ਤਾਜਾ ਖ਼ਬਰਾਂ


ਚੀਨ ਦੀਆਂ ਸਰਹੱਦੀ ਗਤੀਵਿਧੀਆਂ ਭਾਰਤ ਲਈ ਬਣ ਰਹੀਆਂ ਚੁਣੌਤੀਆਂ - ਕਮਾਂਡਰ ਲੈਫ਼ਟੀਨੈਂਟ ਜਨਰਲ
. . .  25 minutes ago
ਨਵੀਂ ਦਿੱਲੀ, 19 ਅਕਤੂਬਰ - ਪੂਰਬੀ ਫ਼ੌਜ ਦੇ ਕਮਾਂਡਰ ਲੈਫ਼ਟੀਨੈਂਟ ਜਨਰਲ ਮਨੋਜ ਪਾਂਡੇ ਨੇ ਸਰਹੱਦ 'ਤੇ ਚੀਨ ਦੀ ਵੱਧ ਰਹੀਆਂ ਗਤੀਵਿਧੀਆਂ 'ਤੇ ਚਿੰਤਾਵਾਂ ਪ੍ਰਗਟ ਕੀਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਪੀ.ਐਲ.ਏ. ਦੇ ਰਣਨੀਤਕ ਮਾਡਲ ਪਿੰਡ ਦੀਆਂ ਸਰਹੱਦਾਂ ਕੋਲ ਆ ਗਏ ਹਨ, ਜੋ ਕਿ ਚਿੰਤਾ ਦੀ ਗੱਲ ਹੈ। ਇਸ ਦੇ...
ਸਿੰਘੂ ਬਾਰਡਰ ਕਤਲ ਮਾਮਲੇ 'ਚ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ 'ਤੇ ਜਾਂਚ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ
. . .  1 minute ago
ਅੰਮ੍ਰਿਤਸਰ 19 ਅਕਤੂਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਉਪਰੰਤ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਹੈ ਸਿੰਘੂ ਬਾਰਡਰ ਵਿਖੇ ਵਾਪਰੀ ਬੇਅਦਬੀ ਉਪਰੰਤ ਕਤਲ ਦੀ ਘਟਨਾ ਬਾਰੇ ਸ਼੍ਰੋਮਣੀ ਕਮੇਟੀ ਵਲੋਂ ਆਪਣੇ ਪੱਧਰ...
ਯੂ.ਪੀ. ਚੋਣਾਂ 'ਚ ਕਾਂਗਰਸ 40 ਫ਼ੀਸਦੀ ਮਹਿਲਾਵਾਂ ਦੇਵੇਗੀ ਟਿਕਟ - ਪ੍ਰਿਅੰਕਾ ਗਾਂਧੀ
. . .  about 1 hour ago
ਲਖਨਊ, 19 ਅਕਤੂਬਰ - ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਕਾਂਗਰਸ ਪਾਰਟੀ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਐਲਾਨ ਕੀਤਾ ਹੈ ਕਿ ਯੂ.ਪੀ. ਚੋਣਾਂ 'ਚ 40 ਫ਼ੀਸਦੀ ਟਿਕਟਾਂ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ...
ਉੱਤਰਾਖੰਡ 'ਚ ਭਾਰੀ ਮੀਂਹ, ਹੁਣ ਤੱਕ ਹੋਈਆਂ 16 ਮੌਤਾਂ
. . .  about 1 hour ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ ਵਿਚ ਭਾਰੀ ਮੀਂਹ ਤੇ ਜ਼ਮੀਨ ਖਿਸਕਣ ਕਾਰਨ ਵਾਪਰੀਆਂ ਘਟਨਾਵਾਂ ਦੇ ਚੱਲਦਿਆਂ 16 ਲੋਕਾਂ ਦੀ ਮੌਤ ਹੋ ਗਈ ਹੈ...
ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਵਿਸ਼ੇਸ਼ ਸਹੂਲਤਾਂ ਦੇਵੇ ਕੇਂਦਰ ਸਰਕਾਰ - ਰਾਣਾ ਗੁਰਜੀਤ ਸਿੰਘ
. . .  about 2 hours ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ) - ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਪ੍ਰੈਸ ਕਾਨਫ਼ਰੰਸ ਕਰਕੇ ਕਿਹਾ ਹੈ ਕਿ ਕੇਂਦਰ ਨੂੰ ਖੇਤੀ ਕਾਨੂੰਨ ਲਾਗੂ ਨਹੀਂ ਕਰਨੇ ਚਾਹੀਦੇ। ਇਹ ਧੱਕਾ ਨਹੀਂ ਨਹੀਂ ਕਰਨਾ ਚਾਹੀਦਾ। ਜੇਕਰ ਕਾਨੂੰਨ ਲਾਗੂ ਕਰਨੇ ਹਨ ਤਾਂ ਪੰਜਾਬ ਨੂੰ ਵਿਸ਼ੇਸ਼ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਸੂਬੇ...
ਸਿਆਸੀ ਅਖਾੜਾ ਬਣ ਕੇ ਰਹਿ ਗਈ ਬੱਧਨੀ ਕਲਾਂ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ
. . .  about 2 hours ago
ਬੱਧਨੀ ਕਲਾਂ, 19 ਅਕਤੂਬਰ (ਸੰਜੀਵ ਕੋਛੜ) - ਨਗਰ ਪੰਚਾਇਤ ਬੱਧਨੀ ਕਲਾਂ ਦੀ ਚੋਣ ਹੋਏ ਨੂੰ ਭਾਵੇਂ ਤਕਰੀਬਨ ਸਾਢੇ ਅੱਠ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਸਿਆਸੀ ਖਹਿਬਾਜ਼ੀ ਅਤੇ ਆਪਸੀ ਧੜੇਬੰਦੀ ਕਾਰਨ ਨਗਰ ਨਿਵਾਸੀਆਂ ਨੂੰ ਵਿਕਾਸ ਕੰਮਾਂ ਤੋਂ ਵਾਂਝੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਉਸ...
ਸੁਖਬੀਰ ਬਾਦਲ ਵਲੋਂ ਲੁਧਿਆਣਾ 'ਚ ਰੋਡ ਸ਼ੋਅ
. . .  about 2 hours ago
ਲੁਧਿਆਣਾ, 19 ਅਕਤੂਬਰ (ਕਵਿਤਾ ਖੁੱਲਰ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿਚ ਚੋਣ ਪ੍ਰਚਾਰ ਕਰਨ...
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅਰੰਭ
. . .  about 2 hours ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਅਰੰਭ ਹੋ ਗਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿਚ ਹੋ ਰਹੀ ਇਸ ਇਕੱਤਰਤਾ ਵਿਚ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਜਨਰਲ...
ਕਾਕਾ ਰਣਦੀਪ ਸਿੰਘ ਨਾਭਾ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨਾਲ ਕੀਤੀ ਮੁਲਾਕਾਤ, ਡੀ.ਏ.ਪੀ. 'ਤੇ ਦਿੱਤਾ ਭਰੋਸਾ
. . .  about 2 hours ago
ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ ਪੰਜਾਬ 'ਚ ਡੀ.ਏ.ਪੀ. (ਡਿ-ਅਮੋਨੀਅਨਮ ਫਾਸਫੇਟ) ਦੀ ਘਾਟ ਨੂੰ ਪੂਰਾ ਕਰਨ ਦੇ ਸਬੰਧ 'ਚ ਅੱਜ ਉਹ ਕੇਂਦਰੀ ਰਸਾਇਣ ਤੇ ਖਾਦ ਮੰਤਰੀ...
ਸੁਨਾਮ ਤੋਂ ਬਲਦੇਵ ਸਿੰਘ ਮਾਨ ਤੇ ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੋਣਗੇ ਉਮੀਦਵਾਰ
. . .  about 3 hours ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੁਨਾਮ ਤੋਂ ਬਲਦੇਵ ਸਿੰਘ ਮਾਨ, ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ...
ਉੱਤਰਾਖੰਡ 'ਚ ਫਟਿਆ ਬੱਦਲ, ਮੋਦੀ ਨੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਗੱਲ
. . .  about 3 hours ago
ਦੇਹਰਾਦੂਨ, 19 ਅਕਤੂਬਰ - ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਉੱਤਰਾਖੰਡ ਦੇ ਨੈਨੀਤਾਲ 'ਚ ਬੱਦਲ ਫੱਟ ਗਿਆ ਹੈ। ਜਿਸ ਕਾਰਨ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਮਾਮਲੇ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ...
ਹਰਦੇਵ ਮੇਘ ਗੋਬਿੰਦਗੜ੍ਹ ਬਣੇ ਬੱਲੂਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ
. . .  about 3 hours ago
ਅਬੋਹਰ, 19 ਅਕਤੂਬਰ (ਸੁਖਜੀਤ ਸਿੰਘ ਬਰਾੜ) - ਬੱਲੂਆਣਾ (ਰਾਖਵੇਂ) ਵਿਧਾਨ ਸਭਾ ਹਲਕੇ ਤੇ ਹਰਦੇਵ ਮੇਘ ਗੋਬਿੰਦਗੜ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਗਿਆ ਹੈ। ਇਹ ਐਲਾਨ ਅੱਜ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵਲੋਂ ਕੀਤਾ ਗਿਆ। ਹਰਦੇਵ ਮੇਘ ਗੋਬਿੰਦਗੜ੍ਹ ਜੋ ਕਿ ਹਲਕੇ...
ਪਤਨੀ ਦੇ ਖ਼ੁਦਕੁਸ਼ੀ ਮਾਮਲੇ 'ਚ ਗ੍ਰਿਫ਼ਤਾਰ ਪਤੀ ਨੇ ਥਾਣੇ 'ਚ ਕੀਤੀ ਖ਼ੁਦਕੁਸ਼ੀ
. . .  about 3 hours ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ) - ਥਾਣਾ ਡੀ. ਡਵੀਜ਼ਨ ਵਿਖੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਇਹ ਨੌਜਵਾਨ ਆਪਣੀ ਪਤਨੀ ਦੀ ਆਤਮ ਹੱਤਿਆ ਦੇ ਦੋਸ਼ ਹੇਠ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਦਿਲਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ...
ਪ੍ਰਵਾਸੀ ਪੰਜਾਬੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਬੱਸ ਸੇਵਾਵਾਂ ਸ਼ੁਰੂ ਕਰਨ ਦੀ ਮੰਗ
. . .  about 3 hours ago
ਅੰਮ੍ਰਿਤਸਰ 19 ਅਕਤੂਬਰ (ਜਸਵੰਤ ਸਿੰਘ ਜੱਸ)- ਵਿਦੇਸ਼ ਵਸਦੇ ਪੰਜਾਬੀ ਭਾਈਚਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸ੍ਰੀ ਗੁਰੁ ਰਾਮਦਾਸ ਜੀ...
ਹਰਪਾਲ ਜੁਨੇਜਾ ਹੋਣਗੇ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ
. . .  1 minute ago
ਪਟਿਆਲਾ, 19 ਅਕਤੂਬਰ (ਗੁਰਪਾਲ ਸਿੰਘ ਚੱਠਾ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਪਟਿਆਲਾ ਤੋਂ ਹਰਪਾਲ ਜੁਨੇਜਾ ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ...
ਸੁਖਬੀਰ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਲਈ 4 ਹੋਰ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ
. . .  about 3 hours ago
ਚੰਡੀਗੜ੍ਹ, 19 ਅਕਤੂਬਰ - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੁਨਾਮ ਤੋਂ ਬਲਦੇਵ ਸਿੰਘ ਮਾਨ, ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪਟਿਆਲਾ ਤੋਂ ਹਰਪਾਲ ਜੁਨੇਜਾ ਤੇ ਬੱਲੂਆਣਾ ਤੋਂ ਹਰਦੇਵ ਸਿੰਘ ਮੇਘ (ਗੋਬਿੰਦਗੜ੍ਹ) ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ...
ਪੰਜਾਬ 'ਚ ਡੀ.ਏ.ਪੀ. ਦੀ ਕਮੀ ਨੂੰ ਪੂਰਾ ਕਰਨ ਲਈ ਕਾਕਾ ਰਣਦੀਪ ਸਿੰਘ ਦਿੱਲੀ ਹੋਏ ਰਵਾਨਾ
. . .  about 5 hours ago
ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ ਪੰਜਾਬ 'ਚ ਡੀ.ਏ.ਪੀ. (ਡਿ-ਅਮੋਨੀਅਨਮ ਫਾਸਫੇਟ) ਦੀ ਘਾਟ ਨੂੰ ਪੂਰਾ ਕਰਨ ਦੇ ਸਬੰਧ 'ਚ ਅੱਜ ਉਹ ਕੇਂਦਰੀ ਰਸਾਇਣ ਤੇ ਖਾਦ ਮੰਤਰੀ...
ਵਿਆਹ ਸਮਾਗਮ ਦੀ ਪਾਰਟੀ ਮੌਕੇ ਚੱਲੀਆਂ ਗੋਲੀਆਂ ਵਿਚ ਇਕ ਜ਼ਖ਼ਮੀ
. . .  about 5 hours ago
ਲੁਧਿਆਣਾ, 19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਪੱਖੋਵਾਲ ਰੋਡ ਸਥਿਤ ਇਕ ਮੈਰਿਜ ਪੈਲੇਸ ਵਿਚ ਬੀਤੀ ਦੇਰ ਰਾਤ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਕਾਰਨ ਮਨੀ ਨਾਮੀ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਅਕਾਲਗੜ੍ਹ ਮਾਰਕੀਟ...
ਪੰਜਾਬੀ ਮੂਲ ਦੇ ਰਾਜ ਧਾਲੀਵਾਲ ਜੇਤੂ ਕਰਾਰ
. . .  about 6 hours ago
ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਨਗਰ ਕੌਂਸਲ ਵਾਰਡ ਨੰਬਰ 5 ਤੋਂ ਪੰਜਾਬੀ ਮੂਲ ਦੇ ਰਾਜ ਧਾਲੀਵਾਲ ਜੇਤੂ ਕਰਾਰ...
ਭਾਰਤ 'ਚ ਕੋਰੋਨਾ ਕੇਸ ਕੱਲ੍ਹ ਮੁਕਾਬਲੇ 4 ਫ਼ੀਸਦੀ ਆਏ ਘੱਟ
. . .  about 6 hours ago
ਨਵੀਂ ਦਿੱਲੀ, 19 ਅਕਤੂਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 13 ਹਜ਼ਾਰ 58 ਕੋਵਿਡ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 164 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਇਹ ਕੋਰੋਨਾ ਕੇਸ ਕੱਲ੍ਹ ਮੁਕਾਬਲੇ 4 ਫ਼ੀਸਦੀ ਘੱਟ ਹਨ...
ਕੈਲਗਰੀ ਨਗਰ ਕੌਂਸਲ 'ਚ ਪੰਜਾਬੀ ਮੂਲ ਦੀ ਪਹਿਲੀ ਵਾਰ ਔਰਤ ਮੇਅਰ ਬਣੀ
. . .  about 6 hours ago
ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ) - ਕੈਨੇਡਾ ਸਥਿਤ ਨਗਰ ਕੌਂਸਲ ਕੈਲਗਰੀ ਦੀਆਂ ਚੋਣਾਂ ਵਿਚ ਪਹਿਲੀ ਵਾਰ ਪੰਜਾਬੀ ਮੂਲ ਦੀ ਔਰਤ ਜੋਤੀ ਗੌਡਸ ਮੇਅਰ ਦੀ ਚੋਣ ਵਿਚ ਜੇਤੂ ਬਣ ਕੇ ਉੱਭਰੀ ਹੈ...
ਭਾਰੀ ਮੀਂਹ ਕਾਰਨ ਉੱਤਰਾਖੰਡ 'ਚ ਹੁਣ ਤੱਕ ਹੋਈਆਂ 8 ਮੌਤਾਂ, ਕਈ ਸੜਕਾਂ ਬੰਦ
. . .  about 6 hours ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ 'ਚ ਭਾਰੀ ਮੀਂਹ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਈਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜਿਸ ਕਾਰਨ 8 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਆਮ ਜਨਜੀਵਨ ਠੱਪ ਹੋ ਗਿਆ ਹੈ...
⭐ਮਾਣਕ - ਮੋਤੀ⭐
. . .  about 7 hours ago
ਸੀ.ਬੀ.ਐਸ.ਈ. ਡੇਟ ਸ਼ੀਟ- 2022 : ​10ਵੀਂ -12ਵੀਂ ਟਰਮ -1 ਪ੍ਰੀਖਿਆ ਦੀ ਡੇਟਸ਼ੀਟ ਜਾਰੀ ,ਪ੍ਰੀਖਿਆ 30 ਨਵੰਬਰ ਤੋਂ
. . .  1 day ago
ਰਾਸ਼ਟਰੀ ਸੁਰੱਖਿਆ ਰਣਨੀਤੀ ਕਾਨਫਰੰਸ 'ਚ ਅੰਦਰੂਨੀ ਸੁਰੱਖਿਆ ਚੁਣੌਤੀਆਂ 'ਤੇ ਅਮਿਤ ਸ਼ਾਹ ਨੇ ਕੀਤਾ ਵਿਚਾਰ ਵਟਾਂਦਰਾ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਕੱਤਕ ਸੰਮਤ 552

ਪਹਿਲਾ ਸਫ਼ਾ

ਭਾਰਤ ਤੇ ਅਮਰੀਕਾ ਵਲੋਂ ਇਤਿਹਾਸਕ 'ਬੇਕਾ' ਸਮੇਤ 5 ਸਮਝੌਤੇ ਸਹੀਬੱਧ

2+2 ਮੰਤਰੀ ਪੱਧਰੀ ਗੱਲਬਾਤ ਵਿਚ ਚੀਨ ਤੇ ਪਾਕਿਸਤਾਨ ਬਾਰੇ ਚਰਚਾ
ਨਵੀਂ ਦਿੱਲੀ, 27 ਅਕਤੂਬਰ (ਏਜੰਸੀ)- ਭਾਰਤ ਤੇ ਅਮਰੀਕਾ ਨੇ ਆਪਣੇ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਦੇ ਹੋਏ ਅੱਜ ਇਤਿਹਾਸਕ ਰੱਖਿਆ ਸਮਝੌਤੇ 'ਬੇਕਾ (ਬੀ.ਈ.ਸੀ.ਏ.)' ਸਮੇਤ 5 ਵੱਡੇ ਸਮਝੌਤਿਆਂ 'ਤੇ ਹਸਤਾਖਰ ਕੀਤੇ | ਤੀਸਰੀ 2+2 ਮੰਤਰੀ ਪੱਧਰੀ ਬੈਠਕ ਲਈ ਭਾਰਤ ਆਏ ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਰੱਖਿਆ ਮਤਰੀ ਮਾਰਕ ਟੀ. ਐਸਪਰ ਨਾਲ ਭਾਰਤੀ ਹਮਰੁਤਬਾ ਐਸ. ਜੈਸ਼ੰਕਰ ਤੇ ਰਾਜਨਾਥ ਸਿੰਘ ਨੇ ਮੁਲਾਕਾਤ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ 'ਚ ਇਸ ਅਹਿਮ ਕਦਮ ਦਾ ਐਲਾਨ ਕੀਤਾ | 2+2 ਗੱਲਬਾਤ, ਜੋ ਕਿ ਪੂਰੀ ਤਰ੍ਹਾਂ ਚੀਨ ਦੇ ਹਮਲਾਵਰ ਰੱਖ ਨਾਲ ਨਜਿੱਠਣ 'ਤੇ ਆਧਾਰਿਤ ਸੀ, ਨੂੰ ਭਾਰਤ-ਚੀਨ ਦਰਮਿਆਨ ਜਾਰੀ ਤਣਾਅ ਦੇ ਸੰਦਰਭ 'ਚ ਰਣਨੀਤਿਕ ਤੌਰ 'ਤੇ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ | 2+2 ਗੱਲਬਾਤ ਤੋਂ ਬਾਅਦ ਰੱਖਿਆ ਮੰਤਰੀ ਰਾਜਨਾਥ ਨੇ ਕਿਹਾ ਕਿ ਅਸੀਂ ਕਈ ਮਹੱਤਵਪੂਰਨ ਮੁੱਦਿਆਂ 'ਤੇ ਵਿਸਤਾਰ ਨਾਲ ਚਰਚਾ ਕੀਤੀ ਹੈ | ਅਮਰੀਕਾ ਨਾਲ 'ਬੇਕਾ' ਸਮਝੌਤਾ ਇਕ ਮਹੱਤਵਪੂਰਨ ਕਦਮ ਹੈ | ਉਨ੍ਹਾਂ ਇਹ ਵੀ ਕਿਹਾ ਕਿ ਦੋਵਾਂ ਦੇਸ਼ਾਂ ਨੇ ਹਿੰਦ-ਪ੍ਰਸ਼ਾਂਤ ਖੇਤਰ 'ਚ ਸ਼ਾਂਤੀ ਤੇ ਸੁਰੱਖਿਆ ਲਈ ਫਿਰ ਤੋਂ ਆਪਣੀ ਪ੍ਰਤੀਬੱਧਤਾ ਜਤਾਈ ਹੈ | ਭਾਰਤ ਤੇ ਚੀਨ ਵਿਚਾਲੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) 'ਤੇ ਮਹੀਨਿਆਂ ਤੋਂ ਜਾਰੀ ਤਣਾਅ ਦਰਮਿਆਨ ਅਮਰੀਕਾ ਨਾਲ ਇਸ ਸਮਝੌਤੇ ਨੂੰ ਭਾਰਤ ਲਈ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ | ਦੁਵੱਲੇ ਰੱਖਿਆ ਸਬੰਧਾਂ ਨੂੰ ਹੋਰ ਅੱਗੇ ਵਧਾਉਣ ਲਈ ਲੰਬੇ ਸਮੇਂ ਤੋਂ ਲਟਕ ਰਹੇ 'ਬੇਕਾ' ਸਮਝੌਤੇ ਨੂੰ ਅੰਤਿਮ ਰੂਪ ਮਿਲਣ ਨਾਲ ਦੋਵੇਂ ਦੇਸ਼ ਅਤਿ-ਆਧੁਨਿਕ ਫੌਜੀ ਤਕਨੀਕ, ਸਾਜੋ ਸਾਮਾਨ ਤੇ ਭੂ-ਸਥਾਨਕ ਨਕਸ਼ੇ (ਜੀਓ-ਸਪੇਸ਼ੀਅਲ ਮੈਪਸ) ਸਾਂਝੇ ਕਰ ਸਕਣਗੇ | 'ਬੇਕਾ' ਭਾਰਤ ਤੇ ਅਮਰੀਕਾ ਵਿਚਾਲੇ ਚਾਰ ਮੌਲਿਕ ਸਮਝੌਤਿਆਂ 'ਚੋਂ ਇਕ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚਾਲੇ ਸਾਜੋ-ਸਾਮਾਨ ਤੇ ਫੌਜੀ ਸਹਿਯੋਗ ਵਧੇਗਾ | ਇਨ੍ਹਾਂ 'ਚੋਂ ਪਹਿਲਾ ਸਮਝੌਤਾ 2002 'ਚ ਹੋਇਆ ਸੀ, ਜੋ ਫੌਜੀ ਸੂਚਨਾ ਦੀ ਸੁਰੱਖਿਆ ਨਾਲ ਸਬੰਧਿਤ ਸੀ | ਦੋ ਹੋਰ ਸਮਝੌਤੇ 2016 ਤੇ 2018 'ਚ ਹੋਏ, ਜੋ ਸਾਜੋ-ਸਾਮਾਨ ਤੇ ਸੁਰੱਖਿਅਤ ਸੰਚਾਰ ਨਾਲ ਸਬੰਧਿਤ ਸਨ | 'ਬੇਕਾ' ਸਮਝੌਤਾ ਭਾਰਤ ਤੇ ਅਮਰੀਕਾ ਦੇ ਰਿਸ਼ਤਿਆਂ ਲਈ ਮੀਲ ਪੱਥਰ ਮੰਨਿਆ ਜਾ ਰਿਹਾ ਹੈ | ਇਸ ਸਮਝੌਤੇ ਕਾਰਨ ਹੁਣ ਭਾਰਤ ਤੇ ਅਮਰੀਕਾ ਜੀਓ-ਸਪੇਸ਼ੀਅਲ ਨਕਸ਼ਿਆਂ ਦਾ ਇਸਤੇਮਾਲ ਕਰ ਸਕਣਗੇ, ਜਿਸ ਨਾਲ ਆਟੋਮੇਟਡ ਹਾਰਡਵੇਅਰ ਸਿਸਟਮਸ ਤੇ ਕਰੂਜ਼ ਬੈਲਿਸਟਕ ਮਿਜ਼ਾਈਲਾਂ ਸਮੇਤ ਹਥਿਆਰਾਂ ਦੀ ਤਾਕਤ ਵਧੇਗੀ | ਇਹ ਭਾਰਤ ਵਲੋਂ ਅਮਰੀਕਾ ਤੋਂ ਹਥਿਆਰਾਂ ਨਾਲ ਲੈਸ ਮਨੁੱਖ ਰਹਿਤ ਜਹਾਜ਼ਾਂ ਦੀ ਖਰੀਦ ਲਈ ਵੀ ਆਧਾਰ ਦਾ ਕੰਮ ਕਰੇਗਾ | ਇਹ ਸਮਝੌਤਾ ਅਜਿਹੇ ਸਮੇਂ ਹੋਇਆ ਹੈ ਜਦੋਂ ਭਾਰਤ-ਅਮਰੀਕਾ ਕੋਲੋਂ 30 ਜਨਰਲ ਅਟੋਮਿਕ ਐਮ ਕਿਊ-9 ਗਾਰਜੀਅਨ ਡਰੋਨ ਖਰੀਦਣ 'ਤੇ ਵਿਚਾਰ ਕਰ ਰਿਹਾ ਹੈ |
ਪੋਂਪੀਓ ਤੇ ਐਸਪਰ ਵਲੋਂ ਮੋਦੀ ਨਾਲ ਮੁਲਾਕਾਤ
ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਤੇ ਰੱਖਿਆ ਮੰਤਰੀ ਮਾਰਕ ਐਸਪਰ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ | ਮੋਦੀ ਨਾਲ ਬੈਠਕ ਦੌਰਾਨ ਭਾਰਤੀ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਰੱਖਿਆ ਮੰਤਰੀ ਰਾਜਨਾਥ ਸਿੰਘ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਅਮਰੀਕੀ ਰਾਜਦੂਤ ਕੈਨਥ ਜਸਟਰ ਵੀ ਮੌਜੂਦ ਸਨ |
ਸਾਡੇ ਤੇ ਖੇਤਰੀ ਦੇਸ਼ਾਂ 'ਚ ਮਤਭੇਦ ਪੈਦਾ ਨਾ ਕਰਨ ਪੋਂਪੀਓ-ਚੀਨ
ਬੀਜਿੰਗ, (ਏਜੰਸੀ)-2+2 ਗੱਲਬਾਤ ਲਈ ਭਾਰਤ ਆਏ ਅਮਰੀਕੀ ਵਿਦੇਸ਼ ਮੰਤਰੀ ਤੇ ਰੱਖਿਆ ਮੰਤਰੀ ਦੇ ਦੌਰੇ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਚੀਨ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਉਹ ਬੀਜਿੰਗ ਤੇ ਖੇਤਰ ਦੇ ਹੋਰ ਦੇਸ਼ਾਂ ਦੇ ਨਾਲ-ਨਾਲ ਖੇਤਰੀ ਸ਼ਾਂਤੀ ਤੇ ਸਥਿਰਤਾ 'ਚ ਮਤਭੇਦ ਪੈਦਾ ਨਾ ਕਰਨ | ਪੋਂਪੀਓ ਵਲੋਂ ਭਾਰਤ ਤੇ ਹੋਰ ਦੱਖਣੀ ਏਸ਼ੀਆਈ ਦੇਸ਼ਾਂ ਦੇ ਕੀਤੇ ਜਾ ਰਹੇ ਦੌਰੇ, ਜਿਸ 'ਚ ਅਮਰੀਕੀ ਕੂਟਨੀਤਕ ਦਾ ਧਿਆਨ ਮੁੱਖ ਤੌਰ 'ਤੇ ਚੀਨ ਵਲੋਂ ਖੜ੍ਹੇ ਕੀਤੇ ਜਾ ਰਹੇ ਖ਼ਤਰੇ 'ਤੇ ਹੀ ਰਹੇਗਾ, ਬਾਰੇ ਪੁੱਛੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਵੈਨਬਿਨ ਨੇ ਪੱਤਰਕਾਰਾਂ ਨਾ ਗੱਲਬਾਤ ਕਰਦਿਆਂ ਕਿਹਾ ਕਿ ਪੋਂਪੀਓ ਵਲੋਂ ਚੀਨ ਖ਼ਿਲਾਫ਼ ਕੀਤੇ ਜਾ ਰਹੇ ਹਮਲੇ ਤੇ ਹੋਰ ਦੋਸ਼ ਲਗਾਉਣਾ ਕੋਈ ਨਵੀਂ ਗੱਲ ਨਹੀਂ ਹੈ | ਇਹ ਆਧਾਰਹੀਣ ਦੋਸ਼ ਸਾਬਿਤ ਕਰਦੇ ਹਨ ਕਿ ਉਹ ਸੀਤ ਯੁੱਧ ਦੀ ਮਾਨਸਿਕਤਾ ਤੇ ਵਿਚਾਰਕ ਪੱਖਪਾਤ ਨਾਲ ਜੂਝ ਰਹੇ ਹਨ | ਅਸੀਂ ਉਨ੍ਹਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਸੀਤ ਯੁੱਧ ਦਾ ਵਿਚਾਰ ਮਨ 'ਚੋਂ ਕੱਢ ਦੇਣ ਤੇ ਚੀਨ ਤੇ ਖੇਤਰੀ ਦੇਸ਼ਾਂ ਵਿਚਾਲੇ ਮਤਭੇਦ ਪੈਦਾ ਨਾ ਕਰਨ |

ਅੱਤਵਾਦੀ ਸਰਗਰਮੀਆਂ ਲਈ ਆਪਣੀ ਜ਼ਮੀਨ ਵਰਤਣ ਨਾ ਦੇਵੇ ਪਾਕਿ-ਭਾਰਤ ਤੇ ਅਮਰੀਕਾ ਵਲੋਂ ਦੋ ਟੁਕ

ਭਾਰਤ ਤੇ ਅਮਰੀਕਾ ਨੇ ਸਰਹੱਦ ਪਾਰੋਂ ਅੱਤਵਾਦ ਦੇ ਸਾਰੇ ਸਰੂਪਾਂ ਦੀ ਸਖ਼ਤੀ ਨਾਲ ਨਿੰਦਾ ਕਰਦਿਆਂ ਕਿਹਾ ਕਿ ਪਾਕਿਸਤਾਨ ਇਹ ਯਕੀਨੀ ਬਣਾਉਣ ਲਈ ਤੁਰੰਤ ਨਿਰੰਤਰ ਅਤੇ ਅਟੱਲ ਕਦਮ ਚੁੱਕੇ ਕਿ ਉਸ ਦੇ ਕੰਟਰੋਲ ਅਧੀਨ ਪੈਂਦੇ ਇਲਾਕਿਆਂ ਦੀ ਅੱਤਵਾਦੀ ਹਮਲੇ ਕਰਨ ਲਈ ਵਰਤੋਂ ਨਾ ਕੀਤੀ ਜਾਵੇ | ਭਾਰਤ ਤੇ ਅਮਰੀਕਾ ਵਿਚਕਾਰ 2+2 ਮੰਤਰੀ ਪੱਧਰ ਦੀ ਗੱਲਬਾਤ ਦੌਰਾਨ ਸਰਹੱਦ ਪਾਰੋਂ ਅੱਤਵਾਦ ਦਾ ਮੁੱਦਾ ਉੱਠਿਆ | ਗੱਲਬਾਤ ਤੋਂ ਬਾਅਦ ਇਕ ਸਾਂਝੇ ਬਿਆਨ 'ਚ ਕਿਹਾ ਗਿਆ ਕਿ ਦੋਵਾਂ ਧਿਰਾਂ ਨੇ ਅੱਤਵਾਦ ਪ੍ਰਾਕਸੀਆਂ ਦਾ ਇਸਤੇਮਾਲ ਕਰਨ ਅਤੇ ਸਰਹੱਦ ਪਾਰੋਂ ਅੱਤਵਾਦ ਦੇ ਸਾਰੇ ਸਰੂਪਾਂ ਦੀ ਸਖ਼ਤੀ ਨਾਲ ਨਿੰਦਾ ਕੀਤੀ ਹੈ ਅਤੇ ਲਸ਼ਕਰ-ਏ-ਤਾਇਬਾ, ਜੈਸ਼-ਏ-ਮੁਹੰਮਦ, ਹਿਜ਼ਬੁਲ ਮੁਜਾਹਦੀਨ, ਅਲਕਾਇਦਾ ਅਤੇ ਆਈ.ਐਸ.ਆਈ.ਐਸ./ਦਾਹੀਸ਼ ਸਮੇਤ ਸਾਰੇ ਅੱਤਵਾਦੀ ਨੈਟਵਰਕਾਂ ਖ਼ਿਲਾਫ਼ ਠੋਸ ਕਦਮ ਚੁੱਕਣ 'ਤੇ ਜ਼ੋਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਅਸੀਂ ਇਹ ਸਪੱਸ਼ਟ ਕੀਤਾ ਹੈ ਕਿ ਸਰਹੱਦ ਪਾਰੋਂ ਅੱਤਵਾਦ ਕਦੇ ਵੀ ਬਰਦਾਸ਼ਤ ਨਹੀਂ ਹੈ | ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦੇ ਮੰਤਰੀਆਂ ਨੇ 26/11 ਮੁੰਬਈ, ਉੜੀ ਤੇ ਪਠਾਨਕੋਟ ਹਮਲਿਆਂ ਦੇ ਦੋਸ਼ੀਆਂ ਤੇ ਸਾਜਿਸ਼ਕਰਤਾਵਾਂ ਨੂੰ ਜਲਦ ਤੋਂ ਜਲਦ ਸਜ਼ਾ ਦੇਣ ਦੀ ਗੱਲ ਆਖੀ | ਉਨ੍ਹਾਂ ਅੱਤਵਾਦੀ ਸੰਗਠਨਾਂ ਖ਼ਿਲਾਫ਼ ਪਾਬੰਦੀਆਂ ਸਬੰਧੀ ਜਾਣਕਾਰੀ ਦੇ ਆਦਾਨ-ਪ੍ਰਦਾਨ ਜਾਰੀ ਰੱਖਣ ਦੀ ਵਚਨਬੱਧਤਾ ਵੀ ਪ੍ਰਗਟਾਈ |

ਕਿਸਾਨ ਜਥੇਬੰਦੀਆਂ ਵਲੋਂ 5 ਨੂੰ ਦੇਸ਼ ਭਰ 'ਚ ਚੱਕਾ ਜਾਮ ਦਾ ਐਲਾਨ

• ਸੰਘਰਸ਼ ਚਲਾਉਣ ਲਈ 5 ਮੈਂਬਰੀ ਕਮੇਟੀ ਗਠਿਤ • 26 ਅਤੇ 27 ਨਵੰਬਰ ਨੂੰ ਦੇਸ਼ ਭਰ ਦੇ ਕਿਸਾਨ ਕਰਨਗੇ ਦਿੱਲੀ ਕੂਚ
ਹਰਜਿੰਦਰ ਸਿੰਘ ਲਾਲ

ਖੰਨਾ, 27 ਅਕਤੂਬਰ -ਅੱਜ ਕੇਂਦਰ ਸਰਕਾਰ ਵਲੋਂ ਬਣਾਏ 3 ਖੇਤੀ ਕਾਨੂੰਨਾਂ ਦੇ ਵਿਰੋਧ ਦਾ ਅੰਦੋਲਨ ਉਸ ਵੇਲੇ ਨਵਾਂ ਮੋੜ ਲੈ ਗਿਆ, ਜਦੋਂ ਦਿੱਲੀ ਵਿਚ ਦੇਸ਼ ਭਰ ਦੀਆਂ 260 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਨੇ ਸਰਬ ਸੰਮਤੀ ਨਾਲ ਇਨ੍ਹਾਂ 3 ਕਾਨੂੰਨਾਂ ਅਤੇ ਬਿਜਲੀ ਸੋਧ ਬਿੱਲ 2020 ਖ਼ਿਲਾਫ਼ ਦੇਸ਼ ਵਿਆਪੀ ਅੰਦੋਲਨ ਕਰਨ ਦਾ ਫ਼ੈਸਲਾ ਲੈ ਲਿਆ | ਮੀਟਿੰਗ ਵਿਚ 5 ਨਵੰਬਰ ਨੰੂ ਸਵੇਰੇ 12 ਵਜੇ ਤੋਂ 4 ਵਜੇ ਸ਼ਾਮ ਤੱਕ ਦੇਸ਼ ਭਰ ਵਿਚ ਸੜਕੀ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਅਤੇ 26 ਅਤੇ 27 ਨਵੰਬਰ ਨੂੰ ਕੇਂਦਰ ਸਰਕਾਰ ਨੂੰ ਤਿੰਨੇ ਕਾਨੂੰਨ ਅਤੇ ਬਿਜਲੀ ਬਿੱਲ ਵਾਪਸ ਲੈਣ ਲਈ ਮਜਬੂਰ ਕਰਨ ਲਈ ਦੇਸ਼ ਭਰ ਦੇ ਕਿਸਾਨਾਂ ਨੂੰ ਦਿੱਲੀ ਪਹੁੰਚਣ ਦਾ ਸੱਦਾ ਵੀ ਦਿੱਤਾ ਗਿਆ | ਇਸ ਪ੍ਰੋਗਰਾਮ ਨੂੰ 'ਦਿੱਲੀ ਕੂਚ' ਦਾ ਨਾਂਅ ਦਿੱਤਾ ਗਿਆ ਹੈ | ਕਿਸਾਨ ਜਥੇਬੰਦੀਆਂ ਨੇ ਲੰਮੀ ਬਹਿਸ ਤੋਂ ਬਾਅਦ ਸਰਬ ਸੰਮਤੀ ਨਾਲ ਇਸ ਪੋ੍ਰਗਰਾਮ ਨੂੰ ਸਿਰੇ ਚੜ੍ਹਾਉਣ ਅਤੇ ਕਿਸਾਨ ਸੰਘਰਸ਼ ਦੀ ਜਿੱਤ ਯਕੀਨੀ ਬਣਾਉਣ ਲਈ 5 ਮੈਂਬਰੀ ਕੇਂਦਰੀ ਤਾਲਮੇਲ ਕਮੇਟੀ ਬਣਾਉਣ ਦਾ ਫ਼ੈਸਲਾ ਵੀ ਲਿਆ | ਇਸ ਤਾਲਮੇਲ ਕਮੇਟੀ ਵਿਚ ਬਲਵੀਰ ਸਿੰਘ ਰਾਜੇਵਾਲ ਪੰਜਾਬ, ਗੁਰਨਾਮ ਸਿੰਘ ਚੜੂਕੀ ਹਰਿਆਣਾ, ਵੀ. ਐਸ. ਸਿੰਘ ਉੱਤਰ ਪ੍ਰਦੇਸ਼, ਰਾਜੂ ਸ਼ੈਟੀ ਸਾਬਕਾ ਐਮ. ਪੀ. ਮਹਾਰਾਸ਼ਟਰ ਅਤੇ ਯੋਗਿੰਦਰ ਯਾਦਵ ਦਿੱਲੀ ਨੂੰ ਸ਼ਾਮਿਲ ਕੀਤਾ ਗਿਆ ਹੈ | ਅੱਜ ਦੀ ਮੀਟਿੰਗ ਵਿਚ ਮੁੱਖ ਤੌਰ 'ਤੇ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਕੇਰਲ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡੀਸ਼ਾ, ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਦਿੱਲੀ ਦੀਆਂ ਮੁੱਖ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਦੇਸ਼ ਦੇ ਹੋਰ ਰਾਜਾਂ ਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧ ਵੀ ਸ਼ਾਮਿਲ ਸਨ | ਇਸੇ ਦੌਰਾਨ ਮੀਟਿੰਗ ਵਿਚ ਪੰਜਾਬ ਨੂੰ ਕਿਸਾਨ ਅੰਦੋਲਨ ਲਈ ਨਵਾਂ 'ਰਾਹ ਦਸੇਰਾ' ਦੱਸਿਆ ਗਿਆ ਅਤੇ ਉਨ੍ਹਾਂ ਦੀ 31 ਜਥੇਬੰਦੀਆਂ ਦੀ ਏਕਤਾ ਕਰਨ ਅਤੇ ਭਾਜਪਾ ਨੇਤਾਵਾਂ ਵਲੋਂ ਉਕਸਾਉਣ ਦੇ ਬਾਵਜੂਦ ਅੰਦੋਲਨ ਨੂੰ ਸ਼ਾਂਤਮਈ ਰੱਖਣ ਲਈ ਸ਼ਲਾਘਾ ਕੀਤੀ | ਇਸ ਮੌਕੇ ਇਕ ਮਤਾ ਪਾਸ ਕਰਕੇ ਵਿਸ਼ਵ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਵਸਦੇ ਪੰਜਾਬੀਆਂ ਦਾ ਧੰਨਵਾਦ ਵੀ ਕੀਤਾ ਗਿਆ ਕਿ ਉਨ੍ਹਾਂ ਨੇ ਇਸ ਅੰਦੋਲਨ ਦੇ ਹੱਕ ਵਿਚ ਥਾਂ-ਥਾਂ ਭਾਰਤੀ ਦੂਤ ਘਰਾਂ ਅਤੇ ਯੂ. ਐਨ. ਓ. ਸਾਹਮਣੇ ਮੁਜ਼ਾਹਰੇ ਕੀਤੇ ਅਤੇ ਮੰਗ ਪੱਤਰ ਦਿੱਤੇ, ਜਿਸ ਨਾਲ ਭਾਰਤ ਸਰਕਾਰ 'ਤੇ ਅੰਦੋਲਨ ਦਾ ਦਬਾਅ ਬਣ ਰਿਹਾ ਹੈ |
ਕੇਂਦਰ ਦੀ ਨਿੰਦਾ
ਮੀਟਿੰਗ ਵਿਚ ਕੇਂਦਰ ਸਰਕਾਰ ਵਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਰੇਲ ਲਾਈਨਾਂ ਖਾਲੀ ਕਰਕੇ ਮਾਲ ਗੱਡੀਆਂ ਚਲਾਉਣ ਲਈ ਸਹਿਮਤੀ ਦਿੱਤੇ ਜਾਣ ਤੋਂ ਬਾਅਦ ਵੀ ਕੇਂਦਰ ਸਰਕਾਰ ਵਲੋਂ ਮਾਲ ਗੱਡੀਆਂ ਰੋਕੇ ਜਾਣ ਦੀ ਸਖ਼ਤ ਨਿਖੇਧੀ ਕੀਤੀ ਗਈ ਅਤੇ ਇਸ ਨੂੰ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਖੇਡ ਕਰਾਰ ਦਿੱਤਾ ਗਿਆ |
ਪੰਜਾਬ ਦੇ ਕਿਸਾਨਾਂ ਨੂੰ ਵਧਾਈ
ਇਸ ਦਰਮਿਆਨ ਦੇਸ਼ ਪੱਧਰੀ 5 ਮੈਂਬਰੀ ਤਾਲਮੇਲ ਕਮੇਟੀ ਵਿਚ ਸ਼ਾਮਿਲ ਮੈਂਬਰ ਬਲਵੀਰ ਸਿੰਘ ਰਾਜੇਵਾਲ ਨੇ ਪੰਜਾਬ ਦੀਆਂ ਸਾਰੀਆਂ 31 ਕਿਸਾਨ ਜਥੇਬੰਦੀਆਂ ਵਲੋਂ ਪੰਜਾਬੀਆਂ ਨੂੰ ਵਧਾਈ ਦਿੱਤੀ ਹੈ ਕਿ ਹੁਣ ਅੰਦੋਲਨ ਇਕੱਲੇ ਪੰਜਾਬ ਦਾ ਨਹੀਂ ਰਿਹਾ, ਸਗੋਂ ਦੇਸ਼-ਵਿਆਪੀ ਹੋ ਗਿਆ ਹੈ, ਜਿਸ ਕਰਕੇ ਕੇਂਦਰ ਨੂੰ ਆਪਣੇ ਕਾਲੇ ਕਾਨੂੰਨ ਵਾਪਸ ਲੈਣੇ ਹੀ ਪੈਣਗੇ | ਉਨ੍ਹਾਂ ਕਿਹਾ ਕਿ ਪੰਜਾਬੀਆਂ ਦੀ ਕੁਰਬਾਨੀ ਰੰਗ ਲਿਆ ਰਹੀ ਹੈ |
ਇਸ ਮੌਕੇ ਪੰਜਾਬ 'ਚੋਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂ, ਜਿਨ੍ਹਾਂ ਵਿਚ ਮੇਧਾ ਪਾਟੇਕਰ, ਡਾ: ਦਰਸ਼ਨ ਪਾਲ, ਰੂਲਦੂ ਸਿੰਘ ਮਾਨਸਾ, ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀ, ਬੋਘ ਸਿੰਘ ਮਾਨਸਾ, ਜਗਮੋਹਨ ਸਿੰਘ, ਕੁਲਵੰਤ ਸਿੰਘ ਸੰਧੂ, ਬਲਦੇਵ ਸਿੰਘ ਸਿਰਸਾ, ਸਤਨਾਮ ਸਿੰਘ ਬਹਿਰੂ, ਕਾਕਾ ਸਿੰਘ ਕੋਰੜਾ, ਕੁਲਵੰਤ ਸਿੰਘ ਬ੍ਰਹਮਕੇ, ਕਾਮਰੇਡ ਪ੍ਰੇਮ ਸਿੰਘ ਭੰਗੂ, ਕੁਲਵੰਤ ਸਿੰਘ ਸੇਖੋਂ, ਨਿਰਭੈ ਸਿੰਘ ਢੁੱਡੀਕੇ, ਸੂਰਤ ਸਿੰਘ ਮੋਗਾ, ਗੁਲਜ਼ਾਰ ਸਿੰਘ, ਉਂਕਾਰ ਸਿੰਘ ਅਗੋਲ ਅਤੇ ਹੋਰ ਕਈ ਕਿਸਾਨ ਨੇਤਾ ਵੀ ਮੀਟਿੰਗ ਵਿਚ ਸ਼ਾਮਿਲ ਹੋਏ |

ਹਰਿਆਣਾ ਦੇ ਕਿਸਾਨਾਂ ਵਲੋਂ ਵੀ ਟੋਲ ਪਲਾਜ਼ਿਆਂ 'ਤੇ ਧਰਨੇ ਦੇਣ ਦੀ ਚਿਤਾਵਨੀ

— ਪਰਦੀਪ ਸਚਦੇਵਾ —
ਸਿਰਸਾ, 27 ਅਕਤੂਬਰ-ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਪੱਕਾ ਮੋਰਚੇ 'ਤੇ ਬੈਠੇ ਕਿਸਾਨਾਂ ਦੀ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਭੁੱਖ ਹੜਤਾਲ ਅੱਜ ਚੌਥੇ ਦਿਨ ਵੀ ਜਾਰੀ ਰਹੀ | ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਦੀ ਤਰ੍ਹਾਂ ਟੋਲ ਪਲਾਜ਼ਿਆਂ 'ਤੇ ਧਰਨਾ ਦੇਣ ਤੇ ਮਰਨ ਵਰਤ ਰੱਖਣ ਦੀ ਵੀ ਚਿਤਾਵਨੀ ਦਿੱਤੀ ਹੈ | ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਸ਼ਹੀਦ ਭਗਤ ਸਿੰਘ ਸਟੇਡੀਅਮ 'ਚ ਲਾਇਆ ਗਿਆ ਪੱਕਾ ਮੋਰਚਾ ਨਾ ਸਿਰਫ਼ ਜਾਰੀ ਹੈ ਸਗੋਂ ਕਿਸਾਨਾਂ ਨੇ ਆਪਣੇ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ ਭੁੱਖ ਹੜਤਾਲ ਵੀ ਸ਼ੁਰੂ ਕੀਤੀ ਹੋਈ ਹੈ | ਭੁੱਖ ਹੜਤਾਲ ਦੇ ਅੱਜ ਚੌਥੇ ਦਿਨ ਗਿਆਰ੍ਹਾਂ ਕਿਸਾਨਾਂ ਨੇ 24 ਘੰਟਿਆਂ ਦੀ ਭੁੱਖ ਹੜਤਾਲ ਕੀਤੀ | ਇਸ ਦੇ ਨਾਲ ਹੀ ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਕੇਂਦਰ ਤੇ ਸੂਬਾ ਸਰਕਾਰ ਕਿਸਾਨਾਂ ਦੇ ਧਰਨਿਆਂ, ਭੁੱਖ ਹੜਤਾਲ ਆਦਿ ਨੂੰ ਅਣਗੌਲਿਆ ਕਰ ਰਹੀ ਹੈ, ਇਸ ਲਈ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ | ਕਿਸਾਨਾਂ ਨੇ ਕਿਹਾ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਤਰ੍ਹਾਂ ਭਲਕੇ 28 ਅਕਤੂਬਰ ਤੋਂ ਇਕ ਟੋਲ ਪਲਾਜ਼ੇ 'ਤੇ ਧਰਨਾ ਦੇਣਗੇ ਤੇ ਇਸ ਨੂੰ ਦੂਜੇ ਟੋਲ ਪਲਾਜ਼ਿਆਂ ਤੱਕ ਵਧਾਇਆ ਜਾਵੇਗਾ | ਕਿਸਾਨ ਆਗੂਆਂ ਨੇ ਪੰਜਾਬ 'ਚ ਮਾਲ ਗੱਡੀਆਂ ਬੰਦ ਕੀਤੇ ਜਾਣ 'ਤੇ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਅਹਿਦ ਲਿਆ | ਇਸ ਮੌਕੇ 'ਤੇ ਕਈ ਪਿੰਡਾਂ ਦੇ ਕਿਸਾਨ ਮੌਜੂਦ ਸਨ |

ਈ.ਡੀ. ਦਫ਼ਤਰ ਪੇਸ਼ ਨਹੀਂ ਹੋਏ ਰਣਇੰਦਰ ਸਿੰਘ-6 ਲਈ ਮੁੜ ਸੰਮਨ

ਸ਼ਿਵ ਸ਼ਰਮਾ
ਜਲੰਧਰ, 27 ਅਕਤੂਬਰ- ਫੇਮਾ ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਅੱਜ ਕੂਲ ਰੋਡ ਸਥਿਤ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦਫ਼ਤਰ 'ਚ ਪੇਸ਼ ਨਹੀਂ ਹੋਏ, ਜਿਸ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਣਇੰਦਰ ਸਿੰਘ ਨੂੰ ਫੇਮਾ ਕਾਨੂੰਨਾਂ ਦੇ ਮਾਮਲੇ 'ਚ 6 ਨਵੰਬਰ ਨੂੰ ਦੁਬਾਰਾ ਪੇਸ਼ ਹੋਣ ਲਈ ਸੰਮਨ ਜਾਰੀ ਕਰ ਦਿੱਤੇ ਹਨ | ਇਸ ਤੋਂ ਪਹਿਲਾਂ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਣਇੰਦਰ ਸਿੰਘ ਨੂੰ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਕਾਨੂੰਨਾਂ ਦੀ ਉਲੰਘਣਾ ਦੇ ਮਾਮਲੇ 'ਚ 27 ਅਕਤੂਬਰ ਨੂੰ ਜਲੰਧਰ ਸਥਿਤ ਦਫ਼ਤਰ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ | ਉਨ੍ਹਾਂ ਨੇ ਵਕੀਲਾਂ ਰਾਹੀਂ ਅੱਜ ਦੀ ਪੇਸ਼ੀ ਤੋਂ ਛੋਟ ਮੰਗੀ ਸੀ | ਇਸ ਦਾ ਕਾਰਨ ਮੀਟਿੰਗ 'ਚ ਸ਼ਾਮਿਲ ਹੋਣਾ ਦੱਸਿਆ ਗਿਆ ਸੀ | ਰਣਇੰਦਰ ਸਿੰਘ ਦੇ ਵਕੀਲ ਅਤੇ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ 'ਅਜੀਤ' ਨੂੰ ਦੱਸਿਆ ਕਿ ਰਣਇੰਦਰ ਸਿੰਘ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦੇ ਪ੍ਰਧਾਨ ਹਨ ਤੇ ਉਨ੍ਹਾਂ ਨੇ ਅੱਜ 2012 ਉਲੰਪਿਕ ਬਾਰੇ ਪਾਰਲੀਮੈਂਟਰੀ ਸਟੈਂਡਿੰਗ ਕਮੇਟੀ ਦੀ ਮੀਟਿੰਗ 'ਚ ਸ਼ਾਮਿਲ ਹੋਣਾ ਸੀ, ਜਿਸ ਕਰਕੇ ਉਹ ਦਫ਼ਤਰ ਪੇਸ਼ੀ 'ਤੇ ਨਹੀਂ ਆ ਸਕੇ ਸਨ ਅਤੇ ਪੇਸ਼ੀ ਤੋਂ ਛੋਟ ਮੰਗੀ ਗਈ ਸੀ | ਏਜੰਸੀ ਨੇ 2016 'ਚ ਵੀ ਰਣਇੰਦਰ ਸਿੰਘ ਤੋਂ ਪੁੱਛਗਿੱਛ ਕੀਤੀ ਸੀ | ਰਣਇੰਦਰ ਸਿੰਘ ਉਂਜ ਪਹਿਲਾਂ ਹੀ ਲਗਾਏ ਗਏ ਦੋਸ਼ਾਂ ਤੋਂ ਇਨਕਾਰ ਕਰ ਚੁੱਕੇ ਹਨ | ਉੱਧਰ ਸ਼ਾਇਦ ਕਈਆਂ ਨੂੰ ਪਹਿਲਾਂ ਹੀ ਜਾਣਕਾਰੀ ਮਿਲ ਗਈ ਸੀ ਕਿ ਰਣਇੰਦਰ ਸਿੰਘ ਸ਼ਾਇਦ ਅੱਜ ਪੇਸ਼ ਨਾ ਹੋ ਸਕਣ, ਜਿਸ ਕਰਕੇ ਦੁਪਹਿਰ ਤੱਕ ਈ.ਡੀ. ਦਫ਼ਤਰ ਜਲੰਧਰ ਕਾਂਗਰਸੀ ਆਗੂ ਸਮਰਥਕ ਨਹੀਂ ਆਏ ਸਨ, ਜਦਕਿ ਬਾਅਦ 'ਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੁੱਖ ਮੰਤਰੀ ਅਤੇ ਰਣਇੰਦਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕੀਤੀ |

ਆਰ.ਬੀ.ਆਈ. ਨੇ ਵਿਆਜ 'ਤੇ ਵਿਆਜ ਮੁਆਫ਼ੀ ਯੋਜਨਾ 5 ਤੱਕ ਲਾਗੂ ਕਰਨ ਲਈ ਕਿਹਾ

ਮੁੰਬਈ, 27 ਅਕਤੂਬਰ (ਏਜੰਸੀ)-ਆਰ.ਬੀ.ਆਈ. ਨੇ ਸਾਰੀਆਂ ਕਰਜ਼ਦਾਤਾ ਸੰਸਥਾਵਾਂ, ਜਿਨ੍ਹਾਂ 'ਚ ਗ਼ੈਰ-ਬੈਂਕਿੰਗ ਵਿੱਤੀ ਕੰਪਨੀਆਂ ਵੀ ਸ਼ਾਮਿਲ ਹਨ, ਨੂੰ ਦੋ ਕਰੋੜ ਰੁਪਏ ਤੱਕ ਦੇ ਕਰਜ਼ੇ ਦੇ ਲਈ ਹਾਲ ਹੀ ਵਿਚ ਐਲਾਨੀ ਵਿਆਜ 'ਤੇ ਵਿਆਜ ਮੁਆਫ਼ੀ ਯੋਜਨਾ ਨੂੰ 5 ਨਵੰਬਰ ਤੱਕ ਲਾਗੂ ਕਰਨ ਨੂੰ ਕਿਹਾ ਹੈ | ਇਸ ਯੋਜਨਾ ਤਹਿਤ ਦੋ ਕਰੋੜ ਰੁਪਏ ਤੱਕ ਦੇ ਕਰਜ਼ 'ਤੇ ਵਿਆਜ ਦੇ ਉਪਰ ਲੱਗਣ ਵਾਲਾ ਵਿਆਜ ਇਕ ਮਾਰਚ 2020 ਤੋਂ 6 ਮਹੀਨਿਆਂ ਲਈ ਮੁਆਫ਼ ਕੀਤਾ ਜਾਵੇਗਾ | ਸਰਕਾਰ ਨੇ ਸਾਰੇ ਬੈਂਕਾਂ ਨੂੰ 5 ਨਵੰਬਰ ਤੱਕ ਮਿਸ਼ਰਤ ਵਿਆਜ ਅਤੇ ਸਾਧਾਰਨ ਵਿਆਜ ਦੇ ਅੰਤਰ ਨੂੰ ਕਰਜ਼ਦਾਰਾਂ ਦੇ ਖ਼ਾਤਿਆਂ 'ਚ ਜਮ੍ਹਾਂ ਕਰਨ ਨੂੰ ਕਿਹਾ ਹੈ | ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਇਕ ਨੋਟੀਫਿਕੇਸ਼ਨ 'ਚ ਕਿਹਾ ਕਿ ਸਾਰੀਆਂ ਕਰਜ਼ਦਾਤਾ ਸੰਸਥਾਵਾਂ ਨੂੰ ਯੋਜਨਾ ਦੀਆਂ ਵਿਵਸਥਾਵਾਂ ਵਲੋਂ ਨਿਰਦੇਸ਼ਿਤ ਹੋਣ ਅਤੇ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਜ਼ਰੂਰੀ ਕਾਰਵਾਈ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ |

ਪਿਸ਼ਾਵਰ ਦੇ ਮਦਰੱਸੇ 'ਚ ਜ਼ਬਰਦਸਤ ਧਮਾਕਾ 8 ਬੱਚਿਆਂ ਦੀ ਮੌਤ-120 ਤੋਂ ਵੱਧ ਜ਼ਖ਼ਮੀ

ਅੰਮਿ੍ਤਸਰ, 27 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਖ਼ੈਬਰ ਪਖਤੂਨਖਵਾ ਦੇ ਪਿਸ਼ਾਵਰ ਸ਼ਹਿਰ ਦੇ ਇਕ ਮਦਰੱਸੇ 'ਚ ਹੋਏ ਧਮਾਕੇ 'ਚ 8 ਬੱਚਿਆਂ ਦੀ ਮੌਤ ਹੋ ਗਈ ਹੈ, ਜਦਕਿ 120 ਜ਼ਖ਼ਮੀ ਹੋ ਗਏ | ਜ਼ਖ਼ਮੀਆਂ 'ਚ 2 ਅਧਿਆਪਕ ਅਤੇ ਵੱਡੀ ਗਿਣਤੀ 'ਚ ਮਦਰੱਸੇ ਦੇ ਵਿਦਿਆਰਥੀ ਵੀ ਸ਼ਾਮਿਲ ਹਨ | ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਪਿਸ਼ਾਵਰ ਦੀ ਦੀਰ ਕਾਲੋਨੀ 'ਚ ਸਥਿਤ ਮਦਰੱਸੇ 'ਚ ਪਾਕਿਸਤਾਨੀ ਸਮੇਂ ਮੁਤਾਬਿਕ ਸਵੇਰੇ 8.30 ਵਜੇ ਹੋਇਆ | ਮੰਨਿਆ ਜਾ ਰਿਹਾ ਹੈ ਕਿ ਧਮਾਕੇ ਵੇਲੇ ਮਦਰੱਸੇ 'ਚ 60 ਤੋਂ ਵਧੇਰੇ ਵਿਦਿਆਰਥੀ ਮੌਜੂਦ ਸਨ | ਜ਼ਿਆਦਾਤਰ ਬੱਚਿਆਂ ਦੀ ਉਮਰ 7 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਹੈ | ਖ਼ੈਬਰ ਪਖਤੂਨਖਵਾ ਦੇ ਪੁਲਿਸ ਮੁਖੀ ਡਾ. ਸਨਾਉੱਲਾ ਅੱਬਾਸੀ ਤੇ ਐੱਸ. ਐੱਸ. ਪੀ. ਮਨਸੂਰ ਅਮਨ ਨੇ ਧਮਾਕੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ ਅਤੇ ਅਜੇ ਤਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ | ਦੱਸਿਆ ਜਾ ਰਿਹਾ ਹੈ ਕਿ ਧਮਾਕੇ ਵੇਲੇ ਮਦਰੱਸੇ 'ਚ ਕੁਰਾਨ ਦੀ ਪੜ੍ਹਾਈ ਕਰਾਈ ਜਾ ਰਹੀ ਸੀ | ਐੱਸ. ਐੱਸ. ਪੀ. ਅਮਨ ਨੇ ਕਿਹਾ ਕਿ ਮੁਢਲੀ ਜਾਂਚ ਮੁਤਾਬਿਕ ਧਮਾਕੇ 'ਚ ਆਈ. ਈ. ਡੀ. ਦੀ ਵਰਤੋਂ ਕੀਤੀ ਗਈ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਵਿਸਫੋਟ 'ਚ 5 ਕਿੱਲੋ ਵਿਸਫੋਟਕ ਵਰਤਿਆ ਗਿਆ ਹੈ | ਇਕ ਚਸ਼ਮਦੀਦ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੇ ਕਿਸੇ ਅਣਪਛਾਤੇ ਵਿਅਕਤੀ ਨੂੰ ਮਦਰੱਸੇ 'ਚ ਵਿਸਫੋਟਕ ਨਾਲ ਭਰਿਆ ਬੈਗ ਰੱਖ ਕੇ ਜਾਂਦਿਆਂ ਵੇਖਿਆ ਸੀ |

ਆਮਦਨ ਕਰ ਵਿਭਾਗ ਵਲੋਂ ਪੰਜਾਬ, ਹਰਿਆਣਾ ਤੇ ਹੋਰ ਰਾਜਾਂ 'ਚ ਹਵਾਲਾ ਕਾਰੋਬਾਰੀਆਂ 'ਤੇ ਛਾਪੇ

ਨਵੀਂ ਦਿੱਲੀ, 27 ਅਕਤੂਬਰ (ਆਈ.ਏ.ਐਨ.ਐਸ.)-ਆਮਦਨ ਕਰ ਵਿਭਾਗ ਨੇ ਕਈ ਹਵਾਲਾ ਅਪਰੇਟਰਾਂ ਅਤੇ ਨਕਲੀ ਬਿੱਲ ਬਣਾਉਣ ਵਾਲੇ ਬਹੁਤ ਸਾਰੇ ਲੋਕਾਂ ਦੇ ਟਿਕਾਣਿਆਂ 'ਤੇ ਛਾਪੇ ਮਾਰੇ ਤੇ 5.26 ਕਰੋੜ ਰੁਪਏ ਦੇ ਗਹਿਣੇ ਅਤੇ ਨਕਦੀ ਬਰਾਮਦ ਕੀਤੀ | ਕੇਂਦਰੀ ਸਿੱਧੇ ਕਰ ਬੋਰਡ (ਸੀ.ਬੀ.ਡੀ.ਟੀ.) ...

ਪੂਰੀ ਖ਼ਬਰ »

ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਹੁਣ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ

ਸ੍ਰੀਨਗਰ, 27 ਅਕਤੂਬਰ (ਏਜੰਸੀਆਂ)-ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਰਹਿਣ ਵਾਲੇ ਨਾਗਰਿਕ ਅਕਸਰ ਸੋਚ ਦੇ ਹਨ ਕਿ ਕਾਸ਼ ਸਵਰਗ ਵਰਗੇ ਖ਼ੂਬਸੂਰਤ ਕਸ਼ਮੀਰ 'ਚ ਉਨ੍ਹਾਂ ਦਾ ਵੀ ਆਪਣਾ ਘਰ ਹੁੰਦਾ | ਉਨ੍ਹਾਂ ਦਾ ਇਹ ਸੁਪਨਾ ਹੁਣ ਸੱਚ ਹੋਣ ਦਾ ਸਮਾਂ ਆ ਚੁੱਕਾ ਹੈ | ਉਹ ਹੁਣ ਜਦੋਂ ...

ਪੂਰੀ ਖ਼ਬਰ »

ਬੱਲਭਗੜ੍ਹ 'ਚ ਪ੍ਰੀਖਿਆ ਦੇ ਕੇ ਬਾਹਰ ਆਈ ਵਿਦਿਆਰਥਣ ਨੂੰ ਸ਼ਰ੍ਹੇਆਮ ਮਾਰੀ ਗੋਲੀ

ਫਰੀਦਾਬਾਦ, 27 ਅਕਤੂਬਰ (ਏਜੰਸੀਆਂ)-ਬੀਤੇ ਦਿਨ ਫਰੀਦਾਬਾਦ 'ਚ ਬੱਲਭਗੜ੍ਹ ਥਾਣਾ ਖੇਤਰ 'ਚ ਇਕ ਲੜਕੇ ਨੇ ਇਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ | ਇਹ ਮਾਮਲਾ ਇਕਤਰਫ਼ਾ ਪਿਆਰ ਦਾ ਦੱਸਿਆ ਜਾ ਰਿਹਾ ਹੈ | ਨੌਜਵਾਨ ਨੇ ਅਗਰਵਾਲ ਕਾਲਜ ਦੇ ਨੇੜੇ ਇਸ ਘਟਨਾ ਨੂੰ ਅੰਜ਼ਾਮ ...

ਪੂਰੀ ਖ਼ਬਰ »

ਪੋਂਪੀਓ ਵਲੋਂ ਗਲਵਾਨ ਘਾਟੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ

ਚੀਨ ਨਾਲ ਜਾਰੀ ਤਣਾਅ ਦਰਮਿਆਨ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ 2+2 ਗੱਲਬਾਤ ਤੋਂ ਬਾਅਦ ਕਿਹਾ ਕਿ ਅਮਰੀਕਾ ਭਾਰਤ ਵਲੋਂ ਆਪਣੀ ਪ੍ਰਭੂਸੱਤਾ ਤੇ ਆਜ਼ਾਦੀ ਬਚਾਉਣ ਲਈ ਕੀਤੀਆਂ ਕੋਸ਼ਿਸ਼ਾਂ ਨਾਲ ਖੜ੍ਹਾ ਹੈ | ਇਸ ਤੋਂ ਪਹਿਲਾਂ ਉਨ੍ਹਾਂ ਗਲਵਾਨ ਘਾਟੀ 'ਚ ...

ਪੂਰੀ ਖ਼ਬਰ »

ਸਬਜ਼ੀਆਂ ਦਾ ਘੱਟੋ-ਘੱਟ ਮੁੱਲ ਤੈਅ ਕਰਨ ਵਾਲਾ ਕੇਰਲਾ ਬਣਿਆ ਪਹਿਲਾ ਸੂਬਾ

ਤਿਰੂਵਨੰਤਪੁਰਮ, 27 ਅਕਤੂਬਰ (ਏਜੰਸੀਆਂ)-ਕੇਰਲਾ ਦੇ ਮੁੱਖ ਮੰਤਰੀ ਪੀ. ਵਿਜਯਨ ਨੇ ਅੱਜ ਦੱਸਿਆ ਕਿ ਕੇਰਲਾ ਕਿਸਾਨਾਂ ਨੂੰ ਸਬਜ਼ੀਆਂ ਦਾ ਘੱਟੋ-ਘੱਟ ਭਾਅ ਦੇਣ ਵਾਲਾ ਭਾਰਤ ਦਾ ਪਹਿਲਾ ਸੂਬਾ ਬਣ ਗਿਆ ਹੈ | ਇਹ ਭਾਅ ਸਬਜ਼ੀ ਉਤਪਾਦਨ ਲਾਗਤ ਤੋਂ 20 ਫ਼ੀਸਦੀ ਵੱਧ ਹੋਵੇਗਾ | ...

ਪੂਰੀ ਖ਼ਬਰ »

ਬਿਹਾਰ ਵਿਧਾਨ ਸਭਾ ਚੋਣਾਂ: ਪਹਿਲੇ ਪੜਾਅ 'ਚ ਅੱਜ 71 ਸੀਟਾਂ 'ਤੇ ਪੈਣਗੀਆਂ ਵੋਟਾਂ

ਪਟਨਾ, 27 ਅਕਤੂਬਰ (ਏਜੰਸੀ)- ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ 'ਚ 71 ਵਿਧਾਨ ਸਭਾ ਸੀਟਾਂ 'ਤੇ ਬੁੱਧਵਾਰ 28 ਅਕਤੂਬਰ ਨੂੰ ਪੈਣ ਵਾਲੀਆਂ ਵੋਟਾਂ ਦੌਰਾਨ 1,066 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਹੋਵੇਗਾ | ਚੋਣ ਕਮਿਸ਼ਨ ਵਲੋਂ ਕੋਵਿਡ-19 ਮਹਾਂਮਾਰੀ ਦਰਮਿਆਨ ਹੋ ...

ਪੂਰੀ ਖ਼ਬਰ »

ਸੱਯਦ ਸਲਾਹੂਦੀਨ ਤੇ ਭਟਕਲ ਭਰਾਵਾਂ ਸਮੇਤ ਪਾਕਿ 'ਚ ਬੈਠੇ 18 ਅਪਰਾਧੀ ਅੱਤਵਾਦੀ ਐਲਾਨੇ

ਭਾਰਤ ਸਰਕਾਰ ਵਲੋਂ ਅੱਤਵਾਦੀਆਂ ਖ਼ਿਲਾਫ਼ ਵੱਡਾ ਫ਼ੈਸਲਾ ਨਵੀਂ ਦਿੱਲੀ, 27 ਅਕਤੂਬਰ (ਏਜੰਸੀਆਂ)-ਕੇਂਦਰ ਸਰਕਾਰ ਨੇ ਅੱਜ ਪਾਕਿਸਤਾਨ 'ਚ ਬੈਠੇ ਭਗੌੜੇ ਅੱਤਵਾਦੀਆਂ ਜਾਂ ਉਨ੍ਹਾਂ ਦੇ ਸਹਿਯੋਗੀਆਂ ਨੂੰ ਅੱਤਵਾਦੀ ਐਲਾਨ ਦਿੱਤਾ ਹੈ | ਪਾਬੰਦੀਸ਼ੁਦਾ ਸੰਗਠਨ ਹਿਜ਼ਬੁਲ ...

ਪੂਰੀ ਖ਼ਬਰ »

ਰੈਲੀਗੇਅਰ ਦੇ ਸਾਬਕਾ ਸੀ.ਈ.ਓ. ਮਨਿੰਦਰ ਸਿੰਘ ਸਮੇਤ 2 ਗਿ੍ਫ਼ਤਾਰ

ਈ. ਓ. ਡਬਲਿਊ. ਨੇ ਕੀਤੀ ਕਾਰਵਾਈ ਨਵੀਂ ਦਿੱਲੀ, 27 ਅਕਤੂਬਰ (ਏਜੰਸੀਆਂ)-ਰੈਲੀਗੇਅਰ ਦੇ ਸਾਬਕਾ ਸੀ.ਈ.ਓ. ਮਨਿੰਦਰ ਸਿੰਘ ਨੂੰ ਆਰਥਿਕ ਅਪਰਾਧ ਸ਼ਾਖਾ (ਈ.ਓ.ਡਬਲਿਊ.) ਨੇ ਗਿ੍ਫ਼ਤਾਰ ਕੀਤਾ ਹੈ | ਉਨ੍ਹਾਂ ਨਾਲ ਆਰਕ ਫਾਈਨਾਂਸ ਲਿਮਟਿਡ ਦੇ ਨਰੇਂਦਰ ਕੁਮਾਰ ਗੌਸ਼ਾਲ ਨੂੰ ਵੀ ...

ਪੂਰੀ ਖ਼ਬਰ »

30 ਨਵੰਬਰ ਤੱਕ ਲਾਗੂ ਰਹਿਣਗੇ ਕੋਰੋਨਾ ਸਬੰਧੀ ਮੌਜੂਦਾ ਦਿਸ਼ਾ-ਨਿਰਦੇਸ਼

ਕੰਟੇਨਮੈਂਟ ਜ਼ੋਨਾਂ 'ਚ ਪਾਬੰਦੀਆਂ ਬਰਕਰਾਰ ਨਵੀਂ ਦਿੱਲੀ, 27 ਅਕਤੂਬਰ (ਏਜੰਸੀ)-ਕੇਂਦਰ ਨੇ ਕਿਹਾ ਕਿ ਸਿਨੇਮਾ ਘਰਾਂ, ਥੀਏਟਰਾਂ ਅਤੇ ਮਲਟੀਪਲੈਕਸਾਂ ਨੂੰ 50 ਫ਼ੀਸਦੀ ਬੈਠਣ ਦੀ ਸਮਰੱਥਾ ਨਾਲ ਖੋਲ੍ਹਣ ਸਮੇਤ ਕੋਰੋਨਾ ਸਬੰਧੀ ਮੌਜੂਦਾ ਦਿਸ਼ਾ- ਨਿਰਦੇਸ਼ (ਗਾਈਡਲਾਈਨਜ਼) ...

ਪੂਰੀ ਖ਼ਬਰ »

ਤਿਉਹਾਰਾਂ ਦੌਰਾਨ 5 ਸੂਬਿਆਂ, ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਕੋਰੋਨਾ ਦੇ ਮਾਮਲੇ ਜ਼ਿਆਦਾ ਵਧੇ- ਸਿਹਤ ਮੰਤਰਾਲਾ

ਨਵੀਂ ਦਿੱਲੀ, 27 ਅਕਤੂਬਰ (ਏਜੰਸੀ)- ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਦੱਸਿਆ ਕਿ ਤਿਉਹਾਰ ਦੇ ਸ਼ੀਜਨ ਦੌਰਾਨ ਕੇਰਲ, ਪੱਛਮੀ ਬੰਗਾਲ, ਮਹਾਰਾਸ਼ਟਰ, ਕਰਨਾਟਕ ਤੇ ਦਿੱਲੀ 'ਚ ਕੋਵਿਡ-19 ਦੇ ਮਾਮਲਿਆਂ 'ਚ ਵਧੇਰੇ ਵਾਧਾ ਹੋਇਆ ਹੈ | ਸਿਹਤ ਸਕੱਤਰ ਰਾਜੇਸ਼ ਭੂਸ਼ਨ ਨੇ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX