ਤਾਜਾ ਖ਼ਬਰਾਂ


ਭੱਠਾ ਮਜ਼ਦੂਰਾਂ ਵਲੋਂ ਹਾਈਵੇਅ ਤੇ ਧਰਨਾ ਅੱਜ 5ਵੇਂ ਦਿਨ ਵੀ ਜਾਰੀ,ਆਖਿਰ ਸਰਕਾਰ ਤੇ ਪ੍ਰਸ਼ਾਸਨ ਚੁੱਪ ਕਿਉਂ
. . .  21 minutes ago
ਮੰਡੀ ਘੁਬਾਇਆ, 17 ਮਈ (ਅਮਨ ਬਵੇਜਾ)- ਭੱਠਾ ਮਾਲਕਾਂ ਅਤੇ ਭੱਠਾ ਮਜ਼ਦੂਰਾਂ ਵਿਚਾਲੇ ਸ਼ੁਰੂ ਹੋਇਆ ਘੱਟ ਮਜ਼ਦੂਰੀ ਨੂੰ ਲੈ ਕੇ ਰੇੜਕਾ ਪੰਜਵੇਂ ਦਿਨ ਲਗਾਤਾਰ ਜਾਰੀ ਹੈ ਅਤੇ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਹੈ, ਜਿਸਦਾ ਹਰਜਾਨਾ...
ਮੁਹਾਲੀ ਪੁਲਿਸ ਵਲੋਂ ਕੀਤੀ ਬੈਰੀਅਰ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ
. . .  6 minutes ago
ਐਸ.ਏ.ਐਸ.ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਪੁਲਿਸ ਵਲੋਂ ਕੀਤੀ ਬੈਰੀਕੇਡਿੰਗ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ। ਪੁਲਿਸ ਵਲੋਂ ਕਿਸਾਨਾਂ ਨੂੰ ਰੋਕਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ...
ਨਾਜਾਇਜ਼ ਸੰਬੰਧ ਦੇ ਚੱਲਦਿਆਂ ਇਕ ਵਿਅਕਤੀ ਦਾ ਕਤਲ
. . .  41 minutes ago
ਘੋਗਰਾ, 17 ਮਈ (ਆਰ.ਐੱਸ. ਸਲਾਰੀਆ)- ਬਲਾਕ ਦਸੂਹਾ ਦੇ ਪਿੰਡ ਹਰਦੋ ਨੇਕਨਾਮਾ ਵਿਖੇ ਨਾਜਾਇਜ਼ ਸੰਬੰਧ ਨੂੰ ਲੈ ਕੇ ਇਕ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਹਰਦੀਪ ਸਿੰਘ ਪੁੱਤਰ ਪਿਆਰਾ ਪਿੰਡ ਹਰਦੋ ਨੇਕਨਾਮਾ ਨੇ ਦੱਸਿਆ...
ਤੇਜ਼ ਰਫ਼ਤਾਰ ਕਾਰ ਨੇ ਖੜ੍ਹੇ ਟਰੱਕ 'ਚ ਮਾਰੀ ਟੱਕਰ, 5 ਲੋਕਾਂ ਦੀ ਮੌਤ
. . .  50 minutes ago
ਰੇਵਾੜੀ, 17 ਮਈ-ਦਿੱਲੀ/ਜੈਪੂਰ ਹਾਈਵੇਅ 'ਤੇ ਇਕ ਤੇਜ਼ ਰਫ਼ਤਾਰ ਕਰੂਜ਼ਰ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 5 ਲੋਕਾਂ ਦੀ ਮੌਤ ਅਤੇ 7 ਲੋਕ ਜ਼ਖ਼ਮੀ ਹੋ ਗਏ ਹਨ।
ਪਿੰਡ ਸ਼ੇਰ ਸਿੰਘ ਵਾਲਾ ਵਿਖੇ ਪੰਚਾਇਤੀ ਜ਼ਮੀਨ ਦਾ 2 ਕਿੱਲੇ ਚਾਰ ਕਨਾਲਾਂ ਨਾਜਾਇਜ਼ ਕਬਜ਼ਾ ਛੁਡਵਾਇਆ
. . .  about 1 hour ago
ਪੰਜੇ ਕੇ ਉਤਾੜ, 17 ਮਈ (ਪੱਪੂ ਸੰਧਾ)- ਗੁਰੂਹਰਸਹਾਏ ਪ੍ਰਸ਼ਾਸਨ ਵਲੋਂ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਦੋ ਕਿੱਲੇ ਚਾਰ ਕਨਾਲ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ। ਇਹ ਕਬਜ਼ਾ ਪਿੰਡ ਦੇ ਵਸਨੀਕ ਵਜੀਰ ਸਿੰਘ ਪੁੱਤਰ ਮੱਖਣ ਸਿੰਘ, ਚੰਨਾ ਸਿੰਘ ਪੁੱਤਰ ਜੀਤ ਸਿੰਘ, ਜੋਗਿੰਦਰ ਕੌਰ ਪਤਨੀ ਜਸਵੰਤ ਸਿੰਘ ਕੋਲ ਸੀ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਦਿੱਤਾ ਭਰੋਸਾ
. . .  about 1 hour ago
ਚੰਡੀਗੜ੍ਹ, 17 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਕੀਲਾਂ ਦੀਆਂ ਵੀ ਮੁਸ਼ਕਲਾਂ ਸੁਣੀਆਂ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ: ਭਗਵੰਤ ਮਾਨ
. . .  about 2 hours ago
ਚੰਡੀਗੜ੍ਹ, 17 ਮਈ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ। ਛੋਟੀ ਉਮਰ 'ਚ ਦੇਸ਼ ਲਈ ਆਪਣੀ ਜਾਨ ਦੇ ਕੇ ਇਨਕਲਾਬ ਦੀ...
ਬੱਚੇ ਨੂੰ ਬੇਹਰਿਮੀ ਨਾਲ ਕੁੱਟਣ ਵਾਲੇ ਵਿਰੁੱਧ ਪਰਚਾ ਦਰਜ
. . .  about 2 hours ago
ਮਲੋਟ, 17 ਮਈ (ਅਜਮੇਰ ਸਿੰਘ ਬਰਾੜ)-ਥਾਣਾ ਸਿਟੀ ਮਲੋਟ ਵਿਖੇ ਇਕ ਬੱਚੇ ਦੀ ਕੁੱਟਮਾਰ ਕਰਦੇ ਹੋਏ ਵਿਅਕਤੀ ਦੀ ਜੋ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧੀ ਬੱਚੇ ਦੀ ਮਾਂ ਦੇ ਬਿਆਨਾਂ ਤੇ ਅਰਸ਼ਦੀਪ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ...
ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪੰਜਾਬ ਹਰਿਆਣਾ ਹਾਈਕਰੋਟ
. . .  about 2 hours ago
ਚੰਡੀਗੜ੍ਹ, 17 ਮਈ -ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪੰਜਾਬ ਹਰਿਆਣਾ ਹਾਈਕਰੋਟ
ਲੁੱਟ ਖੋਹ 'ਚ ਗ੍ਰਿਫ਼ਤਾਰ ਕੀਤੇ ਹਵਾਲਾਤੀ ਵਲੋਂ ਥਾਣੇ 'ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਮੋਗਾ, 17 ਮਈ (ਗੁਰਤੇਜ ਸਿੰਘ ਬੱਬੀ)-ਅੱਜ ਸਵੇਰੇ ਥਾਣਾ ਬਾਘਾਪੁਰਾਣਾ 'ਚ ਇੱਕ ਹਵਾਲਾਤੀ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਦਸੰਬਰ 2021 'ਚ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਨੱਥੋਕੇ ਦੇ ਇੱਕ ਪੈਟਰੋਲ ਪੰਪ 'ਤੇ 17000...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਯੁਵਰਾਜ ਸਿੰਘ ਤੇ ਉਨ੍ਹਾਂ ਦੀ ਪਤਨੀ
. . .  about 2 hours ago
ਅੰਮ੍ਰਿਤਸਰ, 17 ਮਈ-ਪੰਜਾਬੀ ਗਾਇਕ ਯੁਵਰਾਜ ਹੰਸ ਬੀਤੇ ਦਿਨੀਂ ਪਤਨੀ ਮਾਨਸੀ ਸ਼ਰਮਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਫਿਰ ਆਇਆ ਸਾਹਮਣੇ ਬੇਅਦਬੀ ਦਾ ਮਾਮਲਾ, ਗੁਟਕਾ ਸਾਹਿਬ ਦੇ ਮਿਲੇ ਅੰਗ
. . .  about 2 hours ago
ਬਠਿੰਡਾ, 17 ਮਈ-(ਨਾਇਬ ਸਿੰਘ ਸਿੱਧੂ)-ਬਠਿੰਡਾ ਦੇ ਮੁਲਤਾਨੀਆ ਰੋਡ ਸਥਿਤ ਡੀ.ਡੀ. ਮਿੱਤਲ ਟਾਵਰ 'ਚ ਗੁਟਕਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੇ ਅੰਗ ਖਿਲਰੇ ਮਿਲੇ। ਖਿੱਲਰੇ ਹੋਏ ਅੰਗਾਂ ਨੂੰ ਰਹਿਤ ਮਰਿਆਦਾ ਨਾਲ ਇਕੱਠੇ ਕਰਕੇ ਪੁਲਿਸ ਨੇ ਲਿਆ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਦੇ ਪਿੰਡ ਲੁਹਾਰਕਾ ਕਲਾਂ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਰਾਜਾਸਾਂਸੀ, 17 ਮਈ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਕੰਬੋਅ ਦੇ ਅਧੀਨ ਆਉਂਦੇ ਪਿੰਡ ਲੁਹਾਰਕਾ ਕਲਾਂ ਦੇ ਇਕ 55 ਸਾਲਾ ਵਿਅਕਤੀ ਹਰਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਲੋਂ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ...
ਚੌਥੀ ਕਲਾਸ 'ਚ ਪੜ੍ਹਦੇ ਬੱਚੇ ਦੀ ਗਰਮੀ ਕਾਰਨ ਹੋਈ ਮੌਤ
. . .  about 3 hours ago
ਲੌਂਗੋਵਾਲ, 17 ਮਈ (ਸ.ਸ.ਖੰਨਾ,ਵਿਨੋਦ)-ਜਿੱਥੇ ਪੰਜਾਬ 'ਚ ਗਰਮੀ ਦਾ ਤਾਪਮਾਨ ਵਧਣ ਦੇ ਨਾਲ-ਨਾਲ ਮੌਤਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ, ਉਥੇ ਹੀ ਅੱਜ ਗਰਮੀ ਦੇ ਕਾਰਨ ਪੱਤੀ ਜੈਦ ਦੇ ਸਰਕਾਰੀ ਸਕੂਲ 'ਚ ਪੜ੍ਹਦੇ ਚੌਥੀ ਕਲਾਸ ਦੇ ਵਿਦਿਆਰਥੀ ਮਹਿਕਪ੍ਰੀਤ...
ਟੈਕਸਸ ਦੀ ਮਾਰਕਿਟ 'ਚ ਦੋ ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, ਦੋ ਮੌਤਾਂ ਤੇ ਕਈ ਜ਼ਖ਼ਮੀ
. . .  about 3 hours ago
ਸੈਕਰਾਮੈਂਟੋ, 17 ਮਈ (ਹੁਸਨ ਲੜੋਆ ਬੰਗਾ)- ਟੈਕਸਸ ਰਾਜ ਦੀ ਫਲੀਅ ਮਾਰਕਿਟ 'ਚ ਹੋਈ ਗੋਲੀਬਾਰੀ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਹੈਰਿਸ ਕਾਊਂਟੀ ਦੇ ਪੁਲਿਸ ਮੁਖੀ ਐਂਡ ਗੋਨਜ਼ਲੇਜ਼ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਦੋ ਧੜਿਆਂ...
ਅਚਾਨਕ ਲੱਗੀ ਅੱਗ ਕਾਰਨ ਕਿਸਾਨ ਦਾ ਘਰ ਤੇ ਸਮਾਨ ਸੜ ਕੇ ਹੋਇਆ ਸੁਆਹ
. . .  about 3 hours ago
ਭਾਈਰੂਪਾ/ਬਠਿੰਡਾ, 17 ਮਈ (ਵਰਿੰਦਰ ਲੱਕੀ)- ਬੀਤੀ ਰਾਤ ਸਥਾਨਕ ਕਸਬੇ ਦੇ ਨੇੜਲੇ ਪਿੰਡ ਬੁਰਜ ਗਿੱਲ ਵਿਖੇ ਇਕ ਕਿਸਾਨ ਦੇ ਘਰ ਅਚਾਨਕ ਅੱਗ ਲੱਗਣ ਕਾਰਨ ਕਿਸਾਨ ਦੇ ਘਰ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਕਿਸਾਨ ਗੁਰਜੰਟ ਸਿੰਘ...
ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਾਉਣ ਤੋਂ ਰੋਕਣ ਲਈ ਕੀਤੀ ਸਖ਼ਤ ਬੈਰੀਕੇਟਿੰਗ ਦਾ ਦ੍ਰਿਸ਼
. . .  about 3 hours ago
ਐੱਸ.ਏ.ਐੱਸ.ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ)- ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਾਉਣ ਤੋਂ ਰੋਕਣ ਲਈ ਕੀਤੀ ਸਖ਼ਤ ਬੈਰੀਕੇਟਿੰਗ ਦਾ ਦ੍ਰਿਸ਼
ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ ਨੇ ਸਰਹੱਦੀ ਪਿੰਡ ਨੌਸ਼ਹਿਰਾ ਹਵੇਲੀਆਂ ਦਾ ਕੀਤਾ ਦੌਰਾ
. . .  about 3 hours ago
ਸਰਾਏ ਅਮਾਨਤ ਖਾਂ, 17 ਮਈ (ਨਰਿੰਦਰ ਸਿੰਘ)- ਦੋਦੇ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ ਤੇ ਡੀ.ਡੀ.ਪੀ.ਓ. ਸਤੀਸ਼ ਕੁਮਾਰ ਨੇ ਸਰਹੱਦੀ ਪਿੰਡ ਨੌਸ਼ਹਿਰਾ ਹਵੇਲੀਆਂ ਵਿਖੇ ਨਵੇਂ ਚੱਲ ਰਹੇ ਵਿਕਾਸ ਕਾਰਜਾਂ ਦੀ ਅਚਨਚੇਤ ਜਾਂਚ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਬੈਠਕ ਹੋਈ ਰੱਦ
. . .  about 4 hours ago
ਚੰਡੀਗੜ੍ਹ, 17 ਮਈ (ਦਵਿੰਦਰ ਸਿੰਘ) - ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਰੱਦ ਹੋ ਗਈ ਹੈ | ਹੁਣ ਕਿਸਾਨ ਜਥੇਬੰਦੀਆਂ ਦੇ ਵਲੋਂ ਜਲਦ ਹੀ ...
ਗਿਆਨਵਾਪੀ ਮਸਜਿਦ ਦੇ ਮੁੱਦੇ 'ਤੇ ਸੁਣਵਾਈ ਹੋਈ ਸ਼ੁਰੂ
. . .  about 4 hours ago
ਨਵੀਂ ਦਿੱਲੀ, 17 ਮਈ - ਹਿੰਦੂ ਸੈਨਾ ਨੇ ਵਾਰਾਣਸੀ ਦੀ ਅੰਜੁਮਨ ਇੰਤਜ਼ਾਮੀਆ ਮਸਜਿਦ ਦੀ ਪ੍ਰਬੰਧਕ ਕਮੇਟੀ ਦੁਆਰਾ ਗਿਆਨਵਾਪੀ ਮਸਜਿਦ ਦੇ ਸਰਵੇਖਣ 'ਤੇ ਰੋਕ ਲਗਾਉਣ ਦੀ ਮੰਗ ਦੇ ਮਾਮਲੇ 'ਚ ....
ਕਿਸਾਨ ਜਥੇਬੰਦੀਆਂ ਨੇ ਬਿਜਲੀ ਚੋਰੀ ਫੜਨ ਆਏ ਪਾਵਰਕਾਮ ਦੇ ਅਧਿਕਾਰੀਆਂ ਦਾ ਕੀਤਾ ਘਿਰਾਓ
. . .  about 4 hours ago
ਤਪਾ ਮੰਡੀ,17 ਮਈ (ਪ੍ਰਵੀਨ ਗਰਗ) - ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਜ਼ਦੀਕੀ ਪਿੰਡ ਢਿਲਵਾਂ ਦੀ ਰਾਜਾਪੱਤੀ ਵਿਖੇ ਬਿਜਲੀ ਚੋਰੀ ਫੜਨ ਅਤੇ ਲੋਡ ਦੀ ਜਾਂਚ ਕਰਨ ਪਹੁੰਚੀ ਪਾਵਰਕਾਮ ਦੀ ਟੀਮ ਦਾ ਪਤਾ ਲੱਗਦੇ ...
ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਗਾਓਣ ਤੋਂ ਰੋਕਣ ਲਈ ਵਾਈ. ਪੀ. ਐੱਸ. ਚੌਕ ਸਮੇਤ ਕਈ ਹੋਰ ਸੜਕਾਂ ਕੀਤੀਆਂ ਸੀਲ
. . .  about 5 hours ago
ਐਸ. ਏ. ਐਸ. ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ) - ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ 23 ਕਿਸਾਨ ਜਥੇਬੰਦੀਆਂ ਵਲੋਂ ਅੱਜ 17 ਮਈ ਨੂੰ ਪੱਕਾ ਮੋਰਚਾ ਲਗਾਉਣ ਤੋਂ ਰੋਕਣ ਲਈ ਚੰਡੀਗੜ੍ਹ ਮੁਹਾਲੀ...
ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਹੋਵੇਗੀ ਬੈਠਕ
. . .  about 5 hours ago
ਚੰਡੀਗੜ੍ਹ,17 ਮਈ - ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਬੈਠਕ ਹੋਵੇਗੀ | ਹੁਣ ਕਿਸਾਨ ਜਥੇਬੰਦੀ ਦੇ ਆਗੂ ਗੁਰਦੁਆਰਾ ਅੰਬ...
ਅਣਪਛਾਤੇ ਕਾਰ ਸਵਾਰਾਂ ਵਲੋਂ ਮਾਨਾਂਵਾਲਾ ਵਿਖੇ ਗੋਲੀ ਮਾਰ ਕੇ ਇਕ ਵਿਅਕਤੀ ਦਾ ਕਤਲ
. . .  about 6 hours ago
ਮਾਨਾਂਵਾਲਾ,17 ਮਈ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ - ਜਲੰਧਰ - ਜਲੰਧਰ ਜੀ.ਟੀ. ਰੋਡ ਕਸਬਾ ਮਾਨਾਂਵਾਲਾ ਵਿਖੇ ਬੀਤੀ ਦੇਰ ਰਾਤ ਦੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਪ੍ਰਾਪਤ...
ਯੂਕਰੇਨ : ਰੂਸ ਦੀ ਗੋਲੀਬਾਰੀ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ
. . .  about 6 hours ago
ਕੀਵ, 17 ਮਈ - ਏ.ਐਫ.ਪੀ. ਨਿਊਜ਼ ਏਜੰਸੀ ਨੇ ਟਵੀਟ ਕੀਤਾ ਹੈ ਕਿ ਯੂਕਰੇਨ ਦੇ ਸੇਵੇਰੋਡੋਨੇਤਸਕ ਵਿਚ ਰੂਸ ਦੀ ਗੋਲੀਬਾਰੀ ਵਿਚ ਘੱਟੋ-ਘੱਟ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਅੱਸੂ ਸੰਮਤ 552

ਸੰਗਰੂਰ

25 ਦੇ ਕਿਸਾਨ ਅੰਦੋਲਨ ਲਈ ਜਗ੍ਹਾ-ਜਗ੍ਹਾ ਤਿਆਰੀ ਮੀਟਿੰਗਾਂ ਅਤੇ ਸਮਰਥਨਾਂ ਦਾ ਐਲਾਨ

ਸੰਗਰੂਰ, 23 ਸਤੰਬਰ (ਅਮਨਦੀਪ ਸਿੰਘ ਬਿੱਟਾ)-ਰਾਜ ਦੇ ਸਰਕਾਰੀ ਸਕੂਲਾਂ ਵਿਚ ਸੇਵਾਵਾਂ ਨਿਭਾਅ ਰਹੇ ਪੰਜਾਬ ਦੇ ਸਮੂਹ ਈ.ਜੀ.ਐਸ. ਅਧਿਆਪਕਾਂ ਵਲੋਂ 25 ਸਤੰਬਰ ਦੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ | ਸੂਬਾਈ ਆਗੂ ਮੱਖਣ ਸਿੰਘ ਤੋਲਾਵਾਲ ਨੇ ਕਿਹਾ ਕਿ ਉਹ ਵੀ ਪੰਜਾਬ ਦੇ ਕਿਸਾਨਾਂ ਦੇ ਧੀਆਂ ਪੱੁਤ ਹਨ ਅਤੇ ਜੋ ਲੁੱਟ ਅੱਜ ਪੰਜਾਬ ਦੇ ਕਿਸਾਨ ਦੀ ਹੋ ਰਹੀ ਹੈ ਉਸ ਨੂੰ ਬਰਦਾਸ਼ਤ ਕਰਨਾ ਬੇਹੱਦ ਮੁਸ਼ਕਿਲ ਹੈ | ਤੋਲਾਵਾਲ ਨੇ ਕਿਹਾ ਕਿ ਪੰਜਾਬ ਦਾ ਅਧਿਆਪਕ ਵਰਗ ਕਿਸਾਨਾਂ ਨਾਲ ਖੜੌਤਾ ਹੈ ਅਤੇ ਕਿਸਾਨਾਂ ਦੇ ਦਿੱਤੇ ਹਰ ਪ੍ਰੋਗਰਾਮ ਵਿਚ ਭਾਰੀ ਗਿਣਤੀ ਵਿਚ ਆਪਣਾ ਯੋਗਦਾਨ ਪਾਏਗਾ | ਇਸ ਮੌਕੇ ਗੁਰਜੀਵਨ ਛਾਜਲੀ, ਹਰਵਿੰਦਰ ਸਿੰਘ ਦਿੜ੍ਹਬਾ, ਪਰਗਟ ਧਰਮਗੜ੍ਹ ਵੀ ਮੌਜੂਦ ਸਨ |
ਸੰਗਰੂਰ, (ਅਮਨਦੀਪ ਸਿੰਘ ਬਿੱਟਾ) - ਜ਼ਿਲ੍ਹਾ ਕਾਂਗਰਸ ਐਸ.ਸੀ ਸੈਲ ਦੇ ਉੱਪ ਚੇਅਰਮੈਨ ਅਤੇ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਚਮਕੌਰ ਸਿੰਘ ਜੱਸੀ ਨੇ ਵੀ 25 ਸਤੰਬਰ ਦੇ ਬੰਦ ਦਾ ਸਮੱਰਥਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਮੁੱਢ ਤੋਂ ਹੀ ਕਿਸਾਨ ਵਰਗ ਨਾਲ ਖੜੀ ਹੈ | ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਯੋਗ ਰਹਿਨੁਮਾਈ ਹੇਠ ਪਹਿਲਾਂ ਐਸ.ਵਾਈ.ਐਲ ਉੱਤੇ ਠੋਸ ਸਟੈਂਡ ਅਤੇ ਹੁਣ ਖੇਤੀ ਆਰਡੀਨੈਂਸ 'ਤੇ ਵਿਧਾਨ ਸਭਾ ਵਿਚ ਮਤਾ ਪਾਸ ਕਰ ਕੇ ਰੱਦ ਕਰਨਾ ਇਹ ਸਿੱਧ ਕਰਦਾ ਹੈ ਕਿ ਕਾਂਗਰਸ ਹੀ ਸਹੀ ਅਰਥਾਂ ਵਿਚ ਕਿਸਾਨ ਦੀ ਹਿਤੈਸ਼ੀ ਪਾਰਟੀ ਹੈ | ਉਨ੍ਹਾਂ ਕਿਹਾ ਕਿ 25 ਨੂੰ ਕਾਂਗਰਸ ਵਰਕਰ ਰੋਸ ਮਾਰਚ ਕਰਦਿਆਂ ਕਿਸਾਨ ਜਥੇਬੰਦੀਆਂ ਦੇ ਧਰਨਿਆਂ ਵਿਚ ਸ਼ਮੂਲੀਅਤ ਕਰਨਗੇ | ਇਸ ਮੌਕੇ ਅਮਿ੍ਤਪਾਲ ਸਿੰਘ ਗੁਰੂ, ਸੁਰਿੰਦਰਪਾਲ ਸਿੰਘ, ਜਿੰਦੂ, ਲਵਲੀ ਢਿੱਲੋਂ ਅਤੇ ਮਾਸਟਰ ਸਰਬਜੀਤ ਸਿੰਘ ਵੀ ਮੌਜੂਦ ਸਨ |
ਸੰਗਰੂਰ, (ਅਮਨਦੀਪ ਸਿੰਘ ਬਿੱਟਾ)-ਸਮਾਜ ਸੇਵੀ ਸੰਸਥਾ ਦਲਿਤ ਵੈੱਲਫੇਅਰ ਸੰਗਠਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਕਾਂਗੜਾ ਨੇ ਖੇਤੀ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਕਿਸਾਨਾਂ ਦੇ 25 ਸਤੰਬਰ ਦੇ ਪੰਜਾਬ ਬੰਦ ਦਾ ਸਮਰਥਨ ਕੀਤਾ ਹੈ | ਉਨ੍ਹਾਂ ਕਿਹਾ ਕਿ ਸੰਗਠਨ ਨਾਲ ਸਬੰਧਤ ਦੁਕਾਨਦਾਰ 25 ਸਤੰਬਰ ਨੂੰ ਆਪਣੀ ਦੁਕਾਨਾਂ ਬੰਦ ਰੱਖਣਗੇ ਉਥੇ ਹੀ ਹੋਰਣਾਂ ਨੂੰ ਵੀ ਬੰਦ ਨੂੰ ਸਫਲ ਬਣਾਉਣ ਹਿਤ ਪ੍ਰੇਰਿਤ ਕਰਨਗੇ | ਇਸ ਮੌਕੇ ਰਾਜਪਾਲ ਸਿੰਘ ਰਾਜੂ, ਸੁਖਪਾਲ ਸਿੰਘ ਭੰਮਾਬਦੀ, ਰਮਨ ਕੁਮਾਰ, ਸੰਮੀ ਪ੍ਰਧਾਨ, ਜਰਨੈਲ ਸਿੰਘ ਚੰਗਾਲ, ਮਲਕੀਤ ਸਿੰਘ ਬੰਗਾਵਾਲੀ, ਕਰਮ ਸਿੰਘ ਅਕੋਈ ਸਾਹਿਬ ਸੋਨੀ ਸਿੰਘ ਲੱਡੀ, ਗੁਰਮੀਤ ਸਿੰਘ ਵੀ ਮੌਜੂਦ ਸਨ |
ਭਵਾਨੀਗੜ੍ਹ, (ਫੱਗੂਵਾਲਾ, ਬਾਲਦ)- ਕੇਂਦਰ ਸਰਕਾਰ ਵਲੋਂ ਜਾਰੀ ਕੀਤੇ 3 ਆਰਡੀਨੈਂਸ ਦੇ ਖ਼ਿਲਾਫ਼ ਕਿਸਾਨਾਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਕਾਮਯਾਬ ਕਰਨ ਲਈ 3 ਕਿਸਾਨ ਜਥੇਬੰਦੀਆਂ ਦੇ ਆਗੂਆਂ ਵਲੋਂ ਸਾਂਝੇ ਤੌਰ 'ਤੇ ਸ਼ਹਿਰ ਦੇ ਬਾਜ਼ਾਰਾਂ ਵਿਚ ਦੁਕਾਨਾਂ 'ਤੇ ਜਾ ਕੇ ਦੁਕਾਨਦਾਰਾਂ ਨੂੰ 25 ਸਤੰਬਰ ਨੂੰ ਬੰਦ ਰੱਖਣ ਦੀ ਅਪੀਲ ਕਰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ 'ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕਸ਼ਮੀਰ ਸਿੰਘ ਘਰਾਚੋਂ, ਬਲਾਕ ਪ੍ਰਧਾਨ ਦਰਬਾਰਾ ਸਿੰਘ ਨਾਗਰਾ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਸੁਰਜੀਤ ਸਿੰਘ ਫਤਿਹਗੜ੍ਹ ਭਾਦਸੋਂ, ਮਾਸਟਰ ਕਸ਼ਮੀਰ ਸਿੰਘ ਕਾਕੜਾ ਜ਼ਿਲ੍ਹਾ ਖ਼ਜ਼ਾਨਚੀ, ਜ਼ਿਲ੍ਹਾ ਮੀਤ ਪ੍ਰਧਾਨ ਬਲਜੀਤ ਸਿੰਘ ਜੌਲੀਆਂ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ, ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ ਨੇ ਸੰਬੋਧਨ ਵੀ ਕੀਤਾ | ਇਸ ਮੌਕੇ ਅਜੈਬ ਸਿੰਘ ਸੰਘਰੇੜੀ, ਜਗਦੇਵ ਸਿੰਘ ਘਰਾਚੋਂ, ਕੁਲਜੀਤ ਸਿੰਘ ਨਾਗਰਾ, ਕਰਨੈਲ ਸਿੰਘ ਕਾਕੜਾ ਆਦਿ ਵਲੋਂ ਬਜ਼ਾਰਾਂ 'ਚ ਮਾਰਚ ਕਰਦਿਆਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ, ਪਵਿੱਤਰ ਸਿੰਘ ਬਾਲਦ)-ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਆਰਡੀਨੈਂਸਾਂ ਖਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਵਲੋਂ ਪਿੰਡਾਂ ਅਤੇ ਸ਼ਹਿਰ ਵਿਚ ਝੰਡਾ ਮਾਰਚ ਕਰਦਿਆਂ ਮੋਟਰਸਾਈਕਲ ਰੈਲੀ ਦੌਰਾਨ ਮੋਦੀ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਬਲਾਕ ਪ੍ਰਧਾਨ ਅਜੈਬ ਸਿੰਘ ਲਖੇਆਲ ਅਤੇ ਜਿਲ੍ਹਾ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਮੋਟਰਸਾਈਕਲ ਮਾਰਚ ਅਤੇ ਝੰਡਾ ਮਾਰਚ ਪਿੰਡ ਮਹਿਲਾਂ ਤੋਂ ਸੁਰੂ ਕਰਦਿਆਂ ਲੋਕਾਂ ਨੂੰ 24 ਤਰੀਕ ਰੇਲਾਂ ਰੋਕੋ ਅੰਦੋਲਨ, 25 ਤਰੀਕ ਦੇ ਪੰਜਾਬ ਬੰਦ ਦਾ ਸੱਦਾ ਰੱਖਣ ਲਈ ਦੁਕਾਨਦਾਰਾਂ, ਛੋਟੇ ਵਪਾਰੀਆਂ, ਰੇਹੜੀਆਂ ਵਾਲਿਆਂ ਨੂੰ ਸੜਕ ਰੋਕੋ ਅੰਦੋਲਨ ਵਿਚ ਸਾਮਿਲ ਹੋਣ ਦਾ ਸੱਦਾ ਦਿੱਤਾ ਹੈ | ਇਸ ਮੌਕੇ ਬਲਾਕ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਬਲਾਕ ਕਨਵੀਨਰ ਹਰਜਿੰਦਰ ਸਿੰਘ ਘਰਾਚੋਂ, ਬਲਾਕ ਆਗੂ ਜਸਬੀਰ ਸਿੰਘ ਗੱਗੜਪੁਰ, ਗੁਰਦੇਵ ਸਿੰਘ ਆਲੋਅਰਖ, ਕਰਮ ਚੰਦ ਪੰਨਵਾਂ ਆਦਿ ਮੋਟਰਸਾਈਕਲ ਸਵਾਰ ਮੌਜੂਦ ਸਨ |
ਲਹਿਰਾਗਾਗਾ, (ਸੂਰਜ ਭਾਨ ਗੋਇਲ)- ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਨੇ ਮੋਦੀ ਸਰਕਾਰ ਵਲੋਂ ਲਿਆਂਦੇ ਲੋਕ ਵਿਰੋਧੀ ਤੇ ਕਿਸਾਨ ਮਾਰੂ ਤਿੰਨ ਖੇਤੀ ਆਰਡੀਨੈਂਸਾਂ ਵਿਰੁੱਧ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ 25 ਸਤੰਬਰ ਦੇ ਪੰਜਾਬ ਬੰਦ ਦੀ ਪੂਰਨ ਹਮਾਇਤ ਦਾ ਐਲਾਨ ਕੀਤਾ ਹੈ | ਲੋਕ ਚੇਤਨਾ ਮੰਚ ਲਹਿਰਾਗਾਗਾ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਤੇ ਜਗਦੀਸ਼ ਪਾਪੜਾ, ਨੌਜਵਾਨ ਭਾਰਤ ਸਭਾ ਦੇ ਜਥੇਬੰਦਕ ਆਗੂ ਗੁਰਪ੍ਰੀਤ ਗੁਰੀ ਅਤੇ ਰਜਿੰਦਰ, ਜਮਹੂਰੀ ਅਧਿਕਾਰ ਸਭਾ ਦੇ ਨਾਮਦੇਵ ਭੁਟਾਲ, ਫੀਲਡ ਵਰਕਰਜ਼ ਯੂਨੀਅਨ ਦੇ ਆਗੂ ਰਣਜੀਤ ਲਹਿਰਾ ਤੇ ਸੁਖਦੈਵ ਚੰਗਾਲੀਵਾਲਾ, ਪਾਵਰਕਾਮ ਦੇ ਸਾਂਝਾ ਮੁਲਾਜ਼ਮ ਮੰਚ ਦੇ ਆਗੂ ਪੂਰਨ ਸਿੰਘ ਖਾਈ, ਮਹਿੰਦਰ ਸਿੰਘ ਅਤੇ ਡੀ.ਟੀ.ਐੱਫ. ਦੇ ਆਗੂ ਹਰਭਗਵਾਨ ਗੁਰਨੇ ਨੇ ਬਿਆਨ ਜਾਰੀ ਕਰਦਿਆਂ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਲਈ ਘਾਤਕ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ |
ਸ਼ੇਰਪੁਰ,(ਸੁਰਿੰਦਰ ਚਹਿਲ)-ਕੇਂਦਰ ਸਰਕਾਰ ਨੇ ਹਾੜ੍ਹੀ ਦੀਆਂ ਫ਼ਸਲਾਂ ਦੇ ਭਾਅ ਵਿਚ ਜੋ ਨਿਗੂਣਾ ਵਾਧਾ ਕੀਤਾ ਹੈ | ਉਹ ਦੇਸ਼ ਦੀ ਕਿਸਾਨੀ ਨਾਲ ਕੋਝਾ ਮਜ਼ਾਕ ਹੈ | ਇੱਕ ਪਾਸੇ ਤਾਂ ਸਰਕਾਰ ਕਿਸਾਨਾਂ ਦੇ ਮੂੰਹ ਵਿਚੋਂ ਰੋਟੀ ਖੋਹ ਕੇ ਪੂੰਜੀਪਤੀ ਲੋਕਾਂ ਨੂੰ ਮਾਲੋ-ਮਾਲ ਕਰਨ ਜਾ ਰਹੀ ਹੈ ਅਤੇ ਦੂਜੇ ਪਾਸੇ ਕਿਸਾਨਾਂ ਨਾਲ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ | ਇਸ ਨੂੰ ਕਿਰਤੀ ਲੋਕ ਬਰਦਾਸ਼ਤ ਨਹੀਂ ਕਰਨਗੇ ਜੇਕਰ ਸਰਕਾਰ ਸੱਚਮੁੱਚ ਕਿਸਾਨਾਂ ਦੀ ਹਮਦਰਦ ਹੈ ਤਾਂ ਉਨ੍ਹਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਤਿੰਨੋਂ ਖੇਤੀ ਆਰਡੀਨੈਂਸ ਵਾਪਸ ਲੈ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ | ਮੁਲਾਜ਼ਮ ਆਗੂ ਮਾਸਟਰ ਜਰਨੈਲ ਸਿੰਘ ਮਿੱਠੇਵਾਲ, ਅਮਰਜੀਤ ਸਿੰਘ ਖਹਿਰਾ, ਜਥੇਦਾਰ ਹਰਬੰਸ ਸਿੰਘ ਸਲੇਮਪੁਰ, ਐਡਵੋਕੇਟ ਜਸਵੀਰ ਸਿੰਘ ਖੇੜੀ, ਜਥੇਦਾਰ ਮਨਜੀਤ ਸਿੰਘ ਧਾਮੀ, ਚਮਕੌਰ ਸਿੰਘ ਗਰੇਵਾਲ, ਨਰਾਇਣ ਸਿੰਘ ਬਾਜਵਾ, ਬਲਵਿੰਦਰ ਸਿੰਘ ਕਾਕਾ ਆਦਿ ਨੇ ਆਲੋਚਨਾ ਕਰਦੇ ਹੋਏ ਤਿੰਨੋਂ ਖੇਤੀ ਆਰਡੀਨੈਂਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ |
ਧੂਰੀ, (ਸੰਜੇ ਲਹਿਰੀ, ਦੀਪਕ)-ਸ਼੍ਰੋਮਣੀ ਅਕਾਲੀ ਦਲ ਹਲਕਾ ਧੂਰੀ ਦੇ ਵਰਕਰਾਂ ਦੀ ਇਕ ਮੀਟਿੰਗ ਸ਼੍ਰੋਮਣੀ ਅਕਾਲੀ ਦਲ (ਬ) ਦੇ ਹਲਕਾ ਇੰਚਾਰਜ ਸ.ਹਰੀ ਸਿੰਘ ਪ੍ਰੀਤ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਜਥੇ. ਭੁਪਿੰਦਰ ਸਿੰਘ ਭਲਵਾਨ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਬੀਬੀ ਪਰਮਜੀਤ ਕੌਰ ਵਿਰਕ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਹਰੀ ਸਿੰਘ ਪ੍ਰੀਤ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ 25 ਸਤੰਬਰ ਨੂੰ ਕੇਂਦਰ ਸਰਕਾਰ ਵਲੋਂ ਖੇਤੀ ਸੰਬੰਧੀ ਪਾਸ ਕੀਤੇ ਬਿਲ ਦੇ ਵਿਰੋਧ 'ਚ ਮਾਲੇਰਕੋਟਲਾ ਚੌਕ 'ਚ ਅਕਾਲੀ ਵਰਕਰਾਂ ਵਲੋਂ ਕਿਸਾਨੀ ਦੇ ਹੱਕ 'ਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਕਰਵਾਉਣ ਲਈ ਆਉਣ ਵਾਲੇ ਹਫ਼ਤੇ 'ਚ ਸੂਬੇ 'ਚ ਵੱਖ-ਵੱਖ ਥਾਂਈਾ ਵੱਡੇ ਪੱਧਰ 'ਤੇ ਰੋਸ ਮੁਜ਼ਾਹਰੇ ਕਰਕੇ ਇਨ੍ਹਾਂ ਬਿਲਾਂ ਦਾ ਵਿਰੋਧ ਕੀਤਾ ਜਾਵੇਗਾ | ਇਸ ਮੌਕੇ ਧਰਮਿੰਦਰ ਸਿੰਘ ਕੌਲਸੇੜੀ, ਧਰਮਿੰਦਰ ਸਿੰਘ ਪੇਧਨੀ, ਹੰਸ ਰਾਜ ਗਰਗ, ਅਜਮੇਰ ਸਿੰਘ ਘਨੌਰੀ, ਬਲਵਿੰਦਰ ਮਾਨਾਂ, ਨੀਟੂ ਕਾਂਝਲਾ, ਬਿਰਜ ਲਾਲ ਕਾਂਝਲਾ, ਮਹਿੰਦਰ ਸਿੰਘ ਰਣੀਕੇ, ਹਰਪਾਲ ਸਿੰਘ ਮਾਨਵਾਲਾ, ਬੀਬੀ ਜਸਵਿੰਦਰ ਕੌਰ ਖ਼ਾਲਸਾ ਆਦਿ ਮੌਜੂਦ ਸਨ |
ਲਹਿਰਾਗਾਗਾ, (ਗਰਗ, ਢੀਂਡਸਾ) – ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਵਲੋਂ ਅੱਜ ਇੱਥੇ ਆੜ•ਤੀ ਐਸੋਸੀਏਸ਼ਨ ਦੇ ਜ਼ਿਲ•ਾ ਪ੍ਰਧਾਨ ਸੰਜੀਵ ਸਿੰਗਲਾ ਦੀ ਹਾਜ਼ਰੀ 'ਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਰੈਲੀ ਕੀਤੀ ਅਤੇ ਆੜ੍ਹ•ਤੀਆਂ ਨੂੰ ਆਪੋ-ਆਪਣੀਆਂ ਦੁਕਾਨਾਂ ਬੰਦ ਰੱਖਣ ਲਈ ਕਿਹਾ | ਜਥੇਬੰਦੀ ਦੇ ਪ੍ਰਧਾਨ ਗੁਰਲਾਲ ਸਿੰਘ ਜਲੂਰ ਨੇ ਕਿਹਾ ਕਿ ਇਹ ਲੜਾਈ ਸਾਨੂੰ ਸਭ ਨੂੰ ਇਕੱਠਿਆਂ ਹੋ ਕੇ ਲੜਨੀ ਪਵੇਗੀ ਅਤੇ ਲੋਕਾਂ ਨੂੰ ਸਾਥ ਦੇਣ ਦੀ ਅਪੀਲ ਕੀਤੀ | ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵੀ ਸ਼ਹਿਰ ਅੰਦਰ ਮੋਟਰਸਾਈਕਲ ਰੈਲੀ ਕਰਕੇ 25 ਸਤੰਬਰ ਨੂੰ ਆਪੋ-ਆਪਣੀਆਂ ਬੰਦ ਰੱਖਣ ਲਈ ਅਪੀਲ ਕੀਤੀ ਗਈ |
ਜਖੇਪਲ, (ਮੇਜਰ ਸਿੰਘ ਸਿੱਧੂ) - ਭਾਰਤੀ ਕਿਸਾਨ ਯੂਨੀਅਨ ਏਕਤਾ ਬਲਾਕ ਸੁਨਾਮ ਵਲੋਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਪੰਜਾਬ ਭਰ ਦੇ ਸੱਦੇ 'ਤੇ ਪਿੰਡਾਂ ਦੇ ਨੌਜਵਾਨਾਂ ਨੇ ਅਗਲੇ ਸੰਘਰਸ਼ ਲਈ ਮੋਟਰਸਾਈਕਲਾਂ 'ਤੇ ਮਾਰਚ ਕੱਢੇ ਅੱਜ ਇਹ ਮਾਰਚ ਜਖੇਪਲ ਤੋਂ ਸ਼ੁਰੂ ਹੋ ਕੇ ਉਗਰਾਹਾਂ, ਛਾਜਲੀ, ਛਾਜਲਾ, ਹੁੰਦਾ ਹੋਇਆ ਸੁਨਾਮ, ਚੀਮਾਂ, ਧਰਮਗੜ•੍ਹ 'ਚ ਸਮਾਪਤ ਹੋਇਆ | ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਤਿੰਨ ਆਰਡੀਨੈਂਸ ਪੰਜਾਬ ਦੀ ਕਿਸਾਨੀ ਸਮੇਤ 80 ਪ੍ਰਤੀਸ਼ਤ ਲੋਕ ਬਰਬਾਦ ਹੋ ਜਾਣਗੇ, ਇਸ ਲਈ ਇਹ ਆਰਡੀਨੈਂਸ ਕਿਸੇ ਵੀ ਕੀਮਤ ਤੇ ਲਾਗੂ ਨਹੀਂ ਹੋਣ ਦਿੱਤੇ ਜਾਣਗੇ | ਆਗੂਆਂ ਨੇ ਕਿਹਾ ਕਿ 24 ਤੋਂ 26 ਸਤੰਬਰ ਤੱਕ ਸਮੁੱਚੇ ਪੰਜਾਬ ਦੀਆਂ ਰੇਲਾਂ ਜਾਮ ਕੀਤੀਆਂ ਜਾਣਗੀਆਂ | 25 ਸਤੰਬਰ ਨੂੰ ਸਮੁੱਚੇ ਪੰਜਾਬ ਦੀਆਂ ਸੜਕਾਂ ਵੀ ਜਾਮ ਕੀਤੀਆਂ ਜਾਣਗੀਆਂ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਸੁਨਾਮ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਵਿਚ ਅੱਜ ਸੈਂਕੜੇ ਨੌਜਵਾਨਾਂ ਵਲੋਂ ਖੇਤੀ ਬਿੱਲਾਂ ਦੇ ਮਾੜੇ ਪ੍ਰਭਾਵਾਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰ ਕੇ 25 ਤਾਰੀਖ਼ ਦੇ ਬੰਦ ਨੂੰ ਸਫਲ ਬਣਾਉਣ ਦੇ ਮੰਤਵ ਨਾਲ ਸੁਨਾਮ ਸ਼ਹਿਰ ਵਿਚ ਮੋਟਰਸਾਈਕਲ ਮਾਰਚ ਕੱਢਿਆ ਗਿਆ | ਇਸ ਮੌਕੇ ਸੁਖਪਾਲ ਮਾਣਕ, ਗੋਬਿੰਦ ਸਿੰਘ ਚੱਠੇ, ਪਾਲ ਦੋਲੇਵਾਲ, ਰਾਮਸ਼ਰਨ ਸਿੰਘ, ਰਾਮਪਾਲ ਸ਼ਰਮਾਂ, ਨਾਨਕ ਸਿੰਘ ਸਰਪੰਚ, ਹਰਨੇਕ ਸਿੰਘ ਵੱਡਾ ਲਾਣਾ ਆਦਿ ਮੌਜੂਦ ਸਨ |
ਦਿੜ•ਬਾ ਮੰਡੀ, (ਹਰਬੰਸ ਸਿੰਘ ਛਾਜਲੀ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਬਿਲਾਂ ਦੇ ਖ਼ਿਲਾਫ਼ ਅਤੇ 25 ਸਤੰਬਰ ਦੇ ਪੰਜਾਬ ਬੰਦ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਦਿੜ•ਬਾ ਇਲਾਕੇ ਵਿਚ ਮੋਟਰਸਾਈਕਲ ਰੈਲੀ ਕੱਢੀ ਗਈ | ਰੈਲੀ ਵਿਚ ਵੱਡੀ ਗਿਣਤੀ ਵਿਚ ਨੌਜਵਾਨਾਂ ਨੇ ਹਿੱਸਾ ਲਿਆ | ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਬਲਾਕ ਪ੍ਰਧਾਨ ਦਰਸਨ ਸਿੰਘ ਸਾਦੀਹਰੀ ਨੇ ਕਿਹਾ ਕਿ ਪੰਜਾਬ ਬੰਦ ਨੂੰ ਲੈ ਕੇ ਦਿੜ•ਬਾ ਸ਼ਹਿਰ ਦੇ ਦੁਕਾਨਦਾਰ, ਵਪਾਰੀਆ, ਆੜ•ਤੀਆ ਅਤੇ ਤਰਕਸ਼ੀਲ ਸੁਸਾਇਟੀ ਦੇ ਹਮਾਇਤ ਕੀਤੀ ਗਈ ਹੈ | ਇਸ ਮੌਕੇ ਗੁਰਮੇਲ ਸਿੰਘ ਕੈਂਪਰ, ਬਿੰਦਰ ਸਿੰਘ ਦਿੜ•ਬਾ, ਸੁਖਜਿੰਦਰ ਸਿੰਘ, ਮਲਕੀਤ ਸਿੰਘ, ਹੁਸਿਆਰ ਸਿੰਘ ਉਭਿਆ, ਅਮਰੀਕ ਸਿੰਘ ਕੈਂਪਰ ਆਦਿ ਮੌਜੂਦ ਸਨ |
ਸੰਦੌੜ, (ਗੁਰਪ੍ਰੀਤ ਸਿੰਘ ਚੀਮਾ) – ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿਚ ਪੰਜਾਬ ਦੀਆਂ ਕਈ ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਨੂੰ ਸਫਲ ਬਣਾਉਣ ਦੇ ਮੰਤਵ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਹਿਮਦਗੜ• ਵਲੋਂ ਪ੍ਰਧਾਨ ਸੇਰ ਸਿੰਘ ਮਹੋਲੀ ਅਤੇ ਮੀਤ ਪ੍ਰਧਾਨ ਡਾ. ਅਮਰਜੀਤ ਸਿੰਘ ਧਲੇਰ ਕਲਾਂ ਦੀ ਅਗਵਾਈ ਹੇਠ ਵੱਖ–ਵੱਖ ਪਿੰਡਾਂ ਵਿਚ ਝੰਡਾ ਮਾਰਚ ਕੱਢਿਆ ਗਿਆ | ਕਿਸਾਨ ਆਗੂ ਡਾ. ਅਮਰਜੀਤ ਸਿੰਘ ਧਲੇਰ ਕਲਾਂ ਨੇ ਕਿਹਾ ਕਿ ਅੱਜ ਦੇ ਇਸ ਮਾਰਚ ਦਾ ਮਕਸਦ ਪਿੰਡਾਂ ਦੇ ਲੋਕਾਂ ਨੂੰ 25 ਸਤੰਬਰ ਦੇ ਪੰਜਾਬ ਬੰਦ ਬਾਰੇ ਜਾਗਰੂਕ ਕਰਨਾ ਸੀ | ਇਸ ਮੌਕੇ ਗੁਰਮੇਲ ਸਿੰਘ ਮਹੋਲੀ, ਮਨਜੀਤ ਸਿੰਘ ਫਰਵਾਲੀ, ਲਾਲੀ ਫਰਵਾਲੀ, ਜਰਨੈਲ ਸਿੰਘ, ਸਿੰਦਰ ਸਿੰਘ, ਜਗਰੂਪ ਸਿੰਘ ਖੁਰਦ, ਰਣਜੀਤ ਸਿੰਘ, ਚਰਨ ਸਿੰਘ, ਜੱਗਾ ਸਿੰਘ ਮਹੋਲੀ ਆਦਿ ਹਾਜ਼ਰ ਸਨ |
ਅਮਰਗੜ੍ਹ•, (ਜਤਿੰਦਰ ਮੰਨਵੀ) - ਖੇਤੀ ਬਿੱਲਾਂ ਖ਼ਿਲਾਫ਼ ਚੱਲ ਰਹੇ ਅੰਦੋਲਨ ਨੂੰ ਤਕੜਾ ਕਰਨ ਹਿਤ ਅਤੇ 25 ਦੇ ਪੰਜਾਬ ਨੂੰ ਮੁਕੰਮਲ ਬੰਦ ਕਰਨ ਵਾਸਤੇ ਭਾਕਿਯੂ ਏਕਤਾ ਉਗਰਾਹਾਂ ਵਲੋਂ ਅਮਰਗੜ• ਵਾਸੀਆਂ ਨੂੰ ਜਾਗਰੂਕ ਕਰਦਿਆਂ ਬਾਜ਼ਾਰ ਵਿਚ ਜਾ ਕੇ ਹਰ ਇੱਕ ਦੁਕਾਨਦਾਰ ਨੂੰ ਬੰਦ ਵਿਚ ਸਹਿਯੋਗ ਦੇਣ ਦੀ ਅਪੀਲ ਕੀਤੀ | ਇਸ ਮੌਕੇ ਕਿਸਾਨ ਆਗੂ ਸਰਬਜੀਤ ਸਿੰਘ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਮੁਤਾਬਿਕ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਅਮਰਗੜ• ਕਸਬੇ ਸਮੇਤ ਵੱਖ-ਵੱਖ ਪਿੰਡਾਂ ਵਿਚ ਜਾ ਕੇ ਭਾਕਿਯੂ ਏਕਤਾ ਉਗਰਾਹਾਂ ਵਲੋਂ ਹੋਕਾ ਦਿੱਤਾ ਗਿਆ ਹੈ | 25 ਸਤੰਬਰ ਨੂੰ ਭਾਕਿਯੂ ਏਕਤਾ ਉਗਰਾਹਾਂ ਵਲੋਂ ਪਿੰਡ ਭੁਰਥਲਾ ਮੰਡੇਰ ਵਿਖੇ ਖੰਨਾ-ਮਾਲੇਰਕੋਟਲਾ ਹਾਈਵੇ ਜਾਮ ਕਰ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਹਰਵਿੰਦਰ ਸਿੰਘ ਚੌਾਦਾ, ਸੁਖਦੀਪ ਸਿੰਘ ਚੌਾਦਾ, ਅਮਿ੍ਤਪਾਲ ਸਿੰਘ ਅਲੀਪੁਰ, ਜੱਸੀ ਅਲੀਪੁਰ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਸੱਗੂ, ਧਾਲੀਵਾਲ, ਭੁੱਲਰ) – 25 ਸਤੰਬਰ ਨੂੰ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਤੇ ਆੜ•ਤੀਆਂ ਵਲੋਂ ਕੀਤੇ ਜਾ ਰਹੇ ਪੰਜਾਬ-ਬੰਦ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਸਮੇਤ 30 ਜਥੇਬੰਦੀਆਂ ਵਲੋਂ ਪੰਜਾਬ-ਭਰ 'ਚ ਤਿਆਰੀਆਂ ਜ਼ੋਰਾਂ 'ਤੇ ਹਨ, ਪਿੰਡਾਂ ਤੇ ਬਲਾਕਾਂ ਵਿਚ ਕੇਂਦਰ-ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰੇ ਕੀਤੇ ਗਏ | ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ•ਾ ਜਰਨਲ ਸਕੱਤਰ ਰਣ ਸਿੰਘ ਚੱਠਾ ਨੇ ਕਿਹਾ ਕਿ ਖੇਤੀਬਾੜੀ-ਬਿਲਾਂ ਨੂੰ ਰੱਦ ਕਰਵਾਉਣ ਲਈ ਸਾਂਝੇ-ਸੰਘਰਸ਼ਾਂ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਰਾਜੇਵਾਲ ਦੇ ਸੂਬਾ ਸਕੱਤਰ ਮਲਕੀਤ ਸਿੰਘ ਲਖਮੀਰ ਵਾਲਾ, ਆੜਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕਾਲਾ, ਮਾਰਕੀਟ ਕਮੇਟੀ ਦੇ ਚੇਅਰਮੈਨ ਮੁਨੀਸ਼ ਸੋਨੀ, ਅਮਰੀਕ ਸਿੰਘ ਧਾਲੀਵਾਲ, ਰਣ ਸਿੰਘ ਚੱਠਾ ਨੇ ਕਿਹਾ ਕਿ 25 ਸਤੰਬਰ ਨੂੰ ਸੁਨਾਮ ਆਈ ਟੀ ਆਈ ਚੌਕ ਜਾਮ ਕੀਤਾ ਜਾਵੇਗਾ | ਇਸ ਮੌਕੇ ਰਾਜੇਵਾਲ ਦੇ ਸੂਬਾ ਸਕੱਤਰ ਮਲਕੀਤ ਸਿੰਘ ਲਖਮੀਰ ਵਾਲਾ, ਸਿੱਧੂਪੁਰ ਦੇ ਬਲਾਕ ਪ੍ਰਧਾਨ ਹਰੀ ਸਿੰਘ ਚੱਠਾ, ਪਿਆਰਾ ਸਿੰਘ ਭੰਗੂ, ਡਕੌਾਦਾ ਬਲਾਕ ਦੇ ਪ੍ਰਧਾਨ ਸੰਤਰਾਮ ਛਾਜਲੀ, ਕੁੱਲ ਹਿੰਦ ਕਿਸਾਨ ਸਭਾ ਦੇ ਹਰਦੇਵ ਸਿੰਘ ਬਖਸ਼ੀਵਾਲਾ, ਮਾਰਕੀਟ ਕਮੇਟੀ ਸੁਨਾਮ ਦੇ ਚੇਅਰਮੈਨ ਮੁਨੀਸ਼ ਸੋਨੀ, ਆੜ•ਤੀਆਂ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਕਾਲਾ, ਹਰਦੀਪ ਵਿੱਕੀ, ਭੋਲਾ ਜਖੇਪਲੀਆ, ਦਰਸ਼ਨ ਛਾਜਲਾ, ਗੁਰਦੀਪ ਸਿੰਘ ਲਾਡਬੰਨਜਾਰਾ ਕਲਾਂ, ਜਸਵਿੰਦਰ ਛਾਹੜ, ਗੁਰਤੇਜ ਸਿੰਘ ਛਾਹੜ, ਗੁਰਦੇਵ ਸਿੰਘ ਗੁਜਰ, ਧੰਨ ਢੰਡੋਲੀ ਆਦਿ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ) -ਪੰਜਾਬ ਅੰਦਰ 25 ਸਤੰਬਰ ਨੂੰ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਤੇ ਆੜਤੀਆਂ ਵਲੋਂ ਕੀਤੇ ਜਾ ਰਹੇ ਪੰਜਾਬ-ਬੰਦ ਦੀ ਹਮਾਇਤ ਦਾ ਐਲਾਨ ਕਰਦੇ ਹੋਏ ਰਾਮਗੜੀਆ ਬ੍ਰਾਦਰੀ ਅਤੇ ਵਪਾਰੀ ਆਗੂ ਜਥੇ. ਮੁਖ਼ਤਿਆਰ ਸਿੰਘ ਅਤੇ ਅਜੈਬ ਸਿੰਘ ਸੱਗੂ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਉਹ ਆਪਣੇ ਕਾਰੋਬਾਰ ਬੰਦ ਰੱਖ ਕੇ ਇਸ ਸਘੰਰਸ਼ ਦਾ ਹਿੱਸਾ ਬਣਨ | ਉਨ੍ਹਾਂ ਕਿਹਾ ਕੇ 25 ਸਤੰਬਰ ਨੂੰ ਸੁਨਾਮ ਆਈ ਟੀ ਆਈ ਚੌਕ ਜਾਮ ਕੀਤਾ ਜਾਵੇਗਾ | ਇਸ ਮੌਕੇ ਦਰਸ਼ਨ ਸਿੰਘ ਭੰਗੂ, ਅਰਜਨ ਸਿੰਘ, ਹਰਦੇਵ ਸਿੰਘ, ਸ਼ਮਸ਼ੇਰ ਸਿੰਘ, ਚੰਦ ਸਿੰਘ ਆਦਿ ਮੌਜੂਦ ਸਨ |
ਸੰਗਰੂਰ, (ਅਮਨਦੀਪ ਸਿੰਘ ਬਿੱਟਾ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤ ਕਿਸਾਨ ਵਿਰੋਧੀ ਆਰਡੀਨੈਂਸਾਂ ਤੋਂ ਖ਼ਫ਼ਾ ਕਿਸਾਨਾਂ ਵਲੋਂ ਰੋਸ ਜ਼ਾਹਿਰ ਕਰਨ ਲਈ 25 ਸਤੰਬਰ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਸਮਰਥਨ ਕਰਦਿਆਂ ਵਿਧਾਨ ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਸ਼੍ਰੀ ਸਾਜਨ ਕਾਂਗੜਾ ਨੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਕਿਸਾਨਾਂ ਨਾਲ ਚਟਾਨ ਵਾਂਗ ਖੜੀ ਹੈ ਜੋ ਸੂਬਾ ਪ੍ਰਧਾਨ ਸ਼੍ਰੀ ਬਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਿਸਾਨਾਂ ਦੇ ਹਰ ਸੰਘਰਸ਼ ਵਿਚ ਡਟਵਾਂ ਸਾਥ ਦੇਵੇਗੀ |
ਲੌਾਗੋਵਾਲ, (ਵਿਨੋਦ)-ਠੇਕਾ ਮੁਲਾਜਮ ਸੰਘਰਸ਼ ਮੋਰਚਾ (ਪੰਜਾਬ) ਵਲੋਂ ਮੀਟਿੰਗ ਕਰਨ ਉਪਰੰਤ ਮੋਰਚੇ ਦੇ ਸੂਬਾਈ ਆਗੂਆਂ ਸ਼ੇਰ ਸਿੰਘ ਖੰਨਾ, ਜਗਰੂਪ ਸਿੰਘ ਲਹਿਰਾ, ਵਰਿੰਦਰ ਸਿੰਘ ਮੋਮੀ, ਰੇਸ਼ਮ ਸਿੰਘ ਗਿੱਲ, ਗੁਰਵਿੰਦਰ ਸਿੰਘ ਪੰਨੂੰ, ਬਲਿਹਾਰ ਸਿੰਘ ਕਟਾਰੀਆ, ਵਰਿੰਦਰ ਸਿੰਘ ਬੀਬੀਵਾਲਾ, ਸੇਵਕ ਸਿੰਘ ਦੰਦੀਵਾਲ, ਗੁਰਪ੍ਰੀਤ ਸਿੰਘ ਈਸੜੂ ਨੇ ਕਿਹਾ ਕਿ ਮੋਦੀ ਸਰਕਾਰ ਵਲੋਂ ਕੀਤੇ ਇਹਨਾਂ ਹੱਲਿਆਂ ਦਾ ਵਿਰੋਧ ਸਮੁੱਚੇ ਦੇਸ ਦੇ ਸੰਘਰਸ਼ਸ਼ੀਲ ਕਿਰਤੀ ਲੋਕਾਂ ਵਲੋਂ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਦੀਆਂ ਸਮੂਹ ਸੰਘਰਸ਼ਸ਼ੀਲ ਕਿਸਾਨ-ਮਜ਼ਦੂਰ ਜਥੇਬੰਦੀਆਂ ਵੱਲੋਂ 24 ਤੋਂ ਲੈ ਕੇ 26 ਸਤੰਬਰ ਤੱਕ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ ਜਿਸ ਵਿਚ 'ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ' ਵੱਖ-ਵੱਖ ਜ਼ਿਲਿ•ਆਂ ਵਿਚ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ |
ਸੰਗਰੂਰ, (ਧੀਰਜ ਪਸ਼ੋਰੀਆ) - ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ ਇਕਾਈ ਸੰਗਰੂਰ ਨੇ ਸੂਬਾ ਕਮੇਟੀ ਦੇ ਲਏ ਫ਼ੈਸਲੇ ਅਨੁਸਾਰ ਕੇਂਦਰ ਸਰਕਾਰ ਵਲੋਂ ਲੋਕ ਸਭਾ ਤੇ ਰਾਜ ਸਭਾ ਵਿਚ ਪਾਸ ਕੀਤੇ ਖੇਤੀ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਭਾਰਤ ਭਰ ਵਿਚ ਚੱਲ ਰਹੇ ਕਿਸਾਨ ਸੰਘਰਸ਼ ਦੀ ਡਟਵੀਂ ਹਮਾਇਤ ਦਾ ਐਲਾਨ ਕੀਤਾ ਹੈ | ਜਥੇਬੰਦੀ ਦੇ ਜ਼ਿਲ•੍ਹਾ ਪ੍ਰਧਾਨ ਬਲਵੀਰ ਚੰਦ ਲੌਾਗੋਵਾਲ ਤੇ ਸਕੱਤਰ ਹਰਭਗਵਾਨ ਗੁਰਨੇ, ਗੁਰਮੇਲ ਬਖਸੀਵਾਲਾ, ਸੁਖਜਿੰਦਰ ਸੁਨਾਮ, ਪਰਮਿੰਦਰ ਤੇ ਸਤਨਾਮ ਉੱਭਾਵਾਲ,ਗੁਰਪ੍ਰੀਤ ਬੱਬੀ, ਗੁਰਮੀਤ ਸੇਖੁਵਾਸ, ਅਮਿ੍ਤਪਾਲ ਲਹਿਰਾ, ਜਗਰੂਪ, ਜਸਵੀਰ ਤੇ ਸੁਖਜਿੰਦਰ ਸੰਗਰੂਰ ਰਘਵਿੰਦਰ ਤੇ ਮਹਿੰਦਰ ਪ੍ਰਤਾਪ ਸ਼ੇਰਪੁਰ ਬਲਜੀਤ ਤੇ ਦਾਤਾ ਨਮੋਲ ਤੇ ਐਸ.ਐਸ.ਏ. ਰਮਸਾ ਦੇ ਜ਼ਿਲ•੍ਹਾ ਆਗੂ ਗਗਨਦੀਪ ਧੂਰੀ ਨੇ ਸਪਸ਼ਟ ਕੀਤਾ ਕਿ ਸੰਘਰਸ਼ਾਂ ਨਾਲ ਭਗਵੀ ਮੋਦੀ ਸਰਕਾਰ ਦੇ ਲੋਕ ਵਿਰੋਧੀ ਫ਼ੈਸਲਿਆਂ ਨੂੰ ਢੁਕਵਾਂ ਜੁਆਬ ਦਿੱਤਾ ਜਾਏਗਾ | ਅਧਿਆਪਕ ਆਗੂਆਂ ਨੇ ਆਖਿਆ ਕਿ ਉਹ ਕਿਸਾਨ ਸੰਘਰਸ਼ ਨਾਲ ਮੋਢਾ ਲਾਉਂਦਿਆਂ ਵਿਚ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਵਿਚ ਸ਼ਾਮਲ ਹੋਣਗੇ |
ਲਹਿਰਾਗਾਗਾ, (ਸੂਰਜ ਭਾਨ ਗੋਇਲ) -ਭਾਰਤੀ ਕਿਸਾਨ ਯੂਨੀਅਨ ਏਕਤਾ (ਓੁਗਰਾਹਾ) ਬਲਾਕ ਟੀਮ ਵਲੋਂ 25 ਸਤੰਬਰ ਦੇ ਬੰਦ ਸੰਬੰਧੀ ਪਿੰਡਾਂ ਅਤੇ ਸ਼ਹਿਰਾਂ ਵਿਚ ਮੋਟਰਸਾਈਕਲਾਂ ਰਾਹੀ ਝੰਡਾ ਮਾਰਚ ਕਰਕੇ ਕਿਰਤੀ ਅਤੇ ਸ਼ਹਿਰ ਵਾਸੀਆਂ ਨੂੰ ਦੱਸਿਆ ਗਿਆ ਕਿ ਜ਼ਰੂਰੀ ਵਸਤਾਂ ਬਿਲ ਦੇ ਪਾਸ਼ ਹੋ ਜਾਣ ਨਾਲ ਖਾਣ ਪੀਣ ਦੀਆਂ ਵਸਤਾਂ ਮਹਿੰਗੀਆਂ ਹੋ ਜਾਣਗੀਆਂ | ਜ਼ਿਲ•੍ਹਾ ਸਲਾਹਕਾਰ ਦਰਸ਼ਨ ਚੰਗਾਲੀਵਾਲਾ, ਬਲਾਕ ਮੀਤ ਪ੍ਰਧਾਨ ਸੂਬਾ ਸੰਗਤਪੁਰਾ, ਦਰਸ਼ਨ ਕੋਟੜਾ ਦੱਸਿਆ ਕਿ ਮੌਕੇ ਦੀ ਭਾਜਪਾ ਹਕੂਮਤ ਨੇ ਕਿਸਾਨ ਵਿਰੋਧੀ ਤਿੰਨ ਬਿਲ ਪਾਸ਼ ਕਰ ਦਿਤੇ ਹਨ ਇਹ ਬਿਲ ਸਰਕਾਰੀ ਖ਼ਰੀਦ ਨੂੰ ਬੰਦ ਕਰਨਗੇ ਅਤੇ ਕਿਸਾਨਾਂ ਦੀ ਜ਼ਮੀਨ ਕਾਰਪੋਰੇਟ ਘਰਾਨਿਆਂ ਨੂੰ ਦੇਣ ਦੇ ਰਾਹ ਖੁੱਲ•ਾ ਕਰਨਗੇ | ਕਿਸਾਨ ਆਗੂਆਂ ਨੇ ਦਸਿਆ ਕਿ ਖੇਤੀਬਾੜੀ ਵਿਰੋਧੀ ਬਿਲਾ ਨੂੰ ਰੱਦ ਕਰਵਾਉਣ ਵਾਸਤੇ 25 ਸਤੰਬਰ ਨੂੰ ਪੰਜਾਬ ਬਦ ਕੀਤਾ ਜਾ ਰਿਹਾ ਹੋ 24, 25, 26 ਸਤੰਬਰ ਨੂੰ ਰੇਲਵੇ ਦਾ ਚੱਕਾ ਜਾਮ ਕੀਤਾ ਜਾਵੇਗਾ |
ਲਹਿਰਾਗਾਗਾ, (ਸੂਰਜ ਭਾਨ ਗੋਇਲ) -ਭਾਰਤ ਸਰਕਾਰ ਵਲੋਂ ਕਿਸਾਨੀ ਫ਼ਸਲਾਂ ਦਾ ਐਮ.ਐਸ.ਪੀ ਖ਼ਤਮ ਕਰਨ ਨਾਲ ਮੰਡੀਕਰਨ ਸਭਾਵਾਂ ਨੂੰ ਭਾਰੀ ਨੁਕਸਾਨ ਹੋਵੇਗਾ, ਕਿਉਂਕਿ ਮੰਡੀਕਰਨ ਸਭਾਵਾਂ ਮਾਰਕਫੈੱਡ ਦੇ ਨਾਲ ਕਮਿਸ਼ਨ ਏਜੰਟ ਦੇ ਤੌਰ ਤੇ ਕੰਮ ਕਰਦੀਆਂ ਹਨ | ਇਹ ਵਿਚਾਰ ਮੰਡੀਕਰਨ ਸਭਾਵਾਂ ਦੇ ਮੀਤ ਪ੍ਰਧਾਨ ਜਸਪਾਲ ਸ਼ਰਮਾ ਲਹਿਰਾਗਾਗਾ ਨੇ ਪ੍ਰਗਟ ਕੀਤੇ | ਉਨ•੍ਹਾਂ ਕਿਹਾ ਕਿ ਸਰਕਾਰੀ ਖ਼ਰੀਦ ਨਾ ਹੋਣ ਕਾਰਨ ਮੰਡੀਕਰਨ ਸਭਾਵਾਂ ਨੂੰ ਮਿਲਦਾ ਕਮਿਸ਼ਨ ਬੰਦ ਹੋ ਜਾਵੇਗਾ ਅਤੇ ਸਭਾਵਾਂ ਦੇ ਮੁਲਾਜ਼ਮਾਂ ਦਾ ਤਨਖ਼ਾਹਾਂ ਤੋਂ ਬਗੈਰ ਬੁਰਾ ਹਾਲ ਹੋਵੇਗਾ | ਉਨ•੍ਹਾਂ ਸਹਿਕਾਰਤਾ ਮੰਤਰੀ ਪੰਜਾਬ ਨੂੰ ਕਿਹਾ ਕਿ ਮੰਡੀਕਰਨ ਸਭਾਵਾਂ ਨੂੰ ਕੋਈ ਠੋਸ ਕਾਰੋਬਾਰ ਦਿੱਤਾ ਜਾਵੇ ਜਾਂ ਮਾਰਕਫੈੱਡ ਵਿਚ ਮਰਜ਼ ਕੀਤਾ ਜਾਵੇ | ਮੰਡੀਕਰਨ ਸਭਾਵਾਂ ਕੋਲ ਕਰੋੜਾਂ ਰੁਪਏ ਦੀਆਂ ਜਾਇਦਾਦਾਂ ਹਨ, ਫਿਰ ਵੀ ਮੁਲਾਜ਼ਮ ਤਨਖ਼ਾਹਾਂ ਤੋਂ ਵਾਂਝੇ ਹਨ |
ਲਹਿਰਾਗਾਗਾ, (ਅਸ਼ੋਕ ਗਰਗ) - ਕੁਲ ਹਿੰਦ ਕਿਸਾਨ ਸਭਾ ਪੰਜਾਬ ਵਲੋਂ ਹਲਕਾ ਲਹਿਰਾਗਾਗਾ ਦੇ ਪਿੰਡ ਘੋੜੇਨਬ, ਖੰਡੇਬਾਦ ਲਹਿਲ ਖ਼ੁਰਦ, ਭੁਟਾਲ ਕਲਾਂ ਸਮੇਤ ਹੋਰ ਪਿੰਡਾਂ ਅੰਦਰ ਕੇਂਦਰ ਸਰਕਾਰ ਦੇ ਪੁੱਤਲੇ ਫੂਕੇ ਗਏ | ਜ਼ਿਲ•੍ਹਾ ਪ੍ਰਧਾਨ ਕਾਮਰੇਡ ਸਤਵੰਤ ਸਿੰਘ ਖੰਡੇਬਾਦ ਨੇ ਪਿੰਡਾਂ ਅੰਦਰ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ 25 ਸਤੰਬਰ ਦੇ ਪੰਜਾਬ ਅੰਦਰ ਮੁਕੰਮਲ ਬੰਦ ਲਈ ਪੰਜਾਬ ਦੇ ਸਮੁੱਚੇ ਤਬਕਿਆਂ ਨੂੰ ਸ਼ਾਮਲ ਹੋਣ ਲਈ ਸੱਦਾ ਦਿੱਤਾ | ਇਸ ਮੌਕੇ ਬਲਵਿੰਦਰ ਸਿੰਘ ਖੰਡੇਬਾਦ, ਜਗਦੇਵ ਸਿੰਘ, ਲਹਿਲ ਖ਼ੁਰਦ, ਅਜੈਬ ਸਿੰਘ ਰਾਮਗੜ•, ਗੁਰਜੀਤ ਸਿੰਘ, ਕਰਤਾਰ ਸਿੰਘ ਕਾਲਾ, ਸੈਂਸੀ ਸਿੰਘ, ਗੁਰਮੀਤ ਸਿੰਘ ਹਮੀਰਗੜ•੍ਹ ਮੌਜੂਦ ਸਨ |
ਲੌਾਗੋਵਾਲ, (ਸ.ਸ.ਖੰਨਾ, ਵਿਨੋਦ) - ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਦੇ ਪੰਜਾਬ ਬੰਦ ਦੀ ਤਿਆਰੀ ਸਬੰਧੀ ਅੱਜ ਕਿਰਤੀ ਕਿਸਾਨ ਯੂਨੀਅਨ ਵਲੋਂ ਸਾਹੋਕੇ, ਢੱਡਰੀਆਂ, ਰੱਤੋਕੇ, ਭਾਈ ਕੀ ਸਮਾਧ ਪਿੰਡਾਂ ਵਿਚ ਤਿਆਰੀ ਸਬੰਧੀ ਰੈਲੀਆਂ ਕੀਤੀਆਂ ਗਈਆਂ ਅਤੇ ਪਿੰਡ ਢੱਡਰੀਆਂ ਅਤੇ ਰੱਤੋਕੇ ਵਿਖੇ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੀਆਂ ਇਕਾਈਆਂ ਦੀ ਚੋਣ ਕੀਤੀ ਗਈ | ਇਸ ਮੌਕੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਾਗੋਵਾਲ ਅਤੇ ਜ਼ਿਲ•੍ਹਾ ਆਗੂ ਰਵਿੰਦਰ ਸਿੰਘ ਤਕੀਪੁਰ ਨੇ ਸੰਬੋਧਨ ਕਰਦਿਆਂ ਇਨ੍ਹ•ਾਂ ਪਿੰਡਾਂ ਦੇ ਲੋਕਾਂ ਨੂੰ 25 ਸਤੰਬਰ ਦੇ ਪੰਜਾਬ ਬੰਦ ਵਿਚ ਵੱਧ ਚੜ• ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ | ਪਿੰਡ ਢੱਡਰੀਆਂ ਵਿਖੇ ਯੂਥ ਵਿੰਗ ਦੀ ਇਕਾਈ ਦੇ ਪ੍ਰਧਾਨ ਦੀ ਚੋਣ ਕਰਦਿਆਂ ਰਣਜੀਤ ਸਿੰਘ ਨੂੰ ਇਕਾਈ ਪ੍ਰਧਾਨ, ਗਗਨਦੀਪ ਸਿੰਘ ਨੂੰ ਮੀਤ ਪ੍ਰਧਾਨ, ਜੋਬਨਪਾਲ ਸਿੰਘ ਨੂੰ ਸੈਕਟਰੀ ਅਤੇ ਖੁਸ਼ਦਿਲ ਨੂੰ ਖ਼ਜ਼ਾਨਚੀ ਚੁਣਿਆ ਗਿਆ ਤੇ 23 ਮੈਂਬਰੀ ਕਮੇਟੀ ਦੀ ਚੋਣ ਕੀਤੀ | ਇਸੇ ਤਰ•੍ਹਾਂ ਪਿੰਡ ਰੱਤੋਕੇ ਵਿਖੇ 21 ਮੈਂਬਰੀ ਕਮੇਟੀ ਚੁਣੀ ਗਈ | ਹਰਜਿੰਦਰ ਸਿੰਘ ਨੂੰ ਪ੍ਰਧਾਨ, ਭੁਪਿੰਦਰ ਸਿੰਘ ਭਿੰਦਾ ਨੂੰ ਮੀਤ ਪ੍ਰਧਾਨ, ਅਮਰਜੀਤ ਸਿੰਘ ਨੂੰ ਸੈਕਟਰੀ ਅਤੇ ਲਵਰੀਤ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਢੱਡਰੀਆਂ ਇਕਾਈ ਦੇ ਪ੍ਰਧਾਨ ਤੇਜਿੰਦਰ ਸਿੰਘ, ਬਲਿਹਾਰ ਸਿੰਘ ਰੱਤੋਕੇ, ਸਾਹਿਬ ਸਿੰਘ ਆਦਿ ਮੌਜੂਦ ਸਨ |
ਅਮਰਗੜ੍ਹ, (ਸੁਖਜਿੰਦਰ ਸਿੰਘ ਝੱਲ)-ਡਾ. ਬੀ.ਆਰ. ਅੰਬੇਡਕਰ ਹਿਊਮਨ ਰਾਇਟਸ ਐਾਡ ਵੈੱਲਫੇਅਰ ਫਾਊਾਡੇਸ਼ਨ ਪੰਜਾਬ ਨੇ ਕੇਂਦਰ ਸਰਕਾਰ ਖ਼ਿਲਾਫ਼ ਖੇਤੀ ਆਰਡੀਨੈਂਸਾਂ ਵਿਰੁੱਧ ਜੰਗ ਵਿਚ ਕਿਸਾਨੀ ਸੰਘਰਸ਼ ਦਾ ਸਾਥ ਦੇਣ ਦਾ ਐਲਾਨ ਕੀਤਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਜ਼ਿਲ•੍ਹਾ ਪ੍ਰਧਾਨ ਗੁਰਜੰਟ ਸਿੰਘ ਢਢੋਗਲ ਨੇ ਦੱਸਿਆ ਕਿ ਕਿਸਾਨ ਵਿਰੋਧੀ ਆਰਡੀਨੈਂਸਾਂ ਜ਼ਰੀਏ ਕੇਂਦਰ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਖ਼ਤਮ ਕਰਨ 'ਤੇ ਤੁਲੀ ਹੋਈ ਹੈ, ਅਜਿਹੇ ਵਿਚ ਸਪਸ਼ਟ ਹੋ ਜਾਂਦਾ ਹੈ ਕਿ ਕੇਂਦਰ ਸਰਕਾਰ ਵੱਡੇ ਵਪਾਰੀਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੀ ਹੈ | ਉਨ•੍ਹਾਂ ਸਾਰੇ ਵਰਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਭਾਈਚਾਰੇ ਦਾ ਸਾਥ ਦਿੱਤਾ ਜਾਵੇ ਅਤੇ ਪੰਜਾਬ ਬੰਦ ਦੇ ਸੱਦੇ ਨੂੰ ਪ੍ਰਵਾਨ ਕਰਦਿਆਂ ਇਸ ਵਿਚ ਆਪਣਾ ਯੋਗਦਾਨ ਪਾਇਆ ਜਾਵੇ |
ਮਲੇਰਕੋਟਲਾ, (ਮੁਹੰਮਦ ਹਨੀਫ਼ ਥਿੰਦ) - ਕੇਂਦਰ ਸਰਕਾਰ ਵਲੋਂ ਲਿਆਂਦੇ ਨਵੇਂ ਕਿਸਾਨ ਮਾਰੂ ਬਿੱਲਾਂ ਨਾਲ ਕਿਸਾਨੀ ਬਰਬਾਦ ਹੋ ਜਾਵੇਗੀ, ਕਿਉਂਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਿਹਾ ਹੈ | 25 ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਪੰਜਾਬ ਭਰ 'ਚ ਕੇਂਦਰ ਸਰਕਾਰ ਨੂੰ ਇਨ੍ਹ•ਾਂ ਕਾਲੇ ਬਿੱਲਾਂ ਨੂੰ ਰੱਦ ਕਰਨ ਲਈ ਮਜ਼ਬੂਰ ਕਰ ਦੇਵੇਗੀ | ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕਿਸਾਨਾਂ ਨਾਲ ਚੱਟਾਨ ਵਾਂਗ ਖੜ•ੀ ਹੈ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਐਡ. ਸੁਖਚੈਨ ਸਿੰਘ ਭੂਦਨ ਨੇ ਕੀਤਾ | ਇਸ ਮੌਕੇ ਕੁਲਵਿੰਦਰ ਸਿੰਘ ਸਾਬਕਾ ਸਰਪੰਚ ਪਿੰਡ ਅਮਾਮਗੜ• ਅਤੇ ਮੁਹੰਮਦ ਅਸ਼ਰਫ਼ ਹਾਜ਼ਰ ਸਨ |
ਸੁਨਾਮ ਊਧਮ ਸਿੰਘ ਵਾਲਾ, (ਰੁਪਿੰਦਰ ਸਿੰਘ ਸੱਗੂ)-ਦੇਸ਼ ਦੀ ਮੋਦੀ ਸਰਕਾਰ ਦੁਆਰਾ ਪਿਛਲੇ ਦਿਨੀਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਖ਼ਿਲਾਫ਼ ਆਮ ਆਦਮੀ ਪਾਰਟੀ ਵੱਲੋਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਰਥੀ ਫ਼ੂਕ ਮੁਜ਼ਾਹਰਾ ਨਵੀਂ ਅਨਾਜ ਮੰਡੀ ਵਿਚ ਰੱਖਿਆ ਗਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਆਗੂ ਅਤੇ ਹਲਕਾ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਦੱਸਿਆ ਕਿ ਮੋਦੀ ਸਰਕਾਰ ਆਪਣੀ ਦੋਸਤੀ ਨੂੰ ਪ੍ਰਮੁੱਖ ਰੱਖਦੇ ਹੋਏ ਦੇਸ਼ ਨੂੰ ਕੁੱਝ ਕਾਰਪੋਰੇਟ ਘਰਿਣਆ ਨੂੰ ਸੌਾਪਣਾ ਚਾਹੁੰਦੇ ਹਨ, ਖਿਲਾਫ ਪ੍ਰਧਾਨ ਮੰਤਰੀ ਮੋਦੀ ਦਾ ਅਰਥੀ ਫ਼ੂਕ ਮੁਜ਼ਾਹਰਾ 24 ਸਤੰਬਰ ਨੂੰ ਸਵੇਰੇ 10 ਵਜੇ ਨਵੀਂ ਅਨਾਜ ਮੰਡੀ, ਸੁਨਾਮ ਵਿਖੇ ਕੀਤਾ ਜਾ ਰਿਹਾ ਹੈ |
ਸੰਗਰੂਰ, (ਧੀਰਜ ਪਸ਼ੋਰੀਆ) - ਅੱਠ ਖੱਬੀਆਂ ਪਾਰਟੀਆਂ ਅਤੇ ਇਨਕਲਾਬੀ ਜਥੇਬੰਦੀਆਂ 'ਤੇ ਆਧਾਰਿਤ ਫਾਸ਼ੀ ਹਮਲਿਆਂ ਵਿਰੋਧੀ ਫ਼ਰੰਟ ਨੇ ਕਿਸਾਨ ਜਥੇਬੰਦੀਆਂ ਵਲੋਂ ਦਿੱਤੇ 25 ਸਤੰਬਰ ਦੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕੀਤੀ ਹੈ | ਤੇਜਾ ਸਿੰਘ ਸੁਤੰਤਰ ਭਵਨ ਵਿਖੇ ਫ਼ਰੰਟ ਦੀ ਜ਼ਿਲ੍ਹਾ ਸੰਗਰੂਰ ਦੀ ਮੀਟਿੰਗ ਵਿਚੋ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਪਿੰਡਾਂ ਸ਼ਹਿਰਾਂ ਵਿਚ ਲਾਮਬੰਦੀ ਕਰਨ ਉਪਰੰਤ ਦੋ ਅਕਤੂਬਰ ਨੂੰ ਸੰਗਰੂਰ ਵਿਖੇ ਜ਼ਿਲ੍ਹਾ ਪੱਧਰੀ ਕਨਵੈੱਨਸ਼ਨ ਕੀਤੀ ਜਾਵੇਗੀ | ਮੀਟਿੰਗ ਵਿਚ ਐਮ. ਸੀ . ਪੀ. ਆਈ. (ਯੂ) ਦੇ ਆਗੂ ਕਿਰਨਜੀਤ ਸਿੰਘ ਸੇਖੋਂ, ਮੰਗਤ ਰਾਮ ਲੌਾਗੋਵਾਲ, ਸੀ.ਪੀ.ਆਈ. ਦੇ ਆਗੂ ਸੁਖਦੇਵ ਸ਼ਰਮਾ, ਇਨਕਲਾਬੀ ਜਮਹੂਰੀ ਮੋਰਚਾ ਪੰਜਾਬ ਦੇ ਆਗੂ ਨਰਿੰਦਰ ਨਿੰਦੀ, ਸਵਰਨਜੀਤ ਸਿੰਘ ਆਦਿ ਸ਼ਾਮਲ ਸਨ |
ਭਵਾਨੀਗੜ੍ਹ, (ਰਣਧੀਰ ਸਿੰਘ ਫੱਗੂਵਾਲਾ) - ਕੇਂਦਰ ਸਰਕਾਰ ਵਲੋਂ ਪਾਸ ਕੀਤੇ ਆਡੀਨੈਂਸਾਂ ਖ਼ਿਲਾਫ਼ 25 ਸਤੰਬਰ ਨੂੰ ਕਿਸਾਨਾਂ ਵਲੋਂ ਕੀਤੇ ਜਾ ਰਹੇ ਪੰਜਾਬ ਬੰਦ ਵਿਚ ਸ਼ੋ੍ਰਮਣੀ ਅਕਾਲੀ ਦਲ ਡੈਮੋਕਰੇਟਿਕ ਵਲੋਂ ਪੂਰਨ ਹਿਮਾਇਤ ਦਿੰਦਿਆਂ ਭਾਰੀ ਗਿਣਤੀ ਵਿਚ ਆਗੂ ਸ਼ਾਮਿਲ ਹੋਣਗੇ | ਇਸ ਮੌਕੇ ਜਥੇ. ਇੰਦਰਜੀਤ ਸਿੰਘ ਤੂਰ, ਨਿਹਾਲ ਸਿੰਘ ਨੰਦਗੜ੍ਹ, ਰਾਮ ਸਿੰਘ ਮੱਟਰਾਂ, ਜਗਦੀਸ਼ ਸਿੰਘ ਬਲਿਆਲ, ਹਰਜੀਤ ਸਿੰਘ ਬੀਟਾ, ਦਵਿੰਦਰ ਸਿੰਘ ਆਲੋਅਰਖ਼ ਆਦਿ ਹਾਜ਼ਰ ਸਨ |
ਸ਼ੇਰਪੁਰ, (ਦਰਸ਼ਨ ਸਿੰਘ ਖੇੜੀ)–ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਬਿੱਲਾਂ ਦੇ ਵਿਰੋਧ 'ਚ ਵਿੱਢੇ ਸੰਘਰਸ਼ ਨੂੰ ਲੈ ਕੇ ਪਾਰਟੀ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ 25 ਸਤੰਬਰ ਨੂੰ ਹਲਕਾ ਪੱਧਰੀ ਧਰਨਾ ਮਹਿਲ ਕਲਾਂ ਵਿਖੇ ਮੁੱਖ ਮਾਰਗ ਜਾਮ ਕੀਤਾ ਜਾਵੇਗਾ, ਜਿਸ ਵਿਚ ਸਰਕਲ ਸ਼ੇਰਪੁਰ ਦੇ 21 ਪਿੰਡਾਂ ਵਿਚੋਂ ਵੱਡੀ ਗਿਣਤੀ ਵਿਚ ਵਰਕਰ ਸ਼ਾਮਲ ਹੋਣਗੇ | ਇਹ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਅਕਾਲੀ ਆਗੂ ਅਤੇ ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾ: ਹਰਬੰਸ ਸਿੰਘ ਸ਼ੇਰਪੁਰ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਇਸ ਮੌਕੇ ਜਸਵਿੰਦਰ ਸਿੰਘ ਦੀਦਾਰਗੜ• ਸਰਕਲ ਪ੍ਰਧਾਨ ਅਤੇ ਗ਼ਰੀਬ ਸਿੰਘ ਛੰਨਾ ਜ਼ਿਲ•ਾ ਜਨਰਲ ਸਕੱਤਰ ਮੌਜੂਦ ਸਨ |
ਸੁਨਾਮ ਊਧਮ ਸਿੰਘ ਵਾਲਾ, (ਧਾਲੀਵਾਲ, ਭੁੱਲਰ)–ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਵਲੋਂ ਆਪਣੀਆਂ ਮੰਗਾਂ ਨੂੰ ਲੇ ਕੇ ਸੀ.ਟੀ.ਯੂ ਸੰਗਰੂਰ ਦੀ ਅਗਵਾਈ ਹੇਠ ਸਥਾਨਕ ਮਾਤਾ ਮੋਦੀ ਪਾਰਕ ਵਿਖੇ ਇੱਕ ਰੈਲੀ ਕੀਤੀ ਗਈ | ਇਸ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆ ਸੀ.ਟੀ.ਯੂ ਆਗੂ ਦੇਵ ਰਾਜ ਵਰਮਾਂ , ਕਾ. ਸਰਬਜੀਤ ਸਿੰਘ ਵੜੈਚ ਆਦਿ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਿਆ ਕੀਤੀ | ਇਸ ਮੌਕੇ ਆਗੂਆਂ ਨੇ ਖੇਤੀ ਬਿੱਲਾਂ ਦੇ ਵਿਰੋਧ 'ਚ 25 ਸਤੰਬਰ ਨੂੰ ਦਿੱਤੇ ਗਏ ਪੰਜਾਬ ਦੇ ਸੱਦੇ ਨੂੰ ਸਫਲ ਬਣਾਉਣ ਲਈ ਸਮੂਹ ਕਿਰਤੀਆਂ ਨੂੰ ਜੋਰ-ਸ਼ੋਰ ਨਾਲ ਸ਼ਾਮਿਲ ਹੋਣ ਦੀ ਅਪੀਲ ਕੀਤੀ | ਇਸ ਮੌਕੇ ਬੀਬੀ ਜਸਮੇਲ ਕੋਰ ਬੀਰ ਕਲਾਂ, ਮੱਖਣ ਸਿੰਘ ਜਖੇਪਲ, ਜੋਰਾ ਸਿੰਘ ਤੋਲਾਵਾਲ, ਸੁਖਦੇਵ ਸਿੰਘ, ਨਿੱਕਾ ਸਿੰਘ, ਜੱਸੀ ਕੌਰ ਸੁਨਾਮ ਆਦਿ ਮੌਜੂਦ ਸਨ |
ਮਾਲੇਰਕੋਟਲਾ, (ਕੁਠਾਲਾ)–ਕੇਂਦਰ ਸਰਕਾਰ ਵਲੋਂ ਪਾਸ ਕੀਤੇ ਨਵੇਂ ਖੇਤੀ ਬਿੱਲਾਂ ਦਾ ਵਿਰੋਧ ਕਰ ਰਹੀਆਂ ਵੱਖ-ਵੱਖ ਜਥੇਬੰਦੀਆਂ ਵਲੋਂ 25 ਸਤੰਬਰ ਦੇ ਭਾਰਤ ਬੰਦ ਦੇ ਦਿੱਤੇ ਸੱਦੇ ਨੂੰ ਕਾਮਯਾਬ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ-ਉਗਰਾਹਾਂ ਦੇ ਸੈਂਕੜੇ ਵਰਕਰਾਂ ਨੇ ਅੱਜ ਸਥਾਨਕ ਮੁਖ ਬਾਜ਼ਾਰਾਂ ਵਿਚ ਦੀ ਮੋਟਰ ਸਾਈਕਲ ਮਾਰਚ ਕਰ ਕੇ ਆਮ ਦੁਕਾਨਦਾਰਾਂ ਮਜ਼ਦੂਰਾਂ ਅਤੇ ਹੋਰ ਕਾਰੋਬਾਰੀਆਂ ਤੋਂ ਸਹਿਯੋਗ ਮੰਗਿਆ | ਮੋਟਰ ਸਾਈਕਲ ਮਾਰਚ ਵਿਚ ਸ਼ਾਮਲ ਕਿਸਾਨ ਆਗੂਆਂ ਵਿਚ ਨਾਹਰ ਸਿੰਘ ਹਥਨ, ਕੁਲਵਿੰਦਰ ਸਿੰਘ ਭੂਦਨ, ਮਾਨ ਸਿੰਘ ਸੱਦੋਪੁਰ, ਚੰਦ ਸਿੰਘ ਸੱਦੋਪੁਰ, ਮੇਜਰ ਸਿੰਘ ਹਥਨ, ਗੁਰਮੀਤ ਸਿੰਘ ਮੁਬਾਰਕਪੁਰ ਆਦਿ ਸ਼ਾਮਿਲ ਸਨ |
ਚੀਮਾ ਮੰਡੀ, (ਦਲਜੀਤ ਮੱਕੜ)-ਕੇਂਦਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸ ਬਿਲਾਂ ਦੇ ਵਿਰੋਧ ਵਜੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਾਰਕੁੰਨਾਂ ਵਲੋਂ ਇਲਾਕੇ ਦੇ ਪਿੰਡਾਂ ਵਿਚ ਮੋਟਰਸਾਇਕਲ ਰੈਲੀ ਕੱਢੀ ਗਈ, ਜਿਸ ਦੌਰਾਨ ਨੌਜਵਾਨ ਕਿਸਾਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਤੇ ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ | ਜਸਵੰਤ ਸਿੰਘ ਤੋਲਾਵਾਲ ਬਲਾਕ ਪ੍ਰਧਾਨ ਦੀ ਅਗਵਾਈ ਹੇਠ ਕੀਤੀ ਗਈ ਇਸ ਮੋਟਰ ਸਾਇਕਲ ਰੈਲੀ ਦੌਰਾਨ ਦਰਬਾਰਾ ਸਿੰਘ ਛਾਜਲਾ, ਹਰਪਾਲ ਸਿੰਘ, ਮੱਖਣ ਸਿੰਘ ਢੋਟ, ਗੁਰਮੇਲ ਸਿੰਘ ਚੀਮਾ, ਸੁਖਦੇਵ ਸਿੰਘ ਚੀਮਾ, ਜਿੰਦਰ ਔਲਖ ਆਦਿ ਹਾਜ਼ਰ ਸਨ |
ਸੰਗਰੂਰ, (ਅਮਨਦੀਪ ਸਿੰਘ ਬਿੱਟਾ)-ਇੰਟਰਨੈਸ਼ਨਲ ਡੈਮੋਕਰੈਟਿਕ ਪਲੇਟਫ਼ਾਰਮ (ਆਈ.ਡੀ.ਪੀ) ਵਲੋਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਬਿਲਾਂ ਅਤੇ ਬਿਜਲੀ ਬਿਲ 2020 ਨੂੰ ਪਾਸ ਕਰਨ ਵੱਲ ਹੋ ਰਹੇ ਯਤਨਾਂ ਦੇ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਵਲੋਂ 25 ਸਤੰਬਰ ਨੂੰ ਦਿੱਤੇ ਪੰਜਾਬ ਬੰਦ ਦੇ ਸੱਦੇ ਦੀ ਹਮਾਇਤ ਕਰਨ ਦਾ ਐਲਾਨ ਕੀਤਾ ਹੈ | ਆਈ.ਡੀ.ਪੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ ਅਤੇ ਫਲਜੀਤ ਸਿੰਘ, ਸੂਬਾ ਸਕੱਤਰ ਤਰਲੋਚਨ ਸਿੰਘ ਸੂਲਰਘਰਾਟ ਤੇ ਜ਼ਿਲ•ਾ ਪ੍ਰਧਾਨ ਤਾਰਾ ਸਿੰਘ ਫੱਗੂਵਾਲਾ ਨੇ ਉਕਤ ਜਾਣਕਾਰੀ ਦਿੱਤੀ |
ਮੰਡਵੀ (ਪ੍ਰਵੀਨ ਮਦਾਨ) - ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਲਹਿਰਾਗਾਗਾ ਦੀ ਤਰਫ਼ੋਂ ਸਮੂਹ ਬਲਾਕ ਦੀ ਟੀਮ ਵਲੋਂ ਅਜ 25 ਸੰਤਬਰ ਦੇ ਬੰਦ ਸੰਬੰਧੀ ਪਿੰਡ ਮਨਿਆਣਾਖੋਖਰ, ਮੰਡਵੀ, ਕੜੈਲ, ਹਾਂਡਾ ਦੇਹਲ਼, ਗਨੌਟਾ, ਘਮੂਰਘਾਟ, ਮੂਣਕ ਬਲਰਾ ਆਦਿ ਪਿੰਡਾਂ ਵਿਚ ਮੋਟਰਸਾਇਕਲਾਂ ਰਾਹੀ ਝੰਡਾ ਮਾਰਚ ਕਰਕੇ ਕਿਰਤੀ ਕਿਸਾਨ ਯੂਨੀਅਨ ਦੇ ਬੁਲਾਰੇਆਂ ਸਮੂਹ ਸ਼ਹਿਰੀ ਵਾਸੀਆਂ ਨੂੰ ਦੱਸਿਆ ਕਿ ਜ਼ਰੂਰੀ ਵਸਤਾਂ ਬਿਲ ਪਾਸ ਹੋ ਜਾਣ ਨਾਲ ਖਾਣ ਪੀਣ ਦੀਆਂ ਵਸਤਾਂ ਮਹਿੰਗੀਆਂ ਹੋ ਜਾਣਗੀਆਂ | ਬਿੱਲਾਂ ਨੂੰ ਰੱਦ ਕਰਵਾਉਣ ਵਾਸਤੇ 25 ਨੂੰ ਪੰਜਾਬ ਬੰਦ ਕੀਤਾ ਜਾ ਰਿਹਾ ਹੋ | ਇਸ ਮੌਕੇ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਢੀਂਡਸਾ, ਬਹਾਦੁਰ ਭੁਟਾਲ, ਲੀਲ੍ਹਾ ਚੋਟੀਆਂ ਆਦਿ ਹਾਜ਼ਰ ਸਨ |

ਰਣਬੀਰ ਕਾਲਜ 'ਚ ਰੁਜ਼ਗਾਰ ਮੇਲਾ ਅੱਜ

ਸੰਗਰੂਰ, 23 ਸਤੰਬਰ (ਬਿੱਟਾ)-ਪੰਜਾਬ ਸਰਕਾਰ ਦੁਆਰਾ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਰਾਮਵੀਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸੰਗਰੂਰ ਵਿਖੇ ਰਾਜ ਪੱਧਰੀ ਮੇਲੇ 22 ਸਤੰਬਰ ਤੋਂ 30 ਸਤੰਬਰ ਤੱਕ ਵੱਖ-ਵੱਖ ਥਾਵਾਂ 'ਤੇ ਲਗਾਏ ਜਾ ...

ਪੂਰੀ ਖ਼ਬਰ »

ਅਕਾਲੀ ਦਲ (ਬ) ਦਾ 3 ਘੰਟੇ ਦਾ ਚੱਕਾ ਜਾਮ ਮਹਿਜ਼ ਡਰਾਮੇਬਾਜ਼ੀ-ਐਡ. ਢੀਂਡਸਾ, ਗਰੇਵਾਲ

ਸੰਗਰੂਰ, 23 ਸਤੰਬਰ (ਅਮਨਦੀਪ ਸਿੰਘ ਬਿੱਟਾ)- ਸ਼੍ਰੋਮਣੀ ਅਕਾਲੀ ਦਲ (ਡੀ) ਨਾਲ ਸਬੰਧਤ ਸੀਨੀਅਰ ਐਡ. ਬਲਵੰਤ ਸਿੰਘ ਢੀਂਡਸਾ ਅਤੇ ਐਡ. ਸੁਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬੀਬੀ ਹਰਸਿਮਰਤ ਕੌਰ ਬਾਦਲ ...

ਪੂਰੀ ਖ਼ਬਰ »

ਸਕੂਲਾਂ 'ਚ ਮੁੜ ਪਰਤਣ ਲੱਗੀ ਰੌਣਕ

ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ)-ਕੋਰੋਨਾ ਮਹਾਂਮਾਰੀ ਕਾਰਨ ਸੂਬੇ 'ਚ ਲੀਹੋਂ ਲੱਥੀ ਸਿੱਖਿਆ ਨੂੰ ਮੁੜ ਲੀਹ 'ਤੇ ਲਿਆਉਣ ਦੇ ਯਤਨ ਸ਼ੁਰੂ ਹੋ ਗਏ ਹਨ | ਇਸ ਸਬੰਧੀ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਓਮ ਪ੍ਰਕਾਸ਼ ਸੇਤੀਆ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀਆਂ ਹਦਾਇਤਾਂ ...

ਪੂਰੀ ਖ਼ਬਰ »

-ਮਾਮਲਾ ਐਕਸਪੈੱ੍ਰਸ ਵੇਅ ਲਈ ਐਕਵਾਇਰ ਕੀਤੀ ਜ਼ਮੀਨ ਦਾ- ਵਿਕਾਸ ਦੀ ਖ਼ੁਸ਼ੀ ਨੂੰ ਧੁੰਦਲਾ ਰਿਹੈ 'ਸਾਂਝੇ ਖਾਤੇ' ਵਾਲੇ ਕਿਸਾਨਾਂ ਦੀ ਜ਼ਮੀਨੀ ਵੰਡ ਦਾ ਦਰਦ, ਕਿਸਾਨ ਵਰਗ ਸਹੀ ਮੱਦਾਂ ਤੋਂ ਅਣਜਾਣ

ਕੁੱਪ ਕਲਾਂ, 23 ਸਤੰਬਰ (ਮਨਜਿੰਦਰ ਸਿੰਘ ਸਰੌਦ) - ਦਿੱਲੀ ਤੋਂ ਅੰਮਿ੍ਤਸਰ-ਜੰਮੂ ਕਟੜਾ ਤੱਕ ਲਗਪਗ 35 ਹਜ਼ਾਰ ਕਰੋੜ ਦੀ ਲਾਗਤ ਨਾਲ ਬਣਨ ਵਾਲੇ 687 ਕਿੱਲੋਮੀਟਰ ਲੰਬੇ ਐਕਸਪੈੱ੍ਰਸ ਵੇਅ ਦੀ ਕਾਗ਼ਜ਼ੀ ਕਾਰਵਾਈ ਦੇ ਕੰਮ 'ਚ ਆਈ ਤੇਜ਼ੀ ਨੇ ਜਿੱਥੇ ਕਈ ਵਰਗਾਂ ਨੂੰ ਖ਼ੁਸ਼ੀ ਦਾ ...

ਪੂਰੀ ਖ਼ਬਰ »

ਸਿੱਖ ਆਗੂ 'ਤੇ ਤਸ਼ੱਦਦ ਢਾਹੁਣ ਵਾਲੇ ਪੁਲਿਸ ਮੁਲਾਜ਼ਮਾਂ ਵਿਰੁੱਧ ਕਾਰਵਾਈ ਲਈ ਮੁੱਖ ਮੰਤਰੀ ਨੂੰ ਭੇਜਿਆ ਪੱਤਰ

ਸੰਗਰੂਰ, 23 ਸਤੰਬਰ (ਦਮਨਜੀਤ ਸਿੰਘ)-ਥਾਣਾ ਮਲੋਦ ਦੇ ਮੁਖੀ ਕਰਨੈਲ ਸਿੰਘ ਅਤੇ ਸਹਾਇਕ ਥਾਣੇਦਾਰ ਮੁਖ਼ਤਿਆਰ ਸਿੰਘ ਨੂੰ ਬਰਖ਼ਾਸਤ ਕਰ ਕੇ ਉਨ੍ਹਾਂ ਵਿਰੁੱਧ ਤੁਰੰਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਦੇ ...

ਪੂਰੀ ਖ਼ਬਰ »

ਜ਼ਿਲ੍ਹਾ ਸੰਗਰੂਰ 'ਚ ਤਿੰਨ ਕੋਰੋਨਾ ਮਰੀਜ਼ਾਂ ਨੇ ਤੋੜਿਆ ਦਮ

ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ)-ਜ਼ਿਲ੍ਹਾ ਸੰਗਰੂਰ 'ਚ ਅੱਜ ਤਿੰਨ ਕੋਰੋਨਾ ਮਰੀਜ਼ਾਂ ਨੇ ਦਮ ਤੋੜ ਦਿੱਤਾ ਹੈ, ਜਿਸ ਨਾਲ ਕੋਰੋਨਾ ਮਾਮਲਿਆਂ ਨਾਲ ਜ਼ਿਲ•੍ਹੇ 'ਚ ਹੁਣ ਤੱਕ ਕੋਰੋਨਾ ਦੇ ਕੁਲ ਮਾਮਲਿਆਂਦੀ ਗਿਣਤੀ 3323 ਹੋ ਗਈ ਹੈ | ਅੱਜ ਆਏ ਨਵੇਂ ਮਾਮਲਿਆਂ 'ਚ 5 ਮਾਮਲੇ ...

ਪੂਰੀ ਖ਼ਬਰ »

ਅੰਤਰਰਾਜੀ ਕਾਰ ਚੋਰ ਗਰੋਹ ਦਾ ਪਰਦਾਫਾਸ਼

ਲਹਿਰਾਗਾਗਾ, 23 ਸਤੰਬਰ (ਗਰਗ, ਢੀਂਡਸਾ, ਗੋਇਲ)-ਪੁਲਿਸ ਨੇ ਇਲਾਕੇ 'ਚੋਂ ਮਹਿੰਗੇ ਭਾਅ ਦੀਆਂ ਗੱਡੀਆਂ ਚੋਰੀ ਕਰਨ ਵਾਲੇ ਅੰਤਰਰਾਜੀ ਚੋਰ ਗਰੋਹ ਦੇ ਤਿੰਨ ਮੈਂਬਰਾਂ ਨੂੰ ਚੋਰੀ ਕੀਤੀ ਕਰੇਟਾ ਕਾਰ, ਟਰੈਕਟਰ ਸਮੇਤ ਕਾਬੂ ਕਰ ਕੇ ਵੱਡੀ ਸਫਲਤਾ ਹਾਸਿਲ ਕੀਤੀ ਹੈ | ਜ਼ਿਲ੍ਹਾ ...

ਪੂਰੀ ਖ਼ਬਰ »

ਸੁਸਾਇਟੀ ਪ੍ਰਧਾਨ ਦੀ ਚੋਣ ਨੂੰ ਰੱਦ ਕੀਤੇ ਜਾਣ ਦੀ ਮੰਗ

ਲੌਾਗੋਵਾਲ, 23 ਸਤੰਬਰ (ਵਿਨੋਦ,­ ਖੰਨਾ)-ਕਿਸਾਨੀ ਸੰਘਰਸ਼ ਦੇ ਚੱਲਦਿਆਂ ਸਹਿਕਾਰੀ ਸਭਾ ਲੌਾਗੋਵਾਲ ਦੇ ਵਿਰੋਧੀ ਧਿਰ ਦੇ ਮੈਂਬਰਾਂ ਨੇ 25 ਸਤੰਬਰ ਨੂੰ ਸਭਾ ਦੇ ਪ੍ਰਧਾਨ ਦੀ ਪ੍ਰਸਤਾਵਿਤ ਚੋਣ ਨੂੰ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ | ਇਸ ਸੰਬੰਧੀ ਉੱਘੇ ਸਮਾਜ ਸੇਵੀ ...

ਪੂਰੀ ਖ਼ਬਰ »

ਪ੍ਰਮੁੱਖ ਸਕੱਤਰ ਸਿਹਤ ਕੋਲ ਰੱਖਿਆ ਡਾਕਟਰਾਂ ਦੀ ਘਾਟ ਦਾ ਮੁੱਦਾ

ਅਮਰਗੜ੍ਹ, 23 ਸਤੰਬਰ (ਸੁਖਜਿੰਦਰ ਸਿੰਘ ਝੱਲ)- ਸਰਕਾਰੀ ਹਸਪਤਾਲ ਅਮਰਗੜ੍ਹ ਵਿਖੇ ਕਾਫੀ ਸਮੇਂ ਤੋਂ ਰੜਕਦੀ ਡਾਕਟਰਾਂ ਦੀ ਘਾਟ ਸਬੰਧੀ ਮੰਗ ਨੂੰ ਲੈ ਕੇ ਉੱਘੇ ਸਮਾਜ ਸੇਵੀ ਕਰਮਜੀਤ ਸਿੰਘ ਖੇੜੀ ਜੱਟਾਂ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਹੁਸਨ ਲਾਲ ਨੂੰ ਮਿਲੇ | ਇਸ ਮੌਕੇ ...

ਪੂਰੀ ਖ਼ਬਰ »

ਸਕੂਲ ਮੈਨੇਜਮੈਂਟ ਕਮੇਟੀ ਦੇ ਲਖਵਿੰਦਰ ਸਿੰਘ ਪ੍ਰਧਾਨ ਚੁਣੇ

ਲਹਿਰਾਗਾਗਾ, 23 ਸਤੰਬਰ (ਸੂਰਜ ਭਾਨ ਗੋਇਲ)-ਸਰਕਾਰੀ ਪ੍ਰਾਇਮਰੀ ਸਕੂਲ ਖਾਈ 'ਚ ਸਿੱਖਿਆ ਦੇ ਅਧਿਕਾਰ ਧਾਰਾ 21 ਅਤੇ ਪੰਜਾਬ ਰਾਈਟਸ ਆਫ਼ ਚਿਲਡਰਨਜ਼ ਸਬੰਧੀ ਨਿਯਮਾਂ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ | ਇਸ 'ਚ ਲਖਵਿੰਦਰ ਸਿੰਘ ਨੂੰ ...

ਪੂਰੀ ਖ਼ਬਰ »

ਚੇਅਰਮੈਨ ਰਿੰਪੀ ਨੇ ਝੋਨੇ ਦੀ ਖ਼ਰੀਦ ਕਰਵਾਈ ਸ਼ੁਰੂ

ਲਹਿਰਾਗਾਗਾ, 23 ਸਤੰਬਰ (ਅਸ਼ੋਕ ਗਰਗ)-ਲਹਿਰਾਗਾਗਾ ਦੀ ਅਨਾਜ ਮੰਡੀ 'ਚ ਬਾਸਮਤੀ ਝੋਨਾ ਕਿਸਮ 1509 ਦੀ ਆਮਦ ਸ਼ੁਰੂ ਹੋ ਚੁੱਕੀ ਹੈ | ਕਿ੍ਸ਼ਨਾ ਟਰੇਡਿੰਗ ਕੰਪਨੀ ਦੇ ਮਾਲਕ ਅਜੈ ਕੁਮਾਰ ਠੋਲੀ ਦੀ ਦੁਕਾਨ ਉੱਪਰ ਕਿਸਾਨ ਗਿਆਨ ਸਿੰਘ ਰਾਮਗੜ੍ਹ ਸੰਧੂਆਂ ਦਾ ਵਿਕਣ ਲਈ ਆਇਆ ...

ਪੂਰੀ ਖ਼ਬਰ »

ਐਸ.ਡੀ.ਐਮ. ਨੇ ਅਧਿਕਾਰੀਆਂ ਦੀ ਹਾਜ਼ਰੀ 'ਚ ਵਾਟਰ ਵਰਕਸ ਲਹਿਰਾਗਾਗਾ ਦਾ ਲਿਆ ਜਾਇਜ਼ਾ

ਲਹਿਰਾਗਾਗਾ, 23 ਸਤੰਬਰ (ਅਸ਼ੋਕ ਗਰਗ)- ਲੋਕਾਂ ਨੂੰ ਘਰੇਲੂ ਵਰਤੋਂ ਅਤੇ ਪੀਣ ਲਈ ਪਾਣੀ ਮੁਹੱਈਆ ਕਰਵਾਉਣ ਵਾਲਾ ਲਹਿਰਾਗਾਗਾ ਦੇ ਵਾਟਰ ਵਰਕਸ 'ਚ ਪਾਣੀ ਸਟੋਰ ਕਰਨ ਲਈ ਬਣੇ ਟੈਂਕਾਂ ਨੂੰ ਜੇਕਰ ਕੋਈ ਦੇਖ ਲਵੇ ਤਾਂ ਉਹ ਵਾਟਰ ਵਰਕਸ ਵਲੋਂ ਸਪਲਾਈ ਕੀਤਾ ਪਾਣੀ ਪੀਣ ਤੋਂ ...

ਪੂਰੀ ਖ਼ਬਰ »

ਲੋਕ ਇਨਸਾਫ਼ ਪਾਰਟੀ ਦੇ ਨਵੇਂ ਅਹੁਦੇਦਾਰਾਂ ਦੀਆਂ ਨਿਯੁਕਤੀਆਂ

ਅਹਿਮਦਗੜ੍ਹ, 23 ਸਤੰਬਰ (ਰਣਧੀਰ ਸਿੰਘ ਮਹੋਲੀ)-ਲੋਕ ਇਨਸਾਫ਼ ਪਾਰਟੀ ਦੀ ਸਥਾਨਕ ਇਕਾਈ ਦੇ ਸਰਪ੍ਰਸਤ ਸੁਦਾਗਰ ਸਿੰਘ ਲੇਲ੍ਹ ਦੀ ਅਗਵਾਈ ਵਿਚ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਬੈਠਕ ਕੀਤੀ ਗਈ, ਜਿਸ 'ਚ ਜ਼ਿਲ੍ਹਾ ਪ੍ਰਧਾਨ ਗੁਰਸੇਵਕ ਸਿੰਘ ਗੁਆਰਾ ਨੇ ਵਿਸ਼ੇਸ਼ ਤੌਰ ਤੇ ...

ਪੂਰੀ ਖ਼ਬਰ »

'ਆਪ' ਪੰਜਾਬ ਬੰਦ ਦਾ ਸਮਰਥਨ ਕਰਦੀ ਹੈ-ਆਜ਼ਮ ਦਾਰਾ

ਸੰਦੌੜ, 23 ਸਤੰਬਰ (ਜਸਵੀਰ ਸਿੰਘ ਜੱਸੀ)-ਕੇਂਦਰ ਦੀ ਮੋਦੀ ਸਰਕਾਰ ਜੋ ਅੱਛੇ ਦਿਨਾਂ ਦੇ ਸੁਪਨੇ ਵਿਖਾ ਕੇ ਅੱਜ ਲੋਕਾਂ ਨੂੰ ਦੁਖੀ ਕਰਨ ਅਤੇ ਗ਼ਰੀਬੀ ਵੱਲ ਧਕੇਲ ਰਹੀ ਹੈ, ਜੋ ਨਾ ਸਹਿਣਯੋਗ ਹੈ | ਸਰਕਾਰਾਂ ਲੋਕ ਆਪਣੇ ਅਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਚੁਣਦੇ ਹਨ ਨਾ ...

ਪੂਰੀ ਖ਼ਬਰ »

ਇੰਟਕ ਵਰਕਰਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਸੰਗਰੂਰ, 23 ਸਤੰਬਰ (ਅਮਨਦੀਪ ਸਿੰਘ ਬਿੱਟਾ)- ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਕਾਂਗਰਸ ਦੀ ਸੰਗਰੂਰ ਇਕਾਈ ਵਲੋਂ ਸਤਪਾਲ ਧਾਲੀਵਾਲ ਪ੍ਰਧਾਨ ਇੰਟਕ ਸੰਗਰੂਰ ਅਤੇ ਦਵਿੰਦਰ ਧਾਲੀਵਾਲ ਪ੍ਰਧਾਨ ਯੂਥ ਇੰਟਕ ਵਲੋਂ ਭਾਰਤ ਬਚਾਓ ਦੇ ਨਾਅਰੇ ਹੇਠ ਡਿਪਟੀ ਕਮਿਸ਼ਨਰ ਸੰਗਰੂਰ ...

ਪੂਰੀ ਖ਼ਬਰ »

ਮਾ. ਰਟੋਲ ਨੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ

ਸੂਲਰ ਘਰਾਟ, 23 ਸਤੰਬਰ (ਜਸਵੀਰ ਸਿੰਘ ਔਜਲਾ) - ਨੇੜਲੇ ਪਿੰਡ ਛਾਹੜ ਵਿਖੇ ਕਾਂਗਰਸ ਪਾਰਟੀ ਦਿੜ੍ਹਬਾ ਦੇ ਹਲਕਾ ਇੰਚਾਰਜ ਮਾਸਟਰ ਅਜਾਇਬ ਸਿੰਘ ਰਟੌਲ ਨੇ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ | ਮਾਸਟਰ ਰਟੋਲ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਨੇ ਵਾਰੰਟ ਮਕਾਨ ਕਬਜ਼ਾ ਰੋਕਿਆ

ਮੂਲੋਵਾਲ, 23 ਸਤੰਬਰ (ਭੰਡਾਰੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਦਾ ਦੇ ਪ੍ਰਧਾਨ ਸਿਆਮ ਦਾਸ ਕਾਂਝਲੀ ਅਤੇ ਸੀਨੀਅਰ ਮੀਤ ਪ੍ਰਧਾਨ ਨਾਜਮ ਸਿੰਘ ਪੁੰਨਾਵਾਲ ਦੀ ਅਗਵਾਈ ਵਿਚ ਪਿੰਡ ਕਿਲਾ ਹਕੀਮਾਂ ਦੇ ਰਾਜ ਕੁਮਾਰ ਦੇ ਘਰ ਦੇ ਕਬਜਾ ਵਾਰੰਟ ਰੋਕਣ ਲਈ ਧਰਨਾ ਲਾਇਆ | ਇਸ ਮੌਕੇ ...

ਪੂਰੀ ਖ਼ਬਰ »

ਸਾਹਿਤਕਾਰਾਂ ਵਲੋਂ ਜੰਮੂ-ਕਸ਼ਮੀਰ 'ਚ ਪੰਜਾਬੀ ਭਾਸ਼ਾ ਨੂੰ ਅੱਖੋਂ-ਪਰੋਖੇ ਕਰਨ ਵਾਲੇ ਬਿੱਲ ਦੀ ਨਿਖੇਧੀ

ਧੂਰੀ, 23 ਸਤੰਬਰ (ਦੀਪਕ)-ਪੰਜਾਬੀ ਸਾਹਿਤ ਸਭਾ ਧੂਰੀ ਦੀ ਵਿਸ਼ੇਸ਼ ਇਕੱਤਰਤਾ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਬੀਤੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਲੇਖਕਾਂ ਅਤੇ ਕਲਾਕਾਰਾਂ ਤੋਂ ਇਲਾਵਾ ਸ਼੍ਰੀ ਸ਼ੈਲੇਂਦਰ ਕੁਮਾਰ ਗਰਗ ਦੇ ਵੱਡੇ ਭਾਈ ਸਾਹਿਬ ...

ਪੂਰੀ ਖ਼ਬਰ »

ਰਮਨ ਗੁਪਤਾ ਤੇ ਲੇਖਕ ਮਦਨ ਮਦਹੋਸ਼ ਦਾ ਸਨਮਾਨ

ਮਲੇਰਕੋਟਲਾ, 23 ਸਤੰਬਰ (ਪਾਰਸ ਜੈਨ)-ਨਿਊ ਫਰੈਂਡਜ਼ ਕਲੱਬ ਮਲੇਰਕੋਟਲਾ ਵਲੋਂ ਪ੍ਰਧਾਨ ਮੁਹੰਮਦ ਜਮੀਲ ਵਕੀਲ ਬ੍ਰਾਦਰਜ਼ ਦੀ ਅਗਵਾਈ ਹੇਠ ਕਾਨੂੰਗੋ ਤੋਂ ਪਦਉਨਤ ਹੋ ਕੇ ਨਾਇਬ ਤਹਿਸੀਲਦਾਰ ਬਣੇ ਮਲੇਰਕੋਟਲਾ ਦੇ ਵਸਨੀਕ ਰਮਨ ਗੁਪਤਾ ਦਾ ਸਨਮਾਨ ਕੀਤਾ ਗਿਆ | ਇਸ ਦੇ ਨਾਲ ...

ਪੂਰੀ ਖ਼ਬਰ »

ਰੁੱਖ ਕਦੇ ਕਿਸੇ ਨਾਲ ਭੇਦਭਾਵ ਨਹੀਂ ਕਰਦੇ-ਵੀਰ ਮਨਪ੍ਰੀਤ ਸਿੰਘ

ਸੰਦੌੜ, 23 ਸਤੰਬਰ (ਜਸਵੀਰ ਸਿੰਘ ਜੱਸੀ)- ਬੂਟੇ ਦਿਨੋ-ਦਿਨ ਵਧ ਰਹੇ ਪ੍ਰਦੂਸ਼ਣ ਤੋਂ ਫੈਲਣ ਤੋਂ ਰੋਕਣ 'ਚ ਸਹਾਈ ਹਨ ਅਤੇ ਰੁੱਖ ਕਿਸੇ ਨਾਲ ਭੇਦਭਾਵ ਨਹੀਂ ਕਰਦੇ ਸਾਨੂੰ ਨਿਰੰਤਰ ਸ਼ੁੱਧ ਹਵਾ ਪ੍ਰਦਾਨ ਕਰਦੇ ਹਨ ਕਿਉਂਕਿ ਆਕਸੀਜਨ ਤੋਂ ਬਿਨਾਂ ਜੀਵਨ ਨਹੀਂ | ਪੰਛੀ ਪਿਆਰੇ ...

ਪੂਰੀ ਖ਼ਬਰ »

ਮਾਰਕੀਟ ਕਮੇਟੀ ਚੀਮਾ ਅਧੀਨ ਖ਼ਰੀਦ ਕੇਂਦਰਾਂ ਦੀ ਸਫ਼ਾਈ ਦੀ ਕੀਤੀ ਸ਼ੁਰੂਆਤ

ਧਰਮਗੜ੍ਹ, 23 ਸਤੰਬਰ (ਗੁਰਜੀਤ ਸਿੰਘ ਚਹਿਲ)-ਝੋਨੇ ਦੀ ਫ਼ਸਲ ਦੀ ਆਮਦ ਨੂੰ ਲੈ ਕੇ ਆਗਾਮੀ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਪੁਖ਼ਤਾ ਪ੍ਰਬੰਧ ਕਰਨ ਦੀ ਸ਼ੁਰੂਆਤ ਮਾਰਕੀਟ ਕਮੇਟੀ ਚੀਮਾ ਮੰਡੀ ਵਲੋਂ ਆਪਣੇ ਅਧੀਨ ਪੈਂਦੀ ਅਨਾਜ ਮੰਡੀ ਸਤੌਜ ਤੋਂ ਕਰ ਦਿੱਤੀ ਗਈ ਹੈ | ਇਸ ...

ਪੂਰੀ ਖ਼ਬਰ »

ਆਜ਼ਮ ਦਾਰਾ ਨੇ ਛੱਪੜ ਦੇ ਆਲੇ-ਦੁਆਲੇ ਜਾਲੀ ਲਗਵਾਉਣ ਦੇ ਕੰਮ ਦੀ ਕਰਵਾਈ ਸ਼ੁਰੂਆਤ

ਸੰਦੌੜ, 23 ਸਤੰਬਰ (ਗੁਰਪ੍ਰੀਤ ਸਿੰਘ ਚੀਮਾ)-ਨੇੜਲੇ ਪਿੰਡ ਖ਼ੁਰਦ ਵਿਖੇ ਪਿੰਡ ਦੇ ਛੱਪੜ ਦੀ ਚਾਰ ਦੀਵਾਰੀ ਉਪਰ ਜਾਲੀ ਲਗਵਾਉਣ ਦੇ ਕੰਮ ਦੀ ਅੱਜ 'ਆਪ' ਆਗੂ ਆਜ਼ਮ ਦਾਰਾ ਨੇ ਰਸਮੀ ਤੌਰ 'ਤੇ ਸ਼ੁਰੂਆਤ ਕਰਵਾਈ | ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਲਾਲੀ ਦੀ ਅਗਵਾਈ ਹੇਠ ...

ਪੂਰੀ ਖ਼ਬਰ »

ਬੇਰੁਜ਼ਗਾਰ ਡੀ.ਪੀ.ਈ. ਅਧਿਆਪਕਾਂ ਦੇ ਸੰਘਰਸ਼ ਦਾ ਸਮਰਥਨ

ਸੰਗਰੂਰ, 23 ਸਤੰਬਰ (ਧੀਰਜ ਪਸ਼ੌਰੀਆ) - ਪਟਿਆਲਾ ਵਿਖੇ ਪਿਛਲੇ 9 ਦਿਨ ਤੋਂ ਰੁਜ਼ਗਾਰ ਦੀ ਪ੍ਰਾਪਤੀ ਲਈ ਸੰਘਰਸ਼ ਕਰਦੇ ਬੇਰੁਜ਼ਗਾਰ ਡੀ ਪੀ ਈ ਅਧਿਆਪਕਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ, ਜਨਰਲ ...

ਪੂਰੀ ਖ਼ਬਰ »

ਕਾਲਜ ਟੀਚਰ ਯੂਨੀਅਨ ਦੀ ਹੋਈ ਚੋਣ

ਮਸਤੂਆਣਾ ਸਾਹਿਬ, 23 ਸਤੰਬਰ (ਦਮਦਮੀ) - ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਪੰਜਾਬ ਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ ਦੀ ਕਾਰਜਕਾਰਨੀ ਮੈਂਬਰਾਂ ਦੀ ਮੀਟਿੰਗ ਪ੍ਰੋ: ਰਾਜਿੰਦਰ ਕੁਮਾਰ ਏਰੀਆ ਸਕੱਤਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰਧਾਨਗੀ ਹੇਠ ...

ਪੂਰੀ ਖ਼ਬਰ »

ਪੁਰਾਣੀ ਪੈਨਸ਼ਨ ਦੀ ਬਹਾਲੀ ਲਈ ਮੰਗ-ਪੱਤਰ ਵਿਧਾਇਕ ਅਮਨ ਅਰੋੜਾ ਨੂੰ ਸੌ ਾਪਿਆ

ਸੁਨਾਮ, 23 ਸਤੰਬਰ (ਦਮਨਜੀਤ ਸਿੰਘ)-ਨੈਸ਼ਨਲ ਮੂਵਮੈਂਟ ਆਫ਼ ਓਲਡ ਪੈਨਸ਼ਨ ਸਕੀਮ ਦੇ ਸੱਦੇ 'ਤੇ ਪੰਜਾਬ 'ਚ ਨੈਸ਼ਨਲ ਪੈਨਸ਼ਨ ਸਕੀਮ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਸੰਗਰੂਰ ਵਲੋਂ 23 ਤੋਂ 25 ਸਤੰਬਰ ਤੱਕ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਿਤ ਮੰਗ-ਪੱਤਰ ਸਮੂਹ ਵਿਧਾਇਕਾਂ ...

ਪੂਰੀ ਖ਼ਬਰ »

ਮੰਗਾਂ ਨੂੰ ਲੈ ਕੇ ਪਟਵਾਰੀਆਂ ਨੇ ਦਿੱਤੀ ਸੰਘਰਸ਼ ਦੀ ਚਿਤਾਵਨੀ

ਸੰਗਰੂਰ, 23 ਸਤੰਬਰ (ਧੀਰਜ ਪਸ਼ੋਰੀਆ)- ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਨੂੰ ਲੈ ਕੇ ਦੀ ਜ਼ਿਲ੍ਹਾ ਰੈਵੀਨਿਊ ਪਟਵਾਰ ਯੂਨੀਅਨ ਦੀ ਬੈਠਕ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ ਨੇ ...

ਪੂਰੀ ਖ਼ਬਰ »

ਕਿਸਾਨ ਯੂਨੀਅਨ ਵਲੋਂ ਇਕਾਈ ਗਠਿਤ

ਅਮਰਗੜ੍ਹ, 23 ਸਤੰਬਰ (ਸੁਖਜਿੰਦਰ ਸਿੰਘ ਝੱਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਕਿਸਾਨ ਆਗੂ ਸਰਬਜੀਤ ਸਿੰਘ ਭੁਰਥਲਾ ਦੀ ਅਗਵਾਈ ਹੇਠ ਪਿੰਡ ਧੀਰੋਮਾਜਰਾ ਵਿਖੇ ਇਕਾਈ ਦਾ ਗਠਨ ਕੀਤਾ ਗਿਆ, ਜਿਸ ਦੌਰਾਨ ਬੇਅੰਤ ਸਿੰਘ ਨੂੰ ਪ੍ਰਧਾਨ ਚੁਣਿਆ ਗਿਆ | ਇਸ ਸਬੰਧੀ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX