ਤਾਜਾ ਖ਼ਬਰਾਂ


ਸਰਹੱਦੀ ਸੂਬਾ ਹੋਣ ਕਾਰਨ ਪੰਜਾਬ ਨੂੰ ਵਿਸ਼ੇਸ਼ ਸਹੂਲਤਾਂ ਦੇਵੇ ਕੇਂਦਰ ਸਰਕਾਰ - ਰਾਣਾ ਗੁਰਜੀਤ ਸਿੰਘ
. . .  6 minutes ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ) - ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਪ੍ਰੈਸ ਕਾਨਫ਼ਰੰਸ ਕਰਕੇ ਕਿਹਾ ਹੈ ਕਿ ਕੇਂਦਰ ਨੂੰ ਖੇਤੀ ਕਾਨੂੰਨ ਲਾਗੂ ਨਹੀਂ ਕਰਨੇ ਚਾਹੀਦੇ। ਇਹ ਧੱਕਾ ਨਹੀਂ ਨਹੀਂ ਕਰਨਾ ਚਾਹੀਦਾ। ਜੇਕਰ ਕਾਨੂੰਨ ਲਾਗੂ ਕਰਨੇ ਹਨ ਤਾਂ ਪੰਜਾਬ ਨੂੰ ਵਿਸ਼ੇਸ਼ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਸੂਬੇ...
ਸਿਆਸੀ ਅਖਾੜਾ ਬਣ ਕੇ ਰਹਿ ਗਈ ਬੱਧਨੀ ਕਲਾਂ ਨਗਰ ਪੰਚਾਇਤ ਦੇ ਪ੍ਰਧਾਨ ਦੀ ਚੋਣ
. . .  34 minutes ago
ਬੱਧਨੀ ਕਲਾਂ, 19 ਅਕਤੂਬਰ (ਸੰਜੀਵ ਕੋਛੜ) - ਨਗਰ ਪੰਚਾਇਤ ਬੱਧਨੀ ਕਲਾਂ ਦੀ ਚੋਣ ਹੋਏ ਨੂੰ ਭਾਵੇਂ ਤਕਰੀਬਨ ਸਾਢੇ ਅੱਠ ਮਹੀਨੇ ਦਾ ਸਮਾਂ ਬੀਤ ਚੁੱਕਾ ਹੈ ਪਰ ਸਿਆਸੀ ਖਹਿਬਾਜ਼ੀ ਅਤੇ ਆਪਸੀ ਧੜੇਬੰਦੀ ਕਾਰਨ ਨਗਰ ਨਿਵਾਸੀਆਂ ਨੂੰ ਵਿਕਾਸ ਕੰਮਾਂ ਤੋਂ ਵਾਂਝੇ ਰਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਜ ਉਸ...
ਸੁਖਬੀਰ ਬਾਦਲ ਵਲੋਂ ਲੁਧਿਆਣਾ 'ਚ ਰੋਡ ਸ਼ੋਅ
. . .  44 minutes ago
ਲੁਧਿਆਣਾ, 19 ਅਕਤੂਬਰ (ਕਵਿਤਾ ਖੁੱਲਰ, ਰੁਪੇਸ਼ ਕੁਮਾਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਲੁਧਿਆਣਾ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿਚ ਚੋਣ ਪ੍ਰਚਾਰ ਕਰਨ...
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਅਰੰਭ
. . .  49 minutes ago
ਅੰਮ੍ਰਿਤਸਰ, 19 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੀ ਅਹਿਮ ਇਕੱਤਰਤਾ ਸ਼੍ਰੋਮਣੀ ਕਮੇਟੀ ਮੁੱਖ ਦਫ਼ਤਰ ਵਿਖੇ ਅਰੰਭ ਹੋ ਗਈ ਹੈ। ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਵਿਚ ਹੋ ਰਹੀ ਇਸ ਇਕੱਤਰਤਾ ਵਿਚ ਜੂਨੀਅਰ ਮੀਤ ਪ੍ਰਧਾਨ ਬਾਬਾ ਬੂਟਾ ਸਿੰਘ ਜਨਰਲ...
ਕਾਕਾ ਰਣਦੀਪ ਸਿੰਘ ਨਾਭਾ ਨੇ ਕੇਂਦਰੀ ਰਸਾਇਣ ਤੇ ਖਾਦ ਮੰਤਰੀ ਨਾਲ ਕੀਤੀ ਮੁਲਾਕਾਤ, ਡੀ.ਏ.ਪੀ. 'ਤੇ ਦਿੱਤਾ ਭਰੋਸਾ
. . .  57 minutes ago
ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ ਪੰਜਾਬ 'ਚ ਡੀ.ਏ.ਪੀ. (ਡਿ-ਅਮੋਨੀਅਨਮ ਫਾਸਫੇਟ) ਦੀ ਘਾਟ ਨੂੰ ਪੂਰਾ ਕਰਨ ਦੇ ਸਬੰਧ 'ਚ ਅੱਜ ਉਹ ਕੇਂਦਰੀ ਰਸਾਇਣ ਤੇ ਖਾਦ ਮੰਤਰੀ...
ਸੁਨਾਮ ਤੋਂ ਬਲਦੇਵ ਸਿੰਘ ਮਾਨ ਤੇ ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਸ਼੍ਰੋਮਣੀ ਅਕਾਲੀ ਦਲ (ਬ) ਦੇ ਹੋਣਗੇ ਉਮੀਦਵਾਰ
. . .  about 1 hour ago
ਚੰਡੀਗੜ੍ਹ, 19 ਅਕਤੂਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੁਨਾਮ ਤੋਂ ਬਲਦੇਵ ਸਿੰਘ ਮਾਨ, ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ...
ਉੱਤਰਾਖੰਡ 'ਚ ਫਟਿਆ ਬੱਦਲ, ਮੋਦੀ ਨੇ ਮੁੱਖ ਮੰਤਰੀ ਧਾਮੀ ਨਾਲ ਕੀਤੀ ਗੱਲ
. . .  about 1 hour ago
ਦੇਹਰਾਦੂਨ, 19 ਅਕਤੂਬਰ - ਭਾਰੀ ਮੀਂਹ ਦਾ ਸਾਹਮਣਾ ਕਰ ਰਹੇ ਉੱਤਰਾਖੰਡ ਦੇ ਨੈਨੀਤਾਲ 'ਚ ਬੱਦਲ ਫੱਟ ਗਿਆ ਹੈ। ਜਿਸ ਕਾਰਨ ਕਈ ਲੋਕਾਂ ਦੇ ਮਲਬੇ ਹੇਠ ਫਸੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਇਸ ਮਾਮਲੇ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ...
ਹਰਦੇਵ ਮੇਘ ਗੋਬਿੰਦਗੜ੍ਹ ਬਣੇ ਬੱਲੂਆਣਾ ਤੋਂ ਅਕਾਲੀ ਦਲ ਦੇ ਉਮੀਦਵਾਰ
. . .  about 1 hour ago
ਅਬੋਹਰ, 19 ਅਕਤੂਬਰ (ਸੁਖਜੀਤ ਸਿੰਘ ਬਰਾੜ) - ਬੱਲੂਆਣਾ (ਰਾਖਵੇਂ) ਵਿਧਾਨ ਸਭਾ ਹਲਕੇ ਤੇ ਹਰਦੇਵ ਮੇਘ ਗੋਬਿੰਦਗੜ੍ਹ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਗਿਆ ਹੈ। ਇਹ ਐਲਾਨ ਅੱਜ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਵਲੋਂ ਕੀਤਾ ਗਿਆ। ਹਰਦੇਵ ਮੇਘ ਗੋਬਿੰਦਗੜ੍ਹ ਜੋ ਕਿ ਹਲਕੇ...
ਪਤਨੀ ਦੇ ਖ਼ੁਦਕੁਸ਼ੀ ਮਾਮਲੇ 'ਚ ਗ੍ਰਿਫ਼ਤਾਰ ਪਤੀ ਨੇ ਥਾਣੇ 'ਚ ਕੀਤੀ ਖ਼ੁਦਕੁਸ਼ੀ
. . .  about 1 hour ago
ਅੰਮ੍ਰਿਤਸਰ, 19 ਅਕਤੂਬਰ (ਰੇਸ਼ਮ ਸਿੰਘ) - ਥਾਣਾ ਡੀ. ਡਵੀਜ਼ਨ ਵਿਖੇ ਇਕ ਨੌਜਵਾਨ ਵਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਗਈ ਹੈ। ਇਹ ਨੌਜਵਾਨ ਆਪਣੀ ਪਤਨੀ ਦੀ ਆਤਮ ਹੱਤਿਆ ਦੇ ਦੋਸ਼ ਹੇਠ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਮ੍ਰਿਤਕ ਨੌਜਵਾਨ ਦੀ ਸ਼ਨਾਖ਼ਤ ਦਿਲਪ੍ਰੀਤ ਸਿੰਘ ਵਾਸੀ ਅੰਮ੍ਰਿਤਸਰ...
ਪ੍ਰਵਾਸੀ ਪੰਜਾਬੀਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਨੂੰ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਬੱਸ ਸੇਵਾਵਾਂ ਸ਼ੁਰੂ ਕਰਨ ਦੀ ਮੰਗ
. . .  about 1 hour ago
ਅੰਮ੍ਰਿਤਸਰ 19 ਅਕਤੂਬਰ (ਜਸਵੰਤ ਸਿੰਘ ਜੱਸ)- ਵਿਦੇਸ਼ ਵਸਦੇ ਪੰਜਾਬੀ ਭਾਈਚਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਅੰਮ੍ਰਿਤਸਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਸ੍ਰੀ ਗੁਰੁ ਰਾਮਦਾਸ ਜੀ...
ਹਰਪਾਲ ਜੁਨੇਜਾ ਹੋਣਗੇ ਪਟਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ
. . .  about 2 hours ago
ਪਟਿਆਲਾ, 19 ਅਕਤੂਬਰ (ਗੁਰਪਾਲ ਸਿੰਘ ਚੱਠਾ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਪਟਿਆਲਾ ਤੋਂ ਹਰਪਾਲ ਜੁਨੇਜਾ ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ ਉਮੀਦਵਾਰ ਐਲਾਨਿਆ ਗਿਆ ਹੈ...
ਸੁਖਬੀਰ ਬਾਦਲ ਵਲੋਂ ਵਿਧਾਨ ਸਭਾ ਚੋਣਾਂ ਲਈ 4 ਹੋਰ ਉਮੀਦਵਾਰਾਂ ਦਾ ਕੀਤਾ ਗਿਆ ਐਲਾਨ
. . .  about 1 hour ago
ਚੰਡੀਗੜ੍ਹ, 19 ਅਕਤੂਬਰ - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵਲੋਂ ਸੁਨਾਮ ਤੋਂ ਬਲਦੇਵ ਸਿੰਘ ਮਾਨ, ਲਹਿਰਾ ਤੋਂ ਭਾਈ ਗੋਬਿੰਦ ਸਿੰਘ ਲੌਂਗੋਵਾਲ, ਪਟਿਆਲਾ ਤੋਂ ਹਰਪਾਲ ਜੁਨੇਜਾ ਤੇ ਬੱਲੂਆਣਾ ਤੋਂ ਹਰਦੇਵ ਸਿੰਘ ਮੇਘ (ਗੋਬਿੰਦਗੜ੍ਹ) ਨੂੰ ਵਿਧਾਨ ਸਭਾ ਚੋਣਾਂ 2022 ਲਈ ਪਾਰਟੀ ਵਲੋਂ...
ਪੰਜਾਬ 'ਚ ਡੀ.ਏ.ਪੀ. ਦੀ ਕਮੀ ਨੂੰ ਪੂਰਾ ਕਰਨ ਲਈ ਕਾਕਾ ਰਣਦੀਪ ਸਿੰਘ ਦਿੱਲੀ ਹੋਏ ਰਵਾਨਾ
. . .  about 3 hours ago
ਚੰਡੀਗੜ੍ਹ, 19 ਅਕਤੂਬਰ - ਪੰਜਾਬ ਦੇ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਵਿਚ ਆਗਾਮੀ ਬਿਜਾਈ ਦੇ ਸੀਜ਼ਨ ਲਈ ਪੰਜਾਬ 'ਚ ਡੀ.ਏ.ਪੀ. (ਡਿ-ਅਮੋਨੀਅਨਮ ਫਾਸਫੇਟ) ਦੀ ਘਾਟ ਨੂੰ ਪੂਰਾ ਕਰਨ ਦੇ ਸਬੰਧ 'ਚ ਅੱਜ ਉਹ ਕੇਂਦਰੀ ਰਸਾਇਣ ਤੇ ਖਾਦ ਮੰਤਰੀ...
ਵਿਆਹ ਸਮਾਗਮ ਦੀ ਪਾਰਟੀ ਮੌਕੇ ਚੱਲੀਆਂ ਗੋਲੀਆਂ ਵਿਚ ਇਕ ਜ਼ਖ਼ਮੀ
. . .  about 3 hours ago
ਲੁਧਿਆਣਾ, 19 ਅਕਤੂਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਪੱਖੋਵਾਲ ਰੋਡ ਸਥਿਤ ਇਕ ਮੈਰਿਜ ਪੈਲੇਸ ਵਿਚ ਬੀਤੀ ਦੇਰ ਰਾਤ ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ ਕਾਰਨ ਮਨੀ ਨਾਮੀ ਨੌਜਵਾਨ ਜ਼ਖ਼ਮੀ ਹੋ ਗਿਆ ਹੈ। ਜਿਸ ਨੂੰ ਇਲਾਜ ਲਈ ਹਸਪਤਾਲ ਲਿਆਂਦਾ ਗਿਆ ਹੈ। ਅਕਾਲਗੜ੍ਹ ਮਾਰਕੀਟ...
ਪੰਜਾਬੀ ਮੂਲ ਦੇ ਰਾਜ ਧਾਲੀਵਾਲ ਜੇਤੂ ਕਰਾਰ
. . .  about 4 hours ago
ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ)-ਕੈਲਗਰੀ ਨਗਰ ਕੌਂਸਲ ਵਾਰਡ ਨੰਬਰ 5 ਤੋਂ ਪੰਜਾਬੀ ਮੂਲ ਦੇ ਰਾਜ ਧਾਲੀਵਾਲ ਜੇਤੂ ਕਰਾਰ...
ਭਾਰਤ 'ਚ ਕੋਰੋਨਾ ਕੇਸ ਕੱਲ੍ਹ ਮੁਕਾਬਲੇ 4 ਫ਼ੀਸਦੀ ਆਏ ਘੱਟ
. . .  about 4 hours ago
ਨਵੀਂ ਦਿੱਲੀ, 19 ਅਕਤੂਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਦੌਰਾਨ 13 ਹਜ਼ਾਰ 58 ਕੋਵਿਡ ਕੇਸ ਸਾਹਮਣੇ ਆਏ ਹਨ। ਇਸ ਦੌਰਾਨ 164 ਕੋਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ। ਇਹ ਕੋਰੋਨਾ ਕੇਸ ਕੱਲ੍ਹ ਮੁਕਾਬਲੇ 4 ਫ਼ੀਸਦੀ ਘੱਟ ਹਨ...
ਕੈਲਗਰੀ ਨਗਰ ਕੌਂਸਲ 'ਚ ਪੰਜਾਬੀ ਮੂਲ ਦੀ ਪਹਿਲੀ ਵਾਰ ਔਰਤ ਮੇਅਰ ਬਣੀ
. . .  about 4 hours ago
ਕੈਲਗਰੀ, 19 ਅਕਤੂਬਰ (ਜਸਜੀਤ ਸਿੰਘ ਧਾਮੀ) - ਕੈਨੇਡਾ ਸਥਿਤ ਨਗਰ ਕੌਂਸਲ ਕੈਲਗਰੀ ਦੀਆਂ ਚੋਣਾਂ ਵਿਚ ਪਹਿਲੀ ਵਾਰ ਪੰਜਾਬੀ ਮੂਲ ਦੀ ਔਰਤ ਜੋਤੀ ਗੌਡਸ ਮੇਅਰ ਦੀ ਚੋਣ ਵਿਚ ਜੇਤੂ ਬਣ ਕੇ ਉੱਭਰੀ ਹੈ...
ਭਾਰੀ ਮੀਂਹ ਕਾਰਨ ਉੱਤਰਾਖੰਡ 'ਚ ਹੁਣ ਤੱਕ ਹੋਈਆਂ 8 ਮੌਤਾਂ, ਕਈ ਸੜਕਾਂ ਬੰਦ
. . .  about 4 hours ago
ਦੇਹਰਾਦੂਨ, 19 ਅਕਤੂਬਰ - ਉੱਤਰਾਖੰਡ 'ਚ ਭਾਰੀ ਮੀਂਹ ਕਾਰਨ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਥਾਈਂ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ ਹਨ। ਜਿਸ ਕਾਰਨ 8 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਆਮ ਜਨਜੀਵਨ ਠੱਪ ਹੋ ਗਿਆ ਹੈ...
⭐ਮਾਣਕ - ਮੋਤੀ⭐
. . .  about 5 hours ago
ਸੀ.ਬੀ.ਐਸ.ਈ. ਡੇਟ ਸ਼ੀਟ- 2022 : ​10ਵੀਂ -12ਵੀਂ ਟਰਮ -1 ਪ੍ਰੀਖਿਆ ਦੀ ਡੇਟਸ਼ੀਟ ਜਾਰੀ ,ਪ੍ਰੀਖਿਆ 30 ਨਵੰਬਰ ਤੋਂ
. . .  1 day ago
ਰਾਸ਼ਟਰੀ ਸੁਰੱਖਿਆ ਰਣਨੀਤੀ ਕਾਨਫਰੰਸ 'ਚ ਅੰਦਰੂਨੀ ਸੁਰੱਖਿਆ ਚੁਣੌਤੀਆਂ 'ਤੇ ਅਮਿਤ ਸ਼ਾਹ ਨੇ ਕੀਤਾ ਵਿਚਾਰ ਵਟਾਂਦਰਾ
. . .  1 day ago
ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ 21 ਅਕਤੂਬਰ ਨੂੰ ਦਿੱਲੀ ਵਿਚ ਹੋਵੇਗੀ
. . .  1 day ago
ਸਾਂਪਲਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ, ਸਿੱਖ ਧਰਮ ਦੀ ਮਰਿਆਦਾ ਮੁਤਾਬਿਕ ਪਵੇ ਲਖਬੀਰ ਸਿੰਘ ਦਾ ਭੋਗ
. . .  1 day ago
ਨਵੀਂ ਦਿੱਲੀ , 18 ਅਕਤੂਬਰ-ਵਿਜੇ ਸਾਂਪਲਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਿੰਘੂ ਬਾਰਡਰ 'ਤੇ ਕਿਸਾਨ ਸੰਗਠਨਾਂ ਦੇ ਅੰਦੋਲਨ ਵਾਲੀ ਥਾਂ 'ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ...
ਆਰ.ਬੀ.ਆਈ. ਨੇ ਭਾਰਤੀ ਸਟੇਟ ਬੈਂਕ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਭਾਰਤੀ ਰਿਜ਼ਰਵ ਬੈਂਕ ਨੇ ਅੱਜ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ 'ਤੇ ਰੈਗੂਲੇਟਰੀ ਪਾਲਣਾ 'ਚ ਕਮੀਆਂ ਲਈ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ...
ਲਖੀਮਪੁਰ ਹਿੰਸਾ: ਕ੍ਰਾਈਮ ਬ੍ਰਾਂਚ ਸਵਾਟ ਟੀਮ ਵਲੋਂ ਤਿੰਨ ਮੁਲਜ਼ਮ ਗ੍ਰਿਫਤਾਰ, ਰਿਵਾਲਵਰ ਅਤੇ ਗੋਲੀਆਂ ਜ਼ਬਤ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਕੱਤਕ ਸੰਮਤ 552

ਪਟਿਆਲਾ

ਵਜ਼ੀਫ਼ਾ ਫੰਡ ਘੋਟਾਲੇ ਨੂੰ ਲੈ ਕੇ 'ਆਪ' ਵਲੋਂ ਮੁੜ ਧਰਮਸੋਤ ਖ਼ਿਲਾਫ਼ ਜ਼ਬਰਦਸਤ ਰੋਸ ਪ੍ਰਦਰਸ਼ਨ

ਨਾਭਾ, 27 ਅਕਤੂਬਰ (ਕਰਮਜੀਤ ਸਿੰਘ)-ਪੋਸਟ ਮੈਟਿ੍ਕ ਸਕਾਲਰਸ਼ਿਪ ਵਜ਼ੀਫ਼ਾ ਫ਼ੰਡ ਘੋਟਾਲੇ 'ਚ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਪੰਜਾਬ ਸਰਕਾਰ ਵਲੋਂ ਦਿੱਤੀ ਕਲੀਨ ਚਿੱਟ ਦੇ ਵਿਰੋਧ 'ਚ ਅੱਜ ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪ੍ਰਧਾਨ ਦਿਹਾਤੀ ਮੇਘ ਚੰਦ ਸ਼ੇਰਮਾਜਰਾ ਅਤੇ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਗਾਂਧੀ ਦੀ ਅਗਵਾਈ ਹੇਠ ਅੱਜ ਮੰਤਰੀ ਦੀ ਰਿਹਾਇਸ਼ ਨੇੜੇ ਇਕੱਠੇ ਹੋ ਕੇ ਵੱਡੀ ਗਿਣਤੀ 'ਚ 'ਆਪ' ਵਲੰਟੀਅਰਾਂ ਨੇ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਤਰੀ ਦੀ ਰਿਹਾਇਸ਼ ਤੋਂ ਲੈ ਕੇ ਪਟਿਆਲਾ ਗੇਟ ਤੱਕ ਰੋਸ ਮਾਰਚ ਕਰਕੇ ਮੰਤਰੀ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ ਅਤੇ ਪਟਿਆਲਾ ਗੇਟ ਵਿਖੇ ਮੰਤਰੀ ਧਰਮਸੋਤ ਦਾ ਪੁਤਲਾ ਫੂਕਿਆ ਗਿਆ | ਇਸ ਮੌਕੇ ਗੱਲਬਾਤ ਕਰਦਿਆਂ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ, ਸੂਬਾ ਕੈਸ਼ੀਅਰ ਨੀਨਾ ਮਿੱਤਲ, ਡਾ. ਬਲਵੀਰ ਸਿੰਘ, ਕਰਨਵੀਰ ਸਿੰਘ ਟਿਵਾਣਾ, ਹਲਕਾ ਆਗੂ ਜੱਸੀ ਸੋਹੀਆਂ ਵਾਲਾ, ਸਾਬਕਾ ਹਲਕਾ ਆਗੂ ਦੇਵ ਮਾਨ, ਯੂਥ ਆਗੂ ਵਰਿੰਦਰ ਬਿੱਟੂ, ਸਾਬਕਾ ਜ਼ਿਲ੍ਹਾ ਪ੍ਰਧਾਨ ਚੇਤਨ ਸਿੰਘ ਜੋੜੇਮਾਜਰਾ ਤੇ ਰਾਜਵੰਤ ਸਿੰਘ ਘੁੱਲੀ ਅਤੇ ਨਰਿੰਦਰ ਸ਼ਰਮਾ ਨੇ ਕਿਹਾ ਕਿ ਵਜ਼ੀਫ਼ਾ ਫ਼ੰਡ ਘੋਟਾਲੇ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਘੁਟਾਲੇ ਦੀ ਹਾਈਕੋਰਟ ਦੇ ਕਿਸੇ ਮੌਜੂਦਾ ਜੱਜ ਦੀ ਅਗਵਾਈ ਹੇਠ ਨਿਰਪੱਖ ਜਾਂਚ ਕਰਵਾਉਣ ਦੀ ਬਜਾਏ ਉਲਟਾ ਸਰਕਾਰ ਦੇ ਅਧਿਕਾਰੀਆਂ ਦੀ ਕਮੇਟੀ ਬਣਾ ਕੇ ਖਾਨਾਪੂਰਤੀ ਲਈ ਕਰਵਾਈ ਜਾਂਚ ਵਿਚ ਭਿ੍ਸ਼ਟ ਮੰਤਰੀ ਧਰਮਸੋਤ ਨੂੰ ਕਲੀਨ ਚਿੱਟ ਦੇ ਕੇ ਉਸ ਨੂੰ ਦੁੱਧ ਧੋਤਾ ਸਾਬਿਤ ਕਰ ਦਿੱਤਾ ਹੈ, ਜਿਸ ਤੋਂ ਸਾਬਿਤ ਹੁੰਦਾ ਹੈ ਕਿ ਮੁੱਖ ਮੰਤਰੀ ਨੇ ਸਰਕਾਰ ਦੀ ਤਾਕਤ ਦਾ ਗਲਤ ਇਸਤੇਮਾਲ ਕੀਤਾ ਹੈ | ਇਸ ਮੌਕੇ ਵੀਰਪਾਲ ਕੌਰ ਚਹਿਲ, ਜੇ. ਪੀ ਸਿੰਘ, ਕੁੰਦਨ ਗੋਗੀਆ, ਪ੍ਰੀਤੀ ਮਲਹੋਤਰਾ, ਇੰਦਰਜੀਤ ਸਿੰਘ ਸੰਧੂ ਸਨੌਰ, ਨਰਿੰਦਰ ਖੇੜ੍ਹੀਮਾਨੀਆਂ, ਕੁਲਵੰਤ ਬਾਜੀਗਰ ਸ਼ੁਤਰਾਣਾ, ਬਲਕਾਰ ਸਿੰਘ ਗੱਜੂਮਾਜਰਾ ਸਮਾਣਾ, ਗੁਰਪ੍ਰੀਤ ਸਿੰਘ ਸੰਧੂ ਘਨੌਰ, ਗੁਰਮੁਖ ਸਿੰਘ ਪੰਡਤਾਂ, ਸੰਨੀ ਪਟਿਆਲਾ, ਅਸ਼ੋਕ ਸਿਸਵਾਲ, ਦੀਪਾ ਰਾਮਗੜ੍ਹ, ਰਣਬੀਰ ਸਿੰਘ ਖੱਟੜਾ, ਦਵਿੰਦਰ ਸਿੰਘ ਬਰਾਸ, ਸਤਗੁਰ ਸਿੰਘ ਦੁਲੱਦੀ, ਅਸ਼ੋਕ ਕੁਮਾਰ ਮੈਹਿਸ, ਹਰਮੀਕ ਬਾਜਵਾ, ਭਿੰਦਾ ਅਲੀਪੁਰ, ਜਗਵਿੰਦਰ ਸਿੰਘ ਪੂਨੀਆ, ਹਰਜਿੰਦਰ ਸਿੰਘ ਖ਼ਾਲਸਾ, ਕੁਲਦੀਪ ਸਿੰਘ ਕਕਰਾਲਾ, ਰਾਜ ਕੁਮਾਰ ਮੈਹਿਸ, ਬਾਵਾ ਸਿੰਘ ਕਕਰਾਲਾ, ਨਰਿੰਦਰ ਜੋਸ਼ੀ, ਬਲਦੇਵ ਸਿੰਘ ਦੇਵੀਗੜ੍ਹ, ਭੁਪਿੰਦਰ ਸਿੰਘ ਕਕਰਾਲਾ, ਜਗਜੀਤ ਕੌਰ ਜਵੰਦਾ, ਦਵਿੰਦਰ ਸਿੰਘ ਕੁਲਾਰਾਂ, ਰਿੰਕੂ ਭਲਵਾਨ ਪਟਿਆਲਾ, ਬਲਵਿੰਦਰ ਸਿੰਘ, ਭੁਪਿੰਦਰ ਸਿੰਘ ਕੱਲਰਮਾਜਰੀ, ਰਾਜੂ ਵਰਮਾ ਆਦਿ ਸਮੇਤ ਵੱਡੀ ਗਿਣਤੀ 'ਚ ਵਲੰਟੀਅਰ ਮੌਜੂਦ ਸਨ |

86 ਪੇਟੀਆਂ ਹਰਿਆਣਾ ਸ਼ਰਾਬ ਸਮੇਤ 2 ਕਾਬੂ

ਪਟਿਆਲਾ, 27 ਅਕਤੂਬਰ (ਮਨਦੀਪ ਸਿੰਘ ਖਰੋੜ)-ਥਾਣਾ ਸਦਰ ਦੀ ਪੁਲਿਸ ਨੇ ਵੱਖ-ਵੱਖ ਥਾਵਾਂ 'ਤੇ ਨਾਕੇਬੰਦੀ ਦੌਰਾਨ 86 ਪੇਟੀਆਂ ਹਰਿਆਣਾ ਦੀ ਸ਼ਰਾਬ ਬਰਾਮਦ ਕਰਕੇ 2 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਪਹਿਲੇ ਕੇਸ 'ਚ ਥਾਣਾ ਸਦਰ ਦੇ ਮੁਖੀ ਪ੍ਰਦੀਪ ਸਿੰਘ ਬਾਜਵਾ ਨੇ ...

ਪੂਰੀ ਖ਼ਬਰ »

ਰੇਂਜ ਅਫਸਰ ਪਟਿਆਲਾ ਦਫ਼ਤਰ ਮੂਹਰੇ ਰੋਸ ਧਰਨਾ ਜਾਰੀ

ਪਟਿਆਲਾ, 27 ਅਕਤੂਬਰ (ਅ.ਸ. ਆਹਲੂਵਾਲੀਆ)-ਜੰਗਲਾਤ ਵਣ ਰੇਂਜ ਅਫਸਰ ਪਟਿਆਲਾ ਅੱਗੇ ਦਲਿਤ ਵਰਕਰਾਂ ਵਲੋਂ ਸ਼ੁਰੂ ਕੀਤਾ ਗਿਆ ਰੋਸ ਧਰਨਾ ਅੱਜ 8ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ ਹੈ | ਵਣ ਰੇਂਜ ਅਫਸਰ ਪਟਿਆਲਾ ਵਲੋਂ ਬੀਬੀਆਂ ਨੂੰ ਨਾ ਕੰਮ 'ਤੇ ਲਗਾਇਆ ਹੈ ਤੇ ਨਾ ਹੀ ਪਿਛਲੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਜ਼ਖ਼ਮੀ ਵਿਅਕਤੀ ਦੀ ਇਲਾਜ ਦੌਰਾਨ ਮੌਤ

ਰਾਜਪੁਰਾ, 27 ਅਕਤੂਬਰ (ਜੀ.ਪੀ. ਸਿੰਘ)-ਸਥਾਨਕ ਆਈ. ਸੀ. ਐੱਲ. ਰੋਡ 'ਤੇ ਵਾਪਰੇ ਸੜਕ ਹਾਦਸੇ 'ਚ ਜ਼ਖ਼ਮੀ ਹੋਏ ਇਕ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਜਾਣ 'ਤੇ ਸ਼ਹਿਰੀ ਥਾਣੇ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ...

ਪੂਰੀ ਖ਼ਬਰ »

ਦੜਾ ਸੱਟਾ ਲਗਾਉਣ ਵਾਲੇ ਤੋਂ .32 ਬੋਰ ਦੇ 31 ਨਾਜਾਇਜ਼ ਰੌਾਦ ਬਰਾਮਦ-ਐੱਸ. ਐੱਸ. ਪੀ. ਦੁੱਗਲ

ਪਟਿਆਲਾ, 27 ਅਕਤੂਬਰ (ਮਨਦੀਪ ਸਿੰਘ ਖਰੋੜ)-ਪਟਿਆਲਾ ਪੁਲਿਸ ਵਲੋਂ ਬੀਤੇ ਦਿਨ ਗਿ੍ਫ਼ਤਾਰ ਕੀਤੇ ਗਏ ਕਿ੍ਕਟ ਆਈ. ਪੀ. ਐੱਲ. ਮੈਚਾਂ 'ਤੇ ਆਨ-ਲਾਈਨ ਦੜਾ ਸੱਟਾ ਲਗਾਉਣ ਵਾਲੇ ਮੁੱਖ ਸਰਗਨੇ ਰੌਕੀ ਤੋਂ ਅੱਜ .32 ਬੋਰ ਦੇ ਨਾਜਾਇਜ਼ ਰੌਾਦ ਬਰਾਮਦ ਹੋਣ ਕਾਰਨ ਉਕਤ ਮੁਲਜ਼ਮਾਂ ...

ਪੂਰੀ ਖ਼ਬਰ »

-ਮਾਮਲਾ ਯੂਨੀਵਰਸਿਟੀ ਦੇ ਵਿੱਤੀ ਸੰਕਟ ਅਤੇ ਖ਼ੁਦਮੁਖ਼ਤਿਆਰੀ ਦਾ- ਪੰਜਾਬੀ ਯੂਨੀਵਰਸਿਟੀ ਵਿਖੇ ਪੈਨਸ਼ਨਰਾਂ, ਅਧਿਆਪਕਾਂ ਤੇ ਕਰਮਚਾਰੀਆਂ ਵਲੋਂ ਵਿਸ਼ਾਲ ਰੋਸ ਰੈਲੀ

ਪਟਿਆਲਾ, 27 ਅਕਤੂਬਰ (ਕੁਲਵੀਰ ਸਿੰਘ ਧਾਲੀਵਾਲ)-ਜੁਆਇੰਟ ਐਕਸ਼ਨ ਕਮੇਟੀ ਦੇ ਸੱਦੇ 'ਤੇ ਅੱਜ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ (ਪੂਟਾ), ਏ ਕਲਾਸ ਆਫ਼ੀਸਰਜ਼ ਐਸੋਸੀਏਸ਼ਨ, ਬੀ ਤੇ ਸੀ ਕਲਾਸ ਐਸੋਸੀਏਸ਼ਨ, ਪੈਨਸ਼ਨਰਜ਼ ਐਸੋਸੀਏਸ਼ਨ ਅਤੇ ਮੁਲਾਜ਼ਮਾਂ ਦੇ ਕਈ ...

ਪੂਰੀ ਖ਼ਬਰ »

ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਤੇ ਆਈ. ਟੀ. ਆਈ. ਨਾਭਾ ਰੋਡ 'ਚ ਪਲੇਸਮੈਂਟ ਕੈਂਪ ਅੱਜ

ਪਟਿਆਲਾ, 27 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਸ਼ੁਰੂ ਕੀਤੇ ਗਏ ਘਰ-ਘਰ ਰੁਜ਼ਗਾਰ ਤੇ ਕਾਰੋਬਾਰ ਮਿਸ਼ਨ ਨੂੰ ਸਫਲ ਬਣਾਉਣ ਲਈ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ...

ਪੂਰੀ ਖ਼ਬਰ »

ਰਾਜਪੁਰਾ ਸ਼ਹਿਰ 'ਚ ਵਿਕਾਸ ਕਾਰਜਾਂ ਦੀ ਹਨੇਰੀ ਚੱਲਦੀ ਰਹੇਗੀ-ਵਿਧਾਇਕ ਕੰਬੋਜ

ਰਾਜਪੁਰਾ, 27 ਅਕਤੂਬਰ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ 'ਚ ਵਿਕਾਸ ਦੇ ਕੰਮਾਂ ਦੀ ਹਨੇਰੀ ਚੱਲਦੀ ਰਹੇਗੀ, ਇਸ ਲਈ ਪੈਸੇ ਦੀ ਕੋਈ ਵੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ | ਇਹ ਪ੍ਰਗਟਾਵਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਅੱਜ ਇੰਟਰਲਾਕ ਟਾਇਲਾਂ ਦੀ ਸੜਕ ਦਾ ਨੀਂਹ ਪੱਥਰ ...

ਪੂਰੀ ਖ਼ਬਰ »

ਜ਼ਿਲ੍ਹੇ 'ਚ 34 ਨਵੇਂ ਕੇਸ ਆਏ ਸਾਹਮਣੇ, 95 ਫ਼ੀਸਦੀ ਕੋਰੋਨਾ ਮਰੀਜ਼ ਹੋਏ ਠੀਕ

ਪਟਿਆਲਾ, 27 ਅਕਤੂਬਰ (ਮਨਦੀਪ ਸਿੰਘ ਖਰੋੜ)-ਜ਼ਿਲੇ੍ਹ 'ਚ 33 ਕੋਰੋਨਾ ਪਾਜ਼ੀਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ | ਇਨ੍ਹਾਂ 34 ਕੇਸਾਂ 'ਚੋਂ ਪਟਿਆਲਾ ਸ਼ਹਿਰ ਤੋਂ 11, ਸਮਾਣਾ ਤੋਂ 8, ਨਾਭਾ ਤੋਂ 2, ਰਾਜਪੁਰਾ ਤੋਂ 3, ਬਲਾਕ ਭਾਦਸੋਂ ਤੋਂ 8 ਅਤੇ ਬਲਾਕ ਕੌਲੀ ਤੋਂ 2 ਰਿਪੋਰਟ ਹੋਏ ਹਨ, ...

ਪੂਰੀ ਖ਼ਬਰ »

ਜੇਲ੍ਹ ਅੰਦਰੋਂ ਇਕ ਹੋਰ ਮੋਬਾਈਲ ਬਰਾਮਦ

ਪਟਿਆਲਾ, 27 ਅਕਤੂਬਰ (ਮਨਦੀਪ ਸਿੰਘ ਖਰੋੜ)-ਕੇਂਦਰੀ ਜੇਲ੍ਹ ਪਟਿਆਲਾ 'ਚ ਮੋਬਾਈਲ ਬਰਾਮਦ ਹੋਣ ਦਾ ਸਿਲਸਿਲਾ ਜਾਰੀ ਹੈ | ਇਸੇ ਤਰ੍ਹਾਂ ਦੀ ਪਿਛਲੀ ਦੀਵਾਰ ਨੇੜੇ ਤੋਂ ਇਕ ਟੇਪ ਨਾਲ ਲਪੇਟਿਆ ਪੈਕੇਟ ਬਰਾਮਦ ਹੋਇਆ, ਜਿਸ ਦੀ ਤਲਾਸ਼ੀ ਲੈਣ ਦੌਰਾਨ ਇਕ ਮੋਬਾਈਲ ਬਰਾਮਦ ਹੋਣ ਦੀ ...

ਪੂਰੀ ਖ਼ਬਰ »

ਵਾਤਾਵਰਨ ਦੀ ਸੰਭਾਲ ਮੁਹਿੰਮ ਤਹਿਤ ਲਗਾਈ ਵੱਖ-ਵੱਖ ਫੁੱਲਾਂ ਦੀ ਪਨੀਰੀ

ਪਟਿਆਲਾ, 27 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਾਗੋਵਾਲ ਦੀ ਯੋਗ ਅਗਵਾਈ 'ਚ ਸ਼ੋ੍ਰਮਣੀ ਕਮੇਟੀ ਪ੍ਰਬੰਧ ਅਧੀਨ ਗੁਰਦੁਆਰਿਆਂ 'ਚ ਵਾਤਾਵਰਨ ਸੰਭਾਲ ਦੀ ਚਲਾਈ ਮੁਹਿੰਮ ਤਹਿਤ ਅੱਜ ਗੁਰਦੁਆਰਾ ...

ਪੂਰੀ ਖ਼ਬਰ »

ਸ਼ਹਿਰ 'ਚ ਗੈਰ-ਕਾਨੂੰਨੀ ਕੰਮ ਕਰਨ ਵਾਲਿਆਂ ਨੂੰ ਸਿਰ ਨਹੀਂ ਚੁੱਕਣ ਦਿੱਤਾ ਜਾਵੇਗਾ-ਗੁਰਪ੍ਰੀਤ ਸਿੰਘ

ਨਾਭਾ, 27 ਅਕਤੂਬਰ (ਅਮਨਦੀਪ ਸਿੰਘ ਲਵਲੀ)-ਸ਼ਹਿਰ 'ਚ ਜਿਨ੍ਹਾਂ ਮਕਾਨ ਮਾਲਕਾਂ ਕੋਲ ਕਿਰਾਏਦਾਰ ਰਹਿੰਦੇ ਹਨ ਜਾਂ ਕਿਸੇ ਨੂੰ ਕਿਰਾਏਦਾਰ ਰੱਖਣਾ ਚਾਹੁੰਦੇ ਹਨ, ਉਸ ਸਬੰਧੀ ਸਾਰੀ ਜਾਣਕਾਰੀ ਪੁਲਿਸ ਪ੍ਰਸ਼ਾਸਨ ਨੂੰ ਸਹੀ ਢੰਗ ਤਰੀਕੇ ਨਾਲ ਦਿੱਤੀ ਜਾਵੇ ਤਾਂ ਜੋ ਕੋਈ ਵੀ ...

ਪੂਰੀ ਖ਼ਬਰ »

ਅਕਾਲੀ ਦਲ ਸੁਤੰਤਰ ਵਲੋਂ ਨਗਰ ਕੌਾਸਲ ਖ਼ਿਲਾਫ਼ ਧਰਨਾ ਜਾਰੀ

ਨਾਭਾ, 27 ਅਕਤੂਬਰ (ਕਰਮਜੀਤ ਸਿੰਘ)-ਅਕਾਲੀ ਦਲ ਸੁਤੰਤਰ ਦੇ ਕੌਮੀ ਪ੍ਰਧਾਨ ਪਰਮਜੀਤ ਸਿੰਘ ਸਹੋਲੀ ਦੀ ਅਗਵਾਈ 'ਚ ਹਲਕਾ ਨਾਭਾ ਦੀ ਸਫ਼ਾਈ ਸਬੰਧੀ ਨਗਰ ਕੌਾਸਲ ਖ਼ਿਲਾਫ਼ ਰੋਸ ਧਰਨਾ ਦੂਜੇ ਦਿਨ ਵੀ ਜਾਰੀ ਰਿਹਾ | ਧਰਨੇ ਨੂੰ ਸੰਬੋਧਨ ਕਰਦੇ ਹੋਏ ਪਰਮਜੀਤ ਸਿੰਘ ਸਹੋਲੀ ਨੇ ...

ਪੂਰੀ ਖ਼ਬਰ »

ਸੱਟਾ ਲਗਾਉਂਦਾ ਨਕਦੀ ਸਮੇਤ ਕਾਬੂ

ਪਟਿਆਲਾ, 27 ਅਕਤੂਬਰ (ਮਨਦੀਪ ਸਿੰਘ ਖਰੋੜ)-ਸਥਾਨਕ ਡੋਗਰਾ ਵਾਲੀ ਗੜੀ ਨੇੜੇ ਸੱਟਾ ਲਗਾਉਂਦੇ ਇਕ ਵਿਅਕਤੀ ਨੂੰ ਪੁਲਿਸ ਨੇ ਮੌਕੇ 'ਤੇ ਕਾਬੂ ਕਰਕੇ ਉਸ ਦੇ ਕਬਜ਼ੇ 'ਚੋਂ 5 ਹਜ਼ਾਰ ਰੁਪਏ ਸੱਟੇ ਦੇ ਬਰਾਮਦ ਕੀਤੇ ਹਨ | ਮੁਲਜ਼ਮ ਦੀ ਪਹਿਚਾਣ ਰਾਧਾ ਕਿਸ਼ਨ ਵਾਸੀ ਪਟਿਆਲਾ ਵਜੋਂ ...

ਪੂਰੀ ਖ਼ਬਰ »

ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਖ਼ਤਮ ਕਰਨ ਦਾ ਖ਼ਦਸ਼ਾ

ਮਨਜੋਤ ਸਿੰਘ ਜੋਤ ਚੰਡੀਗੜ੍ਹ, 27 ਅਕਤੂਬਰ-ਪੰਜਾਬ ਯੂਨੀਵਰਸਿਟੀ ਦੀ ਸੈਨੇਟ, ਜਿਸ ਦਾ ਕਾਰਜਕਾਲ 31 ਅਕਤੂਬਰ ਨੂੰ ਖ਼ਤਮ ਹੋ ਰਿਹਾ ਹੈ, ਨੂੰ ਲੈ ਕੇ ਅਟਕਲਾਂ ਤੇਜ਼ ਹੋ ਗਈਆਂ ਹਨ ਅਤੇ ਸੈਨੇਟ ਨੂੰ ਖ਼ਤਮ ਕਰਨ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਜਿਸ ਦੇ ਚੱਲਦਿਆਂ ਪੰਜਾਬ ...

ਪੂਰੀ ਖ਼ਬਰ »

ਬੇਰੁਜ਼ਗਾਰ ਅਧਿਆਪਕ ਜਥੇਬੰਦੀਆਂ ਨੇ ਪੁਲਿਸ ਮੁਲਾਜ਼ਮਾਂ ਵਲੋਂ ਲਾਏ ਦੋਸ਼ ਝੁਠਲਾਏ

ਪਟਿਆਲਾ, 27 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਪਿਛਲੇ ਦਿਨੀਂ ਪਟਿਆਲਾ ਪ੍ਰਸ਼ਾਸਨ ਵਲੋਂ ਬੇਰੁਜ਼ਗਾਰ ਡੀਪੀਈ (873) ਅਤੇ ਬੀ. ਐੱਡ. ਅਧਿਆਪਕ ਯੂਨੀਅਨ ਦੀ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਕਰਵਾਉਣ ਦੇ ਲਿਖਤੀ ਪੱਤਰ ਦੇਣ ਤੋਂ ਬਾਅਦ ਤੀਜੇ ਦਿਨ ਯੂਨੀਅਨ ਦੇ ਆਗੂਆਂ 'ਤੇ ਪਰਚਾ ...

ਪੂਰੀ ਖ਼ਬਰ »

ਦਰਜਾ ਚਾਰ ਮੁਲਾਜ਼ਮਾਂ ਦੀ ਬੈਠਕ

ਪਟਿਆਲਾ, 27 ਅਕਤੂਬਰ (ਅ.ਸ. ਆਹਲੂਵਾਲੀਆ)-ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ, ਜ਼ਿਲ੍ਹਾ ਸ਼ਾਖਾ ਵਲੋਂ ਸਰਕਾਰੀ ਤੇ ਅਰਧ ਸਰਕਾਰੀ ਵਿਭਾਗਾਂ ਵਿਚਲੇ ਚੌਥਾ ਦਰਜਾ ਕਰਮਚਾਰੀਆਂ ਦੀਆਂ ਮੰਗਾਂ ਜੋ ਲੰਬੇ ਸਮੇਂ ਤੋਂ ਲਮਕਾ ਅਵਸਥਾ 'ਚ ਚੱਲ ਰਹੀਆਂ ਹਨ, ਇਸ ...

ਪੂਰੀ ਖ਼ਬਰ »

ਮੁਲਾਜ਼ਮਾਂ ਦਾ ਵਫ਼ਦ ਪੀ. ਪੀ. ਸੀ. ਬੀ. ਅਧਿਕਾਰੀਆਂ ਨੂੰ ਮਿਲਿਆ

ਪਟਿਆਲਾ, 27 ਅਕਤੂਬਰ (ਅ.ਸ. ਆਹਲੂਵਾਲੀਆ)-ਪੰਜਾਬ ਸਟੇਟ ਕਰਮਚਾਰੀ ਦਲ ਨਾਲ ਸਬੰਧਿਤ ਜਥੇਬੰਦੀ ਫ਼ੀਲਡ ਅਟੈਂਡਟ ਕਰਮਚਾਰੀ ਦਲ ਦੀ ਬੈਠਕ ਪੰਜਾਬ ਲੇਬਰ ਵੈੱਲਫੇਅਰ ਬੋਰਡ ਦੇ ਚੇਅਰਮੈਨ ਹਰੀ ਸਿੰਘ ਟੌਹੜਾ ਦੀ ਅਗਵਾਈ ਹੇਠ ਨਾਭਾ ਰੋਡ ਸਥਿਤ ਪੰਜਾਬ ਪ੍ਰਦੂਸ਼ਣ ਰੋਕਥਾਮ ...

ਪੂਰੀ ਖ਼ਬਰ »

ਲਾਰਾ ਸਾਬਿਤ ਹੋਈ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੀ ਪ੍ਰਮੁੱਖ ਸਕੱਤਰ ਨਾਲ ਬੈਠਕ

ਪਟਿਆਲਾ, 27 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਬੇਰੁਜ਼ਗਾਰ ਡੀ. ਪੀ. ਈ. (873) ਅਧਿਆਪਕ ਯੂਨੀਅਨ ਅਤੇ ਟੈੱਟ ਪਾਸ ਬੇਰੁਜ਼ਗਾਰ ਬੀ. ਐੱਡ. ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਨੂੰ ਪ੍ਰਮੁੱਖ ਸਕੱਤਰ ਪੰਜਾਬ ਸਰਕਾਰ ਨਾਲ ਪੈਨਲ ਤੈਅ ਕਰਵਾਈ ਮੀਟਿੰਗ ਲਾਰਾ ਸਾਬਿਤ ਹੋਈ ਅਤੇ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਅਧਿਆਪਕਾ ਅੰਜੂ ਸ਼ਰਮਾ ਨੰੂ ਮਿਲਿਆ ਪ੍ਰਸੰਸਾ ਪੱਤਰ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਵਲੋਂ ਪੰਜਾਬ ਅਚੀਵਮੈਂਟ ਸਰਵੇ 'ਚ ਬੱਚਿਆਂ ਦੀ ਸੌ ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਅਤੇ ਸਿੱਖਿਆ ਦੇ ਖੇਤਰ 'ਚ ਵਧੀਆਂ ਸੇਵਾਵਾਂ ਦੇਣ ਵਾਲੀ ਸਾਇੰਸ ਅਧਿਆਪਕਾ ਅੰਜੂ ਸ਼ਰਮਾ ਨੰੂ ਪ੍ਰਸੰਸਾ ਪੱਤਰ ...

ਪੂਰੀ ਖ਼ਬਰ »

ਫ਼ਤਹਿਗੜ੍ਹ ਸਾਹਿਬ 'ਚ ਸਵ. ਸਤਨਾਮ ਖੱਟੜਾ ਦੀ ਯਾਦ 'ਚ ਲਗਾਇਆ ਖ਼ੂਨਦਾਨ ਕੈਂਪ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਕਬੱਡੀ ਤੇ ਬਾਡੀ ਬਿਲਡਰ ਖਿਡਾਰੀ ਸਵ. ਸਤਨਾਮ ਖੱਟੜਾ ਦੀ ਯਾਦ 'ਚ ਅੱਜ ਫ਼ਤਹਿਗੜ੍ਹ ਸਾਹਿਬ ਦੇ ਨੌਜਵਾਨਾਂ ਵਲੋਂ ਜੁਗਨੀ ਗਰੁੱਪ ਦੇ ਸਹਿਯੋਗ ਨਾਲ ਜ਼ਿਲ੍ਹਾ ਕਚਹਿਰੀ ਸਾਹਮਣੇ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ, ...

ਪੂਰੀ ਖ਼ਬਰ »

ਭਗੜਾਣਾ ਗਰਿੱਡ ਦੀ ਬਿਜਲੀ ਅੱਜ ਬੰਦ ਰਹੇਗੀ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਮਨਪ੍ਰੀਤ ਸਿੰਘ)-ਪਾਵਰਕਾਮ ਦੇ ਸਹਾਇਕ ਕਾਰਜਕਾਰੀ ਇੰਜੀ: ਅਨੰਤ ਸੂਦ, ਸਬ ਡਵੀਜ਼ਨ ਬਡਾਲੀ ਆਲਾ ਸਿੰਘ ਨੇ ਪੈੱ੍ਰਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 66 ਕੇ. ਵੀ. ਗਰਿੱਡ ਭਗੜਾਣਾ ਦੀ ਜ਼ਰੂਰੀ ਮੁਰੰਮਤ ਕਾਰਨ ਇਸ ਫੀਡਰ ਚੱਲਣ ਵਾਲੇ ...

ਪੂਰੀ ਖ਼ਬਰ »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕੋਟਲਾ ਭਾਈ ਕਾ 'ਚ ਜਾਗਰੂਕਤਾ ਕੈਂਪ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਵਲੋਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਉਪਰਾਲੇ ਕੀਤੇ ਜਾ ਰਹੇ ...

ਪੂਰੀ ਖ਼ਬਰ »

ਰਾਮਾਇਣ ਪ੍ਰਸਾਰਨ ਦੇ ਸਮਾਪਤੀ ਸਮਾਗਮ ਦਾ ਖਾਬੜਾ ਨੇ ਕੀਤਾ ਉਦਘਾਟਨ

ਬਸੀ ਪਠਾਣਾ, 27 ਅਕਤੂਬਰ (ਐੱਚ.ਐੱਸ. ਗੌਤਮ)-ਪੁਰਾਣੀ ਸਿਟੀ ਮੈਦਾਨ ਵਿਖੇ ਸ੍ਰੀ ਰਾਮ ਨਾਟਕ ਐਾਡ ਸੋਸ਼ਲ ਕਲੱਬ ਬਸੀ ਪਠਾਣਾਂ ਵਲੋਂ ਸ਼ਰਧਾਲੂਆਂ ਨੂੰ ਦਿਖਾਏ ਜਾ ਰਹੇ ਰਾਮਾਇਣ ਪ੍ਰਸਾਰਨ ਦਾ ਬੀਤੀ ਰਾਤ ਰਾਮ ਭਰਤ ਮਿਲਾਪ ਤੇ ਸ੍ਰੀ ਰਾਮ ਰਾਜ ਤਿਲਕ ਉਪਰੰਤ ਸਮਾਪਤੀ ਕੀਤੀ ...

ਪੂਰੀ ਖ਼ਬਰ »

ਸੰਘੋਲ ਤੋਂ ਲੁਹਾਰ ਮਾਜਰਾ ਤੱਕ ਸੜਕ ਦੀ ਹਾਲਤ ਬਦ ਤੋਂ ਬਦਤਰ ਬਣੀ

ਸੰਘੋਲ, 27 ਅਕਤੂਬਰ (ਗੁਰਨਾਮ ਸਿੰਘ ਚੀਨਾ)-ਸੰਘੋਲ ਤੋਂ ਇਤਿਹਾਸਿਕ ਸ਼ਹਿਰ ਸ©ੀ ਫ਼ਤਹਿਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਦੀ ਹਾਲਤ ਸੰਘੋਲ ਤੋਂ ਲੁਹਾਰ ਮਾਜਰਾ ਤੱਕ ਬਦ ਤੋਂ ਬਦਤਰ ਬਣੀ ਹੋਈ ਹੈ, ਜਿਸ ਕਾਰਨ ਫ਼ਤਹਿਗੜ੍ਹ ਸਾਹਿਬ ਵਿਖੇ ਆਪਣੇ ਕੰਮਕਾਰ ਦੇ ਸਿਲਸਿਲੇ 'ਚ ...

ਪੂਰੀ ਖ਼ਬਰ »

ਕਿਸਾਨੀ ਬਿੱਲਾਂ ਸਬੰਧੀ ਬਾਦਲ ਦਲ ਤੇ 'ਆਪ' ਵਲੋਂ ਦੋਹਰੀ ਬਿਆਨਬਾਜ਼ੀ ਬੇ-ਦਲੀਲ-ਮਾਨ

ਬਸੀ ਪਠਾਣਾਂ, 27 ਅਕਤੂਬਰ (ਗੁਰਬਚਨ ਸਿੰਘ ਰੁਪਾਲ)-'ਮੋਦੀ ਹਕੂਮਤ ਵਲੋਂ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਮੰਦਭਾਵਨਾ ਅਧੀਨ ਬਣਾਏ ਗਏ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਜਦੋਂ ਪੰਜਾਬ ਅਸੈਂਬਲੀ ਵਿਚ ਹੁਕਮਰਾਨ ਕਾਂਗਰਸ ਪਾਰਟੀ ਸਮੇਤ ਦੂਜੇ ਵਿਰੋਧੀ ...

ਪੂਰੀ ਖ਼ਬਰ »

40 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ 2 ਕਾਬੂ

ਸਮਾਣਾ, 27 ਅਕਤੂਬਰ (ਗੁਰਦੀਪ ਸ਼ਰਮਾ)-ਸ਼ਹਿਰੀ ਥਾਣਾ ਪੁਲਿਸ ਨੇ 40 ਬੋਤਲਾਂ ਸ਼ਰਾਬ ਮਾਰਗਾਂ ਹਰਿਆਣਾ ਸਮੇਤ 2 ਵਿਅਕਤੀਆਂ ਨੂੰ ਕਾਬੂ ਕਰਕੇ ਮਾਮਲਾ ਦਰਜ ਕੀਤਾ ਹੈ | ਸ਼ਹਿਰੀ ਥਾਣਾ ਦੇ ਮੁਖੀ ਸਬ ਇੰਸ. ਕਰਨਬੀਰ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਲਾਲ ਸਿੰਘ ਸਮੇਤ ...

ਪੂਰੀ ਖ਼ਬਰ »

ਪੁਲਿਸ ਨੇ 'ਸ਼ਹੀਦੀ ਦਿਵਸ' ਨੂੰ ਸਮਰਪਿਤ ਮੈਰਾਥਨ ਦੌੜ ਕਰਵਾਈ

ਪਟਿਆਲਾ, 27 ਅਕਤੂਬਰ (ਮਨਦੀਪ ਸਿੰਘ ਖਰੋੜ)-ਪਟਿਆਲਾ ਪੁਲਿਸ ਨੇ ਪੁਲਿਸ ਦੇ ਸ਼ਹੀਦ ਹੋਏ ਜਵਾਨਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਕ ਮੈਰਾਥਨ ਦੌੜ ਕਰਵਾਈ | ਇਹ ਦੌੜ ਐੱਸ. ਐੱਸ. ਪੀ. ਵਿਕਰਮ ਜੀਤ ਦੁੱਗਲ ਅਤੇ ਐੱਸ. ਪੀ. ਸਥਾਨਕ ਨਵਨੀਤ ਸਿੰਘ ਬੈਂਸ ਦੀ ਨਿਗਰਾਨੀ ਹੇਠ ...

ਪੂਰੀ ਖ਼ਬਰ »

ਘਰ ਬੈਠੇ ਓਲੰਪੀਆਡ ਦੀ ਪ੍ਰੀਖਿਆ ਦੇਣਗੇ ਵਿਦਿਆਰਥੀ

ਪਟਿਆਲਾ, 27 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਸਕੂਲੀ ਵਿਦਿਆਰਥੀਆਂ ਲਈ ਓਲੰਪੀਆਡ ਪ੍ਰੀਖਿਆਵਾਂ ਦੇ ਸਭ ਤੋਂ ਵੱਡੇ ਆਯੋਜਕ ਸਾਇੰਸ ਓਲੰਪੀਆਡ ਫਾੳਾੂਡੇਸ਼ਨ (ਐੱਸ.ਓ.ਐੱਫ਼.) ਨੇ ਐਲਾਨ ਕੀਤਾ ਹੈ ਕਿ ਓਲੰਪੀਆਡ ਪ੍ਰੀਖਿਆਵਾਂ ਵਰਤਮਾਨ ਵਿੱਦਿਅਕ ਸਾਲ ਦੇ ਦੌਰਾਨ ਆਨ-ਲਾਈਨ ...

ਪੂਰੀ ਖ਼ਬਰ »

ਘਰ 'ਚ ਵੜ ਕੇ ਭੰਨ੍ਹਤੋੜ ਕਰਨ ਵਾਲਿਆਂ ਖ਼ਿਲਾਫ਼ ਪਰਚਾ ਦਰਜ

ਪਟਿਆਲਾ, 27 ਅਕਤੂਬਰ (ਮਨਦੀਪ ਸਿੰਘ ਖਰੋੜ)-ਸਥਾਨਕ ਪ੍ਰਤਾਪ ਨਗਰ ਵਿਖੇ ਇਕ ਘਰ 'ਚ ਵੜ ਕੇ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਏ. ਸੀ. ਕੂਲਰ, ਟੀ. ਵੀ. ਦਾ ਨੁਕਸਾਨ ਕਰਨ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ...

ਪੂਰੀ ਖ਼ਬਰ »

ਹਿੰਦੀ ਭਾਸ਼ਾ ਸੰਮੇਲਨ ਵਲੋਂ ਅੰਤਰਰਾਸ਼ਟਰੀ ਵੈੱਬ ਕਾਵਿ ਗੋਸ਼ਟੀ

ਪਟਿਆਲਾ, 27 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਹਿੰਦੀ ਭਾਸ਼ਾ ਸੰਮੇਲਨ ਦੁਆਰਾ ਅੰਤਰਰਾਸ਼ਟਰੀ ਵੈੱਬ ਕਾਵਿ ਗੋਸ਼ਟੀ ਕਰਵਾਈ ਗਈ | ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਸੰਸਥਾਪਕ ਅਤੇ ਪ੍ਰਧਾਨ ਹਰਸ਼ ਕੁਮਾਰ ਨੇ ਕੀਤੀ | ਡਾ. ਰਵੀਭੂਸ਼ਣ ਨੇ ਵਿਸ਼ੇਸ਼ ਮਹਿਮਾਨ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਨੇ ਪਿੰਡਾਂ 'ਚ ਲਗਾਏ ਜਾਗਰੂਕਤਾ ਕੈਂਪ

ਪਟਿਆਲਾ, 27 ਅਕਤੂਬਰ (ਅ.ਸ. ਆਹਲੂਵਾਲੀਆ)-ਸਹਿਕਾਰੀ ਸਭਾਵਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਪਟਿਆਲਾ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ 'ਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ | ਇਨ੍ਹਾਂ ਕੈਂਪਾਂ 'ਚ ਵਿਭਾਗ ਦੇ ...

ਪੂਰੀ ਖ਼ਬਰ »

ਗੁ. ਰੋੜੀਸਰ ਸਾਹਿਬ ਚਹਿਲ ਦੇ ਪਾਣੀ ਦੀ ਨਿਕਾਸੀ ਲਈ ਕੈਬਨਿਟ ਮੰਤਰੀ ਧਰਮਸੋਤ ਨੇ ਲਿਆ ਜਾਇਜ਼ਾ

ਭਾਦਸੋਂ, 27 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਇਲਾਕੇ 'ਚ ਧਾਰਮਿਕ ਪ੍ਰਚਾਰ ਕਰਨ ਦੇ ਨਾਲ-ਨਾਲ ਸਮਾਜਿਕ ਖੇਤਰ 'ਚ ਵਡਮੁੱਲਾ ਯੋਗਦਾਨ ਪਾ ਰਹੀ ਸੰਸਥਾ ਗੁ. ਰੋੜੀਸਰ ਸਾਹਿਬ ਚਹਿਲ ਦੇ ਪਾਣੀ ਦੀ ਨਿਕਾਸੀ ਦਾ ਪਹਿਲ ਦੇ ਆਧਾਰ 'ਤੇ ਸੀਵਰੇਜ ਬਣਾ ਕੇ ਹੱਲ ਕੀਤਾ ਜਾਵੇਗਾ | ਇਹ ...

ਪੂਰੀ ਖ਼ਬਰ »

ਸਿੱਖਿਆ ਵਿਭਾਗ ਵਲੋਂ ਅਧਿਆਪਕਾ ਅੰਜੂ ਸ਼ਰਮਾ ਨੰੂ ਮਿਲਿਆ ਪ੍ਰਸੰਸਾ ਪੱਤਰ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਵਲੋਂ ਪੰਜਾਬ ਅਚੀਵਮੈਂਟ ਸਰਵੇ 'ਚ ਬੱਚਿਆਂ ਦੀ ਸੌ ਫ਼ੀਸਦੀ ਹਾਜ਼ਰੀ ਯਕੀਨੀ ਬਣਾਉਣ ਅਤੇ ਸਿੱਖਿਆ ਦੇ ਖੇਤਰ 'ਚ ਵਧੀਆਂ ਸੇਵਾਵਾਂ ਦੇਣ ਵਾਲੀ ਸਾਇੰਸ ਅਧਿਆਪਕਾ ਅੰਜੂ ਸ਼ਰਮਾ ਨੰੂ ਪ੍ਰਸੰਸਾ ਪੱਤਰ ...

ਪੂਰੀ ਖ਼ਬਰ »

ਫ਼ਤਹਿਗੜ੍ਹ ਸਾਹਿਬ 'ਚ ਸਵ. ਸਤਨਾਮ ਖੱਟੜਾ ਦੀ ਯਾਦ 'ਚ ਲਗਾਇਆ ਖ਼ੂਨਦਾਨ ਕੈਂਪ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਕਬੱਡੀ ਤੇ ਬਾਡੀ ਬਿਲਡਰ ਖਿਡਾਰੀ ਸਵ. ਸਤਨਾਮ ਖੱਟੜਾ ਦੀ ਯਾਦ 'ਚ ਅੱਜ ਫ਼ਤਹਿਗੜ੍ਹ ਸਾਹਿਬ ਦੇ ਨੌਜਵਾਨਾਂ ਵਲੋਂ ਜੁਗਨੀ ਗਰੁੱਪ ਦੇ ਸਹਿਯੋਗ ਨਾਲ ਜ਼ਿਲ੍ਹਾ ਕਚਹਿਰੀ ਸਾਹਮਣੇ ਪਹਿਲਾ ਖ਼ੂਨਦਾਨ ਕੈਂਪ ਲਗਾਇਆ ਗਿਆ, ...

ਪੂਰੀ ਖ਼ਬਰ »

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵਲੋਂ ਕੋਟਲਾ ਭਾਈ ਕਾ 'ਚ ਜਾਗਰੂਕਤਾ ਕੈਂਪ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਮੁੱਖ ਖੇਤੀਬਾੜੀ ਅਫ਼ਸਰ ਡਾ. ਸੁਰਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨਾਂ ਵਲੋਂ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਸਹਿਯੋਗ ਨਾਲ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਉਪਰਾਲੇ ਕੀਤੇ ਜਾ ਰਹੇ ...

ਪੂਰੀ ਖ਼ਬਰ »

ਰਾਮਾਇਣ ਪ੍ਰਸਾਰਨ ਦੇ ਸਮਾਪਤੀ ਸਮਾਗਮ ਦਾ ਖਾਬੜਾ ਨੇ ਕੀਤਾ ਉਦਘਾਟਨ

ਬਸੀ ਪਠਾਣਾ, 27 ਅਕਤੂਬਰ (ਐੱਚ.ਐੱਸ. ਗੌਤਮ)-ਪੁਰਾਣੀ ਸਿਟੀ ਮੈਦਾਨ ਵਿਖੇ ਸ੍ਰੀ ਰਾਮ ਨਾਟਕ ਐਾਡ ਸੋਸ਼ਲ ਕਲੱਬ ਬਸੀ ਪਠਾਣਾਂ ਵਲੋਂ ਸ਼ਰਧਾਲੂਆਂ ਨੂੰ ਦਿਖਾਏ ਜਾ ਰਹੇ ਰਾਮਾਇਣ ਪ੍ਰਸਾਰਨ ਦਾ ਬੀਤੀ ਰਾਤ ਰਾਮ ਭਰਤ ਮਿਲਾਪ ਤੇ ਸ੍ਰੀ ਰਾਮ ਰਾਜ ਤਿਲਕ ਉਪਰੰਤ ਸਮਾਪਤੀ ਕੀਤੀ ...

ਪੂਰੀ ਖ਼ਬਰ »

ਕਿਸਾਨੀ ਬਿੱਲਾਂ ਸਬੰਧੀ ਬਾਦਲ ਦਲ ਤੇ 'ਆਪ' ਵਲੋਂ ਦੋਹਰੀ ਬਿਆਨਬਾਜ਼ੀ ਬੇ-ਦਲੀਲ-ਮਾਨ

ਬਸੀ ਪਠਾਣਾਂ, 27 ਅਕਤੂਬਰ (ਗੁਰਬਚਨ ਸਿੰਘ ਰੁਪਾਲ)-'ਮੋਦੀ ਹਕੂਮਤ ਵਲੋਂ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਲਈ ਮੰਦਭਾਵਨਾ ਅਧੀਨ ਬਣਾਏ ਗਏ ਤਿੰਨ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਜਦੋਂ ਪੰਜਾਬ ਅਸੈਂਬਲੀ ਵਿਚ ਹੁਕਮਰਾਨ ਕਾਂਗਰਸ ਪਾਰਟੀ ਸਮੇਤ ਦੂਜੇ ਵਿਰੋਧੀ ...

ਪੂਰੀ ਖ਼ਬਰ »

ਪੁਲਿਸ ਨੇ 'ਸ਼ਹੀਦੀ ਦਿਵਸ' ਨੂੰ ਸਮਰਪਿਤ ਮੈਰਾਥਨ ਦੌੜ ਕਰਵਾਈ

ਪਟਿਆਲਾ, 27 ਅਕਤੂਬਰ (ਮਨਦੀਪ ਸਿੰਘ ਖਰੋੜ)-ਪਟਿਆਲਾ ਪੁਲਿਸ ਨੇ ਪੁਲਿਸ ਦੇ ਸ਼ਹੀਦ ਹੋਏ ਜਵਾਨਾਂ ਦੀ ਅਦੁੱਤੀ ਸ਼ਹਾਦਤ ਨੂੰ ਸਮਰਪਿਤ ਇਕ ਮੈਰਾਥਨ ਦੌੜ ਕਰਵਾਈ | ਇਹ ਦੌੜ ਐੱਸ. ਐੱਸ. ਪੀ. ਵਿਕਰਮ ਜੀਤ ਦੁੱਗਲ ਅਤੇ ਐੱਸ. ਪੀ. ਸਥਾਨਕ ਨਵਨੀਤ ਸਿੰਘ ਬੈਂਸ ਦੀ ਨਿਗਰਾਨੀ ਹੇਠ ...

ਪੂਰੀ ਖ਼ਬਰ »

ਘਰ ਬੈਠੇ ਓਲੰਪੀਆਡ ਦੀ ਪ੍ਰੀਖਿਆ ਦੇਣਗੇ ਵਿਦਿਆਰਥੀ

ਪਟਿਆਲਾ, 27 ਅਕਤੂਬਰ (ਧਰਮਿੰਦਰ ਸਿੰਘ ਸਿੱਧੂ)-ਸਕੂਲੀ ਵਿਦਿਆਰਥੀਆਂ ਲਈ ਓਲੰਪੀਆਡ ਪ੍ਰੀਖਿਆਵਾਂ ਦੇ ਸਭ ਤੋਂ ਵੱਡੇ ਆਯੋਜਕ ਸਾਇੰਸ ਓਲੰਪੀਆਡ ਫਾੳਾੂਡੇਸ਼ਨ (ਐੱਸ.ਓ.ਐੱਫ਼.) ਨੇ ਐਲਾਨ ਕੀਤਾ ਹੈ ਕਿ ਓਲੰਪੀਆਡ ਪ੍ਰੀਖਿਆਵਾਂ ਵਰਤਮਾਨ ਵਿੱਦਿਅਕ ਸਾਲ ਦੇ ਦੌਰਾਨ ਆਨ-ਲਾਈਨ ...

ਪੂਰੀ ਖ਼ਬਰ »

ਘਰ 'ਚ ਵੜ ਕੇ ਭੰਨ੍ਹਤੋੜ ਕਰਨ ਵਾਲਿਆਂ ਖ਼ਿਲਾਫ਼ ਪਰਚਾ ਦਰਜ

ਪਟਿਆਲਾ, 27 ਅਕਤੂਬਰ (ਮਨਦੀਪ ਸਿੰਘ ਖਰੋੜ)-ਸਥਾਨਕ ਪ੍ਰਤਾਪ ਨਗਰ ਵਿਖੇ ਇਕ ਘਰ 'ਚ ਵੜ ਕੇ ਇੱਟਾਂ ਰੋੜਿਆਂ ਨਾਲ ਹਮਲਾ ਕਰਕੇ ਏ. ਸੀ. ਕੂਲਰ, ਟੀ. ਵੀ. ਦਾ ਨੁਕਸਾਨ ਕਰਨ ਦੇ ਮਾਮਲੇ 'ਚ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ 9 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ | ਉਕਤ ਸ਼ਿਕਾਇਤ ...

ਪੂਰੀ ਖ਼ਬਰ »

ਲੈਂਡ ਮਾਰਗੇਜ਼ ਬੈਂਕ ਕਰਮਚਾਰੀ ਯੂਨੀਅਨ ਵਲੋਂ ਮੰਗਾਂ ਦੇ ਹੱਕ 'ਚ ਸੂਬਾ ਪੱਧਰੀ ਸੰਘਰਸ਼ ਦਾ ਐਲਾਨ

ਪਟਿਆਲਾ, 27 ਅਕਤੂਬਰ (ਗੁਰਪ੍ਰੀਤ ਸਿੰਘ ਚੱਠਾ)-ਪੰਜਾਬ ਸਰਕਾਰ ਮੁਲਾਜ਼ਮ ਮਾਰੂ ਨੀਤੀਆਂ ਕਾਰਨ ਮੁਲਾਜ਼ਮ ਸੰਘਰਸ਼ ਕਮੇਟੀਆਂ ਦੇ ਵਿਰੋਧ 'ਚ ਘਿਰਦੀ ਜਾ ਰਹੀ ਹੈ | ਸੂਬੇ ਭਰ 'ਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਆਪਣੀਆਂ ਮੰਗਾਂ ਮਨਵਾਉਣ ਲਈ ਸੰਘਰਸ਼ ਦੇ ਰਾਹ ਤੁਰੇ ਹੋਏ ਹਨ ...

ਪੂਰੀ ਖ਼ਬਰ »

ਹਿੰਦੀ ਭਾਸ਼ਾ ਸੰਮੇਲਨ ਵਲੋਂ ਅੰਤਰਰਾਸ਼ਟਰੀ ਵੈੱਬ ਕਾਵਿ ਗੋਸ਼ਟੀ

ਪਟਿਆਲਾ, 27 ਅਕਤੂਬਰ (ਗੁਰਵਿੰਦਰ ਸਿੰਘ ਔਲਖ)-ਹਿੰਦੀ ਭਾਸ਼ਾ ਸੰਮੇਲਨ ਦੁਆਰਾ ਅੰਤਰਰਾਸ਼ਟਰੀ ਵੈੱਬ ਕਾਵਿ ਗੋਸ਼ਟੀ ਕਰਵਾਈ ਗਈ | ਇਸ ਮੌਕੇ ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਸੰਸਥਾਪਕ ਅਤੇ ਪ੍ਰਧਾਨ ਹਰਸ਼ ਕੁਮਾਰ ਨੇ ਕੀਤੀ | ਡਾ. ਰਵੀਭੂਸ਼ਣ ਨੇ ਵਿਸ਼ੇਸ਼ ਮਹਿਮਾਨ ...

ਪੂਰੀ ਖ਼ਬਰ »

ਸਹਿਕਾਰੀ ਸਭਾਵਾਂ ਨੇ ਪਿੰਡਾਂ 'ਚ ਲਗਾਏ ਜਾਗਰੂਕਤਾ ਕੈਂਪ

ਪਟਿਆਲਾ, 27 ਅਕਤੂਬਰ (ਅ.ਸ. ਆਹਲੂਵਾਲੀਆ)-ਸਹਿਕਾਰੀ ਸਭਾਵਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਕਿਸਾਨਾਂ ਨੂੰ ਜਾਗਰੂਕ ਕਰਨ ਵਾਸਤੇ ਪਟਿਆਲਾ ਜ਼ਿਲ੍ਹੇ ਦੀਆਂ ਸਹਿਕਾਰੀ ਸਭਾਵਾਂ 'ਚ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ | ਇਨ੍ਹਾਂ ਕੈਂਪਾਂ 'ਚ ਵਿਭਾਗ ਦੇ ...

ਪੂਰੀ ਖ਼ਬਰ »

ਗੁ. ਰੋੜੀਸਰ ਸਾਹਿਬ ਚਹਿਲ ਦੇ ਪਾਣੀ ਦੀ ਨਿਕਾਸੀ ਲਈ ਕੈਬਨਿਟ ਮੰਤਰੀ ਧਰਮਸੋਤ ਨੇ ਲਿਆ ਜਾਇਜ਼ਾ

ਭਾਦਸੋਂ, 27 ਅਕਤੂਬਰ (ਗੁਰਬਖ਼ਸ਼ ਸਿੰਘ ਵੜੈਚ)-ਇਲਾਕੇ 'ਚ ਧਾਰਮਿਕ ਪ੍ਰਚਾਰ ਕਰਨ ਦੇ ਨਾਲ-ਨਾਲ ਸਮਾਜਿਕ ਖੇਤਰ 'ਚ ਵਡਮੁੱਲਾ ਯੋਗਦਾਨ ਪਾ ਰਹੀ ਸੰਸਥਾ ਗੁ. ਰੋੜੀਸਰ ਸਾਹਿਬ ਚਹਿਲ ਦੇ ਪਾਣੀ ਦੀ ਨਿਕਾਸੀ ਦਾ ਪਹਿਲ ਦੇ ਆਧਾਰ 'ਤੇ ਸੀਵਰੇਜ ਬਣਾ ਕੇ ਹੱਲ ਕੀਤਾ ਜਾਵੇਗਾ | ਇਹ ...

ਪੂਰੀ ਖ਼ਬਰ »

ਬਾਬਾ ਬੰਦਾ ਸਿੰਘ ਬਹਾਦਰ ਇੰਜੀ: ਕਾਲਜ 'ਚ ਵੈਬੀਨਾਰ ਕਰਵਾਇਆ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ ਵਿਭਾਗ ਵਲੋਂ 'ਆਪਣੇ ਦਿਮਾਗ਼ ਨੂੰ ਧਿਆਨ 'ਚ ਰੱਖੋ, ਤੁਹਾਡੇ ਵਿਚ ਸੁਪਰਲਰਨਰ ਜਾਰੀ ਹੈ' ਵਿਸ਼ੇ 'ਤੇ ...

ਪੂਰੀ ਖ਼ਬਰ »

ਵਾਲਮੀਕਿ ਜੈਅੰਤੀ ਮੌਕੇ ਆਨ-ਲਾਈਨ ਸਮਾਗਮ ਵਿਖਾਉਣ ਬਾਰੇ ਤਿਆਰੀਆਂ ਜਾਰੀ-ਢੀਂਡਸਾ

ਬਸੀ ਪਠਾਣਾਂ, 27 ਅਕਤੂਬਰ (ਗੁਰਬਚਨ ਸਿੰਘ ਰੁਪਾਲ)-ਪੰਜਾਬ ਸਰਕਾਰ ਵਲੋਂ ਸੂਬਾ ਪੱਧਰ 'ਤੇ ਪਵਿੱਤਰ ਗ੍ਰੰਥ ਸ੍ਰੀ ਰਾਮਾਇਣ ਦੇ ਰਚਨੁਹਾਰ ਮਹਾਂਰਿਸ਼ੀ ਵਾਲਮੀਕਿ ਦੇ ਜਨਮ ਦਿਨ ਦੇ ਸਬੰਧ 'ਚ 31 ਅਕਤੂਬਰ ਨੂੰ ਸ੍ਰੀ ਰਾਮ ਤੀਰਥ ਮੰਦਿਰ ਅੰਮਿ੍ਤਸਰ ਵਿਖੇ ਇਕ ਵਿਸ਼ਾਲ ਧਾਰਮਿਕ ...

ਪੂਰੀ ਖ਼ਬਰ »

ਪਲੇਸਮੈਂਟ ਕੈਂਪ 'ਚ 21 ਪ੍ਰਾਰਥੀਆਂ ਦੀ ਰੁਜ਼ਗਾਰ ਲਈ ਚੋਣ-ਜਸਵਿੰਦਰ ਸਿੰਘ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਮਨਪ੍ਰੀਤ ਸਿੰਘ)-ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਚਲਾਏ ਜਾ ਰਹੇ ਘਰ-ਘਰ ਰੁਜ਼ਗਾਰ ਮਿਸ਼ਨ ਤਹਿਤ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ...

ਪੂਰੀ ਖ਼ਬਰ »

ਚੇਅਰਮੈਨ ਰਾਮਗੜ੍ਹ ਨੇ ਖਮਾਣੋਂ ਵਿਖੇ ਤੋਲ ਕੰਡਿਆਂ ਦੀ ਕੀਤੀ ਜਾਂਚ

ਖਮਾਣੋਂ, 27 ਅਕਤੂਬਰ (ਜੋਗਿੰਦਰ ਪਾਲ)-ਮਾਰਕੀਟ ਕਮੇਟੀ ਖਮਾਣੋਂ ਦੇ ਚੇਅਰਮੈਨ ਸੁਰਿੰਦਰ ਸਿੰਘ ਰਾਮਗੜ੍ਹ ਵਲੋਂ ਦਾਣਾ ਮੰਡੀ ਖਮਾਣੋਂ ਵਿਖੇ ਜਾਇਜ਼ਾ ਲਿਆ ਗਿਆ | ਉਨ੍ਹਾਂ ਵਲੋਂ ਦਾਣਾ ਮੰਡੀ ਵਿਖੇ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਗਈਆਂ ਅਤੇ ਵੱਖ-ਵੱਖ ਆੜ੍ਹਤੀਆਂ ...

ਪੂਰੀ ਖ਼ਬਰ »

ਸ੍ਰੀ ਰਾਮ ਚੰਦਰ ਜੀ ਦੇ ਰਾਜ ਤਿਲਕ ਨਾਲ ਸਮਾਪਤ ਹੋਈ ਰਾਮ ਲੀਲ੍ਹਾ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਸਰਹਿੰਦ ਦੇ ਵੱਖ-ਵੱਖ ਇਲਾਕਿਆਂ 'ਚ ਚੱਲ ਰਹੀ ਰਾਮ-ਲੀਲ੍ਹਾ ਬੀਤੀ ਰਾਤ ਸ੍ਰੀ ਰਾਮ ਚੰਦਰ ਜੀ ਦੇ ਰਾਜ ਤਿਲਕ ਸਮਾਰੋਹ ਨਾਲ ਸਮਾਪਤ ਹੋ ਗਈ | ਨਗਰ ਕੌਾਸਲ ਕਮੇਟੀ ਸਟੇਜ 'ਤੇ ਸ੍ਰੀ ਰਾਮਾ ਕ੍ਰਿਸ਼ਨਾ ਡਰਾਮੈਟਿਕ ਕਲੱਬ, ਯੰਗ ...

ਪੂਰੀ ਖ਼ਬਰ »

ਇੰਜੀ: ਰਾਜਾ ਵਲੋਂ ਚਨਾਰਥਲ ਕਲਾਂ ਰਾਮ ਲੀਲ੍ਹਾ ਦੇ ਆਖ਼ਰੀ ਦਿਨ ਦਾ ਉਦਘਾਟਨ

ਜਖਵਾਲੀ, 27 ਅਕਤੂਬਰ (ਨਿਰਭੈ ਸਿੰਘ)-ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਰਸ਼ਪਿੰਦਰ ਸਿੰਘ ਰਾਜਾ ਵਲੋਂ ਪਿੰਡ ਚਨਾਰਥਲ ਕਲਾਂ ਰਾਮ ਲੀਲ੍ਹਾ ਦੇ 159ਵੇਂ ਸਮਾਗਮ ਦਾ ਉਦਘਾਟਨ ਕੀਤਾ ਗਿਆ | ਰਾਮ-ਲੀਲ੍ਹਾ ਕਮੇਟੀ ਦੇ ਅਹੁਦੇਦਾਰਾਂ ਵਲੋਂ ...

ਪੂਰੀ ਖ਼ਬਰ »

ਫ਼ਤਹਿਗੜ੍ਹ ਸਾਹਿਬ 'ਚ ਕਿਸਾਨ ਅੰਦੋਲਨ 27ਵੇਂ ਦਿਨ 'ਚ ਦਾਖਲ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਅਣਮਿਥੇ ਸਮੇਂ ਲਈ ਸ਼ੁਰੂ ਕੀਤੇ ਅੰਦੋਲਨ ਤਹਿਤ ਅੱਜ ਸਰਹਿੰਦ ਰੋਪੜ ਰੇਲਵੇ ਮਾਰਗ 'ਤੇ ਪਰਮਜੀਤ ਸਿੰਘ ਬਲਾਕ ਖਮਾਣੋਂ ਦੀ ਅਗਵਾਈ ਹੇਠ ਧਰਨਾ ...

ਪੂਰੀ ਖ਼ਬਰ »

ਪੀ. ਐੱਨ. ਬੀ. ਕਿਸਾਨ ਸਿਖਲਾਈ ਕੇਂਦਰ ਨੇ ਕਰਵਾਇਆ ਖੇਤੀਬਾੜੀ ਸਿਖਲਾਈ ਪ੍ਰੋਗਰਾਮ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਕੋਰੋਨਾ ਮਹਾਂਮਾਰੀ ਕਾਰਨ ਤਾਲਾਬੰਦੀ ਦੌਰਾਨ ਪੰਜਾਬ ਨੈਸ਼ਨਲ ਬੈਂਕ ਵਲੋਂ ਮਾਰਚ ਤੋਂ ਸਰਕਾਰ ਦੀਆਂ ਹਦਾਇਤਾਂ ਤਹਿਤ ਕਿਸਾਨ ਸਿਖਲਾਈ ਪ੍ਰੋਗਰਾਮ ਬੰਦ ਕੀਤੇ ਹੋਏ ਸਨ ਪਰ ਹੁਣ ਸਰਕਾਰ ਵਲੋਂ ਸਿਖਲਾਈ ਪ੍ਰੋਗਰਾਮਾਂ ...

ਪੂਰੀ ਖ਼ਬਰ »

ਨਹਿਰ ਕੰਢੇ ਦਰੱਖ਼ਤ ਨਾਲ ਲਟਕਦੀ ਮਿਲੀ ਅਣਪਛਾਤੀ ਲਾਸ਼ ਦੀ ਹੋਈ ਪਛਾਣ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)—ਬੀਤੀ 5 ਅਕਤੂਬਰ ਨੂੰ ਭੇਦਭਰੇ ਹਾਲਾਤ 'ਚ ਲਾਪਤਾ ਹੋਏ ਲਛਮਣ ਸਿੰਘ (55) ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਅੰਨੀਆਂ ਥਾਣਾ ਅਮਲੋਹ ਦੀ ਲਾਸ਼ ਨਰਵਾਣਾ ਨਹਿਰ ਪਿੰਡ ਚਨਾਲੋਂ ਦੀ ਨਹਿਰ ਪਟੜੀ ਨੇੜਿਓਾ ਇਕ ਦਰੱਖ਼ਤ ਨਾਲ ...

ਪੂਰੀ ਖ਼ਬਰ »

ਮਾਤਾ ਗੁਜਰੀ ਕਾਲਜ ਵਿਖੇ ਆਨ-ਲਾਈਨ ਅੰਤਰ ਕਾਲਜ ਲੇਖ ਮੁਕਾਬਲੇ ਕਰਵਾਏ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਮਾਤਾ ਗੁਜਰੀ ਕਾਲਜ ਫ਼ਤਹਿਗੜ੍ਹ ਸਾਹਿਬ ਦੇ ਧਰਮ ਅਧਿਐਨ, ਹਿੰਦੀ ਅਤੇ ਸਮਾਜਿਕ ਵਿਗਿਆਨ ਵਿਭਾਗ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨ-ਲਾਈਨ ਅੰਤਰ ਕਾਲਜ ਲੇਖ ...

ਪੂਰੀ ਖ਼ਬਰ »

ਕੈਰੀਅਰ ਗਾਈਡੈਂਸ ਅਧਿਆਪਕਾਂ ਦੀ ਹੋਈ ਆਨ-ਲਾਈਨ ਸਿਖਲਾਈ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਰਾਜਿੰਦਰ ਸਿੰਘ)-ਸਿੱਖਿਆ ਵਿਭਾਗ ਦੇ ਗਾਈਡੈਂਸ ਕਾਊਾਸਿਲੰਗ ਕੈਰੀਅਰ ਪ੍ਰਾਜੈਕਟ ਅਧੀਨ ਮੁੱਖ ਦਫ਼ਤਰ ਚੰਡੀਗੜ੍ਹ ਦੇ ਅਧਿਕਾਰੀਆਂ ਵਲੋਂ ਅੱਜ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਸਰਕਾਰੀ ਸਕੂਲਾਂ ਦੇ ਗਾਈਡੈਂਸ ਕੈਰੀਅਰ ਅਧਿਆਪਕਾਂ ...

ਪੂਰੀ ਖ਼ਬਰ »

ਸ਼੍ਰੋਮਣੀ ਅਕਾਲੀ ਦਲ (ਅ) ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਮੀਟਿੰਗ 30 ਨੂੰ-ਮਹੇਸ਼ਪੁਰੀਆ

ਫ਼ਤਹਿਗੜ੍ਹ ਸਾਹਿਬ, 27 ਅਕਤੂਬਰ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ (ਅ) ਦੇ ਮੁੱਖ ਦਫ਼ਤਰ ਸਕੱਤਰ ਲਖਵੀਰ ਸਿੰਘ ਮਹੇਸ਼ਪੁਰੀਆ ਨੇ ਪੈੱ੍ਰਸ ਦੇ ਨਾਂਅ ਜਾਰੀ ਬਿਆਨ 'ਚ ਦੱਸਿਆ ਕਿ ਪਾਰਟੀ ਦੀ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੀ ਇਕ ਅਤਿ ਮਹੱਤਵਪੂਰਨ ਮੀਟਿੰਗ 30 ...

ਪੂਰੀ ਖ਼ਬਰ »

ਪਨਗ੍ਰੇਨ ਵਲੋਂ ਝੋਨੇ ਦੀ ਖ਼ਰੀਦ ਤੇ ਚੁਕਾਈ ਸੁਚਾਰੂ ਢੰਗ ਨਾਲ ਜਾਰੀ-ਇੰਸ: ਯਾਦਵਿੰਦਰ ਸਿੰਘ

ਬਸੀ ਪਠਾਣਾਂ, 27 ਅਕਤੂਬਰ (ਐਚ.ਐਸ. ਗੌਤਮ)-ਪਨਗ੍ਰੇਨ ਖ਼ਰੀਦ ਏਜੰਸੀ ਵਲੋਂ ਬਸੀ ਪਠਾਣਾਂ ਮਾਰਕੀਟ ਕਮੇਟੀ ਅਧੀਨ ਪੈਂਦੀਆਂ ਅਨਾਜ ਮੰਡੀਆਂ ਦੇ ਨਾਲ-ਨਾਲ ਰੈਲੋਂ ਅਤੇ ਬਸੀ ਪਠਾਣਾਂ ਅਨਾਜ ਮੰਡੀ 'ਚ ਡੀ. ਐੱਫ. ਐੱਸ. ਓ. ਨਰਿੰਦਰਪਾਲ ਕੌਰ ਤੇ ਏ. ਐੱਫ. ਐੱਸ. ਓ. ਪਰਪਿੰਦਰ ਸਿੰਘ ਦੀ ...

ਪੂਰੀ ਖ਼ਬਰ »

ਸ੍ਰੀ ਰਾਮ ਦੇ ਰਾਜ ਤਿਲਕ ਦੇ ਨਾਲ ਮਹਾਂਯੱਗ ਸਮਾਪਤ

ਬਸੀ ਪਠਾਣਾਂ, 27 ਅਕਤੂਬਰ (ਰਵਿੰਦਰ ਮੌਦਗਿਲ)-ਅਗਰਵਾਲ ਧਰਮਸ਼ਾਲਾ ਵਿਖੇ ਚੱਲ ਰਿਹਾ ਮਹਾਂਯੱਗ ਸ੍ਰੀ ਰਾਮ ਨੂੰ ਰਾਜ ਤਿਲਕ ਨਾਲ ਸਮਾਪਤ ਹੋ ਗਿਆ | ਇਸ ਤੋਂ ਪਹਿਲਾਂ ਸ੍ਰੀ ਰਾਮ ਲੀਲ੍ਹਾ ਕਮੇਟੀ ਬਸੀ ਪਠਾਣਾਂ ਦੇ ਮੰਚ 'ਤੇ ਮੁੱਖ ਮਹਿਮਾਨ ਸਮਾਜ ਸੇਵਕ ਵਿਜੇ ਗਰਗ, ਰਾਧਿਕਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX