ਜਲੰਧਰ, 18 ਸਤੰਬਰ (ਹਰਵਿੰਦਰ ਸਿੰਘ ਫੁੱਲ)- ਕੋਵਿਡ-19 ਮਹਾਂਮਾਰੀ ਦੇ ਚੱਲਦਿਆਂ ਕੰਮਕਾਰ ਤੋਂ ਬੇਰੁਜ਼ਗਾਰ ਪ੍ਰਵਾਸੀ ਮਜ਼ਦੂਰਾਂ ਦਾ ਪੰਜਾਬ ਤੋਂ ਹਿਜਰਤ ਕਰਨ ਦਾ ਸਿਲਸਿਲਾ ਨਹੀਂ ਰੁਕ ਰਿਹਾ | ਤਾਲਾਬੰਦੀ ਦੇ ਚੱਲਦਿਆਂ ਪੰਜਾਬ 'ਚ ਕੰਮਾਂ ਦੀ ਘਾਟ ਹੋਣ ਅਤੇ ਮਹਾਂਮਾਰੀ ਦੇ ਡਰ ਕਾਰਨ ਪ੍ਰਵਾਸੀ ਮਜ਼ਦੂਰਾਂ ਨੇ ਆਪੋ ਆਪਣੇ ਰਾਜਾਂ ਲਈ ਹਿਜਰਤ ਸ਼ੁਰੂ ਕਰ ਦਿੱਤੀ ਸੀ, ਜੋ ਅੱਜ ਤੱਕ ਨਹੀਂ ਰੁਕ ਰਹੀ | ਹਾਲਾਂਕਿ ਤਾਲਾਬੰਦੀ ਦੌਰਾਨ ਸਰਕਾਰ ਵਲੋਂ ਪ੍ਰਵਾਸੀ ਮਜ਼ਦੂਰਾਂ ਦੀ ਸਹੂਲਤ ਲਈ ਵਿਸ਼ੇਸ਼ ਰੇਲ ਗੱਡੀਆਂ ਵੀ ਚਲਾਈਆਂ ਗਈਆਂ ਸਨ | ਹੁਣ ਜਦ ਕਿ ਆਮ ਜਨ-ਜੀਵਨ ਹੌਲੀ-ਹੌਲੀ ਮੁੜ ਪਟੜੀ 'ਤੇ ਆਉਣ ਦਾ ਯਤਨ ਕਰ ਰਿਹਾ ਹੈ, ਫਿਰ ਵੀ ਪ੍ਰਵਾਸੀ ਮਜ਼ਦੂਰਾਂ ਦਾ ਪਲਾਇਨ ਚਿੰਤਾ ਦਾ ਵਿਸ਼ਾ ਹੈ | ਅੰਮਿ੍ਤਸਰ-ਡਿਬਰੂਗੜ੍ਹ ਲਈ ਚੱਲਣ ਵਾਲੀ ਹਫ਼ਤਾਵਾਰੀ ਵਿਸ਼ੇਸ਼ ਰੇਲ ਗੱਡੀ ਜੋ ਯੂ.ਪੀ. ਤੇ ਬਿਹਾਰ 'ਚੋਂ ਲੰਘਦੀ ਹੈ, ਵਿਚ ਸਵਾਰ ਹੋਣ ਲਈ ਸੈਂਕੜਿਆਂ ਦੀ ਤਾਦਾਦ 'ਚ ਪ੍ਰਵਾਸੀ ਮਜ਼ਦੂਰ ਜਲੰਧਰ ਰੇਲਵੇ ਸਟੇਸ਼ਨ 'ਤੇ ਪਹੁੰਚੇ ਹੋਏ ਸਨ, ਜਿਸ ਨਾਲ ਰੇਲਵੇ ਸਟੇਸ਼ਨ 'ਤੇ ਆਪਾ-ਧਾਪੀ ਦਾ ਮਾਹੌਲ ਬਣ ਗਿਆ ਤੇ ਆਮ ਯਾਤਰੀਆਂ ਨੂੰ ਵੀ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ | ਹਾਲਾਂਕਿ ਥਾਣਾ ਜੀ. ਆਰ. ਪੀ. ਦੇ ਇੰਚਾਰਜ ਧਰਮਿੰਦਰ ਕਲਿਆਣ ਦੀਆਂ ਹਦਾਇਤਾਂ 'ਤੇ ਏ. ਐਸ. ਆਈ. ਬਲਦੇਵ ਰਾਜ ਦੀ ਅਗਵਾਈ 'ਚ ਸਟੇਸ਼ਨ 'ਤੇ ਤਾਇਨਾਤ ਸੁਰੱਖਿਆ ਕਰਮੀਆਂ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਸਮਾਜਿਕ ਦੂਰੀ ਬਣਾਈ ਰੱਖਣ ਲਈ ਵਾਰ-ਵਾਰ ਅਪੀਲਾਂ ਕੀਤੀਆਂ ਜਾ ਰਹੀਆਂ ਸਨ, ਪਰ ਭੀੜ 'ਤੇ ਇਨ੍ਹਾਂ ਅਪੀਲਾਂ ਦਾ ਕੋਈ ਅਸਰ ਨਹੀਂ ਹੋ ਰਿਹਾ ਸੀ | ਕੋਰੋਨਾ ਮਹਾਂਮਾਰੀ ਤੋਂ ਬਚਾਅ ਵਾਸਤੇ ਰੇਲ ਗੱਡੀ 'ਚ ਸਵਾਰ ਹੋਣ ਲਈ ਪਲੇਟਫਾਰਮ 'ਤੇ ਜਾਣ ਤੋਂ ਪਹਿਲਾਂ ਯਾਤਰੀਆਂ ਦੀ ਥਰਮਲ ਸਕਰੀਨਿੰਗ ਕੀਤੀ ਜਾ ਰਹੀ ਸੀ |
ਜਲੰਧਰ, 18 ਸਤੰਬਰ (ਐੱਮ. ਐੱਸ. ਲੋਹੀਆ) -ਜਿਵੇਂ ਹੀ ਪ੍ਰਸ਼ਾਸ਼ਨ ਨੇ ਸ਼ੱਕੀ ਕੋਰੋਨਾ ਮਰੀਜ਼ਾਂ ਦੇ ਟੈੱਸਟਾਂ ਦੀ ਗਿਣਤੀ ਵਧਾਈ ਹੈ, ਉਵੇਂ ਹੀ ਰੋਜ਼ਾਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਅਤੇ ਕੋਰੋਨਾ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ | ...
ਜਲੰਧਰ, 18 ਸਤੰਬਰ (ਚੰਦੀਪ ਭੱਲਾ)- ਫਰੰਟ ਲਾਈਨ ਕੋਰੋਨਾ ਵਾਰੀਅਰ ਦੇ ਤੌਰ 'ਤੇ ਡਿਊਟੀ ਨਿਭਾਉਂਦਿਆਂ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਦੇ 17 ਦਿਨ ਬਾਅਦ ਜਲੰਧਰ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਸ਼ੁੱਕਰਵਾਰ ਨੂੰ ਮੁੜ ਆਪਣੀ ਡਿਊਟੀ 'ਤੇ ਪਰਤੇ | ...
ਆਦਮਪੁਰ, 18 ਸਤੰਬਰ (ਰਮਨ ਦਵੇਸਰ, ਹਰਪ੍ਰੀਤ ਸਿੰਘ)- ਆਦਮਪੁਰ ਪੁਲਿਸ ਵਲੋਂ ਇਕ ਵਿਅਕਤੀ ਨੂੰ ਨਾਜ਼ਾਇਜ ਸ਼ਰਾਬ ਵੇਚਦੇ ਹੋਏ ਕਾਬੂ ਕਰਨ ਦਾ ਸਮਾਚਾਰ ਮਿਲਿਆ ਹੈ | ਆਦਮਪੁਰ ਪੁਲਿਸ ਵਲੋਂ ਬੱਸ ਸਟੈਂਡ ਤੇ ਨਾਕੇ ਦੌਰਾਨ ਏ. ਐਸ. ਆਈ. ਗੁਰਮੀਤ ਸਿੰਘ ਨੂੰ ਗੁਪਤ ਸੂਚਨਾ ਮਿਲਦੇ ...
ਜਲੰਧਰ, 18 ਸਤੰਬਰ (ਐੱਮ.ਐੱਸ. ਲੋਹੀਆ)-ਜ਼ਿਲ੍ਹੇ ਦੇ ਸਿਵਲ ਹਸਪਤਾਲ ਦੇ ਡਾਕਟਰਾਂ ਦਾ ਬੇਦਰਦ ਚਿਹਰਾ ਉਸ ਵਕਤ ਸਾਹਮਣੇ ਆਇਆ ਜਦ ਉਨ੍ਹਾਂ ਨੇ ਅੱਜ ਸਵੇਰੇ ਹਸਪਤਾਲ 'ਚ ਦਾਖ਼ਲ 4 ਮਰੀਜ਼ਾਂ ਨੂੰ ਪੂਰਾ ਇਲਾਜ ਕੀਤੇ ਬਿਨਾਂ ਹੀ ਦੁਮੋਰੀਆ ਪੁਲ ਨੇੜੇ ਸੜਕ ਕਿਨਾਰੇ ਬਣੇ ਪਾਰਕ 'ਚ ...
ਜਲੰਧਰ, 18 ਸਤੰਬਰ (ਐੱਮ. ਐ ੱਸ. ਲੋਹੀਆ)- ਅਵਤਾਰ ਨਗਰ ਰੋਡ 'ਤੇ ਟੀ.ਵੀ. ਸੈਂਟਰ ਦੇ ਪਿੱਛੇ ਦੁਪਹਿਰ ਸਮੇਂ ਰਿਕਸ਼ੇ 'ਤੇ ਆਪਣੀ ਧੀ ਨਾਲ ਜਾ ਰਹੀ ਔਰਤ ਦਾ 2 ਮੋਟਰਸਾਈਕਲ ਸਵਾਰ ਲੁਟੇਰੇ ਪਰਸ ਲੁੱਟ ਕੇ ਫ਼ਰਾਰ ਹੋ ਗਏ | ਪਰਸ 'ਚ 1500 ਰੁਪਏ, ਮੋਬਾਈਲ ਫ਼ੋਨ ਤੇ ਕੁਝ ਜ਼ਰੂਰੀ ਸਾਮਾਨ ਸੀ ...
ਜਲੰਧਰ, 18 ਸਤੰਬਰ (ਐੱਮ. ਐੱਸ. ਲੋਹੀਆ)- ਭਗਵਾਨ ਬਾਲਮੀਕ ਗੇਟ 'ਚ ਇਕ ਬੇਕਰੀ ਦੇ ਬਾਹਰ ਖੜ੍ਹੀ ਕਾਰ 'ਚੋਂ ਕਿਸੇ ਨੇ ਰੁਪਇਆਂ ਨਾਲ ਭਰਿਆ ਬੈਗ ਚੋਰੀ ਕਰ ਲਿਆ | ਇਸ ਸਬੰਧੀ ਸੰਦੀਪ ਕੁਮਾਰ ਪੁੱਤਰ ਬਿੱਟੂ ਰਾਮ ਵਾਸੀ ਰਾਜ ਨਗਰ ਜਲੰਧਰ ਨੇ ਦੱਸਿਆ ਕਿ ਦੁਪਹਿਰ ਕਰੀਬ 1 ਵਜੇ ਉਹ ...
ਜਲੰਧਰ, 18 ਸਤੰਬਰ (ਹਰਵਿੰਦਰ ਸਿੰਘ ਫੁੱਲ)-ਇਨਕਲਾਬੀ ਕਵੀ ਪਾਸ਼ ਦੇ ਜਨਮ ਦਿਨ ਨੂੰ ਸਮਰਪਿਤ 32ਵਾਂ ਸੂਬਾਈ ਸਹਿਤਕ ਸਮਾਗਮ 19 ਸਤੰਬਰ ਨੂੰ ਸਵੇਰੇ 10:45 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋਏਗਾ | ਇਸ ਸਬੰਧੀ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਕਨਵੀਨਰ ...
ਜਲੰਧਰ, 18 ਸਤੰਬਰ (ਹਰਵਿੰਦਰ ਸਿੰਘ ਫੁੱਲ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲਾਪਤਾ ਹੋਏ ਸਰੂਪਾਂ ਬਾਰੇ ਚੱਲ ਰਹੇ ਵਿਵਾਦਾਂ ਦਰਮਿਆਨ ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਵਲੋਂ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ...
ਜਲੰਧਰ, 18 ਸਤੰਬਰ (ਐੱਮ. ਐੱਸ. ਲੋਹੀਆ)-ਸਥਾਨਕ ਅਰਜੁਨ ਨਗਰ ਦੇ ਰਹਿਣ ਵਾਲੇ ਕੇਵਲ ਕ੍ਰਿਸ਼ਨ ਪੁੱਤਰ ਓਮ ਪ੍ਰਕਾਸ਼ ਨੇ ਦੋਸ਼ ਲਗਾਏ ਹਨ ਕਿ ਲੱਧੇਵਾਲੀ 'ਚ ਟ੍ਰੈਵਲ ਏਜੰਟੀ ਕਰਦੀ ਬੇਬੀ ਨਾਂਅ ਦੀ ਇਕ ਔਰਤ ਨੇ ਉਨ੍ਹਾਂ ਦੀ 30 ਸਾਲ ਦੀ ਧੀ ਕੋਮਲ ਨੂੰ ਵਿਦੇਸ਼ 'ਚ ਨੌਕਰੀ ਲਗਵਾਉਣ ...
ਜਲੰਧਰ, 18 ਸਤੰਬਰ (ਸ਼ਿਵ)- ਆਈਆਂ ਸ਼ਿਕਾਇਤਾਂ ਤੋਂ ਬਾਅਦ ਪੰਜਾਬ ਸਰਕਾਰ ਨੇ ਬਿਲਡਿੰਗ ਮਟੀਰੀਅਲ ਦੀਆਂ ਦੁਕਾਨਾਂ 'ਤੇ ਇੱਟਾਂ ਵੇਚਣ 'ਤੇ ਸਖ਼ਤੀ ਨਾਲ ਰੋਕ ਲਗਾਉਣ ਲਈ ਰਾਜ ਭਰ ਦੇ ਡੀ.ਸੀ. ਨੂੰ ਹਦਾਇਤਾਂ ਜਾਰੀ ਕੀਤੀਆਂ ਹਨ | ਚਾਹੇ ਪਹਿਲਾਂ ਹੀ ਬਿਲਡਿੰਗ ਮਟੀਰੀਅਲ ਦੀਆਂ ...
ਨਕੋਦਰ, 18 ਸਤੰਬਰ (ਗੁਰਵਿੰਦਰ ਸਿੰਘ)- ਥਾਣਾ ਸਦਰ ਪੁਲਿਸ ਨੇ ਨਕੋਦਰ ਜਲੰਧਰ ਹਾਈਵੇ 'ਤੇ ਪਿੰਡ ਗੋਹੀਰਾ ਦੇ ਅੱਡੇ 'ਤੇ ਨਾਕੇਬੰਦੀ ਦੌਰਾਨ ਇਕ ਕਾਰ ਸਵਾਰ ਨਕੋਦਰ ਨਿਵਾਸੀ ਨੂੰ 210 ਗ੍ਰਾਮ ਅਫਫ਼ੀਮ ਤੇ 230 ਗ੍ਰਾਮ ਚਰਸ ਸਮੇਤ ਕਾਬੂ ਕੀਤਾ ਹੈ | ਡੀ.ਐਸ.ਪੀ. ਨਕੋਦਰ ਨਵਨੀਤ ਮਹਿਲ ...
ਫਿਲੌਰ, 18 ਸਤੰਬਰ (ਸਤਿੰਦਰ ਸ਼ਰਮਾ)- ਬੀਤੀ ਰਾਤ 1 ਵਜੇ ਕਰੀਬ ਨੇੜਲੇ ਪਿੰਡ ਨਗਰ ਦੇ ਵਸਨੀਕ ਤੇ ਹੱਡੀਆਂ ਦੇ ਮਾਹਿਰ ਨਾਮਵਰ ਡਾ. ਅਲੀ ਮੁਹੰਮਦ ਸ਼ਾਹੀ ਦਾ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਦਿਹਾਂਤ ਹੋ ਗਿਆ, ਜੋ 52 ਵਰਿ੍ਹਆਂ ਦੇ ਸਨ | ਉਨ੍ਹਾਂ ਦੀ ਬੇਵਕਤ ਮੌਤ ਨਾਲ ਇਲਾਕੇ ...
ਲੋਹੀਆਂ ਖਾਸ, 18 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਬਲਵਿੰਦਰ ਸਿੰਘ ਵਿੱਕੀ)-ਸਤਿੰਦਰ ਸਿੰਘ ਐੱਸ. ਐੱਸ. ਪੀ. ਜਲੰਧਰ (ਦਿਹਾਤੀ) ਦੀ ਸਰਪ੍ਰਸਤੀ ਤੇ ਸ਼ਾਹਕੋਟ ਦੇ ਡੀ.ਐੱਸ.ਪੀ. ਵਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਲੋਹੀਆਂ ਪੁਲਿਸ ਵਲੋਂ ਥਾਣਾ ਮੁਖੀ ਸੁਖਦੇਵ ਸਿੰਘ ਦੀ ...
ਲੋਹੀਆਂ ਖਾਸ, 18 ਸਤੰਬਰ (ਬਲਵਿੰਦਰ ਸਿੰਘ ਵਿੱਕੀ)-ਪਿੰਡ ਸਿੱਧੂਪੁਰ ਵਿਖੇ ਅੱਜ ਜੀ.ਓ.ਜੀ. ਦੇ ਤਹਿਸੀਲ ਸ਼ਾਹਕੋਟ ਦੇ ਹੈਡ ਰਿਟਾ. ਕਰਨਲ ਸੁਰਜੀਤ ਸਿੰਘ ਵਲੋਂ ਬਲਾਕ ਲੋਹੀਆਂ ਖਾਸ ਨਾਲ ਸਬੰਧਤ ਜੀ.ਓ.ਜੀ. ਦੇ ਮੈਂਬਰ ਗੁਰਮੀਤ ਸਿੰਘ, ਬਲਵੰਤ ਸਿੰਘ, ਕੁਲਜੀਤ ਸਿੰਘ, ਸੁੱਚਾ ...
ਸ਼ਾਹਕੋਟ, 18 ਸਤੰਬਰ (ਸੁਖਦੀਪ ਸਿੰਘ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਸ਼ਾਹਕੋਟ ਵਿਖੇ ਬਲਾਕ ਪੱਧਰ 'ਤੇ ਵੱਡੀ ਗਿਣਤੀ 'ਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਸਤਵੰਤ ਕੌਰ ਤੇ ...
ਚੁਗਿੱਟੀ/ਜੰਡੂਸਿੰਘਾ, 18 ਸਤੰਬਰ (ਨਰਿੰਦਰ ਲਾਗੂ)-ਸਥਾਨਕ ਏਕਤਾ ਨਗਰ, ਅਵਤਾਰ ਨਗਰ, ਵਾਸੂ ਮੁਹੱਲਾ ਤੇ ਨਾਲ ਲੱਗਦੇ ਇਲਾਕੇ 'ਚ ਕਈ ਥਾੲੀਂ ਸਟਰੀਟ ਲਾਈਟਾਂ ਨਾ ਹੋਣ ਕਾਰਨ ਇਲਾਕਾ ਵਸਨੀਕ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਰਾਜ ਕੁਮਾਰ, ਪਵਨ ਚੰਦ, ਨਰੇਸ਼ ਕੁਮਾਰ, ...
ਕਿਸ਼ਨਗੜ੍ਹ, 18 ਸਤੰਬਰ (ਹੁਸਨ ਲਾਲ)-ਪਿੰਡ ਗੋਪਾਲਪੁਰ ਦੇ ਸਰਪੰਚ ਜਸਪਾਲ ਸਿੰਘ ਦੇ ਗ੍ਰਹਿ ਵਿਖੇ ਹਲਕਾ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ 'ਚ ਯੂਥ ਅਕਾਲੀ ਆਗੂ ਸੁਰਿੰਦਰ ਸਿੰਘ ਚਾਹਲ ਬਲਾਕ ਸੰਮਤੀ ਮੈਂਬਰ ਅਤੇ ਯੂਥ ਆਗੂ ਜਸਪ੍ਰੀਤ ਸਿੰਘ ਚਾਹਲ ਦੇ ...
ਮਹਿਤਪੁਰ, 18 ਸਤੰਬਰ (ਲਖਵਿੰਦਰ ਸਿੰਘ, ਮਿਹਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਵਿਚ ਤੇ ਕਮਲ ਹੀਰ ਇੰਚਾਰਜ ਆਈ.ਟੀ. ਵਿੰਗ ਹਲਕਾ ਸ਼ਾਹਕੋਟ ਦੇ ਉਪਰਾਲੇ ਸਦਕਾ ਮਹਿਤਪੁਰ ਦੇ ਸਰਲਕ ਦੇ ਪਿੰਡ ਛੋਹਲੇ 'ਚ ਮੀਟਿੰਗ ਕੀਤੀ, ਜਿਸ ...
ਗੁਰਾਇਆ, 18 ਸਤੰਬਰ (ਚਰਨਜੀਤ ਸਿੰਘ ਦੁਸਾਂਝ, ਬਲਵਿੰਦਰ ਸਿੰਘ)- ਦੁਸਾਂਝ ਕਲਾਂ ਇਲਾਕੇ 'ਚ ਲੁੱਟਾਂ-ਖੋਹਾਂ ਦਾ ਤਹਿਲਕਾ ਮਚਾਉਣ ਵਾਲੇ ਤਿੰਨ ਲੁਟੇਰਿਆਂ ਨੂੰ ਨਵੇਂ ਚੌਕੀ ਇੰਚਾਰਜ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਇੰਸਪੈਕਟਰ ਕੇਵਲ ਸਿੰਘ ਥਾਣਾ ...
ਜਲੰਧਰ, 18 ਸਤੰਬਰ (ਮੇਜਰ ਸਿੰਘ)- ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕ ਸਭਾ ਵਲੋਂ ਪਾਸ ਖੇਤੀ ਬਿੱਲਾਂ ਨੂੰ ਕਾਲੇ ਕਾਨੂੰਨ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਸਾਰੇ ਕੈਬਨਿਟ ਮੰਤਰੀਆਂ ਤੇ ਵਿਧਾਇਕਾਂ ਨਾਲ ਕੇਂਦਰ ਸਰਕਾਰ ਖ਼ਿਲਾਫ਼ ਰੋਸ ...
ਚੁਗਿੱਟੀ/ਜੰਡੂਸਿੰਘਾ, 18 ਸਤੰਬਰ (ਨਰਿੰਦਰ ਲਾਗੂ)-ਸੂਬੇ ਅੰਦਰ ਫ਼ਲਾਂ ਤੇ ਸਬਜ਼ੀਆਂ ਦੇ ਵਧੇ ਭਾਅ ਨੂੰ ਲੈ ਕੇ ਸ਼ੁੱਕਰਵਾਰ ਨੂੰ ਭਾਜਪਾਈਆਂ ਵਲੋਂ ਲੰਮਾ ਪਿੰਡ ਵਿਖੇ ਜ਼ੋਰਦਾਰ ਨਾਅਰੇਬਾਜ਼ੀ ਤੇ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਮੌਕੇ ਮੁੱਖ ਮੰਤਰੀ ਕੈਪਟਨ ...
ਜਲੰਧਰ, 18 ਸਤੰਬਰ (ਮੇਜਰ ਸਿੰਘ)-ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਕੋਰੋਨਾ ਵਿਰੁੱਧ ਜਾਗਰਤ ਕਰਨ ਅਤੇ ਦਿੱਲੀ ਦੀ ਤਰਜ਼ ਉੱਪਰ ਘਰ-ਘਰ ਜਾ ਕੇ ਲੋਕਾਂ ਦੀ ਆਕਸੀਜਨ ਦਾ ਪੱਧਰ ਚੈੱਕ ਕਰਨ ਲਈ ਸੂਬਾਈ ਪੱਧਰ 'ਤੇ ਆਕਸੀਜਨ ਚੈੱਕ ਮੁਹਿੰਮ ਦਾ ਅੱਜ ਇਥੋਂ ਆਗਾਜ਼ ਕੀਤਾ | ...
ਜਲੰਧਰ, 18 ਸਤੰਬਰ (ਚੰਦੀਪ ਭੱਲਾ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਸ਼ੁੱਕਰਵਾਰ ਨੂੰ ਸੇਵਾ ਕੇਂਦਰਾਂ ਵਿਚ ਬਕਾਇਆ ਕੇਸ ਘਟਾਉਣ ਅਤੇ ਪੰਜਾਬ ਵਿਚ ਸੇਵਾ ਕੇਂਦਰਾਂ ਵਿਚ ਸਭ ਤੋਂ ਘੱਟ ਪੈਂਡੈਂਸੀ ਦੇ ਮਾਮਲੇ ਵਿਚ ਜਲੰਧਰ ਨੂੰ ਮੋਹਰੀ ਜ਼ਿਲ੍ਹਾ ਬਣਾਉਣ ਵਿਚ ...
ਜਲੰਧਰ, 18 ਸਤੰਬਰ (ਜਸਪਾਲ ਸਿੰਘ)-ਕੇਂਦਰੀ ਵਜ਼ਾਰਤ ਨੂੰ ਛੱਡ ਕੇ ਬੀਬੀ ਹਰਸਿਮਰਤ ਕੌਰ ਬਾਦਲ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਉਹ ਸਿਰਫ਼ ਤੇ ਕੇਵਲ ਪੰਜਾਬ ਦੇ ਕਿਸਾਨਾਂ ਦੀ ਵਾਰਸ ਹਨ | ਇਹ ਪ੍ਰਗਟਾਵਾ ਦਿਲਬਾਗ ਹੁਸੈਨ ਸਾਬਕਾ ਚੇਅਰਮੈਨ ਮੁਸਲਿਮ ਡਿਵੈਲਪਮੈਂਟ ਬੋਰਡ, ...
ਜਲੰਧਰ, 18 ਸਤੰਬਰ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਲਗਾਤਾਰ ਕੋਰੋਨਾ ਦੇ ਵੱਧ ਰਹੇ ਪ੍ਰਭਾਵ ਤੋਂ ਕਿਵੇਂ ਬਚਿਆ ਜਾ ਸਕਦਾ ਹੈ, ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਮਾਲ ਰੋਡ 'ਤੇ ਚੱਲ ਰਹੇ ਜੈਨਿਸਿਸ ਫਰਟਿਲਿਟੀ ਐਾਡ ਸਰਜੀਕਲ ਸੈਂਟਰ ਅਤੇ ਸ਼ੀਤਲ ਮੈਡੀਕਲ ਡਵੀਜ਼ਨ ...
ਜਲੰਧਰ, 18 ਸਤੰਬਰ (ਹਰਵਿੰਦਰ ਸਿੰਘ ਫੁੱਲ)- ਪੈਨਸ਼ਨਰਜ਼ ਐਸੋਸੀਏਸ਼ਨ ਪੀ. ਐਸ. ਪੀ. ਸੀ. ਐੱਲ/ ਪੀ. ਐਸ. ਟੀ. ਸੀ. ਐੱਲ ਪੰਜਾਬ ਦੀ ਸੂਬਾ ਕਮੇਟੀ ਵਲੋਂ 1 ਤੋਂ 20 ਸਤੰਬਰ ਤੱਕ ਕਨਵੈੱਨਸ਼ਨਾਂ ਕਰਨ ਦੇ ਫ਼ੈਸਲੇ ਅਨੁਸਾਰ ਜਲੰਧਰ ਸਰਕਲ ਦੀ ਕਨਵੈੱਨਸ਼ਨ ਦੇਸ਼ ਭਗਤ ਯਾਦਗਾਰ ਹਾਲ ...
ਜਲੰਧਰ, 18 ਸਤੰਬਰ (ਹਰਵਿੰਦਰ ਸਿੰਘ ਫੁੱਲ)- ਇਤਿਹਾਸਕ ਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ਼ ਵਿਖੇ ਜਲੰਧਰ ਸ਼ਹਿਰ ਦੇ ਟਾਂਡਾ ਰੋਡ ਵਿਖੇ ਰਹਿਣ ਵਾਲੀ ਬਹਾਦਰ ਬੱਚੀ ਕੁਸਮ ਨੂੰ ਸਨਮਾਨਿਤ ਕੀਤਾ ਗਿਆ | ਇਸ ਬਹਾਦਰ ਬੱਚੀ ਨੇ ਨਾ ਸਿਰਫ਼ ਆਪਣੇ ਆਪ ਨੂੰ ਬਚਾਇਆ, ...
ਜਲੰਧਰ, 18 ਸਤੰਬਰ (ਸ਼ਿਵ)- ਨਿਗਮ ਦੀ ਸਟਰੀਟ ਲਾਈਟ ਐਡਹਾਕ ਕਮੇਟੀ ਨੇ ਬੰਦ ਲਾਈਟਾਂ ਨਾ ਜਗਾਉਣ ਕਰਕੇ ਮਈ ਮਹੀਨੇ ਵਿਚ ਠੇਕੇਦਾਰਾਂ ਨੂੰ ਇਸ ਮਹੀਨੇ ਦਾ ਲੱਖਾਂ ਰੁਪਏ ਦਾ ਜੁਰਮਾਨਾ ਮੁਆਫ਼ ਕਰਨ ਦੀ ਸਿਫ਼ਾਰਸ਼ ਇਹ ਕਹਿ ਕੇ ਕੀਤੀ ਹੈ ਕਿ ਤਾਲਾਬੰਦੀ ਕਰਕੇ ਸਾਰੇ ਬਾਜ਼ਾਰ ...
ਜਲੰਧਰ, 18 ਸਤੰਬਰ (ਜਸਪਾਲ ਸਿੰਘ)-ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਅੰਨਦਾਤਾ ਨੂੰ ਤਬਾਹ ਕਰਨਾ ਚਾਹੁੰਦੀ ਹੈ ਪਰ ਕਾਂਗਰਸ ਅਜਿਹਾ ਨਹੀਂ ਹੋਣ ਦੇਵੇਗੀ | ਇਹ ਚਿਤਾਵਨੀ ਪੰਜਾਬ ਮੱਧਮ ਉਦਯੋਗ ਤੇ ਵਿਕਾਸ ਬੋਰਡ ਦੇ ਡਾਇਰੈਕਟਰ ਮਲਵਿੰਦਰਵੰਤ ਸਿੰਘ ਲੱਕੀ ...
ਜਲੰਧਰ, 18 ਸਤੰਬਰ (ਜਸਪਾਲ ਸਿੰਘ)- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸਤਨਾਮ ਬਿੱਟਾ ਨੇ ਬੀਬੀ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਵਜ਼ਾਰਤ ਤੋਂ ਦਿੱਤੇ ਗਏ ਅਸਤੀਫ਼ੇ ਨੂੰ ਮਹਿਜ਼ ਸਿਆਸੀ ਡਰਾਮੇਬਾਜ਼ੀ ਦੱਸਦੇ ਹੋਏ ਕਿਹਾ ਕਿ ਜੇਕਰ ਸ਼੍ਰੋਮਣੀ ...
ਜਲੰਧਰ, 18 ਸਤੰਬਰ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਅਤੇ ਜਨਰਲ ਕੌਾਸਲ ਦੇ ਮੈਂਬਰ ਮਨਜੀਤ ਸਿੰਘ ਬਿੱਲਾ (ਕੋਟਲੀ) ਨੇ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਕੇਂਦਰੀ ਵਜ਼ਾਰਤ ਤੋਂ ਦਿੱਤੇ ਗਏ ਅਸਤੀਫੇ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ...
ਜਲੰਧਰ, 18 ਸਤੰਬਰ (ਜਸਪਾਲ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੀ ਸ਼ਾਨਾਮੱਤੀ ਵਿਰਾਸਤ 'ਤੇ ਪਹਿਰਾ ਦਿੰਦਿਆਂ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵਲੋਂ ਸੂਬੇ ਦੇ ਹਿੱਤਾਂ ਲਈ ਮੰਤਰੀ ਮੰਡਲ ਦਾ ਅਹੁਦਾ ਛੱਡਣ ਦਾ ਜਥੇਦਾਰ ਕੁਲਵੰਤ ਸਿੰਘ ਮੰਨਣ ਪ੍ਰਧਾਨ ਜ਼ਿਲ੍ਹਾ ...
ਜਲੰਧਰ, 18 ਸਤੰਬਰ (ਮੇਜਰ ਸਿੰਘ)-ਇਸਤਰੀ ਅਕਾਲੀ ਦਲ ਦੀ ਸਰਪ੍ਰਸਤ ਤੇ ਸੀਨੀਅਰ ਅਕਾਲੀ ਆਗੂ ਬੀਬੀ ਗੁਰਦੇਵ ਕੌਰ ਸੰਘਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਖੇਤੀ ਬਿੱਲਾਂ ਖ਼ਿਲਾਫ਼ ਧੜੱਲੇ ਨਾਲ ਸਟੈਂਡ ਲੈ ਕੇ ਤੇ ਬੀਬਾ ਹਰਸਿਮਰਤ ਕੌਰ ਬਾਦਲ ਨੇ ...
ਜਲੰਧਰ, 18 ਸਤੰਬਰ (ਐੱਮ. ਐੱਸ. ਲੋਹੀਆ)- 20 ਸਤੰਬਰ ਨੂੰ ਆਯੋਜਿਤ ਕੀਤੇ ਜਾ ਰਹੇ ਤਿੰਨ ਦਿਨਾਂ ਕੌਮੀ ਮਾਈਗ੍ਰੇਟਰੀ ਪਲਸ ਪੋਲੀਓ ਰਾਊਾਡ ਬਾਰੇ ਜਨ ਜਾਗਰੂਕਤਾ ਫੈਲਾਉਣ ਦੇ ਮੰਤਵ ਨਾਲ ਰਿਕਸ਼ਿਆਂ 'ਤੇ ਸਪੀਕਰ ਲਗਾ ਕੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ 'ਚ ਮੁਨਾਦੀ ਕਰਵਾਉਣ ਲਈ ...
ਜਲੰਧਰ, 18 ਸਤੰਬਰ (ਜਸਪਾਲ ਸਿੰਘ)- ਬਲਾਕ ਜਲੰਧਰ ਪੂਰਬੀ ਅਧੀਨ ਆਉਂਦੇ ਪਿੰਡ ਧਨਾਲ ਖੁਰਦ ਵਿਖੇ ਗ੍ਰਾਮ ਪੰਚਾਇਤ ਵਲੋਂ ਇਕ ਵਿਅਕਤੀ ਰਾਮ ਲਾਲ 'ਤੇ ਨਾਜਾਇਜ਼ ਕਬਜ਼ੇ ਦਾ ਦੋਸ਼ ਲਗਾਉਣ ਦੇ ਮਾਮਲੇ 'ਚ ਅੱਜ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਰਾਮ ਲਾਲ ਨੇ ਆਪਣੇ 'ਤੇ ਲਗਾਏ ਗਏ ...
ਜਲੰਧਰ, 18 ਸਤੰਬਰ (ਹਰਵਿੰਦਰ ਸਿੰਘ ਫੁੱਲ)- ਅਲਾਇੰਸ ਕਲੱਬ ਜਲੰਧਰ ਸਮਰਪਣ ਦੇ ਚਾਰਟਰ ਪ੍ਰਧਾਨ ਐਨ.ਕੇ. ਮਹਿੰਦਰੂ ਤੇ ਸੰਸਥਾਪਕ ਜੀ.ਡੀ. ਕੰੁਦਰਾ ਦੀ ਅਗਵਾਈ 'ਚ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਅੱਜ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ | ...
ਜਲੰਧਰ, 18 ਸਤੰਬਰ (ਜਸਪਾਲ ਸਿੰਘ)-ਹਿੰਦ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਪੰਜਾਬ ਸੂਬਾ ਸਕੱਤਰੇਤ ਦੀ ਇਕ ਵਿਸ਼ੇਸ਼ ਮੀਟਿੰਗ ਇੱਥੇ ਭਾਈ ਰਤਨ ਸਿੰਘ ਯਾਦਗਾਰੀ ਟਰੱਸਟ ਬਿਲਡਿੰਗ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਕਾਮਰੇਡ ਲਹਿੰਬਰ ਸਿੰਘ ਤੱਗੜ ਨੇ ਕੀਤੀ | ਮੀਟਿੰਗ ...
ਮਕਸੂਦਾਂ, 18 ਸਤੰਬਰ (ਲਖਵਿੰਦਰ ਪਾਠਕ)- ਵਾਰਡ ਨੰ. 71 ਦੇ ਅਧੀਨ ਆਉਂਦੇ ਨਿਊ ਜਵਾਲਾ ਨਗਰ ਵਿਖੇ ਨਵੀਂ ਸੜਕ ਬਣਾਉਣ ਦਾ ਉਦਘਾਟਨ ਵਿਧਾਇਕ ਬਾਵਾ ਹੈਨਰੀ ਤੇ ਕੌਾਸਲਰ ਪਤੀ ਪ੍ਰੀਤ ਖ਼ਾਲਸਾ ਵਲੋਂ ਕੀਤਾ ਗਿਆ | ਸੜਕ ਦੇ ਨਿਰਮਾਣ 'ਤੇ 11 ਲੱਖ ਰੁਪਏ ਦੀ ਲਾਗਤ ਆਵੇਗੀ | ਇਸ ਮੌਕੇ ...
ਜਲੰਧਰ, 18 ਸਤੰਬਰ (ਸ਼ਿਵ)-ਨਗਰ ਨਿਗਮ ਵਲੋਂ ਵਿਸ਼ੇਸ਼ ਤੌਰ 'ਤੇ ਬਣਾਏ ਗਏ ਕਾੳਾੂਟਰਾਂ ਤੋਂ ਉਨ੍ਹਾਂ ਪ੍ਰਵਾਸੀ ਪੰਜਾਬੀਆਂ ਨੂੰ ਪਾਸਪੋਰਟ ਦੇਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ, ਜਿਹੜੇ ਅੰਮਿ੍ਤਸਰ ਹਵਾਈ ਅੱਡੇ 'ਤੇ ਆਉਣ ਵੇਲੇ ਉਨ੍ਹਾਂ ਦੇ ਪਾਸਪੋਰਟ ਰੱਖ ਲਏ ਗਏ ਸਨ | ...
ਜਲੰਧਰ, 18 ਸਤੰਬਰ (ਮੇਜਰ ਸਿੰਘ)-ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਲੋਕਾਂ ਨੂੰ ਅੰਦਰੂਨੀ ਸ਼ਕਤੀ ਵਧਾਉਣ ਲਈ ਮਾਰਕਫੈੱਡ ਵਲੋਂ ਤਿਆਰ ਪੀਣ ਵਾਲੇ ਪੌਸ਼ਟਿਕ ਪਦਾਰਥ 'ਵੇਰਕਾ ਹਲਦੀ ਦੁੱਧ' ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ | ਸ਼ੁੱਕਰਵਾਰ ...
ਜਲੰਧਰ-ਕੌਾਸਲਰ ਰੋਹਨ ਸਹਿਗਲ ਦੇ 26 ਨੰਬਰ ਵਾਰਡ ਦੇ ਪ੍ਰਕਾਸ਼ ਨਗਰ ਵਿਚ ਨਵੀਂ ਸੀਵਰ ਲਾਈਨ ਪਾਉਣ ਦਾ ਕੰਮ ਸ਼ੁਰੂ ਹੋ ਗਿਆ | ਰੋਹਨ ਸਹਿਗਲ ਨੇ ਦੱਸਿਆ ਕਿ ਸ਼ਹਿਰ ਦੇ ਸਭ ਤੋਂ ਪੁਰਾਣੀ ਪਾਸ਼ ਕਾਲੋਨੀ ਮਾਡਲ ਟਾਊਨ ਤੋਂ ਸੱਤੀ ਪ੍ਰਕਾਸ਼ ਨਗਰ ਮਲ 2 ਇੰਚੀ ਦੀ ਪੁਰਾਣੀ ...
ਜਲੰਧਰ-ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਦੇ ਵਾਰਡ-39 ਵਿਚ 20 ਲੱਖ ਦੀ ਲਾਗਤ ਨਾਲ ਵਿਕਾਸ ਕੰਮਾਂ ਦਾ ਉਦਘਾਟਨ ਹੋਇਆ | ਵਿਕਾਸ ਕੰਮਾਂ ਦਾ ਕਾਲਾ ਸੰਘਿਆਂ ਰੋਡ ਦੇ ਨਿਰਮਾਣ ਲਈ ਕੀਤੇ ਗਏ ਉਦਘਾਟਨ ਮੌਕੇ ਸੁਰਿੰਦਰ ਕੌਰ ਸੀਨੀਅਰ ਡਿਪਟੀ ਮੇਅਰ, ਵਿਧਾਇਕ ਸੁਸ਼ੀਲ ਰਿੰਕੂ, ...
ਜਲੰਧਰ, 18 ਸਤੰਬਰ (ਸ਼ਿਵ)-ਕਮਲੇਸ਼ ਗਰੋਵਰ ਦੇ ਵਾਰਡ ਨੰਬਰ 37 ਵਿਚ 1.16 ਕਰੋੜ ਦੇ ਵਿਕਾਸ ਦੇ ਕੰਮਾਂ ਦਾ ਉਦਘਾਟਨ ਹੋਇਆ | ਵਿਕਾਸ ਦੇ ਕੰਮਾਂ ਦਾ ਉਦਘਾਟਨ ਮੇਅਰ ਜਗਦੀਸ਼ ਰਾਜਾ, ਵਿਧਾਇਕ ਸੁਸ਼ੀਲ ਰਿੰਕੂ, ਕੌਾਸਲਰ ਕਮਲੇਸ਼ ਗਰੋਵਰ ਵਲੋਂ ਕੀਤਾ ਗਿਆ | ਇਨ੍ਹਾਂ ਕੰਮਾਂ ਵਿਚ 21.4 ...
ਜਲੰਧਰ, 18 ਸਤੰਬਰ (ਰਣਜੀਤ ਸਿੰਘ ਸੋਢੀ)- ਭਾਰਤ ਦੀ ਵਿਰਾਸਤ ਤੇ ਖ਼ੁਦਮੁਖ਼ਤਿਆਰ ਸੰਸਥਾ ਕੰਨਿਆ ਮਹਾਂ ਵਿਦਿਆਲਾ ਜਲੰਧਰ ਦੇ ਸਟੂਡੈਂਟ ਵੈੱਲਫੇਅਰ ਵਿਭਾਗ ਵਲੋਂ ਮਹਾਂਮਾਰੀ ਦੌਰਾਨ ਬੱਚਿਆਂ ਦੀ ਸਿੱਖਿਆ ਵਿਚ ਮਾਪਿਆਂ ਦੀ ਭੂਮਿਕਾ ਵਿਸ਼ੇ 'ਤੇ ਅੰਤਰਰਾਸ਼ਟਰੀ ...
ਜਲੰਧਰ, 18 ਸਤੰਬਰ (ਰਣਜੀਤ ਸਿੰਘ ਸੋਢੀ)- ਹੰਸ ਰਾਜ ਮਹਿਲਾ ਮਹਾਂਵਿਦਿਆਲਾ ਨੂੰ ਯੂ.ਜੀ.ਸੀ. ਵਲੋਂ ਨੈਸ਼ਨਲ ਸਕਿਲ ਕਵਾਲੀਫਿਕੇਸ਼ਨ ਫਰੇਮਵਰਕ ਦੇ ਤਹਿਤ ਪੀ. ਐੱਚ. ਡੀ. ਇਨ ਮਲਟੀਮੀਡੀਆ ਐਾਡ ਡਿਜ਼ਾਈਨ ਦਿੱਤੀ ਗਈ ਹੈ, ਜੋ ਕਿ ਪੀ.ਐੱਚ.ਡੀ. ਕਰਵਾਉਣ ਵਾਲਾ ਉਤਰ ਭਾਰਤ ਦਾ ...
ਜਲੰਧਰ, 18 ਸਤੰਬਰ (ਰਣਜੀਤ ਸਿੰਘ ਸੋਢੀ)-ਮੇਹਰ ਚੰਦ ਬਹੁਤਕਨੀਕੀ ਕਾਲਜ ਜਲੰਧਰ ਦਾ ਆਸਟੇ੍ਰਲੀਆ ਦੀ ਪ੍ਰਸਿੱਧ ਯੂਨੀਵਰਸਿਟੀ ਐਡਿਥ ਕੇਵਿਨ ਯੂਨੀਵਰਸਿਟੀ (ਈ.ਸੀ.ਯੂ.) ਨਾਲ ਤਕਨੀਕੀ ਸਿੱਖਿਆ ਦੇ ਅਦਾਨ ਪ੍ਰਦਾਨ ਲਈ ਤਿੰਨ ਸਾਲ ਦਾ ਕਰਾਰ ਹੋਇਆ ਹੈ | ਇਸ ਐਮ.ਓ ਯੂ. 'ਤੇ ਐਡਿਥ ...
ਜਲੰਧਰ, 18 ਸਤੰਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਾਡ ਕੈਟਰਿੰਗ ਟੈਕਨਾਲੋਜੀ ਵਲੋਂ ਆਰਮੀ ਆਫ਼ੀਸਰਜ਼ ਦੀਆਂ ਪਤਨੀਆਂ ਅਤੇ ਬੱਚਿਆਂ ਨੂੰ ਕੁਕਿੰਗ ਅਤੇ ਫੂਡ ਕਾਰਵਿੰਗ ਸਿਖਾਉਣ ਲਈ ਆਰਮੀ ਵਾਇਵਸ ਵੈੱਲਫੇਅਰ ਐਸੋਸੀਏਸ਼ਨ ਦੇ ...
ਸੁਖਦੀਪ ਸਿੰਘ 98888-26029 ਮਲਸੀਆਂ-ਪਿੰਡ ਮਹਿੰਮੂਵਾਲ ਯੂਸਫ਼ਪੁਰ ਤਰੱਕੀ ਦੀਆਂ ਰਾਹਾਂ 'ਤੇ ਹੈ | ਸਰਪੰਚ ਰਵਿੰਦਰ ਸਿੰਘ ਰਾਣਾ ਦੀ ਅਗਵਾਈ 'ਚ ਵੱਡੀ ਪੱਧਰ 'ਤੇ ਵਿਕਾਸ ਕਾਰਜ ਚੱਲ ਰਹੇ ਹਨ | ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੀ ਬਦੌਲਤ ਪਿੰਡ ਨੂੰ ...
ਕਰਤਾਰਪੁਰ, 18 ਸਤੰਬਰ (ਭਜਨ ਸਿੰਘ)- ਕਰਤਾਰਪੁਰ ਪੁਲਿਸ ਨੇ ਇਕ ਨਾਕੇ 'ਤੇ ਵਿਅਕਤੀ ਨੂੰ 40 ਗ੍ਰਾਮ ਹੈਰੋਇਨ ਤੇ 1 ਲੱਖ ਰੁ: ਸਮੇਤ ਕਾਬੂ ਕੀਤਾ ਹੈ | ਡੀ.ਐਸ.ਪੀ. ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਐਸ.ਐੱਚ.ਓ. ਕਸ਼ਮੀਰ ਸਿੰਘ ਦੀ ਦੇਖਰੇਖ ਹੇਠ ਨਸ਼ਾ ਤਸਕਰਾਂ 'ਤੇ ਸ਼ਿਕੰਜਾ ...
ਨੂਰਮਹਿਲ, 18 ਸਤੰਬਰ (ਜਸਵਿੰਦਰ ਸਿੰਘ ਲਾਂਬਾ)-ਮਲਟੀ ਸਕਿਲ ਡਿਵੈਲਪਮੈਂਟ ਸੈਂਟਰ ਤੇ ਬੀ.ਡੀ.ਪੀ.ਓ. ਦਫ਼ਤਰ ਨੂਰਮਹਿਲ ਵਿਖੇ ਲਗਾਏ ਗਏ ਰੋਜ਼ਗਾਰ ਮੇਲਿਆਂ ਵਿਚ 656 ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ | ਮੇਲਿਆਂ ਵਿਚ 39 ਕੰਪਨੀਆਂ ਨੇ ਕੀਤੀ ਸ਼ਿਰਕਤ ਕੀਤੀ | ਮਲਟੀ ਸਕਿਲ ...
ਨਕੋਦਰ, 18 ਸਤੰਬਰ (ਗੁਰਵਿੰਦਰ ਸਿੰਘ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਯੁਵਾ ਮੋਰਚਾ ਪੰਜਾਬ ਪ੍ਰਧਾਨ ਭਾਨੂੰ ਪ੍ਰਤਾਪ ਰਾਣਾ ਦੇ ਨਿਰਦੇਸ਼ਾਂ ਤਹਿਤ ਅਰਵਿੰਦ ਚਾਵਲਾ (ਸ਼ੈਫੀ) ਪ੍ਰਧਾਨ ਭਾਰਤੀ ਜਨਤਾ ...
ਗੁਰਾਇਆ, 18 ਸਤੰਬਰ (ਚਰਨਜੀਤ ਸਿੰਘ ਦੁਸਾਂਝ)- ਸ਼ੋਮਣੀ ਅਕਾਲੀ ਦਲ ਨੇ ਕੇਂਦਰੀ ਬਿੱਲਾਂ 'ਤੇ ਕਿਸਾਨਾਂ ਦੇ ਇਤਰਾਜ਼ਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਵੱਡਾ ਫ਼ੈਸਲਾ ਲੈਂਦਿਆਂ ਕਿਸਾਨਾਂ ਨਾਲ ਖੜ੍ਹਨ ਦਾ ਐਲਾਨ ਕੀਤਾ ਹੈ | ਇਸ ਤਰਾਂ ਅਕਾਲੀ ਦਲ ਨੇ ਸਿਰਫ਼ ਕੇਂਦਰੀ ...
ਸ਼ਾਹਕੋਟ, 18 ਸਤੰਬਰ (ਸੁਖਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਵਿਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਬਲਾਕ ਸ਼ਾਹਕੋਟ-1 ਅਧੀਨ ਪੈਂਦੇ ਵੱਖ-ਵੱਖ ਸਕੂਲਾਂ ਦੇ ਤਿੰਨ ਅਧਿਆਪਕਾਂ ਨੂੰ ਰਾਜ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ, ਜਿਨ੍ਹਾਂ ਦਾ ਇੰਪਲਾਈਜ਼ ...
ਰੁੜਕਾ ਕਲਾਂ, 18 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)- ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਸੁਤੰਤਰ ਕੁਮਾਰ ਏਰੀ ਦੀ ਅਗਵਾਈ ਵਿਚ ਤਹਿਸੀਲ ਫਿਲੌਰ ਦਾ ਪ੍ਰੋਗਰਾਮ ਰੁੜਕਾ ਕਲਾਂ ਦੇ ਖੇਤੀਬਾੜੀ ਦਫ਼ਤਰ ਵਿਚ ਕੀਤਾ ਗਿਆ, ਜਿੱਥੇ ਪ੍ਰੋਜੈਕਟਰ ...
ਰੁੜਕਾ ਕਲਾਂ, 18 ਸਤੰਬਰ (ਦਵਿੰਦਰ ਸਿੰਘ ਖ਼ਾਲਸਾ)- ਲੋਕ ਸਭਾ ਵਿਚ ਕੇਂਦਰ ਸਰਕਾਰ ਵਲੋਂ ਕਿਸਾਨੀ ਹਿੱਤਾਂ ਵਿਰੁੱਧ ਲਿਆਂਦੇ ਖੇਤੀ ਬਿੱਲਾਂ ਦਾ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਸ ਤਰਾਂ ਡਟ ਕੇ ਵਿਰੋਧ ਕੀਤਾ ਤੇ ਬੀਬਾ ਹਰਸਿਮਰਤ ਕੌਰ ...
ਸ਼ਾਹਕੋਟ, 18 ਸਤੰਬਰ (ਬਾਂਸਲ) ਅੱਜ ਪਿੰਡ ਬਾਹਮਣੀਆ ਵਿਚ ਜੀ.ਓ.ਜੀ. (ਖੁਸ਼ਹਾਲੀ ਦੇ ਰਾਖੇ) ਦੀ ਮੀਟਿੰਗ ਹਵਾਲਦਾਰ ਅਮਰੀਕ ਸਿੰਘ ਦੀ ਅਗਵਾਈ ਵਿਚ ਸਰਕਾਰੀ ਐਲੀਮੈਂਟਰੀ ਸਕੂਲ ਬਾਹਮਣੀਆ ਵਿਖੇ ਹੋਈ | ਇਸ ਮੌਕੇ ਤਹਿਸੀਲ ਮੁਖੀ ਕਰਨਲ ਸੁਰਜੀਤ ਸਿੰਘ ਟੁਰਨਾ ਸੁਪਰਵਾਈਜਰ, ...
ਨਕੋਦਰ, 18 ਸਤੰਬਰ (ਗੁਰਵਿੰਦਰ ਸਿੰਘ)- ਥਾਣਾ ਸਦਰ ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਵਾਲੇ ਦੋਸਤਾਂ ਦੇ ਇਕ ਗਰੋਹ ਦਾ ਪਰਦਾਫ਼ਾਸ਼ ਕਰਦਿਆਂ ਗਰੋਹ ਦੇ 3 ਮੈਂਬਰਾਂ ਨੂੰ ਕਾਬੂ ਕੀਤਾ ਹੈ | ਉਨ੍ਹਾਂ ਤੋਂ 32 ਬੋਰ ਦਾ ਰਿਵਾਲਵਰ, 8 ਜ਼ਿੰਦਾ ਕਾਰਤੂਸ, ਨਕਲੀ ਨੰਬਰ ਵਾਲੀ ਕਾਰ ਜੋ ...
ਮਹਿਤਪੁਰ, 18 ਸਤੰਬਰ (ਮਿਹਰ ਸਿੰਘ ਰੰਧਾਵਾ)- ਸਰਕਾਰ ਦੀਆਂ ਹਿਦਾਇਤਾਂ ਅਤੇ ਜ਼ਿਲ੍ਹਾ ਖੇਤੀਬਾੜੀ ਅਫਸਰ ਦੀ ਸੁਚੱਜੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਚੰਡੀਗੜ੍ਹ ਹੇਠ ਪਰਾਲੀ ਦੀ ਸਾਂਭ ਸੰਭਾਲ ਅਤੇ ਵਾਤਾਵਰਨ ਬਚਾਉਣ ਸਬੰਧੀ ਚਲਾਈ ਮੁਹਿੰਮ ਤਹਿਤ ...
ਫਿਲੌਰ, 18 ਸਤੰਬਰ (ਸਤਿੰਦਰ ਸ਼ਰਮਾ)- ਬੀਤੀ ਰਾਤ 1 ਵਜੇ ਕਰੀਬ ਨੇੜਲੇ ਪਿੰਡ ਨਗਰ ਦੇ ਵਸਨੀਕ ਤੇ ਹੱਡੀਆਂ ਦੇ ਮਾਹਿਰ ਨਾਮਵਰ ਡਾ. ਅਲੀ ਮੁਹੰਮਦ ਸ਼ਾਹੀ ਦਾ ਡੀ.ਐਮ.ਸੀ. ਹਸਪਤਾਲ ਲੁਧਿਆਣਾ ਵਿਖੇ ਦਿਹਾਂਤ ਹੋ ਗਿਆ, ਜੋ 52 ਵਰਿ੍ਹਆਂ ਦੇ ਸਨ | ਉਨ੍ਹਾਂ ਦੀ ਬੇਵਕਤ ਮੌਤ ਨਾਲ ਇਲਾਕੇ ...
ਮਲਸੀਆਂ, 18 ਸਤੰਬਰ (ਸੁਖਦੀਪ ਸਿੰਘ)- ਖੇਤੀ ਬਿੱਲਾਂ ਖ਼ਿਲਾਫ਼ ਸੜਕਾਂ 'ਤੇ ਉੱਤਰੇ ਕਿਸਾਨਾਂ ਦੀ ਹਮਾਇਤ ਹਾਸਲ ਕਰਨ ਲਈ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦੇਣਾ ਹਰਸਿਮਰਤ ਕੌਰ ਬਾਦਲ ਦਾ ਮਹਿਜ਼ ਇਕ ਡਰਾਮਾ ਹੈ ਕਿਉਂਕਿ ਪਹਿਲਾਂ ਇਨ੍ਹਾਂ ਬਾਦਲਾਂ ਨੇ ਖੇਤੀ ਆਰਡੀਨੈਂਸ ਦਾ ...
ਆਦਮਪੁਰ, 18 ਸਤੰਬਰ (ਰਮਨ ਦਵੇਸਰ)-ਆਦਮਪੁਰ ਦੇ ਸੀਨੀਅਰ ਸੈਕੰਡਰੀ ਸਕੂਲ ਵਿਚ ਪਿੰ੍ਰ. ਰਾਮ ਆਸਰਾ ਦੀ ਦੇਖਰੇਖ ਵਿਚ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਪੰਜਾਬ ਟੈਕਨੀਕਲ ਐਜੂਕੇਸ਼ਨ ਦੇ ਚੇਅਰਮੈਨ ਤੇ ਕਾਂਗਰਸ ਸੀਨੀਅਰ ਆਗੂ ਮਹਿੰਦਰ ਸਿੰਘ ਕੇ.ਪੀ. ਨੇ ਪੰਜਾਬ ਸਰਕਾਰ ...
ਮਲਸੀਆਂ, 18 ਸਤੰਬਰ (ਸੁਖਦੀਪ ਸਿੰਘ)- ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂਅ ਥੱਲੇ ਲਿਆਂਦੇ ਤਿੰਨ ਆਰਡੀਨੈਂਸਾਂ ਖਿਲਾਫ ਕਿਸਾਨਾਂ ਵਲੋਂ ਪਟਿਆਲਾ ਤੇ ਪਿੰਡ ਬਾਦਲ ਵਿਚ ਲਗਾਏ ਗਏ ਮੋਰਚੇ ਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਨੇ ਡਟਵੀਂ ਹਮਾਇਤ ਕਰਦਿਆਂ 19 ...
ਡਰੋਲੀ ਕਲਾਂ, 18 ਸਤੰਬਰ (ਸੰਤੋਖ ਸਿੰਘ)- ਖੇਤੀ ਆਰਡੀਨੈਂਸ ਖਿਲਾਫ਼ ਜਿੱਥੇ ਪੰਜਾਬ ਤੇ ਦੇਸ਼ ਦੇ ਹੋਰ ਹਿੱਸਿਆਂ 'ਚ ਵੀ ਅੰਦੋਲਨ ਕੀਤੇ ਹਾ ਰਹੇ ਹਨ, ਉੱਥੇ ਅੱਜ ਢੰਡੋਰ ਦੀ ਦਾਣਾ ਮੰਡੀ 'ਚ ਕਿ੍ਪਾਲ ਸਿੰਘ ਮੂਸਾਪੁਰ, ਦੀ ਅਗਵਾਈ 'ਚ ਇਕੱਠ ਕੀਤਾ ਗਿਆ | ਉਨ੍ਹਾਂ ਸਰਕਾਰ ਤੋਂ ...
ਆਦਮਪੁਰ, 18 ਸਤੰਬਰ (ਹਰਪ੍ਰੀਤ ਸਿੰਘ, ਰਮਨ ਦਵੇਸਰ)-ਸ਼ੋਮਣੀ ਅਕਾਲੀ ਦਲ (ਬ) ਕਿਸਾਨਾਂ, ਮਜ਼ਦੂਰਾਂ ਤੇ ਆੜ੍ਹਤੀਆਂ ਦੀ ਹਿਤੈਸ਼ੀ ਪਾਰਟੀ ਹੈ | ਹਰ ਪੱਖ ਤੋਂ ਸ਼ੋਮਣੀ ਅਕਾਲੀ ਦਲ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ | ਇਹ ਪ੍ਰਗਟਾਵਾ ਦਾਣਾ ਮੰਡੀ ਆਦਮਪੁਰ ਵਿਖੇ ਕੀਤੀ ਮੀਟਿੰਗ ...
ਸ਼ਾਹਕੋਟ, 18 ਸਤੰਬਰ (ਸੁਖਦੀਪ ਸਿੰਘ)- ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਿੱਖਿਆ ਵਿਭਾਗ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.) ਜਲੰਧਰ ਰਾਮਪਾਲ ਸਿੰਘ ਦੀ ਅਗਵਾਈ 'ਚ ਜ਼ਿਲ੍ਹਾ ਜਲੰਧਰ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਵਿੱਦਿਅਕ ...
ਲੋਹੀਆਂ ਖਾਸ, 18 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਬਲਵਿੰਦਰ ਸਿੰਘ ਵਿੱਕੀ)-ਸਤਿੰਦਰ ਸਿੰਘ ਐੱਸ. ਐੱਸ. ਪੀ. ਜਲੰਧਰ (ਦਿਹਾਤੀ) ਦੀ ਸਰਪ੍ਰਸਤੀ ਤੇ ਸ਼ਾਹਕੋਟ ਦੇ ਡੀ.ਐੱਸ.ਪੀ. ਵਰਿੰਦਰਪਾਲ ਸਿੰਘ ਦੀ ਅਗਵਾਈ ਹੇਠ ਲੋਹੀਆਂ ਪੁਲਿਸ ਵਲੋਂ ਥਾਣਾ ਮੁਖੀ ਸੁਖਦੇਵ ਸਿੰਘ ਦੀ ...
ਨਕੋਦਰ, 18 ਸਤੰਬਰ (ਗੁਰਵਿੰਦਰ ਸਿੰਘ)- ਥਾਣਾ ਸਦਰ ਪੁਲਿਸ ਨੇ ਨਕੋਦਰ ਜਲੰਧਰ ਹਾਈਵੇ 'ਤੇ ਪਿੰਡ ਗੋਹੀਰਾ ਦੇ ਅੱਡੇ 'ਤੇ ਨਾਕੇਬੰਦੀ ਦੌਰਾਨ ਇਕ ਕਾਰ ਸਵਾਰ ਨਕੋਦਰ ਨਿਵਾਸੀ ਨੂੰ 210 ਗ੍ਰਾਮ ਅਫਫ਼ੀਮ ਤੇ 230 ਗ੍ਰਾਮ ਚਰਸ ਸਮੇਤ ਕਾਬੂ ਕੀਤਾ ਹੈ | ਡੀ.ਐਸ.ਪੀ. ਨਕੋਦਰ ਨਵਨੀਤ ਮਹਿਲ ...
ਕਿਸ਼ਨਗੜ੍ਹ, 18 ਸਤੰਬਰ (ਹੁਸਨ ਲਾਲ)-ਪਿੰਡ ਗੋਪਾਲਪੁਰ ਦੇ ਸਰਪੰਚ ਜਸਪਾਲ ਸਿੰਘ ਦੇ ਗ੍ਰਹਿ ਵਿਖੇ ਹਲਕਾ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਅਗਵਾਈ 'ਚ ਯੂਥ ਅਕਾਲੀ ਆਗੂ ਸੁਰਿੰਦਰ ਸਿੰਘ ਚਾਹਲ ਬਲਾਕ ਸੰਮਤੀ ਮੈਂਬਰ ਅਤੇ ਯੂਥ ਆਗੂ ਜਸਪ੍ਰੀਤ ਸਿੰਘ ਚਾਹਲ ਦੇ ...
ਲੋਹੀਆਂ ਖਾਸ, 18 ਸਤੰਬਰ (ਬਲਵਿੰਦਰ ਸਿੰਘ ਵਿੱਕੀ)-ਪਿੰਡ ਸਿੱਧੂਪੁਰ ਵਿਖੇ ਅੱਜ ਜੀ.ਓ.ਜੀ. ਦੇ ਤਹਿਸੀਲ ਸ਼ਾਹਕੋਟ ਦੇ ਹੈਡ ਰਿਟਾ. ਕਰਨਲ ਸੁਰਜੀਤ ਸਿੰਘ ਵਲੋਂ ਬਲਾਕ ਲੋਹੀਆਂ ਖਾਸ ਨਾਲ ਸਬੰਧਤ ਜੀ.ਓ.ਜੀ. ਦੇ ਮੈਂਬਰ ਗੁਰਮੀਤ ਸਿੰਘ, ਬਲਵੰਤ ਸਿੰਘ, ਕੁਲਜੀਤ ਸਿੰਘ, ਸੁੱਚਾ ...
ਸ਼ਾਹਕੋਟ, 18 ਸਤੰਬਰ (ਸੁਖਦੀਪ ਸਿੰਘ)- ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵਲੋਂ ਸੂਬਾ ਕਮੇਟੀ ਦੇ ਸੱਦੇ 'ਤੇ ਅੱਜ ਸ਼ਾਹਕੋਟ ਵਿਖੇ ਬਲਾਕ ਪੱਧਰ 'ਤੇ ਵੱਡੀ ਗਿਣਤੀ 'ਚ ਇਕੱਤਰ ਹੋਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਸਤਵੰਤ ਕੌਰ ਤੇ ...
ਮਹਿਤਪੁਰ, 18 ਸਤੰਬਰ (ਲਖਵਿੰਦਰ ਸਿੰਘ, ਮਿਹਰ ਸਿੰਘ ਰੰਧਾਵਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਬਚਿੱਤਰ ਸਿੰਘ ਕੋਹਾੜ ਦੀ ਅਗਵਾਈ ਵਿਚ ਤੇ ਕਮਲ ਹੀਰ ਇੰਚਾਰਜ ਆਈ.ਟੀ. ਵਿੰਗ ਹਲਕਾ ਸ਼ਾਹਕੋਟ ਦੇ ਉਪਰਾਲੇ ਸਦਕਾ ਮਹਿਤਪੁਰ ਦੇ ਸਰਲਕ ਦੇ ਪਿੰਡ ਛੋਹਲੇ 'ਚ ਮੀਟਿੰਗ ਕੀਤੀ, ਜਿਸ ...
ਆਦਮਪੁਰ, 18 ਸਤੰਬਰ (ਹਰਪ੍ਰੀਤ ਸਿੰਘ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਰਦੇਸ਼ਾਂ ਹੇਠ ਅੱਜ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਲਾਵਲਪੁਰ ਦੇ ਬਾਰ੍ਹਵੀਂ ਦੇ 20 ਵਿਦਿਆਰਥਣਾਂ ਨੂੰ ਸਮਰਾਟ ਫ਼ੋਨ ਵੰਡਣ ਦੀ ਸ਼ੁਰੂਆਤ ਕਾਂਗਰਸੀ ਹਲਕਾ ਇੰਚਾਰਜ ...
ਗੁਰਾਇਆ, 18 ਸਤੰਬਰ (ਚਰਨਜੀਤ ਸਿੰਘ ਦੁਸਾਂਝ, ਬਲਵਿੰਦਰ ਸਿੰਘ)- ਦੁਸਾਂਝ ਕਲਾਂ ਇਲਾਕੇ 'ਚ ਲੁੱਟਾਂ-ਖੋਹਾਂ ਦਾ ਤਹਿਲਕਾ ਮਚਾਉਣ ਵਾਲੇ ਤਿੰਨ ਲੁਟੇਰਿਆਂ ਨੂੰ ਨਵੇਂ ਚੌਕੀ ਇੰਚਾਰਜ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ | ਇਸ ਸਬੰਧੀ ਇੰਸਪੈਕਟਰ ਕੇਵਲ ਸਿੰਘ ਥਾਣਾ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX