਪ ਦੀ ਵਰਤੋਂ ਕਰ ਰਿਹਾ

ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਕੋਰੋਨਾ ਕਰਕੇ ਵਿਸ਼ਵ ਭਰ 'ਚ ਮਾਸਕ ਪਾਉਣ ਦੀ ਪ੍ਰਥਾ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ | ਬਾਜ਼ਾਰ ਵਿਚ ਕਈ ਤਰ੍ਹ•ਾਂ ਦੇ ਫੈਸ਼ਨ ਵਾਲੇ ਮਾਸਕ ਹਨ | ਪਰ ਅਜਿਹੇ ਵਿਚ ਵਿਅਕਤੀ ਨੂੰ ਮਾਸਕ ਦੀ ਬਜਾਏ ਆਪਣੇ ਚਿਹਰੇ 'ਤੇ ਸੱਪ ...

ਪੂਰੀ ਖ਼ਬਰ »

ਕੈਨੇਡਾ ਦੇ ਕਿਸਾਨਾਂ ਨੇ ਕੱਢੀ ਟਰੈਕਟਰ ਰੈਲੀ

ਐਬਟਸਫੋਰਡ, 18 ਸਤੰਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਪਨਟਿਕਟਨ ਦੇ ਕਿਸਾਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਵਜੋਂ ਟਰੈਕਟਰ ਰੈਲੀ ਕੱਢੀ ਗਈ, ਜਿਸ ਵਿਚ ਕਿਸਾਨ ਆਪੋ-ਆਪਣੇ ਟਰੈਕਟਰ ਲੈ ਕੇ ਹੁੰਮ-ਹੁਮਾ ਕੇ ਪਹੁੰਚੇ ...

ਪੂਰੀ ਖ਼ਬਰ »

ਲੰਡਨ ਵਿਖੇ ਨਵੇਂ ਸਾਲ ਮੌਕੇ ਹੋਣ ਵਾਲੀ ਆਤਿਸ਼ਬਾਜ਼ੀ ਕੋਰੋਨਾ ਕਾਰਨ ਰੱਦ

ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਨਵੇਂ ਸਾਲ ਮੌਕੇ ਲੰਡਨ ਵਿਖੇ ਹੋਣ ਵਾਲੇ ਆਤਿਸ਼ਬਾਜ਼ੀ ਸਮਾਰੋਹ ਨੂੰ ਰੱਦ ਕਰ ਦਿੱਤਾ ਗਿਆ ਹੈ | ਲੰਡਨ ਦੇ ਮੇਅਰ ਸਦੀਕ ਖਾਨ ਨੇ ਕਿਹਾ ਕਿ 2021 ਦੇ ਸਵਾਗਤ ਲਈ ਅਸੀਂ ਲੋਕਾਂ ਦੇ ਵੱਡੇ ਇਕੱਠ ਨੂੰ ਕੋਰੋਨਾ ਕਾਰਨ ਬਰਦਾਸ਼ਤ ...

ਪੂਰੀ ਖ਼ਬਰ »

ਖੇਤੀਬਾੜੀ ਬਿੱਲਾਂ ਦਾ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਵਲੋਂ ਵਿਰੋਧ

ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ) - ਭਾਰਤ ਦੀ ਸੰਸਦ ਵਿਚ ਪਾਸ ਕੀਤੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਦਿਆਂ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਦੇਸ਼ ਦੇ ਕਿਸਾਨਾਂ ਨਾਲ ਧੱਕਾ ਹੈ | ਭੁੱਖਿਆਂ ...

ਪੂਰੀ ਖ਼ਬਰ »

ਬਿ੍ਟਿਸ਼ ਪੰਜਾਬੀਆਂ ਦੀ ਸਿੱਖ ਰੈਜਮੈਂਟ ਅਤੇ ਪੰਜਾਬ ਰੈਜਮੈਂਟ ਨੂੰ ਮੁੜ ਹੋਂਦ 'ਚ ਲਿਆਂਦਾ ਜਾਵੇ - ਭਕਨਾ

ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਿ੍ਟਿਸ਼ ਫ਼ੌਜ ਵਲੋਂ ਸਾਰਾਗੜੀ ਦੇ ਸਿੱਖ ਸ਼ਹੀਦਾਂ ਨੂੰ ਉੱਚੇ ਪੱਧਰ 'ਤੇ ਸਨਮਾਨ ਦੇਣ ਦਾ ਧੰਨਵਾਦ ਕਰਦੇ ਹੋਏ ਪੰਜਾਬੀ ਭਾਸ਼ਾ ਚੇਤਨਾ ਬੋਰਡ ਦੇ ਸੰਚਾਲਕ ਹਰਮੀਤ ਸਿੰਘ ਭਕਨਾ ਨੇ ਕਿਹਾ ਹੈ ਕਿ ਯੂ. ਕੇ. ਵਿਚ ਪੰਜਾਬੀ ...

ਪੂਰੀ ਖ਼ਬਰ »

ਯੂ.ਕੇ. 'ਚ ਕੋਰੋਨਾ ਮਾਮਲੇ ਵਧਣ 'ਤੇ ਉੱਤਰੀ ਇੰਗਲੈਂਡ 'ਚ ਮੁੜ ਪਾਬੰਦੀਆਂ

ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਯੂ.ਕੇ. 'ਚ ਕੋਰੋਨਾ ਦੇ ਮਾਮਲਿਆਂ ਵਿਚ ਬੀਤੇ ਦੋ ਹਫਤਿਆਂ ਤੋਂ ਵੱਡਾ ਵਾਧਾ ਹੋ ਰਿਹਾ ਹੈ, ਬੀਤੇ 8 ਦਿਨਾਂ ਵਿਚ ਮਾਮਲਿਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ, ਜੋ ਰੋਜ਼ਾਨਾ 4000 ਦੇ ਕਰੀਬ ਹੈ | ਯੂ.ਕੇ. ਸਰਕਾਰ ਨੇ ਕੋਰੋਨਾ ਮਾਮਲੇ ...

ਪੂਰੀ ਖ਼ਬਰ »

ਅਮੀਰ ਦੇਸ਼ਾਂ ਨੇ ਪਹਿਲਾਂ ਹੀ ਕੋਰੋਨਾ ਵੈਕਸੀਨ ਦਾ 51 ਫੀਸਦੀ ਹਿੱਸਾ ਕੀਤਾ ਬੁੱਕ

ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਤਾਨੀਆਂ ਵਿਚ ਆਕਸਫੈਮ ਦੀ ਇਕ ਰਿਪੋਰਟ ਅਨੁਸਾਰ, ਕੁਝ ਅਮੀਰ ਦੇਸ਼ਾਂ ਨੇ ਪਹਿਲਾਂ ਹੀ ਕੋਰੋਨਾ ਵਾਇਰਸ ਵਾਸਤੇ ਵੈਕਸੀਨ ਦੇ ਅੱਧੇ ਤੋਂ ਵੱਧ ਟੀਕਿਆਂ ਦੀ ਬੁਕਿੰਗ ਕਰ ਲਈ ਹੈ | ਜਦ ਕਿ ਉਕਤ ਦੇਸ਼ਾਂ ਵਿਚ ਵਿਸ਼ਵ ਦੀ ...

ਪੂਰੀ ਖ਼ਬਰ »

ਔਰਗੈਨ 'ਚ ਅੱਗ ਲੱਗਣ ਕਾਰਨ ਹਜ਼ਾਰਾਂ ਬੇ-ਘਰੇ ਸ਼ਰਨਾਰਥੀਆਂ ਦੀ ਸਿੱਖ ਭਾਈਚਾਰੇ ਵਲੋਂ ਮਦਦ

ਸਿਆਟਲ, 18 ਸਤੰਬਰ (ਗੁਰਚਰਨ ਸਿੰਘ ਢਿੱਲੋਂ)-ਸਿਆਟਲ ਤੋਂ 200 ਮੀਲ ਦੂਰ ਕੈਲੇਫੋਰਨੀਆਂ ਵੱਲ ਪਿਛਲੇ ਦਿਨੀਂ ਔਰਗੈਨ ਸਟੇਟ 'ਚ ਸੈਲਮ ਦੇ ਆਸ-ਪਾਸ ਜੰਗਲਾਂ 'ਚ ਅੱਗ ਲੱਗਣ ਕਾਰਨ ਹਜ਼ਾਰਾਂ ਲੋਕ ਬੇ—ਘਰ ਹੋ ਗਏ ਅਤੇ ਕਾਰੋਬਾਰ ਤਬਾਹ ਹੋ ਗਏ, ਜਿਸ ਕਰਕੇ ਬੇ-ਘਰੇ ਲੋਕਾਂ ਨੂੰ ਪਨਾਹ ...

ਪੂਰੀ ਖ਼ਬਰ »

ਰਾਜਧਾਨੀ ਕੈਨਬਰਾ ਤੋਂ ਅਮਰਦੀਪ ਸਿੰਘ ਚੋਣ ਮੈਦਾਨ ਵਿਚ ਨਿੱਤਰੇ

ਸਿਡਨੀ, 18 ਸਤੰਬਰ (ਹਰਕੀਰਤ ਸਿੰਘ ਸੰਧਰ)-ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਚ ਇਸ ਸਮੇਂ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਹਨ | ਲਿਬਰਲ ਪਾਰਟੀ ਵਲੋਂ ਇਸ ਵਾਰ ਅਮਰਦੀਪ ਸਿੰਘ ਚੋਣ ਲੜ ਰਹੇ ਹਨ | ਇਥੇ ਗੌਰਤਲਬ ਹੈ ਕਿ ਇਹ ਚੋਣਾਂ ਕੈਨਬਰਾ ਦੇ 5 ਚੋਣ ਹਲਕਿਆਂ ਵਿਚ ਹੋ ...

ਪੂਰੀ ਖ਼ਬਰ »

ਮੈਨੀਟੋਬਾ ਅਧਿਆਪਕ ਯੂਨੀਅਨ ਵਲੋਂ ਸਕੂਲਾਂ ਵਿਚ ਕੋਰੋਨਾ ਦੇ ਫ਼ੈਲਣ ਤੋਂ ਬਾਅਦ ਜਮਾਤਾਂ ਦੇ ਆਕਾਰ ਛੋਟੇ ਕਰਨ ਦੀ ਮੰਗ

ਵਿਨੀਪੈਗ, 18 ਸਤੰਬਰ (ਸਰਬਪਾਲ ਸਿੰਘ)-ਮੈਨੀਟੋਬਾ ਦੇ ਸਕੂਲਾਂ ਵਿਚ ਕੋਵਿਡ-19 ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਅਧਿਆਪਕਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵਲੋਂ ਸੂਬਾਈ ਸਰਕਾਰ ਕੋਲ ਜਮਾਤਾਂ ਦੇ ਆਕਾਰ ਘਟਾਉਣ ਦੀ ਮੰਗ ਕੀਤੀ ਜਾ ਰਹੀ ਹੈ | ਯੂਨੀਅਨ ਦੇ ...

ਪੂਰੀ ਖ਼ਬਰ »

ਪੰਜਾਬ ਦੇ ਕਿਸਾਨਾਂ ਨਾਲ ਧ੍ਰੋਹ ਕਮਾ ਰਹੀ ਹੈ ਕੇਂਦਰ ਸਰਕਾਰ– ਸਹੋਤਾ

ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਸਰਕਾਰ ਵਲੋਂ ਪਾਸ ਕੀਤੇ ਖੇਤੀਬਾੜੀ ਬਿੱਲਾਂ ਨੂੰ ਕਿਸਾਨ ਵਿਰੋਧੀ ਬਿੱਲ ਆਖਦਿਆਂ ਐਨ. ਆਰ. ਆਈ. ਕਮਿਸ਼ਨ ਪੰਜਾਬ ਦੇ ਆਨਰੇਰੀ ਮੈਂਬਰ ਦਲਜੀਤ ਸਿੰਘ ਸਹੋਤਾ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ...

ਪੂਰੀ ਖ਼ਬਰ »

ਰਮਿੰਦਰ ਸਿੰਘ ਵਿਜ਼ ਬਣੇ 'ਸਾਲ ਦੇ ਸਰਬੋਤਮ ਮੁੱਖ ਅਧਿਆਪਕ'

ਲੰਡਨ, 18 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਲੋਹ ਖਾਲਸਾ ਸਕੂਲ ਦੇ ਮੁੱਖ ਅਧਿਆਪਕ ਰਮਿੰਦਰ ਸਿੰਘ ਵਿਜ਼ ਨੂੰ ਸਾਲ ਦੇ 'ਸਰਬੋਤਮ ਮੁੱਖ ਅਧਿਆਪਕ' ਅਤੇ ਅਧਿਆਪਕਾ ਸਾਕਾਰਾ ਫੁੱਟ ਨੂੰ 'ਸਰਬੋਤਮ ਅਧਿਆਪਕਾ' ਵਜੋਂ ਸਿਲਵਰ ਪੁਰਸਕਾਰ ਮਿਲਿਆ ਹੈ | ਰਮਿੰਦਰ ਸਿੰਘ ਵਿਜ਼ ...

ਪੂਰੀ ਖ਼ਬਰ »

ਭਾਈ ਹਰਨਾਮ ਸਿੰਘ ਸ੍ਰੀ ਨਗਰ ਵਾਲਿਆਂ ਦੇ ਵਿਛੋੜੇ 'ਤੇ ਬੀਬੀ ਬਲਜੀਤ ਕੌਰ ਖਾਲਸਾ ਵਲੋਂ ਦੁੱਖ ਦਾ ਪ੍ਰਗਟਾਵਾ

ਸੈਕਰਾਮੈਂਟੋ, 18 ਸਤੰਬਰ (ਹੁਸਨ ਲੜੋਆ ਬੰਗਾ)-ਭਾਈ ਹਰਨਾਮ ਸਿੰਘ ਸ੍ਰੀ ਨਗਰ ਵਾਲੇ ਜੋ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ, ਪ੍ਰਤੀ ਬੀਬੀ ਬਲਜੀਤ ਕੌਰ ਖਾਲਸਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਭਾਈ ਹਰਨਾਮ ਸਿੰਘ ਨੇ ਆਪਣਾ ਸਾਰਾ ਜੀਵਨ ...

ਪੂਰੀ ਖ਼ਬਰ »

ਹੁੱਕਾ ਬਾਰ 'ਚ ਗੋਲੀਬਾਰੀ ਦੇ ਮਾਮਲੇ 'ਚ ਇਕ ਹੋਰ 'ਤੇ ਕਤਲ ਦੇ ਦੋਸ਼

ਕੈਲਗਰੀ, 18 ਸਤੰਬਰ (ਜਸਜੀਤ ਸਿੰਘ ਧਾਮੀ)-ਇਥੋਂ ਦੇ ਹੁੱਕਾ ਬਾਰ 'ਚ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਇਕ ਹੋਰ 'ਤੇ ਦੋਸ਼ ਲਗਾਏ ਗਏ ਹਨ | ਇਸ ਘਟਨਾ 'ਚ ਪੁਲਿਸ ਇਕ ਸ਼ੱਕੀ ਦੀ ਪਛਾਣ ਕਰਨ ਲਈ ਲੋਕਾਂ ਤੋਂ ਮਦਦ ਦੀ ਮੰਗ ਕਰ ਰਹੀ ਹੈ, ਜਿਸ ਨੂੰ ਕਿ ਇਕ ਕਾਲਾ ਵਿਅਕਤੀ ਦੱਸਿਆ ਗਿਆ ਹੈ | ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX