ਤਾਜਾ ਖ਼ਬਰਾਂ


ਅਮਰੀਕਾ ਵਿਚ 13 ਮਈ ਤੋਂ 12 ਤੋਂ 15 ਸਾਲ ਦੇ ਬੱਚਿਆਂ ਨੂੰ ਲਾਈ ਜਾ ਸਕਦੀ ਹੈ ਕੋਰੋਨਾ ਵੈਕਸੀਨ
. . .  53 minutes ago
ਵਾਸ਼ਿੰਗਟਨ, 11 ਮਈ - ਅਮਰੀਕਾ ਵਿਚ ਹੁਣ 12 ਸਾਲ ਤੋਂ 15 ਦੇ ਬੱਚਿਆਂ ਨੂੰ ਵੀ ਕੋਵਿਡ ਵੈਕਸੀਨ ਦਿੱਤੀ ਜਾਵੇਗੀ। ਰਿਪੋਰਟਾਂ ਅਨੁਸਾਰ ਜਿਸ ਦੀ ਸ਼ੁਰੂਆਤ 13 ਮਈ ਤੋਂ ਹੋ ਸਕਦੀ ਹੈ। ਅਮਰੀਕੀ ਕਾਨੂੰਨੀ ਘਾੜਿਆਂ ਨੇ ਫਾਈਜ਼ਰ-ਬਾਇਓਐਨਟੈੱਕ...
ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਪਾਇਆ ਘੇਰਾ
. . .  about 1 hour ago
ਸ੍ਰੀਨਗਰ, 11 ਮਈ - ਜੰਮੂ ਕਸ਼ਮੀਰ ਦੇ ਅਨੰਤਨਾਗ ਸਥਿਤ ਵਾਈਲੋ ਤੇ ਕੋਕੇਰਨਾਗ ਇਲਾਕੇ ਵਿਚ ਚੱਲ ਰਹੀ ਮੁੱਠਭੇੜ ਵਿਚ ਸੁਰੱਖਿਆ ਬਲਾਂ ਨੇ ਤਿੰਨ ਅੱਤਵਾਦੀਆਂ ਨੂੰ ਘੇਰਾ ਪਾਇਆ ਹੋਇਆ ਹੈ। ਇਹ ਅੱਤਵਾਦੀ ਲਕਸ਼ਰ-ਏ-ਤਾਇਬਾ...
ਕਾਰ ਤੇ ਟਰੱਕ ਦਰਮਿਆਨ ਵਾਪਰੇ ਹਾਦਸੇ 'ਚ 3 ਨੌਜਵਾਨਾਂ ਦੀ ਮੌਤ
. . .  about 1 hour ago
ਖਮਾਣੋਂ (ਫ਼ਤਿਹਗੜ੍ਹ ਸਾਹਿਬ) , 11 ਮਈ (ਮਨਮੋਹਣ ਸਿੰਘ ਕਲੇਰ) - ਬੀਤੀ ਰਾਤ ਮੁੱਖ ਮਾਰਗ 'ਤੇ ਪਿੰਡ ਰਾਣਵਾਂ ਨਜ਼ਦੀਕ ਇਕ ਟਰੱਕ ਅਤੇ ਕਾਰ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਧੂਰੀ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ...
ਅੱਜ ਦਾ ਵਿਚਾਰ
. . .  about 1 hour ago
ਮੁੰਬਈ : ਸਲਮਾਨ ਖ਼ਾਨ ਦੀਆਂ ਭੈਣਾਂ ਅਲਵੀਰਾ ਤੇ ਅਰਪਿਤਾ ਵੀ ਕੋਰੋਨਾ ਪਾਜ਼ੀਟਿਵ
. . .  1 day ago
ਭੋਪਾਲ : ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਜੁਗਲ ਕਿਸ਼ੋਰ ਬਾਗੜੀ ਦਾ ਕੋਰੋਨਾ ਨਾਲ ਦਿਹਾਂਤ
. . .  1 day ago
ਨਵੀਂ ਦਿੱਲੀ : ਜੋਸ ਜੇ ਕਟੂਰ ਬਣੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਨਵੇਂ ਕਾਰਜਕਾਰੀ ਨਿਰਦੇਸ਼ਕ
. . .  1 day ago
ਪੰਜਾਬ ਦੇ ਐਨ.ਐੱਚ.ਐੱਮ. ਮੁਲਾਜ਼ਮਾਂ ਦੀਆਂ ਸੇਵਾਵਾਂ ਖ਼ਤਮ ਕਰਨ ਲਈ ਪੱਤਰ ਜਾਰੀ
. . .  1 day ago
ਲੋਹੀਆਂ ਖ਼ਾਸ, 10 ਮਈ (ਗੁਰਪਾਲ ਸਿੰਘ ਸ਼ਤਾਬਗੜ੍ਹ) -ਪੰਜਾਬ ਸਰਕਾਰ ਦੇ ਰਾਸ਼ਟਰੀ ਸਿਹਤ ਮਿਸ਼ਨ, ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਪੱਤਰ ਨੰ: ਐਨ.ਐਨ.ਐੱਮ./ਪੀ.ਬੀ./21/68125 ਮਿਤੀ 10/5/2021 ਰਾਹੀਂ ਨੈਸ਼ਨਲ ਹੈਲਥ ...
ਚੰਡੀਗੜ੍ਹ 'ਚ ਵਧਿਆ ਇਕ ਹਫ਼ਤੇ ਲਈ ਕੋਰੋਨਾ ਕਰਫ਼ਿਊ
. . .  1 day ago
ਚੰਡੀਗੜ੍ਹ, ਚੰਡੀਗੜ੍ਹ ,10 ਮਈ {ਮਨਜੋਤ ਸਿੰਘ}- ਕੋਰੋਨਾ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਚੰਡੀਗੜ੍ਹ ਵਿਚ ਕੋਰੋਨਾ ਕਰਫ਼ਿਊ ਨੂੰ ਇਕ ਹੋਰ ਹਫਤੇ ਲਈ ਵਧਾ ਦਿੱਤਾ ਗਿਆ ਹੈ। ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਚੰਡੀਗੜ੍ਹ ਵਿਚ ਰਾਤ ਦਾ ...
ਐੱਸ. ਆਈ. ਟੀ. ਵਲੋਂ ਕੋਟਕਪੂਰਾ ਮਾਮਲੇ ਦੀ ਜਾਂਚ ਵਿਚ ਹੋਰ ਸਬੂਤ ਜੁਟਾਉਣ ਲਈ ਈਮੇਲ ਤੇ ਵਟਸਐਪ ਨੰਬਰ ਜਾਰੀ
. . .  1 day ago
ਚੰਡੀਗੜ੍ਹ,10 ਮਈ-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਵਿਸ਼ੇਸ਼ ਜਾਂਚ ਟੀਮ ਦੇ ਅਧਿਕਾਰੀਆਂ ਨੇ ਕੋਟਕਪੂਰਾ ਦੀਆਂ ਘਟਨਾਵਾਂ 'ਤੇ ਵਿਸ਼ੇਸ਼ ਮੀਟਿੰਗ ਕੀਤੀ। ਇਸ ਮਾਮਲੇ ਸਬੰਧੀ ਢੁਕਵੇਂ ...
ਵੈਨਕੋਵਰ ਏਅਰਪੋਰਟ ਅੰਦਰ ਗੈਂਗਸਟਰ ਕਰਮਨ ਗਰੇਵਾਲ ਦੀ ਗੋਲ਼ੀਆਂ ਮਾਰ ਕੇ ਹੱਤਿਆ
. . .  1 day ago
ਵੈਨਕੋਵਰ , 10 ਮਈ }ਸਤਪਾਲ ਸਿੰਘ ਜੌਹਲ} -ਵੈਨਕੋਵਰ ਏਅਰਪੋਰਟ ਅੰਦਰ ਕੱਲ੍ਹ ਯੂ.ਐਨ. ਗੈਂਗ ਦੇ ਗੈਂਗਸਟਰ ਕਰਮਨ ਗਰੇਵਾਲ (28) ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰਨ ਮਗਰੋਂ ਦੋ ਹਮਲਾਵਰ ਫਰਾਰ ਹੋਣ ਦੀ ਖ਼ਬਰ ...
ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ, 10 ਮਈ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 610 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ ਹਨ | ਇਨ੍ਹਾਂ ਮਾਮਲਿਆਂ ਦੇ ਸਾਹਮਣੇ ਆਊਣ ਨਾਲ ਕੁੱਲ ਗਿਣਤੀ 36712...
ਪਠਾਨਕੋਟ ਵਿਚ ਕੋਰੋਨਾ ਦੇ 409 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਪਠਾਨਕੋਟ, 10 ਮਈ (ਸੰਧੂ) - ਜ਼ਿਲ੍ਹਾ ਪਠਾਨਕੋਟ ਵਿਚ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਜਿਸ ਨਾਲ ਪਠਾਨਕੋਟ ਜ਼ਿਲ੍ਹੇ ਦੇ ਲੋਕਾਂ ਦੇ ਅੰਦਰ ਦਹਿਸ਼ਤ ਦਾ ਮਾਹੌਲ...
ਮਾਨਸਾ ਜ਼ਿਲ੍ਹੇ ’ਚ ਕੋਰੋਨਾ ਨਾਲ 4 ਮੌਤਾਂ, 350 ਨਵੇਂ ਕੇਸ ਆਏ
. . .  1 day ago
ਮਾਨਸਾ, 10 ਮਈ (ਬਲਵਿੰਦਰ ਸਿੰਘ ਧਾਲੀਵਾਲ) - ਮਾਨਸਾ ਜ਼ਿਲ੍ਹੇ ’ਚ ਕੋਰੋਨਾ ਦਾ ਕਹਿਰ ਦਿਨੋ - ਦਿਨ ਵਧ ਰਿਹਾ ਹੈ। ਅੱਜ ਜਿੱਥੇ ਇਸ ਵਾਇਰਸ ਨਾਲ 4 ਜਣਿਆਂ ਦੀ ਮੌਤ ਹੋ ਗਈ ਹੈ...
ਲੁਧਿਆਣਾ ਵਿਚ ਕੋਰੋਨਾ ਨਾਲ 46 ਮੌਤਾਂ
. . .  1 day ago
ਲੁਧਿਆਣਾ, 10 ਮਈ (ਪਰਮਿੰਦਰ ਸਿੰਘ ਆਹੂਜਾ) - ਲੁਧਿਆਣਾ ਵਿਚ ਅੱਜ ਕੋਰੋਨਾ ਨਾਲ 46 ਮੌਤਾਂ ਹੋ ਗਈਆਂ ਹਨ, ਜਿਸ ਵਿਚ 30 ਮੌਤਾਂ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਹਨ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਨਾਲ ਇਕ ਮੌਤ ,119 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਮੋਗਾ, 10 ਮਈ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਅੰਦਰ ਕੋਰੋਨਾ ਦਾ ਕਹਿਰ ਜਾਰੀ ਹੈ ਅਤੇ ਅੱਜ ਕੋਰੋਨਾ ਨਾਲ ਇਕ ਹੋਰ ਜੀਵਨ ਮੌਤ ਦੀ ਭੇਟ ਚੜ੍ਹ ਗਿਆ । ਅੱਜ ਸਿਹਤ ਵਿਭਾਗ ਵਲੋਂ...
ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ ਸਿੰਘ ਚੰਨੀ ਸਮੇਤ ਗੁਰਪ੍ਰੀਤ ਕਾਂਗੜ ਦੀ ਮੁਲਾਕਾਤ
. . .  1 day ago
ਚੰਡੀਗੜ੍ਹ , 10 ਮਈ ( ਸੁਰਿੰਦਰਪਾਲ ਸਿੰਘ ) - ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਪ੍ਰਤਾਪ ਸਿੰਘ ਬਾਜਵਾ ਅਤੇ ਚਰਨਜੀਤ...
ਦੋਰਾਹਾ ਜੀ. ਟੀ. ਰੋਡ ਪੁਲਿਸ ਨਾਕੇ ਤੋਂ ਇਕ ਪੁਲਿਸ ਮੁਲਾਜ਼ਮ ਨੂੰ ਜ਼ਖ਼ਮੀ ਕਰ ਕੇ ਚਾਰ ਅਣਪਛਾਤੇ ਨੌਜਵਾਨ ਅਸਲਾ ਖੋਹ ਕੇ ਫ਼ਰਾਰ
. . .  1 day ago
ਦੋਰਾਹਾ, 10 ਮਈ (ਜਸਬੀਰ ਝੱਜ) - ਦੋਰਾਹਾ ਵਿਖੇ ਪੁਲਿਸ ਨਾਕੇ ਤੋਂ ਅਣਪਛਾਤੇ ਚਾਰ ਨੌਜਵਾਨ ਪੁਲਿਸ ਕਰਮਚਾਰੀ ਨੂੰ ਜ਼ਖਮੀ ਕਰ ਕੇ ਅਤੇ ਉਸ ਦਾ ਸਰਵਿਸ ਰਿਵਾਲਵਰ ਖੋਹ ਕੇ ਫ਼ਰਾਰ ਹੋ ਗਏ। ਜਿਸ ਦੇ ਬਾਰੇ ਮੌਕੇ ਉੱਤੇ ਐੱਸ. ਪੀ. ਡੀ. ...
ਕੋਰੋਨਾ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਲਈ ਚਾਰ ਆਰਜ਼ੀ ਜੇਲ੍ਹਾਂ ਤਿਆਰ
. . .  1 day ago
ਲੁਧਿਆਣਾ , 10 ਮਈ - ਕੋਰੋਨਾ ਕਰਫ਼ਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਲਈ ਚਾਰ ਆਰਜ਼ੀ ਜੇਲ੍ਹਾਂ ਬਹਾਦਰ ਕੇ ਰੋਡ 'ਤੇ ਸਥਿਤ ਨਿਊ ਐਸ. ਡੀ. ਸਕੂਲ...
ਜਨਤਾ ਆਪਣੇ ਘਰਾਂ ਵਿਚ ਰਹਿ ਕੇ ਪ੍ਰਸ਼ਾਸਨ ਦਾ ਸਾਥ ਦੇਵੇ - ਐਸ.ਪੀ ਗੌਰਵ ਤੂਰਾ
. . .  1 day ago
ਜੰਡਿਆਲਾ ਗੁਰੂ, 10 ਮਈ - (ਰਣਜੀਤ ਸਿੰਘ ਜੋਸਨ) - ਜ਼ਿਲ੍ਹਾ ਸਾਂਝ ਕੇਂਦਰ ਅੰਮ੍ਰਿਤਸਰ ਦਿਹਾਤੀ ਅਤੇ ਪੁਲਿਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਵਲੋਂ ਐਸ. ਪੀ. (ਡੀ) ਗੌਰਵ ਤੂਰਾ ਦੀ ਅਗਵਾਈ ਹੇਠ...
ਮਾਛੀਵਾੜਾ ਵਿਚ ਕੋਰੋਨਾ ਦੀ ਰਫ਼ਤਾਰ ਵਧੀ, ਆਂਕੜਾ 100 ਤੋ ਪਾਰ, 3 ਦੀ ਮੌਤ
. . .  1 day ago
ਮਾਛੀਵਾੜਾ ਸਾਹਿਬ, 10 ਮਈ (ਮਨੋਜ ਕੁਮਾਰ) - ਕੋਰੋਨਾ ਦੀ ਵੱਧ ਰਹੀ ਰਫ਼ਤਾਰ ਦਾ ਆਲਮ ਇਹ ਹੈ ਕਿ ਮਾਛੀਵਾੜਾ ਇਲਾਕੇ ਵਿਚ ਮਹਿਜ਼ ਦੋ ਦਿਨਾਂ ਵਿਚ ਹੀ...
ਕੋਟਲਾ ਵਿਚ ਡਰੋਨ ਨਾਲ ਰੱਖੀ ਜਾ ਰਹੀ ਨਜ਼ਰ
. . .  1 day ago
ਡਮਟਾਲ, 10 ਮਈ ( ਰਾਕੇਸ਼ ਕੁਮਾਰ ) - ਪੁਲਿਸ ਚੌਕੀ ਕੋਟਲਾ ਵਲੋਂ ਕਰਫ਼ਿਊ ਵਿਚ ਜਨਤਾ ਉੱਤੇ ਨਜ਼ਰ ਰੱਖਣ ਲਈ ਡਰੋਨ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ । ਜ਼ਿਕਰਯੋਗ ਹੈ ਕਿ...
ਤਿੰਨੇ ਮੈਡੀਕਲ ਕਾਲਜਾਂ ਵਿਚ 540 ਦੇ ਕਰੀਬ ਨਰਸਾਂ ਦੀ ਭਰਤੀ ਜਾਰੀ - ਸੋਨੀ
. . .  1 day ago
ਅੰਮ੍ਰਿਤਸਰ 10 ਮਈ, (ਸੁਰਿੰਦਰਪਾਲ ਸਿੰਘ ਵਰਪਾਲ) - ਜ਼ਿਲ੍ਹੇ ਅੰਦਰ ਕੋਵਿਡ-19 ਦੀ ਸਥਿਤੀ ਨੂੰ ਲੈ ਕੇ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿਖਿਆ ਤੇ ਖੋਜ ਮੰਤਰੀ ਪੰਜਾਬ ਵਲੋਂ ਡਾਕਟਰਾਂ,...
ਸ਼ੱਕੀ ਹਾਲਾਤਾਂ 'ਚ ਔਰਤ ਦਾ ਕਤਲ
. . .  1 day ago
ਲੁਧਿਆਣਾ 10 ਮਈ (ਪਰਮਿੰਦਰ ਸਿੰਘ ਆਹੂਜਾ) - ਥਾਣਾ ਜਮਾਲਪੁਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਜੈਨ ਕਾਲੋਨੀ ਵਿਚ ਅੱਜ ਦਿਨ ਦਿਹਾੜੇ ਅਣਪਛਾਤੇ ਵਿਅਕਤੀ ਇਕ ਔਰਤ ਦਾ ਕਤਲ ਕਰ ਕੇ ਫ਼ਰਾਰ ...
ਖੇਮਕਰਨ ਸਰਕਾਰੀ ਹਸਪਤਾਲ 'ਚ ਕੋਰੋਨਾ ਵੈਕਸੀਨ ਦੀ ਸ਼ੁਰੂਆਤ ,100 ਵੈਕਸੀਨ ਵਿਚੋਂ 7 ਹੀ ਲੱਗੀਆਂ
. . .  1 day ago
ਖੇਮਕਰਨ, 10 ਮਈ (ਰਾਕੇਸ਼ ਬਿੱਲਾ) - ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਨੂੰ ਰੋਕਣ ਲਈ 18 ਤੋਂ 45 ਸਾਲ ਦੀ ਉਮਰ ਵਾਲਿਆਂ ਨੂੰ ਕੋਰੋਨਾ ਵੈਕਸੀਨ ਲਗਾਉਣ ਦੀ ਸ਼ੁਰੂਆਤ ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 7 ਮੱਘਰ ਸੰਮਤ 552
ਿਵਚਾਰ ਪ੍ਰਵਾਹ: ਪ੍ਰਭਾਵਸ਼ਾਲੀ ਕਦਮ ਨਿਸਚਿਤ ਰੂਪ ਨਾਲ ਨਤੀਜਾਜਨਕ ਹੋਣੇ ਚਾਹੀਦੇ ਹਨ। -ਜਵਾਹਰ ਲਾਲ ਨਹਿਰੂ

ਪਹਿਲਾ ਸਫ਼ਾ

ਹਰਿਆਣਾ 'ਚ ਕੋਵੈਕਸਿਨ ਦਾ ਤੀਸਰੇ ਪੜਾਅ ਦਾ ਟ੍ਰਾਇਲ ਸ਼ੁਰੂ

ਅੰਬਾਲਾ, 20 ਨਵੰਬਰ (ਏਜੰਸੀ)-ਸਵਦੇਸ਼ੀ ਕੋਰੋਨਾ ਵੈਕਸੀਨ 'ਕੋਵੈਕਸਿਨ' ਦਾ ਤੀਸਰੇ ਪੜਾਅ ਦਾ ਪ੍ਰੀਖਣ ਦੇਸ਼ ਭਰ 'ਚ 26 ਹਜ਼ਾਰ ਲੋਕਾਂ 'ਤੇ ਕੀਤਾ ਜਾਵੇਗਾ | ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿੱਜ ਨੇ ਸ਼ੁੱਕਰਵਾਰ ਨੂੰ ਸੂਬੇ 'ਚ ਸ਼ੁਰੂ ਹੋਏ ਪ੍ਰੀਖਣ ਦੌਰਾਨ 'ਕੋਵੈਕਸਿਨ' ਦੀ ਅਜ਼ਮਾਇਸ਼ ਖ਼ੁਰਾਕ ਲਈ ਅਤੇ ਇਸ ਤਰ੍ਹਾਂ ਉਹ ਟੀਕੇ ਦੇ ਤੀਜੇ ਪੜਾਅ ਦੀ ਅਜ਼ਮਾਇਸ਼ ਲਈ ਰਾਜ ਦੇ ਪਹਿਲੇ ਵਲੰਟੀਅਰ ਬਣ ਗਏ | ਭਾਰਤ ਬਾਇਓਟੈਕ ਦੇ 'ਕੋਵੈਕਸਿਨ' ਦੇ ਤੀਜੇ ਪੜਾਅ ਦੇ ਮਨੁੱਖੀ ਪ੍ਰੀਖਣ ਦੀ ਸ਼ੁਰੂਆਤ ਮੌਕੇ ਸਿਹਤ ਮੰਤਰੀ ਨੂੰ ਅੰਬਾਲਾ ਛਾਉਣੀ ਦੇ ਸਿਵਲ ਹਸਪਤਾਲ ਵਿਚ ਪਹਿਲੀ ਖ਼ੁਰਾਕ ਦਿੱਤੀ ਗਈ | ਸ੍ਰੀ ਵਿੱਜ ਦੇਸ਼ ਵਿਚ ਕਿਸੇ ਵੀ ਰਾਜ ਦੇ ਅਜਿਹੇ ਪਹਿਲੇ ਕੈਬਨਿਟ ਮੰਤਰੀ ਹਨ ਜਿਨ੍ਹਾਂ ਨੇ ਅਜਿਹੀ ਦਲੇਰੀ ਦਿਖਾਈ ਹੈ | ਇਸ ਤੋਂ ਪਹਿਲਾਂ ਸਿਹਤ ਮੰਤਰੀ ਨੇ ਹਸਪਤਾਲ ਵਿਚ ਕੁਝ ਟੈਸਟ ਕਰਵਾਏ, ਜਿਥੇ ਟੀਕਾ ਲਗਵਾਉਣ ਤੋਂ ਬਾਅਦ ਉਨ੍ਹਾਂ ਨੂੰ ਕੁਝ ਸਮੇਂ ਲਈ ਨਿਗਰਾਨੀ ਹੇਠ ਰੱਖਿਆ ਗਿਆ | ਅੰਬਾਲਾ ਦੇ ਸਿਵਲ ਸਰਜਨ ਡਾ: ਕੁਲਦੀਪ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿਹਤ ਮੰਤਰੀ ਮੰਤਰੀ ਨੂੰ ਵੈਕਸੀਨ ਦੀ ਪਹਿਲੀ ਖ਼ੁਰਾਕ ਸਫਲਤਾਪੂਰਵਕ ਦਿੱਤੀ ਗਈ ਹੈ | 14 ਦਿਨਾਂ ਬਾਅਦ ਉਨ੍ਹਾਂ ਨੂੰ ਵੈਕਸੀਨ ਦੀ ਦੂਸਰੀ ਖ਼ੁਰਾਕ ਦਿੱਤੀ ਜਾਵੇਗੀ |

ਨੱਕ ਸਪਰੇਅ ਤਿਆਰ

ਲੰਡਨ, 20 ਨਵੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਬਰਮਿੰਘਮ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਕ ਨੱਕ ਦਾ ਸਪਰੇਅ ਵਿਕਸਿਤ ਕੀਤਾ ਹੈ, ਜੋ ਕੋਵਿਡ-19 (ਕੋਰੋਨਾ ਵਾਇਰਸ) ਤੋਂ ਅਸਰਦਾਰ ਸੁਰੱਖਿਆ ਮੁਹੱਈਆ ਕਰਵਾਉਂਦਾ ਹੈ¢ ਯੂਨੀਵਰਸਿਟੀ ਨੇ ਕਿਹਾ ਕਿ ਸਪਰੇਅ ਮਨੁੱਖਾਂ ਲਈ ਵਰਤਣ ਲਈ ਤਿਆਰ ਹੈ¢ ਬਰਮਿੰਘਮ ਯੂਨੀਵਰਸਿਟੀ ਵਿਖੇ ਹੈਲਥਕੇਅਰ ਟੈਕਨਾਲੋਜੀ ਇੰਸਟੀਚਿਊਟ ਦੀ ਇਕ ਟੀਮ ਨੇ ਯੂ.ਕੇ., ਯੂਰਪ ਤੇ ਯੂਥਐੱਸ਼ 'ਚ ਮਾਨਤਾ ਪ੍ਰਾਪਤ ਸੰਸਥਾਵਾਂ 'ਚ ਸਪਰੇਆਂ ਦਾ ਉਤਪਾਦਨ ਕੀਤਾ ਹੈ¢ ਯੂਨੀਵਰਸਿਟੀ ਦੇ ਬੁਲਾਰੇ ਡਾ: ਰਿਚਰਡ ਮੋਕੇਸ ਨੇ ਕਿਹਾ ਕਿ ਨੱਕ ਸਪਰੇਅ 'ਚ ਵਰਤੇ ਜਾਂਦੇ ਘਟਕਾਂ ਦੀ ਵਰਤੋਂ ਚਕਿਤਸਕੀ ਉਪਕਰਨਾਂ, ਦਵਾਈਆਂ ਤੇ ਇਥੋਂ ਤੱਕ ਕਿ ਭੋਜਨ ਉਤਪਾਦਾਂ 'ਚ ਵੀ ਕੀਤੀ ਜਾਂਦੀ ਹੈ¢ਉਨ੍ਹਾਂ ਦੱਸਿਆ ਕਿ ਇਸ ਸਪਰੇਅ ਨਾਲ 48 ਘੰਟੇ ਤੱਕ ਲਾਗ ਤੋਂ ਬਚਾਅ ਹੋ ਸਕਦਾ ਹੈ ਤੇ ਜਲਦੀ ਹੀ ਇਹ ਸਪਰੇਅ ਬਾਜ਼ਾਰ 'ਚ ਉਪਲਬਧ ਹੋ ਜਾਵੇਗੀ¢

26/11 ਦੀ ਬਰਸੀ ਮੌਕੇ ਵੱਡੇ ਹਮਲੇ ਦੀ ਤਾਕ 'ਚ ਸਨ ਅੱਤਵਾਦੀ

ਜਵਾਨਾਂ ਨੇ ਇਕ ਵਾਰ ਫਿਰ ਬਹਾਦਰੀ ਦਾ ਦਿੱਤਾ ਸਬੂਤ-ਮੋਦੀ
ਨਵੀਂ ਦਿੱਲੀ, 20 ਨਵੰਬਰ (ਉਪਮਾ ਡਾਗਾ ਪਾਰਥ)-ਜੰਮੂ-ਕਸ਼ਮੀਰ ਦੇ ਨਗਰੋਟਾ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦਿੱਲੀ ਵਿਖੇ ਇਕ ਉੱਚ ਪੱਧਰੀ ਸਮੀਖਿਆ ਮੀਟਿੰਗ ਕੀਤੀ, ਜਿਸ 'ਚ ਗ੍ਰਹਿ ਮੰਤਰੀ ਅਮਿਤ ਸ਼ਾਹ, ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਵਿਦੇਸ਼ ਸਕੱਤਰ ਹਰਸ਼ਵਰਧਨ ਸ਼ਰਗਲਾ ਅਤੇ ਖੁਫ਼ੀਆ ਏਜੰਸੀਆਂ ਦੇ ਅਧਿਕਾਰੀ ਸ਼ਾਮਿਲ ਹੋਏ | ਬੈਠਕ 'ਚ ਖੁਫੀਆ ਏਜੰਸੀਆਂ ਵਲੋਂ ਦਿੱਤੀ ਜਾਣਕਾਰੀ ਮੁਤਾਬਿਕ ਅੱਤਵਾਦੀ 26/11 ਦੀ ਬਰਸੀ 'ਤੇ ਕਿਸੇ ਵੱਡੇ ਹਮਲੇ ਦੀ ਯੋਜਨਾ ਬਣਾ ਰਹੇ ਸਨ | ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਭਾਰਤੀ ਫ਼ੌਜ ਦੀ ਚੌਕਸੀ ਅਤੇ ਬਹਾਦਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨਾਲ ਜੁੜੇ 4 ਅੱਤਵਾਦੀਆਂ ਨੂੰ ਢੇਰ ਕਰਨਾ ਅਤੇ ਉਨ੍ਹਾਂ ਕੋਲ ਵੱਡੀ ਤਦਾਦ 'ਚ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਮੌਜੂਦਗੀ ਇਹ ਸੰਕੇਤ ਦਿੰਦੀ ਹੈ ਕਿ ਉਹ ਇਕ ਵੱਡੇ ਹਮਲੇ ਦੀ ਤਾਕ 'ਚ ਸਨ, ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਨੂੰ ਇਕ ਵਾਰ ਫਿਰ ਨਾਕਾਮ ਕਰ ਦਿੱਤਾ ਗਿਆ | ਮੋਦੀ ਨੇ ਅਗਲੇ ਟਵੀਟ 'ਚ ਕਿਹਾ ਕਿ ਸਾਡੇ ਸੁਰੱਖਿਆ ਬਲਾਂ ਨੇ ਇਕ ਵਾਰ ਫਿਰ ਬਹਾਦਰੀ ਅਤੇ ਪੇਸ਼ੇਵਾਰਾਨਾ ਢੰਗ ਦਾ ਮੁਜ਼ਾਹਰਾ ਕੀਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ (ਸੁਰੱਖਿਆ ਬਲਾਂ) ਦੀ ਚੌਕਸੀ ਕਾਰਨ ਜੰਮੂ-ਕਸ਼ਮੀਰ 'ਚ ਜ਼ਮੀਨੀ ਪੱਧਰ 'ਤੇ ਲੋਕਤੰਤਰਿਕ ਕੋਸ਼ਿਸ਼ਾਂ ਨੂੰ ਢਾਹ ਲਾਉਣ ਦੀ ਇਕ ਨਾਪਾਕ ਕੋਸ਼ਿਸ਼ ਨਾਕਾਮ ਹੋਈ ਹੈ | ਜ਼ਿਕਰਯੋਗ ਹੈ ਕਿ ਵੀਰਵਾਰ ਨੂੰ ਸੁਰੱਖਿਆ ਬਲਾਂ ਨੇ ਜੰਮੂ-ਕਸ਼ਮੀਰ ਦੇ ਨਗਰੋਟਾ ਇਲਾਕੇ 'ਚ ਮੁਕਾਬਲੇ ਦੌਰਾਨ 4 ਅੱਤਵਾਦੀਆਂ ਨੂੰ ਮਾਰ ਦਿੱਤਾ ਸੀ |
ਕੁਲਗਾਮ 'ਚ ਮਸਜਿਦ ਨੇੜਿਓ ਾ ਆਈ.ਈ.ਡੀ. ਬਰਾਮਦ
ਸ੍ਰੀਨਗਰ, (ਮਨਜੀਤ ਸਿੰਘ)-ਦੱਖਣੀ ਕਸ਼ਮੀਰ ਦੇ ਜ਼ਿਲ੍ਹਾ ਕੁਲਗਾਮ 'ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਵਲੋਂ ਮਸਜਿਦ ਨੇੜੇ ਲਗਾਈ ਇਕ ਆਈ.ਈ.ਡੀ. ਬਰਾਮਦ ਕਰਕੇ ਇਕ ਵੱਡਾ ਹਾਦਸਾ ਟਾਲ ਦਿੱਤਾ ਹੈ | ਪੁਲਿਸ ਮੁਤਾਬਕ ਪਿੰਡ ਦੀ ਅਹਿੰਦੀਆ ਮਸਜਿਦ ਨੇੜੇ ਸ਼ੁੱਕਰਵਾਰ ਸਵੇੇਰੇ 9 ਆਰ.ਆਰ., ਪੁਲਿਸ ਤੇ ਸੀ.ਆਰ.ਪੀ.ਐਫ. ਨੇ ਸਾਂਝੀ ਕਾਰਵਾਈ ਕਰਦਿਆਂ ਮਸਜਿਦ ਨੇੜਿਓਾ ਆਈ.ਈ.ਡੀ. ਨੂੰ ਬਰਾਮਦ ਕੀਤਾ | ਸੁਰੱਖਿਆ ਬਲਾਂ ਨੇ ਬੰਬ ਨਿਰੋਧਕ ਦਸਤੇ ਨੂੰ ਬੁਲਾ ਕੇ ਆਈ.ਈ.ਡੀ. ਨੂੰ ਨੇੜੇ ਦੇ ਖੇਤਾਂ 'ਚ ਲਿਜਾ ਕੇ ਬਿਨਾਂ ਕਿਸੇ ਨੁਕਸਾਨ ਦੇ ਤਬਾਹ ਕਰ ਦਿੱਤਾ |

ਘੁਸਪੈਠ ਰੋਕਣ ਲਈ ਸੁਰੱਖਿਆ ਏਜੰਸੀਆਂ ਵਲੋਂ ਉਠਾਏ ਕਦਮਾਂ 'ਤੇ ਪ੍ਰਸ਼ਨ ਚਿੰਨ?

ਸ੍ਰੀਨਗਰ, 20 ਨਵੰਬਰ (ਮਨਜੀਤ ਸਿੰਘ)-ਸੁਰੱਖਿਆ ਬਲਾਂ ਨੇ ਬੁੱਧਵਾਰ ਸਵੇਰ ਨੂੰ ਨਗਰੋਟਾ ਸਥਿਤ ਬਾਨ ਟੋਲ ਪਲਾਜ਼ਾ ਵਿਖੇ ਜੈਸ਼-ਏ-ਮੁਹੰਮਦ ਦੇ 4 ਪਾਕਿਸਤਾਨੀ ਅੱਤਵਾਦੀਆਂ ਨੂੰ ਮਾਰ ਮੁਕਾਇਆ ਪਰ ਇਸ ਘਟਨਾ ਨੇ ਇਕ ਵਾਰ ਫਿਰ ਅੰਤਰਰਾਸ਼ਟਰੀ ਸਰਹੱਦ ਤੋਂ ਸੁਰੱਖਿਆ ਏਜੰਸੀਆਂ ਵਲੋਂ ਘੁਸਪੈਠ ਰੋਕਣ ਲਈ ਉਠਾਏ ਜਾ ਰਹੇ ਕਦਮਾਂ ਦੀ ਪੋਲ ਖੋਲ੍ਹ ਦਿੱਤੀ ਹੈ | ਪਾਕਿਸਤਾਨੀ ਅੱਤਵਾਦੀ ਭਾਰੀ ਅਸਲ੍ਹੇ ਸਮੇਤ ਕਿਥੋਂ ਤੇ ਕਿਵੇਂ ਜੰਮੂ ਅੰਦਰ ਦਾਖ਼ਲ ਹੋਣ 'ਚ ਕਾਮਯਾਬ ਰਹੇ ਤੇ ਅੰਤਰਰਾਸ਼ਟਰੀ ਸਰਹੱਦ ਤੋਂ ਕਿਥੋਂ ਕੌਮੀ ਹਾਈਵੇਅ 'ਤੇ ਪਹੁੰਚੇ, ਇਕ ਵੱਡਾ ਸਵਾਲ ਖੜ੍ਹਾ ਕਰਦਾ ਹੈ | ਇਸ ਸਾਲ ਦੇ ਚਲਦੇ 31 ਜਨਵਰੀ ਨੂੰ ਇਸ ਥਾਂ ਨਗਰੋਟਾ ਵਿਖੇ ਅਜਿਹੇ ਇਕ ਮੁਕਾਬਲੇ ਦੌਰਾਨ ਟਰੱਕ ਸਵਾਰ ਜੈਸ਼-ਏ-ਮੁਹੰਮਦ ਦੇ 3 ਅੱਤਵਾਦੀ ਮਾਰੇ ਗਏ ਸਨ ਤੇ ਇਕ ਨੂੰ ਗਿ੍ਫਤਾਰ ਕੀਤਾ ਸੀ, ਜਿਹੜਾ ਪੰਪੋਰ ਲਿਤਪੋਰਾ ਹਾਈਵੇਅ 'ਤੇ ਸੀ.ਆਰ.ਪੀ.ਐਫ. ਦੇ ਕਾਫਲੇ 'ਤੇ ਹੋਏ ਅੱਤਵਾਦੀ ਹਮਲੇ 'ਚ ਸ਼ਾਮਿਲ ਆਤਮਘਾਤੀ ਹਮਲਾਵਰ ਆਦਿਲ ਡਾਰ ਦਾ ਚਚੇਰਾ ਭਰਾ ਸੀ | ਇਸ ਹਮਲੇ 'ਚ 40 ਜਵਾਨ ਸ਼ਹੀਦ ਹੋ ਗਏ ਸਨ | ਬੀਤੇ ਦਿਨ ਦੀ ਘਟਨਾ ਵੀ 31 ਜਨਵਰੀ, 2020 ਦੀ ਘਟਨਾ ਨਾਲ ਮਿਲਦੀ ਜੁਲਦੀ ਹੈ ਜਿਹੜੀ ਕਿ ਸੁਰੱਖਿਆ ਏਜੰਸੀ ਲਈ ਇਕ ਚਿਤਾਵਨੀ ਦਾ ਸੰਕੇਤ ਹੈ | ਪਿਛਲੇ ਕੁਝ ਸਾਲਾਂ ਦੌਰਾਨ ਅੰਤਰਰਾਸ਼ਟਰੀ ਸਰਹੱਦ ਤੋਂ ਘੁਸਪੈਠ ਕਰ ਕੇ ਜੰਮੂ 'ਚ ਦਾਖ਼ਲ ਹੁੰਦੇ ਅੱਤਵਾਦੀ ਗਰੁੱਪ ਥਾਂ ਤਬਦੀਲ ਕਰਨ ਲਈ ਟਰੱਕਾਂ ਦੀ ਮਦਦ ਲੈਂਦੇ ਆ ਰਹੇ ਹਨ | ਪੁਲਿਸ ਅਜੇ ਬੀਤੇ ਦਿਨ ਭਾਰੀ ਅਸਲ੍ਹੇ ਦੀ ਖੇਪ ਨਾਲ ਘੁਸਪੈਠ ਕਰ ਕੇ ਇਧਰ ਦਾਖ਼ਲ ਹੋਣ 'ਚ ਕਾਮਯਾਬ ਰਹੇ ਅੱਤਵਾਦੀਆਂ ਦੀ ਜਾਂਚ 'ਚ ਜੁਟੀ ਹੋਈ ਹੈ | 29 ਅਗਸਤ ਨੂੰ ਬੀ.ਐਸ.ਐਫ. ਨੇ ਸਾਂਬਾ ਸੈਕਟਰ ਦੇ ਬਗਲਾਦ ਇਲਾਕੇ ਵਿਖੇ 50 ਮੀਟਰ ਲੰਬੀ ਇਕ ਸੁਰੰਗ ਦਾ ਪਤਾ ਲਗਾਇਆ ਸੀ, ਜਿਸ ਬਾਰੇ ਸੁਰੱਖਿਆ ਏਜੰਸੀਆਂ ਨੇ ਕੁਝ ਖਾਸ ਖੁਲਾਸਾ ਨਹੀਂ ਕੀਤਾ |

ਅਪ੍ਰੈਲ ਤੱਕ ਆ ਜਾਵੇਗੀ 'ਆਕਸਫੋਰਡ' ਦੀ ਵੈਕਸੀਨ

ਦੋ ਡੋਜ਼ ਦੀ ਕੀਮਤ ਹੋ ਸਕਦੀ ਹੈ 1000 `
ਨਵੀਂ ਦਿੱਲੀ, 20 ਨਵੰਬਰ (ਉਪਮਾ ਡਾਗਾ ਪਾਰਥ)-ਸਿਹਤ ਮੁਲਾਜ਼ਮਾਂ ਅਤੇ ਬਜ਼ੁਰਗਾਂ ਲਈ ਕੋਵਿਡ-19 ਦੀ ਆਕਸਫੋਰਡ ਵੈਕਸੀਨ ਅਗਲੇ ਸਾਲ ਅਪ੍ਰੈਲ ਤੱਕ ਬਾਜ਼ਾਰ 'ਚ ਆ ਸਕਦੀ ਹੈ ਜਿਸ ਦੀ ਆਮ ਲੋਕਾਂ ਲਈ ਜ਼ਰੂਰੀ ਦੋ ਡੋਜ਼ ਦੀ ਕੀਮਤ 1000 ਰੁਪਏ ਤੱਕ ਹੋ ਸਕਦੀ ਹੈ | ਇਹ ਬਿਆਨ ਟੀਕਾ ਵਿਕਸਤ ਕਰ ਰਹੀ ਕੰਪਨੀ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੇ ਸੀ. ਈ. ਓ. ਅਦਾਰ ਪੂਨਾਵਾਲਾ ਵਲੋਂ ਜਾਰੀ ਕੀਤਾ ਗਿਆ | ਹਾਲਾਂਕਿ ਇਹ ਅੰਤਿਮ ਪੜਾਅ ਦੀ ਪ੍ਰੀਖਣ ਦੇ ਨਤੀਜਿਆਂ ਅਤੇ ਕੰਮਬੱਧ ਸੰਸਥਾਵਾਂ ਵਲੋਂ ਮਨਜ਼ੂਰੀ ਮਿਲਣ 'ਤੇ ਨਿਰਭਰ ਕਰੇਗਾ | ਹਾਲਾਂਕਿ ਪੂਨਾਵਾਲਾ ਨੇ ਭਾਰਤ 'ਚ ਹਰ ਵਿਅਕਤੀ ਲਈ ਟੀਕਾ ਉਪਲਬਧ ਹੋਣ 'ਚ 2-3 ਸਾਲ ਦਾ ਸਮਾਂ ਲੱਗਣ ਦੀ ਸੰਭਾਵਨਾ ਪ੍ਰਗਟਾਈ | ਪੂਨਾਵਾਲਾ ਨੇ ਕਿਹਾ ਕਿ ਇਹ ਸਿਰਫ਼ ਟੀਕੇ ਦੀ ਸਪਲਾਈ 'ਤੇ ਹੀ ਨਿਰਭਰ ਨਹੀਂ ਕਰੇਗਾ ਸਗੋਂ ਬਜਟ, ਬੁਨਿਆਦੀ ਢਾਂਚਾ ਅਤੇ ਲੋਕਾਂ ਦੀ ਰਜ਼ਾਮੰਦੀ ਵੀ ਇਸ ਲਈ ਵੱਡੇ ਕਾਰਨ ਹਨ | ਪੂਨਾਵਾਲਾ ਤੋਂ ਪਹਿਲਾਂ ਵੀਰਵਾਰ ਨੂੰ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਵੀ ਹੋਲੀ ਤੱਕ ਭਾਰਤ 'ਚ ਸਵਦੇਸ਼ੀ ਵੈਕਸੀਨ ਵਿਕਸਿਤ ਹੋਣ ਦੀ ਆਸ ਪ੍ਰਗਟਾਈ ਸੀ | ਵਿਸ਼ਵ ਸਿਹਤ ਸੰਗਠਨ ਮੁਤਾਬਿਕ ਦੁਨੀਆ ਭਰ 'ਚ ਭਾਰਤ ਸਮੇਤ 212 ਥਾਵਾਂ 'ਤੇ ਵੈਕਸੀਨ ਤਿਆਰ ਕੀਤੀ ਜਾ ਰਹੀ ਹੈ | ਇਨ੍ਹਾਂ 'ਚੋਂ 164 ਟੀਕੇ ਅਜੇ ਵੀ ਪ੍ਰੀ-ਕਲੀਨੀਕਲ ਪੜਾਅ 'ਤੇ ਹਨ | ਜਦਕਿ 11 ਟੀਕੇ ਆਖ਼ਰੀ ਪੜਾਅ ਦੇ ਟਰਾਇਲ 'ਚ ਹਨ | 6 ਟੀਕਿਆਂ ਨੂੰ ਸੀਮਤ ਵਰਤੋਂ ਦੀ ਇਜਾਜ਼ਤ ਮਿਲ ਗਈ ਹੈ, ਇਨ੍ਹਾਂ 'ਚੋਂ 4 ਚੀਨ ਅਤੇ 2 ਰੂਸ ਦੇ ਹਨ | ਰੂਸ ਦੇੇ ਟੀਕੇ ਸਪੁਤਨਿਕ-ਵੀ ਨੂੰ ਆਖ਼ਰੀ ਪੜਾਅ ਦੀ ਪਰਖ ਤੋਂ ਪਹਿਲਾਂ ਹੀ ਰੂਸ 'ਚ ਲਾਉਣਾ ਸ਼ੁਰੂ ਕਰ ਦਿੱਤਾ ਹੈ | ਫਾਈਜ਼ਰ ਬਾਇਓਟੈਕ ਅਤੇ ਅਮਰੀਕੀ ਕੰਪਨੀ ਮੋਡਰਨਾ ਨੇ ਮਨੁੱਖੀ ਪਰਖ ਦੇ ਨਤੀਜੇ ਜਾਰੀ ਕੀਤੇ ਹਨ | ਜਿਥੇ ਮੋਡਰਨਾ ਟੀਕੇ ਨੂੰ 94.5 ਫ਼ੀਸਦੀ ਅਤੇ ਫਾਈਜ਼ਰ ਨੂੰ 95 ਫ਼ੀਸਦੀ ਪ੍ਰਭਾਵੀ ਪਾਇਆ ਗਿਆ ਹੈ | ਭਾਰਤ 'ਚ ਫ਼ਿਲਹਾਲ 3 ਟੀਕਿਆਂ 'ਤੇ ਕੰਮ ਚੱਲ ਰਿਹਾ ਹੈ | ਭਾਰਤ ਬਾਇਓਟੈਕ ਦੀ ਕੋਵੈਕਸੀਨ ਆਕਸਫੋਰਡ ਦੀ ਕੋਵੀਸ਼ੀਲਡ ਅਤੇ ਜਾਯਡਸ ਕੈਛਿਨਾ ਦੀ ਜ਼ਾਈਕੋਵ-ਡੀ ਵੈਕਸੀਨ ਇਨ੍ਹਾਂ 'ਚੋਂ ਕੋਵੈਕਸਿਨ ਦਾ ਤੀਜੇ ਪੜਾਅ ਦਾ ਟ੍ਰਾਇਲ ਚੱਲ ਰਿਹਾ ਹੈ | ਜਦਕਿ ਆਕਸਫੋਰਡ ਵੈਕਸੀਨ ਵੀ ਪਰਖ ਦੇ ਆਖ਼ਰੀ ਪੜਾਅ 'ਚ ਹੈ | ਅਮਰੀਕਾ ਨੇ ਇਸ ਨੂੰ ਬਣਾਉਣ 'ਚ 8 ਹਜ਼ਾਰ 880 ਕਰੋੜ ਰੁਪਏ ਦੀ ਮਦਦ ਕੀਤੀ ਹੈ | ਇਸ ਨੂੰ ਆਕਸਫੋਰਡ ਬਰਤਾਨਵੀ ਸਵੀਡਿਸ਼ ਕੰਪਨੀ ਏਸਟ੍ਰਾਜੇਨਕਾ ਦੇ ਨਾਲ ਮਿਲ ਕੇ ਤਿਆਰ ਕਰ ਰਿਹਾ ਹੈ | ਤੀਜੇ ਟੀਕੇ ਜਾਯਡਸ ਕੈਡਿਲਾ ਦੇ ਵੀ ਤੀਜੇ ਪੜਾਅ ਦੇ ਟ੍ਰਾਇਲ ਛੇਤੀ ਹੀ ਸ਼ੁਰੂ ਕੀਤੇ ਜਾਣਗੇ |
ਟੀਕਿਆਂ ਦੇ ਰੱਖ-ਰਖਾਅ ਲਈ ਵਿਸ਼ੇਸ਼ ਵਿਵਸਥਾ
ਟੀਕੇ ਦੇ ਵਿਕਸਿਤ ਕਰਨ ਦੇ ਨਾਲ-ਨਾਲ ਇਸ ਦੀ ਸਟੋਰੇਜ਼ ਰੱਖ-ਰਖਾਅ ਲਈ ਵੀ ਵਿਸ਼ੇਸ਼ ਵਿਵਸਥਾ ਕੀਤੀ ਜਾ ਰਹੀ ਹੈ | ਦਿੱਲੀ ਦੇ ਸਾਰੇ ਵੱਡੇ ਹਸਪਤਾਲਾਂ 'ਚ ਕੋਲਡ ਚੇਨ ਦੀ ਵਿਵਸਥਾ ਕੀਤੀ ਗਈ ਹੈ | ਇਨ੍ਹਾਂ ਹਸਪਤਾਲਾਂ 'ਚ ਏਮਜ਼, ਸਫ਼ਦਰਜੰਗ, ਰਾਮ ਮਨੋਹਰ ਲੋਹੀਆ, ਜੀ ਟੀ. ਬੀ. ਮੈਕਸ, ਅਪੋਲੋ, ਗੰਗਾਰਾਮ ਸ਼ਾਮਿਲ ਹਨ | ਇਹ ਟੀਕਾ ਸਭ ਤੋਂ ਪਹਿਲਾਂ ਸਿਹਤ ਮੁਲਾਜ਼ਮਾਂ ਨੂੰ ਲਾਇਆ ਜਾਵੇਗਾ | ਸਿਹਤ ਵਿਭਾਗ ਨੇ ਸਭ ਤੋਂ ਪਹਿਲਾਂ ਕੋਵਿਡ ਹਸਪਤਾਲਾਂ 'ਚ ਪਹਿਲੀ ਸਫ਼ ਤੇ ਕੰਮ ਕਰਨ ਵਾਲੇ ਸਿਹਤ ਮੁਲਾਜ਼ਮਾਂ ਦੇ ਨਾਵਾਂ ਦੀ ਸੂਚੀ ਮੰਗੀ ਹੈ | ਦਿੱਲੀ ਤੋਂ ਇਲਾਵਾ ਬਾਕੀ ਸਭ ਰਾਜਾਂ 'ਚ ਵੀ ਟੀਕੇ ਦੀ ਸਟੋਰੇਜ਼ ਲਈ ਵਿਵਸਥਾ ਕੀਤੀ ਜਾ ਰਹੀ |
ਕੋਰੋਨਾ ਮਰੀਜ਼ਾਂ ਦੀ ਗਿਣਤੀ 90 ਲੱਖ ਤੋਂ ਪਾਰ
ਇਸ ਦੌਰਾਨ ਦੇਸ਼ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 90 ਲੱਖ ਤੋਂ ਪਾਰ ਹੋ ਗਈ ਹੈ | ਹਾਲਾਂਕਿ ਕੋਵਿਡ ਦੀ ਰਫ਼ਤਾਰ ਕੁਝ ਮੱਠੀ ਪਈ ਹੈ | ਵਾਇਰਸ ਦੇ ਆਖ਼ਰੀ 10 ਲੱਖ ਮਾਮਲੇ ਪਿਛਲੇ 22 ਦਿਨਾਂ 'ਚ ਸਾਹਮਣੇ ਆਏ ਹਨ | ਜਦ ਕਿ ਇਸ ਤੋਂ ਪਹਿਲਾਂ 10 ਲੱਖ ਤਕਰੀਬਨ 11 ਦਿਨਾਂ 'ਚ ਸਾਹਮਣੇ ਆਏ ਸਨ | ਸਿਹਤ ਮੰਤਰਾਲੇ ਵਜੋਂ ਸ਼ੁੱਕਰਵਾਰ ਨੂੰ ਜਾਰੀ ਅੰਕੜਿਆਂ ਮੁਤਾਬਿਕ ਦੇਸ਼ 'ਚ ਕੋਰੋਨਾ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ 90, 04, 365 ਹੋ ਗਈ ਹੈ | ਜਦਕਿ ਹੁਣ ਤੱਕ ਕੁੱਲ 84,28,409 ਮਰੀਜ਼ ਠੀਕ ਹੋ ਚੁੱਕੇ ਹਨ | ਹਾਲੇ ਤੱਕ 1, 32, 162 ਕੋਰੋਨਾ ਕਾਰਨ ਜਾਨ ਗਵਾ ਬੈਠੇ ਹਨ | ਮੌਜੂਦਾ ਸਮੇਂ ਕੋਰੋਨਾ ਪ੍ਰਭਾਵਿਤ ਲੋਕਾਂ ਦੇ ਠੀਕ ਹੋਣ ਦੀ ਦਰ 93.06 ਫ਼ੀਸਦੀ ਹੈ |

ਮੁੱਖ ਮੰਤਰੀ ਅੱਜ ਕਿਸਾਨ ਜਥੇਬੰਦੀਆਂ ਨਾਲ ਕਰਨਗੇ ਮੀਟਿੰਗ

ਰੇਲ ਗੱਡੀਆਂ ਨੂੰ ਚਾਲੂ ਕਰਵਾਉਣਾ ਮੁੱਖ ਏੇਜੰਡੇ 'ਤੇ
ਚੰਡੀਗੜ੍ਹ, 20 ਨਵੰਬਰ (ਹਰਕਵਲਜੀਤ ਸਿੰਘ)-ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨਾਲ ਕੱਲ੍ਹ ਬਾਅਦ ਦੁਪਹਿਰ ਮੀਟਿੰਗ ਰੱਖੀ ਗਈ ਹੈ, ਜਿਸ ਵਿਚ ਸੂਬੇ ਵਿਚ ਰੇਲਾਂ ਬੰਦ ਹੋਣ ਕਾਰਨ ਸਨਅਤਕਾਰਾਂ, ਵਪਾਰੀਆਂ ਅਤੇ ਕਿਸਾਨਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦਾ ਮੁੱਦਾ ਵਿਚਾਰਦਿਆਂ ਕਿਸਾਨਾਂ ਅਤੇ ਭਾਰਤ ਸਰਕਾਰ ਦਰਮਿਆਨ ਰੇਲ ਗੱਡੀਆਂ ਦੇ ਮੁੱਦੇ ਨੂੰ ਲੈ ਕੇ ਚੱਲ ਰਹੇ ਡੈਡਲਾਕ ਦਾ ਕੋਈ ਹੱਲ ਕੱਢਣ ਦੀ ਕੋਸ਼ਿਸ਼ ਕੀਤੇ ਜਾਣ ਦੀ ਸੰਭਾਵਨਾ ਹੈ | ਮੁੱਖ ਮੰਤਰੀ ਇਸ ਤੋਂ ਪਹਿਲਾਂ ਵੀ ਕਿਸਾਨ ਜਥੇਬੰਦੀਆਂ ਨੂੰ ਅਪੀਲ ਕਰ ਚੁੱਕੇ ਹਨ ਕਿ ਰਾਜ ਦੇ ਸਨਅਤਕਾਰਾਂ ਅਤੇ ਵਪਾਰੀਆਂ ਨੂੰ ਆਪਣੇ ਮਾਲ ਦੀ ਢੁਆਈ ਵਿਚ ਆ ਰਹੀਆਂ ਮੁਸ਼ਕਿਲਾਂ ਅਤੇ ਕਿਸਾਨਾਂ ਲਈ ਯੂਰੀਆ ਅਤੇ ਡੀ.ਏ.ਪੀ. ਨਾ ਮਿਲਣ ਅਤੇ ਪੰਜਾਬ ਦੇ ਗੋਦਾਮਾਂ ਤੋਂ ਅਨਾਜ ਦੀ ਢੁਆਈ ਦੂਜੇ ਸੂਬਿਆਂ ਲਈ ਨਾ ਹੋ ਸਕਣ ਕਾਰਨ ਮੰਡੀਆਂ ਵਿਚ ਆਏ ਝੋਨੇ ਦੇ ਵੱਡੇ ਸਟਾਕ ਨੂੰ ਰੱਖਣ ਵਿਚ ਆ ਰਹੀਆਂ ਮੁਸ਼ਕਿਲਾਂ ਨੂੰ ਮੁੱਖ ਰੱਖ ਕੇ ਰੇਲ ਲਾਈਨਾਂ ਨੂੰ ਰੋਕਣ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਅਤੇ ਉਨ੍ਹਾਂ ਵਲੋਂ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਮਾਲ ਗੱਡੀਆਂ ਚਲਾਉਣ ਸਬੰਧੀ ਤੁਰੰਤ ਫ਼ੈਸਲਾ ਲੈਣ ਜਦੋਂਕਿ ਯਾਤਰੀ ਗੱਡੀਆਂ ਕੁਝ ਦਿਨ ਬਾਅਦ 'ਚ ਵੀ ਚਾਲੂ ਕੀਤੀਆਂ ਜਾ ਸਕਦੀਆਂ ਹਨ | ਵਰਨਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਜਿਨ੍ਹਾਂ ਵਲੋਂ ਮਾਲ ਗੱਡੀਆਂ ਨੂੰ ਚਲਾਉਣ ਸਬੰਧੀ ਆਪਣੀ ਰਜ਼ਾਮੰਦੀ ਭਾਵੇਂ 3-4 ਹਫ਼ਤੇ ਪਹਿਲਾਂ ਦੇ ਦਿੱਤੀ ਗਈ ਸੀ ਲੇਕਿਨ ਯਾਤਰੀ ਗੱਡੀਆਂ ਨਾ ਚੱਲਣ ਦੇਣ ਲਈ ਉਹ ਅਜੇ ਵੀ ਬਜ਼ਿੱਦ ਹਨ | ਰਾਜ ਦੇ ਵੱਖ-ਵੱਖ ਵਿਭਾਗਾਂ ਵਲੋਂ ਮੁੱਖ ਮੰਤਰੀ ਦੀ ਇਸ ਮੀਟਿੰਗ ਲਈ ਅੰਕੜੇ ਵੀ ਇਕੱਠੇ ਕੀਤੇ ਗਏ ਹਨ ਤਾਂ ਜੋ ਕਿਸਾਨ ਆਗੂਆਂ ਨੂੰ ਦੱਸਿਆ ਜਾ ਸਕੇ ਕਿ ਰਾਜ ਦੇ ਵੱਖ-ਵੱਖ ਖੇਤਰਾਂ ਨੂੰ ਹੁਣ ਤੱਕ ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਕਿੰਨਾ ਮਾਲੀ ਘਾਟਾ ਪੈ ਚੁੱਕਾ ਹੈ | ਸੂਚਨਾ ਅਨੁਸਾਰ ਕਿਸਾਨ ਜਥੇਬੰਦੀਆਂ ਵਲੋਂ ਕੱਲ੍ਹ ਸਵੇਰੇ ਚੰਡੀਗੜ੍ਹ ਵਿਖੇ ਹੀ ਪਹਿਲਾਂ ਆਪਣੀ ਇਕ ਮੀਟਿੰਗ ਰੱਖੀ ਗਈ ਹੈ ਜਿਸ ਦੌਰਾਨ ਉਨ੍ਹਾਂ ਵਲੋਂ ਮੁੱਖ ਮੰਤਰੀ ਦੀ ਮੀਟਿੰਗ ਲਈ ਆਪਣੀ ਰਣਨੀਤੀ ਤੈਅ ਕੀਤੇ ਜਾਣ ਦੀ ਸੰਭਾਵਨਾ ਹੈ | ਮੁੱਖ ਮੰਤਰੀ ਨਾਲ ਉਨ੍ਹਾਂ ਦੀ ਇਹ ਮੀਟਿੰਗ ਪੰਜਾਬ ਭਵਨ ਵਿਖੇ ਹੋਵੇਗੀ ਜਿਸ ਲਈ ਮੁੱਖ ਮੰਤਰੀ ਖ਼ੁਦ ਪੰਜਾਬ ਭਵਨ ਆ ਰਹੇ ਹਨ | ਸਰਕਾਰੀ ਸੂਤਰਾਂ ਅਨੁਸਾਰ ਕਿਸਾਨ ਜਥੇਬੰਦੀਆਂ ਦੇ ਕੋਈ 40 ਨੁਮਾਇੰਦੇ ਇਸ ਮੀਟਿੰਗ ਲਈ ਪੁੱਜਣ ਦੀ ਸੰਭਾਵਨਾ ਹੈ | ਰਾਜ ਸਰਕਾਰ ਦੇ ਸੂਤਰਾਂ ਅਨੁਸਾਰ ਮੁੱਖ ਮੰਤਰੀ ਕਿਸਾਨਾਂ ਨਾਲ ਗੱਲਬਾਤ ਤੋਂ ਬਾਅਦ ਅਗਲੇ ਹਫ਼ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਵੀ ਮੁਲਾਕਾਤ ਕਰਨਾ ਚਾਹੁੰਦੇ ਹਨ ਅਤੇ ਇਸ ਮੰਤਵ ਲਈ ਮੁੱਖ ਮੰਤਰੀ ਦੇ ਦਫ਼ਤਰ ਵਲੋਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੇ ਦਫ਼ਤਰਾਂ ਤੋਂ ਲਿਖਤੀ ਤੌਰ 'ਤੇ ਮੁੱਖ ਮੰਤਰੀ ਲਈ ਸਮਾਂ ਵੀ ਮੰਗਿਆ ਗਿਆ ਹੈ |

ਰੇਲਵੇ ਨੂੰ ਪਿਆ 2,220 ਕਰੋੜ ਦਾ ਘਾਟਾ

ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਪੰਜਾਬ 'ਚ ਕਿਸਾਨਾਂ ਵਲੋਂ ਸ਼ੁਰੂ ਕੀਤੇ ਅੰਦੋਲਨ ਕਾਰਨ ਰੇਲਵੇ ਨੂੰ ਹੁਣ ਤੱਕ 2,220 ਕਰੋੜ ਰੁਪਏ ਦਾ ਘਾਟਾ ਪਿਆ ਹੈ | ਰੇਲਵੇ ਅਨੁਸਾਰ ਇਸ 'ਚ ਯਾਤਰੀ ਗੱਡੀਆਂ ਤੋਂ ਮਿਲਣ ਵਾਲਾ 67 ਕਰੋੜ ਰੁਪਏ ਦਾ ਮਾਲੀਆ ਵੀ ਸ਼ਾਮਿਲ ਹੈ | ਕਿਸਾਨ ਜਥੇਬੰਦੀਆਂ ਵਲੋਂ ਬੀਤੀ 24 ਸਤੰਬਰ ਤੋਂ ਸ਼ੁਰੂ ਕੀਤੇ ਪ੍ਰਦਰਸ਼ਨਾਂ ਕਾਰਨ ਹੁਣ ਤੱਕ 3850 ਮਾਲ ਗੱਡੀਆਂ ਰੱਦ ਹੋਈਆਂ ਹਨ ਅਤੇ ਇਸੇ ਦੌਰਾਨ 2352 ਯਾਤਰੀ ਗੱਡੀਆਂ ਨੂੰ ਰੱਦ ਕਰਨਾ ਪਿਆ ਜਾਂ ਉਨ੍ਹਾਂ ਦਾ ਰੂਟ ਬਦਲਣਾ ਪਿਆ ਹੈ | ਪ੍ਰਦਰਸ਼ਨਕਾਰੀ ਕਿਸਾਨਾਂ ਅਤੇ ਰੇਲਵੇ 'ਚ ਰੇੜਕਾ ਅਜੇ ਵੀ ਬਰਕਰਾਰ ਹੈ ਕਿਉਂਕਿ ਰੇਲਵੇ ਨੇ ਕਿਸਾਨਾਂ ਵਲੋਂ ਸੂਬੇ 'ਚ ਕੇਵਲ ਮਾਲ ਗੱਡੀਆਂ ਨੂੰ ਚਲਾਉਣ ਦੀ ਆਗਿਆ ਦੇਣ ਦੇ ਪ੍ਰਸਤਾਵ ਨੂੰ ਠੁਕਰਾ ਦਿੱਤਾ ਹੈ | ਰੇਲਵੇ ਵਲੋਂ ਅੱਜ ਜਾਰੀ ਬਿਆਨ ਅਨੁਸਾਰ ਯਾਤਰੀ ਗੱਡੀਆਂ ਦੇ ਰੱਦ ਹੋਣ ਨਾਲ 67 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ ਅਤੇ ਹੁਣ ਤੱਕ 2,220 ਕਰੋੜ ਰੁਪਏ ਦਾ ਘਾਟਾ ਪੈ ਚੁੱਕਾ ਹੈ | ਉੱਤਰੀ ਰੇਲਵੇ ਨੂੰ 14.85 ਕਰੋੜ ਰੁਪਏ ਰੋਜ਼ਾਨਾ ਦੀ ਔਸਤ ਦੇ ਹਿਸਾਬ ਨਾਲ 891 ਕਰੋੜ ਰੁਪਏ ਦੇ ਮਾਲੀਏ ਦਾ ਨੁਕਸਾਨ ਹੋਇਆ ਹੈ | ਪਹਿਲੀ ਅਕਤੂਬਰ ਤੋਂ 19 ਨਵੰਬਰ ਤੱਕ ਮਾਲ ਗੱਡੀਆਂ ਦੇ ਰੱਦ ਹੋਣ ਨਾਲ ਰੇਲਵੇ ਦੀ ਮਾਲ ਢੁਆਈ ਦਾ ਭਾਰੀ ਨੁਕਸਾਨ ਹੋਇਆ ਹੈ ਅਤੇ ਇਸ 'ਚੋਂ ਜ਼ਿਆਦਾਤਰ ਸਾਮਾਨ ਪੰਜਾਬ ਤੋਂ ਬਾਹਰ ਲਿਜਾਣ ਅਤੇ ਜੰਮੂ-ਕਸ਼ਮੀਰ ਤੇ ਲੱਦਾਖ 'ਚ ਜ਼ਰੂਰੀ ਵਸਤੂਆਂ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ | ਰੇਲਵੇ ਅਨੁਸਾਰ ਇਸ ਸਮੇਂ ਪੰਜਾਬ ਤੋਂ ਬਾਹਰ ਸੂਬੇ 'ਚ ਸਪਲਾਈ ਲਈ ਭਰੇ ਸਾਮਾਨ ਦੇ ਕਰੀਬ 230 ਰੈਕ ਫਸੇ ਹੋਏ ਹਨ | ਜਿੰਨ੍ਹਾਂ 'ਚ ਕੋਲੇ ਦੇ 78 ਰੈਕ, ਖਾਦਾਂ ਦੇ 34, ਸੀਮੈਂਟ, ਪੈਟਰੋਲੀਅਮ ਤੇ ਤੇਲ ਦੇ 8-8 ਰੈਕ ਅਤੇ ਸਟੀਲ ਤੇ ਹੋਰ ਵਸਤੂਆਂ ਦੇ 102 ਰੈਕ ਸ਼ਾਮਿਲ ਹਨ | ਇਸੇ ਤਰ੍ਹਾਂ ਪੰਜਾਬ 'ਚ ਭਰੇ ਹੋਏ ਸਾਮਾਨ ਦੇ 33 ਰੈਕ ਫਸੇ ਹੋਏ ਹਨ |

ਅਲ-ਕਾਇਦਾ ਮੁਖੀ ਅਲ-ਜ਼ਵਾਹਰੀ ਦੀ ਦਮੇ ਕਾਰਨ ਮੌਤ

ਅੰਮਿ੍ਤਸਰ, 20 ਨਵੰਬਰ (ਸੁਰਿੰਦਰ ਕੋਛੜ)- ਦੁਨੀਆ ਦੇ ਸਭ ਤੋਂ ਖ਼ੂੰਖ਼ਾਰ ਅੱਤਵਾਦੀ ਸੰਗਠਨ ਅਲ-ਕਾਇਦਾ ਦੇ ਮੁਖੀ ਅਯਮਾਨ ਮੁਹੰਮਦ ਰਬੀ ਅਲ-ਜ਼ਵਾਹਰੀ ਦੀ ਮੌਤ ਹੋ ਜਾਣ ਦੀ ਖ਼ਬਰ ਹੈ | ਪਾਕਿਸਤਾਨੀ ਮੀਡੀਆ ਨੇ ਪਾਕਿ ਦੇ ਇਕ ਸੁਰੱਖਿਆ ਅਧਿਕਾਰੀ ਦੇ ਹਵਾਲੇ ਨਾਲ ਜ਼ਵਾਹਰੀ ...

ਪੂਰੀ ਖ਼ਬਰ »

ਹਰਿਆਣਾ ਦੇ ਸਾਰੇ ਸਕੂਲ 30 ਤੱਕ ਬੰਦ

ਚੰਡੀਗੜ੍ਹ, 20 ਨਵੰਬਰ (ਏਜੰਸੀ)- ਹਰਿਆਣਾ 'ਚ ਕੋਵਿਡ-19 ਵਾਇਰਸ ਦਾ ਪ੍ਰਸਾਰ ਇਕ ਵਾਰ ਫਿਰ ਤੇਜ਼ੀ ਨਾਲ ਹੋਣ ਲੱਗਾ ਹੈ, ਜਿਸ ਦੇ ਸ਼ਿਕਾਰ ਹੁਣ ਸਕੂਲੀ ਬੱਚੇ ਤੇ ਅਧਿਆਪਕ ਵੀ ਹੋਣੇ ਸ਼ੁਰੂ ਹੋ ਗਏ ਹਨ¢ ਇਸ ਦੇ ਚਲਦਿਆਂ ਸੂਬਾ ਸਰਕਾਰ ਨੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਨੂੰ 30 ...

ਪੂਰੀ ਖ਼ਬਰ »

ਕਾਂਗਰਸ ਦੀ ਅੰਦਰੂਨੀ ਦੂਸ਼ਣਬਾਜ਼ੀ ਦਰਮਿਆਨ ਸੋਨੀਆ ਗਾਂਧੀ ਨੇ ਗਠਿਤ ਕੀਤੀਆਂ 3 ਕਮੇਟੀਆਂ

ਨਵੀਂ ਦਿੱਲੀ, 20 ਨਵੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਅੰਦਰ ਚੱਲ ਰਹੀ ਅੰਦਰੂਨੀ ਦੂਸ਼ਣਬਾਜ਼ੀ ਦਰਮਿਆਨ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ 3 ਕਮੇਟੀਆਂ ਦਾ ਗਠਨ ਕੀਤਾ ਹੈ ਅਤੇ ਹਰ ਕਮੇਟੀ 'ਚ ਘੱਟੋ-ਘੱਟ ਇਕ ਨਿਰਾਸ਼ ਆਗੂ ਨੂੰ ਥਾਂ ਦਿੱਤੀ ਗਈ ਹੈ | ਸੋਨੀਆ ਗਾਂਧੀ ਵਲੋਂ ...

ਪੂਰੀ ਖ਼ਬਰ »

ਯੂ.ਪੀ. 'ਚ ਸੜਕ ਹਾਦਸਾ 7 ਬੱਚਿਆਂ ਸਮੇਤ 14 ਮੌਤਾਂ

ਲਖਨਊ/ਪ੍ਰਤਾਪਗੜ੍ਹ, 20 ਨਵੰਬਰ (ਏਜੰਸੀ)- ਪ੍ਰਤਾਪਗੜ੍ਹ ਜ਼ਿਲ੍ਹੇ ਤੋਂ ਕਰੀਬ 70 ਕਿੱਲੋਮੀਟਰ ਦੂਰ ਲਖਨਊ-ਇਲਾਹਾਬਾਦ ਹਾਈਵੇ 'ਤੇ ਸਟੇਸ਼ਨਰੀ ਟਰੱਕ ਤੇ ਕਾਰ ਵਿਚਾਲੇ ਹੋਈ ਟੱਕਰ 'ਚ 7 ਬੱਚਿਆਂ ਸਮੇਤ 14 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ | ਗ੍ਰਹਿ ਮੰਤਰਾਲੇ ਦੇ ਵਧੀਕ ਮੁੱਖ ...

ਪੂਰੀ ਖ਼ਬਰ »

ਪੰਜਾਬ 'ਚ ਕੋਰੋਨਾ ਦੇ 819 ਨਵੇਂ ਮਾਮਲੇ-16 ਮੌਤਾਂ

ਚੰਡੀਗੜ੍ਹ, 20 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ 'ਚ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲਿਆਂ 'ਚ ਵੱਡਾ ਉਛਾਲ ਦੇਖਣ ਨੂੰ ਮਿਲ ਰਿਹਾ ਹੈ | ਅੱਜ 819 ਨਵੇਂ ਮਾਮਲੇ ਸਾਹਮਣੇ ਆਏ ਹਨ, 16 ਮੌਤਾਂ ਹੋਈਆਂ ਹਨ ਜਦਕਿ 492 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਅੱਜ ...

ਪੂਰੀ ਖ਼ਬਰ »

ਵਿਸ਼ਵ ਪੱਧਰ 'ਤੇ ਹਰੇਕ 10 ਹਜ਼ਾਰ ਵਿਚਾਰਾਂ 'ਚੋਂ 11 ਨਫ਼ਰਤੀ-ਫੇਸਬੁੱਕ

ਸੋਸ਼ਲ ਮੀਡੀਆ ਦਿੱਗਜ ਵਲੋਂ ਪਹਿਲੀ ਵਾਰ ਆਪਣੇ ਪਲੇਟਫਾਰਮ 'ਤੇ ਨਫ਼ਰਤੀ ਭਾਸ਼ਾ ਦੇ ਪ੍ਰਸਾਰ ਬਾਰੇ ਖੁਲਾਸਾ ਨਵੀਂ ਦਿੱਲੀ, 20 ਨਵੰਬਰ (ਏਜੰਸੀ)-ਸੋਸ਼ਲ ਮੀਡੀਆ ਦੀ ਦਿੱਗਜ ਕੰਪਨੀ ਫੇਸਬੁੱਕ ਨੇ ਪਹਿਲੀ ਵਾਰ ਆਪਣੇ ਪਲੇਟਫਾਰਮ 'ਤੇ ਨਫ਼ਰਤੀ ਭਾਸ਼ਾ ਦੇ ਪ੍ਰਸਾਰ ਬਾਰੇ ...

ਪੂਰੀ ਖ਼ਬਰ »

ਵਿਸ਼ਵ ਸਿਹਤ ਸੰਗਠਨ 'ਚ ਫਿਰ ਸ਼ਾਮਿਲ ਹੋਵੇਗਾ ਅਮਰੀਕਾ-ਬਾਈਡਨ

ਵਾਸ਼ਿੰਗਟਨ, 20 ਨਵੰਬਰ (ਏਜੰਸੀ)- ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋ ਬਾਈਡਨ ਅੱਜ 78 ਸਾਲ ਦੇ ਹੋ ਗਏ ਹਨ ਤੇ ਦੋ ਮਹੀਨਿਆਂ ਬਾਅਦ ਉਹ ਅਮਰੀਕਾ ਦੀ ਹਕੂਮਤ ਸੰਭਾਲਣਗੇ ¢ ਅਮਰੀਕਾ ਦੇ ਹੁਣ ਤੱਕ ਦੇ ਸਭ ਤੋਂ ਉਮਰਦਰਾਜ਼ ਰਾਸ਼ਟਰਪਤੀ ਬਣਨ ਵਾਲੇ ਬਾਈਡਨ ਸਾਹਮਣੇ ਜਨਤਕ ...

ਪੂਰੀ ਖ਼ਬਰ »

ਡਾਕਟਰਾਂ ਦੀ ਸਲਾਹ 'ਤੇ ਸੋਨੀਆ ਗਾਂਧੀ ਗੋਆ ਪੁੱਜੀ

ਨਵੀਂ ਦਿੱਲੀ, 20 ਨਵੰਬਰ (ਉਪਮਾ ਡਾਗਾ ਪਾਰਥ)-ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਿੱਲੀ 'ਚ ਹਵਾ ਪ੍ਰਦੂਸ਼ਣ ਕਾਰਨ ਪੈਦਾ ਹੋਏ ਸਿਹਤ ਸਰੋਕਾਰਾਂ ਕਾਰਨ ਸ਼ੁੱਕਰਵਾਰ ਨੂੰ ਗੋਆ ਪੁੱਜ ਗਏ ਹਨ | ਉਨ੍ਹਾਂ ਦੇ ਬੇਟੇ ਰਾਹੁਲ ਗਾਂਧੀ ਵੀ ਨਾਲ ਹਨ | ਹਵਾ ਦੀ ਖ਼ਰਾਬ ਗੁਣਵੱਤਾ ਕਾਰਨ ...

ਪੂਰੀ ਖ਼ਬਰ »

ਦਿੱਲੀ ਗੁਰਦੁਆਰਾ ਕਮੇਟੀ ਮੈਂਬਰ ਸਾਹਨੀ ਤੇ ਹਰਿੰਦਰਪਾਲ ਨੇ ਦਿੱਤਾ ਬਾਦਲ ਦਲ ਤੋਂ ਅਸਤੀਫ਼ਾ

ਨਵੀਂ ਦਿੱਲੀ, 20 ਨਵੰਬਰ (ਜਗਤਾਰ ਸਿੰਘ)-ਪਿਛਲੇ ਤਕਰੀਬਨ ਸਾਢੇ 7 ਸਾਲਾਂ ਤੋਂ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਸੰਭਾਲ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੱਡਾ ਝਟਕਾ ਲੱਗਾ | ਪਾਰਟੀ ਨਾਲ ਸੰਬੰਧਿਤ 2 ਸੀਨੀਅਰ ਦਿੱਲੀ ਕਮੇਟੀ ਮੈਂਬਰ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX