ਤਾਜਾ ਖ਼ਬਰਾਂ


ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਵੱਡਾ ਹਾਦਸਾ, ਕਈ ਮੌਤਾਂ ਹੋਣ ਦਾ ਖ਼ਦਸ਼ਾ
. . .  4 minutes ago
ਕਿੰਨੌਰ , 25 ਜੁਲਾਈ - ਹਿਮਾਚਲ ਪ੍ਰਦੇਸ਼ ਦੇ ਕਿੰਨੌਰ 'ਚ ਵੱਡਾ ਹਾਦਸਾ ਵਾਪਰਿਆ ਹੈ। ਪੱਥਰਾਂ ਦੀ ਚਪੇਟ 'ਚ ਵਾਹਨਾਂ ਦੇ ਆਉਣ ਕਾਰਨ 9 ਸੈਲਾਨੀਆਂ ਦੀ...
ਮਹਾਰਾਸ਼ਟਰ 'ਚ ਮਾਨਸੂਨ ਕਾਰਨ ਮਚੀ ਤਬਾਹੀ, 113 ਮੌਤਾਂ, 100 ਲਾਪਤਾ, ਉਧਵ ਠਾਕਰੇ ਨੇ ਕੀਤਾ ਦੌਰਾ
. . .  17 minutes ago
ਮੁੰਬਈ, 25 ਜੁਲਾਈ - ਮਹਾਰਾਸ਼ਟਰ 'ਚ ਹੜ੍ਹਾਂ, ਜ਼ਮੀਨ ਖਿਸਕਣ ਤੇ ਮੀਂਹ ਕਾਰਨ ਵਾਪਰੀਆਂ ਘਟਨਾਵਾਂ ਵਿਚ 113 ਲੋਕਾਂ ਦੀ ਮੌਤ ਹੋਈ ਹੈ ਤੇ 100 ਲੋਕ ਲਾਪਤਾ ਹਨ। ਅੱਜ ਸੂਬੇ ਦੇ ਮੁੱਖ ਮੰਤਰੀ ਉਧਵ ਠਾਕਰੇ ਚਿਪਲਨ...
ਅੱਤਵਾਦੀਆਂ ਨੇ ਪੁਲਿਸ ਵਾਲੇ ਕੋਲੋਂ ਖੋਹੀ ਏ.ਕੇ.47
. . .  38 minutes ago
ਸ੍ਰੀਨਗਰ, 25 ਜੁਲਾਈ - ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਖੁਦਵਾਣੀ ਇਲਾਕੇ ਵਿਚ ਅੱਤਵਾਦੀਆਂ ਵਲੋਂ ਪੁਲਿਸ ਮੁਲਾਜ਼ਮ ਕੋਲੋਂ ਏ.ਕੇ.47...
ਭਲਕੇ ਤੇ 9 ਅਗਸਤ ਨੂੰ 200 ਮਹਿਲਾਵਾਂ ਚਲਾਉਣਗੀਆਂ ਕਿਸਾਨ ਸੰਸਦ - ਰਾਕੇਸ਼ ਟਿਕੈਤ
. . .  about 1 hour ago
ਨਵੀਂ ਦਿੱਲੀ, 25 ਜੁਲਾਈ - ਸੰਯੁਕਤ ਕਿਸਾਨ ਮੋਰਚੇ ਦੇ ਅੰਦੋਲਨਕਾਰੀ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਜਾਣਕਾਰੀ ਦਿੱਤੀ ਕਿ ਭਲਕੇ ਤੇ 9 ਅਗਸਤ ਨੂੰ ਜੰਤਰ ਮੰਤਰ ਵਿਖੇ ਮਹਿਲਾ ਸੰਸਦ ਚੱਲੇਗੀ। 200 ਮਹਿਲਾਵਾਂ...
ਮਹਿਲਾ ਮੁੱਕੇਬਾਜ਼ ਮੈਰੀਕਾਮ ਦਾ ਜਿੱਤ ਤੋਂ ਆਗਾਜ਼, ਮਹਿਲਾ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਨੇ ਵੀ ਜਿੱਤਿਆ ਆਪਣਾ ਮੁਕਾਬਲਾ
. . .  about 1 hour ago
ਟੋਕੀਓ, 25 ਜੁਲਾਈ - ਟੋਕੀਓ ਉਲੰਪਿਕ 'ਚ ਭਾਰਤੀ ਮਹਿਲਾ ਮੁੱਕੇਬਾਜ਼ ਐਮ.ਸੀ. ਮੈਰੀਕਾਮ ਨੇ ਮਹਿਲਾ ਫਲਾਈਵੇਟ (48-51 ਕਿਲੋਗ੍ਰਾਮ) ਵਰਗ ਦੀ ਸ਼ੁਰੂਆਤੀ ਗੇੜ ਵਿਚ ਡੋਮੀਨਿਕਨ ਗਣਰਾਜ ਦੀ ਮਿਗੂਐਲੀਨਾ ਹਨਾਰਡੇਜ਼ ਗਰਸੀਆ ਨੂੰ ਹਰਾ ਦਿੱਤਾ ਹੈ। ਉੱਥੇ ਹੀ, ਮਹਿਲਾ ਸਿੰਗਲਜ਼ ਟੇਬਲ ਟੈਨਿਸ ਮੁਕਾਬਲੇ...
ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ ਖੂਹ 'ਚੋਂ ਬਰਾਮਦ
. . .  about 2 hours ago
ਨੂਰਮਹਿਲ, 25 ਜੁਲਾਈ (ਜਸਵਿੰਦਰ ਸਿੰਘ ਲਾਂਬਾ) - ਜ਼ਿਲ੍ਹਾ ਜਲੰਧਰ ਦੇ ਕਸਬਾ ਨੂਰਮਹਿਲ ਦੇ ਪਿੰਡ ਚੀਮਾ ਕਲਾਂ ਵਿਖੇ ਖੂਹ ਵਿਚੋਂ ਕਤਲ ਕੀਤੀਆਂ ਪ੍ਰਵਾਸੀ ਮਜ਼ਦੂਰ ਪਿਉ-ਪੁੱਤ ਦੀਆਂ ਲਾਸ਼ਾਂ...
ਕਾਂਗਰਸ ਸਰਕਾਰ ਨਾਕਾਮੀਆਂ ਲੁਕਾਉਣ ਲਈ ਕਰ ਰਹੀ ਹੈ ਡਰਾਮੇਬਾਜ਼ੀ - ਅਸ਼ਵਨੀ ਸ਼ਰਮਾ
. . .  about 2 hours ago
ਲੁਧਿਆਣਾ, 25 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਕਾਂਗਰਸ ਆਪਣੀਆਂ ਨਾਕਾਮੀਆਂ ਲੁਕਾਉਣ ਲਈ ਡਰਾਮੇਬਾਜ਼ੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਸਮੇਂ ਕਾਂਗਰਸ ਵਿਚ ਚੱਲ ਰਹੇ ਘਟਨਾਕ੍ਰਮ ਸਿਰਫ਼ ਲੋਕਾਂ ਦਾ ਧਿਆਨ ਨਾਕਾਮੀਆਂ...
ਦਾਦੇ ਨੇ ਪੋਤੇ ਅਤੇ ਉਸ ਦੇ ਪਰਿਵਾਰ 'ਤੇ ਪੈਟਰੋਲ ਛਿੜਕ ਕੇ ਲਗਾਈ ਅੱਗ
. . .  about 2 hours ago
ਅਬੋਹਰ, 25 ਜੁਲਾਈ (ਕੁਲਦੀਪ ਸਿੰਘ ਸੰਧੂ) - ਸਥਾਨਕ ਚੰਡੀਗੜ੍ਹ ਮੁਹੱਲੇ 'ਚ ਇਕ ਦਾਦੇ ਨੇ ਘਰ ਦੀ ਜਗ੍ਹਾ ਦੀ ਵੰਡ ਨੂੰ ਲੈ ਕੇ ਆਪਣੇ ਪੋਤਰੇ ਅਤੇ ਉਸ ਦੇ ਪਰਿਵਾਰ ਉੱਪਰ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ। ਸਿੱਟੇ ਵਜੋਂ ਪੋਤਰਾ ਬੁਰੀ ਤਰ੍ਹਾਂ ਝੁਲਸ ਗਿਆ। ਜਦੋਂ ਕਿ ਉਸ ਦੀ ਪਤਨੀ ਅਤੇ ਇਕ ਸਾਲ ਦੀ ਮਾਸੂਮ...
ਤਿੰਨ ਜਥੇਬੰਦੀਆਂ ਵਲੋਂ ਪ੍ਰਧਾਨ ਮੰਤਰੀ ਖ਼ਿਲਾਫ਼ ਝੰਡਾ ਮਾਰਚ
. . .  about 2 hours ago
ਚੋਗਾਵਾਂ, 25 ਜੁਲਾਈ (ਗੁਰਬਿੰਦਰ ਸਿੰਘ ਬਾਗ਼ੀ) - ਕੁਲ ਹਿੰਦ ਕਿਸਾਨ ਸਭਾ, ਕੁਲਹਿੰਦ ਖੇਤ ਮਜ਼ਦੂਰ ਸਭਾ ਯੂਨੀਅਨ ਤੇ ਸੀਟੂ ਦੇ ਸਾਂਝੇ ਕੌਮੀ ਸੱਦੇ ਉੱਪਰ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਚੋਗਾਵਾਂ ਤੋਂ ਜੋਗਾ ਸਿੰਘ ਜ਼ਿਲ੍ਹਾ ਪ੍ਰਧਾਨ, ਜਸਬੀਰ ਸਿੰਘ ਝਬਾਲ, ਤਰਸੇਮ ਸਿੰਘ ਟਪਿਆਲਾ, ਸੁਖਦੇਵ ਸਿੰਘ ਬਰੀਕੀ, ਕਿਸਾਨ...
ਜੇ ਸਮਝਦੇ ਦੇਸ਼ ਦੀ 'ਮਨ ਕੀ ਬਾਤ' , ਅਜਿਹੇ ਨਾ ਹੁੰਦੇ ਟੀਕਾਕਰਨ ਦੇ ਹਾਲਾਤ - ਰਾਹੁਲ ਦਾ ਮੋਦੀ ਖ਼ਿਲਾਫ਼ ਤਿੱਖਾ ਤਨਜ਼
. . .  about 2 hours ago
ਨਵੀਂ ਦਿੱਲੀ, 25 ਜੁਲਾਈ - ਦੇਸ਼ ਵਿਚ ਕੋਰੋਨਾ ਵੈਕਸੀਨ ਦੀ ਕਿੱਲਤ ਵਿਚਕਾਰ ਬਹੁਤ ਸਾਰੇ ਵੈਕਸੀਨ ਕੇਂਦਰ ਬੰਦ ਹੋ ਗਏ ਹਨ। ਅੱਜ ਪ੍ਰਧਾਨ ਮੰਤਰੀ ਮੋਦੀ ਦੀ 'ਮਨ ਕੀ ਬਾਤ' ਦੇ ਰੇਡੀਓ ਪ੍ਰੋਗਰਾਮ ਤੋਂ ਬਾਅਦ ਕਾਂਗਰਸ ਲੀਡਰ...
ਹੰਗਰੀ 'ਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ 'ਚ ਭਾਰਤ ਦੀ ਪ੍ਰਿਆ ਮਲਿਕ ਨੇ ਜਿੱਤਿਆ ਸੋਨ ਤਗਮਾ
. . .  about 3 hours ago
ਨਵੀਂ ਦਿੱਲੀ, 25 ਜੁਲਾਈ - ਭਾਰਤੀ ਮਹਿਲਾ ਪਹਿਲਵਾਨ ਪ੍ਰਿਆ ਮਲਿਕ ਨੇ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਨੇ ਹੰਗਰੀ ਵਿਚ ਆਯੋਜਿਤ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ...
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ
. . .  about 3 hours ago
'ਮਨ ਕੀ ਬਾਤ' 'ਚ ਪ੍ਰਧਾਨ ਮੰਤਰੀ ਮੋਦੀ ਦੇ ਕੁਝ ਵਿਸ਼ੇਸ਼ ਕਥਨ...
ਅੰਮ੍ਰਿਤਸਰ 'ਚ ਪਿਆ ਭਾਰੀ ਮੀਂਹ
. . .  about 4 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਅੰਮ੍ਰਿਤਸਰ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਨਾਲ ਜਲਥਲ ਹੋ...
ਲੰਗਾਹ ਵਲੋਂ ਲਗਾਤਾਰ ਖਿਮਾ ਯਾਚਨਾ ਦੀ ਅਰਦਾਸ
. . .  about 4 hours ago
ਅੰਮ੍ਰਿਤਸਰ, 25 ਜੁਲਾਈ (ਹਰਮਿੰਦਰ ਸਿੰਘ) - ਸਾਬਕਾ ਮੰਤਰੀ ਪੰਜਾਬ ਸੁੱਚਾ ਸਿੰਘ ਲੰਗਾਹ ਵਲੋਂ ਲਗਾਤਾਰ 101 ਦਿਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਸਨਮੁੱਖ ਸੁਖਮਨੀ ਸਾਹਿਬ ਦੇ ਪਾਠ ਕੀਤੇ ਅਤੇ ਖਿਮਾ...
ਪੁਰਾਣੀ ਰੰਜਸ਼ ਤਹਿਤ ਕਿਸਾਨ ਦੀ ਗੋਲੀਆਂ ਮਾਰ ਕੇ ਹੱਤਿਆ
. . .  about 4 hours ago
ਫ਼ਾਜ਼ਿਲਕਾ, 25 ਜੁਲਾਈ (ਪ੍ਰਦੀਪ ਕੁਮਾਰ) - ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਕਾਮਲਵਾਲਾ ਵਿਚ ਪੁਰਾਣੀ ਰੰਜਸ਼ ਨੂੰ ਲੈ ਕੇ ਇਕ ਕਿਸਾਨ ਦੀ ਹੱਤਿਆ ਕਰ ਦਿੱਤੇ ਜਾਣ ਦੀ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਪੁਸ਼ਪਿੰਦਰ ਸਿੰਘ ਆਪਣੇ ਘਰ ਵਿਚ ਸੀ, ਇਸ ਦੌਰਾਨ ਉਸ ਦੇ ਪਿੰਡ ਦੇ ਜਸਵਿੰਦਰ ਸਿੰਘ ਨੇ ਪੁਰਾਣੀ ਰੰਜਸ਼...
ਮਨ ਕੀ ਬਾਤ : ਸਿੰਗਾਪੁਰ 'ਚ ਗੁਰਦੁਆਰੇ ਤੇ ਸਿੱਖ ਸਮੂਹ ਦਾ ਮੋਦੀ ਨੇ ਕੀਤਾ ਜ਼ਿਕਰ, ਸਿੰਗਾਪੁਰ ਦੇ ਪ੍ਰਧਾਨ ਮੰਤਰੀ ਪੱਗ ਬੰਨ੍ਹ ਕੇ ਗੁਰਦੁਆਰਾ ਸਾਹਿਬ ਪੁੱਜੇ ਸਨ -ਮੋਦੀ
. . .  about 4 hours ago
ਮਨ ਕੀ ਬਾਤ : ਮਨੀਪੁਰ ਦੇ ਉਖਰਲ 'ਚ ਸੇਬ ਦੀ ਖੇਤੀ ਵੱਧ ਫੁਲ ਰਹੀ ਹੈ, ਕਿਸਾਨਾਂ ਨੂੰ ਮਿਲ ਰਿਹਾ ਲਾਭ - ਮੋਦੀ
. . .  about 4 hours ago
ਮਨ ਕੀ ਬਾਤ ਪ੍ਰੋਗਰਾਮ ਰਾਹੀਂ ਨੌਜਵਾਨਾਂ ਦੇ ਮਨ ਨੂੰ ਜਾਣਨ ਦਾ ਮਿਲਦਾ ਹੈ ਮੌਕਾ - ਮੋਦੀ
. . .  about 4 hours ago
ਮਨ ਕੀ ਬਾਤ : ਖਾਦੀ ਖ਼ਰੀਦਣਾ ਹੈ ਜਨਸੇਵਾ, ਸਥਾਨਕ ਬੁਣਕਰਾਂ ਨੂੰ ਲਾਭ ਮਿਲਦਾ ਹੈ- ਮੋਦੀ
. . .  about 4 hours ago
ਮਨ ਕੀ ਬਾਤ : ਦੇਸ਼ ਦੇ ਵਿਕਾਸ ਲਈ ਇੱਕਜੁੱਟ ਹੋਵੋ, ਬੁਣਕਰਾਂ ਦਾ ਸਮਰਥਨ ਕਰੋ - ਮੋਦੀ
. . .  about 4 hours ago
ਮਨ ਕੀ ਬਾਤ : 15 ਅਗਸਤ ਨੂੰ ਵੱਧ ਤੋਂ ਵੱਧ ਲੋਕ ਰਾਸ਼ਟਰਗਾਨ ਗਾਉਣ - ਮੋਦੀ
. . .  about 4 hours ago
ਮਨ ਕੀ ਬਾਤ : ਅੰਮ੍ਰਿਤ ਮਹਾਂਉਤਸਵ 'ਚ ਹਿੱਸਾ ਲਿਆ ਜਾਵੇ, ਸੁਤੰਤਰਤਾ ਸੈਨਾਨੀਆਂ ਨੂੰ ਯਾਦ ਕੀਤਾ ਜਾਵੇ - ਮੋਦੀ
. . .  about 4 hours ago
ਮਨ ਕੀ ਬਾਤ : ਕਾਰਗਿਲ ਦੇ ਵੀਰਾਂ ਨੂੰ ਨਮਸਕਾਰ ਕੀਤਾ ਜਾਵੇ, ਜਵਾਨਾਂ ਦੀ ਬਹਾਦਰੀ ਦੀਆਂ ਕਹਾਣੀਆਂ ਪੜ੍ਹੀਆਂ ਜਾਣ - ਮੋਦੀ
. . .  about 4 hours ago
ਮਨ ਕੀ ਬਾਤ : ਦੇਸ਼ ਭਗਤੀ ਦੀ ਭਾਵਨਾ ਸਾਨੂੰ ਜੋੜਦੀ ਹੈ, ਖਿਡਾਰੀਆਂ ਦਾ ਹੌਸਲਾ ਵਧਾਉਣ ਜ਼ਰੂਰੀ - ਮੋਦੀ
. . .  about 4 hours ago
ਪ੍ਰਧਾਨ ਮੰਤਰੀ ਮੋਦੀ ਵਲੋਂ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ ਕੀਤਾ ਜਾ ਰਿਹਾ ਹੈ ਸੰਬੋਧਨ
. . .  about 4 hours ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 12 ਕੱਤਕ ਸੰਮਤ 552

ਜਲੰਧਰ

ਕਾਰੋਬਾਰੀਆਂ ਨੂੰ 20 ਤੱਕ ਕਰਾਉਣੇ ਪੈਣਗੇ 2013-14 ਦੇ ਵੈਟ ਨਿਰਧਾਰਨ ਕੇਸ

ਜਲੰਧਰ, 27 ਅਕਤੂਬਰ (ਸ਼ਿਵ)- ਸਾਲ 2013-14 ਦੇ ਵੈਟ ਅਸੈਸਮੈਂਟ ਕੇਸਾਂ ਦੇ ਮਾਮਲੇ ਵਿਚ ਜੀ.ਐਸ.ਟੀ. ਵਿਭਾਗ ਤੋਂ ਰਾਹਤ ਲੈਣ ਲਈ ਗਏ ਕਾਰੋਬਾਰੀਆਂ ਨੂੰ ਜੀ.ਐਸ.ਟੀ. ਵਿਭਾਗ ਦੇ ਅਫ਼ਸਰਾਂ ਨੇ ਵੀ ਸੱਚੀ ਸੁੱਚੀ ਸੁਣਾ ਦਿੱਤੀ ਹੈ ਕਿ ਜਿੰਨੀ ਦੇਰ ਤੱਕ ਓ.ਟੀ.ਐਸ. ਸਕੀਮ (ਯਕ ਮੁਸ਼ਤ ਨੀਤੀ) ਦਾ ਐਲਾਨ ਨਹੀਂ ਹੁੰਦਾ, ਕਾਰੋਬਾਰੀਆਂ ਨੂੰ ਉਸ ਵੇਲੇ ਤੱਕ ਸਾਲ 2-13-14 ਦੇ ਅਸੈਸਮੈਂਟ ਦੇ ਕੇਸ 20 ਨਵੰਬਰ 2020 ਤੱਕ ਕਰਵਾਉਣੇ ਪੈਣਗੇ | ਕਾਰੋਬਾਰੀ ਆਗੂ ਰਵਿੰਦਰ ਧੀਰ, ਨਰਿੰਦਰ ਸਿੰਘ ਤੇ ਹੋਰ ਸਨਅਤਕਾਰ ਵਿਧਾਇਕ ਰਜਿੰਦਰ ਬੇਰੀ ਦੀ ਅਗਵਾਈ ਵਿਚ ਡੀ.ਈ.ਟੀ.ਸੀ. ਪਰਮਜੀਤ ਸਿੰਘ ਨੂੰ ਮਿਲਣ ਲਈ ਗਏ ਸਨ | ਕਾਰੋਬਾਰੀਆਂ ਦਾ ਕਹਿਣਾ ਸੀ ਕਿ ਇਕ ਪਾਸੇ ਤਾਂ ਸਰਕਾਰ ਓ.ਟੀ.ਐਸ. ਸਕੀਮ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜਦਕਿ ਦੂਜੇ ਪਾਸੇ ਜੀ.ਐਸ.ਟੀ. ਵਿਭਾਗ ਵਲੋਂ ਵੈਟ ਕੇਸਾਂ ਦਾ ਨਿਰਧਾਰਨ ਕਰਨ ਲਈ ਦਬਾਅ ਪਾਇਆ ਜਾ ਰਿਹਾ ਹੈ | ਸਰਕਾਰ ਨੇ ਵਿਭਾਗ ਵਲੋਂ 20 ਨਵੰਬਰ ਤੱਕ ਆਖ਼ਰੀ ਤਾਰੀਖ਼ ਦਾ ਸਮਾਂ ਦਿੱਤਾ ਹੋਇਆ ਹੈ | ਹੁਣ ਕਾਰੋਬਾਰੀਆਂ ਨੂੰ ਕੇਸਾਂ ਦੇ ਇਕ ਤਰਫਾ ਨੋਟਿਸ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ | ਕਾਰੋਬਾਰੀਆਂ ਨੇ ਇਹ ਮੁਸ਼ਕਲਾਂ ਡੀ.ਈ.ਟੀ.ਸੀ. ਪਰਮਜੀਤ ਸਿੰਘ ਨੂੰ ਦੱਸੀਆਂ | ਕਾਰੋਬਾਰੀਆਂ ਦਾ ਕਹਿਣਾ ਸੀ ਕਿ ਅਫ਼ਸਰਾਂ ਨੂੰ ਇਸ ਬਾਰੇ ਜਲਦੀ ਫ਼ੈਸਲੇ ਨਹੀਂ ਕਰਨੇ ਚਾਹੀਦੇ ਹਨ | ਨਰਿੰਦਰ ਸਿੰਘ ਸੱਗੂ ਦਾ ਵੀ ਕਹਿਣਾ ਸੀ ਕਿ ਵਿਭਾਗ ਕਾਰੋਬਾਰੀਆਂ 'ਤੇ ਦਬਾਅ ਨਾ ਬਣਾਏ, ਜਿਸ ਤਰਾਂ ਨਾਲ ਵਿਭਾਗ ਈ-ਮੇਲ ਰਾਹੀਂ ਨੋਟਿਸ ਜਾਰੀ ਕਰ ਰਿਹਾ ਹੈ ਤੇ ਉਸੇ ਤਰਾਂ ਨਾਲ ਈ-ਮੇਲ 'ਤੇ ਸੀ ਫਾਰਮ ਵੀ ਮਨਜ਼ੂਰ ਕਰਨੇ ਚਾਹੀਦੇ ਹਨ। ਕਾਰੋਬਾਰੀਆਂ ਨੇ ਤਾਂ ਡੀ.ਈ.ਟੀ.ਸੀ. ਕੋਲ ਰਾਹਤ ਮੰਗੀ ਸੀ, ਪਰ ਉਲਟਾ ਉਨਾਂ ਨੂੰ ਸਪਸ਼ਟ ਕਹਿ ਦਿੱਤਾ ਗਿਆ ਹੈ ਕਿ ਓ.ਟੀ.ਐਸ. ਸਕੀਮ ਦੇ ਆਉਣ ਤੱਕ ਤਾਂ ਇਹ ਕੇਸ ਕਰਾਉਣੇ ਹੀ ਪੈਣਗੇ। ਉਂਜ ਪਰਮਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਉਹ ਵਿਭਾਗ ਨੂੰ ਸਹਿਯੋਗ ਕਰਨ ਲਈ ਕਹਿ ਦੇਣਗੇ। ਇਸ ਮੌਕੇ ਏ.ਈ.ਟੀ.ਸੀ. ਦਰਬੀਰ ਰਾਜ, ਏ.ਈ.ਟੀ.ਸੀ. ਕਮਲਜੀਤ ਸਿੰਘ ਤੋਂ ਇਲਾਵਾ ਬਲਜੀਤ ਸਿੰਘ ਆਹਲੂਵਾਲੀਆ, ਅਮਿਤ ਸਹਿਗਲ, ਰਾਕੇਸ਼ ਗੁਪਤਾ, ਅਰੁਣ ਬਜਾਜ, ਸੁਰੇਸ਼ ਗੁਪਤਾ, ਲਲਿਤ ਸਾਹਨੀ, ਰਾਜੀਵ ਮਿੱਤਲ ਹਾਜ਼ਰ ਸਨ। ਚੇਤੇ ਰਹੇ ਕਿ ਵਿਭਾਗ ਨੇ ਸਾਲ 2013-14 ਦੇ ਸੀ ਫਾਰਮ ਲੈਣ ਲਈ ਰਾਜ ਵਿਚ 60 ਹਜ਼ਾਰ ਦੇ ਕਰੀਬ ਨੋਟਿਸ ਜਾਰੀ ਕੀਤੇ ਹਨ, ਜਿਸ ਤੋਂ ਵਿਭਾਗ ਨੂੰ 300 ਕਰੋੜ ਤੋਂ ਜ਼ਿਆਦਾ ਦਾ ਮਾਲੀਆ ਆਉਣ ਦੀ ਸੰਭਾਵਨਾ ਹੈ। ਕਾਰੋਬਾਰੀਆਂ ਵਲੋਂ ਸੀ ਫਾਰਮ ਨਾ ਦੇਣ 'ਤੇ ਹੀ ਨੋਟਿਸ ਭੇਜੇ ਜਾ ਰਹੇ ਹਨ। ਵਿਭਾਗ ਇਨ੍ਹਾਂ ਕੇਸਾਂ ਵਿਚ ਵੈਟ ਸਮੇਂ ਦੇ ਬਿੱਲਾਂ ਦੀ ਵੀ ਜਾਂਚ ਕਰ ਰਿਹਾ ਹੈ।

 

ਦੀਪ ਨਗਰ ਦੀਆਂ ਗਲੀਆਂ ਦੇ ਕੰਮ ਦੇ ਦੁਬਾਰਾ ਹੋਣਗੇ ਟੈਂਡਰ, ਮਤਾ ਰੁਕਿਆ

ਜਲੰਧਰ, 27 ਅਕਤੂਬਰ (ਸ਼ਿਵ)- ਦੀਪ ਨਗਰ ਵਿਚ 26.44 ਲੱਖ ਦੀ ਲਾਗਤ ਨਾਲ ਗਲੀਆਂ ਬਣਾਉਣ ਦੇ ਕੰਮਾਂ ਦੇ ਦੋ ਠੇਕੇਦਾਰਾਂ ਦੇ ਇੱਕੋ ਹੀ ਰੇਟ ਹੋਣ ਕਰਕੇ ਸਹਿਮਤੀ ਨਾ ਬਣਨ ਕਰਕੇ ਮੇਅਰ ਜਗਦੀਸ਼ ਰਾਜਾ ਨੇ ਐਫ. ਐਾਡ ਸੀ.ਸੀ. ਦੀ ਮੀਟਿੰਗ ਵਿਚ ਇਹ ਕਹਿ ਕੇ ਮਤੇ ਨੂੰ ਪਾਸ ਕਰਨ ਤੋਂ ਰੋਕ ...

ਪੂਰੀ ਖ਼ਬਰ »

ਨੰਗਲ ਸ਼ਾਮਾਂ 'ਚ ਕਿਸਾਨ ਦੀ ਜ਼ਹਿਰੀਲਾ ਪਦਾਰਥ ਖਾਣ ਨਾਲ ਮੌਤ

ਜਲੰਧਰ ਛਾਉਣੀ, 27 ਅਕਤੂਬਰ (ਪਵਨ ਖਰਬੰਦਾ)-ਥਾਣਾ ਪਤਾਰਾ ਦੇ ਅਧੀਨ ਆਉਂਦੇ ਨੰਗਲ ਸ਼ਾਮਾਂ ਖੇਤਰ ਵਿਖੇ ਰਹਿਣ ਵਾਲੇ ਇਕ ਕਿਸਾਨ ਦੀ ਜ਼ਹਿਰੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ | ਜਾਣਕਾਰੀ ਮਿਲੀ ਕਿ ਉਕਤ ਵਿਅਕਤੀ ਮਾਨਸਿਕ ਤੌਰ 'ਤੇ ਬੀਤੇ ਕੁਝ ਸਮੇਂ ਤੋਂ ਪ੍ਰੇਸ਼ਾਨ ਰਹਿ ...

ਪੂਰੀ ਖ਼ਬਰ »

ਟਰੱਸਟ ਨੇ ਅਲਾਟੀਆਂ ਦੀ ਕੀਤੀ 1.33 ਕਰੋੜ ਦੀ ਅਦਾਇਗੀ

ਜਲੰਧਰ, 27 ਅਕਤੂਬਰ (ਸ਼ਿਵ)- ਸੂਰੀਆ ਐਨਕਲੇਵ ਐਕਸ. ਦੇ ਅਲਾਟੀਆਂ ਦੀ 1.33 ਕਰੋੜ ਦੀ ਅਦਾਇਗੀ ਕਰਨ ਦੇ ਬਾਵਜੂਦ ਵੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ/ ਈ.ਓ. ਦੇ ਗਿ੍ਫ਼ਤਾਰੀ ਵਾਰੰਟ ਪਿੱਛਾ ਨਹੀਂ ਛੱਡ ਰਹੇ ਹਨ | ਜ਼ਿਲ੍ਹਾ ਖਪਤਕਾਰ ਫੋਰਮ ਨੇ ਅਲਾਟੀਆਂ ਦੀ 24 ਨਵੰਬਰ ਤੱਕ ...

ਪੂਰੀ ਖ਼ਬਰ »

'ਆਪ' ਵਰਕਰਾਂ ਨੇ ਕੀਤੀ ਨਾਅਰੇਬਾਜ਼ੀ

ਜਲੰਧਰ, 27 ਅਕਤੂਬਰ (ਸ਼ਿਵ)- ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਈ.ਡੀ. ਦਫਤਰ ਦੇ ਬਾਹਰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਪੁੱਤਰ ਰਣਇੰਦਰ ਸਿੰਘ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਵਰਕਰ ਤਾਂ ਰਣਇੰਦਰ ਸਿੰਘ ਦੀ ਈ.ਡੀ. ਦਫਤਰ ਵਿਚ ਉਨਾਂ ਦੀ ਪੇਸ਼ੀ ਦੌਰਾਨ ਉਨ੍ਹਾਂ ਨੂੰ ਕਾਲੀਆਂ ...

ਪੂਰੀ ਖ਼ਬਰ »

ਰਿਸ਼ਵਤ ਮਾਮਲੇ 'ਚ ਪਾਵਰਕਾਮ ਦਾ ਏ.ਜੇ.ਈ. ਮੁਅੱਤਲ

ਜਲੰਧਰ, 27 ਅਕਤੂਬਰ (ਸ਼ਿਵ)- ਪੈਸੇ ਲੈਣ ਦੇ ਮਾਮਲੇ ਵਿਚ ਪਾਵਰਕਾਮ ਦੇ ਮੁੱਖ ਇੰਜੀਨੀਅਰ ਜੈਨਿੰਦਰ ਦਾਨੀਆ ਨੇ ਬਲਦੇਵ ਰਾਜ ਏ.ਜੇ.ਆਈ. ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ | ਉੱਤਰੀ ਜ਼ੋਨ ਦੇ ਮੁੱਖ ਇੰਜੀ. ਜੈਨਿੰਦਰ ਦਾਨੀਆ ਨੂੰ ਇਕ ਏ.ਜੇ.ਈ. ਵਲੋਂ ਪੈਸੇ ਲੈਣ ...

ਪੂਰੀ ਖ਼ਬਰ »

ਟਰੱਸਟ ਨੇ ਅਲਾਟੀਆਂ ਦੀ ਕੀਤੀ 1.33 ਕਰੋੜ ਦੀ ਅਦਾਇਗੀ

ਜਲੰਧਰ, 27 ਅਕਤੂਬਰ (ਸ਼ਿਵ)- ਸੂਰੀਆ ਐਨਕਲੇਵ ਐਕਸ. ਦੇ ਅਲਾਟੀਆਂ ਦੀ 1.33 ਕਰੋੜ ਦੀ ਅਦਾਇਗੀ ਕਰਨ ਦੇ ਬਾਵਜੂਦ ਵੀ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ/ ਈ.ਓ. ਦੇ ਗਿ੍ਫ਼ਤਾਰੀ ਵਾਰੰਟ ਪਿੱਛਾ ਨਹੀਂ ਛੱਡ ਰਹੇ ਹਨ | ਜ਼ਿਲ੍ਹਾ ਖਪਤਕਾਰ ਫੋਰਮ ਨੇ ਅਲਾਟੀਆਂ ਦੀ 24 ਨਵੰਬਰ ਤੱਕ ...

ਪੂਰੀ ਖ਼ਬਰ »

ਲੁੱਟਾਂ-ਖੋਹਾਂ ਕਰਨ ਵਾਲੇ 2 ਵਿਅਕਤੀ ਗਿ੍ਫ਼ਤਾਰ

ਜਲੰਧਰ, 27 ਅਕਤੂਬਰ (ਐੱਮ. ਐੱਸ. ਲੋਹੀਆ)- ਥਾਣਾ ਡਵੀਜ਼ਨ ਨੰਬਰ-5 ਦੀ ਪੁਲਿਸ ਨੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕਰਕੇ ਉਨ੍ਹਾਂ ਕੋਲੋਂ ਲੁੱਟੇ ਹੋਏ 2 ਮੋਬਾਈਲ ਫੋਨ, ਇਕ ਏ.ਟੀ.ਐਮ. ਕਾਰਡ, ਆਧਾਰ ਕਾਰਡ ਤੇ ਇਕ ਹਜ਼ਾਰ ਰੁਪਏ ਬਰਾਮਦ ...

ਪੂਰੀ ਖ਼ਬਰ »

ਕੋਰੋਨਾ ਪੀੜਤਾਂ ਦੇ 31 ਨਵੇਂ ਮਾਮਲੇ, 3 ਮੌਤਾਂ

ਜਲੰਧਰ, 27 ਅਕਤੂਬਰ (ਐੱਮ. ਐੱਸ. ਲੋਹੀਆ)- ਜ਼ਿਲ੍ਹੇ 'ਚ ਅੱਜ ਇਕ ਵਾਰ ਫਿਰ ਕੋਰੋਨਾ ਪ੍ਰਭਾਵਿਤ 3 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮਿ੍ਤਕਾਂ ਦੀ ਕੁੱਲ ਗਿਣਤੀ 473 ਪੁਹੰਚ ਗਈ ਹੈ | ਇਸ ਤੋਂ ਇਲਾਵਾ ਜ਼ਿਲ੍ਹੇ 'ਚ ਅੱਜ 31 ਹੋਰ ਨਵੇਂ ਮਰੀਜ਼ ਮਿਲੇ ਹਨ, ਜਿਸ ਨਾਲ ਮਰੀਜ਼ਾਂ ਦੀ ...

ਪੂਰੀ ਖ਼ਬਰ »

ਕਿਸਾਨਾਂ ਨੂੰ 48 ਘੰਟੇ 'ਚ ਖਰੀਦੇ ਝੋਨੇ ਦੀ ਅਦਾਇਗੀ 'ਚ ਜਲੰਧਰ ਸੂਬੇ ਭਰ 'ਚ ਮੋਹਰੀ-ਡੀ.ਸੀ.

ਜਲੰਧਰ, 27 ਅਕਤੂਬਰ (ਚੰਦੀਪ ਭੱਲਾ, ਹਰਵਿੰਦਰ ਸਿੰਘ ਫੁੱਲ)- ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਖ਼ਰੀਦਣ, ਚੁਕਾਈ ਤੇ ਅਦਾਇਗੀ ਨੂੰ ਯਕੀਨੀ ਬਣਾਉਂਦਿਆਂ ਜ਼ਿਲ੍ਹਾ ਜਲੰਧਰ ਸੂਬੇ ਭਰ 'ਚ ਇਸ ਸਾਲ ਝੋਨੇ ਦੇ ਖ਼ਰੀਦ ਸੀਜ਼ਨ ਦੌਰਾਨ ਖ਼ਰੀਦ ਤੇ ਲਿਫ਼ਟਿੰਗ 'ਚ ਮੋਹਰੀ ...

ਪੂਰੀ ਖ਼ਬਰ »

ਟਰਾਲੀ ਹੇਠ ਆਉਣ ਨਾਲ ਵਿਅਕਤੀ ਦੀ ਮੌਤ

ਮਹਿਤਪੁਰ, 27 ਅਕਤੂਬਰ (ਲਖਵਿੰਦਰ ਸਿੰਘ)- ਮਹਿਤਪੁਰ ਦੇ ਨਜ਼ਦੀਕੀ ਪਿੰਡ ਲੋਹਗੜ੍ਹ ਵਿਖੇ ਇਕ ਵਿਅਕਤੀ ਦੀ ਝੋਨੇ ਨਾਲ ਭਰੀ ਟਰਾਲੀ ਹੇਠ ਆਉਣ ਕਾਰਨ ਮੌਤ ਹੋ ਗਈ | ਸਥਾਨਕ ਲੋਕਾਂ ਨੇ ਦੱਸਿਆ ਕਿ ਇਕ ਵਿਅਕਤੀ ਟਰੈਕਟਰ ਲੈ ਕੇ ਲੋਹਗੜ੍ਹ ਪਿੰਡ 'ਚ ਆ ਰਿਹਾ ਸੀ, ਜਿਸ ਨੇ ਉੱਚੀ ...

ਪੂਰੀ ਖ਼ਬਰ »

ਦੜਾ-ਸੱਟਾ ਲਾਉਣ ਦੇ ਦੋਸ਼ 'ਚ ਦੋ ਦੋਸ਼ੀ ਕਾਬੂ

ਜਲੰਧਰ ਛਾਉਣੀ, 27 ਅਕਤੂਬਰ (ਪਵਨ ਖਰਬੰਦਾ)-ਥਾਣਾ ਛਾਉਣੀ ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਬੜਿੰਗ ਖੇਤਰ ਵਿਖੇ ਵੱਖ-ਵੱਖ ਥਾਵਾਂ 'ਤੇ ਛਾਪਾਮਾਰੀ ਕਰਦੇ ਹੋਏ ਦੋ ਵਿਅਕਤੀਆਂ ਨੂੰ ਦੜਾ-ਸੱਟਾ ਲਾਉਣ ਦੇ ਦੋਸ਼ 'ਚ ਨਕਦੀ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਖ਼ਿਲਾਫ਼ ...

ਪੂਰੀ ਖ਼ਬਰ »

ਔਰਤ ਦਾ ਪਰਸ ਲੁੱਟਿਆ

ਜਲੰਧਰ, 27 ਅਕਤੂਬਰ (ਐੱਮ. ਐੱਸ. ਲੋਹੀਆ) - ਸਥਾਨਕ ਸ਼ਾਸ਼ਤਰੀ ਮਾਰਕੀਟ 'ਚ ਬੀਤੀ ਰਾਤ ਆਪਣੇ ਪਤੀ ਨਾਲ ਪੈਦਲ ਜਾ ਰਹੀ ਔਰਤ ਦਾ 2 ਮੋਟਰਸਾਈਕਲ ਸਵਾਰ ਲੁਟੇਰੇ ਪਰਸ ਲੁੱਟ ਕੇ ਫ਼ਰਾਰ ਹੋ ਗਏ | ਪੀੜਤ ਮਨਜੀਤ ਕੌਰ ਵਾਸੀ ਬਸ਼ੀਰਪੁਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ...

ਪੂਰੀ ਖ਼ਬਰ »

ਸਮਾਰਟ ਸਿਟੀ 'ਚ ਸੁਧਰੇਗੀ ਮਿੱਠਾਪੁਰ ਦੇ ਹਾਕੀ ਸਟੇਡੀਅਮ ਦੀ ਹਾਲਤ

ਜਲੰਧਰ, 27 ਅਕਤੂਬਰ (ਸ਼ਿਵ)- ਹੁਣ ਤੱਕ ਅਣਗੌਲੇ ਰਹੇ ਰਹੇ ਮਿੱਠਾਪੁਰ ਦੇ ਹਾਕੀ ਸਟੇਡੀਅਮ ਦੀ ਹਾਲਤ ਬਦਲਣ ਜਾ ਰਹੀ ਹੈ | ਸਮਾਰਟ ਸਿਟੀ ਵਿਚ ਇਸ ਸਟੇਡੀਅਮ ਵਿਚ ਵਿਕਾਸ ਦੇ ਕੰਮ ਕਰਵਾਉਣ ਦਾ ਫ਼ੈਸਲਾ ਕਰ ਲਿਆ ਗਿਆ ਹੈ | ਵਿਧਾਇਕ ਪਰਗਟ ਸਿੰਘ ਦੇ ਨਾਲ ਨਗਰ ਨਿਗਮ ਦੇ ਕਮਿਸ਼ਨਰ ...

ਪੂਰੀ ਖ਼ਬਰ »

ਵਿਜੀਲੈਂਸ ਬਿਊਰੋ ਵਲੋਂ ਭਿ੍ਸ਼ਟਾਚਾਰ ਖ਼ਿਲਾਫ਼ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ

ਜਲੰਧਰ, 27 ਅਕਤੂਬਰ (ਐੱਮ. ਐੱਸ. ਲੋਹੀਆ) - ਵਿਜੀਲੈਂਸ ਬਿਊਰੋ ਪੰਜਾਬ ਵਲੋਂ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ ਹੈ | 2 ਨਵੰਬਰ ਤੱਕ ਚੱਲਣ ਵਾਲੇ ਇਸ ਹਫ਼ਤੇ ਦੀ ਅੱਜ ਹੋਈ ਸ਼ੁਰੂਆਤ ਮੌਕੇ ਪੁਲਿਸ ਲਾਈਨ ਵਿਖੇ ਜਲੰਧਰ ਰੇਂਜ ਦੇ ਐਸ.ਐਸ.ਪੀ. ਵਿਜੀਲੈਂਸ ...

ਪੂਰੀ ਖ਼ਬਰ »

ਕੋਈ ਸੰਸਥਾ, ਐਨ.ਜੀ.ਓ. ਜਾਂ ਡਾਕਟਰ ਰੈੱਡ ਕਰਾਸ ਸੁਸਾਇਟੀ ਨਾਲ ਸਿੰਡੀਕੇਟ ਚੈਰੀਟੇਬਲ ਮੈਡੀਕਲ ਸੈਂਟਰ ਚਲਾਉਣ ਲਈ ਸੰਪਰਕ ਕਰ ਸਕਦੈ-ਡੀ.ਸੀ.

ਜਲੰਧਰ, 27 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਅੱਜ ਜਲੰਧਰ-ਕਪੂਰਥਲਾ ਹਾਈਵੇ 'ਤੇ ਸਥਿਤ ਸਿੰਡੀਕੇਟ ਚੈਰੀਟੇਬਲ ਮੈਡੀਕਲ ਸੈਂਟਰ ਦਾ ਦੌਰਾ ਕਰਕੇ ਕਿਸੇ ਵੀ ਸਮਾਜਿਕ ਸੰਸਥਾ, ਐਨ.ਜੀ.ਓ. ਤੇ ਡਾਕਟਰਾਂ ਨੂੰ ਜ਼ਿਲ੍ਹਾ ਰੈਡ ਕਰਸ ...

ਪੂਰੀ ਖ਼ਬਰ »

ਸਿੱਖ ਸੰਗਤ ਨੇ ਗੁ: ਸਿੰਘ ਸਭਾ ਜਲੰਧਰ ਛਾਉਣੀ 'ਚ ਰਿਸੀਵਰ ਲਾ ਕੇ ਚੋਣਾਂ ਕਰਵਾਉਣ ਦੀ ਕੀਤੀ ਮੰਗ

ਜਲੰਧਰ ਛਾਉਣੀ, 27 ਅਕਤੂਬਰ (ਪਵਨ ਖਰਬੰਦਾ)- ਕੰਟੋਨਮੈਂਟ ਬੋਰਡ ਦੇ ਅਧੀਨ ਆਉਂਦੇ ਖੇਤਰ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ ਜਲੰਧਰ ਛਾਉਣੀ ਦਾ ਵਿਵਾਦ ਮੁੜ ਤੋਂ ਭਖਦਾ ਹੋਇਆ ਨਜ਼ਰ ਆ ਰਿਹਾ ਹੈ, ਜਿਸ ਤਹਿਤ ਅੱਜ ਜਲੰਧਰ ਛਾਉਣੀ 'ਚ ਰਹਿਣ ਵਾਲੀ ਸਿੱਖ ਸੰਗਤ ਵਲੋਂ ਪੱਤਰਕਾਰ ...

ਪੂਰੀ ਖ਼ਬਰ »

ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਸ਼ੋਭਾ ਯਾਤਰਾ 30 ਨੂੰ

ਜਲੰਧਰ, 27 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸ਼ੋਭਾ ਯਾਤਰਾ 30 ਅਕਤੂਬਰ ਨੂੰ ਸਵੇਰੇ 11 ਵਜੇ ਜਲੰਧਰ ਤੋਂ ਸਜਾਈ ਜਾਵੇਗੀ | ਸੰਤਾਂ ਮਹਾਂਪੁਰਸ਼ਾਂ ਤੇ ਭਗਵਾਨ ਵਾਲਮੀਕਿ ਉਤਸਵ ਕਮੇਟੀ ਦੇ ਪ੍ਰਧਾਨ ਬਿਪਨ ਸਭਰਵਾਲ ਦੀ ...

ਪੂਰੀ ਖ਼ਬਰ »

ਦੜਾ-ਸੱਟਾ ਲਗਾਉਂਦਾ ਇਕ ਗਿ੍ਫ਼ਤਾਰ

ਜਲੰਧਰ, 27 ਅਕਤੂਬਰ (ਸ਼ੈਲੀ)- ਥਾਣਾ-4 ਦੀ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਦੜਾ ਸੱਟਾ ਲਗਾਉਣ ਦੇ ਦੋਸ਼ਾਂ 'ਚ ਇਕ ਵਿਅਕਤੀ ਨੂੰ ਗਿ੍ਫ਼ਤਾਰ ਕੀਤਾ ਹੈ, ਜਿਸ ਦੀ ਪਹਿਚਾਣ ਗੁਰਮੀਤ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਮੁਹੱਲਾ ਕਰਾਰ ਖਾਂ ਵਜੋਂ ਦੱਸੀ ਜਾ ਰਹੀ ਹੈ | ਥਾਣਾ-4 ...

ਪੂਰੀ ਖ਼ਬਰ »

ਸਮੇਂ ਤੋਂ ਪਹਿਲਾਂ ਜਨਮੀਆਂ 3 ਬੱਚੀਆਂ ਦਾ ਪਿਮਸ 'ਚ ਸਫਲ ਇਲਾਜ

ਜਲੰਧਰ, 27 ਅਕਤੂਬਰ (ਐੱਮ. ਐੱਸ. ਲੋਹੀਆ) - ਕੋਰੋਨਾ ਕਾਲ ਦੇ ਦੌਰਾਨ ਅਗਸਤ ਮਹੀਨੇ 'ਚ ਜਲੰਧਰ ਅਤੇ ਹੁਸ਼ਿਆਰਪੁਰ ਦੇ ਦੋ ਪਰਿਵਾਰਾਂ ਦੇ 28 ਤੇ 26 ਹਫ਼ਤਿਆਂ ਦੇ ਸਮੇਂ ਤੋਂ ਪਹਿਲਾਂ ਹੋਏ ਗੰਭੀਰ ਹਾਲਾਤ 'ਚ ਲਿਆਂਦੇ ਬੱਚਿਆਂ ਨੂੰ ਪਿਮਸ ਦੇ ਬੱਚਿਆਂ ਦੇ ਵਿਭਾਗ ਨੇ ਬਚਾਉਣ 'ਚ ...

ਪੂਰੀ ਖ਼ਬਰ »

ਚੌਕੀ ਇੰਚਾਰਜ ਵਿਕਟਰ ਮਸੀਹ ਦਾ ਥਾਣਾ-7 'ਚ ਤਬਾਦਲਾ

ਜਲੰਧਰ ਛਾਉਣੀ, 27 ਅਕਤੂਬਰ (ਪਵਨ ਖਰਬੰਦਾ)- ਥਾਣਾ ਰਾਮਾ ਮੰਡੀ ਦੇ ਅਧੀਨ ਆਉਂਦੀ ਪੁਲਿਸ ਚੌਕੀ ਦਕੋਹਾ 'ਚ ਬਤੌਰ ਇੰਚਾਰਜ ਡਿਊਟੀ ਕਰ ਰਹੇ ਏ.ਐਸ.ਆਈ. ਵਿਕਟਰ ਮਸੀਹ ਦਾ ਅੱਜ ਪੁਲਿਸ ਅਧਿਕਾਰੀਆਂ ਦੇ ਨਿਰਦੇਸ਼ਾਂ 'ਤੇ ਥਾਣਾ-7 ਵਿਖੇ ਤਬਾਦਲਾ ਕਰ ਦਿੱਤਾ ਗਿਆ ਹੈ ਤੇ ਉਨ੍ਹਾਂ ਦੀ ...

ਪੂਰੀ ਖ਼ਬਰ »

ਪੀ.ਐਨ.ਬੀ. ਮੰਡਲ ਜਲੰਧਰ ਪੂਰਬੀ ਵਲੋਂ ਵਿਜੀਲੈਂਸ ਜਾਗਰੂਕਤਾ ਹਫ਼ਤਾ ਸ਼ੁਰੂ

ਜਲੰਧਰ, 27 ਅਕਤੂਬਰ (ਹਰਵਿੰਦਰ ਸਿੰਘ ਫੁੱਲ)- ਪੰਜਾਬ ਨੈਸ਼ਨਲ ਬੈਕ ਮੰਡਲ ਜਲੰਧਰ ਅਧੀਨ ਆਉਂਦੀਆਂ ਸ਼ਾਖਾਵਾਂ ਵਲੋਂ 27 ਅਕਤੂਬਰ ਤੋਂ 2 ਨਵੰਬਰ ਤੱਕ ਵਿਜੀਲੈਂਸ ਜਾਗਰੂਕਤਾ ਹਫ਼ਤਾ ਅਰੰਭ ਕੀਤਾ ਗਿਆ | ਇਸ ਮੌਕੇ ਮੰਡਲ ਪ੍ਰਮੁੱਖ ਅਰਵਿੰਦ ਪੰਡਾ ਦੀ ਅਗਵਾਈ 'ਚ ਮੰਡਲ ਦਫ਼ਤਰ ...

ਪੂਰੀ ਖ਼ਬਰ »

--ਜ਼ਿਲ੍ਹਾ ਬਾਰ ਐਸੋਸੀਏਸ਼ਨ ਚੋਣਾਂ-- ਆਖ਼ਰੀ ਦਿਨ ਕਿਸੇ ਨੇ ਵੀ ਵਾਪਸ ਨਹੀਂ ਲਿਆ ਨਾਮਜ਼ਦਗੀ ਪੱਤਰ

ਜਲੰਧਰ, 27 ਅਕਤੂਬਰ (ਚੰਦੀਪ ਭੱਲਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ 6 ਨਵੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਨੂੰ ਲੈ ਕੇ ਅੱਜ ਆਖਰੀ ਦਿਨ ਕਿਸੇ ਵੀ ਵਕੀਲ ਉਮੀਦਵਾਰ ਵਲੋਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਨਹੀਂ ਲਏ ਗਏ ਤੇ ਕੁੱਲ 12 ਉਮੀਦਵਾਰ ਚੋਣ ਮੈਦਾਨ 'ਚ ਹਨ | ਚੋਣ ...

ਪੂਰੀ ਖ਼ਬਰ »

ਬੀ.ਐਸ.ਐੱਫ਼. ਹੈੱਡਕੁਆਰਟਰ 'ਚ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ

ਜਲੰਧਰ, 27 ਅਕਤੂਬਰ (ਐੱਮ.ਐੱਸ. ਲੋਹੀਆ) - ਪੰਜਾਬ ਫਰੰਟੀਅਰ ਬੀ.ਐਸ.ਐਫ਼ ਹੈੱਡਕੁਆਟਰ 'ਚ ਅੱਜ ਵਿਜੀਲੈਂਸ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ ਕੀਤੀ ਗਈ ਹੈ | 2 ਨਵੰਬਰ ਤੱਕ ਚੱਲਣ ਵਾਲੇ ਇਸ ਜਾਗਰੂਕਤਾ ਹਫ਼ਤੇ ਦੀ ਸ਼ੁਰੂਆਤ ਮੌਕੇ ਕਰਵਾਏ ਗਏ ਇਕ ਸਮਾਗਮ ਦੌਰਾਨ ਬੀ.ਐਸ.ਐਫ਼. ਦੇ ...

ਪੂਰੀ ਖ਼ਬਰ »

ਬ੍ਰਹਮ ਕੰੁਡ ਦੀ ਜ਼ਮੀਨ ਦੇ ਗੇਟ ਨੂੰ ਜਿੰਦਰੇ, ਖ਼ਾਲੀ ਹੱਥ ਪਰਤੀ ਨਿਗਮ ਦੀ ਟੀਮ

ਜਲੰਧਰ, 27 ਅਕਤੂਬਰ (ਸ਼ਿਵ)- ਕਿਸ਼ਨਪੁਰਾ ਚੌਕ ਸਥਿਤ ਪ੍ਰਾਚੀਨ ਬ੍ਰਹਮ ਕੰੁਡ ਦੀ ਜ਼ਮੀਨ ਦਾ ਵਿਵਾਦ ਮੁੜ ਭਖ ਗਿਆ ਹੈ ਕਿਉਂਕਿ ਨਗਰ ਨਿਗਮ ਦੀ ਟੀਮ ਇਸ ਜਗ੍ਹਾ 'ਤੇ ਵਿਕਾਸ ਕਰਨ ਲਈ ਮੌਕਾ ਦੇਖਣ ਲਈ ਆਈ ਤਾਂ ਬ੍ਰਹਮ ਕੰੁਡ ਦੀ ਜ਼ਮੀਨ ਦੇ ਗੇਟ 'ਤੇ ਜਿੰਦਰਾ ਲਗਾ ਦਿੱਤਾ ਗਿਆ ਸੀ ...

ਪੂਰੀ ਖ਼ਬਰ »

ਵਜਰਾ ਕੋਰ ਨੇ 74ਵਾਂ ਇਨਫੈਨਟਰੀ ਦਿਵਸ ਮਨਾਇਆ

ਜਲੰਧਰ ਛਾਉਣੀ, 27 ਅਕਤੂਬਰ (ਪਵਨ ਖਰਬੰਦਾ)- ਭਾਰਤੀ ਸੈਨਾ ਦੇ ਵੀਰਾਂ ਦੇ ਨਿਸਵਾਰਥ ਸਮਰਪਣ ਨੂੰ ਯਾਦ ਕਰਨ ਲਈ ਵਜਰਾ ਕੋਰ ਨੇ 74ਵਾਂ ਇਨਫੈਂਟਰੀ ਦਿਵਸ ਲੈਫ. ਜਨਰਲ ਸੰਜੀਵ ਸ਼ਰਮਾ ਦੀ ਅਗਵਾਈ 'ਚ ਜਲੰਧਰ ਕੈਂਟ ਬਜਰ ਸ਼ੋਰਯ ਸਥਲ 'ਤੇ ਮਨਾਇਆ ਗਿਆ | ਇਸ ਦੌਰਾਨ ਉਨ੍ਹਾਂ ਵੀਰ ...

ਪੂਰੀ ਖ਼ਬਰ »

ਟਿ੍ਨਿਟੀ ਕਾਲਜ 'ਚ ਕਾਸਮੋਟਾਲੋਜੀ ਵਿਭਾਗ ਨੇ ਕਰਵਾਈ ਵਰਕਸ਼ਾਪ

ਜਲੰਧਰ, 27 ਅਕਤੂਬਰ (ਰਣਜੀਤ ਸਿੰਘ ਸੋਢੀ)- ਸਥਾਨਕ ਟਿ੍ਨਿਟੀ ਕਾਲਜ, ਜਲੰਧਰ ਵਿਖੇ ਕਾਸਮੋਟਾਲੋਜ਼ੀ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਵਾਲਾ ਦੇ ਨਵੇਂ ਸਟਾਈਲ ਤੇ ਕਟਿੰਗ ਦੀਆਂ ਨਵੀਆਂ ਤਕਨੀਕਾਂ ਬਾਰੇ ਜਾਣਕਾਰੀ ਮੁਹੱਈਆ ਕਰਨ ਦੇ ਉਦੇਸ਼ ਦੀ ਪੂਰਤੀ ਲਈ ਵਰਕਸ਼ਾਪ ...

ਪੂਰੀ ਖ਼ਬਰ »

ਛਾਉਣੀ ਦੇ ਬਜਰੰਗ ਭਵਨ 'ਚ ਰਾਜ ਤਿਲਕ ਸਬੰਧੀ ਸਮਾਗਮ

ਜਲੰਧਰ ਛਾਉਣੀ, 27 ਅਕਤੂਬਰ (ਪਵਨ ਖਰਬੰਦਾ)- ਜਲੰਧਰ ਕੈਂਟ ਸ੍ਰੀ ਰਾਮਲੀਲ੍ਹਾ ਕਮੇਟੀ ਵਲੋਂ ਕੋਵਿਡ-19 ਦੇ ਚਲਦੇ ਬਹੁਤ ਹੀ ਸਾਦਗੀ ਤੇ ਸ਼ਰਧਾ ਨਾਲ ਸ੍ਰੀ ਰਾਮ ਕਥਾ ਦਾ ਆਯੋਜਨ ਮੰਦਰ ਸ੍ਰੀ ਬਜਰੰਗ ਭਵਨ 'ਚ ਕਰਵਾਈ ਗਈ ਤੇ ਇਸ ਦੌਰਾਨ ਕੀਰਤੀ ਭੂਸ਼ਨ ਮਹਿਤਾ ਨੇ ਰਾਮ ਕਥਾ ਰਾਹੀ ...

ਪੂਰੀ ਖ਼ਬਰ »

ਡੀ.ਸੀ. ਵਲੋਂ ਕੰਮ ਨਿਸਚਿਤ ਸਮੇਂ 'ਚ ਪੂਰਾ ਕਰਨ ਦੀਆਂ ਹਦਾਇਤਾਂ

ਜਲੰਧਰ, 27 ਅਕਤੂਬਰ (ਚੰਦੀਪ ਭੱਲਾ)- ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਅੱਜ ਜਲੰਧਰ ਵਿਖੇ ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ ਗਿਆ¢ ਪੰਜਾਬ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ ...

ਪੂਰੀ ਖ਼ਬਰ »

ਤਨਖਾਹਾਂ ਘਟਾਉਣ ਦਾ ਪੱਤਰ ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ-ਕਲਿਆਣ

ਸ਼ਾਹਕੋਟ, 27 ਅਕਤੂਬਰ (ਸੁਖਦੀਪ ਸਿੰਘ, ਬਾਂਸਲ)- ਬਹੁਜਨ ਸਮਾਜ ਪਾਰਟੀ ਜਲੰਧਰ ਜ਼ੋਨ ਦੇ ਇੰਚਾਰਜ ਮਾਸਟਰ ਸਵਰਨ ਸਿੰਘ ਕਲਿਆਣ ਤੇ ਜ਼ਿਲ੍ਹਾ ਕਮੇਟੀ ਮੈਂਬਰ ਗੁਰਮੇਜ ਲਾਲ ਹੀਰ ਨੇ ਸਾਂਝੇ ਬਿਆਨ ਰਾਹੀਂ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਪੱਤਰ, ਜਿਸ ਵਿਚ ਪੰਜਾਬ ਦੇ ...

ਪੂਰੀ ਖ਼ਬਰ »

ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਹੌਾਸਲੇ ਵਧਾਏ-ਕਾਂਗਰਸੀ ਆਗੂ

ਲੋਹੀਆਂ ਖਾਸ, 27 ਅਕਤੂਬਰ (ਗੁਰਪਾਲ ਸਿੰਘ ਸ਼ਤਾਬਗੜ੍ਹ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵਿਧਾਨ ਸਭਾ ਵਿੱਚ ਕਿਸਾਨਾਂ ਦੇ ਹੱਕ ਵਿਚ ਲਏ ਫੈਸਲੇ ਨਾਲ ਕਿਸਾਨਾਂ ਦੇ ਹੌਾਸਲੇ ਹੋਰ ਵਧੇ ਹਨ, ਜਿਸ ਦੀ ਬਦੌਲਤ ਆਉਣ ਵਾਲੇ ਦਿਨਾਂ ...

ਪੂਰੀ ਖ਼ਬਰ »

ਨਵੋਦਿਆ ਵਿਦਿਆਲਿਆ 'ਚ 6ਵੀਂ ਦੇ ਦਾਖਲੇ ਲਈ 15 ਦਸੰਬਰ ਤੱਕ ਭਰੇ ਜਾਣਗੇ ਫਾਰਮ-ਪਿ੍ੰਸੀਪਲ

ਮਲਸੀਆਂ, 27 ਅਕਤੂਬਰ (ਸੁਖਦੀਪ ਸਿੰਘ)- ਭਾਰਤ ਸਰਕਾਰ ਦੇ ਮਨੁੱਖੀ ਸਰੋਤ ਤੇ ਵਿਕਾਸ ਮੰਤਰਾਲੇ ਵਲੋਂ ਚਲਾਏ ਜਾ ਰਹੇ ਸਹਿ-ਸਿੱਖਿਆ ਰਿਹਾਇਸ਼ੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਤਲਵੰਡੀ ਮਾਧੋ (ਜਲੰਧਰ) ਦੇ ਵਿਦਿਅਕ ਵਰ੍ਹੇ 2021-22 ਲਈ ਆਨਲਾਈਨ ਦਾਖਲਾ ਫਾਰਮ 15 ਦਸੰਬਰ ਤੱਕ ...

ਪੂਰੀ ਖ਼ਬਰ »

ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਹੂਲਤ ਲਈ ਸੈਨੀਟਾਈਜ਼ਰ ਤੇ ਪੰਪ ਭੇਟ

ਚੁਗਿੱਟੀ/ਜੰਡੂਸਿੰਘਾ, 27 ਅਕਤੂਬਰ (ਨਰਿੰਦਰ ਲਾਗੂ)-ਵਾਰਡ ਨੰ. 7 ਅਧੀਨ ਆਉਂਦੇ ਮੁਹੱਲਾ ਕੋਟਰਾਮ ਦਾਸ 'ਚ ਸਥਿਤ ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਸਹੂਲਤ ਲਈ ਕੇਂਦਰੀ ਹਲਕੇ ਤੋਂ ਯੂਥ ਕਾਂਗਰਸ ਦੇ ਪ੍ਰਧਾਨ ਪ੍ਰਵੀਨ ਪਹਿਲਵਾਨ ਤੇ ...

ਪੂਰੀ ਖ਼ਬਰ »

ਮੱਖੀਆਂ ਤੇ ਮੱਛਰਾਂ ਕਾਰਨ ਪ੍ਰੇਸ਼ਾਨ ਨੇ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਦੇ ਲੋਕ

ਚੁਗਿੱਟੀ/ਜੰਡੂਸਿੰਘਾ, 27 ਅਕਤੂਬਰ (ਨਰਿੰਦਰ ਲਾਗੂ)-ਸਥਾਨਕ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਵਿਖੇ ਕਈ ਥਾੲੀਂ ਪਏ ਕੂੜੇ ਦੇ ਢੇਰਾਂ 'ਤੇ ਪੈਦਾ ਹੋ ਚੁੱਕੇ ਵੱਡੀ ਗਿਣਤੀ ਮੱਛਰਾਂ ਤੇ ਮੱਖੀਆਂ ਕਾਰਨ ਇਲਾਕਾ ਵਸਨੀਕ ਪ੍ਰੇਸ਼ਾਨ ਹਨ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ...

ਪੂਰੀ ਖ਼ਬਰ »

ਸੇਂਟ ਸੋਲਜਰ ਹੋਟਲ ਮੈਨੇਜਮੇਂਟ ਦੇ ਵਿਦਿਆਰਥੀ ਨੇ ਮਾਹਰਾਂ ਤੋਂ ਸਿੱਖੇ ਗੁਰ

ਜਲੰਧਰ, 27 ਅਕਤੂਬਰ (ਰਣਜੀਤ ਸਿੰਘ ਸੋਢੀ)-ਸੇਂਟ ਸੋਲਜਰ ਇੰਸਟੀਚਿਊਟ ਆਫ਼ ਹੋਟਲ ਮੈਨੇਜਮੈਂਟ ਐਾਡ ਕੈਟਰਿੰਗ ਟੈਕਨਾਲੋਜੀ ਵਲੋਂ ਹੋਟਲ ਇੰਡਸਟਰੀ ਦੇ ਖੇਤਰ ਵਿਚ ਟਰੇਡਿੰਗ ਫੂਡ ਦੇ ਬਾਰੇ ਜਾਣਕਾਰੀ ਪ੍ਰਧਾਨ ਕਰਨ ਮਾਹਿਰਾਂ ਨੇ ਸ਼ਿਰਕਤ ਕੀਤੀ, ਜਿਸ 'ਚ ਸ਼ੈਫ਼ ਦਵਿੰਦਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX