ਤਾਜਾ ਖ਼ਬਰਾਂ


ਭੱਠਾ ਮਜ਼ਦੂਰਾਂ ਵਲੋਂ ਹਾਈਵੇਅ ਤੇ ਧਰਨਾ ਅੱਜ 5ਵੇਂ ਦਿਨ ਵੀ ਜਾਰੀ,ਆਖਿਰ ਸਰਕਾਰ ਤੇ ਪ੍ਰਸ਼ਾਸਨ ਚੁੱਪ ਕਿਉਂ
. . .  10 minutes ago
ਮੰਡੀ ਘੁਬਾਇਆ, 17 ਮਈ (ਅਮਨ ਬਵੇਜਾ)- ਭੱਠਾ ਮਾਲਕਾਂ ਅਤੇ ਭੱਠਾ ਮਜ਼ਦੂਰਾਂ ਵਿਚਾਲੇ ਸ਼ੁਰੂ ਹੋਇਆ ਘੱਟ ਮਜ਼ਦੂਰੀ ਨੂੰ ਲੈ ਕੇ ਰੇੜਕਾ ਪੰਜਵੇਂ ਦਿਨ ਲਗਾਤਾਰ ਜਾਰੀ ਹੈ ਅਤੇ ਹਾਈਵੇਅ ਨੂੰ ਪੂਰੀ ਤਰ੍ਹਾਂ ਜਾਮ ਕੀਤਾ ਹੋਇਆ ਹੈ, ਜਿਸਦਾ ਹਰਜਾਨਾ...
ਮੁਹਾਲੀ ਪੁਲਿਸ ਵਲੋਂ ਕੀਤੀ ਬੈਰੀਅਰ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ
. . .  26 minutes ago
ਐਸ.ਏ.ਐਸ.ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਪੁਲਿਸ ਵਲੋਂ ਕੀਤੀ ਬੈਰੀਅਰ ਨੂੰ ਤੋੜਦੇ ਹੋਏ ਕਿਸਾਨ ਵਾਈ.ਪੀ.ਐੱਸ. ਚੌਕ ਚੰਡੀਗੜ੍ਹ ਵੱਲ ਵਧ ਰਹੇ ਹਨ।
ਨਾਜਾਇਜ਼ ਸੰਬੰਧ ਦੇ ਚੱਲਦਿਆਂ ਇਕ ਵਿਅਕਤੀ ਦਾ ਕਤਲ
. . .  30 minutes ago
ਘੋਗਰਾ, 17 ਮਈ (ਆਰ.ਐੱਸ. ਸਲਾਰੀਆ)- ਬਲਾਕ ਦਸੂਹਾ ਦੇ ਪਿੰਡ ਹਰਦੋ ਨੇਕਨਾਮਾ ਵਿਖੇ ਨਾਜਾਇਜ਼ ਸੰਬੰਧ ਨੂੰ ਲੈ ਕੇ ਇਕ ਵਿਅਕਤੀ ਦਾ ਕਤਲ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਦੇ ਭਰਾ ਹਰਦੀਪ ਸਿੰਘ ਪੁੱਤਰ ਪਿਆਰਾ ਪਿੰਡ ਹਰਦੋ ਨੇਕਨਾਮਾ ਨੇ ਦੱਸਿਆ...
ਤੇਜ਼ ਰਫ਼ਤਾਰ ਕਾਰ ਨੇ ਖੜ੍ਹੇ ਟਰੱਕ 'ਚ ਮਾਰੀ ਟੱਕਰ, 5 ਲੋਕਾਂ ਦੀ ਮੌਤ
. . .  39 minutes ago
ਰੇਵਾੜੀ, 17 ਮਈ-ਦਿੱਲੀ/ਜੈਪੂਰ ਹਾਈਵੇਅ 'ਤੇ ਇਕ ਤੇਜ਼ ਰਫ਼ਤਾਰ ਕਰੂਜ਼ਰ ਨੇ ਖੜ੍ਹੇ ਟਰੱਕ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ 5 ਲੋਕਾਂ ਦੀ ਮੌਤ ਅਤੇ 7 ਲੋਕ ਜ਼ਖ਼ਮੀ ਹੋ ਗਏ ਹਨ।
ਪਿੰਡ ਸ਼ੇਰ ਸਿੰਘ ਵਾਲਾ ਵਿਖੇ ਪੰਚਾਇਤੀ ਜ਼ਮੀਨ ਦਾ 2 ਕਿੱਲੇ ਚਾਰ ਕਨਾਲਾਂ ਨਾਜਾਇਜ਼ ਕਬਜ਼ਾ ਛੁਡਵਾਇਆ
. . .  about 1 hour ago
ਪੰਜੇ ਕੇ ਉਤਾੜ, 17 ਮਈ (ਪੱਪੂ ਸੰਧਾ)- ਗੁਰੂਹਰਸਹਾਏ ਪ੍ਰਸ਼ਾਸਨ ਵਲੋਂ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਦੋ ਕਿੱਲੇ ਚਾਰ ਕਨਾਲ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ ਗਿਆ। ਇਹ ਕਬਜ਼ਾ ਪਿੰਡ ਦੇ ਵਸਨੀਕ ਵਜੀਰ ਸਿੰਘ ਪੁੱਤਰ ਮੱਖਣ ਸਿੰਘ, ਚੰਨਾ ਸਿੰਘ ਪੁੱਤਰ ਜੀਤ ਸਿੰਘ, ਜੋਗਿੰਦਰ ਕੌਰ ਪਤਨੀ ਜਸਵੰਤ ਸਿੰਘ ਕੋਲ ਸੀ...
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਦਿੱਤਾ ਭਰੋਸਾ
. . .  about 1 hour ago
ਚੰਡੀਗੜ੍ਹ, 17 ਮਈ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬਾਰ ਐਸੋਸੀਏਸ਼ਨ ਨੂੰ ਢਾਈ ਕਰੋੜ ਦੀ ਦਿੱਤੀ ਗਰਾਂਟ ਤੇ ਦੋ ਦਿਨਾਂ ਦੇ 'ਚ ਪੈਸਾ ਮਿਲਣ ਦਾ ਭਰੋਸਾ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਕੀਲਾਂ ਦੀਆਂ ਵੀ ਮੁਸ਼ਕਲਾਂ ਸੁਣੀਆਂ।
ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ: ਭਗਵੰਤ ਮਾਨ
. . .  about 2 hours ago
ਚੰਡੀਗੜ੍ਹ, 17 ਮਈ-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਟਵੀਟ ਕੀਤਾ ਗਿਆ ਹੈ। ਟਵੀਟ ਕਰਕੇ ਉਨ੍ਹਾਂ ਨੇ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਪ੍ਰਤੀ ਭਾਜਪਾ ਦੀ ਨਫ਼ਰਤ ਸਭ ਦੇ ਸਾਹਮਣੇ ਆ ਰਹੀ ਹੈ। ਛੋਟੀ ਉਮਰ 'ਚ ਦੇਸ਼ ਲਈ ਆਪਣੀ ਜਾਨ ਦੇ ਕੇ ਇਨਕਲਾਬ ਦੀ...
ਬੱਚੇ ਨੂੰ ਬੇਹਰਿਮੀ ਨਾਲ ਕੁੱਟਣ ਵਾਲੇ ਵਿਰੁੱਧ ਪਰਚਾ ਦਰਜ
. . .  about 2 hours ago
ਮਲੋਟ, 17 ਮਈ (ਅਜਮੇਰ ਸਿੰਘ ਬਰਾੜ)-ਥਾਣਾ ਸਿਟੀ ਮਲੋਟ ਵਿਖੇ ਇਕ ਬੱਚੇ ਦੀ ਕੁੱਟਮਾਰ ਕਰਦੇ ਹੋਏ ਵਿਅਕਤੀ ਦੀ ਜੋ ਵੀਡੀਓ ਵਾਇਰਲ ਹੋਈ ਸੀ, ਉਸ ਸੰਬੰਧੀ ਬੱਚੇ ਦੀ ਮਾਂ ਦੇ ਬਿਆਨਾਂ ਤੇ ਅਰਸ਼ਦੀਪ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਪਿੰਡ...
ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪੰਜਾਬ ਹਰਿਆਣਾ ਹਾਈਕਰੋਟ
. . .  about 2 hours ago
ਚੰਡੀਗੜ੍ਹ, 17 ਮਈ -ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਪੰਜਾਬ ਹਰਿਆਣਾ ਹਾਈਕਰੋਟ
ਲੁੱਟ ਖੋਹ 'ਚ ਗ੍ਰਿਫ਼ਤਾਰ ਕੀਤੇ ਹਵਾਲਾਤੀ ਵਲੋਂ ਥਾਣੇ 'ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਮੋਗਾ, 17 ਮਈ (ਗੁਰਤੇਜ ਸਿੰਘ ਬੱਬੀ)-ਅੱਜ ਸਵੇਰੇ ਥਾਣਾ ਬਾਘਾਪੁਰਾਣਾ 'ਚ ਇੱਕ ਹਵਾਲਾਤੀ ਵਲੋਂ ਖ਼ੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਦਸੰਬਰ 2021 'ਚ ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਨੱਥੋਕੇ ਦੇ ਇੱਕ ਪੈਟਰੋਲ ਪੰਪ 'ਤੇ 17000...
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਯੁਵਰਾਜ ਸਿੰਘ ਤੇ ਉਨ੍ਹਾਂ ਦੀ ਪਤਨੀ
. . .  about 2 hours ago
ਅੰਮ੍ਰਿਤਸਰ, 17 ਮਈ-ਪੰਜਾਬੀ ਗਾਇਕ ਯੁਵਰਾਜ ਹੰਸ ਬੀਤੇ ਦਿਨੀਂ ਪਤਨੀ ਮਾਨਸੀ ਸ਼ਰਮਾ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਫਿਰ ਆਇਆ ਸਾਹਮਣੇ ਬੇਅਦਬੀ ਦਾ ਮਾਮਲਾ, ਗੁਟਕਾ ਸਾਹਿਬ ਦੇ ਮਿਲੇ ਅੰਗ
. . .  about 2 hours ago
ਬਠਿੰਡਾ, 17 ਮਈ-(ਨਾਇਬ ਸਿੰਘ ਸਿੱਧੂ)-ਬਠਿੰਡਾ ਦੇ ਮੁਲਤਾਨੀਆ ਰੋਡ ਸਥਿਤ ਡੀ.ਡੀ. ਮਿੱਤਲ ਟਾਵਰ 'ਚ ਗੁਟਕਾ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਸੈਂਚੀਆਂ ਦੇ ਅੰਗ ਖਿਲਰੇ ਮਿਲੇ। ਖਿੱਲਰੇ ਹੋਏ ਅੰਗਾਂ ਨੂੰ ਰਹਿਤ ਮਰਿਆਦਾ ਨਾਲ ਇਕੱਠੇ ਕਰਕੇ ਪੁਲਿਸ ਨੇ ਲਿਆ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਅੰਮ੍ਰਿਤਸਰ ਦੇ ਪਿੰਡ ਲੁਹਾਰਕਾ ਕਲਾਂ 'ਚ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਰਾਜਾਸਾਂਸੀ, 17 ਮਈ (ਹਰਦੀਪ ਸਿੰਘ ਖੀਵਾ)-ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਕੰਬੋਅ ਦੇ ਅਧੀਨ ਆਉਂਦੇ ਪਿੰਡ ਲੁਹਾਰਕਾ ਕਲਾਂ ਦੇ ਇਕ 55 ਸਾਲਾ ਵਿਅਕਤੀ ਹਰਜੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਲੋਂ ਕੋਈ ਜ਼ਹਿਰੀਲਾ ਪਦਾਰਥ ਖਾ ਕੇ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ...
ਚੌਥੀ ਕਲਾਸ 'ਚ ਪੜ੍ਹਦੇ ਬੱਚੇ ਦੀ ਗਰਮੀ ਕਾਰਨ ਹੋਈ ਮੌਤ
. . .  about 3 hours ago
ਲੌਂਗੋਵਾਲ, 17 ਮਈ (ਸ.ਸ.ਖੰਨਾ,ਵਿਨੋਦ)-ਜਿੱਥੇ ਪੰਜਾਬ 'ਚ ਗਰਮੀ ਦਾ ਤਾਪਮਾਨ ਵਧਣ ਦੇ ਨਾਲ-ਨਾਲ ਮੌਤਾਂ ਦੀ ਗਿਣਤੀ 'ਚ ਵੀ ਵਾਧਾ ਹੋ ਰਿਹਾ ਹੈ, ਉਥੇ ਹੀ ਅੱਜ ਗਰਮੀ ਦੇ ਕਾਰਨ ਪੱਤੀ ਜੈਦ ਦੇ ਸਰਕਾਰੀ ਸਕੂਲ 'ਚ ਪੜ੍ਹਦੇ ਚੌਥੀ ਕਲਾਸ ਦੇ ਵਿਦਿਆਰਥੀ ਮਹਿਕਪ੍ਰੀਤ...
ਟੈਕਸਸ ਦੀ ਮਾਰਕਿਟ 'ਚ ਦੋ ਧੜਿਆਂ ਵਿਚਾਲੇ ਚੱਲੀਆਂ ਗੋਲੀਆਂ, ਦੋ ਮੌਤਾਂ ਤੇ ਕਈ ਜ਼ਖ਼ਮੀ
. . .  about 3 hours ago
ਸੈਕਰਾਮੈਂਟੋ, 17 ਮਈ (ਹੁਸਨ ਲੜੋਆ ਬੰਗਾ)- ਟੈਕਸਸ ਰਾਜ ਦੀ ਫਲੀਅ ਮਾਰਕਿਟ 'ਚ ਹੋਈ ਗੋਲੀਬਾਰੀ 'ਚ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਹੈਰਿਸ ਕਾਊਂਟੀ ਦੇ ਪੁਲਿਸ ਮੁਖੀ ਐਂਡ ਗੋਨਜ਼ਲੇਜ਼ ਨੇ ਇਕ ਟਵੀਟ ਵਿਚ ਕਿਹਾ ਹੈ ਕਿ ਦੋ ਧੜਿਆਂ...
ਅਚਾਨਕ ਲੱਗੀ ਅੱਗ ਕਾਰਨ ਕਿਸਾਨ ਦਾ ਘਰ ਤੇ ਸਮਾਨ ਸੜ ਕੇ ਹੋਇਆ ਸੁਆਹ
. . .  about 3 hours ago
ਭਾਈਰੂਪਾ/ਬਠਿੰਡਾ, 17 ਮਈ (ਵਰਿੰਦਰ ਲੱਕੀ)- ਬੀਤੀ ਰਾਤ ਸਥਾਨਕ ਕਸਬੇ ਦੇ ਨੇੜਲੇ ਪਿੰਡ ਬੁਰਜ ਗਿੱਲ ਵਿਖੇ ਇਕ ਕਿਸਾਨ ਦੇ ਘਰ ਅਚਾਨਕ ਅੱਗ ਲੱਗਣ ਕਾਰਨ ਕਿਸਾਨ ਦੇ ਘਰ 'ਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪੀੜਤ ਕਿਸਾਨ ਗੁਰਜੰਟ ਸਿੰਘ...
ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਾਉਣ ਤੋਂ ਰੋਕਣ ਲਈ ਕੀਤੀ ਸਖ਼ਤ ਬੈਰੀਕੇਟਿੰਗ ਦਾ ਦ੍ਰਿਸ਼
. . .  about 3 hours ago
ਐੱਸ.ਏ.ਐੱਸ.ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ)- ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਾਉਣ ਤੋਂ ਰੋਕਣ ਲਈ ਕੀਤੀ ਸਖ਼ਤ ਬੈਰੀਕੇਟਿੰਗ ਦਾ ਦ੍ਰਿਸ਼
ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ ਨੇ ਸਰਹੱਦੀ ਪਿੰਡ ਨੌਸ਼ਹਿਰਾ ਹਵੇਲੀਆਂ ਦਾ ਕੀਤਾ ਦੌਰਾ
. . .  about 3 hours ago
ਸਰਾਏ ਅਮਾਨਤ ਖਾਂ, 17 ਮਈ (ਨਰਿੰਦਰ ਸਿੰਘ)- ਦੋਦੇ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਮੁਨੀਸ਼ ਕੁਮਾਰ ਤੇ ਡੀ.ਡੀ.ਪੀ.ਓ. ਸਤੀਸ਼ ਕੁਮਾਰ ਨੇ ਸਰਹੱਦੀ ਪਿੰਡ ਨੌਸ਼ਹਿਰਾ ਹਵੇਲੀਆਂ ਵਿਖੇ ਨਵੇਂ ਚੱਲ ਰਹੇ ਵਿਕਾਸ ਕਾਰਜਾਂ ਦੀ ਅਚਨਚੇਤ ਜਾਂਚ ਕੀਤੀ।
ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਬੈਠਕ ਹੋਈ ਰੱਦ
. . .  about 4 hours ago
ਚੰਡੀਗੜ੍ਹ, 17 ਮਈ (ਦਵਿੰਦਰ ਸਿੰਘ) - ਮੁੱਖ ਮੰਤਰੀ ਭਗਵੰਤ ਮਾਨ ਨਾਲ ਕਿਸਾਨਾਂ ਦੀ ਮੀਟਿੰਗ ਰੱਦ ਹੋ ਗਈ ਹੈ | ਹੁਣ ਕਿਸਾਨ ਜਥੇਬੰਦੀਆਂ ਦੇ ਵਲੋਂ ਜਲਦ ਹੀ ...
ਗਿਆਨਵਾਪੀ ਮਸਜਿਦ ਦੇ ਮੁੱਦੇ 'ਤੇ ਸੁਣਵਾਈ ਹੋਈ ਸ਼ੁਰੂ
. . .  about 4 hours ago
ਨਵੀਂ ਦਿੱਲੀ, 17 ਮਈ - ਹਿੰਦੂ ਸੈਨਾ ਨੇ ਵਾਰਾਣਸੀ ਦੀ ਅੰਜੁਮਨ ਇੰਤਜ਼ਾਮੀਆ ਮਸਜਿਦ ਦੀ ਪ੍ਰਬੰਧਕ ਕਮੇਟੀ ਦੁਆਰਾ ਗਿਆਨਵਾਪੀ ਮਸਜਿਦ ਦੇ ਸਰਵੇਖਣ 'ਤੇ ਰੋਕ ਲਗਾਉਣ ਦੀ ਮੰਗ ਦੇ ਮਾਮਲੇ 'ਚ ....
ਕਿਸਾਨ ਜਥੇਬੰਦੀਆਂ ਨੇ ਬਿਜਲੀ ਚੋਰੀ ਫੜਨ ਆਏ ਪਾਵਰਕਾਮ ਦੇ ਅਧਿਕਾਰੀਆਂ ਦਾ ਕੀਤਾ ਘਿਰਾਓ
. . .  about 4 hours ago
ਤਪਾ ਮੰਡੀ,17 ਮਈ (ਪ੍ਰਵੀਨ ਗਰਗ) - ਸੂਬਾ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਨਜ਼ਦੀਕੀ ਪਿੰਡ ਢਿਲਵਾਂ ਦੀ ਰਾਜਾਪੱਤੀ ਵਿਖੇ ਬਿਜਲੀ ਚੋਰੀ ਫੜਨ ਅਤੇ ਲੋਡ ਦੀ ਜਾਂਚ ਕਰਨ ਪਹੁੰਚੀ ਪਾਵਰਕਾਮ ਦੀ ਟੀਮ ਦਾ ਪਤਾ ਲੱਗਦੇ ...
ਚੰਡੀਗੜ੍ਹ ਤੇ ਮੁਹਾਲੀ ਪੁਲਿਸ ਵਲੋਂ ਕਿਸਾਨਾਂ ਨੂੰ ਪੱਕਾ ਮੋਰਚਾ ਲਗਾਓਣ ਤੋਂ ਰੋਕਣ ਲਈ ਵਾਈ. ਪੀ. ਐੱਸ. ਚੌਕ ਸਮੇਤ ਕਈ ਹੋਰ ਸੜਕਾਂ ਕੀਤੀਆਂ ਸੀਲ
. . .  about 4 hours ago
ਐਸ. ਏ. ਐਸ. ਨਗਰ, 17 ਮਈ (ਤਰਵਿੰਦਰ ਸਿੰਘ ਬੈਨੀਪਾਲ) - ਸੰਯੁਕਤ ਕਿਸਾਨ ਮੋਰਚੇ ਵਿਚ ਸ਼ਾਮਿਲ 23 ਕਿਸਾਨ ਜਥੇਬੰਦੀਆਂ ਵਲੋਂ ਅੱਜ 17 ਮਈ ਨੂੰ ਪੱਕਾ ਮੋਰਚਾ ਲਗਾਉਣ ਤੋਂ ਰੋਕਣ ਲਈ ਚੰਡੀਗੜ੍ਹ ਮੁਹਾਲੀ...
ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਹੋਵੇਗੀ ਬੈਠਕ
. . .  about 5 hours ago
ਚੰਡੀਗੜ੍ਹ,17 ਮਈ - ਚੰਡੀਗੜ੍ਹ ਵਿਖੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਅੱਜ ਬੈਠਕ ਹੋਵੇਗੀ | ਹੁਣ ਕਿਸਾਨ ਜਥੇਬੰਦੀ ਦੇ ਆਗੂ ਗੁਰਦੁਆਰਾ ਅੰਬ...
ਅਣਪਛਾਤੇ ਕਾਰ ਸਵਾਰਾਂ ਵਲੋਂ ਮਾਨਾਂਵਾਲਾ ਵਿਖੇ ਗੋਲੀ ਮਾਰ ਕੇ ਇਕ ਵਿਅਕਤੀ ਦਾ ਕਤਲ
. . .  about 6 hours ago
ਮਾਨਾਂਵਾਲਾ,17 ਮਈ (ਗੁਰਦੀਪ ਸਿੰਘ ਨਾਗੀ) - ਅੰਮ੍ਰਿਤਸਰ - ਜਲੰਧਰ - ਜਲੰਧਰ ਜੀ.ਟੀ. ਰੋਡ ਕਸਬਾ ਮਾਨਾਂਵਾਲਾ ਵਿਖੇ ਬੀਤੀ ਦੇਰ ਰਾਤ ਦੇ ਇਕ ਵਿਅਕਤੀ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਪ੍ਰਾਪਤ...
ਯੂਕਰੇਨ : ਰੂਸ ਦੀ ਗੋਲੀਬਾਰੀ ਵਿਚ ਘੱਟੋ-ਘੱਟ 10 ਲੋਕਾਂ ਦੀ ਮੌਤ
. . .  about 6 hours ago
ਕੀਵ, 17 ਮਈ - ਏ.ਐਫ.ਪੀ. ਨਿਊਜ਼ ਏਜੰਸੀ ਨੇ ਟਵੀਟ ਕੀਤਾ ਹੈ ਕਿ ਯੂਕਰੇਨ ਦੇ ਸੇਵੇਰੋਡੋਨੇਤਸਕ ਵਿਚ ਰੂਸ ਦੀ ਗੋਲੀਬਾਰੀ ਵਿਚ ਘੱਟੋ-ਘੱਟ ...
ਹੋਰ ਖ਼ਬਰਾਂ..
ਜਲੰਧਰ : ਵੀਰਵਾਰ 9 ਅੱਸੂ ਸੰਮਤ 552

ਬਠਿੰਡਾ

ਬਾਦਲ ਮੋਰਚੇ ਤੋਂ ਪਰਤਦੇ ਸਮੇਂ ਹਾਦਸੇ ਦਾ ਸ਼ਿਕਾਰ ਹੋਏ ਕਿਸਾਨਾਂ ਦਾ ਹਾਲਚਾਲ ਪੁੱਛਣ ਪੁੱਜੇ ਜਾਖੜ, ਮਨਪ੍ਰੀਤ ਤੇ ਕਾਂਗੜ

ਬਠਿੰਡਾ, 23 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਪਿੰਡ ਬਾਦਲ ਵਿਖੇ ਲਾਏ ਮੋਰਚੇ ਦੀ ਸਮਾਪਤੀ ਉਪਰੰਤ ਵਾਪਸ ਪਰਤਦੇ ਸਮੇਂ ਪਿੰਡ ਕੋਟਭਾਰਾ ਨਜ਼ਦੀਕ ਹੋਏ ਸੜਕ ਹਾਦਸੇ ਜਿਸ 'ਚ ਇਕ ਕਿਸਾਨ ਦੀ ਮੌਤ ਹੋ ਗਈ ਸੀ ਤੇ 15 ਕਿਸਾਨ ਜ਼ਖ਼ਮੀ ਹੋ ਗਏ ਸਨ ਤੇ ਦੋ ਦੀ ਹਾਲਤ ਗੰਭੀਰ ਹੋਣ ਕਰਕੇ ਬਠਿੰਡਾ ਦੇ ਮੈਕਸ ਹਸਪਤਾਲ ਵਿਖੇ ਜ਼ੇਰੇ ਇਲਾਜ ਹਨ ਦਾ ਹਾਲਚਾਲ ਪੁੱਛਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਿਸ਼ੇਸ਼ ਤੌਰ 'ਤੇ ਪੁੱਜੇ | ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਕਿਸਾਨਾਂ ਦਾ ਹਾਲ ਜਾਣਨ ਲਈ ਭੇਜਿਆ ਗਿਆ ਹੈ | ਜ਼ਖ਼ਮੀ ਸਾਰੇ ਕਿਸਾਨਾਂ ਦਾ ਇਲਾਜ ਵੀ ਪੰਜਾਬ ਸਰਕਾਰ ਵਲੋਂ ਮੁਫ਼ਤ ਕਰਵਾਇਆ ਜਾਵੇਗਾ | ਇਲਾਜ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ | ਜ਼ਖ਼ਮੀ ਕਿਸਾਨਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਸੂਬਾ ਸਰਕਾਰ ਪੂਰੀ ਤਰ੍ਹਾਂ ਕਿਸਾਨਾਂ ਦੇ ਨਾਲ ਖੜ੍ਹੀ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਸਾਰੀ ਉਮਰ ਕਿਸਾਨਾਂ ਦੇ ਨਾਂਅ 'ਤੇ ਸਿਆਸਤ ਕਰਦੇ ਆ ਹਨ ਅਤੇ ਹੁਣ ਜਦੋਂ ਕਿਸਾਨਾਂ ਦੇ ਨਾਲ ਖੜ੍ਹਨ ਦਾ ਵੇਲਾ ਆਇਆ ਤਾਂ ਉਨ੍ਹਾਂ ਨੇ ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਰਾਜ ਦੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ ਹੈ | ਜਾਖੜ ਨੇ ਕਿਹਾ ਕਿ ਸੁਖਬੀਰ ਕਿਸਾਨ ਨੇਤਾ ਨਹੀਂ, ਵਪਾਰੀ ਬਣ ਚੁੱਕੇ ਹਨ | ਜਾਖੜ ਨੇ ਕਿਹਾ ਕਿ ਅਕਾਲੀ ਦਲ ਨੇ ਬੜੀ ਚਲਾਕੀ ਨਾਲ 25 ਸਤੰਬਰ ਨੂੰ ਹੀ ਆਪਣਾ ਬੰਦ ਦਾ ਪ੍ਰੋਗਰਾਮ ਐਲਾਨਿਆ ਹੈ ਤਾਂ ਜੋ ਉਸ ਦਿਨ ਕਿਸਾਨਾਂ ਵਲੋਂ ਕੀਤੇ ਜਾ ਰਹੇ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ | ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਹਾਦਸੇ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਹਾਦਸੇ ਵਿਚ ਜਾਨ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ | ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਕਿਸਾਨ ਸੰਘਰਸ਼ 'ਚ ਕਿਸਾਨਾਂ ਦੇ ਨਾਲ ਹਨ | ਇਸ ਮੌਕੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ, ਆਈ. ਜੀ. ਬਠਿੰਡਾ ਰੇਂਜ ਜਸਕਰਨ ਸਿੰਘ, ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰਜੀਤ ਸਿੰਘ ਵਿਰਕ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |

ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਨੇ ਕਿਸਾਨਾਂ ਦੇ ਹੱਕ ਵਿਚ ਮੋਦੀ ਸਰਕਾਰ ਦਾ ਫੂਕਿਆ ਪੁਤਲਾ

ਤਲਵੰਡੀ ਸਾਬੋ, 23 ਸਤੰਬਰ (ਰਣਜੀਤ ਸਿੰਘ ਰਾਜੂ)- ਪੇਂਡੂ ਡਾਕਟਰਾਂ ਦੀ ਨੁਮਾਇੰਦਾ ਜਥੇਬੰਦੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਤਲਵੰਡੀ ਸਾਬੋ ਨੇ ਅੱਜ ਕੇਂਦਰ ਸਰਕਾਰ ਵਲੋਂ ਜਾਰੀ ਨੋਟੀਫ਼ਿਕੇਸ਼ਨ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਸਾਨਾਂ ਦੀ ...

ਪੂਰੀ ਖ਼ਬਰ »

ਰਾਮਾਂ ਮੰਡੀ ਨੇੜਿਓਾ ਹਰਿਆਣਾ ਸ਼ਰਾਬ ਦੀ ਭਰੀ ਕਾਰ ਬਰਾਮਦ

ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ)-ਐੱਸ.ਐੱਸ.ਪੀ. ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਵਲੋਂ ਨਸ਼ੇ ਦੇ ਤਸਕਰਾਂ ਵਿਰੁੱਧ ਚਲਾਈ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦ ਰਾਮਾਂ ਮੰਡੀ ਨੇੜਿਓ ਸੀਆਈਏ ਸਟਾਫ-2 ਦੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਦੀ ਅਗਵਾਈ ...

ਪੂਰੀ ਖ਼ਬਰ »

ਜਾਅਲੀ ਖਾਤੇ ਤੇ ਦਸਤਖ਼ਤ ਸਹਾਰੇ ਇਕ ਔਰਤ ਦੇ ਖਾਤੇ 'ਚੋਂ ਟਰਾਂਸਫ਼ਰ ਕਰਵਾਏ ਪੌਣੇ 3 ਲੱਖ ਰੁਪਏ

ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਜਾਅਲੀ ਖਾਤੇ ਤੇ ਦਸਤਖ਼ਤ ਸਹਾਰੇ ਇਕ ਔਰਤ ਦੇ ਖਾਤੇ ਵਿਚੋਂ ਕਰੀਬ ਪੌਣੇ 3 ਲੱਖ ਰੁਪਏ ਟਰਾਂਸਫ਼ਰ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ | ਥਾਣਾ ਸਿਵਲ ਲਾਈਨ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਇਕੋ ਪਰਿਵਾਰ ਦੇ 3 ...

ਪੂਰੀ ਖ਼ਬਰ »

ਕੈਂਟਰ ਤੇ ਮੋਟਰਸਾਈਕਲ ਸਵਾਰ 4 ਜਣੇ 40 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ

ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੀ.ਆਈ.ਏ. ਸਟਾਫ਼-2 ਬਠਿੰਡਾ ਦੀ ਟੀਮ ਨੇ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਦੌਰਾਨ ਇਕ ਕੈਂਟਰ ਤੇ ਮੋਟਰ ਸਾਈਕਲ ਸਵਾਰ 4 ਜਣਿਆਂ ਨੂੰ 40 ਕਿੱਲੋ ਭੁੱਕੀ ਸਮੇਤ ਗਿ੍ਫ਼ਤਾਰ ਕੀਤਾ ਹੈ | ਜਦਕਿ ਇਕ ਵਿਅਕਤੀ ਨੂੰ ਕਿੱਲੋ ਡੋਡੇ ...

ਪੂਰੀ ਖ਼ਬਰ »

-ਮਾਮਲਾ ਪੰਜਾਬ ਬੰਦ ਵਾਲੇ ਦਿਨ ਸ਼ੋ੍ਰਮਣੀ ਅਕਾਲੀ ਦਲ ਬਾਦਲਾਂ ਵਲੋਂ ਬਰਾਬਰ ਰੱਖੇ ਪ੍ਰੋਗਰਾਮਾਂ ਦਾ-

'ਆਪ' ਲੀਡਰਸ਼ਿਪ ਨੇ ਕਿਸਾਨ ਸੰਘਰਸ਼ਾਂ ਨੂੰ ਕਮਜ਼ੋਰ ਕਰਨ ਲਈ ਬਾਦਲ ਪਰਿਵਾਰ ਤੇ ਮੁੱਖ ਮੰਤਰੀ 'ਤੇ ਲਗਾਏ ਪ੍ਰਧਾਨ ਮੰਤਰੀ ਮੋਦੀ ਦੀ ਕਠਪੁਤਲੀ ਬਣ ਕੇ ਕੰਮ ਕਰਨ ਦੇ ਦੋਸ਼

ਬਠਿੰਡਾ, 23 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੂਬੇ ਦੀਆਂ ਸਾਰੀਆਂ ਸਿਆਸੀ ਧਿਰਾਂ, ਸਮਾਜਿਕ ਤੇ ਧਾਰਮਿਕ ਸੰਸਥਾਵਾਂ ਸਮੇਤ ਸੂਬੇ ਦੇ ਸਾਰੇ ਵਰਗਾਂ ਨੂੰ ਮੋਦੀ ਸਰਕਾਰ ਦੇ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਵਿਰੁੱਧ ਕਿਸਾਨੀ ਸੰਘਰਸ਼ ...

ਪੂਰੀ ਖ਼ਬਰ »

ਜੇਲ੍ਹ 'ਚੋਂ ਮੋਬਾਈਲ ਫੋਨਾਂ ਦਾ ਮਿਲਣਾ ਜਾਰੀ

ਬਠਿੰਡਾ ਛਾਉਣੀ, 23 ਸਤੰਬਰ (ਪਰਵਿੰਦਰ ਸਿੰਘ ਜੌੜਾ)- ਕੇਂਦਰੀ ਜੇਲ੍ਹ ਬਠਿੰਡਾ ਵਿਚੋਂ ਮੋਬਾਈਲ ਫੋਨਾਂ ਦਾ ਮਿਲਣਾ ਜਾਰੀ ਹੈ | ਤਾਜ਼ਾ ਮਾਮਲੇ ਵਿਚ ਜੇਲ੍ਹ ਅੰਦਰੋਂ ਹਵਾਲਾਤੀ ਕੋਲੋਂ ਤਲਾਸ਼ੀ ਦੌਰਾਨ ਇਕ ਮੋਬਾਈਲ ਫ਼ੋਨ ਬਰਾਮਦ ਹੋਇਆ ਹੈ | ਜੇਲ੍ਹ ਦੇ ਸਹਾਇਕ ਸੁਪਰਡੈਂਟ ...

ਪੂਰੀ ਖ਼ਬਰ »

ਰਿਫ਼ਾਈਨਰੀ ਮੁਲਾਜ਼ਮ ਵਲੋਂ ਹੋਟਲ ਦੇ ਕਮਰੇ ਵਿਚ ਫ਼ਾਹਾ ਲੈ ਕੇ ਖੁਦਕਸ਼ੀ

ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬੀਤੀ ਰਾਤ ਰਾਮਾਂ ਰਿਫ਼ਾਈਨਰੀ ਦੇ ਇਕ ਮੁਲਾਜ਼ਮ ਵਲੋਂ ਸਥਾਨਕ ਹਨੂੰਮਾਨ ਚੌਕ ਦੇ ਨੇੜੇ ਸਥਿਤ ਹੋਟਲ ਆਸ਼ੀਆਨਾ ਦੇ ਇਕ ਕਮਰੇ ਅੰਦਰ ਫ਼ਾਹਾ ਲੈ ਕੇ ਖੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ | ਜਿਸ ਦਾ ਪਤਾ ਸਵੇਰੇ ਉਦੋਂ ...

ਪੂਰੀ ਖ਼ਬਰ »

ਟਰੱਕ ਸਵਾਰ ਦੋ ਵਿਅਕਤੀ 5500 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ

ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਸੀ.ਆਈ.ਏ. ਸਟਾਫ਼-2, ਬਠਿੰਡਾ ਦੀ ਟੀਮ ਨੇ ਇਕ ਟਰੱਕ ਸਵਾਰਾਂ ਦੋ ਵਿਅਕਤੀਆਂ ਨੂੰ 5500 ਨਸ਼ੀਲੀਆਂ ਗੋਲੀਆਂ ਸਮੇਤ ਗਿ੍ਫ਼ਤਾਰ ਕੀਤਾ ਹੈ | ਜਦਕਿ ਉਨ੍ਹਾਂ ਦੇ ਤੀਜੇ ਸਾਥੀ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਪੁਲਿਸ ਨੇ ਥਾਣਾ ...

ਪੂਰੀ ਖ਼ਬਰ »

ਬਜ਼ੁਰਗ ਔਰਤ ਦੀ ਲਾਸ਼ ਸਰਹਿੰਦ ਨਹਿਰ ਵਿਚ ਤੈਰਦੀ ਮਿਲੀ

ਬਠਿੰਡਾ, 23 ਸਤੰਬਰ (ਅਵਤਾਰ ਸਿੰਘ)- ਸਥਾਨਕ ਸਰਹਿੰਦ ਨਹਿਰ ਵਿਚ ਇਕ ਬਜ਼ੁਰਗ ਔਰਤ ਦੀ ਲਾਸ਼ ਮਿਲਣ ਮੌਕੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਦੇ ਮੈਂਬਰਾਂ ਜੱਗਾ ਅਤੇ ਟੇਕ ਸਿੰਘ ਵਲੋਂ ਥਾਣਾ ਕੋਤਵਾਲੀ ਦੀ ਪੁਲਿਸ ਪਾਰਟੀ ਦੀ ਹਾਜ਼ਰੀ ਵਿਚ ਨਹਿਰ ਵਿਚੋਂ ਬਾਹਰ ...

ਪੂਰੀ ਖ਼ਬਰ »

ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਰੁਜ਼ਗਾਰ ਮੇਲਾ 24 ਤੋਂ 30 ਸਤੰਬਰ ਤੱਕ

ਬਠਿੰਡਾ, 23 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਸਰਕਾਰ ਵਲੋਂ ਘਰ-ਘਰ ਰੋਜ਼ਗਾਰ ਮੁਹਿੰਮ ਤਹਿਤ 6ਵਾਂ ਵਿਸ਼ਾਲ ਰੋਜ਼ਗਾਰ ਮੇਲਾ 24 ਸਤੰਬਰ ਤੋਂ 30 ਸਤੰਬਰ 2020 ਤੱਕ ਲਗਾਇਆ ਜਾ ਰਿਹਾ ਹੈ | ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ...

ਪੂਰੀ ਖ਼ਬਰ »

ਬੀਮੇ ਦੀ ਆੜ 'ਚ ਲੋਕਾਂ ਨੂੰ ਲੁੱਟ ਰਹੀਆਂ ਹਨ ਪ੍ਰਾਈਵੇਟ ਕੰਪਨੀਆਂ

ਰਾਮਾਂ ਮੰਡੀ, 23 ਸਤੰਬਰ (ਤਰਸੇਮ ਸਿੰਗਲਾ)- ਲੋਕਾਂ ਨੂੰ ਮੁਸੀਬਤ ਸਮੇਂ ਲੱਖਾਂ ਕਰੋੜਾਂ ਰੁਪਏ ਸਹਾਇਤਾ ਦੇਣ ਦੇ ਵੱਡੇ ਵੱਡੇ ਸਬਜ਼ਬਾਗ ਵਿਖਾ ਕੇ ਕਿਸ ਤਰ੍ਹਾਂ ਪ੍ਰਾਈਵੇਟ ਬੀਮਾ ਕੰਪਨੀਆਂ ਆਮ ਲੋਕਾਂ ਦੀ ਮੋਟੀ ਲੁੱਟ ਕਰ ਰਹੀਆਂ ਹਨ ਇਸ ਦੀ ਇੱਕ ਤਾਜ਼ਾ ਮਿਸਾਲ ਉਸ ਸਮੇਂ ...

ਪੂਰੀ ਖ਼ਬਰ »

ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਕੋਰੋਨਾ ਪਾਜ਼ੀਟਿਵ 3 ਔਰਤਾਂ ਸਮੇਤ 8 ਦੀ ਮੌਤ

ਬਠਿੰਡਾ, 23 ਸਤੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਅੱਜ ਜ਼ਿਲ੍ਹੇ ਨਾਲ ਸਬੰਧਿਤ ਕੋਰੋਨਾ ਪੀੜਤ 3 ਔਰਤਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਹੈ | ਮਿ੍ਤਕਾਂ ਵਿਚ 6 ਬਠਿੰਡਾ ਜ਼ਿਲ੍ਹੇ ਨਾਲ ਸਬੰਧਿਤ ਹਨ | ਜਦਕਿ ਇਕ ਮਾਨਸਾ ਅਤੇ ਇਕ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਿਤ ...

ਪੂਰੀ ਖ਼ਬਰ »

ਸ਼ੋ੍ਰਮਣੀ ਅਕਾਲੀ ਦਲ ਵਲੋਂ ਸਾਰੇ ਵਿਕਲਪ ਖੁੱਲੇ੍ਹ, ਕਿਸਾਨਾਂ ਦੇ ਹਿੱਤਾਂ ਲਈ ਜਾਰੀ ਰਹੇਗਾ ਸੰਘਰਸ਼

ਬਠਿੰਡਾ, 23 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਪ੍ਰਧਾਨ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਅੱਜ ਪੈੱ੍ਰਸ ਕਾਨਫ਼ਰੰਸ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਰਡੀਨੈਂਸ ਤੁਰੰਤ ਵਾਪਸ ਲੈ ਲੈਣ ਦੀ ਸਲਾਹ ...

ਪੂਰੀ ਖ਼ਬਰ »

ਨੰਬਰਦਾਰ ਯੂਨੀਅਨ ਵੀ ਪੰਜਾਬ ਦੇ ਕਿਸਾਨਾਂ ਦੇ ਸੰਘਰਸ਼ ਦਾ ਸਾਥ ਡਟ ਕੇ ਦੇਵੇਗੀ-ਨੰਬਰਦਾਰ ਯੂਨੀਅਨ

ਸੀਗੋ ਮੰਡੀ, 23 ਸਤੰਬਰ (ਲੱਕਵਿੰਦਰ ਸ਼ਰਮਾ)- ਖੇਤਰ ਦੀ ਨੰਬਰਦਾਰ ਯੂਨੀਅਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤਾ ਤਿੰਨ ਆਰਡੀਨੈਂਸਾਂ ਨੂੰ ਕਿਸਾਨ, ਮਜ਼ਦੂਰ ਵਿਰੋਧੀ ਕਰਾਰ ਦਿੰਦਿਆਂ ਇੱਥੇ ਬਲਾਕ ਤਲਵੰਡੀ ਸਾਬੋ ਦੇ ਸਮੂਹ ਨੰਬਰਦਾਰਾਂ ਵਲੋਂ ਪੰਜਾਬ ਦੇ ...

ਪੂਰੀ ਖ਼ਬਰ »

ਦੋਧੀ ਯੂਨੀਅਨ ਰਾਮਾਂ ਵਲੋਂ ਸੰਘਰਸ਼ 'ਚ ਸ਼ਾਮਿਲ ਹੋਣ ਦਾ ਐਲਾਨ

ਰਾਮਾਂ ਮੰਡੀ, 23 ਸਤੰਬਰ (ਅਮਰਜੀਤ ਸਿੰਘ ਲਹਿਰੀ)-ਸਥਾਨਕ ਸ਼ਹਿਰ ਦੀ ਦੋਧੀ ਯੂਨੀਅਨ ਰਾਮਾਂ ਦੀ ਮੀਟਿੰਗ ਪ੍ਰਧਾਨ ਸੁਖਮੰਦਰ ਸਿੰਘ ਸੁੱਖਾ ਸੁੱਖਲੱਧੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਸਮੂਹ ਦੋਧੀਆਂ ਨੇ ਭਾਗ ਲਿਆ | ਇਸ ਮੀਟਿੰਗ ਵਿਚ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ...

ਪੂਰੀ ਖ਼ਬਰ »

ਸ਼ੈਲਰ ਮਾਲਕ ਵੀ ਕਿਸਾਨਾਂ ਦੇ ਹੱਕ ਵਿਚ 25 ਬੰਦ ਦੀ ਹਮਾਇਤ 'ਤੇ ਆਏ

ਗੋਨਿਆਣਾ, 23 ਸਤੰਬਰ (ਲਛਮਣ ਦਾਸ ਗਰਗ)- ਸਥਾਨਕ ਰਾਈਸ ਮਿੱਲ ਐਸੋਸੀਏਸ਼ਨ ਵਲੋਂ 2020-21 ਬਾਬਤ ਇਕ ਐਸੋਸੀਏਸ਼ਨ ਪ੍ਰਧਾਨ ਰਾਕੇਸ਼ ਕੁਮਾਰ ਰੋਮਾਂ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ | ਜਿਸ ਵਿਚ ਉਨ੍ਹਾਂ ਵਲੋਂ ਝੋਨੇ ਦੇ ਸੀਜ਼ਨ ਦੌਰਾਨ ਸ਼ੈਲਰ ਮਾਲਕਾਂ ਨੂੰ ਆ ਰਹੀਆਂ ...

ਪੂਰੀ ਖ਼ਬਰ »

ਮੌੜ ਟਰੱਕ ਵੈੱਲਫੇਅਰ ਸੁਸਾਇਟੀ ਵਲੋਂ ਕਿਸਾਨਾਂ ਦੇ ਹੱਕ ਵਿਚ ਖੜ੍ਹਨ ਦਾ ਐਲਾਨ

ਮੌੜ ਮੰਡੀ, 23 ਸਤੰਬਰ (ਗੁਰਜੀਤ ਸਿੰਘ ਕਮਾਲੂ)- ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂਅ 'ਤੇ ਜੋ ਆਰਡੀਨੈਂਸ ਲਿਆਂਦੇ ਗਏ ਹਨ ਉਨ੍ਹਾਂ ਦਾ ਪੰਜਾਬ ਹਰਿਆਣਾ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨ ਵਿਰੋਧ ਕਰ ਰਹੇ ਹਨ | ਕਿਸਾਨਾਂ ਦੇ ਇਸ ਵਿਰੋਧ ਪ੍ਰਦਰਸ਼ਨਾਂ ...

ਪੂਰੀ ਖ਼ਬਰ »

ਜ਼ਿਲ੍ਹੇ ਦੀ ਹਦੂਦ ਅੰਦਰ ਝੋਨੇ ਦੇ ਨਾੜ, ਪਰਾਲੀ ਤੇ ਰਹਿੰਦ-ਖੂੰਹਦ ਨੰੂ ਅੱਗ ਲਗਾਉਣ 'ਤੇ ਮੁਕੰਮਲ ਪਾਬੰਦੀ

ਬਠਿੰਡਾ, 23 ਸਤੰਬਰ (ਕੰਵਲਜੀਤ ਸਿੰਘ ਸਿੱਧੂ)- ਵਧੀਕ ਜ਼ਿਲ੍ਹਾ ਮੈਜਿਸਟਰੇਟ ਰਾਜਦੀਪ ਸਿੰਘ ਬਰਾੜ ਵਲੋਂ ਜ਼ਿਲ੍ਹੇ ਦੀ ਹਦੂਦ ਅੰਦਰ ਬਠਿੰਡਾ ਝੋਨੇ ਦੇ ਨਾੜ, ਪਰਾਲੀ ਅਤੇ ਰਹਿੰਦ-ਖੂੰਹਦ ਨੰੂ ਅੱਗ ਲਗਾਉਣ 'ਤੇ ਮੁਕੰਮਲ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ | ਉਨ੍ਹਾਂ ...

ਪੂਰੀ ਖ਼ਬਰ »

ਖੇਤੀ ਆਰਡੀਨੈਂਸਾਂ ਖ਼ਿਲਾਫ਼ ਭਾਕਿਯੂ ਡਕੌਾਦਾ ਵਲੋਂ ਸਰਕਾਰ ਦਾ ਅਰਥੀ ਫੂਕ ਪ੍ਰਦਰਸ਼ਨ

ਬਾਲਿਆਂਵਾਲੀ, 23 ਸਤੰਬਰ (ਕੁਲਦੀਪ ਮਤਵਾਲਾ)- ਤਿੰਨੇ ਖੇਤੀਬਾੜੀ ਆਰਡੀਨੈਂਸ ਅਤੇ ਬਿਜਲੀ ਬਿੱਲ 2020 ਨੂੰ ਰੱਦ ਕਰਵਾਉਣ ਲਈ 25 ਸਤੰਬਰ ਨੂੰ ਸਮੂਹ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦੇ ਸੱਦੇ ਦੀ ਤਿਆਰੀ ਸਬੰਧੀ ਪਿੰਡ ਬਾਲਿਆਂਵਾਲੀ ਵਿਖੇ ਰਾਮ ਲੀਲਾ ...

ਪੂਰੀ ਖ਼ਬਰ »

25 ਦੇ ਬੰਦ ਦੀਆਂ ਤਿਆਰੀਆਂ ਸਬੰਧੀ ਭਾਕਿਯੂ ਡਕੌਾਦਾ ਵਲੋਂ ਜੇਠੂਕੇ 'ਚ ਜ਼ਿਲ੍ਹਾ ਪੱਧਰੀ ਮੀਟਿੰਗ

ਚਾਉਕੇ, 23 ਸਤੰਬਰ (ਮਨਜੀਤ ਸਿੰਘ ਘੜੈਲੀ)-ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਾਦਾ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਭਾਈ ਰੂਪਾ ਦੀ ਅਗਵਾਈ ਹੇਠ ਜਥੇਬੰਦੀ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪਿੰਡ ਜੇਠੂਕੇ ਵਿਖੇ ਹੋਈ | ਇਸ ਮੀਟਿੰਗ ਦੌਰਾਨ 31 ਕਿਸਾਨ ਜਥੇਬੰਦੀਆਂ ਦੇ ...

ਪੂਰੀ ਖ਼ਬਰ »

ਜਨਤਕ ਜਥੇਬੰਦੀਆਂ ਵਲੋਂ ਨਾਜਾਇਜ਼ ਤਲਾਸ਼ੀਆਂ ਵਿਰੁੱਧ ਮੁੱਖ ਸੜਕ ਜਾਮ

ਨਥਾਣਾ, 23 ਸਤੰਬਰ (ਗੁਰਦਰਸ਼ਨ ਲੁੱਧੜ)-ਭਾਰਤੀ ਕਿਸਾਨ ਯੂਨੀਅਨ (ਡਕੌ ਾਦਾ), ਕਿਸਾਨ ਯੂਨੀਅਨ (ਮਾਨਸਾ), ਬੀ. ਕੇ. ਯੂ. (ਲੱਖੋਵਾਲ), ਜ਼ਮਹੂਰੀ ਕਿਸਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਵਲੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਘਰਾਂ ਦੀਆਂ ਨਾਜਾਇਜ਼ ਤਲਾਸ਼ੀਆਂ ਦੇ ਰੋਸ ਵਜੋਂ ...

ਪੂਰੀ ਖ਼ਬਰ »

ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ 8ਵੇਂ ਦਿਨ ਵੀ ਸੰਘਰਸ਼ ਜਾਰੀ

ਬਠਿੰਡਾ, 23 ਸਤੰਬਰ (ਅਵਤਾਰ ਸਿੰਘ)- ਅੱਜ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫ਼ਰੰਟ ਝੰਡੇ ਹੇਠ ਸਥਾਨਕ ਦਫ਼ਤਰ ਡਿਪਟੀ ਕਮਿਸ਼ਨਰ ਦੇ ਮੁੱਖ ਗੇਟ ਅੱਗੇ ਚੱਲ ਰਹੀ ਲਗਾਤਾਰ ਭੁੱਖ ਹੜਤਾਲ 'ਤੇ ਬੈਠੇ ਸਾਥੀ ਸ਼ਿਵ ਬਾਲਕ, ਸੁਸ਼ੀਲ ਕੁਮਾਰ, ਗੁਰਚਰਨ ਸਿੰਘ, ...

ਪੂਰੀ ਖ਼ਬਰ »

ਕਸਬਾ ਮਹਿਰਾਜ ਵਿਖੇ ਕਿਸਾਨਾਂ ਨੇ ਭਾਰਤ ਦੇ ਬੇਈਮਾਨ ਪ੍ਰਧਾਨ ਮੰਤਰੀ ਦਾ ਫੂਕਿਆ ਪੁਤਲਾ

ਮਹਿਰਾਜ, 23 ਸਤੰਬਰ (ਸੁਖਪਾਲ ਮਹਿਰਾਜ)- ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂਅ 'ਤੇ ਜਬਰੀ ਠੋਸੇ ਜਾ ਰਹੇ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵਲੋਂ ਲਗਾਤਾਰ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ | ਇਸ ਨੂੰ ਲੈ ਕੇ ਅੱਜ ਕਸਬਾ ਮਹਿਰਾਜ ...

ਪੂਰੀ ਖ਼ਬਰ »

ਬਿਜਲੀ ਮੁਲਾਜ਼ਮ ਜਥੇਬੰਦੀ ਨੇ ਕੀਤਾ ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦਾ ਕੀਤਾ ਪੁਰਜ਼ੋਰ ਵਿਰੋਧ

ਸੀਂਗੋ ਮੰਡੀ, 23 ਸਤੰਬਰ (ਲੱਕਵਿੰਦਰ ਸ਼ਰਮਾ)- ਮੁਲਾਜ਼ਮ ਜਥੇਬੰਦੀ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੀ ਮੀਟਿੰਗ ਇੱਥੇ ਡਵੀਜ਼ਨ ਪ੍ਰਧਾਨ ਰਣਜੀਤ ਸਿੰਘ ਰਾਣਾ ਦੀ ਅਗਵਾਈ 'ਚ ਕੀਤੀ ਗਈ ਜਿਸ 'ਚ ਡਵੀਜ਼ਨ ਪ੍ਰਧਾਨ ਨੇ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ...

ਪੂਰੀ ਖ਼ਬਰ »

ਚਾਲੂ ਭੱਠੀ, ਲਾਹਣ ਤੇ ਸ਼ਰਾਬ ਬਰਾਮਦ

ਮਾਨਸਾ, 23 ਸਤੰਬਰ (ਸਟਾਫ਼ ਰਿਪੋਰਟਰ)- ਜ਼ਿਲ੍ਹਾ ਮਾਨਸਾ ਪੁਲਿਸ ਨੇ 3 ਵਿਅਕਤੀਆਂ ਕੋਲੋਂ ਚਾਲੂ ਭੱਠੀ, ਲਾਹਣ ਤੇ ਸ਼ਰਾਬ ਬਰਾਮਦ ਕੀਤੀ ਹੈ | ਝੁਨੀਰ ਪੁਲਿਸ ਨੇ ਮੁਖ਼ਬਰੀ ਦੇ ਆਧਾਰ 'ਤੇ ਜੋਗਿੰਦਰ ਸਿੰਘ ਉਰਫ਼ ਕਾਲਾ ਵਾਸੀ ਫੱਤਾ ਮਾਲੋਕਾ ਕੋਲੋਂ 1 ਚਾਲੂ ਭੱਠੀ, 25 ਲੀਟਰ ...

ਪੂਰੀ ਖ਼ਬਰ »

25 ਦੇ ਬੰਦ ਲਈ ਅਕਾਲੀ ਦਲ ਵਲੋਂ ਇਕੱਤਰਤਾ

ਬੁਢਲਾਡਾ, 23 ਸਤੰਬਰ (ਰਾਹੀ)- ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ ਅਤੇ ਹਲਕਾ ਇੰਚਾਰਜ ਡਾ: ਨਿਸ਼ਾਨ ਸਿੰਘ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਤੋਂ ਇਲਾਵਾ ਖੇਤਰ ਦੇ ਕਈ ਪਿੰਡਾਂ 'ਚ ਬੈਠਕਾਂ ਕੀਤੀਆਂ | ਉਨ੍ਹਾਂ ਦੱਸਿਆ ਕਿ 25 ਸਤੰਬਰ ਨੂੰ ...

ਪੂਰੀ ਖ਼ਬਰ »

ਕੋਰੋਨਾ : ਮਾਨਸਾ ਜ਼ਿਲ੍ਹੇ 'ਚ 1 ਹੋਰ ਮੌਤ, 37 ਨਵੇਂ ਮਾਮਲੇ ਸਾਹਮਣੇ ਆਏ

ਮਾਨਸਾ, 23 ਸਤੰਬਰ (ਧਾਲੀਵਾਲ)- ਮਾਨਸਾ ਜ਼ਿਲ੍ਹੇ 'ਚ ਕੋਰੋਨਾ ਨਾਲ ਅੱਜ ਜਿੱਥੇ 1 ਹੋਰ ਮੌਤ ਹੋ ਗਈ ਹੈ ਉੱਥੇ 37 ਨਵੇਂ ਮਾਮਲੇ ਸਾਹਮਣੇ ਆਏ ਹਨ | ਜਾਰੀ ਮੀਡੀਆ ਬੁਲਿਟਨ ਅਨੁਸਾਰ ਅੱਜ 227 ਨਮੂਨੇ ਲਏ ਗਏ ਹਨ ਤੇ 49 ਪੀੜਤ ਸਿਹਤਯਾਬ ਵੀ ਹੋਏ ਹਨ | ਸਿਵਲ ਸਰਜਨ ਡਾ: ਲਾਲ ਚੰਦ ਠੁਕਾਰਲ ...

ਪੂਰੀ ਖ਼ਬਰ »

ਨਿੱਜੀ ਫਾਈਨਾਂਸ ਕੰਪਨੀਆਂ ਦੇ ਜਾਲ 'ਚ ਫਸੀਆਂ ਔਰਤਾਂ ਦਾ ਕਰਜ਼ਾ ਮੁਆਫ਼ ਕਰਵਾਉਣ ਲਈ 3 ਜਥੇਬੰਦੀਆਂ ਵਲੋਂ ਪੱਕਾ ਧਰਨਾ ਸ਼ੁਰੂ

ਮਾਨਸਾ, 23 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)-ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਨੇੜੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ, ਮਜ਼ਦੂਰ ਮੁਕਤੀ ਮੋਰਚਾ ਅਤੇ ਪੰਜਾਬ ਕਿਸਾਨ ਯੂਨੀਅਨ ਵਲੋਂ ਨਿੱਜੀ ਫਾਈਨਾਂਸ ਕੰਪਨੀਆਂ ਦੇ ਜਾਲ 'ਚ ...

ਪੂਰੀ ਖ਼ਬਰ »

ਭਾਜਪਾ ਖੇਤੀਬਾੜੀ ਕਾਨੂੰਨਾਂ ਪ੍ਰਤੀ ਪਿੰਡਾਂ 'ਚ ਜਾਗਰੂਕਤਾ ਮੁਹਿੰਮ ਚਲਾਏਗੀ-ਧਨੌਲਾ

ਮਾਨਸਾ, 23 ਸਤੰਬਰ (ਸਟਾਫ਼ ਰਿਪੋਰਟਰ)-ਕੇਂਦਰ ਸਰਕਾਰ ਤੇ ਖੇਤੀਬਾੜੀ ਮੰਤਰਾਲੇ ਵਲੋਂ ਕਿਸਾਨਾਂ ਦੇ ਹਿਤ ਵਿਚ ਪਾਸ ਕੀਤੇ ਗਏ ਕਾਨੂੰਨ, ਕਿਸਾਨਾਂ ਦੇ ਸ਼ਕਤੀਕਰਨ ਅਤੇ ਹਾੜੀ ਦੀਆਂ ਫ਼ਸਲਾਂ ਜੌਾ, ਸਰ੍ਹੋਂ, ਚਨੇ, ਕੁਸਮ ਅਤੇ ਦਾਲ ਆਦਿ ਦੀਆਂ ਫ਼ਸਲਾਂ ਦਾ ਘੱਟੋ ਘੱਟ ਸਮਰਥਨ ...

ਪੂਰੀ ਖ਼ਬਰ »

ਡੇਂਗੂ ਬੁਖ਼ਾਰ ਕਾਰਨ ਫ਼ੌਜੀ ਜਵਾਨ ਦੀ ਮੌਤ

ਬੁਢਲਾਡਾ, 23 ਸਤੰਬਰ (ਸਵਰਨ ਸਿੰਘ ਰਾਹੀ)- ਜਲੰਧਰ ਕੈਂਟ ਵਿਖੇ ਤਾਇਨਾਤ ਨੇੜਲੇ ਪਿੰਡ ਗੁਰਨੇ ਖੁਰਦ ਦੇ ਫ਼ੌਜੀ ਜਵਾਨ ਦੀ ਡੇਂਗੂ ਬੁਖ਼ਾਰ ਕਾਰਨ ਮੌਤ ਹੋ ਜਾਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਬਲਵਿੰਦਰ ਸਿੰਘ (23) ਪੁੱਤਰ ਗੁਰਦਿਆਲ ਸਿੰਘ ਇੰਨ੍ਹੀ ਦਿਨੀਂ 14 ਸਿੱਖ ...

ਪੂਰੀ ਖ਼ਬਰ »

ਆਂਗਣਵਾੜੀ ਵਰਕਰਾਂ ਨੇ ਧਰਨਾ ਲਗਾਇਆ

ਸਰਦੂਲਗੜ੍ਹ, 23 ਸਤੰਬਰ (ਪ੍ਰਕਾਸ਼ ਸਿੰਘ ਜ਼ੈਲਦਾਰ)- ਆਂਗਣਵਾੜੀ ਵਰਕਰ ਯੂਨੀਅਨ ਬਲਾਕ ਸਰਦੂਲਗੜ੍ਹ ਵਲੋਂ ਉਨ੍ਹਾਂ ਦੀਆਂ ਮੰਗਾਂ ਦੇ ਮੱਦੇਨਜ਼ਰ ਸਥਾਨਕ ਉਪ ਮੰਡਲ ਮੈਜਿਸਟ੍ਰੇਟ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ | ਸੰਬੋਧਨ ਕਰਦਿਆਂ ਯੂਨੀਅਨ ਦੀਆਂ ਮਹਿਲਾ ਆਗੂਆਂ ਨੇ ...

ਪੂਰੀ ਖ਼ਬਰ »

ਸੀਵਰੇਜ ਦੀ ਸਮੱਸਿਆ ਸਬੰਧੀ ਮੀਟਿੰਗ ਹੋਈ

ਬਰੇਟਾ, 23 ਸਤੰਬਰ (ਰਵਿੰਦਰ ਕੌਰ ਮੰਡੇਰ)- ਬਰੇਟਾ 'ਚ ਸੀਵਰੇਜ ਦੀ ਸਮੱਸਿਆ ਦਾ ਪੱਕਾ ਹੱਲ ਨਾ ਹੁੰਦਾ ਦੇਖਦਿਆਂ ਬੀਤੇ ਦਿਨੀਂ ਸਥਾਨਕ ਨਗਰ ਕੌਾਸਲ ਵਿਖੇ ਪਿੰਡ ਧਰਮਪੁਰਾ, ਬਰੇਟਾ ਪਿੰਡ ਦੇ ਨੌਜਵਾਨਾਂ ਤੋਂ ਇਲਾਵਾ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਰੋਸ ਧਰਨਾ ...

ਪੂਰੀ ਖ਼ਬਰ »

ਆਰਡੀਨੈਂਸਾਂ ਖ਼ਿਲਾਫ਼ ਕਿਸਾਨ ਧਿਰਾਂ ਦਾ ਰੋਹ ਭਖਿਆ, ਪਿੰਡਾਂ 'ਚ ਭਾਜਪਾ ਦਾ ਬਾਈਕਾਟ ਕਰਨਗੇ

ਮਾਨਸਾ, 23 ਸਤੰਬਰ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਆਰਡੀਨੈਂਸਾਂ ਖ਼ਿਲਾਫ਼ ਜਿੱਥੇ ਜ਼ਿਲ੍ਹੇ 'ਚ ਕਿਸਾਨਾਂ ਦਾ ਰੋਹ ਭਖ ਗਿਆ ਹੈ ਉੱਥੇ ਆੜ੍ਹਤੀਆਂ, ਮਜ਼ਦੂਰਾਂ ਤੋਂ ਇਲਾਵਾ ਜਨਤਕ ਜਥੇਬੰਦੀਆਂ ਤੇ ਕਈ ...

ਪੂਰੀ ਖ਼ਬਰ »

ਖੇਤੀ ਆਰਡੀਨੈਂਸਾਂ ਖ਼ਿਲਾਫ਼ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ 'ਚ ਕੀਤਾ ਜਾਵੇਗਾ ਮਾਰਚ

ਗੋਨਿਆਣਾ, 23 ਸਤੰਬਰ (ਲਛਮਣ ਦਾਸ ਗਰਗ)-ਖੇਤੀ ਆਰਡੀਨੈਂਸ ਖ਼ਿਲਾਫ਼ ਚੱਲ ਰਹੇ ਕਿਸਾਨ ਘੋਲ ਦੀ ਹਮਾਇਤ 'ਚ 25 ਸਤੰਬਰ ਦੇ ਪੰਜਾਬ ਬੰਦ ਦਾ ਸਮਰਥਨ ਕਰਦਿਆਂ ਗੋਨਿਆਣਾ ਇਲਾਕੇ ਦੀਆਂ ਸਮੂਹ ਸੰਘਰਸ਼ਸੀਲ ਜਨਤਕ, ਜਮਹੂਰੀ, ਨੌਜਵਾਨਾਂ, ਮਜ਼ਦੂਰਾਂ, ਅਧਿਆਪਕਾਂ, ਬਿਜਲੀ ਕਾਮਿਆਂ, ...

ਪੂਰੀ ਖ਼ਬਰ »

25 ਨੂੰ ਕਿਸਾਨਾਂ ਦੇ ਹੱਕ 'ਚ ਦੁਕਾਨਾਂ ਰਹਿਣਗੀਆਂ ਬੰਦ

ਗੋਨਿਆਣਾ, 23 ਸਤੰਬਰ (ਮਨਦੀਪ ਸਿੰਘ ਮੱਕੜ)-ਪੰਜਾਬ ਫਰਟੀਲਾਈਜ਼ਰ ਪੈਸਟੀਸਾਈਡ ਤੇ ਸੀਡ ਐਸੋਸੀਏਸ਼ਨ ਗੋਨਿਆਣਾ ਦੀ ਮੀਟਿੰਗ ਚੇਅਰਮੈਨ ਮਹਿੰਦਰ ਸਿੰਘ ਸਾਬਕਾ ਸਰਪੰਚ ਅਤੇ ਪ੍ਰਧਾਨ ਬਵਨੀਸ਼ ਕੁਮਾਰ ਮੌਾਗਾ ਦੀ ਅਗਵਾਈ ਵਿਚ ਹੋਈ, ਜਿਸ ਵਿਚ ਕੇਂਦਰ ਸਰਕਾਰ ਵਲੋਂ ...

ਪੂਰੀ ਖ਼ਬਰ »

ਗੋਨਿਆਣਾ ਸੇਵਾ ਕੇਂਦਰ ਦੇ ਕਰਮੀ ਬਿਨਾਂ ਮਾਸਕ ਕਰ ਰਹੇ ਹਨ ਡਿਊਟੀ

ਗੋਨਿਆਣਾ, 23 ਸਤੰਬਰ (ਲਛਮਣ ਦਾਸ ਗਰਗ)- ਗੋਨਿਆਣਾ ਸੇਵਾ ਕੇਂਦਰ ਦੇ ਕਰਮੀਆਂ ਨੂੰ ਸੂਬਾ ਸਰਕਾਰ ਦੇ ਹੁਕਮਾਂ ਦੀ ਬਿਲਕੁਲ ਪ੍ਰਵਾਹ ਨਹੀਂ ਕਰਦੇ | ਸੇਵਾ ਕੇਂਦਰ ਦੇ ਕਰਮਚਾਰੀਆਂ ਵਲੋਂ ਸ਼ਰੇ੍ਹਆਮ ਪੰਜਾਬ ਸਰਕਾਰ ਦੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ...

ਪੂਰੀ ਖ਼ਬਰ »

ਮੰਗਾਂ ਮੰਨਣ ਤੱਕ ਮਿ੍ਤਕ ਕਿਸਾਨ ਦਾ ਸਸਕਾਰ ਨਹੀਂ ਕਰਾਂਗੇ-ਕਿਸਾਨ ਆਗੂ

ਬਰੇਟਾ, 23 ਸਤੰਬਰ (ਰਵਿੰਦਰ ਕੌਰ ਮੰਡੇਰ)- ਨੇੜਲੇ ਪਿੰਡ ਕਿਸ਼ਨਗੜ੍ਹ ਦੇ ਕਿਸਾਨ ਮੁਖਤਿਆਰ ਸਿੰਘ (60) ਪੁੱਤਰ ਮੋਹਲਾ ਸਿੰਘ ਜਿਸ ਦੀ ਅੱਜ ਬਾਦਲ ਧਰਨੇ ਤੋਂ ਵਾਪਸ ਆਉਂਦੇ ਸਮੇਂ ਪਿੰਡ ਕੋਟ ਫੱਤਾ ਦੇ ਨਜ਼ਦੀਕ ਬੱਸ ਦੇ ਹੋਏ ਹਾਦਸੇ 'ਚ ਮੌਤ ਹੋ ਗਈ ਸੀ, ਦੇ ਪਰਿਵਾਰਕ ਮੈਂਬਰਾਂ ...

ਪੂਰੀ ਖ਼ਬਰ »

ਬਾਲ ਸਾਹਿਤਕਾਰ ਕਾਰਤਿਕ ਦੀ ਪੁਸਤਕ 'ਨੰਨ੍ਹੇ ਤਾਰੇ' ਜਾਰੀ

ਮਾਨਸਾ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)- ਸ਼ਹਿਰ ਦੇ ਜੰਮਪਲ ਬਾਲ ਸਾਹਿਤਕਾਰ ਕਾਰਤਿਕ ਦੀ ਬਾਲ ਪੁਸਤਕ 'ਨੰਨ੍ਹੇ ਤਾਰੇ' ਸਥਾਨਕ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਵਿਖੇ ਜਾਰੀ ਕੀਤੀ ਗਈ | ਜਾਰੀ ਕਰਨ ਦੀ ਰਸਮ ਨਿਭਾਉਂਦਿਆਂ ਹਲਕਾ ਮਾਨਸਾ ਦੇ ਵਿਧਾਇਕ ਨਾਜਰ ਸਿੰਘ ...

ਪੂਰੀ ਖ਼ਬਰ »

ਹਰਰੰਗਪੁਰਾ ਵਿਖੇ ਕੋਰੋਨਾ ਸਬੰਧੀ ਜਾਂਚ ਤੇ ਜਾਗਰੂਕਤਾ ਕੈਂਪ ਲਾਇਆ

ਬਠਿੰਡਾ ਛਾਉਣੀ, 23 ਸਤੰਬਰ (ਪਰਵਿੰਦਰ ਸਿੰਘ ਜੌੜਾ)- ਸਿਹਤ ਵਿਭਾਗ ਵਲੋਂ ਪਿੰਡ ਹਰਰੰਗਪੁਰਾ ਵਿਖੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਕੋਰੋਨਾ ਸਬੰਧੀ ਜਾਂਚ ਅਤੇ ਜਾਗਰੂਕਤਾ ਕੈਂਪ ਲਾਇਆ ਗਿਆ | ਸਿਵਲ ਸਰਜਨ ਬਠਿੰਡਾ ਡਾ. ਅਮਰੀਕ ਸਿੰਘ ਸੰਧੂ ਤੇ ਸੀਨੀਅਰ ਮੈਡੀਕਲ ...

ਪੂਰੀ ਖ਼ਬਰ »

ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਬੁਨਿਆਦੀ ਸਿੱ ਖਿਆ ਤੋਂ ਕੌਮੀ ਸਿੱਖਿਆ ਨੀਤੀ 2020 'ਤੇ ਵੈਬੀਨਾਰ

ਬਠਿੰਡਾ, 23 ਸਤੰਬਰ (ਕੰਵਲਜੀਤ ਸਿੰਘ ਸਿੱਧੂ)-ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀ.ਯੂ.ਪੀ.ਬੀ.) ਨੇ ਬੁਨਿਆਦੀ ਸਿੱਖਿਆ 'ਤੇ ਕੌਮੀ ਸਿੱਖਿਆ ਨੀਤੀ (ਐੱਨ ਈ ਪੀ) 2020 'ਤੇ ਇਕ ਵੈਬੀਨਾਰ ਇੰਟਰਨਲ ਕੁਆਲਿਟੀ ਐਸ਼ੋਰੈਂਸ ਸੈੱਲ ਵਲੋਂ ਉੱਪ ਕੁਲਪਤੀ ਪ੍ਰੋਫੈਸਰ ਰਾਘਵੇਂਦਰ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX